Punjabi- ਉਤਰ ਪਛਮੀ ਲਦਾਖ ਤੋਂ ਚੀਨ ਦਾ ਪਿਛੇ ਹਟਣ ਤੋਂ ਇਨਕਾਰ- ਯੁੱਧ ਦੀ ਆਹਟ | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi- ਉਤਰ ਪਛਮੀ ਲਦਾਖ ਤੋਂ ਚੀਨ ਦਾ ਪਿਛੇ ਹਟਣ ਤੋਂ ਇਨਕਾਰ- ਯੁੱਧ ਦੀ ਆਹਟ

Dalvinder Singh Grewal

Writer
Historian
SPNer
Jan 3, 2010
783
393
76
ਉਤਰ ਪਛਮੀ ਲਦਾਖ ਤੋਂ ਚੀਨ ਦਾ ਪਿਛੇ ਹਟਣ ਤੋਂ ਇਨਕਾਰ- ਯੁੱਧ ਦੀ ਆਹਟ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਚੀਨ ਦਾ ਤਿਬਤ ਮਸ਼ਕਾਂ ਤੋਂ ਬਾਦ ਅਪ੍ਰੈਲ 2020 ਭਾਰਤ ਦੇ ਲਦਾਖ ਦੇ ਪੱਛਮੀ ਇਲਾਕੇ ਦੀ ਝਗੜੇ ਵਾਲੀ ਜ਼ਮੀਨ ਉਤੇ ਕਬਜ਼ਾ ਕਰ ਲੈਣਾ, ਚੀਨ-ਭਾਰਤ ਜਰਨੈਲਾਂ ਦੀ ਲੜੀਵਾਰ ਗਲੱਬਾਤ ਤੋਂ ਪਿੱਛੋਂ ਚੀਨ ਦਾ ਪਿਛੇ ਹਟਣਾ ਮੰਨ ਲੈਣਾ ਪਰ ਜਦ ਗਲਵਾਨ ਘਾਟੀ ਵਿਚ ਜ਼ਮੀਨ ਤੇ ਚੈਕ ਕਰਨ ਕੁਮਾਉਂ ਦੇ ਸੀ ਓ ਦਾ ਅਪਣਾ ਵੀਹ ਜਵਾਨਾ ਨਾਲ ਜਾਣਾ ਤਾਂ ਦੇਖਣਾ ਕਿ ਚੀਨੀਆਂ ਨੇ ਵਾਅਦੇ ਮੁਤਾਬਕ ਅਪਣੇ ਟੈਂਟ ਨਹੀਂ ਉਠਾਏ। ਉਲਟਾ ਚੀਨੀਆਂ ਦਾ ਭਾਰਤੀ ਸੈਨਾ ਤੇ ਹਮਲਾ ਕਰਨਾ ਜਿਸ ਵਿਚ ਸੀ ਓ ਅਤੇ ਵੀਹ ਆਦਮੀਆਂ ਦਾ ਸ਼ਹੀਦ ਹੋ ਜਾਣਾ ਤੇ ਚੀਨ ਦੇ ਵੀ 53 ਦੇ ਕਰੀਬ ਮਾਰੇ ਜਾਣੇ।ਫਿਰ ਹੋਈ ਗੱਲਬਾਤ ਦੌਰਾਨ ਚੀਨੀਆਂ ਨੇ ਪਿੱਛੇ ਹਟਣੋਂ ਫਿਰ ਅੜੀ ਕਰਨਾ ਸ਼ੁਰੂ ਕਰਨਾ ਤਾਂ ਭਾਰਤੀ ਸੈਨਾ ਨੇ ਪੇਗਾਂਗ ਦੀਆਂ ਦੱਖਣੀ ਪਹਾੜੀਆਂ ਤੇ ਕਬਜ਼ਾ ਕਰਕੇ ਚੀਨ ਨੂੰ ਚੱਕਰ ਵਿਚ ਪਾ ਦੇਣਾ ਜਿਸ ਦੇ ਨਤੀਜੇ ਵਜੋਂ ਫਰਵਰੀ 2021 ਵਿੱਚ ਫੌਜਾਂ ਅਤੇ ਹਥਿਆਰ ਵਾਪਸ ਲੈਣ ਦੇ ਸਮਝੌਤੇ ਅਨੁਸਾਰ ਚੀਨੀਆਂ ਦਾ ਪੇਗਾਂਗ ਝੀਲ ਦੇ ਉਤਰੀ ਇਲਾਕੇ ਵਿਚ ਫਿੰਗਰ 3 ਤੋਂ ਅੱਠ ਤਕ ਦਾ ਇਲਾਕਾ ਖਾਲੀ ਕਰਨਾ ਮੰਨ ਲੈਣਾ ਬਸ਼ਰਤਿ ਕਿ ਭਾਰਤ ਪੇਗਾਂਗ ਦੇ ਦੱਖਣੀ ਇਲਾਕੇ ਦੀਆਂ ਪਹਾੜੀਆਂ ਖਾਲੀ ਕਰੇ।

ਭਾਰਤ ਦਾ ਦੱਖਣੀ ਪਹਾੜੀਆਂ ਦਾ ਸਿਰਫ ਉੱਤਰੀ ਪਹਾੜੀਆਂ ਬਦਲੇ ਇਸ ਭਰੋਸੇ ਤੇ ਖਾਲੀ ਕਰ ਦੇਣਾ ਕਿ ਚੀਨ ਦੇਪਸਾਂਗ-ਗੋਗੜਾ-ਹਾਟ ਸਪਰਿੰਗ ਤੋਂ ਪਹਿਲੇ ਇਲਾਕਿਆਂ ਦੇ ਖਾਲੀ ਕਰਨ ਤੋਂ ਪਿਛੋਂ, ਆਪ ਹੀ ਪਿਛੇ ਹਟ ਜਾਏਗਾ; ਇਹ ਲਿਆ ਗਿਆ ਫੈਸਲਾ ਪੂਰੀ ਤਰ੍ਹਾਂ ਗਲਤ ਨਿਕਲਿਆ ਤੇ ਚੀਨ ਨੇ ਇਸ ਇਲਾਕੇ ਵਿੱਚੋਂ ਹਟਣ ਦੀ ਥਾਂ ਏਥੇ ਹੱਦਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿਤੀਆਂ। ਘਾਤਕ ਹਥਿਆਰਾਂ ਦੀ ਗਿਣਤੀ ਵੀ ਵਧਾ ਦਿਤੀ ਤੇ ਪਾਕਿਸਤਾਨ ਨਾਲ ਮਿਲ ਕੇ ਵੱਡੀਆਂ ਫੌਜੀ ਮਸ਼ਕਾਂ ਵੀ ਕੀਤੀਆਂ ਜਿਸ ਤੋਂ ਇਹ ਜ਼ਾਹਿਰ ਹੋ ਗਿਆ ਕਿ (ੳ) ਚੀਨ ਇਸ ਇਲਾਕੇ ਨੂੰ ਖਾਲੀ ਨਹੀਂ ਕਰੇਗਾ (ਅ) ਜੇ ਜੰਗ ਦੀ ਜ਼ਰੂਰਤ ਪਈ ਤਾਂ ਉਹ ਵੀ ਕਰੇਗਾ (ੲ) ਇਹ ਜੰਗ ਦੋ ਮੋਰਚਿਆਂ ਤੇ ਹੋ ਸਕਦੀ ਹੈ ਜਿਸ ਵਿਚ ਇਕ ਪਾਸਿਓਂ ਉਹ ਆਪ ਤੇ ਦੂਜੇ ਪਾਸਿਓਂ ਪਾਕਿਸਤਾਨ ਹਮਲਾ ਕਰ ਸਕਦਾ ਹੈ।

ਭਾਰਤ ਦੇ ਰਖਿਆ ਮੰਤਰੀ ਦਾ ਜੂਨ ਵਿਚ ਲਦਾਖ ਜਾਣਾ ਤੇ ਸਾਰੇ ਹਾਲਾਤ ਦਾ ਜਾਇਜ਼ਾ ਲੈਣਾ ਇਸ ਮਾਮਲੇ ਦੀ ਗੰਭਰਿਤਾ ਨੂੰ ਦਰਸਾਉਂਦਾ ਹੈ। ਹੱਦਾਂ ਉਤੇ ਭਾਰਤ ਦਾ ਸਟਰਾਈਕ ਕੋਰ ਦਾ ਲਾਉਣਾ, 50,000 ਹੋਰ ਸੈਨਿਕ ਤੈਨਾਤ ਕਰਕੇ ਗਿਣਤੀ ਦੋ ਲੱਖ ਕਰਨੀ ਤੇ ਚੀਨ ਦਾ ਅਤਿ ਆਧੁਨਿਕ ਹਥਿਆਰ ਹੱਦਾਂ ਦੇ ਨੇੜੇ ਲੈ ਆਉਣਾ ਤੇ ਨਿਊਕਲਿਆਈ ਹਥਿਆਰਾਂ ਨੂੰ ਤਿਬਤ ਵਿਚ ਤੈਨਾਤ ਕਰਨਾ ਤੇ ਹੱਦਾਂ ਉਤੇ ਪੱਕੇ ਬੰਕਰ ਬਣਾਉਣੇ ਤੇ ਸੂਹ ਚੌਕੀਆਂ ਵਧਾਉਣੀਆਂ ਇਸ ਗਲ ਦਾ ਇੰਕਸ਼ਾਫ ਕਰਦੇ ਹਨ ਕਿ ਲਦਾਖ ਦੀ ਪੂਰਬੀ ਹੱਦ ਤੇ ਸਭ ਕੁਝ ਠੀਕ ਨਹੀਂ ਤੇ ਇਕ ਅਚਾਨਕ ਭੜਕੀ ਚਿੰਗਾਰੀ ਵੀ ਭੰਬੂਕਾ ਬਣ ਸਕਦੀ ਹੈ।

ਚੀਨ ਦੀ ਇਸ ਚਾਲ ਤੇ ਹੁਣ ਭਾਰਤ ਨੇ ਹੀ ਨਹੀਂ ਅਮਰੀਕਾ ਨੇ ਵੀ ਚਿੰਤਾ ਜਤਾਈ ਹੈ।ਅਮਰੀਕਾ ਚੀਨ ਦੀ ਵਿਸਤਾਰਵਾਦੀ ਨੀਤੀ ਤੋਂ ਭਲੀ ਭਾਂਤ ਜਾਣੂ ਹੈ ।ਜਿਸ ਤਰ੍ਹਾਂ ਚੀਨ, ਤਾਇਵਾਨ ਉਪਰ ਅਪਣੇ ਸਮੁੰਦਰੀ ਤੇ ਹਵਾਈ ਬੇੜੇ ਨੂੰ ਘੁਮਾ ਕੇ ਤਾਇਵਨੀਆਂ ਵਿਚ ਡਰ ਪੈਦਾ ਕਰ ਰਿਹਾ ਹੈ ਉਸਦਾ ਅਮਰੀਕਾ ਨੇ ਡਟ ਕੇ ਵਿਰੋਧ ਕੀਤਾ ਹੈ ਤੇ ਚੀਨ ਦੇ ਪੈਸੇਫਿਕ ਸਾਗਰ ਵਿਚ ਅਪਣਾ ਪ੍ਰਭੁਤਵ ਬਣਾਉਣ ਲਈ ਇਸ ਸਮੁੰਦਰ ਵਿਚ ਆਪਣੀਆਂ ਮਸ਼ਕਾਂ ਕੀਤੀਆਂ ਤੇ ਨਕਲੀ ਟਾਪੂਆਂ ਤੇ ਸਮੁੰਦਰੀ ਅੱਡੇ ਬਣਾਏ ਤਾਂ ਅਮਰੀਕਾ ਨੇ ਵੀ ਅਪਣੇ ਵੱਡੇ ਬੇੜੇ ਚੀਨ ਦੀ ਹੱਦ ਦੇ ਨੇੜੇ ਤਕ ਲਿਜਾ ਕੇ ਸਾਫ ਕਰ ਦਿਤਾ ਕਿ ਚੀਨ ਦਾ ਪੈਸੇਫਿਕ ਸਾਗਰ ਤੇ ਹੱਕ ਨਹੀਂ ਕਿਉਂਕਿ ਇਹ ਸਾਂਝ੍ਹਾ ਇਲਾਕਾ ਹੈ। ਦੂਜੇ ਤਇਵਾਨ ਤੇ ਕੀਤਾ ਕੋਈ ਵੀ ਹਮਲਾ ਹੋਵੇਗਾ ਤਾਂ ਅਮਰੀਕਾ ਸਮਝੌਤੇ ਅਨੁਸਾਰ ਉਸ ਦੇ ਨਾਲ ਖੜਾਂ ਹੋਏਗਾ।

ਅਰਬਸਾਗਰ ਤੇ ਬੰਗਾਲ ਖਾੜੀ ਵਲ ਚੀਨ ਦੀ ਗਹਿਰੀ ਦਿਲਚਸਪੀ ਨੂੰ ਕੁਆਡ ਭਾਵ ਅਮਰੀਕਾ, ਭਾਰਤ, ਆਸਟ੍ਰੇਲੀਆ ਤੇ ਜਾਪਾਨ ਨੇ ਮਿਲਕੇ ਇਕ ਵੱਡਾ ਖਤਰਾ ਖੜ੍ਹਾ ਕਰ ਦਿਤਾ ਹੈ ਤਾਂ ਕਿ ਜੋ ਉਹ ਕੋਲੰਬੋ, ਗਵਾਦਾਰ ਜਾਂ ਹੋਰ ਬੰਦਰਗਾਹਾਂ ਸਥਾਪਿਤ ਕਰਕੇ ਇਸ ਇਲਾਕੇ ਵਿਚ ਆਪਣੀ ਹੋਂਦ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਤੇ ਵੀ ਰੋਕ ਲਾਈ ਜਾ ਸਕੇ। ਚੀਨ ਨੇ ਵੀਤਨਾਮ, ਫਿਲਪੀਨਜ਼, ਇਡੋਨੀਸ਼ੀਆ, ਜਾਪਾਨ ਆਦਿ ਸਰਹੱਦੀ ਮੁਲਕਾਂ ਨਾਲ ਜਿਸਤਰ੍ਹਾਂ ਆਪਣੇ ਵਿਸਤਾਰ ਵਾਦੀ ਰਵਈਏ ਸਦਕਾ ਜੰਗ ਵਰਗੇ ਹਾਲਾਤ ਪੈਦਾ ਕਰ ਰੱਖੇ ਹਨ ਤੇ ਇਸੇ ਤਰ੍ਹਾਂ ਕਰਜ਼ੇ ਰਾਹੀਂ ਪਾਕਿਸਤਾਨ ਤੇ ਅਫਰੀਕੀ ਦੇਸ਼ਾਂ ਉਤੇ ਪ੍ਰਭਾਵ ਵਧਾਕੇ ਉਨ੍ਹਾਂ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਖਤਰੇ ਵਿਚ ਪਾਇਆ ਹੈ ਉਸ ਉਤੇ ਤਾਂ ਸਾਰਾ ਵਿਸ਼ਵ ਚਿੰਤਿਤ ਹੳੇ। ਉਸ ਨੇ ਪਾਕਿਸਤਾਨ ਨਾਲ ਸੀਪੀਈਸੀ ਸਮਝੋਤੇ ਰਾਹੀਂ ਤੇ ਅਫਰੀਕੀ ਦੇਸ਼ਾਂ ਨੂੰ ਕਰਜ਼ੇ ਦੇ ਦੇ ਕੇ ਗੁਲਾਮੀ ਵੱਲ ਝੋਕਣ ਕਰਕੇ ਵਿਸ਼ਵ ਵਿਚ ਅਸੰਤੁਲਨ ਵਧਾਇਆ ਹੈ ਇਸ ਬਾਰੇ ਜੀ-7 ਦੇਸ਼ਾ ਦੀ ਗੱਲਬਾਤ ਵਿੱਚ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਹੈ।ਅਮਰੀਕਾ ਨੇ ਚੀਨ ਦੇ ਕਰਜ਼ੇ ਵਿਚ ਫਸਾਏ ਮੁਲਕਾਂ ਦੀ ਮੁਕਤੀ ਦੀ ਗੱਲ ਕੀਤੀ ਹੈ।

ਅਮਰੀਕਾ ਤਿੱਬਤ ਨੂੰ ਆਜ਼ਾਦ ਮੁਲਕ ਮੰਨਦਾ ਹੈ ਜਿਸ ਉਤੇ ਚੀਨੀਆਂ ਨੇ ਕਬਜ਼ਾ ਕਰਕੇ ਉਥੋਂ ਦੇ ਧਰਮ ਤੇ ਸਭਿਆਚਾਰਾ ਨੂੰ ਤਹਿਸ ਨਹਿਸ ਕਰਨ ਲੱਗਿਆ ਹੋਇਆ ਹੈ।ਹੋਰ ਤਾਂ ਹੋਰ ਚੀਨ ਇਹ ਵੀ ਦਾਵਾ ਕਰਦਾ ਹੈ ਕਿ ਅਗਲੇ ਦਲਾਈ ਲਾਮਾ ਨੂੰ ਚੁਨਣ ਤੇ ਪ੍ਰਵਾਨਗੀ ਦੇਣ ਦਾ ਹੱਕ ਵੀ ਉਸਦਾ ਹੀ ਹੈ। ਅਮਰੀਕਾ ਚੀਨ ਨੇ ਉਗਿਊਰ ਲੋਕਾਂ ਤੇ ਮਨੁਖੀ ਤਸ਼ਦਦ ਦੀ ਇੰਤਹਾ ਕੀਤਾ ਹੋਈ ਹੈ ਤੇ ਮਾਨਵਤਾ ਦੀ ਇਹ ਮੰਗ ਹੈ ਕਿ ਉਗਿਊਰ ਲੋਕਾਂ ਨੂੰ ਚੀਨ ਦੇ ਇਸ ਵਧਦੇ ਜ਼ੁਲਮ ਤੋਂ ਛੁਡਾਇਆ ਜਾਵੇ।ਅਮਰੀਕਾ ਚੀਨ ਦੇ 2035 ਤਕ ਦੁਨੀਆਂ ਦਾ ਨੰਬਰ ਇਕ ਮੁਲਕ ਬਣਨ ਦੇ ਇਸ ਘਟੀਆ ਤਰੀਕੇ ਦਾ ਸਖਤ ਵਿਰੋਧੀ ਹੈ।

ਪਿਛਲੇ ਹਫਤੇ ਭਾਰਤ-ਚੀਨ ਕਮਾਂਡਰਾਂ ਦੀ ਗਲਬਾਤ ਫੇਲ ਹੋ ਗਈ ਕਿਉਂਕਿ ਚੀਨ ਦੇਪਸਾਂਗ ਬੋਗਰਾ ਹਾਟ ਸਪਰਿੰਗ ਦਾ ਇਲਾਕਾ ਛਡਣਾ ਨਹੀਂ ਚਾਹੁੰਦਾ।ਇਕ ਰਿਪੋਰਟ ਅਨੁਸਾਰ ਦਿੱਲੀ ਵਿਚ ਚੋਟੀ ਦੇ ਕਮਾਂਡਰਾਂ ਨੇ 17 ਜੂਨ 2021 ਵੀਰਵਾਰ ਨੂੰ ਦੋ ਰੋਜ਼ਾ ਸੰਮੇਲਨ ਦੇ ਪਹਿਲੇ ਦਿਨ ਚੀਨ ਨਾਲ ਅਸਲ ਕੰਟਰੋਲ ਰੇਖਾ ਦੇ ਨਾਲ ਪੂਰਬੀ ਲੱਦਾਖ ਦੇ ਨਾਲ-ਨਾਲ ਹੋਰ ਸੰਵੇਦਨਸ਼ੀਲ ਖੇਤਰਾਂ ਸਮੇਤ ਭਾਰਤ ਦੀਆਂ ਸਮੁੱਚੀ ਸੁਰੱਖਿਆ ਚੁਣੌਤੀਆਂ ਦਾ ਵਿਆਪਕ ਜਾਇਜ਼ਾ ਲਿਆ। ਤਕਰੀਬਨ 13 ਲੱਖ ਤਾਕਤਵਰ ਫੋਰਸ ਦੇ ਚੀਫ ਆਫ਼ ਆਰਮੀ ਸਟਾਫ ਜਨਰਲ ਐਮ ਐਮ ਨਰਵਾਨੇ ਅਤੇ ਚੋਟੀ ਦੇ ਕਮਾਂਡਰਾਂ ਨੂੰ ਪੂਰਬੀ ਲੱਦਾਖ ਵਿਚ ਭਾਰਤ ਦੀ ਲੜਾਈ ਦੀ ਤਿਆਰੀ ਬਾਰੇ ਦੱਸਿਆ ਗਿਆ ਜਿਥੇ ਇਕ ਸਾਲ ਤੋਂ ਵੱਧ ਸਮੇਂ ਤੋਂ ਭਾਰਤੀ ਅਤੇ ਚੀਨੀ ਫੌਜਾਂ ਨੂੰ ਆਪਸ ਵਿਚ ਬੰਨ੍ਹ ਕੇ ਰੱਖਿਆ ਹੋਇਆ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਦੀ ਲੜਾਈ ਦੀ ਤਾਕਤ ਨੂੰ ਹੋਰ ਵਧਾਉਣ ਦੇ ਤਰੀਕਿਆਂ ਬਾਰੇ ਵਿਚਾਰ ਕੀਤੀ ਗਈ।ਇਨੀਂ ਦਿਨੀ ਗਾਲਵਾਨ ਘਾਟੀ ਵਿੱਚ ਹੋਈ ਘਾਤਕ ਝੜਪ ਦੀ ਪਹਿਲੀ ਵਰ੍ਹੇ ਗੰਢ ਸੀ ਜਿਸ ਵਿੱਚ ਚੀਨ ਦੇ ਬੇਮਿਸਾਲ ਹਮਲੇ ਦਾ ਸਾਹਮਣਾ ਕਰਦਿਆਂ ਦੇਸ਼ ਦੀ ਖੇਤਰੀ ਅਖੰਡਤਾ ਦਾ ਬਚਾਅ ਕਰਦਿਆਂ 20 ਭਾਰਤੀ ਸੈਨਿਕਾਂ ਨੇ ਆਪਣੀ ਜਾਨ ਦੇ ਦਿੱਤੀ ਤੇ ਚੀਨ ੇ ਦੇ ਵੀ ਬੜੇ ਸਿਪਾਹੀ ਮਾਰੇ ਗਏ ।ਫਰਵਰੀ ਵਿਚ, ਚੀਨ ਨੇ ਅਧਿਕਾਰਤ ਤੌਰ 'ਤੇ ਮੰਨਿਆ ਕਿ ਭਾਰਤੀ ਫੌਜ ਨਾਲ ਹੋਈਆਂ ਝੜਪਾਂ ਵਿਚ ਪੰਜ ਚੀਨੀ ਫੌਜੀ ਅਧਿਕਾਰੀ ਅਤੇ ਕਈ ਸੈਨਿਕ ਮਾਰੇ ਗਏ ਸਨ ਹਾਲਾਂਕਿ ਇਹ ਵਿਆਪਕ ਤੌਰ' ਤੇ ਮੰਨਿਆ ਜਾਂਦਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧੇਰੇ ਸੀ।

ਪਿਛਲੇ ਮਹੀਨੇ, ਸੈਨਾ ਦੇ ਮੁਖੀ ਜਨਰਲ ਨਰਵਾਣੇ ਨੇ ਕਿਹਾ ਸੀ ਕਿ ਪੂਰਬੀ ਲੱਦਾਖ ਦੇ ਸਾਰੇ ਸੰਘਰਸ਼ ਬਿੰਦੂਆਂ 'ਤੋਂ ਚੀਨ ਦੀ ਮੁਕੰਮਲ ਤੌਰ' ਤੇ ਵਾਪਸੀ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਅਤੇ ਭਾਰਤੀ ਫੌਜ ਹਰ ਹਾਲਾਤ ਲਈ ਤਿਆਰ ਹੈ। ਜਨਰਲ ਨਰਵਾਣੇ ਨੇ ਇਹ ਵੀ ਕਿਹਾ ਕਿ ਪੂਰਬੀ ਲੱਦਾਖ ਵਿੱਚ ਆਪਣੇ ਦਾਅਵਿਆਂ ਨੂੰ ਯਕੀਨੀ ਬਣਾਉਣ ਲਈ ਭਾਰਤ ਚੀਨ ਦੀ ਹੱਦ ਤੇ ਪੱਕੀ ਤਰ੍ਹਾਂ ਡਟਿਆ ਹੋਇਆ ਹੈ ਤੇ ਜਦ ਤਕ ਚੀਨ ਅਪਣੀ ਅਪੈ੍ਰਲ ਵਾਲੀ ਥਾਂ ਤੇ ਵਾਪਿਸ ਨਹੀਂ ਹੁੰਦਾ ਕਿਸੇ ਗੱਲਬਾਤ ਦੀ ਸੰਭਾਵਨਾ ਨਹੀਂ।ਚੀਨ ਦੀ ਵਧਦੀ ਫੌਜ ਤੇ ਹਥਿਆਰਾਂ ਦੀ ਗਿਣਤੀ ਵੇਖਦੇ ਹੋਏ ਭਾਰਤ ਨੇ ਵੀ ਆਪਣੀਆਂ ਦੋ ਸਟ੍ਰਾਈਕ ਕੋਰਾਂ, ਪਹਿਲੀ ਤੇ ਦੂਜੀ ਸਟ੍ਰਾਈਕ ਕੋਰ, ਨੂੰ ਚੀਨ ਦੀਆਂ ਹੱਦਾਂ ਤੇ ਤੈਨਾਤ ਕਰ ਦਿਤਾ ਹੈ ਤੇ ਫਰਾਂਸ ਤੋਂ ਲਏ ਰਿਫਾਲ ਦੇ ਨਵੇਂ ਦੋ ਸਕੁਆਡਰਨਾਂ ਨਾਲ ਚੌਕਸੀ ਵਧਾ ਦਿਤੀ ਹੈ।

ਚੀਨ ਦੀ ਇਸ ਦਾਅਵੇਦਾਰੀ ਕਰਕੇ 9 ਅਪ੍ਰੈਲ 2021 ਦੀ ਗੱਲਬਾਤ ਬੇਸਿੱਟਾ ਰਹੀ ਹੈ ਤੇ ਦੋਨੋਂ ਨਿਉਕਲਿਆਈ ਦੇਸ਼ਾਂ ਦੀਆਂ ਸੈਨਾਵਾਂ ਆਹਮੋ ਸਾਹਮਣੇ ਤੈਨਾਤ ਹਨ ਤੇ ਸੰਨ 1993 ਦਾ ਭਾਰਤ-ਚੀਨ ਦਾ ਸਮਝੌਤਾ ਵੀ ਟੁੱਟ ਗਿਆ ਹੀ ਸਮਝਣਾ ਚਾਹੀਦਾ ਹੈ। ਚੀਨ ਨੇ ਤਾਂ ਤਿੱਬਤ ਵਿਚ ਅਪਣੇ ਨਿਊਕਲਿਆਈ ਹਥਿਆਰ ਤੇ ਵੱਡੀਆਂ ਮਿਸਾਈਲਾਂ ਤੈਨਾਤ ਵੀ ਕਰ ਦਿਤੀਆਂ ਹਨ।ਚੀਨ, ਪਾਕਿਸਤਾਨ ਤੇ ਭਾਰਤ ਦਾ ਇਸ ਇਲਾਕੇ ਵਿਚ ਹਥਿਆਰਾਂ ਦੇ ਜਮਾਵੜੇ ਲਈ ਡਰ ਹੈ ਕਿ ਗਲਵਾਨ ਵਰਗੀ ਇਕ ਹੋਰ ਚਿੰਗਾਰੀ ਇਨ੍ਹਾਂ ਦੇਸ਼ਾਂ ਨੂੰ ਵੱਡੇ ਜੰਗ ਵਿਚ ਉਲਝਾ ਸਕਦੀ ਹੈ ਜੋ ਵਾਕਿਆਈ ਹੀ ਚਿੰਤਾ ਵਾਲੀ ਗੱਲ ਹੈ।

ਹੁਣ ਮੁੱਦੇ ਦੀ ਗੱਲ ਇਹ ਹੈ ਕਿ ਜੋ ਲਦਾਖ ਦਾ ਦੇਪਸਾਂਗ-ਗੋਗੜਾ-ਹਾਟ ਸਪਰਿੰਗ ਦਾ ਇਲਾਕਾ ਹੈ ਉਹ ਅਕਸਾਈ ਚਿੰਨ ਦੇ ਨਾਲ ਹੀ ਲਗਦਾ ਹੈ ਤੇ ਇਹ ਸਾਰਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਦਾ ਇਲਾਕਾ ਸੀ ਜੋ ਜਰਨੈਲ ਜ਼ੋਰਾਵਰ ਸਿੰਘ ਨੇ ਤਿਬਤ ਤੋਂ ਜਿੱਤ ਕੇ ਨਾਲ ਮਿਲਾਇਆ ਸੀ ਤੇ ਜਦ ਮਹਾਰਾਜਾ ਸ਼ੇਰ ਸਿੰਘ ਤੇ ਤਿੱਬਤ ਰਾਜੇ ਵਿਚਕਾਰ ਸਮਝੋਤਾ ਹੋਇਆ ਤੇ ਜਿਸ ਸੰਧੀ ਉਤੇ ਨੇਪਾਲ ਦੇ ਰਾਜੇ ਦੇ ਗਵਾਹੀ ਦੇ ਦਸਤਖਤ ਹਨ ਤਾਂ ਉਸ ਵੇਲੇ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਪਰਵਾਨ ਕਰ ਲਿਆ ਗਿਆ ਸੀ। ਇਸ ਲਈ ਭਾਰਤ ਨੂੰ ਸਿਰਫ ਦੇਪਸਾਂਗ-ਗੋਗੜਾ-ਹਾਟ ਸਪਰਿੰਗ ਦੀ ਹੀ ਗੱਲ ਨਹੀਂ ਕਰਨੀ ਚਾਹੀਦੀ ਅਕਸਾਈ ਚੀਨ ਦੇ ਇਲਾਕੇ ਨੂੰ ਵੀ ਭਾਰਤੀ ਇਲਾਕਾ ਹੋਣ ਦਾ ਦਾਵਾ ਕਰਨਾ ਚਾਹੀਦਾ ਹੈ ਤੇ ਇਹ ਦਾਵਾ ਅੰਤਰਰਾਸ਼ਟਰੀ ਪੱਧਰ ਤੱਕ ਉਠਾਉਣਾ ਚਾਹੀਦਾ ਹੈ।

ਤਿੱਬਤ ਬਾਰੇ ਵੀ ਭਾਰਤ ਦਾ ਨਜ਼ਰੀਆ ਬਦਲਣਾ ਚਾਹੀਦਾ ਹੈ। ਜਿਸ ਤਰ੍ਹਾਂ ਅਮਰੀਕਾ ਤਿੱਬਤ ਨੂੰ ਚੀਨ ਦਾ ਹਥਿਆਇਆ ਇਲਾਕਾ ਮੰਨਦਾ ਹੈ ਉਸੇ ਤਰ੍ਹਾਂ ਭਾਰਤ ਨੂੰ ਵੀ ਤਿਬਤ ਨੂੰ ਹਥਿਆਇਆ ਮੁਲਕ ਘੋਸ਼ਿਤ ਕਰ ਦੇਣਾ ਚਾਹੀਦਾ ਹੈ ਤੇ ਨਵੇਂ ਦਲਾਈ ਲਾਮਾ ਨੂੰ ਚੁਣਨ ਦਾ ਹੱਕ ਸਿਰਫ ਤਿਬਤੀਆਂ ਦਾ ਹੀ ਮੰਨਣਾ ਚਾਹੀਦਾ ਹੈ ਤੇ ਚੀਨੀਆਂ ਵਲੋਂ ਨਵੇਂ ਦਲਾਈ ਲਾਮੇ ਨੂੰ ਥੋਪਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦੇਣਾ ਚਾਹੀਦਾ ਹੈ। ਉਗਿਊਰ ਮੁਸਲਮਾਨਾਂ ਦਾ ਮਾਮਲਾ ਵੀ ਹੋਰ ਦੇਸ਼ਾਂ ਨਾਲ ਮਿਲਕੇ ਵਿਸ਼ਵ ਪੱਧਰ ਤੇ ਉਠਾਉਣਾ ਚਾਹੀਦਾ ਹੈ।ਜੋ ਕਸ਼ਮੀਰ ਦਾ ਇਲਾਕਾ ਪਾਕਿਸਤਾਨ ਨੇ ਚੀਨ ਨੂੰ ਦੇ ਦਿਤਾ ਹੈ ਉਸ ਬਾਰੇ ਵੀ ਵਿਸ਼ਵ ਪਧਰ ਤੇ ਮੁੱਦਾ ਉਠਾਣਾ ਚਾਹੀਦਾ ਹੈ। ਕੁਆਡ ਦੀ ਸਾਂਝ ਹੋਰ ਵਧਾਕੇ ਚੀਨ ਨੂੰ ਇਹ ਸੋਚਣ ਲਈ ਮਜਬੂਰ ਕਰ ਦੇਣਾ ਚਾਹੀਦਾ ਹੈ ਕਿ ਜੇ ਚੀਨ ਤੇ ਪਾਕਿਸਤਾਨ ਭਾਰਤ ਤੇ ਇਕੱਠੇ ਹਮਲਾ ਕਰ ਸਕਦੇ ਹਨ ਤਾਂ ਭਾਰਤ ਵੀ ਇਕੱਲਾ ਨਹੀਂ ਹੋਵੇਗਾ।

ਕਿਉਂਕਿ ਚੀਨ ਨਾਲ ਹੋ ਰਹੀ ਗੱਲਬਾਤ ਦਾ ਕੋਈ ਅਸਰ ਚੀਨ ਤੇ ਨਹੀਂ ਪੈ ਰਿਹਾ ਤੇ ਚੀਨ 1993 ਦੇ ਸਮਝੌਤੇ ਤੋਂ ਪਿਛੇ ਹਟ ਗਿਆ ਹੈ ਸੋ ਹੁਣ ਅੰਤਰਰਾਸ਼ਟਰੀ ਪੱਧਰ ਤੇ ਇਹ ਮੁਆਮਲਾ ਉਠਾਣਾ ਜਾਇਜ਼ ਹੈ ਤੇ ਚੀਨ ਦੀ ਵਿਸਤਾਰਵਾਦੀ ਨੀਤੀ ਜਗ ਜ਼ਾਹਿਰ ਕਰਨੀ ਜ਼ਰੂਰੀ ਹੈ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

Sat Sri Akaal,
Who is Sat Guru
Sat TRUTH or Pure or Non Dual

Guru Humans who have revealed the TRUTH ie Revealed Purity of wors forms through logical self investigation of TRUTH.

Not by...

SPN on Facebook

...
Top