Welcome to SPN

Register and Join the most happening forum of Sikh community & intellectuals from around the world.

Sign Up Now!

USA Rationalist Society On COW URINE CRAZE (in Punjabi)

Discussion in 'Breaking News' started by Gyani Jarnail Singh, Jan 14, 2013.

 1. Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Thinker

  Joined:
  Jul 4, 2004
  Messages:
  7,638
  Likes Received:
  14,227
  ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ

  Cow urine sells at RS 70 fro 500ML !! while MILK sells at RS 15 a KILO...that is one can BUY 10 KILOS of MILK for RS 150..BUT ONLY 1KILO of Cow URINE !! There are DAIRY Farms exclusively for URINE COLLECTION !!

  (ਲੇਖਕ - ਮੇਘ ਰਾਜ ਮਿੱਤਰ)

  ਰਾਮ ਲਾਲ ਮੇਰਾ ਦੋਸਤ ਸੀ। ਅਸੀਂ ਇੱਕੋ ਸਕੂਲ ਵਿਚ ਪੜ੍ਹਾਉਂਦੇ ਰਹੇ ਹਾਂ। ਸਵੇਰੇ ਹੀ ਸਕੂਲ ਆਉਣ ਸਾਰ ਉਸਦਾ ਪਹਿਲਾ ਕੰਮ ਹੁੰਦਾ ਸੀ ਸਕੂਲ ਦੇ ਬਗੀਚੇ ਵਿਚੋਂ ਫੁੱਲ ਤੋੜਨਾ ਤੇ ਸੂਰਜ ਦੇਵਤਾ ਨੂੰ ਭੇਂਟ ਕਰ ਦੇਣਾ। ਸਾਨੂੰ ਇਸ ਗੱਲ ਨਾਲ ਦੁੱਖ ਪਹੁੰਚਦਾ ਸੀ। ਬਗੀਚੇ ਵਿਚ ਮਿਹਨਤ ਨਾਲ ਲਗਾਏ, ਖਿੜੇ ਫੁੱਲ ਹਜ਼ਾਰਾਂ ਵਿਦਿਆਰਥੀਆਂ ਨੂੰ ਖੁਸ਼ੀ ਦਿੰਦੇ ਸਨ। ਅਸੀਂ ਗੱਲਾਂ ਗੱਲਾਂ ਵਿਚ ਉਸ ਤੱਕ ਆਪਣਾ ਰੋਸ ਵੀ ਪੁਚਾ ਦਿੰਦੇ ਸਾਂ। ਪਰ ਉਸਨੇ ਕਦੇ ਗੁੱਸਾ ਨਹੀਂ ਸੀ ਕੀਤਾ।
  ਉਹ ਸਕੂਲ ਆਉਣ ਤੋਂ ਪਹਿਲਾਂ ਰੋਜ਼ਾਨਾ ਗਊਸ਼ਾਲਾ ਵਿਚ ਪਹੁੰਚਦਾ ਅਤੇ ਗਊ ਦੇ ਇੱਕ ਕਿਲੋ ਚੋਂਦੇ ਦੁੱਧ ਦਾ ਨਾਸ਼ਤਾ ਕਰਦਾ। ਅਸੀਂ ਉਸਨੂੰ ਕਹਿਣਾ ‘‘ਰਾਮ ਲਾਲ ਤੂੰ ਪੰਜਾਹ ਸਾਲ ਦੀ ਉਮਰ ਵਿਚ ਐਨਾ ਦੁੱਧ ਕਿਵੇਂ ਹਜ਼ਮ ਕਰ ਲੈਂਦਾ ਹੈ?’’ ਤਾਂ ਉਸਨੇ ਕਹਿਣਾ ਮੈਂ ਹਰ ਰੋਜ਼ ਵੀਹ ਕਿਲੋਮੀਟਰ ਸਾਈਕਲ ਵੀ ਚਲਾਉਂਦਾ ਹਾਂ। ਖੈਰ ਸਾਨੂੰ ਉਸਦੀ ਇਹ ਗੱਲ ਤਾਂ ਜਚ ਜਾਂਦੀ ਕਿ ਕਸਰਤ ਉਸਦੇ ਦੁੱਧ ਨੂੰ ਹਜ਼ਮ ਤਾਂ ਕਰ ਦਿੰਦੀ ਹੋਊ ਪਰ ਉਸ ਵਲੋਂ ਬਗੈਰ ਉਬਾਲੇ ਤੋਂ ਹੀ ਦੁੱਧ ਪੀ ਜਾਣਾ ਕਦੇ ਵੀ ਸਾਡੀ ਸਤੁੰਸ਼ਟੀ ਨਾ ਕਰਵਾਉਂਦਾ।
  ਸਮਾਂ ਬੀਤਦਾ ਗਿਆ। ਇੱਕ ਦਿਨ ਉਹ ਕਹਿਣ ਲੱਗਿਆ ਕਿ ‘‘ਬਾਦਾਮ ਬਹੁਤ ਗਰਮ ਹੁੰਦੇ ਹਨ।’’ ਮੈਂ ਖੁਰਾਕੀ ਵਸਤਾਂ ਵਿਚ ਵੱਧ ਘੱਟ ਕੈਲੋਰੀਆਂ ਦੀ ਹੋਂਦ ਵਿਚ ਤਾਂ ਯਕੀਨ ਰੱਖਦਾ ਸਾਂ। ਪਰ ਬਾਦਾਮਾਂ ਦੇ ਗਰਮ ਹੋਣ ਦੀ ਗੱਲ ਮੈਨੂੰ ਜਚੀ ਨਹੀਂ। ਮੈਂ ਉਸਨੂੰ ਕਿਹਾ ਕਿ ਮੈਂ ਕਿੰਨੇ ਬਾਦਾਮ ਤੈਨੂੰ ਖਾ ਕੇ ਵਿਖਾਵਾ। ਉਹ ਕਹਿਣ ਲੱਗਿਆ ਕਿ ਤੂੰ ਵੀਹ ਬਾਦਾਮ ਨਹੀਂ ਖਾ ਸਕਦਾ। ਖੈਰ ਸਾਡੀ ਸੌ ਰੁਪਏ ਦੀ ਸ਼ਰਤ ਲੱਗ ਗਈ। ਉਸਨੇ ਬਾਦਾਮ ਮੰਗਵਾ ਲਏ। ਇੱਕ ਇੱਕ ਕਰਕੇ ਉਹ ਮੇਰੇ ਹੱਥ ਤੇ ਰੱਖਦਾ ਰਿਹਾ ਤੇ ਮੈਂ ਬਾਦਾਮ ਖਾਂਦਾ ਗਿਆ। ਇਸ ਤਰ੍ਹਾਂ ਕਰਦੇ ਹੋਏ ਉਸੇ ਦਿਨ ਮੈਂ ਦੋ ਵਾਰ ਵੀਹ ਵੀਹ ਬਾਦਾਮ ਖਾ ਕੇ ਦੋ ਸੌ ਰੁਪਏ ਉਸ ਤੋਂ ਜਿੱਤ ਲਏ।
  ਅਗਲੇ ਦਿਨ ਉਹ ਕਹਿਣ ਲੱਗਿਆ ਕਿ ‘‘ਗਊ ਦਾ ਪੇਸ਼ਾਬ ਸਰੀਰ ਨੂੰ ਬਹੁਤ ਠੰਡ ਪਹੁੰਚਾਉਂਦਾ ਹੈ।’’ ਮੈਂ ਆਖਿਆ ਕਿਵੇਂ ਪੁਚਾਉਂਦਾ ਹੈ ਠੰਡ? ਉਹ ਕਹਿਣ ਲੱਗਿਆ ਕਿ ‘‘ਜੇ ਤੂੰ ਮੇਰੇ ਨਾਲ ਸੌ ਰੁਪਏ ਦੀ ਸ਼ਰਤ ਲਾ ਲਵੇ ਤਾਂ ਮੈਂ ਤੈਨੂੰ ਗਊ ਦਾ ਪਿਸ਼ਾਬ ਪੀ ਕੇ ਵਿਖਾ ਸਕਦਾ ਹੈ।’’ ਦੋ ਸੌ ਰੁਪਏ ਮੈਂ ਉਸ ਤੋਂ ਤਾਜੇ ਤਾਜੇ ਹੀ ਜਿੱਤੇ ਸਨ। ਇਸ ਲਈ ਮੈਂ ਇਹ ਨਜ਼ਾਰਾ ਵੇਖਣ ਲਈ ਵੀ ਤਿਆਰ ਹੋ ਗਿਆ। ਪਿੰਡ ਸੰਘੇੜੇ ਦੀ ਗਊਸ਼ਾਲਾ ਵਿਚੋਂ ਗਊ ਮੂਤਰ ਦਾ ਇੱਕ ਜੱਗ ਲਿਆਂਦਾ ਗਿਆ। ਰਾਮ ਲਾਲ ਨੇ ਉਸੇ ਵੇਲੇ ਗਲਾਸ ਭਰ ਲਿਆ ਤੇ ਪੀ ਗਿਆ ਅਤੇ ਮੈਥੋ ਆਪਣੇ ਸੌ ਰੁਪਏ ਮੁੜਵਾ ਲਏ। ਇਸਦੇ ਨਾਲ ਹੀ ਇੱਕ ਹੋਰ ਐਮ. ਏ. ਬੀ. ਐਡ. ਅਧਿਆਪਕ ਕਹਿਣ ਲੱਗਿਆ ‘‘ਸਾਡੇ ਇੱਕ ਸੌ ਰੁਪਏ ਤੇਰੀ ਜੇਬ ਵਿਚ ਰਹਿ ਗਏ ਨੇ ਉਹ ਵੀ ਅਸੀਂ ਮੁੜਵਾਉਣੇ ਹਨ।’’ ਮੈਂ ਕਿਹਾ ‘‘ਕਿ ਇੱਕ ਗਲਾਸ ਤੂੰ ਪੀ ਲੈ।’’ ਉਸੇ ਸਮੇਂ ਉਸਨੇ ਗਊ ਦੇ ਪਿਸ਼ਾਬ ਦਾ ਗਿਲਾਸ ਡੀਕ ਲਾ ਕੇ ਪੀ ਲਿਆ।
  ਇਸ ਗੱਲ ਨੂੰ ਬੀਤਿਆ ਦੋ ਦਹਾਕੇ ਹੋ ਗਏ। ਕੁਝ ਦਿਨ ਪਹਿਲਾਂ ਹੀ ਮੈਨੂੰ ਮਾਨਸਾ ਤੋਂ ਫੋਨ ਆਇਆ ਡਾਕਟਰ ਸੁਰਿੰਦਰ ਕਹਿਣ ਲੱਗਿਆ ਮਾਨਸਾ ਵਿਚ ਇੱਕ ਜਥੇਬੰਦੀ ਨੇ ਸ਼ਬੀਲ ਲਾਈ ਹੋਈ ਹੈ ਤੇ ਉਹ ਲੋਕਾਂ ਨੂੰ ਗਊ ਦਾ ਪਿਸ਼ਾਬ ਮੁਫ਼ਤ ਪਿਲਾ ਰਹੇ ਹਨ। ਉਹ ਕਹਿੰਦੇ ਹਨ ਕਿ ‘‘ਗਊ ਦਾ ਪਿਸ਼ਾਬ ਜੇ ਰੋਜ਼ਾਨਾ ਪੀਤਾ ਜਾਵੇ ਤਾਂ ਕੈਂਸਰ, ਸੂਗਰ, ਗੁਰਦੇ ਫੇਲ ਹੋ ਜਾਣਾ, ਟੀ. ਬੀ. ਅਤੇ ਦਿਲ ਦੀਆਂ ਬਿਮਾਰੀਆਂ ਵਰਗੇ ਭਿਆਨਕ ਰੋਗ ਕਦੇ ਹੋ ਹੀ ਨਹੀਂ ਸਕਦੇ। ਜੇ ਕਿਸੇ ਨੂੰ ਪਹਿਲਾਂ ਹੋਏ ਹਨ ਉਹ ਸਦਾ ਲਈ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਨ।’’ ਇਸ ਗੱਲ ਨੇ 7-8 ਸਾਲ ਪਹਿਲਾ ਅੰਧਰੰਗ ਕਾਰਨ ਵਿਛੜੇ ਮੇਰੇ ਦੋਸਤ ਰਾਮ ਲਾਲ ਦਾ ਮੁਹਾਂਦਰਾ ਮੇਰੇ ਸਾਹਮਣੇ ਲਿਆ ਖੜਾਇਆ।
  ਰਾਮ ਲਾਲ ਦੇ ਗਊ ਦਾ ਪਿਸ਼ਾਬ ਪੀ ਜਾਣ ਤੋਂ ਸਾਡੇ ਵਿਚ ਇਸ ਵਿਸ਼ੇ ਬਾਰੇ ਵਿਚਾਰ ਵਟਾਂਦਰਾ ਕਈ ਮਹੀਨੇ ਲਗਾਤਾਰ ਜਾਰੀ ਰਿਹਾ ਸੀ। ਮੈਨੂੰ ਪਤਾ ਸੀ ਹਰ ਕਿਸੇ ਜੀਵ ਦਾ ਪਿਸ਼ਾਬ ਇੱਕ ਕਿਸਮ ਦਾ ਉਸਦਾ ਖੂਨ ਹੀ ਹੰੁਦਾ ਹੈ। ਗੁਰਦੇ ਸੌ ਲਿਟਰ ਖੂਨ ਵਿਚੋਂ ਵਾਰ ਵਾਰ ਛਾਣ ਕੇ ਸਿਰਫ਼ ਇੱਕ ਲਿਟਰ ਪਿਸ਼ਾਬ ਅਲੱਗ ਕਰਦੇ ਹਨ। ਪਿਸ਼ਾਬ ਵਿਚ ਉਨ੍ਹਾਂ ਸਭ ਪਦਾਰਥਾਂ ਦੀ ਕੁਝ ਨਾ ਕੁਝ ਮਾਤਰਾ ਰਹਿ ਜਾਂਦੀ ਹੈ ਜੋ ਖੂਨ ਵਿਚ ਹੁੰਦੀ ਹੈ। ਮੇਰੇ ਦੇਸ਼ ਦੇ ਵਸਨੀਕ ਪਿਸ਼ਾਬ ਨੂੰ ਤਾਂ ਪਵਿੱਤਰ ਕਹਿੰਦੇ ਹਨ ਪਰ ਗਊ ਮਾਸ ਖਾਣਾ ਉਹ ਗੁਨਾਹ ਸਮਝਦੇ ਹਨ ਪਰ ਕਿਉਂ? ਸਾਡੇ ਦੇਸ਼ ਵਿਚ ਗਊ ਦੇ ਪਿਸ਼ਾਬ ਦੀ ਮਹੱਤਤਾ ਇਸ ਕਰਕੇ ਹੈ ਕਿਉਂਕਿ ਸਾਡੇ ਦੇਸ਼ ਦੇ ਲੋਕ ਗਊ ਨੂੰ ਮਾਤਾ ਕਹਿ ਕੇ ਪੂਜਦੇ ਰਹੇ ਹਨ। ਭਾਵੇ ਅੱਜ ਦੇ ਮਸ਼ੀਨਰੀ ਯੁੱਗ ਨੇ ਗਊ ਦੀ ਮਹੱਤਤਾ ਨੂੰ ਘੱਟ ਕਰ ਦਿੱਤਾ ਹੈ।
  ਅੱਜ ਸਾਡੇ ਦੇਸ਼ ਵਿਚ ਗਊ ਦੇ ਪਿਸ਼ਾਬ ਦੀ ਵਰਤੋਂ ਹਜ਼ਾਰਾਂ ਪਦਾਰਥਾਂ ਵਿਚ ਕੀਤੀ ਜਾ ਰਹੀ ਹੈ। ਸੁਰਖੀ, ਬਿੰਦੀ, ਵਾਲਾਂ ਦਾ ਤੇਲ, ਸੰਦਲ ਦੀ ਲੱਕੜ, ਆਯੁਰਵੈਦ ਦੀਆਂ ਦਵਾਈਆਂ, ਕੋਕੇ ਕੋਲੇ ਤੇ ਪੈਪਸੀ ਦੀ ਥਾਂ ਪਿਸ਼ਾਬ ਦਾ ਡਰਿੰਕ। ਇੱਕ ਦਿਨ ਮੇਰੇ ਬੇਟੇ ਨੂੰ ਨੀਂਦ ਨਹੀਂ ਸੀ ਆ ਰਹੀ ਉਸਨੇ ਸੌਣ ਦਾ ਬੜਾ ਯਤਨ ਕੀਤਾ ਪਰ ਪਤਾ ਨਹੀਂ ਕਿਉਂ ਉਹ ਫਿਰ ਉਠ ਬੈਠਦਾ। ਉਸਨੇ ਕਮਰੇ ਵਿਚ ਕਿਸੇ ਮਰੀ ਹੋਈ ਚੂਹੀ ਜਾਂ ਛਿਪਕਲੀ ਨੂੰ ਲੱਭਣ ਦਾ ਯਤਨ ਵੀ ਕੀਤਾ ਪਰ ਉਸਦੇ ਸਮਝ ਕੁਝ ਨਹੀਂ ਸੀ ਆ ਰਿਹਾ। ਸਵੇਰੇ ਘਰ ਵਿਚ ਆਇਆ ਮੇਰਾ ਪੋਤਾ ਸਿਰਹਾਣੇ ਲਾਗੇ ਟੇਬਲ ਤੇ ਪਈ ਸ਼ੀਸ਼ੀ ਨੂੰ ਪੜ੍ਹ ਕੇ ਕਹਿਣ ਲੱਗਆ ‘‘ਰਾਤੀ ਸਾਰਿਕਾ ਚਾਚੀ ਨੇ ਆਪਣੇ ਵਾਲਾਂ ਨੂੰ ਜੋ ਬਾਬੇ ਰਾਮਦੇਵ ਦਾ ਤੇਲ ਲਾਇਆ ਸੀ ਉਸ ਵਿਚ ਗਊ ਦਾ ਪਿਸ਼ਾਬ ਹੈ।’’ ਫਿਰ ਵਿਸ਼ਵ ਨੂੰ ਸਮਝ ਆਇਆ ਕਿ ਅਸਲ ਵਿਚ ਮਾਜਰਾ ਕੀ ਸੀ। ਕਹਿੰਦੇ ਨੇ ਉਤਰਾਖੰਡ ਦੀ ਸਰਕਾਰ ਨੇ ਤਾਂ ਮੱਝਾਂ ਤੇ ਗਊਆਂ ਦੇ ਦੁੱਧ ਦੀ ਤਰ੍ਹਾਂ ਹੀ ਗਊ ਦਾ ਪਿਸ਼ਾਬ ਘਰਾਂ ਵਿਚੋਂ ਖਰੀਦਣ ਵਾਲੀਆਂ ਡੇਰੀਆਂ ਦੇ ਪ੍ਰਬੰਧ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ।
  ਕਿਸੇ ਵੇਲੇ ਮੈਂ ਸੁਣਿਆ ਸੀ ਕਿ ਅਰਬ ਦੇ ਵਸਨੀਕ ਉੱਠਾਂ ਦੇ ਪਿਸ਼ਾਬ ਨੂੰ ਦਵਾਈਆਂ ਵਿਚ ਵਰਤਦੇ ਹਨ ਤੇ ਸੁਡਾਨ ਦੇ ਲੋਕ ਬੱਕਰੀਆਂ ਦੇ ਪਿਸ਼ਾਬ ਨੂੰ ਮਹੱਤਵਪੂਰਨ ਮੰਨਦੇ ਹਨ। ਨਾਈਜ਼ੀਰੀਆ ਵਿਚ ਯੂਰਬਾ ਭਾਸ਼ਾਈ ਲੋਕ ਬੱਚਿਆਂ ਨੂੰ ਪੈਂਦੇ ਮਿਰਗੀ ਦੇ ਦੌਰੇ ਰੋਕਣ ਲਈ ਉਨ੍ਹਾਂ ਦੇ ਮੂੰਹ ਵਿਚ ਗਊ ਦਾ ਪਿਸ਼ਾਬ ਪਾ ਦਿੰਦੇ ਹਨ। ਪਰ ਇਕ ਗੱਲ ਜੋ ਮੇਰੀ ਸਮਝ ਤੋਂ ਬਾਹਰ ਹੈ ਉਹ ਇਹ ਹੈ ਕਿ ਜੇ ਅਰਬ ਦੇ ਵਸ਼ਨੀਕਾਂ ਨੂੰ ਗਊ ਦਾ ਪਿਸ਼ਾਬ ਪੀਣ ਲਈ ਕਿਹਾ ਜਾਵੇ ਤਾਂ ਉਹ ਪੂਰੀ ਤਰ੍ਹਾਂ ਨਾਂਹ ਕਰ ਜਾਣਗੇ ਪਰ ਜੇ ਭਾਰਤੀ ਲੋਕਾਂ ਨੂੰ ਉੱਠ ਜਾਂ ਬੱਕਰੀ ਦਾ ਪੇਸ਼ਾਬ ਪੀਣ ਦੀ ਸਲਾਹ ਦਿੱਤੀ ਜਾਵੇ ਤਾਂ ਉਹ ਕਹਿਣਗੇ ‘‘ਜੇ ਮੂੰਹ ਚੱਜ ਦਾ ਨਹੀਂ ਤਾਂ ਗੱਲ ਤਾਂ ਚੱਜ ਦੀ ਕਰ ਲਿਆ ਕਰ।’’ ਅੱਜ ਵਿਗਿਆਨ ਦੀਆਂ ਖੋਜਾਂ ਨੇ ਸਮੁੱਚੀ ਦੁਨੀਆਂ ਨੂੰ ਤਾਂ ਇਕ ਪਿੰਡ ਦੇ ਰੂਪ ਵਿਚ ਬਦਲ ਦਿੱਤਾ ਹੈ ਪਰ ਸਾਡੇ ਅਲੱਗ ਅਲੱਗ ਖਿੱਤਿਆਂ ਦੇ ਅੰਧ ਵਿਸ਼ਵਾਸ ਉਸੇ ਤਰ੍ਹਾਂ ਹੀ ਮੌਜੂਦ ਨੇ। ਸਾਨੂੰ ਦੂਸਰਿਆਂ ਦੇ ਅੰਧਵਿਸ਼ਵਾਸਾਂ ਉਪਰ ਤਾਂ ਹਾਸਾ ਆਉਂਦਾ ਹੈ ਪਰ ਆਪਣੇ ਅੰਧਵਿਸ਼ਵਾਸਾਂ ਵੇਲੇ ਅਸੀਂ ਚੁੱਪ ਵੱਟ ਲੈਂਦੇ ਹਾਂ।
  ਇਸ ਵਿਚ ਪੂਰੀ ਸਚਾਈ ਹੈ ਕਿ ਗਊ ਜਾਂ ਹੋਰ ਜੀਵਾਂ ਦੇ ਪਿਸ਼ਾਬ ਵਿਚ ਦੋ ਦਰਜਨ ਤੋਂ ਵੱਧ ਤੱਤ ਤੇ ਯੋਗਿਕ ਪਾਏ ਜਾਂਦੇ ਹਨ। ਇਨ੍ਹਾਂ ਵਿਚ ਨਾਈਟ੍ਰੋਜਨ, ਸਲਫਰ, ਅਮੋਨੀਆ, ਕਾਪਰ, ਆਇਰਨ, ਯੂਰੀਆ, ਯੂਰਿਕ ਐਸਿਡ, ਫਾਸਫੇਟ, ਸੋਡੀਅਮ, ਪੋਟਾਸ਼ੀਅਮ ਆਦਿ ਪ੍ਰਮੁੱਖ ਹਨ। ਕੀ ਇਹ ਸਾਰੇ ਹੀ ਮਨੁੱਖੀ ਸਿਹਤ ਲਈ ਫਾਇਦੇਮੰਦ ਹਨ? ਨਹੀਂ ਇਹ ਅਸੰਭਵ ਹੈ ਜੇ ਇਨ੍ਹਾਂ ਵਿਚੋਂ ਕੁਝ ਸਾਡੀ ਸਿਹਤ ਲਈ ਲਾਭਦਾਇਕ ਵੀ ਹੋਣਗੇ ਤਾਂ ਕੁਝ ਜ਼ਰੂਰ ਹੀ ਨੁਕਸਾਨਦਾਇਕ ਵੀ ਹੋਣਗੇ। ਸੋ ਲੋੜ ਹੈ ਇਹ ਜਾਨਣ ਦੀ ਕਿ ਕਿਹੜੇ ਲਾਭਦਾਇਕ ਹਨ ਤੇ ਕਿਹੜੇ ਨੁਕਸਾਨ ਕਰਦੇ ਹਨ।
  ਕਈ ਵਾਰ ਵੱਡੀ ਉਮਰ `ਚ ਗਊਆਂ ਦੇ ਗੁਰਦੇ ਵੀ ਫੇਲ ਹੋ ਜਾਂਦੇ ਹਨ ਤੇ ਉਹ ਖੂਨ ਦਾ ਵਧੀਆ ਢੰਗ ਨਾਲ ਫਿਲਟਰ ਨਹੀਂ ਕਰ ਸਕਦੀਆਂ। ਅਜਿਹੀਆਂ ਹਾਲਤਾਂ ਵਿਚ ਕਈ ਬਿਮਾਰੀਆਂ ਦੇ ਜਰਮ ਦੀ ਮਨੁੱਖੀ ਸਰੀਰ ਵਿਚ ਦਾਖਲ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ।
  ਅਸਲੀਅਤ ਇਹ ਹੈ ਕਿ ਭਾਰਤ ਵਿਚ ਗਊ ਮਾਸ ਦੀ ਵਰਤੋਂ ਰੋਕਣ ਲਈ ਗਊ ਮੂਤਰ ਦੇ ਫਾਇਦਿਆਂ ਦਾ ਪ੍ਰਚਾਰ ਇਕ ਗਿਣੀ ਮਿਥੀ ਯੋਜਨਾ ਰਾਹੀ ਕੀਤਾ ਜਾ ਰਿਹਾ ਹੈ। ਇਥੋਂ ਤਾਂ ਗਊਆਂ ਦੇ ਟਰੱਕਾਂ ਨੂੰ ਲੈ ਜਾਣੋ ਰੋਕਣ ਲਈ ਮਨੁੱਖੀ ਸਰੀਰਾਂ ਨੂੰ ਅੱਗ ਦੀ ਭੇਂਟ ਕਰਕੇ ਇਹ ਸਿੱਧ ਕੀਤਾ ਜਾਂਦਾ ਹੈ ਕਿ ਜਾਨਵਰਾਂ ਦੀ ਕੀਮਤ ਮਨੁੱਖਾਂ ਨਾਲੋਂ ਕਿਤੇ ਜ਼ਿਆਦਾ ਹੈ। ਅਜਿਹੀਆਂ ਕਈ ਘਟਨਾਵਾਂ ਉੱਤਰ ਭਾਰਤ ਦੇ ਕਈ ਖਿੱਤਿਆਂ ਵਿਚ ਹੋਈਆਂ ਹਨ। ਪਰ ਕਦੇ ਵੀ ਸਰਕਾਰਾਂ ਨੇ ਜਾਂ ਅਦਾਲਤਾਂ ਨੇ ਇਨ੍ਹਾਂ ਘਟਨਾਵਾਂ ਤੇ ਕਦੇ ਵੀ ਕੋਈ ਗੰਭੀਰ ਕਾਰਵਾਈ ਨਹੀਂ ਕੀਤੀ।
  ਬਾਬਾ ਰਾਮਦੇਵ ਵੀ ਆਪਣੀਆਂ ਦਵਾਈਆਂ ਵਿਚ ਗਊ ਮੂਤਰ ਦੀ ਵਰਤੋਂ ਵੱਡੇ ਪੱਧਰ ਤੇ ਕਰ ਰਿਹਾ ਹੈ। ਅੱਧਾ ਲਿਟਰ ਗਊ ਦਾ ਪਿਸ਼ਾਬ ਸੱਤਰ ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਹਜ਼ਾਰਾਂ ਵਪਾਰੀਆਂ ਨੇ ਗਊ ਮੂਤਰ ਦਾ ਵਿਉਪਾਰ ਕਰਨ ਲਈ ਹਜ਼ਾਰਾਂ ਹੀ ਦੁਕਾਨਾਂ ਖੋਲ ਲਈਆਂ ਹਨ।
  ਚਰਕ, ਧੰਨਵੰਤਰੀ ਵਰਗੇ ਸਾਡੇ ਪੁਰਾਣੇ ਵੇਦ ਆਪਣੇ ਸਮੇਂ ਦੇ ਤਜਰਬੇਕਾਰ ਤੇ ਬੁੱਧੀਮਾਨ ਵਿਅਕਤੀ ਸਨ ਉਨ੍ਹਾਂ ਨੇ ਬਹੁਤ ਸਾਰੇ ਲਾਭਦਾਇਕ ਨੁਕਸ਼ੇ ਆਪਣੀਆਂ ਪੁਸਤਕਾਂ ਵਿਚ ਦਰਸਾਏ ਹਨ। ਪਰ ਸੋਚਣ ਵਾਲੀ ਗੱਲ ਹੈ ਕਿ ਉਹ ਕਿਹੜੇ ਸਮੇਂ ਵਿਚ ਹੋਏ ਹਨ ਉਸ ਸਮੇਂ ਵਿਗਿਆਨ ਦੀਆਂ ਖੋਜਾਂ ਦੀ ਕੀ ਹਾਲਤ ਸੀ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ 100-200 ਸਾਲ ਪਹਿਲਾਂ ਸਾਡੇ ਪੁਰਖਿਆਂ ਕੋਲ ਤਾਂ ਜੂੰਆਂ ਮਾਰਨ ਲਈ ਵੀ ਕੋਈ ਦਵਾਈ ਨਹੀਂ ਸੀ। ਫਿਰ ਉਹ ਸਰੀਰ ਦੇ ਅੰਦਰੂਨੀ ਜਰਮਾਂ ਨੂੰ ਕਿਵੇਂ ਮਾਰ ਸਕਦੇ ਹਨ?
  1935 ਵਿਚ ਸਾਡੇ ਦੇਸ਼ ਵਿਚ ਔਸਤ ਉਮਰ ਹੀ 35 ਸਾਲ ਸੀ। ਚਰਕ ਹੁਰਾਂ ਦੇ ਜਮਾਨੇ ਵਿਚ ਔਸਤ ਆਯੂ ਸਿਰਫ਼ 20 ਸਾਲ ਸੀ। ਅੱਜ ਦੇ ਵਿਗਿਆਨ ਨੇ ਸਾਡੇ ਦੇਸ਼ ਵਿਚ ਹੀ ਔਸਤ ਉਮਰ 65 ਸਾਲਾਂ ਨੂੰ ਪੁਚਾ ਦਿੱਤੀ ਹੈ। ਜਾਪਾਨੀ ਇਸਤਰੀਆਂ ਦੀ ਔਸਤ ਆਯੂ 88 ਵਰ੍ਹੇ ਹੋ ਚੁੱਕੀ ਹੈ। ਚਰਕ ਵਰਗੇ ਵਿਦਵਾਨ ਦੋ ਹਜ਼ਾਰ ਸਾਲ ਪਹਿਲਾਂ ਹੋਏ ਹਨ। ਉਸ ਸਮੇਂ ਉਨ੍ਹਾਂ ਕੋਲ ਜਰਮਾਂ ਦਾ ਪਤਾ ਕਰਨ ਲਈ ਨਾ ਤਾਂ ਖੁਰਦਬੀਨਾਂ ਸਨ ਤੇ ਨਾ ਹੀ ਬਿਮਾਰੀਆਂ ਦਾ ਪਤਾ ਲਾਉਣ ਲਈ ਐਕਸ ਰੇ, ਤੇ ਅਲਟਰਾ ਸਾਊਂਡ ਸਨ। ਰਸਾਇਣਕ ਪ੍ਰਯੋਗਸ਼ਾਲਾਵਾਂ ਦਾ ਨਾਂ ਨਿਸ਼ਾਨ ਤੱਕ ਨਹੀਂ ਸੀ। ਸੋ ਅਜਿਹੇ ਸਮਿਆਂ ਵਿਚ ਜਰਮਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਕੋਈ ਪਤਾ ਨਹੀਂ ਸੀ।
  ਅੱਜ ਤੋਂ ਸੱਠ ਸਾਲ ਪਹਿਲਾਂ ਸਾਡੇ ਦੇਸ਼ ਵਿਚ ਹੀ ਟੀ. ਬੀ. ਦਾ ਇਲਾਜ ਵੀ ਨਹੀਂ ਸੀ। ਪਰ ਗਊ ਮੂਤਰ ਤਾਂ ਉਦੋਂ ਵੀ ਵੱਧ ਮਾਤਰਾ ਵਿਚ ਸੀ ਕਿਉਂਕਿ ਉਸ ਸਮੇਂ ਅਮਰੀਕਨ ਨਸਲਾਂ ਤਾਂ ਸਾਡੇ ਦੇਸ਼ ਵਿਚ ਆਈਆਂ ਹੀ ਨਹੀਂ ਸਨ। ਜੇ ਉਸ ਸਮੇਂ ਟੀ. ਬੀ. ਦਾ ਇਲਾਜ ਹੁੰਦਾ ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਪਤਨੀ ਕਮਲਾ ਨਹਿਰੂ ਅਤੇ ਪਾਕਿਸਤਾਨੀ ਆਗੂ ਜਿਨਾਹ ਵੀ ਟੀ. ਬੀ. ਨਾਲ ਨਾ ਮਰਦੇ। ਭਾਵੇ ਅਮਰੀਕਨ ਨਸਲ ਦੀਆਂ ਗਊਆਂ ਖਾਂਦੀਆਂ ਤਾਂ ਭਾਰਤੀ ਚਾਰਾ ਹੀ ਹਨ ਪਰ ਪਿਸ਼ਾਬ ਪੀਣ ਦੇ ਮਸਲੇ ਉਨ੍ਹਾਂ ਨਾਲ ਭੇਦਭਾਵ ਕਿਉਂ ਕੀਤਾ ਜਾਂਦਾ ਹੈ।
  ਅੱਜ ਸਾਡੇ ਗਊ ਭਗਤਾਂ ਨੇ ਸਾਡੇ ਸ਼ਹਿਰਾਂ ਦੀਆਂ ਹਾਲਤਾਂ ਅਖੌਤੀ ਨਰਕਾਂ ਨਾਲੋਂ ਭੈੜੀਆਂ ਕਰ ਰੱਖੀਆਂ ਹਨ। ਜਿਸ ਪਾਸੇੇ ਵੀ ਜਾਓ ‘ਗਊ ਜਾਏ’ ਰਸਤਾ ਰੋਕੀ ਖੜੇ ਨਜ਼ਰ ਆਉਣਗੇ। ਪਿਛਲੇ ਮਹੀਨੇ ਹੀ ਮੇਰਾ 78 ਸਾਲਾਂ ਚਾਚਾ ਇਨ੍ਹਾਂ ਦੀ ਭੇਂਟ ਚੜਦਾ ਚੜਦਾ ਮਸਾ ਹੀ ਬਚਿਆ ਹੈ। ਕਿਹੜਾ ਸ਼ਹਿਰ ਹੈ ਜਿਥੇ ਹਰ ਸਾਲ 40-50 ਬੰਦੇ ਇਨ੍ਹਾਂ ਦਾ ਸ਼ਿਕਾਰ ਹੋ ਕੇ ਲੱਤਾਂ ਬਾਹਾਂ ਤੁੜਵਾਉਂਦੇ ਨਹੀਂ? ਸਭ ਤੋਂ ਵੱਧ ਦੇਵੀ ਦੇਵਤਿਆਂ ਤੇ ਧਾਰਮਿਕ ਸਥਾਨਾਂ ਵਾਲੇ ਦੇਸ਼ਾਂ ਵਿਚ ਹੀ ਅਜਿਹੀਆਂ ਬਿਮਾਰੀਆਂ ਤੇ ਦੁਰਘਟਨਾਵਾਂ ਵੀ ਸਭ ਤੋਂ ਵਧੇਰੇ ਹੁੰਦੀਆਂ ਹਨ।
  ਬਹੁਤੇ ਸਾਰੇ ਵਿਦੇਸ਼ੀ ਸੈਲਾਨੀਆਂ ਨੂੰ ਸ਼ਹਿਰਾਂ ਵਿਚ ਘੁੰਮਦੀਆਂ ਇਨ੍ਹਾਂ ਗਊਆਂ ਦੀਆਂ ਫੋਟੋਆਂ ਖਿੱਚਦੇ ਮੈਂ ਅੱਖੀ ਤੱਕਿਆ ਹੈ। ਕਈ ਵਾਰੀ ਮੈਂ ਉਨ੍ਹਾਂ ਨੂੰ ਇਸਦਾ ਕਾਰਨ ਵੀ ਪੁੱਛਿਆ ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ‘‘ਇਹ ਅਜੀਬ ਵਰਤਾਰਾਂ ਹੈ ਸਾਡੇ ਦੇਸ਼ਾਂ ਵਿਚ ਤਾਂ ਪਸ਼ੂ ਸੜਕ ਤੇ ਆ ਹੀ ਨਹੀਂ ਸਕਦੇ।’’
  ਅੱਜ ਵਿਗਿਆਨ ਦਾ ਯੁੱਗ ਹੈ। ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਸਾਨੂੰ ਵਿਗਿਆਨਕ ਸੋਚ ਹੀ ਅਪਣਾਉਣੀ ਚਾਹੀਦੀ ਹੈ। ਵਿਗਿਆਨਕ ਸੋਚ ਕਹਿੰਦੀ ਹੈ ਕਿ ਕੋਈ ਵੀ ਚੀਜ਼ ਮੂੰਹ ਵਿਚ ਪਾਉਣ ਤੋਂ ਪਹਿਲਾਂ ਉਸ ਵਿਚ ਮੌਜੂਦ ਰਸਾਇਣਕ ਪਦਾਰਥਾਂ ਦਾ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ। ਸਿਰਫ਼ ਫ਼ਾਇਦੇਮੰਦ ਪਦਾਰਥ ਹੀ ਸਾਡੇ ਅੰਦਰ ਜਾਣੇ ਚਾਹੀਦੇ ਹਨ। ਹਾਨੀਕਾਰਕ ਰਸਾਇਣਕ ਪਦਾਰਥ ਨਹੀਂ ਜਾਣੇ ਚਾਹੀਦੇ।
  ਗਊ ਦੇ ਪੇਸ਼ਾਬ ਦਾ ਵੀ ਦੁਨੀਆਂ ਦੀਆਂ ਵੱਖ ਵੱਖ ਪ੍ਰਯੋਗਸ਼ਲਾਵਾਂ ਵਿਚ ਰਸਾਇਣਕ ਪ੍ਰੀਖਣ ਹੋਣਾ ਚਾਹੀਦਾ ਹੈ। ਇਸ ਪ੍ਰੀਖਣ ਦੇ ਨਾਲ ਨਾਲ ਪ੍ਰੀਖਣ ਕਰਨ ਵਾਲਿਆਂ ਦੀ ਨੀਅਤ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ। ਕਿ ਕੌਣ ਕਿਸ ਚੀਜ਼ ਦਾ ਪ੍ਰਚਾਰ ਕਿਸ ਨੀਅਤ ਨਾਲ ਕਰ ਰਿਹਾ ਹੈ? ਥੋੜੀ ਜਿਹੀ ਘੋਖਵੀ ਨਜ਼ਰ ਗਊ ਦੇ ਪਿਸ਼ਾਬ ਸਬੰਧੀ ਸਾਡਾ ਨਜ਼ਰੀਆ ਦਰੁਸਤ ਕਰ ਸਕਦੀ ਹੈ।
  ਗੋ ਮੂਤਰ, ਗੰਗਾਜਲ, ਅਯੁੱਧਿਆ ਜਾਂ ਗੋਧਰਾ ਕਿਸੇ ਪਾਰਟੀ ਲਈ ਸਿਆਸਤ ਦੀ ਟੀਸੀ ਤੇ ਪਹੁੰਚਣ ਲਈ ਪੋੜੀ ਦੇ ਟੰਬੇ ਵੀ ਤਾਂ ਹੋ ਸਕਦੇ ਨੇ।
  - ਮੇਘ ਰਾਜ ਮਿੱਤਰ
  ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
  ਗਲੀ ਨੰ : 8, ਕੱਚਾ ਕਾਲਜ ਰੋਡ, ਬਰਨਾਲਾ
  ਫੋਨ ਨੰ : 098887-87440
   
 2. Loading...

  Similar Threads Forum Date
  Inspiring Sikh Cultural Contribution To Society Sikh Sikhi Sikhism Jul 7, 2014
  Kirtan Simran Maritime Sikh Society 20 Apr 14 Videos Apr 22, 2014
  General Dealing With Lust In This Society? Hard Talk Apr 13, 2014
  USA Weprin & Sikh Cultural Society Rally Against Hate Crimes Breaking News Oct 2, 2013
  General Should Religion Be Altered With Changes In Time And Society? Hard Talk Apr 15, 2013

 3. spnadmin

  spnadmin United States
  Expand Collapse
  1947-2014 (Archived)
  SPNer Supporter

  Joined:
  Jun 17, 2004
  Messages:
  14,516
  Likes Received:
  19,177
  It is going to be more than CRAZY when some drinkers of cow urine, I am thinking of those with immune suppressed health (e.g., the elderly, small children, people on chemotherapy, people with white blood cell disorders, people with various chronic diseases of the intestinal track like Crohn's disease) develop serious infections of the blood. Infections that require many days of hospitalization, days of blood culturing, and days on intravenous-fed antibiotics. Of course, you know another crazy remedy will be prescribed by crazy healers, maybe even more cow urine, as it is touted to purify the body.
   
  • Like Like x 1
 4. OP
  Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Thinker

  Joined:
  Jul 4, 2004
  Messages:
  7,638
  Likes Received:
  14,227
  Spnadmin Ji..who cares anyway ? This is a country where "cow protectors" can actually KILL HUMANS suspected of assaulting cows..and no one bats an eye..not the courts..not the police..not the ordinary citizen...he assaulted my Cow Mother..he deserves to DIE !!

  This Cow Urine thing is actually a MULTI BILLION DOLLAR industry out of RUBBISH !! Baba ramdevs medicines all contain cow urine..there are bottled cow urine drinks...its in skin creams, beauty creams, lipsticks..etc etc etc..its a Clever strategy to STOP COW SLAUGHTER..because making a cow Commercially useful as long a s it can URINATE makes sense...ONLY when it STOPS URINATING..does its usefulness end...and by then its MEAT is of no use except to ??? meat grinders perhaps...clever isnt it ??winkingmunda:blueturban::grinningkudi::grinningkudi:
   
  • Like Like x 1
 5. Parma

  Parma United Kingdom
  Expand Collapse
  SPNer Supporter

  Joined:
  Apr 12, 2007
  Messages:
  352
  Likes Received:
  262
  As a comment on blood is evoked i will write of these sad and pathetic organizations that must find rationality of life from cow **** because it is the only thing these people do that makes sense, so here we go, not intended for the forum members only for the idiots of superiority maybe? We shall see;

  The Immortal Timeless being.

  The Immortal Timeless being is not a part of a bloodline. The timeless the formless needs no bloodline it is a force beyond blood and will never become eliminated. Trying to eliminate the bloodlines only makes the simple bloodlines weaker as your bloodlines become more engrossed with the dirt and the filth that is spilt from the blood of the innocents in your pursuit of superiority.
  These stupid people want to destroy bloodlines to create a superior race. No your bloodline is not superior; it is just a part of nature and is subject to the laws of nature and will die with time naturally. The force is natural and is superior it does not die; it does not require birth of simple bloodline to exist. It cannot be controlled and will come into play with creation as and when the force wishes to take effect, however at whatever point and many times if it needs to be. Coming back until the madness is eliminated and the peace is restored and returned to restored order. Do not interfear with the laws of nature let nature be. Interfear with bad intentions for nature and it will only bring bad results. Interfear for the better of intentions and it will bring natural better results. Live and let live
   
  #4 Parma, Jan 14, 2013
  Last edited: Jan 14, 2013
 6. spnadmin

  spnadmin United States
  Expand Collapse
  1947-2014 (Archived)
  SPNer Supporter

  Joined:
  Jun 17, 2004
  Messages:
  14,516
  Likes Received:
  19,177
  Parma ji

  I don't understand what they are talking about. Please help me, and maybe some others of us. What is their point?
   
 7. Parma

  Parma United Kingdom
  Expand Collapse
  SPNer Supporter

  Joined:
  Apr 12, 2007
  Messages:
  352
  Likes Received:
  262

  It will not make sense to you only to the ones in the know they will understand themselves god works in mysterious ways and Only the mysterious can understand gods true ways! Look around you observe the great teacher, waheguru it will teach you!
   
  • Like Like x 1
  #6 Parma, Jan 14, 2013
  Last edited by a moderator: Jan 14, 2013
Since you're here... we have a small favor to ask...     Become a Supporter      ::     Make a Contribution     


Share This Page