Punjabi: Possible war between India and China | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Possible war between India and China

Dalvinder Singh Grewal

Writer
Historian
SPNer
Jan 3, 2010
643
383
75
ਕੀ ਭਾਰਤ ਤੇ ਚੀਨ ਵਿੱਚ ਜੰਗ ਨਿਸ਼ਚਿਤ ਹੈ?
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਭਾਰਤ ਦੇ ਕੰਬਾਈਂਡ ਡਿਫੈਂਸ ਚੀਫ ਜਨਰਲ ਰਾਵਤ ਦਾ ਬਿਆਨ ਆਇਆ ਹੈ ਕਿ ‘ਜੇ ਮਿਲਟ੍ਰੀ ਤੇ ਡਿਪਲੋਮੈਟਿਕ ਪੱਧਰ ਤੇ ਚੀਨ ਤੇ ਭਾਰਤ ਦੀ ਗੱਲਬਾਤ ਫੇਲ ਹੋ ਗਈ ਤਾਂ ਭਾਰਤ ਕੋਲ ਚੀਨ ਦੇ ਲਦਾਖ ਦੀ ਧਰਤੀ ਤੇ ਕੀਤੇ ਕਬਜ਼ੇ ਛੁਡਵਾਉਣ ਲਈ ਮਿਲਟ੍ਰੀ ਹਮਲੇ ਰਾਹੀਂ ਛੁਡਵਾਉਣ ਦਾ ਚਾਰਾ ਕਰਨਾ ਪੈ ਸਕਦਾ ਹੈ”। ਰਾਸ਼ਟਰਪਤੀ ਤੇ ਪ੍ਰਧਾਨਮੰਤਰੀ ਨੇ ਵੀ ਬਿਨਾ ਨਾਮ ਲਿਆਂ ਕਿਹਾ ਕਿ ਵਿਸਤਾਰਵਾਦ ਦਾ ਅੰਤ ਕੀਤਾ ਜਾਵੇਗਾ ਤੇ ਜੂਨ 14-15 ਨੂੰ ਗਲਵਾਨ ਵਿੱਚ ਹੋਏ 20 ਸ਼ਹੀਦਾਂ ਦਾ ਖੂਨ ਅੰਜਾਈ ਨਹੀਂ ਜਾਵੇਗਾ।ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਤਰੀ ਕਮਾਨ ਦੇ ਆਰਮੀ ਕਮਾਂਡਰ ਨੇ ਵੀ ਖਦਸ਼ਾ ਦਰਸਾਇਆ ਹੈ ਕਿ ਚੀਨ ਅਪ੍ਰੈਲ ਤੋਂ ਪਹਿਲਾਂ ਵਾਲੀ ਜਗਾ ਤੇ ਜਾਣ ਦਾ ਵਾਅਦਾ ਤਾਂ ਕਰਦਾ ਹੈ ਪਰ ਪਰਤ ਨਹੀਂ ਰਿਹਾ।ਉਲਟਾ ਚੀਨ ਦਾ ਭਾਰਤ ਵਿੱਚ ਰਾਜਦੂਤ ਠੀਕਰਾ ਭਾਰਤ ਦੇ ਸਿਰ ਬੰਨਣ ਲੱਗਾ ਹੋਇਆ ਹੈ ਤੇ ਕਹਿੰਦਾ ਹੈ ਸਾਰੀ ਖੇਡ ਭਾਰਤ ਦੇ ਹੱਥ ਹੈ। ਇਸ ਦਾ ਮਤਲਬ ਇਹ ਕਿ ਭਾਰਤ ਨੂੰ ਉਸ ਇਲਾਕੇ ਤੇ ਚੀਨ ਦਾ ਪ੍ਰਭੂਤਵ ਸਵੀਕਾਰ ਕਰਨਾ ਚਾਹੀਦਾ ਹੈ ਜੋ ਚੀਨ ਨੇ ਹੁਣ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਨਾਲ ਲਦਾਖ ਵਿੱਚ ਹੱਦਾਂ (ਐਲ਼ ਏ ਸੀ) ਉਤੇ ਹਾਲਾਤ ਭਖ ਗਏ ਹਨ ਜੋ ਸੰਭਾਵੀ ਜੰਗ ਵੱਲ ਇਸ਼ਾਰਾ ਕਰਦੇ ਹਨ।ਜਿਸ ਤਰ੍ਹਾਂ ਗਲਵਾਨ ਵਾਦੀ ਵਿਚ ਝੜਪਾਂ ਹੋਈਆਂ ਜਿਸ ਵਿੱਚ 20 ਭਾਰਤੀ ਤੇ ਤਾਜ਼ਾ ਖਬਰ ਅਨੁਸਾਰ 100 ਦੇ ਕਰੀਬ ਚੀਨੀ ਮਾਰੇ ਗਏ, ਤੇ ਹੁਣ 29 ਅਗਸਤ ਤੋਂ ਲੈ ਕੇ ਅੱਜ 1 ਸਤੰਬਰ ਤਕ ਰੋਜ਼ ਝੜਪਾਂ ਹੋ ਰਹੀਆਂ ਹਨ ਤੇ ਚੀਨੀ ਫੌਜੀ ਕਮਾਂਡਰਾਂ ਦੀਆ 15 ਤੋਂ ਵੱਧ ਮੁਲਾਕਾਤਾਂ ਵਿੱਚ ਹੋਏ ਸਮਝੌਤਿਆਂ ਨੂੰ ਚੀਨ ਵਲੋਂ ਲਗਾਤਾਰ ਦਰਕਿਨਾਰ ਕਰ ਕੇ ਐਲ ਏ ਸੀ ਦਾ ਕਾਬਜ਼ ਇਲਾਕਾ ਨਾ ਛੱਡਣਾ ਤੇ ਭਾਰਤ ਦੇ ਹੋਰ ਇਲਾਕਿਆਂ ਥਾਕੌਂਗ, ਹੈਲਮੈਟ, ਬਲੈਕ ਟਾਪ ਤੇ ਹੁਣ ਚੁਮਾਰ ਦੇ ਇਲਾਕੇ ਤੇ ਕਾਬਜ਼ ਹੋਣ ਦੀਆਂ ਕੋਸ਼ਿਸ਼ਾਂ ਸਾਫ ਜ਼ਾਹਿਰ ਕਰਦੀਆਂ ਹਨ ਕਿ ਚੀਨ ਨੂੰ ਸ਼ਾਂਤੀ ਨਹੀਂ ਭਾਰਤ ਦੇ ਇਲਾਕਿਆਂ ਤੇ ਕਬਜ਼ਾ ਜਮਾਈ ਰੱਖਣ ਤੇ ਹੋਰ ਵਧਾਉਣ ਦਾ ਸ਼ੌਕ ਹੳੇ ਸ਼ਾਤੀ ਵਿੱਚ ਨਹੀਂ। ਚੀਨ ਦੇ ਵਿਦੇਸ਼ ਮੰਤਰੀ ਦਾ ਚੀਨ ਦਾ ਦੌਰਾ, ਚੀਨ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚ ਕੁਝ ਗੁਪਤ ਸਮਝੌਤੇ, ਚੀਨੀ ਰਾਸ਼ਟਰਪਤੀ ਦਾ ਹੁਣੇ ਹੁਣੇ ਤਿਬਤ ਦਾ ਦੌਰਾ ਤੇ ਚੀਨੀ ਸੈਨਾ ਨੂੰ ਭਾਰਤੀ ਹੱਦ ਉਤੇ ਤਕੜਾਈ ਕਰਨ ਦਾ ਆਦੇਸ਼, ਲਦਾਖ, ਕੈਲਾਸ਼ ਮਾਨਸਰੋਵਰ, ਚੁੰਭੀ ਵਾਦੀ ਤੇ ਅਰੁਣਾਚਲ ਵਲ ਚੀਨ ਦੀਆਂ ਅਤੀ ਆਧੁਨਿਕ ਮਿਸਾਈਲਾਂ ਤੈਨਾਤ ਕਰਨਾ ਤੇ ਹੁਣ ਤਿੱਬਤ ਦੇ ਅਰੁਣਾਚਲ ਹੱਦ ਦੇ ਨਾਲ ਲਗਦੇ 96 ਪਿੰਡ ਖਾਲੀ ਕਰਾਉਣੇ ਇਸ਼ਾਰਾ ਕਰਦੇ ਹਨ ਕਿ ਚੀਨ ਸ਼ਾਂਤੀ ਨਹੀਂ ਯੁੱਧ ਚਾਹੁੰਦਾ ਹੈ।
ਯੁੱਧ ਸ਼ੁਰੂ ਹੋਣ ਵਿੱਚ ਕੋਈ ਖਾਸ ਕਾਰਨ ਨਹੀਂ ਹੁੰਦਾ। ਛੋਟੀਆਂ ਛੋਟੀਆਂ ਘਟਨਾਵਾਂ ਕਰਕੇ ਵੀ ਯੁੱਧ ਸ਼ੁਰੂ ਹੋ ਜਾਂਦੇ ਹਨ। ਮਿਸਾਲ ਦੇ ਤੌਰ ਤੇ ਅਮਰੀਕਾ ਤੇ ਇੰਗਲੈਂਡ ਵਿੱਚ 1859 ਵਿੱਚ ‘ਪਿੱਗ ਵਾਰ’ ਇਕ ਸੂਰ ਨੂੰ ਮਾਰਨ ਕਰਕੇ ਹੋਈ; 1925 ਦਾ ਗਰੀਸ ਤੇ ਬਲਗਾਰੀਆ ਦਾ ਯੁੱਧ ਇਕ ਕੁੱਤੇ ਕਰਕੇ ਸੀ ਜਿਸ ਨੂੰ ਭਜਾਉਣ ਲਈ ਇਕ ਫੌਜੀ ਹੱਦ ਟੱਪ ਗਿਆ ਤੇ ਗੋਲੀ ਨਾਲ ਮਾਰ ਦਿਤਾ ਗਿਆ। ਪਹਿਲੇ ਵਿਸ਼ਵ ਯੁੱਧ ਦਾ ਆਰੰਭ ਸਾਰਾਜੀਵੋ ਤੇ ਬੋਸਨੀਆਂ ਦੇ ਯੁੱਧ ਤੋਂ ਵੱਧਿਆ ਜਿਸ ਦਾ ਕਾਰਣ ਇਕ ਨਗੂਣੀ ਰਿਆਸਤ ਦੇ ਵਾਰਿਸ ਨੂੰ ਗੋਲੀ ਮਾਰ ਦੇਣਾ ਸੀ। ਲਦਾਖ ਦੀਆਂ ਹੱਦਾਂ ਤੇ ਚਿੰਗਾਰੀਆਂ ਤਾਂ ਹੁਣ ਹਰ ਰੋਜ਼ ਫੁੱਟਦੀਆਂ ਹਨ; ਪਤਾ ਨਹੀਂ ਕਿਸ ਚਿੰਗਾਰੀ ਨੇ ਕਦੋਂ ਭਾਂਬੜ ਬਣ ਜਾਣਾ ਹੈ ਇਹ ਤਾਂ ਸਮਾਂ ਹੀ ਦਸੇਗਾ ਪਰ ਇਸ ਦਾ ਹੱਲ ਤਾਂ ਲੱਭਣਾ ਪਵੇਗਾ।
ਜਦ ਕੋਈ ਤੁਹਾਡੇ ਤੇ ਜ਼ਬਰਦਸਤੀ ਕਰਦਾ ਹੈ ਤਾਂ ਉਸ ਦੇ ਹੱਲ ਦੇ ਤਿੰਨ ਤਰੀਕੇ ਹਨ ਜਾਂ ਝੁਕ ਜਾਉ, ਜਾਂ ਡਟ ਜਾਉ ਜਾਂ ਗੱਲ ਬਾਤ ਰਾਹੀਂ ਹੱਲ ਕੱਢੋ। ਝੁਕਣ ਦਾ ਤਾਂ ਸਵਾਲ ਹੀ ਨਹੀਂ ਰਹਿ ਗਿਆ, ਗੱਲਬਾਤ ਵਿੱਚ ਚੀਨ ਵਾਅਦੇ ਕਰਕੇ ਮੁੱਕਰਦਾ ਹੈ ਜਿਸ ਲਈ ਇਕੋ ਇੱਕ ਵਿਕਲਪ ਹੈ ਡਟ ਜਾਉ ਤੇ ਸਬਕ ਸਿਖਾਉ। ਡਟਣ ਦੇ ਵਿਕੱਲਪ ਹਨ, ਯੁੱਧ, ਬਾਹਰੀ ਪ੍ਰਭਾਵ, ਆਰਥਿਕ, ਸਮਾਜਿਕ, ਰਾਜਨੀਤਿਕ ਆਦਿ। ਯੁੱਧ ਆਖਰੀ ਵਿਕਲਪ ਹੈ ਇਸ ਲਈ ਬਾਕੀ ਦੇ ਯਤਨ ਜ਼ਰੂਰੀ ਹਨ। ਭਾਰਤ ਨੇ ਦੁਨੀਆਂ ਵਿੱਚ ਚੀਨ ਦੀ ਇਸ ਘਟੀਆ ਹਰਕਤ ਦਾ ਸੁਨੇਹਾ ਦੇ ਕੇ ਵੱਡੇ ਦੇਸ਼ਾਂ ਨੂੰ ਆਪਣੇ ਵੱਲ ਕਰ ਲਿਆ ਹੈ। ਹੋਰ ਤਾਂ ਹੋਰ ਅਮਰੀਕਾ ਦੇ ਤਾਂ ਚੀਨ ਦੇ ਸਮੁੰਦਰਾਂ ਵਿੱਚ ਜੰਗੀ ਬੇੜੇ ਆ ਲਏ ਹਨ ਜਿਸ ਵਿੱਚ ਭਾਰਤ ਨੇ ਆਪਣੇ ਵੀ ਦੋ ਜਹਾਜ਼ ਭੇਜੇ ਹਨ। ਆਰਥਿਕ ਪੱਖੋਂ ਅਸੀਂ ਉਸਦੇ ਸੌ ਦੇ ਕਰੀਬ ਡਿਜਿਟਲ ਐਪਸ ਬੰਦ ਕਰ ਦਿਤੇ ਹਨ ਕਈ ਕੰਪਨੀਆਂ ਤੇ ਸਰਕਾਰੀ ਠੇਕੇ ਰੱਦ ਕਰ ਦਿਤੇ ਹਨ ਤੇ ‘ਮੇਡ ਇਨ ਇੰਡੀਆ’ ਨੂੰ ਪਹਿਲ ਦੇ ਕੇ ਆਤਮਨਿਰਭਰਤਾ ਵਲ ਕਦਮ ਚੁੱਕਿਆ ਹੈ। ਡਿਪਲੋਮੈਟਿਕ ਪੱਧਰ ਤੇ ਲਗਾਤਾਰ ਗੱਲ ਬਾਤ ਜਾਰੀ ਹੈ ਹਾਲਾਂ ਕਿ ਚੀਨ ਤੇ ਹੁਣ ਭਰੋਸਾ ਨਹੀਂ ਕੀਤਾ ਜਾ ਸਕਦਾ। ਹੋਰ ਪ੍ਰਭਾਵ ਪਾਉਣ ਲਈ ਸਾਨੂੰ ਆਜ਼ਾਦ ਤਿੱਬਤ, ਆਜ਼ਾਦ ਤੈਵਾਨ, ਆਜ਼ਾਦ ਪੂਰਬੀ ਤੁਰਕਮਿਨਸਤਾਨ ਆਦਿ ਐਲਾਨ ਕਰ ਦੇਣਾ ਚਾਹੀਦੇ ਹਨ ਤੇ ਹਾਂਗਕਾਂਗ ਬਾਰੇ ਚੀਨੀ ਰਵਈਏ ਨੂੰ ਯੂ ਐਨ ਓ ਤਕ ਲੈ ਜਾਣਾ ਚਾਹੀਦਾ ਹੈ। ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿੱਚ ਚੀਨ ਦੇ ਕਬਜ਼ੇ ਨੂੰ ਵੀ ਵਿਸ਼ਵ ਪੱਧਰ ਤੇ ਉਠਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲਦਾਖ ਵਿਚ ਚੀਨ ਦੇ ਕਬਜ਼ੇ ਬਾਰੇ ਵੀ ਵਿਸ਼ਵ ਦੇਸ਼ਾਂ ਕੋਲ ਆਪਣਾ ਪੱਖ ਰੱਖਕੇ ਚੀਨ ਤੇ ਦਬਾਉ ਪਾਉਣਾ ਚਾਹੀਦਾ ਹੈ।ਸੈਨਿਕ ਪੱਖੋ ਸਾਨੂੰ ਆਪਣੀਆਂ ਫੌਜਾਂ ਨੂੰ ਚੰਗੀਆਂ ਯੁੱਧ ਸਹੂਲਤਾਂ ਤੇ ਚੀਨੀ ਹਥਿਆਰਾਂ ਤੋਂ ਵਧੀਆਂ ਜੰਗੀ ਹਥਿਆਰ ਮੁਹਈਆ ਕਰਵਾਉਣੇ ਚਾਹੀਦੇ ਹਨ ਤੇ ਯੁੱਧ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਨਰਮ ਅੱਗੇ ਕੋਈ ਨਹੀਂ ਝੁਕਦਾ; ਗਰਮ ਹੋ ਕੇ ਹੀ ਹੁਣ ਕੁਝ ਹੋਏਗਾ। ਲੋੜ ਪਈ ਤਾਂ ਯੁੱਧ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਕਹਾਵਤ ਹੈ ‘ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ’।ਵੈਸੇ ਲਦਾਖ ਵਿੱਚ ਇਸ ਵੇਲੇ ਯੁੱਧ ਵਾਲੇ ਹਾਲਾਤ ਹਨ ਤੇ ਚੀਨ ਨੇ ਆਪਣੀ ਹੋਰ ਘੁਸ ਪੈਠ ਦੇ ਉਪਰਾਲੇ ਜਾਰੀ ਰੱਖੇ ਹੋਏ ਹਨ ਤੇ ਹੱਦਾਂ ਨੇੜੇ ਮਿਸਾਈਲਾਂ ਲਾਉਣਾ, ਬੰਬਰ ਤੇ ਜੇ-20 ਹਵਾਈ ਜਹਾਜ਼ ਲਾਉਣਾ ਤੇ 96 ਤਿੱਬਤੀ ਪਿੰਡ ਖਾਲੀ ਕਰਾਉਣਾ ਚੀਨ ਵਲੋਂ ਵੱਡੇ ਪੱਧਰ ਦੇ ਯੁੱਧ ਦੇ ਸੰਕੇਤ ਹਨ ਜੋ ਅਣਦੇਖੇ ਨਹੀਂ ਕੀਤੇ ਜਾ ਸਕਦੇ।
 

Dalvinder Singh Grewal

Writer
Historian
SPNer
Jan 3, 2010
643
383
75
ਭਾਰਤ ਤੇ ਚੀਨ ਵਿੱਚ ਟੈਕਟੀਕਲ ਯੁੱਧ ਸ਼ੁਰੂ-2
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲਦਾਖ ਵਿੱਚ ਐਲ ਏ ਸੀ ਦੇ ਨੋ ਮੈਨਜ਼ਲੈਂਡ ਤੇ ਅਪ੍ਰੈਲ 2020 ਪਿੱਛੋਂ ਫਿੰਗਰ 4-8, ਦਿਪਸਾਂਗ, ਚੌਕੀ 17, 17 ਏ ਆਦਿ ਤੇ ਕਬਜ਼ਾ ਕਰਨ ਪਿੱਛੋਂ ਪੱਕੀਆਂ ਬੈਰਕਾਂ ਬਣਾਉਣ ਬਾਰੇ ਪੰਦਰਾਂ ਵਾਰ ਜਨਰਲ ਪੱਧਰ, ਰੱਖਿਆ ਮੰਤਰੀ ਪੱਧਰ ਤੇ ਵਿਦੇਸ਼ ਮੰਤਰੀ ਪੱਧਰ ਦੀਆਂ ਗੱਲਬਾਤਾਂ ਤੋਂ ਬਾਦ ਵੀ ਚੀਨ ਇਲਾਕਾ ਛੱਡਣਾ ਨਹੀਂ ਮੰਨਿਆਂ ਤਾਂ ਭਾਰਤ ਕੋਲ ਗਲਬਾਤ ਛੱਡ ਕੇ ਐਕਸ਼ਨ ਲੈਣ ਬਿਨਾ ਕੋਈ ਚਾਰਾ ਨਹੀਂ ਰਿਹਾ।
ਚੀਨ ਨੂੰ ਦੂਜਿਆਂ ਦੇ ਇਲਾਕੇ ਕਬਜ਼ਾਉਣ ਦੀ ਬੁਰੀ ਲਤ ਲੱਗੀ ਹੋਈ ਹੈ ਜਿਸ ਲਈ ਉਸ ਨੇ ਫਿਲਪੀਨਜ਼, ਜਾਪਾਨ ਤੇ ਤੈਵਾਨ ਆਦਿ ਦੇ ਕੁਝ ਟਾਪੂਆਂ ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਹੈ। ਭੂਟਾਨ ਵਿਚ ਡੋਕਲਾਮ ਦਾ ਇਲਾਕਾ, ਨੇਪਾਲ ਵਿਚ ਐਵਰੈਸਟ ਚੋਟੀ, ਪਾਕਿਸਤਾਨ ਵਿਚ ਪੀ ਓ ਕੇ ਦਾ ਉਤਰੀ ਇਲਾਕਾ, ਤਿੱਬਤ, ਇਨਰ ਮੰਗੋਲੀਆ ਤੇ ਹੁਣ ਤਵਾਂਗ ਇਸ ਦੀ ਇਸ ਇਲਾਕਾ-ਭੁੱਖ ਦਾ ਸ਼ਿਕਾਰ ਹੋ ਰਹੇ ਹਨ। ਕਈ ਛੋਟੇ ਅਫਰੀਕਨ ਦੇਸ਼ਾਂ ਨੂੰ ਕਰਜ਼ੇ ਥੱਲੇ ਦੱਬ ਕੇ ਕਬਜ਼ਾ ਕਰਨ ਦੀ ਸਕੀਮ ਵੀ ਲੰਬੀ ਹੈ।ਭਾਰਤ ਦੇ ਇਲਾਕੇ ਨੂੰ ਹੌਲੀ ਹੌਲੀ ਕਬਜ਼ਾਉਣ ਲਈ ਇਸ ਨੇ ਲਦਾਖ ਉਪਰ ਅਪ੍ਰੈਲ 2020 ਵਿੱਚ ਇਹੋ ਖੇਡ ਖੇਡੀ ਪਰ ਭਾਰਤ ਤਾਂ ਡਟ ਗਿਆ ਹੈ ਤੇ ਚੀਨ ਦੇ ਇਸ ਹਾਬੜਪੁਣੇ ਨੂੰ ਰੋਕੇਗਾ ਇਸ ਵਿੱਚ ਕੋਈ ਸ਼ਕ ਨਹੀਂ।

ਲਦਾਖ ਦਾ ਇਲਾਕਾ ਜਿਥੇ ਹੁਣ ਚੀਨ-ਭਾਰਤ ਝੜਪਾਂ ਹੋ ਰਹੀਆਂ ਹਨ

ਭਾਰਤ ਨੇ ਅਪਣੇ 50,000 ਸੈਨਿਕ, ਤੋਪਖਾਨਾਂ, ਟੈਂਕ, ਜਹਾਜ਼, ਹੈਲੀਕਾਪਟਰ ਸਭ ਅਗਲੀਆਂ ਪੋਜੀਸ਼ਨਾਂ ਤੇ ਲੈ ਆਂਦੇ ਤੇ ਚੀਨ ਦੇ 50,000 ਸੈਨਿਕ, ਤੋਪਖਾਨਾਂ, ਟੈਂਕ, ਬੰਬਰ, ਹੈਲੀਕਾਪਟਰ ਦੇ ਮੁਕਾਬਲੇ ਲਦਾਖ ਹੱਦ ਤੇ ਬਰਾਬਰੀ ਤੇ ਲਾ ਦਿਤੇ। ਚੀਨ ਜਦ ਕੀਤੇ ਹੋਏ ਵਾਅਦਿਆਂ ਤੋਂ ਮੁੱਕਰਦਾ ਰਿਹਾ ਤਾਂ ਭਾਰਤ ਦੀ ਸੈਨਾ ਨੇ ਪੈਗੋਂਗ ਸ਼ੋ ਦੇ ਦੱਖਣ ਵੱਲ, ਦੱਖਣੀ ਲਦਾਖ ਵਿੱਚ ਖਾਲੀ ਚੋਟੀਆਂ 29-30 ਅਗਸਤ ਨੂੰ ਬਲੈਕ ਟਾਪ ਅਤੇ ਹੈਲਮੈਟ ਅਪਣੇ ਕਬਜ਼ੇ ਵਿਚ ਕਰ ਲਈਆਂ ਜਿਸ ਵਿਚ ਕਰਨਲ ਰਣਬੀਰ ਸਿੰਘ ਜਸਵਾਲ ਦਾ ਬਹੁਤ ਵਧੀਆ ਰੋਲ ਰਿਹਾ। ਫਿੰਗਰ 4 ਵੀ 1 ਸਿਤੰਬਰ ਨੂੰ ਕਬਜ਼ੇ ਵਿਚ ਕਰ ਲਈ ਤੇ 7 ਸਤੰਬਰ ਨੂੰ ਸੇਨਾਪਾਉ ਤੇ ਫਿਰ ਮੁਖਪਰੀ ਪਹਾੜੀਆਂ ਲੈ ਲਈਆਂ। ਫਿੰਗਰ 4 ਨੂੰ ਦੁਬਾਰਾ ਲੈਣ ਲਈ ਵਿਕਾਸ ਸਪੈਸ਼ਲ ਫਰੰਟੀਅਰ ਫੋਰਸ ਜਿਸ ਵਿਚ ਉਨ੍ਹਾਂ ਦੇ ਬਟਾਲੀਅਨ ਦਾ ਬਹੁਤ ਵੱਧੀਆ ਰੋਲ ਰਿਹਾ ਜਿਨ੍ਹਾਂ ਦੀ ਚੀਨੀਆਂ ਨਾਲ ਝੜਪ ਵੀ ਹੋਈ ।ਇਸ ਝੜਪ ਵਿਚ ਵਿਕਾਸ ਦਾ ਅਫਸਰ ਨਈਮਾ ਟੈਨਜ਼ਿਨ ਸ਼ਹੀਦ ਹੋਇਆ ਤੇ ਦੋ ਹੋਰ ਲੜਾਕੇ ਜ਼ਖਮੀ ਹੋਈ। ਪੀ ਐਲ ਏ ਦੇ 6 ਆਦਮੀ ਮਾਰੇ ਗਏ ਦੱਸੇ ਜਾਂਦੇ ਹਨ।
ਅਸਲ ਵਿਚ ਭਾਰਤ ਵਲੋਂ ਟੈਕਟੀਕਲ ਐਕਸ਼ਨ ਉਦੋਂ ਲਿਆ ਗਿਆ ਜਦੋਂ ਚੀਨ, ਨੇ ਮਾਲਦੋ ਇਲਾਕੇ ਵਿੱਚ ਭਾਰੀ ਮਾਤਰਾ ਵਿੱਚ ਟੈਂਕ ਇਕੱਠੇ ਕਰ ਲਏ ਜਿਨ੍ਹਾਂ ਦਾ ਇਰਾਦਾ ਭਾਰਤ ਦੀਆਂ ਹੋਰ ਚੌਕੀਆਂ ਤੇ ਕਬਜ਼ਾ ਕਰਨਾ ਸੀ। ਜਦ 28-29 ਦੀ ਰਾਤ 1000 ਦੇ ਕਰੀਬ ਚੀਨੀ ਸੈਨਿਕ ਭਾਰਤੀ ਇਲਾਕੇ ਵੱਲ ਵਧਣ ਲੱਗੇ ਤਾਂ ਚਿਤੰਨ ਭਾਰਤੀਆਂ ਨੇ ਇਕ ਦਮ ਅਲਰਟ ਕਰ ਦਿਤਾ ਤੇ ਇੱਕ ਵੱਡੀ ਨਫਰੀ ਨੇ ਚੀਨੀਆਂ ਨੂੰ ਠੱਲ ਪਾ ਦਿਤੀ ਤੇ ਉਹ ਵਾਪਿਸ ਮੁੜ ਗਏ। ਚੀਨੀਆਂ ਦੀ ਵਿਗੜੀ ਹੋਈ ਨੀਤੀ ਦੀ ਮੱਦੇ ਨਜ਼ਰ ਭਾਰਤੀਆਂ ਨੇ ਉੱਚੀਆਂ ਚੋਟੀਆਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿਤਾ ਜਿਨਾਂ ਵਿੱਚ ਹੈਲਮੇਟ ਤੇ ਬਲੈਕ ਟੌਪ ਵੀ ਸਨ।
ਚੀਨ ਹੁਣ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਜੋ ਪਹਾੜੀਆਂ ਭਾਰਤ ਨੇ ਲੈ ਲਈਆਂ ਹਨ ਉਨ੍ਹਾਂ ਨੂੰ ਅਪਣੇ ਕਬਜ਼ੇ ਵਿੱਚ ਲੈ ਲਵੇ। ਇਸੇ ਦਾ ਨਤੀਜੇ ਵਜੋਂ ਉਨ੍ਹਾਂ ਨੇ 7 ਸਤੰਬਰ ਨੂੰ 6-7 ਵਜੇ ਸ਼ਾਮ ਭਾਰਤੀ ਇਲਾਕੇ ਵੱਲ ਵਧਣਾ ਸ਼ੁਰੂ ਕੀਤਾ ਤਾਂ ਭਾਰਤੀ ਅੱਗੇ ਆ ਡਟੇ ਇਹ ਦੇਖ ਕੇ ਚੀਨੀਆਂ ਨੇ ਪਰਾਟੋ ਕੌਲਤੋੜਦੇ ਹੋਏ ਭਾਰਤੀਆਂ ਤੇ ਗੋਲੀਆਂ ਦਾਗੀਆਂ।ਭਾਰਤੀਆਂ ਨੇ ਵੀ ਬਦਲੇ ਵਿੱਚ ਅਸਮਾਨੀ ਫਾਇਰ ਕੀਤੇ ਤਾਂ ਚੀਨੀ ਵਾਪਸ ਮੁੜ ਗਏ। ਭਾਰਤੀਆਂ ਨੇ ਸੇਨਾਪਾਉ, ਮੁਖਪਰੀ ਪਹਾੜੀਆਂ ਤੇ ਅਪਣੇ ਸੈਨਿਕ ਬਿਠਾ ਦਿਤੇ।
 

Attachments

Dalvinder Singh Grewal

Writer
Historian
SPNer
Jan 3, 2010
643
383
75
ਚੀਨ ਗਲਵਾਨ ਵਾਦੀ, ਪੈਗੌਗ ਸ਼ੋ ਤੇ ਦਿਪਸਾਂਗ ਦਾ ਇਲਾਕਾ ਕਿਉਂ ਨਹੀਂ ਛੱਡਣਾ ਚਾਹੁੰਦਾ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੇ ਕਹੀਏ ਕਿ ਚੀਨੀ ਪ੍ਰੈਜ਼ੀਡੈਂਟ ਜ਼ੀ ਦਾ ਸਭ ਤੋਂ ਵੱਡਾ ਸੁਪਨਾ ‘ਵਨ ਰੋਡ ਵਨ ਬੈਲਟ’ ਹੈ ਜਿਸ ਰਾਹੀਂ ਉਹ ਸਾਰੀ ਦੁਨੀਆਂ ਵਿੱਚ ਅਪਣਾ ਪ੍ਰਭਾਵ ਫੈਲਾਉਣਾ ਚਾਹੁੰਦਾ ਹੈ।
ਇਸ ਵਿਚ ਪੁਰਾਣਾ ਸਿਲਕ ਰੂਟ ਤੇ ਚੀਨ-ਪਾਕਿਸਤਾਨ-ਇਕਨਾਮਿਕ-ਕਾਰੀਡੋਰ (ਸੀ. ਪੀ. ਈ. ਸੀ.) ਚੀਨ ਲਈ ਬਹੁਤ ਮਹੱਤਵ ਪੂਰਨ ਹਨ।ਇਸ ਕਾਰੀਡੋਰ ਰਾਹੀਂ ਚੀਨ ਅਰਬ ਸਾਗਰ ਤਕ ਪਹੁੰਚਕੇ ਤੇਲ ਦੇ ਜ਼ਖੀਰਿਆਂ ਤਕ ਪਹੁੰਚਣਾ ਚਾਹੁੰਦਾ ਹੈ ਤੇ ਗਵਾਦਾਰ ਬੰਦਰਗਾਹ ਰਾਹੀਂ ਭਾਰਤ ਨੂੰ ਵੀ ਘੇਰਨਾ ਚਾਹੁੰਦਾ ਹੈ।ਇਸ ਮੁਹਿੰਮ ਉਤੇ ਉਸ ਨੇ ਹੁਣ ਤੱਕ 46 ਬਿਲੀਅਨ ਡਾਲਰ ਖਰਚ ਕਰ ਦਿਤੇ ਹਨ।
ਚੀਨ-ਪਾਕਿਸਤਾਨ-ਇਕਨਾਮਿਕ-ਕਾਰੀਡੋਰ (ਸੀ.ਪੀ.ਈ.ਸੀ.) ਭਾਰਤ ਦੇ ਲਦਾਖ ਦੇ ਉਤਰੀ ਇਲਾਕੇ ਤੋਂ ਥੋੜਾ ਉਪਰ ਕਾਸ਼ਗਾਰ ਤੋਂ ਲੈ ਕੇ ਪਾਕਿਸਤਾਨ ਦੇ ਕਬਜ਼ੇ ਵਿਚਲੇ ਕਸ਼ਮੀਰ (ਪੀ.ਓ.ਕੇ) ਵਿਚ ਦੀ ਹੁੰਦਾ ਹੋਇਆ ਇਸਲਾਮਾਬਾਦ, ਲਹੌਰ, ਕਰਾਚੀ ਹੁੰਦਾ ਹੋਇਆ ਗਵਾਦਾਰ ਤੱਕ ਜਾਂਦਾ ਹੈ। ਇਸ ਪ੍ਰਾਜੈਕਟ ਲਈ ਅਪਣੇ ਵਲੋਂ ਤਾਂ ਉਸ ਨੇ ਬਹੁਤ ਖਰਚ ਕੀਤਾ ਹੀ ਹੈ ਪਾਕਿਸਤਾਨ ਨੂੰ ਵੀ ਕਈ ਬਿਲੀਅਨ ਡਾਲਰ ਕਰਜ਼ੇ ਵਜੋਂ ਦਿਤੇ ਹਨ।ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਿਚਲੇ ਕਸ਼ਮੀਰ ਵਿਚੋਂ ਦੀ ਇਸ ਸੜਕ ਦਾ ਜਾਣਾ ਤੇ ਫਿਰ ਇਸ ਇਲਾਕੇ ਦੇ ਉਤਰੀ ਭਾਗ ਨੂੰ ਪਾਕਿਸਤਾਨ ਵਲੋਂ ਚੀਨ ਨੂੰ ਦਿਤੇ ਜਾਣ ਬਾਰ ਅਪਣਾ ਵਿਰੋਧ ਜਤਾਇਆ ਹੈ। ਹੁਣ ਜਦ 370 ਧਾਰਾ ਹਟਾ ਕੇ ਭਾਰਤ ਨੇ ਕਸ਼ਮੀਰ ਨੂੰ ਹੋਰ ਸੂਬਿਆਂ ਵਾਂਗ ਭਾਰਤ ਦਾ ਅਭਿੰਨ ਅੰਗ ਬਣਾ ਲਿਆ ਤਾਂ ਇਹ ਵੀ ਚੀਨ ਨੂੰ ਖਟਕਣ ਲੱਗਾ ਹੈ। ੳਸਿ ਨੂੰ ਵੱਡਾ ਡਰ ਇਹ ਹੈ ਕਿ ਭਾਰਤ ਕਿਤੇ ਪਾਕਿਸਤਾਨ ਦੇ ਕਬਜ਼ੇ ਵਿਚਲੇ ਕਸ਼ਮੀਰ ਨੂੰ ਅਪਣੇ ਨਾਲ ਨਾ ਮਿਲਾ ਲਏ ਜਿਸ ਨਾਲ ਉਸ ਦੇ ਅਰਬਾਂ ਡਾਲਰ ਤਾਂ ਡੁੱਬਣਗੇ ਹੀ, ਪ੍ਰੈਜ਼ੀਡੈਂਟ ਜ਼ੀ ਦਾ ਸੁਪਨਾ ਵੀ ਚੂਰ-ਚੂਰ ਹੋ ਜਾਵੇਗਾ।ਇਸੇ ਲਈ ਉਸ ਨੇ ਹੁਣ ਜੰਮੂ ਕਸ਼ਮੀਰ ਦੇ ਮੁੱਦੇ ਨੂੰ ਵੀ ਯੂ ਐਨ ਓ ਵਿੱਚ ਉਛਾਲਣਾ ਸ਼ੁਰੂ ਕਰ ਦਿਤਾ ਹੈ।ਹੁਣ ਲਦਾਖ ਦੇ ਇਲਾਕਿਆਂ ਤੇ ਕਬਜ਼ਾ ਕਰਨਾ ਉਸ ਦੀ ਨਵੀਂ ਯੋਜਨਾ ਹੈ ਜਿਸ ਅਨੁਸਾਰ ਉਤਰੀ ਲਦਾਖ ਨੂੰ ਵੀ ਕਬਜ਼ੇ ਵਿਚ ਕਰਕੇ ਪਾਕਿਸਤਾਨ ਦੇ ਕਬਜ਼ੇ ਵਿਚਲੇ ਕਸ਼ਮੀਰ ਲਈ ਰਾਹ ਪੱਧਰਾ ਕਰਨਾ, ਭਾਰਤ ਦੇ ਦਬਾਉ ਪਾਉਣਾ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਿਚਲੇ ਕਸ਼ਮੀਰ ਉਤੇ ਆਪਣਾ ਹੱਕ ਛੱਡ ਦੇਵੇ ਤੇ ਸੀ ਪੀ ਈ ਸੀ ਸੁਰਖਿਅਤ ਰਹਿਣ ਦੇਵੇ।

ਉਸ ਨੂੰ ਲਦਾਖ ਵਿਚ ਭਾਰਤ ਦੀ ਨਵੀਂ ਬਣਾਈ ਸ਼ਯੋਕ-ਦੌਲਤਬੇਗ-ਓਲਡੀ ਰੋਡ ਵੀ ਬੜੀ ਚੁਭਦੀ ਹੈ ਕਿਉਂਕਿ ਇਹ ਇਲਾਕਾ ਕਾਸ਼ਗਾਰ-ਗਵਾਦਾਰ ਰੋਡ ਦੇ ਬੜਾ ਨੇੜੇ ਹੈ ਤੇ ਇਸ ਲਈ ਉਹ ਇਸ ਨੂੰ ਵੱਡਾ ਖਤਰਾ ਸਮਝਦੇ ਹਨ।ਚੌਦਾਂ ਨੰਬਰ ਚੌਕੀ ਜੋ ਸ਼ਯੋਕ ਦਰਿਆ ਤੇ ਗਲਵਾਨ ਦਰਿਆ ਦੇ ਮੁਹਾਣੇ ਦੇ ਨੇੜੇ ਹੈ ਚੀਨ ਨੇ ਇਸ ਲਈ ਖਾਲੀ ਨਹੀਂ ਸੀ ਕੀਤੀ ਕਿਉਂਕਿ ਏਥੋਂ ਸ਼ਯੋਕ-ਦੌਲਤਬੇਗ-ਓਲਡੀ ਰੋਡ ਤੇ ਟੈਫਿਕ ਉਤੇ ਨਜ਼ਰ ਰੱਖੀ ਜਾ ਸਕਦੀ ਹੈ।ਗਲਵਾਨ ਵਾਦੀ ਦਾ ਝਗੜਾ ਜਿਸ ਵਿਚ 20 ਭਾਰਤੀ ਸ਼ਹੀਦ ਹੋਏ 40 ਚੀਨੀਂ ਮਾਰੇ ਗਏ, ਇਸੇ ਚੌਕੀ ਦੀ ਘਟਨਾ ਸੀ।ਉਹ ਫਿੰਗਰ 4 ਤੱਕ ਬਣਾਈ ਭਾਰਤੀ ਸੜਕ ਨੂੰ ਵੀ ਖਤਰਾ ਸਮਝਦੇ ਹਨ ਕਿਉਂਕਿ ਇਹ ਪੈਗੋਂਗ ਸ਼ੋ ਝੀਲ ਦੇ ਸਾਰੇ ਇਲਾਕੇ ਤਕ ਭਾਰਤ ਦੀ ਪਹੁੰਚ ਬਣਾਉਂਦੀ ਹੈ ਤੇ ਉਸ ਦੀ ਸੁਰੱਖਿਆ ਨੂੰ ਵੀ ਖਤਰਾ ਮੰਨਦੇ ਹਨ।ਇਸੇ ਲਈ ਚੀਨ ਇਸ ਸੜਕ ਨੂੰ ਬਣਾਉਣੋਂ ਰੋਕਣ ਲਈ ਬੜਾ ਦਬਾ ਪਾਉਂਦਾ ਰਿਹਾ ਹੈ।ਲਦਾਖ ਵਲ ਨੂੰ ਆਉਂਦੀਆਂ ਸੜਕਾਂ ਨੂੰ ਹੋਰ ਚੰਗਾ ਬਣਾਉਣਾ ਵੀ ਉਸ ਨੂੰ ਚੁਭਦਾ ਹੈ।

ਚੀਨੀ ਸਾਸ਼ਕ ਨੇ ਲਦਾਖ ਦੇ ਇਸ ਇਲਾਕੇ ਨੂੰ ਕਬਜ਼ੇ ਕਰਨ ਵੇਲੇ ਇਹ ਨਹੀਂ ਸੀ ਸੋਚਿਆ ਕਿ ਭਾਰਤ ਗਲਵਾਨ ਵਾਦੀ ਅਤੇ ਬਲੈਕ ਟਾਪ ਦੀਆਂ ਉਤੇ ਜਾ ਬੈਠਣ ਵਰਗਾ ਕੋਈ ਕਦਮ ਚੁੱਕੇਗਾ ਜਿਸ ਨਾਲ ਚੀਨ ਦੀ ਫਜ਼ੀਹਤ ਹੋਵੇਗਾ। ਭਾਰਤ ਦੇ ਇਨ੍ਹਾਂ ਐਕਸ਼ਨਾਂ ਤੇ ਤਾਂ ਬਹੁਤ ਗੁੱਸੇ ਹੈ ਤੇ ਅਪਣੀ ਹੈਂਕੜੀ ਜਤਾਉਣ ਲਈ ਭਾਰਤ ਉਤੇ ਕੋਈ ਤਕੜਾ ਐਕਸ਼ਨ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਲਗਦਾ ਹੈ। ਜਿਵੇਂ ਚੀਨੀ ਮੂੰਹ-ਬੋਲੇ ਅਖਬਾਰ ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ‘ਭਾਰਤ ਨੂੰ 1962 ਤੋਂ ਵੱਡਾ ਨਤੀਜਾ ਭੁਗਤਣਾ ਪਵੇਗਾ’। ਚੀਨ ਨੂੰ ਸ਼ਾਇਦ ਇਹ ਖਿਆਲ ਨਹੀਂ ਕਿ ਭਾਰਤ ਹੁਣ 1962 ਵਾਲਾ ਭਾਰਤ ਨਹੀਂ।

ਭਾਰਤ ਦਾ 224 ਡਿਜੀਟਲ ਐਪਸ ਤੇ ਰੋਕ ਲਾਉਣਾ ਤੇ ਚੀਨੀ ਕੰਪਨੀਆਂ ਨਾਲ ਕਈ ਸਰਕਾਰੀ ਠੇਕਿਆਂ ਦੇ ਸਮਝੌਤੇ ਤੋੜ ਲੈਣਾ, ਚੀਨ ਤੋਂ ਆਯਾਤ ਘਟਾਉਣਾ ਤੇ ਵਿਦੇਸ਼ੀ ਕੰਪਨੀਆਂ ਨੂੰ ਚੀਨ ਤੋਂ ਭਾਰਤ ਵੱਲ ਆਉਣ ਲਈ ਖਿੱਚ ਪਾਉਣਾ ਵੀ ਬੜਾ ਦੁਖਦਾ ਹੈ ਕਿਉਂਕਿ ਇਸ ਨਾਲ ਉਸ ਨੂੰ ਬਹੁਤ ਵੱਡਾ ਆਰਥਿਕ ਝਟਕਾ ਲੱਗਿਆ ਹੈ।

ਚੀਨ ਭਾਰਤ ਦੇ ਅਮਰੀਕਾ ਨਾਲ ਚਾਰ ਦੇਸ਼ਾਂ ਅਮਰੀਕਾ-ਆਸਟ੍ਰੇਲੀਆ-ਜਾਪਾਨ-ਭਾਰਤ (ਕੁਆਡ) ਜੁੜਣ ਨਾਲ, ਕੁਆਡ ਨਾਲ ਫੌਜੀ ਮਸ਼ਕਾਂ ਕਰਨ ਨਾਲ ਤੇ ਭਾਰਤ ਦਾ ਕੁਆਡ ਨਾਲ ਅਪਣੇ ਦੋ ਜਹਾਜ਼ ਦੱਖਣੀ ਪੈਸੇਫਿਕ ਸਾਗਰ ਵਿੱਚ ਭੇਜਣ ਕਰਕੇ ਵੀ ਬਹੁਤ ਬੌਖਲਾਇਆ ਹੋਇਆ ਹੈ ਤੇ ਅਮਰੀਕਾ ਦਾ ਭਾਰਤ ਦੀ ਮਦਦ ਤੇ ਖੁਲ੍ਹੇ ਤੌਰ ਤੇ ਆਉਣਾ ਤੇ ਰੂਸ ਦਾ ਚੀਨ ਦੇ ਹਕ ਵਿੱਚ ਸਾਹਮਣੇ ਨਾ ਆਉਣਾ ਤੇ ਨਿਰਪੱਖ ਰਹਿਣਾ ਵੀ ਉਸ ਦੇ ਗੁੱਸੇ ਦਾ ਕਾਰਨ ਹੈ।ਸਕਿਉਰਟੀ ਕੌਸਲ ਵਿੱਚ ਉਸ ਵਲੋਂ ਕਸ਼ਮੀਰ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਾ ਲਿਆ ਜਾਣ ਵੀ ਉਸ ਨੂੰ ਡੰਗ ਮਾਰਦਾ ਹੈ

ਇਕ ਹੋਰ ਖਾਸ ਮਹੱਤਵ ਦੀ ਗੱਲ ਲਦਾਖ ਵਿੱਚ ਯੂਰੇਨੀਅਮ ਤੇ ਹੋਰ ਧਾਤਾਂ ਦੇ ਜ਼ਖੀਰੇ ਦੀ ਖਿੱਚ ਵੀ ਚੀਨ ਨੂੰ ਇਸ ਇਲਾਕੇ ਵਲ ਖਿੱਚ ਪਾਉਂਦੀ ਹੈ।ਇਨ੍ਹਾ ਤੇ ਹੋਰ ਜੁੜਵੇਂ ਕਾਰਨਾਂ ਕਰਕੇ ਚੀਨ ਨੌ ਮੈਨ ਲੈਂਡ ਦੇ ਦੱਬੇ ਇਲਾਕੇ ਕਾਲੀ ਨਹੀਂ ਕਰ ਰਿਹਾ।
ਚੀਨ ਆਸ ਕਰਦਾ ਹੈ ਕਿ ਜਾਂ ਤਾਂ ਭਾਰਤ ਝੁਕ ਜਾਏਗਾ ਜਾਂ ਉਸ ਦੀ ਸੀ ਪੀ ਈ ਸੀ ਸੁਰਖਿਅਤ ਰਖਣੀ ਮੰਨ ਜਾਏਗਾ।
 

Dalvinder Singh Grewal

Writer
Historian
SPNer
Jan 3, 2010
643
383
75
ਭਾਰਤ ਚੀਨ ਯੁੱਧ–ਤਾਕਤ, ਤਿਆਰੀ ਤੇ ਤਰੀਕੇ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੀਨ ਨੇ ਭਾਰਤ ਵਿਚਕਾਰਲੇ ਨੋ ਮੈਨਜ਼ ਲੈਂਡ ਦੇ ਇਲਾਕੇ ਉਤੇ ਜੋ ਕਬਜ਼ਾ ਕੀਤਾ ਹੈ ਇਹ ਅਸਲ ਵਿੱਚ ਉਹ ਇਲਾਕਾ ਹੈ ਜਿਸ ਉਤੇ ਭਾਰਤ ਤੇ ਚੀਨ ਦੋਨੋਂ ਹੀ ਆਪਣਾ ਹੱਕ ਦਰਸਾਉਂਦੇ ਹਨ। ਜਦ ਤਿੱਬਤ ਵਿੱਚ ਚੀਨ ਵਲੋਂ ਕੀਤੀ ਵੱਡੀ ਜੰਗੀ ਕਸਰਤ ਤੋਂ ਬਾਦ ਚੀਨ ਨੇ ਅਪ੍ਰੈਲ 2020 ਵਿੱਚ ਅਚਾਨਕ ਹੀ ਲਦਾਖ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਫੌਜ, ਟੈਂਕ, ਬਖਤਰਬੰਦ ਗੱਡੀਆਂ, ਬੰਬਰ, ਹੈਲੀਕਾਪਟਰ ਲਿਆ ਖੜੇ ਕੀਤੇ ਤੇ ਫਟਾਫਟ ਇਸ ‘ਨੋ ਮੈਨਜ਼ ਲੈਂਡ’ ਦੇ ਦੇਪਸਾਂਗ, ਗਲਵਾਨ, ਪੇਗਾਂਗ ਸ਼ੋ, ਚੌਕੀ 14, 17, 17 ਏ ਆਦਿ ਵਿਚ ਬੰਕਰ ਤੇ ਬਿਲਡਿੰਗਾਂ ਬਣਾਉਣ ਲੱਗ ਪਿਆ ਤਾਂ ਭਾਰਤ ਨੇ ਇਸ ਦਾ ਉਜਰ ਕੀਤਾ ਤੇ ਚੀਨ ਨੂੰ ਇਹ ਇਲਾਕਾ ਖਾਲੀ ਕਰਨ ਲਈ ਕਿਹਾ। ਇਸ ਬਾਰੇ ਦੋਨਾਂ ਦੇਸ਼ਾਂ ਦੀ ਡਿਪਲੋਮੈਟਿਕ ਪੱਧਰ ਤੇ ਅਤੇ ਫੌਜੀ ਪਧਰ ਉਤੇ ਗਲਾਂਬਾਤਾਂ ਹੋਈਆ ਤੇ ਦੋਨਾਂ ਦੇਸ਼ਾਂ ਨੇ ਨੋ ਮੈਨਜ਼ ਲੈਂਡ ਤੋਂ ਤਿੰਨ ਕਿਲੋਮੀਟਰ ਪਿਛੇ ਹਟਣ ਦਾ ਸਮਝੌਤਾ ਕੀਤਾ। ਸਮਝੌਤੇ ਅਨੁਸਾਰ ਗਲਵਾਨ ਵਾਦੀ ਵਿੱਚ ਚੀਨ ਪਿੱਛੇ ਹਟਿਆ ਪਰ 14 ਨੰਬਰ ਚੌਕੀ ਤੋਂ ਪਿਛੇ ਹਟਣ ਪਿੱਛੋਂ ਫਿਰ ਟੈਂਟ ਆ ਲਗਾਏ। ਇਸ ਦੀ ਤਸਦੀਕ ਕਰਨ ਲਈ ਜਦ ਬਿਹਾਰ ਰਜਮੈਂਟ ਦੇ ਸੀ ਓ 20 ਕੁ ਬੰਦਿਆ ਦੇ ਪਟਰੋਲ ਨਾਲ ਪਹੁੰਚੇ ਤਾਂ ਚੀਨੀਆ ਨੇ ਸੀ ਓ ਤੇ ਹਮਲਾ ਕਰ ਦਿਤਾ ਜੋ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਰਕੇ ਸ਼ਹਦੀ ਪਾ ਗਏ। ਇਸ ਨਾਲ ਦੋਨਾਂ ਗ੍ਰੁਪਾਂ ਵਿੱਚ ਝੜਪ ਸ਼ੁਰੂ ਹੋ ਗਈ।ਹਜ਼ਾਰ ਕੁ ਚੀਨੀ ਪਲਾਨ ਅਨੁਸਾਰ ਤਾਰਾਂ ਮੜੇ੍ਹ ਪੱਥਰਾਂ, ਲੋਹੇ ਦੇ ਕਿਲਾਂ ਵਾਲੇ ਰਾਡਾਂ ਆਦਿ ਨਾਲ ਹਮਲੇ ਲਈ ਪਿੱਛੋਂ ਆ ਗਏ । ਏਧਰੋਂ 3 ਪੰਜਾਬ ਤੇ 3 ਫੀਲਡ ਆਰਟਿਲਰੀ ਦੇ ਸਿੱਖ ਜਵਾਨ ਵੀ ਮਦਦ ਤੇ ਆ ਗਏ। ਦੋਨਾਂ ਵਿੱਚ ਸਾਢੇ ਪੰਜ ਘੰਟੇ ਗਹਿ ਗੱਡਵੀਂ ਲੜਾਈ ਹੋਈ ਜਿਸ ਵਿਚ ਭਾਰਤ ਦੇ ਉਨੀਂ ਹੋਰ ਗੰਭੀਰ ਜ਼ਖਮੀ ਹੋਏ ਜੋੇ ਬਾਦ ਵਿਚ ਸ਼ਹੀਦ ਹੋਏ ਤੇ 73 ਹੋਰ ਜ਼ਖਮੀ ਬਾਦ ਵਿੱਚ ਠੀਕ ਹੋ ਗਏ। ਚੀਨ ਦੇ 40 ਦੇ ਕਰੀਬ ਮਾਰੇ ਗਏ ਜਿਨ੍ਹਾਂ ਦੀ ਗਿਣਤੀ ਹੁਣ 100 ਦੇ ਕਰੀਬ ਦੱਸੀ ਜਾ ਰਹੀ ਹੈ।ਪਰ ਚੀਨ ਨੇ ਕਦੇ ਵੀ ਆਪਣੇ ਮਰਨ ਵਾਲਿਆਂ ਦਾ ਖੁਲਾਸਾ ਨਹੀਂ ਕੀਤਾ। ਇਸ ਵਿੱਚ ਪੰਜਾਬ ਰਜਮੈਂਟ ਦੇ ਗੁਰਤੇਜ ਸਿੰਘ ਦੀ ਬਹਾਦੁਰੀ ਬੇਮਿਸਾਲ ਮੰਨੀ ਗਈ ਹੈ ਜਿਸ ਨੇ ਸ਼ਹੀਦੀ ਪਾਉਣ ਤੋਂ ਪਹਿਲਾਂ ਇਕੱਲੇ ਨੇ ਬਾਰਾਂ ਚੀਨੀਆਂ ਨੂੰ ਮੌਤ ਦੇ ਘਾਟ ਉਤਾਰਿਆ। ਉਸ ਨੂੰ ਪਰਮ ਵੀਰ ਚੱਕਰ ਨਾਲ ਸਨਮਾਨਿਆ ਜਾਣਾ ਅਜੇ ਉਡੀਕ ਕਰ ਰਿਹਾ ਹੈ।
ਇਸ ਪਿਛੋਂ ਦੋਨਾਂ ਦੇਸ਼ਾ ਦੇ ਜਨਰਲ ਪੱਧਰ ਦੇ ਅਫਸਰਾਂ ਦੀ ਗਲਬਾਤ ਹੋਈ ਜਿਸ ਦੋਨਾਂ ਦੇਸ਼ਾਂ ਨੇ ਫਿਰ ਅਪ੍ਰੈਲ ਤੋਂ ਪਹਿਲਾਂ ਵਾਲੀ ਥਾਂ ਤੇ ਪਰਤਣ ਦੀ ਗੱਲ ਦੁਹਰਾਈ। ਪਰ ਚੀਨ ਦੀ ਨੀਅਤ ਖਰਾਬ ਸੀ। ਉਸ ਨੇ ਵਾਅਦਾ ਕਰਦਾ ਰਿਹਾ ਤੇ ਮੁਕਰਦਾ ਰਿਹਾ। ਪੰਦਰਾਂ ਗੇੜਾ ਦੀਆਂ ਗਲਬਾਤਾਂ ਬੇਨਤੀਜਾ ਰਹੀਆਂ। ਇਹ ਹੀ ਨਹੀਨ ਚੀਨ ਨੇ ਅਪਣਾ ਕਬਜ਼ਾ ਹੋਰ ਵੀ ਵਧਾਉਣ ਦੇ ਉਪਰਾਲੇ ਕੀਤੇ। ਗਲਬਾਤ ਫੇਲ ਹੋਣ ਪਿਛੋਂ ਭਾਰਤ ਕੋਲ ਹੁਣ ਕੋਈ ਨਵਾਂ ਤਰੀਕਾ ਸੋਚਣ ਦੀ ਗੱਲ ਸੀ। ਇਸ ਵਿਚ ਉਸਨੇ ਜੋ ਤਰੀਕੇ ਸੋਚੇ ਇਹ ਸਨ (ੳ) ਗੱਲ ਬਾਤ ਜਾਰੀ ਰੱਖਣਾ (ਅ) ਚੀਨ ਨਾਲ ਲਗਦੇ ਸਾਰੇ ਹੀ ਇਲਾਕੇ ਵਿਚ ਚੌਕਸੀ ਵਧਾਉਣੀ।(ੲ) ਆਪਣੀਆਂ ਅਗਲੇਰੀਆਂ ਪਹਾੜੀਆਂ ਉਤੇ ਕਬਜ਼ਾ ਪੱਕਾ ਕਰਨਾ ਤਾਂ ਕਿ ਚੀਨੀ ਉਨ੍ਹਾਂ ਦੀ ਵਿਸਤਾਰਵਾਦ ਨੀਤੀ ਅਨੁਸਾਰ ਕਬਜ਼ਾ ਨਾ ਵਧਾ ਸਕਣ।(ਸ) ਅਪਣੀਆਂ ਸੈਨਾਵਾਂ ਦੀ ਸ਼ਕਤੀ ਵਧਾਉਣੀ ਜਿਸ ਵਿਚ ਨਵੇਂ ਤੇ ਵਧੀਆ ਹਥਿਆਰ ਖਰੀਦਣੇ (ਹ) ਫੌਜੀ ਮਸ਼ਕਾਂ ਕਰਨੀਆਂ (ਕ) ਉਚੀਆਂ ਹਸਤੀਆਂ ਦਾ ਹੱਦ ਤੇ ਜਾ ਕੇ ਸੈਨਿਕਾਂ ਦਾ ਹੌਸਲਾ ਵਧਾਉਣਾ। (ਖ) ਔਖੇ ਇਲਾਕਿਆਂ ਵਿੱਚ ਜਲਦੀ ਪਹੁੰਚਣ ਲਈ ਨਵੀਆਂ ਸੜਕਾਂ ਤੇ ਸੁਰੰਗਾਂ ਦਾ ਤੇਜ਼ੀ ਨਾਲ ਨਿਰਮਾਣ।(ਗ) ਹਾਲਾਤ ਦਾ ਲਗਾਤਾਰ ਜਾਇਜ਼ਾ ਤੇ ਹਾਲਾਤਾਂ ਅਨੁਸਾਰ ਤਿਆਰੀ। (ਘ) ਵੱਡੇ ਦੇਸ਼ਾਂ ਨਾਲ ਨੇੜਤਾ ਬਣਾਉਣੀ ਤੇ ਚੀਨ ਤੇ ਦਬਾ ਵਧਾਉਣਾ (ਚ) ਦੂਜੇ ਦੇਸ਼ਾਂ ਨੂੰ ਭਾਰਤ ਦੀ ਮਦਦ ਤੇ ਖੜ੍ਹੇ ਹੋਣ ਲਈ ਤਿਆਰ ਕਰਨਾ ਤੇ ਚੀਨ ਦੇ ਨੇੜੇ ਦੇ ਦੇਸ਼ਾ ਤੇ ਕਾਬੂ ਰੱਖਣਾ (ਛ) ਚੀਨ ਨੂੰ ਆਰਥਿਕ ਪਖੋਂ ਵੀ ਢਾਹ ਲਾਉਣੀ ਆਦਿ।
ਜੇ ਭਾਰਤ ਤੇ ਚੀਨ ਦੀਆਂ ਸੈਨਾਵਾਂ ਦਾ ਜਾਇਜ਼ਾ ਲਈ ਤਾਂ ਇਹ ਗਿਣਤੀ ਹੇਠ ਲਿਖੀ ਤਾਲਕਾ ਅਨੁਸਾਰ ਹੈ:
ਭਾਰਤ ਚੀਨ
ਫੌਜ 14.46 ਲੱਖ 21.83 ਲੱਖ
ਬਖਤਰਬੰਦ ਗਡੀਆਂ 8681 33,000
ਟੈਂਕ 4292 3500
ਲੜਾਕੇ ਜਹਾਜ਼ 531 1232
ਲੜਾਕੇ ਹੈਲੀਕਾਪਟਰ 172 371
ਇਸ ਅਨੁਸਾਰ ਦੋਨਾਂ ਸੈਨਾਵਾਂ ਦੀਆਂ ਸ਼ਕਤੀਆਂ ਵਿੱਚ ਜ਼ਿਆਦਾ ਫਰਕ ਨਹੀਂ। ਹਾਂ! ਭਾਰਤ ਕੋਲ ਟੈਂਕ ਜ਼ਿਆਦਾ ਹਨ ਤੇ ਭਾਰਤੀ ਸੈਨਿਕਾਂ ਨੂੰ ਉਚੀਆਂ ਬਰਫੀਲੀਆਂ ਪਹਾੜੀਆਂ ਵਿੱਚ ਯੁੱਧ ਅਭਿਆਸ ਕਿਤੇ ਜ਼ਿਆਦਾ ਹੈ ਤੇ ਭਾਰਤੀ ਚੀਨੀਆਂ ਤੋਂ ਕੱਦ ਕਾਠ ਤੇ ਜੋਸ਼ ਵਿੱਚ ਵੀ ਤਕੜੇ ਹਨ। ਭਾਰਤ ਨੇ ਹੋਰ ਨਵੀਨ ਤੇ ਸ਼ਕਤੀਸ਼ਾਲੀ ਹਥਿਆਰਾਂ ਦਾ ਵੱਡਾ ਆਡਰ ਦੇ ਦਿਤਾ ਹੈ ਜੋ ਕਿ ਜਲਦੀ ਹੀ ਪਹੁੰਚ ਜਾਵੇਗਾ। ਭਾਰਤ ਨੇ ਲਦਾਖ ਵਿਚ ਅਪਣੀਆਂ ਫੌਜਾਂ ਦੀ ਗਿਣਤੀ ਚੀਨ ਦੇ ਬਰਾਬਰ 50,000 ਕਰ ਦਿਤੀ ਹੈ ਤੇ ਮੇਚਵੇਂ ਟੈਂਕ, ਜਹਾਜ਼, ਬਖਤਰਬੰਦ ਗੱਡੀਆਂ ਤੇ ਹਥਿਆਰਬੰਦ ਹੈਲੀਕਾਪਟਰ ਬਾਰਡਰ ਤੇ ਲਾ ਦਿਤੇ ਹਨ ਤੇ ਭਾਰਤ ਕਿਸੇ ਵੀ ਹਮਲੇ ਨੂੰ ਪੂਰੀ ਤਰ੍ਹਾਂ ਪਿਛਾੜਣ ਲਈ ਤਾਂ ਤਿਆਰ ਖੜ੍ਹਾ ਹੀ ਹੈ ਨਾਲੋ ਨਾਲ ਨੋ ਮੈਨਜ਼ ਲੈਂਡ ਵਿਚ ਕਬਜ਼ਾਏ ਇਲਾਕੇ ਨੂੰ ਟੈਕਟੀਕਲੀ ਖਾਲੀ ਕਰਾਉਣ ਲਈ ਪ੍ਰਤੀਬੱਧ ਹੈ।
ਦੁਨੀਆਂ ਦੇ ਦੋ ਵੱਡੇ ਦੇਸ਼ ਅਮਰੀਕ ਤੇ ਰੂਸ ਹਨ। ਅਮਰੀਕਾ ਨਾਲ ਭਾਰਤ ਨੇ ਬਹੁਤ ਗੂੜ੍ਹੇ ਸੰਬੰਧ ਬਣਾ ਲਏ ਹਨ ਤੇ ਕੁਆਡ ਦਾ ਮੈਬਰ ਵੀ ਬਣ ਗਿਆ ਹੈ ਜਿਸ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ ਭਾਗੀਦਾਰ ਹਨ ਤੇ ਇਨ੍ਹਾਂ ਚਾਰਾਂ ਦੇਸ਼ਾਂ ਨੇ ਪਹਿਲਾਂ ਹਿੰਦ ਮਹਾਂਸਾਗਰ ਤੇ ਫਿਰ ਪੈਸੇਫਿਕ ਸਾਗਰ ਵਿੱਚ ਜੰਗੀ ਮਸ਼ਕਾਂ ਕਰਕੇ ਨੇੜਤਾ ਬਣਾਈ ਤੇ ਹੁਣ ਦੱਖਣੀ ਪੈਸੇਫਿਕ ਸਾਗਰ ਵਿੱਚ ਚੀਨ ਵਿਰੁਧ ਡਟੇ ਖੜ੍ਹੇ ਹਨ।ਇਸ ਨਾਲ ਚੀਨ ਨੂੰ ਹੁਣ ਇਸ ਪਾਸਿਓਂ ਬਹੁਤ ਵੱਡਾ ਖਤਰਾ ਖੜ੍ਹਾ ਹੋ ਗਿਆ ਹੈ ਤੇ ਇਸ ਨਾਲ ਲਦਾਖ ਵਲ ਧਿਆਨ ਘਟਿਆ ਹੈ। ਅਮਰੀਕਾ ਨੇ ਤਾਂ ਸਾਫ ਹੀ ਕਹਿ ਦਿਤਾ ਹੈ ਯੁਧ ਦੀ ਹਾਲਤ ਵਿੱਚ ਉਹ ਭਾਰਤ ਦੀ ਮਦਦ ਤੇ ਹੋਵੇਗਾ। ਇੰਗਲੈਂਡ ਤੇ ਫਰਾਂਸ ਨੇ ਵੀ ਭਾਰਤ ਦੀ ਮਦਦ ਗਲ ਕੀਤੀ ਹੈ ਤੇ ਇਜ਼ਰਾਈਲ ਨੇ ਲੋੜੀਂਦੇ ਹਥਿਆਰ ਜਲਦੀ ਤੋਂ ਜਲਦੀ ਦੇਣ ਦਾ ਵਾਅਦਾ ਕੀਤਾ ਹੈ। ਰੂਸ ਦੇ ਪ੍ਰਧਾਨ ਪੁਤਿਨ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨੇ ਫੋਨ ਤੇ ਗੱਲਬਾਤ ਕੀਤੀ ਤੇ ਆਪਣੇ ਵੱਲ ਦਾ ਹੁੰਗਾਰਾ ਭਰਵਾ ਲਿਆ। ਭਾਰਤ ਦੇ ਰੱਖਿਆ ਮੰਤ੍ਰੀ ਨੇ ਰੂਸ ਦੇ ਦੋ ਦੌਰੇ ਕਰਕੇ ਰੂਸ ਦਾ ਝੁਕਾ ਅਪਣੇ ਵਲ ਬਣਾਇਆ ਤੇ ਹੁਣ ਵਿਦੇਸ਼ ਮੰਤਰੀ ਵੀ ਇਸੇ ਕੰਮ ਲਈ ਰੂਸ ਵਿਚ ਹਨ। ਇਸ ਦੇ ਨਾਲ ਨਾਲ ਚੀਨ ਦੇ ਵਿਦੇਸ਼ ਮੰਤਰੀ, ਤੇ ਰੱਖਿਆ ਮੰਤਰੀ ਨਾਲ ਵੀ ਗਲਬਾਤ ਹੋਈ ਹੈ ਤੇ ਗਲਬਾਤ ਤੋਂ ਪਿਛੋਂ ਅਮਲ ਤੇ ਜ਼ੋਰ ਦਿਤਾ ਗਿਆ ਹੈ। ਬੰਗਲਾਦੇਸ਼ ਤੇ ਮਿਆਂਮਾਰ ਨੂੰ ਵੀ ਚੀਨ ਨਾਲ ਹੋਏ ਸਮਝੋਤੇ ਤੋਂ ਵੱਖ ਕਰਵਾ ਦਿਤਾ ਹੳੇ ਤੇ ਮਿਆਮਾਰ ਨੇ ਤਾਂ ਏਥੋਂ ਤਕ ਕਹਿ ਦਿਤਾ ਹੳੇ ਕਿ ਚੀਨ ਭਰੋਸੇ ਲਾਇਕ ਨਹੀਂ।ਆਰਥਿਕ ਪੱਖੋਂ ਭਾਰਤ ਨੇ 224 ਚੀਨੀ ਡਿਜੀਟਲ ਐਪਸ ਤੇ ਪਾਬੰਦੀ ਲਾ ਦਿਤੀ ਹੈ ਤੇ ਕਈ ਸਰਕਾਰੀ, ਅਧ-ਸਰਕਾਰੀ ਠੇਕੇ ਰੱਦ ਕਰ ਦਿਤੇ ਹਨ ਜਿਸ ਦਾ ਝਟਕਾ ਚੀਨ ਦੇ ਵਪਾਰ ਨੂੰ ਲੱਗਾ ਹੈ। ਹੋਰ ਤਾਂ ਹੋਰ ਇਸ ਅਸਰ ਹੇਠ ਅਮਰੀਕਾ ਤੇ ਇੰਗਲੈਂਡ ਨੇ ਵੀ ਚੀਨ ਡਿਜੀਟਲ ਐਪਸ ਤੇ ਪਾਬੰਦੀ ਲਾ ਦਿਤੀ ਹੈ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

Thank you to member Ishna ji for the suggestion of this shabad from ang 713. This is from a beautiful series of shabads by Guru Arjan Ji. I have provided meanings of each word. Please post your...

SPN on Facebook

...
Top