• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Latest India China Agreement

Dalvinder Singh Grewal

Writer
Historian
SPNer
Jan 3, 2010
1,245
421
78
ਕੀ ਨਵਾਂ ਭਾਰਤ ਚੀਨ ਸਮਝੌਤਾ ਭਾਰਤ ਦੇ ਹੱਕ ਵਿਚ?
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤਿੱਬਤ ਵਿੱਚ ਚੀਨ ਨੇ ਵੱਡੀ ਜੰਗੀ ਮਸ਼ਕ ਤੋਂ ਬਾਦ ਮਾਰਚ-ਅਪ੍ਰੈਲ 2020 ਵਿੱਚ ਅਚਾਨਕ ਹੀ ਲਦਾਖ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਫੌਜ, ਟੈਂਕ, ਬਖਤਰਬੰਦ ਗੱਡੀਆਂ, ਬੰਬਰ, ਹਵਾਈ ਜਹਾਜ਼, ਹੈਲੀਕਾਪਟਰ ਆਦਿ ਲਿਆ ਖੜੇ ਕੀਤੇ ਤੇ ਫਟਾ ਫਟ ਇਸ ਨੋ ਮੈਨਜ਼ ਲੈਂਡ ਦੇ ਦੇਪਸਾਂਗ, ਹਾਟ ਸਪਰਿੰੰਗ, ਗਲਵਾਨ, ਪੇਗਾਂਗ ਸ਼ੋ, ਚੌਕੀ 14, 17, 17 ਏ ਆਦਿ ਵਿਚ ਬੰਕਰ ਤੇ ਬਿਲਡਿੰਗਾਂ ਬਣਾਉਣ ਲੱਗ ਪਿਆ ਤਾਂ ਭਾਰਤ ਨੇ ਇਸ ਦਾ ਉਜਰ ਕੀਤਾ ਤੇ ਚੀਨ ਨੂੰ ਇਹ ਇਲਾਕਾ ਖਾਲੀ ਕਰਨ ਲਈ ਕਿਹਾ।ਇਸ ਬਾਰੇ ਦੋਨਾਂ ਦੇਸ਼ਾਂ ਦੀਆਂ ਡਿਪਲੋਮੈਟਿਕ ਪੱਧਰ ਤੇ ਅਤੇ ਫੌਜੀ ਪਧਰ ਉਤੇ ਗਲਾਂ ਬਾਤਾਂ ਹੋਈਆਂ ਤੇ ਦੋਨਾਂ ਦੇਸ਼ਾਂ ਨੇ ਨੋ ਮੈਨਜ਼ ਲੈਂਡ ਤੋਂ ਤਿੰਨ ਕਿਲੋਮੀਟਰ ਪਿਛੇ ਹਟਣ ਦਾ ਸਮਝੌਤਾ ਕੀਤਾ। ਸਮਝੌਤੇ ਅਨੁਸਾਰ ਗਲਵਾਨ ਵਾਦੀ ਵਿੱਚ ਚੀਨ ਪਿੱਛੇ ਹਟਿਆ ਪਰ 14 ਨੰਬਰ ਚੌਕੀ ਤੋਂ ਪਿਛੇ ਹਟਣ ਪਿੱਛੋਂ ਫਿਰ ਟੈਂਟ ਆ ਲਗਾਏ। ਇਸ ਦੀ ਤਸਦੀਕ ਕਰਨ ਲਈ ਜਦ ਬਿਹਾਰ ਰਜਮੈਂਟ ਦੇ ਸੀ ਓ 20 ਕੁ ਬੰਦਿਆ ਦੇ ਪਟਰੋਲ ਨਾਲ ਪਹੁੰਚੇ ਤਾਂ ਚੀਨੀਆ ਨੇ ਸੀ ਓ ਤੇ ਹਮਲਾ ਕਰ ਦਿਤਾ ਜੋ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਰਕੇ ਸ਼ਹੀਦੀ ਪਾ ਗਏ। ਇਸ ਨਾਲ ਦੋਨਾਂ ਗ੍ਰੁਪਾਂ ਵਿੱਚ ਝੜਪ ਸ਼ੁਰੂ ਹੋ ਗਈ।ਹਜ਼ਾਰ ਕੁ ਚੀਨੀ ਪਲਾਨ ਅਨੁਸਾਰ ਤਾਰਾਂ ਮੜੇ੍ਹ ਪੱਥਰਾਂ, ਲੋਹੇ ਦੇ ਕਿਲਾਂ ਵਾਲੇ ਰਾਡਾਂ ਆਦਿ ਨਾਲ ਹਮਲੇ ਲਈ ਪਿੱਛੋਂ ਆ ਗਏ ।ਏਧਰੋਂ 3 ਪੰਜਾਬ ਤੇ 3 ਫੀਲਡ ਆਰਟਿਲਰੀ (ਸਿੱਖ) ਦੇ ਜਵਾਨ ਵੀ ਮਦਦ ਤੇ ਆ ਗਏ।ਇਸ ਝੜਪ ਦੀ ਭੇਟ 20 ਭਾਰਤੀ ਤੇ 43 ਚੀਨੀ ਚੜ੍ਹੇ।

ਫਿਰ ਪੰਦਰਾਂ ਵਾਰ ਜਨਰਲ ਪੱਧਰ, ਰੱਖਿਆ ਮੰਤਰੀ ਪੱਧਰ ਤੇ ਵਿਦੇਸ਼ ਮੰਤਰੀ ਪੱਧਰ ਦੀਆਂ ਗੱਲਬਾਤਾਂ ਤੋਂ ਬਾਦ ਵੀ ਚੀਨ ਇਲਾਕਾ ਛੱਡਣਾ ਨਹੀਂ ਮੰਨਿਆਂ ਤਾਂ ਭਾਰਤ ਕੋਲ ਗਲਬਾਤ ਛੱਡ ਕੇ ਐਕਸ਼ਨ ਲੈਣ ਬਿਨਾ ਕੋਈ ਚਾਰਾ ਨਹੀਂ ਰਿਹਾ ਤਾਂ ਫਿੰਗਰ 4 ਉਤੇ 1 ਸਿਤੰਬਰ ਨੂੰ ਕਬਜ਼ਾ ਕਰ ਲਿਆ ਤੇ 7 ਸਤੰਬਰ ਨੂੰ ਸੇਨਾਪਾਉ ਤੇ ਫਿਰ ਮੁਖਪਰੀ ਪਹਾੜੀਆਂ ਜੋ ਪੇਗਾਂਗ ਸ਼ੋ ਝੀਲ ਦੇ ਦੱਖਣ ਵਲ ਹਨ, ਕਬਜ਼ੇ ਵਿਚ ਲੈ ਲਈਆਂ ਜਿਸ ਨਾਲ ਭਾਰਤ ਨੂੰ ਗਲ ਬਾਤ ਵਿਚ ਬਲ ਮਿਲਿਆ। ਗਲ ਬਾਤ ਦਾ ਇਹ ਸਿਲਸਿਲਾ 9 ਮਹੀਨੇ ਚੱਲਿਆ ਤੇ ਸੈਨਾਂ ਦੇ ਜਵਾਨਾਂ ਨੂੰ ਬਰਫੀਲੀਆਂ ਪਹਾੜੀਆਂ ਦੇ ਮਨਫੀ 45 ਡਿਗਰੀ ਟੈਂਪਰੇਚਰ ਦਾ ਅਸਹਿ ਕਸ਼ਟ ਭੋਗਣਾ ਪਿਆ।

11/2/2021 ਨੂੰ ਭਾਰਤ ਤੇ ਚੀਨ ਦੇ ਖਾਲੀ ਕੀਤੇ ਇਲਾਕੇ
ਨਵੀਂ ਉੱਚ ਪੱਧਰ ਦੀ ਗੱਲਬਾਤ ਵਿੱਚ ਵੀ ਭਾਰਤ ਨੂੰ ਝੁਕਦਾ ਨਾ ਵੇਖ ਕੇ ਹੁਣ 11 ਫਰਵਰੀ 2021 ਨੂੰ ਪਹਿਲਾਂ ਚੀਨ ਨੇ ਤੇ ਫਿਰ ਭਾਰਤੀ ਵਿਦੇਸ਼ ਮੰਤਰੀ ਨੇ ਪਾਰਲੀਮੈਂਟ ਵਿਚ ਘੋਸ਼ਣਾ ਕੀਤੀ ਕਿ ਦੋਨਾਂ ਦੇਸ਼ਾਂ ਦੀਆਂ ਸੈਨਾਵਾਂ ਪਿਛੇ ਹਟਣਗੀਆਂ।ਸਮਝੌਤੇ ਦੀਆਂ ਸੱਤ ਮੱਦਾਂ ਹਨ। ਪਹਿਲਾਂ ਟੈਂਕ ਟੋਪਾਂ ਤੇ ਭਾਰੀ ਹਥਿਆਰ ਪਿੱਛੇ ਹਟਾਏ ਜਾਣਗੇ ਤੇ ਫਿਰ ਪੈਦਲ ਹਟਾਏ ਜਾਣਗੇ।ਪਹਿਲਾਂ ਚੀਨ ਤੇ ਭਾਰਤ ਸੈਨਾਂ ਨੂੰ ਪੇਗਾਂਗ ਸ਼ੋ ਝੀਲ ਦੇ ਇਲਾਕੇ ਵਿਚੋਂ ਹਟਾਉਣਗੇ ਤੇ ਸਾਰੇ ਬੰਕਰ ਆਦਿ ਹਟਾਉਣਗੇ ਫਿਰ ਬਾਕੀ ਇਲਾਕਿਆਂ ਵਿਚੋਂ ਸੈਨਾਵਾਂ ਹਟਾਏ ਜਾਣ ਬਾਰੇ ਗੱਲ ਹੋਵੇਗੀ। ਹਰ ਸਟੇਜ ਤੇ ਸੈਨਾਵਾਂ ਹਟਾਏ ਜਾਣ ਦੀ ਜ਼ਮੀਨ ਤੇ ਤਸੱਲੀ ਕੀਤੀ ਜਾਵੇਗੀ ਤਾਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਪਹਿਲਾਂ ਚੀਨ ਝੀਲ ਦੇ ਉੱਤਰ ਵਾਲੇ ਪਾਸੇ ਫਿੰਗਰ ਅੱਠ ਤੋਂ ਪਿਛੇ ਜਾਵੇਗਾ ਤੇ ਭਾਰਤ ਫਿੰਗਰ 3 (ਥਾਪਾ ਪੋਸਟ) ਤੇ ਜਾਵੇਗਾ। ਮਾਰਚ 2020 ਤੋਂ ਪਹਿਲਾਂ ਭਾਰਤੀ ਸੈਨਾ ਨੇ ਫਿੰਗਰ 4 ਤਕ ਸਵਕ ਬਣਾ ਲਈ ਸੀ ਤੇ ਉਸਦੇ ਪਟ੍ਰੋਲ ਫਿੰਗਰ 8 ਤਕ ਜਾਂਦੇ ਸਨ।ਹੁਣ ਫਿੰਗਰ 4 ਦੀ ਥਾਂ ਭਾਰਤ ਨੂੰ ਫਿੰਗਰ 3 ਤੇ ਹੀ ਰੁਕਣਾ ਪੈ ਗਿਆ ਹੈ ਤੇ ਫਿੰਗਰ 8 ਤਕ ਪਟ੍ਰੋਲਿੰਗ ਹੋਣੀ ਵੀ ਅਜੇ ਤਕ ਤਹਿ ਨਹੀਂ ਹੈ।

ਫਿੰਗਰ ਚਾਰ ਤੋਂ ਅੱਠ ਜਿਥੇ ਭਾਰਤੀ ਪਟ੍ਰੋਲ ਜਾਣੋ ਰੋਕੇ ਗਏ ਤੇ ਚੀਨ ਨੇ ਬੰਕਰ ਬਣਾ ਲਏ
ਝੀਲ ਦੇ ਦੱਖਣੀ ਭਾਗ ਦੇ ਇਲਾਕੇ ਸੇਨਾਪਾਉ ਤੇ ਮੁਖਪਰੀ ਦੇ ਇਲਾਕੇ ਦੀਆਂ ਪਹਾੜੀਆਂ ਵੀ ਛੱਡਣੀਆਂ ਪੈ ਗਈਆਂ ਹਨ ਜਿਨ੍ਹਾਂ ਕਰਕੇ ਭਾਰਤ ਦੀ ਚੜ੍ਹਤ ਬਰਾਬਰ ਦੀ ਬਣ ਗਈ ਸੀ। ਇਸ ਤਰ੍ਹਾਂ ਸਾਨੂੰ ਇਕ ਤਾਂ ਅਪਣਾ ਇਲਾਕਾ ਹੋਰ ਦੇਣਾ ਪਿਆ ਪਟ੍ਰੋਲਿੰਗ ਵੀ ਹੱਥ ਵਿਚ ਨਹੀਂ ਪਰ ਸਭ ਤੋਂ ਵੱਧ ਘਾਟਾ ਇਹ ਹੋਇਆ ਕਿ ਅਜੇ ਦੌਲਤਬੇਗ ਓਲਡੀ ਤੇ ਕਰਾਕੁਰਮ ਪਾਸ ਵਾਲੇ ਮਹੱਤਵਪੂਰਨ ਇਲਾਕੇ ਦਿਪਸਾਂਗ ਤੇ ਹਾਟ ਸਪਰਿੰਗ ਤੋਂ ਚੀਨੀ ਫੌਜਾਂ ਦੇ ਪਿਛੇ ਹਟਣ ਦਾ ਸਮਝੌਤਾ ਨਹੀਂ ਹੋਇਆ ਹੈ।ਜਦ ਅਸੀਂ ਝੀਲ ਦੇ ਦੱਖਣੀ ਭਾਗ ਦਾ ਇਲਾਕਾ ਖਾਲੀ ਕਰਾਂਗੇ ਤਾਂ ਸਾਡੇ ਕੋਲ ਦਿਪਸਾਂਗ ਅਤੇ ਹਾਟ ਸਪਰਿੰਗ ਤੋਂ ਚੀਨ ਸੈਨਾ ਨੂੰ ਹਟਾਏ ਜਾਣ ਲਈ ਕੋਈ ਵੀ ਵਜ਼ਨ ਨਹੀਂ ਹੋਵੇਗਾ ਤੇ ਚੀਨ ਅਪਣੀਆਂ ਸ਼ਰਤਾਂ ਆਸਾਨੀ ਨਾਲ ਮਨਵਾਉਣ ਦੀ ਕੋਸ਼ਿਸ਼ ਕਰੇਗਾ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top