Punjabi- Mahan Surbir Sikh Yodha Gurtej Sigh Shaheed | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi- Mahan Surbir Sikh Yodha Gurtej Sigh Shaheed

Dalvinder Singh Grewal

Writer
Historian
SPNer
Jan 3, 2010
752
392
76
ਮਹਾਨ ਸੂਰਬੀਰ ਯੋਧਾ ਗੁਰਤੇਜ ਸਿੰਘ ਸ਼ਹੀਦ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅੱਜ ਕੱਲ੍ਹ ਲਦਾਖ ਦੀ ਗਲਵਾਨ ਘਾਟੀ ਦਾ ਇਲਾਕਾ ਖੂਬ ਖਬਰਾਂ ਵਿੱਚ ਹੈ, ਚੀਨੀਆਂ ਦੀ ਘੁਸ-ਪੈਠ ਕਰਕੇ, ਚੀਨੀ-ਭਾਰਤੀ ਝੜੱਪਾਂ ਕਰਕੇ ਤੇ ਵੀਹ ਸੈਨਿਕ ਸ਼ਹੀਦ ਹੋਣ ਕਰਕੇ ਇਸ ਦੀ ਚਰਚਾ ਦੁਨੀਆਂ ਭਰ ਵਿੱਚ ਹੈ।।ਇਨ੍ਹਾਂ ਵੀਹ ਸੈਨਿਕ ਸ਼ਹੀਦਾਂ ਵਿੱਚੋਂ ਸਭ ਤੋਂ ਚਰਚਿਤ ਨਾਮ ਹੈ ਸ਼ਹੀਦ ਗੁਰਤੇਜ ਸਿੰਘ ਦਾ। ਉਸ ਦੀ ਤਸਵੀਰ ਵਿਚੋਂ ਉਹ ਮੁਛਫੁੱਟ ਗਭਰੂ, ਮਾਸੂਮ ਰੂਹ ਤੇ ਸੁੰਦਰਤਾ ਦਾ ਮੁਜਸਮਾ ਲਗਦਾ ਹੈ ।ਪਰ ਜਿਸ ਬਹਾਦੁਰੀ ਨਾਲ ਉਹ ਲੜਿਆ ਉਸ ਨੂੰ ਸਦੀਆਂ ਤੀਕਰ ਹਿੰਦੁਸਤਾਨੀ ਤੇ ਖਾਸ ਕਰਕੇ ਪੰਜਾਬੀ ਤੇ ਸਿੱਖ ਹਮੇਸ਼ਾ ਯਾਦ ਕਰਦੇ ਰਹਿਣਗੇ ਤੇ ਉਸ ਦੀ ਬਹਾਦੁਰੀ ਦੀਆਂ ਮਿਸਾਲਾਂ ਦਿਆ ਕਰਨਗੇ।
ਲਦਾਖ ਦੀ ਗਲਵਾਨ ਵਾਦੀ ਦੇ ਗਲਵਾਨ-ਸ਼ਿਉਕ ਦਰਿਆਵਾਂ ਦੇ ਮੇਲ ਕਿਨਾਰੇ ਚੌਦਾਂ ਨੰਬਰ ਭਾਰਤੀ ਫੌਜੀ ਚੌਕੀ ਹੈ ਜਿਸ ਨੂੰ ਚੀਨੀਆਂ ਨੇ ਕਬਜ਼ੇ ਵਿਚ ਕਰ ਲਿਆ ਸੀ ਤੇ ਸਮਝੌਤੇ ਅਧੀਨ ਖਾਲੀ ਕਰਕੇ ਪਿੱਛੇ ਹਟਣਾ ਸੀ। ਚੀਨੀਆਂ ਨੇ ਪਹਿਲਾਂ ਤਾਂ ਇਸ ਚੌਕੀ ਨੂੰ ਖਾਲੀ ਕਰ ਦਿਤਾ ਪਰ ਫਿਰ ਕਿਸੇ ਸ਼ਾਜਿਸ਼ ਅਧੀਨ ਦੁਬਾਰਾ ਆ ਕੇ ਟੈਂਟ ਲਾ ਕੇ ਦੁਬਾਰਾ ਕਬਜ਼ਾ ਕਰ ਲਿਆ।
ਚੌਕੀ ਖਾਲੀ ਕਰਨ ਦਾ ਨਿਰੀਖਣ ਕਰਨ ਲਈ 16 ਬਿਹਾਰ ਦੇ ਕਮਾਂਡਿੰਗ ਅਫਸਰ ਕਰਨਲ ਸੰਤੋਸ਼ ਬਾਬੂ 20 ਕੁ ਜਵਾਨਾਂ ਨਾਲ ਜਦ ਪਹੁੰਚੇ ਤਾਂ ਉਨ੍ਹਾਂ ਨੇ ਹੋਏ ਸਮਝੌਤੇ ਮੁਤਾਬਕ ਚੀਨੀਆਂ ਨੂੰ ਟੈਂਟ ਚੁਕ ਲੈ ਜਾਣ ਲਈ ਕਿਹਾ। ਪਰ ਚੀਨੀਆਂ ਦੇ ਮਨਾਂ ਵਿਚ ਤਾਂ ਕੁੱਝ ਹੋਰ ਸੀ।ਉਨ੍ਹਾਂ ਨੇ ਪਹਿਲਾਂ ਤਾਂ ਕਰਨਲ ਨੂੰ ਧੱਕਾ ਮਾਰ ਕੇ ਡੇਗ ਦਿਤਾ ਤੇ ਫਿਰ ਸਿਰ ਤੇ ਪੱਥਰ ਮਾਰਿਆ। ਅਪਣੇ ਸੀ ਓ (ਕਮਾਂਡਿੰਗ ਅਫਸਰ) ਨੂੂੰ ਜ਼ਖਮੀ ਦੇਖ ਕੇ ਨਾਲ ਗਏ ਜਵਾਨ ਜੋਸ਼ ਵਿੱਚ ਆ ਗਏ ਤੇ ਉਨ੍ਹਾਂ ਨੇ ਚੀਨੀਆਂ ਉਪਰ ਭਰਵਾਂ ਹਮਲਾ ਕੀਤਾ। ਅਪਣੀ ਯੋਜਨਾ ਮੁਤਾਬਕ ਚੀਨੀਆਂ ਨੂੰ ਅਪਣੇ ਹਜ਼ਾਰ ਕੁ ਸਾਥੀਆਂ ਨੂੰ ਬੁਲਾ ਲਿਆ ਜੋ ਤਾਰਾਂ ਵਿੱਚ ਲਪੇਟੇ ਪਥਰ, ਕਿਲਾਂ ਵਾਲੇ ਸਰੀਏ ਆਦਿ ਨਾਲ ਮੁੱਠੀ ਭਰ ਭਾਰਤੀ ਜਵਾਨਾਂ ਤੇ ਟੁੱਟ ਪਏ।
ਉੱਧਰ ਜਦ ਸਿੱਖਾਂ ਦੀਆ ਦੋ ਯੂਨਿਟਾਂ 3 ਪੰਜਾਬ ਰਜਮੈਂਟ ਤੇ 3 ਮੀਡੀਅਮ ਰਜਮੈਂਟ ਨੂੰ ਇਸ ਵੱਡੇ ਹਮਲੇ ਦਾ ਪਤਾ ਲੱਗਾ ਤਾਂ ਜਿਤਨੇ ਕੁ ਜਵਾਨ ਨੇੜੇ ਸਨ ਉਹ ਵੀ ਪਹੁੰਚ ਗਏ। ਇਨ੍ਹਾਂ ਵਿਚ 3 ਪੰਜਾਬ ਰਜਮੈਂਟ ਦਾ ਗੁਰਤੇਜ ਸਿੰਘ ਵੀ ਸੀ ਜੋ ਬੀਰੇਵਾਲ ਡੋਗਰ ਜ਼ਿਲਾ ਮਾਣਸਾ ਪੰਜਾਬ ਦਾ ਰਹਿਣ ਵਾਲਾ ਸੀ।ਉਸ ਦਾ ਸਾਰਾ ਪਰਿਵਾਰ ਸਮੇਤ ਮਾਂ ਪ੍ਰਕਾਸ਼ ਕੌਰ ਤੇ ਪਿਤਾ ਵਿਰਸਾ ਸਿੰਘ ਅੰਮ੍ਰਿਤਧਾਰੀ ਸਿੱਖ ਸਨ। ਆਪ ਵੀ ਅੰਮ੍ਰਿਤ ਧਾਰੀ ਹੋਣ ਕਰਕੇ ਉਸ ਕੋਲ ਗੁਰੂ ਜੀ ਦੀ ਬਖਸ਼ਿਸ਼ ਸਿਰੀ ਸਾਹਿਬ ਸੀ ਜਿਸ ਨੂੰ ਉਸਨੇ ਚੀਨੀਆਂ ਤੇ ਖੁਲ੍ਹ ਕੇ ਵਰਤਿਆ।
sepoy Gurtej Singh 3 Punjab regiment.jpg

ਸਿਪਾਹੀ ਗੁਰਤੇਜ ਸਿੰਘ ਦੀਆਂ ਦੋ ਫੋਟੋਆ ਤੇ ਪਰਿਵਾਰ ਦੀਆ ਤਸਵੀਰਾਂ
ਉਸਦੇ ਸਾਥੀਆਂ, ਪਤਰਕਾਰ ਸੁਧੀਰ ਭੌਮਿਕ ਤੇ ਕਈ ਟੀ ਵੀ ਚੈਨਲਾਂ ਦੇ ਦੱਸਣ ਮੁਤਾਬਕ ਉਸ ਨੇ ਪਹਿਲਾਂ ਤਾਂ ਉਨ੍ਹਾਂ ਚਾਰ ਚੀਨੀਆਂ ਨੂੰ ਝਟਕਾ ਦਿਤਾ ਜਿਨ੍ਹਾਂ ਨੇ ਉਸ ਨੂੰ ਘੇਰ ਲਿਆ ਸੀ। ਇਸ ਪਿੱਛੋਂ ਚਾਰ ਹੋਰ ਚੀਨੀਆਂ ਨੇ ਉਸ ਨੂੰ ਘੇਰ ਲਿਆ ।ਉਹ ਲੜਦਾ ਹੋਇਆ ਇਕ ਪੱਥਰ ਵਿੱਚ ਅੜਕਿਆ ਪਰ ਫਿਰ ਸੰਭਲ ਕੇ ਉਸ ਨੇ ਉਨ੍ਹਾਂ ਚਾਰਾਂ ਨੂੰ ਵੀ ਪਾਰ ਬੁਲਾ ਦਿਤਾ। ਖਬਰਾਂ ਅਨੁਸਾਰ ਬਾਕੀ ਚੀਨੀਆਂ ਦਾ ਉਸ ਨੂੰ ਕਾਬੂ ਕਰਨ ਵਲ ਧਿਆਨ ਹੋ ਗਿਆ। ਜਦ ਤਿੰਨ ਚੀਨੀ ਹੋਰ ਉਸ ਨੂੰ ਘੇਰਨ ਲੱਗੇ ਤਾਂ ਉਸ ਨੇ ਉਨ੍ਹਾ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ। ਏਨੇ ਨੁੰ ਪਿੱਛੋਂ ਆ ਕੇ ਇੱਕ ਚੀਨੀ ਨੇ ਉਸ ਦੇ ਸਿਰ ਤੇ ਵਾਰ ਕੀਤਾ ਜਿਸ ਨਾਲ ਉਸ ਦੇ ਗੰਭੀਰ ਚੋਟਾਂ ਆਈਆਂ ਤੇ ਬੇਤਹਾਸ਼ਾ ਖੁਨ ਵਗਣ ਲੱਗਿਆ। ਪਰ ਇਸ ਹਾਲਤ ਵਿੱਚ ਵੀ ਉਸ ਨੇ ਹੋਸ਼ ਨਾ ਗੁਆਈ ਤੇ ਉਸ ਬਾਰ੍ਹਵੇਂ ਚੀਨੀ ਨੂੰ ਵੀ ਮੌਤ ਦੇ ਘਾਟ ੳਤਾਰ ਦਿਤਾ। ਇਸ ਤਰ੍ਹਾਂ ਉਸ ਨੇ ਬਾਰਾਂ ਚੀਨੀ ਸਿਪਾਹੀਆਂ ਨੂੰ ਅਗਲੇ ਘਰ ਪਹੁੰਚਾਇਆ।
ਖੁਨ ਬਹੁਤ ਜ਼ਿਆਦਾ ਵਹਿਣ ਕਰਕੇ ਉਹ ਬੇਹੋਸ਼ ਹੋ ਗਿਆ ਤੇ ਜਦ ਚਾਰ-ਪੰਜ ਘੰਟੇ ਬਾਦ ਲੜਾਈ ਹਟੀ ਤਾਂ ਉਸ ਨੂੰ ਸਟਰੈਚਰ ਤੇ ਲਿਆ ਕੇ ਜ਼ੇਰੇ ਇਲਾਜ ਰੱਖਿਆ ਗਿਆ।ਗੁਰਤੇਜ ਸਿੰਘ ਜ਼ਖਮੀ ਹੋਇਆ ਵੀ ਮੌਤ ਨਾਲ ਖੂਬ ਜੂਝਿਆ ਪਰ ਇਕ ਤਾਂ ਜ਼ਿਆਦਾ ਦੇਰ ਹੋਣ ਕਰਕੇ, ਫਿਰ ਸਿਫਰ ਤੋਂ 35 ਡਿਗਰੀ ਥੱਲੇ ਟੈਂਪਰੇਚਰ ਹੋਣ ਕਰਕੇ, ਤੀਜੇ ਇਲਾਜ ਵਿਚ ਦੇਰ ਹੋਣ ਕਰਕੇ, ਤ ਚੌਥੇ ਬਹੁਤ ਜ਼ਿਆਦਾ ਖੁਨ ਵਗਣ ਕਰਕੇ ਆਖਰ ਗੁਰਤੇਜ ਸਿੰਘ ਵੀ ਸ਼ਹੀਦੀ ਪਰਾਪਤ ਕਰ ਗਿਆ।ਇਕ ਪਰਮ ਸੂਰਬੀਰ ਇਸ ਤਰ੍ਹ੍ਰਾਂ ਅਦੁਤੀ ਬਹਾਦੁਰੀ ਵਿਖਾਉਂਦਾ ਹੋਇਆ 23 ਸਾਲ ਦੀ ਉਮਰ ਵਿਚ ਹੀ ਵੀਰਗਤੀ ਨੂੰ ਪ੍ਰਾਪਤ ਹੋਇਆ।ਇਹੋ ਜਿਹੇ ਸੂਰਵੀਰ ਹੀ ਪਰਮ ਵੀਰ ਚੱਕਰ ਵਰਗੇ ਸਨਮਾਨਾਂ ਦੇ ਹੱਕਦਾਰ ਹੁੰਦੇ ਹਨ।
 

Attachments

swarn bains

Poet
SPNer
Apr 9, 2012
641
166
prerequisite for victoria cross is , one
who kills 3 enemy soldiers in close quarter battle. but Nirmaljet sekhon was first denied any credit till the documentry got shown in delhi. so i do not know if the government of india believes in a little bit of politics. but gurtej fully qualifies for parqamvieer chakra
 

swarn bains

Poet
SPNer
Apr 9, 2012
641
166
Bai Gurtej singh qualifies for paramvir chakra 100%. but the way India views bravery, may b they will give it to rajeev gandhi because he tried to enhilate sikhs.
 

Dalvinder Singh Grewal

Writer
Historian
SPNer
Jan 3, 2010
752
392
76
Our pressures are on. I have put a video on net and through ex-servicemen, association approached the ministry. Let us see how things work out. possibly Modi is clearing his mind whether Xi is still his friend or not? Where the Chinese are to be considered as dead or not?
 

swarn bains

Poet
SPNer
Apr 9, 2012
641
166
thank you brother. the fight happened in close quarter and dead are dead. in the battle. there is no reason for modi to call xi as friend, because they will come again
 

Dalvinder Singh Grewal

Writer
Historian
SPNer
Jan 3, 2010
752
392
76
India has a clear stand. 'Don't have eye on Indi's territory including that of Baltistn where China has started a project of CPEC'.
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

The shabd is composed by Guru Teg Bahadur ji and is contained on Page 633 of the SGGS. The complete shabd is as follows:


ਸੋਰਠਿ ਮਹਲਾ ੯॥ Sorath Mehla 9


ਇਹ ਜਗਿ ਮੀਤੁ ਨ ਦੇਖਿਓ ਕੋਈ ॥...

SPN on Facebook

...
Top