Punjabi, Guru Nanak sama, safar te sikhiavan da saar | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi, Guru Nanak sama, safar te sikhiavan da saar

Dalvinder Singh Grewal

Writer
Historian
SPNer
Jan 3, 2010
616
378
75
ਗੁਰੂ ਨਾਨਕ ਦੇਵ ਜੀ ਦਾ ਸਮਾਂ ਸਫਰ ਤੇ ਸਿਖਿਆਵਾਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗੁਰੂ ਨਾਨਕ ਦੇਵ ਜੀ ਦਾ ਸਮਾਂ 1469-1539 ਈਸਵੀ ਦਾ ਹੈ ਤੇ ਖੇਤਰ ਜਨਮ ਤਲਵੰਡੀ ਰਾਏ ਭੋਏ (ਅਜਕਲ ਨਨਕਾਣਾ ਸਾਹਿਬ) ਤੋਂ ਲੈ ਕੇ ਸਾਰੇ ਵਿਸ਼ਵ ਦਾ ਹੈ ਜਿਥੇ ਉਨ੍ਹਾਂ ਨੇ ਲੰਬੀਆਂ ਯਾਤਰਾਵਾਂ ਰਾਹੀਂ ਚਰਨ-ਛੋਹ ਤੇ ਗਿਆਨ-ਛਾਪ ਛੱਡੀ । ਵਿਸ਼ਵ ਉਤੇ ਉਸ ਸਮੇਂ ਮੁਸਲਿਮ, ਹਿੰਦੂ, ਇਸਾਈ, ਬੋਧ, ਜੈਨ ਆਦਿ ਮੁਖ ਧਰਮਾਂ ਦਾ ਬੋਲ-ਬਾਲਾ ਸੀ ਤੇ ਆਟੋਮਨ, ਪਰਸ਼ੀਅਨ, ਮੁਗਲ, ਮਾਜਾਪਾਹਿਤ ਤੇ ਚੀਨੀ ਸਲਤਨਤਾਂ ਏਸ਼ੀਆ, ਅਫਰੀਕਾ ਅਤੇ ਯੂਰਪ ਪ੍ਰਾਇਦੀਪਾਂ ਦੇ ਵਡੇ ਇਲਾਕੇ ਉਤੇ ਰਾਜ ਕਰਦੀਆਂ ਸਨ ਡਾਢੇ ਦਾ ਸਤੀਂ ਵੀਹੀਂ ਸੌ ਸੀ, ਤਾਕਤਵਰ ਰਾਜ ਕਮਾਉਂਦੇ ਸਨ ਤੇ ਬਾਕੀ ਗੁਲਾਮੀ ਵਰਗੀ ਜ਼ਿੰਦਗੀ ਜਿਉਂਦੇ ਸਨ ਉਸ ਵੇਲੇ ਦੀ ਰਾਜਨੀਤਕ, ਸਭਿਆਚਾਰਕ ਅਤੇ ਧਾਰਮਿਕ ਹਾਲਤ ਬੜੀ ਦਿਲ ਦਹਿਲਾ ਦੇਣ ਵਾਲੀ ਸੀ ਜਿਸ ਦਾ ਬਿਆਨ ਗੁਰੂ ਨਾਨਕ ਦੇਵ ਜੀ ਨੇ ਅਪਣੇ ਸ਼ਬਦਾˆ ਵਿਚ ਕੀਤਾ:

ਕਲਿ ਕਾਤੀ, ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ ।

ਕੂੜੁ ਅਮਾਵਸ, ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥(ਮਾਝ ਮ: 1, ਪੰਨਾ 145)

ਕਲਿਜੁਗ ਦੀ ਛੁਰੀ ਫੜ ਕੇ ਰਾਜੇ ਬੁੱਚੜ ਬਣੇ ਹੋਏ ਹਨ ਤੇ ਧਰਮ ਫੰਗ ਲਾਕੇ ਉੱਡ ਗਿਆ ਹੈ। ਝੂਠ ਦੀ ਮਸਿਆ ਦੀ ਕਾਲੀ ਰਾਤ ਅੰਦਰ ਸੱਚ ਦਾ ਚੰਦਰਮਾ ਕਿਤਿਓˆ ਵੀ ਚੜ੍ਹਦਾ ਨਹੀˆ ਦਿਸਦਾ।

ਕਲਿ ਹੋਈ ਕੁਤੇ ਮੁਹੀ, ਖਾਜੁ ਹੋਆ ਮੁਰਦਾਰੁ। ਕੂੜੁ ਬੋਲਿ ਬੋਲਿ ਭਉਕਣਾ, ਚੂਕਾ ਧਰਮੁ ਬੀਚਾਰੁ।

(ਸਾਰੰਗ, 1242)

ਕਲਿਯੁਗ ਦੇ ਇਸ ਹਨੇਰੇ ਵਿਚ ਆਦਮੀ ਉਨ੍ਹਾˆ ਕੁੱਤਿਆˆ ਵਰਗੇ ਹੋ ਗਏ ਹਨ ਜੋ ਲਾਸ਼ਾˆ ਨੂੰ ਟੁੱਟ ਕੇ ਪੈ ਜਾˆਦੇ ਹਨ।ਉਹ ਝੂਠ ਬਕਦੇ ਭੌˆਕਦੇ ਹਨ ਤੇ ਪਵਿਤਰਤਾ ਤੋˆ ਸੱਖਣੇ ਹਨ।

ਲਬੁ ਪਾਪੁ ਦੁਇ ਰਾਜਾ ਮਹਿਤਾ, ਕੂੜੁ ਹੋਆ ਸਿਕਦਾਰੁ।

ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ।

ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ॥(ਆਸਾ, 468-69)

ਰਾਜਿਆˆ ਦਾ ਲਾਲਚ ਪੂਰਾ ਕਰਨ ਲਈ ਵਜ਼ੀਰ ਅਪਣੇ ਸਰਦਾਰਾˆ ਤੋˆ ਹਰ ਪਾਪ, ਹਰ ਤਰ੍ਹਾˆ ਦਾ ਝੂਠ ਬੋਲ ਕੇ ਕਰਵਾਉˆਦੇ ਹਨ।ਛੋਟੇ ਹਾਕਮਾˆ ਨੂੰ ਭੋਗ ਵਿਲਾਸ ਵਿਚ ਫਸਾ ਕੇ ਉਨ੍ਹਾˆ ਤੋˆ ਮਤਲਬ ਪੂਰਾ ਕਰਨ ਲਈ ਸਲਾਹ ਲਈ ਜਾˆਦੀ ਹੈ ਤੇ ਸਾਰੇ ਇਕੱਠੇ ਬਹਿਕੇ ਲੋਕਾˆ ਨੂੰ ਲੁੱਟਣ ਦੇ ਦਾਅ-ਪੇਚ ਸੋਚਦੇ ਹਨ।

ਰਾਜੇ ਸੀਹ ਮੁਕਦਮ ਕੁਤੇ, ਜਾਇ ਜਗਾਇਨਿ ਬੈਠੇ ਸੁਤੇ।

ਚਾਕਰ ਨਹਦਾ ਪਾਇਨਿ ਘਾਉ, ਰਤੁ ਪਿਤੁ ਕੁਤਿਹੋ ਚਟੁ ਜਾਹੁ॥(ਮਲਾਰ, 1288)

ਰਾਜੇ ਸ਼ੇਰਾˆ ਵਾˆਗ ਲੋਕਾˆ ਦੇ ਸ਼ਿਕਾਰੀ ਹਨ ਤੇ ਅਹਿਲਕਾਰ ਪਾੜ ਖਾਣੇ ਕੁੱਤੇ ਬਣੇ ਹੋਏ ਹਨ। ਸੋਚ-ਸਮਝਾˆ ਤੋˆ ਸੱਖਣੀ ਸੁੱਤੀ ਜੰਤਾ ਨੂੰ ਜਗਾਉˆਦੇ, ਸਤਾਉˆਦੇ ਹਨ। ਨੌਕਰ ਨਹੁੰਦਰਾˆ ਮਾਰ ਕੇ ਨੋਚਕੇ ਜ਼ਖਮ ਲਾਉˆਦੇ ਹਨ ਤੇ ਗਰੀਬ ਜੰਤਾ ਦਾ ਲਹੂ ਪੀˆਦੇ ਤੇ ਮਿੱਝ ਚੂੰਡਦੇ ਹਨ।

ਕਾਦੀ ਕੂੜੁ ਬੋਲਿ ਮਲੁ ਖਾਇ। ਬ੍ਰਾਹਮਣੁ ਨਾਵੈ ਜੀਆ ਘਾਇ।

ਜੋਗੀ ਜੁਗਤਿ ਨ ਜਾਣੈ ਅੰਧੁ, ਤੀਨੇ ਓਜਾੜੇ ਕਾ ਬੰਧੁ॥ (ਧਨਾਸਰੀ, 662)

ਕਾਜ਼ੀ ਕੂੜ ਬੋਲ ਕੇ ਵੱਢੀ ਦੀ ਗੰਦਗੀ ਖਾˆਦਾ ਹੈ। ਬ੍ਰਾਹਮਣ ਜੀਵਾˆ ਦੀ ਹਤਿਆ ਕਰਕੇ ਇਸ਼ਨਾਨ ਕਰਕੇ ਅਪਣੇ ਆਪ ਨੂੰ ਪਵਿਤਰ ਸਮਝਦਾ ਹੈ।ਅੰਨ੍ਹੇ ਯੋਗੀ ਨੂੰ ਪਤਾ ਹੀ ਨਹੀˆ ਕਿ ਉਸਨੇ ਕਿਸ ਰਾਹ ਤੇ ਚਲਣਾ ਹੈ। ਤਿੰਨੇ ਹੀ ਜਗਤ ਦੇ ਉਜਾੜਾ ਕਰਨ ਲੱਗੇ ਹੋਏ ਹਨ।

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ॥(ਤਿਲੰਗ, ਪੰਨਾ 722)

ਲੱਜਾ ਅਤੇ ਸੱਚ ਦੋਨੋˆ ਹੀ ਅਲੋਪ ਹੋ ਗਏ ਹਨ ਤੇ ਝੂਠ ਪਰਧਾਨ ਬਣਿਆ ਫਿਰਦਾ ਹੈ।

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥ 1 ॥(ਤਿਲੰਗ, ਪੰਨਾ 723)

ਕਾਤਲਾˆ ਦੀ ਇਸ ਦੁਨੀਆˆ ਵਿਚ ਖੂਨ ਦੀਆˆ ਘੋੜੀਆˆ ਗਾਈਆˆ ਜਾˆਦੀਆˆ ਹਨ ਅਤੇ ਰੱਤ ਦਾ ਕੇਸਰ ਛਿੜਕਿਆ ਜਾˆਦਾ ਹੈ।

ਖਤ੍ਰੀਆ ਤ ਧਰਮੁ ਛੋਡਿਆ, ਮਲੇਛ ਭਾਖਿਆ ਗਹੀ।

ਸ੍ਰਿਸਟਿ ਸਭ ਇਕ ਵਰਨ ਹੋਈ, ਧਰਮ ਕੀ ਗਤਿ ਰਹੀ॥(ਧਨਾਸਰੀ, 663)

ਖਤ੍ਰੀਆˆ ਨੇ ਅਪਣਾ ਲੋਕ-ਰੱਖਿਆ ਦਾ ਧਰਮ ਛੱਡ ਦਿਤਾ ਹੈ ਤੇ ਗੁਲਾਮ ਬਣਕੇ, ਧਾੜਵੀਆˆ ਦੀ ਬੋਲੀ ਬੋਲਦੇ ਹਨ।ਸਾਰੀ ਦੁਨੀਆˆ ਮਲੇਛ ਹੋ ਗਈ ਹੈ ਤੇ ਧਰਮ-ਕਰਮ ਦੀ ਤੇ ਸਚਾਈ ਦੀ ਮਰਯਾਦਾ ਭੁੱਲ ਗਈ ਹੈ।

ਰੰਨਾ ਹੋਈਆ ਬੋਧੀਆ, ਪੁਰਸ ਹੋਏ ਸਈਆਦ। ਸੀਲੁ, ਸੰਜਮੁ, ਸੁਚ ਭੰਨੀ, ਖਾਣਾ ਖਾਜੁ ਅਹਾਜੁ॥

ਸਰਮੁ ਗਇਆ ਘਰਿ ਆਪਣੈ ਪਤਿ ੳਠਿ ਚਲੀ ਨਾਲਿ। (ਸਾਰੰਗ, 1243)

ਨਾਰੀਆˆ ਦੀ ਮੱਤ ਮੰਨ ਕੇ ਮਰਦ ਲੁੱਟ-ਖੋਹੀ ਕਰਨ ਲਗ ਪਏ ਹਨ। ਨਿਮਰਤਾ, ਸਵੈ-ਸੰਜਮ ਅਤੇ ਪਵਿਤਰਤਾ ਖਤਮ ਹੋ ਗਏ ਹਨ; ਲੋਕਾˆ ਦਾ ਖਾਜਾ ਇਹੋ ਜਿਹਾ ਹੈ ਜੋ ਉਹ ਹਜ਼ਮ ਹੀ ਨਹੀˆ ਕਰ ਸਕਦੇ। ਸ਼ਰਮ ਤਾˆ ਕੋਈ ਹੈ ਹੀ ਨਹੀˆ ਤੇ ਇਜ਼ਤ-ਆਬਰੂ-ਅਣਖ ਜਿਵੇˆ ਮਰ-ਮਿਟ ਗਏ ਹੋਣ।

ਸਾਫ ਜ਼ਾਹਿਰ ਹੈ ਕਿ ਇਹ ਇਨਸਾਨੀਅਤ ਦੇ ਅਤਿ ਨਿਘਾਰ ਦਾ ਸਮਾˆ ਸੀ। ਪਿਆਰ ਦੀ ਥਾˆ ਨਫਰਤ ਹਰ ਦਿਲ ਵਿਚ ਵਸੀ ਹੋਈ ਸੀ। ਊਚ-ਨੀਚ, ਜਾਤ-ਪਾਤ, ਫਿਰਕਾ-ਪ੍ਰਸਤੀ ਧਰਮ ਤੇ ਸਮਾਜ ਦੋਨਾˆ ਵਲੋˆ ਹੀ ਪਰਵਾਣ ਕਰ ਲਏ ਗਏ ਸਨ।ਵੇਦਾˆ ਅਤੇ ਪੁਰਾਨਾˆ ਦੇ ਨਾਮ ਤੇ ਬ੍ਰਾਹਮਣ ਆਪਸੀ ਬਹਿਸ ਬਾਜ਼ੀ ਵਿਚ ਉਲਝੇ ਹੋਏ ਸਨ । ਕੇਵਲ ਹਿੰਦੁ ਧਰਮ ਹੀ ਚਾਰ ਵਰਨਾˆ ਵਿੱਚ ਨਹੀˆ ਸੀ ਵੰਡਿਆ ਹੋਇਆ, ਮੁਸਲਮਾਨ ਵੀ ਚਾਰ ਵਰਨਾˆ ਹਨਫੀ, ਸ਼ਫਾਈ, ਮਲਿਕੀ ਅਤੇ ਹਨਬਾਲੀ ਵਿੱਚ ਵੰਡੇ ਹੋਏ ਸਨ। ਹਿੰਦੂ ਗਾˆ ਤੇ ਗੰਗਾ ਨੂੰ ਪੂਜਦੇ ਸਨ ਤਾˆ ਮੁਸਲਮਾਨ ਮੱਕਾ ਅਤੇ ਕਾਬਾ ਨੂੰ ਪੂਜਦੇ ਸਨ। ਉਹ ਅਪਣੇ ਪਵਿਤਰ ਗ੍ਰੰਥਾˆ ਦੀਆˆ ਸਿਖਿਆਵਾˆ ਨੂੰ ਭੁਲ ਗਏ ਸਨ ਤੇ ਸਚਾਈ ਤˆੋ ਦੂਰ ਜਾ ਚੁਕੇ ਸਨ । ਰੀਤੀ-ਰਿਵਾਜਾˆ ਦੀ ਬਹੁਲਤਾ ਦੇ ਘਚੌਲੇ ਵਿਚ ਵਿਚ ਅਧਿਆਤਮਕਤਾ ਗੁਆਚ ਗਈ ਸੀ। ਇਨਸਾਨਾˆ ਦੇ ਆਪਸੀ ਵਾਦ-ਵਿਵਾਦਾˆ ਕਰਕੇ ਇਨਸਾਨੀਅਤ ਰੁਲ ਰਹੀ ਸੀ ਅਤੇ ਸਾਰੀ ਲੁਕਾਈ ਮਦਦ ਦੀ ਪੁਕਾਰ ਕਰ ਰਹੀ ਸੀ । ਉਸ ਸਮੇˆ ਪ੍ਰਮਾਤਮਾˆ ਨੇ ਸੰਸਾਰ ਵਿੱਚ ਫੈਲੇ ਇਸ ਡੂੰਘੇ ਹਨੇਰੇ ਨੂੰ ਦੂਰ ਕਰਨ ਤੇ ਗਿਆਨ ਦਾ ਚਾਨਣ ਵੰਡਣ ਲਈ ਗੁਰੂ ਨਾਨਕ ਦੇਵ ਜੀ ਨੂੰ ਜਗਤ ਤੇ ਭੇਜਿਆ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣ ਹੋਆ।(ਭਾਈ ਗੁਰਦਾਸ ਵਾਰ1, ਪਉੜੀ 27)

ਗੁਰੂ ਨਾਨਕ ਦੇਵ ਜੀ ਦੀ ਸਿਖਿਆ ਦਾ ਵਰਨਣ ਸਿੱਖਾˆ ਦੇ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਮਿਲਦਾ ਹੈ।ਗੁਰੂ ਨਾਨਕ ਦੇਵ ਜੀ ਨੇ ਇਕ ਪ੍ਰਮਾਤਮਾˆ ਦਾ ਸਿਧਾˆਤ ਅਪਨਾਇਆ ਜਿਸ ਨੂੰ ਇਉˆ ਬਿਆਨਿਆˆ:

1ਓ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥(ਪੰਨਾ 1)

ਸਭ ਤੋˆ ਵੱਡਾ, ਸਭ ਨੂੰ ਰਚਣ, ਪਾਲਣ, ਵਿਸਥਾਰਨ ਤੇ ਸੰਘਾਰਣ ਵਾਲਾ ਸਿਰਫ ਪ੍ਰਮਾਤਮਾˆ ਹੀ ਹੈ । ਉਸੇ ਦਾ ਨਾਮ ਸੱਚਾ ਹੈ ਸਥਾਈ ਹੈ ਕਿਉˆਕਿ ਉਹ ਬਦਲਣਹਾਰ ਨਹੀˆ। ਬਾਕੀ ਸਾਰੀ ਰਚਨਾ ਬਦਲਣਹਾਰ ਹੈ ਇਸ ਲਈ ਝੂਠੀ ਹੈ ।ਸਾਰੀ ਦੁਨੀਆˆ ਦਾ ਕਰਤਾ ਹੀ ਵਿਸ਼ਵ ਦਾ ਪੁਰਖਾ ਹੈ ਜਿਸ ਦਾ ਹੁਕਮ ਸਭ ਨੇ ਮੰਨਣਾ ਹੇ ।ਉਸ ਦੇ ਹੁਕਮੋ ਬਗੈਰ ਪੱਤਾ ਵੀ ਨਹੀˆ ਹਿਲਦਾ।ਉਹ ਕਿਸੇ ਤੋˆ ਨਾ ਡਰਦਾ ਹੈ ਤੇ ਨਾˆ ਹੀ ਕਿਸੇ ਦੇ ਨਾਲ ਵੈਰ ਰਖਦਾ ਹੈ ਕਿਉˆਕਿ ਉਸ ਦੇ ਬਰਾਬਰ ਦਾ ਹੈ ਹੀ ਕੋਈ ਨਹੀˆ ਇਹ ਰਾਜੇ ਮਹਾਰਾਜੇ, ਸੁਲਤਾਨ ਖਾਨ ਵੀ ਨਹੀˆ ਜੋ ਉਸੇ ਦੇ ਹੀ ਬਣਾਏ ਹੋਏ ਹਨ।ਇਹ ਜੋ ਰਾਜੇ ਮਹਾਰਾਜੇ ਪਰਜਾ ਉਪਰ ਇਤਨੇ ਜ਼ੁਲਮ ਕਰਦੇ ਹਨ ਇਨ੍ਹਾ ਸਭ ਨੇ ਮਿਟ ਜਾਣਾ ਹੈ। ਇਹ ਸਭ ਤੋˆ ਵਡੇ ਨਹੀˆ ਇਨ੍ਹਾˆ ਤੋˆ ਵਡਾ ਪ੍ਰਮਾਤਮਾˆ ਹੈ ਤੇ ਸਭ ਉਸੇ ਹੁਕਮ ਵਿਚ ਚਲਦੇ ਹਨ ਉਸ ਦੇ ਹੁਕਮ ਬਿਨਾ ਕੁਝ ਨਹੀˆ ਕਰ ਸਕਦੇ।ਉਸਦੀ ਨਜ਼ਰ ਪੁਠੀ ਹੋ ਜਾਵੇ ਤਾˆ ਸਾਰੇ ਖਾਨ ਸੁਲਤਾਨ ਮਾਰੇ ਜਾਣਗੇ ਜਾˆ ਮੰਗਣ ਤੇ ਆ ਜਾਣਗੇ।

ਸੋ ਪਾਤਸਾਹੁ, ਸਾਹਾ ਪਾਤਿਸਾਹਿਬ, ਨਾਨਕ ਰਹਿਣ ਰਜਾਈ॥ (ਜਪੁ ਪੰਨਾ 6)

ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ॥ (ਸਿਰੀ 16)

ਨਦਰਿ ਉਪਠੀ ਜੇ ਕਰੇ ਸੁਲਤਾਨਾˆ ਘਾਉ ਕਰਾਇਦਾ। (ਆਸਾ 472)

ਭਾਣੈ ਤਖਤਿ ਵਡਾਈਆ, ਭਾਣੈ ਭੀਖ ਉਦਾਸਿ ਜੀਉ॥ (ਸੂਹੀ 762)

ਸਾਰਾ ਵਿਸ਼ਵ ਉਸੇ ਦੀ ਹੀ ਰਚਨਾ ਹੈ । ਨਾ ਉਹ ਕਿਸੇ ਤੋˆ ਡਰਦਾ ਹੈ ਤੇ ਨਾˆ ਉਸ ਦਾ ਕਿਸੇ ਨਾਲ ਵੈਰ ਹੈ।ਉਹ ਮਰਨ ਜੰਮਣ ਤੋˆ ਬਾਹਰ ਹੈ ਤੇ ਕਿਸੇ ਜੂਨ ਵਿਚ ਨਹੀˆ ਪੈˆਦਾ। ਗੁਰੂ ਦੀ ਮਿਹਰ ਸਦਕਾ ਹੀ ਉਸਨੂੰ ਪਾਇਆ ਜਾ ਸਕਦਾ ਹੈ।ਉਸੇ ਨੂੰ ਹੀ ਵਾਰ ਵਾਰ ਜਪਣਾ ਚਾਹੀਦਾ ਹੈ।ਉਸ ਦਾ ਹੁਕਮ. ਅੁਸ ਦਾ ਭਾਣਾ ਮੰਨਕੇ ਜੱਗਤ ਵਿਚ ਅਪਣੀ ਜ਼ਿਮੇਵਾਰੀ ਮਿਭਾਉਣੀ ਚਾਹੀਦੀ ਹੈ ਤੇ ਸਾਰੇ ਜੀਵਾˆ ਨੂੰ ਪਿਆਰ ਕਰਨਾ ਹੈ ਕਿਉˆਕਿ ਉਹ ਸਭ ਲਈ ਇਕ ਹੈ ਤੇ ਇਸ ਤਰ੍ਹਾˆ ਅਸੀ ਸਾਰੇ ਭਾਈ ਭਾਈ ਹਾˆ।

ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਲੋਕਾˆ ਦੇ ਸਵਾਰਥ ਕਰਕੇ ਇਨਸਾਨਾˆ ਵਿਚ ਦੀਵਾਰਾˆ ਪੈਦਾ ਹੋ ਗਈਆˆ ਹਨ । ਇਹ ਕੂੜ ਦੀ ਕੰਧ ਪ੍ਰਮਾਤਮਾˆ ਦੁਆਰਾ ਦਰਸਾਏ ਰਸਤੇ ਤੇ ਚਲ ਕੇ ਹੀ ਢਾਈ ਜਾ ਸਕਦੀ ਹੈ । ਇਹ ਕੁਦਰਤੀ ਕਾਨੂੰਨ ਸਭ ਤੇ ਲਾਗੂ ਹੁੰਦਾ ਹੈ ਅਤੇ ਸਭ ਲਈ ਇਕ ਸਮਾਨ ਹੈ । ਗੁਰੂ ਸਾਹਿਬ ਨੇ ਸਿਧਾˆਤ ਸਭ ਨੂੰ ਦਿਤਾ ਜਿਵੇ ਕਿ ਰਾਜੇ, ਦਾਸ, ਅਮੀਰ, ਗਰੀਬ, ਉਚ ਅਤੇ ਨੀਚ ਬਰਾਬਰ ਹਨ ਤੇ ਇਸੇ ਸਿਧਾˆਤ ਦਾ ਬੜਾ ਪ੍ਰਚਾਰ ਕੀਤਾ । ਉਹ ਸੰਸਾਰ ਵਿੱਚ ਸਾਰੇ ਲੋਕਾˆ ਤਕ ਪਹੰਚੇ ਅਤੇ ਸੱਚ ਦੇ ਸਿਧਾˆਤ ਦਾ ਸ਼ਬਦਾˆ ਰਾਹੀˆ ਵਿਆਖਿਆ ਕੀਤੀ । ਉਨ੍ਹਾˆ ਨੇ ਪੰਡਿਤਾˆ, ਕਾਜ਼ੀਆˆ, ਮੁਲਾˆ ਵਲੋˆ ਧਰਮ ਨੂੰ ਲੋਕਾਈ ਲੁੱਟਣ, ਭਰਮਾਉਣ, ਵਰਗਲਾਉਣ ਲਈ ਵਰਤੇ ਜਾ ਰਹੇ ਤਰੀਕਿਆˆ ਦਾ ਖੁਲ੍ਹ ਕੇ ਖੰਡਨ ਕੀਤਾ ਜਿਸ ਲਈ ਉਨ੍ਹਾˆ ਨੇ ਸੰਸਾਰ ਦੀ ਯਾਤਰਾ ਕੀਤੀ ਅਤੇ ਰਾਜਿਆˆ, ਕਾਜੀਆˆ, ਮੁਲਾˆ, ਸਿਧਾˆ, ਪੰਡਿਤਾˆ ਦੇ ਨਾਲ ਨਾਲ ਆਮ ਆਦਮੀਆˆ ਨੂੰ ਮਿਲੇ । ੳਨ੍ਹਾˆ ਨੇ ਤਾਕਤਵਾਰ ਲੋਕਾˆ ਨੂੰ

ਦਸਿਆ ਕਿ ਉਹ ਵੀ ਪ੍ਰਮਾਤਮਾˆ ਦੇ ਉਤਨੇ ਹੀ ਅੰਸ ਹਨ ਜਿਤਨੇ ਗ੍ਰੀਬ ਲੋਕ।ਸਾਰੇ ਸਮਾਨ ਹਨ ਅਤੇ ਕਿਸੇ ਤਰ੍ਹਾˆ ਵੀ ਕਿਸੇ ਦੂਸਰੇ ਤੋˆ ਉਚੇ ਜਾˆ ਵਧੀਆ ਨਹੀਂ ਹਨ । ਸਭ ਦਾ ਪ੍ਰਮਾਤਮਾਂ ਤੇ ਇਕੋ ਜਿਹਾ ਅਧਿਕਾਰ ਹੈ । ਸਭ ਨੂੰ ਆਪਣੀ ਜ਼ਿੰਦਗੀ ਖੁਸ਼ਹਾਲੀ ਅਤੇ ਸੰਤੁਸ਼ਟੀ ਨਾਲ ਜਿਉਣ ਦਾ ਪੂਰਾ ਪੂਰਾ ਅਧਿਕਾਰ ਹੈ । ਉਨ੍ਹਾˆˆ ਨੂੰ ਸਭ ਨਾਲ ਵੰਡ ਕੀ ਖਾਣਾ ਚਾਹੀਦਾ ਹੈ ਨਾ ਕਿ ਖੋਹ ਕੇ ।

ਗੁਰੂ ਨਾਨਕ ਦਾ ਸੰਦੇਸ਼ ਸਚਾਈ ਤੇ ਚਲਣ, ਉਤਮ ਵਿਉਹਾਰ, ਪ੍ਰਮਾਤਮਾˆ ਦੀ ਇਕਸਾਰਤਾ, ਸਮੁਚਾ ਵਿਸ਼ਵ ਭਾਈਚਾਰਾ, ਮਾਨਵ-ਸੇਵਾ, ਸਭ ਲਈ ਸ਼ਾˆਤੀ ਤੇ ਸੁਖ ਭਰਪੂਰ ਜੀਵਨ ਦਾ ਸੀ ਜਿਸਨੂੰ ਸਭ ਨੇ ਖੁਲ੍ਹ ਕੇ ਸਵੀਕਾਰ ਵੀ ਕੀਤਾ । ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾˆ ਅਤੇ ਉਸ ਦੇ ਜੀਆˆ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ । ਉਨ੍ਹਾˆ ਦਾ ਵਿਸ਼ਵਾਸ ਸੀ ਕਿ ਪ੍ਰਮਾਤਮਾˆ ਦੇ ਬਣਾਏ ਬੰਦਿਆˆ ਨਾਲ ਪਿਆਰ ਕਰਨਾ ਅਤੇ ਉਨ੍ਹਾˆ ਦੀ ਸੇਵਾ ਕਰਨੀ ਹੀ ਪ੍ਰਮਾਤਮਾˆ ਦੀ ਸੱਚੀ ਭਗਤੀ ਹੈ ।ਇਸ ਤਰ੍ਹਾˆ ਉਨ੍ਹਾˆ ਨੇ ਲੋਕਾˆ ਨੂੰ ਸਹੀ ਧਰਮ ਬਾਰੇ ਚਾਨਣਾ ਪਾਇਆ । ਸਹੀ ਅਰਥਾˆ ਵਿੱਚ ਧਰਮ ਹੀ ਸਭ ਕੁਝ ਹੈ ਜਿਸ ਨੇ ਸਮਾਜ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ । ਸਾਰੇ ਮਨੁੱਖ ਜਾਤੀ ਦਾ ਇਕੋ ਧਰਮ ਹੈ ਕਿਉˆਕਿ ਸਾਰਾ ਵਿਸ਼ਵ ਉਸੇ ਦਾ ਰਚਿਆ ਹੋਇਆ ਹੈ।ਗੁਰੂ ਜੀ ਨੇ ਕਵਿਤਾ ਅਤੇ ਸੰਗੀਤ ਨੂੰ ਸਭ ਕੋਲ ਪਹੰਚਣ ਦਾ ਤਰੀਕਾ ਅਪਣਾਇਆ । ਉਨ੍ਹਾˆˆ ਨੇ ਪ੍ਰਮਾਤਮਾˆ ਦਾ ਵਰਨਣ ਅਲਗ ਅਲਗ ਰੂਪਾˆ ਵਿੱਚ ਕੀਤਾ । ਉਨ੍ਹਾˆ ਨੇ ਸਭ ਨੂੰ ਧਰਮ, ਜਾਤੀ, ਰੰਗ ਦੇ ਅਧਾਰ ਤੇ ਚਲ ਰਹੇ ਭੇਦ-ਭਾਵਾˆ ਨੂੰ ਭੁਲਣ ਲਈ ਕਿਹਾ । ਉਨ੍ਹਾˆ ਨੇ ਅਪਣੇ ਸਿਧਾˆਤ 'ਕਿਰਤ ਕਰਨਾ, ਨਾਮ ਜਪਣ ਅਤੇ ਵੰਡ ਛਕਣ' ਦਾ ਪ੍ਰਚਾਰ ਵੀ ਕੀਤਾ ਤੇ ਖੁਦ ਕਰਤਾਰਪੁਰ ਰਹਿੰਦੇ ਵਕਤ ਅਪਣਾਇਆ ਵੀ।ਇਸਤਰ੍ਹਾˆ ਗੁਰੂ ਨਾਨਕ ਦੇਵ ਜੀ ਦਾ ਸਿਧਾˆਤ ਸਾਰੇ ਵਿਸ਼ਵ ਲਈ ਸਮਾਜਿਕ ਤੇ ਰਾਜਨੀਤਕ ਜੀਵਨ ਵਿੱਚ ਨਿਖਾਰ ਲਿਆਉਣ ਦਾ ਸੀ।

ਗੁਰੂ ਨਾਨਕ ਦੇਵ ਜੀ ਦੇ ਸਿਧਾˆਤ ਦਾ ਅਸਰ ਸਾਰੇ ਜਗਤ ਤੇ ਪਿਆ ਤੇ ਸਾਰੇ ਜਗਤ ਨੇ ਇਸ ਨੂੰ ਸਵਿਕਾਰ ਕੀਤਾ।ਇਸ ਦੀ ਕਾਮਯਾਬੀ ਸਦਕਾ ਸਮੁਚੇ ਸਮਾਜ ਵਿਚ ਫੈਲੇ ਫਰਕ ਨੂੰ ਖਤਮ ਕਰ ਦਿਤਾ।ਨਤੀਜੇ ਦੇ ਤੌਰ ਤੇ ਗੁਰੂ ਸਾਹਿਬ ਜੀ ਦੇ ਉਪਾਸ਼ਕ ਦੀ ਗਿਣਤੀ 15 ਕ੍ਰੋੜ ਹੋ ਗਈ। ਉਨ੍ਹਾˆ ਦੇ ਉਪਾਸ਼ਕਾˆ ਵਿਚ ਸਿੱਖ, ਖਾਲਸੇ, ਨਾਨਕਪੰਥੀ, ਸਿੰਧੀ, ਨਿਰੰਕਾਰੀ, ਰਾਧਾਸਵਾਮੀ, ਸਿਕਲੀਗਰ, ਵਣਜਾਰੇ, ਸਤਨਾਮੀ, ਜੌਹਰੀ, ਕਰਮਾਪਾ ਲਾਮਾ, ਕੁਰੇਸ਼ ਅਤੇ ਬੁੱਧ ਆਦਿ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਉਪਾਸ਼ਕ ਸਨ ।ਕਈ ਪੀੜੀਆˆ ਲੰਘ ਚੁਕੀਆˆ ਹਨ ਪਰ ਗੁਰੂ ਨਾਨਕ ਦੇਵ ਜੀ ਦੇ ਉਪਾਸ਼ਕਾˆ ਦੀ ਗਿਣਤੀ ਲਗਾਤਾਰ ਵਧੱਦੀ ਜਾ ਰਹੀ ਹੈ । ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਨਾਨਕ ਦੇਵ ਦੁਆਰਾ ਦਿਤੇ ਸਿਧਾˆਤ ਨੂੰ ਦ੍ਰਿੜ ਕਰਵਾਇਆ।ਉਨ੍ਹਾˆ ਨੇ ਆਪਣੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸਿਧਾਤਾˆ ਵਿਚ ਕੋਈ ਫਰਕ ਦਾ ਨਹੀˆ ਪਾਇਆ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾˆ ਦਾ ਜ਼ਿਕਰ 'ਮਹਿਲ' ਕਰਕੇ ਆਉˆਦਾ ਹੈ ਜਿਵੇˆ ਕਿ ਮਹਿਲ 5 ਦਾ ਅਰਥ ਹੈ ਗੁਰੂ ਅਰਜਨ ਦੇਵ ਜੀ । ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿਧਾˆਤ ਇਤਨੇ ਸੋਖੇ ਹਨ ਕਿ ਉਹ ਸਭ ਦੇ ਦਿਲਾˆ ਵਿਚ ਘਰ ਕਰ ਰਹੇ ਹਨ ਤੇ ਉਨ੍ਹਾˆ ਉਤੇ ਸੌਖਿਆˆ ਹੀ ਚੱਲਿਆ ਜਾ ਸਕਦਾ ਹੈ।ਉਨ੍ਹਾˆ ਦਾ ਸਿਧਾˆਤ ਪੂਰੇ ਜਗਤ ਲਈ ਅਤੇ ਹਰ ਸਮੇ ਲਈ ਹਨ ਜਿਸ ਲਈ ਉਨ੍ਹਾˆ ਨੂੰ ਜਗਤ-ਗੁਰੂ ਕਰਕੇ ਜਾਣਿਆ ਜਾˆਦਾ ਹੈ । ਇਤਨੇ ਘਟ ਸਮੇ ਵਿੱਚ ਕੀਤੇ ਗਏ ਗੁਰੂ ਸਾਹਿਬ ਦੇ ਇਤਨੇ ਵੱਡੇ ਕੰਮ ਸਹੀ ਮਾਇਨੇ ਵਿੱਚ ਇਕ ਚਮਤਕਾਰ ਹੀ ਹਨ ।

ਯਾਤਰਾਵਾ
1580023546771.png


ਨਾਨਕ ਤੋˆ ਗੁਰੂ ਨਾਨਕ ਤੇ ਹੁਣ ਜਗਤ ਗੁਰੂ ਨਾਨਕ ਬਣਨ ਦਾ ਸਫਰ ਵੀ ਵਿਲੱਖਣ ਹੈ। ਉਨ੍ਹਾˆ ਨੇ ਅਪਣੀ ਨੌਕਰੀ ਤੋ ਅਸਤੀਫਾ ਦੇ ਦਿਤਾ ਅਤੇ ਭਗਤੀ ਤੇ ਨਾਮ ਦੇ ਪਰਿਚਾਰ ਲਈ ਨਿਕਲ ਪਏ । 26 ਸਾਲ (1498-1524 ਈ:) ਲਗਾਤਾਰ ਲੰਬੀਆˆ ਯਾਤਰਾਵਾˆ ਕੀਤੀਆ ਜਿਨ੍ਹਾˆ ਨੂੰ ਚਾਰ ਉਦਾਸੀਆˆ ਦੇ ਨਾਮ ਨਾਲ ਜਾਣਿਆ ਜਾˆਦਾ ਹੈ ।

ਗੁਰੂ ਨਾਨਕ ਦੇਵ ਜੀ ਯਾਤਰਾ ਸੰਖੇਪ

ਯਾਤਰਾਵਾˆ ਦੌਰਾਨ ਉਹ ਅਲਗ ਅਲਗ ਧਰਮਾˆ, ਜਾਤੀਆˆ, ਸਮਾਜ ਦੇ ਲੋਕਾ ਨੂੰ ਮਿਲੇ ।ਲੱਗ ਭੱਗ ਸਾਰੀਆ ਯਾਤਰਾਵਾˆ ਪੈਦਲ ਕੀਤੀਆˆ ਭਾਵੇˆ ਕਿ ਕਿਤੇ ਕਿਤੇ ਕਿਸ਼ਤੀਆˆ ਤੇ ਸਮੁੰਦਰੀ ਜਹਾਜ਼ਾˆ ਵਿਚ ਵੀ ਸਫਰ ਕੀਤਾ। ਉਹਨਾˆ ਦੇ ਸਾਰੇ ਸਫਰ ਵਿਚ ਸਾਥੀ ਭਾਈ ਮਰਦਾਨਾ ਸੀ। ਉਹਨਾˆ ਨੇ ਚਾਰ ਸਮੁਚੇ ਵਿਸ਼ਵ ਵਿਚ ਸੁਨੇਹਾ ਦੇਣ ਲਈ 1498 ਤੋ 1524 ਤਕ ਲਗ ਭਗ 50,000 ਕਿਲੋਮੀਟਰ ਤੋˆ ਉਪਰ ਦੀ ਯਾਤਰਾ ਕੀਤੀ ।

ਹਕ, ਸਚ, ਇਨਸਾਫ, ਬਰਾਬਰੀ, ਭਾਈਵਾਲਤਾ ਸ਼ਾˆਤੀ, ਪ੍ਰੇਮ ਦੀ ਇਸ ਫਿਲਾਸਫੀ ਦੇ ਪਰਚਾਰ ਪ੍ਰਸਾਰ ਲਈ ਗੁਰੂ ਨਾਨਕ ਦੇਵ ਜੀ ਨੇ ਲਗਭਗ ਸਾਰੇ ਵਿਸ਼ਵ ਦੀ ਯਾਤਰਾ ਕੀਤੀ ਤੇ ਹਰ ਵਰਗ ਰਾਜੇ, ਵਜ਼ੀਰ, ਮੁਕੱਦਮ, ਮੌਲਵੀ, ਮੁਲਾˆ, ਬ੍ਰਾਹਮਣ. ਪੰਡਿਤ, ਹਰ ਧਰਮ ਤੇ ਹਰ ਵਰਗ ਦੇ ਆਮ ਲੋਕ ਸਭਨਾˆ ਨੂੰ ਮੁਖਾਤਬ ਹੋਏ ਤੇ ਉਨ੍ਹਾ ਦੀ ਸਥਤੀ ਅਨੁਸਾਰ ਉਨ੍ਹਾˆ ਨੂੰ ਇਸ ਵਿਚਾਰ ਧਾਰਾ ਤੋ ਜਾਣੂ ਕਰਵਾ ਕੇ ਸੱਚ ਨਾਲ ਜੋੜਿਆ ਤੇ ਕੂੜ ਕੁਸਤ ਤੋˆ ਮੋੜਿਆ।ਪਹਿਲੀ ਉਦਾਸੀ ਵਿਚ ਉਹ ਸੁਲਤਾਨਪੁਰ ਲੋਧੀ ਤੋˆ ਚਲ ਕੇ ਪੰਜਾਬ ਗਾਹ ਕੇ ਅਜੋਕੇ ਹਰਿਆਣਾ, ਦਿਲੀ, ਉਤਰ ਪਰਦੇਸ਼, ਬਿਹਾਰ, ਬੰਗਾਲ ਸਮੇਤ ਅਜੋਕਾ ਬੰਗਲਾ ਦੇਸ਼, ਆਸਾਮ ਤੇ ਫਿਰ ਪੂਰਬੀ ਏਸ਼ੀਆ ਦੇ ਦੀਪਾˆ ਵਿਚੋˆ ਦੀ ਵਿਚਰਦੇ ਹੋਏ ਮੁੜ ਬੰਗਾਲ ਰਾਹੀˆ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਪਛਮੀ ਯੂ ਪੀ, ਤੇ ਹਰਿਆਣਾ ਹੁੰਦੇ ਹੋਏ ਸੁਲਤਾਨਪੁਰ ਲੋਧੀ ਪੰਜਾਬ ਪਰਤੇ। ਦੂਜੀ ਉਦਾਸੀ ਵੀ ਸੁਲਤਾਨਪੁਰੋˆ ਸ਼ੁਰੁ ਕਰ ਰਾਜਿਸਥਾਨ. ਪਛਮੀ ਮਧ ਪ੍ਰਦੇਸ਼, ਮਹਾਰਾਸ਼ਟਰ, ਆˆਧਰਾ, ਤਮਿਲਨਾਡ, ਸ੍ਰੀ ਲੰਕਾ, ਪਹੁੰਚੇ ਜਿਥੋˆ ਕੇਰਲ, ਕਰਨਾਟਕ ਪਛਮੀ ਮਹਾਰਾਸ਼ਟਰ, ਗੁਜਰਾਤ ਹੁੰਦੇ ਹੋਏ ਸਿੰਧ ਰਾਹੀˆ ਪੰਜਾਬ ਪਹੁੰਚੇ ਤੇ ਕਰਤਾਰਪੁਰ ਵਸਾਇਆ। ਤੀਜੀ ਉਦਾਸੀ ਕਰਤਾਰਪੁਰੋˆ ਚੱਲ ਹਿਮਾਚਲ, ਉਤਰਾˆਚਲ, ਮਾਨਸਰੋਵਰ, ਨੇਪਾਲ, ਸਿਕਿਮ, ਭੁਟਾਨ, ਤਿਬਤ, ਅਰੁਣਾਚਲ ਪ੍ਰਦੇਸ਼ ਹੁੰਦੇ ਹੋੲ ਚੀਨ, ਉਤਰੀ ਤਿਬਤ ਰਾਹੀˆ ਲਦਾਖ, ਕਸ਼ਮੀਰ ਜੰਮੂ ਹੁੰਦੇ ਹੋਏ ਕਰਤਾਰ ਪੁਰ ਪਹੁੰਚੇ।ਚੌਥੀ ਉਦਾਸੀ ਪੰਜਾਬ ਵਿਚੋˆ ਦੀ ਸਿੰਧ ਹੁੰਦੇ ਹੋੲ ਸਮੁੰਦਰੀ ਜਹਾਜ਼ ਰਾਹੀˆ ਯਮਨ, ਯੂਗੰਡਾ, ਮਿਸਰ, ਸਉਦੀ ਅਰਬ, ਇਜ਼ਰਾਈਲ, ਸੀਰੀਆ, ਤੁਰਕੀ, ਗਰੀਸ ਹੁੰਦੇ ਹੋਏ ਇਟਲੀ ਰੋਮ ਪਹੁੰਚੇ ਤੇ ਵਾਪਸੀ ਤੇ ਆਜ਼ਰਬਾਇਜਨ ਰਾਹੀˆ ਇਰਾਕ, ਇਰਾਨ ਤੇ ਮਧ ਪੂਰਬ ਏਸ਼ੀਆ ਦੀ ਰਿਆਸਤਾˆ ਵਿਚੋˆ ਦੀ ਅਫਗਾਨਿਸਤਾਨ ਹੁੰਦੇ ਹੋਏ ਕਰਤਾਰ ਪੁਰ ਪਹੁੰਚੇ। ਅਖੀਰਲੀ ਉਦਾਸੀ ਦੱਖਣੀ ਤੇ ਪੂਰਬੀ ਅਫਗਾਨਿਸਤਾਨ ਦੀ ਹੈ। ਗੁਰੂ ਜੀ ਨੇ ਲੱਖਾ ਮੀਲਾˆ ਦਾ ਸਫਰ ਕੀਤਾ ਬਹੁਤ ਪੈਦਲ ਤੇ ਕੁਝ ਸਮੁੰਦਰੀ ਜਹਾਜ਼ਾˆ ਤੇ ਹੋਰ ਸਾਧਨਾˆ ਰਾਹੀˆ ਕੀਤਾ।

ਗੁਰੂ ਨਾਨਕ ਦੇਵ ਜੀ ਨੇ ਜ਼ਿਆਦਾ ਤਰ ਪਰਚਾਰ ਸੰਗੀਤਕ ਸ਼ਬਦਾˆ ਨਾਲ ਕੀਤਾ ਜਿਸ ਵਿਚ ਭਾਈ ਮਰਦਾਨਾ ਉਸ ਨਾਲ ਰਬਾਬ ਨਾਲ ਸੰਗਤ ਕਰਦੇ ਸਨ। ਸ਼ਬਦ ਸਿਧੇ ਸ਼ਪਸਟ ਰੂਹਾˆ ਝੰਝੋੜ ਦੇਣ ਵਾਲੇ ਸਨ । ਉਨ੍ਹਾ ਦੇ ਇਹ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।

ਉਦਾਸੀਆˆ ਤੋ ਬਾਅਦ ਉਨ੍ਹਾˆ ਨੇ ਜੋ ਵੀ ਕਿਹਾ, ਉਸਨੂੰ ਅਮਲੀ ਜਾਮਾ ਵੀ ਪਵਾਇਆ ਜਿਸ ਲਈ ਕਰਤਾਰਪੁਰ ਨਗਰ ਵਸਾਇਆ ਅਤੇ ਭਗਤੀ ਦੇ ਨਾਲ ਨਾਲ ਖੇਤੀ ਵੀ ਕੀਤੀ ।ਭਾਈ ਲਹਿਣਾ ਨੂੰ ਗੁਰਤਾ ਗਦੀ ਬਖਸ਼ ਕੇ ਗੁਰੂ ਅੰਗਦ ਬਣਾ ਦਿਤਾ ਤਾˆ ਕਿ ਸਿਖਆਵਾˆ ਵਿਚ ਲਗਾਤਾਰਤਾ ਰਹੇ।ਗੁਰੂ ਨਾਨਕ ਦੇਵ ਜੀ 70 ਸਾਲ ਦੀ ਉਮਰ ਵਿਚ ਕਰਤਾਰਪੁਰ ਵਿਚ ਜੋਤੀ ਜੋਤ ਸਮਾਏ ਜਿਸਦਾ ਲਾˆਘਾ ਉਨ੍ਹਾˆ ਦੇ 550 ਵਾˆ ਜਨਮ ਦਿਵਸ ਤੇ ਖੋਲਿ੍ਆ ਗਿਆ ਹੈ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

In honor of the gurgaddi of Sri Guru Granth Sahib Ji on October 20 the Shabad of the Week is taken from the Hukamnama drawn at Sri Harimandir Sahib early this morning.

It is found on Ang 555...

SPN on Facebook

...
Top