• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Guru Nanak in Bakhta, Jammu Kashmir

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਨਾਨਕ ਦੇਵ ਜੀ ਜੰਮੂ ਕਸ਼ਮੀਰ ਵਿਚ

ਗੁਰਦਵਾਰਾ ਚਰਨ ਕਮਲ ਪਾਤਸ਼ਾਹੀ ਪਹਿਲੀ, ਬਾਖਤਾ, ਜਸਰੋਟਾ


ਡਾ: ਦਲਵਿੰਦਰ ਸਿੰਘ ਗ੍ਰੇਵਾਲ

1585354078338.png


ਜੰਮੂ ਤੋਂ ਗੁਰੂ ਨਾਨਕ ਦੇਵ ਜੀ ਜਸਰੋਟਾ ਪਹੁੰਚੇ। ਜਸਰੋਟਾ ਦੇ ਨੇੜੇ ਹੀ ਉਹ ਪਿੰਡ ਬਾਖਤਾ ਗਏ ਜਿਥੇ ਉਨ੍ਹਾ ਦੀ ਯਾਦ ਵਿਚ ਸੰਨ 1988 ਵਿਚ ਗੁਰਦਵਾਰਾ ਚਰਨ ਕਮਲ ਪਾਤਸ਼ਾਹੀ ਪਹਿਲੀ, ਬਾਖਤਾ ਬਣਾਇਆ ਗਿਆ।ਊਂਜ ਡੈਮ ਵਲ ਜੰਮੂ ਮੁਖ ਮਾਰਗ ਨਾਲ ਪੱਕੀ ਸੜਕ ਨਾਲ ਜੁੜਿਆ ਹੋਇਆ 9 ਕਿਲੋਮੀਟਰ ਦੂਰ ਕਠੂਆ ਜ਼ਿਲੇ ਦਾ ਇਹ ਪਿੰਡ ਰਮਣੀਕ ਪਹਾੜੀਆਂ ਵਿਚ ਵਸਿਆ ਹੋਇਆ ਹੈ।ਗੁਰੂ ਜੀ ਏਥੇ ਇੱਕ ਪਿਪਲ ਹੇਠਾਂ ਬੈਠੇ ਤੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਲੋਕਾਂ ਨੂੰ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦਾ ਉਪਦੇਸ਼ ਦਿਤਾ ਤੇ ਮੂਰਤੀ ਪੂਜਾ ਤੋਂ ਵਰਜਕੇ ਇਕ ਪਰਮਾਤਮਾ ਦੀ ਬੰਦਗੀ ਨਾਲ ਜੋੜਿਆ। ਇਥੋਂ ਦੇ ਵਾਸੀ ਠਾਕੁਰ ਰਾਜਪੂਤ ਹਨ ਜਿਨ੍ਹਾਂ ਵਿਚੋਂ ਠਾਕੁਰ ਹੁਰਮਤ ਸਿੰਘ ਦਾ ਪਰਿਵਾਰ ਪੀੜ੍ਹੀਆਂ ਤੋਂ ਇਸ ਸਥਾਨ ਦੀ ਤੇ ਪਿਪਲ ਦੀ ਦੇਖ ਭਾਲ ਕਰਦਾ ਆ ਰਿਹਾ ਹੈ।ਪਿਪਲ ਦੇ ਰੁੱਖ ਤੋਂ ਉਪਰ 15-16 ਫੁੱਟ ਉਚੀ ਇਕ ਵੱਡੇ ਟਾਹਣ ਉਤੇ ਸੰਕੇਤਕ ‘1’ (ਭਾਵ ਪਹਿਲੀ ਪਾਤਸ਼ਾਹੀ) ਉਕਰਿਆ ਹੋਇਆ ਹੈ ਜੋ ਇਥੋਂ ਦੇ ਵਾਸੀਆਂ ਅਨੁਸਾਰ ਸਦੀਆਂ ਤੋਂ ਹੈ।ਇਸ ਪਿੱਪਲ ਦੇ ਨਾਲ ਇੱਕ ਪੱਥਰ ਦੀ ਸਿੱਲ ਵੀ ਪਈ ਹੈ ਜਿਸ ਉਪਰ ਗੁਰੂ ਜੀ ਚਾਰ ਦਿਨ ਟਿਕੇ ਦੱਸੇ ਜਾਂਦੇ ਹਨ।ਠਾਕੁਰ ਹੁਰਮਤ ਸਿੰਘ ਨੇ ਅਪਣੇ ਬੇਟੇ ਕੁੰਵਰ ਨਰੇਂਦਰ ਸਿੰਘ ਚੰਬਿਆਲ ਦੀ ਯਾਦ ਵਿਚ ਇਕ ਕਨਾਲ ਜ਼ਮੀਨ ਇਸ ਸਥਾਨ ਦੇ ਨਾਮ ਗੁਰਦਵਾਰਾ ਸਾਹਿਬ ਉਸਾਰਨ ਲਈ ਅਰਦਾਸ ਕਰਵਾਈ ਜਿਥੇ ਪਿੱਪਲ ਦੇ ਨਾਲ ਇੱਕ ਛੋਟਾ ਜਿਹਾ ਕਮਰਾ ਉਸਾਰ ਦਿਤਾ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਹੁਣ ਕਾਰ ਸੁਵਾ ਵਾਲੇ ਬਾਬਾ ਬੀਰਾ ਸਿੰਘ ਨੇ ਗੁਰਦਵਾਰਾ ਸਾਹਿਬ ਦੀ ਇੱਕ ਵੱਡੀ ਇਮਾਰਤ ਉਸਾਰ ਦਿਤੀ ਹੈ।ਅਕਤੂਬਰ ਵਿਚ ਗੁਰੂ ਜੀ ਏਥੇ ਆਏ ਦੱਸੇ ਜਾਂਦੇ ਹਨ ਜਦ ਗੁਰੂ ਜੀ ਦੀ ਏਥੇ ਆਉਣ ਦੀ ਯਾਦ ਵਿਚ ਗੁਰਮਤਿ ਸਮਾਗਮ ਹੁੰਦੇ ਹਨ ਜਿਨ੍ਹਾਂ ਵਿਚ ਦੂਰੋਂ ਨੇੜਿਓਂ ਸੰਗਤ ਹੁਮ ਹੁਮਾ ਕੇ ਪਹੁੰਚਦੀ ਹੈ।ਗੁਰੂ ਕਾ ਲੰਗਰ ਖੁਲ੍ਹਾ ਵਰਤਦਾ ਹੈ ।ਹੁਣ ਪ੍ਰਧਾਨ ਸ: ਬਲਵੰਤ ਸਿੰਘ ਜੀ ਹਨ ਤੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਕੰਮ ਬੜੀ ਸ਼ਰਧਾ-ਸਤਿਕਾਰ ਤੇ ਉਦਮ ਨਾਲ ਚੱਲ ਰਿਹਾ ਹੈ।

Havale

ਜਸਬੀਰ ਸਿੰਘ ਸਰਨਾ, ਫਰਵਰੀ, 2020, ਗੁਰਦੁਆਰਾ ਚਰਨ ਕਮਲ,ਪਾਤਸ਼ਾਹੀ ਪਹਿਲੀ, ਬਾਖਤਾ (ਜਸਰੋਟਾ), ਗੁਰਮਤਿ ਪ੍ਰਕਾਸ਼, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪੰਨਾ 46, 73)
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top