- Jan 3, 2010
- 718
- 392
- 75
ਜੇ ਕਿਰਸਾਨੀ ਨਾ ਰਹੀ ਤਾਂ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸ਼ਹਿਰਾਂ ਵਿੱਚ ਜੇ ਵਿਉਪਾਰ ਦਾ ਮਹੱਤਵ ਹੈ ਤਾਂ ਪਿੰਡਾਂ ਵਿੱਚ ਖੇਤੀ ਦਾ ਉਸ ਤੋਂ ਕਿਤੇ ਵੱਧ ਮਹਤੱਵ ਹੈ । ਖੇਤੀ ਸਭਨਾਂ ਲਈ ਅੰਨ ਅਤੇ ਕੱਚਾ ਮਾਲ ਪੈਦਾ ਕਰਦੀ ਹੈ।ਫੈਕਟਰੀਆਂ ਵਿੱਚ ਖਣਿਜ ਪਦਾਰਥਾਂ ਨੂੰ ਛੱਡ ਕੇ ਸਾਰਾ ਕੱਚਾ ਮਾਲ ਖੇਤਾਂ ਵਿੱਚੋਂ ਹੀ ਜਾਂਦਾ ਹੈ ਜਿਵੇਂ ਆਟਾ ਕਾਰਖਾਨੇ ਪਿੰਡਾਂ ਵਿੱਚੋਂ ਆਏ ਅਨਾਜ ਨਾਲ ਹੀ ਚਲਦੇ ਹਨ ਤੇ ਇਹੋ ਅਨਾਜ ਸਾਰੇ ਸ਼ਹਿਰੀ ਵੀ ਖਾਂਦੇ ਹਨ।ਕਿਰਸਾਨ ਨੂੰ ਤਾਂ ਹੀ ਤਾਂ ਸਾਰੇ ਅੰਨ ਦਾਤਾ ਮੰਨਦੇ ਹਨ।
ਇਕੱਲਾ ਕਿਰਸਾਨ ਹੀ ਫਸਲ ਨਹੀਂ ਉਗਾਉਂਦਾ ਉਸ ਦੇ ਨਾਲ ਇੱਕ ਵੱਡੀ ਟੀਮ ਵੀ ਹੁੰਦੀ ਹੈ ਜੋ ਫਸਲਾਂ ਉਗਾਉਣ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ ਜਿਵੇਂ ਲੁਹਾਰ ਹਲਾਂ ਦੇ ਫਾਲੇ, ਦਾਤੀਆਂ, ਕਹੀਆਂ, ਖੁਰਪੇ ਆਦਿ ਬਣਾਕੇ ਕਿਰਸਾਨ ਦੀ ਵਾਹੀ ਸੌਖੀ ਕਰਦੇ ਹਨ ਤੇ ਲੋੜ ਪੈਣ ਤੇ ਇਨ੍ਹਾਂ ਨੂੰ ਚੰਡਦੇ ਤੇ ਮੁਰੰਮਤ ਵੀ ਕਰਦੇ ਹਨ।ਹੁਣ ਤਾਂ ਇਹ ਟ੍ਰੈਕਟਰ ਤੱਕ ਵੀ ਠੀਕ ਕਰਨ ਲੱਗ ਪਏ ਹਨ।ਤਰਖਾਣ ਹਲ, ਪੰਜਾਲੀ, ਗੱਡੇ, ਰੇੜ੍ਹੇ, ਮੁੰਨੇ, ਕਹੀਆਂ ਦੇ ਦਸਤੇ ਆਦਿ ਤਿਆਰ ਕਰਦੇ ਹਨ। ਮਿਸਤਰੀ ਘਰ ਬਣਾਉਂਦੇ ਹਨ। ਤੇਲੀ ਸਰ੍ਹੋਂ-ਤਿਲਾਂ ਆਦਿ ਦਾ ਤੇਲ ਕਢਕੇ ਦਿੰਦਾ ਹੈ, ਪੇਂਜਾ ਰੂੰ ਪਿੰਜਦਾ ਹੈ, ਜੁਲਾਹਾ ਕਪੜੇ ਤੇ ਦਰੀਆਂ ਬੁਣਦਾ ਹੈ, ਛੀਂਬਾ ਕਪੜੇ ਸਿਉਂਦਾ ਹੈ, ਚਰਮਕਾਰ ਜੁਤੀਆਂ ਗੰਢ ਕੇ ਹਾੜ ਦੀ ਧੁੱਪ ਵਿਚ ਤਪਦੇ ਤੇ ਪੋਹ ਦੀ ਠੰਢ ਵਿਚ ਠਰੂ ਠਰੂ ਕਰਦੇ ਨੰਗੇ ਪੈਰ ਢਕਦਾ ਹੈ, ਝਿਉਰ ਪਾਣੀ ਦੀਆਂ ਲੋੜਾ ਪੂਰੀਆਂ ਕਰਦਾ ਹੈ।ਇਸ ਤਰ੍ਹਾਂ ਕੂੜਾ-ਕਰਕਟ ਸਾਂਭਣ ਵਿਚ ਮਦਦ ਦੇਣ ਵਾਲ਼ੇ ਵੀ ਹਨ ਤੇ ਨਾਈ ਵੀ ਜੋ ਵਾਲਾਂ ਤੇ ਨਹੂੰਆਂ ਦੀ ਸਫਾਈ ਤੋਂ ਇਲਾਵਾ ਵਿਆਹਾਂ ਵਿੱਚ ਵਿਚੋਲੇ ਤੋਂ ਇਲਾਵਾ ਰਹੁ ਰੀਤਾਂ ਨਿਭਾਉਣ ਵਿੱਚ ਮਦਦ ਕਰਦੇ ਹਨ। ਨਵੇਂ ਜ਼ਮਾਨੇ ਵਿਚ ਮੋਟਰਾਂ ਤੇ ਬਿਜਲੀ ਕਨੈਕਸ਼ਨ ਠੀਕ ਕਰਨ ਵਾਲੇ ਅਲੈਕਟਰੀਸ਼ਨ, ਬੋਰ ਕਰਨ ਵਾਲੇ ਆਦਿ ਵੀ ਕਿਸਾਨ ਦੀ ਮਦਦ ਲਈੇ ਹਨ।
ਅਸਲ ਵਿੱਚ ਪਿੰਡ ਵਿਚ ਇਹ ਭਰਿਆ-ਭਕੁੰਨਾ ਪਰਿਵਾਰ ਹੁੰਦਾ ਹੈ ਜੋ ਸਾਰੇ ਪਿੰਡ ਦੀਆਂ ਲੋੜਾਂ ਪਿੰਡ ਵਿੱਚ ਹੀ ਪੂਰੀਆਂ ਕਰਕੇ ਇਸ ਨੂੰ ਸਵੈ-ਨਿਰਭਰ ਬਣਾਉਂਦਾ ਹੈ।ਇਸ ਵਿੱਚ ਛੋਟਿਆਂ ਦੇ ਸਾਰੇ ਵੱਡੇ ਬਜ਼ੁਰਗ ਬਾਬੇ-ਬੇਬਿਆਂ, ਤੇ ਤਾਏ-ਤਾਈਆਂ ਅਤੇ ਚਾਚੇ-ਚਾਚੀਆਂ ਹੁੰਦੇ ਹਨ। ਛੋਟਿਆਂ ਨੂੰ ਭਤੀਜੇ-ਭਤੀਜਿਆਂ ਤੇ ਪੋਤੇ-ਪੋਤੀਆਂ ਕਹਿ ਕੇ ਪਿਆਰਿਆ ਜਾਂਦਾ ਹੈ।ਬਰਾਬਰ ਦੇ ਸਾਰੇ ਭੈਣ-ਭਰਾ ਹੁੰਦੇ ਹਨ ਇਸ ਲਈ ਪਿੰਡ ਵਿਚ ਹੀ ਸਾਕ ਨਹੀਂ ਕੀਤਾ ਜਾਂਦਾ।ਬਾਹਰ ਜਦ ਜੰਨ ਵਿਆਹੁਣ ਜਾਂਦੀ ਹੈ ਹੈ ਤਾਂ ਜੰਝ ਸਭ ਤੋਂ ਪਹਿਲਾਂ ਪਿੰਡ ਦੀ ਕੋਈ ਕੁੜੀ ਜੋ ਉਸ ਪਿੰਡ ਵਿਚ ਵਿਆਹੀ ਹੁੰਦੀ ਹੈ ਉਸ ਦੀ ਰੋਟੀ ਸਭ ਤੋਂ ਪਹਿਲਾਂ ਕੱਢ ਕੇ ਉਸਦੇ ਘਰ ਪਹੁੰਚਾਉਂਦੇ ਹਨ।
ਸਾਰੇ ਰਲਕੇ ਕੰਮ ਕਰਦੇ ਹਨ, ਇੱਕ ਦੂਜੇ ਦੇ ਭੇਤ ਸਾਂਝੇ ਕਰਦੇ ਹਨ, ਤੇ ਲੋੜ ਪਏ ਤੇ ਮਦਦ ਵੀ ਕਰਦੇ ਹਨ।ਹੜ੍ਹ ਜਾਂ ਹੋਰ ਮੁਸੀਬਤ ਵੇਲੇ ਸਾਰਾ ਪਿੰਡ ਇੱਕਠਾ ਹੋ ਜਾਂਦਾ ਹੈ ਤੇ ਰਲਕੇ ਹਲ ਕਰਦਾ ਹੈ।ਗਿੱਧਿਆਂ ਵਿਚ ਕੁੜੀਆਂ-ਨੱਢੀਆਂ ਰਲ ਕੇ ਤਿੰਝਣ ਤੇ ਤੀਆਂ ਲਾਉਂਦੀਆਂ ਹਨ ਤੇ ਜੇ ਮੀਂਹ ਨਾ ਪਵੇ ਤੇ ਸਾਰੀਆਂ ਕੁੜੀਆਂ ਰਲ ਕੇ ਗੁਡੀਆਂ ਫੂਕਦੀਆਂ ਹਨ।ਵਿਆਹਾਂ ਵਿਚ ਰਲ ਕੇ ਹੇਕਾਂ ਲਾਉਂਦੀਆਂ ਹਨ ਤੇ ਜੰਝ ਬੰਨ੍ਹਦੀਆਂ ਖਿਲੀ ਉਡਾਉਂਦੀਆ ਹਨ।ਚੋਬਰ ਮਿਲਕੇ ਭੰਗੜਾ ਪਾਉਂਦੇ ਹਨ ਤੇ ਹੇਕਾਂ ਲਾਉਂਦੇ ਹਨ। ਮਰਗ ਉਤੇ ਸਾਰਾ ਪਿੰਡ ਸੋਗ ਮਨਾਉਂਦਾ ਹੈ ਤੇ ਜੇ ਪਸ਼ੂਆਂ ਦੀ ਬਿਮਾਰੀ ਪੈ ਜਾਵੇ ਤਾਂ ਸਾਰਾ ਪਿੰਡ ਰਲਕੇ ਬਾਹਰੋਂ ਆਉਣ-ਜਾਣ ਜਾਂ ਬਾਹਰ ਆਉਣ ਜਾਣ ਬੰਦ ਕਰ ਦਿੰਦਾ ਹੈ।
ਖੇਡਾਂ ਵਿੱਚ ਸਾਰੇ ਬੱਚੇ ਬਚਿਆਂ ਨਾਲ ਤੇ ਚੋਬਰ ਚੋਬਰਾਂ ਨਾਲ ਮਿਲ ਕੇ ਖੇਡਦੇ ਹਨ।ਖੁੰਢਾਂ ਉਤੇ ਬੈਠੇ ਬਜ਼ੁਰਗ ਇਕੱ ਦੂਜੇ ਦੇ ਕਿਸੇ ਫਰੋਲਦੇ, ਗਮ ਗਲਤ ਕਰਕੇ ਹਸ ਹਸ ਦੂਹਰੇ ਹੁੰਦੇ ਰਹਿੰਦੇ ਹਨ। ਗੁੱਸਾ ਗਿਲਾ ਵੀ ਹੋ ਜਾਵੇ ਤਾਂ ਫਿਰ ਦੂਜੇ ਦਿਨ ਸਭ ਭੁਲਕੇ ਫਿਰ ਆ ਮਿਲ ਬੈਠਦੇ ਹਨ।
ਇਹ ਸਾਰਾ ਰਾਂਗਲਾ ਪਰਿਵਾਰ ਮੈਂ ੭੫ ਸਾਲਾਂ ਤੋਂ ਮਾਣਦਾ ਰਿਹਾ ਹਾਂ ।ਇਸ ਦਾ ਧੁਰਾ ਕਿਰਸਾਨ ਤੇ ਕਿਰਸਾਨੀ ਹੈ।ਏਥੇ ਹੀ ਬੱਸ ਨਹੀਂ, ਕਿਰਸਾਨ ਨਾਲ ਮੰਡੀ ਵਾਲੇ ਵੀ ਜੁੜੇ ਹੁੰਦੇ ਹੁੰਦੇ ਹਨ। ਆੜ੍ਹਤੀਏ ਜਿਨ੍ਹਾਂ ਦੀਆਂ ਦੁਕਾਨਾਂ ਮੂਹਰੇ ਕਿਰਸਾਨ ਦਾਣੇ ਢੇਰੀ ਕਰਦੇ ਹਨ ਤੇ ਮੁੱਲ ਪਵਾਉਂਦੇ ਹਨ। ਜੇ ਨਾਲ ਦੀ ਨਾਲ ਪੈਸੇ ਨਾਂ ਮਿਲਣ ਤਾਂ ਉਧਾਰ ਲੈਂਦੇ ਹਨ ਤੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਕਣਕ ਨੂੰ ਛਾਨਣਾ ਲਾਉਣ ਵਾਲੇ, ਪੱਲੇਦਾਰ ਤੇ ਹਿਸਾਬ ਰੱਖਣ ਵਾਲੇ ਮੁਨੀਮ ਸਭ ਕਿਰਸਾਨ ਦੀ ਕਿਰਸਾਨੀ ਤੇ ਹੀ ਨਿਰਭਰ ਹਨ।
ਇਸ ਤਰ੍ਹਾਂ ਦੇਖੀਏ ਤਾਂ ਕਿਰਸਾਨ ਉਪਰ ਇੱਕ ਲੰਬਾ ਕਾਫਲਾ ਨਿਰਭਰ ਕਰਦਾ ਹੈ। ਜੇ ਕਿਰਸਾਨਾਂ ਦੀ ਜ਼ਮੀਨ ਕਾਰਪੋਰੇਟ ਹਥਿਆ ਲੈਂਦੇ ਹਨ, ਤੇ ਮਸ਼ੀਨਾਂ ਨਾਲ ਖੇਤੀ ਕਰਵਾ ਕੇ ਅਪਣੇ ਗੁਦਾਮਾਂ ਵਿਚ ਭਰ ਲੈਂਦੇ ਹਨ ਜਿਵੇਂ ਕਿ ਖਦਸ਼ਾ ਕੀਤਾ ਜਾਂਦਾ ਹੈ ਤਾਂ ਇਸ ਨਾਲ ਇਕੱਲਾ ਕਿਰਸਾਨ ਹੀ ਨਹੀਂ ਖਤਮ ਹੋ ਜਾਂਦਾ ਜਾਂ ਲੇਬਰ ਬਣ ਜਾਂਦਾ, ਨਾਲੋ ਨਾਲ ਤਰਖਾਣ, ਲੁਹਾਰ, ਚਰਮਕਾਰ, ਤੇਲੀ, ਪੇਂਜੇ, ਜੁਲਾਹੇ, ਛੀਬੇ, ਨਾਈ ਝਿਉਰ, ਸਾਂਝੀ, ਆਂਢ੍ਹਤੀਏ, ਪਲੇਦਾਰ, ਮੁਨੀਮ, ਛਾਨਣਾ ਲਾਉਣ ਵਾਲੇ ਆਦਿ ਸਾਰੇ ਹੀ ਖਤਮ ਹੋ ਕੇ ਲੇਬਰ ਦੀ ਗਿਣਤੀ ਵਿੱਚ ਆ ਜਾਣਗੇ ਇਸ ਨਾਲ ਭਾਰਤ ਦੀ ਲੱਗ ਭੱਗ ਅੱਧੀ ਜਨ-ਸੰਖਿਆ ਦੀ ਰੋਜ਼ੀ-ਰੋਟੀ ਖੋਹੀ ਜਾਵੇਗੀ ਅਤੇ ਆਪਣੇ ਅਸਲ ਕਿੱਤੇ ਗਵਾਕੇ ਮਜ਼ਦੂਰ ਬਣਨਾ ਪਵੇਗਾ।
ਕੀ ਇਹ ਕੇਂਦਰੀ ਸਰਕਾਰ ਦੇ ਤਿੰਨ ਨਵੇਂ ਬਣਾਏ ਐਕਟ ਕਿਰਸਾਨਾਂ ਦੇ ਨਾਲ ਨਾਲ ਕ੍ਰੋੜਾਂ ਕਿਤਾਕਾਰਾਂ ਨੂੰ ਖਤਮ ਨਹੀਂ ਕਰਨਗੇ? ਕੀ ਪਿੰਡਾਂ ਦੀ ਸਾਰੀ ਸਭਿਆਚਾਰਕ ਪਰਿਵਾਰਿਕ ਸਾਂਝ ਖਤਮ ਨਹੀਂ ਹੋ ਜਾਵੇਗੀ? ਕੀ ਕੁਝ ਕੁ ਅੰਬਾਨੀ, ਅਡਾਨੀ, ਟਾਟਾ ਨੂੰ ਹੋਰ ਖਰਬਾਂ ਦੇ ਮਾਲਦਾਰ ਬਣਾਕੇ ਤੇ ਏਧਰੋਂ ਅੱਧੇ ਤੋਂ ਵੱਧ ਮੁਲਕ ਮਜ਼ਦੂਰ ਬਣਾ ਕੇ ਸੰਵਿਧਾਨ ਵਿੱਚ ਦਿਤਾ ਬਰਾਬਰੀ ਦਾ ਹੱਕ ਖਤਮ ਨਹੀਂ ਹੋ ਜਾਵੇਗਾ? ਕੀ ਡੈਮੋਕਰੇਸੀ ਖਤਮ ਨਹੀਂ ਹੋ ਜਾਵੇਗੀ ਕਿਉਂਕਿ ਇਹ ਖਰਬਪਤੀ ਮਾਇਆ ਨਾਲ ਵੋਟਾਂ ਖਰੀਦ ਦੇ ਰਹਿਣਗੇ?
ਕੀ ਈਸਟ ਇੰਡੀਆ ਕੰਪਨੀ ਵਾਗ ਦੇਸ਼ ਗੁਲਾਮ ਰਾਜ ਨਹੀਂ ਬਣ ਜਾਏਗਾ? ਇਹ ਸਭ ਸੋਚਕੇ ਜੇ ਕਿਰਸਾਨ ਆਪਣੇ ਅਤੇ ਆਪਣੇ ਸਮਾਜ ਅਤੇ ਸਭਿਆਚਾਰ ਨੂੰ ਬਚਾਉਣ ਲਈ ਲੜ ਰਹੇ ਹਨ ਤਾਂ ਕੀ ਉਨ੍ਹਾਂ ਦਾ ਇਹ ਘੋਲ ਜਾਇਜ਼ ਨਹੀਂ? ਜੇ ਇਹ ਘੋਲ ਜਾਇਜ਼ ਤਾਂ ਸਾਡਾ ਸਾਰਿਆਂ ਦਾ ਉਸ ਨਾਲ ਇਸ ਮੁਸੀਬਤ ਵਿੱਚ ਖੜ੍ਹਣ ਦਾ ਫਰਜ਼ ਨਹੀਂ ਬਣਦਾ?
ਕੀ ਉਨ੍ਹਾਂ ਦਾ ਦਿਲੀ ਜਾ ਕੇ ਆਪਣੇ ਮਰਦੇ ਭਵਿਖ ਬਾਰੇ ਗੱਲ ਕਰਨੀ ਕਨੂੰਨੀ ਜੁਰਮ ਹੈ? ਕੀ ਉਨ੍ਹਾਂ ਨੂੰ ਇਸ ਤਰ੍ਹਾਂ ਤਾਰਾ, ਪਥਰਾਂ, ਟਇਆ, ਮਿਟੀ ਦੇ ਢੇਰਾਂ, ਟਰਾਲਿਆਂ ਦੀ ਰੁਕਾਵਟਾਂ ਨਾਲ ਰੋਕਣਾ ਜਾਇਜ਼ ਹੈ? ਕੀ ਉਨ੍ਹਾਂ ਉਤੇ ਇਸ ਸੲਦੀ ਵਿਚ ਠੰਢੇ ਪਾਣੀ ਦੀਆਂ ਬੌਛਾੜਾਂ ਕਰਨਾ ਜਾਂ ਆਸੂ ਗੈਸ ਗੋਲੇ ਮਾਰਨਾ ਜਾਇਜ਼ ਹੈ? ਕੀ ਈਸਟ ਇੰਡੀਆ ਕੰਪਨੀ ਵਾਗ ਦੇਸ਼ ਗੁਲਾਮ ਰਾਜ ਨਹੀਂ ਬਣ ਜਾਏਗਾ? ਇਹ ਸਭ ਸੋਚਕੇ ਜੇ ਕਿਰਸਾਨ ਆਪਣੇ ਅਤੇ ਆਪਣੇ ਸਮਾਜ ਅਤੇ ਸਭਿਆਚਾਰ ਨੂੰ ਬਚਾਉਣ ਲਈ ਲੜ ਰਹੇ ਹਨ ਤਾਂ ਕੀ ਉਨ੍ਹਾਂ ਦਾ ਇਹ ਘੋਲ ਜਾਇਜ਼ ਨਹੀਂ?ਜੇ ਇਹ ਘੋਲ ਜਾਇਜ਼ ਤਾਂ ਸਾਡਾ ਸਾਰਿਆਂ ਦਾ ਉਨ੍ਹਾਂ ਨਾਲ ਇਸ ਮੁਸੀਬਤ ਵਿੱਚ ਖੜ੍ਹਣ ਦਾ ਫਰਜ਼ ਨਹੀਂ ਬਣਦਾ?