• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Guru Nanak Orissa Vich

Dalvinder Singh Grewal

Writer
Historian
SPNer
Jan 3, 2010
1,245
421
78
ਗੁਰੂ ਨਾਨਕ ਦੇਵ ਜੀ ਉੜੀਸਾ ਵਿੱਚ

ਡਾ: ਦਲਵਿੰਦਰ ਸਿੰਘ ਗ੍ਰੇਵਾਲ

1582129072317.png


ਉੜੀਸਾ

ਬੰਗਾਲ ਤੋਂ ਗੁਰੁ ਨਾਨਕ ਦੇਵ ਜੀ ਉੜੀਸਾ ਪਹੁੰਚੇ। ਉਸ ਸਨੇਂ ਏਥੇ ਪ੍ਰਤਾਪ ਰੁਦਰ ਦੇਵ (1504-1532 ਈ.) ਵਿਚ ਰਾਜ ਕਰ ਰਿਹਾ ਸੀ ਜੋ ਗੁਰੂ ਨਾਨਕ ਦੇਵ ਜੀ ਨੂੰ ਕਟਕ ਤੇ ਪੁਰੀ ਵਿਚ ਮਿਲਿਆ।ਪੱਛਮੀ ਬੰਗਾਲ ਦੇ ਕਲਕਤਾ, ਚੰਦਰਕੋਨਾ ਅਤੇ ਹੋਰ ਥਾਵਾਂ ਦੀ ਫੇਰੀ ਪਿਛੋਂ ਗੁਰੂ ਜੀ ਹੁਗਲੀ ਅਤੇ ਬਰਦਵਾਨ ਹੁੰਦੇ ਹੋਏ ਅਲਵਾਰਾ ਨਦੀ ਪਾਰ ਕਰਕੇ ਉਹ ਬਲੇਸ਼ਵਰ ਪਹੁੰਚੇ । ਫਿਰ ਉਹ ਮੋਰਹੁੰਜਾਂ ਘਾਟੀ ਪਹੁੰਚੇ ਅਤੇ ਲਖਸ਼ੇਰ ਨਦੀ ਪਾਰ ਕੀਤੀ ਅਤੇ ਮੇਦਨੀਪੁਰ ਅਤੇ ਕਾਂਚੀਪੁਰ ਪਹੁੰਚੇ । ਉਸ ਤੋਂ ਬਾਅਦ ਉਹ ਬੈਤਰਨੀ, ਬ੍ਰਹਮੀ, ਮਹਾਦੇਵੀ ਅਤੇ ਮਹਾਨੰਦਾ ਪਾਰ ਕਰਦੇ ਹੋਏ ਕਟਕ ਅਤੇ ਜਗਨਨਾਥ ਪਹੁੰਚੇ । ਮਹਾਨਦੀ ਮੱਦਪ੍ਰਦੇਸ਼ ਦੀਆਂ ਪਹਾੜੀਆਂ ਵਿਚੋਂ ਨਿਕਲਕੇ ਬਸਤਰ ਦੇ ਇਲਾਕੇ ਵਿਚ ਦੀ ਉੜੀਸਾ ਪਹੁੰਚਦੀ ਹੈ।ਗੁਰੂ ਨਾਨਕ ਮਹਾਨਦੀ ਦੇ ਕੰਢੇ ਜਾ ਕੇ ਕੁਝ ਚਿਰ ਰੁਕੇ ਤੇ ਧਵਲੇਸ਼ਵਰ ਮਹਾਂਦੇਵ ਦਾ ਮੰਦਿਰ ਜਾ ਵੇਖਿਆ ਜਿਸ ਦੇ ਨੇੜੇ ਹੀ ਗੁਰੂ ਜੀ ਦਾ ਸਥਾਨ ਹੈ।

ਬੰਗਾਲ ਅਤੇ ਉੜੀਸਾ ਵਿਚ ਨਾਨਕ ਸ਼ਾਹੀ ਸੰਗਤ ਸਾਰੇ ਕਸਬਿਆˆ ਵਿਚ ਭਾਰੀ ਗਿਣਤੀ ਵਿਚ ਵਸਦੀ ਸੀ, ਜਿਨ੍ਹਾˆ ਦੀ ਗਿਣਤੀ 18ਵੀਂ ਅਤੇ 19ਵੀਂ ਸ਼ਤਾਬਦੀ ਵਿਚ ਘੱਟ ਗਈ ਸੀ ਕਿਉਂ ਕਿ ਉਨ੍ਹਾਂ ਨੂੰ ਸਿੱਖ ਧਰਮ ਨੇ ਮੁੱਖ ਧਾਰਾ ਨਾਲ ਨਾ ਜੋੜਿਆ। 1871 ਦੀ ਜਨਸੰਖਿਆ ਅਨੁਸਾਰ ਉਥੇ 47 ਨਾਨਕਸ਼ਾਹੀ ਸਨ ਜੋ ਬਲਾਸੌਰ ਜ਼ਿਲ੍ਹੇ ਵਿਚ ਰਹਿੰਦੇ ਸਨ ਪੁਰਾਣੀਆਂ ਸੰਗਤਾਂ ਹਾਲੇ ਵੀ ਭਦਰਕ ਤੇ ਕੱਟਕ ਵਰਗੀਆਂ ਥਾਵਾਂ ਤੇ ਵੇਖੀਆਂ ਜਾ ਸਕਦੀਆਂ ਹਨ।

ਭਦਰਕ ਹੁਣ ਉੜੀਸਾ ਦਾ ਇਕ ਜ਼ਿਲਾ ਪੱਧਰ ਅਤੇ ਸਲੰਦੀ ਦੇ ਕਿਨਾਰੇ ਤੇ ਬਾਲਾਸੌਰ ਤੋਂ 43 ਮੀਲ ਦੀ ਦੂਰੀ ਤੇ ਸਥਾਪਿਤ ਸ਼ਹਿਰ ਹੈ। ਕਸਬੇ ਦਾ ਨਾਮ ਭਦਰਕਾਲੀ ਦੇਵੀ ਦੇ ਨਾਮ ਤੋਂ ਪਿਆ। ਭਦਰਕਾਲੀ ਮੰਦਿਰ ਦੇ ਨੇੜੇ ਹੀ ਗੁਰ ਅਸਥਾਨ ਵੀ ਸਥਾਪਿਤ ਹੈ ।ਏਥੇ ਪੁਰਾਣਾ ਬਾਜ਼ਾਰ ਵਿਚ ਸਤਾਰਵੀਂ ਸਦੀ ਦਾ ਸਦਾਬਰਤ ਮੱਠ ਹੈ। ਮੱਠ ਵਿਚ ਪੁੱਛਣ ਤੋਂ ਪਤਾ ਲੱਗਾ ਕਿ ‘ਬੰਗਾਲ ਤੋਂ ਪੁਰੀ ਨੂੰ ਜਾਂਦੇ ਹੋਏ ਯਾਤਰੂ ਏਥੇ ਠਹਿਰਦੇ ਸਨ ਤੇ ਆਰਾਮ ਕਰਕੇ ਅਗਲੀ ਲੰਬੀ ਯਾਤਰਾ ਲਈ ਵਧਦੇ ਸਨ।ਰਾਮਾਨੁਜ ਅਚਾਰੀਆ, ਸ੍ਰੀ ਚੈਤਨਿਯ, ਗੁਰੂ ਨਾਨਕ ਦੇਵ ਜੀ, ਰਾਮਾਇਨ ਦਾਸ ਜੀ ਅਤੇ ਰਾਮਾਨੁਜ ਦਾਸ ਆਦਿ ਮਹਾਨ ਸੰਤ ਪੁਰੀ ਜਾਣ ਵੇਲੇ ਭਦਰਕ ਵਿਚ ਏਥੇ ਰੁਕੇ’।

ਭਦਰਕ:
1582129110736.png

ਗੁਰਦਵਾਰਾ ਨਾਨਕ ਦੀਹੀ ਭਦਰਕ

ਭਦਰਕ ਵਿਚ ‘ਸੰਗਤ’ ਨਾਮ ਦਾ ਇਕ ਪਿੰਡ ਹੈ ਜਿਸ ਦਾ ਅਰਥ ਹੈ ਸਿੱਖਾਂ ਦਾ ਇਕੱਠੇ ਹੋ ਕੇ ਨਾਮ ਬਾਰੇ ਤੇ ਸਿੱਖੀ ਬਾਰੇ ਵਿਚਾਰ ਚਰਚਾ ਕਰਨਾ ਤੇ ਭਜਨ ਕੀਰਤਨ ਕਰਨਾ ਤੇ ਪ੍ਰਮਾਤਮਾ ਪ੍ਰਤੀ ਭਜਨ ਕੀਰਤਨ ਕਰਨਾ।ਇਸ ਪਿੰਡ ਵਿਖੇ ਬਾਬਾ ਨਾਨਕ ਠਹਿਰੇ ਅਤੇ ਪ੍ਰਾਰਥਨਾ-ਭਜਨ ਬੰਦਗੀ ਕੀਤੀ ।ਏਥੇ ਹੁਣ ਇਕ ਗੁਰਦੁਆਰਾ ਹੈ ਜਿਸ ਦਾ ਨਾਮ ਨਾਨਕ ਦੀਹੀ ਹੈ । ਹੁਣ ਇਹ ਸਥਾਨ ਭਦਰਕ ਸ਼ਹਿਰ ਦਾ ਹੀ ਇਕ ਹਿੱਸਾ ਹੈ।ਰਾਜ ਵਲਬ ਮਹੰਤੀ (1930) ਨੇ ਅਪਣੀ ਉੜੀਆ ਭਾਸ਼ਾ ਵਿਚ ਲਿਖੀ ਗਈ ਪੁਸਤਕ ਭਦਰਕਾਲੀ ਜਨਨਾ ਵਿ ਪਿੰਡ ਸੰਗਤ ਵਿਚ ਨਾਨਕ ਦੇ ਆਉਣ ਦਾ ਜ਼ਿਕਰ ਕੀਤਾ ਹੈ । ਉਸ ਤੋ ਇਲਾਵਾ ਸੰਗਤ ਵਿਚ ਹੀ ਕੁਝ ਹੱਥ ਲਿਖਤਾਂ ਮਿਲੀਆਂ ਹਨ ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਰੱੀ ਬਾਣੀ ਜਪੁ ਜੀ ਸਾਹਿਬ ਤੋ ਲਈ ਗਈ ਬਾਣੀ ਦਰਜ ਹੈ।

ਗੁਰਦੁਆਰਾ ਸਾਹਿਬ ਦੇ ਨਾਮ 21 ਬਿੱਘੇ ਜ਼ਮੀਨ ਹੈ ਜਿਸ ਦਾ ਤਾਉਜੀ ਨੰ: 24556, ਖਾਤਿਆਨ ਨੰ: 179 ਹੈ ਅਤੇ ਗੁਰੂ ਗੰਰਥ ਸਾਹਿਬ ਬਰਾਸਤਾ ਨਸੀਗਾਉਂ ਥਾਨਾ ਭਦਰਕ ਨੰਬਰ 269 ਦੇ ਮਥੁਰਾ ਮੋਹਨ ਮਿਸਰਾ ਦੇ ਨਾਮ ਦਰਜ ਹੈ ।ਇਹ ਜਗ੍ਹਾ ਮੁਗਲ ਨਵਾਬ ਨੇ ਗੁਰੂ ਨਾਨਕ ਦੇ ਨਾਮ ਲਵਾਈ ਸੀ ਜਿਨ੍ਹਾਂ ਨੇ ਅੱਗੇ ਮਥੁਰਾ ਪ੍ਰਸਾਦ ਦੇ ਵਡੇਰਿਆਂ ਨੂੰ ਦੇਖ ਭਾਲ ਲਈ ਦਿਤੀ ਸੀ ਮਥੁਰਾ ਪ੍ਰਸਾਦ ਇਕ ਨਾਨਕ ਪੰਥੀ ਸੀ ਜੋ 80 ਸਾਲ ਦੀ ਉਮਰ ਤਕ ਜੀਵਿਆ ਅਤੇ 1948 ਵਿਚ ਸਵਰਗ ਸਿਧਾਰ ਗਿਆ । ਉਸ ਨੇ ਅਪਣੀ ਸਾਰੀ ਜਾਇਦਾਦ ਅਪਣੀ ਪਤਨੀ ਰਾਇਮਣੀ ਬੀਬੀ ਦੇ ਨਾਮ ਤੇ ਕਰ ਦਿਤੀ । ਮਥੁਰਾ ਪ੍ਰਸਾਦ ਮਿਸਰਾ ਸਕੂਲਾਂ ਦਾ ਇਕ ਰਿਟਾਇਰਡ ਇੰਸਪੈਕਟਰ ਸੀ । ਉਸ ਨੇ ਗੁਰੂ ਸਾਹਿਬ ਦੀ ਸੰਗਤ ਵਿਖੇ ਫੇਰੀ ਬਾਰੇ ਜ਼ਿਕਰ ਕੀਤਾ ਹੈ । ਉਸ ਦੇ ਅਨੁਸਾਰ ਗੁਰੂ ਜੀ ਨਿੰਮ ਦੇ ਦਰੱਖਤ ਹੇਠ ਬੈਠੇ ਸਨ ਜਿਸ ਸਥਾਨ ਨੂੰ ਨਾਨਕ ਦੀਹੀ ਦੇ ਨਾਮ ਨਾਲ ਜਾਣਿਆ ਜਾˆਦਾ ਹੈ । 1962 ਵਿਚ ਉਸ ਅਸਥਾਨ ਤੇ ਇਕ ਨਵਾਂ ਗੁਰਦੁਆਰਾ ਬਣਾਇਆ ਗਿਆ ।ਗੁਰਦੁਆਰਾ ਬਣਾੳਂਦੇ ਸਮੇਂ ਨਿੰਮ ਦਾ ਦਰਖਤ ਕੱਟ ਦਿਤਾ ਗਿਆ । ਰੁੱਖ ਦਾ ਤਣਾ ਅਤੇ ਕੜਿਆਂ ਦਾ ਇਕ ਜੋੜਾ, ਚਿਮਟਾ, ਚੱਕਰ, ਖੜਤਾਲ ਆਦਿ ਪਟਨਾ ਵਿਚ ਗੁਰਦੁਆਰਾ ਸਾਹਿਬ ਦੇ ਅਜਾਇਬ ਘਰ ਵਿਚ ਰੱਖੇ ਗਏ ਜਿਥੇ ਇਨ੍ਹਾਂ ਦੀ ਧੂਪ ਅਤੇ ਫੁਲਾˆ ਨਾਲ ਰੋਜ਼ ਪੂਜਾ ਅਰਚਨਾ ਕੀਤੀ ਜਾˆਦੀ ਹੈ ।

ਸ੍ਰੀ ਮਥੁਰਾ ਪ੍ਰਸਾਦ ਗੁਰੂ ਨਾਨਕ ਦੇਵ ਸਾਹਿਬ ਦਾ ਇਕ ਸੱਚਾ ਭਗਤ ਸੀ । ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣਾ ਸੱਚਾ ਗੁਰੂ ਮੰਨ ਲਿਆ ਸੀ । ਉਹ ਜਿਥੇ ਵੀ ਜਾˆਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਣੇ ਘੋੜੇ ਉਤੇ ਸਥਾਪਤ ਕਰ ਅਪਣੇ ਨਾਲ ਲੈ ਕੇ ਜਾˆਦਾ ਸੀ ਤੇ ਆਪ ਘੋੜੇ ਦੇ ਨਾਲ ਨਾਲ ਚਲਦਾ ਸੀ ।ਕਿਹਾ ਜਾਂਦਾ ਹੈ ਕਿ ਜਦ ਉਹ 80 ਸਾਲ ਦਾ ਸੀ ਤਾਂ ਵੀ ਉਸ ਦੀ ਪੈਦਲ ਚੱਲਣ ਦੀ ਰਫਤਾਰ ਘੋੜੇ ਬਰਾਬਰ ਸੀ । ਉਹ ਸਵੇਰੇ ਰੋਜ਼ ਜਲਦੀ ਇਸ਼ਨਾਨ ਕਰਦਾ ਸੀ ਅਤੇ ਜਪੁਜੀ ਸਾਹਿਬ ਦਾ ਪਾਠ ਕਰਨ ਵੇਲੇ ਕੜਾਹ ਪ੍ਰਸਾਦ ਤਿਆਰ ਕਰਦਾ ਸੀ ਤੇ ਵਾਹਿਗੁਰੂ ਦਾ ਸਦਾ ਜਾਪ ਕਰਦਾ ਰਹਿੰਦਾ ਸੀ । ਉਸ ਦੀ ਦਾੜੀ ਚਿੱਟੀ ਸੀ ਤੇ ਉਹ ਸਿਰ ਤੇ ਪੱਗ ਬੰਨ੍ਹਦਾ ਸੀ । ਉਹ ਦਿਨ ਦੇ ਦੋਨੋਂ ਵੇਲੇ ਖੁਲ੍ਹਾ ਲੰਗਰ ਲਗਾਉˆਦਾ ਸੀ । ਸਾਰੀ ਸੰਗਤ ਦਾ ਸਵਾਗਤ ਆਪ ਕਰਦਾ ਸੀ । ਸੰਗਤ ਦੀ ਗਿਣਤੀ ਰੋਜ਼ ਵਧਦੀ ਜਾਂਦੀ ਸੀ । ਉਹ ਅਪਣੀ ਸਾਰੀ ਆਮਦਨ ਲੰਗਰ ਦੇ ਖਰਚ ਕਰਦਾ ਸੀ । ਨਿੰਮ ਦੇ ਦਰਖਤ ਹੇਠ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਵਸਤਾਂ ਲਈ ਉਸ ਨੇ ਇਕ ਝੋਪੜੀ ਬਣਾਈ ਹੋਈ ਸੀ। ਸੁਭਾਉ ਤੋਂ ਉਹ ਬੜਾ ਸਿਧਾ-ਸਾਧਾ ਸੀ । ਉਸ ਥਾਂ ਹਰ ਸਾਲ 14 ਅਪ੍ਰੈਲ ਨੂੰ ਮੁਗਲ ਤਮਾਸ਼ਾ ਹੁੰਦਾ ਸੀ । ਬੰਸੀ ਬਲਬ ਗੋਸਵਾਮੀ ਦੀ ਅਠਾਰਵੀਂ ਸਦੀ ਦੀ ਲਿਖੀ ਪੁਸਤਕ ਵਿਚ ‘ਮੁਗਲ ਤਮਾਸ਼ਾ’ ਦਾ ਜ਼ਿਕਰ ਮਿਲਦਾ ਹੈ ਜਿਸ ਵਿਚ ਗੁਰੂ ਨਾਨਕ ਦੇਵ ਸਾਹਿਬ ਦੇ ਸਿਧਾˆਤਾˆ ਦਾ ਬਿਆਨ ਕੀਤਾ ਗਿਆ ਹੈ:“ਇਹ ਪਿੰਡ (ਸੰਗਤ) ਪੜ੍ਹੇ ਲਿਖੇ, ਗੁਣੀ ਗਿਆਨੀ, ਬ੍ਰਾਹਮਣਾਂ, ਕਵੀਆਂ, ਡਾਕਟਰਾਂ ਦਾ ਹੈ ਜਿਥੇ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੀ ਲਗਾਤਾਰ ਚਰਚਾ ਹੁੰਦੀ ਰਹਿੰਦੀ ਹੈ।" ਮੁਗਲ ਤਮਾਸ਼ੇ ਵਿਚੋਂ ਕੁਝ ਅੰਸ਼ ਹਾਜ਼ਰ ਹਨ:

ਸਿੱਖ
ਜਗਤ ਹਮਾਰਾ ਮਾਤਾ ਪਿਤਾ, ਜਗਤ ਕਰੇ ਕਲਿਆਣ।

ਜਗਤ ਕੀ ਰਛਿਆ ਪਾਰਬ੍ਰਹਮ ਹੈ, ਗੁਰੂ ਗੋਬਿੰਦ ਕੇ ਨਾਮ।

ਗੁਰੂ ਜੋ ਬ੍ਰਹਮਾ, ਗੁਰੂ ਜੋ ਵਿਸ਼ਣੂਗੁਰੂ ਮਹੇਸ਼ਵਰ ਜਾਣ।

ਸ਼ੂਨਿਆ ਆਕਾਰ ਸੇ ਆਦਿ ਅਕਸ਼ਰ ਹੈ, ਏਕ ਓਂਕਾਰ ਪਰਣਾਮ।

ਗੁਰੂ ਕਾ ਨਾਮ ਸੱਚਾ ਹੋਗਾ, ਜੋਤ ਦੀਪ ਕਰ ਜਾਨ।

ਗੁਰੂ ਕੇ ਨਾਮ ਭਜਨ ਕਰੋਗੇ ਜਬ ਹੋਗਾ ਉਧਾਰ।

ਚੋਬਦਾਰ:

ਇਹ ਕੌਣ ਸਾ ਜਗਾ ਹੈ?

ਸਿੱਖ:

ਸੰਗਤ ਨਗਰ ਹੳੇ ਨਗਰ ਗੁਰੂ ਨਾਨਕ ਕੇ ਅਸਥਾਨ ਇਸ ਜਗਹ ਪਰ ਹੈ।

ਕਬਿਤਾ:

ਸੰਗਤ ਕੀ ਗਤ ਅਜਬ ਦੇਖਾ, ਮਹਿਤਾਬ ਕੀ ਜੋਤ ਬੀ ਛੁਪ ਜਾਏ।

ਨਾਮ ਜੈਸਾ ਕਰਾਮਾਤ ਓਸਾ,ਦੁਸ਼ਮਨ ਦੇਖ ਰਹੇ ਖੁਸ਼ ਪਾਏ॥

ਨਾਨਕ ਫਕੀਰ ਕਾ ਜਿਸ ਜਗਾ ਉਸਕਾ ਨਾਮ ਸੰਗਤ ਹੈ ਹੇ।

ਸੁੰਦਰ ਸੁੰਦਰ ਬਸਤੀ ਸੋਹੇ ਖੁਸ਼ ਨਸੀਬਾ ਮਕਾਨ ਹੋਵੇ।

ਮੰਦਰ ਕੇ ਬਾਹਰ ਅਜਾਨ ਤਾਰੇਂ ਬਿਚ ਭਦਰਕ ਕਹੀਂ ਰਹੀ ਹਵੇ।

ਘੜੀ ਘੰਟਾ ਘਣ ਘਣ ਬਾਜੇ; ਖੋਲਾ ਕਰਤਾਰ ਕੇਦ ਹਮ ਹੋਵੇ॥

ਭਦਰਕ ਸ਼ਹਿਰ ਤਮਾਮ ਫਿਰ, ਸੰਗਤ ਕੀ ਗਤ ਅਜਬ ਹੋਵੇ ।…..

ਜਿਸ ਅਸਥਾਨ ਤੇ ਪਹਿਲਾਂ ਝੋਂਪੜੀ ਹੁੰਦੀ ਸੀ ਉਸ ਥਾਂ 1969 ਵਿਚ ਅਜੋਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਗਈ ।ਭਦਰਕ ਦੇ ਸੰਗਤ ਗੁਰਦਵਾਰਾ ਸਾਹਿਬ ਵਿਚ ਭੋਜਪਤਰਾਂ ਤੇ ਉੜੀਆ ਵਿਚ ਜਪੁਜੀ ਸਾਹਿਬ ਦੀਆ ਪੌੜੀਆˆ ਲਿਖੀਆਂ ਮਿਲਦੀਆਂ ਹਨ ।

ਜਜਪੁਰ

ਭਦਰਕ ਤੋ ਗੁਰੂ ਨਾਨਕ ਦੇਵ ਜੀ ਨੇ ਮਾਠੀ ਨਦੀ ਪਾਰ ਕੀਤੀ ਅਤੇ ਢਲ ਭੂਮ ਹੁੰਦੇ ਹੋਏ ਰਾਮਾਨੁਜ ਜੀ ਦੇ ਜਨਮ ਸਥਾਨ ਕਾˆਚੀਪੁਰੀ ਪਹੁੰਚੇ। ਕਾˆਚੀਪੁਰੀ ਤੋਂ ਉਨ੍ਹਾਂ ਨੇ ਬੈਤਰਣੀ ਨਦੀ ਪਾਰ ਕੀਤੀ ਅਤੇ ਜਜਪੁਰ ਪਹੁੰਚੇ।ਜਜਪੁਰ ਉੜੀਸਾ ਦੇ ਜਜਪੁਰ ਜ਼ਿਲ੍ਹੇ ਦੀ ਮਿਉਸਪੈਲਟੀ ਹੈ । ਗੁਰੂ ਨਾਨਕ ਦੇਵ ਜੀ ਭਦਰਕ, ਜਜਪੁਰ ਅਤੇ ਕਟਕ ਰਾਹੀ 1508 ਵਿਖੇ ਪੁਰੀ ਪਹੁੰਚੇ । ਕਰੀਬ 25 ਸਾਲ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਕ ਖੋਜ ਜੋੜੀ ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਉੜੀਸਾ ਦੇ ਅੱਲਗ ਅੱਲਗ ਸਥਾਨਾˆ ਦੀ ਖੋਜ ਛਪਵਾਈ ਜਿਸ ਵਿਚ ਜਜਪੁਰ ਦੀ ਖੋਜ ਵੀ ਸ਼ਾਮਿਲ ਹੈ। ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਨਾਲ ਜੁੜੀ ਹੋਈ ਹੈ। ਜਜਪੁਰ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸ੍ਰ: ਬਲਦੇਵ ਸਿੰਘ ਜੀ ਨੇ ਦਸਿਆ:“ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਜਪੁਰ ਕਸਬੇ ਵਿਚ ਰੁਕੇ ਤੇ ਲੋਕਾਂ ਨੂੰ ਵਚਨ ਬਿਲਾਸ ਕਰ ਕੇ ਮੂਰਤੀ ਪੂਜਾ ਛੱਡ ਇਕ ਰਬ ਨੂੰ ਮੰਨਣ ਬਾਰੇ ਗਿਆਨ ਦਿਤਾ। ਗੁਰੂ ਜੀ ਨੇ ਏਥੇ ਇਕ ਖੂਹ ਵੀ ਲਗਵਾਇਆ ਜਿਸ ਰਾਹੀਂ ਸਥਾਨਕ ਲੋਕਾˆ ਦੀ ਪਾਣੀ ਦੀ ਲੋੜ ਨੂਂ ਪੂਰਾ ਕੀਤਾ ਗਿਆ। ਸਥਾਨਕ ਵਾਸੀ ਇਸ ਖੂਹ ਦੇ ਪਾਣੀ ਨੂੰ ਗੰਗਾ ਨਦੀ ਦੇ ਪਾਣੀ ਤਰ੍ਹਾ ਪਵਿਤਰ ਸਮਝਦੇ ਸਨ । ਕੁਝ ਚਿਰ ਪਹਿਲਾਂ ਤਕ ਲੋਕ ਇਸ ਖੂਹ ਦੇ ਪਾਣੀ ਦੀ ਵਰਤੋਂ ਕਰਦੇ ਰਹੇ ਪਰ ਅੱਜ ਕੱਲ੍ਹ ਕੁਝ ਲੋਕਾਂ ਨੇ ਕਬਜ਼ਾ ਕਰਕੇ ਇਸ 500 ਸਾਲਾ ਪੁਰਾਣੇ ਖੂਹ ਨੂੰ ਭਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਗੁਰੂ ਸਾਹਿਬ ਦੀ ਯਾਦ ਨੂੰ ਮਿਟਾਕੇ ਅਪਣੀ ਮਲਕੀਅਤ ਜਮਾਈ ਜਾ ਸਕੇ।ਬਰਾਹਾਨਾਥ ਨੇੜੇ ਵੀ ਗੁਰੂ ਨਾਨਕ ਦੇਵ ਸਾਹਿਬ ਦੀ ਥਾਂ ਸੰਭਾਲੀ ਹੋਈ ਸੀ । ਪਰ ਉਸ ਨੂੰ ਵੀ ਜ਼ਿਆਦਾ ਸਮੇ ਤਕ ਬਚਾਇਆ ਨਹੀਂ ਜਾ ਸਕਿਆ। ਜਜਪੂਰ ਦੇ ਇਕ ਖੋਜੀ ਡਾ ਇਕਾਦਰਸੀ ਪਾਧੀ ਨੇ ਕਿਹਾ ਕਿ ਇਸ ਖੂਹ ਨੂੰ ਅਸਲੀ ਰੂਪ ਵਿਚ ਬਕਰਕਾਰ ਰਖਿਆ ਜਾ ਸਕਦਾ ਹੈ । ਜ਼ਿਲ੍ਹਾ ਸਭਿਆਚਾਰ ਅਫਸਰ ਬਿਜੈ ਮਹੰਤੀ ਨੂੰ ਜਦ ਸੰਪਰਕ ਕੀਤਾ ਗਿਆ ਤਾਂ ਉਸਨੇ ਦਸਿਆ: “ਜਜਪੂਰ ਦੇ ਇਸ ਇਤਹਾਸਿਕ ਸਥਾਨ ਤੇ ਗੁਰੂ ਸਾਹਿਬ ਦੇ ਏਥੇ ਆਉਣ ਦੀ ਯਾਦ ਨੂੰ ਜਿਉˆਦਾ ਰਖਣ ਲਈ ਛੇਤੀ ਹੀ ਇਸ ਸਥਾਨ ਦਾ ਵਿਕਾਸ ਕੀਤਾ ਜਾਵੇਗਾ” ।

ਕਟਕ
ਗੁਰੂ ਨਾਨਕ ਦੇਵ ਜੀ ਜਗਨਨਾਥ ਜਾਣ ਵੇਲੇ ਕਟਕ ਧਵਲੇਸਵਰ ਮਹਾਦੇਵ ਦੇ ਇਕ ਪੁਰਾਣੇ ਮੰਦਰ ਗਏ। ਉਨ੍ਹਾਂ ਨੇ ਮਹਾਨਦੀ ਦੇ ਕਿਨਾਰੇ ਤੇ ਵਿਸ਼ਰਾਮ ਕੀਤਾ ਅਤੇ ਸਹਾਰਾ ਰੁੱਖ ਦਾ ਪੌਦਾ ਵੀ ਲਗਾਇਆ ਅਤੇ ਉਸ ਰੁਖ ਦੀ ਦਾਤਣ ਕਰਨ ਲਈ ਸਭ ਨੂੰˆ ਵਰਜਿਆ । ਸਮੇ ਅਨੁਸਾਰ ਉਹ ਪੌਦਾ ਵੱਡਾ ਰੁੱਖ ਬਣ ਗਿਆ ਅਤੇ ਉਸ ਸਥਾਨ ਦਾ ਨਾਮ ਦਾਤਨ ਸਾਹਿਬ ਪੈ ਗਿਆ । ਗੁਰੂ ਜੀ ਦੀ ਏਧਰ ਦੀ ਯਾਤਰਾ ਵੇਲੇ ਸਥਾਨਕ ਸ਼ਾਸ਼ਕ ਰਾਜਾ ਪ੍ਰਤਾਪ ਰੁਦਰਾ ਦੇਵ ਨੇ ਗੁਰੂ ਜੀ ਦੀ ਬਾਣੀ ਤੋਂ ਬੜਾ ਪ੍ਰਭਾਵਿਤ ਹੋ ਕੇ ਅੱਗੇ ਲਈ ਦਿਸ਼ਾ ਨਿਰਦੇਸ਼ ਲਏ।ਗੁਰੂ ਜੀ ਦੇ ਨਾਮ ਸਮਰਪਿਤ ਸਥਾਨ ਕਸਬੇ ਤੋ ਬਾਹਰ ਕਿਸ਼ਤੀ ਘਾਟ ਦੇ ਨਜ਼ਦੀਕ ਮਹਾਨਦੀ ਦੇ ਕਿਨਾਰੇ ਤੇ ਹੈ ਜੋ ਜਗਨਨਾਥ ਪੁਰੀ ਨੂੰ ਜਾਣ ਵਾਲੇ ਰਸਤੇ ਦੇ ਨਾਲ ਲਗਦਾ ਹੈ । ਇਸ ਦੀ ਸੇਵਾ ਸੰਭਾਲ ਪਹਿਲਾਂ ਉਦਾਸੀ ਕਰਦੇ ਸਨ ਪਰ ਹੁਣ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਸੰਗਤ ਦੁਆਰਾ ਬਣਾਈ ਗਈ ਹੈ ।
1582129395024.png

ਗੁਰਦਵਾਰਾ ਦਾਤਣ ਸਾਹਿਬ ਕਟਕ

ਕਟਕ ਦੀ ਸੰਗਤ ਹੁਣ ਬੜੀ ਜਾਗਰੂਕ ਹੈ । ਇਸ ਇਲਾਕੇ ਵਿਚ ਟੈਲੀ ਕਾਸਟ ਨੂੰ ਸਬੰਧ ਰਖਣ ਵਾਲੇ ਗੁਰੂ ਨਾਨਕ ਦੇਵ ਸਾਹਿਬ ਦੇ ਭਾਰੀ ਗਿਣਤੀ ਵਿਚ ਉਪਾਸ਼ਕ ਹਨ । ਏਥੇ ਦਾ ਸਹਾਰਾ ਦਾ ਰੁਖ ਜਿਸ ਦੀ ਗੁਰੂ ਜੀ ਨੇ ਦਾਤਣ ਕੀਤੀ, 1933 ਵਿਚ ਆਏ ਤੁਫਾਨ ਕਾਰਨ ਟੁਟ ਗਿਆ । ਉਤਕਲ ਯੂਨੀਵਰਸਿਟੀ ਦੇ ਵਾਈਸ ਚਾˆਸਲਰ ਡਾ ਪਰੀਜਾ ਨੇ ਟੁੱਟੇ ਰੁੱਖ ਦੇ ਤਨੇ ਦੀ ਵਿਗਿਆਨਕ ਖੋਜ ਕੀਤੀ ਅਤੇ ਗੁਰੂ ਨਾਨਕ ਦੇਵ ਦੀ ਯਾਤਰਾ ਦੇ ਨਾਲ ਰੁੱਖ ਦੀ ਉਮਰ 500 ਵਰ੍ਹੇ ਤੋਂ ਉਪਰ ਸਿੱਧ ਕੀਤੀ।ਗੁਰਦਵਾਰੇ ਦੀ ਨਵੀਂ ਬਿਲਡਿੰਗ 1935 ਵਿਚ ਰਾਵਨਸ਼ਾਹ ਕਾਲਜ ਦੇ ਪ੍ਰਫੈਸਰ ਡਾ ਕਰਤਾਰ ਸਿੰਘ ਦੀ ਦੇਖ ਰੇਖ ਵਿਚ ਬਣਾਈ ਗਈ।

ਜਗਨਨਾਥ ਪੁਰੀ

ਕਟਕ ਤ ਗੁਰੂ ਨਾਨਕ ਦੇਵ ਸਾਹਿਬ ਭੁਬਨੇਸ਼ਵਰ ਰਾਹੀ ਪੂਰੀ ਦੇ ਜਗਨ ਨਾਥ ਮੰਦਿਰ ਪਹੁੰਚੇ । ਪੁਰੀ ਹਿੰਦੂਆਂ ਦੇ ਚਾਰ ਪਵਿਤਰ ਧਾਮਾˆ ਵਿੱਚੋ ਇਕ ਹੈ । ਸਿਆਣੇ ਦਸਦੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਪੁਰੀ ਵਿਚ ਅਪਣੇ ਸਾਥੀ ਮਰਦਾਨਾ ਨਾਲ ਪਹੁੰਚੇ ਅਤੇ ਸ਼ਾਮ ਵੇਲੇ ਉਸ ਥਾਂ ਪਹੁੰਚੇ ਜਿਸ ਨੂੰ ਸਵਰਗ ਦਵਾਰ ਦੇ ਨਾਮ ਨਾਲ ਜਾਣਿਆ ਜਾˆਦਾ ਹੈ ।ਉਹ ਭਗਤੀ ਵਿਚ ਲੀਨ ਹੋ ਗਏ । ਮਰਦਾਨੇ ਨੂੰ ਭੁੱਖ ਲਗੀ ਪਰ ਮੁਸਲਿਮ ਹੋਣ ਦੇ ਨਾਤੇ ਉਸ ਨੂੰ ਮਹਾਂਪ੍ਰਸਾਦ ਲਈ ਜਗਨ ਨਾਥ ਮੰਦਿਰ ਨਹੀ ਵੜਣ ਦਿਤਾ ਗਿਆ । ਉਸ ਨੇ ਗੁਰੂ ਨਾਨਕ ਦੇਵ ਸਾਹਿਬ ਨੂੰ ਇਸ ਤਰ੍ਹਾˆ ਦੇ ਸਥਾਨ ਦੀ ਚੋਣ ਤੇ ਦੋਸੀ ਠਹਿਰਾਇਆ ਜਿਥੇ ਉਸ ਨੂੰ ਤੰਗੀ ਦਾ ਸਾਹਮਣਾ ਕਰਨਾ ਪਵੇ । ਉਸੇ ਸਮੇਂ ਅਚਾਨਕ ਕੋਈ ਸਾਹਮਣੇ ਆਇਆ ਅਤੇ ਭੋਜਨ ਪੇਸ਼ ਕੀਤਾ । ਕਹਾਵਤ ਹੈ ਕਿ ਮੰਦਿਰ ਦੇ ਸੋਨੇ ਦੇ ਬਰਤਨਾਂ ਵਿਚ ਭੋਜਨ ਦਿਤਾ ਗਿਆ ਸੀ । ਸੋਨੇ ਦੇ ਬਬਰਤਨ ਗਾਇਬ ਹੋਣ ਕਰਕੇ ਮੰਦਿਰ ਵਿਚ ਹਲਚਲ ਮੱਚ ਗਈ ਜਿਸ ਦੀ ਰਾਜੇ ਨੂੰ ਵੀ ਇਤਲਾਹ ਦਿਤੀ ਗਈ।ਰਾਜੇ ਨੇ ਅਪਣੇ ਸੁਪਨੇ ਵਿਚ ਦੇਖਿਆ ਕਿ ਸੋਨੇ ਦੇ ਬਰਤਨ ਇਕ ਭਗਤੀ ਵਿਚ ਲੀਨ ਸੰਤ ਦੇ ਸਾਹਮਣੇ ਪਏ ਹਨ । ਰਾਜਾ ਉਸ ਸਥਾਨ ਤੇ ਗਿਆ ਅਤੇ ਉਸਨੂੰ ਅਪਣਾ ਸੁਪਨਾ ਸੱਚਾ ਦਿਸਿਆ। ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਉਹ ਹੀ ਸੰਤ ਪਾਇਆ ਜੋ ਉਸ ਨੇ ਸੁਪਨੇ ਵਿਚ ਦੇਖਿਆ ਸੀ ।ਉਸ ਨੇ ਗੁਰੂ ਜੀ ਦਾ ਨਿਘਾ ਸਵਾਗਤ ਕੀਤਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਉਹ ਪਹਿਲਾਂ ਵੀ ਕਰ ਚੁਕਿਆ ਸੀ। ਪੁਰੀ ਵਿਚ ਗੁਰੂ ਨਾਨਕ ਦੇਵ ਜੀ ਸਿੰਘ ਪੋਰ ਦੇ ਸਾਹਮਣੇ ਰਹੇ । ਸ਼ਾਮ ਨੂੰ ਜਦ ਜਗਨ ਨਾਥ ਪੁਰੀ ਵਿਖੇ ਸ਼ਾਮ ਦੀ ਆਰਤੀ ਹੋ ਰਹੀ ਸੀ ਤਾਂ ਗੁਰੂ ਨਾਨਕ ਦੇਵ ਸਾਹਿਬ ਹੋਰ ਲੋਕਾਂ ਤੋਂ ਵੱਖ ਹੋ ਕੇ ਅਪਣੀ ਭਗਤੀ ਵਿਚ ਸ਼ਬਦ ਗਾਉਣ ਲੱਗੇ । ਪੰਡਿਤਾˆ ਨੂੰ ਗੁਰੂ ਜੀ ਤੋਂ ਆਰਤੀ ਵਿਚ ਸ਼ਾਮਿਲ ਹੋਣ ਦਾ ਕਾਰਨ ਪੁਛਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿਤਾ “ਮੈ ਦੁਨਿਆਬੀ ਆਰਤੀ ਵਿਚ ਸ਼ਾਮਿਲ ਨਹੀ ਹੋਇਆ। ਦੁਨੀਆਂ ਦੀ ਆਰਤੀ ਸੱਚੀ ਨਹੀ ਹੋ ਸਕਦੀ।” “ਸੱਚੀ ਆਰਤੀ ਕੀ ਹੈ? ਉਨ੍ਹਾਂ ਨੇ ਗੁਰੂ ਜੀ ਤੋਂ ਪੁਛਿਆ । ਗੁਰੂ ਨਾਨਕ ਸਾਹਿਬ ਨੇ ਰਾਗ ਧਨਾਸਰੀ ਵਿਚ ਆਰਤੀ ਉਚਾਰੀ:



ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥ 1 ॥ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥ 1 ॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥ 2 ॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥ 3 ॥ ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥ 4 ॥ 3 ॥ (ਰਾਗੁ ਧਨਾਸਰੀ ਮਹਲਾ 1, ਅੰਗ 13)



ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੀ ਮਹਾਨਤਾ ਬਾਰੇ ਅਤੇ ਉਸ ਦੀ ਪ੍ਰਮਾਤਮਾ ਵਲ ਹੋ ਰਹੀ ਲਗਾਤਾਰ ਸੱਚੀ ਸੁੱਚੀ ਆਰਤੀ ਬਾਰੇ ਸਮਝਾਇਆ ।ਰਾਜਾ ਵੀ ਉਥੇ ਹਾਜ਼ਰ ਸੀ । ਗੂਰੂ ਜੀ ਦੀ ਗੱਲ ਦੀ ਗਹਿਰਾਈ ਨੂੰ ਸਮਝਦੇ ਹੋਏ ਪੰਡਿਤ, ਰਾਜਾ ਤੇ ਹਾਜ਼ਿਰ ਲੋਕੀ ਗੁਰੂ ਸਾਹਿਬ ਦੇ ਚਰਨਾਂ ਉਪਰ ਵਿਛ ਗਏ ਤੇ ਗੁਰੂ ਜੀ ਨੂੰ ਸ਼ਾਮ ਨੂੰ ਆਰਤੀ ਵੇਲੇ ਮੰਦਿਰ ਵਿਚ ਆਉਣ ਲਈ ਸੱਦਾ ਦਿਤਾ ਜਿਥੇ ਗੁਰੂ ਜੀ ਨੇ ਇਹ ਆਰਤੀ ਫਿਰ ਉਚਾਰੀ। ਸਭ ਹਾਜ਼ਰ ਗੁਰੂ ਜੀ ਦੀ ਗਾਈ ਆਰਤੀ ਤੇ ਮੁਗਧ ਹੋ ਗਏ । ਏਥੇ ਹੀ ਗੁਰੂ ਜੀ ਨੂੰ ਸੰਤ ਚੈਤਨਿਆ ਵੀ ਮਿਲੇ ਤੇ ਖੁਲ੍ਹ ਕੇ ਵਿਚਾਰ ਵਟਾਂਦਰਾ ਵੀ ਹੋਇਆ ਜਿਸ ਦਾ ਜ਼ਿਕਰ ਉਥੋਂ ਦੇ ਲੋਕ ਗੀਤਾਂ ਵਿਚ ਵੀ ਹੈ।

ਗੁਰਦੁਆਰਾ ਗੁਰੂ ਨਾਨਕ ਬਾਉਲੀ, ਪੁਰੀ, ਉੜੀਸਾ

ਸਾਗਰ ਕਿਨਾਰੇ ਨਮਕੀਨ ਪਾਣੀ ਹੋਣ ਕਰਕੇ ਸਥਾਨਕ ਲੋਕਾਂ ਨੇ ਗੁਰੂ ਸਾਹਿਬ ਨੂੰ ਸਾਫ ਜਲ ਦੀ ਬੇਨਤੀ ਕੀਤੀ । ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਇਕ ਟੋਆ ਪਟਣ ਲਈ ਕਿਹਾ ।ਇਹ ਦੇਖ ਕੇ ਸਭ ਹੈਰਾਨ ਹੋ ਗਏ ਕਿ ਉਥੇ ਇਕ ਮਿਠੇ ਪਾਣੀ ਦਾ ਝਰਨਾ ਫੁੱਟ ਪਿਆ । ਪਿਛੋਂ ਬਾਬਾ ਸ੍ਰੀ ਚੰਦ ਏਥੇ ਬਾਉਲੀ ਦਾ ਨਿਰਮਾਣ ਕੀਤਾ ਗਿਆ ਜੋ ਬਾਉਲੀ ਸਾਹਿਬ ਦੇ ਨਾਮ ਤੇ ਮਸ਼ਹੂਰ ਹੋਈ ਏਥੈ ਹੀ ਇਕ ਮੱਠ ਵੀ ਬਣਾਇਆ ਗਿਆ ਜੋ ਬੋਲੀ ਮੱਠ ਕਰਕੇ ਪ੍ਰਸਿੱਧ ਹੈ।ਗੁਰੂ ਨਾਨਕ ਦੇਵ ਜੀ ਦੇ ਸਪੁਤਰ ਬਾਬਾ ਸ੍ਰੀ ਚੰਦ ਉਦਾਸੀ ਸਨ ਸੋ ਬਾਉਲੀ ਮੱਠ ਦੀ ਦੇਖਭਾਲ ਉਦਾਸੀ ਕਰਨ ਲੱਗੇ ।

1582129480458.png


ਗੁਰਦਵਾਰਾ ਬਾਉਲੀ ਮੱਠ, ਪੁਰੀ​

ਸਿੰਘ ਦਵਾਰ ਤੇ ਜਿਥੇ ਗੁਰੂ ਜੀ ਪਹਿਲਾਂ ਆ ਕੇ ਰੁਕੇ ਸਨ ਮੰਗੂ ਮੱਠ ਦਾ ਨਿਰਮਾਣ ਕੀਤਾ ਗਿਆ ਇਸ ਦੀ ਰੇਖ ਦੇਖ ਨਾਨਕ ਪੰਥੀ ਕਰਦੇ ਸਨ । ਇਨ੍ਹਾ ਗੁਰਦੁਆਰਿਆਂ ਦੇ ਨਾਮ ਤੇ ਤਕੜੀ ਜ਼ਮੀਨ ਜਾਇਦਾਦ ਹੋਣ ਕਰਕੇ ਮਹੰਤਾਂ ਨੇ ਇਸ ਨੂੰ ਅਪਣੀਆਂ ਨਿਜੀ ਜਾਇਦਾਦਾਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਆਖਰ ਗੁਰਦਵਾਰਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆ ਗਏ। ਪਰ ਕੁਝ ਸ਼ਰਾਰਤੀ ਤੱਤਾਂ ਕਰਕੇ ਸਰਕਾਰ ਦੀ ਮਦਦ ਨਾਲ ਹੁਣੇ ਜਿਹੇ ਇਨ੍ਹਾਂ ਇਤਿਹਾਸਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਜਨੀਤਕ ਤੇ ਉਪਰਲੀਆਂ ਅਦਾਲਤਾਂ ਦੇ ਹੁਕਮਾਂ ਕਰਕੇ ਇਹ ਹੁੰਦਾ ਨੁਕਸਾਨ ਰੁਕ ਗਿਆ ਲਗਦਾ ਹੈ ਪਰ ਸੰਗਤਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।ਨੇੜੇ ਹੀ ਇਕ ਹੋਰ ਗੁਰਦੁਆਰਾ ਆਰਤੀ ਸਾਹਿਬ ਕੁਝ ਚਿਰ ਪਹਿਲਾਂ ਹੀ ਉਸਾਰਿਆ ਗਿਆ ਹੈ ਜਿਸ ਨੂੰ ਇਤਿਹਾਸਕ ਨਹੀਂ ਮੰਨਿਆ ਗਿਆ।

ਏਥੋਂ ਦੀ ਇਕ ਹੋਰ ਲੋਕਗਾਥਾ ਅਨੁਸਾਰ ਪਿਤਰੀਸਤੰਭ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ । ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਸੁਨਣ ਲਈ ਪਰਸ਼ੋਤਮ ਅਪਣੇ ਭਾਈ ਅਤੇ ਮਹਾਲਛਮੀ ਦੇ ਨਾਲ ਉਸ ਸਮਾਰੋਹ ਵਿਚ ਸ਼ਾਮਿਲ ਹੋਏ । ਦੋਨੋ ਭਾਈਆਂ ਨੇ ਖੂਹ ਤੋ ਪਾਣੀ ਖਿਚਿਆ ਅਤੇ ਉਸ ਸਮਾਰੋਹ ਵਿਚ ਵਰਤਾਉਣ ਲਗੇ । ਮਹਾਲਛਮੀ ਅਪਣੇ ਪਤੀ ਦੇ ਵੱਡੇ ਭਰਾ ਅੱਗੇ ਨਹੀ ਆ ਸਕੀ । ਇਸ ਲਈ ਉਸ ਨੇ ਪੌੜੀਆਂ ਰਾਹੀ ਪਾਣੀ ਖੂਹ ਦੇ ਤਲੇ ਤੋਂ ਲਿਆਉਣਾ ਸ਼ੁਰੂ ਕਰ ਦਿਤਾ । ਇਸੇ ਨੂੰ ਬਾਉਲੀ ਮੱਠ ਦੇ ਨਾਮ ਨਾਲ ਜਾਣਿਆ ਜਾਣ ਲੱਗਾ । ਹੁਕਮ ਦਾਸ ਨੇ ਬਾਉਲੀ ਮੱਠ ਦਾ ਨਿਰਮਾਨ ਸੰਨ 927 ਈ: ਵਿਚ ਕੀਤਾ । ਮੰਦਿਰ ਵਿਚ ਫੇਰੀ ਪਾ ਕੇ ਗੁਰੂ ਨਾਨਕ ਦੇਵ ਜੀ ਮੰਦਿਰ ਦੇ ਦੂਸਰੇ ਪਾਸੇ ਇਕ ਬਰੋਟੇ ਹੇਠ ਬੈਠ ਗਏ ਜਿਥੇ ਹੁਣ ਮੰਗੂ ਮੱਠ ਹੈ । ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦੇਣ ਵੇਲੇ ਅਪਣੀ ਹਥੇਲੀ ਨੂੰ ਸਿੱਧਾ ਉਠਾਇਆ ਤਾ ਰਾਜੇ ਨੇ ਹਥੇਲੀ ਵਿਚ ਜਗਨ ਨਾਥ ਦੀ ਤਸਵੀਰ ਦੇਖੀ । (ਮੰਗੂ ਮੱਠ ਅਤੇ ਬਾਉਲੀ ਮੱਠ ਦੇ ਝੰਡੇ ਵਿਚ ਹੁਣ ਵੀ ਉਨ੍ਹਾਂ ਦੇ ਲਾਲ ਝੰਡੇ ਵਿਚ ਚੀਟੇ ਰੰਗ ਦਾ ਹੱਥ ਦਾ ਨਿਸ਼ਾਨ ਹੈ । ਗੁਰੂ ਨਾਨਕ ਦੇਵ ਜੀ ਦੇ ਦੋ ਪੰਜਾਬੀ ਚੇਲੇ ਜਿਨ੍ਹਾˆ ਦੇ ਨਾਮ ਮੰਗੂ ਅਤੇ ਗਦੱਰ ਸੀ ਉਨ੍ਹਾਂ ਨੇ ਮੰਗੂ ਮੱਠ ਦੀ ਸਥਾਪਨਾ ਕੀਤੀ । ਸੰਮਤ 1713 ਵਿਚ ਹਰੀਦਾਸ ਉਦਾਸੀ ਨੇ ਏਥੇ ਅਪਣਾ ਡੇਰਾ ਬਣਾਇਆ । ਪੁਰੀ ਦੇ ਰਾਜੇ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਇਥੇ ਯਾਤਰੂਆਂ ਦੇ ਰਹਿਣ ਲਈ ਕਮਰੇ ਬਣਵਾਏ । ਗਜਪਤੀ ਰਾਜਾ ਨੇ ਸੋਲ੍ਹਵੀ ਸਦੀ ਵਿਚ ਮੰਦਿਰ ਵਿਚ ਮਯੂਰ ਪੰਖੀ ਚੌਰ ਦੀ ਸੇਵਾ ਨਿਭਾਉਣ ਲਈ ਮੱਠ ਦੇ ਮਹੰਤ ਨੂੰ ਅਧਿਕਾਰ ਦਿਤੇ । ਬਾਅਦ ਵਿਚ ਰਾਜਾ ਬਿਰਕਾ ਕਿਸ਼ੋਰ ਦੇਵ ਨੇ 16 ਵੀ ਸਦੀ ਵਿਚ ਇਕ ਸੰਨਦ ਦਿਤੀ ਜਿਸ ਅਨੁਸਾਰ ਚੌਰ ਸੇਵਾ ਦਾ ਅਧਿਕਾਰ ਮੰਗੂ ਮੱਠ ਦਾ ਹੋ ਗਿਆ । ਮੰਗੂ ਮੱਠ ਦੀ ਕੁਲ ਥਾਂ ਜਿਸ ਉਤੇ ਮੱਠ ਸਥਾਪਤ ਕੀਤਾ ਗਿਆ 11 ਗੁੰਟਾ 21 ਬਿਸਵਾ ਹੈ ਜਿਸ ਦੀ ਕੀਮਤ 1873 ਦੇ ਰਿਕਾਰਡ ਅਨੁਸਾਰ 12895 ਰੁਪਏ ਹੈ । ਮੰਗਲ ਦੱਤ ਦੇ ਪੋਤੇ ਠਾਕੁਰ ਦਾਸ ਨੇ ਲਗਾਤਾਰ ਮੁਫਤ ਰਾਸ਼ਨ ਅਤੇ ਬਿਨਾ ਟੈਕਸ 2000 ਰੁਪਏ ਆਮਦਨ ਵਾਲੇ ਦੋ ਪਿੰਡ ਇਸ ਨਾਲ ਜੋੜ ਦਿਤੇ । ਇਸ ਸਥਾਨ ਦੇ ਪੰਡਿਤ ਨੇ ਕੁਝ ਸਮੇ ਲਈ ਫ੍ਰੀ ਰਸੋਈ ਚਲਾਈ ਪਰ ਪਿਛੋਂ ਉਸ ਨੇ ਗੁਰਦੁਆਰਾ ਸਾਹਿਬ ਦੀ ਥਾਂ ਅਪਣੇ ਪਰਿਵਾਰ ਪਾਲਣ ਲਈ ਵੇਚ ਦਿਤੀ ।ਕੁਝ ਦੁਕਾਨਾਂ ਹੀ ਰਹਿ ਗਈਆਂ ਜਿਨ੍ਹਾਂ ਨੂੰ ਅਪਣਾ ਖਰਚ ਚਲਾਉਣ ਲਈ ਕਿਰਾਏ ਤੇ ਚੜ੍ਹਾ ਦਿਤਾ ਗਿਆ ।ਇਹੋ ਦੁਕਾਨਾਂ ਹੁਣ ਸਰਕਾਰ ਤੇ ਸਿਖਾਂ ਦੇ ਝਗੜੇ ਦਾ ਮੁਢ ਬਣੀਆਂ ਤੇ ਸਰਕਾਰ ਦੇ ਹੁਕਮ ਨਾਲ ਢਾ ਦਿਤੀਆਂ ਗਈਆਂ।
1582129533707.png

ਗੁਰਦੁਆਰਾ ਆਰਤੀ ਸਾਹਿਬ, ਪੁਰੀ

ਪੁਰੀ ਵਿਚ 24 ਦਿਨ ਠਹਿਰਣ ਤੋ ਬਾਅਦ ਗੁਰੂ ਨਾਨਕ ਦੇਵ ਜੀ ਨੇ ਏਥੋਂ ਅੱਗੇ ਚੱਲੇ । ਪੁਰੀ ਦੇ ਰਾਜੇ ਅਤੇ ਹੋਰ ਸੰਗਤ ਗੁਰੂ ਜੀ ਨਾਲ ਚੰਡੀ ਨਾਲਾ ਤਕ ਗਏ (ਜੋ ਸਥਾਨ ਜਗਨਨਾਥ ਮੁੱਖ ਮਾਰਗ ਤੇ ਪੁਰੀ ਤੋਂ 23 ਮੀਲ ਹੈ ) । ਪੁਰੀ ਤੋ ਗੁਰੂ ਨਾਨਕ ਦੇਵ ਜੀ ਚਿਲਕਾ ਝੀਲ ਦੇ ਨਾਲ ਨਾਲ ਕੁਦਰਤ ਦਾ ਆਨੰਦ ਮਾਣਦੇ ਹੋਏ ਅੱਗੇ ਵਧੇ ਤੇ ਬ੍ਰਹਮਪੁਰ ਹੁੰਦੇ ਹੋਏ ਬਿਰੰਚੀਪੁਰ ਪਹੁੰਚੇ।

ਬਿਰੰਚੀਪੁਰ

ਉੜੀਸਾ ਵਿਚ ਇਕ ਨਾਨਕਪੰਥੀ ਅਨਿਲ ਦੀਪ ਨੇ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਨਾਲ ਸਬੰਧਤ ਸਾਰੇ ਸਥਾਨਾਂ ਦੀ ਖੋਜ ਕਰਦਿਆਂ 512 ਕਿਲੋਮੀਟਰ ਦਾ ਕਲਕਤੇ ਤੋਂ ਪੁਰੀ ਦਾ ਰਾਹ ਪੂਰੀ ਤਰ੍ਹਾਂ ਛਾਣਿਆ ਤਾਂ ਉਸਨੂੰ ਬਾਲੇਸ਼ਵਰ ਨੇੜੇ ਭਦਰਕ ਜ਼ਿਲੇ ਵਿਚ ਸਮਰੀਆਂ ਬਲਾਕ ਵਿਚ ਬਿਰੰਚੀਪੁਰ ਨਾਂ ਦੇ ਥਾ ਤੇ ਨਾਨਕ ਪੰਥੀਆਂ ਦਾ ਇਕ ਘਰ ਮਿਲਿਆ ਜਿਥੇ ਗੁਰੂ ਨਾਨਕ ਰੁਕੇ ਸਨ ਤੇ ਉਸ ਥਾਂ ਇਕ ਗੁਰਦਵਾਰਾ ਸਾਹਿਬ ਵੀ ਬਣਾਇਆ ਹੋਇਆ ਸੀ।
1582129622660.png
1582129639208.png

1582129665699.png
1582129685911.png

1.ਗੁਰੂ ਨਾਨਕ ਦੇਵ ਜੀ ਦਾ ਬਿਰੰਚੀਪੁਰ ਵਿਚ ਸਥਾਨ ਤੇ ਉਸ ਦੀ ਦੇਖ ਭਾਲ ਕਰ ਰਿਹਾ ਭਾਸਕਰ ਸਾਹੂ 2. ਅਨਿਲਦੀਪ ਭਾਸਕਰ ਸਾਹੂ ਨਾਲ 3. ਗੁਰਮੁਖ ਵਿਚ ਪੁਰਾਤਨ ਹੱਥਲਿਖਤ 4. ਪੁਰਾਤਨ ਕੜਾ

ਪੁਸ਼ਤਦਰ ਪੁਸ਼ਤ ਸਿੱਖੀ ਨਾਲ ਜੁੜਿਆ ਭਾਸਕਰ ਸਾਹੂ ਦਾ ਪਰਿਵਾਰ ਹੁਣ ਇਸ ਸਥਾਨ ਦੀ ਦੇਖ ਭਾਲ ਕਰ ਰਿਹਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਂਦਾ ਹੈ ਤੇ ਲੰਗਰ ਸੇਵਾ ਕਰਦਾ ਹੈ ਜਿਥੇ 500 ਦੇ ਕਰੀਬ ਸੰਗਤ ਜੁੜ ਜਾਂਦੀ ਹੈ। ਭਾਸਕਰ ਸਾਹੂ ਮੂਲ ਮੰਤਰ ਤੇ ਅਰਦਾਸ ਪੂਰੀ ਤਰ੍ਹਾਂ ਜਾਣਦਾ ਹੈ ਤੇ ਗ੍ਰੰਥੀ ਦੀ ਜ਼ਿਮੇਵਾਰੀ ਵੀ ਆਪ ਹੀ ਨਿਭਾਉਂਦਾ ਹੈ। ਬੋਲਦਾ ਭਾਵੇਂ ਉੜੀਆ ਹੈ ਕਿਉਂਕਿ ਉਸਨੂੰ ਪੰਜਾਬੀ ਨਹੀਂ ਆਉਂਦੀ। ਇਸ ਪਰਿਵਾਰ ਕੋਲ ਗੁਰੂ ਜੀ ਵਲੋਂ ਦਿਤਾ ਇਕ ਪਿੱਤਲ ਦਾ ਕੜਾ ਤੇ ਇਕ ਪੁਰਾਤਨ ਹੱਥ ਲਿਖਤ ਹੈ ਜਿਸ ਵਿਚ ਗੁਰਬਾਣੀ ਦਰਜ ਹੈ। ਜਦ ਹੱਥਲਿਖਤ ਤੇ ਪਿੱਤਲ ਦੇ ਕੜੇ ਦੀ ਡੇਟਿੰਗ ਕਰਵਾਈ ਗਈ ਤਾਂ ਕੜਾ ਪੰਜ ਸੌ ਸਾਲ ਤੋਂ ਜ਼ਿਆਦਾ ਪੁਰਾਣਾ ਤੇ ਹੱਥ ਲਿਖਤ ਤਿੰਨ ਸਾਢੇ ਤਿੰਨ ਸੌ ਸਾਲ ਪੁਰਾਣੀ ਸਾਬਤ ਹੋਈ। ਬਿਰੰਚੀਪੁਰ ਤੋਂ ਗੁਰੂ ਨਾਨਕ ਦੇਵ ਜੀ ਨਿਰੰਕਾਰਪੁਰ (ਖੁਰਦਾ), ਨਯਾਗੜ੍ਹ, ਪੁਰਾਣਾਕੰਟਕ, ਸੋਨਪੁਰ, ਸਿੰਘੋਰਾ, ਸ਼ਰਨਗੜ੍ਹ, ਪਾਉਨੀ ਤੋਂ ਮਹਾਨਦੀ ਪਾਰ ਕਰਦੇ ਹੋਏ ਛਤੀਸਗੜ੍ਹ, ਬਿਲਾਸਪੁਰ, ਗਨਿਆਨ ਰਾਹੀਂ ਮਧ ਪ੍ਰਦੇਸ਼ ਵਿਚ ਅਮਰਕੰਟਕ ਪਹੁੰਚੇ।ਕੀ ਨਿਰੰਕਾਰਪੁਰ ਦਾ ਪਿੰਡ ਨਾਨਕ ਨਿਰੰਕਾਰੀ ਨਾਲ ਕੋਈ ਸਬੰਧ ਹੈ ਇਹ ਖੋਜ ਦਾ ਵਿਸ਼ਾ ਹੈ।
 

Attachments

  • 1582129229695.png
    1582129229695.png
    433.3 KB · Reads: 419

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top