• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਸਿੱਖ ਲੜਕੀਆਂ ਦੀ ਜਬਰੀ ਧਰਮ ਬਦਲੀ ਦੀਆਂ ਵਧਦੀਆਂ ਘਟਨਾਵਾਂ

Dalvinder Singh Grewal

Writer
Historian
SPNer
Jan 3, 2010
1,245
421
79
ਸਿੱਖ ਲੜਕੀਆਂ ਦੀ ਜਬਰੀ ਧਰਮ ਬਦਲੀ ਦੀਆਂ ਵਧਦੀਆਂ ਘਟਨਾਵਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਦ ਸ੍ਰੀਨਗਰ ਦੇ ਰੈਣਾਵਾੜੀ ਇਲਾਕੇ ਦੀ 18 ਸਾਲਾ ਸਿੱਖ ਕੁਮਾਰੀ ਨੂੰ ਉਤਰੀ ਕਸ਼ਮੀਰ ਦੇ ਪਿੰਡ ਚੰਦਸਾ ਦਾ 62 ਸਾਲ ਦਾ ਬੁੱਢਾ ਜਿਸ ਦਾ ਅਪਣਾ ਵੱਡਾ ਪਰਿਵਾਰ ਤੇ ਬਾਲ ਬੱਚੇ ਹਨ, ਜ਼ਬਰਦਸਤੀ ਚੁਕਵਾ ਕੇ ਧਰਮ ਤਬਦੀਲ ਕਰਵਾ ਕੇ ਨਿਕਾਹ ਕਰ ਲੈਂਦਾ ਹੈ ਤਾਂ ਉਹ ਦਿਨ ਯਾਦ ਆਉਂਦੇ ਹਨ ਜਦੋਂ ਅਬਦਾਲੀ ਹਿੰਦੂ ਲੜਕੀਆਂ ਨੂੰ ਚੁਕਵਾ ਕੇ ਗੱਡੇ ਭਰ ਕੇ ਕਾਬੁਲ ਕੰਧਾਰ ਦੇ ਬਜ਼ਾਰਾਂ ਵਿਚ ਕੌਡੀਆਂ ਦੇ ਭਾਅ ਵੇਚ ਦਿੰਦਾ ਸੀ। ਮਈ ਵਿੱਚ ਪਰਿਵਾਰ ਵਲੋਂ ਲੜਕੀ ਦੀ ਗੁੰਮਸ਼ੁਦਾ ਦੀ ਰਿਪੋਰਟ ਥਾਣੇ ਵਿੱਚ ਲਿਖਵਾਈ ਗਈ ਤਾਂ ਜੰਮੂ ਕਸ਼ਮੀਰ ਦੀ ਪੁਲਿਸ ਨੇ ਦਾਅਵਾ ਕੀਤਾ ਕਿ ਲੜਕੀ 36 ਘੰਟਿਆਂ ਦੇ ਅੰਦਰ ਅੰਦਰ ਵਾਰਿਸਾਂ ਦੇ ਹਵਾਲੇ ਕਰ ਦਿਤੀ ਜਾਵੇਗੀ। ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਪਰਿਵਾਰ ਨੂੰ ਇਤਲਾਹ ਦਿਤੀ ਗਈ ਕਿ ਬਜ਼ੁਰਗ ਦੇ ਪਰਿਵਾਰ ਨੇ ਲੜਕੀ ਨੂੰ ਕਸ਼ਮੀਰ ਹਾਈ ਕੋਰਟ ਵਿਚ ਪੇਸ਼ ਕੀਤਾ ਸੀ ਜਿਥੇ ਲੜਕੀ ਨੇ ਮੰਨਿਆਂ ਸੀ ਉਸ ਨੇ ਅਪਣੀ ਮਰਜ਼ੀ ਨਾਲ ਧਰਮ ਤਬਦੀਲ਼ ਕੀਤਾ ਸੀ ਤੇ ਵਿਆਹ ਵੀ ਮਰਜ਼ੀ ਨਾਲ ਕਰਵਾਇਆ ਸੀ।ਕੋਰਟ ਸ਼ਾਦੀ ਨੂੰ ਸਹੀ ਠਹਿਰਾਉਂਦੀ ਹੈ ਤੇ ਲੜਕੀ ਨੂੰ ਬੁਢy ਕੋਲ ਭੇਜ ਦਿਤਾ ਜਾਂਦਾ ਹੈ। ਪਰ ਲੜਕੀ ਦੇ ਪਰਿਵਾਰ ਨੂੰ ਨਾ ਹੀ ਕੋਰਟ ਵਿਚ ਨਾ ਹੀ ਬਾਹਰ ਮਿਲਣ ਦਿਤਾ ਗਿਆ। ਪੁਲਿਸ ਫਿਰ ਵੀ ਦਾਅਵਾ ਕਰਦੀ ਰਹਿੰਦੀ ਹੈ ਕਿ ਲੜਕੀ ਜਲਦੀ ਹੀ ਵਾਪਿਸ ਲਿਆਂਦੀ ਜਾਵੇਗੀ।

ਇਨ੍ਹੀਂ ਦਿਨੀ ਇਕ ਹੋਰ ਘਟਨਾ ਸ੍ਰੀਨਗਰ ਦੇ ਮਹਜੂਰ ਨਗਰ ਦੇ ਇਲਾਕੇ ਦੀ ਹੈ ਜਿਥੋਂ ਦੀ ਇਕ ਸਿੱਖ ਲੜਕੀ ਇਕ ਮੁਸਲਿਮ ਸਹੇਲੀ ਦੇ ਪਰਿਵਾਰ ਵਿਚ ਵਿਆਹ ਤੇ ਜਾਂਦੀ ਹੈ ਤਾਂ ਵਿਆਹ ਵਿਚ ਹੀ ਇਸ ਲੜਕੀ ਦਾ ਧਰਮ ਤਬਦੀਲ ਕਰਕੇ ਇਕ ਲੜਕੇ ਨਾਲ ਜ਼ਬਰਦਸਤੀ ਵਿਆਹ ਕਰਵਾ ਦਿਤਾ ਜਾਂਦਾ ਹੈ । ਸਿੱਖ ਪੰਥ ਵਿਚ ਜਦ ਇਨ੍ਹਾਂ ਦੋਨ੍ਹਾਂ ਧਰਮ ਤਬਦੀਲ਼ੀਆਂ ਦੀਆ ਘਟਨਾਵਾਂ ਦਾ ਪਤਾ ਲਗਦਾ ਹੈ ਤਾਂ ਰੋਹ ਭਰੇ ਸਿੱਖ ਸੜਕਾਂ ਤੇ ਉਤਰ ਆਉਦੇ ਹਨ ਤੇ ਸਮੇਂ ਦੀ ਸਰਕਾਰ ਤੋਂ ਲੜਕੀਆਂ ਦੀ ਵਾਪਸੀ ਜ਼ਬਰਦਸਤੀ ਧਰਮ ਤਬਦੀਲ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਯੂ ਪੀ ਜਬਰੀ ਧਰਮਬਦਲੀ ਕੀਤੇ ਜਾਣ ਤੇ ਰੋਕ ਲਾਉਣ ਵਾਲ ਕਨੂੰਨ ਬਣਾਉਣ ਦੀ ਮੰਗ ਉਠਦੀ ਹੈ।ਅਕਾਲ ਤਖਤ, ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿਰਸਾ ਤੇ ਹੋਰ ਸ਼ਖਸ਼ੀਅਤਾਂ ਗਵਰਨਰ ਅਤੇ ਫਿਰ ਹੋਮ ਮਨਿਸਟਰ ਨੂੰ ਮਿਲ ਕੇ ਇਹ ਮੰਗਾਂ ਉਠਾਉਂਦੀਆਂ ਹਨ ਤਾਂ ਦਬਾ ਥਲੇ ਪਹਿਲੀ ਲੜਕੀ ਨੂੰ ਤਾਂ ਵਾਪਿਸ ਕਰ ਦਿਤਾ ਜਾਂਦਾ ਹੈ ਜਿਸਦਾ ਅਨੰਦ ਕਾਰਜ ਰੈਣਾਵਾੜੀ ਵਿੱਚ ਸੁਖਬੀਰ ਸਿੰਘ ਨਾਮ ਦੇ ਸਿੱਖ ਲੜਕੇ ਨਾਲ ਕਰ ਦਿਤਾ ਜਾਂਦਾ ਹੈ ਤੇ ਦੋਨਾਂ ਨੂੰ ਦਿੱਲੀ ਹੀ ਦਿਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਰਹਿਣ ਦਾ ਬੰਦੋਬਸਤ ਕਰ ਦਿਤਾ ਜਾਂਦਾ ਹੈ। ਪਰ ਪੁਲਿਸ ਦੇ ਬਿਆਨਾਂ ਅਨੁਸਾਰ ਦੂਸਰੀ ਲੜਕੀ ਦਾ ਅਜੇ ਤਕ ਪਤਾ ਨਹੀਂ ਲੱਗਾ। ਸੱਚ ਕੀ ਹੈ ਇਹ ਤਾਂ ਬਾਦ ਵਿਚ ਹੀ ਪਤਾ ਲੱਗੇਗਾ। ਕਸ਼ਮੀਰ ਵਿਚ ਪਹਿਲਾਂ ਵੀ ਇਸ ਜਬਰੀ ਧਰਮ ਬਦਲੀ ਜਾਂ ਲਵ ਜਿਹਾਦ ਦੀਆਂ ਕਈ ਘਟਨਾਵਾਂ ਹੋਈਆ ਸਨ ਪਰ ਉਨ੍ਹਾਂ ਦਾ ਉਤਾ ਨਾ ਚੁਕੇ ਜਾਣ ਕਰਕੇ ਮਾਮਲਾ ਦਬਾ ਦਿਤਾ ਜਾਂਦਾ ਰਿਹਾ ਹੈ। ਹੁਣ ਇਸ ਧਰਮਬਦਲੀ ਵਿਰੁਧ ਕਨੂਂ ਬਨਾਉਣ ਲਈ ਕਸ਼ਮੀਰ ਵਿਚ ਮੁਹਿੰਮ ਚੱਲ ੋਈ ਹੈ ਤੇ ਪੁਲਿਸ ਤੇ ਕੋਰਟਾਂ ਦੀ ਜ਼ਬਰਦਸਤੀ ਦੇ ਵਿਆਹਾਂ ਵਿਰੁਧ ਕੋਈ ਐਕਸ਼ਨ ਨਾ ਲਏ ਜਾਣ ਕਰਕੇ ਉਨ੍ਹਾਂ ਵਿਰੁਧ ਐਕਸ਼ਨ ਲੈਣ ਦੀ ਮੰਗ ਉੱਠੀ ਹੈ।

ਇਸੇ ਤਰ੍ਹਾਂ ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਦੀ ਬੇਟੀ ਬੁਲਬੁਲ ਕੌਰ ਨੂੰ ਵੀ ਜ਼ਬਰਦਸਤੀ ਉਠਾ ਕੇ ਧਰਮ ਬਦਲੀ ਕਰਵਾ ਕੇ ਨਿਕਾਹ ਪੜਾਇਆ ਗਿਆ ਸੀ ਤੇ ਫਿਰ ਇਹੋ ਘਟਨਾ ਪੰਜਾ ਸਾਹਬ ਦੇ ਹੈਡਗ੍ਰੰਥੀ ਦੀ ਬੇਟੀ ਨਾਲ ਵੀ ਹੋਈ ਸੀ। ਦੋਨਾਂ ਮਾਮਲਿਆਂ ਵਿਚ ਸਿੱਖ ਕੌਮ ਵਲੋਂ ਵੱਡੇ ਪੱਧਰ ਤੇ ਮਾਮਲਾ ਉਠਾਇਆ ਗਿਆ ਸੀ।ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਕਿਸਤਾਨ ਵਿਚ ਹੁਣ ਤਕ 55 ਸਿੱਖ ਕੁੜੀਆਂ ਨੂੰ ਜ਼ਬਰਦਸਤੀ ਉਠਵਾ ਕੇ ਧਰਮ ਤਬਦੀਲ ਕਰਵਾ ਕੇ ਨਿਕਾਹ ਪੜਾਇਆ ਗਿਆ ਪਰ ਪਾਕਿਸਤਾਨ ਸਰਕਾਰ ਨੇ ਇਸ ਵਿਰੁਧ ਕੋਈ ਠੋਸ ਕਦਮ ਨਹੀਂ ਚੁਕਿਆ। ਉਸ ਨੇ ਭਾਰਤੀ ਵਿਦੇਸ਼ ਮੰਤ੍ਰਾਲੇ ਵਿਚ ਵੀ ਇਹ ਮਾਮਲਾ ਉਠਾਇਆ ਪਰ ਕੋਈ ਯੋਗ ਕਾਰਵਾਈ ਨਹੀਂ ਹੋ ਸਕੀ।

ਇੰਗਲੈਂਡ ਵਿਚ ਵੀ ਕਈ ਸਿੱਖ ਲੜਕੀਆਂ ਦੇ ਧਰਮਬਦਲੀ ਦੀਆਂ ਘਟਨਾਵਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ ਪਰ ਉਥੇ ਵੀ ਇਹ ਮਾਮਲਾ ਜ਼ੋਰ ਨਹੀਂ ਫੜ ਸਕਿਆ ਤੇ ਸਿੱਖਾਂ ਵਲੋਂ ਵੀ ਇਸ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਜਿਸ ਕਰਕੇ ਇਹ ਧਰਮਬਦਲੀ ਦਾ ਮਾਮਲਾ ਇਕ ਮਹਾਂਮਾਰੀ ਦਾ ਰੂਪ ਧਾਰਦਾ ਲੱਗਦਾ ਹੈ ਜਿਸ ਲਈ ਕੌਮ ਦਾ ਜਾਗਣਾ ਤੇ ਇਸ ਦਾ ਹੱਲ ਕੱਢਣਾ ਜ਼ਰੂਰੀ ਹੋ ਗਿਆ ਹੈ ।

ਪਹਿਲਾਂ ਕਾਰਣ ਜਾਨਣੇ ਜ਼ਰੂਰੀ ਹਨ: ਕਾਰਣ ਅੰਦਰੂਨੀ ਤੇ ਬਾਹਰੀ ਦੋਨੋਂ ਹਨ। ਅੰਦਰੂਨੀ ਕਾਰਨਾਂ ਵਿਚ ਸਿੱਖਾਂ ਦਾ ਸਿੱਖੀ ਅਤੇ ਸਿੱਖੀ ਕਦਰਾਂ ਕੀਮਤਾਂ ਵਿਚ ਘਟਦਾ ਵਿਸ਼ਵਾਸ਼ ਹੈ।ਸਿੱਖਾਂ ਵਿਚ ਕੋਈ ਅਜਿਹੀ ਸੰਸਥਾ ਵੀ ਨਹੀਂ ਰਹੀ ਜੋ ਇਸ ਵਿਸ਼ਵਾਸ਼ ਨੂੰ ਬਹਾਲ ਕਰਨ ਵਿਚ ਲੋੜੀਂਦਾ ਯੋਗਦਾਨ ਪਾ ਸਕੇ। ਰਾਜਨੀਤਕ ਪ੍ਰਭਾਵਾਂ ਥੱਲੇ ਆਈਆਂ ਸੰਸਥਾਵਾਂ ਵਿੱਚ ਸਿੱਖੀ ਪ੍ਰਤੀ ਲੜਣ ਦਾ ਜੋਸ਼ ਨਹੀ ਰਹਿ ਗਿਆ।ਬਾਹਰੀ ਕਾਰਨਾਂ ਵਿਚ ਦੈਜੇ ਧਰਮਾਂ ਦੀਆ ਵਧਦੀਆ ਗਤੀ ਵਿਧੀਆਂ ਹਨ ਜਿਨ੍ਹਾ ਦੇ ਮੁਕਾਬਲੇ ਵਿਚ ਸਾਡੇ ਅੰਦਰੂਨੀ ਸੰਸਥਾਵਾਂ ਦੀ ਕਮਜ਼ੋਰੀ ਹੈ।

ਕੀਤਾ ਕੀ ਜਾਵੇ? ਕੀ ਕਰੀਏ? ਇਸ ਲਈ ਲਈ ਕੁਝ ਸੁਝਾ ਹੇਠ ਦਿਤੇ ਗਏ ਹਨ:
1. ਸਿੱਖ ਪੰਥ ਵਿਚ ਆਈਆਂ ਕਮਜ਼ੋਰੀਆਂ ਦਾ ਗੰਭੀਰ ਮੰਥਨ ਕਰਨਾ।
2. ਸਿੱਖ ਪੰਥ ਵਿਚ ਆਈਆਂ ਊਣਤਾਈਆਂ ਦੂਰ ਕਰਨ ਲਈ ਸਿੱਖ ਸੁਧਾਰ ਲਹਿਰ ਚਲਾਉਣੀ।
3. ਕੋਸ਼ਿਸ਼ ਕਰਨੀ ਕਿ ਪੁਰਾਤਨ ਜਥੇਬੰਧੀਆਂ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੁਧਾਰ ਲਿਆਇਆ ਜਾਵੇ ਤੇ ਉਨ੍ਹਾਂ ਨੂੰ ਨਿਰੋਲ ਧਾਰਮਿਕ ਬਣਾਉਣ ਲਈ ਨਿੱਜੀ ਮੁਫਾਦਾਂ ਵਾਲੇ ਲੋਕ ਲਾਂਭੇ ਕੀਤੇ ਜਾਣ ਅਤੇ ਰਾਜਨੀਤਕ ਪ੍ਰਭਾਵ ਖਤਮ ਕੀਤਾ ਜਾਵੇ ਜਿਸ ਲਈ ਲੋੜੀਂਦੇ ਕਨੂੰਨਾਂ ਵਿਚ ਵੀ ਸੋਧਾਂ ਲਿਆਉਣੀਆਂ ਜ਼ਰੂਰੀ ਹਨ।
4. ਜੇ ਇਨ੍ਹਾਂ ਸੰਸਥਾਵਾਂ ਵਿਚ ਕੋਈ ਸੁਧਾਰ ਸੰਭਵ ਨਾ ਹੋਵੇ ਤਾਂ ਨਿਰੋਲ ਸਿੱਖੀ ਕਦਰਾਂ ਵਾਲੀ ਇੱਕ ਨਵੀ ਸੰਗਠਨ/ਸੰਸਥਾ ਦੀ ਸਥਾਪਤੀ ਕਰਨੀ ਜਿਸ ਲਈ ਭਰੋਸੇ ਯੋਗ ਪੰਥਕ ਹਿਤਾਂ ਵਾਲੇ ਜਥੇਬੰਧਕ ਢਾਂਚੇ ਦਾ ਖੜ੍ਹਾ ਕਰਨਾ ਜ਼ਰੂਰੀ ਹੈ ।
5. ਆਮ ਲੋਕਾਂ ਵਿਚ ਸਿੱਖੀ ਪ੍ਰਤੀ ਜਾਣਕਾਰੀ ਦਾ ਪ੍ਰਚਾਰ ਪਰਸਾਰ ਤੇ ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਇਤਿਹਾਸ ਵਿੱਚ ਵਿਸ਼ਵਾਸ਼ ਬਹਾਲ ਕਰਵਾਣਾ ਜਿਸ ਲਈ ਯੋਗ ਸਿੱਖ ਧਰਮ ਦੇ ਪ੍ਰਚਾਰਕਾਂ ਦੀ ਚੋਣ ਹੋਵੇ । ਤਨਖਾਹ, ਭੱਤੇ ਤੇ ਪਰਿਵਾਰ ਪਾਲਣ ਵਾਲੇ ਪ੍ਰਚਾਰਕਾਂ ਦੀ ਧਾਰਨਾਂ ਨੂੰ ਬਦਲਣਾ ਜ਼ਰੂਰੀ ਹੋਏਗਾ।
6. ਸਮੇਂ ਦੇ ਸਿੱਖ ਸ਼ਾਸ਼ਕਾਂ ਨੂੰ ਸਿੱਖੀ ਕਦਰਾਂ ਕੀਮਤਾਂ ਵੱਲ ਮੋੜਣਾ
7. ਸਿੱਖ ਸਮਾਜ ਨੂੰ ਭੌਤਕਤਾ ਤੋਂ ਰੂਹਾਨੀਅਤ ਨਾਲ ਜੋੜਣਾ
8. ਦਲਿਤ ਵਰਗ ਨੂੰ ਬਰਾਬਰ ਲਿਆਉਣ ਦੀ ਕੋਸ਼ਿਸ਼ ਤੇ ਉਨ੍ਹਾਂ ਵਿਚ ਨਾਬਰਾਬਰੀ ਦੀ ਭਾਵਨਾ ਦੂਰ ਕਰਨੀ। ਸਿੱਖ ਪੰਥ ਦੇ ਅਸੂਲਾਂ ਅਨੁਸਾਰ ਚੱਲਕੇ ਬਰਾਬਰਤਾ ਤੇ ਭਾਈਵਾਲੀ ਯਕੀਨੀ ਬਣਾਉਣੀ।
9. ਸਵੈ ਹਿਤਾਂ ਤੋਂ ਉਤੇ ਉਠ ਕੇ ਜਨ ਹਿਤ ਕੰਮ ਕਰਨੇ ਜਿਸ ਤਰ੍ਹਾਂ ਸਿੱਖ ਏਡ ਵਰਗੀਆਂ ਸੰਸਥਾਵਾਂ ਕਰ ਰਹੀਆਂ ਹਨ।
10. ਵਿਹਲੜਪੁਣਾ ਛੱਡਕੇ ਹੱਥ-ਕਿਰਤ ਸਭਿਆਚਾਰ ਜਗਾਉਣਾ ਤੇ ਬਾਹਰੋਂ ਮਦਦ ਦੀ ਲੋੜ ਦੀ ਥਾਂ ਪੁਰਾਣੀ ਸਾਂਝੀ ਖੇਤੀ ਦਾ ਸਭਿਆਚਾਰ ਮੁੜ ਜਗਾਉਣਾ
11. ਪਿੰਡ ਪਿੰਡ ਵਿਚ ਸਿੱਖੀ ਪਰਚਾਰ ਪਰਸਾਰ ਲਈ ਪ੍ਰਕਾਸ਼ਨਾਵਾਂ, ਸਿੱਖ ਸਾਹਿਤ ਲਾਇਬਰੇਰੀਆਂ ਖੋਲ੍ਹਣੀਆਂ।
12. ਸਿੱਖ ਮਿਸ਼ਨਰੀ ਕਾਲਿਜਾਂ ਵਿਚ ਸਿਖਿਆ ਪਧਤੀ ਵਿਚ ਸੁਧਾਰ ਕਰਨਾ। ਰੋਜ਼ਗਾਰ ਤੇ ਆਪਾ-ਪਾਲਣ ਦੀ ਦਿਸ਼ਾ ਨੂੰ ਬਦਲਕੇ ਸਿੱਖ ਪੰਥ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣ ਦੀ ਭਾਵਨਾ ਭਰਨੀ।
13. ਸਿੱਖਾਂ ਵਿਚ ਸਾਦਾ, ਸੁਚੱਜਾ, ਗੁਰੂ ਨਾਲ ਜੁੜਿਆ ਜੀਵਨ ਜੀਣ ਦੀ ਪਿਰਤ ਪਾਉਣੀ।
14. ਮਹਿੰਗੇ ਵਿਆਹਾਂ ਸ਼ਾਦੀਆਂ, ਰੀਤੀਆਂ ਰਿਵਾਜਾਂ, ਦਾਜ ਦੀ ਪ੍ਰਥਾ ਆਦਿ ਉਤੇ ਪਾਬੰਦੀ।
15. ਨਸ਼ਿਆਂ ਨੂੰ ਸਮੁਚੇ ਤੌਰ ਤੇ ਤਿਲਾਂਜਲੀ ਜਿਸ ਵਿਚ ਸਾਰਾ ਸਿੱਖ ਪੰਥ ਦਾ ਸ਼ਾਮਿਲ ਹੋਣਾ ਜ਼ਰੂਰੀ।
16. ਧਰਮ ਪਰਿਵਰਤਨ ਰੋਕਣ ਲਈ ਇਕ ਢਾਂਚਾ ਤਿਆਰ ਕਰਨਾ ਜਿਸ ਵਿਚ ਸੂਚਨਾ ਦੇਣ ਵਾਲੇ, ਕੁਰਾਹੇ ਪੈਂਦਿਆ ਨੂੰ ਸਿੱਖਮਤ ਦੇ ਕੇ ਰੋਕਣ ਵਾਲੇ ਤੇ ਸਿੱਖ ਪੰਥ ਨਾਲ ਪੂਰੀ ਤਰ੍ਹਾਂ ਜੋੜਣ ਵਾਲੇ ਤੇ ਲੋੜੀਂਦੀ ਮਦਦ ਕਰਨ ਵਾਲੇ ਗ੍ਰੁਪ ਹੋਣ। ਇਸ ਢਾਂਚੇ ਦੀ ਵਿਆਖਿਆ ਵਿਸਥਾਰ ਨਾਲ ਅੱਡਰੀ ਕੀਤੀ ਗਈ ਹੈ।
17. ਜਿਨ੍ਹਾਂ ਨੇ ਧਰਮ ਪਰਿਵਰਤਨ ਕੀਤਾ ਹੈ ਉਨ੍ਹਾਂ ਦੀ ਘਰ ਵਾਪਸੀ ਕਰਵਾਉਣੀ।
18. ਸਿੱਖ ਵਿਦਿਅਕ ਸੰਸਥਾਵਾਂ ਵਿਚ ਧਾਰਮਿਕ ਸਿਖਿਆ ਲਾਜ਼ਮੀ ਕਰਨੀ ਤੇ ਘੱਟੋ ਘੱਟ ਇਕ ਅਧਿਆਪਕ ਧਾਰਮਿਕ ਦਾ ਹੋਣਾ ਲਾਜ਼ਮੀ ਹੋਵੇ।
19. ਸਿੱਖਾਂ ਨੂੰ ਧੜਿਆਂ ਵਿਚੋਂ ਕਢ ਕੇ ਆਪਸੀ ਸੁਹਿਰਦਤਾ ਤੇ ਮੇਲ ਜੋਲ ਤੇ ਇਕਜੁਟਤਾ ਵਧਾਉਣੀ ।
20. ਸਿੱਖਾਂ ਦੀ ਘਟਦੀ ਜਨਸੰਖਿਆ ਨੂੰ ਪੂਰਾ ਕਰਨ ਲਈ ਅਕਾਲ ਤਖਤ ਦੇ ਜਥੇਦਾਰ ਦਾ ਘਟੋਘਟ ਚਾਰ ਬਚਿਆਂ ਵਾਲ ਸੁਝਾ ਲਾਗੂ ਕਰਨਾ।
21. ਸੁਕਿਰਤ ਕਰਨਾ, ਵੰਡ ਛਕਣਾ ਤੇ ਨਾਮ ਜਪਣਾ ਹਰ ਸਿੱਖ ਜੀਵਨ ਦਾ ਸੁਭਾ ਬਣਾਉਣਾ।
22. ਸਿੱਖ ਬੱਚਿਆਂ ਨੂੰ ਮੁਢ ਤੋਂ ਹੀ ਗੁਰਬਾਣੀ ਤੇ ਸਿੱਖ ਸਭਿਆਚਾਰ ਨਾਲ ਜੋੜਣਾ ਤੇ ਸਿੱਖੀ ਵਿਚ ਪ੍ਰਪੱਕ ਕਰਨਾ।
23. ਸਿੱਖਾਂ ਦੇ ਧਰਮ ਪਰਿਵਰਤਨ ਰੋਕਣ ਲਈ ਸੰਗਠਿਤ ਹੋਣਾ ਤੇ ਠੋਸ ਜਥੇਬੰਦੀ ਬਣਾਉਣਾ।
24. ਵਿਦੇਸ਼ਾਂ ਵਿਚ ਤੇ ਪੰਜਾਬੋਂ ਬਾਹਰ ਸੂਬਿਆਂ ਵਿਚ ਧਰਮ ਪਰਿਵਰਤਨ ਦੇ ਸਿੱਖ ਜ਼ਿਆਦਾ ਸ਼ਿਕਾਰ ਹੋ ਰਹੇ ਹਨ ਇਸ ਲਈ ਉਨ੍ਹਾਂ ਦੇਸ਼ਾਂ ਵਿਚ ਜਿਥੇ ਸਿੱਖ ਜ਼ਿਆਦਾ ਹਨ ਤੇ ਧਰਮ ਪਰਿਵਰਤਨ ਦੀ ਜ਼ਿਆਦਾ ਸੰਭਾਵਨਾ ਹੈ ਉਨ੍ਹਾਂ ਦੇਸ਼ਾਂ ਵਿਚ ਜਥੇਬੰਦੀਆਂ ਖੜ੍ਹੀਆਂ ਕਰਕੇ ‘ਸਿੱਖੀ ਸੰਭਾਲ’ ਮੁਹਿੰਮ ਸ਼ੁਰੂ ਕੀਤੀ ਜਾਵੇ।
25. ਇੰਗਲੈਡ, ਯੂਰਪ ਦੇ ਕੁਝ ਦੇਸ਼ਾਂ ਅਤੇ ਪਾਕਿਸਤਾਨ ਵਿਚ ਤੇ ਭਾਰਤ ਦੇ ਕਸ਼ਮੀਰ ਵਿੱਚ ਜਿਥੇ ਲਵ ਜਿਹਾਦ ਰਾਹੀਂ ਸਿੱਖ ਲੜਕੀਆਂ ਦਾ ਧਰਮ ਪਰਿਵਰਤਨ ਹੋ ਰਿਹਾ ਹੈ ਇਸ ਨੂੰ ਰੋਕਣ ਲਈ ਵੀ ਸਰਗਰਮ ਹੋਣ ਦੀ ਜ਼ਰੂਰਤ ਹੈ।
26. ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਿੱਖ ਧਾਰਮਿਕ ਗ੍ਰੰਥਾਂ ਦਾ ਤੇ ਸਿੱਖ ਸਾਹਿਤ ਦਾ ਅਨੁਵਾਦ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਤਰਜਮਾ ਕਰਕੇ ਵੰਡਿਆ ਜਾਵੇ।
ਸੰਗਠਨ
ਉਪਰੋਕਤ ਉਦੇਸ਼ ਪੂਰਨ ਲਈ ਇਕ ਸੰਗਠਨ ਅਤੇ ਉਦੇਸ਼ ਪੂਰਨ ਵਾਲਿਆਂ ਦਾ ਕਾਫਲਾ ਲੋੜੀਂਦਾ ਹੈ।ਪ੍ਰਬੰਧਕ ਜੋ ਇਸ ਢਾਂਚੇ ਨੂੰ ਸੰਭਾਲਣ ਤੇ ਮਿਸ਼ਨਰੀ ਜੋ ਜ਼ਮੀਨ ਤੇ ਇਨ੍ਹਾਂ ਉਦੇਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ। ਸੰਗਠਨ ਕਿਹੋ ਜਿਹਾ ਹੋਵੇ ਇਸ ਲਈ ਸਾਨੂੰ ਪਿੱਠਭੂਮੀ ਵਿਚ ਸਿੰਘ ਸਭਾ ਲਹਿਰ ਤੇ ਸਮੇਂ ਦੀਆਂ ਹੋਰ ਲਹਿਰਾਂ ਨੂੰ ਘੋਖ ਲੈਣਾ ਚਾਹੀਦਾ ਹੈ।

ਸਿੱਖ ਮਿਸ਼ਨਰੀ ਦੀਆਂ ਵਿਸ਼ੇਸ਼ਤਾਵਾਂ
ਸਿੱਖ ਮਿਸ਼ਨਰੀ ਦੀਆਂ ਵਿਸ਼ੇਸ਼ਤਾਵਾਂ ਕੀ ਹੋਣ ਇਸ ਦਾ ਸੰਖੇਪ ਹੇਠ ਦਿਤਾ ਗਿਆ ਹੈ ਪੂਰਨ ਗੁਰਸਿੱਖ ਹੋਵੇ, ਵਾਹਿਗੁਰੂ, ਦਸਾਂ ਗੁਰੂਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੂਰਨ ਵਿਸ਼ਵਾਸ਼ ਰਖਦਾ ਹੋਵੇ. ਗੁਰਮਤ ਤੇ ਸਿੱਖ ਇਤਿਹਾਸ ਦਾ ਪੂਰਨ ਗਿਆਨ ਹੋਵੇ, ਸਿੱਖ ਹੋਣ ਦੇ ਲਗਾਤਾਰ ਗਿਆਨ ਪ੍ਰਾਪਤੀ ਦਾ ਇਛੁਕ ਹੋਵੇ, ਸੰਤ ਸੁਭਾ ਹੋਵੇ ਤੇ ਭੌਤਕਤਾ/ ਮੋਹ ਮਾਇਆ ਤੋਂ ਦੂਰ ਰੂਹਾਨੀਅਤ ਦੀ ਦੁਨੀਆਂ ਵਿਚ ਵਸਦਾ ਹੋਵੇ। ਜ਼ਿਹਨੀ ਤੌਰ ਤੇ ਪਰਪੱਕ, ਕੋਮਲ ਹਿਰਦਾ, ਨਿਮਰ, ਦ੍ਰਿੜ, ਸ਼ਹਿਨਸ਼ੀਲ, ਲਗਨ ਵਾਲਾ, ਲਚੀਲਾ ਤੇ ਹਮਦਰਦ ਹੋਵੇ। ਮਿਸਨ ਦਾ ਪੂਰਾ ਗਿਆਨ, ਧਿਆਨ, ਤਰੀਕਾ, ਸਾਧਨ ਤੇ ਪੂਰਾ ਕਰਨ ਦਾ ਜਨੂੰਨ ਵਾਲਾ ਹੋਵੇ।ਸੇਵਾ ਭਾਵਨਾ ਵਾਲਾ ਹੋਵੇ ਜੋ ਸਵੈ ਤੋਂ ਸੇਵਾ ਨੂੰ ਪਹਿਲ ਦੇਵੇ। ਸੁਲਝਿਆ ਪ੍ਰਚਾਰਕ ਤੇ ਸਧਿਆ ਬੁਲਾਰਾ ਹੋਵੇ, ਕੁਰਬਾਨੀ ਦਾ ਜ਼ਜ਼ਬਾ ਰਖਦਾ ਹੋਵੇ। ਆਪਾ ਸਮਝੇ ਤੇ ਸਾਧੇ ਤੇ ਦੂਜਿਆਂ ਲਈ ਸਮਝ ਤੇ ਪਛਾਣ ਕਰਨ ਦੇ ਕਾਬਲ ਹੋਵੇ। ਨਿਚਲੇ ਵਰਗ ਦੇ ਧਰਮ ਪਰਿਵਰਤਨ ਦੀ ਸੰਭਾਵਨਾਂ ਵਾਲੇ ਵਰਗਾਂ ਦੀ ਪਛਾਣ ਕਰੇ ਤੇ ਉਨ੍ਹਾਂ ਨਾਲ ਲਗਾਤਾਰ ਸੰਪਰਕ ਰੱਖੇ।

ਸ਼ਬਦ ਵਿਚ ਦ੍ਰਿੜਤਾ, ਸੱਚ ਤੇ ਡਟਣ ਵਾਲਾ. ਇਨਸਾਫ ਦਾ ਮੁਦਈ, ਮੁਸ਼ਕਲਾਂ ਨਾਲ ਡਟ ਕੇ ਮੁਕਾਬਲ ਕਰਨ ਵਾਲਾ, ਪਖੰਡ ਰਹਿਤ ਜ਼ਿੰਦਗੀ ਬਤੀਤ ਕਰਨ ਵਾਲਾ, ਲ਼ਗਾਤਾਰ ਸਿੱਖਣ ਵਾਲਾ, ਗਿਆਨ ਵਧਾਉਣ ਵਾਲਾ, ਨਵੇਂ ਰਾਹਾਂ ਦਾ ਖੋਜੀ, ਵਿੇਵੇਕ ਬੁਧ, ਤਰਕਸ਼ੀਲ, ਭਾਸ਼ਾ ਗਿਆਨੀ ਪਰ ਭਾਸ਼ਾ ਤੇ ਸੰਜਮ ਰੱਖਣ ਵਾਲਾ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਲਗਾਤਾਰ ਤਾਲਮੇਲ ਤੇ ਮੁਢਲੀ ਸੰਸਥਾ ਨਾਲ ਲਗਾਤਾਰ ਸੰਪਰਕ ਰੱਖਣ ਵਾਲਾ ਹੋਵੇ। ਇਹ ਕੁਝ ਕੁ ਜ਼ਰੂਰੀ ਗੁਣ ਇਕ ਮਿਸ਼ਨਰੀ ਲਈ ਲੋੜੀਂਦੇ ਹਨ ਜਿਨ੍ਹਾਂ ਨਾਲ ਉਹ ਅਪਣਾ ਉਦੇਸ਼, ਧਰਮ ਸੁਧਾਰਨ, ਧਰਮ ਵਧਾਉਣ, ਧਰਮਪਰਿਵਰਤਨ ਰੋਕਣ ਤੇ ਘਰ ਵਾਪਸੀ ਲਈ ਵਰਤ ਸਕਦਾ ਹੈ।
 

❤️ CLICK HERE TO JOIN SPN MOBILE PLATFORM

Top