Punjabi ਬਾਹਰੋਂ ਪਰਵਾਸ ਦੇ ਪੰਜਾਬ ਉਤੇ ਅਸਰ ਤੇ ਸੁਝਾਉ | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਬਾਹਰੋਂ ਪਰਵਾਸ ਦੇ ਪੰਜਾਬ ਉਤੇ ਅਸਰ ਤੇ ਸੁਝਾਉ

Dalvinder Singh Grewal

Writer
Historian
SPNer
Jan 3, 2010
783
393
76
ਬਾਹਰੋਂ ਪਰਵਾਸ ਦੇ ਪੰਜਾਬ ਉਤੇ ਅਸਰ ਤੇ ਸੁਝਾਉ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਬਾਹਰੋਂ ਆਏ ਪਰਵਾਸੀਆਂ ਦਾ ਪੰਜਾਬ ਉਤੇ ਬੜਾ ਗਹਿਰਾ ਅਸਰ ਪਿਆ ਹੈ ਜਿਸਦਾ ਵਿਸਥਾਰ ਅੱਗੇ ਦਿਤਾ ਗਿਆ ਹੈ। ਇਸ ਅਸਰ ਤੋਂ ਬਚਣ ਲਈ ਕੁਝ ਸੁਝਾਉ ਵੀ ਦਿਤੇ ਗਏ ਹਨ।

ਪੰਜਾਬ ਵਿਚ ਬਾਹਰੋਂ ਆਏ ਪਰਵਾਸੀ ਜ਼ਿਆਦਾ ਤਰ ਬਿਹਾਰ, ਯੂਪੀ, ਬੰਗਾਲ, ਮੱਧਪ੍ਰਦੇਸ਼, ਉੜੀਸਾ ਆਦਿ ਸੂਬਿਆ ਦੇ ਪੇਂਡੂ ਇਲਾਕਿਆ ਤੋਂ ਹਨ ਜੋ ਆਮ ਤੌਰ ਤੇ ਉਦਯੋਗ, ਇਮਾਰਤਸਾਜ਼ੀ ਅਤੇ ਖੇਤੀ ਵਿਚ ਮਜ਼ਦੂਰੀ ਤੇ ਆ ਲਗਦੇ ਹਨ।ਪਰਵਾਸੀਆਂ ਦਾ ਪੰਜਾਬ ਵਿਚ ਬਾਹਰੋਂ ਆਉਣ ਦਾ ਇਕ ਵੱਡਾ ਕਾਰਨ ਝੋਨੇ ਦੀ ਖੇਤੀ ਵੀ ਹੈ।ਪਹਿਲਾਂ ਕਿਸਾਨ ਕਣਕ ਜੋ ਵਿਸਾਖੀ ਦੀ ਵਾਢੀ ਵੇਲੇ ਨਿਪਟ ਜਾਂਦੀ ਸੀ ਤੇ ਫਿਰ ਮੱਕੀ ਤੇ ਕਪਾਹਾ ਬੀਜਦੇ ਸਨ।ਗੰਨਾ ਵੀ ਬੀਜਦੇ ਸਨ ਜੋ ਸਰਦੀਆਂ ਵਿਚ ਗੁੜ ਤੇ ਖੰਡ ਵਿਚ ਬਦਲ ਦਿਤਾ ਜਾਂਦਾ ਸੀ। ਲੋੜ ਮੁਤਾਬਕ ਛੋਲੇ, ਮਾਂਹ, ਬਾਜਰਾ ਜਵਾਰ ਆਦਿ ਵੀ ਬੀਜੇ ਜਾਂਦੇ ਸਨ।ਕਿਸਾਨ ਇਹ ਸਭ ਆਪ ਹੀ ਕਰਦੇ ਸਨ ਤੇ ਬਹੁਤੇ ਜ਼ਮੀਨਾਂ ਵਾਲੇ ਸਾਂਝੀ ਭਾਵ ਕੰਮ ਕਰਨ ਲਈ ਹੋਰ ਕੰਮੀ ਨੂੰ ਹਿਸੇ ਪੱਤੀ ਤੇ ਨਾਲ ਰਲਾ ਲੈਂਦੇ ਸਨ। ਕਣਕਾਂ ਵੱਢਣ ਵੇਲੇ ਆਵਤ ਲਗਦੀ ਸੀ ਜੋ ਰਿਸ਼ਤੇਦਾਰਾਂ ਤੇ ਜਾਣਕਾਰਾਂ ਦਾ ਸਮੂਹ ਮਿਲ ਕੇ ਵਾਰੀ ਵਾਰੀ ਫਸਲ ਵੱਢ ਲੈਂਦੇ ਸਨ।ਇਨ੍ਹਾਂ ਫਸ਼ਲਾਂ ਤੋਂ ਉਨ੍ਹਾਂ ਦੀਆਂ ਘਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆ ਸਨ।ਇਸ ਤਰ੍ਹਾਂ ਨਾਲ ਇਹ ਇਕ ਤਰ੍ਹਾਂ ਦੀ ਸਮੂਹ ਖੇਤੀ ਹੁੰਦੀ ਸੀ।ਪਰ ਇਹ ਵੱਖ ਵੱਖ ਕਿਸਮ ਦੀ ਫਸਲ ਹੁਣ ਕਣਕ ਅਤੇ ਚਾਵਲਾਂ ਤਕ ਹੀ ਸਿਮਟ ਕੇ ਰਹਿ ਗਈ ਹੈ। ਜਿਸ ਲਈ ਬਾਹਰੀ ਮਜ਼ਦੂਰਾਂ ਦੀ ਲੋੜ ਮਹਿਸੂਸ ਹੋਈ। ਸਾਮੂਹਿਕ ਖੇਤੀ ਦੀ ਥਾਂ ਪਰਵਾਸੀ ਮਜ਼ਦੂਰਾਂ ਨੇ ਲੈ ਲਈ।

ਚਾਵਲ ਲਾਉਣ ਦਾ ਤਜਰਬਾ ਨਾ ਹੀ ਪੰਜਾਬੀਆਂ ਕੋਲ ਸੀ ਤੇ ਨਾ ਹੁਣ ਹੈ ਕਿਉਂਕਿ ਉਨ੍ਹਾਂ ਨੇ ਆਪ ਅਜੇ ਤਕ ਖੁਦ ਚਾਵਲ ਲਾਉਣੇ ਸਿੱਖੇ ਨਹੀਂ ਤੇ ਪਰਵਾਸੀਆਂ ਵਾਂਗ ਚਾਵਲ ਲਾਉਣ ਵਢਣ ਦਾ ਕੰਮ ਆਪਣੇ ਪਰਿਵਾਰ ਨੂੰ ਵਿਚ ਲਾ ਕੇ ਕਰਨਾ ਨਹੀਂ ਸਿਖਿਆ ਜਿਸ ਕਰਕੇ ਪਰਵਾਸੀ ਭਈਆਂ ਦੀ ਇਤਨੀ ਜ਼ਰੂਰਤ ਵਧ ਗਈ ਹੈ ਕਿ ਕਿਸਾਨ ਟ੍ਰੈਕਟਰ ਟ੍ਰਾਲੀਆਂ ਲੈ ਕੇ ਰੇਲਵੇ ਸਟੇਸ਼ਨ ਤੇ ਸਵੇਰੇ ਸਵੇਰੇ ਪਰਵਾਸੀਆਂ ਦੀ ਉਡੀਕ ਤਾਂ ਕਰੀ ਜਾਣਗੇ ਪਰ ਜੋ ਚਾਵਲ ਲਾਉਣ ਜਾਂ ਵੱਢਣ ਦਾ ਕੰਮ ਇਤਨੇ ਸਮੇਂ ਵਿਚ ਆਪ ਕਰ ਸਕਦੇ ਸਨ ਉਹ ਨਹੀਂ ਕਰਨਗੇ। ਮੈਂ ਖੰਨੇ, ਲੁਧਿਆਣੇ,ਕੋਟਕਪੂਰੇ ਆਦਿ ਕਈ ਸਟੇਸ਼ਨਾਂ ਤੇ ਕਿਸਾਨਾਂ ਨੂੰ ਦੌੜਾਂ ਲਾ ਲਾ ਗੱਡੀਆਂ ਵਿੱਚੋਂ ਉਤਰਦੇ ਪਰਵਾਸੀਆਂ ਵਲ ਭੱਜਦੇ ਆਪ ਵੇਖਿਆ ਹੈ।ਪਰਵਾਸੀਆਂ ਉਤੇ ਇਤਨੀ ਨਿਰਭਰਤਾ ਨੇ ਉਨ੍ਹਾਂ ਨੂੰ ਜ਼ਹੀਨੀ ਤੌਰ ਤੇ ਵੀ ਕਮਜ਼ੋਰ ਕਰ ਦਿਤਾ ਹੈ ਤੇ ਕੰਮ ਕਰਨ ਦੀ ਹਿੰਮਤ ਪੱਖੋਂ ਤੇ ਮਿਹਨਤ ਪੱਖੋਂ ਵੀ ਕਮਜ਼ੋਰ ਕਰ ਦਿਤਾ ਹੈ।

ਉਨ੍ਹਾਂ ਦੇ ਆਉਣ ਨਾਲ ਹੱਡਭੰਨਵੀਂ ਕਮਾਈ ਕਰਨ ਲਈ ਮਸ਼ਹੂਰ ਪੰਜਾਬ ਦੇ ਕਿਸਾਨ ਹੁਣ ਮਿਹਨਤ ਤੋਂ ਕਿਨਾਰਾ ਕਰਨ ਲੱਗ ਪਏ ਹਨ।ਜਿਨ੍ਹਾਂ ਕਿਸਾਨਾਂ ਨੇ ਖੁਨ ਪਸੀਨਾ ਇਕ ਕਰਕੇ ਬਾਰਾਂ ਵਸਾਈਆਂ, ਤਰਾਈ ਤੇ ਗੁਜਰਾਤ ਦੇ ਜੰਗਲ ਆਬਾਦ ਕੀਤੇ ਤੇ ਮੱਧ ਪ੍ਰਦੇਸ਼ ਦੇ ਪਠਾਰ ਦੀ ਹਿੱਕ ਤੇ ਫਸਲਾਂ ਉਗਾਈਆਂ, ਹੁਣ ਮਿਹਨਤ ਕਰਨ ਤੋਂ ਡਰਨ ਲੱਗ ਪਏ ਹਨ ਤੇ ਵਿਹਲੜਪੁਣੇ ਵਿਚ ਸੱਥਾਂ ਵਿਚ ਤਾਸ਼ਾਂ ਕੁਟਣ ਜਾਂ ਗਪੌੜ ਮਾਰਨ ਨੂੰ ਪਹਿਲ ਦੇਣ ਲੱਗ ਪਏ ਤੇ ਹਨ। ਦੋ ਦੋ ਤਿੰਨ ਤਿੰਨ ਏਕੜਾਂ ਵਾਲੇ ਵੀ ਆਪਣੇ ਆਪ ਨੂੰ ਵੱਡੇ ਜ਼ਿਮੀਂਦਾਰ ਸਮਝ ਕੇ ਅਪਣੀ ਠੁੱਕ ਵਿਖਾਉਣ ਲਈ ਖੇਤੀ ਦਾ ਸਾਰ ਕਾਰੋਬਾਰ ਪਰਵਾਸੀਆਂ (ਜਿਨ੍ਹਾਂ ਨੂੰ ਉਹ ਭਈਏ ਕਹਿੰਦੇ ਹਨ) ਉਪਰ ਛੱਡ ਦਿੰਦੇ ਹਨ ਤੇ ਉਨ੍ਹਾਂ ਉਤੇ ਆਪਣੀ ਹੈਂਕੜ ਦਿਖਾਉਦੇ ਹਨ। ਹੱਥੀ ਮਿਹਨਤ ਨਾ ਕਰਨ ਨਾਲ ਤੇ ਪਰਵਾਸੀਆਂ ਨੂੰ ਨੌਕਰ ਰੱਖਣ ਨਾਲ ਉਨ੍ਹਾਂ ਦੀ ਘਟਦੀ ਆਮਦਨੀ ਨੂੰ ਹੋਰ ਖੋਰਾ ਲਗਦਾ ਹੈ ਤੇ ਮਿਹਨਤ ਦੀ ਆਦਤ ਛੁਟਦੀ ਜਾਂਦੀ ਹੈ। ਠੁੱਕ ਦਿਖਾਉਣ ਲਈ ਮਹਿੰਗੇ ਵਿਆਹ ਰਸਮਾਂ ਰਿਵਾਜ ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਖਾ ਜਾਂਦੇ ਹਨ ਤੇ ਆਖਰ ਕਰਜ਼ੇ ਤੇ ਗੱਲ ਆ ਨਿਬੜਦੀ ਹੈ। ਜਦ ਕਰਜ਼ਾ ਨਹੀਂ ਮੋੜ ਹੁੰਦਾ ਤਾਂ ਫਾਹਾ ਲੈਣ ਤਕ ਜਾਂਦੇ ਹਨ। ਪੰਜਾਬ ਵਿਚ ਹੁਣ ਤਕ ਕਰਜ਼ਾ ਨਾ ਉਤਰਨ ਕਰਕੇ ਸੈਂਕੜੇ ਕਿਸਾਨ ਆਤਮਘਾਤ ਕਰ ਚੁਕੇ ਹਨ ਜਿਨ੍ਹਾਂ ਵਿਚੋ 90% ਫੀ ਸਦੀ ਸਿੱਖ ਹਨ।ਆਤਮਘਾਤ ਕਰਨਾ ਚੜ੍ਹਦੀ ਕਲਾ ਵਿਚ ਰਹਿਣ ਵਾਲੀ ਸਿੱਖੀ ਦੀਆਂ ਕਦਰਾਂ ਕੀਮਤਾਂ ਦੇ ਵਿਰੁਧ ਹੈ ਪਰ ਇਸ ਨੂੰ ਰੋਕਣ ਲਈ ਨਾਂ ਤਾਂ ਧਾਰਮਿਕ ਸੰਸਥਾਵਾਂ ਤੇ ਨਾਂ ਹੀ ਸਰਕਾਰ ਨੇ ਕੋਈ ਠੋਸ ਕਦਮ ਚੁਕਿਆ ਹੈ।ਪੰਜਾਬ ਨੇ ਜੋ ਲਾਹਾ ਗ੍ਰੀਨ ਰੈਵੋਲਿਊਸ਼ਨ ਰਾਹੀਂ ਖੱਟਿਆ ਸੀ ਉਹ ਵਿਹਲੜਪੁਣੇ ਤੇ ਠੁੱਕ ਬਣਾਊਣ ਦੇ ਚੱਕਰ ਵਿਚ ਗਵਾ ਲਿਆ।

ਉਦਯੋਗ ਵਿਚ ਪਰਵਾਸੀ ਸਸਤੀ ਮਜ਼ਦੂਰੀ ਤੇ ਮਿਲ ਜਾਂਦੇ ਹਨ ਤੇ ਇਸ ਸਸਤੀ ਮਜ਼ਦੂਰੀ ਨੇ ਲੋਕਲ ਪੰਜਾਬੀਆਂ ਨੂੰ ਇਸ ਕਾਰੋਬਾਰ ਵਿਚੋਂ ਲਗਾਤਾਰ ਲਾਂਭੇ ਹੀ ਕਰ ਦਿਤਾ ਹੈ ਕਿਉਂਕਿ ਪੰਜਾਬੀ ਘੱਟ ਮਜ਼ਦੂਰੀ ਤੇ ਕੰਮ ਕਰਨ ਨੂੰ ਤਿਆਰ ਨਹੀਂ ਹੁੰਦੇ ਤੇ ਲੋੜਵੰਦ ਪਰਵਾਸੀ ਕਿਸੇ ਵੀ ਭਾਅ ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਦੂਸਰੇ, ਪੰਜਾਬੀ ਆਪਣੇ ਆਪ ਨੂੰ ਇਹਨਾਂ ਪੰਜਾਬੀਆਂ ਤੋਂ ਤਕੜੇ ਤੇ ਬਹੁਤੇ ਮਿਹਨਤੀ ਮੰਨਦੇ ਹਨ ਇਸ ਲਈ ਮਜ਼ਦੂਰੀ ਵੀ ਬਹੁਤੇ ਮੰਗਦੇ ਹਨ ਪਰ ਮਾਲਕ ਬਹੁਤੀ ਮਜ਼ਦੂਰੀ ਦੇਣ ਲਈ ਤਿਆਰ ਨਹੀਂ ਹੁੰਦੇ ਜਦ ਉਨ੍ਹਾਂ ਨੂੰ ਘੱਟ ਮਜ਼ਦੂਰ ਵਾਲੇ ਵੱਡੀ ਗਿਣਤੀ ਵਿਚ ਮਿਲ ਜਾਂਦੇ ਹਨ।

ਮੈਨੂੰ ਯਾਦ ਹੈ ਜਦ ਪੰਜਾਬ ਵਿਚ ਸੰਨ 1947 ਤੋਂ ਬਾਦ ਉਦਯੋਗ ਦਾ ਵਧਾਰਾ ਸ਼ੁਰੂ ਹੋਇਆ ਤਾਂ ਜਿਨ੍ਹਾਂ ਨੇ ਨਵ ਕਾਰਖਾਨੇ ਲਾਏ ਸਨ ਉਹ ਜ਼ਿਆਦਾ ਤਰ ਜਾਂ ਤਾਂ ਪੰਜਾਬੀ ਮਿਸਤਰੀਆਂ ਨੇ ਲਾਏ ਸਨ ਤੇ ਜਾਂ ਕੁਝ ਪਾਕਿਸਤਾਨੋਂ ਉਜੜ ਕੇ ਆਏ ਹਿੰਦੂ ਵੀਰਾਂ ਨੇ ਜਿਨ੍ਹਾਂ ਨੇ ਆਪਣਾ ਰੁਖ ਵਪਾਰ ਵਲੋਂ ਇਧਰ ਮੋੜਿਆ ਸੀ। ਉਨ੍ਹਾਂ ਦਿਨਾਂ ਵਿਚ ਤਕਰੀਬਨ ਸਾਰੇ ਦੇ ਸਾਰੇ ਵਰਕਰ ਪੰਜਾਬੀ ਹੀ ਹੁੰਦੇ ਸਨ। ਪਰ ਸੰਨ 1991 ਤੋਂ ਬਾਦ ਯੂਪੀ ਤੇ ਬਿਹਾਰ ਵਲੋਂ ਮਜ਼ਦੂਰ ਸਮੂਹਾਂ ਵਿਚ ਪੰਜਾਬ ਨੂੰ ਕਿਰਤ ਲਈ ਆਉਣ ਲੱਗੇ ਜਿਨ੍ਹਾਂ ਵਿਚ ਜ਼ਿਆਦਾਤਰ ਭੱਠਿਆਂ ਤੇ ਅਤੇ ਇਮਾਰਤਸਾਜ਼ੀ ਵਲ ਲਗ ਗਏ ਤੇ ਹੌਲੀ ਹੌਲੀ ਕਾਰਖਾਨਿਆਂ ਵਿਚ ਭਰਤੀ ਹੋਣ ਲਗ ਪਏ ਤੇ ਫਿਰ ਖੇਤੀ ਵਲ ਵਧ ਗਏ।ਹੁਣ ਵਕਤ ਅਜਿਹਾ ਆਇਆ ਕਿ ਕਾਰਖਾਨਿਆਂ ਵਿਚ, ਇਮਾਰਤਸਾਜ਼ੀ ਵਿਚ ਤੇ ਭੱਠਿਆਂ ਵਿਚ ਮਜ਼ਦੂਰ ਹੀ ਨਹੀਂ, ਠੇਕੇਦਾਰ ਵੀ ਪਰਵਾਸੀ ਹਨ।ਸੋ ਪੰਜਾਬੀਆਂ ਦੇ ਹੱਥੋਂ ਇਨ੍ਹਾਂ ਖਿਤਿਆਂ ਵਿਚ ਰੋਜ਼ਗਾਰ ਨਾ ਬਰਾਬਰ ਹੀ ਰਹਿ ਗਿਆ ਹੈ।

ਇਸ ਦਾ ਰਾਜਨੀਤਕ, ਭੁਗੋਲਿਕ, ਧਾਰਮਿਕ ਤੇ ਆਰਥਕ ਨਤੀਜਾ ਪੰਜਾਬੀਆਂ ਉਤੇ ਬੜਾ ਬੁਰਾ ਨਿਕਲਿਆ ਹੈ। ਸ਼ਹਿਰਾਂ ਵਿਚ, ਉਦਯੋਗਾਂ ਵਿਚ, ਕੰਸਟ੍ਰਕਸ਼ਨ ਵਿਚ ਪੰਜਾਬੀਆਂ ਲਈ ਨਾ ਬਰਾਬਰ ਨੌਕਰੀਆਂ ਹਨ ਤੇ ਪਿੰਡਾਂ ਵਿਚ ਘਟਦੀ ਆਮਦਨੀ ਸਦਕਾ ਸ਼ਹਿਰਾਂ ਵਲ ਭਜਦੇ ਲੋਕਾਂ ਲਈ ਬੇਰੁਜ਼ਗਾਰੀ ਦੀ ਹੱਦ ਸਿਖਰ ਤੇ ਹੈ।ਇਸ ਦਾ ਆਰਥਕ ਪੱਖ ਲੋਕਲ ਪੰਜਾਬੀਆਂ ਦੀ ਘਟਦੀ ਆਮਦਨ ਤੇ ਵਧਦੀ ਬੇਰੁਜ਼ਗਾਰੀ ਹੇ। ਧਾਰਮਿਕ ਪੱਖੋਂ ਬਿਹਾਰ, ਯੂਪੀ, ਮੱਧ ਪ੍ਰਦੇਸ਼, ਹਿਮਾਚਲ, ਹਰਿਆਣਾ, ਆਦਿ ਤੋਂ ਆਏ ਪਰਵਾਸੀ 90% ਹਿੰਦੂ ਹਨ ਤੇ ਬਾਕੀ ਮੁਸਲਮਾਨ ਜੋ ਜ਼ਿਆਦਾਤਰ ਬੰਗਾਲ ਤੇ ਬਿਹਾਰ ਤੋਂ ਆੳੇਂਦੇ ਹਨ। ਕਈ ਬੰਗਲਾ ਦੇਸੀ ਵੀ ਪੰਜਾਬ ਵਿਚ ਆ ਵਸੇ ਹਨ।ਇਸ ਕਰਕੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਗਿਣਤੀ ਵਧੀ ਹੈ ਤੇ ਦਰ ਵਧਦੀ ਹੀ ਜਾ ਰਹੀ ਹੇ ਤੇ ਮੁਕਾਬਲਤਨ ਸਿੱਖਾਂ ਦੀ ਆਬਾਦੀ ਦੀ ਫੀ ਸਦ ਦਰ ਘਟਦੀ ਜਾ ਰਹੀ ਹੈ। ਇਸ ਹਿਸਾਬ ਨਾਲ ਸਿੱਖ ਪੰਜਾਬ ਵਿਚ ਵੀ ਜਲਦੀ ਹੀ ਘੱਟ ਗਿਣਤੀ ਬਣਨ ਵਾਲੇ ਹਨ ਤੇ ਉਨ੍ਹਾਂ ਬਦਾ ਕੋਈ ਵੀ ਅਜਿਹਾ ਸੂਬਾ ਨਹੀਨ ਰਹਿ ਜਾਵੇਗਾ ਜਿਸ ਨੂੰ ਅਪਣਾ ਸੂਬਾ ਕਹਿ ਸਕਣ।

ਉਪਾ
1. ਉਦਯੋਗ, ਵਿਉਪਾਰ ਆਦਿ ਵਿਚ ਨੌਕਰੀ ਤੇ ਕਾਰੋਬਾਰ ਵਿਚ ਪੰਜਾਬੀਆਂ ਲਈ 75-80% ਰਾਖਵਾਂ ਕਰਨ ਜਿਸ ਤਰ੍ਹਾਂ ਮਹਾਰਾਸ਼ਟਰ ਹਰਿਆਣਾ ਤੇ ਹੋਰ ਸੂਬਿਆਂ ਵਿਚ ਲਾਗੂ ਹੈ।
2. ਪੰਜਾਬ ਵਿਚ ਪੱਕੀ ਨੌਕਰੀ ਲਈ ਪੰਜਾਬੀ ਭਾਸ਼ਾ ਦਾ ਗਿਆਨ ਜ਼ਰੂਰੀ ਹੋਣਾ ਚਾਹੀਦਾ ਹੈ।
3. ਪੰਜਾਬ ਦਾ ਰਾਸ਼ਨ ਕਾਰਡ, ਪੈਨ ਕਾਰਡ, ਹੋਰ ਦਸਤਾਵੇਜ਼ਾਂ ਤੇ ਸਹੂਲਤਾਂ ਉਨ੍ਹਾਂ ਪਰਵਾਸੀਆਂ ਨੂੰ ਹੀ ਮੁਹਈਆ ਕਰਵਾਈਆਂ ਜਾਣ ਜੋ ਪੰਜਾਬ ਵਿਚ ਘੱਟੋ ਘੱਟ 15 ਸਾਲ ਪੱਕੇ ਤੌਰ ਤੇ ਰਹਿ ਰਹੇ ਹੋਣ। ਜ਼ਮੀਨ ਕਾਰੋਬਾਰ ਖਰੀਦਣ ਦਾ ਹੱਕ ਵੀ 15 ਸਾਲਾਂ ਪਿੱਛੋਂ ਹੀ ਮਿਲਣਾ ਚਾਹੀਦਾ ਹੈ।ਇਸਦਾ ਕਨੂੰਨ ਜਿਸਤਰਾਂ ਅਸਾਮ ਆਦਿ ਵਿਚ ਲਾਗੂ ਹੈ ਪੰਜਾਬ ਵਿਚ ਵੀ ਬਣ ਜਾਣਾ ਚਾਹੀਦਾ ਹੈ।
4. ਪੰਜਾਬ ਵਿੱਚ ਵੋਟਾਂ ਦਾ ਅਧਿਕਾਰ ਵੀ 15 ਸਾਲ ਦੀ ਪੱਕੀ ਰਹਾਇਸ਼ ਤੋਂ ਬਾਦ ਹੀ ਦੇਣਾ ਚਾਹੀਦਾ ਹੈ ਜਿਸ ਲਈ ਕਨੂੰਨ ਵਿਚ ਲੋੜੀਂਦੀ ਸੋਧ ਹੋਣੀ ਚਾਹੀਦੀ ਹੈ।
5. ਪੰਜਾਬੀਆਂ ਨੂੰ ਪੰਜਾਬ ਵਿਚ ਨਵਾਂ ਕਿਤਾ ਖੋਲ੍ਹਣ ਲਈ ਪਹਿਲ ਦੇ ਆਧਾਰ ਤੇ ਸਹੂਲਤਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ।
6. ਬਾਹਰੋਂ ਆਏ ਪਰਵਾਸੀਆਂ ਦੀ ਸ਼ਨਾਖਤ ਪਿਛੋਂ ਸਹੀ ਰਿਕਾਰਡ ਅਤੇ ਕੰਟ੍ਰੋਲ ਹੋਣਾ ਚਾਹੀਦਾ ਹੈ ਜਿਸ ਲਈ ਹਰ ਜ਼ਿਲੇ ਵਿਚ ਮਾਈਗ੍ਰੇਸ਼ਨ ਰਿਕਾਰਡਿੰਗ ਤੇ ਕੰਟ੍ਰੋਲੰਗ ਅਫਸਰ ਨਿਯੁਕਤ ਹੋਣਾ ਚਾਹੀਦਾ ਹੈ।ਇਸ ਲਈ ਭੂਤਪੂਰਵ ਸੈਨਿਕਾਂ ਦੀ ਮਦਦ ਲਈ ਜਾ ਸਕਦੀ ਹੈ।
7. ਪੰਜਾਬੀ ਸਭਿਆਚਾਰ ਵਿਚ ਬਾਹਰੀ ਸਭਿਆਚਾਰ ਦੇ ਰਲਾ ਤੋਂ ਬਚਣ ਲਈ ਪੰਜਾਬੀਆਂ ਨੂੰ ਸਾਵਧਾਨ ਕਰਨਾ ਜ਼ਰੂਰੀ ਹੈ।ਬਾਹਰੀ ਭਾਸ਼ਾ ਅਤੇ ਸਭਿਆਚਾਰ ਤੋਂ ਪੰਜਾਬੀ ਸਭਿਆਚਾਰ ਬਚਾਉਣ ਲਈ ਪੰਜਾਬ ਦੇ ਸਭਿਆਚਾਰ ਵਿਭਾਗ ਵਲੋਂ ਯੋਗ ਕਦਮ ਉਠਾਉਣੇ ਚਾਹੀਦੇ ਹਨ ਤੇ ਲੋਕਾਂ ਨੂੰ ਸਮੇਂ ਸਮੇਂ ਜਾਗਰੂਕ ਕਰਨਾ ਚਾਹੀਦਾ ਹੈ।
 

Garry D

SPNer
Oct 19, 2019
25
3
Dalwinder Singh Ji, this is what is called dilution of Sikh population in Punjab. These Biharis/UP are given special "ghettoes" around major cities of Punjab by the government. They also serve as a great "dumb" votebank. Himachalis, Haryanvis are preferred to Punjabis for jobs in Punjab and its capital. Even IAS/IPS are mostly from Hindi belt. All this is being done on purpose.
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Top