Punjabi Guru Nanak's Travels Around the World-First Travel- Punjab | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Guru Nanak's Travels Around the World-First Travel- Punjab

Dalvinder Singh Grewal

Writer
Historian
SPNer
Jan 3, 2010
622
379
75
ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਮੁੱਢ-ਪੰਜਾਬ ਵਿਚ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਉਦਾਸੀਆਂ

ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।

ਬਾਝਹੁ ਗੁਰੂ ਗੁਬਾਰਿ ਹੈ, ਹੈ ਹੈ ਕਰਦੀ ਸੁਣੀ ਲੋਕਾਈ।

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।

ਚੜਿਆ ਸੋਧਣਿ ਧਰਤਿ ਲੋਕਾਈ।। (ਭਾਈ ਗੁਰਦਾਸ ਵਾਰ 1/24)

ਗੁਰੂ ਨਾਨਕ ਦੇਵ ਜੀ ਦੀਆਂ ਵਿਸ਼ਵ ਉਦਾਸੀਆਂ

1577460191597.png


ਪਾਪਾਂ, ਕੁਕਰਮਾਂ ਵਿਚ ਜਲ ਰਹੀ ਪ੍ਰਿਥਵੀ ਦੀ ਪੁਕਾਰ ਸੁਣ ਕੇ ਲੋਕਾਈ ਨੂੰ ਸੋਧਣ ਖਾਤਰ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਵਿਚ ਉਨ੍ਹਾਂ ਨੇ ਇਕ ਪ੍ਰਮਾਤਮਾਂ ਦੀ ਓਟ, ਸਰਬ ਸਾਂਝੇ ਭਾਈਚਾਰੇ, ਆਪਸੀ ਪਿਆਰ ਤੇ ਮਿਲਵਰਤਣ, ਸਰਬਤ ਦੇ ਭਲੇ ਅਤੇ ਉੱਚੇ ਤੇ ਸੁੱਚੇ ਆਚਰਣ ਦਾ ਹੋਕਾ ਘਰ ਘਰ ਜਾ ਕੇ ਦਿਤਾ। ਪੰਜਾਬ ਦੇ ਇਲਾਕਿਆਂ ਵਿਚ ਵਿਚਰਣ ਤੋਂ ਬਾਦ ਗੁਰੂ ਜੀ ਨੇ ਪੰਜਾਬੋਂ ਬਾਹਰ ਸਾਰੀ ਦੁਨੀਆਂ ਨੂੰ ਅਪਣੀਆਂ ਉਦਾਸੀਆਂ ਰਾਹੀਂ ਅਪਣੇ ਸੁਨੇਹੇ ਦੇਣ ਲਈ ਤਲਵੰਡੀ ਵਿਚ ਮਾਤਾ ਪਿਤਾ ਤੇ ਪਰਿਵਾਰ ਨੂੰ ਮਿਲਣ ਪਿੱਛੋਂ ਸੁਲਤਾਨ ਪੂਰ ਲੋਧੀ ਵਾਪਿਸ ਆਕੇ ਬੇਬੀ ਨਾਨਕੀ ਤੋ ਲੰਬੀ ਯਾਤਰਾ ਲਈ ਆਗਿਆ ਮੰਗੀ ਤੇ ਪਹਿਲੀ ਵਿਸ਼ਵ ਉਦਾਸੀ ਸੰਨ 1500 ਈਸਵੀ ਵਿਚ ਸ਼ੁਰੂ ਕੀਤੀ। ਇਸ ਤਰ੍ਹਾਂ ਪੰਜਾਬੋਂ ਬਾਹਰ ਪਹਿਲੀ ਲੰਬੀ ਉਦਾਸੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਈ ।

ਗੁਰੂ ਨਾਨਕ ਦੇਵ ਜੀ ਦੀ ਪਹਿਲੀ ਵਿਸ਼ਵ ਉਦਾਸੀ ਭਾਰਤ ਵਿਚ

1577460239810.png
1577460295584.png


ਗੁਰੂ ਨਾਨਕ ਦੇਵ ਜੀ ਦੀ ਪਹਿਲੀ ਵਿਸ਼ਵ ਉਦਾਸੀ ਪੰਜਾਬ ਵਿਚਗੁਰਦੁਆਰਾ ਬੇਬੇ ਨਾਨਕ ਸੁਲਤਾਨਪੁਰ ਲੋਧੀ-ਜਿਥੋਂ ਪਹਿਲੀ ਲੰਬੀ ਯਾਤਰਾ ਸ਼ੁਰੂ ਹੋਈ। ਗੁਰੂ ਜੀ ਨਕੋਦਰ ਅਤੇ ਨੂਰਮਹਿਲ ਤੋ ਲੰਘਦੇ ਹੋਏ ਪੁਆਧੜਾ ਪਿੰਡ ਪਹੁੰਚੇ ਅਤੇ ਤਲਵਾਨ ਪੱਤਣ ਤੋਂ ਲੁਧਿਆਣੇ ਪੱਤਣ ਲਈ ਕਿਸ਼ਤੀ ਲਈ।
1577460334671.png


ਗੁਰਦੁਆਰਾ ਪਹਿਲੀ ਪਾਤਸ਼ਾਹੀ, ਨਕੋਦਰ

ਪੁਆਧੜਾ


ਪੁਆਧੜਾ ਸਤਿਲੁਜ ਦੇ ਉੱਤਰੀ ਕੰਢੇ ਉਤੇ ਫਿਲੌਰ ਦੇ ਨੇੜੇ ਇਕ ਛੋਟਾ ਜਿਹਾ ਪਿੰਡ ਸੀ ਜਿਥੋਂ ਸਤਿਲੁਜ ਪਾਰ ਕਰਨ ਲਈ ਤਲਵਣ ਦੇ ਪੱਤਣ ਤੋਂ ਕਿਸ਼ਤੀਆਂ ਮਿਲਦੀਆਂ ਸਨ। ਪੁਆਧੜੇ ਵਿਚ ਦੋ ਇਤਿਹਾਸਿਕ ਗੁਰਦੁਆਰੇ ਹਨ ਜੋ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰ ਰਾਇ ਜੀ ਦੀ ਏਥੇ ਦੀ ਆਉਣ ਯਾਦ ਨੂੰ ਸਮਰਪਿਤ ਹਨ। ਧਰਮਸਾਲਾ ਮੁਤਾਲਕਾ ਬਾਬਾ ਗੁਰੂ ਨਾਨਕ ਸਾਹਿਬ (ਸੀਰੀਅਲ ਨੰ: 739) ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਿਆ ਹੈ ਹੁਣ ਗੁਰਦੁਆਰਾ ਗੁਰੂ ਨਾਨਕ ਦੇਵ ਪਾਤਸ਼ਾਹੀ ਪਹਿਲੀ ਦੇ ਨਾਮ ਨਾਲ ਜਾਣਿਆ ਜਾˆਦਾ ਹੈ ।ਇਹ ਇਕ ਰਿਹਾਇਸ਼ੀ ਘਰ ਵਿਚ ਪਿੰਡ ਦੇ ਅੰਦਰਲੇ ਪਾਸੇ ਹੈ ਅਤੇ ਇਸ ਦੀ ਦੇਖਭਾਲ ਪਿੰਡ ਦੀ ਸੰਗਤ ਦੁਆਰਾ ਕੀਤੀ ਜਾˆਦੀ ਹੈ ।ਗੁਰਦੁਆਰਾ ਸਤਵੀਂ ਪਾਤਸ਼ਾਹੀ ਪਿੰਡ ਦੇ ਬਾਹਰਵਾਰ ਹੈ।

ਲੁਧਿਆਣਾ

ਪੁਆਧੜੇ ਤੋਂ ਤਲਵਣ ਦੇ ਪੱਤਣ ਤੋਂ ਕਿਸ਼ਤੀ ਰਾਹੀਂ ਗੁਰੂ ਨਾਨਕ ਦੇਵ ਜੀ ਦਰਿਆ ਦੇ ਦੱਖਣ ਵਲ ਸਿਥਿਤ ਲੁਧਿਆਣਾ ਪਹੁੰਚੇ ਜੋ ਵੀ ਉਸ ਵੇਲੇ ਮੀਰ ਹੋਤਾ ਨਾਮ ਦਾ ਇਕ ਪਿੰਡ ਹੀ ਹੁੰਦਾ ਸੀ । ਲੋਧੀਆਂ ਨੇ ਇਸ ਦਾ ਨਾਮ ਲੋਧੀ-ਆਨਾ ਰੱਖ ਦਿਤਾ ਅਤੇ ਹੁਣ ਲਗਾਤਾਰ ਤਰਕੀ ਕਰਦਾ ਇਹ ਵੱਡਾ ਸਨਅਤੀ ਸ਼ਹਿਰ ਬਣ ਗਿਆ ਹੈ । ਗੁਰੂ ਨਾਨਕ ਦੇਵ ਜੀ ਇਥੇ ਭਾਈ ਬਾਲਾ ਅਤੇ ਮਰਦਾਨਾ ਨਾਲ ਅਪਣੀ ਪਹਿਲੀ ਉਦਾਸੀ ਵੇਲੇ ਆਏ । ਗੁਰੂ ਨਾਨਕ ਦੇਵ ਜੀ ਬਾਰੇ ਸੁਲਤਾਨਪੁਰ ਲੋਧੀ ਤੇ ਏਮਨਾਬਾਦ ਦੀਆਂ ਘਟਨਾਵਾਂ ਸਦਕਾ ਸਾਰੇ ਹਿੰਦੁਸਤਾਨ ਵਿਚ ਸਰਕਾਰੇ ਦਰਬਾਰੇ ਤੇ ਆਮ ਲੋਕਾਂ ਵਿਚ ਵਾਹਵਾ ਚਰਚਾ ਹੋ ਰਹੀ ਸੀ। ਗੁਰੂ ਜੀ ਦਾ ਲੁਧਿਆਣੇ ਆਇਆ ਸੁਣ ਕੇ ਉਸ ਸਮੇਂ ਦਾ ਸ਼ਾਸ਼ਕ ਜਲਾਲ-ਉ-ਦੀਨ ਅਪਣੇ ਅਹਿਲਕਾਰਾਂ ਨਾਲ ਗੁਰੂ ਸਾਹਿਬ ਨੂੰ ਮਿਲਣ ਆਇਆ। ਉਨ੍ਹੀਂ ਦਿਨੀਂ ਸਤਿਲੁਜ ਦਰਿਆ ਵਿਚ ਲਗਾਤਾਰ ਹੜ੍ਹ ਆਏ ਰਹਿੰਦੇ ਸਨ ਜਿਸ ਕਰਕੇ ਕੰਢੇ ਵਸੇ ਲੁਧਿਆਣੇ ਨੂੰ ਢਾਹ ਲੱਗਦੀ ਰਹਿੰਦੀ ਸੀ ਜਿਸ ਕਰਕੇ ਲੁਧਿਆਣੇ ਦੀ ਹੋਂਦ ਨੂੰ ਹੀ ਖਤਰਾ ਸੀ ।ਜਲਾਲ-ਉ-ਦੀਨ ਨੇ ਗੁ੍ਰਰੂ ਜੀ ਨੂੰ ਬੇਨਤੀ ਕੀਤੀ ਕਿ ਲੁਧਿਆਣੇ ਨੂੰ ਇਸ ਢਾਹ ਤੋਂ ਬਚਾਇਆ ਜਾਵੇ । ਗੁਰੂ ਜੀ ਨੇ ਸੁਝਾਉ ਦਿਤਾ, “ਇਕ ਅੱਲਾ ਨਾਲ ਸਦਾ ਜੁੜੇ ਰਹੋ ਤੇ ਸਾਰੀ ਪਰਜਾ ਨੂੰ ਉਸੇ ਦੀ ਰਚਨਾ ਸਮਝ ਕੇ ਸਭ ਨਾਲ ਇਕੋ ਜਿਹਾ ਵਰਤਾਉ ਕਰੋ ਤੇ ਸੱਚਾ ਇਨਸਾਫ ਦਿਉ। ਪਰਜਾ ਸੁਖੀ ਹੋਵੇਗੀ ਤਾਂ ਪ੍ਰਮਾਤਮਾਂ ਵੀ ਦਿਆਲ ਹੋਵੇਗਾ ਤੇ ਉਹ ਤੁਹਾਡੀ ਸੱਚੇ ਦਿਲ ਨਾਲ ਕੀਤੀ ਅਰਦਾਸ ਜ਼ਰੂਰ ਸੁਣੇਗਾ।ਇਹ ਸਭ ਉਸੇ ਦੀ ਕੁਦਰਤ ਦਾ ਖੇਲ੍ਹ । ਸਾਰੀ ਰਚਨਾ ਉਸੇ ਪ੍ਰਮਾਤਮਾਂ ਦੀ ਹੀ ਤਾਂ ਹੈ। ਉਹ ਚਾਹੇਗਾ ਤਾਂ ਇਹ ਦਰਿਆ ਮੀਲਾਂ ਪਿਛੇ ਚਲਾ ਜਾਏਗਾ ਤੇ ਤੁਸੀਂ ਏਥੇ ਹੀ ਖੂਬ ਵਧੋ ਫੁਲੋਗੇ”।

1577460459848.png


ਜਲਾਲ-ਉ-ਦੀਨ ਗੁਰੂ ਨਾਨਕ ਦੇਵ ਜੀ ਨੂੰ ਸਤਿਲੁਜ ਦੀ ਢਾਹ ਤੋਂ ਬਚਾਉਣ ਲਈ ਬੇਨਤੀ ਕਰਦਾ ਹੋਇਆ
ਜਲਾਲ-ਉ-ਦੀਨ ਅਪਣੇ ਸ਼ਾਸ਼ਨ ਦੌਰਾਨ ਨਾਮ ਸਿਮਰਨ, ਸੱਚ ਇਨਸਾਫ ਤੇ ਲੋਕ-ਭਲਾਈ ਵਿਚ ਲੱਗ ਗਿਆ ਤੇ ਸਮਾਂ ਪਾ ਕੇ ਗੁਰੂ ਜੀ ਦੇ ਇਹ ਵਚਨ ਲੁਧਿਆਣੇ ਲਈ ਵਰਦਾਨ ਹੋ ਨਿਬੜੇ।ਕੁਝ ਚਿਰ ਪਿੱਛੋਂ ਸਤਿਲੁਜ ਦਰਿਆ ਨੇ ਅਪਣਾ ਰਸਤਾ ਬਦਲ ਲਿਆ ਅਤੇ ਏਥੋਂ 13 ਕਿਲਮੀਟਰ ਉੱਤਰ ਵਲ ਪਿਛੇ ਹਟ ਗਿਆ । ਫਿਰ ਵੀ ਉਸਦਾ ਇਕ ਅੰਗ ਲੁਧਿਆਣਾ ਨਿਵਾਸੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਰਹਿ ਗਿਆ ਜਿਸ ਨੂੰ ਅੱਜ ਕੱਲ ਬੁੱਢਾ ਨਾਲਾ ਕਿਹਾ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਦੀ ਇਸ ਇਤਿਾਹਾਸਕ ਫੇਰੀ ਦੀ ਯਾਦ ਵਿਚ ਇਸ ਬੁੱਢੇ ਨਾਲੇ ਦੇ ਕੰਢੇ ਇਕ ਥੜਾ ਬਣਾ ਦਿਤਾ ਗਿਆ ਜਿਥੇ 1972-73 ਵਿੱਚ ਗੁਰਦੁਆਰਾ ਪਹਿਲੀ ਪਾਤਸ਼ਾਹੀ ਬਣਿਆ ਤੇ ਫਿਰ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਹੋਰਾਂ ਨੇ 1976 ਤੋਂ 2005 ਈ: ਵਿਚ ਕਾਰ ਸੇਵਾ ਰਾਹੀਂ ਏਥੇ ਇਕ ਵਿਸ਼ਾਲ ਗੁਰਦੁਆਰਾ ਗਊ ਘਾਟ ਬਣਾ ਦਿਤਾ ਹੈ ਜਿਸ ਦੇ ਨਾਲ ਇਕ ਵੱਡਾ ਸਰੋਵਰ ਵੀ ਹੈ ਜੋ ਹੁਣ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਵਿਚ ਹੈ ।
1577460501658.png

ਗੁਰਦੁਆਰਾ ਗਊ ਘਾਟ, ਲੁਧਿਆਣਾ

ਠੱਕਰਵਾਲ, ਲੁਧਿਆਣਾ

1577460549032.png

ਗੁਰਦੁਆਰਾ ਪਹਿਲੀ ਪਾਤਸ਼ਾਹੀ, ਠੱਕਰਵਾਲ

ਏਥੋਂ ਅੱਗੇ ਗੁਰੂ ਸਾਹਿਬ ਲੁਧਿਆਣਾ ਪਖੋਵਾਲ ਰੋਡ ਤੇ ਸਥਿਤ, ਫਿਰੋਜ਼ ਗਾˆਧੀ ਮਾਰਕਿਟ ਤੋ 8 ਕਿਲਮੀਟਰ ਦੀ ਦੂਰੀ ਤੇ ਸਥਿਤ ਪਿੰਡ ਠੱਕਰਵਾਲ ਗਏ । ਠੱਕਰਵਾਲ ਪਿੰਡ ਦੇ ਵੱਡੀ ਉਮਰ ਦੇ ਵਾਸੀਆˆ ਦਾ ਕਹਿਣਾ ਹੈ ਕਿ ਉਦੋਂ ਇਹ ਪਿੰਡ ਅਜੇ ਵਸਿਆ ਨਹੀ ਸੀ । ਲੋਕ ਪਿੰਡ ਲਲਤੋ ਤੇ ਇਸ ਸਥਾਨ ਦੇ ਖੇਤਾਂ ਵਿਚ ਆ ਕੇ ਵਸਣ ਜ਼ਰੂਰ ਲੱਗ ਪਏ ਸਨ।ਇਸ ਥਾਂ ਇਕ ਵੱਡਾ ਜੌਹੜ ਸੀ ਜੋ ਬੋਹੜਾਂ ਨਾਲ ਘਿਰਿਆ ਹੋਇਆ ਸੀ । ਜੋਹੜ ਦੇ ਨਜ਼ਦੀਕ ਪਛਮੀ ਦਿਸ਼ਾ ਵਿਚ ਇਕ ਛੋਟਾ ਜਿਹਾ ਨਵਾਂ ਬਣਿਆ ਸ਼ਿਵਾਲਾ ਸੀ ਜੋ ਇਕ ਪੰਡਿਤ ਨੇ ਬਣਾ ਕੇ ਅਪਣਾ ਡੇਰਾ ਕਾਇਮ ਕਰ ਲਿਆ ਸੀ। ਗੁਰੂ ਸਾਹਿਬ ਨੇ ਇਕ ਬੋਹੜ ਥੱਲੇ ਟਿਕਾਣਾ ਕੀਤਾ ਅਤੇ ਹਾਜ਼ਰ ਲੋਕਾਂ ਨਾਲ ਵਿਚਾਰਾਂ ਕਰਨ ਲੱਗ ਪਏ ।ਮੰਦਰ ਦਾ ਪੰਡਿਤ, ਪੰਡਿਤ ਠਾਕੁਰ ਦਾਸ ਸੀ ਜੋ ਇਲਾਹਾਬਾਦ ਦੇ ਇਕ ਡੇਰੇ ਦੀ ਗੱਦੀ ਹਾਸਲ ਕਰਨ ਵਿੱਚ ਨਾਕਾਮ ਰਹਿਣ ਪਿੱਛੋਂ ਏਥੇ ਮੰਦਿਰ ਬਣਾ ਕੇ ਰਹਿ ਰਿਹਾ ਸੀ। ਗੁਰੂ ਜੀ ਕੋਲ ਕਾਫੀ ਇਕੱਠ ਵੇਖ ਕੇ ਠਾਕੁਰ ਦਾਸ ਨੇ ਗੁਰੂ ਸਾਹਿਬ ਨੂੰ ਈਰਖਾ ਨਾਲ ਦੇਖਿਆ ਕਿਉਂਕਿ ਪੰਡਿਤ ਵਲ ਤਾਂ ਕੋਈ ਧਿਆਨ ਹੀ ਨਹੀਂ ਦੇ ਰਿਹਾ ਸੀ।ਮਰਦਾਨੇ ਦੀ ਰਬਾਬ ਦੀਆਂ ਸੁਰੀਲੀਆਂ ਸੰਗੀਤ ਧੁਨਾਂ ਵਿਚ ਗੁਰੂ ਜੀ ਦੇ ਗਾਏ ਸ਼ਬਦਾਂ ਨੇ ਉਸ ਦੇ ਦਿਲ ਵਿਚ ਵੀ ਥਰਥਰਾਹਟ ਪੈਦਾ ਕਰ ਦਿਤੀ ਤੇ ਗੁਰੂ ਸਾਹਿਬ ਦੁਆਰਾ ਗਾਈ ਜਾ ਰਹੀ ਬਾਣੀ ਦੀ ਹਰ ਪੰਗਤੀ ਉਸਨੂੰ ਸਹੀ ਰਸਤੇ ਤੇ ਚਲਣ ਲਈ ਪ੍ਰਰੇਨਾ ਕਰ ਰਹੀ ਸੀ । ਠਾਕੁਰ ਦਾਸ ਨੂੰ ਛੇਤੀ ਹੀ ਸਮਝ ਆ ਗਈ ਕਿ ਉਹ ਗੁਰੂ ਸਾਹਿਬ ਵੱਲ ਧਿਆਨ ਨਾ ਦੇ ਕੇ ਗਲਤੀ ਕਰ ਰਿਹਾ ਹੈ ।ਉਹ ਆਇਆ ਅਤੇ ਗੁਰੂ ਸਾਹਿਬ ਜੀ ਦੇ ਪੈਰਾਂ ਦੇ ਡਿਗ ਪਿਆ ਅਤੇ ਬੋਲਿਆ, “ਹਰੇ ਰਾਮ”।ਗੁਰੂ ਸਾਹਿਬ ਨੇ ਕਿਹਾ “ਸਤ ਕਰਤਾਰ” । ਠਾਕੁਰ ਦਾਸ ਨੇ ਪੁਛਿਆ ਕਿ “ਹਰੇ ਰਾਮ” ਅਤੇ “ਸਤ ਕਰਤਾਰ” ਵਿੱਚ ਕੀ ਫਰਕ ਹੈ । ਗੁਰੂ ਸਾਹਿਬ ਨੇ ਸਮਝਾਇਆ, “ਰਾਮ ਇਕ ਸੂਝਵਾਨ ਗਿਆਨਵਾਨ ਰਾਜਾ ਸੀ ਪਰ ਕਾਲ ਦੇ ਵਸ ਸੀ, ਨਾਸ਼ਵਾਨ ਸੀ । ਕਰਤਾਰ ਦਾ ਮਤਲਬ ‘ਸਾਰੀ ਦੁਨੀਆਂ ਦਾ ਰਚਣ ਵਾਲਾ ਪ੍ਰਮਾਤਮਾਂ’ ‘ਜੋ ਹਮੇਸਾ ਸੱਚ ਹੈ ਅਤੇ ਸਦੀਵੀ ਜ਼ਿੰਦਾ ਰਹਿਣ ਵਾਲਾ ਹੳੇ, ਕਦੇ ਮਰਦਾ ਨਹੀ । ਸਾਰੇ ਨਾਸ਼ਵਾਨ ਪ੍ਰਮਾਤਮਾਂ ਦੇ ਹੀ ਰਚੇ ਹੁੰਦੇ ਹਨ । ਪ੍ਰਮਾਤਮਾਂ ਹਮੇਸ਼ਾ ਸੱਚ ਹੈ ਅਤੇ ਹਮੇਸ਼ਾ ਸੱਚ ਹੀ ਰਹੇਗਾ । ਕਿਉਂਕਿ ਨਾਸਵਾਨ ਦੀ ਹੋˆਦ ਥੋੜੇ ਸਮੇ ਲਈ ਹੂੰਦੀ ਹੈ ਇਸ ਲਈ ਉਹ ਸਦੀਵੀ ਸੱਚ ਨਹੀ ਹੋ ਸਕਦੇ । ਠਾਕੁਰ ਦਾਸ ਸਚਾਈ ਸਮਝ ਗਿਆ। ਗੁਰੂ ਜੀ ਨੇ ਉਸ ਨੂੰ ਕਰਤਾਰ ਨੂੰ ਹਮੇਸ਼ਾ ਯਾਦ ਰੱਖਣ ਲਈ ਕਿਹਾ । ਗੁਰੂ ਜੀ ਨੇ ਸਮਝਾਇਆ ਨਾਮ ਜਪਣ,ਸਿਮਰਨ ਤੇ ਧਿਆਨ ਰਾਹੀਂ ਬੰਦਾ ਉਸ ਨੂੰ ਪਾ ਸਕਦਾ ਹੈ ਤੇ ਜੰਮਣ ਮਰਨ ਦੇ ਚੱਕਰ ਤੋਂ ਹਮੇਸ਼ਾਂ ਬਚ ਸਕਦਾ ਹੈ”।ਸਭ ਸੁਣਨ ਸਮਝਣ ਪਿਛੋਂ ਪਡਿਤ ਗੁਰੂ ਜੀ ਦੇ ਪੈਰੀ ਪੈ ਗਿਆ ਤੇ ਉਸਦੀ ਬੇਨਤੀ ਤੇ ਗੁਰੂ ਸਾਹਿਬ ਇਥੇ 3-4 ਦਿਨ ਠਹਿਰੇ ।ਬਾਬਾ ਹਰਬੰਸ ਸਿੰਘ ਦਿਲੀ ਵਾਲਿਆਂ ਨੇ ਕਾਰ ਸੇਵਾ ਰਾਹੀਂ ਗੁਰੂ ਜੀ ਦੀ ਯਾਦ ਵਿੱਚ ਵਿਸ਼ਾਲ ਗੁਰਦੁਆਰਾ ਬਣਾਇਆ ਹੈ ।

ਨਾਨਕਸਰ ਜਗੇੜਾ
1577460630548.pngਗੁਰਦੁਆਰਾ ਪਹਿਲੀ ਤੇ ਛੇਵੀਂ ਨਾਨਕਸਰ ਜਗੇੜਾ

ਠੱਕਰਵਾਲ ਤੋਂ ਦੁੱਗਰੀ, ਮਾਣਕਵਾਲ, ਗਿੱਲ, ਡੇਹਲੋਂ ਆਦਿ ਪਿੰਡਾˆ ਵਿਚੋਂ ਲੰਘਦੇ ਹੋਏ ਗੁਰੂ ਸਾਹਿਬ ਜਗੇੜਾ ਜੋ ਹੁਣ ਨਾਨਕਸਰ ਜਗੇੜਾ ਦੇ ਨਾਮ ਨਾਲ ਜਾਣਿਆ ਜਾˆਦਾ ਹੈ, ਪਹੁੰਚੇ।ਲੁਧਿਆਣਾ-ਮਲੇਰਕੋਟਲਾ ਸੜਕ ਅਹਿਮਦਗੜ੍ਹ ਤੋਂ 4 ਕਿਲਮੀਟਰ ਦੀ ਦੂਰੀ ਤੇ ਗੁਰਦੁਆਰਾ ਪਹਿਲੀ ਤੇ ਸਤਵੀਂ ਪਾਤਸ਼ਾਹੀ, ਨਾਨਕਸਰ ਜਗੇੜਾ ਸਥਿਤ ਹੈ ਜੋ ਸ਼ਾਹ ਰਾਹ ਦੇ ਇਕ ਪਾਸੇ ਹੈ।ਬਾਅਦ ਵਿੱਚ ਸਤਵੇ ਗੁਰੂ ਸਾਹਿਬ ਵੀ ਇਥੇ ਆਏ ।
ਗੁਰਦੁਆਰਾ ਨਾਨਕਿਆਣਾ ਸਾਹਿਬ, ਸੰਗਰੂਰ

ਜਗੇੜਾ ਤੋਂ ਬਾਅਦ ਗੁਰੂ ਸਾਹਿਬ ਸੰਗਰੂਰ ਪਹੁੰਚੇ।ਗੁਰੂ ਜੀ ਦੀ ਏਥੇ ਫੇਰੀ ਦੀ ਯਾਦ ਵਿੱਚ ਗੁਰਦੁਆਰਾ ਨਾਨਕਿਆਣਾ ਸਾਹਿਬ ਬਣਾਇਆ ਗਿਆ।ਗੁਰੂ ਸਾਹਿਬ ਇਥੇ ਰੁਕੇ ਅਤੇ ਕਾਲ ਤੇ ਵਿਚਾਰ ਚਰਚਾ ਕੀਤੀ ਕਿ ਕਿਸ ਤਰ੍ਹਾˆ ਹਰ ਕੋਈ ਮੌਤ ਦੇ ਅਧੀਨ ਹੈ।ਜੇ ਕੋਈ ਅਪਣੇ ਆਪ ਨੂੰ ਬਚਾ ਸਕਦਾ ਹੈ ਤਾਂ ਪ੍ਰਮਾਤਮਾਂ ਨਾਲ ਜੁੜ ਕੇ ਹੀ।ਕਿਉਂਕਿ ਪੱਥਰ ਕਿਸੇ ਦੀ ਮਦਦ ਨਹੀਂ ਕਰ ਸਕਦੇ।ਪਿਛੋਂ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਇਸ ਸਥਾਨ ਤੇ ਆਏ।
1577460665212.png

ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ

ਗੁਰਦੁਆਰਾ ਸ੍ਰੀ ਅਕੋਈ ਸਾਹਿਬ, ਸੰਗਰੂਰ

ਗੁਰੂ ਨਾਨਕ ਦੀ ਅਗਲੀ ਫੇਰੀ ਅਕੋਈ ਦੀ ਸੀ ਜੋ ਸੰਗਰੂਰ ਸਹਿਰ ਦੇ ਉਤਰ ਵਿੱਚ 5 ਕਿਲਮੀਟਰ ਦੀ ਦੂਰੀ ਤੇ ਮਲੇਰਕਟਲਾ-ਸੰਗਰੂਰ ਰੋਡ ਤੇ ਹੈ ਜਿਥੇ ਗੁਰਦੁਆਰਾ ਅਕੋਈ ਸਾਹਿਬ ਗੁਰੂ ਸਾਹਿਬ ਦੇ ਫੇਰੀ ਦੀ ਯਾਦ ਕਰਵਾਉਂਦਾ ਹੈ । ਗੁਰੂ ਜੀ 1504 ਇਸਵੀ ਵਿਖੇ ਪਿੰਡ ਮੰਗਵਾਲ, ਨਾਨਕਿਆਣਾ ਸਾਹਿਬ ਤੋਂ ਇਥੇ ਆਏ । ਉਸ ਸਮੇ ਇਥੇ ਸੰਘਣਾ ਜੰਗਲ ਸੀ । ਗੁਰੂ ਜੀ ਨੇ ਲੋਕਾਂ ਨੂੰ ਅਸ਼ੀਰਵਾਦ ਦਿਤਾ ਅਤੇ ਕਿਹਾ ਕਿ ਇਕ ਦਿਨ ਆਏਗਾਂ ਜਦੋ ਇਹ ਇਕ ਵੱਡਾ ਅਮੀਰ ਸ਼ਹਿਰ ਹੋਵੇਗਾ।ਬਾਅਦ ਵਿਚ ਇਸੇ ਸਥਾਨ ਤੇ ਛੇਵੇਂ, ਸਤਵੇਂ ਅਤੇ ਨੌਵੇਂ ਗੁਰੂ ਸਾਹਿਬ ਨੇ ਵੀ ਬਖਸ਼ਸ਼ਾਂ ਕੀਤੀਆਂ।ਗੁਰੂ ਹਰਗੋਬਿੰਦ ਸਾਹਿਬ ਇਸ ਸਥਾਨ ਤੇ 1616 ਵੇਲੇ ਆਏ ।
1577460720783.png

ਗੁਰਦੁਆਰਾ ਅਕੋਈ ਸਾਹਿਬ ਸੰਗਰੂਰ

ਛੀਟਾਂਵਾਲਾ


1577460776577.png

ਗੁਰਦੁਆਰਾ ਚਉਬਾਰਾ ਸਾਹਿਬ ਛੀਟਾਂਵਾਲਾ

ਗੁਰਦੁਆਰਾ ਚਉਬਾਰਾ ਸਾਹਿਬ ਪਿੰਡ ਛੀਟਾਂਵਾਲਾ ਵਿਖੇ ਨਾਭਾ-ਸੰਗਰੂਰ ਰੋਡ ਤੇ ਸਥਿਤ ਹੈ।ਗੁਰੂ ਨਾਨਕ ਦੇਵ ਜੀ ਇਥੇ ਭਾਈ ਚਾਨਣ ਮਲ ਦੇ ਘਰ ਆਏ, ਜਿਸਨੇ ਗੁਰੂ ਸਾਹਿਬ ਦੇ ਠਹਿਰਣ ਦਾ ਪ੍ਰਬੰਧ ਚਉਬਾਰੇ (ਉਪਰਲੀ ਮੰਜਿਲ) ਵਿਖੇ ਕੀਤਾ ਅਤੇ ਭੋਜ ਦਾ ਪ੍ਰਬੰਧ ਗੁਰੂ ਸਾਹਿਬ ਦੇ ਆੳਣ ਦੀ ਖੁਸ਼ੀ ਵਿਚ ਕੀਤਾ ।ਪਿੰਡ ਦੇ ਬ੍ਰਾਹਮਣ ਅਤੇ ਹੋਰ ਲੋਕਾਂ ਨੂੰ ਵੀ ਸੱਦਾ ਦਿਤਾ ਗਿਆ। ਅਸਲ ਵਿੱਚ ਉਸੇ ਦਿਨ ਚਾਨਣ ਮਲ ਦੇ ਘਰ ਬੱਚੇ ਨੇ ਜਨਮ ਲਿਆ ਜਿਸ ਤੇ ਬ੍ਰਾਹਮਣ ਨੇ ਭੋਜਨ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਕਹਿਣ ਲੱਗੇ ਕਿ ਇਸ ਸਥਾਨ ਤੇ ਹੋਏ ਜਨਮ ਸਦਕਾ ਸਾਰਾ ਭੋਜਨ ਅਪਵਿਤਰ (ਸੂਤਕ) ਹੋ ਗਿਆ ਹੈ । ਗੁਰੂ ਜੀ ਨੇ ਇਹ ਸੁਣਿਆ ਤਾਂ ਗੁਰਬਾਣੀ ਦਾ ਉਚਾਰਨ ਕੀਤਾ । ਸ਼ਬਦ ਦਾ ਭਾਵ ਸੀ ਇਸ ਜਨਮ ਨਾਲ ਕੋਈ ਅਪਵਿਤਰਤਾ ਨਹੀਂ ਹੋਈ ਕਿਉਂਕਿ ਅਸਲ ਵਿੱਚ ਧਰਤੀ ਤੇ ਅਜਿਹਾ ਕੁਝ ਵੀ ਨਹੀਂ ਜਿਸ ਵਿੱਚ ਜ਼ਿੰਦਗੀ ਨਾ ਹੋਵੇ।ਇਥੋਂ ਤਕ ਕਿ
ਗਊ ਦੇ ਗੋਬਰ ਅਤੇ ਲੱਕੜ ਵਿੱਚ ਵੀ ਕੀੜੇ ਹਦੇ ਹਨ । ਅਸਲੀ ਅਪਿਵਤਰਤਾ ਤਾਂ ਲਾਲਚ, ਝੁਠ ਅਤੇ ਬੁਰਾਈ ਦੀ ਹੳੇ ਜਿਸਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ।ਇਸ ਸ਼ਬਦ ਨੂੰ ਸੁਣ ਕੇ ਬ੍ਰਾਹਮਣ ਸੁਤਕ ਦਾ ਮਤਲਬ ਸਮਝ ਗਿਆ ਤੇ ਗੁਰੂ ਜੀ ਦੇ ਚਰਨੀਂ ਡਿਗਿਆ।
ਕਮਾਲਪੁਰ (ਪਟਿਆਲਾ)


1577460826720.png

ਗੁਰਦੁਆਰਾ ਪਹਿਲੀ, ਛੇਵੀਂ ਤੇ ਨੌਵੀਂ ਕਮਾਲਪੁਰ (ਪਟਿਆਲਾ)

ਛੀਟਾਂਵਾਲਾ ਤੋਂ ਗੁਰੂ ਨਾਨਕ ਦੇਵ ਜੀ ਪਟਿਆਲੇ ਦੇ ਨੇੜੇ ਕਮਾਲਪੁਰ ਪਹੁੰਚੇ ਤੇ ਪਿੰਡ ਦੀ ਹੱਦ ਤੇ ਬੈਠ ਗਏ । ਪਿੰਡ ਵਾਸੀਆਂ ਨੇ ਗੁਰੂ ਜੀ ਵੱਲ ਕੋਈ ਧਿਆਨ ਨਹੀਂ ਦਿਤਾ ਕਿਉਕਿ ਉਹ ਪਹਿਲਾਂ ਹੀ ਇਕ ਸਾਧੂ ਨਾਲ ਜੁੜੇ ਹੋਏ ਸਨ ਜੋ ਕਿ ਤਲਾਬ ਦੇ ਕੰਢੇ ਤੇ ਰਹਿੰਦਾ ਸੀ।ਗੁਰੂ ਨਾਨਕ ਦੇਵ ਜੀ ਨੇ ਉਸ ਸਾਧੂ ਨਾਲ ਵਿਚਾਰ ਚਰਚਾ ਕੀਤੀ ਜਿਥੇ ਪਿੰਡ ਦੇ ਲੋਕ ਵੀ ਹਾਜ਼ਰ ਸਨ।ਸਾਧੂ ਨੇ ਗੁਰੂ ਜੀ ਦੀ ਧਾਰਮਿਕ ਉਤਮਤਾ ਪਛਾਣ ਲਈ ਅਤੇ ਪਿੰਡ ਵਾਲਿਆਂ ਨੇ ਵੀ ਗੁਰੂ ਜੀ ਦੀ ਮਹਾਨਤਾ ਮੰਨ ਲਈ। ਗੁਰਦੁਆਰਾ ਪਾਤਿਸ਼ਾਹੀ ਪਹਿਲੀ, ਛੇਵੀਂ ਅਤੇ ਨੌਵੀਂ, ਪਹਿਲੇ ਗੁਰੂ ਜੀ ਦੇ ਨਾਲ ਨਾਲ ਛੇਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਦੀ ਏਥੇ ਦੀ ਫੇਰੀ ਦੀ ਯਾਦ ਦਿਵਾਉਂਦਾ ਹੈ । ਗੁਰੂ ਨਾਨਕ ਦੇਵ ਜੀ ਇਸ ਤੋਂ ਅੱਗੇ ਹਰਿਆਣਾ ਦੇ ਸ਼ਹਿਰ ਪਹੋਵਾ ਗਏ।
 

Attachments

Dalvinder Singh Grewal

Writer
Historian
SPNer
Jan 3, 2010
622
379
75
Dear Sikhlove1,
I shall be putting the series in English as well soon after I complete this Punjabi version. I hope that meets your requirememt.
Dr Dalvinder Singh Grewal
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

The complete Shabd as composed by Guru Arjun ji and recorded on page 392 of the Sri Guru Granth Sahib (SGGS) is as follows:


ਆਸਾ ਮਹਲਾ ੫ ॥ Asa Mehla 5 (SGGS Page 392)


ਆਠ ਪਹਰ ਨਿਕਟਿ ਕਰਿ...

SPN on Facebook

...
Top