• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਪੁਸਤਕ ਰਿਵੀਊ: ਡਾ: ਦਲਵਿੰਦਰ ਸਿੰਘ ਗ੍ਰੇੁਵਾਲ ਲਿਖਿਤ ਪੁਸਤਕ “ਨੂਰੀ ਝਲਕਾਂ

dalvinder45

SPNer
Jul 22, 2023
588
36
79
ਪੁਸਤਕ ਰਿਵੀਊ:

ਡਾ: ਦਲਵਿੰਦਰ ਸਿੰਘ ਗ੍ਰੇੁਵਾਲ ਲਿਖਿਤ ਪੁਸਤਕ “ਨੂਰੀ ਝਲਕਾਂ

ਰਿਵੀਊ ਕਰਤਾ: ਪ੍ਰੋ: (ਡਾ) ਐਸ ਐਸ ਚਾਹਲ,

ਸਾਬਕਾ ਵਾਈਸ ਚਾਂਸਲਰ , ਦੇਸ਼ ਭਗਤ ਯੂਨੀਵਰਸਿਟੀ
1692534966903.jpeg
ਪੁਸਤਕ: ਨੂਰੀ ਝਲਕਾਂ, ਵੰਨਗੀ: ਕਵਿਤਾਵਾਂ, ਲੇਖਕ: ਡਾ: ਦਲਵਿੰਦਰ ਸਿੰਘ ਗ੍ਰੇਵਾਲ, ਪੰਨੇ 148, ਛਾਪਕ: ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ, ਕੀਮਤ 200 ਰੁਪਏ

ਕਵਿਤਾ ਇਕ ਅਜਿਹਾ ਅਭਿਆਸ ਹੈ ਜੋ ਇਨਸਾਨ ਦੇ ਅੰਦਰੂਨੀ ਜਜ਼ਬਿਆਂ ਨੂੰ ਅਸਰਦਾਰ ਤਰੀਕੇ ਨਾਲ ਪੇਸ਼ ਕਰਦਾ ਹੈ।ਡਾ: ਦਲਵਿੰਦਰ ਸਿੰਘ ਗ੍ਰੇੁਵਾਲ ਲਿਖਿਤ ਪੁਸਤਕ “ਨੂਰੀ ਝਲਕਾਂ” ਕਵਿਤਾਵਾਂ ਦਾ ਇਕ ਅਜਿਹਾ ਸੰਗ੍ਰਿਹ ਹੈ ਜਿਸ ਵਿਚ ਲਿਖਾਰੀ ਨੇ ਮਨੁੱਖ ਦੇ ਚਰਿਤਰ ਦੇ ਕਈ ਪਹਿਲੂਆਂ ਨੂੰ ਬੜੀ ਬਰੀਕੀ ਨਾਲ ਜਾਣਿਆ, ਘੋਖਿਆ, ਵਿਚਾਰਿਆ ਅਤੇ ਉਭਾਰਿਆ ਹੈ। ਰਚਨਾਵਾਂ, ਜਿਨ੍ਹਾਂ ਦੀ ਪਰਿਭਾਸ਼ਾ ਤੋਂ ਗੁਰਮਤ ਨਿਯਮਾਂ ਦਾ ਪ੍ਰਗਟਾਵਾ ਪ੍ਰਤੱਖ ਰੂਪ ਵਿਚ ਨਜ਼ਰ ਆਉਂਦਾ ਹੈ, ਮਨੁੱਖ ਨੂੰ ਆਪੇ ਵਿਚ ਰਹਿ ਕੇ ਉਸ ਪ੍ਰਮਾਤਮਾ ਦੇ ਹੁੱਕਮ ਅਨੁਸਾਰ ਮਨੁੱਖਤਾ ਦੀ ਭਲਾਈ ਅਤੇ ਉੱਚਾ ਅਤੇ ਸੁੱਚਾ ਜੀਵਨ ਬਤੀਤ ਕਰਨ ਲਈ ਪ੍ਰੇਰਤ ਕਰਦੀਆਂ ਹਨ। ਸੱਚ ਦੀ ਗੱਲ ਕਰਦਿਆਂ ਗੁਰਬਾਣੀ ਦੇ ਉਪਦੇਸ਼ “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ”(ਮ:1 , ਪੰਨਾ 62:12) ਨੂੰ ਚੇਤੇ ਕਰਵਾਇਆ ਹੈ।ਜਿੱਥੇ ਹਰ ਵਸਤੂ ਵਿਚ ਪ੍ਰਮਾਤਮਾ ਦੀ ਹੋਂਦ ਨੂੰ ਪ੍ਰਗਟਾਇਆ ਹੈ ਉਥੇ ‘ਕਣ ਕਣ ਮੇਂ ਭਗਵਾਨ’ ਦੀ ਸਚਾਈ ਨੂੰ ਯਾਦ ਕਰਾਇਆ ਹੈ।

ਰਚਨਾਵਾਂ ਇਸ ਤੱਥ ਨੂੰ ਸਪਸ਼ਟ ਕਰਦੀਆਂ ਹਨ ਕਿ ਮਨੁੱਖ ਝੂਠੇ ਵਿਕਾਰਾਂ ਨੂੰ ਅਪਣਾ ਕੇ ਪ੍ਰਮਾਤਮਾ ਦੀ ਉਸਤਤ ਨੂੰ ਭੁੱਲ ਜਾਦਾ ਹੈ। ਰਿਸ਼ੀਆਂ, ਮੁਨੀਆਂ, ਯੋਧਿਆਂ, ਸੂਰਬੀਰਾਂ ਅਤੇ ਤਪੱਸਵੀਆਂ ਨੇ, ਜਿਸਨੇ ਵੀ ਉਸ ਪ੍ਰਮਾਤਮਾ ਦੇ ਅਦਭੁੱਤ ਕਾਰਨਾਮਿਆਂ ਨੂੰ ਸਮਝਿਆ ਹੈ, ਜਾਣਿਆ ਹੈ, ਉਸਦੀ ਉਸਤਤ ਵਿਚ ਲਿਖਿਆ ਹੈ ੳਤੇ ਮਨੁੱਖ ਨੂੰ ਸ਼ਾਂਤੀ ਅਤੇ ਮਾਨਵ ਜਾਤੀ ਦੀ ਭਲਾਈ ਦਾ ਸੰਦੇਸ਼ ਦਿਤਾ ਹੈ।

ਜ਼ਫਰਨਾਮੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਉਸ ਪਵਿਤਰ ਸ਼ਕਤੀ ਦੀ ਹੋਂਦ ਨੂੰ ਮੰਨਣ ਲਈ ਲਿਖਦੇ ਹਨ:

“ਗੁਜ਼ਾਰਿੰਦੇਹ-ਏ-ਕਾਰ-ਏ ਅਲਮ ਕਾਬੀਰ।
ਸ਼ਿਨਾਸਿੰਦੇਹ-ਏ-ਇਲਮ ਉ ਆਲਮ ਅਮੀਰ”।

ਭਾਵ “ਉਹ (ਈਸ਼ਵਰ) ਸਰਵਉੱਚ ਤਾਕਤਵਰ ਹੈ। ਇਹ ਸਾਰੀ ਉਤਪਤੀ ਉਸਦੇ ਹੁੱਕਮ ਅਨੁਸਰ ਚਲਦੀ ਹੈ। ਉਹ ਸਿਰਜਣਹਾਰ ਜਾਣੀ ਜਾਣ ਹੈ, ਉਹੀ ਸਭ ਦਾ ਮਾਲਿਕ ਹੈ”।

ਇਹ ਸਚਾਈ ਹੈ ਕਿ ਉਹ ਸਿਰਜਣਹਾਰ ਸੰਸਾਰ ਦੇ ਕਣ ਕਣ ਵਿਚ ਵਸਦਾ ਹੈ।ਜ਼ਰੂਰਤ ਹੈ ਉਸ ਨੂੰ ਦੇਖਣ ਦੀ, ਸਮਝਣ ਦੀ, ਜਿਸ ਨੂੰ ਡਾ: ਦਲਵਿੰਦਰ ਸਿੰਘ ਗ੍ਰੇਵਾਲ (ਕਰਨਲ ਰਿ ਦੀ ਕਲਮ ਨੇ ਉਭਾਰ ਕੇ ਸਾਹਮਣੇ ਪੇਸ਼ ਕੀਤਾ ਹੈ। ਇਹ ਇਕ ਸ਼ਲਾਘਾ ਯੋਗ ਉਪਰਾਲਾ ਹੈ।

ਪ੍ਰੋ: (ਡਾ) ਐਸ ਐਸ ਚਾਹਲ​
ਸਾਬਕਾ ਵਾਈਸ ਚਾਂਸਲਰ , ਦੇਸ਼ ਭਗਤ ਯੂਨੀਵਰਸਿਟੀ
ਸਾਬਕਾ ਵਾਈਸ ਚਾਂਸਲਰ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਔਫ
ਐਗਰੀਕਲਚਰ ਐਂਡ ਟੈਕਨਾਲੋਜੀ,
ਉਦੈਪੁਰ (ਰਾਜਸਥਾਨ)​
 
Last edited:

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top