• Welcome to all New Sikh Philosophy Network Forums!
    Explore Sikh Sikhi Sikhism...
    Sign up Log in
Jan 6, 2005
3,450
3,762
Metro-Vancouver, B.C., Canada
July 8, 2011

SAD Vice-President Gurdev Singh Badal endorses visits to offending Deras legitimate.
Akal Takht & other Jathedars feign ignorance of the issue & maintain total silence!


ਗੁਰਦੇਵ ਸਿੰਘ ਬਾਦਲ ਦੇ ਬਿਆਨ ਮਗਰੋ ਜਥੇਦਾਰਾਂ ਦੀ ਚੁੱਪ ਬਣੀ ਚਰਚਾ ਦਾ ਵਿਸ਼ਾ

Friday, 08 July 2011 13:34

ਮੈਂ ਤਾਂ ਅਖਬਾਰ ਹੀ ਨਹੀ ਪੜੀ-ਗਿ:ਗੁਰਬਚਨ ਸਿੰਘ*
*ਮੈਨੂੰ ਤਾਂ ਇਸ ਬਾਰੇ ਕੁੱਝ ਪਤਾ ਹੀ ਨਹੀ-ਗਿ:ਤਰਲੋਚਨ ਸਿੰਘ*
*ਮਰੇ ਮੁਕਰੇ ਦਾ ਕੋਈ ਇਲਾਜ ਨਹੀ-ਗਿ:ਨੰਦਗੜ੍ਹ*
*ਜਥੇਦਾਰ ਆਪਣੇ ਫਰਜਾਂ ਦੀ ਪੂਰਤੀ ਕਰਨ-ਗਿ:ਕੇਵਲ ਸਿੰਘ*

135x208-images-stories-sikhleader-tarlochans.jpg


ਅਨੰਦਪੁਰ ਸਾਹਿਬ(8 ਜੁਲਾਈ,ਸੁਰਿੰਦਰ ਸਿੰਘ ਸੋਨੀ):-ਖਾਲਸੇ ਦੀ ਪਾਵਨ ਧਰਤੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦੱਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਬਾਦਲ ਵਲੋ ਡੇਰੇਦਾਰਾਂ ਦੇ ਹੱਕ ਵਿਚ ਦਿਤਾ ਬਿਆਨ ਜਿਥੇ ਚਰਚਾ ਦਾ ਵਿਸ਼ਾ ਬਣ ਗਿਆ ਹੈ ਉਥੇ ਇਸ ਮਾਮਲੇ ਵਿਚ ਤਖਤਾਂ ਦੇ ‘ਜਥੇਦਾਰਾਂ'ਵਲੋ ਧਾਰੀ ਚੁੱਪ ਵੀ ਸਿੱਖ ਹਲਕਿਆਂ ਵਿਚ ਗਹਿਰੀ ਚਿੰਤਾ ਦਾ ਵਿਸ਼ਾ ਬਣ ਗਈ ਹੈ।ਪਹਿਲਾਂ ਹੀ ਜਥੇਦਾਰਾਂ ਤੇ ਬਾਦਲ ਦਾ ਪੱਖ ਪੂਰਨ ਦੇ ਸੰਗੀਨ ਦੋਸ਼ ਲਗਦੇ ਰਹੇ ਹਨ ਤੇ ਗੁਰਦੇਵ ਬਾਦਲ ਦੇ ਬਿਆਨ ਨੇ ਹੁਣ ‘ਜਥੇਦਾਰਾਂ' ਨੂੰ ਕਸੂਤੀ ਸਥਿਤੀ ਵਿਚ ਫਸਾ ਦਿਤਾ ਹੈ।ਹੁਣ ਕੋਮ ਦੇ ਜਥੇਦਾਰਾਂ ਨੇ ਪੱਤਰਕਾਰਾਂ ਕੋਲੋ ਆਪਣਾ ਖਹਿੜਾ ਛੁਡਾਉਣ ਲਈ ਤਰਾਂ ਤਰਾਂ ਦੇ ਬਹਾਨੇ ਬਨਾਉਣੇ ਵੀ ਸ਼ੁਰੂ ਕਰ ਦਿਤੇ ਹਨ।ਇਸ ਬਾਰੇ ਜਦੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿ:ਗੁਰਬਚਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਪਹਿਲਾਂ ਉਨਾਂ ਕਿਹਾ ਕਿ ਮੈ ਇਥੇ ਨਹੀ ਸੀ,ਜਦੋ ਉਨਾਂ ਨੂੰ ਕਿਹਾ ਗਿਆ ਕਿ ਗੁਰਦੇਵ ਸਿੰਘ ਬਾਦਲ ਨੇ ਸਿੱਖ ਧਰਮ ਦੇ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਭਨਿਆਰੀਏ ਤੇ ਝੂਠੇ ਸੋਦੇ ਦੇ ਡੇਰੇ ਜਾਣਾ ਵੀ ਜਾਇਜ ਦੱਸਿਆ ਹੈ ਤਾਂ ਗਿ:ਗੁਰਬਚਨ ਸਿੰਘ ਨੇ ਕਿਹਾ ਕਿ ਮੈਂ ਤਾਂ ਅਖਬਾਰ ਹੀ ਨਹੀ ਪੜੀ ਅਤੇ ਮੈਨੂੰ ਇਸ ਬਾਰੇ ਕੋਈ ਪਤਾ ਨਹੀ।ਉਨਾਂ ਕਿਹਾ ਮੈ ਤੁਹਾਡੇ ਸੁਆਲ ਦਾ ਜੁਆਬ ਨਹੀ ਦੇ ਸਕਦਾ।ਜਦੋ ਇਸ ਬਾਰੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗਿ:ਤਰਲੋਚਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਵੀ ਇਸੀ ਰਾਹ ਤੇ ਤੁਰਦਿਆਂ ਕਿਹਾ ਕਿ ਮੈਨੂੰ ਇਸ ਬਾਰੇ ਕੁੱਝ ਪਤਾ ਹੀ ਨਹੀ ਮੈ ਸਾਰੀ ਗੱਲ ਪਤਾ ਕਰਕੇ ਫਿਰ ਹੀ ਕੁੱਝ ਕਹਾਗਾਂ।ਜਦੋ ਇਸ ਅਹਿਮ ਮਸਲੇ ਬਾਰੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਗਿ:ਬਲਵੰਤ ਸਿੰਘ ਨੰਦਗੜ੍ਹ ਨਾਲ ਗੱਲ ਕੀਤੀ ਗਈ ਤਾਂ ਉਨਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਗੁਰਦੇਵ ਸਿੰਘ ਬਾਦਲ ਇਸ ਗੱਲ ਤੋ ਮੁਕੱਰ ਗਿਆ ਹੈ ਤੇ ਮਰੇ ਮੁਕਰੇ ਦਾ ਕੋਈ ਇਲਾਜ ਨਹੀ।ਉਨਾਂ ਕਿਹਾ ਜੇਕਰ ਫੇਰ ਵੀ ਬਾਦਲ ਜਾਂ ਕੋਈ ਹੋਰ ਇਨਾਂ ਡੇਰਿਆ ਵਿਚ ਗਿਆ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਬਾਰੇ ਸਾਬਕਾ ਮੁੱਖ ਸੇਵਾਦਾਰ ਗਿ:ਕੇਵਲ ਸਿੰਘ ਨੇ ਕਿਹਾ ਕਿ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਫਰਜਾਂ ਦੀ ਪੂਰਤੀ ਕਰਨ।ਉਨਾਂ ਕਿਹਾ ਇਹ ਸਾਰੀਆਂ ਗੱਲਾਂ ਇਤਹਾਸ ਦਾ ਹਿੱਸਾ ਬਣ ਰਹੀਆਂ ਹਨ ਤੇ ਜਥੇਦਾਰਾਂ ਦੀ ਕਾਰਗੁਜਾਰੀ ਵੀ ਇਤਹਾਸ ਵਿਚ ਲਿਖੀ ਜਾਵੇਗੀ।ਇਸ ਲਈ ਜਰੂਰੀ ਹੈ ਕਿ ਤਖਤ ਸਾਹਿਬਾਨ ਦੇ ਜਥੇਦਾਰ ਆਪਣਾ ਬਣਦਾ ਫਰਜ ਨਿਭਾਉਣ ਤਾਂ ਕਿ ਮਹਾਨ ਤਖਤ ਦੀ ਮਾਣ ਮਰਯਾਦਾ ਕਾਇਮ ਰਹੇ।ਉਨਾਂ ਕਿਹਾ ਕਿ ਸਿੱਖ ਵਿਰੋਧੀ ਡੇਰਿਆਂ ਵਿਚ ਆਮ ਸਿੱਖ ਨੂੰ ਵੀ ਨਹੀ ਜਾਣਾ ਚਾਹੀਦਾ ਤੇ ਸਿੱਖ ਆਗੂਆਂ ਨੂੰ ਇਨਾਂ ਡੇਰਿਆਂ ਵਿਚ ਜਾਣ ਦੀ ਇਜਾਜਤ ਕਿਸੇ ਵੀ ਹਾਲਤ ਵਿਚ ਨਹੀ ਦਿਤੀ ਜਾ ਸਕਦੀ।
source: http://punjabspectrum.com/main/inde...-07-08-13-40-30&catid=93:headlines&Itemid=101
 
📌 For all latest updates, follow the Official Sikh Philosophy Network Whatsapp Channel:
Top