- Jan 3, 2010
- 1,254
- 422
- 79
ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-3
ਡਾ: ਦਲਵਿੰਦਰ ਸਿੰਘ ਗ੍ਰੇਵਾਲਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
ਨਾਢਾ ਸਾਹਿਬ
ਗੁਰਦੁਆਰਾ ਬਾਉਲੀ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਅਗਲੇ ਪੜਾ ਨਾਢਾ ਸਾਹਿਬ ਲਈ ਚੱਲ ਪਏ ਜੋ ਜ਼ਿਆਦਾ ਦੂਰ ਤਾਂ ਨਹੀਂ ਸੀ ਪਰ ਸ਼ਾਹਰਾਹ ਉੱਤੇ ਵਧੀ ਭੀੜ ਕਰਕੇ ਕਾਰ ਜੂੰ ਦੀ ਤੋਰੇ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੇ ਵਿਸ਼ਾਲ ਭਵਨ ਅਤੇ ਨਿਸ਼ਾਨ ਸਾਹਿਬ ਨਰਾਇਣਗੜ੍ਹ-ਪਾਉਂਟਾ ਸਾਹਿਬ- ਦੇਹਰਾਦੂਨ-ਹਰਦੁਆਰ ਮਾਰਗ ਤੋਂ ਝੂਲਦਾ ਨਜ਼ਰ ਆ ਰਿਹਾ ਸੀ ਪਰ ਹੈ ਸੀ ਸ਼ਾਹਰਾਹ ਤੋਂ ਥੋੜਾ ਹਟ ਕੇ ।ਮੁੱਖ ਦੁਆਰ ਰਾਹੀਂ ਅੰਦਰ ਜਾਕੇ ਕਾਰ ਪਾਰਕਿੰਗ ਵਿੱਚ ਕਾਰ ਖੜ੍ਹੀ ਕੀਤੀ । ਭਵਨਾਂ ਦੀ ਵਿਸ਼ਾਲ ਕਤਾਰ ਮਨਮੋਹਕ ਸੀ।ਆਸੇ ਪਾਸੇ ਹਰਿਆਵਲ ਨਾਲ ਲੱਦੇ ਪਹਾੜ ਕਿਸੇ ਵੀ ਵਧੀਾ ਪਹਾੜ ਦਾ ਮੁਕਾਬਲਾ ਕਰ ਰਹੇ ਸਨ। ਕੁਦਰਤ ਦਾ ਇਤਨਾ ਦਸੰਦਰ ਪਸਤੲਾ ਵੇਖ ਕੇ ਵਾਰੇ ਵਾਰੇ ਜਾ ਰਹੇ ਸਾਂ। ਥੋੜੀ ਥੋੜੀ ਭੂਰ ਵੀ ਪੈਣ ਲੱਗ ਪਈ ਸੀ ਜਿਸ ਨੇ ਅਨੰਦ ਵਿੱਚ ਹੋਰ ਵੀ ਵਾਧਾ ਕਰ ਦਿਤਾ ਸੀ।
ਸਾਹਮਣੇ ਸਰਾਂ ਸੀ। ਸੋਚਿਆ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਦਰਸ਼ਨਾਂ ਤੌ ਪਹਿਲਾਂ ਸਰਾਂ ਵਿਚ ਰਹਾਇਸ਼ ਲਈ ਪ੍ਰਬੰਧ ਕਰ ਲਈਏ ਕਿਉਂਕਿ ਇਰਾਦਾ ਏਥੇ ਰਾਤ ਕੱਟਕੇ ਅਗੇ ਵਧਣ ਦਾ ਸੀ।ਗੁਰਦੁਆਰਾ ਪ੍ਰਬੰਧਕਾਂ ਨੂੰ ਦਿਤੀ ਈ ਮੇਲ ਤੇ ਅਪਣੇ ਆਉਣ ਬਾਰੇ ਤੇ ਰਹਾਇਸ਼ ਲਈ ਕਮਰੇ ਵਾਸਤੇ ਲਿਖ ਘਲਿਆ ਸੀ। ਰਹਾਇਸ਼ ਦਫਤਰ ਪਹੁੰਚੇ ਤਾਂ ਉਥੇ ਕਿਸੇ ਨੂੰ ਨਾ ਦੇਖ ਕੇ ਬਾਹਰ ਲਿਖੇ ਫੋਨ ਨੰਬਰ ਤੇ ਕਾਲ ਕੀਤੀ। ਕਾਫੀ ਉਡੀਕ ਤੋਂ ਬਾਅਦ ਸ਼ਖਸ਼ ਆਇਆ ਤਾਂ ਉਸ ਨੂੰ ਕਮਰੇੀ ਬਿਨਤੀ ਕੀਤੀ ਤੇ ਅਪਣੇ ਈ ਮੇਲ ਬਾਰੇ ਵੀ ਦੱਸਿਆ। ਉਸ ਦਾ ਜਵਾਬ ਖੜ੍ਹਵਾਂ ਸੀ, " ਮੇਰੇ ਕੋਲ ਕੋੲi ਈ ਮੇਲ ਨਹੀਂ ਆਉਂਦੀ ਸੋ ਤੁਹਾਡੇ ਨਾ ਦਾ ਕਮਰਾ ਅਗਾਊਂ ਬੁੱਕ ਨਹੀਂ। ਹੁਣ ਅਸੀਂ ਸਾਢੇ ਬਾਰਾਂ ਵਜੇ ਤੋਂ ਬਾਅਦ ਹੀ ਦਸ ਸਕਦੇ ਹਾਂ ਕਿ ਕਮਰਾ ਮਿਲੇਗਾ ਕਿ ਨਹੀਂ।" ਉਸੇ ਵੇਲੇ ਇਕ ਪਾਂਧੀ ਕਮਰੇ ਦੀਆਂ ਚਾਬੀਆਂ ਦੇਣ ਆਇਆ ਤਾਂ ਮੈ ਉਸ ਨੂੰ ਊਹੋ ਖਾਲੀ ਕਮਰਾ ਦੇਣ ਲੲi ਕਿਹਾ। ਪਰ ਉਸ ਦਾ ਜਵਾਬ ਸਾਫ ਇਨਕਾਰ ਵਾਲਾ ਸੀ। ਹਾਲੇ ਕਮਰਿਆਂ ਦੀ ਸਾਫ ਸਫਾਈ ਹੋਣੀ ਹੈ ਉਸ ਤੋਂ ਬਾਅਦ ਹੀ ਅਲਾਟ ਕੀਤੇ ਜਾਣਗੈ।" ਹ ਜਦ ਮੈਂ ਪੁਛਿਆ ਕਿ ਹੁਣ ਅਲਾਟ ਕਰਨ ਵਿੱਚ ਕੀ ਦਿੱਕਤ ਹੈ ਤਾਉਸ ਨੇ ਕਿਹਾ, " ਹੁਣ ਤੁਹਾਨੂੰ ਇੱਕ ਦੀ ਥਾਂ ਦੋ ਦਿਨ ਦਾ ਭਾੜਾ ਦੇਣਾ ਪਵੇਗਾ।" ਮੈਂ ਦੋ ਦਿਨ ਦਾ ਕਿਰਾਇਆ ਅਗਾਊਂ ਦੇਣ ਲਈ ਅਗੇ ਵਧਾਇਆ ਤਾਂ ਉਹ ਯਰਕ ਗਿਆ ਤੇ ਫਿਰ ਮੁੱਕਰ ਗਿਆ, "ਕਮਰਾ ਤਾਂ ਸਾਢੇ ਬਾਰਾ ਵਜੇ ਤੋਂ ਬਾਦ ਹੀ ਮਿਲੇਗਾ।" ਕਮਰੇ ਦੀ ੳਮੀਦ ਛੱਡ ਅਸੀਂ ਅਗੇ ਚੱਲਣ ਦੀ ਯੋਜਨਾ ਬਣਾਈ ਕਿਉਂਕਿ ਟੋਕਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਵੀ ਰਹਿਣ ਦਾ ਪ੍ਰਬੰਧ ਸੀ।
ਗੁਰਦੁਆਰਾ ਨਾਢਾ ਸਾਹਿਬ ਦੇ ਦਰਸ਼ਨ ਕੀਤੇ ਤੇ ਕੁਝ ਚਿਰ ਕੀਰਤਨ ਸੁਣਿਆ।ਕੀਰਤਨ ਬੜਾ ਰਸ ਭਰਪੂਰ ਤੇ ਦਿਲ ਟੁੰਭਣ ਵਾਲਾ ਸੀ । ਕੀਰਤਨ ਸਰਵਣ ਕਰਕੇ ਗੁਰਦੁਆਰੇ ਦੇ ਬਾਹਰ ਲਗਿਆ ਬੋਰਡ ਪੜ੍ਹਿਆ ਤੇ ਨੋਟ ਕੀਤਾ।
ਨਾਢਾ ਸਾਹਿਬ ਭਾਰਤ ਦੇ ਹਰਿਆਣਾ ਰਾਜ ਦੇ ਪੰਚਕੂਲਾ ਜ਼ਿਲ੍ਹੇ ਵਿੱਚ ਪੰਚਕੂਲਾ ਜ਼ਿਲ੍ਹੇ ਵਿੱਚ ਚੰਡੀਗੜ੍ਹ ਤੋਂ 15 ਕਿਲੋਮੀਟਰ ਦੂਰ ਸਿੱਖ ਗੁਰਦੁਆਰਾ ਹੈ। ਪੰਚਕੂਲਾ ਦੀ ਸ਼ਿਵਾਲਿਕ ਪਹਾੜੀਆਂ ਵਿੱਚ ਘੱਗਰ-ਹਕੜਾ ਨਦੀ ਦੇ ਕੰਢੇ ਸਥਿਤ, ਇਹ ਉਹ ਸਥਾਨ ਹੈ ਜਿੱਥੇ 1688 ਵਿੱਚ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਨਾਲ ਭੰਗਾਣੀ ਦੀ ਲੜਾਈ ਤੋਂ ਬਾਅਦ ਪਾਉਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਦੀ ਯਾਤਰਾ ਦੌਰਾਨ ਆਪਣੇ ਜੇਤੂ ਸਾਥੀ ਯੋਧਿਆਂ ਸਮੇਤ ਵਾਪਸ ਜਾਂਦੇ ਸਮੇਂ ਰੁਕੇ ਸਨ। ਪੁਰਾਤਨ ਅਸਥਾਨ ਦੇ ਨੇੜੇ, ਇਕ ਪਾਸੇ ਨਿਸ਼ਾਨ ਸਾਹਿਬ 105 ਫੁੱਟ (32 ਮੀਟਰ) ਉੱਚੇ ਖੰਭੇ ਤੇ ਝੂਲ ਰਿਹਾ ਹੈ। ਹਰ ਰੋਜ਼ ਧਾਰਮਿਕ ਇਕੱਠ ਅਤੇ ਲੰਗਰ ਦਾ ਪ੍ਰਬੰਧ ਹੁੰਦਾ ਹੈ। ਹਰ ਮਹੀਨੇ ਪੂਰਨਮਾਸੀ ਮੌਕੇ ਲੱਖਾਂ ਸ਼ਰਧਾਲੂ ਨਾਢਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਦੇ ਹਨ ਜਿਸ ਵਿੱਚ ਉੱਤਰੀ ਖੇਤਰ ਦੀ ਸੰਗਤ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਹੁੰਦੀ ਹੈ । ਨਾਢੂ ਸ਼ਾਹ ਨਾਮਕ ਲੁਬਾਣਾ ਜਾਤੀ ਦੇ ਇੱਕ ਵਿਅਕਤੀ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੀ ਫੌਜ ਦੀ ਬੜੀ ਸ਼ਰਧਾ ਨਾਲ ਸੇਵਾ ਕੀਤੀ। ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਵਰ ਦਿਤਾ ਕਿ ਇਸ ਸਥਾਨ ਦਾ ਨਾਮ ਨਾਢੂ ਦੇ ਨਾਮ ਤੇ ਹੀ ਹੋਵੇਗਾ। ਇਸ ਲਈ ਗੁਰਦੁਆਰੇ ਦਾ ਨਾਂ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਰੱਖਿਆ ਗਿਆ।
ਇਸ ਉਤੇ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਜਾਣ ਬਾਰੇ ਪੜਾਵਾਂ ਦਾ ਤਾਂ ਜ਼ਿਕਰ ਸੀ ਪਰ ਅਨੰਦਪੁਰ ਤੋਂ ਪਾਉਂਟਾ ਸਾਹਿਬ ਜਾਣ ਦੇ ਰਸਤੇ ਬਾਰੇ ਸ਼ਪਸ਼ਟ ਨਹੀਂ ਸੀ। ਇੱਕ ਹੋਰ ਬੋਰਡ ਉਤੇ ਗੁਰਦੁਆਰਾ ਪੰਜੌਰ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਦਾ ਇਤਿਹਾਸ ਲਿਖਿਆ ਹੋਇਆ ਸੀ।ਪੰਜੌਰ ਸਾਹਿਬ ਵੀ ਏਥੋਂ ਨੇੜੇ ਹੀ ਸੀ ਪਰ ਇਸ ਸਥਾਨ ਦੇ ਦਰਸ਼ਨ ਪਹਿਲਾਂ ਕੀਤੇ ਹੋਣ ਕਰਕੇ ਅਤੇ ਅਗਲੇ ਸਥਾਨਾਂ ਤੇ ਪਹੁੰਚਣ ਦੀ ਪਹਿਲ ਕਰਕੇ ਪੰਜੌਰ ਸਾਹਿਬ ਜਾਣਾ ਕਿਸੇ ਅਗਲੇ ਸਮੇਂ ਲਈ ਰਾਖਵਾਂ ਰੱਖ ਲਿਆ।
ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਦੇ ਨਾਲ ਹੀ ਲੰਗਰ ਸਾਹਿਬ ਸੀ ਤੇ ਹੁਣ ਲੰਗਰ ਛਕਣ ਦਾ ਵੇਲਾ ਵੀ ਹੋ ਗਿਆ ਸੀ ਸੋ ਅਸੀਂ ਲੰਗਰ ਛਕਣ ਲੱਗ ਪਏ। ਹੈਰਾਨੀ ਦੀ ਗੱਲ ਇਹ ਸੀ ਕਿ ਲੰਗਰ ਛਕਣ ਵਾਲਿਆ ਵਿੱਚ ਸਿੱਖ ਸਗਤ ਤਾਂ ਬੜੀ ਥੋੜੀ ਸੀ ਪਰ ਦੂਸਰੇ ਹੋਰ ਬਹੁਤ ਸਨ।
ਲੰਗਰ ਛਕ ਕੇ ਮੈਂ ਮੈਨੇਜਰ ਸਾਹਿਬ ਨੂੰ ਮਿਲਣ ਚਲਾ ਗਿਆ ਤੇ ਜਾ ਕੇ ਅਪਣੀ ਜਾਣ ਪਛਾਣ ਕਰਵਾਈ ਤੇ ਯਾਤੲਾ ਦਾ ਮਕਸਦ ਗੁਰੂ ਗੋਬਿੰਦ ਸਿੰਘ ਜੀ ਬਾਰੇ ਖੋਜ ਦਾ ਦੱਸਿਆ ਤਾਂ ਉਨ੍ਹਾਂ ਨੇ ਆਉ ਭਗਤ ਕੀਤੀ। ਜਦ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਤੋਂ ਪਾਉਂਟਾ ਸਾਹਿਬ ਜਾਣ ਦੇ ਮਾਰਗ ਬਾਰੇ ਪੁੱਛਿਆ ਤਾਂ ਉਨ੍ਹਾਂ ਦੇ ਚਿਹਰੇ ਤੇ ਅਨੋਖੀ ਹੈਰਾਨੀ ਸੀ।ਇਸ ਬਾਰੇ ਤਾਂ ਉਨ੍ਹਾਂ ਨੇ ਕਦੇ ਵਿਚਾਰਿਆ ਹੀ ਨਹੀਂ ਸੀ? ਮੈਂ ਉਨ੍ਹਾਂ ਨੂੰ ਸਲਾਹ ਦਿਤੀ ਕਿ ਇਸ ਇਲਾਕੇ ਵਿੱਚ ਦਸ ਤੋਂ ਉੋਪਰ ਇਤਿਹਾਸਿਕ ਗੁਰ ਅਸਥਾਨ ਹਨ। ਇਸ ਇਲਾਕੇ ਵਿੱਚ ਨਾਢਾ ਸਾਹਿਬ ਮੁੱਖ ਕੇਂਦਰ ਹੋਣ ਕਰਕੇ ਉਨ੍ਹਾਂ ਨੂੰ ਇਸ ਦੀ ਖੋਜ ਖੁਦ ਕਰਨੀ ਚਾਹੀਦੀ ਹੈ ਜਾਂ ਕੋਈ ਖੋਜੀ ਇਸ ਕਾਰਜ ਲਈ ਰੱਖਣਾ ਚਾਹੀਦਾ ਹੈ। ਉਸ ਨੇ ਇਸ ਸੁਝਾ ਵਿੱਚ ਸਹਿਮਤੀ ਤਾਂ ਵਿਖਾਈ ਪਰ ਨਾਲ ਹੀ ਅਪਣੀ ਮਜਬੂਰੀ ਵੀ ਦੱਸ ਦਿਤੀ।" ਮੈਂ ਤਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਕਰਮਚਾਰੀ ਹਾਂ ਪਰੇ ਇਹ ਗੁਰਦੁਆਰਾ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆ ਗਿਆ ਹੈ। ਹੋਰ ਮੇਨੇਜਰ ਤਾਂ ਏਧਰੋਂ ਬਦਲੀ ਹੋ ਗਏ ਹਨ ਪਰ ਮੈਂ ਇਕੱਲਾ ਰਹਿ ਗਿਆ ਹਾਂ। ਹੁਣ ਦੇਖੀਏ ਕਦੋਂ ਮਾਰਚਿੰਗ ਆਰਡਰ ਮਿਲਦੇ ਹਨ।" ਉਸ ਨੇ ਇਹ ਆਖਿਆ ਤਾਂ ਮੈ ਹੈਰਾਨ ਰਹਿ ਗਿਆ ਸਿੱਖਾਂ ਵਿੱਚ ਇਸ ਤਰ੍ਹਾਂ ਵੰਡੀਆਂ ਪੈਂਦੀਆਂ ਦੇਖਕੇ। ਸਿੱਖ ਕੌਮ ਦਾ ਤਾਂ ਵਾਹਿਗੁਰੂ ਹੀ ਰਾਖਾ ਹੈ ਹੁਣ ਤਾਂ।
ਹੁਣ ਤੱਕ ਗੁਰਚਰਨ ਦਾ ਇਰਾਦਾ ਵੀ ਪੱਕਾ ਹੋ ਗਿਆ ਸੀ ਰਾਤ ਇਸ ਥਾਂ ਨਹੀਂ ਰਹਿਣਾ ਟੋਕਾ ਸਾਹਿਬ ਪਹੁੰਚਣਾ ਹੈ ਅਤੇ ਰਸਤੇ ਵਿਚ ਦੋ ਗੁਰਦੁਆਰਾ ਸਾਹਿਬ ਅਤੇ ਰਾਇਪੁਰ ਰਾਣੀ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਨੇ ਹਨ।ਇਸ ਲਈ ਕਾਰ ਦਾ ਰੁਖ ਪਾਉਂਟਾ ਮਾਰਗ ਵਲ ਮੋੜ ਲਿਆ।