• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਓਪਰੇਸ਼ਨ ਸੰਧੂਰ ਦਾ ਲੇਖਾ ਜੋਖਾ

Dalvinder Singh Grewal

Writer
Historian
SPNer
Jan 3, 2010
1,259
424
80
ਓਪਰੇਸ਼ਨ ਸੰਧੂਰ ਦਾ ਲੇਖਾ ਜੋਖਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

7 ਮਈ, 2025 ਨੂੰ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਕਿਸਤਾਨ 'ਤੇ ਮਿਜ਼ਾਈਲ ਹਮਲੇ ਕੀਤੇ, ਜਿਸਦਾ ਕੋਡਨਾਮ "ਆਪ੍ਰੇਸ਼ਨ ਸੰਧੂਰ" ਸੀ ਜੋ ਸਭ ਤੋਂ ਘਿਣਾਉਣੇ ਪਹਿਲਗਾਮ ਹਮਲੇ ਦਾ ਬਦਲਾ ਸੀ ਜਿੱਥੇ 26 ਨਿਹੱਥੇ ਯਾਤਰੀ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਧਰਮਾਂ ਦੇ ਨਾ ਤੇ ਬੇਰਹਿਮੀ ਨਾਲ ਮਾਰੇ ਗਏ ਸਨ। ਇਨ੍ਹਾਂ ਹਮਲਿਆਂ ਨੇ ਬਹਾਵਲਪੁਰ ਅਤੇ ਮੁਰੀਦਕੇ ਵਰਗੇ ਸਥਾਨਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਬਾਰੇ ਭਾਰਤ ਨੇ ਦਾਅਵਾ ਕੀਤਾ ਸੀ ਕਿ ਇਹ ਅੱਤਵਾਦੀ ਸਮੂਹਾਂ ਦੇ ਕੇਂਦਰ ਸਨ। ਹਮਲਿਆਂ ਤੋਂ ਬਾਅਦ, ਪਾਕਿਸਤਾਨ ਨੇ ਸਰਹੱਦੀ ਝੜਪਾਂ ਅਤੇ ਡਰੋਨ ਹਮਲਿਆਂ ਨਾਲ ਜਵਾਬੀ ਕਾਰਵਾਈ ਕੀਤੀ। 22 ਮਈ, 2025: ਭਾਰਤ ਦੇ ਕੰਟਰੋਲ ਵਾਲੇ ਕਸ਼ਮੀਰ ਦੇ ਪਹਿਲਗਾਮ ਰਿਜ਼ੋਰਟ ਵਿੱਚ ਬੰਦੂਕਧਾਰੀਆਂ ਨੇ 26 ਤੋਂ ਵੱਧ ਸੈਲਾਨੀਆਂ ਦੀ ਹੱਤਿਆ ਕਰ ਦਿੱਤੀ। 23 ਅਪ੍ਰੈਲ, 2025 ਕਸ਼ਮੀਰ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਿੰਧ ਦਰਿਆ ਦਾ ਪਾਣੀ ਪਾਕਿਸਤਾਨ ਲਈ ਬੰਦ ਕਰ ਦਿਤਾ, ਡਿਪਲੋਮੇਟ ਘਟਾ ਦਿਤੇ ਗਏ, ਪਾਕਿਸਤਾਨ ਨਾਗਰਿਕਾਂ ਨੂੰ ਵਾਪਿਸ ਜਾਣ ਲਈ ਕਿਹਾ, ਪਾਕਿਸਤਾਨ ਨਾਲ ਸਾਰਾ ਵਪਾਰ ਬੰਦ ਕਰ ਦਿਤਾ ਤੇ ਆਪਸੀ ਹਵਾਈ ਫਲਾਈਟਾਂ ਵੀ ਬੰਦ ਕਰ ਦਿਤੀਆਂ। 7 ਮਈ, 2025 ਨੂੰ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਵਿੱਚ 9 ਅੱਤਵਾਦੀ ਅੱਡਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। 8-9 ਮਈ, 2025 ਨੂੰ ਪਾਕਿਸਤਾਨ ਅਤੇ ਭਾਰਤ ਦੇ 26 ਟਿਕਾਣਿਆਂ ਉਤੇ ਡਰੋਨ ਅਤੇ ਮਿਸਾਈਲਾਂ ਨਾਲ ਹਮਲੇ ਕੀਤੇ ਅਤੇ ਐਲ ਓ ਸੀ ਉਤੇ ਛੋਟੇ ਅਤੇ ਵੱਡੇ ਹੋਥਆਰਾਂ ਨਾਲ ਬਾਰਡਰ ਚੌਕੀਆਂ ਅਤੇ ਨੇੜੇ ਦੇ ਪਿੰਡਾਂ ਉਤੇ ਹਮਲੇ ਕੀਤੇ ਜਿਥੇ ਭਾਰਤ ਦੀਆ30 ਦੇ ਕਰੀਬ ਜਾਨਾਂ ਗਈਆਂ ਅਤੇ 46 ਦੇ ਨੇੜੇ ਜ਼ਖਮੀ ਹੋਏ।10 ਮਈ, 2025 ਨੂੰ ਜਵਾਬੀ ਹਮਲੇ ਵਿੱਚ ਭਾਰਤ ਨੇ ਇਸਲਾਮਾਬਾਦ ਲਹੌਰ ਸਮੇਤ ਵੱਡੇ ਸ਼ਹਿਰਾਂ ਉਤੇ ਹਮਲੇ ਕਰਕੇ ਭਾਰੀ ਨੁਕਸਾਨ ਕੀਤਾ ਜਿਸ ਤੋਂ ਘਬਰਾ ਕੇ ਪਹਿਲਾਂ ਪਾਕਿਸਤਾਨ ਦੇ ਸਕਿਉਰਟੀ ਅਡਵਾਈਜ਼ਰ ਨੇ ਭਾਰਤ ਦੇ ਸਕਿਉਰਟੀ ਅਡਵਾਈਜ਼ਰ ਅਗੇ ਜੰਗਬੰਦੀ ਦੀ ਗੁਜ਼ਾਰਿਸ਼ ਕੀਤੀ ਅਤੇ ਫਿਰ 11 ਮਈ ਨੂੰ 3.35 ਸ਼ਾਮ ਨੂੰ ਪਾਕਿਸਤਾਨ ਦੇ ਡਾਇਰੈਟਰ ਜਨਰਲ ਮਿਲਟਰੀ ਆਪਰੇਸ਼ਨ ਨੇ ਭਾਰਤ ਦੇ ਡਾਇਰੈਟਰ ਜਨਰਲ ਮਿਲਟਰੀ ਆਪਰੇਸ਼ਨ ਅਗੇ ਜੰਗਬੰਦੀ ਦੀ ਗੁਜ਼ਾਰਿਸ਼ ਕੀਤੀ ਜੋ ਸ਼ਰਤਾਂ ਨਾਲ ਸਹਿਮਤੀ ਹੋਈ ਜੋ ਸ਼ਾਮੀ 5 ਵਜੇ ਲਾਗੂ ਹੋ ਗਈ।

ਇਸ ਯੁੱਧ ਵਿੱਚ ਪਾਕਿਸਤਾਨ ਨੇ ਭਾਰਤ ਉੱਤੇ ਅੱਤਵਾਦੀ ਹਮਲੇ, ਮਿਸਾਈਲਾਂ ਨਾਲ ਹਮਲੇ, ਡਰੋਨਾਂ ਨਾਲ ਹਮਲੇ, ਹਵਾਈ ਜਹਾਜ਼ਾਂ ਨਾਲ ਹਮਲੇ, ਜਮੀਨੀ ਹਮਲੇ ਅਤੇ ਸਾਈਬਰ ਹਮਲਾ ਆਦਿ।ਭਾਰਤ ਨੇ ਜਦ 9 ਅਤਵਾਦੀ ਅੱਡਿਆਂ ਉੱਤੇ ਹਮਲਾ ਕਰਕੇ ਤਬਾਹ ਕੀਤਾ ਜਿੱਥੇ ਨਾ ਕੋਈ, ਮਿਲਟਰੀ ਅਤੇ ਨਾਂ ਹੀ ਕਿਸੇ ਸਿਵਲੀਅਨ ਉੱਤੇ ਕੋਈ ਹਮਲਾ ਕੀਤਾ ਗਿਆ ਪਰ ਜਿਸ ਦੀ ਮਾਰ ਨਾ ਸਹਿੰਦੇ ਹੋਏ ਮਿਸਾਈਲਾਂ, ਡਰੋਨਾਂ ਅਤੇ ਹਵਾਈ ਜਹਾਜ਼ਾਂ ਨਾਲ ਭਾਰਤ ਦੇ 26 ਟਿਕਾਣਿਆ ਉਤੇ ਹਮਲਾ ਕੀਤਾ । ਤਕਰੀਬਨ 50 ਤੋਂ ਵੱਧ ਡਰੋਨਾਂ ਅਤੇ ਹੋਰ ਮਿਸਾਈਲ ਨਾਲ ਹੋਏ ਹਮਲੇ ਨੂੰ ਭਾਰਤੀ ਏਅਰ ਡਿਫੈਂਸ ਨੇ ਨਾਕਾਮ ਕਰ ਦਿਤੀ । ਇਸ ਵਿਚ ਐਸ 400 ਨੈ ਕੋਰੀ ਵੀ ਟਾਰਗੈਟ ਸੁਕਾ ਨਾ ਜਾਣ ਦਿਤਾ। ਭਾਰਤ ਨੇ ਜਵਾਬੀ ਕਾਰਵਾਈ ਕਰਕੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਹਵਾਈ ਅੱਡੇ ਨੂਰ ਖਾਨ (ਚਕਲਾਲਾ), ਲਹੌਰ ਦੇ ਨੇੜੇ ਮੁਰੀਦ ਕੇ ਲਹੌਰ ਤੋਂ 70 ਕਿਲੋਮੀਟਰ ਦੂਰ ਚੂਨੀਆਂ, ਸਿੰਧ ਵਿੱਚ ਸੱਖਰ ਅਤੇ ਰਹੀਮ ਯਾਰ ਖਾਨ ਅਤੇ ਰਫੀਕੀ ਨੂੰ ਮਿਟੀ ਵਿੱਚ ਮਿਲਾ ਦਿਤਾ। 400 ਤੋ ਵੱਧ ਚੀਨ ਦੀਆਂ ਐਮ 15 ਅਤੇ ਤੁਰਕੀ ਦੀਆਂ ਅਸਦ ਡਰੋਨਾਂ ਨੂੰ ਡੇਗ ਲਿਆ ਗਿਆ ਅਤੇ ਫਤਹਿ ਦੋ ਵਰਗੀਆਂ ਦਿਲੀ ਵਲ ਦਾਗੀਆਂ ਮਿਸਾਈਲਾਂ ਨੂੰ ਵੀ ਧਰਤੀ ਦਿਖਾ ਦਿਤੀ ਤੇ ਭਾਰਤ ਦਾ ਨੁਕਸਾਨ ਨਾ ਮਾਤਰ ਹੋਇਆ ਜਦ ਕਿ ਪਾਕਿਸਤਾਨ ਨੇ ਅਪਣਾ ਭਾਰਾ ਨੁਕਸਾਨ ਸਵੀਕਾਰ ਕੀਤਾ ਤੇ ਇਹ ਵੀ ਰੌਲਾ ਪਾਇਆ ਕਿ ਭਾਰਤ ਨੇ ਇਸਲਾਮਾਬਾਦ ਨੇੜੇ ਕਿਰਾਨਾ ਹਿਲਜ਼ ਵਿੱਚ ਨਿਉਕਲੀਅਰ ਦੇ ਭੰਡਾਰ ਨੂੰ ਨੁਕਸਾਨ ਪਹੁੰਚਾਇਆ ਹੈ ਜਿਸ ਬਾਰੇ ਭਾਰਤ ਨੇ ਕੋਈ ਗਿਆਨ ਨਾ ਹੋਣ ਬਾਰੇ ਕਿਹਾ।ਪਠਾਨਕੋਟ, ਜੰਮੂ ਅਤੇ ਸਾਂਭਾ ਇਲਾਕੇ ਵਿੱਚ ਪਾਕਿਸਤਾਨ ਦੇ ਐਫ 16 ਅਤੇ ਦੂਜੇ ਹਵਾਈ ਜਹਾਜ਼ ਬੰਬ ਸੁੱਟਦੇ ਹੀ ਥੱਲੇ ਡੇਗ ਲਏ ਗਏ। ਪਾਕਿਸਤਾਨ ਨੇ ਐਲ ਓ ਸੀ ਦੇ ਨੇੜੇ ਵਸਦੇ ਨਿਹੱਥੇ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾ ਕੇ 30 ਤੋਂ ਵੱਧ ਸ਼ਹੀਦ ਕਰ ਦਿੱਤਾ ਅਤੇ 46 ਦੇ ਕਰੀਬ ਜ਼ਖਮੀ ਹੋਏ। ਜਵਾਬ ਵਿੱਚ ਭਾਰਤ ਨੇ 35-40 ਪਾਕ ਸੈਨਿਕ ਮੌਤ ਦੇ ਘਾਟ ਉਤਾਰ ਦਿੱਤੇ । ਇਸ ਖੇਤਰ ਵਿੱਚ ਪੰਜ ਸੂਰਬੀਰ ਸੈਨਿਕ ਵੀ ਸ਼ਹੀਦ ਹੋਏ ।
ਇਸ ਦੇ ਨਾਲ ਹੀ ਪਾਕਿਸਤਾਨ ਨਾਲ ਜੁੜੇ ਹੈਕਰਾਂ ਨੇ ਭਾਰਤ 'ਤੇ 1.5 ਮਿਲੀਅਨ ਸਾਈਬਰ ਹਮਲੇ ਕੀਤੇ । ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਭਰ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਦੀਆਂ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾ ਕੇ 15 ਲੱਖ ਤੋਂ ਵੱਧ ਸਾਈਬਰ-ਹਮਲੇ ਕੀਤੇ ਗਏ ।ਇਹ ਹਮਲੇ ਪਾਕਿਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ, ਮੋਰੋਕੋ ਅਤੇ ਮੱਧ ਪੂਰਬੀ ਦੇਸ਼ਾਂ ਤੋਂ ਜਾਰੀ ਕੀਤੇ ਗਏ। ਹਮਲੇ ਕਰਨ ਲਈ ਜ਼ਿੰਮੇਵਾਰ ਸੱਤ ਐਡਵਾਂਸਡ ਪਰਸਿਸਟੈਂਟ ਥਰੇਟ (ਏਪੀਟੀ) ਸਮੂਹਾਂ ਦੀ ਪਛਾਣ ਕੀਤੀ ਹੈ। "ਰੋਡ ਆਫ਼ ਸਿੰਦੂਰ" ਸਿਰਲੇਖ ਵਾਲੀ ਇੱਕ ਰਿਪੋਰਟ ਵਿੱਚ, ਜੋ ਕਿ ਭਾਰਤੀ ਹਥਿਆਰਬੰਦ ਬਲਾਂ ਦੁਆਰਾ ਅੱਤਵਾਦੀਆਂ ਵਿਰੁੱਧ ਉਸੇ ਨਾਮ ਹੇਠ ਸ਼ੁਰੂ ਕੀਤੇ ਗਏ ਫੌਜੀ ਆਪ੍ਰੇਸ਼ਨ ਦੇ ਤਹਿਤ ਤਿਆਰ ਕੀਤੀ ਗਈ ਸੀ, ਰਾਜ ਦੀ ਨੋਡਲ ਸਾਈਬਰ ਏਜੰਸੀ ਨੇ ਪਾਕਿਸਤਾਨ-ਸਹਿਯੋਗੀ ਹੈਕਿੰਗ ਸਮੂਹਾਂ ਦੁਆਰਾ ਸ਼ੁਰੂ ਕੀਤੇ ਗਏ ਸਾਈਬਰ ਯੁੱਧ ਦਾ ਵੇਰਵਾ ਦਿੱਤਾ ਹੈ। ਰਿਪੋਰਟ ਵਿੱਚ ਪਛਾਣੇ ਗਏ ਸੱਤ ਹੈਕਿੰਗ ਸਮੂਹਾਂ ਵਿੱਚ ਅਫਠ 36 (ਪਾਕਿਸਤਾਨ-ਅਧਾਰਤ), ਪਾਕਿਸਤਾਨ ਸਾਈਬਰ ਫੋਰਸ, ਟੀਮ ਇਨਸੇਨ ਪੀਕੇ, ਮਿਸਟਰੀਅਸ ਬੰਗਲਾਦੇਸ਼, ਇੰਡੋ ਹੈਕਸ ਸੈਕ, ਸਾਈਬਰ ਗਰੁੱਪ 1337, ਅਤੇ ਨੈਸ਼ਨਲ ਸਾਈਬਰ ਕਰੂ (ਪਾਕਿਸਤਾਨ-ਸਹਿਯੋਗੀ) ਸ਼ਾਮਲ ਹਨ। ਵਰਤੇ ਗਏ ਤਰੀਕਿਆਂ ਵਿੱਚ ਮਾਲਵੇਅਰ ਮੁਹਿੰਮਾਂ, ਡਿਸਟ੍ਰੀਬਿਊਟਿਡ ਡਿਨਾਇਲ-ਆਫ-ਸਰਵਿਸ (DDoS) ਹਮਲੇ ਅਤੇ ਘਫਸ਼ ਸਪੂਫਿੰਗ ਸ਼ਾਮਲ ਸਨ। ਭਾਰਤੀ ਵੈੱਬਸਾਈਟਾਂ ਦੀ ਵਿਗਾੜ ਦੀ ਵੀ ਰਿਪੋਰਟ ਕੀਤੀ ਗਈ ਸੀ। ਪਾਕਿਸਤਾਨ-ਸਹਿਯੋਗੀ ਸਮੂਹਾਂ ਦੁਆਰਾ ਇੱਕ ਹਾਈਬ੍ਰਿਡ ਯੁੱਧ ਰਣਨੀਤੀ ਨੂੰ ਵੀ ਉਜਾਗਰ ਕਰਦੀ ਹੈ ਜਿਸ ਵਿੱਚ ਵਿਆਪਕ ਗਲਤ ਜਾਣਕਾਰੀ ਮੁਹਿੰਮਾਂ ਸ਼ਾਮਲ ਹਨ। ਇਨ੍ਹਾਂ ਸਮੂਹਾਂ ਨੇ ਭਾਰਤ ਦੇ ਬੈਂਕਿੰਗ ਸਿਸਟਮ ਨੂੰ ਹੈਕ ਕਰਨ ਅਤੇ ਬਿਜਲੀ ਬੰਦ ਕਰਨ ਦਾ ਝੂਠਾ ਦਾਅਵਾ ਕੀਤਾ। ਇਨ੍ਹਾਂ ਵਿੱਚੋਂ, ਸਿਰਫ 150 ਹਮਲੇ ਸਫਲ ਹੋਏ।ਇਨ੍ਹਾਂ ਵਿੱਚੋਂ ਇੱਕ ਜਲੰਧਰ ਵਿੱਚ ਡਿਫੈਂਸ ਨਰਸਿੰਗ ਕਾਲਜ ਦੀ ਵੈੱਬਸਾਈਟ ਨੂੰ ਖਰਾਬ ਕਰ ਦਿੱਤਾ ਗਿਆ ਸੀ।

ਇਸ ਜੰਗ ਬੰਦੀ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ, 12 ਮਈ ਨੂੰ ਦੇਸ਼ ਦੇ ਨਾਮ ਸੰਦੇਸ਼ ਦਿੰਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਭਾਰਤ ਪਾਕਿਸਤਾਨ ਤੋਂ ਕਿਸੇ ਵੀ 'ਪਰਮਾਣੂ ਬਲੈਕਮੇਲ' ਤੋਂ ਨਹੀਂ ਡਰਦਾ ਅਤੇ ਅੱਤਵਾਦ ਵਿਰੁੱਧ ਦੇਸ਼ ਦੀਆਂ ਫੌਜੀ ਕਾਰਵਾਈਆਂ ਨੂੰ ਵਿਰਾਮ ਲਾਇਆ ਗਿਆ ਹੈ।

'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਰਾਸ਼ਟਰ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ, ਮੋਦੀ ਨੇ ਕਿਹਾ ਕਿ ਭਵਿੱਖ ਦੀ ਕਾਰਵਾਈ ਪਾਕਿਸਤਾਨ ਦੇ ਵਿਵਹਾਰ 'ਤੇ ਨਿਰਭਰ ਕਰੇਗੀ। 'ਆਪ੍ਰੇਸ਼ਨ ਸਿੰਦੂਰ' ਹੁਣ ਅੱਤਵਾਦ ਵਿਰੁੱਧ ਭਾਰਤ ਦੀ ਨਵੀਂ ਨੀਤੀ ਹੈ ਅਤੇ ਇੱਕ ਨਵੀਂ ਲਾਈਨ ਖਿੱਚੀ ਗਈ ਹੈ, ਮੋਦੀ ਨੇ ਕਿਹਾ।

ਮੋਦੀ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਨੂੰ ਦੱਸਣਾ ਚਾਹੁੰਦੇ ਹਨ ਕਿ ਪਾਕਿਸਤਾਨ ਨਾਲ ਗੱਲਬਾਤ ਸਿਰਫ ਅੱਤਵਾਦ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਵਾਪਸੀ 'ਤੇ ਹੋ ਸਕਦੀ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਸ਼ਰੀ ਮੋਦੀ ਨੇ 12 ਮਈ 2025 ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ ਤੇ ਕਿਹਾ: “ਅੱਤਵਾਦ ਅਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ, ਅੱਤਵਾਦ ਅਤੇ ਵਪਾਰ ਨਾਲ-ਨਾਲ ਨਹੀਂ ਚੱਲ ਸਕਦੇ, ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ। ਮੋਦੀ ਨੇ 22 ਅਪ੍ਰੈਲ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਦਾ ਜ਼ਿਕਰ ਕੀਤਾ ਜਿਸ ਵਿੱਚ 26 ਲੋਕ, ਜ਼ਿਆਦਾਤਰ ਸੈਲਾਨੀ ਮਾਰੇ ਗਏ ਸਨ, ਨੂੰ 'ਅੱਤਵਾਦ ਦਾ ਸਭ ਤੋਂ ਵਹਿਸ਼ੀ ਚਿਹਰਾ' ਕਿਹਾ। "ਅਸੀਂ ਅਜਿਹੇ ਖਤਰਿਆਂ ਦੀ ਆੜ ਵਿੱਚ ਕੰਮ ਕਰ ਰਹੇ ਅੱਤਵਾਦੀ ਟਿਕਾਣਿਆਂ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਾਂਗੇ। ਸਰਕਾਰ ਦੁਆਰਾ ਸਪਾਂਸਰ ਕੀਤੇ ਗਏ ਅੱਤਵਾਦ ਅਤੇ ਅੱਤਵਾਦੀ ਸੰਗਠਨਾਂ ਵਿੱਚ ਕੋਈ ਫਰਕ ਨਹੀਂ ਕੀਤਾ ਜਾਵੇਗਾ। ਦੁਨੀਆ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੀ ਭਿਆਨਕ ਹਕੀਕਤ ਦੇਖੀ, ਜਦੋਂ ਪਾਕਿਸਤਾਨੀ ਫੌਜ ਦੇ ਉੱਚ ਅਧਿਕਾਰੀ ਖੁੱਲ੍ਹ ਕੇ ਅੱਤਵਾਦੀਆਂ ਨਾਲ ਏਕਤਾ ਵਿੱਚ ਖੜ੍ਹੇ ਹੋਏ ਅਤੇ ਅੰਤਿਮ ਸੰਸਕਾਰਾਂ ਵਿੱਚ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਇਹ ਰਾਜ ਦੁਆਰਾ ਸਪਾਂਸਰ ਕੀਤੇ ਗਏ ਅੱਤਵਾਦ ਦਾ ਸਭ ਤੋਂ ਮਜ਼ਬੂਤ ਸਬੂਤ ਹੈ।"

ਉਨ੍ਹਾ ਨੇ ਇਹ ਵੀ ਕਿਹਾ, “ਕੋਈ ਵੀ ਆਤੰਕੀ ਹਮਲਾ ਹੋਇਆ ਤਾਂ ਮੂੰਹ ਤੋੜ ਜਵਾਬ ਦਿਤਾ ਜਾਵੇਗਾ। ਆਤੰਕ ਨੂੰ ਪ੍ਰਫੁਲਤ ਕਾਦੀ ਸਰਕਾਰ ਨੂੰ ਵੀ ਆਤੰਕੀ ਦੇ ਤੌਰ ਤੇ ਹੀ ਨਿਪਟਿਆ ਜਾਵੇਗਾ। ਪਾਕਿਸਤਾਨ ਦੇ ਨਾਲ ਗੱਲ ਹੋਵੇਗੀ ਤਾਂ ਆਤੰਕਵਾਦ ਅਤੇ ਪੀ ਓ ਕੇ ਬਾਰੇ ਹੀ ਹੋਵੇਗੀ”।

ਕਿਉਂਕਿ ਆਪਰੇਸ਼ਨ ਸੰਧੂਰ ਦਾ ਨਿਸ਼ਾਨਾ ਆਤੰਕਵਾਦ ਖਤਮ ਕਰਨਾ ਹੈ ਸੋ ਸਾਫ ਹੈ ਕਿ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਬਾਕੀ ਦੇ ਚੌਦਾਂ ਆਤੰਕੀ ਅੱਡੇ ਅਤੇ ਬਾਕੀ ਬਚੇ 2000 ਦੇ ਕਰੀਬ ਆਤੰਕੀ ਨਸ਼ਟ ਨਹੀਂ ਕੀਤੇ ਜਾਂਦੇ।​
 
Last edited:
📌 For all latest updates, follow the Official Sikh Philosophy Network Whatsapp Channel:

Latest Activity

Top