• Welcome to all New Sikh Philosophy Network Forums!
    Explore Sikh Sikhi Sikhism...
    Sign up Log in

Tatt Gurmat Version Of Ardass

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA

The following version of the "revised Sikh Ardass" is being put forward for suggestions/reviiosons/vocabulary changes/improvements/suggestions...by the Tatt gurmatt group. Suggestions are to be sent to the email at the end of article. right now article is only in Punjabi- an English Translation is being readied for SPN by me.

ੴ ਸਤਿ ਗੁਰ ਪ੍ਰਸਾਦਿ॥
ਹੇ ਅਕਾਲ ਪੁਰਖ, ਪਾਤਸ਼ਾਹਾਂ ਦੇ ਪਾਤਸ਼ਾਹ ਜੀਉ;
ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥
ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥



  • [*] ਨਿਰਮਲ ਪੰਥ ਦੇ ਮੋਢੀ ਨਾਨਕ ਪਾਤਸ਼ਾਹ ਜੀ, ਗੁਰਮਤਿ ਪਾਠਸ਼ਾਲਾ ਦੇ ਬਾਨੀ ਅੰਗਦ ਪਾਤਸ਼ਾਹ ਜੀ, ਨਿਮਰਤਾ ਦੇ ਪੁੰਜ ਅਮਰਦਾਸ ਪਾਤਸ਼ਾਹ ਜੀ, ਸੇਵਾ ਜਿਨ੍ਹਾਂ ਦੀ ਲਾਸਾਨੀ ਰਾਮਦਾਸ ਪਾਤਸ਼ਾਹ ਜੀ, ਸ਼ਹੀਦਾਂ ਦੇ ਸਿਰਤਾਜ ਅਰਜੁਨ ਪਾਤਸ਼ਾਹ ਜੀ, ਬੰਦੀਛੋੜ ਜੋਧੇ ਹਰਿ ਗੋਬਿੰਦ ਪਾਤਸ਼ਾਹ ਜੀ, ਰੋਗੀਆਂ ਦੇ ਵੈਦ ਹਰਿ ਰਾਇ ਪਾਤਸ਼ਾਹ ਜੀ, ਛੋਟੀ ਉਮਰੇ ਢੂੰਘੀ ਸੋਚ ਹਰਿ ਕ੍ਰਿਸ਼ਨ ਪਾਤਸ਼ਾਹ ਜੀ, ਮਨੁੱਖੀ ਅਧਿਕਾਰਾਂ ਦੇ ਰਾਖੇ ਤੇਗ ਬਹਾਦੁਰ ਪਾਤਸ਼ਾਹ ਜੀ, ਮਰਦ ਅਗੰਮੜੇ ਗੋਬਿੰਦ ਸਿੰਘ ਪਾਤਸ਼ਾਹ ਜੀ। ਇਨ੍ਹਾਂ ਦਸਾਂ ਪਾਤਸ਼ਾਹੀਆਂ ਦੀ ਸਰਬਪੱਖੀ ਅਗਵਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
    [*] ਦਸਾਂ ਨਾਨਕ ਜਾਮਿਆਂ ਦੀ ਵਿਚਾਰਧਾਰਕ ਜੋਤ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
    [*] ਅਨਗਿਣਤ ਸਿੰਘਾਂ ਸਿੰਘਣੀਆਂ ਜਿਨ੍ਹਾਂ ਨੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ `ਤੇ ਚੜ੍ਹੇ, ਆਰਿਆਂ ਨਾਲ ਚੀਰਾਏ ਗਏ ਅਤੇ ਹੋਰ ਅਨੇਕਾਂ ਤਸੀਹੇ ਸਹਿ ਕੇ ਸਿਧਾਂਤਕ ਦ੍ਰਿੜਤਾ ਅਤੇ ਮਨੁੱਖਤਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਤਿਨ੍ਹਾਂ ਦੀ ਸਿਧਾਂਤਕ ਦ੍ਰਿੜਤਾ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ।
    [*] ਹੇ! ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ ਜੀਉ; ਆਪ ਜੀ ਦੀ ਅਪਾਰ ਬਖਸ਼ਿਸ਼ ਅਤੇ ਰਹਿਮਤ ਸਦਕਾ (***ਅੰਮ੍ਰਿਤ ਬਾਣੀ ਪੜ੍ਹੀ, ਸੁਣੀ ਅਤੇ ਵਿਚਾਰੀ ਗਈ ਹੈ। ਗੁਰਬਾਣੀ ਪੜ੍ਹਦਿਆਂ, ਵਿਚਾਰਦਿਆਂ ਆਪ ਜੀ ਦੇ ਬਚਿੱਆਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਖਿਮਾ ਕਰਨੀ, ਅਗੇ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਸੌਝੀ ਬਖਸ਼ਿਸ਼ ਕਰਦਿਆਂ***) ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਗੁਜ਼ਾਰਣ ਦੀ ਬਲ ਬੁੱਧੀ ਬਖਸ਼ਿਸ਼ ਕਰੋ ਜੀ।
    [*] ਹੇ ਅਕਾਲ ਪੁਰਖ ਜੀਉ, ਹਾਜ਼ਿਰ ਸੰਗਤ ਸਮੇਤ ਸਾਰੀ ਮਨੁੱਖਤਾ ਨੂੰ ਆਪ ਜੀ ਦੇ ਅਟੱਲ ਹੁਕਮ ਵਿੱਚ ਤੁਰਦਿਆਂ, ਸੱਚ ਦੇ ਗਿਆਨ ਅਨੁਸਾਰੀ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਤੋਂ ਰਹਿਤ ਸੁਚੱਜੀ ਜੀਵਨ ਜਾਚ ਬਖਸ਼ਿਸ਼ ਕਰੋ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਲਈ ਆਪ ਜੀ ਦਾ ਕੋਟਾਨ ਕੋਟਿ ਸ਼ੁਕਰ ਹੈ ਜੀ।
    [*] ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ‘ਗੁਰਮਤਿ ਗਿਆਨ’ ਮਨ ਭਾਵੈ।
    [*]ਸਰਬੱਤ ਦਾ ਭਲਾ ਕਰਦਿਆਂ, ਸਹਿਜੇ ਹੀ ਪਰਮ ਪਦ ਪਾਵੈ।
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
***ਨੋਟ:- ਇਥੇ ਅਰਦਾਸ ਦੇ ਮਕਸਦ ਅਨੁਸਾਰ ਢੁਕਵੀਂ ਸ਼ਬਦਾਵਲੀ ਵਰਤੀ ਜਾ ਸਕਦੀ ਹੈ।
ਆਪ ਜੀ ਆਪਣੇ ਵਿਚਾਰ ਹੇਠ ਲਿਖੇ ਪਤੇ ਜਾਂ ਈ-ਮੇਲ ਰਾਹੀਂ ਭੇਜ ਸਕਦੇ ਹੋ।
(ਈ-ਮੇਲ: tatgurmat@gmail.com)
ਤੱਤ ਗੁਰਮਤਿ ਪਰਿਵਾਰ,
ਫਿਉਚਰ ਪੈਕ ਹਾਇਰ ਸੈਕੰਡਰੀ ਸਕੂਲ,
ਅਪਰ ਗਦੀਗੜ੍ਹ (ਨੇੜੇ ਏਅਰਪੋਰਟ),
ਜੰਮੂ-181101 (ਜੰਮੂ-ਕਸ਼ਮੀਰ)


as published on..Sikh Marg ???? ????...


English translation follows

 

❤️ CLICK HERE TO JOIN SPN MOBILE PLATFORM

Top