• Welcome to all New Sikh Philosophy Network Forums!
    Explore Sikh Sikhi Sikhism...
    Sign up Log in

Review in Punjabi:ਸਮਾਜ ਨੂੰ ਵਧਦੀਆਂ ਸਮਾਜਿਕ ਬੁਰਾਈਆਂ ਤੋਂ ਚੇਤੰਨ ਕਰਦਾ ਇੰਜਨੀਆਰ ਦਵਿੰਦਰ ਮੋਹਨ ਸਿੰਘ ਦਾ ਨਾਵਲ ‘ਲਿਫਾਫਾ’

dalvinder45

SPNer
Jul 22, 2023
652
36
79
ਸਮਾਜ ਨੂੰ ਵਧਦੀਆਂ ਸਮਾਜਿਕ ਬੁਰਾਈਆਂ ਤੋਂ ਚੇਤੰਨ ਕਰਦਾ
ਇੰਜਨੀਆਰ ਦਵਿੰਦਰ ਮੋਹਨ ਸਿੰਘ ਦਾ ਨਾਵਲ ‘
ਲਿਫਾਫਾ’

ਪੜਚੋਲਕ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਮਾਜਿਕ ਨਾਵਲ ਦੀਆਂ ਵਿਸ਼ੇਸ਼ਤਾਵਾਂ ਯਥਾਰਥਵਾਦ, ਸਮਾਜਿਕ ਨਿਰਣਾਇਕਤਾ, ਸਮਾਜਿਕ ਆਲੋਚਨਾ ਅਤੇ ਆਰਥਿਕ ਪਾੜੇ ਅਤੇ ਵਰਗ ਦੇ ਵਿਸ਼ਿਆਂ ਵਿੱਚ ਸਮਾਜਿਕ ਰਵੱਈਏ ਦਾ ਚਿੱਤਰਣ ਹਨ। ਸਮਾਜਿਕ ਨਾਵਲ ਅਜਿਹਾ ਨਾਵਲ ਹੈ ਜੋ ਸਮਾਜ ਦੇ ਅੰਦਰ ਵੱਖ-ਵੱਖ ਮੁੱਦਿਆਂ ਨੂੰ ਉਜਾਗਰ ਕਰਦਾ ਹੈ। ਲੇਖਕ ਸਮਾਜ ਦੀਆਂ ਉਨ੍ਹਾਂ ਘਟਨਾਵਾਂ ਦੀ ਆਲੋਚਨਾ ਕਰਨ ਲਈ ਸਮਾਜਿਕ ਨਾਵਲ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਹਨ। ਸਮਾਜਿਕ ਨਾਵਲ ਸਮਾਜਿਕ ਸਮੱਸਿਆ ਨਾਵਲ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਰਾਜਨੀਤਕ, ਆਰਥਿਕ ਤੇ ਸਮਾiਜਕ ਮੁੱਦਿਆਂ ਦੀ ਪੜਚੋਲ ਕਰਦਾ ਹੈ । ਇਹ ਬਿਰਤਾਂਤ ਦੀ ਇੱਕ ਕਿਸਮ ਹੈ ਜੋ ਉਸ ਸਮੇਂ ਦੀਆਂ ਸਮਾਜਿਕ ਬਣਤਰਾਂ ਅਤੇ ਸਥਿਤੀਆਂ ਦੀ ਪੜਚੋਲ, ਚਿੱਤਰਣ ਅਤੇ ਆਲੋਚਨਾ ਕਰਦੀ ਹੈ। ਸਮਾਜਿਕ ਨਾਵਲਾਂ ਦੇ ਲੇਖਕ ਕੁਝ ਸਮਾਜਿਕ ਮੁੱਦਿਆਂ ਬਾਰੇ ਜਿਨ੍ਹਾਂ ਵਿੱਚ ਉਹ ਰਹਿੰਦੇ ਹਨ ਆਪਣੀਆਂ ਚਿੰਤਾਵਾਂ ਨੂੰ ਆਵਾਜ਼ ਦੇਣ ਅਤੇ ਸਮਾਜ ਦੀ ਆਲੋਚਨਾ ਕਰਨ ਲਈ ਗਲਪ ਦੇ ਮਾਧਿਅਮ ਦੀ ਵਰਤੋਂ ਕਰਦੇ ਹਨ ।

ਇਹ ਨਾਵਲ ਆਮ ਤੌਰ 'ਤੇ ਪਾਤਰਾਂ ਅਤੇ ਵਾਤਾਵਰਣ ਦੇ ਉਨ੍ਹਾਂ ਦੇ ਯਥਾਰਥਵਾਦੀ ਚਿੱਤਰਣ ਅਤੇ ਸਮਾਜ ਸੁਧਾਰ ਜਾਂ ਤਬਦੀਲੀ 'ਤੇ ਜ਼ੋਰ ਦਿੰਦੇ ਹਨ। ਉਹਨਾਂ ਨੂੰ ਜਨਤਕ ਰਾਏ ਨੂੰ ਪ੍ਰਭਾਵਿਤ ਕਰਨ ਜਾਂ ਕਾਰਵਾਈ ਕਰਨ ਲਈ ਪ੍ਰੇਰਿਤ ਕਰਨ ਦੇ ਇਰਾਦੇ ਨਾਲ ਸਮਾਜਿਕ ਬੁਰਾਈਆਂ ਨੂੰ ਆਮ ਪਾਠਕਾਂ ਅੱਗੇ ਰਖਦੇ ਹਨ । ਸਮਾਜਿਕ ਨਾਵਲ ਦਾ ਇੱਕ ਅਮੀਰ ਇਤਿਹਾਸ ਹੈ ਅਤੇ 19ਵੀਂ ਸਦੀ ਦੀਆਂ ਬਹੁਤ ਸਾਰੀਆਂ ਜਾਣੀਆਂ-ਪਛਾਣੀਆਂ ਉਦਾਹਰਣਾਂ ਹਨ ਜਿਵੇਂ ਕਿ ਅੰਗਰੇਜ਼ੀ ਵਿੱਚ ਚਾਰਲਸ ਡਿਕਨਜ਼, ਐਲਿਜ਼ਾਬੈਥ ਗੈਸਕੇਲ ਅਤੇ ਜਾਰਜ ਗਿਸਿੰਗ ਦੀਆਂ ਰਚਨਾਵਾਂ, ਹਿੰਦੀ ਵਿੱਚ ਮੁਨਸ਼ੀ ਪ੍ਰੇਮ ਚੰਦ, ਬੰਗਾਲੀ ਵਿੱਚ ਬੰਕਮ ਚੰਦਰ ਤੇ ਸਰਤ ਚੰਦਰ, ਰੂਸੀ ਵਿੱਚ ਮੈਕਸੀਮ ਗੋਰਕੀ, ਪੰਜਾਬੀ ਵਿੱਚ ਨਾਨਕ ਸਿੰਘ ਆiਦ ਸਮਾਜਿਕ ਮਸਲਿਆਂ ਨੂੰ ਜਗ ਜ਼ਾਹਿਰ ਕਰਨ ਦੇ ਮਾਹਰ ਮੰਨੇ ਜਾ ਸਕਦੇ ਹਨ।

ਅੰਗਰੇਜ਼ੀ ਸਾਹਿਤ ਵਿੱਚ, ਇਹ 19ਵੀਂ ਸਦੀ ਦੌਰਾਨ ਚਾਰਲਸ ਡਿਕਨਜ਼ ਦੇ ਹਾਰਡ ਟਾਈਮਜ਼ (1854) ਅਤੇ ਐਲਿਜ਼ਾਬੈਥ ਗਾਸਕੇਲ ਦੁਆਰਾ ਉੱਤਰ ਅਤੇ ਦੱਖਣੀ (1854-55) ਵਰਗੇ ਨਾਵਲਾਂ ਵਿੱਚ ਪ੍ਰਮੁੱਖਤਾ ਨਾਲ ਦੇਖਿਆ ਗਿਆ ਹੈ। ਇਹ ਕੰਮ ਅਕਸਰ ਗਰੀਬੀ, ਵਰਗ ਅਸਮਾਨਤਾ, ਲਿੰਗ ਅਸਮਾਨਤਾ, ਅਤੇ ਸਮਾਜਿਕ ਸੁਧਾਰ ਵਰਗੇ ਵਿਸ਼ਿਆਂ ਨੂੰ ਸੰਬੋਧਿਤ ਕਰਦੇ ਹਨ। ਉਦਾਹਰਨ ਲਈ, ਚਾਰਲਸ ਡਿਕਨਜ਼ ਦਾ ਹਾਰਡ ਟਾਈਮਜ਼ ਮਨੁੱਖੀ ਜੀਵਨ 'ਤੇ ਉਦਯੋਗੀਕਰਨ ਦੇ ਪ੍ਰਭਾਵਾਂ ਦੀ ਆਲੋਚਨਾ ਕਰਦਾ ਹੈ, ਫੈਕਟਰੀ ਮਜ਼ਦੂਰੀ ਦੇ ਅਮਾਨਵੀ ਪ੍ਰਭਾਵਾਂ, ਸਿੱਖਿਆ ਦੀ ਘਾਟ, ਅਤੇ ਵਿਆਪਕ ਸਮਾਜਕ ਨਤੀਜਿਆਂ ਵੱਲ ਧਿਆਨ ਖਿੱਚਦਾ ਹੈ। ਚਾਰਲਸ ਡਿਕਨਜ਼ ਨੂੰ ਅੰਗਰੇਜ਼ੀ ਸਮਾਜਿਕ ਨਾਵਲ ਦਾ 'ਪਿਤਾ' ਮੰਨਿਆ ਜਾਂਦਾ ਹੈ। ਆਪਣੇ ਨਾਵਲਾਂ ਰਾਹੀਂ, ਡਿਕਨਜ਼ ਨੇ ਪਾਠਕਾਂ ਨੂੰ ਇਸ ਗੱਲ 'ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ ਕਿ ਵਿਕਟੋਰੀਅਨ ਇੰਗਲੈਂਡ ਵਿੱਚ ਮਜ਼ਦੂਰ ਜਮਾਤ ਸਮਾਜ ਵਿੱਚ ਇਸ ਨਾਲ ਜੁੜੀਆਂ ਬੇਇਨਸਾਫ਼ੀਆਂ ਬਾਰੇ ਕਿਸ ਦੌਰ ਵਿੱਚੋਂ ਗੁਜ਼ਰ ਰਹੀ ਹੈ । ਡਿਕਨਜ਼ ਨੇ ਮਜ਼ਦੂਰ ਜਮਾਤ ਦੇ ਜੀਵਨ ਦੀ ਜਾਂਚ ਕਰਨ ਅਤੇ ਵਿਕਟੋਰੀਅਨ ਇੰਗਲੈਂਡ ਵਿੱਚ ਉਹਨਾਂ ਦੇ ਸੰਘਰਸ਼ਾਂ ਨੂੰ ਉਜਾਗਰ ਕਰਨ ਲਈ ਆਪਣੇ ਨਾਵਲਾਂ ਦੀ ਵਰਤੋਂ ਕੀਤੀ। ਇਹ ਨਾਵਲ ਕਦੇ-ਕਦਾਈਂ ਪਾਤਰਾਂ ਨੂੰ ਉਨ੍ਹਾਂ ਔਖੇ ਹਾਲਾਤਾਂ ਨੂੰ ਪਾਰ ਕਰਦੇ ਹੋਏ ਦਰਸਾਉਂਦੇ ਹਨ ਜੋ ਉਹ ਮਜ਼ਦੂਰ ਜਮਾਤ ਅਤੇ ਗਰੀਬ ਹੋਣ ਦੇ ਨਤੀਜੇ ਵਜੋਂ ਪੈਦਾ ਹੋਏ ਅਤੇ ਵੱਡੇ ਹੋਏ ਸਨ। ਹਾਲਾਂਕਿ, ਨਾਵਲਾਂ ਨੇ ਕਈ ਵਾਰ ਇਹ ਵੀ ਦਿਖਾਇਆ ਕਿ ਕਿਵੇਂ ਲੋਕ ਅਜਿਹੇ ਅਤਿਅੰਤ ਹਾਲਾਤਾਂ ਵਿੱਚ ਅਣਭੋਲ ਗੁਜ਼ਾਰਾ ਕਰਦੇ ਹਨ।

ਪੰਜਾਬੀ ਵਿੱਚ ਨਾਨਕ ਸਿੰਘ ਨੇ ਤਾਂ ਅਪਣੇ ਸਮੇਂ ਪੰਜਾਬੀ ਵਿੱਚ ਬੜਾ ਹੀ ਖਾਸ ਥਾਂ ਬਣਾ ਲਿਆ ਸੀ ਤੇ ਵਿਸ਼ਵ ਪੱਧਰ ਦੇ ਨਾਵਲਕਾਰਾਂ ਦੀ ਸ਼੍ਰੇਣੀ ਵਿੱਚ ਆ ਖੜੇ ਹੋਏ ਸਨ । ਜਿਸ ਰਫਤਾਰ ਦੇ ਨਾਲ ਜਿਸ ਸੂਖਮਤਾ, ਸੁੰਦਰਤਾ, ਸਾਪੇਖਤਾ ਅਤੇ ਸਚਾਈ ਨਾਲ ਉਨ੍ਹਾ ਨੇ ਆਪਣੇ ਨਾਵਲ ਲਿਖੇ ਉਹਨਾਂ ਵਿੱਚੋਂ ਭੋਲੇ ਭਾਅ ਉਸ ਸਮੇਂ ਦੇ ਸਮਾਜ ਦੀਆਂ ਕੁਰੀਤੀਆਂ ਦਾ ਪਰਦਾ ਫਾਸ਼ ਹੁੰਦਾ ਹੈ । ਖਾਸ ਕਰਕੇ ਚਿੱਟਾ ਲਹੂ, ਇੱਕ ਮਿਆਨ ਦੋ ਤਲਵਾਰਾਂ, ਪਵਿਤਰ ਪਾਪੀ ਆਦਿ ਵਿੱਚ ਜਿਸ ਤਰ੍ਹਾਂ ਉਸਨੇ ਆਪਣੇ ਪਾਤਰਾਂ ਨੂੰ ਜਿੰਦਾ ਰਚਕੇ ਅਸਲੀਅਤ ਦਾ ਹੂ ਬ ਹੂ ਚਿਤਰਣ ਕੀਤਾ ਹੈ ਉਹ ਬਾ ਕਮਾਲ ਹੈ। ਇਸੇ ਤਰ੍ਹਾਂ ਜਸਵੰਤ ਸਿੰਘ ਕੰਵਲ ਦਾ ਨਾਵਲ ਪੂਰਨਮਾਸ਼ੀ ਸੱਚ ਨੂੰ ਫਾਂਸੀ (1944-ਨਾਵਲ), ਰਾਤ ਬਾਕੀ ਹੈ (1954-ਨਾਵਲ), ਹਾਣੀ (1961-ਨਾਵਲ), ਲਹੂ ਦੀ ਲੋ (1985-ਨਾਵਲ), ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਚਰਚਾ ਸ਼ੁਰੂ ਕਰਨ ਲਈ ਤਿਆਰ ਕੀਤੇ ਗਏ

ਸਮਾਜ ਵਿੱਚ ਬੇਇਨਸਾਫ਼ੀਆਂ ਬਾਰੇ ਜਦ ਇੰਜਨੀਅਰ ਦਵਿੰਦਰ ਮੋਹਨ ਸਿੰਘ ਦਾ ਕਹਾਣੀਆਂ ਦੀਆਂ ਪੁਸਤਕਾਂ ਦੀਆਂ ਲੜੀਆਂ ਪਿੱਛੋਂ ਨਵਾਂ ਨਾਵਲ ਲਿਫਾਫਾ ਮੇਰੇ ਹੱਥ ਲੱਗਾ ਤਾਂ ਮੈਂ ਅਪਣੇ ਇੱਕ ਲੰਬੇ ਸਫਰ ਵਿੱਚ ਇਸ ਨੂੰ ਪਹਿਲੇ ਅੱਖਰ ਤੋਂ ਅਖੀਰਲੇ ਅੱਖਰ ਤਕ ਬਖੂਬੀ ਪੜ੍ਹਿਆ ਤੇ ਘੋਖਿਆ ਤੇ ਮੈਨੂੰ ਜਾਪਿਆ ਕਿ ਸਾਡੇ ਸਮਾਜ ਦੇ ਜੋ ਜਵਲੰਤ ਮਾਮਲੇ ਹਨ ਉਨ੍ਹਾਂ ਨੂੰ ਜਿਸ ਸ਼ਿਦਤ ਮਿਹਨਤ ਅਤੇ ਕਲਾ ਨਾਲ ਪਿਰੋਇਆ ਗਿਆ ਹੈ ਉਸਦੀ ਦਾਦ ਦੇਣੀ ਬਣਦੀ ਹੈ। ਅੱਜ ਕੱਲ ਜਿਸ ਤਰ੍ਹਾਂ ਡਾਕਟਰਾਂ ਦੀ ਸਿਤਮ ਗੀਰੀ ਦਾ ਲੋਕ ਸ਼ਿਕਾਰ ਹੋ ਰਹੇ ਹਨ, ਜਿਸ ਤਰ੍ਹਾਂ ਵੱਡੇ ਬੰਦੇ ਅਪਣੇ ਫਾਇਦੇ ਲਈ ਨਸ਼ਿਆਂ ਦਾ ਫੈਲਾ ਕਰ ਰਹੇ ਹਨ ਤੇ ਮਸੂਮ ਜਿੰਦੜੀਆਂ ਨਾਲ ਖੇਲ੍ਹ ਰਹੇ ਹਨ ਤੇ ਜਿਸ ਤਰ੍ਹਾਂ ਦੋ ਹਮਸਾਇਆਂ ਵਿੱਚ ਵਿਰੋਧ ਦੀਆਂ ਕੰਧਾਂ ਉਸਾਰੀਆਂ ਜਾ ਰਹੀਆਂ ਉਨ੍ਹਾਂ ਸੱਭ ਦੇ ਪਾਜ ਉਘਾੜ ਕੇ ਸਰਦਾਰ ਦਵਿੰਦਰ ਮੋਹਨ ਸਿੰਘ ਨੇ ਸਾਰੇ ਸਮਾਜ ਨੂੰ ਤੇ ਪੰਜਾਬ ਨੂੰ ਉਜੜ ਜਾਣ ਤੋਂ ਬਚਾਉਣ ਲਈ ਵੰਗਾਰ ਪਾਈ ਹੈ ਉਹ ਇੱਕ ਲਾਜਵਾਬ ਕਾਰਜ ਹੈ। ਹੈਰਾਨੀ ਹੁੰਦੀ ਹੈ ਕਿ ਜਦੋਂ ਜੋ ਲੋਕ ‘ਪੰਜਾਬ ਬਚਾਓ’ ਦਾ ਨਾਹਰਾ ਦੇ ਰਹੇ ਹਨ ਉਹ ਹੀ ਤਾਂ ਪੰਜਾਬ ਨੂੰ ਇਸ ਕਗਾਰ ਤੇ ਲਿਆਉਣ ਵਾਲੇ ਹਨ ਤੇ ਇਹ ਸਮਝਣ ਲਈ ਤਿਆਰ ਨਹੀਂ ਕਿ ਜੇ ਪੰਜਾਬ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ ਅਤੇ ਪੰਜਾਬ ਦੇ ਅਸਲ ਸ਼ੁਭਚਿੰਤਕਾਂ ਨੂੰ ਅੱਗੇ ਆ ਕੇ ਪੰਜਾਬ ਦੀਆਂ ਵਧਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇਣਾ ਚਾਹੀਦਾ ਹੈ। ਲੇਖਕ ਦਵਿੰਦਰ ਮੋਹਨ ਸਿੰਘ ਸਮਾਜ ਬਚਾਉਣ ਲਈ ਉਨ੍ਹਾਂ ਯੋਧਿਆਂ ਨੂੰ ਅੱਗੇ ਆਉਣ ਲਈ ਪੁਕਾਰਦਾ ਹੈ ਜੋ ਸਮਾਜ ਬਚਾ ਸਕਣ ਅਤੇ ਇਸ ਦਾ ਮੋਹਰੀ ਉਹ ਆਪ ਬਣ ਕੇ ਅੱਗੇ ਆਇਆ ਹੈ ਇਹ ਜਾਣਦੇ ਹੋਏ ਵੀ ਕਿ ਜਿਸ ਲੋਟੂ ਵਰਗ ਦੇ ਉਸਨੇ ਬਖੀਏ ਉਧੇੜੇ ਹਨ ਉਹ ਉਸ ਲਈ ਖਤਰਾ ਵੀ ਬਣ ਸਕਦੇ ਹਨ।

ਕੁਝ ਦਿਨ ਹੋਏ ਮੈਂ ਇਥੋਂ ਦੇ ਪ੍ਰਸਿੱਧ ਡਾਕਟਰ ਕੋਲ ਆਪਣੇ ਮਿਸਿਜ ਨੂੰ ਦਿਖਾਉਣ ਗਿਆ ਉਸ ਦੇ ਮੂੰਹ ਦੇ ਅੰਦਰ ਕੁਝ ਫਿੰਸੀਆਂ ਸਨ । ਉਸ ਨੇ ਆਪਣੇ ਅਸਿਸਟੈਂਟ ਨੂੰ ਕਿਹਾ ਕਿ ਇਸ ਦਾ ਬਲੱਡ ਪ੍ਰੈਸ਼ਰ ਚੈੱਕ ਕਰੋ । ਜਦ ਬਲੱਡ ਪ੍ਰੈਸ਼ਰ ਦੀ ਮਸ਼ੀਨ ਦੇ ਨਾਲ ਬਲੱਡ ਪ੍ਰੈਸ਼ਰ ਚੈੱਕ ਕੀਤਾ ਗਿਆ ਤਾਂ ਉਸ ਮਸ਼ੀਨ ਨੇ ਬਲੱਡ ਪ੍ਰੈਸ਼ਰ ਆਪਣੇ ਹੱਦ ਤੋਂ ਵੀ ਵੱਧ ਦਿਖਾਇਆ| ਡਾਕਟਰ ਇਕਦਮ ਕਹਿਣ ਲੱਗਾ ਕਿ ਇਸ ਨੂੰ ਹਾਰਟ ਸਪੈਸ਼ਲਿਸਟ ਕੋਲ ਲੈ ਜਾਓ ਕਿਉਂਕਿ ਇਹ ਖਤਰਾ ਹੈ ਕਿ ਇਸ ਦਾ ਦਿਮਾਗ ਨਾ ਫਟ ਜਾਵੇ । ਉਸਨੇ ਪਰਚੀ ਤੇ ਲਿਖ ਕੇ ਇੱਕ ਮੈਡੀਕਲ ਸਪੈਸ਼ਲਿਸਟ ਨੂੰ ਰੈਫਰ ਕਰ ਦਿੱਤਾ ਜੋ ਇਥੋਂ ਕਾਫੀ ਦੂਰ ਸੀ । ਮੈਨੂੰ ਬੜਾ ਧੁੜਕੂ ਲੱਗਾ ਹੋਇਆ ਸੀ ਕਿ ਮੇਰੀ ਮਿਸਿਜ ਤਾਂ ਠੀਕ ਠਾਕ ਸੀ ਇਹ ਨਵਾਂ ਪ੍ਰੋਬਲਮ ਕਿੱਥੋਂ ਉੱਠ ਖੜਾ ਹੋਇਆ ? ਖੈਰ ਮੈਂ ਉਸ ਦਿੱਤੇ ਹਸਪਤਾਲ ਦੇ ਵਿੱਚ ਆਪਣੀ ਕਾਰ ਤੇ ਮਿਸਿਜ ਨੂੰ ਲਿਜਾ ਕੇ ਪਹੁੰਚਿਆ ਤਾਂ ਅੱਗੇ ਜੋ ਡਾਕਟਰ ਸੀ ਉਹ ਉੱਪਰ ਤੀਜੀ ਮੰਜ਼ਿਲ ਦੇ ਉੱਤੇ ਸੀ ਜਿਸ ਲਈ ਮੈਨੂੰ ਆਪਣੀ ਮਿਸਿਜ ਨੂੰ ਇੱਕ ਵੀਲ ਚੇਅਰ ਦੇ ਉੱਤੇ ਪਾ ਕੇ ਲੈ ਕੇ ਜਾਣਾ ਪਿਆ ।

ਵੀਲ ਚੇਅਰ ਉੱਤੇ ਤੀਜੀ ਮੰਜ਼ਿਲ ਤੱਕ ਲੈ ਕੇ ਜਾਣਾ ਮੇਰੇ ਲਈ ਬਹੁਤ ਮੁਸ਼ਕਿਲ ਸੀ ਉਮਰ 80 ਸਾਲ ਦੀ ਤੇ ਮੇਰੇ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਮੈਂ ਉਸ ਨੂੰ ਧੱਕਦਾ ਹੋਇਆ ਉੱਪਰ ਲੈ ਕੇ ਜਾ ਸਕਦਾ ਪਰ ਕੋਈ ਉੱਥੇ ਮਦਦ ਲਈ ਵੀ ਨਹੀਂ ਆ ਰਿਹਾ ਸੀ ਵੀਲ ਚੇਅਰ ਉੱਪਰੋਂ ਮੈਨੂੰ ਇਹ ਵੱਡਾ ਧੁੜਕੂ ਲੱਗਿਆ ਹੋਇਆ ਸੀ ਕਿ ਮੇਰੀ ਮਿਸਿਜ ਨੂੰ ਇਹਨੇ ਵਧੇ ਬਲੱਡ ਪ੍ਰੈਸ਼ਰ ਵਿੱਚ ਕੁਝ ਹੋ ਨਾ ਜਾਵੇ ਵੀਲ ਚੇਅਰ ਜਿਵੇਂ ਕਿਵੇਂ ਮੈਂ ਵੀਲ ਚੇਅਰ ਨੂੰ ਧੱਕਾ ਲਾਉਂਦਾ ਹੋਇਆ ਜਾਂ ਤੀਜੀ ਮੰਜ਼ਿਲ ਤੇ ਪਹੁੰਚਿਆ ਤਾਂ ਉਸ ਵੇਲੇ ਮੇਰਾ ਬਹੁਤ ਬੁਰਾ ਹਾਲ ਸੀ ਪਰ ਜਾਂਦੇ ਹੀ ਮੈਂ ਡਾਕਟਰ ਕੋਲੇ ਪਹੁੰਚਿਆ । ਡਾਕਟਰ ਕੋਲੇ ਅੱਗੇ ਕਾਫੀ ਭੀੜ ਲੱਗੀ ਹੋਈ ਸੀ ਤੇ ਮੇਰੀ vwਰੀ ਨੂੰ ਵੀ ਕਾਫੀ ਟਾਈਮ ਲੱਗ ਗਿਆ ਜਿਸ ਨੇ ਮੈਨੂੰ ਬਹੁਤ ਚਿੰਤਾ ਵਿੱਚ ਪਾ ਦਿੱਤਾ ਤਾਂ ਮੈਂ ਜਾ ਕੇ ਡਾਕਟਰ ਨੂੰ ਸਿੱਧਾ ਆਖਿਆ ਕਿ ਜਲਦੀ ਨਾਲ ਮੇਰੀ ਮਿਸਿਜ ਦਾ ਬੀ ਪੀ ਚੈੱਕ ਕਰਵਾਓ ਤੇ ਦੇਖੋ ਕਿ ਇਸ ਨੂੰ ਕੀ ਤਕਲੀਫ ਹੈ । ਮੈਡੀਕਲ ਸਪੈਸ਼ਲਿਸਟ ਨੇ ਜਾਂ ਮੇਰੀ ਮਿਸਿਜ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਤਾਂ ਕਿਹਾ ਕਿ ਇਹ ਬਹੁਤ ਜਿਆਦਾ ਹੈ ਇਸ ਨੂੰ ਇੱਥੇ ਹੁਣੇ ਐਡਮਿਟ ਕਰਵਾਉਣਾ ਪਏਗਾ । ਮੈਨੂੰ ਖਿਆਲ ਆਇਆ ਕਿ ਅੱਜ ਸਵੇਰੇ ਹੀ ਮੈਂ ਈ ਸੀ ਐਚ ਐਸ ਵਿੱਚੋਂ ਮਿਸਿਜ ਦਾ ਤੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਇਆ ਸੀ ਜੋ ਕਿ ਆਮ ਤੌਰ ਤੇ 120 ਤੇ 80 ਸੀ ਜਿਸ ਕਰਕੇ ਬੀ ਪੀ ਦਾ ਇਸ ਵੇਲੇ ਇੰਨਾ ਜ਼ਿਆਦਾ ਹੋਣਾ ਕੋਈ ਆਮ ਬਾਤ ਨਹੀਂ ਸੀ| ਪਰ ਫਿਰ ਵੀ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਮੇਰਾ ਮਿਸਿਜ ਨੂੰ ਐਡਮਿਟ ਕਰਵਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਜਿਸ ਲਈ ਮੈਨੂੰ ਤਕਰੀਬਨ 3000 ਫੀਸ ਭਰਨੀ ਪਈ| ਮੈਂ ਜਦ ਆਪਣੀ ਮਿਸਿਜ ਨੂੰ ਪੁੱਛਿਆ ਕਿ ਕੀ ਉਸ ਨੂੰ ਕੋਈ ਇਹੋ ਜਿਹੀ ਤਕਲੀਫ ਲੱਗਦੀ ਹੈ ਜਿਸ ਦੇ ਕਾਰਨ ਉਸ ਨੂੰ ਬਲੱਡ ਪ੍ਰੈਸ਼ਰ ਹੋਵੇ ਤਾਂ ਉਹ ਕਹਿਣ ਲੱਗੀ ਕਿ ਮੈਂ ਤਾਂ ਬਿਲਕੁਲ ਠੀਕ-ਠਾਕ ਹਾਂ ਮੈਨੂੰ ਕੋਈ ਬਲੱਡ ਪ੍ਰੈਸ਼ਰ ਦੀ ਤਕਲੀਫ ਨਹੀਂ ਲੱਗਦੀ । ਅੱਗੇ ਵੀ ਜੇ ਮੈਨੂੰ ਥੋੜਾ ਜਿਹਾ ਬਲੱਡ ਪ੍ਰੈਸ਼ਰ ਹੁੰਦਾ ਸੀ ਤਾਂ ਮੈਂ ਪਾਣੀ ਦੇ ਦੋ ਗਲਾਸ ਪੀ ਲੈਂਦੀ ਸੀ ਤਾਂ ਠੀਕ ਠਾਕ ਹੋ ਜਾਂਦੀ ਸੀ ਔਰ ਇਹ ਬੜਾ ਬੜੇ ਅਚੰਭੇ ਵਾਲੀ ਗੱਲ ਹੈ ਕਿ ਡਾਕਟਰ ਬੀਪੀ ਨੂੰ 190 ਤੇ 200 ਦੇ ਵਿੱਚਾਲੇ ਦਿਖਾ ਰਿਹਾ ਸੀ ।

ਮੈਨੂੰ ਯਾਦ ਆਇਆ ਕਿ ਪਹਿਲਾਂ ਵੀ ਇੱਕ ਵਾਰ ਜਦੋਂ ਮੈਂ ਹਸਪਤਾਲ ਤੋਂ ਈ ਸੀ ਐਚ ਐਸ qoN ਚੈੱਕ ਕਰਵਾ ਕੇ ਆਪਣਾ ਬਲੱਡ ਪ੍ਰੈਸ਼ਰ 120/90 ਲੈ ਕੇ ਇੱਥੇ ਆਪਣੇ ਦਿਲ ਦੀ ਵਧੀ ਧੜਕਣ ਚੈੱਕ ਕਰਵਾਉਣ ਇੱਕ ਸਪੈਸ਼ਲਿਸਟ ਕੋਲ ਪਹੁੰਚਿਆ ਸੀ ਤਾਂ ਉਸਨੇ ਕਿਹਾ ਸੀ ਕਿ ਤੁਹਾਡਾ ਬਲੱਡ ਪ੍ਰੈਸ਼ਰ ਤਾਂ 180/110 ਹੈ ਤਾਂ ਉਸਨੇ ਮੈਨੂੰ ਦਾਖਲ ਹੋਣ ਲਈ ਕਿਹਾ ਸੀ। ਮੈਂ ਉਸ ਨੂੰ ਈ ਸੀ ਐਚ ਐਸ ਡਾਕਟਰ ਦਾ ਲਿਖਿਆ ਹੋਇਆ ਦਿਖਾਇਆ ਜਿਸ ਵਿੱਚ ਮੇਰਾ ਬਲੱਡ ਪ੍ਰੈਸ਼ਰ 120/80 ਲਿਖਿਆ ਹੋਇਆ ਸੀ । ਡਾਕਟਰ ਨੇ ਮੈਨੂੰ ਆਪਣੀ ਦੂਜੀਆਂ ਮਸ਼ੀਨਾਂ ਤੋਂ ਚੈੱਕ ਕਰਵਾਉਣ ਲਈ ਕਿਹਾ ਤਾਂ ਇੱਕ ਮਸ਼ੀਨ ਨੇ ਜਲਦੀ ਨਾਲ ਇਹ ਮੇਰਾ ਬਲੱਡ ਪ੍ਰੈਸ਼ਰ 150/100 ਦਿਖਾ ਦਿੱਤਾ ਜੋ ਕਿ ਡਾਕਟਰ ਦੇ ਕਹੇ ਤੋਂ ਬਹੁਤ ਥੱਲੇ ਸੀ ਤਾਂ ਡਾਕਟਰ ਉਸ ਲੇਡੀ ਉੱਤੇ ਭੜਕ ਪਿਆ ਕਿ ਤੁਸੀਂ ਇਹੋ ਜਿਹਾ ਗਲਤ ਕਿਉਂ ਮਾਪਦੇ ਹੋ ਜਦ ਕਿ ਮੈਂ ਮਾਪਿਆ ਹੈ 180/110 ਤੁਸੀਂ ਗਲਤ ਬੀ ਪੀ ਨਾਲ ਮਾਪਿਆ ਕਰੋ । ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ ਤੇ ਮੈਂ ਐਡਮਿਟ ਹੋਣ ਦੀ ਥਾਂ ਵਾਪਸ ਫਿਰ ਦੁਬਾਰਾ ਆਪਣੇ ਈ ਸੀ ਐਚ ਐਸ ਚਲਿਆ ਗਿਆ ਜਿੱਥੇ ਮੈਂ ਜਦ ਬਲੱਡ ਪ੍ਰੈਸ਼ਰ ਚ ਇੱਕ ਕਰਵਾਇਆ ਤਾਂ ਉਹੀ 120/80 ਨਿਕਲਿਆ । ਸਾਡੇ ਈ ਸੀ ਐਚ ਐਸ ਦੇ ਡਾਕਟਰ ਨੇ ਕਿਹਾ ਕਿ ਇਹ ਡਾਕਟਰ ਹਸਪਤਾਲਾਂ ਵਿੱਚ ਬਹੁਤ ਗੜਬੜ ਕਰਦੇ ਹਨ ਤੇ ਮਰੀਜ਼ ਨੂੰ ਦਾਖਲ ਕਰਨ ਲਈ ਬੜੀਆਂ ਗਲਤ ਰਿਪੋਰਟਾਂ ਬਣਾ ਦਿੰਦੇ ਹਨ ਇਸ ਲਈ ਇਹਨਾਂ ਤੋਂ ਬਚ ਕੇ ਰਹੋ । ਇਹ ਗੱਲ ਜਦ ਮੈਨੂੰ ਦੁਬਾਰਾ ਮਨ ਦੇ ਵਿੱਚ ਆਈ ਤਾਂ ਮੈਂ ਸਮਝ ਗਿਆ ਕਿ ਗੁਰਚਰਨ ਨੂੰ ਵੀ ਇsy ਹੀ ਤਰੀਕੇ ਦੇ ਨਾਲ ਐਡਮਿਟ ਕੀਤਾ ਗਿਆ ਹੈ ਜਿਸ ਲਈ ਮੈਥੋਂ ਪੈਸੇ ਭਰਾਉਣ ਦਾ ਇਹ ਵਧੀਆ ਤਰੀਕਾ ਸੀ । ਮੈਂ ਜਲਦੀ ਜਲਦੀ ਡਾਕਟਰ ਨੂੰ ਕਿਹਾ ਕਿ ਮੈਨੂੰ ਘਰੋਂ ਟੈਲੀਗਰਾਮ ਆਇਆ ਹੈ ਮੈਂ ਘਰ ਜਾਣਾ ਹੈ ਜਲਦੀ ਤੇ ਮਿਸਿਜ਼ ਨੂੰ ਵੀ ਜਾਣਾ ਪਵੇਗਾ ਮੈਨੂੰ ਛੁੱਟੀ ਦੇ ਦਿੱਤੀ ਜਾਵੇ। ਡਾਕਟਰ ਬੜਾ ਗੁੱਸੇ ਹੋਇਆ ਕਿ ਤੁਸੀਂ ਮਿਸਿਜ਼ ਨੂੰ ਨਹੀਂ ਲੈ ਕੇ ਜਾ ਸਕਦੇ ਪਰ ਮੈਂ ਕਿਹਾ ਕਿ ਮੈਂ ਆਪਣੇ ਖਤਰੇ ਦੇ ਉੱਤੇ ਲੈ ਕੇ ਜਾ ਰਿਹਾ ਹਾਂ ਜਿਸ ਦਾ ਉਸ ਨੇ ਸਰਟੀਫਿਕੇਟ ਮੈਥੋਂ ਲੈ ਕੇ ਮੈਂ ਜਾਣ ਦਿਤਾ । ਆਪਣੀ ਮਰਜ਼ੀ ਦੇ ਨਾਲ ਜਦ ਹਸਪਤਾਲ ਚੋਂ ਮਿਸਿਜ ਨੂੰ ਦੂਸਰੇ ਡਾਕਟਰ ਕੋਲੇ ਲੈ ਕੇ ਗਿਆ ਤਾਂ ਉਸਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈ ਇਹ 120/80 ਹੈ ।

ਹੁਣ ਮੈਂ ਸਮਝ ਗਿਆ ਕਿ ਡਾਕਟਰਾਂ ਨੇ ਬਲੱਡ ਪ੍ਰੈਸ਼ਰ ਨੂੰ ਇੱਕ ਧੰਦਾ ਬਣਾ ਲਿਆ ਹੈ ਤੇ ਮਰੀਜ਼ਾਂ ਨੂੰ ਦਾਖਲ ਕਰਨ ਦਾ ਇਹ ਇੱਕ ਸੌਖਾ ਤਰੀਕਾ ਹੈ । ਇਹ ਗੱਲ ਨੂੰ ਸਮਝ ਕੇ ਜਦ ਮੈਂ ਇੰਜੀਨੀਅਰ ਦਵਿੰਦਰ ਮੋਹਨ ਸਿੰਘ dI ਕਿਤਾਬ ਲਿਫਾਫਾ ਨੂੰ ਪੜ੍ਹਿਆ ਤਾਂ ਮੈਨੂੰ ਹੈਰਾਨੀ ਹੋਈ ਕਿ ਡਾਕਟਰ ਕਿਸ ਤਰ੍ਹਾਂ ਮਰੀਜ਼ਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਲ ਰਹੇ ਹਨ । ਹੈਰਾਨੀ ਹੋਈ ਕਿ ਡਾਕਟਰ ਕਿਸ ਤਰ੍ਹਾਂ ਮਰੀਜ਼ਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਲ ਰਹੇ ਹਨ । ਇਕ ਡਾਕਟਰ ਦਾ ਦੂਜੇ ਕੋਲ ਰੈਫਰ ਕਰਨਾ ਤੇ ਦੂਜੇ ਨੇ ਕਮਾਈ ਦਾ ਸਾਧਨ ਸਮਝ ਕੇ ਦਾਖਿਲ ਕਰਨ ਲਈ ਕਹਿਣਾ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਦਾ ਲਿਫਾਫੇ ਵਿੱਚ ਵਰਨਣ ਸੀ।

ਲਿਫਾਫੇ ਵਿੱਚ ਦਾ ਬਿਆਨਿਆ ਹਕੀਮ ਅਤੇ ਡਾਕਟਰ ਦਾ ਵਾਰਤਾਲਾਪ ਇਸੇ ਤਰਕ ਦਾ ਇੰਕਸ਼ਾਪ ਕਰਦਾ ਹੈ। ਇਸ ਦੇ ਨਾਲ ਹੀ ਲਿਫਾਫੇ ਦਾ ਮਤਲਬ ਵੀ ਸਮਝ ਆ ਜਾਂਦਾ ਹੈ ਕਿ ਕਿਵੇਂ ਹਸਪਤਾਲ ਵਿੱਚ ਦਲਾਲ ਮਰੀਜ਼ ਲਿਆਉਣ ਵਾਲਿਆ ਨੂੰ ਕਿਵੇਂ ਲਿਫਾਫੇ ਦਿੰਦੇ ਹਨ ।

“ਉਹ ਬਾਈ ਦੱਸ ਸਹੀ ਕਿਹੜੇ ਟੈਸਟ ਕਰਨੇ ਆ । ਤੂੰ ਤਾਂ ਸਾਰੀਆਂ ਹੀ ਬਿਮਾਰੀਆਂ ਦਾ ਲੱਛਣ ਦੱਸ ਦਿੱਤੇ ਆ”, ਡਾਕਟਰ ਨੇ ਕਿਹਾ ਸੀ ਕਿ ਹਕੀਮ ਬੋਲਿਆ ਡਾਕਟਰ ਸਾਹਿਬ ਸਿੱਧੀ ਗੱਲ ਸਮਝ ਲਓ । ਮੈਨੂੰ 5000 ਰੁਪਏ ਮਿਲਣੇ ਚਾਹੀਦੇ ਆ । ਮੈਂ ਸੱਤ ਅਠ ਹਜ਼ਾਰ ਦਾ ਐਸਟੀਮੇਟ ਦੱਸਿਆ ਸੀ ਬਾਕੀ ਟਾਈਮ ਘੱਟ ਹੈ । ਮੈਂ ਫੌਜੀ ਤੋਂ ਬਿਨਾਂ ਤੁਹਾਡੇ ਕੋਲ ਘੱਟ ਹੀ ਬੈਠਣਾ ਚਾਹੁੰਦਾ ਕਿਉਂਕਿ ਫਿਰ ਸ਼ੱਕ ਹੋ ਜਾਂਦਾ”।

“ਉਹ ਯਾਰ ਤੂੰ ਤਾਂ ਲੰਮਾ ਗੱਜ ਦੱਸ ਰਿਹਾਂ । ਵੈਸੇ ਤਾਂ ਸੱਤ ਅੱਠ ਹਜਾਰ ਬਹੁਤ ਨੇ । ਬਥੇਰੇ ਟੈਸਟ ਅਸਲੀ ਮਾਇਨੇ ਚ ਹੋ ਜਾਣਗੇ ਪਰ ਜਿੰਨਾ ਤੂੰ ਕਹਿਨਾ ਉਸ ਤਰ੍ਹਾਂ ਤਾਂ ਕੁਝ ਹੋਰ ਕਰਨੇ ਪੈਣਗੇ ਤੇ ਕੁਝ ਐਵੇਂ ਹੀ ਲਿਖਣੇ ਪੈਣਗੇ ਫਿਰ ਕਈਆਂ ਦੀ ਤਾਂ ਲੋੜ ਵੀ ਨਹੀਂ “।

“ਨਹੀਂ ਨਹੀਂ ਡਾਕਟਰ ਸਾਹਿਬ ਮੈਨੂੰ ਪਤਾ । ਪਰ ਮਾਲ ਬਹੁਤ ਹੈ ਤੇ ਫਿਰ ਬੰਦਾ ਚਾਚੇ ਦਾ ਪੂਰਾ ਇਲਾਜ ਕਰਨਾ ਚਾਹੁੰਦਾ ਕਿੰਨੇ ਵੀ ਪੈਸੇ ਲੱਗ ਜਾਣ । ਚਲੋ ਮਾੜੀ ਜਿਹੀ ਰਿਆਇਤ ਵੀ ਕਰ ਦਿਓ । ਮੈਨੂੰ 500 ਘੱਟ ਦੇ ਦੇਣਾ ਯਾਨੀ 4500” ।

“ਉਹ ਤਾਂ ਕੋਈ ਨਵੀਂ ਗੱਲ ਨਹੀਂ । ਕਈ ਬੜੇ ਚੰਗੇ ਨਾਮਵਰ ਡਾਕਟਰ ਵੀ ਟੈਸਟ ਲਿਖਣ ਵੇਲੇ ਕੋਈ ਇਸ਼ਾਰਾ ਜਾਂ ਕੋਡ ਪਾ ਦਿੰਦੇ ਨੇ । ਮਤਲਬ ਉਹ ਟੈਸਟ ਕਰਨੇ ਹੀ ਨਹੀਂ ਤੇ 50-60% ਟੈਸਟ ਫੀਸ ਚੋਂ ਕਮਿਸ਼ਨ ਲੈ ਜਾਂਦੇ ਨੇ ਤੇ ਮਰੀਜ਼ ਨੂੰ ਕਾਫੀ ਦੇਰ ਭੰਬਲ ਭੂਸੇ ਵਿੱਚ ਪਾਈ ਰੱਖਦੇ ਨੇ । ਡਿਪਾਟਰੀ ਵਾਲਿਆਂ ਨੂੰ ਤਾਂ ਮਜਬੂਰਨ ਗਾਹਕ ਦਾ ਪੇਟ ਪੂਰਨ ਲਈ ਸਭ ਕੁਝ ਮੰਨਣਾ ਪੈਂਦਾ ਹੈ । ਸੋ ਅਸੀਂ ਕੁਝ ਟੈਸਟ ਕਰ ਦਿਆਂਗੇ ਤੇ ਕੁਝ ਟੈਸਟ ਕੀਤੇ ਬਗੈਰ ਹੀ… ਸਮਝ ਗਏ ਨਾ” ।

ਡਾਕਟਰ ਕਹਿ ਹੀ ਰਿਹਾ ਸੀ ਕਿ ਹਕੀਮ ਬੋਲਿਆ, “ਡਾਕਟਰ ਸਾਹਿਬ ਮੈਂ ਸਮਝ ਗਿਆ । ਜੇ ਨਾਮਵਰ ਡਾਕਟਰ ਕਰ ਸਕਦੇ ਨੇ ਤਾਂ ਅਸੀਂ ਵੀ ਤਾਂ ਉਵੇਂ ਬਦਨਾਮ ਆ । ਕੋਈ ਹਰਜ ਨਹੀਂ ਬਲਕਿ ਤੁਸੀਂ ਕਈ ਮਰਜਾਂ ਨੂੰ ਟੈਸਟ ਰਿਪੋਰਟਾਂ ਤੇ ਸੰਗੀਨ ਬਣਾ ਦਿਓ । ਮੈਨੂੰ ਪਤਾ ਮੈਂ ਕੀ ਕਰਨਾ । ਮੈਨੂੰ ਮੇਰੇ ਪੂਰੇ ਮਿਲਣੇ ਚਾਹੀਦੇ ਨੇ । ਫਿਰ ਅੱਠ ਸਾਢੇ ਅੱਠ ਹਜਾਰ ਦਾ ਬਿੱਲ ਬਣਾ ਕੇ ਮੇਰੇ ਆਪਣੇ ਕਹਿਣ ਤੇ ਕੁਝ ਘਟਾ ਕੇ ਸੱਤ ਅਠ ਹਜ਼ਾਰ ਤੇ ਮਨ ਜਾਇਓ । ਬਸ ਬਸ ਮੈਂ ਚੱਲਦਾ ਮਰੀਜ਼ ਕੋਲ” ।

“ਓਕੇ ਹਾਂ ਸੱਚੀ ਮਰੀਜ਼ ਨੂੰ ਬੁਖਾਰ ਹੈ ਟੈਂਪਰੇਚਰ ਲੈ ਲਓ ਫਿਰ ਫਾਰਮੂਲਾ ਡੀ ਲਗਾ ਲਵਾਂਗੇ ਜੇ ਲਾਉਣਾ ਹੋਇਆ । ਓਕੇ” ।

ਹਕੀਮ ਦੌੜ ਕੇ ਡਾਕਟਰ ਇਲਾਜ ਡਾਕਟਰ ਇੰਚਾਰਜ ਕੋਲ ਗਿਆ । ਉਹਨੇ 4500 ਰੁਪਏ ਸਲੀਕੇ ਨਾਲ ਲਿਫਾਫੇ ਚ ਪਾ ਕੇ ਤਿਆਰ ਰੱਖੇ ਸੀ ਲਿਫਾਫਾ ਜੇਬ ਚ ਪਾ ਵਾਸ਼ ਬੇਸ਼ਨ ਤੇ ਹੱਥ ਗਿੱਲੇ ਕਰ ਰੁਮਾਲ ਨਾਲ ਪੂੰਝਦਿਆਂ ਵਾਪਸ ਆ ਮੋਟਰਸਾਈਕਲ ਤੇ ਸਵਾਰ ਹੋ ਤਿੰਨੇ ਵਾਪਸ ਪਿੰਡ ਨੂੰ ਤੁਰ ਪਏ” ।

ਉਪਰੋਕਤ ਗੱਲਬਾਤ ਹਕੀਮਾਂ ਅਤੇ ਡਾਕਟਰਾਂ ਦੀ ਪੈਸੇ ਲੁੱਟਣ ਦੀ ਤੇ ਲਿਫਾਫੇ ਦੇਣ ਦੀ ਹਕੀਕਤ ਦੱਸ ਰਹੀ ਹੈ।ਵੱਡੇ ਡਾਕਟਰਾਂ ਅਤੇ ਵਪਾਰੀ ਕਿਸਮ ਦੇ ਕਾਰਪੋਰੇਟ ਕਲਚਰ ਦੇ ਹਸਪਤਾਲਾਂ ਦੀ ਅਸਲੀਅਤ ਵੀ ਸਾਹਮਣੇ ਲਿਆਉਂਦੀ ਹੈ ।

ਉਸ ਦੇ ਇਹ ਕਟਾਖ “ਵਿਸ਼ਵਾਸ ਅਜਿਹੀ ਪੱਟੀ ਹੈ ਜਿਹੜੀ ਅਦ੍ਰਿਸ਼ਟ ਹੀ ਅੱਖਾਂ ਤੋਂ ਵੱਧਦੀ ਜਾਂਦੀ ਦਿਮਾਗ ਤੇ ਛਾ ਜਾਂਦੀ ਹੈ ਤੇ ਫਿਰ ਜਦੋਂ ਤੱਕ ਬੱਝੀ ਰਹਿੰਦੀ ਹੈ ਜਿਸ ਤੇ ਵਿਸ਼ਵਾਸ ਹੈ ਉਹ ਭਾਵੇਂ ਕਟਾਰ ਲੈ ਕੇ ਸਾਹਮਣੇ ਤੁਹਾਡੇ ਟੁਕੜੇ ਕਰਨ ਨੂੰ ਖੜਾ ਹੋਵੇ ਬੰਦਾ ਸਮਝਦਾ ਹੈ ਕਿ ਇਹ ਮੈਨੂੰ ਬਚਾਉਣ ਤੇ ਕਿਸੇ ਹੋਰ ਨੂੰ ਮਾਰਨ ਲਈ ਕਟਾਰ ਚੁੱਕੀ ਖੜਾ ਹੈ ਜਿਸ ਤਰ੍ਹਾਂ ਪੜ੍ਹੇ ਲਿਖੇ ਲੋਕ ਅਨਪੜ ਲੋਕਾਂ ਦੇ ਅਗਿਆਨ ਨੂੰ ਫਾਇਦਾ ਉਠਾਉਂਦੇ ਹਨ। ਆਮ ਗਰੀਬ ਤਾਂ ਵਿਸ਼ਵਾਸ ਦਾ ਮਾਰਿਆ ਵੱਡੇ ਲੋਕਾਂ ਦੇ ਪਿੱਛੇ ਇਉਂ ਲੱਗ ਜਾਂਦਾ ਹੈ ਜਿਵੇਂ ਬੱਸ ਉਹੀ ਰੱਬ ਵਰਗੇ ਹੋਣ ਪਰ ਇਹ ਨਹੀਂ ਸਮਝਦਾ ਕਿ ਉਸ ਨੂੰ ਉਹ ਲੁੱਟਣ-ਪੁੱਟਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਤੇ ਉਸ ਦਾ ਜੋ ਥੋੜਾ ਮੋਟਾ ਬਚਦਾ ਖੁਚਦਾ ਹੈ ਉਹ ਵੀ ਲੁੱਟ ਕੇ ਲੈ ਜਾਂਦੇ ਹਨ ਤੇ ਉਸ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਸ ਦੇ ਨਾਲ ਕੀ ਹੋ ਰਿਹਾ ਹੈ” । ਲੇਖਕ ਆਮ ਲੋਕਾਂ ਦੇ ਡਾਕਟਰਾਂ ਅਤੇ ਹਕੀਮਾਂ ਹੱਥ ਲੁੱਟੇ ਜਾਣ ਦਾ ਕਾਰਣ ਸਹੀ ਮੰਨਦਾ ਹੈ।

ਮੈਨੂੰ ਯਾਦ ਆਇਆ ਕਿ ਮੇਰੇ ਦੋ ਰਿਸ਼ਤੇਦਾਰ ਜੋ ਕਰੋਨਾਂ ਦੇ ਦਿਨੀਂ ਵੱਡੇ ਮੰਨੇ ਹੋਏ ਹਸਪਤਾਲ ਵਿੱਚ ਆਪਣੇ ਆਪ ਨੂੰ ਕੁਝ ਚੈੱਕ ਅਪ ਕਰਾਉਣ ਗਏ ਸਨ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਦੂਜੇ ਦਿਨ ਉਹਨਾਂ ਨੂੰ ਕਰੋਨਾ ਦੇ ਮਰੀਜ਼ ਡਿਕਲੇਅਰ ਕਰਕੇ ਉਹਨਾਂ ਨੂੰ ਮਰਿਆ ਹੋਇਆ ਦਿਖਾਇਆ ਗਿਆ ਸੀ ਮੈਨੂੰ ਸ਼ੱਕ ਉਸ ਤੋਂ ਵੀ ਜਿਆਦਾ ਉਦੋਂ ਵਧਿਆ ਜਦੋਂ ਮੈਨੂੰ ਇੱਕ ਮੇਰੀ ਜਾਣਕਾਰ ਨਰਸ ਨੇ ਦੱਸਿਆ ਕਿ ਇਹਨਾਂ ਦੇ ਗੁਰਦੇ ਕੱਢ ਲਏ ਗਏ ਹਨ ਜਦ ਕਿ ਉਹਨਾਂ ਦੀ ਬਿਮਾਰੀ ਕੋਈ ਵੀ ਨਹੀਂ ਸੀ ਇਹ ਧਾਂਦਲੀ ਉਸ ਵੱਡੇ ਹਸਪਤਾਲ ਦੀ ਸੀ ਜਿਥੋਂ ਦੇ ਡਾਕਟਰਾਂ ਨੂੰ ਲੋਕ ਪੂਜਦੇ ਸਨ । ਇਸ ਹਿਸਾਬ ਦੇ ਨਾਲ ਸਾਡਾ ਡਾਕਟਰਾਂ ਤੋਂ ਵਿਸ਼ਵਾਸ ਹਟ ਜਾਣਾ ਬੜਾ ਸੁਭਾਵਿਕ ਹੈ ਅਸੀਂ ਇਸ ਲਈ ਸਾਵਧਾਨ ਹੋਈਏ ਤੇ ਅੱਗੇ ਨੂੰ ਅਜਿਹੇ ਲੋਟੋ ਘੋਟੂ ਡਾਕਟਰਾਂ ਅਤੇ ਹਸਪਤਾਲਾਂ ਤੋਂ ਬਚਣ ਲਈ ਪੂਰੇ ਤਰੀਕੇ ਦੇ ਨਾਲ ਆਪਣਾ ਪੱਖ ਅੱਗੇ ਰੱਖੀਏ ਜਿਸ ਤਰ੍ਹਾਂ ਲਿਫਾਫਾ ਵਿੱਚ ਇੰਜੀਨੀਅਰ ਦਵਿੰਦਰ ਮੋਹਨ ਸਿੰਘ ਨੇ ਦਿਖਾਇਆ ਹੈ ਕਿ ਨੇ ਜੋਙ ਲੋਟੋ ਘੋਟੂ ਡਾਕਟਰਾਂ ਤੇ ਹਸਪਾਲਾਂ ਨੇ ਧਾਂਧਲੀ ਮਚਾਈ ਹੈ ਤੇ ਲੋਕਾਂ ਦੀਆਂ ਜਿੰਦਗੀਆਂ ਨਾਲ ਬਹੁਤ ਖਿਲਵਾੜ ਕੀਤਾ ਹੈ ਮੈਂ ਉਹਨਾਂ ਨੂੰ ਇਸ ਵੱਡੇ ਕਦਮ ਲਈ ਧੰਨਵਾਦੀ ਹਾਂ। ਖਾਸ ਕਰਕੇ ਉਹਨਾਂ ਨੇ ਲੁਟ ਹੋੲੈ ਲੋਕਾਂ ਦਾ ਅਤੇ ਡਾਕਟਰਾਂ ਅਤੇ ਹਸਪਤਾਲਾਂ ਦਾ ਉਹ ਪੱਖ ਲੋਕਾਂ ਦੇ ਸਾਹਮਣੇ ਖੁਲ੍ਹੇ ਆਹ ਰੱਖਿਆ ਹੈ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਰੱਖਿਆ ਇਸ ਲਈ ਮੈਂ ਇੰਜੀਨੀਅਰ ਦਵਿੰਦਰ ਮੋਹਨ ਸਿੰਘ ਨੂੰ ਪਹਿਲੀ ਵਧਾਈ ਇਸ ਲਈ ਦਿੰਦਾ ਹਾਂ।

ਇਸੇ ਤਰ੍ਹਾਂ ਹੀ ਇੰਜੀਨੀਅਰ ਦਵਿੰਦਰ ਮੋਹਨ ਸਿੰਘ ਨੇ ਜੋ ਦੂਜਾ ਵੱਡਾ ਦੂਜਾ ਮੁੱਦਾ ਉਠਾਇਆ ਹੈ ਉਹ ਹੈ ਨਸ਼ਿਆਂ ਬਾਰੇ। ਇਹ ਪੰਜਾਬ ਦਾ ਸਭ ਤੋਂ ਜਲੰਤ ਮੁੱਦਾ ਹੈ ਤੇ ਇਸ ਵਿੱਚ ਖਾਸ ਕਰਕੇ ਜਿਸ ਤਰ੍ਹਾਂ ਨੌਜਵਾਨ ਪੀੜੀ ਨਸ਼ਿਆਂ ਦੇ ਕਰਕੇ ਆਪਣੇ ਘਰਦਿਆਂ ਦੇ ਪੈਸੇ ਤਾਂ ਲੁਟਾਉਂਦੀ ਹੀ ਹੈ ਲੇਕਿਨ ਆਪਣੀ ਜ਼ਿੰਦਗੀ ਵੀ ਗਵਾ ਬੈਠਦੀ ਹੈ ਉਹ ਬਹੁਤ ਹੀ ਖਤਰਨਾਕ ਹਾਲਤ ਹੈ ਜਿਸ ਤੋਂ ਪੰਜਾਬ ਨੂੰ ਬਚਾਉਣਾ ਬਹੁਤ ਜਰੂਰੀ ਹੈ । ਲਿਖਾਰੀ ਇਸ ਦਾ ਵਰਨਣ ਬੜੇ ਗੰਭੀਰ ਸ਼ਬਦਾਂ ਵਿੱਚ ਕਰਦਾ ਹੈ ਜਿਸ ਵਿੱਚ ਪੰਜਾਬ ਦੇ ਇੱਕ ਵੱਡੇ ਦੁਖਾਂਤ ਨੂੰ ਬਖੂਬੀ ਦਰਸਾਇਆ ਗਿਆ ਹੈ।

“ਕਰਮਾ ਪਰਿਵਾਰ ਲਈ ਬਸ ਚਿੰਤਾ ਤੇ ਕਲੰਕ ਹੀ ਸੀ ਕਿ ਉਸ ਨੂੰ ਚਿੱਟੇ ਦੀ ਲੱਤ ਲੱਗ ਗਈ ਸੀ ਤੇ ਕੁਝ ਨਹੀਂ ਸੀ ਕਰਦਾ । ਇਧਰੋਂ ਉਧਰੋਂ ਹਰ ਵੇਲੇ ਪੈਸੇ ਕੱਢ ਕੇ ਆਪਣਾ ਨਸ਼ਾ ਪੱਤਾ ਪੂਰਾ ਕਰਨ ਦੀ ਹੋਣ ਲੱਗੀ ਰਹਿੰਦੀ ਸੀ ਉਸ ਨੂੰ । ਉਹਨੂੰ ਤਾਂ ਜੇਕਰ ਦਵਾਈ ਲਿਆਉਣ ਲਈ ਪੈਸੇ ਦਿੰਦੇ ਤਾਂ ਨਸ਼ਾ ਕਰਕੇ ਰਸਤੇ ਵਿੱਚ ਹੀ ਰਹਿ ਜਾਂਦਾ ਭਾਵੇਂ ਕਦੇ ਕਦਾਈ ਲੱਗਦਾ ਸੀ ਕਿ ਉਹ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ ਹੈ ਪਰ ਅਗਲੇ ਪਲ ਉਹ ਨਸ਼ਾ ਕਰ ਕੇ ਆਉਂਦਾ ਤਾਂ ਭਰੋਸਾ ਉਡ ਜਾਂਦਾ। ਹਰਾ ਸਿੰਘ ਨੂੰ ਉਸਦੇ ਸੁਧਰਨ ਦੀ ਘੱਟ ਉਮੀਦ ਸੀ ਕਿਉਂਕਿ ਜਿਨਾਂ ਪਿੰਡ ਦੇ ਬੰਦਿਆਂ ਦੀ ਸੰਗਤ ਚ ਉਹ ਸੀ ਉਹ ਸਾਰੇ ਦੇ ਸਾਰੇ ਨਸ਼ੇ ਦੇ ਆਦੀ ਸਨ।“

“ਬਿਮਾਰ ਹਰਾ ਸਿੰਘ ਦੀ ਉਸਦੀ ਚਿੰਤਾ ਕਿਤਨੀ ਗਹਿਰੀ ਸੀ ਇਸ ਬਾਰੇ ਲੇਕ ਦਾ ਉਲੀਕਿਆ ਦਰਦ ਦੇਖੋ, “ਕਰਮਾਂ ਦਾ ਮਾਰਿਆ ਕਰਮਾ ਕੁਝ ਖਿਆਲ ਰੱਖਣ ਜੋਗਾ ਹੁੰਦਾ ਤਾਂ ਵੀ। ਪਤਾ ਨਹੀਂ ਉਹਦਾ ਕੀ ਬਣੂ ਉਹਨੇ ਮੇਰਾ ਖਿਆਲ ਕੀ ਰੱਖਣਾ । ਉਹਨੇ ਤਾਂ ਇਤਵਾਰ ਹੀ ਗਵਾ ਲਿਆ। ਉਹਨੂੰ ਤਾਂ ਕਿਤੇ ਕੁਝ ਪੈਸੇ ਹੱਥ ਲੱਗੇ ਨਹੀਂ ਤੇ ਨਸ਼ੇ ਲਈ ਭੱਜਿਆ । ਉਹ ਮਰੇ ਚਾਹੇ ਜੀਏ ਉਹਨੂੰ ਤਾਂ ਗੋਲੀਆਂ ਖਰੀਦ ਕੇ ਆਪਣਾ ਬੁੱਤਾ ਸਾਰ ਲੈਣਾ ਹੈ”।

ਆਖਰ ਹੋਇਆ ਵੀ ਇਵੇਂ ਹੀ। ਉਹ ਅਸ਼ਰਫੀਏ ਨੂੰ ਘਰੋਂ ਚੁਕੇ 15000 ਦੇ ਦਿੰਦਾ ਹੈ ਤੇ ਚਿੱਟਾ ਖਰੀਦਦਾ ਹੈ ਤੇ ਜ਼ਿਆਦਾ ਚਿੱਟਾ ਖਾਣ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦਾ ਹੈ।ਉਨ੍ਹਾਂ ਨੇ ਅਸ਼ਰਫੀਏ ਵਰਗੇ ਧਾਕੜ ਨਸ਼ੇ ਦੇ ਵਪਾਰੀਆਂ ਦੀ ਗੱਲ ਵੀ ਖੋਲ੍ਹੀ ਹੈ ਜਿਨ੍ਹਾਂ ਨੂੰ ਸਰਕਾਰੋਂ ਦਰਬਾਰੋਂ ਪੂਰੀ ਸੁਰੱਖਿਆ ਮਿਲਦੀ ਹੈ ਤੇ ਉਹ ਖੁਲ੍ਹ ਕੇ ਇਹ ਵਪਾਰ ਚਲਾ ਕੇ ਪੰਜਾਬ ਦੀ ਨੌਜਵਾਨੀ ਦਾ ਘਾਣ ਕਰ ਰਹੇ ਹਨ। ਜਿਸ ਤਰ੍ਹਾਂ ਇੰਜੀਨੀਅਰ ਦਵਿੰਦਰ ਮੋਹਨ ਜੀ ਨੇ ਇਹ ਮੁੱਦਾ ਉਠਾ ਕੇ ਵੀ ਲੋਕਾਂ ਨੂੰ ਜਾਗਰਿਤ ਕੀਤਾ ਹੈ ਮੈਂ ਉਹਨਾਂ ਦਾ ਇਸ ਲਈ ਵੀ ਰਿਣੀ ਹਾਂ।

ਤੀਜਾ ਮੁੱਦਾ ਜੋ ਇੰਜੀਨੀਅਰ ਸਾਹਿਬ ਨੇ ਉਠਾਇਆ ਹੈ ਉਹ ਹੈ ਪਾਕਿਸਤਾਨ ਪੰਜਾਬ ਤੇ ਹਿੰਦੁਸਤਾਨ ਪੰਜਾਬ ਦੇ ਵਿਚਕਾਰ ਸਾਡਾ ਪੁਰਾਣਾ ਰਿਸ਼ਤਾ ਖਾਸ ਕਰਕੇ ਉਨ੍ਹਾਂ ਦਾ ਜਿਹੜੇ ਉਧਰੋਂ ਇਧਰ ਆਏ ਹਨ ਜਾਂ ਇਧਰੋਂ ਉਧਰ ਗਏ ਹਨ ।ਉਨ੍ਹਾਂ ਨੂੰ ਆਪਣਾ ਪੁਰਾਣਾ ਵਤਨ ਕਦੇ ਨਹੀਂ ਭੁੱਲਦਾ ਤੇ ਪੁਰਾਣੀਆਂ ਰਿਸ਼ਤੇਦਾਰੀਆਂ ਤੇ ਦੋਸਤੀਆਂ ਹਮੇਸ਼ਾ ਯਾਦ ਰਹਿੰਦੀਆਂ ਹਨ । ਇਹ ਹਾਲੇ ਵੀ ਉਹ ਪੁਰਾਣੀ ਪੱਕੀ ਜੜ੍ਹ ਕੱਚੀ ਨਹੀਂ ਹੋਈ ਹੈ। ਅਸੀਂ ਜਦ ਪਾਕਿਸਤਾਨ ਗਏ ਸਾਂ ਤਾਂ ਜਿਸ ਪਿਆਰ ਅਤੇ ਨਿੱਘ ਨਾਲ ਉਨ੍ਹਾਂ ਨੇ ਸਾਡਾ ਸੁਆਗਤ ਕੀਤਾ ਉਹ ਸਾਨੂੰ ਨਹੀਂ ਭੁਲਦਾ। ਸਾਡੇ ਬਜ਼ੁਰਗ ਸਰਦਾਰ ਜਰਨੈਲ ਸਿੰਘ ਜਦੋਂ ਅਪਣੇ ਪਿਛਲੇ ਪਿੰਡ ਗਏ ਤਾਂ ਉਨ੍ਹਾਂ ਦਾ ਸਾਰੇ ਪਿੰਡ ਨੇ ਬੜੇ ਵਾਜੇ ਗਾਜੇ ਨਾਲ ਸਵਾਗਤ ਕੀਤਾ। ਉਹ ਜਿਤਨੇ ਦਿਨ ਅਪਣੇ ਪੁਰਾਣੇ ਪਿੰਡ ਰਹੇ ਉਨ੍ਹਾਂ ਨੂੰ ਹਰ ਘਰ ਵਿੱਚੋਂ ਰੋਟੀ ਵਰਜੀ ਜਾਂਦੀ ਰਹੀ। ਸਰਦਾਰ ਜਰਨੈਲ਼ ਸਿੰਘ ਹੋਰਾਂ ਨੇ ਵੀ ਘੱਟ ਨਹੀਂ ਕੀਤੀ। ਉਹ ਜਿਸ ਸਕੂਲ ਵਿੱਚ ਪੜ੍ਹੇ ਸਨ ਉਸ ਸਕੂਲ਼ ਵਿੱਚ ਇੱਕ ਨਵਾਂ ਕਮਰਾ ਬਣਵਾ ਕੇ ਆਏ । ਇਹ ਦੋਨਾਂ ਪੰਜਾਬਾਂ ਦਾ ਆਪਸੀ ਪਿਆਰ ਦਰਸਾਉਂਦਾ ਹੈ। ਮੈਂ ਉਧਰ ਜਾ ਕੇ ਮਹਿਸੂਸ ਕੀਤਾ ਕਿ ਹਾਲੇ ਵੀ ਦੋਨਾਂ ਪੰਜਾਬਾਂ ਦੇ ਵਿੱਚ ਇਕੱਠਾ ਹੋਣ ਦੀ ਭਾਵਨਾ ਜਾਗ੍ਰਿਤ ਹੈ ਜਿਸ ਨੂੰ ਇੰਜੀਨੀਅਰ ਦਵਿੰਦਰ ਮੋਹਨ ਸਿੰਘ ਜੀ ਨੇ ਬੜੀ ਬਖੂਬੀ ਬਿਆਨ ਕੀਤਾ ਹੈ। ਜਿਸ ਤਰ੍ਹਾਂ ਦਵਿੰਦਰ ਮੋਹਨ ਸਿੰਘ ਜੀ ਨੇ ਗੁਜਰਖਾਨੀਆਂ ਦਾ ਪੁਰਾਣਾ ਇਤਿਹਾਸ ਤੇ ਫਿਰ ਉਨ੍ਹਾਂ ਦੇ ਅੰਸ਼ਜ ਵੰਸ਼ਜਾਂ ਦਾ ਕਾਰਗਿਲ ਦੇ ਯੁੱਧ ਵਿੱਚ ਔਖੇ ਹਾਲਾਤਾਂ ਵਿੱਚ ਮਿਲਣਾ ਤੇ ਮਦਦ ਕਰਨਾ ਬੜਾ ਹੀ ਹਿਰਦੇ ਵੇਧਕ ਵਰਨਣ ਹੈ। ਕਾਰਗਿਲ ਦੇ ਯੁੱਧ ਵਿੱਚ ਜਿਸ ਤਰ੍ਹਾਂ ਬ੍ਰੀਗੇਡੀਅਰ ਬਾਜਵਾ ਨੇ ਪਾਕਿਸਤਾਨੀ ਅਫਸਰ ਦੀ ਦੇਹ ਪਾਕਿਸਤਾਨ ਪਹੁੰਚਾਈ ਅਤੇ ਉਸ ਦੀ ਬਹਾਦਰੀ ਬਾਰੇ ਲਿਖਿਆ ਜਿਸ ਕਰਕੇ ਉਸ ਨੂੰ ਪਾਕਿਸਤਾਨ ਦਾ ਸਭ ਤੋਂ ਉੱਚ ਸਨਮਾਨ ਮਿਲਿਆ ਇਹ ਵੀ ਦੋਨਾਂ ਪੰਜਾਬਾਂ ਦੇ ਆਪਸੀ ਪ੍ਰੇਮ ਦਾ ਵਧੀਆ ਚਿਤਰ ਹੈ। ਇਸੇ ਨੂੰ ਲਿਖਾਰੀ ਨੇ ਗੁਜਰਖਾਨੀਆਂ ਦੇ ਆਪਸੀ ਸਹਿਯੋਗ ਦੇ ਨਮੂਨੇ ਵਜੋ ਬਖੂਬੀ ਪੇਸ਼ ਕੀਤਾ ਹੈ।

ਅਪਣੇ ਪਾਕਿਸਤਾਨ ਵਿੱਚੋਂ ਉਜੜ ਕੇ ਆਏ ਬਜ਼ੁਰਗਾਂ ਦਾ ਦੁੱਖ ਦਸਦਿਆਂ ਲਿਖਾਰੀ ਲਿਖਦਾ ਹੈ “ਉਹ ਬਾਦਸ਼ਾਹੋ ਤੁਸੀਂ ਕੀ ਜਾਣੋ ਅਸੀਂ ਕਿਹੜੀ ਅੱਗ ਚੋਂ ਨਿਕਲ ਕੇ ਉੱਜੜ ਕੇ ਆਏ ਆਂ। ਸਦੀਆਂ ਤੋਂ ਵਸੇ ਦੱਸਿਵਸਦੇ ਰਸਦੇ ਆਪਣੇ ਘਰ, ਜਾਇਦਾਦ, ਬਿਜਨਸ ਤੇ ਇਜ਼ਤ ਮਾਣ ਤੋਂ ਇਕਦਮ ਉਪਰੇ ਕਰ ਦਿੱਤੇ ਗਏ, ਬਗੈਰ ਦਲੀਲ, ਬਗੈਰ ਸੁਣਵਾਈ ਮੁਲਜਮ ਕਰਾਰ ਦੇ ਦਿੱਤੇ ਗਏ ਤੇ ਦੇਸ਼ ਨਿਕਾਲੇ ਨੇ ਹੁਕਮ ਸੁਣਾ ਦਿੱਤੇ ਗਏ । ਚੰਗੇ ਭਲੇ ਆਪਣੇ ਘਰ ਵਿੱਚ ਆਰਾਮ ਕਰ ਰਹੇ ਸਾਂ ਤੇ ਸਵੇਰੇ ਹੁੰਦਿਆਂ ਹੀ ਰੌਲਾ ਪੈ ਗਿਆ ਕਿ ਪਾਕਿਸਤਾਨ ਬਣ ਗਿਆ ਤੇ ਸਾਡਾ ਇਲਾਕਾ ਨਵੇਂ ਬਣੇ ਪਾਕਿਸਤਾਨ ਦਾ ਹਿੱਸਾ ਹੋ ਗਿਆ ਹੈ, ਸੋ ਗੈਰ ਮੁਸਲਮਾਨ ਇਥੋਂ ਨਿਕਲ ਜਾਣ ।ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ, ਧੀਆਂ ਭੈਣਾਂ ਦੀ ਇੱਜਤ ਲੁੱਟੀ ਗਈ, ਰੁਪਈਆ ਪੈਸਾ ਸਮਾਨ ਲੁੱਟ ਲਿਆ ਗਿਆ, ਮਾਲ ਅਸਬਾਬ ਕੀ ਬਚਾਉਣਾ ਸੀ ਏਥੇ ਤਾਂ ਅਪਣੀ ਜਾਨ ਬਚਾਉਣ ਦੀ ਤੇ ਬੱਚਿਆਂ ਦੀ ਰਾਖੀ ਦੀ ਪੈ ਗਈ । ਸਭ ਲੀਡਰ ਨੇ ਹਰਾਮ ਦੇ ਸਨ ਕੋਈ ਸੁਚੱਜਾ ਢੰਗ ਤਰੀਕਾ ਜਾਂ ਕਨਂੁਨ ਨਾ ਬਣਾਇਆ ਗਿਆ । ਲਿਹਾਜ਼ਾ ਦੋਹਾਂ ਪਾਸੇ ਸ਼ਰਾਰਤੀ ਤੱਤਾਂ ਨੂੰ ਮੌਕਾ ਮਿਲ ਗਿਆ ਲੁੱਟਣ ਪੁੱਟਣ ਦਾ । ਤੇ ਫਿਰ ਪ੍ਰੀਤਮ ਸਿੰਘ ਕਹਿੰਦਾ ਚਲਾ ਜਾਂਦਾ ਰੁਕਦਾ ਨਾ ਭਾਵੇਂ ਸੁਣਨ ਵਾਲਾ ਨਿਬੇੜਨਾ ਚਾਹੁੰਦਾ ਹੋਵੇ “ਮੇਰੀਆਂ ਦੋ ਜਵਾਨ ਧੀਆਂ ਨਹਾਇਤ ਖੂਬਸੂਰਤ ਹੱਥ ਲਾਇਆ ਮੈਲੀਆਂ ਹੁੰਦੀਆਂ ਇੱਕ 12-13 ਵਰਿਆਂ ਦੀ ਤੇ ਦੂਜੀ 17-18 ਵਰੇ ਦੀ ਸਰੂ ਕੱਦ ਤੇ ਬਾਹਰੋਂ ਕਾਫਲੇ ਸ਼ਰਾਰਤੀ ਮੁਸਲਮਾਨਾਂ ਦੇ ਸੋਚੋ ਕੀ ਬੀਤੀ ਹੋਵੇਗੀ ਸਾਡੇ ਦਿਲ ਤੇ ਘੜੀ ਨਾ ਲੱਗੀ ਆਪਣੇ ਘਰ ਇਲਾਕੇ ਚ ਅਸੀਂ ਬੇਕਾਰ ਤੇ ਉਪਰੇ ਹੋ ਗਏ ਪਰ ਮੇਰਾ ਦੋਸਤ ਮੇਰਾ ਗੁਆਂਢੀ ਅੱਲਾ ਬਖਸ਼ ਜਿਸ ਨਾਲ ਸਾਡੀ ਪਿਛਲੀ ਕੰਧ ਕੋਈ ਜੁੜਦੀ ਸੀਙ ਅਸਾਂ ਦੋਨਾਂ ਨੇ ਪਿੱਛੋਂ ਇੱਕ ਖਿੜਕੀ ਰੱਖੀ ਹੋਈ ਸੀ ਸਿੱਖਾਂ ਵਾਲੀ ਕਿ ਜਦੋਂ ਅੱਲਾ ਬਖਸ਼ ਪਿੰਡ ਤੋਂ ਘਰ ਆਉਂਦਾ ਪਹਿਲਾਂ ਆਵਾਜ਼ ਮਾਰ ਕੇ ਖਿੜਕੀ ਖੋਲ ਖੈਰ ਸੱਲਾ ਪੁੱਛਦਾ । ਰੌਲਾ ਪੈਂਦਾ ਸੀ ਅੱਲਾ ਬਖਸ਼ ਗੁੱਜਰ ਖਾਨ ਆ ਗਿਆ ਹੋਇਆ ਸੀ ਇਲਾਕੇ ਚ ਜ਼ਿਆਦਾ ਇੱਜ਼ਤਦਾਰ ਬੰਦੇ ਪਹਿਲਾਂ ਨਿਸ਼ਾਨੇ ਤੇ ਸਨ ਜਾਂ ਮੈਂ ਤੇ ਮੇਰਾ ਪਰਿਵਾਰ ਵੀ ਸ਼ਰਾਰਤੀ ਅਨਸਰਾਂ ਮੁਸਲਮਾਨਾਂ ਦੇ ਨਿਸ਼ਾਨੇ ਤੇ ਸੀ । ਪਰ ਅੱਲਾ ਬਖਸ਼ ਅੱਲਾਹ ਬਖਸ਼ ਨੇ ਦੋਸਤੀ ਨਿਭਾਈ । ਸਹੀ ਲਫਜਾਂ ਵਿੱਚ ਉਹ ਪੱਕਾ ਦੋਸਤ ਬਣ ਕੇ ਨਿੱਬੜਿਆ । ਉਸ ਇੱਕ ਦਿਨ ਮੈਨੂੰ ਗਲਵੱਕੜੀ ਕੁੱਟ ਕੇ ਗਲਵੱਕੜੀ ਚ ਲੈ ਕੇ ਆਖਿਆ, “ਪ੍ਰੀਤਮ ਸਿੰਘ ਯਾਰਾ ਇਹ ਤੇ ਪਤਾ ਨਹੀਂ ਕਿ ਆਖਰ ਰਹਿਣਾ ਕਿ ਜਾਣਾ ਪੈਣਾ ਪਰ ਇੱਥੇ ਗੁਜਰ ਖਾਨ ਚ ਤਰਾ ਵਲ ਬਾਂਕਾ ਵੀ ਨਹੀਂ ਹੋਣ ਦੇਸਾਂ” । ਅੱਲਾ ਬਖਸ਼ ਨੇ ਪਿਛਲੀ ਖਿੜਕੀ ਦੀਆਂ ਸੀਖਾਂ ਕੱਢ ਦਿੱਤੀਆਂ ਤੇ ਸਾਡੇ ਘਰ ਦੇ ਬਾਹਰ ਇੱਕ ਮੋਟਾ ਜੰਦਰਾ ਮਾਰ ਦਿੱਤਾ। ਵਹਾਬੀਆ ਦੇ ਕਾਫਲੇ ਕਈ ਬਾਹਰ ਆਏ ਉਹ ਪੁੱਛਦੇ ਤੇ ਸਾਰੇ ਕਹਿ ਦਿੰਦੇ ਉਹ ਤੇ ਛੋੜ ਕੇ ਚਲੇ ਗਏ ਨੇ । ਅੱਲਾਹ ਬਖਸ਼ ਲਗਾਤਾਰ ਕੋਈ ਮਹੀਨਾ ਪਿਛਲੀ ਖਿੜਕੀ ਤੋਂ ਰੋਜ਼ ਮਰਰਾ ਦੀਆਂ ਸਾਰੀਆਂ ਚੀਜ਼ਾਂ ਰੋਜ਼ ਸਵੇਰੇ ਦੁੱਧ ਤੇ ਹੋਰ ਜੋ ਵੀ ਲੋੜ ਹੋਵੇ ਖਿੜਕੀ ਚੋਂ ਉਹ ਜਾਂ ਉਸਦੇ ਬੱਚੇ ਐਨ ਵਕਤ ਸਿਰ ਇੰਜ ਦਿੰਦੇ ਰਹੇ ਕਿ ਉਹਨਾਂ ਦਾ ਆਪਣਾ ਪਰਿਵਾਰ ਹੋਈਏ। ਹਾਲਾਤ ਸੁਧਰਨ ਦੇ ਉਮੀਦ ਚ ਰੁਕੇ ਰਹੇ ਪਰ ਹਾਲਾਤ ਹੋਰ ਵਿਗੜਦੇ ਗਏ । ਇੱਕ ਰੋਜ਼ ਤੇ ਇਹ ਹੋਇਆ ਕਿ ਮਿਸਾਲਾਂ ਚੁੱਕੀਆਂ ਲੰਘਦੇ ਫਸਾਦੀਆਂ ਨੂੰ ਕੁਝ ਸ਼ੱਕ ਹੋ ਗਿਆ ਕਿ ਅੰਦਰ ਕੋਈ ਨਾ ਕੋਈ ਹੈ। ਅੱਲਾਹ ਬਖਸ਼ ਪਿੱਛੋਂ ਆ ਕੇ ਉਹਨਾਂ ਨਾਲ ਬਹਿ ਗਿਆ ਕਿ ਸਾਰਾ ਮਕਾਨ ਮੈਂ ਲੈ ਲਿਆ ਉਹ ਸਭ ਛੋੜ ਗਏ ਨੇ ਮੈਂ ਲਿਖਾ ਲਿਆ, ਇਹ ਦੇਖੋ ਚਾਬੀ ਮੇਰੇ ਕੋਲ ਹੈ । ਜੇ ਅੱਲਾ ਬਖਸ਼ ਨਾ ਬਚਾਉਂਦਾ ਤਾਂ ਖੌਰੇ ਮੇਰੀਆਂ ਬੱਚੀਆਂ ਦਾ ਕੀ ਹਾਲ ਹੋਣਾ ਸੀ । ਅੱਲਾ ਬਖਸ਼ ਕਚਹਿਰੀ ਚ ਲੱਗਾ ਹੋਇਆ ਸੀ ਉਸ ਦਾ ਬੜਾ ਰਸੂਖ ਸੀ ਉਸ ਨੇ ਹੀ ਕੋਈ ਅਸਰ ਵਰਤ ਕੇ ਇਤਜਾਮ ਕਰ ਦਿੱਤਾ ਕਿ ਅਸੀਂ ਜਰੂਰੀ ਸਮਾਨ ਸਮੇਤ ਗੁੱਜਰ ਖਾਨ ਛੋੜ ਉਥੋਂ ਸੁਰੱਖਿਤ ਨਿਕਲ ਸਕੇਙ ਵਿਛੜਨ ਲੱਗਿਆਂ ਅੱਲਾ ਬਖਸ਼ ਤੇ ਮੈਂ ਇੱਕ ਦੂਜੇ ਨੂੰ ਮਿਲ ਕੇ BuਬwN ਮਾਰ ਕੇ ਰੋਏ। “ਲੈ ਬਈ ਅੱਜ ਤੋਂ ਮੈਂ ਤੇਰੀ ਯਾਦ ਆਪਣੀ ਜਾਨ ਭੂਮੀ ਦੀ ਮਿੱਟੀ ਦੀ ਯਾਦ ਨੂੰ ਆਪਣੇ ਵਜੂਦ ਦਾ ਹਿੱਸਾ ਬਣਾਉਣਾ ਤੇ ਆਪਣੇ ਨਾਂ ਨਾਲ ਗੁਜਰਖਾਨI ਲਾਉਣਾ ਪ੍ਰੀਤਮ ਸਿੰਘ ਗੁੱਜਰਖਾਨੀ [ ਸੈਟ ਪਤਾ ਨਹੀਂ ਕਿੱਥੇ ਹੋਣਾ ਕਿੱਥੇ ਦਾ ਪਾਣੀ ਪੀਣਾ ਰੱਬ ਜਾਣੇ ਪਰ ਕਹਿਲਾਵਾਂਗਾ ਮੈਂ ਪ੍ਰੀਤਮ ਸਿੰਘ ਗੁਜਰਖਾਨੀ ਅੱਲਾਹ ਬਖਸ਼ ਨੂੰ ਜੱਫੀ ਚੋਂ ਛੋੜਦਿਆਂ ਮੈਂ ਕਿਹਾ”[

ਦੋਸਤਾਨਾ ਰਿਸਤੇ ਦੇ ਧਰਮਾਂ ਸਾਂਝ ਤੋਂ ਉਤੇ ਹੁੰਦੇ ਹਨ ਲੇਖਕ ਨੇ ਇਹ ਸਿੱਧ ਕੀਤਾ ਹੈ। ਇਹੋ ਕਹਾਣੀ ਹੋਰ ਅੱਗੇ ਚਲਦੀ ਹੈ ਜਦ ਸਰਦਾਰ ਪ੍ਰੀਤਮ ਸਿੰਘ ਗੁਜਰਖਾਨੀ ਅਪਣਾ ਹਾਲ ਬਿਆਨਦਾ ਹੈ: “ਅਮੀਰ ਬਖਸ਼ ਨੇ ਆਪਣੇ ਫੀਤੀ ਅਪਰਾਧੀ ਤੋਂ ਫੀਤੀਆਂ ਲਾhIਆਂ ਤੇ ਰੇਸ਼ਮ ਸਿੰਘ ਨੂੰ ਦਿੱਤੀਆਂ ਤੇ ਕਿਹਾ ਕਿ ਆਪਣੇ ਓਸੀ ਨੂੰ ਜਾ ਕੇ ਦੇਵੇ ਤੇ ਕਹੇ ਕਿ ਮੈਨੂੰ ਪਾਕਿਸਤਾਨ ਦੀ ਫੌਜ ਦੇ ਬੰਦਿਆਂ ਨੇ ਪਕੜਿਆ ਸੀ ਪਰ ਮੈਂ ਉਹਨਾਂ ਨੂੰ ਮਾਰ ਕੇ ਇਹ ਉਸਦੇ ਬੈਜ ਫੀਤੀਆਂ ਲਾ ਲਿਆ ਨੀਰ ਬਖਸ਼ ਨੇ ਕਿਹਾ ਕਿ ਇੰਜ ਕਰਨ ਚ ਉਸ ਨੂੰ ਜਾਤੀ ਕੋਈ ਨੁਕਸਾਨ ਹੀ ਨਾ ਹੀ ਉਹ ਪਾਕਿਸਤਾਨ ਦੇ ਖਿਲਾਫ ਕੁਝ ਕਰ ਰਿਹਾ ਹੈ ਉਹ ਸੋਚਦਾ ਸੀ ਕਿ ਇਸ ਤਰ੍ਹਾਂ ਮੈਨੂੰ ਬਹਾਦਰੀ ਦਾ ਕੋਈ ਨਾਮ ਮਿਲ ਜਾਏਗਾ। ਉਹ ਸੋਚਦਾ ਸੀ ਕਿ ਪੁਰਖਿਆਂ ਦੀ ਦੋਸਤੀ ਦੀ ਆਮ ਮਹਿਸੂਸ ਰੱਖ ਕੇ ਉਹਨੂੰ ਸਵਰਗਾਂ ਵਿੱਚ ਬੈਠੇ ਦਾਦਾ ਜੀ ਦਾ ਆਸ਼ੀਰਵਾਦ ਤੇ ਮਿਲੇਗਾ ਹੀ ਬਲਕਿ ਬਗੈਰ ਨਾਮ ਲੈ ਆ ਲੋਕਾਂ ਨੂੰ ਇਹ ਗੱਲ ਸੁਣ ਕੇ ਸੱਚੀ ਦੋਸਤੀ ਰਿਸ਼ਤੇ ਦੀ ਸ਼ਕਤੀ ਦਾ ਅਹਿਸਾਸ ਹੋਵੇਗਾ ਤੇ ਆਨੰਦ ਆਏਗਾ (ਲਿਫਾਫਾ ਪੰਨਾ 26)

ਇੱਕ ਹੋਰ ਮੁੱਦਾ ਜੋ ਲਿਫਾਫੇ ਦੇ ਰੂਪ ਵਿੱਚ ਸਾਹਮਣੇ ਆਇਆ ਹੈ ਉਹ ਹੈ ਰਿਸ਼ਵਤ ਖੋਰੀ ਜਿਸ ਨੇ ਹਿੰਦੁਸਤਾਨੀਆਂ ਦੀ ਜ਼ਮੀਰ ਨੂੰ ਖੋਰਾ ਲਾਇਆ ਹੋਇਆ ਹੈ।ਜਿਸਤਰ੍ਹਾਂ ਇਹ ਰਿਸ਼ਵਤਖੋਰੀ ਡਾਕਟਰੀ ਖਿਤੇ ਵਿੱਚ ਆ ਗਈ ਹੈ ਉਹ ਬੜੀ ਚਿੰਤਾ ਦਾ ਕਾਰਨ ਹੈ। ਮੈਨੂੰ ਯਾਦ ਹੈ ਜਦ ਮੈਂ ਮੁੰਬਈ ਵਿੱਚ ਕੰਪਨੀਆਂ ਤੇ ਮਾਨਵੀ ਵਿਸ਼ਿਆਂ ਦਾ ਮੁਖੀ ਸਾਂ ਤਾਂ ਉਸ ਵੇਲੇ ਦਿਵਾਲੀ ਦੇ ਮੌਕੇ ਦੇ ਉੱਤੇ ਸਾਨੂੰ ਗਿਫਟ ਵੰਡਣ ਨੂੰ ਕਿਹਾ ਜਾਂਦਾ ਸੀ ਜਿਸ ਲਈ ਸਾਡੇ ਆਦਮੀ ਵੱਡੇ ਵੱਡੇ ਆਦਮੀਆਂ ਨੂੰ ਖਾਸ ਕਰਕੇ ਇੰਡਸਟਰੀਜ ਦੇ ਸੈਕਰੇਟਰੀ ਅਤੇ ਹੋਰ ਚੈਕਿੰਗ ਅਫਸਰਾਂ ਨੂੰ ਜਾ ਕੇ ਤੋਹਫੇ ਲਫਾਫਿਆ ਵਿੱਚ ਪਾ ਕੇ ਦਿਆ ਕਰਦੇ ਸੀ ਜੋ ਬੜੇ ਮਹਿੰਗੇ ਹੁੰਦੇ ਸਨਙ ਸੋਨੇ ਦੀਆਂ ਗਿਨੀਆਂ ਡਾਲਰ ਤੇ ਹੋਰ ਕਾਫੀ ਮਹਿੰਗੀਆ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ। ਇੱਕ ਵਾਰ ਇੱਕ ਸੈਕਰੇਟਰੀ ਇੰਡਸਟਰੀ ਨੇ ਜਦ ਤੋਹਫਾ ਖੋਲਿਆ ਤਾਂ ਉਹਨੇ ਸਾਨੂੰ ਪੁੱਛਿਆ ਕਿ ਫਲਾਣੀ ਇੰਡਸਟਰੀ ਵਾਲਾ ਸਾਡੇ ਕੋਲ ਨਹੀਂ ਆਇਆ ਹੈ ਕੀ ਗੱਲ ਉਸਨੇ ਇੰਡਸਟਰੀ ਚਲਾਣੀ ਹੈ ਕਿ ਨਹੀਂ ਚਲਾਉਣੀ । ਉਸ ਨੂੰ ਸੁਨੇਹਾ ਦੇ ਦੇਣਾ ਕਿ ਜੇ ਉਸਨੇ ਫੈਕਟਰੀ ਅੱਗੇ ਚਾਲੂ ਰੱਖਣੀ ਹੈ ਤਾਂ ਆਪਣਾ ਬਣਦਾ ਲਿਫਾਫਾ ਦੇ ਜਾਵੇ। ਇਹ ਇੱਕ ਕਿਸਮ ਦੀ ਵੱਢੀ ਸੀ ਜੋ ਲਿਫਾਫੇ ਦੇ ਰੂਪ ਦੇ ਵਿੱਚ ਉਹਨਾਂ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਸੀ ਜੋ ਅਲੱਗ ਅਲੱਗ ਇੰਸਪੈਕਸ਼ਨ ਕਰਦੇ ਸਨ ਕਿਉਂਕਿ ਇੰਸਪੈਕਸ਼ਨ ਕਰਨ ਵਾਲੇ ਵੀ ਕੋਈ 15/20 ਤਰ੍ਹਾਂ ਦੇ ਇੰਸਪੈਕਟਰ ਹੁੰਦੇ ਸਨ ਜੋ ਅੱਡ-ਅੱਡ ਤਰ੍ਹਾਂ ਦੇ ਇੰਸਪੈਕਸ਼ਨ ਕਰਕੇ ਕੁਝ ਨਾ ਕੁਝ ਘੋਟ ਕੇ ਲੈ ਕੇ ਜਾਂਦੇ ਸਨ ਤੇ ਲਿਫਾਫਾ ਲੈ ਕੇ ਜਾਂਦੇ ਸਨ । ਪਹਿਲਾਂ ਇਹ ਗੱਲ ਇੰਡਸਟਰੀ ਚ ਹੁੰਦੀ ਸੀ ਪਰ ਹੁਣ ਇਹ ਗੱਲ ਖਾਸ ਕਰਕੇ ਜਦ ਅਸੀਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਦੇਖੀ ਦੇਖਦੇ ਹਾਂ ਤਾਂ ਇੱਕ ਬਹੁਤ ਵੱਡੀ ਬਿਮਾਰੀ ਹੈ ਉਹ ਇਨਸਾਨੀ ਸਿਹਤ ਨੂੰ ਲੱਗ ਗਈ ਹੈ । ਜਿਸ ਵਿੱਚ ਇਨਸਾਨ ਦੀ ਨੀਅਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ । ਲਿਫਾਫਾ ਕਲਚਰ ਨੇ ਜਿਸ ਤਰ੍ਹਾਂ ਕਰਪਸ਼ਨ ਫੈਲਾਈ ਹੈ ਤੇ ਜਿਸ ਤਰ੍ਹਾਂ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹਨ ਉਹ ਬੜੀ ਦੁਖਦਾਇਕ ਗੱਲ ਹੈ ਉਹ ਭਾਰਤ ਦੇ ਲਈ ਉਕਾ ਹਿਤ ਲਈ ਨਹੀਂ ਹੈ ਤੇ ਇਸ ਦੇ ਪਿੱਛਾ ਖਿੱਚੂ ਨਤੀਜੇ ਬਹੁਤ ਵੱਡੇ ਹੋ ਸਕਦੇ ਹਨ ਜਿਸ ਦਾ ਇਲਾਜ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ।

ਇਕ ਹੋਰ ਮੁੱਦਾ ਜੋ ਲਿਖਾਰੀ ਨੇ ਪੇਸ਼ ਕੀਤਾ ਹੈ ਉਹ ਹੈ ਸੰਯੁਕਤ ਪਰਿਵਾਰ ਦੇ ਮਹੱਤਵ ਦਾ, ਰਿਸ਼ਤਿਆਂ ਦੀ ਸਾਂਝ ਦਾ, ਆਪਸੀ ਦਰਦ ਦਾ ਤੇ ਆਪਣਿਆ ਲਈ ਬਹੁਤ ਕੁਝ ਕਰ ਗੁਜ਼ਰਨ ਦਾ । ਜਿਸ ਤਰ੍ਹਾਂ ਰੇਸ਼ਮ ਅਪਣੇ ਬਿਮਾਰ ਚਾਚੇ ਦੇ ਇਲਾਜ ਲਈ ਅਪਣੀ ਕਸ਼ਟਾਂ ਝੇਲੀ ਕਮਾਈ ਨੂੰ ਵਹਾਉਂਦਾ ਹੈ ਉਹ ਰਿਸ਼ਤਿਆ ਦੀ ਸਾਂਝ ਦੀ ਅਨੂਠੀ ਮਿਸਾਲ ਹੈ ।

ਲੇਖਕ ਲਿਖਦਾ ਹੈ “ਵੱਡੇ ਪਰਿਵਾਰ ਚ ਕਈ ਵਾਰੀ ਭਾਂਡੇ ਨਾਲ ਭਾਂਡਾ ਖਹਿਸਾਰਦਾ ਹੈ ਪਰ ਦਾਨਿਸ਼ਮੰਦੀ ਇਸੇ ਵਿੱਚ ਹੈ ਕਦੋਂ ਕਿਸੇ ਵੱਡੇ ਹਾਜ਼ਰੀਨ ਨੇ ਸਾਰੀਆਂ ਬਦਮਗਜ਼ੀਆਂ ਤੇ ਖਹਿਸਰਬਾਜ਼ੀਆਂ ਨੂੰ ਹਵਾ ਵਿਚ ਉਡਾ ਦਿੱਤਾ । ਇਸ ਤੋਂ ਹੀ ਵੱਡੇ ਦੇ ਵਡੱਪਣ ਦਾ ਪਤਾ ਚੱਲਦਾ ਹੈ”। “ਦਾਨਿਸ਼ਮੰਦ ਤੇ ਸਦ ਬੁੱਧੀ ਵਾਲੇ ਵੱਡੇ ਵਡੇਰੇ ਅਰਥਾਤ ਮਾਪੇ, ਦਾਦਾ, ਦਾਦੀ ਸਾਰੇ ਬੱਚਿਆਂ ਨੂੰ ਆਪਸ ਵਿੱਚ ਖੁਸ਼ ਵੇਖ ਕੇ ਖੁਸ਼ ਹੁੰਦੇ ਨੇ ਉਹਨਾਂ ਨੂੰ ਆਜ਼ਾਦੀ ਨਾਲ ਵਿਚਰਦਿਆਂ ਦੇਖ ਕੇ ਰੱਬ ਦਾ ਸ਼ੁਕਰ ਅਦਾ ਕਰਦੇ ਨੇ ਤੇ ਜੇ ਕਿਤੇ ਕਿਸੇ ਗਲਤ ਫਹਿਮੀ ਜਾਂ ਉਮਰ ਦੇ ਜੋਸ਼ ਜਾਂ ਤਹਿਸ ਜਾਂ ਗਰਮੋ-ਗਰਮੀ ਹੋ ਜਾਏ ਤਾਂ ਵਿਚੋਲਗੀਰੀ ਕਰਕੇ ਗੱਲ ਨੂੰ ਸਹਿਜੇ ਹੀ ਨਜਿੱਠ ਦਿੰਦੇ ਹਨ। ਨਾਲੇ ਜੇ ਕਿਸੇ ਤਰ੍ਹਾਂ ਦੀ ਗੱਲ ਸੰਯੁਕਤ ਪਰਿਵਾਰ ਚ ਵਾਰ ਵਾਰ ਤਲਖੀ ਲਿਆਵੇ ਤਾਂ ਉਸ ਨੂੰ ਨਜਿਠਣ ਲਈ ਪਰਾਣੇ ਕਿੱਸੇ ਕਹਾਣੀਆਂ ਸੁਣਾ ਕੇ ਉਹਦਾ ਤੱਤ ਸਮਾਨੰਤਰ ਸਿੱਖਿਆਦਾਇਕ ਕੱਢ ਕੇ ਬੱਚਿਆਂ ਨੂੰ ਅਪ੍ਰਤੱਖ ਰੂਪ ਵਿਚ ਸੇਧ ਦੇਣ ਦਾ ਯਤਨ ਕਰਦੇ ਹਨ”। (ਲਫਾਫਾ ਪੰਨਾ 15) ਕੁਝ ਸਾਫ ਨੀਅਤ ਬੰਦਿਆਂ ਦੀ ਆਤਮਿਕ ਸ਼ਕਤੀ ਇਤਨੀ ਬੁਲੰਦ ਹੁੰਦੀ ਹੈ ਜੋ ਬਿਨਸਣ ਤੋਂ ਉਪਰੰਤ ਉਨਾਂ ਦੀ ਅੰਤਿਮ ਅਰਦਾਸ ਸਮਾਗਮ ਵੀ ਦੂਜਿਆਂ ਨੂੰ ਖੇੜਾ ਪ੍ਰਦਾਨ ਕਰਦੀ ਹੈ ਅਤੇ ਉਹਨਾਂ ਦੀ ਹੋਂਦ ਤੋਂ ਵੱਧ ਪ੍ਰਭਾਵਿਤ ਕਰ ਜਾਂਦੀ ਹੈ। (ਲਿਫਾਫਾ 256)

ਵੱਡੇ ਪਰਿਵਾਰ ਵਿੱਚ ਰੇਸ਼ਮ ਜਿਸ ਤਰ੍ਹਾਂ ਅਪੇ ਚਾਚੇ ਲਈ ਅਪਣੀ ਸਾਰੀ ਕਮਾਈ ਦੌਲਤ ਲਾ ਦਿੰਦਾ ਹੈ ਅਤੇ ਅਪਣੇ ਚਚੇਰ ਦੇ ਨਸ਼ੇ ਵਿੱਚ ਫਸਣ ਤੋਂ ਅਤਿਅੰਤ ਦੁੱਖ ਜ਼ਾਹਿਰ ਕਰਦਾ ਹੈ ਇਸ ਨਾਵਲ ਦਾ ਇੱਕ ਹੋਰ ਮੁੱਖ ਮੁੱਦਾ ਬਣ ਗਿਆ ਹੈ ਜਿਸ ਨੂੰ ਲਿਖਾਰੀ ਨੇ ਭਰਪੂਰ ਸ਼ਬਦਾਂ ਵਿੱਚ ਬਿਆਨਿਆ ਹੈ।

ਆਪ ਜੀ ਦੇ ਉਠਾਏ ਮੁੱਦਿਆਂ ਦੇ ਮੈਂ ਖਾਸ ਕਰਕੇ ਆਪਣੇ ਸਿਰ ਮੱਥੇ ਸਵੀਕਾਰ ਕਰਦਾ ਹਾਂ ਤੇ ਇਹ ਕਹਿਣਾ ਗਲਤ ਨਹੀਂ ਕਿ ਇਹ ਸਮੁੱਚੇ ਸਮਾਜ ਲਈ ਤੇ ਖਾਸ ਕਰਕੇ ਪੰਜਾਬ ਲਈ ਬੜੀ ਅਦੁਤੀ ਦੇਣ ਹੈ ਜਿਸ ਨੂੰ ਸਾਨੂੰ ਸਾਰਿਆਂ ਨੂੰ ਸਵੀਕਾਰ ਕਰਕੇ ਅੱਗੇ ਤੱਕ ਹੋਰ ਪਾਠਕਾਂ ਤੱਕ ਪੜ੍ਹਨ ਲਈ ਇਸ ਦਾ ਪ੍ਰਚਾਰ ਕਰਨਾ ਚਾਹੀਦਾ ਹੈ । ਖਾਸ ਕਰਕੇ ਐਡੀਟਰ ਵਰਗ, ਖੋਜੀ ਵਰਗ ਅਤੇ ਲਿਖਾਰੀ ਵਰਗ ਨੂੰ ਤਾਂ ਇਸ ਬਾਰੇ ਹੋਰ ਖੋਜ ਕਰਕੇ ਵੀ ਆਪਣੇ ਵਿਚਾਰ ਅੱਗੇ ਲਿਆਉਣੇ ਚਾਹੀਦੇ ਹਨ ਤਾਂ ਕਿ ਇਹਨਾਂ ਮੁੱਦਿਆਂ ਨੂੰ ਜਿਸ ਸ਼ਿੱਦਤ ਦੇ ਨਾਲ ਦਵਿੰਦਰ ਮੋਹਨ ਸਿੰਘ ਜੀ ਨੇ ਉਠਾਇਆ ਹੈ ਇਸ ਨੂੰ ਜਗ ਜ਼ਾਹਰ ਕਰਨ । ਸਭ ਤੋਂ ਵਧੀਆ ਗੱਲ ਇਹ ਹੈ ਕਿ ਦਵਿੰਦਰ ਮੋਹਨ ਸਿੰਘ ਜੀ ਨੇ ਇਹ ਕਿਤਾਬ ਲਿਖਦਿਆਂ ਆਪਣੀ ਪੰਜਾਬੀ ਨੂੰ ਪੂਰੀ ਤਰ੍ਹਾਂ ਚਮਕਾਇਆ ਹੈ ਤੇ ਜਿਸ ਤਰ੍ਹਾਂ ਸ਼ਬਦਾਂ ਨੂੰ ਪਰੋਇਆ, ਸੰਜੋਇਆ ਹੈ ਤੇ ਉਸਨੂੰ ਇੱਕ ਬੜੀ ਪ੍ਰਭਾਵਸ਼ਾਲੀ ਸ਼ਖਸ਼ੀਅਤ ਦੇ ਤੌਰ ਤੇ ਪੇਸ਼ ਕੀਤਾ ਹੈ ਉਹ ਵੀ ਇਸ ਨਾਵਲ ਦੀ ਖਾਸੀਅਤ ਹੈ।

ਇੰਜਨੀਅਰ ਦਵਿੰਦਰ ਮੋਹਨ ਸਿੰਘ ਦਾ ਪਲਾਟ ਬੁਣਤਰ ਦਾ ਤਰੀਕਾ ਕਮਾਲ ਦਾ ਹੈ । ਇਸ ਦੀ ਉਦਾਹਰਣ ਰਸ਼ਮੀ ਅਤੇ ਰੇਸ਼ਮ ਦੇ ਵਿਆਹ ਦਾ ਪਲਾਟ ਬੁਣਨਾ ਹੈ ਜੋ ਸਕੂਲ ਦੇ ਬਚਪਨ ਦੇ ਦਿਨਾਂ ਤੋਂ ਸ਼ੁਰੂ ਹੋ ਕੇ ਅਖੀਰ ਤੱਕ ਬਈਏ ਦੇ ਆਲ੍ਹਣੇ ਵਾਂਗੂ ਬੁਣਿਆ ਹੋਇਆ ਹੈ ਤੇ ਸਮਝਾਉਂਦਾ ਹੈ ਕਿ ਕਿਸ ਤਰ੍ਹਾਂ ਦੋ ਪਿਆਰ ਕਰਨ ਵਾਲਿਆਂ ਨੂੰ ਚਾਹੁਣ ਵਾਲਿਆਂ ਵਲੋਂ ਜੋੜਿਆ ਜਾ ਸਕਦਾ ਹੈ।​

ਆਖਰ ਵਿੱਚ ਇਹੋ ਕਹਿਣਾ ਚਾਹਾਂਗਾ ਕਿ ਲਿਖਾਰੀ ਨੇ ਜਿਸ ਸ਼ਿਦਤ ਤੇ ਸੂਝ ਨਾਲ ਪਾਤਰ ਚਿਤ੍ਰਣ, ਘਟਨਾ ਵਰਨਣ, ਜਵਲੰਤ ਮੁੱਦੇ ਪਾਠਕਾਂ ਅੱਗੇ ਰੱਖਣ ਅਤੇ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਗੱਲਾਂ ਕਹੀਆਂ ਹਨ ਉਹ ਵਾਕਿਆਈ ਕਾਬਲੇ ਤਾਰੀਫ ਹਨ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਹਨ। ਇਸ ਤਰ੍ਹਾਂ ਸਮਾਜ ਨੂੰ ਵਧਦੀਆਂ ਸਮਾਜਿਕ ਬੁਰਾਈਆਂ ਤੋਂ ਚੇਤੰਨ ਕਰਦਾ ਇੰਜਨੀਅਰ ਦਵਿੰਦਰ ਮੋਹਨ ਸਿੰਘ ਦਾ ਨਾਵਲ ‘ਲਿਫਾਫਾ’ਰਾਹ ਦਰਸਾਊ ਹੋ ਨਿਬੜਿਆ ਹੈ ਜਿਸ ਲਈ ਲੇਖਕ ਵਧਾਈ ਦਾ ਪਾਤਰ ਹੈ।
 

❤️ CLICK HERE TO JOIN SPN MOBILE PLATFORM

Top