- Jan 3, 2010
- 1,254
- 424
- 80
ਪਹਿਲੀ ਵਿਸ਼ਵ ਉਦਾਸੀ ਵਿਚ ਗੁਰੂ ਨਾਨਕ ਉਤਰ ਪ੍ਰਦੇਸ਼ ਵਿਚ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਉਤਰ ਪ੍ਰਦੇਸ਼ ਗੰਗਾ-ਜਮੁਨਾ ਦੇ ਮੈਦਾਨੀ ਇਲਾਕੇ ਵਿਚ ਫੈਲਿਆ ਬੜਾ ਉਜਾਊ ਇਲਾਕਾ ਹੈ। ਜ਼ਿਆਦਾ ਤੀਰਥਸਥਾਨ ਇਨ੍ਹਾਂ ਦੋ ਵੱਡੇ ਦਰਿਆਵਾਂ ਉਪਰ ਹੋਣ ਕਰਕੇ ਗੁਰੂ ਨਾਨਕ ਦੇਵ ਪ੍ਰਮੁਖ ਹਿੰਦੂ ਅਤੇ ਬੋਧ ਅਸਾਥਾਨਾਂ ਤੇ ਪਹੁੰਚੇ ਤੇ ਬਚਨਬਿਲਾਸ ਰਾਹੀਂ ਵਹਿਮਾਂ ਭਰਮਾਂ ਤੋਂ ਹਟਾ ਕੇ ਸਾਰੇ ਵਿਸ਼ਵ ਦੇ ਕਰਤਾ, ਪਾਲਣਹਾਰੇ, ਸੰਭਾਲਹਾਰੇ, ਵਿਸ਼ਵ ਬਦਲਣਹਾਰੇ ਇਕੋ ਪ੍ਰਮਾਤਮਾਂ ਦੀ ਸਿਫਤ ਸਲਾਹ ਰਾਹੀਂ ਉਸ ਨਾਲ ਜੋੜਿਆ ਤੇ ਸ਼ੁਭ ਕਰਮ ਆਚਰਣ, ਜਨ ਸੇਵਾ ਆਦਿ ਦਾ ਸੁਨੇਹਾ ਦਿੰਦੇ ਹੋਏ ਦਿੱਲੀ ਤੋਂ ਗੁਰੂ ਸਾਹਿਬ ਅੱਗੇ ਮਥੁਰਾ-ਬ੍ਰਿੰਦਾਬਨ ਪਹੁੰਚੇ।
ਮਥੁਰਾ ਅਤੇ ਬਰਿੰਦਾਬਨ
ਗੁਰਦੁਆਰਾ ਗੁਰੂ ਨਾਨਕ ਬਗੀਚੀ, ਬਰਿੰਦਾਬਨ-ਮਥੁਰਾ
ਉਥੋਂ ਗੁਰੂ ਜੀ ਦਿੱਲੀ ਦੇ 150 ਕਿਲੋਮੀਟਰ ਦੱਖਣ ਵੱਲ ਹਿੰਦੂਆਂ ਦੇ ਪਵਿਤਰ ਸਥਾਨ ਮਥੁਰਾ-ਬ੍ਰਿੰਦਾਬਨ ਪਹੁੰਚੇ ।ਮਥੂਰਾ ਅਤੇ ਬਿੰਦਾਬਨ ਵਿਖੇ ਪਹਿਲੇ, ਛੇਵੇਂ, ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਨੇ ਫੇਰੀ ਪਾਈ ।ਉਥੇ ਤਿੰਨ ਇਤਿਹਾਸਕ ਗੁਰਦੁਆਰੇ ਹਨ। ਇੱਕ ਗੁਰੂ ਨਾਨਕ ਦੇਵ ਸਾਹਿਬ ਦੀ ਯਾਦ ਵਿਚ ਅਤੇ ਬਾਕੀ ਦੋ ਛੇਵੈਂ, ਨੌਂਵੇ ਤੇ ਦਸਵੇਂ ਗੁਰੂ ਸਾਹਿਬ ਦੀ ਯਾਦ ਵਿਚ ਹਨ। ਗੁਰਦੁਆਰਾ ਨਾਨਕ ਬਗੀਚੀ, ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਮਥੁਰਾ ਅਤੇ ਬ੍ਰਿੰਦਾਬਨ ਦੇ ਵਿਚਕਾਰ ਯੁਮਨਾ ਦੇ ਕਿਨਾਰੇ ਉਤੇ ਸਥਿਤ ਮਸਾਨੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਹੈ।ਗੁਰੂ ਜੀ ਯੁਮਨਾ ਦੇ ਕਿਨਾਰੇ ਤੇ ਇਕ ਉੱਚੇ ਟੀਲੇ ਤੇ ਬੈਠ ਗਏ ਅਤੇ ਬਾਣੀ ਦਾ ਗਾਇਨ ਕਰਨ ਲਗੇ ਜਿਸ ਵਿਚ ਉਨ੍ਹਾਂ ਨੇ ਚਾਰੇ ਯੁਗਾˆ ਵਿਚ ਵੇਦਾਂ ਦੀ ਮਹੱਤਤਾ ਅਤੇ ਮੌਜੂਦਾ ਸਮੇਂ ਵਿਚ ਧਰਮ ਵਿਚ ਆਈ ਗਿਰਾਵਟ ਜੋ ਕਿ ਵਿਦੇਸ਼ੀ ਤਾਕਤਾਂ ਕਰਕੇ ਆਈ ਹੈ, ਦਾ ਵਖਿਆਨ ਕੀਤਾ ਅਤੇ ਕਲਯੂਗ ਵਿਚ ਸਹੀ ਰਾਹ ਤੇ ਚੱਲਣ ਦਾ ਉਪਦੇਸ਼ ਦਿਤਾ ।ਗੁਰੂ ਜੀ ਨੇ ਉਚਾਰਿਆ, “ਮਂ ਸੱਚੇ ਗੁਰੂ ਤੇ ਨਿਛਾਵਰ ਹਾˆ । ਸੱਚੇ ਗੁਰੂ ਨੂੰ ਮਿਲਕੇ ਮੈਂ ਪ੍ਰਮਾਤਮਾਂ ਦੀ ਤਲਾਸ਼ ਕਰਨ ਲੱਗਾ ਹਾਂ। ਗੁਰੂ ਨੇ ਮੈਨੂੰ ਸਿਖਾਇਆ ਹੈ ਅਤੇ ਗਿਆਨ ਦਾ ਮਹਾਂਸਾਗਰ ਦਿਤਾ ਹੈ ਜਿਸ ਕਰਕੇ ਮੈ ਇਨ੍ਹਾਂ ਗਿਆਨ-ਨੇਤਰਾਂ ਨਾਲ ਸੰਸਾਰ ਨੂੰ ਵੇਖ ਰਿਹਾ ਹਾˆ। ਜਿਨ੍ਹਾˆ ਨੇ ਅਪਣੇ ਪ੍ਰਮਾਤਮਾਂ ਨੂੰ ਛੱਡ ਦੇ ਦੁਸਰਿਆਂ ਦਾ ਲੜ ਫੜ ਲਿਆ ਹੈ ਉਹ ਇਸ ਸੰਸਾਰ-ਸਾਗਰ ਵਿਚ ਡੁੱਬ ਗਏ ਹਨ । ਸੱਚਾ ਗੁਰੂ ਸਤਿਗੁਰ ਆਪ ਪ੍ਰਮਾਤਮਾਂ ਵਰਗਾ ਹੀ ਹੈ ਜਿਸ ਨੂੰ ਬੜੇ ਘੱਟ ਲੋਕ ਸਮਝਦੇ ਹਨ। ਅਪਣੀ ਦਇਆ ਕਰਕੇ ਉਸਨੇ ਸ਼ਰਣ ਆਇਆ ਨੂੰ ਪਾਰ ਲੰਘਾ ਦਿਤਾ ਹੈ” । ਗੁਰੂ ਸਾਹਿਬ ਨੇ ਇਕ ਪਿਆਉ ਬਣਾ ਕੇ ਅਪਣੇ ਹਥੀਂ ਯਾਤਰੀਆਂ-ਸੰਤਾਂ-ਸਾਧੂਆਂ ਨੁੰ ਸਾਫ ਪਾਣੀ ਦੀ ਸੇਵਾ ਕਰਨ ਲੱਗ ਪਏ।ਸੰਨ 1975 ਵਿਚ ਸੰਤ ਸਾਧੂ ਸਿੰਘ ਮੁਨੀ ਨੇ ਏਥੇ ਗੁਰਦੁਆਰਾ ਸਾਹਿਬ ਉਸਾਰਿਆ ਜਿਸ ਦਾ ਨਾਮ ‘ਗੁਰੂ ਨਾਨਕ ਪਿਆਉ’ ਹੈ।ਗੁਰਦੁਆਰਾ ਸਾਹਿਬ ਵਿਚ ਹਾਲ, ਵਰਾˆਡਾ ਅਤੇ ਸਟਾਫ ਅਤੇ ਯਾਤਰੀਆਂ ਲਈ ਕਈ ਕਮਰੇ ਹਨ ।ਮੁੱਖ ਮਾਰਗ ਤੇ ਇਕ ਪਾਣੀ ਦਾ ਪਿਆਉ ਹੈ ।
ਗੁਰੂ ਨਾਨਕ ਟਿਲਾ ਬ੍ਰਿੰਦਾਬਨ
ਆਗਰਾਗੁਰਦੁਆਰਾ ਮਾਈ ਥਾਨ ਆਗਰਾ
ਮਥੂਰਾ-ਬਿੰਦਾਬਨ ਤੋ ਅੱਗੇ ਗੁਰੂ ਸਾਹਿਬ ਆਗਰਾ ਪਹੰਚੇ । ਉਸ ਸਮੇਂ ਆਗਰਾ ਇਕ ਛੋਟਾ ਜਿਹਾ ਕਸਬਾ ਸੀ । ਉਥੇ ਜੱਸੀ ਨਾਮ ਦੀ ਇਕ ਜਵਾਨ ਔਰਤ ਰਹਿੰਦੀ ਸੀ ਜੋ ਕ੍ਰਿਸ਼ਨ ਜੀ ਨੂੰ ਅਪਨਾ ਪਤੀ ਜਾਣ ਕੇ ਉਸਦੀ ਪੁਜਾ ਕਰਦੀ ਸੀ । ਖੂਬ ਸ਼ਿੰਗਾਰ ਕਰਕੇ ਨਚਦੀ ਗਾਉਂਦੀ ਸੀ । ਪ੍ਰਮਾਤਮਾਂ ਦੀ ਕਿਰਪਾ ਸਦਕਾ ਗੁਰੂ ਨਾਨਕ ਦੇਵ ਜੀ ਉਸ ਦੇ ਬਾਗ ਵਿਖੇ ਪਹੁੰਚੇ।ਗੁਰੂ ਨਾਨਕ ਬਾਰੇ ਅਤੇ ਉਨ੍ਹਾਂ ਦੀ ਤਾਰੀਫ ਸੁਣਕੇ ਉਹ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੂੱਲ ਭੇਟ ਕਰਨ ਆਈ । ਗੁਰੂ ਨਾਨਕ ਦੇਵ ਜੀ ਨੇ ਉਸ ਦੇ ਸ੍ਰੀ ਨਾਲ ਸ੍ਰੀ ਕ੍ਰਿਸ਼ਨ ਦੀ ਮੂਰਤੀ ਨਾਲ ਪਤੀ-ਪਤਨੀ ਵਰਗੇ ਪ੍ਰੇਮ ਬਾਰੇ ਸੁਣ ਰੱਖਿਆ ਸੀ ਤੇ ਉਸ ਨੂੰ ਸਹੀ ਰਸਤੇ ਤੇ ਪਾਉਣ ਲਈ ਤਿੰਲਗ ਰਾਗ ਵਿੱਚ ਹੇਠ ਲਿਖੀ ਬਾਣੀ ਦਾ ਉਚਾਰਣ ਕੀਤਾ ।
“ਏ ਮੁਰਖ ਅਨਜਾਣ! ਤੁੰ ਕਿਸ ਗੱਲ ਦਾ ਇਤਨਾ ਘੁਮੰਡ ਕਰਦੀ ਹੈਂ । ਤੁੰ ਅਪਣੇ ਘਰ ਵਿਚ ਹੀ ਅਪਣੇ ਅੰਦਰ ਹੀ, ਉਸ ਪ੍ਰਮਾਤਮਾਂ ਦੇ ਪਿਆਰ ਨੂੰ ਕਿਉ ਨਹੀ ਮਾਣਦੀ । ਉਹ ਪ੍ਰਮਾਤਮਾਂ ਤੇਰੇ ਬੜੇ ਨੇੜੇ ਹੈ ਬਲਕਿ ਅੰਦਰ ਹੀ ਹੈ ।ਤੁੰ ਉਸਨੂੰ ਬਾਹਰ ਕਿੱਥੇ ਤੇ ਕਿਉਂ ਭਾਲ ਰਹੀ ਹੈ ।ਪ੍ਰਮਾਤਮਾਂ ਦੇ ਡਰ ਅਤੇ ਉਸ ਦੇ ਪਿਆਰ ਨੂੰ ਅਪਣਾ ਗਹਿਣਾ ਕਿਉਂ ਨਹੀ ਬਣਾਉਂਦੀ । ਇਸ ਤਰ੍ਹਾˆ ਤੂੰ ਉਸਨੂੰ ਪੂਰੀ ਤਰ੍ਹਾˆ ਸਮਰਪਿਤ ਜਾਣੀ ਜਾਏਗੀ ਜਦ ਤੂੰ ਉਸ ਦੇ ਪਿਆਰ ਨੂੰ ਅਪਣੇ ਦਿਲ ਵਿਚ ਹੀ ਮਾਣੇਂਗੀ”
ਬਾਣੀ ਦੀ ਇਨਾਂ ਪੰਗਤੀਆˆ ਨੂੰ ਸੁਣਕੇ ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਈ । ਉਹ ਪ੍ਰਮਾਤਮਾਂ ਦੇ ਰੰਗ ਵਿਚ ਇਤਨਾ ਰੰਗੀ ਗਈ ਕਿ ਦਿਖਾਵੇ ਦੀ ਭਗਤੀ ਛੱਡਕੇ ਗੁਰੂ ਜੀ ਦੀ ਸਿਖਿਆਂ ਅਨੁਸਾਰ ਪ੍ਰਮਾਤਮਾਂ ਦੀ ਸੱਚੀ ਭਗਤ ਬਣ ਗਈ ਅਤੇ ਪ੍ਰਾਪਤ ਸਿਖਿਆਵਾˆ ਦਾ ਪ੍ਰਚਾਰ ਕਰਨ ਲਗ ਗਈ । ਉਸਨੂੰ ਨਾਮ ਭਗਤੀ ਪ੍ਰਤੀ ਹੋਰ ਪੱਕਾ ਕਰਨ ਲਈ ਗੁਰੂ ਨਾਨਕ ਦੇਵ ਜੀ ਉਥੇ 10 ਦਿਨ ਰੁਕੇ । ਸੰਗਤ ਦੀ ਗਿਣਤੀ ਵਧਦੀ ਗਈ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਇਹ ਸਥਾਨ ਮਸ਼ਹੂਰ ਹੋ ਗਿਆ ਤੇ ਇਸ ਇਲਾਕੇ ਦਾ ਸਿੱਖ ਮੱਤ ਦੀਆਂ ਸਿਖਿਆਵਾˆ ਦਾ ਵੱਡਾ ਪ੍ਰਚਾਰ ਕੇˆਦਰ ਬਣ ਗਿਆ । ਪਿਛੋਂ ਇਥੇ ਛੇਵੀਂ ਪਾਤਸ਼ਾਹੀ ਅਤੇ ਨੌਵੀਂ ਪਾਤਸ਼ਾਹੀ ਵੀ ਆਏ । ਗੁਰ ਤੇਗ ਬਹਾਦਰ ਜੀ ਆਏ ਤਾਂ ਉਸ ਮਾਈ ਨੇ ਗੁਰੂ ਜੀ ਨੂੰ ਕਪੜਿਆਂ ਦਾ ਥਾਨ ਭੇਟ ਕੀਤਾ। ਗੁਰੂ ਜੀ ਨੇ ਇਸ ਭੇਟਾ ਨੂੰੇ ਸਵੀਕਾਰ ਕੀਤਾ।ਜਦ ਉਸਨੇ ਅਪਣੀ ਕੂਲ ਨੂੰ ਅੱਗੇ ਵਧਾਉਣ ਲਈ ਕਿਹਾ ਤਾਂ ਗੁਰੂ ਜੀ ਨੇ ਉਸਨੂੰ ਸਮਝਾਇਆ: “ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਹੈ ਅਤੇ ਤੁਸੀਂ ਅਪਣੇ ਧਰਮ ਵਿਚ ਪੱਕੇ ਹੋ ਇਸ ਲਈ ਸੰਸਾਰ ਵਿਚ ਜਦ ਤਕ ਗੁਰੂ ਨਾਨਕ ਦੇਵ ਜੀ ਦਾ ਨਾਮ ਰਹੇਗਾ ਤੁਹਾਨੂੰ ਵੀ ਯਾਦ ਕੀਤਾ ਜਾਵੇਗਾ”।ਮਾਈ ਨੂੰ ਵਰਦਾਨ ਦੇ ਕੇ ਇਸ ਸਥਾਨ ਨੂੰ ‘ਮਾਈ ਥਾਨ’ ਦੇ ਨਾਮ ਨਾਲ ਨਿਵਾਜਿਆ ਜਿਥੇ ਹੁਣ ਗੁਰਦੁਆਰਾ ਮਾਈ ਥਾਨ ਹੈ । ਗੁਰਦੁਆਰਾ ਸਾਹਿਬ ਮਾਈ ਥਾਨ ਮੁਹੱਲੇ ਵਿਚ ਘਾਟੀਆ ਚੌਕ ਨੇੜੇ ਇਕ ਤੰਗ ਗਲੀ ਵਿਚ ਸਥਿਤ ਹੈ ।
ਏਥੋਂ ਅੱਗੇ ਗੁਰੂ ਨਾਨਕ ਦੇਵ ਜੀ ਲੋਹਾ ਮੰਡੀ, ਆਗਰਾ ਵਿਚ ਤਿੰਨ ਦਿਨ ਠਹਿਰੇ ਅਤੇ ਬਾਗ ਵਿਖੇ ਪੀਲੂ ਦੇ ਪੇੜ ਹੇਠ ਬੈਠੇ ਤੇ ਨਾਮ ਸਿਮਰਨ ਕੀਤਾ । ਇਥੇ ਇਕ ਬੁਢੀ ਔਰਤ ਦੀ ਬਿਨਤੀ ਤੇ ਉਸਦੇ ਪੁੱਤਰ ਨੂੰ ਠੀਕ ਕੀਤਾ । ਗੁਰੂ ਨਾਨਕ ਦੇਵ ਸਾਹਿਬ ਜੀ ਦੇ ‘ਚਰਨ ਚਿੰਨ੍ਹ’ ਇਥੇ ਸੰਭਾਲ ਕੇ ਰੱਖੇ ਹੋਏੇ ਹਨ
ਇਟਾਵਾ
ਗੁਰਦੁਆਰਾ ਪੂਰਬੀ ਟੋਲਾ, ਇਟਾਵਾ (ਯੂ ਪੀ)
ਇਟਾਵਾ ਹੁਣ ਉਤਰ ਪ੍ਰਦੇਸ਼ ਦਾ ਜ਼ਿਲਾ ਦਫਤਰ ਹੈ ।ਆਗਰਾ ਤੋਂ ਕਾਨਪੁਰ ਤੇ ਲਖਨਊ ਵਲ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ 127 ਕਿਲੋਮੀਟਰ ਦੂਰ ਇਟਾਵਾ ਪੜਾਉ ਕੀਤਾ। ਏਥੇ ਗੁਰੂ ਨਾਨਕ ਦੇਵ ਜੀ ਤੇ ਉਨ੍ਹਾ ਦੇ ਸਪੁਤਰ ਬਾਬਾ ਸ੍ਰੀ ਚੰਦ ਜੀ ਨੂੰ ਸਮਰਪਿਤ ਦੋ ਉਦਾਸੀ ਅਸਥਾਨ ਅਤੇ ਗੁਰਦੁਆਰਾ ਸਾਹਿਬ ਹਨ।ਗੁਰੂ ਤੇਗ ਬਹਾਦੁਰ ਸਾਹਿਬ ਵੀ ਏਥੇ ਆਏ ਸਨ।
ਕਾਨਪੁਰ:
ਇਥੇ ਦਰਿਆ ਗੰਗਾ ਦੇ ਸਰਸਈਆਂ ਘਾਟ ਤੇ ਪਹਿਲੀ ਤੇ ਨੌਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ ਜੋ ਪਹਿਲਾਂ ਉਦਾਸੀ ਸਿੱਖਾਂ ਪਾਸ ਹੁੰਦਾ ਸੀ ।ਗੁਰਦੁਆਰੇ ਦੇ ਨਾ ਜ਼ਮੀਨ ਵੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ।ਜ਼ਮੀਨ ਹੜਪਣ ਦੇ ਸ਼ੋਕ ਵਿਚ ਇਹ ਮਹੰਤ ਗੁਰੂ ਨਾਬਕ ਦੇਵ ਜੀ ਦੇ ਏਥੇ ਆਉਣ ਤੋਂ ਇਨਕਾਰੀ ਹੁੰਦੇ ਰਹੇ।
ਲਖਨਊ
ਲਖਨਊ ਵਿਚ ਸਿੰਘ ਸਭਾ ਦੇ ਚਾਰ ਵੱਡੇ ਗੁਰਦੁਆਰੇ ਹਨ ਪਰ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਸਬੰਧਤ ਗੁਰਦੁਅਰਾ ਕੋਈ ਨਹੀਂ।ਪਰ ਧੰਨਾ ਸਿੰਘ ਮਲਵਈ ਤੇ ਹੋਰ ਲੋਕਾਂ ਅਨੁਸਾਰ ਏਥੇ ਪਾਤਸ਼ਾਹੀ ਪਹਿਲੀੇ ਨੌਵੀਂ ਤੇ ਦਸਵੀਂ ਵੀ ਆਏ ਸਨ।ਇਥੇ ਦਸਮ ਪਿਤਾ ਜੀ ਦਾ ਗੁਰਦਵਾਰਾ ਹੈ ਤੇ ਉਨ੍ਹਾ ਦੇ ਹੁਕਮਨਾਮੇ ਵੀ ਸੰਭਾਲੇ ਹੋਏ ਹਨ।
ਗੁਰਦੁਆਰਾ ਪੱਕੀ ਸੰਗਤ, ਅਲਾਹਾਬਾਦ (ਪ੍ਰਯਾਗ)
ਇਲਾਹਾਬਾਦ ਗੰਗਾ ਅਤੇ ਯੁਮਨਾ ਨਦੀ ਦੇ ਸੰਗਮ ਦੇ ਨੇੜੇ ਸਥਿਤ ਹੈ ।ਇਲਾਹਾਬਾਦ ਜਿਸ ਦਾ ਹੁਣ ਨਾਮ ਪ੍ਰਯਾਗ ਹੈ, ਹਿੰਦੂਆਂ ਦੇ ਤ੍ਰਵੇਣੀ ਸੰਗਮ ਜਿਥੇ ਗੰਗਾ, ਯਮਨਾ ਅਤੇ ਸਰਸਵਤੀ (ਧਰਤੀ ਹੇਠ) ਮਿਲਦੀਆਂ ਹਨ, ਸਥਿਤ ਹੈ ।ਏਥੇ ਗੁਰਦੁਆਰਾ ਪਹਿਲੀ ਤੇ ਨੌਵੀ ਮਹੱਲਾ ਮਈਆਪੁਰ ਵਿੱਚ ਹੈ ਜੋ ਗੁਰਦੁਆਰਾ ਤਪ ਅਸਥਾਨ (ਪੱਕੀ ਸੰਗਤ) ਕਰ ਕੇ ਪ੍ਰਸਿਧ ਹੈ ਗੁਰਦੁੳਾਰੇ ਦੇ ਨਾਮ ਇਕ ਪਿੰਡ ਖਾਨਾਪੁਰ ਹੳੇ। ਇਹ ਗੁਰਦੁਆਰਾ ਪਹਿਲਾਂ ਪੰਚਾਇਤੀ ਨਰਮਲਿਆ ਦੇ ਅਖਾੜੇ ਕੋਲ ਸੀ ਜੋ ਮਾਈ ਵਰਤਦੇ ਖਰਚਦੇ ਸਨ।ਹੁਣ ਇਹ ਸੰਗਤ ਅਧੀਨ ਹੈ ।
ਮਿਰਜ਼ਾਪੁਰ
ਮਿਰਜ਼ਾਪੁਰ ਨੂੰ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਸੋਬੰਦ ਸਿੰਘ ਜੀ ਤਿੰਨੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ।ਗੁਰਦੁਆਰਾ ਜੀ,ਟੀ, ਰੋਡ ਉਤੇ ਦਿੱਲੀ-ਮੁਗਲਸਰਾਇ ਰੇਲਵੇ ਲਾਇਨ ਤੇ ਨੇੜੇ ਗੰਗਾ ਨਦੀ ਦੇ ਦੱਖਣੀ ਪਾਸੇ ਨਰਾਇਣ ਘਾਟ (ਪੱਕਾ ਘਾਟ) ਦੇ ਕਿਨਾਰੇ ਤੇ ਸਥਿਤ ਹੈ ।ਇਸਦਾ ਪ੍ਰਬੰਧ ਨਿਰਮਲੇ ਸਿੱਖਾਂ ਹੱਥ ਹੈ।ਇਸ ਲਈ ਇਹ ਸਥਾਨ ਨਿਰਮਲ ਸੰਗਤ ਦੇ ਨਾਮ ਨਾਲ ਜਾਣਿਆ ਜਾˆਦਾ ਹੈ।ਮੋਜੂਦਾ ਇਮਾਰਤ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸੰਨ 1935 ਵਿਚ ਬਣਾਈ ਗਈ ਸੀ ।
ਬਨਾਰਸ
ਗੁਰਦੁਆਰਾ ਗੁਰੂ ਕਾ ਬਾਗ ਬਨਾਰਸ
ਗੁਰੂ ਨਾਨਕ ਦੇਵ ਜੀ ਫਰਵਰੀ-ਮਾਰਚ ਸੰਨ 1503 ਈਸਵੀ ਵਿਚ ਬਨਾਰਸ ਆਏ ਅਤੇ ਬ੍ਰਾਹਮਣਾਂ ਪੰਡਿਤਾਂ ਅਤੇ ਵੱਖ ਵੱਖ ਧਰਮਾˆ ਦੇ ਸੰਤਾਂ-ਸਾਧੂਆਂ ਨਾਲ ਵਿਚਾਰ ਚਰਚਾ ਕੀਤੀ । ਉਹ ਪੰਡਿਤ ਗੁਪਾਲ ਦਾਸ ਕੋਲ ਠਹਿਰੇ । ਗੁਰੂ ਜੀ ਦੇ ਸ਼ਬਦ ਭਾਈ ਮਰਦਾਨੇ ਦੀ ਰਬਾਬ ਦੇ ਸੰਗੀਤ ਨਾਲ ਓਤ ਪ੍ਰੋਤ ਹੋਏ ਹਾਜ਼ਰ ਸੰਗਤ ਦਾ ਦਿਲ ਮੋਹ ਲੈਂਦੇ । ਸਾਰਾ ਵਾਤਾਵਰਨ ਹੀ ਬਾਣੀ ਨਾਲ ਪ੍ਰਭਾਵਿਤ ਹੋ ਗਿਆ।ਪੰਡਿਤ ਗੁਪਾਲ ਦਾਸ ਨੇ ਗੁਰੂ ਜੀ ਦੀ ਉਚਾਰੀ ਬਾਣੀ ਬੜੇ ਧਿਆਨ ਨਾਲ ਸੁਣੀ ਅਤੇ ਸ਼ਬਦਾਂ ਤੇ ਆਧਾਰਿਤ ਧਾਰਮਿਕ ਚਰਚਾ ਕੀਤੀ । ਗੁਰੂ ਜੀ ਨੇ ਪੰਡਿਤਾਂ ਦੁਆਰਾ ਕੀਤੇ ਕਰਮ-ਕਾਂਡਾਂ ਦੀ ਨਿਰਾਰਥਕਤਾ ਨੂੰ ਸਮਝਾਉਂਦਿਆ ਉਹਨਾ ਦੁਆਰਾ ਅਪਣਾਏ ਤਰੀਕਆ ਨੂੰ ਨਕਾਰਾ ਦਿਤਾ ਅਤੇ ਆਤਮਾ ਦੇ ਪੱਖ ਨੂੰ ਸਮਝਣ ਲਈ ਕਿਹਾ ਅਤੇ ਪੰਜ ਵਿਕਾਰ ਜੋ ਆਤਮਾ ਤੇ ਭਾਰੂ ਹੋ ਜਾˆਦੇ ਹਨ, ਨੂੰ ਕਾਬੂ ਕਰਨ ਲਈ ਕਿਹਾ । ਉਸ ਨੂੰ ਆਤਮਾ ਅਤੇ ਅਪਣੇ ਦਿਲ ਨੂੰ ਸਾਫ ਕਰਨ ਦਾ ਸੰਦੇਸ ਦਿਤਾ । ਪ੍ਰਮਾਤਮਾ ਨੂੰ ਅਪਣੇ ਅੰਦਰ ਤੋ ਹੀ ਪਾਇਆ ਜਾ ਸਕਦਾ ਹੈ ਨਾ ਕਿ ਸਾਲਿਗਰਾਮ ਨੂੰ ਪੂਜਣ, ਇਸਨਾਨ ਕਰਨ ਨਾਲ । ਗੋਪਾਲ ਦਾਸ ਸਮਝ ਗਿਆ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਅਤੇ ਉਸ ਨੇੇ ਸਾਰੀਆ ਝੂਠਆ ਰਸਮਾ ਛਡ ਦਿਤੀਆ । ਉਸ ਨੇ ਗੁਰੂ ਜੀ ਨੂੰ ਅਪਣੇ ਘਰ ਸੱਦਾ ਦਿਤਾ । ਗੁਰੂ ਜੀ ਕੂਝ ਮਹੀਨੇ ਉਸ ਦੇ ਘਰ ਰਹੇ ਅਤੇ ਅਲਗ ਅਲਗ ਧਰਮ ਦੇ ਮੁੱਖੀਆ ਨਾਲ ਚਰਚਾ ਕੀਤੀ ਅਤੇ ਨਾਮ ਦਾ ਪ੍ਰਚਾਰ ਕੀਤਾ । ਉਸ ਸਮੇ ਚਤੁਰਦਾਸ ਉਥੋ ਦੇ ਮੁੱਖ ਮੰਦਿਰ ਦਾ ਪੰਡਿਤ ਸੀ । ਪੰਡਿਤ ਚਤੁਰਦਾਸ ਨਾਲ ਹੋਈ ਵਿਚਾਰ ਚਰਚਾ ਪੁਰਾਤਨ ਜਨਮਸਾਖੀ ਵਿਖੇ ਦਰਜ ਹੈ । ਚਰਚਾ ਵੇਲੇ ਆਲੇ ਦੁਆਲੇ ਦੇ ਲੋਕਾ ਨੇ ਵੀ ਗੁਰੂ ਸਾਹਿਬ ਦੀ ਬਾਣੀ ਸੁਣੀ । ਗੁਰੂ ਸਾਹਿਬ ਬਨਾਰਸ ਵਿਖੇ 15 ਦਿਨ ਰੁਕੇ ।
ਆਜ਼ਮਗੜ੍ਹ
ਗੁਰੂ ਨਾਨਕ ਦੇਵ ਜੀ ਏਥੇ ਵੀ ਆਏ ਦਸੇ ਜਾਂਦੇ ਹਨ।ਗੁਰਦੁਆਰਾ ਸਾਹਿਬ ਇਥੇ ਜਦ ਮਾਰਚ 1931 ਵਿਚ ਛੇ ਸੰਗਤਾਂ ਸਨ ਜੋ 4 ਸਿਖਾਂ ਦੀਆਂ ਤੇ ਦੋ ਉਦਾਸੀ ਸਿੱਖਾਂ ਦੀਆਂ ਸਨ।40-50 ਘਰ ਸਿੱਖਾਂ ਦੇ ਘਰ ਸਨ।
ਨਿਜ਼ਾਮਾਬਾਦ
ਗੁਰਦੁਆਰਾ ਚਰਨ ਪਾਦੁਕਾ ਪਾਤਸ਼ਾਹੀ ਪਹਿਲੀ ਤੇ ਨੌਵੀਂ
ਜ਼ਿਲਾ ਆਜ਼ਮਗੜ੍ਹ ਦੇ ਕਸਬੇ ਨਿਜ਼ਾਮਾਬਾਦ ਵਿਚ ਨਦੀ ਤਸਮਾ ਦੇ ਕੰਢੇ ਤੇ ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਹੈ। ਏਥੈ ਗੁਰੂ ਨਾਨਕ ਦੇਵ ਜੀ ਨੇ ਕੈਥਨੀ ਜਾਤ ਦੀ ਇਕ ਮਰਨ ਕੰਢੇ ਮਾਈ ਨੂੰ ਠੀਕ ਕਰਕੇ ਉਸ ਦੇ ਹਥੋਂ ਪ੍ਰਸਾਦੇ ਛਕੇ ਸਨ।ਇਕ ਹੋਰ ਗੁਰਦੁਆਰਾ ਉਸ ਥਾਂ ਹੈ ਜਿਥੇ ਉਸ ਮਾਈ ਨੂੰ ਠੀਕ ਕੀਤਾ ਸੀ।ਗੁਰੂ ਤੇਗ ਬਹਾਦਰ ਸਾਹਿਬ ਵੀ ਏਥੇ ਪਧਾਰੇ ਸਨ। ਯਾਦ ਵਿਚ ਬਣਾਏ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਚਰਨ ਪਾਦੁਕਾ ਪਾਤਸ਼ਾਹੀ ਪਹਿਲੀ ਤੇ ਨੌਵੀਂ ਹੈ। ਏਥੇ ਪਾਤਸ਼ਾਹੀ ਪਹਿਲੀ ਤੇ ਨੌਵੀਂ ਦੀਆਂ ਚਰਨਪਾਦੁਕਾ ਸੰਭਾਲੀਆਂ ਹੋਈਆਂ ਹਨ । ਗੁਰਦੁਆਰਾ ਸਾਹਿਬ ਦੇ ਨਾਮ 300-400 ਬਿਘੇ ਜ਼ਮੀਨ ਹੈ ਜਿਸ ਵਿਚ ਅੰਬਾਂ ਦਾ ਬਾਗ ਵੀ ਲੱਗਾ ਹੋਇਆ ਸੀ।ਗੁਰਦੁਆਰਾ ਪਿੰਡ ਦੇ ਪੂਰਬੀ ਸਿੰਘਾਂ ਪਾਸ ਹੈ। ਗੁਰਦੁਆਰਾ ਸਟੇਸ਼ਨ ਪਰੀਆਂ ਤੋਂ ਤਿੰਨ ਕਿਲੋਮੀਟਰ ਤੇ ਹੈ।
ਚੰਦੌਲੀ
ਨਿਜ਼ਾਮਾਬਾਦ ਤੋਂ ਗੁਰੂ ਨਾਨਕ ਦੇਵ ਜੀ ਬਨਾਰਸ ਤੋਂ 47 ਕਿਲੋਮੀਟਰ ਦੂਰ ਪੁਰਾਤਨ ਸ਼ਹਿਰ ਚੰਦੌਲੀ ਪਹੁੰਚੇ । ਗੁਰੂ ਜੀ ਸ਼ਹਿਰ ਤੋਂ ਬਾਹਰ ਚੁੱਪ-ਚਾਪ ਅਪਣੇ ਧਿਆਨ ਵਿਚ ਲੱਗ ਗਏ ਜਿਸਦਾ ਲੋਕਾਂ ਤੇ ਬੜਾ ਅਸਰ ਪਿਆ । ਲੋਕਾਂ ਵਿਚ ਇਹ ਫੈਲ ਗਿਆ ਕਿ ਜੋ ਸੰਤ ਸ਼ਹਿਰੋਂ ਬਾਹਰ ਤਪਸਿਆ ਕਰ ਰਿਹਾ ਹੈ, ਬਹੁਤ ਪਹੁੰਚਿਆ ਹੋਇਆ ਹੈ । ਨਾ ਉਹ ਕੁਝ ਬੋਲਦਾ ਹੈ ਤੇ ਨਾਂ ਹੀ ਕੋਈ ਇਸ਼ਾਰਾ ਹੀ ਕਰਦਾ ਹੈ।ਉਸਦਾ ਮੁਖੜਾ ਨੂਰਾਨੀ ਹੈ ਤੇ ਉਸ ਦੀ ਇਕ ਨਜ਼ਰ ਹੀ ਰੋਗੀਆਂ ਦੇ ਰੋਗ ਦੂਰ ਕਰ ਦਿੰਦੀ ਹੈ।ਜਦ ਇਹ ਖਬਰ ਸਥਾਨਕ ਰਾਜੇ ਹਰੀ ਨਾਥ ਕੋਲ ਪਹੁੰਚੀ ਤਾਂ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਪਹੁੰਚਿਆ ਤੇ ਗੁਰੂ ਜੀ ਅੱਗੇ ਮੱਥਾ ਟੇਕ ਕੇ ਬੈਠ ਗਿਆ। ਗੁਰੂ ਜੀ ਨੇ ਮਰਦਾਨੇ ਨੂੰ ਰਬਾਬ ਛੇੜਣ ਲਈ ਕਿਹਾ ਤੇ ਸ਼ਬਦ ‘ਜੀਓ ਤਪਤ ਹੈ ਬਾਰੰਬਾਰ’ (ਸ੍ਰੀ ਗੁ ਸ੍ਰੰ ਸਾਹਿਬ ਅੰਕ 661) ਉਚਾਰਿਆ।ਇਸ ਸ਼ਬਦ ਨੇ ਰਾਜਾ ਹਰੀ ਨਾਥ ਦੇ ਤਪਦੇ-ਭਟਕਦੇ ਮਨ ਅਤੇ ਰੂਹ ਉਤੇ ਸਿਧਾ ਅਸਰ ਕੀਤਾ ਤੇ ਉਸਨੂੰ ਇਕ ਠੰਢਕ ਮਹਿਸੂਸ ਹੋਈ। ਉਸਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਅਪਣਾ ਸਿੱਖ ਬਣਾਉਣ ਲਈ ਤੇ ਨਾਲ ਰੱਖਣ ਲਈ ਬਿਨਤੀ ਕਰਨ ਲੱਗਾ। ਉਸ ਨੇ ਰਾਜ ਭਾਗ ਸੁੱਖ-ਸੰਪਤੀ ਸਭ ਤਿਆਗਣ ਦੀ ਵੀ ਪੇਸ਼ਕਸ਼ ਕੀਤੀ।ਗੁਰੂ ਜੀ ਨੇ ਸਮਝਾਇਆ ਕਿ ਰਾਜਾ ਹੋਣ ਦੇ ਨਾਤੇ ਉਹ ਲੋਕ ਭਲਾਈ ਕਰ ਕੇ ਪ੍ਰਮਾਤਮਾਂ ਨੂੰ ਜ਼ਿਆਦਾ ਖੁਸ਼ ਕਰ ਸਕਦੇ ਹੋ ।ਚੰਗਾ ਹੈ ਕੇ ਉਸ ਪ੍ਰਮਾਤਮਾ ਦਾ ਧਿਆਨ ਧਰ ਕੇ, ਇਕ ਦੇ ਨਾਮ ਨਾਲ ਪੱਕੀ ਤਰ੍ਹਾਂ ਜੁੜਕੇ ਉਸ ਦੇ ਰਚੇ ਜੀਵਾਂ ਦੀ ਸੇਵਾ ਕਰੋ।ਉਸਨੂੰ ਨਾਮ, ਦਾਨ ਤੇ ਗਰੀਬੀ ਦਾ ਵਰ ਦਿੰਦਿਆਂ ਗੁਰੂ ਜੀ ਨੇ ਸਮਝਾਇਆ ਕਿ ਰਾਜੇ ਨੂੰ ਨਾਮ ਜਪਣ, ਲੋੜਬੰਦਾਂ ਦੀ ਮਦਦ ਤੇ ਸੇਵਾ ਤੇ ਅਪਣੇ ਆਪ ਨੂੰ ਪ੍ਰਮਾਤਮਾਂ ਦੇ ਘਰ ਦਾ ਮੰਗਤਾ ਸਮਝ ਕੇ ਮਾਇਆ ਮੋਹ ਤਿਆਗਣਾ ਤੇ ਜਨ ਸੇਵਾ ਵਿੱਚ ਅਪਣੀ ਜ਼ਿੰਦਗੀ ਬਣਾਉਣੀ ਚਾਹੀਦੀ ਹੈ।ਰਾਜੇ ਨੂੰ ਸ਼ੁਭ ਰਾਹ ਪਾ ਕੇ ਗੁਰੂ ਜੀ ਸਈਅਦ ਰਾਜਾ ਕਸਬਾ ਰਾਹੀਂ ਬਿਹਾਰ ਵਿਚ ਦਾਖਲ ਹੋਏ।
ਸਈਅਦ ਰਾਜਾ ਕਸਬਾ
ਗੁਰੂ ਨਾਨਕ ਦੇਵ ਜੀ ਬਨਾਰਸ ਤੋਂ 40 ਕਿਲੋਮੀਟਰ ਦੂਰ ਬਿਹਾਰ ਦੀ ਹੱਦ ਤੇ ਚੰਦੌਲੀ ਜ਼ਿਲੇ ਦੇ ਸਈਅਦ ਰਾਜਾ ਕਸਬਾ ਪਹੁੰਚੇ।ਇਹ ਕਸਬਾ ਚੰਦਰੌਲੀ ਦੇ ਨੇੜੇ ਜਰਨੈਲੀ ਸੜਕ ਤੇ ਸਟੇਸ਼ਨ ਦੇ ਨੇੜੇ ਗੁਰੂ ਜੀ ਦਾ ਗੁਰਦੁਆਰਾ ਸੀੇ।ਇਸ ਗੁਰਦੁਆਰਾ ਸਾਹਿਬ ਦੀ ਦੇਖ ਭਾਲ ਸਹੀ ਨਹੀਂ ਰਹੀ। ਸੰਨ 1930 ਵਿਚ ਇਹ ਇਕ ਖੰਡਰ ਦੀ ਤਰ੍ਹਾਂ ਸੀ। ਇਸ ਦਾ ਕਾਰਨ ਏਥੋਂ ਦੇ ਮਹੰਤ ਦਾ ਇਕ ਜ਼ਿਮੀਦਾਰ ਕੋਲੋਂ ਜ਼ਮੀਨ ਜਾਇਦਾਦ ਦਾ ਕੇਸ ਹਾਰ ਜਾਣਾ ਸੀ। ਹੁਣ ਏਥੇ ਗੁਰਦੁਆਰਾ ਪਹਿਲੀ ਤੇ ਨੌਵੀਂ ਪਾਤਸ਼ਾਹੀ ਬਣਿਆ ਹੋਇਆ ਹੈ।ਅੱਗੇ ਗੁਰੂ ਜੀ ਬਿਹਾਰ ਵਿਚ ਸਾਸਾਰਾਮ ਹੁੰਦੇ ਹੋਏ ਗਯਾ ਪਹੁੰਚੇ।
Attachments
Last edited: