☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Sikh Sikhi Sikhism
Punjabi ਬਾਹਰੋਂ ਪਰਵਾਸ ਦੇ ਪੰਜਾਬ ਉਤੇ ਅਸਰ ਤੇ ਸੁਝਾਉ
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਬਾਹਰੋਂ ਪਰਵਾਸ ਦੇ ਪੰਜਾਬ ਉਤੇ ਅਸਰ ਤੇ ਸੁਝਾਉ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਬਾਹਰੋਂ ਆਏ ਪਰਵਾਸੀਆਂ ਦਾ ਪੰਜਾਬ ਉਤੇ ਬੜਾ ਗਹਿਰਾ ਅਸਰ ਪਿਆ ਹੈ ਜਿਸਦਾ ਵਿਸਥਾਰ ਅੱਗੇ ਦਿਤਾ ਗਿਆ ਹੈ। ਇਸ ਅਸਰ ਤੋਂ ਬਚਣ ਲਈ ਕੁਝ ਸੁਝਾਉ ਵੀ ਦਿਤੇ ਗਏ ਹਨ।

ਪੰਜਾਬ ਵਿਚ ਬਾਹਰੋਂ ਆਏ ਪਰਵਾਸੀ ਜ਼ਿਆਦਾ ਤਰ ਬਿਹਾਰ, ਯੂਪੀ, ਬੰਗਾਲ, ਮੱਧਪ੍ਰਦੇਸ਼, ਉੜੀਸਾ ਆਦਿ ਸੂਬਿਆ ਦੇ ਪੇਂਡੂ ਇਲਾਕਿਆ ਤੋਂ ਹਨ ਜੋ ਆਮ ਤੌਰ ਤੇ ਉਦਯੋਗ, ਇਮਾਰਤਸਾਜ਼ੀ ਅਤੇ ਖੇਤੀ ਵਿਚ ਮਜ਼ਦੂਰੀ ਤੇ ਆ ਲਗਦੇ ਹਨ।ਪਰਵਾਸੀਆਂ ਦਾ ਪੰਜਾਬ ਵਿਚ ਬਾਹਰੋਂ ਆਉਣ ਦਾ ਇਕ ਵੱਡਾ ਕਾਰਨ ਝੋਨੇ ਦੀ ਖੇਤੀ ਵੀ ਹੈ।ਪਹਿਲਾਂ ਕਿਸਾਨ ਕਣਕ ਜੋ ਵਿਸਾਖੀ ਦੀ ਵਾਢੀ ਵੇਲੇ ਨਿਪਟ ਜਾਂਦੀ ਸੀ ਤੇ ਫਿਰ ਮੱਕੀ ਤੇ ਕਪਾਹਾ ਬੀਜਦੇ ਸਨ।ਗੰਨਾ ਵੀ ਬੀਜਦੇ ਸਨ ਜੋ ਸਰਦੀਆਂ ਵਿਚ ਗੁੜ ਤੇ ਖੰਡ ਵਿਚ ਬਦਲ ਦਿਤਾ ਜਾਂਦਾ ਸੀ। ਲੋੜ ਮੁਤਾਬਕ ਛੋਲੇ, ਮਾਂਹ, ਬਾਜਰਾ ਜਵਾਰ ਆਦਿ ਵੀ ਬੀਜੇ ਜਾਂਦੇ ਸਨ।ਕਿਸਾਨ ਇਹ ਸਭ ਆਪ ਹੀ ਕਰਦੇ ਸਨ ਤੇ ਬਹੁਤੇ ਜ਼ਮੀਨਾਂ ਵਾਲੇ ਸਾਂਝੀ ਭਾਵ ਕੰਮ ਕਰਨ ਲਈ ਹੋਰ ਕੰਮੀ ਨੂੰ ਹਿਸੇ ਪੱਤੀ ਤੇ ਨਾਲ ਰਲਾ ਲੈਂਦੇ ਸਨ। ਕਣਕਾਂ ਵੱਢਣ ਵੇਲੇ ਆਵਤ ਲਗਦੀ ਸੀ ਜੋ ਰਿਸ਼ਤੇਦਾਰਾਂ ਤੇ ਜਾਣਕਾਰਾਂ ਦਾ ਸਮੂਹ ਮਿਲ ਕੇ ਵਾਰੀ ਵਾਰੀ ਫਸਲ ਵੱਢ ਲੈਂਦੇ ਸਨ।ਇਨ੍ਹਾਂ ਫਸ਼ਲਾਂ ਤੋਂ ਉਨ੍ਹਾਂ ਦੀਆਂ ਘਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆ ਸਨ।ਇਸ ਤਰ੍ਹਾਂ ਨਾਲ ਇਹ ਇਕ ਤਰ੍ਹਾਂ ਦੀ ਸਮੂਹ ਖੇਤੀ ਹੁੰਦੀ ਸੀ।ਪਰ ਇਹ ਵੱਖ ਵੱਖ ਕਿਸਮ ਦੀ ਫਸਲ ਹੁਣ ਕਣਕ ਅਤੇ ਚਾਵਲਾਂ ਤਕ ਹੀ ਸਿਮਟ ਕੇ ਰਹਿ ਗਈ ਹੈ। ਜਿਸ ਲਈ ਬਾਹਰੀ ਮਜ਼ਦੂਰਾਂ ਦੀ ਲੋੜ ਮਹਿਸੂਸ ਹੋਈ। ਸਾਮੂਹਿਕ ਖੇਤੀ ਦੀ ਥਾਂ ਪਰਵਾਸੀ ਮਜ਼ਦੂਰਾਂ ਨੇ ਲੈ ਲਈ।

ਚਾਵਲ ਲਾਉਣ ਦਾ ਤਜਰਬਾ ਨਾ ਹੀ ਪੰਜਾਬੀਆਂ ਕੋਲ ਸੀ ਤੇ ਨਾ ਹੁਣ ਹੈ ਕਿਉਂਕਿ ਉਨ੍ਹਾਂ ਨੇ ਆਪ ਅਜੇ ਤਕ ਖੁਦ ਚਾਵਲ ਲਾਉਣੇ ਸਿੱਖੇ ਨਹੀਂ ਤੇ ਪਰਵਾਸੀਆਂ ਵਾਂਗ ਚਾਵਲ ਲਾਉਣ ਵਢਣ ਦਾ ਕੰਮ ਆਪਣੇ ਪਰਿਵਾਰ ਨੂੰ ਵਿਚ ਲਾ ਕੇ ਕਰਨਾ ਨਹੀਂ ਸਿਖਿਆ ਜਿਸ ਕਰਕੇ ਪਰਵਾਸੀ ਭਈਆਂ ਦੀ ਇਤਨੀ ਜ਼ਰੂਰਤ ਵਧ ਗਈ ਹੈ ਕਿ ਕਿਸਾਨ ਟ੍ਰੈਕਟਰ ਟ੍ਰਾਲੀਆਂ ਲੈ ਕੇ ਰੇਲਵੇ ਸਟੇਸ਼ਨ ਤੇ ਸਵੇਰੇ ਸਵੇਰੇ ਪਰਵਾਸੀਆਂ ਦੀ ਉਡੀਕ ਤਾਂ ਕਰੀ ਜਾਣਗੇ ਪਰ ਜੋ ਚਾਵਲ ਲਾਉਣ ਜਾਂ ਵੱਢਣ ਦਾ ਕੰਮ ਇਤਨੇ ਸਮੇਂ ਵਿਚ ਆਪ ਕਰ ਸਕਦੇ ਸਨ ਉਹ ਨਹੀਂ ਕਰਨਗੇ। ਮੈਂ ਖੰਨੇ, ਲੁਧਿਆਣੇ,ਕੋਟਕਪੂਰੇ ਆਦਿ ਕਈ ਸਟੇਸ਼ਨਾਂ ਤੇ ਕਿਸਾਨਾਂ ਨੂੰ ਦੌੜਾਂ ਲਾ ਲਾ ਗੱਡੀਆਂ ਵਿੱਚੋਂ ਉਤਰਦੇ ਪਰਵਾਸੀਆਂ ਵਲ ਭੱਜਦੇ ਆਪ ਵੇਖਿਆ ਹੈ।ਪਰਵਾਸੀਆਂ ਉਤੇ ਇਤਨੀ ਨਿਰਭਰਤਾ ਨੇ ਉਨ੍ਹਾਂ ਨੂੰ ਜ਼ਹੀਨੀ ਤੌਰ ਤੇ ਵੀ ਕਮਜ਼ੋਰ ਕਰ ਦਿਤਾ ਹੈ ਤੇ ਕੰਮ ਕਰਨ ਦੀ ਹਿੰਮਤ ਪੱਖੋਂ ਤੇ ਮਿਹਨਤ ਪੱਖੋਂ ਵੀ ਕਮਜ਼ੋਰ ਕਰ ਦਿਤਾ ਹੈ।

ਉਨ੍ਹਾਂ ਦੇ ਆਉਣ ਨਾਲ ਹੱਡਭੰਨਵੀਂ ਕਮਾਈ ਕਰਨ ਲਈ ਮਸ਼ਹੂਰ ਪੰਜਾਬ ਦੇ ਕਿਸਾਨ ਹੁਣ ਮਿਹਨਤ ਤੋਂ ਕਿਨਾਰਾ ਕਰਨ ਲੱਗ ਪਏ ਹਨ।ਜਿਨ੍ਹਾਂ ਕਿਸਾਨਾਂ ਨੇ ਖੁਨ ਪਸੀਨਾ ਇਕ ਕਰਕੇ ਬਾਰਾਂ ਵਸਾਈਆਂ, ਤਰਾਈ ਤੇ ਗੁਜਰਾਤ ਦੇ ਜੰਗਲ ਆਬਾਦ ਕੀਤੇ ਤੇ ਮੱਧ ਪ੍ਰਦੇਸ਼ ਦੇ ਪਠਾਰ ਦੀ ਹਿੱਕ ਤੇ ਫਸਲਾਂ ਉਗਾਈਆਂ, ਹੁਣ ਮਿਹਨਤ ਕਰਨ ਤੋਂ ਡਰਨ ਲੱਗ ਪਏ ਹਨ ਤੇ ਵਿਹਲੜਪੁਣੇ ਵਿਚ ਸੱਥਾਂ ਵਿਚ ਤਾਸ਼ਾਂ ਕੁਟਣ ਜਾਂ ਗਪੌੜ ਮਾਰਨ ਨੂੰ ਪਹਿਲ ਦੇਣ ਲੱਗ ਪਏ ਤੇ ਹਨ। ਦੋ ਦੋ ਤਿੰਨ ਤਿੰਨ ਏਕੜਾਂ ਵਾਲੇ ਵੀ ਆਪਣੇ ਆਪ ਨੂੰ ਵੱਡੇ ਜ਼ਿਮੀਂਦਾਰ ਸਮਝ ਕੇ ਅਪਣੀ ਠੁੱਕ ਵਿਖਾਉਣ ਲਈ ਖੇਤੀ ਦਾ ਸਾਰ ਕਾਰੋਬਾਰ ਪਰਵਾਸੀਆਂ (ਜਿਨ੍ਹਾਂ ਨੂੰ ਉਹ ਭਈਏ ਕਹਿੰਦੇ ਹਨ) ਉਪਰ ਛੱਡ ਦਿੰਦੇ ਹਨ ਤੇ ਉਨ੍ਹਾਂ ਉਤੇ ਆਪਣੀ ਹੈਂਕੜ ਦਿਖਾਉਦੇ ਹਨ। ਹੱਥੀ ਮਿਹਨਤ ਨਾ ਕਰਨ ਨਾਲ ਤੇ ਪਰਵਾਸੀਆਂ ਨੂੰ ਨੌਕਰ ਰੱਖਣ ਨਾਲ ਉਨ੍ਹਾਂ ਦੀ ਘਟਦੀ ਆਮਦਨੀ ਨੂੰ ਹੋਰ ਖੋਰਾ ਲਗਦਾ ਹੈ ਤੇ ਮਿਹਨਤ ਦੀ ਆਦਤ ਛੁਟਦੀ ਜਾਂਦੀ ਹੈ। ਠੁੱਕ ਦਿਖਾਉਣ ਲਈ ਮਹਿੰਗੇ ਵਿਆਹ ਰਸਮਾਂ ਰਿਵਾਜ ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਖਾ ਜਾਂਦੇ ਹਨ ਤੇ ਆਖਰ ਕਰਜ਼ੇ ਤੇ ਗੱਲ ਆ ਨਿਬੜਦੀ ਹੈ। ਜਦ ਕਰਜ਼ਾ ਨਹੀਂ ਮੋੜ ਹੁੰਦਾ ਤਾਂ ਫਾਹਾ ਲੈਣ ਤਕ ਜਾਂਦੇ ਹਨ। ਪੰਜਾਬ ਵਿਚ ਹੁਣ ਤਕ ਕਰਜ਼ਾ ਨਾ ਉਤਰਨ ਕਰਕੇ ਸੈਂਕੜੇ ਕਿਸਾਨ ਆਤਮਘਾਤ ਕਰ ਚੁਕੇ ਹਨ ਜਿਨ੍ਹਾਂ ਵਿਚੋ 90% ਫੀ ਸਦੀ ਸਿੱਖ ਹਨ।ਆਤਮਘਾਤ ਕਰਨਾ ਚੜ੍ਹਦੀ ਕਲਾ ਵਿਚ ਰਹਿਣ ਵਾਲੀ ਸਿੱਖੀ ਦੀਆਂ ਕਦਰਾਂ ਕੀਮਤਾਂ ਦੇ ਵਿਰੁਧ ਹੈ ਪਰ ਇਸ ਨੂੰ ਰੋਕਣ ਲਈ ਨਾਂ ਤਾਂ ਧਾਰਮਿਕ ਸੰਸਥਾਵਾਂ ਤੇ ਨਾਂ ਹੀ ਸਰਕਾਰ ਨੇ ਕੋਈ ਠੋਸ ਕਦਮ ਚੁਕਿਆ ਹੈ।ਪੰਜਾਬ ਨੇ ਜੋ ਲਾਹਾ ਗ੍ਰੀਨ ਰੈਵੋਲਿਊਸ਼ਨ ਰਾਹੀਂ ਖੱਟਿਆ ਸੀ ਉਹ ਵਿਹਲੜਪੁਣੇ ਤੇ ਠੁੱਕ ਬਣਾਊਣ ਦੇ ਚੱਕਰ ਵਿਚ ਗਵਾ ਲਿਆ।

ਉਦਯੋਗ ਵਿਚ ਪਰਵਾਸੀ ਸਸਤੀ ਮਜ਼ਦੂਰੀ ਤੇ ਮਿਲ ਜਾਂਦੇ ਹਨ ਤੇ ਇਸ ਸਸਤੀ ਮਜ਼ਦੂਰੀ ਨੇ ਲੋਕਲ ਪੰਜਾਬੀਆਂ ਨੂੰ ਇਸ ਕਾਰੋਬਾਰ ਵਿਚੋਂ ਲਗਾਤਾਰ ਲਾਂਭੇ ਹੀ ਕਰ ਦਿਤਾ ਹੈ ਕਿਉਂਕਿ ਪੰਜਾਬੀ ਘੱਟ ਮਜ਼ਦੂਰੀ ਤੇ ਕੰਮ ਕਰਨ ਨੂੰ ਤਿਆਰ ਨਹੀਂ ਹੁੰਦੇ ਤੇ ਲੋੜਵੰਦ ਪਰਵਾਸੀ ਕਿਸੇ ਵੀ ਭਾਅ ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਦੂਸਰੇ, ਪੰਜਾਬੀ ਆਪਣੇ ਆਪ ਨੂੰ ਇਹਨਾਂ ਪੰਜਾਬੀਆਂ ਤੋਂ ਤਕੜੇ ਤੇ ਬਹੁਤੇ ਮਿਹਨਤੀ ਮੰਨਦੇ ਹਨ ਇਸ ਲਈ ਮਜ਼ਦੂਰੀ ਵੀ ਬਹੁਤੇ ਮੰਗਦੇ ਹਨ ਪਰ ਮਾਲਕ ਬਹੁਤੀ ਮਜ਼ਦੂਰੀ ਦੇਣ ਲਈ ਤਿਆਰ ਨਹੀਂ ਹੁੰਦੇ ਜਦ ਉਨ੍ਹਾਂ ਨੂੰ ਘੱਟ ਮਜ਼ਦੂਰ ਵਾਲੇ ਵੱਡੀ ਗਿਣਤੀ ਵਿਚ ਮਿਲ ਜਾਂਦੇ ਹਨ।

ਮੈਨੂੰ ਯਾਦ ਹੈ ਜਦ ਪੰਜਾਬ ਵਿਚ ਸੰਨ 1947 ਤੋਂ ਬਾਦ ਉਦਯੋਗ ਦਾ ਵਧਾਰਾ ਸ਼ੁਰੂ ਹੋਇਆ ਤਾਂ ਜਿਨ੍ਹਾਂ ਨੇ ਨਵ ਕਾਰਖਾਨੇ ਲਾਏ ਸਨ ਉਹ ਜ਼ਿਆਦਾ ਤਰ ਜਾਂ ਤਾਂ ਪੰਜਾਬੀ ਮਿਸਤਰੀਆਂ ਨੇ ਲਾਏ ਸਨ ਤੇ ਜਾਂ ਕੁਝ ਪਾਕਿਸਤਾਨੋਂ ਉਜੜ ਕੇ ਆਏ ਹਿੰਦੂ ਵੀਰਾਂ ਨੇ ਜਿਨ੍ਹਾਂ ਨੇ ਆਪਣਾ ਰੁਖ ਵਪਾਰ ਵਲੋਂ ਇਧਰ ਮੋੜਿਆ ਸੀ। ਉਨ੍ਹਾਂ ਦਿਨਾਂ ਵਿਚ ਤਕਰੀਬਨ ਸਾਰੇ ਦੇ ਸਾਰੇ ਵਰਕਰ ਪੰਜਾਬੀ ਹੀ ਹੁੰਦੇ ਸਨ। ਪਰ ਸੰਨ 1991 ਤੋਂ ਬਾਦ ਯੂਪੀ ਤੇ ਬਿਹਾਰ ਵਲੋਂ ਮਜ਼ਦੂਰ ਸਮੂਹਾਂ ਵਿਚ ਪੰਜਾਬ ਨੂੰ ਕਿਰਤ ਲਈ ਆਉਣ ਲੱਗੇ ਜਿਨ੍ਹਾਂ ਵਿਚ ਜ਼ਿਆਦਾਤਰ ਭੱਠਿਆਂ ਤੇ ਅਤੇ ਇਮਾਰਤਸਾਜ਼ੀ ਵਲ ਲਗ ਗਏ ਤੇ ਹੌਲੀ ਹੌਲੀ ਕਾਰਖਾਨਿਆਂ ਵਿਚ ਭਰਤੀ ਹੋਣ ਲਗ ਪਏ ਤੇ ਫਿਰ ਖੇਤੀ ਵਲ ਵਧ ਗਏ।ਹੁਣ ਵਕਤ ਅਜਿਹਾ ਆਇਆ ਕਿ ਕਾਰਖਾਨਿਆਂ ਵਿਚ, ਇਮਾਰਤਸਾਜ਼ੀ ਵਿਚ ਤੇ ਭੱਠਿਆਂ ਵਿਚ ਮਜ਼ਦੂਰ ਹੀ ਨਹੀਂ, ਠੇਕੇਦਾਰ ਵੀ ਪਰਵਾਸੀ ਹਨ।ਸੋ ਪੰਜਾਬੀਆਂ ਦੇ ਹੱਥੋਂ ਇਨ੍ਹਾਂ ਖਿਤਿਆਂ ਵਿਚ ਰੋਜ਼ਗਾਰ ਨਾ ਬਰਾਬਰ ਹੀ ਰਹਿ ਗਿਆ ਹੈ।

ਇਸ ਦਾ ਰਾਜਨੀਤਕ, ਭੁਗੋਲਿਕ, ਧਾਰਮਿਕ ਤੇ ਆਰਥਕ ਨਤੀਜਾ ਪੰਜਾਬੀਆਂ ਉਤੇ ਬੜਾ ਬੁਰਾ ਨਿਕਲਿਆ ਹੈ। ਸ਼ਹਿਰਾਂ ਵਿਚ, ਉਦਯੋਗਾਂ ਵਿਚ, ਕੰਸਟ੍ਰਕਸ਼ਨ ਵਿਚ ਪੰਜਾਬੀਆਂ ਲਈ ਨਾ ਬਰਾਬਰ ਨੌਕਰੀਆਂ ਹਨ ਤੇ ਪਿੰਡਾਂ ਵਿਚ ਘਟਦੀ ਆਮਦਨੀ ਸਦਕਾ ਸ਼ਹਿਰਾਂ ਵਲ ਭਜਦੇ ਲੋਕਾਂ ਲਈ ਬੇਰੁਜ਼ਗਾਰੀ ਦੀ ਹੱਦ ਸਿਖਰ ਤੇ ਹੈ।ਇਸ ਦਾ ਆਰਥਕ ਪੱਖ ਲੋਕਲ ਪੰਜਾਬੀਆਂ ਦੀ ਘਟਦੀ ਆਮਦਨ ਤੇ ਵਧਦੀ ਬੇਰੁਜ਼ਗਾਰੀ ਹੇ। ਧਾਰਮਿਕ ਪੱਖੋਂ ਬਿਹਾਰ, ਯੂਪੀ, ਮੱਧ ਪ੍ਰਦੇਸ਼, ਹਿਮਾਚਲ, ਹਰਿਆਣਾ, ਆਦਿ ਤੋਂ ਆਏ ਪਰਵਾਸੀ 90% ਹਿੰਦੂ ਹਨ ਤੇ ਬਾਕੀ ਮੁਸਲਮਾਨ ਜੋ ਜ਼ਿਆਦਾਤਰ ਬੰਗਾਲ ਤੇ ਬਿਹਾਰ ਤੋਂ ਆੳੇਂਦੇ ਹਨ। ਕਈ ਬੰਗਲਾ ਦੇਸੀ ਵੀ ਪੰਜਾਬ ਵਿਚ ਆ ਵਸੇ ਹਨ।ਇਸ ਕਰਕੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਗਿਣਤੀ ਵਧੀ ਹੈ ਤੇ ਦਰ ਵਧਦੀ ਹੀ ਜਾ ਰਹੀ ਹੇ ਤੇ ਮੁਕਾਬਲਤਨ ਸਿੱਖਾਂ ਦੀ ਆਬਾਦੀ ਦੀ ਫੀ ਸਦ ਦਰ ਘਟਦੀ ਜਾ ਰਹੀ ਹੈ। ਇਸ ਹਿਸਾਬ ਨਾਲ ਸਿੱਖ ਪੰਜਾਬ ਵਿਚ ਵੀ ਜਲਦੀ ਹੀ ਘੱਟ ਗਿਣਤੀ ਬਣਨ ਵਾਲੇ ਹਨ ਤੇ ਉਨ੍ਹਾਂ ਬਦਾ ਕੋਈ ਵੀ ਅਜਿਹਾ ਸੂਬਾ ਨਹੀਨ ਰਹਿ ਜਾਵੇਗਾ ਜਿਸ ਨੂੰ ਅਪਣਾ ਸੂਬਾ ਕਹਿ ਸਕਣ।

ਉਪਾ

1. ਉਦਯੋਗ, ਵਿਉਪਾਰ ਆਦਿ ਵਿਚ ਨੌਕਰੀ ਤੇ ਕਾਰੋਬਾਰ ਵਿਚ ਪੰਜਾਬੀਆਂ ਲਈ 75-80% ਰਾਖਵਾਂ ਕਰਨ ਜਿਸ ਤਰ੍ਹਾਂ ਮਹਾਰਾਸ਼ਟਰ ਹਰਿਆਣਾ ਤੇ ਹੋਰ ਸੂਬਿਆਂ ਵਿਚ ਲਾਗੂ ਹੈ।

2. ਪੰਜਾਬ ਵਿਚ ਪੱਕੀ ਨੌਕਰੀ ਲਈ ਪੰਜਾਬੀ ਭਾਸ਼ਾ ਦਾ ਗਿਆਨ ਜ਼ਰੂਰੀ ਹੋਣਾ ਚਾਹੀਦਾ ਹੈ।

3. ਪੰਜਾਬ ਦਾ ਰਾਸ਼ਨ ਕਾਰਡ, ਪੈਨ ਕਾਰਡ, ਹੋਰ ਦਸਤਾਵੇਜ਼ਾਂ ਤੇ ਸਹੂਲਤਾਂ ਉਨ੍ਹਾਂ ਪਰਵਾਸੀਆਂ ਨੂੰ ਹੀ ਮੁਹਈਆ ਕਰਵਾਈਆਂ ਜਾਣ ਜੋ ਪੰਜਾਬ ਵਿਚ ਘੱਟੋ ਘੱਟ 15 ਸਾਲ ਪੱਕੇ ਤੌਰ ਤੇ ਰਹਿ ਰਹੇ ਹੋਣ। ਜ਼ਮੀਨ ਕਾਰੋਬਾਰ ਖਰੀਦਣ ਦਾ ਹੱਕ ਵੀ 15 ਸਾਲਾਂ ਪਿੱਛੋਂ ਹੀ ਮਿਲਣਾ ਚਾਹੀਦਾ ਹੈ।ਇਸਦਾ ਕਨੂੰਨ ਜਿਸਤਰਾਂ ਅਸਾਮ ਆਦਿ ਵਿਚ ਲਾਗੂ ਹੈ ਪੰਜਾਬ ਵਿਚ ਵੀ ਬਣ ਜਾਣਾ ਚਾਹੀਦਾ ਹੈ।

4. ਪੰਜਾਬ ਵਿੱਚ ਵੋਟਾਂ ਦਾ ਅਧਿਕਾਰ ਵੀ 15 ਸਾਲ ਦੀ ਪੱਕੀ ਰਹਾਇਸ਼ ਤੋਂ ਬਾਦ ਹੀ ਦੇਣਾ ਚਾਹੀਦਾ ਹੈ ਜਿਸ ਲਈ ਕਨੂੰਨ ਵਿਚ ਲੋੜੀਂਦੀ ਸੋਧ ਹੋਣੀ ਚਾਹੀਦੀ ਹੈ।

5. ਪੰਜਾਬੀਆਂ ਨੂੰ ਪੰਜਾਬ ਵਿਚ ਨਵਾਂ ਕਿਤਾ ਖੋਲ੍ਹਣ ਲਈ ਪਹਿਲ ਦੇ ਆਧਾਰ ਤੇ ਸਹੂਲਤਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ।

6. ਬਾਹਰੋਂ ਆਏ ਪਰਵਾਸੀਆਂ ਦੀ ਸ਼ਨਾਖਤ ਪਿਛੋਂ ਸਹੀ ਰਿਕਾਰਡ ਅਤੇ ਕੰਟ੍ਰੋਲ ਹੋਣਾ ਚਾਹੀਦਾ ਹੈ ਜਿਸ ਲਈ ਹਰ ਜ਼ਿਲੇ ਵਿਚ ਮਾਈਗ੍ਰੇਸ਼ਨ ਰਿਕਾਰਡਿੰਗ ਤੇ ਕੰਟ੍ਰੋਲੰਗ ਅਫਸਰ ਨਿਯੁਕਤ ਹੋਣਾ ਚਾਹੀਦਾ ਹੈ।ਇਸ ਲਈ ਭੂਤਪੂਰਵ ਸੈਨਿਕਾਂ ਦੀ ਮਦਦ ਲਈ ਜਾ ਸਕਦੀ ਹੈ।

7. ਪੰਜਾਬੀ ਸਭਿਆਚਾਰ ਵਿਚ ਬਾਹਰੀ ਸਭਿਆਚਾਰ ਦੇ ਰਲਾ ਤੋਂ ਬਚਣ ਲਈ ਪੰਜਾਬੀਆਂ ਨੂੰ ਸਾਵਧਾਨ ਕਰਨਾ ਜ਼ਰੂਰੀ ਹੈ।ਬਾਹਰੀ ਭਾਸ਼ਾ ਅਤੇ ਸਭਿਆਚਾਰ ਤੋਂ ਪੰਜਾਬੀ ਸਭਿਆਚਾਰ ਬਚਾਉਣ ਲਈ ਪੰਜਾਬ ਦੇ ਸਭਿਆਚਾਰ ਵਿਭਾਗ ਵਲੋਂ ਯੋਗ ਕਦਮ ਉਠਾਉਣੇ ਚਾਹੀਦੇ ਹਨ ਤੇ ਲੋਕਾਂ ਨੂੰ ਸਮੇਂ ਸਮੇਂ ਜਾਗਰੂਕ ਕਰਨਾ ਚਾਹੀਦਾ ਹੈ।

[QUOTE="Dalvinder Singh Grewal, post: 221465, member: 22683"] ਬਾਹਰੋਂ ਪਰਵਾਸ ਦੇ ਪੰਜਾਬ ਉਤੇ ਅਸਰ ਤੇ ਸੁਝਾਉ ਡਾ: ਦਲਵਿੰਦਰ ਸਿੰਘ ਗ੍ਰੇਵਾਲ ਬਾਹਰੋਂ ਆਏ ਪਰਵਾਸੀਆਂ ਦਾ ਪੰਜਾਬ ਉਤੇ ਬੜਾ ਗਹਿਰਾ ਅਸਰ ਪਿਆ ਹੈ ਜਿਸਦਾ ਵਿਸਥਾਰ ਅੱਗੇ ਦਿਤਾ ਗਿਆ ਹੈ। ਇਸ ਅਸਰ ਤੋਂ ਬਚਣ ਲਈ ਕੁਝ ਸੁਝਾਉ ਵੀ ਦਿਤੇ ਗਏ ਹਨ। ਪੰਜਾਬ ਵਿਚ ਬਾਹਰੋਂ ਆਏ ਪਰਵਾਸੀ ਜ਼ਿਆਦਾ ਤਰ ਬਿਹਾਰ, ਯੂਪੀ, ਬੰਗਾਲ, ਮੱਧਪ੍ਰਦੇਸ਼, ਉੜੀਸਾ ਆਦਿ ਸੂਬਿਆ ਦੇ ਪੇਂਡੂ ਇਲਾਕਿਆ ਤੋਂ ਹਨ ਜੋ ਆਮ ਤੌਰ ਤੇ ਉਦਯੋਗ, ਇਮਾਰਤਸਾਜ਼ੀ ਅਤੇ ਖੇਤੀ ਵਿਚ ਮਜ਼ਦੂਰੀ ਤੇ ਆ ਲਗਦੇ ਹਨ।ਪਰਵਾਸੀਆਂ ਦਾ ਪੰਜਾਬ ਵਿਚ ਬਾਹਰੋਂ ਆਉਣ ਦਾ ਇਕ ਵੱਡਾ ਕਾਰਨ ਝੋਨੇ ਦੀ ਖੇਤੀ ਵੀ ਹੈ।ਪਹਿਲਾਂ ਕਿਸਾਨ ਕਣਕ ਜੋ ਵਿਸਾਖੀ ਦੀ ਵਾਢੀ ਵੇਲੇ ਨਿਪਟ ਜਾਂਦੀ ਸੀ ਤੇ ਫਿਰ ਮੱਕੀ ਤੇ ਕਪਾਹਾ ਬੀਜਦੇ ਸਨ।ਗੰਨਾ ਵੀ ਬੀਜਦੇ ਸਨ ਜੋ ਸਰਦੀਆਂ ਵਿਚ ਗੁੜ ਤੇ ਖੰਡ ਵਿਚ ਬਦਲ ਦਿਤਾ ਜਾਂਦਾ ਸੀ। ਲੋੜ ਮੁਤਾਬਕ ਛੋਲੇ, ਮਾਂਹ, ਬਾਜਰਾ ਜਵਾਰ ਆਦਿ ਵੀ ਬੀਜੇ ਜਾਂਦੇ ਸਨ।ਕਿਸਾਨ ਇਹ ਸਭ ਆਪ ਹੀ ਕਰਦੇ ਸਨ ਤੇ ਬਹੁਤੇ ਜ਼ਮੀਨਾਂ ਵਾਲੇ ਸਾਂਝੀ ਭਾਵ ਕੰਮ ਕਰਨ ਲਈ ਹੋਰ ਕੰਮੀ ਨੂੰ ਹਿਸੇ ਪੱਤੀ ਤੇ ਨਾਲ ਰਲਾ ਲੈਂਦੇ ਸਨ। ਕਣਕਾਂ ਵੱਢਣ ਵੇਲੇ ਆਵਤ ਲਗਦੀ ਸੀ ਜੋ ਰਿਸ਼ਤੇਦਾਰਾਂ ਤੇ ਜਾਣਕਾਰਾਂ ਦਾ ਸਮੂਹ ਮਿਲ ਕੇ ਵਾਰੀ ਵਾਰੀ ਫਸਲ ਵੱਢ ਲੈਂਦੇ ਸਨ।ਇਨ੍ਹਾਂ ਫਸ਼ਲਾਂ ਤੋਂ ਉਨ੍ਹਾਂ ਦੀਆਂ ਘਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆ ਸਨ।ਇਸ ਤਰ੍ਹਾਂ ਨਾਲ ਇਹ ਇਕ ਤਰ੍ਹਾਂ ਦੀ ਸਮੂਹ ਖੇਤੀ ਹੁੰਦੀ ਸੀ।ਪਰ ਇਹ ਵੱਖ ਵੱਖ ਕਿਸਮ ਦੀ ਫਸਲ ਹੁਣ ਕਣਕ ਅਤੇ ਚਾਵਲਾਂ ਤਕ ਹੀ ਸਿਮਟ ਕੇ ਰਹਿ ਗਈ ਹੈ। ਜਿਸ ਲਈ ਬਾਹਰੀ ਮਜ਼ਦੂਰਾਂ ਦੀ ਲੋੜ ਮਹਿਸੂਸ ਹੋਈ। ਸਾਮੂਹਿਕ ਖੇਤੀ ਦੀ ਥਾਂ ਪਰਵਾਸੀ ਮਜ਼ਦੂਰਾਂ ਨੇ ਲੈ ਲਈ। ਚਾਵਲ ਲਾਉਣ ਦਾ ਤਜਰਬਾ ਨਾ ਹੀ ਪੰਜਾਬੀਆਂ ਕੋਲ ਸੀ ਤੇ ਨਾ ਹੁਣ ਹੈ ਕਿਉਂਕਿ ਉਨ੍ਹਾਂ ਨੇ ਆਪ ਅਜੇ ਤਕ ਖੁਦ ਚਾਵਲ ਲਾਉਣੇ ਸਿੱਖੇ ਨਹੀਂ ਤੇ ਪਰਵਾਸੀਆਂ ਵਾਂਗ ਚਾਵਲ ਲਾਉਣ ਵਢਣ ਦਾ ਕੰਮ ਆਪਣੇ ਪਰਿਵਾਰ ਨੂੰ ਵਿਚ ਲਾ ਕੇ ਕਰਨਾ ਨਹੀਂ ਸਿਖਿਆ ਜਿਸ ਕਰਕੇ ਪਰਵਾਸੀ ਭਈਆਂ ਦੀ ਇਤਨੀ ਜ਼ਰੂਰਤ ਵਧ ਗਈ ਹੈ ਕਿ ਕਿਸਾਨ ਟ੍ਰੈਕਟਰ ਟ੍ਰਾਲੀਆਂ ਲੈ ਕੇ ਰੇਲਵੇ ਸਟੇਸ਼ਨ ਤੇ ਸਵੇਰੇ ਸਵੇਰੇ ਪਰਵਾਸੀਆਂ ਦੀ ਉਡੀਕ ਤਾਂ ਕਰੀ ਜਾਣਗੇ ਪਰ ਜੋ ਚਾਵਲ ਲਾਉਣ ਜਾਂ ਵੱਢਣ ਦਾ ਕੰਮ ਇਤਨੇ ਸਮੇਂ ਵਿਚ ਆਪ ਕਰ ਸਕਦੇ ਸਨ ਉਹ ਨਹੀਂ ਕਰਨਗੇ। ਮੈਂ ਖੰਨੇ, ਲੁਧਿਆਣੇ,ਕੋਟਕਪੂਰੇ ਆਦਿ ਕਈ ਸਟੇਸ਼ਨਾਂ ਤੇ ਕਿਸਾਨਾਂ ਨੂੰ ਦੌੜਾਂ ਲਾ ਲਾ ਗੱਡੀਆਂ ਵਿੱਚੋਂ ਉਤਰਦੇ ਪਰਵਾਸੀਆਂ ਵਲ ਭੱਜਦੇ ਆਪ ਵੇਖਿਆ ਹੈ।ਪਰਵਾਸੀਆਂ ਉਤੇ ਇਤਨੀ ਨਿਰਭਰਤਾ ਨੇ ਉਨ੍ਹਾਂ ਨੂੰ ਜ਼ਹੀਨੀ ਤੌਰ ਤੇ ਵੀ ਕਮਜ਼ੋਰ ਕਰ ਦਿਤਾ ਹੈ ਤੇ ਕੰਮ ਕਰਨ ਦੀ ਹਿੰਮਤ ਪੱਖੋਂ ਤੇ ਮਿਹਨਤ ਪੱਖੋਂ ਵੀ ਕਮਜ਼ੋਰ ਕਰ ਦਿਤਾ ਹੈ। ਉਨ੍ਹਾਂ ਦੇ ਆਉਣ ਨਾਲ ਹੱਡਭੰਨਵੀਂ ਕਮਾਈ ਕਰਨ ਲਈ ਮਸ਼ਹੂਰ ਪੰਜਾਬ ਦੇ ਕਿਸਾਨ ਹੁਣ ਮਿਹਨਤ ਤੋਂ ਕਿਨਾਰਾ ਕਰਨ ਲੱਗ ਪਏ ਹਨ।ਜਿਨ੍ਹਾਂ ਕਿਸਾਨਾਂ ਨੇ ਖੁਨ ਪਸੀਨਾ ਇਕ ਕਰਕੇ ਬਾਰਾਂ ਵਸਾਈਆਂ, ਤਰਾਈ ਤੇ ਗੁਜਰਾਤ ਦੇ ਜੰਗਲ ਆਬਾਦ ਕੀਤੇ ਤੇ ਮੱਧ ਪ੍ਰਦੇਸ਼ ਦੇ ਪਠਾਰ ਦੀ ਹਿੱਕ ਤੇ ਫਸਲਾਂ ਉਗਾਈਆਂ, ਹੁਣ ਮਿਹਨਤ ਕਰਨ ਤੋਂ ਡਰਨ ਲੱਗ ਪਏ ਹਨ ਤੇ ਵਿਹਲੜਪੁਣੇ ਵਿਚ ਸੱਥਾਂ ਵਿਚ ਤਾਸ਼ਾਂ ਕੁਟਣ ਜਾਂ ਗਪੌੜ ਮਾਰਨ ਨੂੰ ਪਹਿਲ ਦੇਣ ਲੱਗ ਪਏ ਤੇ ਹਨ। ਦੋ ਦੋ ਤਿੰਨ ਤਿੰਨ ਏਕੜਾਂ ਵਾਲੇ ਵੀ ਆਪਣੇ ਆਪ ਨੂੰ ਵੱਡੇ ਜ਼ਿਮੀਂਦਾਰ ਸਮਝ ਕੇ ਅਪਣੀ ਠੁੱਕ ਵਿਖਾਉਣ ਲਈ ਖੇਤੀ ਦਾ ਸਾਰ ਕਾਰੋਬਾਰ ਪਰਵਾਸੀਆਂ (ਜਿਨ੍ਹਾਂ ਨੂੰ ਉਹ ਭਈਏ ਕਹਿੰਦੇ ਹਨ) ਉਪਰ ਛੱਡ ਦਿੰਦੇ ਹਨ ਤੇ ਉਨ੍ਹਾਂ ਉਤੇ ਆਪਣੀ ਹੈਂਕੜ ਦਿਖਾਉਦੇ ਹਨ। ਹੱਥੀ ਮਿਹਨਤ ਨਾ ਕਰਨ ਨਾਲ ਤੇ ਪਰਵਾਸੀਆਂ ਨੂੰ ਨੌਕਰ ਰੱਖਣ ਨਾਲ ਉਨ੍ਹਾਂ ਦੀ ਘਟਦੀ ਆਮਦਨੀ ਨੂੰ ਹੋਰ ਖੋਰਾ ਲਗਦਾ ਹੈ ਤੇ ਮਿਹਨਤ ਦੀ ਆਦਤ ਛੁਟਦੀ ਜਾਂਦੀ ਹੈ। ਠੁੱਕ ਦਿਖਾਉਣ ਲਈ ਮਹਿੰਗੇ ਵਿਆਹ ਰਸਮਾਂ ਰਿਵਾਜ ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਖਾ ਜਾਂਦੇ ਹਨ ਤੇ ਆਖਰ ਕਰਜ਼ੇ ਤੇ ਗੱਲ ਆ ਨਿਬੜਦੀ ਹੈ। ਜਦ ਕਰਜ਼ਾ ਨਹੀਂ ਮੋੜ ਹੁੰਦਾ ਤਾਂ ਫਾਹਾ ਲੈਣ ਤਕ ਜਾਂਦੇ ਹਨ। ਪੰਜਾਬ ਵਿਚ ਹੁਣ ਤਕ ਕਰਜ਼ਾ ਨਾ ਉਤਰਨ ਕਰਕੇ ਸੈਂਕੜੇ ਕਿਸਾਨ ਆਤਮਘਾਤ ਕਰ ਚੁਕੇ ਹਨ ਜਿਨ੍ਹਾਂ ਵਿਚੋ 90% ਫੀ ਸਦੀ ਸਿੱਖ ਹਨ।ਆਤਮਘਾਤ ਕਰਨਾ ਚੜ੍ਹਦੀ ਕਲਾ ਵਿਚ ਰਹਿਣ ਵਾਲੀ ਸਿੱਖੀ ਦੀਆਂ ਕਦਰਾਂ ਕੀਮਤਾਂ ਦੇ ਵਿਰੁਧ ਹੈ ਪਰ ਇਸ ਨੂੰ ਰੋਕਣ ਲਈ ਨਾਂ ਤਾਂ ਧਾਰਮਿਕ ਸੰਸਥਾਵਾਂ ਤੇ ਨਾਂ ਹੀ ਸਰਕਾਰ ਨੇ ਕੋਈ ਠੋਸ ਕਦਮ ਚੁਕਿਆ ਹੈ।ਪੰਜਾਬ ਨੇ ਜੋ ਲਾਹਾ ਗ੍ਰੀਨ ਰੈਵੋਲਿਊਸ਼ਨ ਰਾਹੀਂ ਖੱਟਿਆ ਸੀ ਉਹ ਵਿਹਲੜਪੁਣੇ ਤੇ ਠੁੱਕ ਬਣਾਊਣ ਦੇ ਚੱਕਰ ਵਿਚ ਗਵਾ ਲਿਆ। ਉਦਯੋਗ ਵਿਚ ਪਰਵਾਸੀ ਸਸਤੀ ਮਜ਼ਦੂਰੀ ਤੇ ਮਿਲ ਜਾਂਦੇ ਹਨ ਤੇ ਇਸ ਸਸਤੀ ਮਜ਼ਦੂਰੀ ਨੇ ਲੋਕਲ ਪੰਜਾਬੀਆਂ ਨੂੰ ਇਸ ਕਾਰੋਬਾਰ ਵਿਚੋਂ ਲਗਾਤਾਰ ਲਾਂਭੇ ਹੀ ਕਰ ਦਿਤਾ ਹੈ ਕਿਉਂਕਿ ਪੰਜਾਬੀ ਘੱਟ ਮਜ਼ਦੂਰੀ ਤੇ ਕੰਮ ਕਰਨ ਨੂੰ ਤਿਆਰ ਨਹੀਂ ਹੁੰਦੇ ਤੇ ਲੋੜਵੰਦ ਪਰਵਾਸੀ ਕਿਸੇ ਵੀ ਭਾਅ ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਦੂਸਰੇ, ਪੰਜਾਬੀ ਆਪਣੇ ਆਪ ਨੂੰ ਇਹਨਾਂ ਪੰਜਾਬੀਆਂ ਤੋਂ ਤਕੜੇ ਤੇ ਬਹੁਤੇ ਮਿਹਨਤੀ ਮੰਨਦੇ ਹਨ ਇਸ ਲਈ ਮਜ਼ਦੂਰੀ ਵੀ ਬਹੁਤੇ ਮੰਗਦੇ ਹਨ ਪਰ ਮਾਲਕ ਬਹੁਤੀ ਮਜ਼ਦੂਰੀ ਦੇਣ ਲਈ ਤਿਆਰ ਨਹੀਂ ਹੁੰਦੇ ਜਦ ਉਨ੍ਹਾਂ ਨੂੰ ਘੱਟ ਮਜ਼ਦੂਰ ਵਾਲੇ ਵੱਡੀ ਗਿਣਤੀ ਵਿਚ ਮਿਲ ਜਾਂਦੇ ਹਨ। ਮੈਨੂੰ ਯਾਦ ਹੈ ਜਦ ਪੰਜਾਬ ਵਿਚ ਸੰਨ 1947 ਤੋਂ ਬਾਦ ਉਦਯੋਗ ਦਾ ਵਧਾਰਾ ਸ਼ੁਰੂ ਹੋਇਆ ਤਾਂ ਜਿਨ੍ਹਾਂ ਨੇ ਨਵ ਕਾਰਖਾਨੇ ਲਾਏ ਸਨ ਉਹ ਜ਼ਿਆਦਾ ਤਰ ਜਾਂ ਤਾਂ ਪੰਜਾਬੀ ਮਿਸਤਰੀਆਂ ਨੇ ਲਾਏ ਸਨ ਤੇ ਜਾਂ ਕੁਝ ਪਾਕਿਸਤਾਨੋਂ ਉਜੜ ਕੇ ਆਏ ਹਿੰਦੂ ਵੀਰਾਂ ਨੇ ਜਿਨ੍ਹਾਂ ਨੇ ਆਪਣਾ ਰੁਖ ਵਪਾਰ ਵਲੋਂ ਇਧਰ ਮੋੜਿਆ ਸੀ। ਉਨ੍ਹਾਂ ਦਿਨਾਂ ਵਿਚ ਤਕਰੀਬਨ ਸਾਰੇ ਦੇ ਸਾਰੇ ਵਰਕਰ ਪੰਜਾਬੀ ਹੀ ਹੁੰਦੇ ਸਨ। ਪਰ ਸੰਨ 1991 ਤੋਂ ਬਾਦ ਯੂਪੀ ਤੇ ਬਿਹਾਰ ਵਲੋਂ ਮਜ਼ਦੂਰ ਸਮੂਹਾਂ ਵਿਚ ਪੰਜਾਬ ਨੂੰ ਕਿਰਤ ਲਈ ਆਉਣ ਲੱਗੇ ਜਿਨ੍ਹਾਂ ਵਿਚ ਜ਼ਿਆਦਾਤਰ ਭੱਠਿਆਂ ਤੇ ਅਤੇ ਇਮਾਰਤਸਾਜ਼ੀ ਵਲ ਲਗ ਗਏ ਤੇ ਹੌਲੀ ਹੌਲੀ ਕਾਰਖਾਨਿਆਂ ਵਿਚ ਭਰਤੀ ਹੋਣ ਲਗ ਪਏ ਤੇ ਫਿਰ ਖੇਤੀ ਵਲ ਵਧ ਗਏ।ਹੁਣ ਵਕਤ ਅਜਿਹਾ ਆਇਆ ਕਿ ਕਾਰਖਾਨਿਆਂ ਵਿਚ, ਇਮਾਰਤਸਾਜ਼ੀ ਵਿਚ ਤੇ ਭੱਠਿਆਂ ਵਿਚ ਮਜ਼ਦੂਰ ਹੀ ਨਹੀਂ, ਠੇਕੇਦਾਰ ਵੀ ਪਰਵਾਸੀ ਹਨ।ਸੋ ਪੰਜਾਬੀਆਂ ਦੇ ਹੱਥੋਂ ਇਨ੍ਹਾਂ ਖਿਤਿਆਂ ਵਿਚ ਰੋਜ਼ਗਾਰ ਨਾ ਬਰਾਬਰ ਹੀ ਰਹਿ ਗਿਆ ਹੈ। ਇਸ ਦਾ ਰਾਜਨੀਤਕ, ਭੁਗੋਲਿਕ, ਧਾਰਮਿਕ ਤੇ ਆਰਥਕ ਨਤੀਜਾ ਪੰਜਾਬੀਆਂ ਉਤੇ ਬੜਾ ਬੁਰਾ ਨਿਕਲਿਆ ਹੈ। ਸ਼ਹਿਰਾਂ ਵਿਚ, ਉਦਯੋਗਾਂ ਵਿਚ, ਕੰਸਟ੍ਰਕਸ਼ਨ ਵਿਚ ਪੰਜਾਬੀਆਂ ਲਈ ਨਾ ਬਰਾਬਰ ਨੌਕਰੀਆਂ ਹਨ ਤੇ ਪਿੰਡਾਂ ਵਿਚ ਘਟਦੀ ਆਮਦਨੀ ਸਦਕਾ ਸ਼ਹਿਰਾਂ ਵਲ ਭਜਦੇ ਲੋਕਾਂ ਲਈ ਬੇਰੁਜ਼ਗਾਰੀ ਦੀ ਹੱਦ ਸਿਖਰ ਤੇ ਹੈ।ਇਸ ਦਾ ਆਰਥਕ ਪੱਖ ਲੋਕਲ ਪੰਜਾਬੀਆਂ ਦੀ ਘਟਦੀ ਆਮਦਨ ਤੇ ਵਧਦੀ ਬੇਰੁਜ਼ਗਾਰੀ ਹੇ। ਧਾਰਮਿਕ ਪੱਖੋਂ ਬਿਹਾਰ, ਯੂਪੀ, ਮੱਧ ਪ੍ਰਦੇਸ਼, ਹਿਮਾਚਲ, ਹਰਿਆਣਾ, ਆਦਿ ਤੋਂ ਆਏ ਪਰਵਾਸੀ 90% ਹਿੰਦੂ ਹਨ ਤੇ ਬਾਕੀ ਮੁਸਲਮਾਨ ਜੋ ਜ਼ਿਆਦਾਤਰ ਬੰਗਾਲ ਤੇ ਬਿਹਾਰ ਤੋਂ ਆੳੇਂਦੇ ਹਨ। ਕਈ ਬੰਗਲਾ ਦੇਸੀ ਵੀ ਪੰਜਾਬ ਵਿਚ ਆ ਵਸੇ ਹਨ।ਇਸ ਕਰਕੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਗਿਣਤੀ ਵਧੀ ਹੈ ਤੇ ਦਰ ਵਧਦੀ ਹੀ ਜਾ ਰਹੀ ਹੇ ਤੇ ਮੁਕਾਬਲਤਨ ਸਿੱਖਾਂ ਦੀ ਆਬਾਦੀ ਦੀ ਫੀ ਸਦ ਦਰ ਘਟਦੀ ਜਾ ਰਹੀ ਹੈ। ਇਸ ਹਿਸਾਬ ਨਾਲ ਸਿੱਖ ਪੰਜਾਬ ਵਿਚ ਵੀ ਜਲਦੀ ਹੀ ਘੱਟ ਗਿਣਤੀ ਬਣਨ ਵਾਲੇ ਹਨ ਤੇ ਉਨ੍ਹਾਂ ਬਦਾ ਕੋਈ ਵੀ ਅਜਿਹਾ ਸੂਬਾ ਨਹੀਨ ਰਹਿ ਜਾਵੇਗਾ ਜਿਸ ਨੂੰ ਅਪਣਾ ਸੂਬਾ ਕਹਿ ਸਕਣ। ਉਪਾ 1. ਉਦਯੋਗ, ਵਿਉਪਾਰ ਆਦਿ ਵਿਚ ਨੌਕਰੀ ਤੇ ਕਾਰੋਬਾਰ ਵਿਚ ਪੰਜਾਬੀਆਂ ਲਈ 75-80% ਰਾਖਵਾਂ ਕਰਨ ਜਿਸ ਤਰ੍ਹਾਂ ਮਹਾਰਾਸ਼ਟਰ ਹਰਿਆਣਾ ਤੇ ਹੋਰ ਸੂਬਿਆਂ ਵਿਚ ਲਾਗੂ ਹੈ। 2. ਪੰਜਾਬ ਵਿਚ ਪੱਕੀ ਨੌਕਰੀ ਲਈ ਪੰਜਾਬੀ ਭਾਸ਼ਾ ਦਾ ਗਿਆਨ ਜ਼ਰੂਰੀ ਹੋਣਾ ਚਾਹੀਦਾ ਹੈ। 3. ਪੰਜਾਬ ਦਾ ਰਾਸ਼ਨ ਕਾਰਡ, ਪੈਨ ਕਾਰਡ, ਹੋਰ ਦਸਤਾਵੇਜ਼ਾਂ ਤੇ ਸਹੂਲਤਾਂ ਉਨ੍ਹਾਂ ਪਰਵਾਸੀਆਂ ਨੂੰ ਹੀ ਮੁਹਈਆ ਕਰਵਾਈਆਂ ਜਾਣ ਜੋ ਪੰਜਾਬ ਵਿਚ ਘੱਟੋ ਘੱਟ 15 ਸਾਲ ਪੱਕੇ ਤੌਰ ਤੇ ਰਹਿ ਰਹੇ ਹੋਣ। ਜ਼ਮੀਨ ਕਾਰੋਬਾਰ ਖਰੀਦਣ ਦਾ ਹੱਕ ਵੀ 15 ਸਾਲਾਂ ਪਿੱਛੋਂ ਹੀ ਮਿਲਣਾ ਚਾਹੀਦਾ ਹੈ।ਇਸਦਾ ਕਨੂੰਨ ਜਿਸਤਰਾਂ ਅਸਾਮ ਆਦਿ ਵਿਚ ਲਾਗੂ ਹੈ ਪੰਜਾਬ ਵਿਚ ਵੀ ਬਣ ਜਾਣਾ ਚਾਹੀਦਾ ਹੈ। 4. ਪੰਜਾਬ ਵਿੱਚ ਵੋਟਾਂ ਦਾ ਅਧਿਕਾਰ ਵੀ 15 ਸਾਲ ਦੀ ਪੱਕੀ ਰਹਾਇਸ਼ ਤੋਂ ਬਾਦ ਹੀ ਦੇਣਾ ਚਾਹੀਦਾ ਹੈ ਜਿਸ ਲਈ ਕਨੂੰਨ ਵਿਚ ਲੋੜੀਂਦੀ ਸੋਧ ਹੋਣੀ ਚਾਹੀਦੀ ਹੈ। 5. ਪੰਜਾਬੀਆਂ ਨੂੰ ਪੰਜਾਬ ਵਿਚ ਨਵਾਂ ਕਿਤਾ ਖੋਲ੍ਹਣ ਲਈ ਪਹਿਲ ਦੇ ਆਧਾਰ ਤੇ ਸਹੂਲਤਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ। 6. ਬਾਹਰੋਂ ਆਏ ਪਰਵਾਸੀਆਂ ਦੀ ਸ਼ਨਾਖਤ ਪਿਛੋਂ ਸਹੀ ਰਿਕਾਰਡ ਅਤੇ ਕੰਟ੍ਰੋਲ ਹੋਣਾ ਚਾਹੀਦਾ ਹੈ ਜਿਸ ਲਈ ਹਰ ਜ਼ਿਲੇ ਵਿਚ ਮਾਈਗ੍ਰੇਸ਼ਨ ਰਿਕਾਰਡਿੰਗ ਤੇ ਕੰਟ੍ਰੋਲੰਗ ਅਫਸਰ ਨਿਯੁਕਤ ਹੋਣਾ ਚਾਹੀਦਾ ਹੈ।ਇਸ ਲਈ ਭੂਤਪੂਰਵ ਸੈਨਿਕਾਂ ਦੀ ਮਦਦ ਲਈ ਜਾ ਸਕਦੀ ਹੈ। 7. ਪੰਜਾਬੀ ਸਭਿਆਚਾਰ ਵਿਚ ਬਾਹਰੀ ਸਭਿਆਚਾਰ ਦੇ ਰਲਾ ਤੋਂ ਬਚਣ ਲਈ ਪੰਜਾਬੀਆਂ ਨੂੰ ਸਾਵਧਾਨ ਕਰਨਾ ਜ਼ਰੂਰੀ ਹੈ।ਬਾਹਰੀ ਭਾਸ਼ਾ ਅਤੇ ਸਭਿਆਚਾਰ ਤੋਂ ਪੰਜਾਬੀ ਸਭਿਆਚਾਰ ਬਚਾਉਣ ਲਈ ਪੰਜਾਬ ਦੇ ਸਭਿਆਚਾਰ ਵਿਭਾਗ ਵਲੋਂ ਯੋਗ ਕਦਮ ਉਠਾਉਣੇ ਚਾਹੀਦੇ ਹਨ ਤੇ ਲੋਕਾਂ ਨੂੰ ਸਮੇਂ ਸਮੇਂ ਜਾਗਰੂਕ ਕਰਨਾ ਚਾਹੀਦਾ ਹੈ। [/QUOTE]
Insert quotes…
Verification
Post reply
Discussions
Sikh Sikhi Sikhism
Punjabi ਬਾਹਰੋਂ ਪਰਵਾਸ ਦੇ ਪੰਜਾਬ ਉਤੇ ਅਸਰ ਤੇ ਸੁਝਾਉ
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top