• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi:ਸਿੱਧ ਗੋਸ਼ਟਿ ਵਿਚ ਗੁਰਮਤਿ ਦੀ ਵਿਆਖਿਆ

Dalvinder Singh Grewal

Writer
Historian
SPNer
Jan 3, 2010
1,245
421
79
ਸਿੱਧ ਗੋਸ਼ਟਿ ਵਿਚ ਗੁਰਮਤਿ ਦੀ ਵਿਆਖਿਆ
-ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726

ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਪੂਰਬ, ਦੱਖਣ, ਉਤਰ ਤੇ ਪੱਛਮ ਚਾਰ ਮੁੱਖ ਯਾਤਰਾਵਾਂ ਕੀਤੀਆ ਜਿਨ੍ਹਾਂ ਨੂੰ ਉਦਾਸੀਆ ਕਿਹਾ ਗਿਆ । ਉਦਾਸੀਆਂ ਦਾ ਸਮਾਂ 1497 ਤੋਂ 1521 ਸੀ, ਪਹਿਲੀ ਉਦਾਸੀ 1497 ਤੋਂ 1509, ਦੂਸਰੀ 1510 ਤੋਂ 1515, ਤੀਸਰੀ 1515 ਤੋਂ 1517 ਅਤੇ ਚੋਥੀ ਉਦਾਸੀ ਦਾ ਸਮਾਂ 1517 ਤੋਂ 1521 ਦਾ ਬਣਦਾ ਹੈ । ਇਨ੍ਹਾਂ ਉਦਾਸੀਆਂ ਸਮੇਂ ਗੁਰੂ ਜੀ ਨੇ ਵੱਖ ਵੱਖ ਤੀਰਥਾਂ ਤੇ ਸਥਾਨਾਂ ਦੀ ਯਾਤਰਾ ਕੀਤੀ ਤੇ ਹਰ ਧਰਮ ਦੇ ਆਗੂਆਂ ਨਾਲ ਵਿਚਾਰ ਵਟਾਂਦਰੇ ਕੀਤੇ ਤੇ ਗੁਰਮਤ ਪ੍ਰਚਾਰ ਕੀਤਾ । ੲਨ੍ਹਾਂ ਉਦਾਸੀਆਂ ਵਿਚ ਗੁਰੂ ਜੀ ਦੀ ਸਿੱਧਾਂ ਨਾਲ ਗੋਸ਼ਟਿ ਵੀ ਕਈ ਥਾਵਾਂ ਤੇ ਹੋਈ ਜਿਨ੍ਹਾਂ ਵਿਚੋਂ ਸੁਮੇਰ ਪਰਬਤ ਤੇ ਅਚਲ ਵਟਾਲਾ ਤੇ ਹੋਈਆਂ ਗੋਸ਼ਟੀਆਂ ਪ੍ਰਮੁੱਖ ਹਨ । ੲਨ੍ਹਾਂ ਗੋਸ਼ਟੀਆਂ ਰਾਹੀਂ ਗੁਰੂ ਜੀ ਨੇ ਪ੍ਰਸ਼ਨ ਤੁੱਤਰਾਂ ਵਿਚ ਵਿਚਾਰ-ਵਟਾਂਦਰਾ ਕਰਕੇ ਗੁਰਮਤਿ ਦੀਵਿਆਖਿਆ ਕੀਤੀ ਹੈ ਜਿਸ ਨੂੰ ਬਾਦ ਵਿਚ ਸਿੱਧ ਗੋਸ਼ਟਿ ਬਾਣੀ ਵਿਚ ਸੰਕਲਿਤ ਕੀਤਾ ਗਿਆ ।
ਸਿੱਧ ਗੋਸ਼ਟਿ ਮੁਖ ਰੂਪ ਵਿਚ ਪ੍ਰਸ਼ਨ-ਉੱਤਰ ਹਨ ਜਿਨ੍ਹਾਂ ਵਿਚ ਮਛਿੰਦਰ ਨਾਥ, ਚਰਪਟ ਨਾਥ ਲੋਹਾਰਿਪਾ ਤੇ ਹੋਰ ਸਿੱਧਾਂ ਤੇ ਨਾਥਾਂ ਦੇ ਸੰਵਾਦਾਂ ਦਾ ਜਵਾਬ ਗੁਰੂ ਜੀ ਆਪ ਦਿੰਦੇ ਹਨ । ਪਹਿਲਾਂ ਤਾਂ ਇਹ ਜਵਾਬ ਇਕਲੇ ਸਿੱਧਾਂ ਨੂਮ ਮੁਖਾਤਿਬ ਹਨ ਪਰ ਪਿੱਛੋਂ ਇਹ ਜਵਾਬ ਸਾਰੇ ਯੋਗੀਆਂ ਦੇ ਫਿਰਕੇ ਨੂੰ ਮੁਖਾਤਿਬ ਹਨ । ਸਾਰੇ ਜਵਾਬਾਂ ਵਿਚ ਗੁਰੂ ਜੀ ਆਪ ਵਿਆਖਿਆ ਤੋਂ ਉਪਰ ਉੱਠ ਕੇ ਗੁਰਮਤ ਦੀ ਵਿਆਖਿਆ ਬੜੈ ਸੁਹਜਮਈ ਕਾਵਿਕ ਢੴਗ ਨਾਲ ਕਰਦੇ ਹਨ । ਜਿਨ੍ਹਾਂ ਵਿਚ ਗੁਰਮੁਖ ਮਨਮੁਖ, ਨਿਰਗੁਣ-ਸਰਗੁਣ, ਹਠ-ਯੋਗ, ਰਾਜ ਯੋਗ-ਸਹਿਜ ਯੋਗ, ਅਨਹਦ ਸ਼ਬਦ, ਰੀਤਾਂ, ਕੁਰੀਤਾਂ ਆਤਮਕ-ਭਾਵਾਤਮਕ, ਵਿਵਰਣਾਾਂ ਤੋਂ ਬਿਨਾਂ ਪ੍ਰਮਾਤਮਾ ਪ੍ਰਾਪਤੀ ਲਈ ਸਾਧਨਾ ਦਾ ਮਾਰਗ ਵੀ ਵਿਆਖਿਆ ਗਿਆ ਹੈ ।
ਹਠਯੋਗ ਸਿੱਧ ਹੱਠਯੋਗ ਵਿਚ ਯਕੀਨ ਰਖਦੇ ਸਨ ਤੇ ਗੁਰੂ ਜੀ ਗੁਰਮਤਿ ਦੇ ... ਸਨ । ਸਿੱਧਾਂ ਨੂੰ ਕੰਨ ਪਾਏ ਜੋਗੀ ਵੀ ਕਹਿੰਦੇ ਸਨ । ਪਰ ਗੁਰਬਣਾੀ ਵਿਚ ਇਨ੍ਹਾਂ ਸਭ ਲਈ ਸਿਧ ਪਦ ਹੀ ਵਰਤਿਆ ਗਿਆ ਹੈ । ਸਿੱਧ ਉਹ ਹੈ ਜਿਸ ਨੇ ਯੋਗ ਅਭਿਆਸ ਨਾਲ ਆਪਣੇ ਤਨ-ਮਨ ਨੂੰ ਜਿੱਤ ਲਿਆ ਹੋਵੇ ਤੇ ਰਿਧੀਆਂ ਸਿਧਿਆਂ ਪ੍ਰਾਪਤ ਕਰ ਲਈਆਂ ਹੋਣ । ਸਿੱਧਾਂ ਦਾ ਗੁਰੂ ਗੋਰਖਨਾਥ ਮੰਨਿਆ ਜਾਂਦਾ ਹੈ ਜੋ ਹੱਠ ਯੋਗ ਦਾ ਧਰਨੀ ਈ । ਹਠਯੋਗ ਦੀ ਮੁੱਖ ਧਾਰਾ ਸ਼ੈਵ ਰਹੀ ਹੈ । ਸ਼ਾਸਤ੍ਰਾਂ ਗ੍ਰੰਥਾਂ ਵਿਚ ਹਠਯੋਗ ਸਾਧਾਰਣ ਪ੍ਰਾਣਾ-ਨਿਰੋਧ-ਪ੍ਰਧਾਨ-ਸਾਧਨਾਂ ਨੂੰ ਹੀ ਕਹਿੰਦੇ ਹਨ । ਅਸਲ ਵਿਚ ਹਠਯੋਗ ਚਿਤ ਦਾ ਨਿਰੋਧ ਕਰ ਅੰਦਰੂਨੀ ਸਾਧਨਾਂ ਦੇ ਲਈ ਭੂਮਿਕਾ ਤਿਆਰ ਕਰਦਾ ਹੈ ।ਹਠਯੋਗ ਦੁਆਂਰਾ ਪੋਣ ਦਾ ਨਿਰੋਧ ਕਰ ਮਛਿੰਦਰ ।
(ਖ) ਗੁਰੂ ਦਾ ਜਹਿਰ ਰੂਫ ਹੀ ਜਰੂਰੀ ਨਹੀਂ ਉਸ ਦਾ ਦਿਤਾ ਸਬਦ ਵੀ ੳਸਲੀ ਗੁੰਝਲਾਂ ਖੋਲ ਸਕਦਾ ਹੈ ।
(ਗ) ਸਬਦ ਜਾਂ ਗੁਰਬਾਣੀ ਗੁਰੂ ਦਾ ਹੀ ਰੂਪ ਹੋ ਨਿਬੜਦੀ ਹੈ ਜਦ ਉਹ ਮਨੁਖ ਨੂੰ ਪ੍ਰਮਾਤਮਾ ਬਾਰੇ ਗਿਆਨ ਦੇਵੇ ਤੇ ਉਸ ਤਕ ਜਾਣ ਤੇ ਸਮਾਣ
ਦਾ ਰਾਹ ਦੱਸੇ ।
(ਘ) ਉਸਨੂੰ ਪਾਉਣ ਲਈ ਗੁਰੂ, ਨਾਮ ਦੀ ਦਾਤ ਦਿੰਦਾ ਹੈ । ਨਾਮ ਜਪਿਆਂ ਹੀ ਲਿਵ ਲਗਦੀ ਹੈ । ਲਿਵ ਲਗਣ ਨਾਲ ਹੀ ਉਸ ਪ੍ਰਮਾਤਮਾ ਨਾਲ
ਇਕ ਮਿਕ ਹੋਇਆ ਜਾ ਸਕਦਾ ਹੈ ।
(ਚ) ਲਿਵ ਲਾਉਣ ਲਈ ਸਾਧਨਾ ਜਰੂਰੀ ਹੈ । ਗੁਰਮਤਿ ਅਨੁਸਾਰ ਇਹ ਸਾਧਨਾ ਸਹਿਜ ਯੋਗ ਦੀ ਹੈ ਭਾਵ ਸਭ ਕੁਝ ਸਹਿਜ ਸ਼ੁਭ ਹੀ ਪ੍ਰਾਪਤ
ਹੁੰਦਾ ਹੈ ।
(ਛ) ਦੁਨੀਆਂ ਵਿਚ ਰਹਿੰਦਿਆਂ ਹੋਇਆਂ ਹੀ ਜਲ ਮਹਿ ਕਮਲ ਸਮਾਨ ਹੋ ਉਸ ਸਚੇ ਪ੍ਰਮਾਤਮਾ ਦਾ ਨਾਂ ਲੈਂਦੇ ਲੈਂਦੇ ਉਸ ਵਿਚ ਸਮਾਉਣਾ ਹੀ ਸਹੀ
ਸਹਜ ਯੋਗ ਹੈ ।
(ਜ) ਉਸ ਨਾਲ ਲਿਵ ਲਾਉਣ ਉਸ ਨਾਲ ਪ੍ਰੇਮ ਪਾਉਣਾ ਜਰੂਰੀ ਹੈ ਤੇ ਇਹ ਹੰਦਾ ਵੀ ਉਸੇ ਦੀ ਅਰਜੀ ਨਾਲ ਹੈ ।
(ਝ) ਸੋ ਇਸ ਦੀ ਰਜਾ ਵਿਚ ਰਹਿਣਾ ਬਹੁਤ ਜਰੂਰੀ ਹੈ । ਉਸੇ ਦਾ ਨਾਮ ਸਿਮਰਨ ਕਰਦੇ ਰਹਿਣਾ ਲਾਜਮੀ ਹੈ ।
(ਟ) ਨਾਮ ਦਾ ਮੂਲ ਮੰਤ੍ਰ ਗੁਰੂ ਜੀ ਨੇ ਪਹਿਲੀ ਤਕ ਤੇ ਅਖੀਰਲੀ ਤਕ ਵਿਚ ਦਿੱਤਾ ਹੈ ਭਾਵ ੴਸਤਿਗੁਰ ਪ੍ਰਸਾਦ ॥
(ਠ) ਲਿਵ ਤਾਂ ਹੀ ਲਗਦਾ ਹੈ ਜੇ ਦੁਨਿਆ ਦੀ ਮੋਹ ਮਾਇਆ ਨੂ ਤਿਆਗਿਆ ਜਾਵੇ ਤੇ ਹਉਮੈ ਤੋਂ ਪਿੱਛਾ ਛਡਾਇਆ ਜਾਵੇ । ਮੈਂ ਹੀ ਮੈਂ ਨੂੰ
ਭੁਲਦੇ ਤੂੰ ਹੀ ਤੂੰ ਦੀ ਰਟ ਲਾਈ ਜਾਵੇ ।
(ਡ) ਆਪਣੇ ਤਰਨ ਨੂੰ ਹੀ ਮੁੱਖ ਨਾ ਰੱਖਿਆ ਜਾਵੇ ਸਗੋਂ ਹੋਰਨਾਂ ਨੂੰ ਵੀ ਤਾਰਨ ਦਾ ਬੀੜਾ ਵੀ ਲਿਆ ਜਾਵੇ ।
(ਢ) ਕੀਰਤਨ, ਕਵਿਤਾ, ਕੋਮਲਤਾ, ਕੁਰਬਾਨੀ ਤੇ ਕ੍ਰਿਪਾਲਤਾ ਦੇ ਪੰਜਾ ਕੱਕੇ ਅਪਣਾਉਣੇ ਗੁਰਮਤਿ ਦਾ ਅੰਗ ਹਨ ।

ਇਹੋ ਗੁਰਮਤਿ ਮਾਰਗ ਬਾਕੀ ਬਾਣੀ ਤੇ ਬਾਕੀ ਗੁਰੂਆਂ ਨੇ ਵੀ ਅਪਣਾਇਆ ਤੇ ਆਪਣੇ ਸਿੱਖਾਂ ਨੂੰ ਇਸ ਮਾਰਗ ਤੇ ਚੱਲਣ ਦਾ ਆਦੇਸ਼ ਦਿਤਾ । ਸਿੱਧ ਗੋਸ਼ਟਿ ਗੁਰਮਤਿ ਦੀ ਸਹੀ ਵਿਆਖਿਆ ਕਰਦਾ ਹੈ ਸੋ ਇਸ ਦਾ ਵਾਚਣਾ ਗੁਰਮਤਿ ਗਿਆਨ ਲਈ ਜਰੂਰੀ ਹੈ ।
ਸਥਿਤ ਚੱਕਰਾਂ ਦਾ ਤੋੜਣਾ ਜਰੂਰੀ ਹੈ ।ਇਨ੍ਹਾਂ ਚੱਕਰਾਂ ਦਾ ਸਥਾਨ ਮਸਤਕ ਨਹੀ, ਸਗੋਂ ਦਿਲ ਹੀ ਮੰਨਿਆ ਗਿਆ ਹੈ । ਗੋਰਖਨਾਥ ਛੇ ਮੁਖ ਚੱਕਰਾਂ ਨੂੰ ਬਿਆਨਦੇ ਹਨ ਜੋ ਇਸ ਪ੍ਰਕਾਰ ਹੈ :-


ਚੱਕਰ ਸਥਾਨ ਦਲ ਸੰਖਿਆ ਤੱਤ ਗੁਣ
1. ਮੂਲਾਧਰ ਰੀੜ ਦੇ ਅੱਧ ਭਾਗ 4 ਪ੍ਰਿਥਵੀ, ਵਿਚ ਵਾਯੂ ਤੇ ਮੂਸ਼ਕ ਮੂਲ ਿੱਝ, ਗੰਧ ਦੇ ਵਿਚਕਾਰ
2. ਸਵਾਧਿਮਠਾਨ ਮੇਰੂ ਦੰਡ ਦੇ ਬੰਨ ਦੇ ਉੱਪਰ 6 ਜਲ,ਸਕਿਚੋਨ ਰਸ
3. ਮਣੀਪੁਰ ਮੇਰੂ ਦੰਡ ਵਿਚ ਨਾਭੀ ਕੋਲ 10 ਤੇਜ, ਪ੍ਰਚਾਰਨ, ਰੂਪ
4. ਅਨਾਹਤ ਹਿਰਦੇ ਕੋਲ 12 ਵਾਯੂ, ਗਤਿ, ਛੁਹ
5. ਵਿਸ਼ੂਦਵਾਖ ਗਲ ਕੋਲ 16 ਅਕਾਸ਼, ਖੁਲਾ, ਸ਼ਬਦ
6. ਆਗਿਆ ਤ੍ਰਿਕੁਟੀ ਵਿਚਕਾਰ 2 ਮਨ

ਵਿਸ਼ੇਸ਼ :
ਆਗਿਆ ਚੱਕਰ ਦੇ ਥਾਂ ਨੂੰ ਤ੍ਰਿਕੁਟੀ ਕਿਹਾ ਜਾਂਦਾ ਹੈ ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਥਾਂ ਤੇ ਪਹੁੰਚ ਕੇ ਦਿਵ-ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ ਤੇ ਸਾਧਨਾ ਵਿਚ ਰੋਕਦਾ ਡਰ ਨਹੀਂ ਰਹਿੰਦਾ । ਇਨ੍ਹਾਂ ਛੇ ਚੱਕਰਾਂ ਨੂੰ ਚੀਰ ਕੇ ਕੁੰਡਲਿਨੀ ਅਖੀਰਲੇ ਚੱਕਰ ਵਿਚ ਪਹੁੰਚਦੀ ਹੈ ਜਿਸ ਵਿਚ ਸੈਂਕੜੇ ਦਲ ਹਨ ਇਸ ਲਈ ਇਸ ਨੂੰ ਸਹਸਰ ਚੱਕਰ ਜਾਂ ਸਹਸਰ ਕਮਲ ਵੀ ਕਹਿੰਦੇ ਹਨ ।
ਹਠਯੋਗ ਦੀ ਪ੍ਰਮੁਖ ਪ੍ਰਕ੍ਰਿਆ ਹੈ ਸਾਹ ਰੋਕ ਕੇ ਕੁੰਡਲਿਨੀ ਨੂੰ ਜਗਾਉਣਾ ਤੇ ਉਪਰ ਵਲ ਪ੍ਰੇਰਿਤ ਕਰਨਾ । ਕੁੰਡਲਿਨੀ ਅਸਲ ਵਿਚ ਮੂਲ ਸ਼ਕਤੀ ਮੰਨੀ ਗਈ ਹੈ । ਇਹ ਸਪਣੀ ਸਮਾਨ ਮੇਰੂਦੰਡ ਦੇ ਸਭ ਤੋਂ ਹੇਠਲੇ ਬਿੰਦੂ ਜੋ ਹਵਾ ਤੇ ਅਸਥ ਦੇ ਵਿਚਕਾਰ ਹੈ ਤੇ ਸਵੰਯਤੂ ਲਿੰਗ ਅਕਵਾਉਂਦੀ ਹੈ ਤੇ ਉਸਦੇ ਤ੍ਰਿਕੋਣੇ ਆਕਾਰ ਦੇ ਅਗਲੀ ਚੱਕਰ ਵਿਚ ਸਾਢੇ ਤਿੰਨ ਕੁੰਡਲ ਮਾਰ ਕੇ ਸੋਂਦੀ ਹੈ । ਇਸੇ ਲਈ ਇਸ ਨੂੰ ਵਾਰ ਵਾਰ ਸੱਪਣੀ, ਅਗਿਨ ਆਦਿ ਵੀ ਕਿਹਾ ਜਾਂਦਾ ਹੈ । ਜਿ ਤਕ ਇਹ ਕੁੰਡਲਿਨੀ ਸੌਂਦੀ ਹੈ ਸਾਰਾ ਤੇਜ ਥਲੇ ਨੂੰ ਵਗਦਾ ਰਹਿੰਦਾ ਹੈ ਤੇ ਪ੍ਰਾਂਣ ਸ਼ਕਤੀ ਘਟਦੀ ਰਹਿਮਦੀ ਹੈ । ਪਰ ਜਦ ਮੂਲ ਬੰਨ ਲਾ ਕੇ ਜੋਗੀ ਇਸ ਨੂੰ ਜਗਾ ਦਿੰਦੇ ਹਨ ਤਾਂ ਇਹ ਮੇਰੂਦੰਡ ਦੇ ਸਹਾਰੇ ਉੱਪਰ ਨੂੰ ਚੜਣ ਲਗਦੀ ਹੈ । ਮੇਰੂਦੰਡ ਦੇ ਛੇ ਚੱਕਰ ਉੱਪਰ ਦੱਸੇ ਗਏ ਹਨ । ਇਨ੍ਹਾਂ ਨੂੰ ਵਿੰਨ ਕੇ ਕੁੰਡਲਿਨੀ ਸਹਸਰ ਦਲ ਕਮਲ ਜਾਂ ਅਕਾਸ਼ ਮੰਡਲ ਵਿਚ ਪਹੁਮਚਦੀ ਹੈ । ਇਨ੍ਹਾਂ ਚੱਕਰਾਂ ਨੂੰ ਵਿਨੰਣ ਦਾ ਮਾਰਗ ਨਾੜੀਆਂ ਵਿੱਚੋਂ ਦੀ ਹੈ । ਹਠਯੋਗ ਅਨੁਸਾਰ ਸਰੀਰ ਦੀਆਂ ਬਹੱਤਰ ਹਜਾਰ ਨਾੜੀਆ ਵਿਚਚੋਂ ਕੇਵਲ ਸੁਖਮਨਾ ਹੀ ਸ਼ਕਤੀ ਦੀ ਵਾਹਕ ਹੈ । ਸੂਖਮਨਾ ਨੂੰ ਸੁਖਮਨ ਵੀ ਕਹਿੰਦੇ ਹਨ ਤੇ ਇਹ ਤਿੰਨ ਨਾੜੀਆ ਉੱਪਰ ਵਜਰ, ਅੰਦਰ ਪਚਤ੍ਰਣੀ ਤੇ ਉਸਦੇ ਅੰਦਰ ਬ੍ਰਹਮਨਲੀ ਦੀ ਬਣੀਹੈ । ਬ੍ਰਹਮਨਾੜੀ ਵਿਚੋਂ ਹੀ ਕੁੰਡਲਿਨੀ ਦਾ ਮਾਰਗ ਤੇ ਸੂਖਮਨਾ ਦੇ ਖੱਬੇ ਇੜਾ ਤੇ ਸੱਜੇ ਪਿੰਗਲਾ ਹੋ ਜਿਨ੍ਹਾਂ ਨੂੰ ਸਿੱਧ ਇੰਗਲਾ ਪਿੰਗਲਾ ਵੀ ਆਖਦੇ ਹਨ । ਖੱਬੀ ਨਾਸ ਦਾ ਸਾਹ ਇੜਾ ਤੇ ਸੱਜੀ ਦਾ ਪਿੰਗਲਾ ਰਾਹੀ ਆਉਂਦਾ ਹੈ । ਇੜਾਂ ਠੰਢੇ ਸੁਭਾ ਦੀ ਹੋਣ ਕਰਕੇ, ਚੰਦ੍ਰਮਾ ਜਾਂ ਯਮੁਨਾਂ ਵੀਕਹੀ ਜਾਂਦੀ ਹੈ । ਸੂਖਮਨਾਂ ਦੋਵੇਂ ਵਿਚਚਕਾਰ ਹੈ ਤੇ ਤ੍ਰਿਗੁਣਮਈ ਹੈ । ਬਹਮਰਧਨ ਮਸਤਕ ਵਿਚਕਾਰ ਇਕ ਕਲਪਿਤ ਰੰਧਰ ਹੈ । ਯੋਗੀਆਂ ਦੇ ਪ੍ਰਾਣ ਇਸੇ ਰੰਧਰ ਨੂੰ ਚੀਰਕੇ ਨਿਕਲਦੇ ਹਨ ਤੇ ਇਸ ਤਰ੍ਹਾਂ ਉਹ ਬ੍ਰਹਮਤਵ ਪ੍ਰਾਪਤ ਕਰਦੇ ਹਨ । ਇਸ ਨੂੰ ਦਸਮ ਦੁਆਰ ਵੀ ਕਿਹਾ ਜਾਂਦਾ ਹੈ ਕਿਉਂਕਿ ਸਰੀਰ ਦੇਹੋਰ ਨੋਂ ਦੁਆਰ ਤਾਂ ਸਦਾ ਖੁਲੇ ਹੀ ਰਹਿੰਦੇ ਹਨ ਕੇਵਲ ਬ੍ਰਹਮਰੰਧਰ ਹੀ ਬਮਦ ਰਹਿੰਦਾ ਹੈ ਜਿਸ ਨੂੰ ਸਾਧਨਾ ਨਾਲ ਖੋਲਣਾ ਪੈਂਦਾ ਹੈ । ਇਸ ਬ੍ਰਹਮਰੰਧਰ ਦੇ ਖੁਲਦੇ ਹੀ ਸਹਸਰਾਰ ਚੱਕਰ ਤੋਂ ਅੰਮ੍ਰਿਤ ਰਸ ਵਰਦਾ ਹੈ ਤੇ ਯੋਗੀ ਨੂੰ ਅਮਰ ਕਾਇਆ ਦੀ ਪ੍ਰਾਪਤੀ ਹੁੰਦੀ ਹੈ ।
ਅਵਧੂ ਹਿਰਦੈ ਵਸੈ ਮਨ, ਨਾਭੀ ਵਸੈ ਪਵਨ ਰੂਪ ਵਸੈ ਸਬਦ, ਮਗਨ ਵਸੈ ਚਾਂਦ
ਉਰਧ ਸਕਾਨੈ ਏਸਨ ਰਹੇ । ਵੇਸਾਂ ਵਿਚਾਰ ਮਛਿੰਦਰ ਕਹੈ ॥ (ਮਛਿੰਦਰ ਗੋਰਖ ਨਾਥ -ਗੋਰਖ ਬਾਣੀ)

ਸੋ ਤਪਸਿਆ ਸਾਧ ਕੇ ਕੁੰਡਲਿਨੀ ਨੂੰ ਵਸ ਕਰ ਸੁਖਮਨਾ ਨਾੜੀ ਵਚਿੋਂ ਦੀ ਲੰਘਾ ਬ੍ਰਹਮਰੰਧਰ ਬਾਣੀ ਸਵਾਸ ਤਿਆਗ ਯੋਗੀ ਅਮ੍ਰਿੰਤ ਪ੍ਰਾਪਤ ਕਰਨ ਵਿਚ ਵਿਸ਼ਵਾਸ ਕਰਦੇ ਸਨ ਜਿਸ ਲਈ ਬੜੀ ਕਠਿਨ ਤਪਸਿਆ ਸਾਧੀ ਜਾਂਦੀ ਸੀ ।
ਪਰ ਜੋ ਸਾਧਨਾਂ ਦਾ ਰਾਹ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਸੀ ਉਹਸੀ ਗੁਰਮਤਿ ਦਾ ਜੋ ਨਿਸ਼ਕਾਮ ਭਗਤੀ ਤੇ ਆਧਾਰਿਤ ਹੈ । ਹਠਯੋਗੀਆਂ ਦੇ ਕਸ਼ਟਯੋਗ ਤੋਂ ਵੱਖ ਗੁਰਮਤ ਬੜਾ ਸਿਧਾ ਯਾਦਾਂ ਤੇ ਸੁਖੈਨ ਰਾਹ ਹੈਜਿਸ ਨੂੰ ਰਾਜ ਯੋਗ ਵੀ ਕਿਹਾ ਜਾ ਸਕਦਾ ਹੈ । ਗੁਰਮਤਿ ਦਾ ਸਾਰ ਹੈਪ੍ਰਮਾਤਮਾ ਦੇ ਜਗਤ ਦੇਵ ਹੋਣ ਉਤੇ ਪੂਰਾ ਭਰੋਸਾ ਰਖਦੇ ਹੋਏ ਰਾਤ ਦਿਨ ਦੇ ਸਿਮਰਨ ਦੁਆਰਾ ਉਸਦੀ ਪ੍ਰੇਮਾ ਭਗਤੀ ਵਿਚ ਜੁੜੈ ਰਹਿਣਾ ਅਤੇ ਉਸ ਤੋਂ ਬਿਨਾਂ ਹੋਰ ਹਰ ਪ੍ਰਕਾਰ ਦੇ ਕਰਮ ਧਰਮ ਨੂੰ ਨਿਰਰਥ ਜਾਨਣਾ । ਗੁਰਮਤਿ ਅੰਦਰ ਨਿਰੋਲ ਅਤੇ ਇਕੋ ਇਕ ਈਸ਼ਵਰ ਨਾਲ ਡੂੰਘੀ ਪ੍ਰੇਮ ਭਾਵਨਾ ਕਰਕੇਜੁੜਨਾ ਅਤੇ ਈਸ਼ਵਰੀ ਪਿਆਰ ਨੂੰ ਹੋਰ ਸਾਰੇ ਪਿਆਰਾਂ ਉਤੌਂ ਵਾਰ ਦੇਣਾ ਭਗਤੀ ਹੈ । ਰਾਜ ਯੋਗ ਦੇ ਅੱਡ ਅੰਗ ਯਮ, ਨਿਯਮ, ਆਸਨ, ਪ੍ਰਾਣਾਯਮ, ਪ੍ਰਤਯਹਾਰ, ਧਾਰਣਾ, ਗਿਆਨ ਅਤੇ ਸਮਾਧੀ ਨੂੰ ਵੀ ਉਨ੍ਹਾਂ ਨੇ ਨਵਾਂ ਰੂਪ ਦਿੱਤਾ ।
ਇਸ ਭਗਤੀ ਯੋਗ ਦੇਉਨ੍ਹਾਂ ਇਹ ਅੱਠ ਅੰਗ ਇਸ ਤਰ੍ਹਾਂ ਮੰਨੇ :-
1. ਮਨ ਨੂੰ ਹੀ ਨੀਵਾਂ ਰੱਖਣਾ, ਕਿਸੇ ਗੁਣ ਦੇ ਅਭਿਮਾਨਕਰ ਮਨ ਵਿਚ ਸਰਬ ਨਾ ਲਿਆਉਣਾ ਇਹ ਹੈ ਭਗਤੀ ਯੋਗ ਦਾ ਨਾਮ ।
2. ਸਾਧ ਸੰਗਤ ਵਿਖੇ ਕੀਰਤਨ ਦੇ ਵਿਚ ਮਨ ਠਹਿਰਾਣਾ । ਜੇ ਗੁਰਬਾਣੀ ਪੜਣ ਦੀ ਸ਼ਕਤੀ ਹੋਵੇ ਤਾਂ ਨੇਮ ਨਾਲ ਪੜਣਾ । ਜੇ ਸੁਣਨ ਦੀ
ਸ਼ਕਤੀ ਹੋਵੇ ਤਾਂ ਨੇਮ ਨਾਲ ਸੁਣਨਾ ਇਹ ਹੈ ਭਗਤ ਯੋਗ ਦਾ ਨੇਮ ।
3. ਸਭਨਾਂ ਵਿਚ ਇਨੋ ਅਕਾਲ ਪੁਰਖ ਨੂੰ ਜਾਨਣਾ । ਹੋਰ ਨਾ ਕੋਈ ਦੂਜਾਮੰਨਣਾ ਨਾ ਜਾਨਣਾ ।
4. ਪ੍ਰਭੂ ਪ੍ਰਮਾਤਮਾ ਵਿਚ ਹੀ ਉਸਦੇ ਨਾਮ ਰਾਹੀਂ ਉਸ ਦੀ ਯਾਦ ਵਿਚ ਸੂਰਤ ਟਿਕਾਉਣੀ ਇਹ ਹੈ ਆਸਣ ।
5. ਪ੍ਰਾਣਾਯਾਮ ਤਿੰਨ ਪ੍ਰਕਾਰ ਦੇ :
(ੳ) ਪੂਰਕ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਮਨ ਵਿਚ ਵਸਾਉਣਾ, ਮਨ ਵਿਚ ਹੀ ਗੁਰ ਸ਼ਬਦ ਦਾ ਸਿਧਿਆਸਨ ਕਰਨਾ ।
(ਅ) ਗੁਰਬਾਣੀ ਤੇ ਗੁਰ ਸਬਦ ਦੇ ਭਾਵਾਂ ਨੂੰ ਹਿਰਦੇ ਵਿਚ ਵਸਾ ਕੇ ਉਸਦਾ ਅਭਿਆਸ ਕਰਨਾ ॥
(ੲ) ਜੋ ਮਨੋ ਵਾਸਨਾ ਤਿਆਗਣੀਆਂ ਚਾਹੀਦੀਆਂ ਹਨ ਉਨ੍ਹਾਂ ਦਾ ਤਿਆਗ ਕਰਨਾ ਅਤੇ ਸੁਆਸ ਨੂੰ ਨਾਮ ਵਿਚ ਲੰਘਾਉਣਾ ।
6. ਗੁਰਮਤ ਭਗਤੀ ਦਾ ਧਿਆਨ ਇਹ ਹੈ ਕਿ ਜਦ ਭੀ ਗੁਰਬਾਣੀ ਜਾਂ ਗੁਰਸਬਦ ਸੁਣੇ ਜਾਣ ਧਿਆਨ ਉਨ੍ਹਾਂ ਦੇ ਭਾਵਾਂ ਜਾਂ ਅਰਥਾਂ ਨਾਲ
ਲਾਉਣਾ । ਇਹ ਹੈ ਗਿਆਨ ।
7. ਜੇ ਮਨ ਬਾਹਰ ਦੋੜੇ, ਭਟਕੇ, ਯਤਨ ਕਰਕੇ ਆਤਮ ਗਿਆਨ ਦਾ ਸੋਮਾ ਗੁਰਸਬਦ ਤੇ ਗੁਰਬਾਣੀ ਵਿਚ ਹੀ ਜੋੜਣਾ।ਇਹ ਹੈ ਸਾਧਨਾਂ ॥
8. ਜਦ ਗੁਰਬਾਣੀ ਜਾਂ ਗੁਰਸ਼ਬਦ ਦੇ ਤੱਤ ਭਾਵਾਂ ਵਿਚ ਮਨ ਜੁੜਦਾ ਹੈ ਤਾਂ ੳਸੁ ਨੂੰ ਸਮਾਧੀ ਕਹਿੰਦੇ ਹਨ । ਜੇ ਅੱਠੇ ਪਹਿਰ ਸਨ ਸਬਦ
ਵਿਚ ਜੁੜਿਆ ਰਹੇ ਤਾਂ ਸਵਿਕਲਪ ਸਮਾਧੀ ਪ੍ਰਾਪਤ ਹੁੰਦੀ ਹੈ ।
ਗੁਰਮਤ ਭਗਤੀ ਦਾ ਮੂਲ ਆਂਧਾਰ ਹੈ ਇਕੋ ਇਕ ਅਕਾਲ ਪੁਰਖ ਲਈ ਪੂਰਨ ਪ੍ਰੇਮ ਦੀ ਪ੍ਰਤੀਤੀ ਉਸ ਇਕੋ ਇਕ ਜਗਤ ਜੋਤਿ ਸਰਬਵਿਆਪਕ ਸ਼ਕਤੀ ਨਾਲ ਅਧਾਰ ਪ੍ਰੇਮ ਹੀ ਸਾਨੂੰ ਇਸ ਮਾਰਗ ਉਤੇ ਚੱਲਣ ਲਈ ਸਮਰਥ ਬਣਾ ਸਕਦਾ ਹੈ । ਇਸ ਪ੍ਰੇਮ ਸਾਧਨਾਂ ਵਿਚ ਕਿਸੇ ਹੋਰ ਨੇਮ ਧਰਮ ਪੂਜਾ ....... ਦਾ ਵਿਧਨ ਨਹੀਂ ਪੈਣਾ ਚਾਹਦਿਾ ।
ਇਸੇ ਗੁਰਮਤਿ ਗਿਆਨ ਦੀ ਵਿਆਖਿਆ, ਸਿੱਧਾਂ ਦੇ ਹੱਠ ਯੋਗ ਦੀ ਭੂਮੀ ਵਿਚ ਗੁਰੂ ਨਾਨਕ ਜੀ ਦੇ ਸਿੱਧ ਗੋਸ਼ਟ ਵਿਚ ਕੀਤੀ ਹੈ । ਇਸੱਧ ਆਪਣੇ ਮੱਤ ਦੇ ਆਧਾਰ ਤੇ ਪ੍ਰਸ਼ਨ ਉਠਾਉਂਦੇ ਹਨ ਜਿਨ੍ਹਾਂ ਦੇ ਗੁਰੂ ਨਾਨਕ ਦੇਵ ਜੀ ਦੇ ਗੁਰਮਤਿ ਦੇ ੳਸੂਲਾਂ ਦੇ ਆਧਾਰ ਤੇ ਜਵਾਬ ਦਿੰਦੇ ਹਨ ।
ਸਿੱਧ ਗੋਸ਼ਟ ਦੀਆਂ ਕੁਲ ਪਉੜੀਆ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ । ਪਹਿਲਾ ਭਾਗ ਪੰਝੀ ਪਉੜੀਆ ਤਕ ਚਲਦਾ ਹੈ, ਦੂਜਾ ਛੱਬੀ ਤੋਂ ਬਿਤਾਲੀ ਤਕ ਤੇ ਤੀਜਾ ਤਰਤਾਲੀ ਤੋਂ ਤਿਹੱਤਰ ਤੱਕ । ਪਹਿਲੇ ਭਾਗ ਦੀਆਂ ਪੰਝੀ ਪਉੜੀਆਂ ਵਿਚੋਂ 9 ਪਉੜੀਆ ਵਿਚ ਸਿੱਧਾਂ ਦੇ ਪ੍ਰਸਨ ਹਨ (ਪਉੜੀ 2, 4, 6, 12, 14, 17, 19, 21 ਅਤੇ 22 ਵਿਚ) ਇਨ੍ਹਾਂ ਦੇ ਉੱਤਰ ਗੁਰੂ ਨਾਨਾਕ ਹੀ ਕਦੇ ਵਖਰੀ ਵਿਚ ਦਿੰਦੇ ਹਨ ਕਦੇ ਪ੍ਰਸ਼ਨ ਵਾਲੀ ਪਉੜੀ ਦੀਆਂ ੳੰਤਲੀਆਂ ਸਤਰਾਂ ਵਿਚ ਹੀ । ਤਿੰਨ ਪਉੜੀਆਂ (7, 9, ਤੇ 16) ਵਿਚ ਸਿਧ ਪ੍ਰਸ਼ਨ ਨਹੀਂ ਕਰਦੇ ਅਪਣੇ ਮਤ ਬਾਰੇ ਆਪ ਸਿੱਧੇ ਕਥਨ ਕਰਦੇ ਹਨ । ਇੱਕੀਸੀ ਤੇ ਬਾਈਵੀਂ ਪਉੜੀ ਵਿਚ ਸਿੱਧਾਂ ਨੇ ਜਿਹੜੇ ਪ੍ਰਸ਼ਨ ਕੀਤੇਹਨ ਉਨ੍ਹਾਂ ਦੇ ਉੱਤਰ ਕੁਝ ਤੇ ਗੁਰੂ ਜੀ ਨੇ ਇਨ੍ਹਾਂ ਦੋਨਾਂ ਪਉੜੀਆ ਵਿਚ ਹੀ ਦੇ ਦਿੱਤੇ ਹਨ ਕੁਝ ਅਗਲੀਆ ਤਿੰਨ ਪਉੜੀਆਂ ਵਿਚ ਜਾਰੀ ਹਨ ।
ਦੂਜੇ ਭਾਗ ਦੀਆਂ ਪਉੜੀਆਂ 26 ਤੋਂ 42 ਸਿੱਧਾਂ ਦੇ ਪ੍ਰਸ਼ਨ ਨਹੀਂ ਪਰ ਪਹਿਲੀਆਂ ਪਉੜੀਆ ਵਿਚ ਉਠਾਏ ਗਏ ਪ੍ਰਸ਼ਨਾਂ ਦਾ ਵਿਥਾਰ ਹੈ ਤੇ ਗੁਰਮਤਿ ਦੀ ਵਿਆਖਿਆ ਹੈ । ਬੱਤੀ ਤੇ ਤੇਤੀ ਪਉੜੀ ਵਿਚ ਨਾਮ ਦੀ ਭਰਪੂਰ ਮਹਿਮਾ ਹੈ । ਤੇ 34 ਤੋ 37 ਪਉੜੀ ਵਿਚ ਗੁਰੂ ਤੇ ਗੁਰਮੁਖ ਦਾ ਜਸ ਚਾਲੀਵੀਂ ਤੋਂ ਬਿਆਲੀਵੀਂ ਪਉੜੀ ਵਿਚ ਗੁਰਮੁਖ ਦੇ ਗੁਣ ਹਨ । ਨਾਮ ਗੁਰੂ ਤੇ ਗੁਰਮੁਖ ਗੁਰਮਤ ਦਾ ਕੇਂਦਰੀ ਵਿਚ ਹਨ ਜਿਸ ਦਾ ਹੋਰ ਤੀਜੇ ਭਾਗ ਵੀ ਬਣਿਆ ਹੋਇਆ ਹੈ ।
ਗੁਰਮਤਿ ਦੀ ਵਿਆਖਿਆ :
ਗੁਰਮਤਿ ਦੀ ਵਿਆਖਿਆ ਤਾਂ ਪਹਿਲੇ ਸ਼ਬਦ ਨਾਲ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਦ ਗੁਰੂ ਜੀ ੴਸਤਿਗੁਰ ਪ੍ਰਸਾਦ ੀ ਧੁੰਨ ਲਾਉਂਦੇ ਹਨ ਭਾਵ ਵਾਹਿਗੁਰੂ ਕੇਵਲ ਇੱਕ ਹੈ ਤੇ ਸਦੀ ਗੁਰਾਂ ਦੀ ਦਇਆ ਨਾਲ ਹੀ ਉਸ ਨੂੰ ਪਾਇਆ ਜਾ ਸਕਦਾ ਹੈ । ਇਸਿ ਦਾ ਭਾਵ ਗੁਰਮਤਿ ਦਾ ਨਿਸ਼ਾਨਾ ਸਿਰਫ ਵਾਹਿਗੁਰੂ ਨੂੰ ਪਾਉਣਾ ਤੇ ਸਮਾਉਣਾ ਹੈ ਜੋ ਸਿਰਫ ਇਕ ਹੈ ਹੋਰ ਨਹੀਂ । ਉਸਨੂੰ ਪਾਉਣ ਲਈ ਗੁਰੂ ਦਾ ਪਲੜਾ ਫੜਣਾ ਜਰੂਰੀ ਹੈ । ਉਹ ਪ੍ਰਮਾਤਮਾ “ਸਾਚਾ ਅਮਰ ਅਪਾਰੋ ਹੈ ਭਾਵ ਸਚਾ ਬਿਅੰਤ ਤੇ ਸਰਵੋਤਮ ॥
‘ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸ ਲੇੳ’
ਉਸ ਸਤਿ ਗੁਰੂ ਦੇਵ ਰਾਹੀ ਹੀ ਸਚਾ ਸੁਆਮੀ ਪ੍ਰਾਪਤ ਹੋ ਸਕਦਾ ਹੈ ਤੇ ਮਿਲ ਵੀ ਸਹਿਜ ਸੁਭਾ ਹੀ ਜਾਂਦਾ ਹੈ । ਇਸ ਨਾਲ ਸਹਿਜ ਯੋਗ ਦਾ ਮਹੱਤਵ ਵੀ ਨਜਰ ਆਉਂਦਾ ਹੈ।
“ਸਾਚ ਸ਼ਬਦ ਬਿਨ ਮੁਕਤਿ ਨਾ ਕੋਈ”
ਸਤਿਨਾਮ ਦੇ ਬਿਨਾਂ ਕਿਸੇ ਦਾ ਕਲਿਆਣ ਨਹੀਂ ਹੁੰਦਾ ।
ਜਦ ਜੋਗੀ ਗੁਰੂ ਜੀ ਨੂੰ ਪੁੱਛਦੇ ਹਨ :
“ਕਵਨ ਤੁਮੇ ਕਿਆ ਨਾਉ ਤੁਮਾਰਾ ਕੳਨੁ ਮਾਰਗੁ ਕਉਨੁ ਸੁਆਓ”
ਤਾਂ ਗੁਰੂ ਜੀ ਗੁਰਮਤਿ ਦੀ ਵਿਆਖਿਆ ਕਰਦੇ ਹਨ :
ਘਟਿ ਘਟਿ ਬੈਸਿ ਨਿਰੰਤਰਿ ਰਹੀਐ, ਚਾਲਹਿ ਸਤਿਗੁਰ ਭਾਏ ।
ਸਹਜੇ ਆਏ ਹੁਕਮਿ ਸਿਵਾਏ ਨਾਨਕ ਸਦਾ ਰਜਾਏ ।
ਆਸਣਿ ਬੈਸਣਿ ਥਿਰੁ ਨਾਰਾਇਣ ਐਸੀ ਗੁਰਮਤਿ ਪਾਏ ।
ਗੁਰਮੁਖਿ ਬੂਝੈ ਆਪਿ ਪਛਾਣੈ ਸਚੇ ਸਚਿ ਸਮਾੲੈ ॥
ਇਸਕੋ ਈਸ਼ਵਰ ਸਭਨੀ ਥਾਈਂ ਵਸਦਾ ਹੈ ਉਹੀ ਮੇਰੇ ਮਨ ਅੰਦਰ ਵੀ ਹੈ ਉਸੇ ਦੇ ਹੁਕਮ ਅਨੁਸਾਰ ਮੈਂ ਆਇਆ ਹਾਂ ਜੀਵਾਗਾਂ ਤੇ ਇਸ ਦੁਨੀਆ ਤੋਂ ਜਾਵਾਂਗਾ ਉਸਦੀ ਰਜਾ ਵਿਚ ਹੀ ਰਹਾਂਗਾ । ਮੈਨੂੰ ਗੁਰੂ ਤੋਂ ਅਜਿਹੀ ਮੱਤ ਮਿਲੀ ਹੈ ਕਿ ਮੈਂ ਉਸ ਸਚੇ ਈਸ਼ਵਰ ਦੇ ਧਿਆਨ ਵਿਚ ਹੀ ਰਹਾਂ ਤੇ ਇਸੇ ਰਸਤੇ ਤੇ ਮੈਂ ਚਲ ਰਿਹਾ ਹਾਂ ਤੇ ਇਹੋ ਹੈ ਮੇਰਾ ਮਤ ਭਾਵ ਗੁਰੂ ਦੇ ਕਹੇ ਅਨੁਸਾਰ ਸਚੇ ਈਸ਼ਵਰ ਵਿਚ ਧਿਆਨ ਧਰਨਾ । ਜੋ ਗੁਰਮੁਖ ਹੈ ਉਹ ਆਪਣਾ ਭੇਦ ਸਮਝ ਕੇ ਸਚੇ ਦੀ ਸੱਚੀ ਦੁਨੀਆ ਵਿਚ ਸਮਾਉਂਦਾ ਹੈ ।
ਚੋਥੀ ਤੇ ਪੰਜਵੀ ਪੌੜੀ ਵਿਚ ਗ੍ਰਹਿਸਥੀ ਹੁੰਦੇ ਹੋਏ ਨਾਮ ਜਪਣ ਦੀ ਸਿਧੀ ਦਸਦੇ ਹਨ :-
ਚਰਪਟ ਜੋਗੀ ਸਵਾਲ ਪਾਉਂਦਾ ਹੈ ਕਿ
“ਦੁਨੀਆ ਨਾਗਰੁ ਦੁਤਰੁ ਕਹੀਐ ਨਿਉ ਕਰਿ ਪਾਈਐ ਪਾਰੋ”
ਭਾਵ ਦੁਨੀਆਂ ਭਿਆਨਕ ਸਾਗਰ ਹੈ ਇਸ ਨੂੰ ਕਿਵੇਂ ਪਾਰ ਕਰੀ ਦੇਣ
ਗੁਰੂ ਜੀ ਸਮਝਾਉਂਦੇ ਹਨ :-
ਜੈਸੇ ਜਲ ਮਹਿ ਕਮਲ ਨਿਰਾਲਮੁ, ਮੁਰਗਾਈ ਨੈਸਾਣੇ
ਸੁਰਤਿ ਸਬਦਿ ਭਵ ਸਾਗਰੁ ਤਰੀਐ, ਨਾਨਕ ਨਾਮੁ ਵਖਾਣੈ ।
ਜਿਸ ਤਰ੍ਹਾਂ ਕੰਵਲ ਫੁਲ ਜਲ ਵਿਚ ਨਿਰਲੇਪ ਰਹਿੰਦਾ ਹੈ, ਜਿਸ ਤਰ੍ਹਾਂ ਮਰਗਾਬੀ ਨਦੀ ਦੇ ਵਹਾ ਦੇ ਉਲਟ ਤਰਦੀ ਹੈ ਤੇ ਭਿਜਦੀ ਨਹੀਂ ਇਸੇ ਤਰ੍ਹਾਂ ਗੁਰਾਂ ਦੀ ਬਾਣੀ ਨਾਲ ਬਿਰਤੀ ਜੋਜਣ ਅਤੇ ਨਾਮ ਦਾ ਉਚਾਰਨ ਕਰਨ ਨਾਲ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ ।
ਜਦ ਯੋਗੀ ਵਾਹਿਗੁਰੂ ਦੇ ਕਰ ਤੇ ਪੁਜਣ ਦਾ ਰਸਤਾ ਪੁੱਛਦੇ ਹਨ ਤਾਂ ਗੁਰੂ ਜੀ ਦੱਸਦੇ ਹਨ ।
ਇਹ ਮਨ ਚਲਤਉ ਸਚ ਘਰਿ ਬੈਸੇ ਨਾਨਕ ਨਾਮ ਅਪਾਰੋ ।
ਆਪੇ ਮੇਲ ਮਿਲਾਏ ਕਰਤਾ ਲਾਗੈ ਸਾਚਿ ਖਿਆਲੋ ॥
ਨਾਮ ਦੇ ਆਸਰੇ ਰਾਹੀਂ ਇਹ ਚੰਚਲ ਮਨ ਸਚੇ ਵਾਹਿਗੁਰੂ ਦੁਆਰ ਜਾ ਪੁਜਦਾ ਹੈ ਤੇ ਸਚੇ ਸਾਈ ਨਾਲ ਪ੍ਰੇਮ ਪਾਣੇ ਉਸ ਸਿਰਜਣਹਾਰੇ ਵਿਚ ਸਮਾਂ ਜਾਣਾ ਹੈ ।
‘ਨਾਮ ਕਿਸ ਤਰਾਂ ਪਾਇਆ ਜਾ ਸਕਦਾ ਹੈ’ ਇਸ ਦਾ ਵਰਨਣ ਗੁਰੂ ਜੀ ਇਊ ਕਰਦੇ ਹਨ :-
ਅੰਤਰਿ ਸਬਦ ਨਿਰੰਤਰਿ ਸੁਦਾ ਹਉਮੈ ਮਮਤਾ ਦੂਰ ਕਰੀ ।
ਕਾਮ, ਕ੍ਰੋਧ, ਅਹੰਕਾਰ, ਨਿਵਰੈ, ਗੁਰ ਲੈ ਸ਼ਬਦ ਸੁ ਸਮਝ ਪਰੀ
ਆਪਣੇ ਅੰਦਰ ਸਚੇ ਦੇ ਨਾਮ ਇਕਰਸ ਹੋ ਕੇ ਵਸੲੈ ਹਉਮੈ, ਮਮਤਾ ਨੂੰ ਦੂਰ ਰਖ, ਕਾਮ ਕ੍ਰੋਧ ਅਹੰਕਾਰ ਨੂੰ ਛੱਡ ਤੇ ਗੁਰੂ ਦੇ ਸਮਝਾਏ ਸ਼ਬਦ ਭਾਵ ‘ਨਾਮ’ ਨੂੰ ਸਮਝ ਕੇ ਜਪੇ ।
ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ
ਉਹ ਈਸ਼ਵਰ ਆਪਣੀ ਸੱਚਾ ਹੈ ਤੇ ਉਸ ਦਾ ਨਾਮ ਵੀ ਸੱਚਾ ਹੈ ਜੇ ਗੁਰੂ ਦੀ ਨਹੀਂ ਬਾਤ ਤੋਂ ਉਸ ਨੂੰ ਪਰਖਣਾ ਹੈ ਤਾਂ ਉਹ ਸਚਾ ਹੀ ਮਿਲੇਗਾ । ਭਾਵ ਗੁਰੂ ਹੀ ਉਸ ਸੱਚੇ ਦਾ ਨਾਮ ਸਮਝਾ ਸਕਦਾ ਹੈ ਜਿਸਨੂੰ ਸਮਝ ਕੇ ਉਸ ਨਾਲ ਲਿਵ ਲਾ ਕੇ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ।
ਕੋਲੋਂ ਪ੍ਰਭ ਦੀ ਪੂਰਨ ਗੁਰਾਂ ਦੀ ਦਾਤ ਕਿਵੇਂ ਮਿਲੇ ਇਸ ਬਾਰੇ ਗੁਰੂ ਜੀ ਆਖਦੇ
ਹਨ ।
“ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ”
ਸਚ ਦੀ ਕਮਾਈ ਕਰਨ ਤੇ ਸਾਈ ਦੇ ਰੁਤਬੇ ਦੀ ਕਦਰ ਨੂਮ ਅਨੁਭਵ ਕਰਨ ਦੁਆਂਰਾ ਪੂਰਨ ਗੁਰਾਂ ਪਾਸੋਂ ਪ੍ਰਭ ਦੀ ਦਾਤ ਮਿਲਦੀ ਹੈ ।
ਗੁਰੂ ਕੋਣ ਹੈ? ਗੁਰਬਾਣੀ, ਜਿਸ ਦੇ ਜਰੀਏ ਬਮਦਾ ਵਾਹਿਗੁਰੂ ਵਿਦਸਆ ਸਕਦਾ ਹੈ।
“ਗੁਰਬਚਨੀ ਅਵਿਗਤਿ ਸਮਾਈਐ, ਤਤੁ ਨਿਰੰਜਨ ਸਹਜਿ ਲਹੈ ।
ਸਚੇ ਯੋਗੀ ਦੀ ਵਿਆਖਿਆ ਕਰਦੇ ਗੁਰੂ ਜੀ ਆਖਦੇ ਹਨ ।
ਆਪੁ ਮੇਟਿ ਨਿਰਾਲਮੁ ਹੋਵੇ ਅੰਤਰਿ ਸਾਚਿੁ ਜੋਗੀ ਕਹੀਐ ਸੋਈ
ਜੋ ਸਵੈ ਹੰਤਾ ਨੂੰ ਮੇਸ ਦਿੰਦਾ ਹੈ, ਅਟੰਕ ਹੋ ਰਹਿੰਦਾ ਹੈ ਅਤੇ ਆਪਣੇ ਹਿਰਦੇ ਅੰਦਰ ਸਚੇ ਸੁਆਮੀ ਨੂੰ ਟਿਕਾਉਂਦਾ ਹੈ ਉਹ ਹੀ ਯੋਗੀ ਅਖਵਾਉਂਦਾ ਹੈ ।
ਗੁਰਮੁਖ ਸਾਚੇਕਾ ਭਉ ਪਾਵੇਂ । ਗੁਰਮੁਖ ਬਾਣੀ ਅਪਨੁ ਘੜਾਵੇਂ ।
ਗੁਰਮੁਖ ਨਿਰਮਲ ਹਰ ਗੁਣ ਗਾਵੈ । ਗੁਰਮੁਖ ਪਵਿਤ੍ਰ ਪਰਮਪਦ ਪਾਵੇ ।
ਗੁਰਮੁਖ ਰੋਮ ਰੋਮ ਹਰਿ ਧਿਆਵੇਂ । ਨਾਨਕ ਗੁਰਮੁਖਿ ਸਾਚਿ ਸਮਾਵੈ ॥
ਸਚੇ ਸਾਈ ਦਾ ਭਉ ਵਸਾ, ਰੁੱਖੀ ਬੋਲੀ ਨੂੰ ਰਸੀਲੀ ਬਣਾ ਗੁਰਮੁਖ ਪ੍ਰਭੂ ਦਾ ਪਵਿੱਤਰ ਜਸ ਸਾਇਨ ਕਰਦਾ ਹੈ ਤੇ ਮਹਾਨ ਪਾਵਨ ਪਦੁ ਪ੍ਰਾਪਤ ਕਰ ਲੈਂਦਾ ਹੈ ਉਸਦੇ ਰੋਮ ਰੋਮ ਵਿਚੋਂ ਵਾਹਿਗੁਰੂ ਬੋਲਦਾ ਹੈ ਤੇ ਉਹ ਫਿਰ ਸੱਚੇ ਸੁਆਮੀ ਵਿਚ ਲੀਨ ਹੋ ਜਾਂਦਾ ਹੈ ।
ਗੁਰਮੁਖਿ ਅਕਥੂ ਕਥੈ ਬੀਚਾਰਿ । ਗੁਰਮੁਖਿ ਨਿਬਹਿ ਸਪਰ ਵਾਹਿ ॥
ਗੁਰਮੁਖਿ ਜਪੀਐ ਅੰਤਰ ਪਿਆਹਿ । ਗੁਰਮੁਖਿ ਪਾਈਐ ਸ਼ਬਦਿ ਆਚਾਰਿ
ਸਬਦਿ ਭੇਟਿ ਜਾਣੈ ਜਣਾਈ । ਨਾਨਕ ਹਉ ਮੈਂ ਜਾਲ ਸਮਾਈ ॥
ਗੁਰਮੁਖ ਈਸ਼ਵਰ ਦੇ ਨਾਂ ਗਾਏ ਜਾ ਸਕਣ ਵਾਲੇ ਗੁਣਾਂ ਨੂੰ ਵੀ ਗਾਉਂਦਾ ਹੈ ਤੇ ਪਰਵਿਾਰ ਵਿਚ ਵਸਦਾ ਵੀ ਸਚਾਈ ਕਮਾਉਂਦਾ ਹੈ ਤੇ ਪ੍ਰਭੂ ਦਾ ਸਿਮਰਨ ਕਰਦਾ ਰਹਿੰਦਾ ਹੈ ਨਾਮ ਜਪਦਾ ਉਹ ਉਸ ਆਚਰਨ ਵਾਲਾ ਵੀ ਹੋ ਰਹਿੰਦਾ ਹੈ ਤੇ ਜੋ ਭੇਦ ਉਸ ਨੇ ਜਾਣਿਆ ਹੈ ਉਹ ਹੋਰਾਂ ਂੂੰ ਵੀ ਸਮਝਾਉਂਦਾ ਹੈ ਇਸ ਤਰ੍ਹਾਂ ਹਉਮੈ ਨੂੰ ਫੂਕ ਕੇ ਉਹ ਈਸ਼ਵਰ ਵਿਚ ਲੀਨ ਹੋ ਰਹਿਮਦਾ ਹੈ ।
ਗੁਰਮੁਖਿ ਅਸਲ ਸਿਧਿ ਸੀਭ ਬੁਧੀ । ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥
ਗੁਰਮੁਖ ਸਰ ਅਪਸਰ ਬਿਧਿਜਾਣੈ । ਗੁਰਮੁਖਿ ਪਰਵਿਰਤਿ ਨਰਵਿਰਤਿ
ਪਛਾਣੈ ॥
ਗੁਰਮੁਖਿ ਤਾਰੇ ਪਾਰਿ ਉਤਾਰੈ । ਨਾਨਕ ਗੁਰਮੁਖਿ ਸਬਦਿ ਨਿਸਾਤਾਰੇ ॥
ਗੁਰਮੁਖਿ ਅੱਠ ਸਠ ਕਰਾਮਾਤਾਂ ਤੇ ਸਭ ਬੁਧੀਆ ਪ੍ਰਾਪਤ ਕਰ ਲੈਂਦਾ ਹੈ । ਸਚੀ ਸੁਧ ਪ੍ਰਾਪਤ ਕਰਨ ਪਿੱਛੋਂ ਉਹ ਦੁਨੀਆਂ ਦਾ ਭਿਆਨਕ ਸਮੁੰਦਰ ਪਾਰ ਕਰ ਲੈਂਦਾ ਹੈ ਤੇ ਸੱਚ ਦੇ ਝੂਠ ਦੇ ਮਾਨ ਨੂੰ ਪਛਾਣਦਾ, ਦੁਨੀਆਦਾਰੀ ਤੇ ਨਿਰਲੇਪਤਾ ਨੂੰ ਸਮਝਦਾ ਆਪ ਵੀ ਤਰਦਾ ਹੈ ਤੇ ਹੋਰਾਂ ਨੂੰ ਵੀ ਤਾਰਦਾ ਹੈ ।
ਗੁਰਮੁਖ ਦੇ ਨਾਮ ਜਪਣ ਦੀ ਮਹੱਤਤਾ ਵੀ ਬੜੀ ਰੰਗਲੀ ਸੁਰ ਵਿਚ ਬਿਆਨੀ ਹੈ । ਬੱਤੀ ਤੋਂ ਤੇਤੀਂ ਪੌੜੀਆ ਵਿਚ ਨਾਮ ਦਾ ਹੀ ਵਰਨਣ ਹੈ ।
ਨਾਮੇ ਰਾਤੇ ਹਉਮੈ ਜਾਇ । ਨਾਮਿ ਰਤੇ ਕਰਿ ਰਹੇ ਸਮਾਇ ॥
ਨਾਮਿ ਰਤੇ ਜੋਗ ਜੁਗਤਿ ਵੀਚਾਰੁ । ਨਾਮਿ ਰਤੇ ਪਾਵਹਿ ਮੋਖ ਦੁਆਰਾ ॥
ਨਾਮਿ ਰਤੇ ਤ੍ਰਿਭਵਣ ਸੋਤੀ ਹੋਇ । ਨਾਨਕ ਨਾਮ ਰਤੇ ਸਦਾ ਸੁਖੁ ਹੋਇ ॥
ਨਾਮ ਨਾਲ ਰੀਗਆਂ ਦੀ ਹਉਮੈ ਮਿਟ ਜਾਂਦੀ ਹੈ ਤੇ ਉਨ੍ਹਾਂ ਅੰਦਰ ਸੱਚ ਆ ਸਮਾਉਂਦਾ ਹੈ ਜਿਸ ਨਾਲ ਉਹ ਉਸ ਸੱਚੇ ਸਾਈ ਸੰਗ ਮਿਲਾਪ ਦੀ ਸੋਚਦੇ ਹਨ ਤੇ ਮੁਕਤੀ ਦਾ ਦਰਵਾਜਾ ਪਾ ਲੈਂਦੇ ਹਨ ਜਿਸ ਪਿੱਛੋਂ ਉਹ ਸਦੀਵੀ ਅਨੰਦ ਪ੍ਰਾਪਤ ਕਰ ਲੈਂਦੇ ਹਨ ।
ਨਾਮ ਕਿਵੇਂ ਪ੍ਰਾਪਤ ਹੋ ਸਕਦਾ ਹੈਪੂਰਨ ਗੁਰ ਰਾਹੀਂ ਇਸ ਬਾਰੇ 33ਵੀਂ ਪਉੜੀ ਵਿਚ ਇਉਂ ਲਿਖਿਆ ਹੈ ।
ਪੂਰੇ ਗੁਰ ਤੇ ਨਾਮ ਪਾਇਆ ਜਾਇ ।
ਨਾਮ ਲੈਂਦੇ ਸਮੇਂ ਸਚੇ ਈਸ਼ਵਰ ਨਾਲ ਲਿਵ ਲਾਉਣੀ ਅਤਿ ਜਰੂਰੀ ਹੈ ।
ਗੁਰਮੁਖਿ ਰਤਨੁ ਲਹੈ ਲਿਵ ਲਾਇ ॥
ਸਚੇ ਅਮਲੇ ਵੀ ਕਮਾਈ ਨਾਲ ਆਦਮੀ ਦੁਨੀਆਂ ਤੋਂ ਨਿਹਲੇਪ ਰਹਿ ਕੇ ਗੁਰੂ ਭਗਤੀ ਵਿਚ ਲੀਨ ਰਹਿ ਸਕਦਾ ਹੈ ਤੇ ਉਸ ਈਸ਼ਵਰ ਦਾ ਮਨ ਪ੍ਰਸੰਨ ਕਰ ਸਕਦਾ ਹੈ ।
ਗੁਰਮੁਖਿ ਸਾਚੀ ਕਾਹ ਕਮਾਇ । ਗੁਰਮੁਖਿ ਸਾਚੇ ਮਨੁ ਪਤੀਆਇ
ਸੈਤੀਵੀਂ ਤੇ ਬਿਆਲੀਵੀਨ ਪਉੜੀ ਤਕ ਗੁਰਮੁਖ ਦੀ ਵਿਆਖਿਆ ਹੋ ਕੇ ਅਠਤੀਵੀਂ ਵਿਚ ਮਨਮੁਖ ਦੀ ਗਰੂ ਕੋਣ ਹੈਇਸ ਦੀ ਵਿਆਖਿਆ 44ਵੀਂ ਪਉੜੀ ਵਿਚ ਇਉਂ ਹੈ
ਸਬਦੁ ਗੁਰੂ ਸੁਰਤ ਧੁਨ ਚੇਲਾ ॥
ਵਾਹਿਗੁਰੂ ਦੇ ਨਾਮ ਦਾ ਸ਼ਬਦ ਭਾਵ ਗੁਰਬਾਣੀ ਮੇਰਾ ਗੁਰੂ ਹੈ ਜਿਸ ਦੇ ਸਿਮਰਨ ਨੂੰ ਮੈਂ ਉਸ ਦਾ ਸੇਵਕ ਬਹੁਤ ਪਿਆਰ ਕਰਦਾ ਹਾਂ । ਈਸ਼ਵਰ ਨੂੰ ਪਾਉਣ ਤੇ ਸਮਾਉਣ ਦੀ ਅਵਸਥਾ ਪੰਜਾਹਵੀਂ ਤੇ ਇਕਵੰਜਵੀ ਪਉੜੀ ਵਿਚ ਕੀਤੀ ਗਈ ਹੈ ।
ਤਤੌਂ ਤਤੁ ਮਿਲੈ ਮਨ ਮਾਨੈ । ਜੂ ਜਾ ਜਾਇ ਇਕ ਤੇ ਘਰ ਆਨੈ ।
ਬੋਲੈ ਪਵਨਾ ਗਗਨੁ ਗਰਜੈ । ਨਾਨਕ ਨਿਹਚਲੁ ਮਿਲਣੁ ਸਹੈਜ ॥
ਜਦ ਇਨਸਾਨੀ ਤਤ ਰੂਹਾਨੀ ਤਤ ਸਮੇਤ ਈਸ਼ਵਰ ਵਿਚ ਲੀਨ ਹੋ ਜਾਂਦਾ ਹੈ ਤਾਂ ਮਨ ਉਸ ਈਸ਼ਵਰ ਦੀ ਮਹਿਮਾ ਪਛਾਣਦਾ ਹੈ ਤੇ ਆਤਮਾ ਤੇ ਪ੍ਰਮਾਤਮਾ ਵਿਚਲੇ ਭੇਦ ਨੂੰ ਸਮਾਪਤ ਕਰ ਆਤਮਾ ਆਪਣੇ ਸੁਆਮੀ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰਦੀ ਹੈ । ਜਦ ਰੂਹਾਨੀ ਸੁਆਰਮਕ ਪੈਦਾ ਹੈ ਅਤੇ ਦਸਮ ਦੁਆਰ ਦਾ ਅਸਮਾਨ ਗੂੰਜਦਾ ਹੈ ਤਾਂ ਜੀਵ ........ ਨੂੰ ਅਹਿਲ ਸੁਆਮੀ ਨਾਲ ਮਿਲ ਜਾਂਦਾ ਹੈ ।
ਈਸ਼ਵਰ ਪ੍ਰਾਪਤੀ ਨੂੰ ਸਹਿਜ ਯੋਗ ਦੁਆਰਾ ਪ੍ਰਾਪਤ ਕਰਨਾ ਸਾਫ ਦਰਸਾਇਆ ਗਿਆ ਹੈ । ਭਾਵੇਂ ....... ਦਾ ਸਫਰ ਦਸਮ ਦੁਆਰ ਰਾਹੀਂ ਹੀ ਜਤਾਇਆ ਗਿਆ ਹੈ । ਪਰਮਗਤ ਪਾਉਣਾ ਸੁਆਮੀ ਵਿਚ ਸਮਾਉਣਾ ਹੀ ਹੈ । ਜਦ ਮਾਨਵ ਪਰਮਗਤ ਪਾਉਂਦਾ ਹੈ ਪਰਮਾਨੰਦ ਪ੍ਰਾਪਤ ਕਰਦ ਹੈ ਤਾਂ ਉਸਦੀ ਅਵਸਥਾ ਦਾ ਬਿਆਨ ਵੇਖੋ :
ਅੰਤਰ ਸੁੰਨੇ ਬਾਹਰਿ ਸੁੰਨੇ ਤ੍ਰਿਭਵਣ ਸੁਨੰਮ ਸੁੰਨੇ ॥
ਚਉਥੈ ਸੁੰਨੈ ਜੋ ਨਰੁ ਜਾਣੈ ਤਾਕਓ ਪਾਪ ਨਾ ਪੁੰਨੇ ॥
ਪਰਮਾਨੰਦ ਦੀ ਪ੍ਰਾਪਤੀ ਹੋਣ ਨਾਲ ਅੰਦਰ ਬਾਹਰ ਸਭ ਰਬ ਹੀ ਰਬ ਦਿਸਦਾ ਹੈ ਤੇ ਤਿਨੋਂ ਜਹਾਨਾਂ ਵਿਚ ਰਬ ਦਾ ਹੀ ਪਸਾਰਾ ਨਜਾਰਾ ਨਜਰ ਆੁੳਂਦਾ ਹੈ । ਚੋਥੀ ਅਵਸਥਾ ਭਾਵ ਤਿੰਨ ਜਹਾਨਾਂ ਤੋਂ ਪਰੇ ਜੋ ਪ੍ਰਭੂ ਨੂੰ ਮਹਿਸੂਸ ਕਰਦਾ ਹੈ ਉਸ ਨੂੰ ਬਦੀ ਤੇ ਨੇਕੀ ਦਾ ਲੇਪ ਨਹੀਂ ਲਗਦਾ ।
ਜਦ ਜੋਗੀ ਪੁੱਛਦੇ ਹਨ ‘ਅਨਹਤ ਸੁੰਨੁ ਕਹਾ ਤੇ ਹੋਈ’ ਭਾਵ ਇਹ ਸੁੰਨੂ ਜਾਂ ਸੁੰਨ ਜਾਂ ਸਿਫਰ ਅਵਸਥਾ ਜਦ ਆਦਮੀ ਆਪਣਾ ਆਪ ਸਿਫਰ ਕਰ ਸਭ ਉਸੇ ਦੇ ਅੰਦਰ ਸਮਾ ਲੈਂਦਾ ਹੈ ਕਿਵੇਂ ਹੋਈ ਹੈ ਤਾਂ ਗੁਰੂ ਜੀ ਸਮਝਾਉਂਦੇ ਹਨ ਕਿ ਇਹ ਸੁੰਨੁ ਅਵਸਥਾ ਤਾਂ ਮਨ ਨੂੰ ਸਮਝਾ ਕੇ ਉਸ ਸਥਾਨ ਤਕ ਪਹੁੰਚਾਉਣ ਨਾਲ ਹੁੰਦੀ ਹੈ ਜਿਥੇ ਅੰਦਰ ਬਾਹਰ ਏਕੋ ਹੈ ਜੀ ਏਕੋ ਹੈ ਦੀ ਰਟ ਲਗ ਜਾਂਦੀ ਹੈ ।
‘ਅਨਹਤ ਸੁੰਨਿ ਰਤੇ ਸੇ ਕੈਸੇ’ ਭਾਵ ਉਹ ਕੈਸੇ ਆਪੁਰਖ ਹਨ ਜੋ ਪ੍ਰਭੂ ਨਾਲ ਰੰਗੇਹੋਏ ਹਨ ਦਾ ਜਨਾਬ ਗੁਰੂ ਜੀ ਇਸ ਤਰ੍ਹਾਂ ਦਿੰਦੇ ਹਨ ।
ਇਸ ਤੇ ਉਪਜੇ ਤਿਸ ਹੀ ਜੈਸੇ, ਓਇ ਜਨਮ ਨ ਮਰਨਿ ਆਵਹਿਜਹਿ । ਉਹ ਮਹਾਂਪੁਰਸ਼ ਖੁਦ ਪ੍ਰਭੂ ਵਰਗੇ ਹੋ ਨਿਬੜਦੇ ਹਨ ਤੇ ਆਵਾਗਮਨ ਦੇ ਚੱਕਾਂ ਵਿਚੋਂ ਨਿਕਲ ਜਾਂਦੇ ਹਨ । ਇਸ ਅਵਸਥਾ ਵਿਚ ਪਹੁੰਚਣ ਲਈ ਨਵਾਂ ਦਰਵਾਜਿਆਂ ਨੂੰ ਪੂਰੀ ਤਰ੍ਹਾਂ ਕਾਬੂ ਕਰਕੇ ਦਸਮ ਦੁਆਰ ਥੀ ਗੁਜਰਨਾ ਜਰੂਰੀ ਹੁੰਦਾ ਹੈ ।
ਲਉਂ ਸੁਰ ਸੁਰ ਦਸਵੈ ਪੂਰੇ ।
ਤਹ ਅਨਹਤ ਸੁੀਨਿ ਵਜਾਵੈ ਤਰੇ ॥
ਸਾਚੈ ਚਾਂਦੀ ਦੇਖਿ ਹਜੂਰੋ ।
ਘਟ ਘਟ ਸਾਚਿ ਰਹਿਐ ਭਰਪੂਰ ॥
ਦਸਵੇਂ ਦੁਆਂਰ ਪ੍ਰਭੂ ਅਬਿਨਾਸੀ ਦਾ ਕੀਰਤਨ ਗੂੰਜਦਾ ਹੈ ਤਦ ਉਸ ਸੱਚੇ ਸੁਆਂਮੀ ਨੂੰ ਨੇੜੇ ਹੀ ਵੇਖਦਾ ਹੈ ਅਤੇ ਉਸ ਵਿਚ ਸਮਾਂ ਜਾਂਦਾ ਹੈ ਰਹ ਇਸ ਵਿਚ ਸੱਚਾ ਪ੍ਰਮਾਤਮਾ ਹੀ ਛਾਇਆ ਹੋਇਆ ਹੈ ।
ਕਿਹੜਾ ਯੋਗ ਕਰੀਏ ? ਇਸ ਵਿਚ ਸਹਜ ਸੁਭਾ ਹੀ ਸੁਆਮੀ ਦੀ ਪ੍ਰਾਪਤੀ ਨੂੰ ਸ੍ਰੇਸ਼ਠ ਗਿਣਿਆ ਗਿਆ ਹੈ ।
ਸਹਜ ਭਾਇ ਮਿਲੀਐ ਸੁਖੁ ਹੋਵੈ
ਬ੍ਰਹਮ ਬੋਧ ਕਿਵੇਂ ਮਿਲੇ? ਇਸ ਬਾਰੇ ਗੁਰੂ ਜੀ ਫਰਮਾਉਂਦੇ ਹਨ ।
ਮਾਨੈ ਹੁਕਮੁ ਸਭੇ ਗੁਣ ਗਿਆਨੁ । ਨਾਨਕ ਦਰਗਾਹ ਪਾਵੈ ਮਾਨੁ
ਵਾਹਿਗੁਰੂ ਦੀ ਰਜਾ ਵਿਚ ਰਹਿਣ ਨਾਲ ਪੁਰਖ ਨੂੰ ਸਮੂਹ ਨੇਕੀਆਂ ਤੇ ਬ੍ਰਹਮ ਬੋਧ ਦੀ ਦਾਤ ਮਿਲਦੀ ਹੈ ਅਤੇ ਉਹ ਸਾਈ ਦੇ ਦਰਬਾਰ ਅੰਦਰ ਇਜਤ ਪਾਉਂਦਾ ਹੈ ।
ਆਪਣਾ ਪਾਰ ਉਤਾਰਾ ਹੀ ਨਹੀਂ ਸਗੋਂ ਗੁਰਮਤਿ ਵਿਚ ਸਰਬਤ ਦਾ ਭਲਾ ਤੇ ਹੋਰਾਂ ਦਾ ਪਾਰ ਉਤਾਰਾ ਕਰਵਾਣਾ ਵੀ ਹੈ ।
ਸਾਚੁ ਵਖਰੁ ਧਨੁ ਪਲੈ ਹੋਇ । ਆਪਿ ਤਰੈ ਤਾਰੇ ਭੀ ਸੋਇ ॥
ਜਿਸ ਕੋਲ ਸੱਚੇ ਨਾਮ ਦਾ ਸੌਦਾ ਸੂਤ ਅਤੇ ਪਦਾਰਥ ਹੈ ਉਹ ਖੁਦ ਪਾਰ ਉਤਾਰਾ ਕਰ ਜਾਂਦਾ ਹੈ ਅਤੇ ਹੋਰਾਂ ਦਾ ਭੀ ਪਾਰ ਉਤਾਰਾ ਕਰਦਾ ਹੈ
ਪਵਿਤਰ ਕਿਵੇਂ ਰਹੇਂ?
ਨਦਰ ਕਰੇ ਸਬਦੁ ਘਟ ਸਤਿ, ਵਸੈ ਵਿਚਹੁ ਭਅ ਜੀਵਾਏ ॥
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੋ ਮੰਨਿ ਵਸਾਏ ॥
ਜੇਕਰ ਪ੍ਰਭੁ ਆਪਣੀ ਰਹਿਮਤ ਧਾਰੇ ਤਾਂ ਨਾਮ ਰਿਦੇ ਅੰਦਰ ਇਕ ਜਾਂਦਾ ਹੈ ਅਤੇ ਸਾਰੇ ਸ਼ੁਭਾ ਦੂਰ ਹੋ ਜਾਂਦੇ ਹਨ । ਨਾਮ ਨੂੰ ਹਿਰਦੇ ਅੰਦਰ ਟਿਕਾਉਣ ਨਾਲ ਪ੍ਰਾਣੀ ਦੀ ਦੇਹ ਅਤੇ ਆਤਮਾ ਪਵਿਤਰ ਹੋ ਜਾਂਦੇ ਹਨ ਅਤੇ ਪਵਿਤਰ ਉਸ ਦੀ ਬੋਲਦਾਲ ।
ਸੋ ਜੇ ਸਿਧ ਗੋਸ਼ਟਿ ਵਿਚੋਂ ਗੁਰਮਤਿ ਦਾ ਤੱਤ ਦਢੀ ? ਤਾਂ ਉਹ ਇਉਂ ਨਿਕਲਦਾ ਹੈ :-
(ੳ) ਵਾਹਿਗੁਰੂ ਇਕ ਹੈ ।
(ਅ) ਉਸ ਦਾ ਘਟ ਘਟ ਵਿਚ ਵਾਸਾ ਹੈ ਤੇ ਸਾਰੇ ਜੀਵ ਉਸ ਦੇ ਉਪਾਏ ਹਨ ।
(ੲ) ਉਸੇ ਨੂੰ ਪਾਉਣ ਅਤੇ ਸਮਾਉਣ ਦੀ ਅਭਿਲਾਸਾ ਪਰਮੁਖ ਹੋ ।
(ਸ) ਉਸ ਨੂੰ ਪਾਉਣ ਲਈ ਪਹਿਲਾਂ ਉਸ ਬਾਰੇ ਜਾਨਣਾ ਤੇ ਉਸ ਤਕ ਲੈ ਜਾਣ ਵਾਲੇ ਰਾਹਾਂ ਦਾ ਜਾਨਣਾ ਜਰੂਰੀ ਹੈ ।
(ਹ) ਉਸ ਬਾਰੇ ਤੇ ਉਸ ਤਕ ਦੇ ਰਾਹਾਂ ਦਾ ਗਿਆਨ ਗੁਰੂ ਤੋਂ ਹੀ ਮਿਲ ਸਕਦਾ ਹੈ ।
(ਕ) ਉਹ ਗੁਰੂ ਕਿਹੜਾ ਹੈ ਉਹੋ ਜਿਸਨੇ ਖੁਦ ਉਸਨੇ ਜਾਣ ਲਿਆਂ ਹੋਵੇ ਤੇ ਉਸ ਵਿਚ
ਆ ਗਿਆ ਹੋਵੇ ।
 

❤️ CLICK HERE TO JOIN SPN MOBILE PLATFORM

Top