Punjabi-Manikaran-2

Dalvinder Singh Grewal

Writer
Historian
SPNer
Jan 3, 2010
975
413
77
ਮਨੀਕਰਨ
Dr Dalvinder Singh Grewal
ਮਨੀਕਰਨ ਭੁੰਤਰ ਤੋਂ 35 ਕਿਲੋਮੀਟਰ ਦੂਰ ਹੈ ਜਿਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਦਿਵਾਉਂਦਾ ਸੁੰਦਰ ਗੁਰਦਵਾਰਾ ਬਣਿਆ ਹੋਇਆ ਹੈ।ਮਨੀਕਰਨ ਵਿਚ ਤੱਤੇ ਪਾਣੀ ਦੇ ਝਰਨੇ ਹਨ ਜੋ ਸ਼ਿਵ ਜੀ ਨਾਲ ਸੰਬੰਧਿਤ ਦੱਸੇ ਜਾਂਦੇ ਹਨ। ਏਥੇ ਗੁਰੂ ਦੀ ਯਾਦ ਵਿਚ ਹਰਿੰਦਰਗਿਰੀ ਪਹਾੜੀ ਦੇ ਥੱਲੇ ਪਾਰਵਤੀ ਨਦੀ ਦੇ ਕੰਢੇ ਗੁਰੂ ਜੀ ਦੀ ਯਾਦ ਵਿਚ ਅਸਥਾਨ ਹੈ।ਗੁਰੂ ਜੀ ਏਥੋਂ ਹੀ ਨੇੜੇ ਦੇ ਇਕ ਪਿੰਡ ਮਲਾਣਾ ਵੀ ਗਏ, ਜਿੱਥੇ ਦੀ ਲੋਕ-ਗਾਥਾ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਨਾਮ ਭਗਤੀ ਨਾਲ ਜੋੜਿਆ।ਉਦੋਂ ਕੁਲੂ ਦਾ ਮੇਲਾ ਵੀ ਭਰਿਆ ਹੋਇਆ ਸੀ ਸੋ ਗੁਰੂ ਜੀ ਕੁਲੂ ਵਿਖੇ ਪੰਡਿਤਾਂ ਤੇ ਯਾਤਰੂਆਂ ਨੂੰ ਮਿਲੇ ਤੇ ਮੂਰਤੀ ਪੂਜਾ ਦਾ ਖੰਡਨ ਕਰਕੇ ਇਕ ਈਸ਼ਵਰ ਦੀ ਭਗਤੀ ਵਿਚ ਲੀਨ ਹੋਣ ਦਾ ਸੰਦੇਸ਼ ਦਿਤਾ।

ਲੇਹ ਲਈ ਰਵਾਨਗੀ
ਲੇਹ ਲਈ ਸਾਡੀ ਰਵਾਨਗੀ ਮਨੀਕਰਨ ਤੋਂ ਸੀ ਜਿਥੇ ਅਸੀਂ ਰਾਤ ਠਹਿਰੇ ਸਾਂ।ਮਨੀਕਰਨ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਵਿਚ ਸਥਿਤ ਹੈ। ਮਨੀਕਰਨ ਤੋਂ ਭੁੰਤਰ (35 ਕਿਲੋਮੀਟਰ) ਭੁੰਤਰ ਤੋਂ ਕੁੱਲੂ (10 ਕਿਲੋਮੀਟਰ) ਕੁਲੂ ਤੋਂ ਮਨਾਲੀ 40 ਕਿਲੋਮੀਟਰ ਦੂਰ ਹੈ । ਇਸ ਤਰ੍ਹਾਂ ਮਨੀਕਰਨ ਤੋਂ ਮਨਾਲੀ ਲਗਭਗ 85 ਕਿਲੋਮੀਟਰ ਦੀ ਦੂਰੀ 'ਤੇ ਹੈ । ਮਨੀਕਰਨ ਕੁਦਰਤੀ ਗਰਮ ਚਸ਼ਮੇ ਲਈ ਮਸ਼ਹੂਰ ਹੈ। ਗਰਮ ਚਸ਼ਮੇ ਦੇ ਪਾਣੀ ਵਿਚ ਰੋਗ ਨਿਵਾਰਕ ਤੇ ਉਪਚਾਰਕ ਸ਼ਕਤੀਆਂ ਮੰਨੀਆਂ ਜਾਂਦੀਆਂ ਹਨ। ਬਹੁਤ ਸਾਰੇ ਸ਼ਰਧਾਲੂ ਆਪਣੇ ਪਾਪਾਂ ਨੂੰ ਧੋਣ ਲਈ ਪਵਿੱਤਰ ਪਾਣੀ ਵਿੱਚ ਡੁੱਬਕੀਆਂ ਲਾਉਂਦੇ ਹਨ । ਹਿੰਦੂ ਅਤੇ ਸਿੱਖ ਦੋਵੇਂ ਇਸ ਸਥਾਨ ਨੂੰ ਪਵਿੱਤਰ ਮੰਨਦੇ ਹਨ।ਇਹ ਸਥਾਨ ਸਮੁੰਦਰ ਦੇ ਪੱਧਰ ਤੋਂ ਲਗਭਗ 5,700 ਫੁੱਟ ਉਚਾਈ ਤੇ ਪਾਰਵਤੀ ਨਦੀ ਦੇ ਕੰਢੇ ਤੇ ਸਥਿਤ ਹੈ। ਇਸ ਨਦੀ ਦਾ ਨਾਮ ਮਿਥਿਹਾਸਕ ਕਥਾਵਾਂ ਤੋਂ ਮਿਲਦਾ ਹੈ ਜੋ ਇਸਨੂੰ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਨਾਲ ਜੋੜਦੀਆਂ ਹਨ।ਗੁਰੂ ਨਾਨਕ ਦੇਵ ਜੀ ਨੇ ਵੀ ਇਸ ਅਸਥਾਨ ਦੀ ਯਾਤਰਾ ਕੀਤੀ ਜਿਸ ਦੀ ਯਾਦ ਦਿਵਾਉਂਦਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਹੈ।ਗੁਰਦਵਾਰੇ ਵਿਚ ਰਹਿਣ ਲਈ ਸਰਾਂ ਤੇ ਭੋਜਨ ਲਈ ਲੰਗਰ ਹੈ । ਅਸੀਂ ਰਾਤੀਂ ਇਥੇ ਸਰਾਂ ਵਿਚ ਠਹਿਰੇ ਸਾਂ । ਸੁਵਖਤੇ ਜਲਦੀ ਉਠ ਕੇ ਗਰਮ ਪਾਣੀ ਦੇ ਚਸ਼ਮੇ ਵਿਚ ਇਸ਼ਨਾਨ ਕੀਤਾ, ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ, ਲੰਗਰ ਵਿਚ ਨਾਸ਼ਤਾ ਕੀਤਾ ਤੇ ਕੁਲੂ ਮਨਾਲੀ ਵਲ ਚੱਲ ਪਏ।

ਮਲਾਣਾ

ਮਨੀਕਰਨ-ਭੁੰਤਰ ਸੜਕ ਤੋਂ ਥੋੜਾ ਹਟਕੇ ਉਚਾਈ ਉਤੇ ਮਲਾਣਾ ਪਿੰਡ ਪੈਂਦਾ ਹੈ ਜਿਥੇ ਗੁਰੂ ਨਾਨਕ ਦੇਵ ਜੀ ਗਏ ਦੱਸੇ ਜਾਂਦੇ ਹਨ। ਪਰ ਪੁੱਛ ਗਿੱਛ ਪਿਛੋਂ ਉਸ ਥਾਂ ਦਾ ਪਤਾ ਨਾ ਮਿਲ ਸਕਿਆ ਜਿਥੇ ਗੁਰੂ ਨਾਨਕ ਦੇਵ ਜੀ ਠਹਿਰੇ ਸਨ। ਗੁਰੂ ਜੀ ਦੀ ਯਾਦ ਵਿਚ ਕੋਈ ਗੁਰਅਸਥਾਨ ਵੀ ਨਹੀਂ।

ਮਲਾਣਾ: ਜਿਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਦਸੇ ਜਾਂਦੇ ਹਨ

ਭੁੰਤਰ-
ਅਗੇ ਭੁੰਤਰ ਗੁਰਦੁਆਰਾ ਸ੍ਰੀ ਗ੍ਰੰਥ ਸਾਹਿਬ ਵਿਚ ਮੱਥਾ ਟੇਕ ਕੁਲੂ ਵਲ ਵਧੇ। ਭੁੰਤਰ ਵਿਚ ਵੀ ਗੁਰੂ ਜੀ ਦੇ ਪਹੁੰਚਣ ਬਾਰੇ ਇਤਿਹਾਸ ਵਿਚ ਦਰਜ ਹੈ। ਗੁਰੂ ਨਾਨਕ ਦੇਵ ਜੀ ਤ੍ਰਿਲੋਕਨਾਥ ਤੋਂ ਹੁੰਦੇ ਹੋਏ ਭੁੰਤਰ ਪਹੁੰਚੇ ਸਨ । ਗੁਰੂ ਨਾਨਕ ਦੇਵ ਜੀ ਏਥੇ ਕੁਲੂ ਦੇ ਰਾਜੇ ਨੂੰ ਮਿਲੇ ਤੇ ਉਨ੍ਹਾਂ ਨੂੰ ਇਕ ਪ੍ਰਮਾਤਮਾਂ ਦੇ ਸੱਚੇ ਨਾਮ ਨਾਲ ਜੋੜਿਆ। ਭੁੰਤਰ ਕੁਲੂ ਜ਼ਿਲੇ ਵਿੱਚ ਬਿਆਸ ਤੇ ਪਾਰਵਤੀ ਨਦੀਆਂ ਦੇ ਸੰਗਮ ਤੇ ਇਕ ਬਹੁਤ ਹੀ ਮਨਮੋਹਕ ਸਥਾਨ ਹੈ। ਬਿਆਸ ਕੁਲੂ-ਮਨਾਲੀ ਵਲੋਂ ਆਉਂਦਾ ਹੈ ਤੇ ਖੀਰਗੰਗਾ/ਪਾਰਵਤੀ ਮਨੀਕਰਨ ਵਲੋਂ ਆਉਂਦੀ ਹੈ। ਸੰਗਮ ਦੇ ਨੇੜੇ ਗੁਰੂ ਜੀ ਦੀ ਯਾਦ ਵਿਚ ਨਵਾਂ ਬਣਾਇਆ ਸੁੰਦਰ ਗੁਰਦੁਆਰਾ ਹੈ ਜਿਥੇ ਲੰਗਰ ਤੇ ਰਹਾਇਸ਼ ਦਾ ਪ੍ਰਬੰਧ ਹੈ । ਏਥੋਂ ਅੱਗੇ ਗੁਰੂ ਜੀ ਮਨੀਕਰਨ ਗਏ ਸਨ। ਜਿਸ ਸਥਾਨ ਤੇ ਗੁਰੂ ਜੀ ਰੁਕੇ ਸਨ ਗਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ।ਗੁਰਦੁਆਰਾ ਸਾਹਿਬ ਬੇਹਦ ਸੁੰਦਰ ਹੈ।

ਗੁਰਦੁਆਰਾ ਪਹਿਲੀ ਪਾਤਸ਼ਾਹੀ, ਭੁੰਤਰ

ਬਿਆਸ ਤੇ ਪਾਰਵਤੀ ਨਦੀ ਦਾ ਸੰਗਮ

ਏਥੋਂ ਕੁਲੂ-ਮਨਾਲੀ ਲਈ ਵੱਖ ਤੇ ਮਨੀਕਰਨ ਲਈ ਵੱਖ ਸੜਕਾਂ ਜਾਂਦੀਆ ਹਨ। ਕੁਲੂ ਵਾਦੀ ਵਿਚ ਦਰਿਆ ਦੇ ਕਿਨਾਰੇ ਹੀ ਭੁੰਤਰ ਹਵਾਈ ਅੱਡਾ ਬਣਿਆ ਹੋਇਆ ਹੈ।

ਭੁੰਤਰ ਤੋਂ ਕੁਲੂ ਜਾਂਦੇ ਵੇਲੇ ਭੁੰਤਰ–ਕੁਲੂ ਸੜਕ ਤੋਂ ਹਟਕੇ ਭੁੰਤਰ ਤੋਂ ਉਤਰ ਪੂਰਬ ਵਲ ਅਤੇ ਕੁਲੂ ਤੋਂ ਦੱਖਣ ਪੱਛਮ ਵੱਲ ਦੋਨਾਂ ਤੋਂ 10 ਕਿਲੋਮੀਟਰ ਦੀ ਦੂਰੀ ਉਤੇ ਉੱਚੀ ਪਹਾੜੀ ਉਤੇ ਬਿਜਲੀਆ ਮਹਾਂ ਦੇਵ ਦਾ ਮੰਦਿਰ ਹੈ ਜਿੱਥੇ ਸ਼ਿਵ ਜੀ ਨੇ ਤਪਸਿਆ ਕੀਤੀ ਦਸੀ ਜਾਂਦੀ ਹੈ।

ਬਿਜਲੀਆ ਮਹਾਂਦੇਵ ਮੰਦਿਰ
ਗੁਰੂ ਨਾਨਕ ਦੇਵ ਜੀ ਦੇ ਚਰਨ ਚਿMਨ ਏਥੇ ਹੋਣ ਬਾਰੇ ਧੰਨਾ ਸਿੰਘ ਚਹਿਲ (ਗੁਰ ਤੀਰਥ ਸਾਈਕਲ ਯਾਤਰਾ ਪੰਨਾ 682-683) ਉਤੇ ਵਰਨਣ ਕੀਤਾ ਹੈ।

ਪਰ ਉਸ ਥਾਂ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਕੋਈ ਗੁਰਦੁਆਰਾ ਸਾਹਿਬ ਵੱਖ ਨਹੀਂ। ਹਾਂ ਏਥੇ ਕੁਲੂ ਦੇ ਰਾਜਾ ਦਾ ਬੰਦਾ ਸਿੰਘ ਬਹਾਦੁਰ ਨੂੰ ਕੈਦ ਰੱਖਣ ਬਾਰੇ ਜ਼ਿਕਰ ਜ਼ਰੂਰ ਹੈ ਜਿਸ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੀ ਤੇ ਇਸੇ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਪਾਤਸ਼ਾਹੀ ਪਹਿਲੀ ਅਤੇ ਬੰਦਾ ਸਿੰਘ ਬਹਾਦੁਰ ਦੇ ਨਾਮ ਤੇ ਜਾਣਿਆ ਜਾਂਦਾ ਹੈ।
 

Attachments

 • screenshot Gurdwara Manikaran.png
  screenshot Gurdwara Manikaran.png
  404.4 KB · Reads: 77
 • screenshot MAULANA.png
  screenshot MAULANA.png
  405.2 KB · Reads: 78
 • screenshotmaulana 2.png
  screenshotmaulana 2.png
  366 KB · Reads: 59
 • screenshot 2.png
  screenshot 2.png
  150.9 KB · Reads: 58
MEET SPN ON YOUR MOBILES (TAP)
Top