Punjabi: Guru Nanak Dev ji Tosamaidan Kashmir vich | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Guru Nanak Dev ji Tosamaidan Kashmir vich

Dalvinder Singh Grewal

Writer
Historian
SPNer
Jan 3, 2010
564
361
74
ਗੁਰੂ ਨਾਨਕ ਦੇਵ ਜੀ ਤੋਸਾਮੈਦਾਨ (ਕਸ਼ਮੀਰ) ਵਿੱਚ

ਡਾ: ਦਲਵਿੰਦਰ ਸਿੰਘ ਗ੍ਰੇਵਾਲ
1584436066532.png

ਤੋਸਾਮੈਦਾਨ (ਕਸ਼ਮੀਰ)

ਹਿਮਾਲਿਆ ਦੀ ਪੱਛਮੀ ਸ਼ਾਖਾ ਵਿੱਚ ਖਾਗ ਤੋˆ ਦਸ ਕਿਲੋਮੀਟਰ ਦੂਰ ਘਣੇ ਜੰਗਲਾˆ ਦੀ ਛਤਰੀ ਹੇਠ ਵੱਡੀ ਹਰੀ ਭਰੀ ਚਰਾਗਾਹ ਨੂੰ ਤੋਸਾਮੈਦਾਨ ਕਰਕੇ ਜਾਣਿਆ ਜਾˆਦਾ ਹੈ ।ਇਹ 5 ਕਿਲੋਮੀਟਰ ਲੰਬਾ ਅਤੇ 2 ਕਿਲੋਮੀਟਰ ਚੌੜਾ ਹੈ ।ਇਸ ਜਗ੍ਹਾ ਨੂੰ ਤੋਸਾਮੈਦਾਨ ਕਿਉˆ ਕਿਹਾ ਜਾˆਦਾ ਹੈ ਇਸ ਬਾਰੇ ਵੱਖ ਵੱਖ ਰਾਵਾˆ ਹਨ।ਇੱਕ ਪੱਖ ਅਨੁਸਾਰ ਚਰਵਾਹੇ ਅਕਸਰ ਆਪਣੇ ਇੱਜੜ ਨੂੰ 'ਤੋਏ ਤੋਏ' ਸ਼ਬਦ ਨਾਲ ਅਵਾਜ਼ ਮਾਰਦੇ ਸਨ, ਜੋ ਬਾਅਦ ਵਿਚ 'ਤੋਸਾ' ਬਣ ਗਿਆ ਅਤੇ ਚਰਾਗਾਹ ਨੂੰ ਤੋਸਾ ਮੈਦਾਨ ਕਿਹਾ ਜਾਣ ਲੱਗਾ ।ਇੱਕ ਹੋਰ ਰਾਇ ਹੈ ਕਿ ਭਾਈ ਮਰਦਾਨਾ ਨੇ ਗੁਰੂ ਨਾਨਕ ਦੇ ਕੀਰਤਨ ਦਾ ਸਾਥ 'ਤੌਂਸ' ਵਜਾ ਕੇ ਦਿੱਤਾ ਜੋ ਸਮੇਂ ਨਾਲ 'ਤੋਸ' ਤੋˆ 'ਤੋਸ਼ਾ' ਬਣ ਗਿਆ । ਇੱਕ ਹੋਰ ਪੱਖ ਮੁਤਾਬਿਕ ਤੋਸਾਮੈਦਾਨ ‘ਤੋਸ਼ਾ ਮਾਰਗ’ ਸੀ ।(1)
ਪੁਰਾਤਨ ਸਮਿਆˆ ਵਿੱਚ ਗੁਆˆਢੀ ਮੁਲਕਾ, ਅਫਗਾਨਿਸਤਾਨ, ਮੱਧ ਏਸ਼ੀਆ ਅਤੇ ਚੀਨ ਦੇ ਚਰਵਾਹਿਆˆ ਲਈ ਇਹ ਖਿੱਚ ਦਾ ਕੇˆਦਰ ਸੀ।ਜੰਗਲੀ ਫੁੱਲਾˆ ਦੀ ਖੁਸ਼ਬੋ ਨਾਲ ਸਾਰਾ ਵਾਤਾਵਰਣ ਤਰੋ ਤਾਜ਼ਾ ਹੋ ਜਾˆਦਾ ਹੈ ।ਇਸ ਚਰਾਗਾਹ ਦੇ ਗਿਰਦ ਅਸਮਾਨ ਛੂੰਹਦੇ ਦਿਓਦਾਰ ਦੇ ਦਰਖਤ ਤੇ ਨਰਮ ਨਰਮ ਘਾਹ ਗਰਮੀਆˆ ਵਿਚ ਉਹ ਦਿਲਕਸ਼ ਨਜ਼ਾਰਾ ਪੇਸ਼ ਕਰਦੇ ਹਨ ਜਿਸ ਕਰਕੇ ਗੁੱਜਰ ਕਬੀਲੇ ਅਤੇ ਚਰਵਾਹੇ ਆਪਣੇ ਇੱਜੜਾˆ ਸਮੇਤ ਇੱਥੇ ਡੇਰੇ ਲਾਉਣ ਲਈ ਖਿੱਚੇ ਆਉਂਦੇ ਹਨ ।
1584436154978.png


ਆਲੇ ਦੁਆਲੇ ਦੀਆˆ ਪਹਾੜੀਆˆ ਦੇ ਦੱਰਰੇ ਪੁਣਛ ਵਾਦੀ ਤੋਂ ਹੀ ਸ਼ੁਰੂ ਹੋ ਜਾਂਦੇ ਹਨ । ਆਮ ਤੌਰ ਤੇ ਚੀਨਾਮਰਗ ਗਲੀ ਨਾਮ ਦੇ ਦੱਰਰੇ ਤੋਂ ਦਾਨਮ ਸਰ ਝੀਲ (3) ਤੋਸਾਮੈਦਾਨ ਪਾਸ (2)(4) ਕਰਕੇ ਵੀ ਜਾਣਿਆ ਜਾˆਦਾ ਹੈ।ਸੁਲਤਾਨ ਪੱਥਰੀ ਪਿੰਡ ਦੇ ਕੋਲੋˆ ਲੰਘਦਿਆˆ ਲੋਰਾਨ ਘਾਟੀ ਸਿੱਧੀ ਉਤਰਾਈ ਤੇ ਹੈ ।(5) ਦੱਖਣ ਪੱਛਮ ਵਿਚ ਪਾਮਸਰ ਝੀਲ (ਜੋ ਸੁਖਨਾਗ ਦਰਿਆ ਦੀ ਮੁੱਖ ਸਹਾਇਕ ਨਦੀ ਦਾ ਸੋਮਾ ਵੀ ਹੈ) ਕੋਲ ਇੱਕ ਹੋਰ ਪੱਥਰ-ਕੀ-ਗਲੀ ਦਰਰਾ ਹੈ।(3)(6) ਇਹ ਲੋਰਾਨ ਘਾਟੀ ਨੂੰ ਹਲਕੀ ਉਤਰਾਈ ਦਾ ਰਸਤਾ ਹੈ, ਜੋ ਲੋਰਾਨ ਪਿੰਡ ਕੋਲ ਪਹਿਲੇ ਰਸਤੇ ਨਾਲ ਮਿਲਦਾ ਹੈ ।ਲੋਰਾਨ ਨਦੀ ਦੀਆˆ ਦੋਵੇˆ ਸ਼ਾਖਾਵਾˆ ਮੰਡੀ ਦਰਿਆ ਨੂੰ ਪਾਣੀ ਪਹੁੰਚਾਉˆਦੀਆˆ ਹਨ।ਚੀਨਾਮਾਰਗ ਗਲੀ ਦੇ ਉੱਤਰ ਵਿਚ ਇੱਕ ਹੋਰ ਦਰਰਾ ਜਾਮਿਆˆਵਾਲੀ ਗਲੀ ਹੈ ਜੋ ਗਾਰਗੀ ਘਾਟੀ ਵਿੱਚ ਉੱਤਰਦਾ ਹੈ।ਇਹ ਦੱਰਰਾ ਪੁਣਛ ਲਈ ਲੰਬਾ ਰਸਤਾ ਹੈ । 13,000 ਫੁੱਟ ਦੀ ਉਚਾਈ ਤੇ ਬਾਸਮਈ ਗਲੀ ਦੱਰਰਾ ਅਖੀਰ ਤੋਸਾਮੈਦਾਨ ਲੈ ਜਾˆਦਾ ਹੈ ।ਇਸ ਦੇ ਸੱਜੇ ਪਾਸੇ ਇੱਕ ਹੋਰ ਦਰਰਾ--ਪੁਣਛ ਗਲੀ-- ਪੁਣਛ ਘਾਟੀ ਲੈ ਜਾˆਦਾ ਹੈ । ਪ੍ਰਾਚੀਨ ਕਾਲ ਵਿੱਚ, ਸਿੰਧ ਅਤੇ ਜੇਹਲਮ ਦਰਿਆਵਾˆ ਦੇ ਵਿਚਕਾਰ ਪੰਜਾਬ ਪਹੁੰਚਣ ਲਈ ਇਹ ਰਸਤਾ ਵੱਧ ਸੁਰੱਖਿਅਤ, ਸੁਖਾਲਾ ਅਤੇ ਨੇੜਲਾ ਮੰਨਿਆ ਜਾˆਦਾ ਸੀ ।ਇਹ ਕਾਸ਼ੀਰ ਘਾਟੀ ਤੋˆ ਸੁਖਾਲੀ ਚੜ੍ਹਾਈ ਮੁਹੱਈਆ ਕਰਦਾ ਸੀ ਅਤੇ ਲੋਹਾਰਕੋਟ ਕਿਲਾ ਇਸ ਨੂੰ ਸੁਰੱਖਿਆ ਪਰਦਾਨ ਕਰਦਾ ਸੀ।(9)(11) ਅਲ ਬਰੂਨੀ ਉਲੇਖ ਕਰਦਾ ਹੈ ਕਿ ਇਸ ਰਸਤੇ ਰਾਹੀˆ ਚੰਗਾ ਵਪਾਰ ਕੀਤਾ ਜਾˆਦਾ ਸੀ ।(10)(12)
1584436211507.png

M A Stein ਦੇ ਮੁਤਾਬਿਕ ਤੋਸ਼ਾਮੈਦਾਨ ਰਾਸਤਾ ਦਰਾˆਗ ਪਿੰਡ ( ਕਸ਼ਮੀਰ ਘਾਟੀ ਤੋˆ ਬਾਹਰ ਜਾਣ ਵੇਲੇ) ਤੋˆ ਸੁਰੂ ਹੁੰਦਾ ਹੈ ।ਤੋਸ਼ਾਮੈਦਾਨ ਚਰਾਗਾਹ ਪਾਰ ਕਰਨ ਮਗਰੋˆ ਇਹ 1300 ਫੁੱਟ ਉੱਚੀ ਪੀਰ ਪੰਜਾਲ ਸਾਖਾ ਤੇ ਹੌਲੀ ਹੌਲੀ ਚੜ੍ਹ ਜਾˆਦਾ ਹੈ ।ਚੜ੍ਹਾਈ ਇਤਨੀ ਮੱਧਮ ਦਰ ਅਤੇ ਆਸਾਨ ਹੈ ਕਿ ਗੱਡੇ ਲਈ ਸੜਕ ਬਨਾਉਣ ਵਿਚ ਕੋਈ ਮੁਸ਼ਕਿਲ ਨਹੀˆ ਹੋਵੇਗਾ ।(2) ਇਸ ਜਗ੍ਹਾ ਤੇ ਇਸ ਚੋਟੀ ਤੋˆ ਕਈ ਨਦੀਆˆ ਨਿੱਕਲਦੀਆˆ ਹਨ ਅਤੇ ਮਿਲ ਕੇ ਸੁਖਨਾਗ ਦਰਿਆ ਬਣਾਉˆਦੀਆˆ ਹਨ।(3) ਆਜ਼ਾਦੀ ਤੋˆ ਬਾਅਦ ਤੋਸਾਮੈਦਾਨ ਫੌਜ ਨੂੰ ਚਾˆਦਮਾਰੀ ਬਨਾਉਣ ਲਈ ਚਕੋਤੇ ਤੇ ਦੇ ਦਿੱਤਾ ਸੀ, ਪਰ ਚਰਵਾਹੇ ਇਸ ਨੂੰ ਵਾਪਿਸ ਲੈਣ ਲਈ ਤਕੜਾ ਜੱਦੋਜਹਿਦ ਕਰਦੇ ਆ ਰਹੇ ਹਨ।

ਮਹਿਮੂਦ ਗਜ਼ਨੀ ਅਤੇ ਸਿੱਖ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾˆ ਦੱਰਰਿਆˆ ਰਾਹੀˆਂ ਕਸ਼ਮੀਰ ਘਾਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ।ਆਪਣੇ ਰਾਜ ਕਾਲ ਦੌਰਾਨ ਮਹਿਮੂਦ ਗਜ਼ਨੀ ਨੇ ਤੋਸਾਮੈਦਾਨ ਦੇ ਰਸਤੇ ਰਾਹੀˆ ਇੱਕ ਵਾਰ 1003 ਅਤੇ ਦੂਸਰੀ ਵਾਰ 1021 ਵਿੱਚ ਕਸ਼ਮੀਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਦੋਨੋਂ ਵਾਰੀ ਲੋਹਾਰਕੋਟ (ਲੋਹਾਰਾ ਕਿਲਾ), ਜੋ ਰਸਤੇ ਦੀ ਰਾਖੀ ਕਰਦਾ ਸੀ, ਨੇ ਉਸ ਦਾ ਰਾਹ ਰੋਕ ਲਿਆ।ਮਹਿਮੂਦ ਕਿਲਾ ਫਤਿਹ ਨਹੀਂˆ ਕਰ ਸਕਿਆ ।ਦੂਸਰੇ ਹਮਲੇ ਵੇਲੇ ਭਾਰੀ ਬਰਫਬਾਰੀ ਪੈਣ ਕਰਕੇ ਉਸ ਦੇ ਸੰਪਰਕ ਸਾਧਨਾˆ ਵਿੱਚ ਵਿਘਨ ਪੈ ਗਿਆ ਸੀ।ਇਸ ਮਾਰਗ ਦੀ ਮਹੱਤਤਾ ਘਟ ਗਈ ਅਤੇ ਇਸ ਦੌਰਾਨ ਪੀਰ ਪੰਜਾਲ ਦੱਰਰੇ ਨੂੰ ਸ਼ਾਹੀ ਮਾਰਗ ਕਰਕੇ ਵਿਕਸਤ ਕੀਤਾ ਗਿਆ ।ਅਫਗਾਨ ਦੁੱਰਾਨੀ ਦੇ ਰਾਜ ਸਮੇˆ ਜੇਹਲਮ ਘਾਟੀ ਗੱਡਾ-ਸੜਕ ਉਸਾਰੀ ਗਈ।(11)(12) ਮਹਾਰਾਜਾ ਰਣਜੀਤ ਸਿੰਘ ਨੇ ਵੀ ਤੋਸਾਮੈਦਾਨ ਰਾਹੀˆ 1814 ਅਤੇ 1819 ਵਿਚ ਕਸ਼ਮੀਰ ਤੇ ਦੋ ਹਮਲਿਆˆ ਦੀ ਕੋਸ਼ਿਸ਼ ਕੀਤੀ ।ਪਹਿਲੇ ਹਮਲੇ ਵਕਤ ਉਸ ਦੀ ਫੌਜ ਦੋ ਹਿੱਸਿਆˆ'ਚ ਵੰਡੀ ਗਈ; ਇੱਕ ਟੁਕੜੀ ਨੇ ਪੀਰ ਪੰਜਾਲ ਅਤੇ ਦੂਸਰੀ ਨੇ ਤੋਸਾਮੈਦਾਨ ਚਰਾਗਾਹ ਤੇ ਧਾਵਾ ਬੋਲਿਆ ।ਚਰਾਗਾਹ ਤੇ ਦੁੱਰਾਨੀ ਮੋਰਚਾਬੰਦੀ ਨੇ ਰਣਜੀਤ ਸਿੰਘ ਦਾ ਰਾਹ ਰੋਕ ਲਿਆ ।(13)ਬਾਅਦ ਵਿਚ 1819 ਵਿਚ ਸਾਰੀਆˆ ਸਿੱਖ ਫੌਜਾˆ ਤੋਸਾਮੈਦਾਨ ਤੇ ਇਕੱਠੀਆˆ ਹੋ ਗਈਆˆ ਅਤੇ ਦੁੱਰਾਨੀ ਫੌਜਾˆ ਨੂੰ ਮਾਤ ਦਿੱਤੀ ।(14)
1584441503714.pngਗੁਰੂ ਨਾਨਕ ਦੀਆˆ ਜੰਮੂ-ਕਸ਼ਮੀਰ ਵਿੱਚ ਯਾਤਰਾਵਾˆ

ਪੁਣਛ ਰਾਹੀਂ ਹਸਨ ਅਬਦਾਲ ਰਾਹੀਂ ਮੁੜਦੇ ਹੋਏ ਗੁਰੂ ਨਾਨਕ ਦੇਵ ਜੀ ਪਹਾੜੀ ਖੇਤਰ ਵਿੱਚ ਤਕਰੀਬਨ 32 ਕਿਲੋਮੀਟਰ ਸਫ਼ਰ ਕਰਕੇ ਤੋਸਾਮੈਦਾਨ ਪਹੁੰਚੇ ।ਚਰਵਾਹਿਆˆ ਦੇ ਰਸਤੇ ਤੇ ਭਾਈ ਮਰਦਾਨਾ, ਭਾਈ ਬਾਲਾ, ਹੱਸੂ ਅਤੇ ਸੀਹਾਂ ਨੇ ਉਨ੍ਹਾˆ ਦਾ ਸਾਥ ਦਿੱਤਾ, ਬਾਅਦ ਵਿਚ ਇਹ ਰਸਤਾ ਗੱਡਾ-ਰਸਤਾ ਬਣਾ ਦਿਤਾ ਗਿਆ ਅਤੇ ਆਜ਼ਾਦੀ ਪਿੱਛੋਂ ਸੜਕ ਬਣ ਗਈ ।ਤੋਸਾਮੈਦਾਨ ਦੀ ਮੂਰਛਿਤ ਕਰਦੀ ਕੁਦਰਤੀ ਖੂਬਸੂਰਤੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਕਰਸ਼ਿਤ ਕੀਤਾ ।ਪਹਾੜੀ ਅਤੇ ਰੇਤਲਿਆˆ ਇਲਾਕਿਆˆ ਰਾਹੀˆਂ ਯਾਤਰਾ ਦੀ ਥਕਾਵਟ ਦੂਰ ਕਰਨ ਲਈ ਉਹ ਕੁਦਰਤ ਦੇ ਰੰਗਾਂ ਵਿਚ ਰਮ ਹੋ ਗਏ ।ਉਹ ਇੱਕ ਛੋਟੀ ਜਿਹੀ ਝੀਲ ਦੇ ਕਿਨਾਰੇ ਬੈਠ ਗਏ, ਹੁਣ ਇਸ ਨੂੰ ਦਮਦਮਾ ਸਾਹਿਬ ਕਿਹਾ ਜਾˆਦਾ ਹੈ ।ਵਿਸਮਾਦ' ਚ ਆ ਕੇ ਗੁਰੂ ਨਾਨਕ ਨੇ ਇਹ ਸਬਦ ਉਚਾਰਿਆ ।
1584436238427.png

ਦਮਦਮਾ ਸਾਹਿਬ

ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ।।

ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕ।।(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 464)

ਇਹ ਸ਼ਬਦ ਧਰਤੀ ਉਤੇ ਕੁਦਰਤ ਦੇ ਰਚਨਾ ਦੀ ਖੂਬਸੂਰਤੀ ਨੂੰ ਚਿੱਤਰਨ ਕਰਦਾ ਹੈ ।ਕੁਦਰਤ ਦਾ ਅਨੰਦ ਮਾਣਦੇ ਅਤੇ ਪਰਮਾਤਮਾਂ ਦਾ ਗੁਣਗਾਨ ਕਰਦਿਆਂ ਕਈ ਦਿਨ ਗੁਜ਼ਾਰੇ ।ਉਦੋਂ ਏਥੇ ਚਰਵਾਹੇ ਵੱਡੀ ਗਿਣਤੀ ਵਿਚ ਇੱਜੜ ਚਰਾਉਣ ਆਏ ਹੋਏ ਸਨ, ਗੁਰੂ ਜੀ ਉਨ੍ਹਾਂ ਵਿਚ ਘੁਲ ਮਿਲ ਗਏ ਤੇ ਵਿਚਾਰ ਚਰਚਾਵਾਂ ਕੀਤੀਆਂ ।ਗੁੱਜਰ ਹਾਬਲਾ ਪਾਹਲਾ ਗੁਰੂ ਸ਼ਬਦ ਅਤੇ ਸੰਗੀਤ ਦੇ ਅਜਬ ਸੰਗਮ ਨੇ ਅਜਿਹਾ ਕੀਲਿਆ ਕਿ ਉਹ ਆਪਣਾ ਇੱਜੜ ਪਿੱਛੇ ਛੱਡ ਕੇ ਗੁਰੂ ਜੀ ਨਾਲ ਤੁਰ ਪਿਆ ਅਤੇ ਸ੍ਰੀਨਗਰ ਤੱਕ ਨਾਲ ਹੀ ਰਿਹਾ ।

ਗੁਰੂ ਨਾਨਕ ਅੱਗੇ ਉਸ ਜਗ੍ਹਾ ਰੁਕੇ ਜੋ ਅੱਜ ਦਮਦਮਾ ਸਾਹਿਬ ਕਰਕੇ ਜਾਣਿਆ ਜਾˆਦਾ ਹੈ । ਅਕਬਰ ਨੇ ਕਸ਼ਮੀਰ ਦੀ ਮੱਧ ਏਸ਼ੀਆ ਦੇ ਧਾੜਵੀਆˆ ਤੋˆ ਸੁਰੱਖਿਆ ਲਈ ਏਥੇ ਸੱਤ ਮੰਜ਼ਲਾ ਬਿਲਡਿੰਗ ਨੁਮਾ ਮੀਨਾਰ ਉਸਾਰਿਆ ਜਿਸ ਨੂਮ ਬਾਅਦ ਵਿਚ ਗੁਰਦਵਾਰਾ ਦਮਦਮਾ ਸਾਹਿਬ ਵਿਚ ਬਦਲ ਦਿਤਾ ਗਿਆ। ਅਕਬਰ ਨੇ ਪੁਣਛ ਤੋˆ ਸ੍ਰੀਨਗਰ ਰਸਤੇ ਤੇ ਅਜਿਹੇ ਪੰਜ ਮੀਨਾਰ ਬਣਾਏ ਸਨ।ਚਾਰ ਹੋਰ ਮੀਨਾਰ ਚੁਨਾਰ ਮਾਰਗ ਮੀਨਾਰ, ਪਾਜੀਆ ਮਾਰਗ ਮੀਨਾਰ, ਗਾਤ ਮਾਰਗ ਮੀਨਾਰ ਅਤੇ ਖੱਚਰ ਰਸਤੇ ਦੇ ਮੀਨਾਰ ਸਨ।ਜਦ ਅਕਬਰ ਨੇ ਦੱਰਰੇ ਉਤੇ ਪੱਥਰਾਂ ਦੇ ਥੜਾ ਨੁਮਾ ਢੇਰ ਢੇਰ ਬਾਰੇ ਪੁੱਛਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਇੱਥੇ ਬੈਠ ਕੇ ਗੁਰੂ ਜੀ ਨੇ ਦਮ ਲਿਆ ਸੀ ਜਿਸ ਕਰਕੇ ਇਸ ਥਾਂ ਦਾ ਨਾਮ ਦਮਦਮਾ ਸਾਹਿਬ ਹੈ ।ਅਕਬਰ ਨੇ ਉਹ ਨਾˆ ਨਹੀˆ ਬਦਲਿਆ ਪਰ ਉਸ ਥਾˆ ਤੇ ਮੀਨਾਰ ਉਸਾਰ ਦਿੱਤਾ ਜਿਸ ਨੂੰ ਦਮਦਮਾ ਸਾਹਿਬ ਕਿਹਾ ਜਾˆਦਾ ਹੈ ।

ਗੁਰੂ ਨਾਨਕ ਦੇਵ ਜੀ ਏਥੋਂ ਅੱਗੇ ਸੰਤ ਕੁੱਠਾ, ਜੋ ਸਾਧ ਕੁੱਠਾ ਕਰਕੇ ਵੀ ਜਾਣਿਆ ਜਾˆਦਾ ਹੈ, ਚਲੇ ਗਏ।ਕਸ਼ਮੀਰੀ ਸਬਦ ਕੁਠਾ ਦਾ ਅਰਥ ਗੋਡਾ ਹੈ । ਇੱਥੇ ਗੁਰੂ ਸਾਹਿਬ ਦੀ ਮਾਲਾ ਟੁੱਟ ਗਈ ਅਤੇ ਮਣਕੇ ਆਸੇ ਪਾਸੇ ਖਿੰਡ ਗਏ।ਉਹ ਇੱਕ ਗੋਡੇ ਭਾਰ ਬੈਠੇ ਅਤੇ ਮਾਲਾ ਦੇ ਮਣਕੇ ਇਕੱਠੇ ਕਰਨ ਲੱਗੇ, ਭੋਂ ਤੇ ਗੋਡਾ ਟਿਕਾਉਣ ਕਰਕੇ ਇਸ ਜਗ੍ਹਾ ਨੂੰ ਸੰਤ-ਕੁਠਾ ਕਿਹਾ ਜਾˆਦਾ ਹੈ ।ਪਥੱਰੀਲੀ ਧਰਤੀ ਹੋਣ ਕਰਕੇ ਮਣਕੇ ਦੂਰ ਦੂਰ ਤਕ ਫੈਲ ਗਏ । ਜੋ ਵੀ ਯਾਤਰੀ ਹੁਣ ਇਧਰੋਂ ਦੀ ਲੰਘਦਾ ਹੈ ਉਹ ਮਣਕਿਆ ਦੀ ਭਾਲ ਜ਼ਰੂਰ ਕਰਦਾ ਹੈ ਕਿਉˆਕਿ ਏਥੇ ਵਿਸ਼ਵਾਸ਼ ਹੈ ਕਿ ਜੋ ਗੁਰੂ ਜੀ ਦੀ ਮਾਲਾ ਦੇ ਮਣਕੇ ਬੀਮਾਰ ਬੱਚੇ ਦੇ ਗਲ ਪਾ ਦੇਵੇਗਾ ਤਾਂ ਬੱਚੇ ਦਾ ਇਲਾਜ ਯਕੀਨੀ ਹੈ।ਘਾਟੀ ਵਿਚ ਇਹ ਕਹਾਣੀ ਸਭ ਜਾਣਦੇ ਹਨ।ਇਹ ਜਗ੍ਹਾ ਤਰੇਸ ਬਲ ਨਦੀ ਦੇ ਕੰਢੇ ਹੋਣ ਕਰਕੇ ਆਪਣੇ ਆਪ ਵਿਚ ਕੁਦਰਤੀ ਸੁੰਦਰਤਾ ਦਾ ਨਮੂਨਾ ਹੈ। ਕਿਹਾ ਜਾˆਦਾ ਹੈ ਕਿ ਇਸ ਇਲਾਕੇ ਵਿੱਚੋˆ ਲੰਘਦੇ ਹੋਏ ਗੁੱਜਰ ਹਾਬਲਾ ਪਾਹਲਾ ਨੇ ਗੁਰੂ ਜੀ ਨੂੰ ਪੁੱਛਿਆ, “ਤਰੇਸ (ਤਰੇਹ) ਤੋ ਨਾਹੀ ਲਾਗੀ। ਤਰੇਸ ਹੈ ਤਾਂ ਘੁੱਟ ਨਦੀ ਦਾ ਪਾਣੀ ਪੀ ਲਵੋ।” । ਗੁਰੂ ਨਾਨਕ ਰੁਕੇ ਅਤੇ ਇਸ ਨਦੀ ਵਿਚੋ ਪਾਣੀ ਪੀਤਾ।ਇਸ ਪਿਛੋਂ ਇਹ ਨਦੀ ਤਰੇਸਬਲ, ਭਾਵ ਪਿਆਸ ਬੁਝਾਉˆਦੀ ਨਦੀ, ਕਰਕੇ ਜਾਣੀ ਜਾਣ ਲੱਗੀ । ਦਰਾˆਗ, ਜਾਗੀਰਪੁਰ, ਜੈਨੀ ਗਾˆਓ, ਕੁਦਰਾˆ, ਖਤਰਾਨਾ ਅਤੇ ਨਾਜਾਨ ਹੁੰਦੇ ਹੋਏ ਗੁਰੂ ਜੀ ਅਤਨਾ ਪਹੁੰਚ ਗਏ ।ਇਹ ਸਾਰੇ ਪਿੰਡ ਸਿੱਖਾˆ ਦੇ ਹਨ ਅਤੇ ਇੱਥੇ ਗੁਰਦੁਆਰੇ ਹਨ।

ਅਤਨਾ ਤੋˆ ਗੁਰੂ ਜੀ ਸੁਖਾˆਗ ਨਦੀ ਦੇ ਕਿਨਾਰੇ ਬੇਰਵਾ ਪਹੁੰਚ ਗਏ ।ਅਤਨਾ ਅਤੇ ਬੇਰਵਾ ਉਨ੍ਹਾˆ ਸੰਤਾˆ ਕਰਕੇ ਜਾਣੇ ਜਾˆਦੇ ਹਨ ਜਿਨ੍ਹਾˆ ਨੇ ਘਾਟੀ ਵਿੱਚ ਸਿੱਖ ਧਰਮ ਦਾ ਪਰਚਾਰ ਕੀਤਾ ।ਗੁਲਮਰਗ ਵੀ ਬੇਰਵਾ ਦੇ ਨੇੜੇ ਹੀ ਹੈ।ਬੇਰਵਾ ਵਿੱਚ 1947 ਵਿਚ ਇੱਕ ਛੋਟਾ ਜਿਹਾ ਇਤਹਾਸਕ ਗੁਰਦੁਆਰਾ ਗੁਰੂ ਨਾਨਕ ਚਰਨ ਅਸਥਾਨ, ਗੁਰੂ ਨਾਨਕ ਦੇ ਚਰਨ ਪਾਉਣ ਦੀ ਯਾਦ ਵਿੱਚ ਉਸਾਰਿਆ ਗਿਆ ਸੀ ਪਰ ਸੁਖਾˆਗ ਦੇ ਹੜ੍ਹਾˆ ਨੇ ਇਸ ਨੂੰ ਰੋੜ੍ਹ ਦਿੱਤਾ ।ਇਸ ਜਗ੍ਹਾ 1975 ਵਿਚ ਗੁਰਦੁਆਰਾ ਸਾਹਿਬ ਦੀ ਨਵੀˆ ਇਮਾਰਤ ਉਸਾਰੀ ਗਈ ਹੈ।ਇਸ ਦਾ ਪ੍ਰਬੰਧ ਜ਼ਿਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ।ਜੰਮੂ-ਕਸ਼ਮੀਰ ਵਿੱਚ ਇਤਿਹਾਸਕ ਗੁਰਦੁਆਰਿਆˆ ਦਾ ਪ੍ਰਬੰਧ ਜਿਲਾ ਗੁਰਦੁਆਰਾ ਪ੍ਰਬੰਧਕ ਕਮੇਟੀਆˆ ਹੀ ਕਰਦੀਆˆ ਹਨ।

ਬੇਰਵਾ ਤੋˆ ਗੁਰੂ ਨਾਨਕ ਦੇਵ ਜੀ ਬਾਰਾਮੂਲਾ ਗਏ ਜਿੱਥੇ ਜੇਹਲਮ ਦਰਿਆ ਦੇ ਕਿਨਾਰੇ ਸ਼ਾਨਦਾਰ ਗੁਰਦੁਆਰਾ ਹੈ। ਗੁਰੂ ਨਾਨਕ ਦਾ ਅਗਲਾ ਪੜਾਅ ਚਿਨਾਰ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਨੂੰ ਸਮਰਪਿਤ ਗੁਰਦੁਆਰਾ ਚਸ਼ਮਾ ਸਾਹਿਬ ਸੁਸ਼ੋਭਿਤ ਹੈ ।ਡੱਲ ਝੀਲ ਦੀ ਖੂਬਸੂਰਤੀ ਦਾ ਅਨੰਦ ਮਾਣਦੇ ਹੋਏ ਗੁਰੂ ਨਾਨਕ ਦੇਵ ਜੀ ਡੱਲ ਝੀਲ ਦਾ ਆਨੰਦ ਮਾਣਦੇ ਹੋਏ ਹਰੀ ਪਰਬਤ ਤੇ ਪਹੁੰਚੇ।

1619 ਈਸ਼ਵੀ ਵਿਚ ਗਵਾਲੀਅਰ ਦੇ ਕਿਲੇ ਵਿਚੋ ਰਿਹਾਈ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਇਸ ਇਲਾਕੇ ਦੀ ਯਾਤਰਾ ਕੀਤੀ । ਗੁਰੂ ਜੀ 1620 ਈਸਵੀ ਵਿਚ ਮੁਗਲ ਬਾਦਸ਼ਾਹ ਜਹਾˆਗੀਰ ਨਾਲ ਸਿਆਲਕੋਟ, ਗੁਲਾਟੀਆˆ, ਵਜ਼ੀਰਾਬਾਦ, ਮੀਰਪੁਰ ਅਤੇ ਭਿੰˆਬਰ ਜਾˆਦੇ ਵੇਲੇ ਘੋੜੇ ਤੇ ਸਵਾਰ ਹੋਕੇ ਮੁੜ ਯਾਤਰਾ ਤੇ ਆਏ।ਇਸ ਤੋˆ ਬਾਅਦ ਉਹ ਸ਼ੋਪੀਆˆ ਰਾਹੀਂ ਕਸ਼ਮੀਰ ਘਾਟੀ ਵਿੱਚ ਦਾਖਲ ਹੋਏ ।ਜਾਪਦਾ ਹੈ ਐਮਨਾਬਾਦ ਜਾˆਦੇ ਵੇਲੇ ਗੁਰੂ ਨਾਨਕ ਦੇਵ ਜੀ ਨੇ ਵੀ ਇਹੋ ਰਾਸਤਾ ਅਪਣਾਇਆ ।ਸ੍ਰੀਨਗਰ ਜਾˆ ਬਡਗਾਮ ਤੋਂ ਆਪਣੀ ਵਾਹਨ ਜਾˆ ਭਾੜੇ ਦੀ ਟੈਕਸੀ ਰਾਹੀˆ ਪਹੁੰਚਿਆ ਜਾ ਸਕਦਾ ਹੈ ।

ਹਵਾਲੇ:
  • Wayne Edison, ed. 1990. The Shah Jahan nama of 'Inayat Khan: An abridged history of the Mughal Emperor Shah Jahan, compiled by his royal librarian, Oxford Press,pp127-128:" In that vale resembling Paradise, there are besides several summer retreats such as no other region can boast of. One is called the Godi Marg, another the Tosa Marg; and the profusion of flowers and plants in both those places is so great that you can pluck at least 100 different kind of blossoms off a single parterre".
  • Stein, M A. 1899. Memoir on Maps Illustrating Ancient Geography of Kashmir, Calcutta: Baptist Mission Press, Memoir on maps (1899), pp. 80-81.
ਪੰਜਾਬੀ ਰੂਪਾਂਤਰ:--- ਜਗਰੂਪ ਸਿੰਘ ਆਈ ਆਰ ਐਸ (ਰਿਟਾ) 1150, ਬਸੰਤ ਐਵੀਨਿਊ ਲੁਧਿਆਣਾ,ਪੰਜਾਬ ।
 
Last edited:

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

Ang 724

As previous, individual words provided, please feel free to correct. My interpretation underneath in blue. Please add in your own understanding and how this shabad influences your life...

SPN on Facebook

...
Top