• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਲਦਾਖ ਵਿਚ ਚੀਨੀ ਮਸ਼ਕਾਂ

Dalvinder Singh Grewal

Writer
Historian
SPNer
Jan 3, 2010
1,245
421
78
ਲਦਾਖ ਵਿਚ ਚੀਨੀ ਮਸ਼ਕਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੰਨ 2020 ਵਿਚ ਚੀਨ ਨੇ ਤਿਬਤ ਵਿੱਚ ਮਸ਼ਕਾਂ ਕੀਤੀਆਂ ਤੇ ਉਸੇ ਸਾਲ ਅਪ੍ਰੈਲ ਵਿਚ ਲਦਾਖ ਵਿਚ ਸਾਰਾ ਨੋ ਮੈਨਜ਼ ਲੈਂਡ ਦਾ ਇਲਾਕਾ ਦਬਾ ਲਿਆ ਜਿਸ ਨੂੰ ਖਾਲੀ ਕਰਨ ਲਈ ਭਾਰਤੀ ਸੈਨਾ ਹਾਲੀ ਵੀ ਜੂਝ ਰਹੀ ਹੈ ਤੇ ਵਿਦੇਸ਼ੀ ਵਿਭਾਗ ਚੀਨ ਦੀਆਂ ਲੇਲੜੀਆਂ ਕੱਢ ਰਿਹਾ ਹੈ ਪਰ ਚੀਨ ਨੇ ਟੱਸ ਤੋਂ ਮੱਸ ਤਾਂ ਕੀ ਹੋਣਾ ਸੀ ਹੁਣ ਫਿਰ ਉਸੇ ਤਰ੍ਹਾਂ ਦੀਆਂ ਮਸ਼ਕਾਂ ਕਰ ਰਿਹਾ ਹੈ।ਉਸਦਾ ਅਗਲਾ ਇਰਾਦਾ ਕੀ ਹੈ ਇਸ ਬਾਰੇ ਕੋਈ ਉਘ ਸੁੱਘ ਨਹੀਂ ਮਿਲ ਰਿਹਾ। ਹਾਂ ਇਹ ਤਾਂ ਸਾਫ ਹੈ ਕਿ ਉਸਦੇ ਇਰਾਦੇ ਨੇਕ ਨਹੀਂ। ਉਸਨੇ ਪਹਿਲੀਆਂ ਗੱਲਾਂ ਬਾਤਾਂ ਰਾਹੀਂ ਆਪ ਪੇਗਾਂਗ ਝੀਲ ਦਾ ਉਤਰੀ ਇਲਾਕਾ ਤਾਂ ਖਾਲੀ ਕੀਤਾ ਸੀ ਕਿ ਭਾਰਤ ਤੋਂ ਉਸੇ ਦੱਖਣੀ ਪੇਗਾਂਗ ਵਾਲੇ ਇਲਾਕੇ ਖਾਲੀ ਕਰਵਾ ਸਕੇ। ਜਦ ਝੀਲ ਦਾ ਦੱਖਣੀ ਇਲਾਕਾ ਸਾਡੇ ਕਬਜ਼ੇ ਵਿੱਚ ਸੀ ਤਾਂ ਸਾਡੇ ਕੋਲ ਚੀਨ ਨਾਲ ਪੱਕੇ ਪੈਰੀਂ ਗੱਲਬਾਤ ਕਰਨ ਲਈ ਹੱਥ ਉਤੇ ਸੀ ਪਰ ਹੁਣ ਜਦ ਦਿਪਸਾਂਗ-ਹਾਟ ਸਪਰਿੰਗ ਦੇ ਮਹਤਵਪੂਰਨ ਇਲਾਕੇ ਨੂੰ ਖਾਲੀ ਕਰਵਾਉਣਾ ਸੀ ਚੀਨ ਟੱਸ ਤੋਂ ਮੱਸ ਨਹੀਂ ਹੋ ਰਿਹਾ ਕਿਉਂਕਿ ਉਸ ਨੂੰ ਪਤਾ ਹੈ ਕਿ ਭਾਰਤ ਨੇ ਗਲਬਾਤ ਲਈ ਅਪਣੇ ਤਕੜੇ ਹੋਣ ਵਾਲੀ ਸਥਿਤੀ ਨੂੰ ਗੁਆ ਦਿਤਾ ਹੈ।

ਹੁਣ ਦੀਆਂ ਮਸ਼ਕਾਂ ਬਾਰੇ ਸੀ ਐਨ ਐਨ ਨੇ ਜਦੋਂ ਭਾਰਤੀ ਫੌਜ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ, “ਹੁਣ ਤਕ ਤਾਂ ਚੀਨ ਦਾ ਅਪ੍ਰੈਲ 2020 ਵਾਲੇ ਇਲਾਕੇ ਵਿੱਚ ਵਾਪਸੀ ਬੜੇ ਸੁਹਿਰਦ ਵਾਤਾਵਰਣ ਵਿੱਚ ਹੋਈ ਹੈ । ਹੁਣ ਜੋ ਭਰੋਸਾ ਟੁੱਟਿਆ ਹੈ ਉਸ ਨੂੰ ਬਣਾਉਣ ਵਿੱਚ ਕੁਝ ਸਮਾਂ ਲਗੇਗਾ। ਜੋ ਮਸ਼ਕ ਹੁਣ ਚੀਨ ਕਰ ਰਿਹਾ ਹੈ ਉਹ ਆਮ ਮਸ਼ਕ ਹੈ ਜੋ ਹਰ ਦੇਸ਼ ਅਪਣੀ ਫੌਜ ਨੂੰ ਚੁਸਤ-ਦਰੁਸਤ ਕਰਨ ਲਈ ਕਰਦਾ ਹੈ। ਅਸੀਂ ਵੀ ਏਵੇਂ ਹੀ ਕਰਦੇ ਹਾਂ।ਚੀਨ ਦੀਆ ਮਸ਼ਕਾਂ ਸਾਡੀਆਂ ਹੱਦਾਂ ਤੋਂ ਪਰੇ ਹਨ ਤੇ ਸਾਡੇ ਇਲਾਕੇ ਤੇ ਅਜੇ ਕੋਈ ਖਤਰਾ ਨਹੀ। ਅਸੀਂ ਲਗਾਤਾਰ ਉਨ੍ਹਾਂ ਤੇ ਅੱਖ ਰੱਖ ਰਹੇ ਹਾਂ”। ਜੋ ਗੱਲਾਂ ਧਿਆਨ ਯੋਗ ਹਨ ਉਹ ਇਹ ਹਨ ਕਿ ਭਾਰਤ ਦਿਪਸਾਂਗ-ਹਾਟ ਸਪਰਿੰਗ ਦਾ ਇਲਾਕਾ ਖਾਲੀ ਕਰਵਾਉਣ ਲਈ ਚੀਨ ਦੇ ਭਰੋਸੇ ਦੀ ਉਡੀਕ ਕਰ ਰਿਹਾ ਹੈ। ਇਹ ਵੀ ਸ਼ਪਸ਼ਟ ਹੈ ਕਿ ਭਾਰਤ ਦਾ ਪੇਗਾਂਗ ਝੀਲ ਦਾ ਦੱਖਣੀ ਇਲਾਕਾ ਬਿਨਾ ਚੀਨ ਦੇ ਕਬਜ਼ਾਏ ਇਲਾਕੇ ਤੋਂ ਖਾਲੀ ਕਰਵਾਏ ਤੋਂ ਖਾਲੀ ਕਰਨਾ ਇਕ ਵੱਡੀ ਗਲਤੀ ਸੀ ਕਿਉਂਕਿ ਭਾਰਤ ਕੋਲ ਠੋਸ ਗਲਬਾਤ ਵਿੱਚ ਅਪਣੇ ਪੱਖ ਵਿਚ ਦਬਾ ਪਾਉਣ ਲਈ ਹੁਣ ਕੋਈ ਮੁਦਾ ਨਹੀਂ ਰਹਿ ਗਿਆ ਜਿਸ ਲਈ ਉਹ ਸਿਰਫ ਚੀਨ ਦੇ ਦੁਬਾਰੇ ਭਰੋਸੇ ਦੀ ਉਡੀਕ ਵਿੱਚ ਹੈ। ਇਹ ਵੀ ਪਤਾ ਨਹੀਂ ਕਿ ਚੀਨ ਦੀਆਂ ਇਨ੍ਹਾਂ ਮਸ਼ਕਾਂ ਦਾ ਕੀ ਇਰਾਦਾ ਹੈ।ਇਤਨੇ ਔਖੇ ਇਲਾਕੇ ਵਿੱਚ ਮਸ਼ਕਾਂ ਕਰਨੀਆਂ ਆਸਾਨ ਨਹੀਂ ਹੁੰਦੀਆਂ ਤੇ ਕਿਸੇ ਵੀ ਦੇਸ਼ ਲਈ ਬਹੁਤ ਮਹਿੰਗੀਆਂ ਹੁੰਦੀਆਂ ਹਨ ਤੇ ਆਮ ਤੌਰ ਤੇ ਇਨ੍ਹਾਂ ਪਿੱਛੇ ਕੋਈ ਨਾ ਕੋਈ ਹੋਰ ਯੋਜਨਾ ਜ਼ਰੂਰ ਜੁੜੀ ਹੁੰਦੀ ਹੈ।ਇਸ ਤੋਂ ਇਹ ਵੀ ਜ਼ਾਹਿਰ ਹੈ ਕਿ ਚੀਨੀ ਦੇਪਸਾਂਗ-ਗੋਗੜਾ-ਹਾਟ-ਸਪਰਿੰਗ ਇਲਾਕੇ ਤੋਂ ਕਿਸੇ ਵੀ ਹਾਲਤ ਵਿੱਚ ਪਿਛੇ ਨਹੀਂ ਹਟਣ ਵਾਲੀ।

ਇਹ ਮਸ਼ਕਾਂ ਤਾਂ ਭਾਰੀ ਸੈਨਿਕ ਜਮਾਵੜੇ ਨਾਲ ਕੀਤੀਆਂ ਜਾ ਰਹੀਆਂ ਹਨ। ਪਿਛਲੀਆਂ ਮਸ਼ਕਾਂ ਵੇਲੇ ਤਾਂ ਉਸ ਨੇ ਲਦਾਖ ਵਿਚ ਨੋ ਮੈਨਜ਼ ਲੈਂਡ ਦਾ ਸਾਰਾ ਇਲਾਕਾ ਦੱਬ ਲਿਆ ਸੀ ਜਿਸ ਵਿੱਚੋਂ ਉਸ ਨੇ ਉਤਰ-ਪੂਰਬੀ ਇਲਾਕਾ ਹਾਲੇ ਤਕ ਖਾਲੀ ਨਹੀਂ ਕੀਤਾ। ਕੀ ਇਹ ਨਹੀਂ ਹੋ ਸਕਦਾ ਕਿ ਉਹ ਆਪਣੀ ਪਾਕਿਸਤਾਨ ਅਤੇ ਮੱਧਏਸ਼ੀਆ ਨੂੰ ਪਹੁੰਚ ਹੋਰ ਸੁਰਖਿਅਤ ਬਣਾਉਣ ਲਈ ਭਾਰਤ ਦਾ ਹੋਰ ਇਲਾਕਾ ਦੱਬਣ ਦੀ ਫਿਰਾਕ ਵਿੱਚ ਹੋਵੇ ਜਾਂ ਫਿਰ ਭਾਰਤ ਨੂੰ ਡਰਾਉਣ ਦੇ ਇਰਾਦੇ ਨਾਲ ਕੀਤੀ ਗਈ ਹੋਵੇ ਕਿ ‘ਭਾਈ ਹੁਣ ਦਿਪਸਾਂਗ-ਹਾਟ ਸਪਰਿੰਗ ਦੇ ਇਲਾਕੇ ਬਾਰੇ ਹੋਰ ਗੱਲ ਕਰਨੀ ਭੁੱਲ ਜਾਉ”।ਇਹ ਮਸ਼ਕਾਂ ਵੀ ਉਨ੍ਹਾਂ ਇਲਾਕਿਆਂ ਵਿੱਚ ਕੀਤੀਆ ਜਾ ਰਹੀਆਂ ਹਨ ਜਿਥੋਂ ਕੁਝ ਹੀ ਘੰਟਿਆਂ ਵਿਚ ਹੱਦ ਤੇ ਪਹੁੰਚ ਕੇ ਕੋਈ ਵੀ ਐਕਸ਼ਨ ਹੋ ਸਕਦਾ ਹੈ।ਅਕਸਾਈ ਚਿਨ–ਰੁਡੌਕ ਇਲਾਕੇ ਵਿੱਚ ਜਿਨਜ਼ਿਆਂਗ-ਤਿਬਤ ਹਾਈਵੇ ਜੀ 219 ਤੇ ਜਿਸ ਤਰ੍ਹਾਂ ਪੱਕੇ ਟਿਕਾਣੇ ਬਣਾ ਲਏ ਹਨ ਜੋ ਹਰ ਮੌਸਮ ਲਈ ਵਰਤੇ ਜਾ ਸਕਦੇ ਹਨ । ਇਸ ਤੋਂ ਜ਼ਾਹਿਰ ਹੈ ਕਿ ਉਸ ਲਈ ਪਾਕਿਸਤਾਨ-ਮੱਧਪੂਰਬ ਤੱਕ ਪਹੁੰਚ ਸੁਰਖਿਅਤ ਰੱਖਣ ਬਹੁਤ ਮਹਤਵਪੂਰਨ ਹੈ।

ਇਸ ਵਿੱਚ ਸ਼ਕ ਨਹੀਂ ਕਿ ਚੀਨ ਦੇ ਮਾਪ ਦੰਡ ਦੋਹਰੇ ਹਨ। ਹੁਣ ਜਦ ਅਮਰੀਕੀ ਬੇੜਾ ਤੈਵਾਨ ਦੇ ਪਾਣੀਆਂ ਵਿਚ ਮਸ਼ਕ ਕਰ ਰਿਹਾ ਹੈ ਤਾਂ ਚੀਨ ਪਿੱਟ ਰਿਹਾ ਹੈ ਪਰ ਉਹ ਆਪ ਭਾਰਤ ਦੀਆਂ ਹੱਦਾਂ ਦੇ ਬਿਲਕੁਲ ਨੇੜੇ ਮਸ਼ਕਾਂ ਕਰ ਰਿਹਾ ਹੈ ਉਸ ਬਾਰੇ ਉਹ ਚੁੱਪ ਹੈ । ਭਾਰਤ ਨੂੰ ਇਸ ਬਾਰੇ ਰੌਲਾ ਜ਼ਰੂਰ ਪਾਉਣਾ ਚਾਹੀਦਾ ਹੈ ਤੇ ਅੰਤਰਰਾਸ਼ਟਰੀ ਪੱਧਰ ਤੇ ਗੱਲ ਉਠਾਉਣੀ ਚਾਹੀਦੀ ਸੀ ਕਿ ਚੀਨ ਨੇ ਹਾਲੇ ਦਿਪਸਾਂਗ ਹਾਟਸਪਰਿੰਗ ਦਾ ਖਾਲੀ ਨਹੀਂ ਕੀਤਾ ਅਤੇ ਦੋਨਾਂ ਦੇਸ਼ਾਂ ਵਿਚ ਇਨ੍ਹਾਂ ਮਸ਼ਕਾਂ ਕਾਰਨ ਤਨਾਉ ਹੈ ਤੇ ਕੋਈ ਹੋਰ ਅਣਸੁਖਾਵੀਂ ਘਟਨਾ ਹੋ ਸਕਦੀ ਹੈ ਕਿਉਂਕਿ ਚੀਨ ਭਰੋਸੇ ਲਾਇਕ ਨਹੀਂ ਪਰ ਭਾਰਤ ਵਲੋਂ ਇਸ ਬਾਰੇ ਸਾਫ ਪੋਚਾ ਮਾਰਨਾ ਕੀ ਸਿਆਣਪ ਭਰਿਆ ਕਦਮ ਹੈ? ਇਸ ਵਿਚ ਕੋਈ ਸ਼ਕ ਨਹੀਂ ਕਿ ਚੀਨ ਦੇ ਇਰਾਦੇ ਨੇਕ ਨਹੀਂ ਤੇ ਉਹ ਕੁਝ ਵੀ ਕਰ ਸਕਦਾ ਹੈ ਇਸ ਲਈ ਸਹੀ ਹੋਵੇਗਾ ਕਿ ਭਾਰਤੀ ਆਪਣੀਆਂ ਸੈਨਾਂਵਾਂ ਵੱਡੀ ਤਾਦਾਦ ਵਿਚ ਹੱਦ ਦੇ ਨੇੜੇ ਰੱਖੇ ਤੇ ਚੀਨ ਦਾ ਦੇਪਸਾਂਗ-ਗੋਗੜਾ-ਹਾਟ ਸਪਰਿੰਗ ਦਾ ਖਾਲੀ ਨਾ ਕਰਨ ਦਾ ਇਲਾਕਾ ਵਿਸ਼ਵ ਸੰਸਥਾਵਾਂ ਵਿਚ ਉਠਾਵੇ।
 

Dalvinder Singh Grewal

Writer
Historian
SPNer
Jan 3, 2010
1,245
421
78
ਚੀਨ ਦੀ ਇਕ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਦੀ ਖਬਰ ਅਨੁਸਾਰ ਪਿਛਲੇ ਸਾਲ ਸ਼ਨੀਵਾਰ ਨੂੰ ਦੁਨੀਆਂ ਸਭ ਤੋਂ ਡੂੰਘੀ ਘਾਟੀ ਵਜੋਂ ਜਾਣੇ ਜਾਂਦੇ ਯਾਰਲੰਗ ਜ਼ੈਂਗਬੋ (ਬ੍ਰਹਮਪੁਤਰ) ਗ੍ਰੈਂਡ ਕੈਨਿਯਨ ਵਿਚੋਂ ਦੀ ਅਟੁਣਾਚਲ ਪ੍ਰਦੇਸ਼ ਦੀ ਹੱਦ ਦੇ ਨਾਲ ਨਾਲ ਲੰਘ ਰਹੇ 310 ਮਿਲੀਅਨ ਡਾਲਰ ਦੀ ਲਾਗਤ ਵਾਲੇ ਇਕ ਹਾਈਵੇ ਦਾ ਨਿਰਮਾਣ ਸ਼ਨੀਵਾਰ ਨੂੰ ਪੂਰਾ ਕੀਤਾ ਗਿਆ ਹੈ ਜਿਸ ਨਾਲ ਅਰੁਣਾਚਲ ਦੇ ਕਿਸੇ ਵੀ ਰਿਲਾਕੇ ਵਿਚ ਬਿਨਾ ਸਮਾਂ ਗੁਆਏ ਪਹੁੰਚਿਆ ਜਾ ਸਕਦਾ ਹੈ ਤੇ ਇਸ ਨਾਲ ਬ੍ਰਹਮਪੁਤਰ ਉਤੇ ਬਣਾਏ ਡੈਮ ਉਤੇ ਤੇਜ਼ੀ ਆਏਗੀ ਤੇ ਪਹੁੰਚ ਸੁਖਾਲੀ ਹੋਵੇਗੀ।

ਏ ਐਨ ਆਈ ਅਨੁਸਾਰ ਚੀਨ-ਭਾਰਤ ਸਬੰਧਾਂ ਬਾਰੇ ਅੱਜ ਭਾਰਤੀ ਵਿਦੇਸ਼ ਮੰਤਰੀ ਦਾ ਬਿਆਨ ਆਇਆ ਹੈ ਕਿ ਭਾਰਤ-ਚੀਨ ਸਬੰਧ ਦੁਵਿਧਾ ਵਿਚ ਹਨ; ਭਾਵ ਸਬੰਧ ਠੀਕ ਨਹੀਂ।ਚੀਨ 1988 ਵਾਲੇ ਸਮਝੌਤੇ ਦੀ ਸਥਿਤੀ ਤੋਂ ਪਿੱਛੇ ਹਟ ਰਿਹਾ ਹੈ।ਜਦ ਅਮਨ ਸ਼ਾਂਤੀ ਨੂੰ ਲਗਾਤਾਰ ਭੰਗ ਕੀਤਾ ਜਾਵੇਗਾ, ਜਦ ਦਖਲਅੰਦਾਜ਼ੀ ਹੋਵੇਗੀ, ਜਦ ਹੱਦ ਉਤੇ ਲਗਾਤਾਰ ਖਿਚੋਤਾਣ ਅਤੇ ਤਣਾਉ ਹੋਵੇਗਾ ਤਾਂ ਦੋਨਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਮੋੜ ਆਵੇਗਾ ਹੀ। ਇਹ ਦੁਵਿਧਾ ਭਰੇ ਸਬੰਧ ਕਿਸ ਦਿਸ਼ਾ ਵਲ ਮੋੜ ਲੈਂਦੇ ਹਨ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੀਨ ਸਮਝੌਤੇ ਤੇ ਪੂਰਾ ਉਤਰਦਾ ਹੈ ਕਿ ਨਹੀਂ। ਸਮਝੌਤੇ ਤੇ ਪਿਛਲੇ ਕਈ ਵਰ੍ਹੇ ਅਮਲ ਹੁੰਦਾ ਰਿਹਾ ਹੈ ਪਰ ਪਿਛਲੇ ਸਾਲ ਜਿਸ ਤਰ੍ਹਾਂ ਸਮਝੌਤੇ ਵਿਰੁਧ ਹੱਦ ਤੇ ਤਣਾ ਵਧਾਇਆ ਗਿਆ ਹੈ ਉਸ ਦੀ ਮਦੇਨਜ਼ਰ ਆਪਸੀ ਮੇਲ ਜੋਲ ਵਾਲੇ ਸਬੰਧ ਕਿਵੇਂ ਹੋ ਸਕਦੇ ਹਨ?”
ਇਸ ਤੋਂ ਸਾਫ ਜ਼ਾਹਿਰ ਹੈ ਕਿ ਚੀਨ ਦੀ ਬਦਨੀਅਤੀ ਕਰਕੇ ਦੋਨਾਂ ਦੇਸ਼ਾਂ ਦੇ ਸਬੰਧ ਠੀਕ ਨਹੀਂ।ਭਾਰਤ ਨੇ ਚੀਨ ਨੂੰ ਬਥੇਰਾ ਮੌਕਾ ਦਿਤਾ ਹੈ ਕਿ ਉਹ ਜੰਗੀ ਚਾਲਾਂ ਚੱਲਣੀਆਂ ਬੰਦ ਕਰੇ, ਅਪ੍ਰੈਲ 2020 ਵਿਚ ਦੱਬੇ ਇਲਾਕੇ ਖਾਲੀ ਕਰੇ ਤੇ 1988 ਵਾਲੇ ਸਮਝੌਤੇ ਤੇ ਅਮਲ ਕਰੇ।ਜਦ ਭਾਰਤ ਨੂੰ ਚੀਨ ਦਾ ਇਲਾਕਾ ਹੜਪਣ ਵਾਲਾ ਇਰਾਦਾ ਤਕਰੀਬਨ ਸਾਫ ਹੋ ਗਿਆ ਹੈ ਤਾਂ ਇਸ ਲਈ ਭਾਰਤ ਨੂੰ ਅੱਡੀ ਚੋਟੀ ਡਦਾ ਬਲ ਲਾਉਣਾ ਚਾਹੀਦਾ ਹੈ।ਇਸਦੇ ਹਲ ਲਈ ਸੁਝਾ ਹਨ (1) ਅੰਤਰਰਾਸ਼ਟਰੀ ਪੱਧਰ ਤੇ ਚੀਨ ਤੇ ਦਬਾ ਪਾ ਕੇ ਦਬਿਆ ਇਲਾਕਾ ਖਾਲੀ ਕਰਵਾਇਆ ਜਾਵੇ।(2) ਭਾਰਤ ਚੀਨ ਦਾ ਕੋਈ ਹੋਰ ਮਹਤਵਪੂਰਨ ਇਲਾਕਾ ਦੱਬ ਲਵੇ ਜਾਂ ਪੇਗਾਂਗ ਝੀਲ ਦੀਆਂ ਦੱਖਣ ਵਲ ਦੀਆ ਪਹਾੜੀਆਂ ਉਤੇ ਜਾਂ ਕਿਸੇ ਹੋਰ ਇਲਾਕੇ ਫਿਰ ਕਬਜ਼ਾ ਕਰ ਲਵੇ ਤਾਂ ਕਿ ਅਗਲੀ ਗੱਲ ਬਾਤ ਲਈ ਉਸ ਦੇ ਹੱਥ ਮਜ਼ਬੂਤ ਹੋਣ। (3) ਹੱਦ ਉਤੇ ਛੋਟੀ ਝੜਪ ਨਾਲ ਦਬਿਆ ਇਲਾਕਾ ਖਾਲੀ ਕਰਵਾਣਾ (4) ਯੁੱਧ ਲਈ ਪੂਰੀਆਂ ਤਿਆਰੀਆਂ ਕਰਨਾ ਤੇ ਕੁਆਡ ਦੇਸ਼ਾਂ ਤੋਂ ਮਦਦ ਮੰਗਣੀ। ਹੁਣ ਭਾਰਤ ਕਿਹੜਾ ਤਰੀਕਾ ਵਰਤਦਾ ਹੈ ਇਹ ਤਾਂ ਸਮਾਂ ਹੀ ਦਸੇਗਾ । ਇਸ ਵਿਚ ਕੋਈ ਸ਼ਕ ਨਹੀਂ ਕਿ ਚੀਨ ਦੇ ਇਰਾਦੇ ਨੇਕ ਨਹੀਂ ਤੇ ਉਹ ਕੁਝ ਵੀ ਕਰ ਸਕਦਾ ਹੈ ਇਸ ਲਈ ਸਹੀ ਹੋਵੇਗਾ ਕਿ ਭਾਰਤੀ ਆਪਣੀਆਂ ਸੈਨਾਂਵਾਂ ਵੱਡੀ ਤਾਦਾਦ ਵਿਚ ਹੱਦ ਦੇ ਨੇੜੇ ਰੱਖੇ ਤੇ ਚੀਨ ਦਾ ਦੇਪਸਾਂਗ-ਗੋਗੜਾ-ਹਾਟ ਸਪਰਿੰਗ ਦਾ ਖਾਲੀ ਨਾ ਕਰਨ ਦਾ ਇਲਾਕਾ ਵਿਸ਼ਵ ਸੰਸਥਾਵਾਂ ਵਿਚ ਉਠਾਵੇ।
 

Dalvinder Singh Grewal

Writer
Historian
SPNer
Jan 3, 2010
1,245
421
78
ਏ ਐਨ ਆਈ ਦੀ 26-5-2021 ਦੀ ਖਬਰ ਅਨੁਸਾਰ ਬੀ ਜੇ ਪੀ ਦੇ ਜਰਨਲ ਸਕਤਰ ਵਿਜੈਵਰਗੀਅ ਨੇ ਕਿਹਾ ਹੈ ਕਿ, “ਸੰਭਵ ਹੈ ਕਿ ਚੀਨ ਭਾਰਤ ਖਿਲਾਫ ਮੈਨ ਮੇਡ ਵਾਇਰਸ ਵਰਤ ਰਿਹਾ ਹੈ”।
ਏ ਐਨ ਆਈ ਦੀ 28-5-2021 ਦੀ ਖਬਰ ਅਨੁਸਾਰ ਚੀਨ ਭਾਰਤੀ ਸਰਹੱਦ 'ਤੇ ਨਵੀਂ ਕਿਸਮ ਦੇ ਹਥਿਆਰ ਵਰਤੋਂ ਵਿਚ ਲਿਆ ਕੇ ਸਰਹੱਦੀ ਗੱਲਬਾਤ ਨਾਲ ਮੁਆਮਾਲਾ ਸੁਲਝਾਉਣ ਵਿੱਚ ਰੁਕਾਵਟ ਬਣ ਰਿਹਾ ਹੈ ।
ਗਲੋਬਲ ਟਾਈਮਜ਼ ਦਾ ਹਵਾਲਾ ਦਿੰਦੇ ਹੋਏ, ਏਸ਼ੀਆ ਟਾਈਮਜ਼ ਨੇ ਦੱਸਿਆ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ 'ਮੋਬਾਈਲ, ਹਿੱਟ ਐਂਡ ਰਨ ਫਾਇਰਿੰਗ ਪੋਜੀਸ਼ਨਾਂ' ਤੋਂ ਚਲਾਉਣ ਲਈ ਨਵੇਂ ਆਟੋਮੈਟਿਕ ਸਪੀਡ ਫਾਇਰ ਮੋਰਟਾਰਾਂ ਨੂੰ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ। ਨਵਾਂ 122-ਮਿਲੀਮੀਟਰ ਕੈਲੀਬਰ ਆਟੋਮੈਟਿਕ ਹੋਵiਟਜ਼ਰ, ਬਖਤਰਬੰਦ ਅਸਾਲਟ ਵਾਹਨ ਅਤੇ ਲੰਬੀ ਦੂਰੀ ਤਕ ਮਾਰ ਕਰਨ ਵਾਲੇ ਵਾਲੇ ਮਲਟੀਪਲ ਰਾਕੇਟ ਲਾਂਚਰ ਸਿਸਟਮ ਮਿਜ਼ਾਈਲ ਪ੍ਰਣਾਲੀ ਅਤੇ ਰਾਕੇਟ ਤੋਪਖਾਨਾ ਐਚ ਕੇ-17 ਏ ਫੀਲਡ ਏਅਰ ਡਿਫੈਂਸ ਮਿਸਾਈਲ ਸਿਸਟਮ ਅਤੇ ਪੀਐਚਐਲ -11, 122 ਐਮ ਐਮ ਕੈਲੀਬਰ ਸਵੈ-ਪ੍ਰੇਰਿਤ ਮਲਟੀਪਲ ਰਾਕੇਟ ਲਾਂਚਰ ਸਿਸਟਮ ਸ਼ਾਮਲ ਕਰਨ ਤੋਂ ਬਾਅਦ ਪੀ ਐਲ ਏ ਦੁਆਰਾ ਇਸ ਖੇਤਰ ਵਿਚ ਲਿਆਂਦੀ ਗਈ ਮੋਰਟਾਰ ਚੌਥੀ ਨਵੇਂ ਕਿਸਮ ਦੀ ਹਥਿਆਰ ਪ੍ਰਣਾਲੀ ਹੈ।
ਪਿਛਲੇ ਹਫਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਚੀਨ ਨਾਲ ਭਾਰਤ ਦਾ ਸਬੰਧ ਸਰਹੱਦ 'ਤੇ ਤਣਾਅ ਭਰਿਆ ਹੈ ਅਤੇ ਇਸ ਤਣਾਅ ਦੀ ਦਿਸ਼ਾ ਇਸ ਗੱਲ' ਤੇ ਨਿਰਭਰ ਕਰਦੀ ਹੈ ਕਿ ਚੀਨੀ ਪੱਖ ਸਹਿਮਤੀ 'ਤੇ ਚੱਲੇਗਾ ਜਾਂ ਨਹੀਂ ਅਤੇ ਇਹ ਦੋਵਾਂ ਦੇਸ਼ਾਂ ਦਰਮਿਆਨ ਹੋਏ ਦੁਵੱਲੇ ਸਮਝੌਤੇ' ਤੇ ਅਮਲ ਕਰੇਗਾ ਜਾਂ ਨਹੀਂ।
 

Dalvinder Singh Grewal

Writer
Historian
SPNer
Jan 3, 2010
1,245
421
78
LAC row discussed at Jaishankar-Blinken meet
May 29, 2021 10:58
image
United States Secretary of State Antony Blinken has said that he had a productive meeting with visiting External Affairs Minister S Jaishankar during which they discussed the bilateral ties, COVID-19 relief efforts, India-China border situation and Afghanistan and vowed to work together to address areas of shared concern.

Jaishankar, the first Indian Cabinet minister to visit the US since Joe Biden became president on January 20, met Blinken on Friday.

"Blinken welcomed Jaishankar to the Department of State, where he reaffirmed the US administration's commitment to deepening the US-India Comprehensive Global Strategic Partnership," State Department spokesperson Ned Price said after the meeting.

"Productive discussion today with Dr S Jaishankar on regional security and economic priorities to include US COVID-19 relief efforts, India-China border situation, and our support for Afghanistan," Blinken said.

"As friends, we will work together to address these areas of shared concern," Blinken said in a tweet, hours after the meeting with Jaishankar at the Foggy Bottom headquarters of the State Department.

It has been more than a year since the military standoff between India and China erupted in eastern Ladakh on May 5, 2020 during which there were fatalities on both sides for the first time in 45 years. They have made limited progress in achieving disengagement at the Pangong lake area while negotiations for similar steps at other friction points remained deadlocked.

In his tweet, Jaishankar said that he had a productive discussion with Blinken on various aspects of bilateral cooperation as well as regional and global issues.

"Covered the Indo-Pacific and the Quad, Afghanistan, Myanmar, UNSC matters and other international organisations," he said.

"Also focused on Indo-US vaccine partnership aimed at expanding access and ensuring supply. Appreciated the strong solidarity expressed by the US at this time. Today's talks have further solidified our strategic partnership and enlarged our agenda of cooperation," Jaishankar said.

In an interaction with a group of Indian reporters, responding to a question, Jaishankar did not mention if China was discussed in particular.

"Our discussion was on the entire Indo-Pacific region. The discussion was on security issues in the Indo-Pacific region," he said.

India, the US and several other world powers have been talking about the need to ensure a free, open and thriving Indo-Pacific in the backdrop of China's growing military manoeuvring and aggression in the region.

The Chinese military is also actively eying the strategic Indian Ocean region to step up Beijing's influence.

China claims nearly all of the disputed South China Sea, though Taiwan, the Philippines, Brunei, Malaysia and Vietnam all claim parts of it. Beijing has built artificial islands and military installations in the South China Sea.

In 2017, India, Australia, Japan and the US gave shape to the long-pending proposal of setting up the 'Quad' or the Quadrilateral coalition to counter China's aggressive behaviour in the Indo-Pacific region.

Observing that the US is India's strategic partner and has a strong relationship with it, Jaishankar said that it is but natural that the two countries discuss their challenges. The talks at the ministerial level are basically at an assessment level, he said.

The issue of S-400, a multi-billion-dollar missile system that Indian plans to buy from Russia, was not raised in any of the meetings, he said.

Acting Assistant Secretary of State for South and Central Asia Dean Thompson said that there were just discussions of developments on the India-China border. -- PTI
 

❤️ CLICK HERE TO JOIN SPN MOBILE PLATFORM

Top