• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਸਮਾਜ ਨੂੰ ਗੁਰੂ ਤੇਗ ਬਹਾਦੁਰ ਜੀ ਦੀ ਦੇਣ

Dalvinder Singh Grewal

Writer
Historian
SPNer
Jan 3, 2010
1,245
421
78
ਸਮਾਜ ਨੂੰ ਗੁਰੂ ਤੇਗ ਬਹਾਦੁਰ ਜੀ ਦੀ ਦੇਣ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ

ਗੁਰੂ ਤੇਗ ਬਹਾਦਰ ਜੀ ਪ੍ਰਮਾਤਮਾ ਨਾਲ ਜੁੜੇ, ਅਦਭੁੱਤ ਸ਼ਕਤੀਆਂ ਦੇ ਮਾਲਿਕ, ਮਹਾਨ ਪ੍ਰਚਾਰਕ, ਬਹੁਪੱਖੀ ਪ੍ਰਤਿਭਾਸ਼ਾਲੀ, ਸਿਧਾਂਤਕ ਅਤੇ ਨਿਡਰ ਯੋਧੇ, ਸਨ। ਉਹ ਇੱਕ ਅਧਿਆਤਮਿਕ ਵਿਦਵਾਨ ਅਤੇ ਰੂਹਾਨੀਅਤ ਰਚਨਾਕਾਰ ਸਨ ਜਿਨ੍ਹਾਂ ਨੇ 15 ਰਾਗਾਂ ਵਿੱਚ 59 ਸ਼ਬਦ, 139 ਪਦ ਅਤੇ 57 ਸ਼ਲੋਕ ਰਚੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ (2-4) ਵਿੱਚ ਦਰਜ ਹਨ। ਗੁਰੂ ਸਾਹਿਬ ਦੀ ਬਾਣੀ ਦਾ ਪਿਛੋਕੜ ਉਨ੍ਹਾਂ ਦੇ ਆਪਣੇ ਅਮਲੀ ਜੀਵਨ ਵਿੱਚ ਲਗਾਤਾਰ 20 ਵਰਿ੍ਹਆਂ ਦੀ ਕਠਿਨ ਸਾਧਨਾ ਹੈ। ਆਤਮ-ਬਲ, ਅਨੁਭਵੀ ਅਧਿਆਤਮਕ ਸ਼ਕਤੀ ਅਤੇ ਜ਼ਾਤੀ ਤਜਰਬਾ ਹੈ ਜਿਸ ਸਦਕਾ ਉਨ੍ਹਾਂ ਦੀ ਬਹੁ-ਪੱਖੀ ਉਚਤਮ ਸ਼ਖਸ਼ੀਅਤ ਨੇ ਸੰਸਾਰ ਉਧਾਰ ਨੂੰ ਮੁੱਖ ਟੀਚਾ ਬਣਾ ਲਿਆ।ਵੈਰਾਗ ਅਤੇ ਪ੍ਰੇਮ ਦੇ ਪੁੰਜ, ਕੋਮਲ ਹਿਰਦਾ ਪਰ ਸੁਡੌਲ ਸ਼ਰੀਰ, ਸ਼ਸ਼ਤਰ ਵਿਦਿਆ ਅਤੇ ਘੋੜ-ਸਵਾਰੀ ਵਿੱਚ ਨਿਪੁੰਨ, ਤੇਗ ਦੇ ਧਨੀ ਤੇ ਕਲਮ ਦੇ ਕਲਾਕਾਰ, ਸੰਗੀਤਕਾਰ, ਪਰਉਪਕਾਰੀ, ਧਰਮ ਰਖਿਅਕ ਅਤੇ ਸਫਲ ਗ੍ਰਹਿਸਤੀ ਵੀ, ਧਾਰਮਿਕ ਵਿਦਵਾਨ ਅਤੇ ਮਨੋ-ਵਿਗਿਆਨੀ ਵੀ ਸਨ। ਪ੍ਰਭੂ-ਭਗਤੀ ਵਿੱਚ ਲੀਨ ਹੋਏ, ਭਗਤ, ਸੂਰਮੇ, ਯੋਧੇ ਅਤੇ ਮਹਾਂਦਾਨੀ ਵੀ ਸਨ। ਤਿਆਗ ਤੇ ਕੁਰਬਾਨੀ ਦੀ ਭਾਵਨਾ ਏਥੋਂ ਤੱਕ ਕਿ ਦੁਖੀ, ਲਤਾੜੀ, ਨਿਤਾਣੀ ਅਤੇ ਸਤਾਈ ਜਨਤਾ ਦੇ ਬਚਾਉ ਤੇ ਭਲੇ ਲਈ ਸਾਰੇ ਸੰਸਾਰਕ ਪਦਾਰਥ, ਰਿਸ਼ਤੇ ਅਤੇ ਸੁੱਖਾਂ ਦੇ ਹੁੰਦਿਆਂ ਹੋਇਆ ਲੋੜ ਪੈਣ ਤੇ ਆਪਣਾ ਬਲੀਦਾਨ ਆਪ ਅੱਗੇ ਹੋ ਕੇ ਦਿਤਾ। ਗੁਰੂ ਤੇਗ ਬਹਾਦਰ ਆਸ਼ਾਵਾਦੀ ਇਰਾਦੇ ਵਿੱਚ ਦ੍ਰਿੜ, ਵਿਸ਼ਵਾਸ਼ ਜਾਂ ਆਪਣੇ ਅਸੂਲਾਂ ਉਤੇ ਪੱਕੇ ਰਹਿ ਵਾਲੇ, ਚਟਾਨ ਦੀ ਤਰ੍ਹਾਂ ਅਡੋਲ, ਇੱਕ ਮਹਾਨ ਪੁਰਸ਼ ਸਨ। ਅਕਾਲ ਪੁਰਖ ਵਿਚ ਅਭੇਦ ਬ੍ਰਹਮ ਗਿਆਨੀ ਸਨ। ਕਹਿਣੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ।ਜੋ ਕਿਹਾ ਸੋ ਕਰ ਕੇ ਦਿਖਾਇਆ। ਕੁਝ ਬਾਣੀ ਵਿੱਚ ਉਚਾਰਿਆ ਜਾਂ ਉਪਦੇਸ਼ਾਂ ਉਸੇ ਅਨੁਸਾਰ ਉਨ੍ਹਾਂ ਦਾ ਜੀਵਨ ਦੋਸ਼ ਰਹਿਤ, ਸ਼ੁਭ ਅਤੇ ਉਤਮ ਗੁਣਾਂ ਨਾਲ ਭਰਪੂਰ ਸੀ।

ਗੁਰੂ ਤੇਗ ਬਹਾਦਰ ਜੀ ਦਾ ਜਨਮ ਵੈਸਾਖ ਵਦੀ 5, ਸੰਮਤ 1678 ਬਿ: (ਐਤਵਾਰ, 1 ਅਪ੍ਰੈਲ 1621 ਈ:) (1) (2) ਨੂੰ ਰਾਮਦਾਸਪੁਰ (ਸ੍ਰੀ ਅੰਮ੍ਰਿਤਸਰ) ਵਿੱਚ ਹੋਇਆ (1) (2)। ਆਪਜੀ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਸਨ। (1)(2) ਉਨ੍ਹਾਂ ਦਾ ਜਨਮ ਦਾ ਨਾਂ ਤਿਆਗ ਮੱਲ ਸੀ ਪਰ ਉਨ੍ਹਾਂ ਦੀ ਦਲੇਰੀ ਅਤੇ ਬਹਾਦਰੀ ਨੂੰ ਦੇਖਦੇ ਹੋਏ ਉਨ੍ਹਾਂ ਦਾ ਨਾਂ ਤੇਗ ਬਹਾਦਰ ਰੱਖਿਆ ਗਿਆ। (3) ਉਹ "ਤਿਆਗ ਮਲ" ਭਾਵ "ਤਿਆਗ ਦੇ ਮਾਲਕ" ਵਜੋਂ ਜਾਣੇ ਜਾਣ ਲੱਗੇ। ਜਦ ਬਾਬਾ ਬਕਾਲਾ ਵਿੱਚ ਉਨ੍ਹਾਂ ਨੇ ਵਰਿ੍ਹਆਂ ਬੱਧੀ ਤਪ ਕੀਤਾ ਤੇ ਕਈ ਸਾਲ ਧਿਆਨ ਅਤੇ ਪ੍ਰਾਰਥਨਾ ਵਿਚ ਬਿਤਾਏ ਤਾਂ ਉਨ੍ਹਾਂ ਦੇ ਤਪ ਦੀਆਂ ਵਡਿਆਈਆਂ ਹੋਈਆਂ। (4) ਬਾਬਾ ਬੁੱਢਾ ਅਤੇ ਭਾਈ ਗੁਰਦਾਸ ਦੁਆਰਾ ਧਾਰਮਿਕ ਸਿਖਲਾਈ ਦਿੱਤੀ ਗਈ ਸੀ। ਕਰਤਾਰਪੁਰ ਯੁੱਧ ਵਿੱਚ ਜੌਹਰ ਵਿਖਾਏ ਤਾਂ ਉਨ੍ਹਾ ਦੇ ਪਿਤਾ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਉਨ੍ਹਾ ਨੂੰ ਤੇਗ ਬਹਾਦਰ ਦਾ ਨਾਮ ਦਿਤਾ (5)

ਅਜੇ ਆਪ ਬਚਪਨ ਵਿਚ ਹੀ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਵਸੇ। ਆਪ ਜੀ ਵੀ ਇੱਥੇ ਆ ਗਏ। (6) ਇਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੌਥਾ ਯੁੱਧ ਵੈਸਾਖ 29 ਤੋਂ 31 ਤੱਕ ਅਸਮਾਨ ਖਾਂ ਝਾਂਗੜੀ ਅਤੇ ਪੈਂਦੇ ਖਾਨ ਨਾਲ ਹੋਇਆ। (7) ਕਰਤਾਰਪੁਰ ਦੀ ਲੜਾਈ ਮੁਗਲ-ਸਿੱਖ ਯੁੱਧਾਂ ਦਾ ਹਿੱਸਾ ਸੀ। ਜੋ ਕਿ 25 ਅਪ੍ਰੈਲ 1635 ਤੋਂ 27 ਅਪ੍ਰੈਲ 1635 ਤੱਕ ਕਰਤਾਰਪੁਰ ਵਿਖੇ ਮੁਗਲ ਫੌਜਾਂ ਅਤੇ ਸਿੱਖਾਂ ਵਿਚਕਾਰ ਹੋਈ ਜਿਸ ਦੇ ਨਤੀਜੇ ਵਜੋਂ ਸਿੱਖਾਂ ਦੀ ਜਿੱਤ ਹੋਈ । (8) ਸਿੱਖਾਂ ਦੇ ਕਮਾਂਡਰ ਅਤੇ ਆਗੂ ਗੁਰੂ ਹਰਗੋਬਿੰਦ ਸਾਹਿਬ , ਬਾਬਾ ਗੁਰਦਿਤਾ, ਭਾਈ ਬਿਧੀ ਚੰਦ, ਤੇਗ ਬਹਾਦਰ, ਭਾਈ ਜਾਤੀ ਮਲਿਕ, ਭਾਈ ਲੱਖੂ, ਭਾਈ ਅਮੀਆ, ਭਾਈ ਮੇਹਰ ਚੰਦ ਸਨ ਜਿਨ੍ਹਾਂ ਅਧੀਨ 1800 ਸਿੱਖਾਂ ਸਨ। ਕਾਲੇ ਖਾਨ, ਕੁਤੁਬ ਖਾਂ, ਪਿਆਦਾ ਖਾਨ, ਅਨਵਰ ਖਾਨ ਅਤੇ ਅਜ਼ਮਤ ਖਾਨ ਆਪਣੀਆਂ 22,000 ਮੁਗਲ ਫੌਜਾਂ ਦੇ ਨਾਲ ਵਿਰੋਧ ਵਿੱਚ ਸਨ। ਸਿੱਖਾਂ ਦੇ ਪੱਖ ਤੋਂ 700 ਅਤੇ ਮੁਗਲ ਵਾਲੇ ਪਾਸੇ 4000 ਤੋਂ 12000 ਤੱਕ ਦਾ ਨੁਕਸਾਨ ਹੋਇਆ। (9) (10)

ਇਸ ਯੁੱਧ ਵਿਚ ਤੇਗ ਬਹਾਦਰ ਨੇ ਅਨੂਠੀ ਬਹਾਦਰੀ ਵਿਖਾਉਂਦੇ ਹੋਏ ਤਲਵਾਰ ਦੇ ਵਾਰਾਂ ਨਾਲ ਦੁਸ਼ਮਣਾਂ ਦਾ ਘਾਣ ਕਰਦਿਆਂ ਅਜ਼ੀਮ ਜੌਹਰ ਵਿਖਾਏ ਜਿਸ ਕਰਕੇ ਪਿਤਾ ਗੁਰੂ ਹਰਗੋਬਿੰਦ ਜੀ ਨੇ ਆਪ ਦਾ ਨਾਮ ਤੇਗ ਬਹਾਦਰ ਭਾਵ ਤੇਗ ਦਾ ਧਨੀ ਰੱਖ ਦਿਤਾ ।(11) (12) ਤੇ ਇਸ ਤਰ੍ਹਾਂ ਆਪ ਤਿਆਗ ਮੱਲ ਤੋਂ ਤੇਗ ਬਹਾਦਰ ਬਣ ਗਏ।

ਉਨ੍ਹਾਂ ਨੇ ਆਪਾ ਵਾਰ ਕੇ ਮਾਨਵੀ ਹੱਕਾਂ ਦੀ ਰਾਖੀ ਕੀਤੀ ਤੇ ਵਿਸ਼ਵ ਸਮਾਜ ਲਈ ਅਦਭੁਤ ਸੇਧਾਂ ਦਿਤੀਆਂ ਜੋ ਅੱਜੋਕੇ ਅਤੇ ਆਉਣ ਵਾਲੇ ਸਮੇਂ ਲਈ ਵੀ ਬਹੁਤ ਸਾਰਥਕ ਹਨ।

1. ਅਦੁਤੀ ਗੁਰਬਾਣੀ ਰਾਹੀਂ ਸਮਾਜ ਨੂੰ ਸਦੀਵੀ ਸੇਧਾਂ

ਬਾਣੀ ਰਾਹੀਂ ਉਨ੍ਹਾਂ ਦੇ ਸ਼ਬਦ-ਸ਼ਲੋਕ ਕ੍ਰੋੜਾਂ ਲੋਕਾਂ ਨੂੰ ਉਹਨਾਂ ਦੇ ਨਿੱਜੀ ਦੁੱਖ-ਦੁੱਖ ਸਮੇਂ ਦੁਨਿਆਵੀ ਅਤੇ ਰੂਹਾਨੀ ਸੇਧ ਦੇ ਕੇ ਅਦਭੁਤ ਸ਼ਾਂਤੀ ਪ੍ਰਦਾਨ ਕਰਦੇ ਹਨ। ਆਪਣੇ ਸ਼ਬਦਾਂ-ਸ਼ਲੋਕਾਂ ਰਾਹੀਂ, ਉਹ ਭੌਤਿਕ ਵਰਤਾਰੇ ਨੂੰ ਸਹੀ ਸੇਧ ਅਤੇ ਲੋੜੀਂਦੇ ਪਰਿਵਰਤਨ ਬਾਰੇ ਸਾਨੂੰ ਜਾਗਰੂਕ ਕਰਦੇ ਹਨ।

ਮਨ ਰੇ ਕਉਨੁ ਕੁਮਤਿ ਤੈ ਲੀਨੀ ॥
ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥
ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ॥੩॥ (ਸੋਰਠਿ ਮਹਲਾ ੯ ॥)

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਸੀਂ ਜੀਵਨ ਨੂੰ ਸਮੁੱਚਤਾ ਵਿਚ ਨਾ ਦੇਖ ਕੇ ਜੀਵਨ ਦੀਆਂ ਤੁੱਛ ਇਛਾਵਾਂ ਵਿੱਚ ਫਸੇ ਬਹੁਤ ਕੁਝ ਗੁਆ ਰਹੇ ਹਾਂ। ਗੁਰੂ ਸਾਹਿਬ ਸਵਾਲ ਕਰਦੇ ਹਨ, “ਤੁਸੀਂ ਇਹ ਗਲਤ ਬੁੱਧੀ ਕਿੱਥੋਂ ਲਈ ਹੈ? ਤੁਸੀਂ ਪਰਾਈਆਂ ਹੋਰ ਇਸਤਰੀਆਂ ਦਾ ਲਾਲਚ ਕਰ ਰਹੇ ਹੋ ਅਤੇ ਨਿੰਦਿਆ ਕਰਕੇ ਜੀਭ ਦੇ ਰਸ ਦਾ ਸੁਆਦ ਲੈ ਰਹੇ ਹੋ ਜਦ ਕਿ ਇਸ ਜੀਭ ਅਤੇ ਮਨ ਨਾਲ ਤੁਹਾਨੂੰ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਸੀ ਜੋ ਤੁਸੀਂ ਨਹੀਂ ਕੀਤੀ। ਧਨ ਜੋੜਣ ਵਿੱਚ ਤਾਂ ਲੱਗੇ ਹੋਏ ਹੋ ਪਰ ਮੁਕਤੀ ਪ੍ਰਾਪਤੀ ਲਈ ਕੁਝ ਨਹੀਂ ਕੀਤਾ ਅਤੇ ਦੂਜਿਆਂ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹੋ। ਅੰਤ ਵੇਲੇ ਨਾਂ ਹੀ ਮੋਹ ਮਾਇਆ ਤੇ ਨਾ ਇਹ ਰਿਸ਼ਤੇ ਤੁਹਾਡੇ ਕੰਮ ਆਉਣੇ ਹਨ ਜਿਨ੍ਹਾਂ ਵਿੱਚ ਐਵੇਂ ਝੂਠੇ ਫਸੇ ਹੋਏ ਹੋ।ਨਾ ਤੁਸੀ ਪ੍ਰਮਾਤਮਾ ਦਾ ਭਜਨ ਕੀਤਾ ਹੈ ਤੇ ਨਾ ਗੁਰੂ ਦੀ ਸੇਵਾ ਕਰਕੇ ਕੁਝ ਗਿਆਨ ਪ੍ਰਾਪਤ ਕੀਤਾ ਹੈ ।ਪ੍ਰਮਾਤਮਾ ਤਾਂ ਤੁਹਾਡੇ ਅੰਦਰ ਹੀ ਹੈ ਜਿਸ ਨੂੰ ਤੁਸੀਂ ਜੰਗਲਾਂ ਵਿੱਚ ਭਾਲਦੇ ਫਿਰਦੇ ਹੋ। ਬੜੇ ਜਨਮਾਂ ਤੋਂ ਭਟਕ ਰਹੇ ਹੋ ਤੇ ਮਨ ਦੀ ਮੱਤ ਅਜੇ ਵੀ ਟਿਕਾਣੇ ਨਹੀਂ ਆਈ। ਹੁਣ ਮਾਨਸ ਸਰੀਰ ਮਿਲਿਆ ਹੈ । ਹੁਣ ਤਾਂ ਪ੍ਰਮਾਤਮਾ ਦਾ ਨਾਮ ਜਪ ਲਉ ਤੇ ਮੁਕਤੀ ਪ੍ਰਾਪਤ ਕਰ ਲਉ।ਇਹੋ ਰਾਹ ਤੁਹਾਡੇ ਲਈ ਸਹੀ ਹੈ ਜੋ ਗੁਰੂਆਂ ਨੇ ਦੱਸਿਆ ਹੈ।

ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਮੇਂ ਦੌਰਾਨ ਗ਼ੁਲਾਮ ਲੋਕਾਂ ਦੀ ਦੁਰਦਸ਼ਾ ਨੂੰ ਸਮਝਿਆ ਅਤੇ ਉਨ੍ਹਾਂ ਲਈ ਉਮੀਦ ਦੀ ਕਿਰਨ ਲਿਆਂਦੀ। ਸਥਿਤੀ ਸਮਝਾਉਣ ਲਈ ਗੁਰੂ ਸਾਹਿਬ ਅਲੰਕਾਰਿਕ ਢੰਗ ਨਾਲ ਪਹਿਲਾਂ ਸਵਾਲ ਉਠਾਉਂਦੇ ਹਨ ਤੇ ਫਿਰ ਉਸ ਦਾ ਉੱਤਰ ਵੀ ਆਪ ਹੀ ਦਿੰਦੇ ਹਨ।ਗੁਰੂ ਤੇਗ ਬਹਾਦਰ ਦੁਆਰਾ ਵਰਣਿਤ ਸਮਾਂ ਸਥਿਤੀ ਇਹ ਹੈ:

ਸਾਧੋ ਇਹੁ ਜਗੁ ਭਰਮ ਭੁਲਾਨਾ ॥ ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥ 1 ॥ ਰਹਾਉ ॥ ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥ ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥ 1 ॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥ ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥ 2 ॥ 2 ॥(ਗਉੜੀ ਮਹਲਾ 9, ਅੰਕ 684)

ਗੁਰੂ ਤੇ ਬਹਾਦਰ ਜੀ ਦੇ ਅਪਣੇ ਮੁਖਾਰਬਿੰਦ ਤੋਂ ਰਾਗ ਗਉੜੀ ਦੇ ਸੰਗੀਤ ਵਿੱਚ ਜੋ ਅੰਮ੍ਰਿਤ ਰੂਪੀ ਬਾਣੀ ਦਾ ਸਭ ਤੋਂ ਪਹਿਲਾ ਸ਼ਬਦ ਉਚਾਰਿਆ ਉਸ ਦੀਆਂ ਪਹਿਲiਆਂ ਦੋ ਤੁਕਾਂ ਹਨ:

ਸਾਧੋ ਮਨ ਕਾ ਮਾਨੁ ਤਿਆਗਉ।
ਕਾਮ, ਕ੍ਰੋਧ. ਸੰਗਤ ਦੁਰਜਨ ਕੀ ਤਾ ਤੇ ਅਹਿਨਿਸ ਭਾਗਉ।(ਅੰਕ, 219)

ਫਿਰ ਸਾਰੀ ਰਚਨਾ ਦੇ ਅੰਤ ਬਾਰੇ ਉਚਾਰਿਆ:

ਰਾਮ ਨਾਮੁ ਉਰ ਮੈ ਗਇਓ ਜਾ ਕੈ ਸਮ ਨਹੀ ਕੋਇ।।
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ{ 57।। (ਪੰਨਾ 1429)

ਜਿੱਥੇ ਗੁਰੂ ਜੀ ਨੇ ਮਨੁੱਖ ਨੂੰ ਅਭਿਮਾਨ ਤਿਆਗਣ ਅਤੇ ਸੰਸਾਰਕ ਵਿਸ਼ੇ ਵਿਕਾਰਾਂ ਅਤੇ ਬੁਰਿਆਂ ਦੀ ਸੰਗਤ ਤੋਂ ਸਦਾ ਬਚ ਕੇ ਰਹਿਣ ਦਾ ਉਪਦੇਸ਼ ਦਿਤਾ ਹੈ ਉਥੇ ਹਉਮੈਂ ਰਹਿਤ ਨਿਰਮਲ ਕਰਮ ਅਤੇ ਸਤਿਸੰਗ ਕਰਨ ਲਈ ਪ੍ਰੇਰਨਾ ਹੈ।ਜਿਥੇ ਵਾਹਿਗੁਰੂ ਦਾ ਨਾਮ ਵਸਦਾ ਹੈ ਉਸ ਥਾਂ ਵਰਗਾ ਪਵਿਤਰ ਸਥਾਨ ਕੋਈ ਨਹੀਂ ਜਿਸ ਮਨ ਵਿਚ ਵਾਹਿਗੁਰੂ ਵਸਿਆ ਹੈ ਉਸ ਤੋਂ ਸੁੱਚਾ ਕੋਈ ਨਹੀਂ। ਜਿਸ ਨੇ ਨਾਮ ਮਨ ਵਸਾ ਲਿਆ ਹੈ ਉਸ ਵਰਗਾ ਧਰਮੀ ਕੋਈ ਨਹੀਂ।ਪ੍ਰਭ ਸਿਮਰਿਆਂ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ ਅਤੇ ਪ੍ਰਭੂ ਪ੍ਰਾਪਤੀ ਦਾ ਰਾਹ ਵੀ ਖੂਲ੍ਹਦਾ ਹੈ ੳੇ ਉਸ ਨਾਲ ਅਭੇਦਤਾ ਸੰਭਵ ਹੁੰਦੀ ਹੈ।

ਸਮਾਜ ਦੀ ਸਥਿਤੀ ਨੂੰ ਸਮਝਦੇ ਹੋੋਏ ਮਾਇਆ ਮੋਹ ਅਤੇ ਸੁਖ ਵਿੱਚ ਪ੍ਰਮਾਤਮਾ ਤੋਂ ਦੂਰ ਹੋਏ ਮਨੁੱਖ ਨੂੰ ਪ੍ਰਮਾਤਮਾ ਨਾਲ ਜੁੜਣ ਦਾ ਸੰਦੇਸ਼ ਦਿੰਦੇ ਹਨ:

ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥ 1 ॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥ 1 ॥ ਕਹˆਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਗਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥ 2 ॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥ 3 ॥ 9 ॥ (ਸੋਰਠਿ ਮਹਲਾ 9, ਅੰਕ 633)

ਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਦਾ ਸਿਮਰਨ ਕਰੋ, ਗੁਰੂ ਦੀਆਂ ਸਿੱਖਿਆਵਾਂ ਰਾਹੀਂ ਗਿਆਨ ਨੂੰ ਗ੍ਰਹਿਣ ਕਰਕੇ ਮੁਕਤੀ ਪਦ ਪ੍ਰਾਪਤ ਕਰੋ। ਤੁਸੀਂ ਭੁਲੇਖੇ ਵਿੱਚ ਰੱਬ ਨੂੰ ਬਾਹਰ ਉਜਾੜ ਵਿੱਚ ਲੱਭ ਰਹੇ ਹੋ, ਜਦੋਂ ਕਿ ਉਹ ਤੁਹਾਡੇ ਅੰਦਰ ਹੈ। ਜੋ ਵੀ ਤੁਹਾਡੇ ਅੰਦਰ ਹੈ ਉਹ ਸ਼ੀਸ਼ੇ ਵਾਂਗ ਬਾਹਰ ਵੱਲ ਹੀ ਪ੍ਰਤੀਬਿੰਬਿਤ ਹੋਵੇਗਾ। ਇਸ ਲਈ, ਜੇਕਰ ਤੁਸੀਂ ਅਨੰਦ ਦੀ ਅਵਸਥਾ ਵਿੱਚ ਹੁੰਦੇ, ਤਾਂ ਤੁਹਾਨੂੰ ਇਹ ਤੁਹਾਡੇ ਆਲੇ ਦੁਆਲੇ ਮਿਲ ਜਾਂਦਾ। ਗੁਰੂ ਸਾਹਿਬ ਆਖਦੇ ਹਨ ਕਿ ਤੂੰ ਅਨੇਕਾਂ ਜਨਮਾਂ ਵਿਚ ਭਰਮ ਵਿਚ ਭਟਕਦਾ ਰਿਹਾ ਹੈਂ, ਅਜੇ ਵੀ ਜੂਨਾਂ ਦੇ ਗੇੜ ਵਿਚੋਂ ਨਿਕਲਣ ਦੀ ਅਕਲ ਨਹੀਂ ਜਾਣਦਾ।

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥ 53 ॥ (ਗੁਰੂ ਤੇਗ ਬਹਾਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ 1429 ਸਲੋਕ 53)

ਤਾਕਤ ਖਤਮ ਹੋ ਗਈ ਹੈ; ਮਾਨਵਤਾ ਬੰਧਨਾਂ ਵਿੱਚ ਹੈ; ਇਸ ਮਨੁੱਖੀ ਸਥਿਤੀ ਦਾ ਕੋਈ ਹੱਲ ਨਹੀਂ ਹੈ । ਹੁਣ ਤਾਂ ਪ੍ਰਮਾਤਮਾ ਹੀ ਵਾਲੀ ਵਾਰਿਸ ਹੈ, ਸਿਰਫ਼ ਉਹ ਹੀ ਮਦਦ ਕਰ ਸਕਦਾ ਹੈ ਜਿਵੇਂ ਉਸਨੇ ਫਸੇ ਹੋਏ ਹਾਥੀ ਦੀ ਕੀਤੀ ।

ਪਰ ਫਿਰ ਇਸ ਦਾ ਜਵਾਬ ਵੀ ਅਗਲੇ ਸ਼ਲੋਕ ਵਿੱਚ ਦਿੰਦੇ ਹਨ:

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ॥54॥ (ਗੁਰੂ ਤੇਗ ਬਹਾਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ 1429 ਸਲੋਕ 54)

ਗੁਰੂ ਜੀ ਨੇ ਇਸ ਦੁਰਦਸ਼ਾ ਦਾ ਜਵਾਬ ਵੀ ਦਿਤਾ ਹੈ ਅਤੇ ਭਰੋਸਾ ਵੀ ਭਰਿਆ ਹੈ ਤੇ ਅੰਨ੍ਹੀਂ ਤਾਕਤ ਅਤੇ ਜ਼ੁਲਮ ਦਾ ਵਿਰੋਧ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ।ਉਨ੍ਹਾਂ ਨੇ ਫੁਰਮਾਇਆ ਹੈ ਕਿ 'ਮੇਰਾ ਮਨੋਬਲ ਬਹੁਤ ਉੱਚਾ ਹੈ ਜਿਸ ਨੇ ਸਾਰੇ ਬੰਧਨ ਤੋੜ ਦੇਣੇ ਹਨ । ਅੰਦਰ ਬੈਠੇ ਪ੍ਰਮਾਤਮਾ ਦਾ ਸਹਾਰਾ ਲਿਆ ਹੈ ਜੋ ਮੈਨੂੰ ਇਨ੍ਹਾ ਸਾਰੇ ਬੰਧਨਾਂ ਤੋਂ ਮੁਕਤ ਕਰੇਗਾ । ਇਸ ਲਈ ਹੁਣ ਉਸ ਪ੍ਰਮਾਤਮਾ ਦਾ ਹੀ ਓਟ ਆਸਰਾ ਹੈ '।

ਗੁਰੂ ਜੀ ਇਸ ਨਿਰਾਸ਼ਾ ਦੀ ਸਥਿਤੀ ਨੂੰ ਆਸ਼ਾ ਵਿਚ ਬਦਲਦੇ ਹਨ ਅਤੇ ਹਾਂ ਪੱਖੀ ਵਿਚਾਰਧਾਰਾ ਨਾਲ ਲੋਕ ਦਿਲਾਂ ਇੱਕ ਨਵੀ ਜੋਤ ਜਗਾਉਂਦੇ ਹਨ।ਉਹ ਲੋਕਾਂ ਨੂੰ ਆਪਣੇ ਆਂਤਰਿਕ ਬਲ ਵਿੱਚ ਵਿਸ਼ਵਾਸ਼ ਰੱਖਣ ਲਈ ਕਹਿੰਦੇ ਹਨ; (ਗੁਰੂ ਤੇਗ ਬਹਾਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ 1429 ਸਲੋਕ, 53 54)

ਇਸ ਲਈ ਕਿਹੜੇ ਉੋਪਾ ਕੀਤੇ ਜਾਣੇ ਹਨ ਇਹ ਵੀ ਸਮਝਾਇਆ ਹੈ;

ਅਬ ਮੈ ਕਉਨੁ ਉਪਾਉ ਕਰਉ ॥ ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥ 1 ॥ ਰਹਾਉ ॥ ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥ ਮਨ ਬਚ ਕ®ਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥ 1 ॥ ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥ 2 ॥ 4 ॥ 9 ॥ 9 ॥ 13 ॥ 58 ॥ 4 ॥ 93 ॥ (ਧਨਾਸਰੀ ਮਹਲਾ 9, ਅੰਕ 684-685)

ਕਿਹੜਾ ਉਪਾ ਕੀਤਾ ਜਾਵੇ ਜਿਸ ਨਾਲ ਮਨ ਦਾ ਸੰਸਾ ਦੂਰ ਹੋ ਜਾਵੇ ਤੇ ਪ੍ਰਭੂ-ਪ੍ਰੇਮ ਦੇ ਖਜ਼ਾਨੇ ਨਾਲ ਭਵਜਲ ਪਾਰ ਹੋਵੇ।ਜੋ ਮਨ ਵਿੱਚ ਸਭ ਤੋਂ ਵੱਡਾ ਡਰ ਹੈ ਉਹ ਇਹ ਕਿ ਜਨਮ ਤੋਂ ਬਾਦ ਹੁਣ ਤੱਕ ਕੋਈ ਭਲਾ ਨਹੀਂ ਕੀਤਾ।ਨਾ ਮਨ ਨਾਲ ਨਾ ਵਚਨਾਂ ਰਾਹੀਂ ਤੇ ਨਾਂ ਹੀ ਕੰਮਾਂ ਰਾਹੀਂ ਪ੍ਰਭੂ ਦੇ ਗੁਣ ਗਾਏ ਜਾਂ ਅਪਣਾਏ ਹਨ।ਗੁਰੂ ਤੋਂ ਮੱਤ ਲੈ ਕੇ ਵੀ ਮਨ ਵਿੱਚ ਸੱਚੇ ਅਤੇ ਸੱਦਾ ਗਿਆਨ ਨਹੀਂ ਉਪਜਿਆ, ਬਸ ਪਸ਼ੂ ਵਾਂਗ ਪੇਟ ਹੀ ਭਰਿਆ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਆਪ ਹੀ ਪਛਾਣੇ ਤੇ ਲੜ ਲਾਵੇ ਤਾਂ ਹੀ ਇਹ ਪਾਪੀ ਤਰ ਸਕਦਾ ਹੈ।

ਗੁਰੂ ਜੀ ਸਥਿਤੀ ਤੇ ਆਮ ਲੋਕਾਂ ਦੇ ਵਰਤਾਰੇ ਨੂੰ ਬਦਲਣ ਦਾ ਤਰੀਕਾ ਵੀ ਸਮਝਾਉਂਦੇ ਹਨ

ਸਾਧੋ ਇਹੁ ਜਗੁ ਭਰਮ ਭੁਲਾਨਾ ॥ ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥ 1 ॥ ਰਹਾਉ ॥ ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥ ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥ 1 ॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥ ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥ 2 ॥ 2 ॥(ਗਉੜੀ ਮਹਲਾ 9, ਅੰਕ 684)

ਗੁਰੂ ਜੀ ਫੁਰਮਾਉਂਦੇ ਹਨ ਕਿ ਅਸੀਂ ਜਗ ਦੇ ਭਰਮਾਂ ਵਿੱਚ ਪੈ ਕੇ ਅਪਣਾ ਆਪਾ, ਅਪਣਾ ਮੂਲ਼ ਅਤੇ ਅਪਣਾ ਕਰਤਵ ਭੁੱਲ ਚੁੱਕੇ ਹਾਂ । ਰਾਮ ਨਾਮ, ਜੋ ਸਾਡਾ ਮੁੱਖ ਕਰਤਵ ਸੀ ਨੂੰ ਛੱਡ ਕੇ ਮਾਇਆ ਦੇ ਹੱਥੀਂ ਵਿਕ ਗਏ ਹਾਂ।ਅਸੀਂ ਮਾਂ ਪਿਉ, ਭਾਈ, ਪਤਨੀ ਤੇ ਪੁੱਤਰ ਦੇ ਦੁਨਿਆਵੀ ਮੋਹ ਦੇ ਰਸ ਵਿੱਚ ਲਿਪਟ ਕੇ ਰਹਿ ਗਏ ਹਾਂ।ਜਵਾਨੀ ਵੇਲੇ ਹਉਮੈਂ ਦੇ ਨਸ਼ੇ ਵਿੱਚ ਦਿਨ ਰਾਤ ਪਾਗਲ ਬਣੇ ਰਹਿੰਦੇ ਹਾਂ। ਉਸ ਦੀਨਾਂ ਦੇ ਦਿਆਲੂ ਹਮੇਸ਼ਾਂ ਦੁੱਖ ਦੂਰ ਕਰਨ ਵਾਲੇ ਨਾਲ ਕਦੇ ਮਨ ਨਹੀ ਜੋੜਿਆ। ਕ੍ਰੋੜਾਂ ਵਿੱਚੋਂ ਕੋਈ ਹੀ ਗੁਰਮੁੱਖ ਖੁਦ ਨੂੰ ਅਤੇ ਉਸ ਪ੍ਰਭੂ ਨੂੰ ਪਛਾਣ ਸਕਦਾ ਹੈ ।

ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥ 1 ॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥ 1 ॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥ 2 ॥ 1 ॥ ॥(ਗਉੜੀ ਮਹਲਾ 9, ਅੰਕ 684)

ਬਣਾਂ ਵਿੱਚ ਪ੍ਰਮਾਤਮਾਂ ਨੂੰ ਭਾਲਣ ਲਈ ਭਟਕਣਾ ਬਿਅਰਥ

ਗੁਰੂ ਜੀ ਬਣਾਂ ਵਿੱਚ ਪ੍ਰਮਾਤਮਾਂ ਨੂੰ ਭਾਲਣ ਲਈ ਭਟਕਣ ਨੂੰ ਸਹੀ ਨਹੀਂ ਸਮਝਦੇ।ਉਹ ਸਮਝਾਉਂਦੇ ਹਨ ਕਿ ਪ੍ਰਮਾਤਮਾ ਤਾਂ ਹਰ ਥਾਂ ਹੈ ਤੇ ਤੁਹਾਡੇ ਅੰਦਰ ਵੀ ਹੈ। ਜਿਸ ਤਰ੍ਹਾਂ ਫੁੱਲ ਵਿਚ ਹੀ ਸੁਗੰਧ ਹੁੰਦੀ ਹੈ ਤੇ ਜਿਵੇਂ ਛਾਂ ਵੀ ਤਾਂ ਸਰੀਰਾਂ ਨਾਲ ਹੀ ਹੁੰਦੀ ਹੈ। ਇਸੇ ਤਰ੍ਹਾਂ ਪ੍ਰਮਾਤਮਾ ਵੀ ਵਿਸ਼ਵ ਵਿੱਚ ਲਗਾਤਾਰ ਵਸ ਰਿਹਾ ਹੈ ਅਤੇ ਉਸ ਨੂੰ ਅੰਦਰੋਂ ਹੀ ਭਾਲਣਾ ਚਾਹੀਦਾ ਹੈ। ਗੁਰੂ ਦਾ ਦਿਤਾ ਗਿਆਨ ਇਹੋ ਹੈ ਕਿ ਪ੍ਰਮਾਤਮਾ ਅੰਦਰ ਵੀ ਹੈ ਤੇ ਬਾਹਰ ਵੀ।ਇਸ ਲਈ ਆਪੇ ਦੀ ਖੋਜ ਤੋਂ ਬਿਨਾਂ ਭਰਮ ਦੀ ਕਾਈ ਮਨ ਤੋਂ ਨਹੀਂ ਹਟਾਈ ਜਾ ਸਕਦੀ।

ਅੰਦਰਲੇ ਅਤੇ ਬਾਹਰਲੇ ਡਰ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ ਇਸ ਬਾਰੇ ਦਸਦੇ ਹਨ:

ਨਰ ਅਚੇਤ ਪਾਪ ਤੇ ਡਰੁ ਰੇ ॥ ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ॥ 1 ॥ ਰਹਾਉ ॥ ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥ ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥ 1 ॥ ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ ਨਾਨਕ ਕਹਤ ਗਾਇ ਕਰੁਨਾ ਮੈ ਭਵਸਾਗਰ ਕੈ ਪਾਰਿ ਉਤਰੁ ਰੇ॥ 2 ॥ 9 ॥ 251 ॥(ਗਉੜੀ ਮਹਲਾ 9, ਅੰਕ 220)

ਗੁਰੂ ਜੀ ਨੇ ਲੋਕਾਂ ਦੇ ਮਨ ਵਿੱਚ ਇਹ ਬਿਠਾਉਣ ਦੀ ਕੋਸ਼ਿਸ਼ ਕੀਤੀ ਕਿ ਸਭ ਤੋਂ ਵੱਡਾ ਬਾਦਸ਼ਾਹ ਜਾਂ ਕਾਜ਼ੀਆਂ ਜਾਂ ਅਹਿਲਕਾਰਾਂ ਦੇ ਹੁਕਮ ਨਹੀਂ, ਇਨ੍ਹਾ ਸਭ ਦੇ ਉਪਰ ਤਾਂ ਪ੍ਰਮਾਤਮਾ ਹੈ ਜੋ ਅਸਲੀ ਨਿਆਂ ਦਿੰਦਾ ਹੈ । ਸੋ ਜੇ ਡਰਨਾ ਹੈ ਤਾਂ ਸਿਰਫ ਪ੍ਰਮਾਤਮਾ ਤੋਂ ਡਰੋ, ਰੱਬ ਦੇ ਬਣਾਏ ਕਿਸੇ ਜੀਵ ਇਨਸਾਨ ਤੋਂ ਨਹੀਂ।

ਗੁਰੂ ਕਾਲ ਵਿਚ ਮੁਗਲਾਂ ਦਾ ਰਾਜ ਸੀ ਜੋ ਤਸ਼ੱਦਦ ਅਤੇ ਜ਼ੁਲਮਾਂ ਦੀ ਇੰਤਹਾ ਸਦਕਾ ਲੋਕਾਂ ਦੇ ਮਨਾਂ ਵਿਚ ਡਰ ਭਰਦੇ ਸਨ ਅਤੇ ਅਪਣੇ ਵਲੋਂ ਅਤੇ ਕਾਜ਼ੀਆਂ ਵਲੋਂ ਦਿਤੀਆਂ ਸਜ਼ਾਵਾਂ ਨੂੰ ਹੀ ਰੱਬ ਦਾ ਹੁਕਮ ਕਰਾਰ ਦਿੰਦੇ ਸਨ ।

ਗੁਰੂ ਜੀ ਦੀ ਬਾਣੀ ਵਿੱਚ ਤਪ, ਤਿਆਗ ਅਤੇ ਵੈਰਾਗ ਪ੍ਰਧਾਨ ਦੱਸੇ ਜਾਂਦੇ ਹਨ ਤੇ ਉਨ੍ਹਾਂ ਉਤੇ ਬਚਪਨ ਤੋਂ ਹੋਈਆਂ ਘਟਨਾਵਾਂ ਨਾਲ ਜੋੜਦੇ ਹਨ। ਬਾਬਾ ਅਟੱਲ ਦਾ ਬਚਪਨ ਵਿੱਚ ਹੀ ਅਪਣੇ ਸਾਥੀ ਦੀ ਮੌਤ ਅਪਣੇ ਤੇ ਲੈ ਲੈਣਾ, ਗੁਰੂ ਜੀ ਦੇ ਅਧਿਆਪਕ ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਦਾ ਚਲਾਣਾ, ਕਰਤਾਰਪੁਰ ਦੇ ਯੁੱਧ ਵਿੱਚ ਸਿੱਖਾਂ ਦਾ ਸ਼ਹਾਦਤ ਪ੍ਰਾਪਤ ਕਰਨਾ ਉਨ੍ਹਾ ਦੇ ਬਾਲ ਮਨ ਤੇ ਡੂੰਘਾ ਅਸਰ ਕਰ ਗਏ ਲਗਦੇ ਹਨ।ਇਸੇ ਲਈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਵਿਸ਼ੇ ਜਗਤ ਦੀ ਅਸਥਿਰਤਾ ਅਤੇ ਨਾਸ਼ਮਾਨਤਾ, ਦੁੱਖ-ਸੁੱਖ, ਹਰਖ-ਸੋਗ, ਉਸਤਤਿ ਨਿੰਦਾ, ਮਾਨ ਅਪਮਾਨ, ਸ਼ਤਰੂ-ਮਿੱਤਰ, ਕੰਚਨ-ਮਾਟੀ, ਕੰਚਨ-ਲੋਹਾ, ਮੌਤ ਦੇ ਡਰੋਂ ਦੂਰ ਭਗਤੀ, ਵਿਕਾਰਾਂ ਦਾ ਤਿਆਗ, ਸਰਬ-ਸ਼ਕਤੀਮਾਨ ਪ੍ਰਮਾਤਮਾ, ਜਪ-ਤਪ, ਤੀਰਥ-ਇਸ਼ਨਾਨ, ਭੇਖ-ਲੇਖ, ਭਗਤੀ, ਨਾਮ ਆਦਿ ਨੂੰ ਬੜੀ ਗਹਿਰਾਈ ਨਾਲ ਜਾਂਚ ਕੇ ਬਿਆਨਿਆ ਹੈ ਅਤੇ ਅੰਤ ਵਿੱਚ ਇਸ ਨਤੀਜੇ ਤੇ ਪਹੁੰਚਦੇ ਹਨ ਕਿ ਨਾਮ-ਸਿਮਰਨ ਸਾਰੇ ਦੁੱਖਾਂ-ਸੁੱਖਾਂ ਰੋਗਾਂ-ਸੋਗਾਂ ਦਾ ਸਹੀ ਤੇ ਸੱਚਾ ਇਲਾਜ ਹੈ ਜੋ ਸੱਚੇ ਗੁਰਮੁਖ ਬਣਕੇ ਹੀ ਪਾਇਆ ਜਾ ਸਕਦਾ ਹੈ।
ਗੁਰਮਤਿ ਰਾਹ ਰਾਹੀਂ ਦੁਨਿਆਵੀ ਡਰ-ਭਉ ਤੋਂ ਦੂਰ ਹੋ ਕੇ ਨਵੇਂ, ਭੈ-ਰਹਿਤ ਸਮਾਜ ਸਿਰਜਣ ਦੀ ਦਿਸ਼ਾ ਦਿਤੀ ਹੈ

ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀਆਂ ਰਚਨਾਵਾਂ ਦੁਨਿਆਵੀ ਮੁਸੀਬਤਾਂ ਤੋਂ ਡਰੇ ਹੋਏ ਮਨ ਨੂੰ ਪ੍ਰਮਾਤਮਾ ਨਾਲ ਜੁੜਣ ਲਈ ਜੀਵਨ-ਸੇਧ ਦਿੰਦੇ ਹੋਏ ਨਿਰਭਉ ਦਾ ਰਾਹ ਵਿਖਾਉਂਦੀਆਂ ਹਨ ਜਿਨ੍ਹਾਂ ਦਾ ਅਮਲ ਉਨ੍ਹਾਂ ਸਾਰੇ ਹਿਰਦੇ-ਵੇਧਕ ਜਬਰ-ਜ਼ੁਲਮ ਨੂੰ ਆਪਣੇ ਅਤੇ ਆਪਣੇ ਸਿੱਖਾਂ ਉਪਰ ਹੰਢਾਇਆ ਤੇ ਸ਼ਹਾਦਤ ਦੇ ਕੇ ਵਿਸ਼ਵ ਨੂੰ ਕਹਿਣੀ ਅਤੇ ਕਰਨੀ ਦੇ ਅੰਤਰ ਨੂੰ ਦੂਰ ਕਰ ਵਿਖਾਇਆ। ਇਹ ਸਮੁੱਚੇ ਵਿਸ਼ਵ ਲਈ ਸਦੀਵੀ ਅਮਲੀ ਸੰਦੇਸ਼ ਵੀ ਸੀ ਕਿ ਜ਼ੁਲਮ ਅੱਗੇ ਝੁਕਣਾ ਨਹੀਂ, ਮਾਨਵ-ਹਿੱਤ ਲਈ ਲੜਣਾ ਸਾਡਾ ਸਭਾ ਦਾ ਫਰਜ਼ ਵੀ ਹੈ ਤੇ ਇਸ ਨੂੰ ਨਿਭਾਉਣ ਲਈ ਜੀਵਨ-ਵਾਰ ਦੇਣ ਤੋਂ ਵੀ ਝਿਜਕਣਾ ਨਹੀਂ ਚਾਹੀਦਾ। ਇਸੇ ਲਈ ਤਾਂ ਗੁਰੂ ਜੀ ਦੀਆਂ ਇਹ ਰਚਨਾਵਾਂ ਅਮਰਤਾ-ਪਦ ਨੂੰ ਪਹੁੰਚਦੀਆਂ ਹਨ ਜੋ ਹਰ ਸਮੇਂ ਹਰ ਸਥਿਤੀ ਵਿੱਚ ਮਾਨਵ ਨੂੰ ਸੇਧ ਦਿੰਦੀਆਂ ਹਨ।

2. ਜ਼ੁਲਮ ਦਾ ਟਾਕਰਾ ਕਰਨ ਲਈ ਖੁਦ ਯੋਧਾ ਰੂਪ

ਗੁੂ ਜੀ ਨੇ ਕਰਤਾਰਪੁਰ ਵਿਖੇ ਬਹਾਦੁਰੀ ਵਿਖਾ ਕੇ ਤਿਆਗ ਮੱਲ ਤੋਂ ਤੇਗ ਬਹਾਦਰ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਤੋਂ ਪ੍ਰਾਪਤ ਕਰ ਲਿਆ ਸੀ। ਪਰ ਸਮਾਜ ਵਿੱਚ ਫੈਲੇ ਜ਼ੁਲਮ-ਜਬਰ ਵਿੱਚ ਜੂਝਣ ਦi ਲੋੜ ਸੀ ਤਾਂ ਆਪ ਨੇ ਆਪੇ ਆਪ ਨੂੰ ਯੋਧੇ ਦੇ ਰੂਪ ਵਿੱਚ ਉਤਾਰਨ ਦਾ ਫੈਸਲਾ ਕਰ ਲਿਆ। ਉਨ੍ਹਾਂ ਦੇ ਯੋਧਾ ਰੂਪ ਦਾ ਮਹੱਤਵ ਸਭ ਤੋਂ ਪਹਿਲਾਂ ਸੰਤ ਮਲੂਕ ਦਾਸ ਨੇ ਸਵੀਕਾਰਿਆ।ਕੜਾ ਵਿਖੇ, ਉਹ ਇੱਕ ਪ੍ਰਸਿੱਧ ਵੈਸ਼ਨਵ ਸੰਤ ਮਲੂਕ ਦਾਸ ਨੂੰ ਮਿਲੇ। ਮਲੂਕ ਦਾਸ ਨੇ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਜਾਰੀ ਅਧਿਆਤਮਿਕ ਪੰਗਤੀ ਬਾਰੇ ਸੁਣਿਆ ਸੀ। ਉਹ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਉੱਤਰਾਧਿਕਾਰੀ ਨੂੰ ਹਥਿਆਰਬੰਦ ਸਿੱਖਾਂ ਦੇ ਨਾਲ ਜਾਨਵਰਾਂ ਦਾ ਸ਼ਿਕਾਰ ਕਰਦੇ ਦੇਖ ਕੇ ਹੈਰਾਨ ਰਹਿ ਗਿਆ। ਪਰ ਗੁਰੂ ਤੇਗ ਬਹਾਦੁਰ ਨੂੰ ਦੇਖ ਕੇ, ਉਹਨਾਂ ਦੇ ਸੰਦੇਹ ਦੂਰ ਹੋ ਗਏ ਕਿਉਂਕਿ ਤੇਜ਼ ਹਵਾਵਾਂ ਅੱਗੇ ਬੱਦਲ ਖਿੱਲਰ ਜਾਂਦੇ ਹਨ। ਉਸ ਨੇ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ, ਆਪਣੇ ਆਪ ਨੂੰ ਕਿਹਾ, "ਭਾਵੇਂ ਗੁਰੂ ਜੀ ਨੇ ਇੱਕ ਰਾਜਕੁਮਾਰ ਦੇ ਰੂਪ ਵਿੱਚ ਕਪੜੇ ਪਹਿਨੇ ਹੋਏ ਹਨ, ਉਹਨਾਂ ਦਾ ਮਨ ਬ੍ਰਹਮ ਗਿਆਨ ਵਿੱਚ ਸਥਿਰ ਹੈ। ਉਹ ਗੁਣਾਂ ਦਾ ਸਮੁੰਦਰ ਹੈ। ਮੇਰੇ ਵਰਗਾ ਅਗਿਆਨੀ ਉਸ ਦੀ ਸਿਫ਼ਤ-ਸਾਲਾਹ ਕਿਵੇਂ ਕਰ ਸਕਦਾ ਹੈ? ਪਾਪੀ ਮੈਂ ਜਨਮ ਤੋਂ ਹੀ ਰਿਹਾ ਹਾਂ। ਉਸ ਦੀ ਪਵਿੱਤਰਤਾ ਨੂੰ ਮੈਂ ਸਮਝਿਆ ਨਹੀਂ ਸੀ।” ਮਲੂਕ ਦਾਸ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਗੁਰੂ ਜੀ ਨੂੰ ਆਪਣੀ ਝੌਂਪੜੀ ਵਿੱਚ ਲੈ ਗਿਆ ਜਿੱਥੇ ਉਸਨੇ ਨਿਮਰਤਾ ਨਾਲ ਉਨ੍ਹਾਂ ਦੀ ਸੇਵਾ ਕੀਤੀ।

3. ਯੁੱਧ ਨਾਲੋਂ ਸ਼ਾਂਤੀ ਨੂੰ ਪ੍ਰਾਥਮਿਕਤਾ

ਸੰਮਤ 1727, ਮੁਤਾਬਕ 1670 ਈ: ਨੂੰ ਇਸ ਅਸਥਾਨ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰਾਜਾ ਰਾਮ ਸਿੰਘ ਜੈਪੁਰੀਏ ਅਤੇ ਅਹੋਮ ਮਹਾਰਾਜਾ ਚਕਰਧਜ ਵਿਚਕਾਰ ਸੁਲਹਾ ਕਰਵਾ ਕੇ ਇਕ ਭਿਆਨਕ ਤੇ ਖੂਨੀ ਜੰਗ ਹੋਣੋਂ ਰੋਕਿਆ ਸੀ । ਇਹ ਗੁਰ ਅਸਥਾਨ ਮਹਾਨ ਸਤਿਗੁਰੂ ਜੀ ਦੀ ਚਰਨ ਛੋਹ, ਅਮਨ ਤੇ ਉਪਕਾਰ ਦਾ ਸਦਕਾ ਹੋਂਦ ਵਿਚ ਆਇਆ ਅਤੇ ਇਸ ਨੂੰ ਮੁਗਲ ਤੇ ਆਸਾਮੀ ਫ਼ੌਜਾਂ ਨੇ ਰਲ ਕੇ ਤਿਆਰ ਕੀਤਾ।

ਗੁਰੂ ਤੇਗ ਬਹਾਦਰ ਜੀ ਨੇ ਯੁੱਧ ਕਰਨ ਵਾਲੀਆਂ ਫੌਜਾਂ ਵਿਚਕਾਰ ਸ਼ਾਂਤੀ ਲਿਆਂਦੀ, ਅਤੇ, ਇੱਕ ਭਿਆਨਕ ਮੁਹਿੰਮ ਨੂੰ ਰੁਕਵਾ ਕੇ ਸ਼ਾਂਤ ਵਾਤਾਵਰਨ ਬਣਨ ਦਾ ਜਸ਼ਨ ਮਨਾਉਣ ਲਈ, ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਥਾਂ ਰਾਜਾ ਰਾਮ ਸਿੰਘ ਦੀਆਂ ਫੌਜਾਂ ਦੀ ਮਦਦ ਨਾਲ, ਇੱਕ ਉੱਚਾ ਟਿੱਲਾ ਬਣਾਇਆ, ਜਿਸ ਵਿੱਚ ਹਰੇਕ ਸਿਪਾਹੀ ਨੇ ਮਿੱਟੀ ਦੀਆਂ ਪੰਜ ਢਾਲਾਂ ਪਾਈਆਂ। (ਨਰੋਤਮ, ਠਾਕਰ ਸਿੰਘ) ਸ੍ਰੀ ਗੁਰੂ ਤੇਗ ਬਹਾਦਰ ਜੀ 1670 ਵਿੱਚ ਅਸਾਮ ਦਾ ਪਹੁੰਚੇ ਅਤੇ ਮੁਗਲਾਂ ਅਤੇ ਅਹੋਮਾਂ ਵਿਚਕਾਰ ਯੁੱਧ ਵਿੱਚ ਸ਼ਾਂਤੀ ਲਿਆਉਣ ਲਈ ਇੱਕ ਸ਼ਾਂਤੀਵਾਦੀ ਵਜੋਂ ਇੱਕ ਵੱਡੀ ਭੂਮਿਕਾ ਨਿਭਾਈ। ਸ਼ਾਂਤੀ ਦੇ ਸਮਾਰਕ ਵਜੋਂ ਬਣਾਇਆ ਇੱਕ ਉੱਚਾ ਟਿੱਲਾ ਅੱਜ ਵੀ ਧੋਬੜੀ ਵਿਖੇ ਬ੍ਰਹਮਪੁਤਰ ਨਦੀ ਦੇ ਕੰਢੇ ਖੜ੍ਹਾ ਹੈ।

4. ਨਿਰਭੈਤਾ ਦਾ ਸੰਦੇਸ਼ਾ

ਏਕ ਸਿੱਖ ਭੰਨਾਂ ਭੰਨਾ (ਭੱਜਾ ਭੱਜਾ) ਗੁਰੂ ਜੀ ਕੇ ਪਾਸ ਆਇਆ, ਇਸੇ ਹਾਥ ਬਾਂਧ ਬੇਨਤੀ ਕੀ ਮਹਾਰਾਜ ਤੁਰਕ ਚੌਂਕੀ ਯਹਾਂ ਸੇ ਨੇੜੇ ਹੈ, ਚਲੇ ਜਾਨਾ ਚਾਹੀਏ । ਗੁਰੂ ਜੀ ਨੇ ਕਹਾ, "ਭਾਈ ਸਿੱਖਾ ! ਕਰਤਾਰ ਕੋ ਜੋ ਭਾਵੇਂ ਸਭ ਕਿਛ ਉਸ ਰਾਜਕ ਕੀ ਰਜਾਇ ਮੇਂ ਹੋਇ ਰਹਾ ਹੈ।" ਇਤਨੇ ਅਰਸਾ ਮੇਂ ਚੌਂਕੀ ਕਾ ਸਰਦਾਰ ਆਇ ਗਿਆ । ਗੁਰ ਜੀ ਕੋ ਦੇਖ ਕੇ ਬੋਲਾ, "ਜਿਸੇ ਹਮ ਖੋਜਤੇ ਥੇ, ਉਸੇ ਪਾਇ ਲੀਆ ਹੈ।" ਸਰਦਾਰ ਨੇ ਘੋੜੇ ਸੇ ਉਤਰ ਕੇ ਕਹਾ, "ਪੀਰ ਜੀ ! ਤੁਮੇਂ ਦਿਹਲੀ ਮੇਂ ਬਾਦਸਾਹ ਨੇ ਬੁਲਾਇਆ ਹੈ, ਤਿਆਰੀ ਕਰੀਏ।" ਇਹ ਦੇਖ ਸਿੱਖਾਂ ਕਾ ਧੀਰਜ ਛੁਟ ਗਿਆ । ਗੁਰੂ ਜੀ ਨੇ ਸਭ ਸੇ ਧੀਰਜ ਦਈਂ । ਬਚਨ ਹੋਆ, "ਭਾਈ ਸਿੱਖ. ਭਾਣਾ ਅਮਿੱਟ ਹੈ, ਮਿਟ ਨਹੀਂ ਸਕਤਾ, ਦੇਖ ਉਹ ਕਰਤਾ ਕਿਆ ਕਰਤਾ ਹੈ ਉਸ ਕੇ ਰੰਗ ਨਿਆਰੇ ਹੈਂ।" ਇਤਨਾ ਕਹਿ ਕੇ ਘੋੜੀ ਤੇ ਅਸਵਾਰ ਹੋਏ ਚੌਂਕੀ ਸਰਦਾਰ ਕੇ ਗੈਲ ਦਿਹਲੀ ਕੋ ਆਏ। ਗੁਰੂ ਜੀ ਕੇ ਗੈਲ ਮਤੀਦਾਸ, ਸਤੀਦਾਸ, , ਦਿਆਲਦਾਸ ਅਰ, ਹੋਰ ਸਿੱਖ ਸਾਧ ਪਕੜੇ ਆਏ । (1(ਗੁਰੂ ਕੀਆਂ ਸਾਖੀਆਂ, ਪੰਨਾ 67)

ਗੁਰੂ ਜੀ ਦੀ ਗ੍ਰਿਫਤਾਰੀ ਬਾਰੇ ਭੱਟ-ਵਹੀਆਂ ਵਿੱਚੋਂ ਗੁਰੂ ਜੀ ਦੇ ਧਮਤਾਨ ਵਿਖੇ ਨਵੰਬਰ ੮, ੧੬੬੫ ਨੂੰ ਬੰਦੀ ਬਣਾਏ ਜਾਣ ਦਾ ਹਵਾਲਾ ਮਿਲਦਾ ਹੈ।

'ਗੁਰੂ ਤੇਗ ਬਹਾਦੁਰ ਜੀ ਮਹੱਲ ਨਾਵੇਂ ਕੋ ਨਗਰ ਧਮਧਾਣ ਪਰਗਣਾ ਬਾਂਗਰ ਸੇ ਆਲਮਖਾਨ ਰੁਹੇਲਾ ਸ਼ਾਹੀ ਹੁਕਮ ਨਾਲ ਦਿੱਲੀ ਕੋ ਲੈ ਕਰ ਆਇਆ ਸਾਲ ਸਤ੍ਰਹ ਸੈ ਬਾਈਸ ਕਾਤਕ ਸੁਦੀ ਗਿਆਰਸ ਕੋ ਬੁਧਵਾਰ ਕੇ ਦਿਹੁੰ, ਸਾਥ ਮਤੀ ਦਾਸ, ਸਤੀ ਦਾਸ ਬੇਟੇ ਹੀਰਾਮੱਲ ਛਿੱਬਰ ਕੇ, ਗੁਲਾਬ ਦਾਸ ਬੇਟਾ ਛੁੱਟੇ ਮੱਲ ਛਿੱਬਰ ਕਾ, ਗੁਰਦਾਸ ਬੇਟਾ ਕੀਰਤ ਬੜਤੀਏ ਕਾ, ਸੰਗਤ ਬੇਟਾ ਬਿੰਨੇ ਉੱਪਲ ਕਾ, ਜੇਠਾ ਦਿਆਲ ਦਾਸ ਬੇਟੇ ਮਤੀ ਦਾਸ ਕੇ, ਜਲਹਾਰੇ ਬਲਉਂਤ ਹੋਰ ਸਿੱਖ ਫਕੀਰ ਆਏ।' (3. ਵਹੀ ਜਾਦੋ ਬੰਸੀਆ ਕੀ (ਯਾਦਵ ਬੰਸ ਕੀ) ਕਤਕ ਸੁਦੀ ਇਕਾਦਸ਼ੀ ਬਿਕ੍ਰਮੀ ੧੭੨੨ (ਨਵੰਬਰ ੮, ੧੬੬੫, ਗੁਰੂ ਕੀਆਂ ਸਾਖੀਆਂ, ਪੰਨਾ 67)

5. ਭੈਅ ਦੀ ਸਥਿਤੀ ਵਿੱਚੋਂ ਸਮਾਜ ਨੂੰ ਕੱਢਣਾ

ਗੁਰੂ ਤੇਗ ਬਹਾਦਰ ਜੀ ਗੁਰ ਗਦੀ ਤੇ ਬੈਠੇ ਤੇ ਪ੍ਰਚਾਰ ਯਾਤ੍ਰਾਵਾਂ ਫਿਰ ਚਾਲੂ ਰੱਖੀਆਂ। ਯਾ੍ਤ੍ਰਾਵਾਂ ਦੌਰਾਨ ਗੁਰੂ ਜੀ ਨੇ ਬਾਂਗਰ ਦੇਸ਼ ਦੀ ਦੋ ਵਾਰ ਯਾਤ੍ਰਾ ਕੀਤੀ ਤੇ ਧਮਧਾਨ ਨੂੰ ਪ੍ਰਚਾਰ ਦਾ ਮੁੱਖ ਕੇਂਦਰ ਬਣਾ ਲਿਆ ਤੇ ਇਸ ਥਾਂ ਪੱਕਾ ਟਿਕਾਣਾਂ ਬਣਾਉਣ ਦੀ ਵੀ ਸੋਚੀ।(13) ਬਾਂਗਰ ਦੇਸ਼ ਵਿਚ ਸਤਨਾਮੀਆਂ ਦਾ ਮੁੱਖ ਪ੍ਰਭਾਵ ਸੀ । ਗੁਰੂ ਤੇਗ ਬਹਾਦੁਰ ਜੀ ਨੇ ਉਨ੍ਹਾਂ ਨੂੰ ਸਤਿਨਾਮ ਨਾਲ ਜੋੜਿਆ ਅਤੇ ਨਾਮ ਸਿਮਰਨ ਵਲ ਮੋੜਿਆ।

1667 ਵਿੱਚ, ਔਰੰਗਜ਼ੇਬ ਨੇ ਐਲਾਨ ਕੀਤਾ ਕਿ ਸਾਰੇ ਹਿੰਦੂ ਪੰਜ ਪ੍ਰਤੀਸ਼ਤ ਜਜ਼ੀਆ ਟੈਕਸ ਅਦਾ ਕਰਨਗੇ। 9 ਅਪ੍ਰੈਲ, 1669 ਨੂੰ ਉਸਨੇ ਹੁਕਮ ਦਿੱਤਾ ਕਿ ਸਾਰੇ ਹਿੰਦੂ ਮੰਦਰਾਂ ਅਤੇ ਵਿਦਿਅਕ ਅਦਾਰਿਆਂ ਨੂੰ ਨਸ਼ਟ ਕਰ ਦਿੱਤਾ ਜਾਵੇ ਅਤੇ ਉਹਨਾਂ ਦੀਆਂ ਧਾਰਮਿਕ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਜਾਵੇ। ਇਹ ਫੈਸਲਾ ਬੇਰਹਿਮੀ ਨਾਲ ਲਾਗੂ ਕੀਤਾ ਗਿਆ ਸੀ (14) ਇਹ ਹੁਕਮ ਸੁਣ ਕੇ ਗੁਰੂ ਤੇਗ ਬਹਾਦਰ ਜੀ ਦਸੰਬਰ 1671 ਵਿਚ ਆਸਾਮ ਤੋਂ ਪੰਜਾਬ ਵੱਲ ਚੱਲ ਪਏ ਅਤੇ ਜਨਵਰੀ 1672 ਵਿਚ ਦਿੱਲੀ ਪਹੁੰਚੇ ।(15)

ਜਦੋਂ ਗੁਰੂ ਜੀ ਦਿੱਲੀ ਵਿੱਚ ਸਨ ਤਾਂ ਸਤਨਾਮੀਆਂ ਦਾ ਆਗੂ ਆਪਣੇ ਸਾਥੀਆਂ ਸਮੇਤ ਮੱਥਾ ਟੇਕਣ ਆਇਆ ਅਤੇ ਉਸਨੇ ਹਿੰਦੂਆਂ ਉੱਤੇ ਕੀਤੇ ਗਏ ਅੱਤਿਆਚਾਰਾਂ ਦਾ ਵਰਣਨ ਕੀਤਾ। ਗੁਰੂ ਜੀ ਸਮਝ ਗਏ ਕਿ ਜ਼ੁਲਮ ਦਾ ਸਾਹਮਣਾ ਕਰਨ ਦਾ ਸਮਾਂ ਆ ਗਿਆ ਹੈ, ਅਤੇ ਇਹ ਕਿ ਡਰ ਕੇ ਬੈਠਣ ਨਾਲ, ਮੁਗਲ ਹੋਰ ਬੇਰਹਿਮ ਹੋਣਗੇ। ਇਹੀ ਮੁੱਖ ਕਾਰਨ ਸੀ ਕਿ ਉਸਨੇ ਹਰ ਸਿੱਖ ਨੂੰ ਨਿਡਰ ਹੋਣ ਦਾ ਸੱਦਾ ਦਿੱਤਾ। ਇਸ ਵਿੱਚ ਜਗਜੀਵਨ ਦਾਸ ਵੀ ਸ਼ਾਮਲ ਸੀ। ਦਿੱਲੀ ਵਿਚ ਹੀ ਉਨ੍ਹਾਂ ਨੇ “ਭੈ ਕਾਹੂ ਕੋ ਦੇਤ ਨਹੀਂ, ਨਾ ਭੈ ਮਾਨਤ ਆਨ" (ਨਾ ਤਾਂ ਮੈਂ ਕਿਸੇ ਨੂੰ ਡਰਾਉਂਦਾ ਹਾਂ ਅਤੇ ਨਾ ਹੀ ਮੈਂ ਡਰ ਨੂੰ ਸਵੀਕਾਰ ਕਰਦਾ ਹਾਂ)ਦਾ ਸਬਕ ਪੜ੍ਹਾਇਆ। ਇਨ੍ਹਾਂ ਸਤਨਾਮੀਆਂ ਨੇ ਛੇਤੀ ਹੀ ਗੁਰੂ ਦੇ ਇਸ ਸੱਦੇ ਨੂੰ ਅਮਲੀ ਰੂਪ ਦਿੱਤਾ। (16)

ਜਦੋਂ ਸਤਨਾਮੀਆਂ ਨੂੰ ਜਗ਼ੀਆਂ ਦੇਣ ਲਈ ਹੁਕਮ ਆਇਆ ਤਾਂ ਸਤਨਾਮੀਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਹੋਣ ਕਰਕੇ ਗੁਰੂ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਦੇਣਗੇ। ਜਦੋਂ ਸਰਕਾਰੀ ਅਧਿਕਾਰੀ ਟੈਕਸ ਵਸੂਲਣ ਲਈ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ। ਸਿਪਾਹੀਆਂ ਨੇ ਜ਼ੋਰ ਪਾਉਣ ਦੀ ਕੋਸ਼ਿਸ਼ ਕੀਤੀ; ਕੁੱਟਿਆ ਮਾਰਿਆ ਗਿਆ ਪਰ ਉਨ੍ਹਾਂ ਨੇ ਜਜ਼ੀਆਂ ਨਾ ਦਿਤਾ। ਇਲਾਕੇ ਦੇ ਹਾਕਮ ਨੇ ਉਨ੍ਹਾਂ 'ਤੇ ਹਮਲਾ ਕੀਤਾ, ਤਾਂ ਸਤਨਾਮੀਆਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਤੋਂ ਡਰੀਆਂ ਮੁਗ਼ਲ ਫ਼ੌਜਾਂ ਨਾਰਨੌਲ ਦੇ ਇਲਾਕੇ ਵਿੱਚੋਂ ਭੱਜ ਗਈਆਂ। ਇਲਾਕੇ ਵਿਚ ਇਹ ਅਫਵਾਹ ਫੈਲ ਗਈ ਕਿ ਸਤਨਾਮੀਆਂ ਨੂੰ ਗੁਰੂ ਦੀ ਬਖਸ਼ਿਸ਼ ਹੈ, ਇਸ ਲਈ ਉਨ੍ਹਾਂ ਨੂੰ ਕਿਸੇ ਤੋਂ ਹਰਾਇਆ ਨਹੀਂ ਜਾ ਸਕਦਾ।

ਦੂਜੇ ਪਾਸੇ ਇਹ ਤੱਥ ਜਾਣ ਕੇ ਕਿ ਸਤਨਾਮੀਆਂ ਨੂੰ ਹਰਾਇਆ ਨਹੀਂ ਜਾ ਸਕਦਾ ਸ਼ਾਹੀ ਹਲਕਿਆਂ ਵਿੱਚ ਡਰ ਫੈਲ ਗਿਆ ਕਿ ਇਸਦੇ ਨਤੀਜੇ ਵਜੋਂ ਦੂਜੇ ਹਿੱਸਿਆਂ ਵਿੱਚ ਵੀ ਬਗਾਵਤ ਹੋਵੇਗੀ ਤੇ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ । ਇਸ ਤੋਂ ਔਰੰਗਜ਼ੇਬ ਦੀ ਨੀਂਦ ਉੱਡ ਗਈ। ਅਫਗਾਨਿਸਤਾਨ ਅਤੇ ਪੇਸ਼ਾਵਰ ਵਿਚ ਬਗਾਵਤਾਂ ਕਾਰਨ ਉਹ ਪਹਿਲਾਂ ਹੀ ਚਿੰਤਤ ਸੀ। ਅਫਗਾਨਿਸਤਾਨ ਪਹਿਲਾਂ ਹੀ ਬਗਾਵਤ ਤੋਂ ਬਾਅਦ ਵੱਖ ਹੋ ਗਿਆ ਸੀ। ਰਾਜਧਾਨੀ ਦੇ ਐਨ ਨੇੜੇ ਨਾਰਨੌਲ ਵਿਖੇ ਬਗਾਵਤ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ, ਸੰਭਾਵਤ ਤੌਰ 'ਤੇ ਹਿ ਤੇ ਹੋਰ ਇਲਾਕੇ ਹਥੋਂ ਵੀ ਨਿਕਲ ਸਕਦੇ ਸਨ। (17)
ਸਤਨਾਮੀ ਵੀ ਅਵੇਸਲੇ ਨਹੀਂ ਬੈਠੇ ਸਨ। ਉਨ੍ਹਾਂ ਨੇ ਜਗਜੀਵਨ ਦਾਸ ਚੰਦੇਲ ਦੀ ਅਗਵਾਈ ਹੇਠ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਅਤੇ ਕਿਸੇ ਵੀ ਹਾਲਤ ਨਾਲ ਜੂਝਣ ਲਈ ਤਿਆਰ ਹੋ ਗਏ। ਸੂਹੀਏ ਸਾਰੀ ਜਾਣਕਾਰੀ ਲਗਾਤਾਰ ਔਰੰਗਜ਼ੇਬ ਨੂੰ ਦਿੰਦੇ ਰਹਿੰਦੇ । ਸਤਨਾਮੀਆਂ ਦੀਆਂ ਕਿਲਾਬੰਦੀਆਂ ਨੂੰ ਤੋੜਨਾ ਅਤੇ ਉਨ੍ਹਾਂ ਦੇ ਅਜਿੱਤ ਹੋਣ ਦੀ ਮਿੱਥ ਨੂੰ ਤੋੜਨ ਦਾ ਕੰਮ ਸਿਰਫ ਔਰੰਗਜ਼ੇਬ ਹੀ ਕਰ ਸਕਦਾ ਸੀ। (18)

ਸਮੇਂ ਦੀ ਲੋੜ ਨੂੰ ਸਮਝਦੇ ਹੋਏ, ਔਰੰਗਜ਼ੇਬ ਨੇ ਇਸ ਬਗਾਵਤ ਨੂੰ ਵੱਡੇ ਪੱਧਰ 'ਤੇ ਨਜਿੱਠਣ ਦਾ ਫੈਸਲਾ ਕੀਤਾ। ਉਸਨੇ ਆਪਣੇ ਜਨਰਲ ਸਲਾਰ ਸੱਯਦ ਅਹਿਮਦ ਖਾਨ ਦੇ ਅਧੀਨ ਫੌਜਾਂ ਦੀ ਇੱਕ ਟੁਕੜੀ ਤਿਆਰ ਕੀਤੀ। ਉਸਨੇ ਆਪਣੇ ਹੱਥਾਂ ਨਾਲ ਕੁਰਾਨ ਦੀਆਂ ਆਇਤਾਂ ਫੌਜ ਦੇ ਝੰਡਿਆਂ 'ਤੇ ਲਿਖੀਆਂ ਤਾਂ ਜੋ ਉਹ ਇਸ ਡਰ ਨੂੰ ਘਟਾ ਸਕਣ ਕਿ ਸਤਨਾਮੀਆਂ ਨੂੰ ਗੁਰੂ ਜੀ ਦੀ ਬਖਸ਼ ਕਰਕੇ ਉਨ੍ਹਾਂ ਨੂੰ ਹਰਾਇਆ ਨਹੀਂ ਜਾ ਸਕਦਾ। ਉਸਨੇ ਕਿਸੇ ਵੀ ਜਾਦੂ ਨੂੰ ਨਾਕਾਮ ਕਰਨ ਲਈ ਕੁਰਾਨ ਦੀਆਂ ਆਇਤਾਂ ਵਿੱਚ ਸ਼ਕਤੀ ਦਾ ਵਿਆਪਕ ਪ੍ਰਚਾਰ ਕੀਤਾ। ਫੌਜਾਂ ਨੂੰ ਸੰਬੋਧਿਤ ਕਰਦੇ ਹੋਏ ਉਸਨੇ ਕਿਹਾ, "ਤੁਹਾਡੇ ਝੰਡਿਆਂ ਉੱਤੇ ਆਇਤਾਂ ਤੁਹਾਨੂੰ ਸੁਰੱਖਿਅਤ ਰੱਖਣਗੀਆਂ ਅਤੇ ਕੋਈ ਵੀ ਤੁਹਾਨੂੰ ਹਰਾਉਣ ਦੇ ਯੋਗ ਨਹੀਂ ਹੋਵੇਗਾ ਕਿਉਂਕਿ ਤੁਸੀਂ ਕਾਫਿਰਾਂ ਨੂੰ ਖਤਮ ਕਰਨ ਜਾ ਰਹੇ ਹੋ" (19)।

ਤੋਪਾਂ ਅਤੇ ਹਥਿਆਰਾਂ ਨਾਲ ਲੈਸ, ਝੰਡਿਆਂ ਉੱਤੇ ਆਇਤਾਂ ਲਿਖਾ ਕੇ ਇਹ ਫੌਜਾਂ ਨਾਰਨੌਲ ਪਹੁੰਚੀਆਂ ਅਤੇ ਕੁਝ ਸਤਨਾਮੀਆਂ ਨੂੰ ਘੇਰ ਲਿਆ। ਇਹ ਨਿਹੱਥੇ ਸਤਨਾਮੀ ਭਾਰੀ ਹਥਿਆਰਾਂ ਨਾਲ ਲੈਸ ਦੁਸ਼ਮਣ ਨਾਲ ਲੰਬੇ ਸਮੇਂ ਤੱਕ ਕਿਵੇਂ ਲੜ ਸਕਦੇ ਸਨ? ਪਰ ਸਤਨਾਮੀਆਂ ਵਿੱਚੋਂ ਕਿਸੇ ਨੇ ਵੀ ਆਤਮ ਸਮਰਪਣ ਨਹੀਂ ਕੀਤਾ। ਉਹ ਸ਼ਾਮ ਤੱਕ ਲੜਦੇ ਰਹੇ ਅਤੇ ਰਾਤ ਹੋਣ 'ਤੇ ਇਲਾਕਾ ਛੱਡ ਕੇ ਮੱਧ ਪ੍ਰਦੇਸ਼ ਵਲ ਚਲੇ ਗਏ। ਮੁਗਲ ਫੌਜਾਂ ਉਨ੍ਹਾਂ ਦਾ ਨੇੜਿਓਂ ਪਿੱਛਾ ਕਰਦੇ ਰਹੇ ਪਰ ਆਖਰਕਾਰ ਜਦ ਉਹ ਮੱਧ ਪ੍ਰਦੇਸ਼ ਪਹੁੰਚੇ ਤਾਂ ਔਰੰਗਜ਼ੇਬ ਦੀ ਸੈਨਾ ਵਾਪਿਸ ਚਲੀ ਗਈ। ਉਹ ਆਪਣੇ ਪਰਿਵਾਰਾਂ ਸਮੇਤ ਹੁਣ ਛੱਤੀਸਗੜ੍ਹ ਦੇ ਜੰਗਲਾਂ ਵਿੱਚ ਖਿੱਲਰ ਗਏ। ਔਰੰਗਜ਼ੇਬ ਦੀ ਫ਼ੌਜ ਨੂੰ ਕਿਤੇ ਹੋਰ ਲੋੜ ਪੈਣ ਕਾਰਨ ਵਾਪਸ ਬੁਲਾ ਲਿਆ ਗਿਆ।(20)

ਉਦੋਂ ਤੋਂ ਸਤਨਾਮੀ ਇਨ੍ਹਾਂ ਜੰਗਲਾਂ ਵਿੱਚ ਹੀ ਰਹਿਣ ਲੱਗ ਪਏ। ਇਸ ਤੋਂ ਵੀ ਮਾੜਾ ਹੋਇਆ ਜਦੋਂ ਸਥਾਨਕ ਆਬਾਦੀ ਦੇ ਅਮੀਰ ਵਰਗਾਂ ਦੁਆਰਾ ਉਨ੍ਹਾਂ ਉਤੇ ਬਹੁਤ ਜ਼ੁਲਮ ਕੀਤੇ ਗਏ। ਸਤਨਾਮੀ ਆਪਣੀਆਂ ਝੌਂਪੜੀਆਂ ਵਿੱਚ ਨਾਮ ਜਪਦੇ ਰਹਿੰਦੇ ਅਤੇ ਪੰਡਤਾਂ ਦੀਆਂ ਰਸਮਾਂ ਤੋਂ ਦੂਰ ਰਹਿੰਦੇ ਹਨ। ਬਾਅਦ ਵਿਚ ਉਨ੍ਹਾਂ ਦੇ ਨਵੇਂ ਆਗੂ ਘਾਸੀ ਦਾਸ ਨੇ ਪੰਡਤਾਂ ਦੇ ਜ਼ੁਲਮ ਨੂੰ ਨਾਕਾਮ ਕਰਦੇ ਹੋਏ ਅਤੇ ਉਨ੍ਹਾਂ ਵਿਚ ਸਿੱਖਿਆ ਦਾ ਪ੍ਰਸਾਰ ਕਰਦੇ ਹੋਏ ਉਨ੍ਹਾਂ ਨੂੰ ਦੁਬਾਰਾ ਇਕਜੁੱਟ ਕੀਤਾ।

ਕੁਝ ਸਾਲ ਪਹਿਲਾਂ ਧਮਤਰੀ ਨੇੜੇ ਇਕ ਸਤਨਾਮੀ ਦੇ ਘਰ ਨੂੰ ਅੱਗ ਲੱਗ ਗਈ। ਉਸ ਦੇ ਘਰ ਦੀ ਹਰ ਚੀਜ਼ ਨਸ਼ਟ ਹੋ ਗਈ ਸਿਵਾਏ ਇੱਕ ਲੱਕੜ ਦੇ ਬਕਸੇ ਜਿਸ ਵਿੱਚ ਗ੍ਰੰਥ ਸਾਹਿਬ ਦੀ ਇੱਕ ਕਾਪੀ ਸੀ। ਖ਼ਬਰ ਦੂਰ-ਦੂਰ ਤੱਕ ਫੈਲ ਗਈ। ਗ੍ਰੰਥ ਦੀ ਲਿਪੀ ਨੂੰ ਪੜ੍ਹੇ-ਲਿਖੇ ਸਥਾਨਕ ਲੋਕ ਸਮਝ ਨਹੀਂ ਸਕਦੇ ਸਨ। ਇਸ ਇਲਾਕੇ ਵਿਚ ਬਹੁਤ ਘੱਟ ਪੰਜਾਬੀ ਵੀ ਰਹਿੰਦੇ ਸਨ। ਉਨ੍ਹਾਂ ਵਿੱਚੋਂ ਇੱਕ ਪੰਜਾਬੀ ਨੇ ਉਸ ਥਾਂ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਪੁਰਾਤਨ ਸਰੂਪ ਸੀ। ਘਰ ਦੇ ਨੌਕਰ ਨੇ ਦੱਸਿਆ ਕਿ ਉਸਦੇ ਪੁਰਖੇ ਗ੍ਰੰਥ ਪੜ੍ਹਦੇ ਅਤੇ ਪੂਜਾ ਕਰਦੇ ਸਨ ।(21)

ਜਦੋਂ ਧਮਤਰੀ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉੱਥੇ ਗੁਰਦੁਆਰਾ ਬਣਾਉਣ ਦੀ ਇੱਛਾ ਪ੍ਰਗਟਾਈ। ਘਰ ਦੇ ਮਾਲਕ ਨੇ ਗੁਰਦੁਆਰੇ ਲਈ ਜ਼ਮੀਨ ਤੋਹਫ਼ੇ ਵਜੋਂ ਦਿੱਤੀ ਅਤੇ ਇਹ ਮਹਿਸੂਸ ਕਰਦਿਆਂ ਕਿ ਉਸਦੇ ਪੁਰਖੇ ਸਿੱਖ ਸਨ, ਆਪ ਅੰਮ੍ਰਿਤ ਛਕਿਆ। ਉਸ ਤੋਂ ਬਾਅਦ, ਬਹੁਤ ਸਾਰੇ ਸਤਨਾਮੀਆਂ ਨੇ ਸਿੱਖ ਵਜੋਂ ਅੰਮ੍ਰਿਤ ਛਕ ਲਿਆ। ਹੁਣ ਇਹ ਜ਼ੁੰਮੇਵਾਰੀ ਉਥੋਂ ਦੀਆਂ ਸਿੱਖ ਸੰਸਥਾਵਾਂ ਨਿਭਾ ਰਹੀਆਂ ਹਨ।

6. ਸਿਧਾਤਾਂ ਤੇ ਅੜਿਗਤਾ

ਦਿੱਲੀ ਵਿੱਚ ਦਰਬਾਰੀਆਂ ਅਤੇ ਕਾਜੀਆਂ ਨੇ ਪਹਿਲਾਂ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਲੁਭਾਇਆ। ਪਰ ਜਲਦੀ ਹੀ ਉਨ੍ਹਾਂ ਨੇ ਦੇਖਿਆ ਕਿ ਗੁਰੂ ਜੀ ਦੇ ਧਰਮ ਪਰਿਵਰਤਨ ਦਾ ਕੰਮ ਇਤਨਾ ਸੌਖਾ ਨਹੀਂ ਸੀ ਜਿਤਨਾ ਉਨ੍ਹਾਂ ਨੇ ਸੋਚਿਆ ਸੀ । ਬਾਦਸ਼ਾਹ ਨੂੰ ਨਿਯਮਿਤ ਤੌਰ 'ਤੇ ਸਾਰੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ।ਗੁਰੂ ਜੀ ਨੂੰ ਯਕੀਨ ਦਿਵਾਉਣ ਜਾਂ ਲੁਭਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਨੇ ਜ਼ਬਰਦਸਤੀ ਕਰਨ ਬਾਰੇ ਸੋਚਿਆ ਅਤੇ ਜੇ ਲੋੜ ਪਵੇ ਤਾਂ ਤਸੀਹੇ ਦਿਤੇ ਜਾਣ ਤੇ ਖਤਮ ਕਰ ਦਿਤਾ ਜਾਵੇ।ਪਰ ਗੁਰੂ ਜੀ ਨੂੰ ਫਾਂਸੀ ਦੇਣ ਨਾਲ ਲੋਕਾਂ ਵਿੱਚ ਗ਼ਲਤ ਸੰਦੇਸ਼ ਜਾਣਾ ਸੀ। ਇਸ ਲਈ ਤਸੀਹੇ ਦੇਣਾ ਹੀ ਸਹੀ ਸਮਝਿਆ ਗਿਆ। ਉਨ੍ਹਾਂ ਨੇ ਪਹਿਲਾਂ ਗੁਰੂ ਜੀ ਦੇ ਸਿੱਖਾਂ ਨੂੰ ਤਸੀਹੇ ਦੇਣ ਦੀ ਯੋਜਨਾ ਬਣਾਈ ਤਾਂ ਕਿ ਗੁਰੂ ਜੀ ਦੇ ਮਨ ਵਿਚ ਡਰ ਪੈਦਾ ਹੋ ਜਾਵੇ ਤੇ ਉਹ ਇਸਲਾਮ ਕਬੂਲ ਕਰ ਲੈਣ।ਗੁਰੂ ਤੇਗ ਬਹਾਦਰ ਜੀ ਦੀ ਫਾਂਸੀ ਨੂੰ ਆਖਰੀ ਹਥਿਆਰ ਮੰਨਿਆ ਗਿਆ। ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਦਿੱਲੀ ਲਿਆਇਆ ਗਿਆ ਤਾਂ ਜੋ ਪਹਿਲਾਂ ਸਾਰੇ ਕਸ਼ਮੀਰੀ ਤੇ ਇਸ ਤੋਂ ਬਾਅਦ ਫਿਰ ਸਾਰਾ ਹਿੰਦੁਸਤਾਨ ਧਰਮ ਪਰਿਵਰਤਨ ਕਰ ਸਕਣ।

ਗੁਰੂ ਕੀਆਂ ਸਾਖੀਆਂ ਸਾਖੀ 24 ਅਨੁਸਾਰ "ਅਗਲੇ ਦਿਵਸ ਫਿਰ ਬੁਲਾਇਆ ਗਿਆ । ਸੂਬਾ ਦਿਹਲੀ ਨੇ ਗੁਰੂ ਜੀ ਸੇ ਕਹਾ-ਹਮਾਰੀ ਤੀਨ ਸ਼ਰਤ ਹੈ।ਜਿਹੜੀ ਆਪ ਕੋ ਆਛੀ ਲਾਗੇ, ਮਾਨ ਲੇਂ।ਦੇਖੀਏ ਯਿਹ ਤੀਨ ਸ਼ਰਤੇਂ ਹੈਂ:

1. ਪ੍ਰਿਥਮੀ ਅਜਮਤ ਦਿਖਾਨਾ

2. ਇਸਲਾਮ ਕਬੂਲ ਕਰਨਾ

3. ਮਰਨੇ ਕੇ ਲੀਏ ਤਿਆਰ ਰਹਿਨਾ

ਗੁਰੂ ਜੀ ਨੇ ਕਹਾ, "ਹਮੇਂ ਪਹਿਲੀਆਂ ਕਹੀ ਦੋਨੋਂ ਕਬੂਲ ਨਹੀਂ। ... ਅਗਰ ਆਪ ਕਾ ਯਹੀ ਇਰਾਦਾ ਹੈ ਤੋ ਹਮੇ ਤੀਜੀ ਸ਼ਰਤ ਮਨਜ਼ੂਰ ਹੈ।" ਸੂਬੇ ਦਿਹਲੀ ਨੇ ਯਹ ਸੁਨ ਕਰ ਬੋਲਾ, "ਇਤਨਾ ਦ੍ਰਿੜ ਵਿਸ਼ਵਾਸ਼ੱ ਮਰਨੇ ਕੇ ਲੀਏ ਤੋ ਤਿਆਰ ਹੈਂ ਮਗਰ ਅਪਨਾ ਮਤ ਤਿਆਗ ਕੇ ਜ਼ਿੰਦਾ ਰਹਿਨੇ ਕੇ ਲੀਏ ਤਿਆਰ ਨਹੀਂ! (6)

ਗੁਰੂ ਜੀ ਨੇ ਖੁਸ਼ੀ ਖੁਸ਼ੀ ਧਰਮ ਵਾਸਤੇ ਕੁਰਬਾਨੀ ਦਿੱਤੀ ਪਰ ਕੋਈ ਕਰਾਮਾਤ ਨਹੀਂ ਦਿਖਾਈ। ਆਪ ਜੀ ਅਨੁਸਾਰ ਕਰਾਮਾਤਾਂ ਤੇ ਬੁਰੇ ਕੰਮ ਕਰਦਿਆ ਰੱਬ ਦੇ ਭਗਤਾਂ ਨੂੰ ਸ਼ਰਮ ਆਉਂਦੀ ਹੈ।

7. ਧਰਮ ਦੀ ਸੁਚੱਜੀ ਵਿਆਖਿਆ ਤੇ ਸੁਰੱਖਿਆ

ਗੁਰੂ ਜੀ ਨੇ ਸੂਬੇ ਕਾ ਯਹ ਹੁਕਮ ਸੁਨ ਕੇ ਕਹਾ: "ਯਾਦ ਰੱਖੋ ਰੱਬ ਸਭ ਦਾ ਸਾਂਝਾ ਹੈ, ਕਿਆ ਰਾਣਾ ਕਿਆ ਰੰਕ ਉਹ ਕਿਸੇ ਏਕ ਫਿਰਕੇ ਕਾ ਨਹੀਂ । ਉਸ ਸਾਚੇ ਸਾਹਿਬ ਕੋ ਕਾਈ ਐਸਾ ਦੀਨ ਹਰਗਿਜ਼ ਮਨਜ਼ੂਰ ਨਹੀਂ ਹੋਤਾ ਜੋ ਤਲਵਾਰ ਕੇ ਜ਼ੋਰ ਫੈਲਾਇਆ ਜਾਏ । ਯਾਦ ਰੱਖ ਆਖਰ ਸੱਚ ਕੀ ਜੈ ਹੋਏਗੀ, ਕੁਫ਼ਰ ਕਾ ਭਾਂਡਾ ਚੁਰੱਸਤੇ ਮੇਂ ਫੂਟੇਗਾ । ਹਾਕਮ ਦਿਹਲੀ ਨੇ ਇਨੈਂ ' ਕੋਤਵਾਲੀ ਮੈਂ ਭੇਜ ਦੀਆ ।

8. ਵਿਸ਼ਵ ਧਰਮਾਂ ਦੀ ਰੱਖਿਆ ਲਈ ਅਦੁਤੀ ਕੁਰਬਾਨੀ

ਮਤਸਬੀ ਔਰੰਗਜ਼ੇਬ ਨੇ ਸਾਰੇ ਹਿੰਦੁਸਤਾਨ ਨੂੰ ਮੁਸਲਿਮ ਧਰਮ ਵਿਚ ਲਿਆਉਣ ਲਈ ਅਪ੍ਰੈਲ 1669 ਵਿਚ, ‘ਸਾਰੇ ਪ੍ਰਾਂਤਾਂ ਦੇ ਰਾਜਪਾਲਾਂ ਨੂੰ ਹੁਕਮ ਦਿੱਤਾ ਕਿ ਕਾਫ਼ਰਾਂ ਦੇ ਸਾਰੇ ਸਕੂਲ ਅਤੇ ਮੰਦਰ ਢਾਹ ਦਿਤੇ ਜਾਣ ਅਤੇ ਇਸਲਾਮ ਦੀਆਂ ਸਿੱਖਿਆਵਾਂ ਅਤੇ ਧਾਰਮਿਕ ਰੀਤੀ ਰਿਵਾਜਾਂ ਨੂੰ ਜ਼ੋਰਾਂ-ਸ਼ੋਰਾਂ ਨਾਲ ਲਾਗੂ ਕੀਤਾ ਜਾਵੇ। 'ਪਿਛਲੇ 10-12 ਸਾਲਾਂ ਦੌਰਾਨ ਬਣਾਇਆ ਹਰ ਬੁੱਤ-ਘਰ, ਚਾਹੇ ਉਹ ਇੱਟਾਂ ਦਾ ਹੈ ਜਾਂ ਮਿੱਟੀ ਦਾ, ਢਾਹ ਦਿਤਾ ਜਾਵੇ, (23) (ਮਾਸਰ-ਇ-ਆਲਮਗੀਰੀ, 81) । ਰਾਜਪਾਲਾਂ ਨੂੰ ਖਾਸ ਹਦਾਇਤਾਂ ਦਿਤੀਆਂ ਕਿ ‘ਲਾਹਨਤੀ ਹਿੰਦੂ ਕਾਫ਼ਰਾਂ ਨੂੰ ਆਪਣੇ ਪੁਰਾਣੇ ਮੰਦਰਾਂ ਦੀ ਮੁਰੰਮਤ ਕਰਨ ਦੀ ਆਗਿਆ ਨਹੀਂ ਦੇਣੀ ।(24) (ਆਈ-ਅਬੂਲ-ਹਸਨ, 202)

ਹਿੰਦੂ ਮੰਦਰਾਂ ਨੂੰ ਢਾਹੇ ਜਾਣ ਦੇ ਆਦੇਸ਼ ਨੂੰ ਲਾਗੂ ਕਰਨ ਲਈ ਉਸਨੇ ਰਾਜਪਾਲਾਂ ਦੇ ਸਾਰੇ ਸੂਬਿਆਂ ਅਤੇ ਸ਼ਹਿਰਾਂ ਵਿਚ ਸਾਮਰਾਜੀ ਅਧਿਕਾਰੀ ਨਿਯੁਕਤ ਕੀਤੇ, ਜਿਨ੍ਹਾਂ ਦਾ ਮੁੱਖ ਫਰਜ਼ ਇਸ ਹੁਕਮ ਨੂੰ ਇੰਨ ਬਿੰਨ ਲਾਗੂ ਕਰਨਾ ਸੀ।ਅਧਿਕਾਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਨ੍ਹਾਂ ਦੀਆਂ ਸਰਗਰਮੀਆਂ ਵਾਚਣ ਲਈ ਤੇ ਮਾਰਗ ਦਰਸ਼ਨ ਕਰਨ ਲਈ ਇਕ ਸਰਵ ਉਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ । ਮੰਦਰਾਂ ਨੂੰ ਢਾਹੇ ਜਾਣ ਦੇ ਨਾਲ-ਨਾਲ, ਔਰੰਗਜ਼ੇਬ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਵਿਚ ਰੁੱਝ ਗਿਆ । (25) (ਸਰਕਾਰ ਜੇ ਐਨ, ਹਿਸਟਰੀ ਆਫ ਔਰੰਗਜ਼ੇਬ, 267)

ਕੋਈ ਵੀ ਬੋਲਣ ਦੀ ਹਿੰਮਤ ਨਹੀਂ ਕਰ ਸਕਦਾ ਸੀ ਕਿਉਂਕਿ ਜੇ ਕੋਈ ਬੋਲਦਾ ਤਾਂ ਉਸਦਾ ਮੂੰਹ ਬੰਦ ਕਰਨ ਲਈ ਜੀਭ ਕੱਟਣੀ ਨਿਸ਼ਚਤ ਸੀ । ਕਿਸੇ ਨੇ ਵੀ ਹਮਲਾਵਰਾਂ ਦੇ ਅੱਤਿਆਚਾਰਾਂ ਵੱਲ ਉਂਗਲ ਚੁੱਕਣ ਦੀ ਹਿੰਮਤ ਨਹੀਂ ਕੀਤੀ, ਇਸ ਤਰ੍ਹਾਂ ਹਿੰਦੂਆਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁਧ ਇਸਲਾਮ ਧਰਮ ਅਪਣਾਉਣ ਦਾ ਸਿਲਸਿਲਾ ਹੌਲੀ ਹੌਲੀ ਵਧਦਾ ਗਿਆ । ਦਿਨ-ਬ-ਦਿਨ ਹੋ ਰਹੇ ਇਸ ਵਾਧੇ ਸਦਕਾ ਅਗਲੇ ਕੁਝ ਸਾਲਾਂ ਵਿੱਚ ਭਾਰਤ ਦੇ ਸਾਰੇ ਹਿੰਦੂ ਭਾਈਚਾਰੇ ਨੂੰ ਇਸਲਾਮ ਵਿੱਚ ਬਦਲਣਾ ਨਿਸ਼ਚਤ ਹੋ ਚੱਲਿਆ ਸੀ। ਇਹ ਉਨ੍ਹਾਂ ਸਭ ਲਈ ਚਿੰਤਾ ਦਾ ਕਾਰਨ ਸੀ ਜੋ ਆਪਣੇ ਦਿਲਾਂ ਵਿਚ ਹਿੰਦੂ ਧਰਮ ਨੂੰ ਪਿਆਰ ਕਰਦੇ ਸਨ ਪਰ ਉਨ੍ਹਾਂ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ। ਇਹ ਉਹ ਸਥਿਤੀ ਸੀ ਜਿਸ ਵਿਚ ਗੁਰੂ ਤੇਗ ਬਹਾਦੁਰ (1921-1675) ਨੇ ਨਾ ਸਿਰਫ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸੁiਣਆਂ-ਜਾਣਿਆਂ-ਸਮਝਿਆ ਬਲਕਿ ਇਸ ਕਤਲੇਆਮ ਅਤੇ ਧਰਮ ਪਰਿਵਰਤਨ ਤੋਂ ਸਰਕਾਰ ਨੂੰ ਰੋਕਣ ਲਈ ਹਿੰਦੂਆਂ ਦੀ ਅਗਵਾਈ ਕਰਨਾ ਵੀ ਸਵੀਕਾਰ ਕੀਤਾ ।

ਇਸ ਪਿੱਛੋਂ ਤਸ਼ੱਦਦ ਦੀ ਸਭ ਤੋਂ ਭਿਆਨਕ ਕਹਾਣੀ ਅਤੇ ਵਿਰੋਧ ਅਤੇ ਨਿਡਰਤਾ ਦੀ ਮਹਾਨ ਕਹਾਣੀ ਸ਼ੁਰੂ ਹੋ ਗਈ ਸ਼ਬਦ "ਭੈ ਕਾਹੂ ਕੋ ਦੇਤ ਨਹਿ, ਨਾ ਭੈ ਮਾਨਤ ਆਨ" ਦਾ ਅਸੂਲ ਗਰੂ ਜੀ ਤੇ ਸਿੱਖਾਂ ਨੇ ਸੱਚ ਕਰ ਦਿਖਾਇਆ।ਮਹਾਨ ਸ਼ਹੀਦਾਂ ਨੇ ਉਹ ਕੀਤਾ ਜੋ ਹੁਣ ਭਾਰਤੀ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾ ਰਿਹਾ ਹੈ।

ਸ਼ਹਾਦਤਾਂ ਦੀ ਅਜਿਹੀ ਅਦੁਤੀ, ਅਨੋਖੀ ਅਤੇ ਅਲੌਕਿਕ ਘਟਨਾ ਜਿਸ ਵਿੱਚ ਗੁਰੂ ਤੇਗ ਬਹਾਦੁਰ ਜੀ ਦੇ ਸਿੱਖਾਂ ਉਤੇ ਅਸਹਿ ਅਤੇ ਅਕਹਿ ਕਸ਼ਟਾਂ ਪਿੱਛੋਂ ਅਤਿਅੰਤ ਜ਼ਾਲਮੀਅਤ ਭਰੀਆਂ ਸ਼ਹਾਦਤਾਂ ਗੁਰੂ ਜੀ ਦੇ ਸਾਹਮਣੇ ਸਿਰਫ ਇਸ ਲਈ ਕੀਤੀਆਂ ਗਈਆਂ ਕਿਉਂਕਿ ਨਾ ਤਾਂ ਗੁਰੂ ਦੇ ਸਿੱਖਾਂ ਤੇ ਨਾਂ ਹੀ ਗੁਰੂ ਜੀ ਨੇ ਅਪਣਾ ਧਰਮ ਛੱਡ ਇਸਲਾਮ ਕਬੂਲ ਕਰਨਾ ਮੰਨਿਆਂ । 'ਦੇਗ ਵਿੱਚ ਉਬਾਲੇ ਜਾਣਾ, ਆਰੇ ਨਾਲ ਚੀਰੇ ਜਾਣਾ ਅਤੇ ਰੂੰ ਵਲੇਟ ਕੇ ਸਾੜੇ ਜਾਣਾ' ਇਹ ਸੁਣ ਕੇ ਹੀ ਰੂਹ ਕੰਬ ਜਾਂਦੀ ਹੈ ਪਰ ਗੁਰੂ ਜੀ ਦੇ ਸਿੱਖਾਂ ਨੇ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਮੌਤ ਦੇ ਡਰ ਉਪਰ ਕਾਬੂ ਪਾ ਕੇ ਬਾਣੀ ਜਪਦਿਆਂ ਇਹ ਸਾਰੇ ਕਸ਼ਟ ਅਪਣੇ ਸਰੀਰ ਤੇ ਹੰਢਾਏ ਅਤੇ ਸ਼ਹਾਦਤ ਦਾ ਜਾਮ ਪੀ ਕੇ ਸਦਾ ਲਈ ਅਮਰ ਹੋ ਗਏ। ਗੁਰੂ ਜੀ ਉਤੇ ਵੀ ਘੱਟ ਜ਼ੁਲਮ ਨਹੀਂ ਕੀਤੇ ਗਏ, ਜੇਲ ਵਿੱਚ ਇਸਲਾਮ ਕਬੂਲ ਕਰਵਾਉਣ ਲਈ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿਤੇ ਗਏ ਪਰ ਜਦ ਗੁਰੁ ਦੇ ਸਿੱਖ ਨਹੀਂ ਡੋਲੇ ਤਾਂ ਗੁਰੂ ਜੀ ਨੇ ਕਦੋਂ ਡੋਲਣਾ ਸੀ, ਅਡੋਲ ਰਹੇ ਅਤੇ ਸ਼ਹਾਦਤ ਨੂੰ ਬਿਨਾ ਕਿਸੇ ਉਜਰ-ਫਿਕਰ ਦੇ ਮਨਜ਼ੁਰ ਕੀਤਾ ਅਤੇ ਧਰਮ ਦੀ ਅਜ਼ਾਦੀ ਲਈ ਅਨੰਦਪੁਰੋਂ ਖੁਦ ਚੱਲ ਪਏ ਅਤੇ ਰੋਪੜ ਵਿੱਚ ਕੈਦ ਹੋ ਕੇ ਬਸੀ ਪਠਾਣਾਂ ਅਤੇ ਦਿੱਲੀ ਵਿੱਚ ਹਰ ਤਰ੍ਹਾਂ ਦਾ ਤਸ਼ਦਦ ਜਰਿਆ। ਧਰਮ ਉਨ੍ਹਾਂ ਦਾ ਅਪਣਾ ਨਾ ਸਹੀ, ਖਤਰਾ ਉਨ੍ਹਾਂ ਉਤੇ ਆਪ ਨਾ ਸਹੀ ਪਰ ਦੇਸ਼ ਵਾਸੀਆਂ ਦੇ, ਕਸ਼ਮੀਰ ਵਾਸੀਆਂ ਦੇ ਉਨ੍ਹਾਂ ਉਤੇ ਕੀਤੇ ਗਏੇ ਵਿਸ਼ਵਾਸ਼ ਦੀ ਉਨ੍ਹਾਂ ਨੇ ਰੱਖ ਦਿਖਾਈ।

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਬਚਾਉਣ ਲਈ ਸਿਖਾਂ ਦੀ ਇੱਕ ਭਾਰੀ ਤਾਕਤ ਖੜ੍ਹੀ ਕਰ ਦਿੱਤੀ ਤੇ ਜ਼ਬਰਦਸਤੀ ਕੀਤਾ ਜਾ ਰਿਹਾ ਧਰਮ ਪਰਿਵਰਤਨ ਰੋਕਿਆ।ਇਸ ਤਰ੍ਹਾਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਇੱਕ ਮਹੱਤਵਪੂਰਣ ਮੋੜ ਤੇ ਹਿੰਦੂ ਧਰਮ ਦੀ ਢਾਲ ਬਣ ਗਈ । ਇੱਕ ਲੇਖਕ ਨੇ ਸਹੀ ਕਿਹਾ ਕਿ, "ਅਬ ਕੀ ਕਹੂੰ ਨਾ ਤਬ ਕੀ। ਤੇਗ ਬਹਾਦੁਰ ਸੀਸ ਨਾ ਦੇਤੇ ਸੁਨਤ ਹੋਤੀ ਸਭ ਕੀ”ਜੇ ਗੁਰੂ ਤੇਗ਼ ਬਹਾਦੁਰ ਨੇ ਆਪਣੀ ਜਾਨ ਨਾ ਦਿੱਤੀ ਹੁੰਦੀ ਤਾਂ ਹਰ ਭਾਰਤੀ ਦੀ ਸੁੰਨਤ ਹੋਣੀ ਸੀ।'

ਧਰਮ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬੇਮਿਸਾਲ ਹੈ। ਇਸ ਮੁਸ਼ਕਲ ਮੋੜ ਤੇ ਜਦੋਂ ਹਿੰਦੂਆਂ ਦਾ ਧਰਮ ਨਾਸ਼ ਹੋਣਾ ਯਕੀਨੀ ਹੋ ਗਿਆ ਸੀ, ਉਨ੍ਹਾਂ ਦੇ ਗੁਰੂ ਜੀ ਨੇ ਭਾਰਤੀਆਂ ਦੀ ਡੁਬਦੀ ਉਮੀਦ ਨੂੰ ਇਕ ਮੁਕਤੀਦਾਤਾ ਵਜੋਂ ਇੱਕ ਨਵੀਂ ਉਮੀਦ ਦੀ ਰੋਸ਼ਨੀ ਦਿਤੀ। ਅਪਣੇ ਤਪ, ਤਿਆਗ ਤੇ ਤੇਗ ਰਾਹੀਂ ਉਨ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ 'ਮੀਰੀ-ਪੀਰੀ ਦੇ ਸਿਧਾਂਤ' ਨੂੰ ਅੱਗੇ ਵਧਾਇਆ । "ਜਲਦੀ ਹੀ ਇਹ ਖ਼ਬਰ ਸਾਰੇ ਹਿੰਦੁਸਤਾਨ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸੱਚੇ ਮੁਸਲਮਾਨਾਂ ਨੇ ਮਹਿਸੂਸ ਕੀਤਾ ਕਿ ਇਹ ਵੱਡਾ ਅੱਤਿਆਚਾਰ ਸੀ।

ਉਨ੍ਹਾਂ ਨੇ ਆਪਣੇ ਜੀਵਨ ਨਾਲ ਟਿੱਕੇ, ਤਿਲਕ ਅਤੇ ਜੰਞੂ ਦੀ ਰੱਖਿਆ ਕੀਤੀ, ਜੋ ਕਿ ਕਲਯੁੱਗ ਵਿੱਚ ਇੱਕ ਬੇਮਿਸਾਲ ਬਹਾਦਰੀ ਵਾਲੀ ਘਟਨਾ ਨੂੰ ਦਰਸਾਉਂਦੀ ਹੈ। ਦੂਜੇ ਵਿਸ਼ਵਾਸ ਦੇ ਲੋਕਾਂ ਦੀ ਖ਼ਾਤਰ, ਉਸਨੇ ਬਿਨਾਂ ਕਿਸੇ ਹਾਹਾਕਾਰ ਦੇ ਆਪਣਾ ਸਿਰ ਰੱਖ ਦਿੱਤਾ।

ਠੀਕਰਿ ਫੋਰਿ ਦਿਲੀਸ ਸਿਰਿ, ਪ੍ਰਭ ਪੁਰ ਕੀਯਾ ਪਯਾਨ,
ਤੇਗ ਬਹਾਦੁਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ॥ 5।।
ਤੇਗ ਬਹਾਦਰ ਕੇ ਚਲਤ, ਭਯੋ ਜਗਤ ਕੋ ਸੋਕ,
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕ।।।6।।

ਦਿੱਲੀ ਦੇ ਬਾਦਸ਼ਾਹ ਦੇ ਸਿਰ ਆਪਣਾ ਸਰੀਰਿਕ ਪਹਿਰਾਵਾ ਉਤਾਰਕੇ ; ਤੇਗ ਬਹਾਦੁਰ ਪ੍ਰਭੂ ਕੋਲ ਚਲੇ ਗਏ। ਸੰਸਾਰ ਦੇ ਕਿਸੇ ਨੇ ਵੀ ਉਨ੍ਹਾਂ ਵਰਗੇ ਮਹਾਨ ਕੰਮ ਨਹੀਂ ਕੀਤੇ। ਉਨ੍ਹਾਂ ਦੇ ਜਾਣ 'ਤੇ ਦੁਨੀਆ 'ਚ ਮਾਤਮ ਛਾ ਗਿਆ। ਸਾਰੀ ਦੁਨੀਆ ਵਿੱਚ "ਹਾਏ, ਹਾਏ" ਹੋ ਗਈ ਪਰ ਸਵਰਗ ਲੋਕ ਜਿੱਤ ਦੀਆਂ ਵਧਾਈਆਂ ਨਾਲ ਗੂੰਜ ਉੱਠਿਆ। (ਗੁਰੂ ਗੋਬਿੰਦ ਸਿੰਘ)

ਧਰਮ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬੇਮਿਸਾਲ ਹੈ। ਇਸ ਮੁਸ਼ਕਲ ਮੋੜ ਤੇ ਜਦੋਂ ਹਿੰਦੂਆਂ ਦਾ ਧਰਮ ਨਾਸ਼ ਹੋਣਾ ਯਕੀਨੀ ਹੋ ਗਿਆ ਸੀ, ਉਨ੍ਹਾਂ ਦੇ ਗੁਰੂ ਜੀ ਨੇ ਭਾਰਤੀਆਂ ਦੀ ਡੁਬਦੀ ਉਮੀਦ ਨੂੰ ਇਕ ਮੁਕਤੀਦਾਤਾ ਵਜੋਂ ਇੱਕ ਨਵੀਂ ਉਮੀਦ ਦੀ ਰੋਸ਼ਨੀ ਦਿਤੀ। ਅਪਣੇ ਤਪ, ਤਿਆਗ ਤੇ ਤੇਗ ਰਾਹੀਂ ਉਨ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ

'ਮੀਰੀ-ਪੀਰੀ ਦੇ ਸਿਧਾਂਤ' ਨੂੰ ਅੱਗੇ ਵਧਾਇਆ ।

" ਜਲਦੀ ਹੀ ਇਹ ਖ਼ਬਰ ਸਾਰੇ ਹਿੰਦੁਸਤਾਨ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸੱਚੇ ਮੁਸਲਮਾਨਾਂ ਨੇ ਮਹਿਸੂ ਕਿ ਇਹ ਵੱਡਾ ਅੱਤਿਆਚਾਰ ਸੀ।

ਗੁਰੂ ਤੇਗ ਬਹਾਦਰ ਜੀ ਦੁਨੀਆਂ ਵਿੱਚ ਇੱਕੋ ਇੱਕ ਸ਼ਹੀਦ ਹਨ ਜਿਨ੍ਹਾਂ ਦੇ ਦਾਦਾ ਜੀ (ਗੁਰੂ ਅਰਜਨ ਦੇਵ ਜੀ) ਨੇ ਸ਼ਹਾਦਤ ਪਾਏ, ਉਨ੍ਹਾਂ ਦੇ ਮਹਿਲ (ਮਾਤਾ ਗੁਜਰੀ ਜੀ) ਸ਼ਹੀਦ ਹੋਏ ਉਨ੍ਹਾਂ ਦੇ ਸਪੁਤਰ (ਗੁਰੂ ਗੋਬਿੰਦ ਸਿੰਘ ਜੀ ਨਵਾਬ ਸਰਹਿੰਦ ਦੇ ਭੇਜੇ ਹੋਏ ਜਸੂਸਾਂ ਹੱਥੋਂ) ਸ਼ਹੀਦ ਹੋਏ ਅਤੇ ਉਨ੍ਹਾਂ ਦਾ ਚਾਰੋਂ ਪੋਤਰੇ (ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ) ਸ਼ਹੀਦ ਹੋਏ ਭਾਵ ਸਾਰਾ ਸਰਬੰਸ ਹੀ ਉਨ੍ਹਾਂ ਨੇ ਧਰਮ ਹੇਤ ਕੁਰਬਾਨ ਕਰ ਦਿਤਾ।

ਅਕਸਰ ਹੀ ਗੁਰੂ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਸਤਿਕਾਰਿਆ ਜਾਂਦਾ ਹੈ ਪਰ ਗੁਰੂ ਜੀ ਨੇ ਆਪਣੀ ਕੁਰਬਾਨੀ ਦੇ ਕੇ ਸਮਾਜ ਨੂੰ ਬਹੁਤ ਸਾਰਥਿਕ ਸੁਨੇਹਾ ਦਿਤਾ ਕਿ ਧਰਮ ਪ੍ਰਤੀ ਜਨੂੰਨ ਤੇ ਕਟੜਤਾ ਮਾਨਵਤਾ ਲਈ ਸਰਾਪ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜi ਸੱਚੇ ਅਰਥਾ ਵਿੱਚ ਸਮੁਚੀ ਮਾਨਵਤਾ ਦੀ ਚਾਦਰ ਸਨ।

9. ਵਿਸ਼ਵ ਮਾਨਵੀ ਹੱਕਾਂ ਦੀ ਰਖਿਆ
ਮਨੁੱਖੀ ਹੱਕਾਂ ਤੇ ਡਾਕਾ ਮਾਰਨ ਵਾਲੇ ਅਤਿਆਚਾਰੀ ਹਾਕਮਾਂ ਦੇ ਘਿਨਾਉਣੇ ਜ਼ੁਲਮਾਂ ਨੂੰ ਵੰਗਾਰਨ ਲਈ ਗੁਰੂ ਤੇਗ ਬਹਾਦਰ ਜੀ ਨੇ ਖੁਦ ਚੱਲ ਕੇ ਬੇਰਹਿਹਮੀ ਤੇ ਨਿਰਦਈ ਕਾਤਲਾਂ ਦੇ ਦਰਬਾਰ ਵਿਚ ਜਾਣ ਦਾ ਫੈਸਲਾ ਕੀਤਾ। ਗੁਰੂ ਸਾਹਿਬ ਦੇ ਬੇਮਿਸਾਲ ਹੌਲੇ, ਹਿੰਮਤ ਤੇ ਸ਼ਾਂਤ ਮਈ ਰਹਿ ਕੇ ਤੁਅਸਬੀ ਹਾਕਮਾਂ ਦੇ ਤਸੀਹੇ ਸਹਿੰiਆ ਮਨੁਖੀ ਹੱਕਾਂ ਦੇ ਪਹਿਰੇਦਾਰ ਬਣ ਕੇ ਸ਼ਹਾਦਤ ਦਾ ਜਾਮ ਪੀ ਜਾਣਾ ਬਿਨਾ ਸ਼ੱਕ ਇਤਿਹਾਸ ਦੀ ਮਿਸਾਲੀ ਘਟਨਾ ਹੈ
ਸਾਰਿਆਂ ਲਈ ਮੌਲਿਕ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਜੀ ਦੀ ਸਰਵਉੱਚ ਕੁਰਬਾਨੀ ਬਾਰੇ, ਉਨ੍ਹਾਂ ਦੇ ਪੁੱਤਰ, ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ:

"ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰੁ ਸੀ ਨ ਉਚਰੀ ॥੧੩॥”

10. ਜ਼ੁਲਮ ਠੱਲ੍ਹਣ ਲਈ ਨਵੀਂ ਯੁਗ ਬਣਤਰ ਦਾ ਆਗਾਜ਼

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਬਚਾਉਣ ਲਈ ਸਿਖਾਂ ਦੀ ਇੱਕ ਭਾਰੀ ਤਾਕਤ ਖੜ੍ਹੀ ਕਰ ਦਿੱਤੀ ਤੇ ਜ਼ਬਰਦਸਤੀ ਕੀਤਾ ਜਾ ਰਿਹਾ ਧਰਮ ਪਰਿਵਰਤਨ ਰੋਕਿਆ।ਇਸ ਤਰ੍ਹਾਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਇੱਕ ਮਹੱਤਵਪੂਰਣ ਮੋੜ ਤੇ ਹਿੰਦੂ ਧਰਮ ਦੀ ਢਾਲ ਬਣ ਗਈ । ਇੱਕ ਲੇਖਕ ਨੇ ਸਹੀ ਕਿਹਾ ਕਿ, "ਅਬ ਕੀ ਕਹੂੰ ਨਾ ਤਬ ਕੀ। ਤੇਗ ਬਹਾਦੁਰ ਸੀਸ ਨਾ ਦੇਤੇ ਸੁਨਤ ਹੋਤੀ ਸਭ ਕੀ”ਜੇ ਗੁਰੂ ਤੇਗ਼ ਬਹਾਦੁਰ ਨੇ ਆਪਣੀ ਜਾਨ ਨਾ ਦਿੱਤੀ ਹੁੰਦੀ ਤਾਂ ਹਰ ਭਾਰਤੀ ਦੀ ਸੁੰਨਤ ਹੋਣੀ ਸੀ।'

ਸ੍ਰੀ ਗੁਰੂ ਤੇਗ ਬਹਾਦਰ, ਨੌਵੇਂ ਸਿੱਖ ਗੁਰੂ, ਚੇਤਨਾ ਅਤੇ ਵਿਸ਼ਵਾਸ ਦੀ ਆਜ਼ਾਦੀ ਲਈ ਸ਼ਹਾਦਤ ਪਾ ਗਏ । ਗੁਰੂ ਜੀ ਨੇ ਮਹਾਨ ਕੁਰਬਾਨੀ ਦੇ ਕੇ ਲੋਕਾਂ ਦੇ ਆਪਣੇ ਵਿਸ਼ਵਾਸ ਦਾ ਦਾਅਵਾ ਕਰਨ ਅਤੇ ਅਭਿਆਸ ਕਰਨ ਦੇ ਅਧਿਕਾਰ ਨੂੰ ਸਹੀ ਸਾਬਤ ਕਰ ਦਿੱਤਾ। ਇਸ ਦਾ ਮਤਲਬ ਨਿਆਂ ਦੇ ਸਿਧਾਂਤ ਦਾ ਦਾਅਵਾ ਸਹੀ ਠਹਿਰਾਇਆ ਜਿਸ ਲਈ ਉਸ ਸਮੇਂ ਦੇ ਮੁਗਲ ਸ਼ਾਸਕ ਬਹੁਤ ਘੱਟ ਸਮਝਦੇ ਸਨ। ਇਸ ਕਾਰਨ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਸਿੱਖਿਆਵਾਂ ਸਮਕਾਲੀ ਸਮੇਂ ਵਿਚ ਵੀ ਜਦੋਂ ਨਫ਼ਰਤ, ਕੱਟੜਤਾ ਅਤੇ ਜ਼ੁਲਮ ਦੀਆਂ ਤਾਕਤਾਂ ਅਜੇ ਵੀ ਬਹੁਤ ਭਾਰੂ ਅਤੇ ਜ਼ੋਰਦਾਰ ਹਨ, ਬਹੁਤ ਮਹੱਤਵ ਰੱਖਦੀਆਂ ਹਨ । (26. ਦਵਿੰਦਰਪਾਲ ਸਿੰਘ, ਧੁਨੀ ਖੋਜ ਕੇਂਦਰ ਕੈਨੇਡਾ)

ਗੁਰੂ ਤੇਗ ਬਹਾਦਰ ਜੀ ਸ਼ਾਸਕ ਔਰੰਗਜ਼ੇਬ ਦੇ ਹੁਕਮਾਂ ਅਧੀਨ ਚੇਤਨਾ ਅਤੇ ਵਿਸ਼ਵਾਸ ਦੀ ਸੁਤੰਤਰਤਾ ਲਈ ਸ਼ਹੀਦ ਹੋ ਗਏ ਸਨ, ਜੋ ਕਿ ਧਰਮ ਦੇ ਮਾਮਲਿਆਂ ਵਿੱਚ ਆਪਣੇ ਸ਼ੁੱਧਤਾਵਾਦੀ ਵਿਚਾਰਾਂ ਨਾਲ ਤੰਗ ਨਜ਼ਰੀਏ ਵਾਲਾ ਰਵੱਈਆ ਰੱਖਦਾ ਸੀ। ਜਿਸ ਸਿੱਖ ਧਰਮ ਦੇ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਸਨ, ਉਸ ਸਿੱਖ ਧਰਮ ਨੇ ਵਿਸ਼ਵਾਸ ਦੇ ਮਾਮਲਿਆਂ ਵਿੱਚ ਅਧਿਆਤਮਿਕ ਪਹੁੰਚ ਨੂੰ ਬਰਕਰਾਰ ਰੱਖਿਆ ਹੈ, ਅਤੇ ਇਸ ਦਾ ਸੰਦੇਸ਼ ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸਾਂ ਦੇ ਵਿਰੁੱਧ ਕਿਸੇ ਵੀ ਕਿਸਮ ਦੀ ਦੁਸ਼ਮਣੀ ਤੋਂ ਮੁਕਤ ਰਿਹਾ ਹੈ।

ਗੁਰੂ ਤੇਗ ਬਹਾਦਰ ਜੀ ਸ਼ਾਸਕ ਔਰੰਗਜ਼ੇਬ ਦੇ ਹੁਕਮਾਂ ਅਧੀਨ ਚੇਤਨਾ ਅਤੇ ਵਿਸ਼ਵਾਸ ਦੀ ਸੁਤੰਤਰਤਾ ਲਈ ਸ਼ਹੀਦ ਹੋ ਗਏ ਸਨ, ਜੋ ਕਿ ਧਰਮ ਦੇ ਮਾਮਲਿਆਂ ਵਿੱਚ ਆਪਣੇ ਸ਼ੁੱਧਤਾਵਾਦੀ ਵਿਚਾਰਾਂ ਨਾਲ ਤੰਗ ਨਜ਼ਰੀਏ ਵਾਲਾ ਰਵੱਈਆ ਰੱਖਦਾ ਸੀ। ਜਿਸ ਸਿੱਖ ਧਰਮ ਦੇ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਸਨ, ਉਸ ਸਿੱਖ ਧਰਮ ਨੇ ਵਿਸ਼ਵਾਸ ਦੇ ਮਾਮਲਿਆਂ ਵਿੱਚ ਅਧਿਆਤਮਿਕ ਪਹੁੰਚ ਨੂੰ ਬਰਕਰਾਰ ਰੱਖਿਆ ਹੈ, ਅਤੇ ਇਸ ਦਾ ਸੰਦੇਸ਼ ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸਾਂ ਦੇ ਵਿਰੁੱਧ ਕਿਸੇ ਵੀ ਕਿਸਮ ਦੀ ਦੁਸ਼ਮਣੀ ਤੋਂ ਮੁਕਤ ਰਿਹਾ ਹੈ।

ਇੰਦੂ ਭੂਸ਼ਨ ਬੈਨਰਜੀ ਨੇ ਆਪਣੀ ਪੁਸਤਕ ਐਵੋਲਿਊਸ਼ਨ ਆਫ ਖਾਲਸਾ (Evolution of the Khalsa),(27.) ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਆਪ-ਅਪਣਾਈ ਸ਼ਹਾਦਤ ਕਿਹਾ ਹੈ। ਡਾਕਟਰ ਗੋਕਲ ਚੰਦ ਨਾਰੰਗ ਨੇ ਅਪਣੀ ਪੁਸਤਕ Transformation of Sikhism (1992), p.70 (28.) ਤੇ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਉਨ੍ਹਾਂ ਦੀ ਜ਼ਿੰਦਗੀ ਨਾਲੋਂ ਵੀ ਵੱਧ ਅਸਰ ਪਿਆ। ਉੱਤਰੀ ਭਾਰਤ ਵਿੱਚ ਗੁਰੂ ਜੀ ਨੂੰ ਹਰ ਕੋਈ ਪਿਆਰ ਕਰਦਾ ਤੇ ਆਦਰ ਕਰਦਾ ਸੀ। ਰਾਜਪੂਤ ਰਾਜੇ ਸਨਮਾਨ ਦੇਂਦੇ ਸਨ ਤੇ ਪੰਜਾਬ ਦੇ ਵਸਨੀਕ ਤਾਂ ਆਪ ਦੀ ਪੂਜਾ ਕਰਦੇ ਸਨ। ਪੰਨਾ ੭੧ ਤੇ ਆਪ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਸ਼ਹਾਦਤ ਨੂੰ ਹਿੰਦੂ ਜਗਤ ਨੇ ਉਨ੍ਹਾਂ ਦੇ ਧਰਮ ਦੀ ਰੱਖਿਆ ਲਈ ਕੀਤੀ ਕੁਰਬਾਨੀ ਨੂੰ ਮਾਨਤਾ ਦਿੱਤੀ ਹੈ। ਇਸ ਸ਼ਹਾਦਤ ਸਦਕਾ ਤਾਂ ਪੰਜਾਬ ਵਿੱਚ ਰੋਸ ਅਤੇ ਜੋਸ਼ ਦੀ ਜਵਾਲਾ ਭੜਕ ਉੱਠੀ ਜਿਸ ਨੇ ਮੁਗਲ ਰਾਜ ਨੂੰ ਪਲਟਾ ਦਿੱਤਾ।

ਇੱਕ ਪਰਸਿੱਧ ਇਤਿਹਾਸਕਾਰ ਸਯਦ ਮੁਹੰਮਦ ਲਤੀਫ ਨੇ ਅਪਣੀ ਪੁਸਤਕ, ਹਿਸਟਰੀ ਆਫ ਦੀ ਪੰਜਾਬ (੧੯੮੯), (29) ਵਿੱਚ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖਾਂ ਸਾਮ੍ਹਣੇ ਇਕੋ ਹੀ ਰਾਹ ਰਹਿਣ ਦਿਤਾ ਕਿ ਉਹ ਸ਼ਸਤ੍ਰਧਾਰੀ ਹੋਣ। ਸੂਰਜ ਪ੍ਰਕਾਸ਼ ਦੇ ਪੰਨਾ ੪੫੨੬ (30)ਤੇ ਲਿਖਿਆ ਹੈ ਕਿ ਜਦੋਂ ਭਾਈ ਜੈਤਾ ਨੇ ਗੁਰੂ ਗੋਬਿੰਦ ਸਿੰਘ ਨੂੰ ਦਸਿਆ ਕਿ ਗੁਰੂ ਜੀ ਦੀ ਸ਼ਹੀਦੀ ਵੇਲੇ ਲੋਕ ਡਰ ਕੇ ਬਹੁਤ ਘਬਰਾ ਗਏ ਸਨ ਤਾਂ ਗੁਰੂ ਜੀ ਨੇ ਕਿਹਾ ਕਿ ਹੁਣ ਐਸਾ ਖਾਲਸਾ ਰਚਾਂਗਾ ਜੋ ਕਿਸੇ ਵੇਲੇ ਵੀ ਪਿੱਛੇ ਨਹੀਂ ਹਟੇਗਾ ਤੇ ਸ਼ੇਰਾਂ ਵਾਂਗੂ ਗਰਜੇਗਾ।

ਪ੍ਰਸਿੱਧ ਇਤਿਹਾਸਕਾਰ ਗਾਰਡਨ ਨੇ ਵੀ ਲਿਖਿਆ ਹੈ ਕਿ ਇਸ ਸ਼ਹਾਦਤ ਨਾਲ ਤਿਖੀਆਂ ਸੂਲਾਂ ਬੀਜੀਆਂ ਗਈਆਂ ਜੋ ਛੇਤੀ ਹੀ ਖਾਲਸਾ ਰੂਪ ਵਿੱਚ ਵੱਡੀਆਂ ਹੋ ਪ੍ਰਗਟ ਹੋ ਆਈਆਂ।

ਪ੍ਰਸਿੱਧ ਇਤਿਹਾਸਕਾਰ ਟਾਇਨਬੀ (8) ਲਿਖਦਾ ਹੈ ਕਿ ਇਸ ਤੋਂ ਉਚੇਰੀ ਸਚਾਈ (Higher Truth) ਕਿਹੜੀ ਹੋ ਸਕਦੀ ਹੈ ਕਿ ਦੂਜਿਆਂ ਲਈ ਜਿਨ੍ਹਾਂ ਦੇ ਅਕੀਦਿਆਂ ਤੇ ਯਕੀਨ ਤਕ ਨ ਹੋਵੇ ਪਰ ਉਨ੍ਹਾਂ ਲਈ ਕੁਰਬਾਨ ਹੋ ਜਾਣਾ ਤਾਂ ਕਿ ਕਿਸੇ ਦਾ ਜਬਰੀ ਹੱਕ ਨ ਖੋਹਿਆ ਜਾਵੇ।

ਅਨਿਲ ਚੰਦਰ ਬੈਨਰਜੀ ਨੇ ਅਪਣੀ ਪੁਸਤਕ The Sikh Gurus and the Sikh Religion (1983) p. ੨੭੭ (31) ਤੇ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਸ਼ਹਾਦਤ ਅਸਲ ਵਿੱਚ ਕੇਵਲ ਕਸ਼ਮੀਰੀਆਂ ਦੀ ਨਹੀਂ ਸਗੋਂ ਸਾਰੇ ਮਨੁੱਖਾਂ ਦੀ ਧਾਰਮਕ ਆਜ਼ਾਦੀ ਦੀ ਲੜਾਈ ਸੀ। ਗੁਰੂ ਜੀ ਚਾਹੁੰਦੇ ਸੀ ਕਿ ਹਰ ਮਨੁੱਖ ਭਾਵੇਂ ਉਹ ਕਿਸੇ ਧਰਮ ਨਾਲ ਸੰਬੰਧ ਰਖਦਾ ਹੋਵੇ ਅਪਣੇ ਧਰਮ ਅਨੁਸਾਰ ਆਪਣਾਂ ਜੀਵਨ ਬਿਤੀਤ ਕਰੇ।

ਹਰੀ ਰਾਮ ਗੁਪਤਾ (32) ਆਪਣੀ ਪੁਸਤਕ੍ Hari Ram Gupta, History of the Sikhs (1984) Vol. 1, ਦੇ ਪੰਨਾ ੨੧੮ ਤੇ ਲਿਖਦਾ ਹੈ ਕਿ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਨੇ ਪੰਜਾਬ ਦੇ ਇਤਿਹਾਸ ਤੇ ਸਿੱਖਾਂ ਨੂੰ ਇੱਕ ਨਵੀਂ ਸੇਧ ਦਿਤੀ। Duncan Greenlees (33) ਆਪਣੀ ਪੁਸਤਕ The Gospel of the Guru Granth Sahib (1975) page PXCVi ਤੇ ਲਿਖਦਾ ਹੈ ਕਿ ਗੁਰੂ ਤੇਗ਼ ਬਹਾਦਰ ਦੇ ਬੇਰਹਿਮੀ ਨਾਲ ਕੀਤੇ ਕਤਲ ਨੇ ਔਰੰਗਜ਼ੇਬ ਨੂੰ ਇਤਨਾ ਪ੍ਰਭਾਵਤ ਕੀਤਾ ਕਿ ਉਹ ਜਲਦੀ ਪਛਤਾਉਣ ਲਗ ਪਿਆ ਅਤੇ ਉਹ ਹਮੇਸ਼ਾ ਲਈ ਆਪਣੇ ਮਨ ਦੀ ਸ਼ਾਂਤੀ ਗਵਾ ਬੈਠਾ। ਗੁਰੂ ਜੀ ਦੀ ਸ਼ਹਾਦਤ ਨੇ ਉੱਤਰੀ ਭਾਰਤ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਲ਼ਾਲਾ ਦੌਲਤ ਰਾਇ ਨੇ ਅਪਣੀ ਪੁਸਤਕ, ਸਾਹਿਬ-ਇ-ਕਮਾਲ, ਵਿੱਚ ਲਿਖਿਆ ਹੈ ਕਿ ਗੁਰੂ ਤੇਗ਼ ਬਗਾਦਰ ਨੇ ਉਲਟੀ ਗੰਗਾ ਵਹਾ ਦਿੱਤੀ ਜਦੋਂ ਆਪ ਚਲ ਕੇ ਸ਼ਹੀਦੀ ਦੇਣ ਚਲ ਪਏ। ਇਸ ਅਖਾਣ ਦੇ ਅਰਥ ਗੁਰੂ ਜੀ ਨੇ ਹੀ ਸਮਝਾਏ।(34)

ਸੂਰਜ ਪ੍ਰਕਾਸ਼ ਦੇ ਕਰਤਾ ਨੇ ਵੀ ਲਿਖਿਆ ਹੈ ਕਿ ਗੁਰੂ ਜੀ ਨੇ ਕਿਹਾ ਸੀ ਕਿ ਅਸੀਂ ਆਪੂੰ ਆਪਣੀ ਮਰਜ਼ੀ ਨਾਲ ਇਹ ਸ਼ਹਾਦਤ ਸਵੀਕਾਰ ਕੀਤੀ ਹੈ:- "ਕਾਰਾ ਗ੍ਰਿਹ ਆਪੇ ਹਮ ਲਹਯੋ।।" ਭਾਈ ਨੰਦ ਲਾਲ ਜੀ ਨੇ ਫਾਰਸੀ ਬੋਲੀ ਵਿੱਚ ਲਿਖਿਆ ਹੈ (35) ਕਿ ਸੱਚ ਦੀਆਂ ਕਿਰਨਾਂ ਨੌਵੇਂ ਪਾਤਸ਼ਾਹ ਦੇ ਪਵਿਤ੍ਰ ਵਜੂਦ ਸਦਕਾ ਸਨ (ਅਨਵਾਰਿ ਹੱਕ ਅਜ਼ ਵਜੂਦਿ ਪਾਕ ਰੋਸ਼ਨ ਅਸਤ)। ਇਸ ਤੋਂ ਉਚੇਰੀ ਸਚਾਈ ਕੀ ਹੋ ਸਕਦੀ ਹੈ ਕਿ ਗੁਰੂ ਜੀ ਉਸ ਧਰਮ ਦੀ ਰਖਿਆ ਲਈ ਸ਼ਹੀਦ ਹੋਏ ਜਿਸ ਵਿੱਚ ਉਨ੍ਹਾਂ ਦਾ ਵਿਸ਼ਵਾਸ ਹੀ ਨਹੀਂ ਸੀ। ਉਹ ਜੰਞੂ ਨਹੀਂ ਪਹਿਨਦੇ ਸਨ ਤੇ ਨਾ ਹੀ ਤਿਲਕ ਲਗਾਂਦੇ ਸਨ। ਉਹ ਹਿੰਦੂ ਰਹੁ ਰੀਤੀਆਂ ਨੂੰ ਨਹੀਂ ਮੰਨਦੇ ਸਨ। ਇਹ ਔਰੰਗਜ਼ੇਬ ਦੀ ਤੁਅਸਬੀ ਨੀਤੀ ਦਾ ਉੱਤਰ ਸੀ।

ਇਸੇ ਲਈ ਮੈਕਾਲਫ (36) (Macauliffe, M.A. The Sikh Religion, IV, 382) ਲਿਖਦਾ ਹੈ ਕਿ ਉਨ੍ਹਾਂ ਦੀ ਕੁਰਬਾਨੀ ਦੀ ਤੁਲਨਾ ਸੰਸਾਰ ਦੀ ਕਿਸੇ ਵੀ ਘਟਨਾ ਨਾਲ ਨਹੀਂ ਕੀਤੀ ਜਾ ਸਕਦੀ। ਇਹ ਸ਼ਹਾਦਤ ਆਪਣੇ ਆਪ ਵਿੱਚ ਇੱਕ ਅਨੋਖੀ, ਨਵੇਕਲੀ ਤੇ ਅਲੌਕਿਕ ਘਟਨਾ ਹੈ। ਇਹ ਸ਼ਹਾਦਤ ਨਿਜ ਲਈ ਜਾਂ ਆਪਣੇ ਅਨੁਆਈਆਂ ਲਈ ਨਹੀਂ ਸੀ ਸਗੋਂ ਹੋਰਨਾਂ ਲਈ ਸੀ। ਗੁਰੂ ਜੀ ਦੀ ਸ਼ਹਾਦਤ ਦੀ ਤੁਲਣਾ ਇੱਕ ਮਿਥਿਹਾਸਕ ਪੰਛੀ ਫੀਨਕਸ ਨਾਲ ਕੀਤੀ ਜਾ ਸਕਦੀ ਹੈ। ਇਸ ਪੰਛੀ ਦੇ ਅੱਗ ਵਿੱਚ ਸੜ ਮਰਨ ਉਪਰੰਤ ਅੱਗ ਵਿਚੋਂ ਇੱਕ ਅੰਡਾ ਨਿਕਲਦਾ ਹੈ। ਉਸ ਅੰਡੇ ਵਿਚੋਂ ਉਸੇ ਹੀ ਕਿਸਮ ਦਾ ਇੱਕ ਹੋਰ ਪੰਛੀ ਨਿਕਲ ਅਕਾਸ਼ ਵੱਲ ਉੱਡ ਜਾਂਦਾ ਹੈ। ਕਈਆਂ ਖਿਆਲ ਕੀਤਾ ਸੀ ਕਿ ਜ਼ੁਲਮ ਜਿੱਤ ਗਿਆ, ਪਰ ਦੇਖਦੇ ਹੀ ਦੇਖਦੇ ਗੁਰੂ ਰੂਪ ਖਾਲਸੇ ਨੇ ਜਨਮ ਲਿਆ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ।

11 . ਸਮਾਜਿਕ ਆਰਥਿਕ ਮੁਸ਼ਕਲਾਂ ਦੂਰ ਕਰਨੀਆਂ

(ੳ) ਗਰੀਬਾਂ ਦੀ ਮਦਦ ਕਰਨੀ

ਗੁਰੂ ਜੀ ਨੇ ਹੱਕ, ਸੱਚ ਅਤੇ ਇਨਸਾਫ ਦੀ ਨੀਂਹ ਰੱਖੀ ਤੇ ਦੁਖੀਆਂ ਦੇ ਦਰਦ ਦੂਰ ਕੀਤੇ। ਗੁਰੂ ਕਾ ਤਾਲ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਇਤਿਹਾਸਕ ਸਿੱਖ ਤੀਰਥ ਅਸਥਾਨ ਹੈ ਜੋ ਸਿਕੰਦਰਾ ਦੇ ਨੇੜੇ ਹੈ। ਗੁਰਦੁਆਰਾ ਉਸ ਥਾਂ ਉੱਤੇ ਬਣਾਇਆ ਗਿਆ ਸੀ ਜਿੱਥੇ ਗੁਰੂ ਤੇਗ ਬਹਾਦਰ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਸਵੈਇੱਛਤ ਗ੍ਰਿਫਤਾਰੀ ਦੀ ਪੇਸ਼ਕਸ਼ ਕੀਤੀ ਸੀ। ਗੁਰਦੁਆਰਾ ਗੁਰੂ ਕੇ ਤਾਲ ਦੇ ਮੀਡੀਆ ਇੰਚਾਰਜ ਮਾਸਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 1675 ਵਿੱਚ ਆਪਣੇ ਸ਼ਰਧਾਲੂ ਹਸਨ ਅਲੀ ਨੂੰ ਮਿਲਣ ਆਗਰਾ ਆਏ ਸਨ। ਉਹ ਭੇਡਾਂ ਬੱਕਰੀਆਂ ਚਾਰਦਾ ਸੀ ਅਤੇ ਗੁਰੂ ਮਹਾਰਾਜ ਦਾ ਸੇਵਕ ਸੀ। ਜਿਸ ਥਾਂ 'ਤੇ ਗੁਰੂ ਮਹਾਰਾਜ ਬਿਰਾਜਮਾਨ ਹੋਏ ਸਨ, ਉਹ ਥਾਂ ਹੁਣ ਗੁਰੂ ਦੀ ਤਾਲ ਵਜੋਂ ਜਾਣੀ ਜਾਂਦੀ ਹੈ। ਇੱਥੋਂ ਹੀ ਗੁਰੂ ਮਹਾਰਾਜ ਨੇ ਔਰੰਗਜ਼ੇਬ ਨੂੰ ਗ੍ਰਿਫਤਾਰੀ ਦਿੱਤੀ, ਜਿਸ ਨੂੰ ਮੁਗਲ ਸਿਪਾਹੀ ਦਿੱਲੀ ਚਾਂਦਨੀ ਚੌਕ ਲੈ ਗਏ ਸਨ।

(ਅ). ਖੂਹ ਅਤੇ ਤਲਾਬ ਖੁਦਵਾਉਣੇ

ਬਣੀ ਅਤੇ ਬਦਰਪੁਰ ਜਿਲ੍ਹਾ ਕਰਨਾਲ ਤਹਿਸੀਲ ਥਾਨੇਸਰ ਵਿੱਚ ਇਸ ਨਾਮ ਦੇ ਦੋ ਪਿੰਡ ਨੇੜੇ ਨੇੜੇ ਹਨ, ਇੰਨ੍ਹਾਂ ਦੇ ਵਿਚਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜੇ ਅਤੇ ਇੱਕ ਜ਼ਿਮੀਦਾਰ ਨੂੰ ਧਨ ਦਾ ਥੈਲਾ ਦੇਕੇ ਖੂਹ ਅਤੇ ਬਾਗ ਲਵਾਉਣ ਦਾ ਹੁਕਮ ਦਿੱਤਾ। (39. ਮਾਲਵਾ ਇਤਿਹਾਸ) ਨੌਵੇਂ ਗੁਰੂ ਜੀ ਦੋ ਵਾਰ ਗਏ । ਮੁਖੀ ਰਾਮਬਖਸ਼ ਨੂੰ ਬਦਰ (ਮਾਇਆ) ਦਾ ਝੋਲਾ ਖੁਹ ਲਾਉਣ ਲਈ ਦਿਤਾ ਪਰ ਉਸਨੇ ਖੁਰਦ ਬੁਰਦ ਕੀਤਾ। ਗੁਰੂ ਜੀ ਨੇ ਦੂਜੀ ਵਾਰ ਆਪ ਆ ਕੇ ਖੁਹ ਲਗਵਾਇਆ।

ਧਮਧਾਣ ਸਾਹਿਬ ਵਿੱਚ ਗੁਰੂ ਜੀ ਨੇ ਮਸੰਦ ਦੁੱਗੋ ਨੂੰ ਖੂਹ ਅਤੇ ਸਰੋਵਰ ਨੂੰ ਸਾਫ਼ ਕਰਨ ਲਈ ਸੋਨੇ ਦੀ ਮੋਹਰਾਂ ਦਿੱਤੀਆਂ, ਕਿਉਂਕਿ ਉਹ ਪਿੰਡ ਦਾ ਜ਼ਿਮੀਦਾਰ ਹੋਣ ਕਰਕੇ ਇਸ ਕੰਮ ਲਈ ਢੁਕਵਾਂ ਆਦਮੀ ਸੀ। ਗੁਰੂ ਜੀ ਨੇ ਇਸ ਤੋਂ ਇਲਾਵਾ ਉਸਨੂੰ ਇਸ ਮਾਮਲੇ ਵਿੱਚ ਈਮਾਨਦਾਰ ਰਹਿਣ ਲਈ ਚੇਤਾਵਨੀ ਦਿੱਤੀ, ਕਿਉਂਕਿ ਪੈਸਾ ਲੋਕ-ਭਲਾਈ ਦੇ ਉਦੇਸ਼ਾਂ ਲਈ ਇਕੱਠਾ ਕੀਤਾ ਗਿਆ ਸੀ, ਅਤੇ ਕਿਸੇ ਵੀ ਦੁਰਵਰਤੋਂ ਨਾਲ ਉਸਦੀ ਬਰਬਾਦੀ ਹੋਵੇਗੀ ਤੇ ਇਹ ਹੋਰ ਬਹੁਤ ਸਾਰੇ ਮਹਾਨ ਪੁਰਸ਼ਾਂ ਦੀ ਬਰਬਾਦੀ ਦਾ ਕਾਰਨ ਬਣੇਗੀ। ਦੱਗੋ ਨੇ ਇਮਾਨਦਾਰੀ ਨਾਲ ਕੰਮ ਨਹੀਂ ਕੀਤਾ। ਉਸ ਨੇ ਖੂਹ ਗੁਰੂ ਜੀ ਦੁਆਰਾ ਦਰਸਾਏ ਗਏ ਸਥਾਨ 'ਤੇ ਨਹੀਂ ਕੀਤਾ ਸਗੋਂ ਆਪਣੀ ਜਾਇਦਾਦ 'ਤੇ ਬਣਾਇਆ ਸੀ। ਇਸ ਲਈ ਖੂਹ ਬਹਿ ਗਿਆ, ਤਾਂ ਫਿਰ ਇੱਕ ਹੋਰ ਖੂਹ ਉਸਨੇ ਬਣਾਇਆ ਤਾਂ ਉਹ ਵੀ ਉਸੇ ਤਰ੍ਹਾਂ ਬਰਬਾਦ ਹੋ ਗਿਆ। ਇਸ ਤੋਂ ਇਲਾਵਾ, ਦਗੋ ਦਾ ਪਰਿਵਾਰ ਦੇ 18 ਜੀ ਬਹੁਤ ਹੀ ਥੋੜ੍ਹੇ ਸਮੇਂ ਵਿਚ ਖਤਮ ਹੋ ਗਏ ਜਿਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਉਸ ਕੋਲ ਕੋਈ ਨਹੀਂ ਬਚਿਆ ਸੀ। ਉਸ ਦੇ ਚੁੱਲ੍ਹੇ 'ਤੇ ਅੱਕ ਦੇ ਪੌਦੇ ਉੱਗ ਪਏ, ਅਤੇ ਉਹ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਥੋੜ੍ਹੇ ਸਮੇਂ ਬਾਅਦ ਦੁੱਗੋ ਦੀ ਮੌਤ ਹੋ ਗਈ ਅਤੇ ਭਾਈ ਫੇਰੂ ਦੇ ਚੇਲੇ ਭਾਈ ਟਹਿਲਦਾਸ ਨੂੰ ਉਸ ਦੀ ਜਗ੍ਹਾ ਨਿਯੁਕਤ ਕੀਤਾ ਗਿਆ। (40. ਸਾਖੀ ੩੩)

ਗੁਰਨੇ ਵੱਡੇ ਸੰਗਰੂਰ ਜ਼ਿਲੇ ਦੀ ਤਹਿਸੀਲ ਸੁਨਾਮ ਥਾਣਾ ਮੂਣਕ ਵਿੱਚ ਪਿੰਡ ਹੈ ਜੋ ਭਿੱਖੀ ਤੋਂ 8 ਕਿਲੋਮੀਟਰ ਹੈ । ਏਥੇ ਗੁਰੂ ਜੀ ਭਿੱਖੀ ਤੋਂ ਆਏ। ਗੁਰੂ ਤੇਗ ਬਹਾਦਰ ਜੀ ਨੇ ਸਿੱਖਾਂ ਨੂੰ ਨੇੜੇ ਦੇ ਸੁੱਕੇ ਤਲਾਬ ਵੱਲ ਭੇਜਿਆ ਤੇ ਪਾਣੀ ਕੱਢ ਲਿਆਉਣ ਲਈ ਕਿਹਾ । ਸਿੱਖਾਂ ਤਲਾਬ ਥੋੜਾ ਪੁੱਟ ਕੇ ਪਾਣੀ ਕੱਢ ਲਿਆਂਦਾ। ਅਗਲੇ ਦਿਨ ਗੁਰੂ ਜੀ ਇੱਕ ਬੇਲ ਦੇ ਦਰੱਖਤ ਹੇਠਾਂ ਬੈਠ ਗਏ, ਅਤੇ ਆਪਣੇ ਸਿੱਖਾਂ ਨੂੰ ਕੁਝ ਕਹੀਆਂ ਲਿਆਉਣ ਦਾ ਹੁਕਮ ਦਿੱਤਾ। ਗੁਰੂ ਜੀ ਨੇ ਇੱਕ ਕਹੀ ਆਪ ਲੈ ਲਈ ਅਤੇ ਆਪਣੇ ਹੱਥਾਂ ਨਾਲ ਤਲਵੰਡੀ ਸਰੋਵਰ ਨੂੰ ਸਾਫ਼ ਕਰਨ ਲੱਗ ਪਏ।, ਆਪਣੀ ਚਾਦਰ ਵਿੱਚ ਪੰਜ ਵਾਰ ਚਿੱਕੜ ਨੂੰ ਹਟਾਇਆ । ਇਹ ਵੇਖ ਕੇ ਸਾਰੇ ਹਾਜ਼ਰ ਸਿੱਖ ਅਤੇ ਸ਼ਰਧਾਲੂ, ਮਰਦ ਅਤੇ ਔਰਤਾਂ, ਸਰੋਵਰ ਦੀ ਸਫਾਈ ਕਰਨ ਲੱਗੇ। ਇਸਤਰ੍ਹਾਂ ਇਹ ਸਰੋਵਰ ਹੋਂਦ ਵਿੱਚ ਆਇਆ। (41. ਗੁਰੂ ਕੀਆਂ ਸਾਖੀਆਂ ਸਾਖੀ, 18-20) ਇਸੇ ਥਾਂ ਪਿਛੋਂ ਦਸਵੇਂ ਪਾਤਸ਼ਾਹ ਨੇ ਢਾਲੇ ਨਾਲ ਕਾਰ ਕੱਢੀ। ਇਹ ਥਾਂ ਹੁਣ ਸੰਤ ਅਤਰ ਸਿੰਘ ਜੀ ਹੁਰਾ ਦੇ ਬਣਾਏ ਹੋਏ ਸਰੋਵਰ ਦੀ ਦਖਣੀ ਗੁਠ ਉਤੇ ਸੁੰਦਰ ਗੁਰਦੁਆਰਾ ਸਭਾਇਮਾਨ ਹੈ।

ਤਲਵੰਡੀ ਸਾਬੋ ਦੇ ਜ਼ਿਮੀਦਾਰਾਂ ਨੇ ਗੁਰੂ ਜੀ ਦੀ ਬੜੀ ਆਉ ਭਗਤ ਕੀਤੀ। ਗੁਰੂ ਜੀ ਨੇ ਸੰਮਤ 1722 (ਸੰਨ 1761) ਦਾ ਨਵਾਂ ਦਿਨ ਏਥੇ ਬਤੀਤ ਕੀਤਾ। ਏਥੇ ਪਾਣੀ ਦੀ ਘਾਟ ਹੋਣ ਕਰਕੇ ਤੇ ਵੱਡੀ ਢਾਬ ਨਾ ਹੋਣ ਕਰਕੇ ਮਾਲ ਡੰਗਰ ਤਿਹਾਏ ਮਰ ਜਾਂਦੇ ਸਨ। ਵਿਸਾਖੀ ਦੇ ਗੁਰ ਦਰਬਾਰ ਵਿੱਚ ਜ਼ਿਮੀਦਾਰਾਂ ਨੇ ਇਸ ਘਾਟ ਨੂੰ ਪੂਰਾ ਕਰਨ ਲਈ ਬੇਨਤੀ ਕੀਤੀ। ਸਤਿਗੁਰਾਂ ਕਿਹਾ, "ਕੱਹੀਆਂ ਲਿਆਉ।" ਗੁਰੂ ਜੀ ਨੇ ਆਪ ਕੱਹੀ ਨਾਲ ਪੰਜ ਟੱਕ ਲਾਏ ਫਿਰ ਪਿੰਡ ਵਾਸੀਆਂ ਨੇ ਖੋਦਣਾ ਸ਼ੁਰੂ ਕਰ ਦਿਤਾ।ਦਸ ਦਿਨਾਂ ਵਿੱਚ ਤਲਾਬ ਖੋਦਿਆ ਗਿਆ।ਗਿਆਰਵੇਂ ਦਿਨ ਗੁਰੂ ਜੀ ਨੇ ਅਕਾਸ਼ ਵੱਲ ਤੱਕਿਆ ਤਾਂ ਬੱਦਲ ਘਿਰ ਆਏ ਸਨ ਤੇ ਫਿਰ ਵਰਖਾ ਇਤਨੀ ਹੋਈ ਕਿ ਤਲਾਬ ਪਾਣੀ ਨਾਲ ਭਰ ਗਿਆ।ਗੁਰੂ ਜੀ ਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਤੇ ਦਰਘਾ ਮੱਲ ਨੂੰ ਕਹਿਕੇ ਦੇਗ ਤਿਆਰ ਕਰਵਾ ਸਭਨਾਂ ਵਿੱਚ ਵਰਤਾਈ।ਗੁਰੂ ਜੀ ਨੇ ਇਸ ਸਰੋਵਰ ਦਾ ਨਾ ਗੁਰੂਸਰ ਰੱਖਿਆ।(ਗੁਰੂ ਕੀਆਂ ਸਾਖੀਆਂ, ਪੰਨਾ 63-64 (6))

ਆਪ ਤਲਵੰਡੀ ਸਾਬੋ ਵਿੱਚ ਗੁਰੂਸਰ (ਨਾਨਕਸਰ) ਦੇ ਇੱਕ ਕੰਢੇ ਪੁਰਾਣੀ ਬੇਰੀ ਥੱਲੇ ਜਾ ਬੈਠੇ ਜਿਥੇ ਪਿਛਲੇ ਸਮੇਂ ਸਰਸਵਤੀ ਦੀ ਇੱਕ ਧਾਰਾ ਵਗਦੀ ਸੀ ਅਤੇ ਮਾਰਕੰਡੇ ਨੇ ਆਪਣਿਆਂ ਚੇਲਿਆਂ ਸਣੇ ਏਥੇ ਤਪ ਕੀਤਾ ਸੀ ਅਤੇ ਬਚਨ ਕੀਤੇ ਸਨ । ਏਥੇ ਗੁਰੂ ਨਾਨਕ ਦੇਵ ਜੀ ਵੀ ਆਏ ਸਨ।ਏਸ ਦੀ ਕਾਰ ਕਢੋ । ਸੋ ਤੁਰੰਤ ਹੀ ਸਿੱਖਾਂ ਨੈ ਕਾਰ ਕਢੱਣੀ ਆਰੰਭ ਕੀਤੀ।ਆਪ ਭੀ ਸਾਹਿਬਾਂ ਨੇ ਪੰਜ ਵਾਰ ਦੁਸ਼ਾਲੇ ਨਾਲ ਕਾਰ ਕੱਢੀ ਤੇ ਸਿੱਖਾ ਨੂੰ ਬਚਨ ਕੀਤਾ ਸੀ ਕਿ 'ਅਸਾਡੀ ਏਥੇ ਗੁਪਤ ਕਾਸ਼ੀ ਹੈ।'

(ੲ). ਵਾਤਾਵਰਨ ਸੁਹਾਣਾ ਬਣਾਨ ਲਈ ਦਰਖਤ ਲਗਵਾਉਣੇ

ਖਿਆਲਾ ਪਿੰਡ ਗੁਰਨੇ ਤੋਂ 8 ਕਿਲੋਮੀਟਰ ਹੈ ਜਿੱਥੇ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਏਥੇ ਇੱਕ ਬ੍ਰਾਹਮਣ ਨੇ ਸੇਵਾ ਕੀਤੀ । ਗੁਰੂ ਜੀ ਨੇ ਬ੍ਰਾਹਮਣ ਨੂੰ ਖੂਹ ਅਤੇ ਬੋਹੜ ਦੇ ਦਰਖਤ ਲਾਉਣ ਦਾ ਆਦੇਸ਼ ਦਿਤਾ। ਉਸ ਨੇ ਦੋਨੋ ਲਗਾਏ ਜੋ ਹੁਣ ਤੱਕ ਲੱਗੇ ਹੋਏ ਹਨ।

12. Sihr vswauxy Aqy DrmSwlw bxwauxIAW

ਬਿਲਾਸਪੁਰ (13 ਮਈ 1665, ਦੀਪ ਚੰਦ ਦੇ ਸਤਾਰਵੇਂ ਤੇ ਤਿੰਨ ਦਿਨ) ਬਿਲਾਸਪੁਰ ਆਏ। ਰਾਣੀ ਚੰਪਾ ਨੇ ਗੁਰੂ ਜੀ ਦੀ ਬੜੀ ਆਉ ਭਗਤ ਕੀਤੀ।ਸਤਾਰਵੀਂ ਤੋਂ ਫਾਰਗ ਹੋ ਕੇ ਰਾਣੀ ਚੰਪਾ ਮਾਤਾ ਨਾਨਕੀ ਜੀ ਪਾਸ ਆਏ ਤੇ ਬੇਨਤੀ ਕੀਤੀ, "ਜੀ ਸੁਣਿਆਂ ਹੈ ਕਿ ਗੁਰੂ ਜੀ ਕੀਰਤਪੁਰ ਛੱਡ ਕੇ ਬਾਂਗਰ ਦੇਸ ਜਾ ਰਹੇ ਹਨ। ਅਜਿਹਾ ਨਾ ਕਰੋ। ਜੇ ਕੀਰਤਪੁਰ ਨਹੀਂ ਰਹਿਣਾ ਤਾਂ ਮੈਂ ਨਵਾਂ ਗਾਉਂ ਵਸਾਉਣ ਲਈ ਭੁਇਂ ਅਰਦਾਸ ਕਰਨ ਲਈ ਤਿਆਰ ਹਾਂ"।ਮਾਤਾ ਨਾਨਕੀ ਜੀ ਨੇ ਰਾਣੀ ਚੰਪਾ ਦੀ ਅਧੀਨਗੀ ਦੇਖ ਕੇ ਕਿਹਾ, "ਅੱਛਾ ਰਾਣੀ ਅਸੀਂ ਨਹੀ ਜਾਵਾਂਗੇ"। ਰਾਣੀ ਚੰਪਾ ਨੇ ਗਾਉਂ ਵਸਾਉਣ ਲਈ ਲੋਧੀਪੁਰ, ਮੀਆਂ ਪੁਰ ਤੇ ਸਹੋਟੇ ਪਿੰਡਾਂ ਦੀ ਭੁਇਂ ਅਰਦਾਸ ਕਰਾਈ। ਗੁਰੂ ਜੀ ਬਿਲਾਸਪੁਰ ਨਗਰੀ ਤੌਂ ਵਿਦਿਆ ਹੋ ਕੀਰਤਪੁਰ ਆ ਗਏ ਤੇ ਦੀਵਾਨ ਦਰਘਾ ਮਲ ਨੂੰ ਹੁਕਮ ਹੋਇਆ ਕਿ ਇਨ੍ਹਾਂ ਤਿਨਾਂ ਪਿੰਡਾਂ ਵਿੱਚੋਂ ਕੋਈ ਚੰਗੀ ਥਾਂ ਵੇਖੋ ਜਿੱਥੇ ਨਵਾਂ ਨਗਰ ਵਸਾਇਆ ਜਾਵੇ। (ਗੁਰੂ ਕੀਆਂ ਸਾਖੀਆਂ, ਪੰਨਾ 65-66) ਮਾਖੋਵਾਲ ਪਿੰਡ ਉਜਾੜ ਪਿਆ ਦੇਖਕੇ ਰਾਜਾ ਭੀਮ ਚੰਦ ਤੋਂ ਦਸ ਹਜ਼ਾਰ ਰੁਪਏ ਨੂੰ ਜ਼ਮੀਨ ਮੁੱਲ ਲੈ ਕੇ 9 ਹਾੜ ਸੰ: 1721 ਬਿ: ਨੂੰ ਏਥੇ ਅੰਨਦਪੁਰ ਨਗਰੀ ਵਸਾਕੇ ਨਿਵਾਸ ਕਰ ਲੀਤਾ।

ਸੰਮਤ ਸਤਰਾਂ ਅਸਾਢ ਮਾਸ ਕੀ ਇਕੀਸ ਕੇ ਦਿਹੁੰ ਬਾਬਾ ਗੁਰਦਿਤਾ ਜੀ ਰੰਧਾਵਾ ਦੇ ਹੱਥੋਂ ਸਹੋਟੇ ਪਿੰਡ ਦੇ ਰਕਬਾ ਮਾਖੋਵਾਲ ਦੇ ਥੇਹ ਤੇ ਮੋੜ੍ਹੀ ਗੱਡੀ।ਇਸ ਨਵੇਂ ਪਿੰਡ ਦਾ ਨਾਮ 'ਚੱਕ ਨਾਨਕੀ ' ਰੱਖਿਆ। ਸਾਰੀ ਸੰਗਤ ਅਤਿ ਪ੍ਰਸੰਨ ਹੋਈ।ਦੀਵਾਨ ਦਰਘਾ ਮੱਲ ਨੇ ਖੜ੍ਹੇ ਹੋ ਕੇ ਅਰਦਾਸ ਕੀਤੀ ਤੇ ਤ੍ਰਿਹਾਵਲ ਪ੍ਰਸਾਦ ਵਰਤਾਇਆ ਗਿਆ। ਗੁਰੂ ਜੀ ਨੇ ਚੁਮਾਸਾ ਨਾਨਕੀ ਚੱਕ ਵਿੱਚ ਗੁਜ਼ਾਰਿਆ। (ਗੁਰੂ ਕੀਆਂ ਸਾਖੀਆਂ: 1986: 66) ਗੁਰੂ ਜੀ ਨੇ ਮਾਖੋਵਾਲ ਵਿੱਚ ਟਿਕਾਣਾ ਬਣਾ ਲਿਆ ਤੇ ਮਾਖੋਵਾਲ ਸਿੱਖੀ ਦੀਆਂ ਗਤੀਵਿਧੀਆਂ ਦਾ ਕੇਂਦਰ ਬਣ ਗਿਆ। ਥੋੜੇ ਦਿਨੋਂ ਮੇ ਬਹੁਤ ਲੋਗ ਬਸੇ। ਗੁਰੂ ਜੀ ਨੇ ਸੁੰਦਰ ਮੰਦਰ ਬਨਵਾਏ। ਬਹੁਤ ਸਿਖ ਸੰਗਤ ਆਵਨੇ ਲਗੀ।



ਗੁਰੂ ਤੇਗ ਬਹਾਦਰ ਜੀ ਮੁਰਸ਼ਦਾਬਾਦ ਤੋਂ ਢਾਕਾ ਦੇ ਪ੍ਰਸਿੱਧ ਸ਼ਹਿਰ ਪੁੱਜੇ ਅਤੇ ਬਲਾਕੀ ਦਾਸ ਮਸੰਦ ਦੇ ਘਰ ਡੇਰਾ ਕੀਤਾ । ਉਸ ਨੇ ਸਤਿਗੁਰਾਂ ਵਾਸਤੇ ਇਕ ਅਮੋਲਕ ਪਲੰਘ ਵੱਡੀ ਸ਼ਰਧਾ ਨਾਲ ਸਜਾ ਕੇ ਰੱਖਿਆ ਹੋਇਆ ਸੀ, ਗੁਰਦੇਵ ਜੀ ਉਸ ਦੀ ਮਨੋ ਕਾਮਨਾ ਪੂਰੀਕਰਨ ਵਾਸਤੇ ਪਲੰਘ ਉਪਰ ਜਾ ਬਿਰਾਜੇ । ਢਾਕੇ ਦੀ ਸੰਗਤ ਦਾ ਕੀਰਤਨ ਸੁਣ ਕੇ ਗੁਰਦੇਵ ਨੇ ਫੁਰਮਾਨ ਕੀਤਾ : "ਮਮ ਸਿੱਖੀ ਕਾ ਕੋਠਾ ਢਾਕਾ" । ਗੁਰਦੇਵ ਨੇ ਉਥੇ ਧਰਮਸ਼ਾਲਾ ਬਣਾਉਣ ਲਈ ਆਦੇਸ਼ ਦਿੱਤਾ। ਸੰਗਤਾਂ ਨੇ ਬਾਦ ਵਿਚ ਜੋੜ ਮੇਲੇ ਤੇ ਸਤਿਸੰਗ ਲਈ ਵੱਡੀ ਤੇ ਸੁੰਦਰ ਧਰਮਸ਼ਾਲਾ ਬਣਾਈ । ਇਸ ਧਰਮ ਸ਼ਾਲਾ ਦਾ ਨਾਮ ਸੰਗਤ ਟੋਲਾ ਸਾਹਿਬ ਹੈ । ਏਥੇ ਬਿਰਾਜ ਕੋ ਗੁਰੂ ਜੀ ਉਥੋਂ ਦੀਆਂ ਸਿਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿਆ ਕਰਦੇ ਸਨ ।



13. ਵੱਢੀ ਬੰਦ ਕਰਨੀ ਤੇ ਕਰਮਚਾਰੀਆਂ ਦੀ ਲੁੱਟ ਰੋਕਣੀ


ਸਾਖੀ ੩੭ ਅਨੁਸਾਰ ਕੈਥਲ ਤੋਂ ਸ਼ੁਰੂ ਹੋ ਕੇ, ਗੁਰੂ ਜੀ ਬਰਨਾ ਵਿਖੇ ਜਾਂਦੇ ਹੋਏ ਇਕ ਜ਼ਿਮੀਦਾਰ ਦੇ ਘਰ ਠਹਿਰੇ ਜੋ ਇੱਕ ਸ਼੍ਰਧਾਵਾਨ ਸਿੱਖ ਸੀ ਉਸ ਸਿੱਖ ਨੇ ਗੁਰੂ ਜੀ ਦੇ ਰਹਿਣ, ਖਾਣ ਪੀਣ ਦੇ ਸਭ ਪ੍ਰਬੰਧ ਕੀਤੇ ।ਉੁਸ ਨੇ ਗੁਰੂ ਜੀ ਅਗੇ ਬੇਨਤੀ ਕੀਤੀ ਕਿ ਗੁਰੂ ਜੀ ਉਸ ਦੇ ਨਾਲ ਉਸਦੇ ਖੇਤ ਵਿੱਚ ਚੱਲਣ, ਜਿੱਥੇ ਸਰਕਾਰ ਦੁਆਰਾ ਇੱਕ ਪਟਵਾਰੀ ਉਸਦੀ ਫਸਲ ਦੀ ਕੀਮਤ ਦੇਣ ਲਈ ਭੇਜਿਆ ਗਿਆ ਸੀ।'ਉਸ ਨੇ ਕਿਹਾ,"ਤੁਸੀਂ ਮੌਜੂਦ ਰਹੋਗੇ, ਤਾਂ ਮੇਰੇ ਤੇ ਠੀਕ ਲਗਾਨ ਲਗੇਗਾ।" ਗੁਰੂ ਜੀ ਨੇ ਕਿਹਾ, "ਮੇਰੇ ਨਾਲ ਖੜੇ ਹੋ ਜਾਵੋ, ਅਤੇ ਡਰੋ ਨਹੀਂ, ਕਿਉਂਕਿ ਮੇਰੇ ਹਾਜ਼ਰ ਰਹਿਣ ਕਰਕੇ ਉਹ ਕੋਈ ਗਲਤ ਮਿਣਤੀ ਨਹੀਂ ਕਰੇਗਾ।" ਪਟਵਾਰੀ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ, ਪਰ ਖੇਤ ਨੂੰ ਗਲਤ ਮਾਪ ਨਾ ਸਕਿਆ, ਅਤੇ ਅੰਤ ਵਿੱਚ ਉਹ ਉਸ ਸਿੱਖ ਨੂੰ ਆਪਣਾ ਖੇਤਰ ਦੱਸਣ ਲਈ ਕਹਿਣ ਲਈ ਮਜਬੂਰ ਹੋਇਆ ਤੇ ਫਿਰ ਉਸ ਨੂੰ ਦੱਸੀ ਹੋਈ ਜ਼ਮੀਨ ਦਾ ਰਕਬਾ ਵੀ ਮੰਨਣਾ ਪਿਆ। ਜਦ ਉਸ ਨੇ ਪੁਛਿਆ ਕਿ ਮੈਂ ਜ਼ਮੀਨ ਨੂੰ ਮਰਜ਼ੀ ਅਨੁਸਾਰ ਕਿਉਂ ਨਹੀਂ ਮਾਪ ਸਕਿਆ ਤਾਂ ਉਸ iਸੱਖ ਨੇ ਕਿਹਾ ਕਿ ਇਹ ਗੁਰੂ ਦੀ ਮਿਹਰ ਦਾ ਕਾਰਨ ਸੀ। ਉਸ ਨੇ ਗੁਰੂ ਜੀ ਬਾਰੇ ਪੁਛਿਆ ਤਾ ਗੁਰੂ ਜੀ ਨਾਲ ਜਾਣ-ਪਛਾਣ ਕਰਵਾਈ ਗਈ, ਜਿਸ ਦੇ ਅੱਗੇ ਉਸਨੇ ਮੱਥਾ ਟੇਕਿਆ ਤੇ ਉਸ ਨੇ ਇਹ ਪੁੱਛਿਆ ਕਿ ਉਹ ਖੇਤ ਨੂੰ ਸਹੀ ਕਿਉਂ ਨਹੀਂ ਮਾਪ ਸਕਿਆ ਤਾਂ ਗੁਰੂ ਜੀ ਨੇ ਉੱਤਰ ਦਿੱਤਾ, "ਜਿਵੇਂ ਮੋਹਰ 'ਤੇ ਲਿਖੇ ਸ਼ਬਦਾਂ ਦੀ ਤਰ੍ਹਾਂ, ਕਿਸਮਤ ਦੇ ਫ਼ਰਮਾਨ ਹਰ ਮਨੁੱਖ ਦੇ ਮੱਥੇ 'ਤੇ ਉਲਟੇ ਅੱਖਰਾਂ ਵਿੱਚ ਲਿਖੇ ਹੁੰਦੇ ਹਨ, ਪਰ ਜਦੋਂ ਉਹ ਗੁਰੂ ਅੱਗੇ ਮੱਥਾ ਟੇਕਦਾ ਹੈ ਤਾਂ ਉਹ ਸਿੱਧਾ ਹੋ ਜਾਂਦਾ ਹੈ।" ਪਟਵਾਰੀ ਨੇ ਕਿਹਾ ਤੁਸੀਂ "ਗਰੀਬਾਂ ਦਾ ਰਖਵਾਲੇ ਹੋ, ਮੈਂ ਇਸ ਦੀ ਸਾਰੀ ਜ਼ਮੀਨ ਦਾ ਲਗਾਨ ਮਾਫ ਕਰਦਾ ਹਾਂ, ਬਸ਼ਰਤੇ ਤੁਸੀਂ ਮੈਨੂੰ ਆਪਣਾ ਸਿੱਖ ਬਣਾ ਲਓ ਜਿਸ ਲਈ ਗੁਰੂ ਜੀ ਨੇ ਸਹਿਮਤੀ ਦਿੱਤੀ, ਅਤੇ ਉਸਨੂੰ ਸਿੱਖ ਬਣਾ ਲਿਆ । ਮਾਝੇ ਦੇ ਸਿੱਖਾਂ ਨੇ ਬੇਨਤੀ ਕਰੀ "ਮਾਝੇ ਚਲੋ"। ਗੁਰੂ ਜੀ ਨੇ ਬਚਨ ਕੀਤਾ। "ਅਜੇ ਤੀਰਥ ਯਾਤ੍ਰਾ ਕਰਾਂਗੇ।" ਸੁਣਕੇ ਕਈ ਸੰਤ ਸਾਥ ਹੋਏ । ਗੁਰਦੁਆਰਾ ਸਾਹਿਬ ਉਸ ਥਾਂ ਬਣਿਆ ਜਿਸ ਨਾਲ 10 ਵਿਘੇ ਜ਼ਮੀਨ ਹੈ । ਪੰਡਾਰਸੀ ਰੇਲ ਸਟੇਸ਼ਨ ਤੋਂ ਦੱਖਣ ਪੂਰਬ ਕੋਣ 3 ਕਿ ਮੀ ਹੈ। ਏਥੇ ਇੱਕ ਪ੍ਰੇਮੀ ਸਿੱਖ ਨੇ ਅਪਣੇ ਘਰ ਵਿੱਚ ਰੱਖ ਕੇ ਪ੍ਰੇਮ ਸੇਵਾ ਕੀਤੀ। (42. ਸਾਖੀ 37)

ਮਕਰੋੜ ਵਿੱਚ ਇੱਕ ਗੁੱਜਰ ਗੁਰੂ ਜੀ ਲਈ ਦੁੱਧ ਲੈ ਕੇ ਆਇਆ ਪਰ ਗੁਰੂ ਜੀ ਨੇ ਸੇਵਨ ਨਹੀਂ ਕੀਤਾ। ਗੁਰੂ ਜੀ ਨੇ ਇੱਕ ਤਰਖਾਣ ਭਾਈ ਗੁਰਦਿੱਤਾ ਦੁਆਰਾ ਲਿਆਂਦਾ ਗਿਆ ਦੁੱਧ ਪੀਤਾ ਤਾਂ ਗੁੱਜਰ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੇਰੇ ਦੁਆਰਾ ਲਿਆਂਦਾ ਗਿਆ ਦੁੱਧ ਕਿਉਂ ਨਹੀਂ ਪੀਤਾ। ਗੁਰੂ ਜੀ ਨੇ ਕਿਹਾ ਕਿ ਤੂੰ ਚੋਰੀ ਦੇ ਡੰਗਰ ਰੱਖਦਾ ਹੈਂ। ਤੇਰਾ ਦੁੱਧ ਪੀਣ ਦੇ ਲਾਇਕ ਨਹੀਂ। ਗੁੱਜਰ ਨੇ ਗੁਰੂ ਜੀ ਤੋਂ ਮਾਫੀ ਮੰਗੀ। ਗੁਰੂ ਜੀ ਇੱਥੋਂ ਧਮਤਾਨ ਵੱਲ ਚਲੇ ਗਏ ਸਨ।

14. ਵਹਿਮਾਂ ਭਰਮਾਂ ਤੋਂ ਛੁਟਕਾਰਾ

ਪਿੰਡ ਦੇ ਕੋਲ ਵੱਡਾ ਨਜ਼ਾਰਾ ਆਇਆ ਤਾਂ ਗੁਰੂ ਜੀ ਨੇ ਆਗਿਆ ਕੀਤੀ: "ਇਸ ਦਾ ਮੁਹੜਾ ਚੁੱਕੋ" ਤਾਂ ਪਿੰਡ ਦੇ ਲੋਕ ਆ ਕੇ ਆਖਣ ਲਗੇ, "ਮਹਾਰਾਜ ਇਥੇ ਤਾਂ ਦਿਓ ਰਹਿੰਦਾ ਹੈ ਜੋ ਸਾਡੇ ਆਦਮੀ ਮਾਰ ਦਿੰਦਾ ਹੈ। ਕਿਸੇ ਨੂੰ ਰਹਿਣ ਨਹੀਂ ਦਿੰਦਾ । ਏਸ ਜੰਡ ਹੇਠ ਜੋ ਵੀ ਘੋੜਾ ਬਲਦ ਆਦਿ ਬੰਨ੍ਹੀ ਦਾ ਹੈ ਉਹ ਮਰ ਜਾਂਦਾ ਹੈ। ਗੁਰੂ ਜੀ ਨੇ ਆਖਿਆ: "ਭਾਈ ਦੇਉ ਨੂੰ ਕੱਢ ਦਵਾਂਗੇ ਅਤੇ ਏਥੇ ਦੇਵਤਿਆਂ ਦਾ ਵਾਸ ਕਰਾਂਗੇ ।" ਤਾਂ ਗੁਰੂ ਜੀ ਨੇ ੳਥੇ ਡੇਰਾ ਕੀਤਾ ਅਤੇ ਦੇਉ ਨੂੰ ਆਖਿਆ: "ਤੂੰ ਏਥੋ ਹੁਣ ਚਲਿਆ ਜਾ ਕਿਤੇ ਹੋਰ ਥਾਂ ਜਾ ਰਹਿ।ਸਾਡੀ ਤਲਵੰਡੀ ਪੁਰਾਣੀ ਕਾਸ਼ੀ ਹੈ ਜਿਸ ਦਾ ਘੇਰਾ 12 ਕੋਹ ਚੁਫੇਰੇ ਹੈ। ਉਸ ਦੇ ਵਿੱਚ ਅਸੀਂ ਕੋਈ ਦੇਉ ਜਾ ਜਿੰਨ ਭੂਤ ਨਹੀਂ ਰਹਿਣ ਦੇਣਾ"। ਤਾਂ ਦੇਉ ਦੁਖੀ ਹੋ ਕੇ ਉਥੋਂ ਨਿਕਲ ਗਿਆ। ਲੋਕਾਂ ਵਿੱਚ ਬਹੁਤ ਸ਼ਰਧਾ ਹੋਈ। ਬੜੇ ਸਿੱਖ ਬਣੇ ਗੁਰੂ ਜੀ ਦੀ ਬੜੀ ਸੇਵਾ ਅਤੇ ਮਾਨਤਾ ਹੋਈ। ਜੰਡ ਦੀ ਥਾਂ ਵੀ ਉਥੇ ਪਿੱਪਲ ਲੱਗਾ ਜੋ ਹੁਣ ਤੱਕ ਵੀ ਹੈ ਅਤੇ ਜੰਡ ਨੂੰ ਖਾ ਗਿਆ ਹੈ। ਗੁਰਦੁਆਰਾ ਬਹੁਤ ਸੁੰਦਰ ਬਣਿਆ ਹੋਇਆ ਹੈ।(43. ਮਾਲਵਾ ਇਤਿਹਾਸ, ਪੰਨਾ 89)

ਪਿੰਡ ਮੌੜ ਸਾਬੋ ਡਿੱਖ ਤੋਂ 8 ਕਿਲੋਮੀਟਰ ਦੱਖਣ ਵੱਲ ਹੈ। ਏਥੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਵਾਰਾ ਸਥਾਪਿਤ ਹੈ। ਗੁਰੂ ਜੀ ਨੇ ਖਿਆਲੇ ਤੋਂ ਚਲ ਕੇ ਇਸ ਪਿੰਡ ਦੇ ਨੇੜੇ ਜੰਡ ਥਲੇ ਡੇਰਾ ਕਰਨ ਲਗੇ ਤਾਂ ਪਿੰਡ ਦੇ ਇਕ ਆਦਮੀ ਨੇ ਕਿਹਾ: "ਇਸ ਥਾਂ ਦੈਂਤ ਵਸਦਾ ਹੈ ਜੋ ਰਾਤ ਨੂੰ ਦੁੱਖ ਦੇਵੇਗਾ। ਤੁਸੀਂ ਕਿਸੇ ਹੋਰ ਦਰਖਤ ਥੱਲੇ ਡੇਰਾ ਲਾ ਲਵੋ।" ਇਹ ਸੁਣ ਕੇ ਗੁਰੂ ਜੀ ਨੇ ਕਿਹਾ,"ਹੁਣ ਏਥੇ ਦੈਂਤ ਨਹੀਂ ਰਹੇਗਾ।" ਗੁਰੂ ਜੀ ਨੇ ਉਸ ਥਾਂ ਡੇਰਾ ਕੀਤਾ ਤਾਂ ਰਾਤ ਨੂੰ ਭੂਤ ਆ ਗਿਆ ਤੇ ਦੂਰ ਖੜ੍ਹੇ ਹੋ ਕੇ ਅਰਜ਼ ਕੀਤੀ, "ਅੱਗੇ ਗੁਰੂ ਅੰਗਦ ਜੀ ਦੀ ਛਟੀ ਦਿਖਾਕੇ ਅਮਰਦਾਸ ਜੀ ਨੇ ਗੋਇੰਦਵਾਲ ਤੋਂ ਕਢਵਾਇਆ ਤਾਂ ਏਥੇ ਆ ਰਹਿਆ। ਹੁਣ ਕਿੱਥੇ ਦੀ ਆਗਿਆ ਹੈ। ਗੁਰੂ ਜੀ ਨੇ ਕਿਹਾ:"ਹੁਣ ਬਠਿੰਡੇ ਦੇ ਕਿਲੇ ਜਾ ਵਸੋ। ਫਿਰ ਜਦ ਇੱਕ ਬਲੀ ਉਥੋਂ ਕਢੇਗਾ ਤਾਂ ਉਹ ਜਿੱਥੇ ਕਹੇਗਾ ਉਥੇ ਜਾ ਰਹਿਣਾ"। ਗੁਰੂ ਜੀ ਏਥੇ ਬਹੁਤ ਦਿਨ ਰਹੇ ਤੇ ਇੱਕ ਤਲਾ ਖੁਦਵਾਇਆ। (ਮਾਲਵਾ ਇਤਿਹਾਸ, ਪੰਨਾ 89)

ਸੰਗਤ ਵਿੱਚ ਪ੍ਰਸਾਦ ਵੰਡਦਿਆਂ ਇਕ ਵਰਤਾਵਾ ਇੱਕ ਸਿੱਖ ਨੂੰ ਪ੍ਰਸਾਦ ਦੇਣਾ ਭੁੱਲ ਗਿਆ । ਅੱਗੋਂ ਉਸ ਸਿੱਖ ਨੇ ਮੰਗਿਆ ਵੀ ਨਾ ਤਾਂ ਗੁਰੂ ਸਾਹਿਬ ਨੇ ਉਸਨੂੰ ਦੋਹਰਾ ਛਾਂਦਾ ਦਵਾ ਕੇ ਬਚਨ ਕੀਤਾ ਕਿ ਤੇਰੀ ਸੰਤਾਨ ਨੂੰ ਦੋਹਰੀ ਇਜ਼ਤ ਮਿਲੇਗੀ । ਸੋ ਓਹੀ ਬਚਨ ਹੁਣ ਸੁਫਲਾ ਹੈ ।

15. ਵਿਸ਼ਵਾਸ਼ ਵਿੱਚ ਪ੍ਰਪੱਕਤਾ

ਪੰਡਿਤ ਕ੍ਰਿਪਾ ਰਾਮ ਨੇ ਜਦ ਮੁਗਲ ਸ਼ਾਸ਼ਕ ਨੂੰ ਕਿਹਾ ਕਿ ਜੇ ਗੁਰੂ ਤੇਗ ਬਹਾਦਰ ਜੀ ਨੇ ਇਸਲਾਮ ਕਬੂਲ ਕਰ ਲਿਆ ਤਾਂ ਉਹ ਸਾਰੇ ਇਸਲਾਮ ਕਬੂਲ ਕਰ ਲੈਣਗੇ। ਇਹ ਇਨਂ੍ਹਾ ਕਸ਼ਮੀਰੀ ਪੰਡਿਤਾਂ ਦੇ ਮਨ ਵਿਚ ਪੱਕਾ ਵਿਸ਼ਵਾਸ਼ ਹੀ ਸੀ ਜੋ ਉਹ ਗੁਰੂ ਜੀ ਕੋਲ ਅਰਜ਼ੋਈ ਇਸ ਯਕੀਨ ਨਾਲ ਲੈ ਕੇ ਆਏ ਕਿ ਇੱਕ ਗੁਰੂ ਤੇਗ ਬਹਾਦਰ ਹੀ ਹੈ ਜੋ ਇਨ੍ਹਾਂ ਦੇ ਧਰਮ ਨੂੰ ਬਚਾ ਸਕਦਾ ਹੈ। ਤੇ ਗੁਰੂ ਸਾਹਿਬ ਨੇ ਵੀ ਰੱਖ ਦਿਖਾਈ। ਸੀਸ ਦੇ ਦਿਤਾ ਪਰ ਵਚਨ ਤੋਂ ਨਾ ਫਿਰੇ। ਇਹ ਇੱਕ ਅਦਭੁਤ ਤਰ੍ਹਾਂ ਦਾ ਵਿਸ਼ਵਾਸ਼ ਸੀ ਜਿਸ ਵਿੱਚ ਇੱਕ ਨੇ ਤਾਂ ਵਿਸ਼ਵਾਸ਼ ਸਦਕਾ ਧਰਮ ਲਾ ਦਿਤਾ ਤੇ ਦੂਜੇ ਨੇ ਅਪਣਾ ਸੀਸ ਵਾਰ ਦਿਤਾ। ਇਹੋ ਜਿਹੀ ਹੋਰ ਮਿਸਾਲ ਕਿਤੇ ਨਹੀਂ ਮਿਲਦੀ।

ਇੱਕ ਦਿਨ ਸਿੰਘਾ ਜੀ ਨੇ ਗੁਰੂ ਜੀ ਤੋਂ ਆਪਣੇ ਗੁਆਂਢੀ ਦੇ ਘਰ ਜਿੱਥੇ ਇੱਕ ਬੱਚੇ ਦੀ ਮੰਗਣੀ ਹੋ ਰਹੀ ਸੀ, ਆਪਣੇ ਹਿੱਸੇ ਦੀ ਮਿਠਾਈ ਲੈਣ ਵਾਸਤੇ ਜਾਣ ਦੀ ਆਗਿਆ ਮੰਗੀ । ਗੁਰੂ ਜੀ ਨੇ ਉਸ ਨੂੰ ਕਿਹਾ ਕਿ ਹੁਣ ਉਸ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਹਰ ਕੋਈ ਉਸ ਨੂੰ ਮਠਿਆਈ ਦੇ ਦੋ ਹਿਸੇ ਭੇਜੇਗਾ। ਸਿੰਘਾ ਜੀ ਉਥੇ ਨਾ ਗਏ ਅਤੇ ਚੁੱਪਚਾਪ ਗੁਰੂ ਜੀ ਕੋਲ ਬੈਠ ਗਏ। ਵਿਆਹ ਦੀ ਰਸਮ ਤੋਂ ਬਾਅਦ ਅਜਿਹਾ ਹੋਇਆ ਕਿ ਚੌਧਰੀਆਂ ਨੇ ਸਿੰਘਾ ਜੀ ਬਾਰੇ ਪੁੱਛਿਆ। ਦੱਸਿਆ ਗਿਆ ਕਿ ਸਿੰਘਾ ਜੀ ਪਿੰਡ ਵਿੱਚ ਆਏ ਇੱਕ ਸੰਤ ਦੀ ਸੇਵਾ ਵਿੱਚ ਰੁੱਝੇ ਹੋਏ ਸਨ। ਚੌਧਰੀ ਨੇ ਆਪਣੇ ਇਕ ਸਾਥੀ ਨੂੰ ਸਿੰਘਾ ਜੀ ਕੋਲ ਜਾ ਕੇ ਉਸ ਦੇ ਸਥਾਨ 'ਤੇ ਮਠਿਆਈ ਦੇ ਦੋ ਹਿੱਸੇ ਦੇਣ ਲਈ ਕਿਹਾ। ਗੁਰੂ ਜੀ ਨੇ ਜੋ ਕਿਹਾ ਉਹ ਸੱਚ ਹੋਇਆ। ਉਸ ਦਿਨ ਤੋਂ ਬਾਅਦ ਜਦੋਂ ਵੀ ਪਿੰਡ ਵਿੱਚ ਕੋਈ ਸਮਾਗਮ ਹੁੰਦਾ ਤਾਂ ਉਸ ਦੇ ਘਰ ਦੋ ਹਿੱਸੇ ਮਠਿਆਈਆਂ ਭੇਜੀਆਂ ਜਾਂਦੀਆਂ ਸਨ। ਏਥੇ ਠਹਿਰ ਕੇ ਸੰਗਤ ਦਾ ਬਹੁਤ ਸੁਧਾਰ ਕੀਤਾ।

16. ਵੈਰ ਭਾਵ ਤੋਂ ਰਹਿਤ

ਬਾਬਾ ਬਕਾਲਾ ਤੋਂ 8 ਕਿਲੋਮੀਟਰ ਦੂਰ ਬਿਆਸ ਦੀ ਪਰੰਪਰਾ ਦੱਸਦੀ ਹੈ ਕਿ ਜਦੋਂ ਧੀਰ ਮੱਲ ਦੇ ਮਸੰਦ ਨੇ ਬਾਬਾ ਬਕਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਾਈ ਤਾਂ ਭਾਈ ਮੱਖਣ ਸ਼ਾਹ ਲੁਬਾਣਾ ਦੀ ਅਗਵਾਈ ਵਿੱਚ ਗੁਰਸਿੱਖਾਂ ਨੇ ਇਨ੍ਹਾਂ ਨੂੰ ਫੜ ਕੇ ਗੁਰੂ ਸਾਹਿਬ ਕੋਲ ਪੇਸ਼ ਕੀਤਾ ਅਤੇ ਇਨ੍ਹਾਂ ਦਾ ਸਮਾਨ ਵੀ ਖੋਹ ਲਿਆ। ਗੁਰੂ ਜੀ ਨੇ ਧੀਰ ਮੱਲ ਨੂੰ ਮਾਫ ਕਰਕੇ ਉਸ ਦਾ ਸਮਾਨ ਮੋੜਨ ਲਈ ਕਹਿ ਦਿੱਤਾ। ਸਿੱਖਾਂ ਨੇ ਬਾਕੀ ਸਾਮਾਨ ਤਾਂ ਮੋੜ ਦਿੱਤਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਕੋਲ ਰੱਖ ਲਈ। ਜਦੋਂ ਗੁਰੂ ਜੀ ਬਿਆਸ ਦਰਿਆ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਿੱਖਾ ਨੇ ਧੀਰ ਮੱਲ ਨੂੰ ਬੀੜ ਵਾਪਸ ਨਹੀਂ ਕੀਤੀ। ਗੁਰੂ ਜੀ ਨੇ ਕਿਹਾ ਕਿ ਇਹ ਬੀੜ ਧੀਰ ਮੱਲ ਦੀ ਅਮਾਨਤ ਹੈ ਇਹ ਉਸ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ, ਅਸੀਂ ਹੋਰ ਬੀੜ ਤਿਆਰ ਕਰ ਲਵਾਂਗੇ। ਗੁਰੂ ਸਾਹਿਬ ਨੇ ਸਤਿਕਾਰ ਸਹਿਤ ਬੀੜ ਨੂੰ ਉੱਥੇ ਹੀ ਰੱਖ ਦਿੱਤਾ ਅਤੇ ਇੱਕ ਸਿੱਖ ਨੂੰ ਧੀਰ ਮੱਲ ਕੋਲ ਸੁਨੇਹਾ ਦੇਣ ਲਈ ਭੇਜਿਆ ਕਿ ਉਹ ਬੀੜ ਲੈ ਜਾਵੇ। ਧੀਰ ਮੱਲ ਇਹ ਬੀੜ ਇੱਥੋਂ ਕਰਤਾਰਪੁਰ ਸਾਹਿਬ ਵਿਖੇ ਲੈ ਗਿਆ ਸੀ। ਇਸ ਅਸਥਾਨ ਦੇ ਗੁਰਦੁਆਰਾ ਸ੍ਰੀ ਅਮਾਨਤਸਰ ਸਾਹਿਬ ਸਥਿਤ ਹੈ। (ਪਰਮਵੀਰ ਸਿੰਘ, ਡਾ: ਗੁਰਮਤਿ ਪ੍ਰਕਾਸ਼)

17. ਗੁਰਪੁਰਬ ਮਨਾਉਣੇ

ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਨੌਵੀਂ ਝਾਂਸਾ ਰੋਡ ਤੇ ਕੁਰੂਕਸ਼ੇਤਰ ਸ਼ਹਿਰ ਵਿੱਚ ਸਥਿਤ ਹੈ। ਥਾਨੇਸਰ ਮਹਾਦੇਵ ਦਾ ਅਸਥਾਨ ਜੋ ਵੇਦਾਂ ਅਨੁਸਾਰ ਕਾਂਸ਼ੀ ਅਤੇ ਹਰਿਦੁਆਰ ਦੇ ਮੰਦਰਾਂ ਨਾਲੋਂ ਵੀ ਪੁਰਾਣਾ ਹੈ। ਸ੍ਰੀ ਗੁਰੂ ਤੇਗ ਬਹਾਦਰ ਮੰਦਰ ਦੇ ਕਿਨਾਰੇ ਬੈਠ ਗਏ ਅਤੇ ਲੋਕਾਂ ਨੂੰ ਸਤਿ ਧਰਮ ਦਾ ਪ੍ਰਚਾਰ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਸੰਤ ਸਨ ਜਿਨ੍ਹਾਂ ਨੇ ਆਪਣੇ ਭਵਿੱਖ ਦੀਆਂ ਦਾਤਾਂ ਨੂੰ ਲੋਕਾਂ ਦੇ ਭਲੇ ਲਈ ਵਰਤਿਆ। ਥਾਂ-ਥਾਂ ਖੂਹਾਂ 'ਤੇ ਪਾਣੀ ਲਗਾਓ। ਧਰਮ ਦੇ ਰਖਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸਥਾਨ ਥਾਨੇਸਰ ਮਹਾਦੇਵ ਤੀਰਥ ਦੇ ਕਿਨਾਰੇ ਹੈ।

ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਸੀ, ਅਤੇ ਇਸ ਸਥਾਨ 'ਤੇ ਸਿੱਖਾਂ ਅਤੇ ਸੰਤਾਂ ਦੀ ਭੀੜ ਹੋਣ ਲੱਗੀ। ਕੜਾਹ ਪ੍ਰਸ਼ਾਦ ਅਤੇ ਹੋਰ ਪਕਵਾਨਾਂ ਨੂੰ ਵੱਡੀ ਮਾਤਰਾ ਵਿੱਚ ਤਿਆਰ ਕਰਕੇ ਵੰਡਿਆ ਗਿਆ। ਗੁਰੂ ਜੀ ਨੇ ਕਿਹਾ, 'ਹਰ ਪਾਸੇ ਤੋਂ ਬਹੁਤ ਸਾਰੇ ਸਿੱਖ, ਬਾਂਗਰ ਦੇਸ਼ ਵਿੱਚ ਸਾਡੇ ਧਰਮ ਅਸਥਾਨਾਂ 'ਤੇ ਆਉਣਗੇ, ਪਰ ਦੇਸ਼ ਦੇ ਇਸ ਹਿੱਸੇ ਦੇ ਬਹੁਤ ਘੱਟ ਹਨ । ਮੂਲ ਅਸਥਾਨ 'ਤੇ ਹਰ ਸਾਲ ਵੱਡਾ ਮੇਲਾ ਲਗਾਇਆ ਜਾਵੇਗਾ। ਢੋਲ ਵਜਾਏ ਜਾਣਗੇ, ਪਵਿੱਤਰ ਗ੍ਰੰਥ ਦਾ ਪਾਠ ਕੀਤਾ ਜਾਵੇਗਾ, ਪਵਿੱਤਰ ਸ਼ਬਦ ਗਾਏ ਜਾਣਗੇ, ਝੰਡੇ ਲਹਿਰਾਏ ਜਾਣਗੇ, ਘੋੜੇ ਅਤੇ ਹਾਥੀ ਲੜੀ ਵਿੱਚ ਖੜੇ ਕੀਤੇ ਜਾਣਗੇ ਅਤੇ ਇੱਕ ਐਲਾਨ ਦੁਆਰਾ ਇਕੱਠੇ ਬੁਲਾਏ ਗਏ ਗਰੀਬਾਂ ਨੂੰ ਰੋਟੀਆਂ ਵੰਡੀਆਂ ਜਾਣਗੀਆਂ। "ਗਰੀਬਾਂ ਦੇ ਰਾਖੇ", ਸੇਖਾਂ ਨੇ ਕਿਹਾ, "ਅਸੀਂ ਜੰਗਲ ਦੇਸ਼, ਗੁਰੂ ਦੀ ਭਵਿੱਖੀ ਕਾਂਸ਼ੀ ਅਤੇ ਬਾਂਗਰ ਦੇਸ਼ ਦੇਖੇ ਹਨ; ਆਓ ਹੁਣ ਕੁਰਕਸ਼ੇਤਰ ਨੂੰ ਵੀ ਵੇਖੀਏ, ਜਿੱਥੇ ਕੈਰੋਂ ਅਤੇ ਪਾਂਡੋਂ ਵਿਚਕਾਰ ਮਸ਼ਹੂਰ ਲੜਾਈ ਲੜੀ ਗਈ ਸੀ।" ਗੁਰੂ ਜੀ ਨੇ ਜਵਾਬ ਦਿੱਤਾ ਕਿ ਉਹ ਅਗਲੇ ਪੂਰਨਮਾਸ਼ੀ ਨੂੰ ਬਾਬੇ ਨਾਨਕ ਦੀ ਬਰਸੀ ਮਨਾਉਣ ਲਈ 15 ਦਿਨ ਹੋਰ ਉੱਥੇ ਰਹਿਣ ਦਾ ਇਰਾਦਾ ਰੱਖਦੇ ਹਨ ਅਤੇ ਉਸ ਤੋਂ ਬਾਅਦ ਉਹ ਅੱਗੇ ਜਾਣਗੇ। ਇਸ ਅਨੁਸਾਰ ਉਨ੍ਹਾਂ ਨੇ ਬ੍ਰਾਹਮਣਾਂ ਅਤੇ ਸੰਤਾਂ ਲਈ ਭੋਜਨ ਤਿਆਰ ਕਰਨ ਲਈ ਆਪਣੇ ਤੰਬੂਆਂ ਦੇ ਨੇੜੇ ਚੁਰਾਂ ਅਤੇ ਚੁਲਿਆਂ ਦੀਆਂ ਥਾਵਾਂ ਬਣਾਉਣ ਦਾ ਆਦੇਸ਼ ਦਿੱਤਾ। ਉਨ੍ਹਾਂ ਨੇ ਮਿਸਰ ਤਾਜੀ ਮਲ ਨੂੰ ਪੁੱਛਿਆ ਕਿ ਉਹ ਕਿਹੜੀਆਂ ਪਕਵਾਨਾਂ ਨੂੰ ਤਰਜੀਹ ਦਿੰਦੇ ਹਨ।ਮਿਸਰ ਨੇ ਖੀਰ-ਦੁੱਧ ਅਤੇ ਚੌਲ ਇਕੱਠੇ ਉਬਾਲ ਕੇ ਚੀਨੀ ਮਿਲਾਉਣ ਦੀ ਸਿਫਾਰਸ਼ ਕੀਤੀ-ਪਰ ਨਾਲ ਹੀ ਕਿਹਾ ਕਿ ਬਾਬੇ ਨਾਨਕ ਦਾ ਮਨਪਸੰਦ ਪਕਵਾਨ ਕੜਾਹ ਪ੍ਰਸ਼ਾਦ ਸੀ। ਗੁਰੂ ਜੀ ਨੇ ਦੋਵਾਂ ਨੂੰ ਤਿਆਰ ਕਰਨ ਦਾ ਹੁਕਮ ਦਿੱਤਾ, 'ਗੁਰੂ ਜੀ ਨੇ ਕਿਹਾ, 'ਮਹਾਰਾਜਾ ਰਾਮ ਚੰਦਰ ਜੀ ਦੁਆਰਾ ਇੱਥੇ ਇੱਕ ਵਿਸ਼ਾਲ ਯੱਗ ਕਰਵਾਇਆ ਗਿਆ ਸੀ, ਅਤੇ ਇਹ ਬਾਬਾ ਨਾਨਕ ਦੀ ਬਰਸੀ ਹੈ"। ਇਸ ਲਈ ਦੁੱਧ ਦੀ ਵੱਡੀ ਮਾਤਰਾ ਇਕੱਠੀ ਕੀਤੀ ਗਈ ਅਤੇ ਖੀਰ, ਕੜਾਹ ਪ੍ਰਸ਼ਾਦ, ਪੂਰੀਆਂ ਅਤੇ ਕੁਚੌਰੀਆਂ, 24 ਘੰਟਿਆਂ ਲਈ ਤਿਆਰ ਸਨ । ਅਗਲੀ ਸਵੇਰ ਬ੍ਰਾਹਮਣ ਅਤੇ ਸੰਤ ਇਕੱਠੇ ਹੋਏ ਅਤੇ ਦਾਅਵਤ ਮਾਨਣ ਲਈ ਕਤਾਰਾਂ ਵਿੱਚ ਬੈਠ ਗਏ। ਉਸ ਦਿਨ ਆਏ ਸਾਰੇ ਲੋਕਾਂ ਦਾ ਸੁਆਗਤ ਕੀਤਾ ਗਿਆ ਸੀ। ਅਜਿਹਾ ਸੀ ਬਾਬੇ ਨਾਨਕ ਦੀ ਬਰਸੀ ਦਾ ਯੱਗ। ਇਸ ਸ਼ਾਨਦਾਰ ਤਿਉਹਾਰ ਦੇ ਸਬੰਧ ਵਿੱਚ ਗੁਰੂ ਜੀ ਦਾ ਨਾਮ ਯਾਦ ਕੀਤਾ ਜਾਂਦਾ ਹੈ। (44. ਸਾਖੀ ੩੨)

18. ਗੁਰਸਿੱਖਾਂ ਨਾਲ ਅਤਿਅੰਤ ਪਿਆਰ

ਪਰੰਪਰਾ ਅਨੁਸਾਰ, ਪਿੰਡ ਦਾ ਵਸਨੀਕ, ਭਾਈ ਮੁਗਲੂ, ਗੁਰੂ ਹਰਗੋਬਿੰਦ ਜੀ ਦਾ ਸ਼ਰਧਾਲੂ ਸੀ ਅਤੇ ਉਸਨੇ ਮਹਿਰਾਜ ਦੀ ਲੜਾਈ (1634) ਵਿੱਚ ਆਪਣੀ ਤਾਕਤ ਦਿਖਾਈ ਸੀ। ਗੁਰੂ ਜੀ ਨੇ ਉਸਦੀ ਸ਼ਰਧਾ ਅਤੇ ਬਹਾਦਰੀ ਤੋਂ ਖੁਸ਼ ਹੋ ਕੇ ਉਸਨੂੰ ਵਰਦਾਨ ਮੰਗਣ ਲਈ ਬੁਲਾਇਆ ਸੀ। ਭਾਈ ਮੁਗਲੂ ਨੇ ਕਿਹਾ ਕਿ ਉਨ੍ਹਾਂ ਦੀ ਇੱਕੋ ਇੱਕ ਇੱਛਾ ਸੀ ਕਿ ਉਹ ਆਖਰੀ ਸਾਹ ਲੈਣ ਤੋਂ ਪਹਿਲਾਂ ਗੁਰੂ ਜੀ ਦੇ ਦਰਸ਼ਨ ਕਰ ਲਵੇ। ਗੁਰੂ ਹਰਗੋਬਿੰਦ ਜੀ ਨੇ ਕੁਝ ਸੋਚਣ ਪਿੱਛੋਂ ਕਿਹਾ ਕਿ ਉਹ ਪਹਿਲਾਂ ਵੀ ਗੁਰੂ ਨੂੰ ਦੇਖ ਸਕਦਾ ਹੈ। ਸਾਲ ਬੀਤਦੇ ਗਏ, ਭਾਈ ਮੁਗਲੂ, ਬੁੱਢਾ ਅਤੇ ਕਮਜ਼ੋਰ, ਮੌਤ ਦੀ ਉਡੀਕ ਕਰ ਰਿਹਾ ਸੀ। ਗੁਰੂ ਤੇਗ ਬਹਾਦੁਰ ਉਸ ਸਮੇਂ ਗੰਢੂਆਂ ਦੇ ਪੱਛਮ ਵੱਲ 20 ਕਿਲੋਮੀਟਰ ਦੂਰ ਭੀਖੀ ਵਿਖੇ ਸਿੱਖਾਂ ਵਿਚ ਸਨ ਤਾਂ ਗੁਰੂ ਜੀ ਦਾ ਧਿਆਨ ਭਾਈ ਮੁਗਲੂ ਵਲ ਚਲਾ ਗਿਆ ਤਾਂ ਆਪਣੇ ਘੋੜੇ ਨੂੰ ਤਿਆਰ ਕਰਨ ਦਾ ਆਦੇਸ਼ ਦਿੱਤਾ। ਕਣਕਵਾਲ ਤੋਂ ਹੁੰਦੇ ਹੋਏ ਉਹ ਭਾਈ ਮੁਗਲੂ ਦੇ ਘਰ ਪਹੁੰਚੇ, ਜੋ ਆਖਰੀ ਸਾਹ ਲੈ ਰਿਹਾ ਸੀ। ਭਾਈ ਮੁਗਲੂ ਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼ੀ ਨਾਲ ਭਰ ਗਿਆ ਅਤੇ ਸ਼ਰਧਾ ਵਿੱਚ ਆਪਣੇ ਹੱਥ ਜੋੜ ਦਿਤੇ ਅਤੇ ਸ਼ੁਕਰਾਨੇ ਦੇ ਹੰਝੂ ਵਹਾਉਂਦਾ ਹੋਇਆ ਉਹ ਪੂਰਨ ਸ਼ਾਂਤੀ ਵਿੱਚ ਪ੍ਰਮਾਤਮਾ ਨੂੰ ਪਿਆਰਾ ਹੋਇਆ । ਭੀਖੀ ਪਰਤਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਉਸ ਦਾ ਸਸਕਾਰ ਕੀਤਾ ।ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਿੱਖਾਂ ਨਾਲ ਮੁਗਲੂ ਦਾ ਸਸਕਾਰ ਕੀਤਾ ਸੀ, ਸਿੱਖ ਸੰਗਤ ਨੇ ਪਿੰਡ ਦੇ ਪੂਰਬ ਵੱਲ ਇੱਸ ਯਾਦ ਨੂੰ ਸਮਰਪਿਤ ਗੁਰ ਅਸਥਾਨ ਦੀ ਸਥਾਪਨਾ ਕੀਤੀ ।

ਆਪਣੇ ਬੁਢਾਪੇ ਵਿੱਚ, ਭਾਈ ਫੱਗੂ ਮੱਲ ਜੀ, ਗੁਰੂ ਸਾਹਿਬ ਨੂੰ ਜੀਉਂਦੇ ਜੀ ਦਰਸ਼ਨ ਲਈ ਬਹੁਤ ਉਤਾਵਲੇ ਸਨ, ਰੋਜ਼ ਧਿਆਨ ਲਾਉਂਦੇ ਅਤੇ ਅਰਦਾਸ ਕਰਦੇ ਸਨ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹ ਬਹੁਤ ਬੁੱਢੇ ਹੋ ਗਏ ਹਨ ਅਤੇ ਹੁਣ ਪੰਜਾਬ ਦੀ ਯਾਤਰਾ ਨਹੀਂ ਕਰ ਸਕਦੇ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪੂਰਬ ਯਾਤਰਾ 'ਤੇ ਆਏ ਤਾਂ ਆਪ ਭਾਈ ਫੱਗੂ ਮੱਲ ਦੇ ਘਰ ਨਿੱਜੀ ਤੌਰ 'ਤੇ ਗਏ। ਜਦੋਂ ਗੁਰੂ ਸਾਹਿਬ ਉਸਦੇ ਘਰ ਪਹੁੰਚੇ ਤਾਂ ਭਾਈ ਫੱਗੂ ਮੱਲ ਜੀ ਮੰਜੇ 'ਤੇ ਪਏ ਸਨ। ਉਸ ਨੂੰ ਕਿਸੇ ਨੇ ਦੱਸਿਆ ਕਿ ਗੁਰੂ ਸਾਹਿਬ ਆਏ ਹਨ। ਭਾਈ ਸਾਹਿਬ ਨੇ ਕਿਹਾ ਜੇਕਰ ਗੁਰੂ ਸਾਹਿਬ ਹਨ ਤਾਂ ਉਹਨਾਂ ਨੂੰ ਮੇਰੀ ਆਗਿਆ ਦੀ ਲੋੜ ਨਹੀਂ ਹੈ। ਇੱਕ ਛੋਟਾ ਜਿਹਾ ਦਰਵਾਜ਼ਾ ਖੁੱਲ੍ਹਿਆ (ਉਹ ਦਰਵਾਜ਼ਾ ਅਜੇ ਵੀ ਗੁਰਦੁਆਰਾ ਸਾਹਿਬ ਵਿੱਚ ਸੁਰੱਖਿਅਤ ਹੈ) ਅਤੇ ਗੁਰੂ ਸਾਹਿਬ ਉਸ ਕਮਰੇ ਵਿੱਚ ਦਾਖਲ ਹੋਏ ਜਿੱਥੇ ਭਾਈ ਸਾਹਿਬ ਲੇਟੇ ਹੋਏ ਸਨ। ਗੁਰੂ ਸਾਹਿਬ ਨੇ ਭਾਈ ਫੱਗੂ ਮੱਲ ਜੀ ਨੂੰ “ਚਾਚਾ ਫੱਗੂ ਮੱਲ ਜੀ” ਕਹਿ ਕੇ ਸੰਬੋਧਨ ਕੀਤਾ। ਫੱਗੂ ਮੱਲ ਨੇ ਸਾਸਾਰਾਮ ਵਿਖੇ ਆਪਣੇ ਨਿਵਾਸ ਦੌਰਾਨ ਖੁਦ ਗੁਰੂ ਸਾਹਿਬ, ਉਨ੍ਹਾਂ ਦੇ ਪਰਿਵਾਰ ਅਤੇ ਸੰਗਤਾਂ ਨੂੰ ਪੂਰੇ ਮਾਣ ਤਾਣ ਨਾਲ ਰੱਖਿਆ ਅਤੇ ਨਿਰਸਵਾਰਥ ਸੇਵਾ ਕੀਤੀ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਭਾਈ ਫੱਗੂ ਜੀ ਸਾਸਾਰਾਮ ਸ਼ਹਿਰ ਦੇ ਇੱਕ ਅਮੀਰ ਵਪਾਰੀ ਸਨ, ਉਹ ਗੁਰੂ ਸਾਹਿਬ ਦੇ ਅਨਿੰਨ ਸਿੱਖ ਸਨ। ਉਸਨੇ ਆਪਣਾ ਨਵਾਂ ਘਰ ਬਣਾਇਆ ਅਤੇ ਵਾਅਦਾ ਕੀਤਾ ਕਿ ਜਦੋਂ ਤੱਕ ਗੁਰੂ ਸਾਹਿਬ ਇਸ ਵਿੱਚ ਪੈਰ ਨਹੀਂ ਰੱਖਦੇ, ਉਹ ਇਸ ਵਿੱਚ ਨਹੀਂ ਰਹਿਣਗੇ। ਭਾਈ ਫੱਗੂ ਜੀ ਦੀ ਮਨੋਕਾਮਨਾ ਨੂੰ ਪੂਰਾ ਕਰਨ ਲਈ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਆ ਕੇ ਇਸ ਅਸਥਾਨ ਨੂੰ ਪਵਿੱਤਰ ਕੀਤਾ।

ਗੁਰੂ ਸਾਹਿਬ ਨੇ ਇਕ ਉਤਮ ਪਰਿਵਾਰ ਸਿਰਜਣ ਦੀਆਂ ਜ਼ਿਮੇਵਾਰੀਆਂ ਨਿਭਾਈਆਂ ਜਿਸ ਨੇ ਧਰਮ ਲਈ ਸਾਰਾ ਪਰਿਵਾਰ ਵਾਰ ਦਿਤਾ । ਛੋਟੇ ਬਾਲਾਂ ਤਕ ਨੇ ਵੀ ਇਸਲਾਮ ਕਬੂਲ ਮਨਜ਼ੂਰ ਨਹੀਂ ਕੀਤਾ। ਗੁਰਅਸਥਾਨਾਂ ਦੀ ਦੇਖ ਭਾਲ ਕੀਤੀ, ਸ਼ੁਭ ਆਚਾਰ ਦੀ ਮਿਸਾਲ ਕਾਇਮ ਕੀਤੀ ਉਹ ਸਹਿਣ ਸ਼ਕਤੀ ਦਾ ਇਕ ਮੁਜਸਮਾ ਸਨ ਜੋ ਸੁੰਦਰ ਤੇ ਸੁਚੱਜਾ ਸਮਾਜ ਸਿਰਜਣ ਲਈ ਗੁਰੂ ਜੀ ਦੇ ਕਦਮ ਸੁਨਿਹਰੀ ਅੱਖਰਾਂ ਵਿੱਚ ਲਿਖੇ ਗਏ ਗੁਰੂ ਜੀ ਤਿਆਗ ਤੇ ਤੇਗ ਦਾ ਅਨੂਠਾ ਸੁਮੇਲ ਸਨ।

hvwly

1. ਕਵੀ ਸੋਹਣ, ਗੁਰ ਬਿਲਾਸ, ਪਾਤਸ਼ਾਹੀ ਛੇਵੀਂ (ਸੰ: ਗਿਆਨੀ ਇੰਦਰ ਸਿੰਘ ਗਿਲ), ਸ਼੍ਰੀ ਅੰਮ੍ਰਿਤਸਰ. 1968, ਪੰਨਾ 292

2. ਫੌਜਾ ਸਿੰਘ, ਹੁਕਮਨਾਮੇ ਗੁਰੂ ਤੇਗ ਬਹਾਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 176, ਪੰਨਾ 2.

3. 'ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ' ਕਰਤਾ ਕੇਸਰ ਸਿੰਘ ਛਿਬਰ (ਸੰ: ਡਾ: ਤਾਰਨ ਸਿੰਘ ਜੱਗੀ) ਪਰਖ 4, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਚਰਣ 9. 1-2 ਪੰਨਾ 81.)

4.https://brainly.in/question/42879542)

5. https://www.sikhs.org/guru9.htm

6. https://www.sikhs.org/guru9.htm

7. ਨਉ ਨਿਧ (ਸੰ: ਪ੍ਰੀਤਮ ਸਿੰਘ), ਗੁਰੂ ਨਾਨਕ ਅਧਿਆਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ, ਮਾਰਚ 1976. ਪੰਨਾ, 102, 154

8. ਗੁਰੂ ਕੀਆਂ ਸਾਖੀਆਂ (ਸੰ:ਪਿਆਰਾ ਸਿੰਘ ਪਦਮ, ਗਰਜਾ ਸਿੰਘ) ਭੱਟ ਵਹੀ ਮੁਲਤਾਨੀ ਸਿੰਧੀ, ਪੰਨਾ 29-30. 1986.

9. ਸੁਰਜੀਤ ਸਿੰਘ ਗਾਂਧੀ (2007)। ਸਿੱਖ ਗੁਰੂਆਂ ਦਾ ਇਤਿਹਾਸ ਰੀਟੋਲਡ: 1606-1708 ਸੀ.ਈ. ਅਟਲਾਂਟਿਕ ਪ੍ਰਕਾਸ਼ਕ
10. ਮੈਕਾਲਿਫ, ਮੈਕਸ ਆਰਥਰ (1909)। ਸਿੱਖ ਧਰਮ, ਇਸ ਦੇ ਗੁਰੂ, ਪਵਿੱਤਰ ਲਿਖਤਾਂ ਅਤੇ ਲੇਖਕ, ਭਾਗ 4. ਆਕਸਫੋਰਡ: ਲੇਰਡਨ ਪ੍ਰੈਸ। ਵਿਕੀਸੋਰਸ
11. ਜੈਕਸ, ਟੋਨੀ, ਲੜਾਈਆਂ ਅਤੇ ਘੇਰਾਬੰਦੀਆਂ ਦੀ ਡਿਕਸ਼ਨਰੀ, ਵੋਲ. ਗ੍ਰੀਨਵੁੱਡ ਪਬਲਿਸ਼ਿੰਗ ਗਰੁੱਪ ਪੀ. 2007, 513.
12. ਵਿਲੀਅਮ ਓਵੇਨ ਕੋਲ; ਪਿਆਰਾ ਸਿੰਘ ਸਹਿੰਭੀ, ਸਿੱਖ: ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਅਤੇ ਅਭਿਆਸ। ਸਸੇਕਸ ਅਕਾਦਮਿਕ ਪ੍ਰੈਸ. ਪੰਨਾ 34-35. (1995)।
13. ਗੁਰੂ ਕੀਆਂ ਸਾਖੀਆਂ (ਸੰ:ਪਿਆਰਾ ਸਿੰਘ ਪਦਮ, ਗਰਜਾ ਸਿੰਘ)
14. ਗੁਰੂ ਤੇਗ ਬਹਾਦਰ ਕਮੇਮੋਰੇਸ਼ਨ ਵਾਲਿਊਮ (ਸੰ: ਗੰਡਾ ਸਿੰਘ) ਡਿਪਾਰਟਮੈਂਟ ਆਫ਼ ਪੰਜਾਬ ਹਿਸਟੋਰੀਕਲ ਸਟਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਨਾ 17-91
15. ਉਹੀ
16. ਸਿਰਦਾਰ ਅਤਰ ਸਿੰਘ, ਟ੍ਰੈਵਲਜ਼ ਆਫ ਗੁਰੂ ਤੇਗ ਬਹਾਦਰ ਐਂਡ ਗੁਰੂ ਗੋਬਿੰਦ ਸਿੰਘ, ਇੰਡੀਅਨ ਪਬਲਿਕ ਉਪੀਨੀਅਨ, ਪ੍ਰੈਸ ਲਹੌਰ, ਜਨਵਰੀ 1876, ਅੰਗ੍ਰੇਜ਼ੀ ਵਿਚ ਦਾ ਪਾਸਟ ਐਂਡ ਪ੍ਰੈਜ਼ੈਂਟ ਵਾਲਿਊਮ 9, ਅਪ੍ਰੈਲ 1975,
17. ਗੁਰੂ ਤੇਗ ਬਹਾਦਰ ਕਮੇਮੋਰੇਸ਼ਨ ਵਾਲਿਊਮ (ਸੰ: ਗੰਡਾ ਸਿੰਘ) ਡਿਪਾਰਟਮੈਂਟ ਆਫ਼ ਪੰਜਾਬ ਹਿਸਟੋਰੀਕਲ ਸਟਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਨਾ 17-91 ਤੇ ਛਪਿਆ ਤੇ ਸਾਖੀ 14 ਪੰਨਾ 27-28 ਤੇ ਹੈ।
18. ਮੇਜਰ ਗੁਰਮੁਖ ਸਿੰਘ, ਹਿਸਟੋਰੀਕਲ ਸਿੱਖ ਸਰਾਈਨਜ਼ ਸਿੰਘ ਬਰਾਦਰਜ਼, ਅੰਮ੍ਰਿਤਸਰ 1995, ਪੰਨਾ 274-275
19. ਪੀ. ਐਸ. ਮਿੱਤਲ, ਸਿੰਘ ਸਜੇ ਮਿੱਤਲ ਭਾਈਚਾਰੇ ਦਾ ਇਤਿਹਾਸ, ਸੰਗਮ ਪਬਲੀਕੇਸ਼ਨਜ਼
20. ਭਾਈ ਸੰਤੋਖ ਸਿੰਘ, ਸੂਰਜ ਪ੍ਰਕਾਸ਼-ਜੀਵਨ ਦਸ ਗੁਰੂ ਸਾਹਿਬਾਨ-ਛੰਦ ਵਿੱਚ ਅਨੁਵਾਦ
21. ਗੁਰੂ ਗ੍ਰੰਥ ਸਾਹਿਬ, ਪੰਨਾ 990
22. ਅਤਰ ਸਿੰਘ, ਸਾਖੀ 17, ਪੰਨਾ 29-30)23 ਮਾਸਰ-ਇ-ਆਲਮਗੀਰੀ, Bibiotheca Indica,, (1947), 81
23 ਆਈ-ਅਬੂਲ-ਹਸਨ, 202

24 ਸਰਕਾਰ ਜੇ ਐਨ, ਹਿਸਟਰੀ ਆਫ ਔਰੰਗਜ਼ੇਬ, 267

25 ਇੰਦੂ ਭੂਸ਼ਨ ਬੈਨਰਜੀ, ਐਵੋਲਿਊਸ਼ਨ ਆਫ ਖਾਲਸਾ (Evolution of the Khalsa)

27 ਡਾਕਟਰ ਗੋਕਲ ਚੰਦ ਨਾਰੰਗ, Transformation of Sikhism (1992), p.70

28 ਸਯਦ ਮੁਹੰਮਦ ਲਤੀਫ, ਹਿਸਟਰੀ ਆਫ ਦੀ ਪੰਜਾਬ (੧੯੮੯),

29 ਸੰਤੋਖ ਸਿੰਘ ਭਾਈ, ਸੂਰਜ ਪ੍ਰਕਾਸ਼ ਰਾਸ 12, ਆਂਸੂ 27, ਪੰਨਾ ੪੫੨੬ (7)

30 ਟਾਇਨਬੀ, ਏ, An Historian's Approach to Religion

31 ਅਨਿਲ ਚੰਦਰ ਬੈਨਰਜੀ, The Sikh Gurus and the Sikh Religion (1983) p. ੨੭੭

32 Hari Ram Gupta, History of the Sikhs (1984) Vol. 1, p. 218

33 Duncan Greenlees, The Gospel of the Guru Granth Sahib (1975) page PXCVi

34 ਦੌਲਤ ਰਾਇ, ਸਾਹਿਬਿ ਕਮਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

35 ਸੂਰਜ ਪ੍ਰਕਾਸ਼ ਦੇ ਪੰਨਾ ੪੫੨੬ (7)

36 Macauliffe, M.A. The Sikh Religion, IV, 382
37. ਇਨਸਾਈਕਲੋਪੀਡੀਆ ਸਿਖਿਇਜ਼ਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ
38. ਨਰੋਤਮ ਪੰਡਿਤ ਤਾਰਾ ਹਰਿ, ਗੁਰਦੁਆਰੇ ਨੌਵੀ ਪਾਤਸ਼ਾਹੀ ਦੇ, ਦ ਪਾਸਟ ਐਂਡ ਪਰੈਜ਼ੈਂਟ, ਵੋਲਿਊਮ 9, ਪਾਰਟ 1, ਸੀਰੀਅਲ 17, ਅਪ੍ਰੈਲ 1975, ਗੁਰੂ ਤੇਗ ਬਹਾਦਰ ਕਮੈਮੋਰੇਸ਼ਨ ਵਾਲਿਊਮ, ਡਿਪਾਰਮੈਂਟ ਆਫ ਪੰਜਾਬ ਹਿਸਟੋਰੀਕਲ ਸਟੱਡੀਜ਼, ਪੰਜਾਬੀ ਯੂਨੀਵਰਸਿਟੀ,ਪਟਿਆਲਾ, ਪੰਨਾ 220-230
39. ਮਾਲਵਾ ਇਤਿਹਾਸ ਪੰਨਾ 88
40 ਗੁਰੂ ਕੀਆਂ ਸਾਖੀਆਂ (ਸੰ:ਪਿਆਰਾ ਸਿੰਘ ਪਦਮ, ਗਰਜਾ ਸਿੰਘ) ਭੱਟ ਵਹੀ ਮੁਲਤਾਨੀ ਸਿੰਧੀ, ਪੰਨਾ 66-67. 1986.
41. ਗੁਰੂ ਕੀਆਂ ਸਾਖੀਆਂ ਸਾਖੀ, 18-20
42. ਗੁਰੂ ਕੀਆਂ ਸਾਖੀਆਂ ਸਾਖੀ, 37
43. ਮਾਲਵਾ ਇਤਿਹਾਸ, ਪੰਨਾ 89
44. ਗੁਰੂ ਕੀਆਂ ਸਾਖੀਆਂ ਸਾਖੀ ੩੨
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top