- Jan 3, 2010
- 1,254
- 422
- 79
ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੁਐਂਟਮ ਮਕੈਨਿਕਸ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡੀਨ ਰਿਸਰਚ (ਰਿ) ਦੇਸ਼ ਭਗਤ ਯੂਨੀਵਰਸਿਟੀ
ਕੁਐਂਟਮ ਮਕੈਨਿਕਸ
ਕੁਆਂਟਾ ਤੋਂ ਭਾਵ ਚੁੰਬਕੀ-ਬਿਜਲੀ ਸ਼ਕਤੀ ਦਾ ਐਟਮ ਬਰਾਬਰ ਇਕ ਅਤਿਅੰਤ ਛੋਟਾ ਭਾਗ ਹੈ।ਫਿਜ਼ਿਕਸ ਵਿਚ ਕੁਆਂਟਾ ਕਿਸੇ ਫਿਜ਼ੀਕਲ ਹੋਂਦ ਦਾ ਛੋਟੇ ਤੋਂ ਛੋਟਾ ਭਾਗ ਹੈ ਜੋ ਇੰਟਰਐਕਟ ਕਰਦਾ ਹੋਵੇ।ਕੁਐਂਟਮ ਥਿਉਰੀ ਤੇ ਕੁਐਂਟਮ ਮਕੈਨਿਕਸ ਐਟਮਾਂ ਤੇ ਮਾਲੀਕਿਊਲਜ਼ ਦੀ ਬਣਤਰ ਤੇ ਵਰਤਾਰੇ ਦੀ ਗਿਆਨ ਪ੍ਰਾਪਤੀ ਹੈ।
ਕੁਐਂਟਮ ਥਿਉਰੀ ਐਟਮ ਤੇ ਮਾਲੀਕਿਊਲ ਦੇ ਵਰਤਾਉੇ ਦਾ ਗਿਆਨ ਹੈ।ਕੁਐਂਟਮ ਕੁਆਂਟਾ ਸ਼ਬਦ ਤੋਂ ਲਿਆ ਗਿਆ ਹੈ ਜੋ ਐਟਮ ਦੇ ਪੈਮਾਨੇ ਦਾ ਬਿਜਲਈ-ਚੁੰਬਕੀ ਸ਼ਕਤੀ ਦਾ ਇਕ ਛੋਟਾ ਅੰਸ਼ ਹੈ। ਕੁਐਂਟਮ ਥਿਉਰੀ ਦੀ ਮੌਲਿਕਤਾ ਇਸ ਵਿਚ ਹੈ ਕਿ ਵਿਸ਼ਵ ਦਾ ਹਰ ਪਦਾਰਥ ਤੇ ਹਰ ਸ਼ਕਤੀ ਕਣ ਵੀ ਹੈ ਤੇ ਲਹਿਰ ਵੀ ।ਐਟਮਾਂ ਤੇ ਮਾਲੀਕਿਊਲਾਂ ਦੇ ਪਦਾਰਥ ਅਤੇ ਸ਼ਕਤੀ (ਐਨਰਜੀ) ਦੇ ਤੌਰ ਤੇ ਵਰਤਾਰੇ ਦਾ ਗਿਆਨ ਕੁਐਂਟਮ ਮਕੈਨਿਕਸ ਤੇ ਕੁਐਂਟਮ ਥਿਉਰੀ ਦਾ ਮੁਖ ਧੁਰਾ ਹੈ।(ਸਟੂਡੈਂਟ ਸਇੰਸ ਡਿਕਸ਼ਨਰੀ, 2014) ਕੁਐਂਟਮ ਥਿਉਰੀ ਤੇ ਕੁਐਂਟਮ ਮਕੈਨਿਕਸ ਨੂੰ ਇਕ ਹੀ ਤਰ੍ਹਾਂ ਲਿਆ ਜਾਂਦਾ ਹੈ।
ਦਰਅਸਲ ਸਾਰਾ ਵਿਸ਼ਵ ਸ਼ਕਤੀ (ਐਨਰਜੀ) ਹੈ ਜੋ ਲਗਾਤਾਰ ਬਦਲਦੀ ਹੋਈ ਇਕ ਰੂਪ ਤੋਂ ਦੂਜਾ ਰੂਪ ਧਾਰਨ ਕਰਦੀ ਰਹਿੰਦੀ ਹੈ।ਇਸ ਸ਼ਕਤੀ ਨੂੰ ਤਿੰਨ ਰੂਪਾਂ ਵਿਚ ਵੰਡਿਆ ਜਾਂਦਾ ਹੈ: 4 % ਦਿਸਦਾ ਪਦਾਰਥ (ਵਿਜ਼ਿਬਲ ਮੈਟਰ), 22% ਕਾਲਾ ਪਦਾਰਥ (ਡਾਰਕ ਮੈਟਰ) ਤੇ 84% ਕਾਲੀ ਸ਼ਕਤੀ (ਡਾਰਕ ਐਨਰਜੀ)। ਇਹ ਤਿੰਨੇ ਰੂਪ ਆਪਸ ਵਿਚ ਲਗਾਤਾਰ ਬਦਲਦੇ ਰਹਿੰਦੇ ਹਨ ਭਾਵ ਕਾਲੀ ਸ਼ਕਤੀ, ਕਾਲਾ ਪਦਾਰਥ ਤੇ ਫਿਰ ਦਿਸਦੇ ਪਦਾਰਥ ਤੇ ਇਸੇ ਤਰ੍ਹਾਂ ਦਿਸਦਾ ਪਦਾਰਥ, ਕਾਲਾ ਪਦਾਰਥ ਤੇ ਫਿਰ ਕਾਲੀ ਸ਼ਕਤੀ ਵਿਚ ਬਦਲਦਾ ਰਹਿੰਦਾ ਹੈ।