• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Guru Nanak Dev ji in UP and Delhi

Dalvinder Singh Grewal

Writer
Historian
SPNer
Jan 3, 2010
1,245
421
78
ਗੇਂਦੀਖਾਤਾ
View attachment 20809

ਗੁਰਦੁਆਰਾ ਸੰਤ ਸਾਗਰ ਬਉਲੀ ਸਾਹਿਬ ਗੇਂਦੀਖਾਤਾ

ਪਿੰਡ ਗੇਂਦੀਖਾਤਾ ਨਜੀਬਾਬਾਦ ਰੋਡ ਉਤੇ ਹਰਦੁਆਰ ਤੋ 20 ਕਿਲਮੀਟਰ ਦੀ ਦੂਰੀ ਤੇ ਹੈ ਜਿਥੇ ਗੁਰਦੁਆਰਾ ਸੰਤ ਸਾਗਰ ਬਉਲੀ ਸਾਹਿਬ ਸਥਿਤ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਕੁਝ ਸਮਾਂ ਭਗਤੀ ਕੀਤੀ । ਉਨ੍ਹਾˆ ਨੇ ਇਥੋ ਦੇ ਲੋਕਾਂ ਦੀ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਥੇ ਇੱਕ ਬਉਲੀ ਵੀ ਬਣਾਈ ।

ਗੇਂਦੀਖਾਤਾ ਤੋਂ ਪੰਜ ਮੀਲ ਕੱਚੇ ਰਸਤੇ ਤੇ ਗੰਗਾ ਕਿਨਾਰੇ ਇਕ ਵਿਸ਼ਾਲ ਉਦਾਸੀ ਆਸ਼ਰਮ ਹੈ ਜਿਥੈ ਬਾਬਾ ਸ੍ਰੀ ਚੰਦ ਦਾ ਧੂਣਾ ਵੀ ਹੈ।ਇਸ ਥਾਂ ਤੇ ਗੁਰੂ ਨਾਨਕ ਦੇਵ ਜੀ ਦੇ ਆਉਣ ਦੀਆਂ ਕਿਆਸਰਾਈਆਂ ਹਨ ਜਿਸ ਦੀ ਅਗਲੇਰੀ ਖੋਜ ਦੀ ਜ਼ਰੂਰਤ ਹੈ।ਏਥੋਂ ਅੱਗੇ ਗੁਰੂ ਜੀ ਕੋਟਦਵਾਰ ਗਏ ਜਿਥੇ ਗੁਰਦੁਆਰਾ ‘ਚਰਨ ਪਾਦੁਕਾ’ ਗੁਰੂ ਜੀ ਦੀ ਫੇਰੀ ਦੀ ਯਾਦ ਕਰਵਾਉˆਦਾ ਹੈ।

ਕੋਟਦਵਾਰ

View attachment 20810

ਗੁਰਦੁਆਰਾ ਗੁਰੂ ਨਾਨਕ ਦੇਵ ਜੀ ਕੋਟ ਦਵਾਰ

ਗੁਰੂ ਨਾਨਕ ਦੇਵ ਜੀ ਹਰਦਵਾਰ ਤੋਂ ਕੋਟ ਦਵਾਰ ਪਹੁੰਚੇ ਤੇ ਗੋਵਿੰਦਨਗਰ ਦੇ ਇਲਾਕੇ ਵਿਚ ਠਹਿਰੇ ਜਿਥੇ ਹੁਣ ਡੇਢ ਸੌ ਸਾਲ ਪੁਰਾਣਾ ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਸਥਿਤ ਹੈ। ਸਿੱਖਾਂ ਦੀ ਆਬਾਦੀ ਬਹੁਤੀ ਨਹੀਂ ਪਰ ਸਾਰੇ ਪੰਜਾਬi ਹਿੰਦੂ ਸਿੱਖ ਗੁਰਦੁਆਰੇ ਦੀ ਦੇਖ ਭਾਲ ਤੇ ਰੋਜ਼ਾਨਾ ਕਾਰਜ ਮਿਲ ਕੇ ਨਿਭਾਉਂਦੇ ਹਨ ਤੇ ਸਾਰੇ ਗੁਰਪੁਰਬ ਧੁਮ ਧਾਮ ਨਾਲ ਮਨਾਉਂਦੇ ਹਨ। ਗੁਰਦੁਆਰੇ ਦੇ ਮੁੱਖ ਗ੍ਰੰਥੀ ਗਿਆਨੀ ਕੰਵਲ ਦਿੰਘ ਜੀ ਹਨ।

ਨਜੀਬਾਬਾਦ

ਕੋਟਦਵਾਰ ਤੋਂ ਗੁਰੂ ਜੀ ਨਜੀਬਾ ਬਾਦ ਪਹੁੰਚੇ ਜਿਸ ਦੀ ਯਾਦ ਵਿਚ ਸ਼ਾਹ ਰਾਹ 74 ਉਤੇ ਗੁਰਦੁਆਰਾ ਗੁਰੂ ਨਾਨਕ ਸ਼ਾਹੀ ਸਿੰਘ ਸਭਾ ਸਥਾਪਤ ਹੈ।ਏਥੋਂ ਅੱਗੇ ਗੁਰੂ ਜੀ ਹਲਦੌਰ ਪਹੁੰਚੇ।

ਹਲਦੌਰ
1577579655921.png

ਗੁਰਦੁਆਰਾ ਗੁਰੂ ਨਾਨਕ ਬਾਗ ਹਲਦੌਰ

ਨਜੀਬਾਬਾਦ ਤੋਂ ਅੱਗੇ ਬਿਜਨੌਰ-ਨੂਰਪੁਰ ਸੜਕ ਤੇ ਨਜੀਬਾਬਾਦ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਬਿਜਨੌਰ ਜ਼ਿਲੇ ਦੇ ਹਲਦੌਰ ਕਸਬੇ ਵਿਚ ਪਹੁੰਚੇ ਤੇ ਉਥੋਂ ਦੇ ਰਾਜੇ ਕਮਲ ਨੈਨ ਦੇ ਪਸ਼ੂਵਾੜੇ ਦੇ ਬਗੀਚੇ ਵਿਚ ਜਾ ਟਿਕੇ ।ਬਾਗ ਦੇ ਰਖਵਾਲੇ ਧਰਮਦਾਸ ਨੇ ਗੁਰੂ ਜੀ ਦੇ ਠਹਿਰਨ ਦਾ ਪ੍ਰਬੰਧ ਕਰਕੇ ਰਾਜਾ ਕਮਲ ਨੈਨ ਨੂੰ ਦੱਸਿਆ ਕਿ ਬਾਗ ਵਿਚ ਬੜੇ ਕਾਮਿਲ ਸੰਤ-ਫਕੀਰ ਆਏ ਹਨ ਤੇ ਹੁਣ ਪਸ਼ੂਵਾੜੇ ਵਿਚ ਵਿਸ਼ਰਾਮ ਕਰ ਰਹੇ ਹਨ।ਉਨ੍ਹਾਂ ਦਾ ਨੂਰਾਨੀ ਚਿਹਰਾ ਵੇਖਕੇ ਤੇ ਰਬਾਬ ਦੇ ਸੰਗੀਤ ਵਿਚ ਗਾਏ ਸ਼ਬਦ ਸੁਣਕੇ ਜਿਸ ਤਰ੍ਹਾਂ ਖੁਮਾਰੀ ਆਉਂਦੀ ਹੈ ਉਸ ਤੋਂ ਜ਼ਾਹਿਰ ਹੈ ਕਿ ਉਹ ਪ੍ਰਮਾਤਮਾਂ ਦਾ ਹੀ ਸਰੂਪ ਹਨ ।ਇਹ ਸੁਣਕੇ ਰਾਜਾ ਪਸ਼ੂਵਾੜਾ ਪਹੁੰਚੇ ਤੇ ਗੁਰੂ ਜੀ ਦੀ ਸੇਵਾ ਵਿਹ ਖੁਦ ਹੀ ਲੱਗ ਗਏ।ਗੁਰੂ ਜੀ ਨੇ ਰਾਜੇ ਤੇ ਹਾਜ਼ਿਰ ਸੰਗਤ ਨੂੰ ੳਪੁਦੇਸ਼ ਦੇ ਕੇ ਨਿਹਾਲ ਕੀਤਾ।ਉਨ੍ਹਾਂ ਨੇ ਰਾਜੇ ਸਮੇਤ ਉਥੋਂ ਦੇ ਲੋਕਾਂ ਨੂੰ ਇਕ-ਈਸ਼ਵਰੀ ਗਿਆਨ ਵੀ ਦਿਤਾ ਤੇ ਆਪਸੀ ਪਿਆਰ ਤੇ ਸਾਂਝ ਦਾ ਸੁਨੇਹਾ ਦਿਤਾ। ਬਾਹਰ ਆਕੇ ਕਿਸਾਨਾਂ ਨੂੰ ਹਲ ਚਲਾਉਂਦੇ ਹੋਏ ਵੇਖਿਆ ਤਾਂ ਖੁਦ ਵੀ ਹਲ ਚਲਾਇਆ ਤੇ ਕਿਸਾਨਾਂ ਨੂੰ ਹਾਲੀ ਕਿਰਸਾਨੀ ਬਾਰੇ ਵੀ ਉਪਦੇਸ਼ ਦਿਤੇ।ਜਿਸ ਥਾਂ ਗੁਰੂ ਜੀ ਬੈਠੇ ਉਸ ਥਾਂ ਇਕ ਥੜਾ ਹੈ । ਜਿਸ ਬਾਗ ਵਿਚ ਬੈਠੇ ਸਨ ਉਸ ਦੇ ਰੁੱਖ ਅਜੇ ਵੀ ਹਨ। ਇਸ ਥਾਂ ਤੇ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਨੇ 2007-2009 ਵਿਚ ਗੁਰਦੁਆਰਾ ‘ਗੁਰੂ ਨਾਨਕ ਬਾਗ’ ਬਣਾਇਆ ਜਿਥੇ ਸਾਰੇ ਪੁਰਬ ਧੁਮ ਧਾਮ ਨਾਲ ਮਨਾਏ ਜਾਂਦੇ ਹਨ। ਇਕ ਖੂਹੀ ਇਸ ਥਾਂ ਤੇ ਗੁਰੂ ਜੀ ਨੇ ਲਗਵਾਈ ਸੀ ਜਿਸ ਨੂੰ ਕੁਝ ਚਿਰ ਪਹਿਲਾਂ ਪੂਰ ਦਿਤਾ ਗਿਆ ਸੀ। ਜ਼ਰੂਰਤ ਹੈ ਕਿ ਇਸ ਖੂਹੀ ਨੂੰ ਦੁਬਾਰਾ ਸਥਾਪਿਤ ਕੀਤਾ ਜਾਵੇ ਜਿਸ ਦਾ ਸੁਝਾ ਇਸ ਲਿਖਾਰੀ ਨੇ ਉਥੋਂ ਦੀ ਸੰਗਤ ਨੂੰ ਦਿਤਾ।ਏਥੋਂ ਦੇ ਸਿੱਖ ਬਿਜਨੌਰੀ ਸਿੱਖ ਕਹੇ ਜਾਂਦੇ ਹਨ ਜਿਨ੍ਹਾਂ ਦੇ ਏਧਰ 26 ਪਿੰਡ ਹਨ ਜਿਨ੍ਹਾਂ ਵਿਚ 28 ਗੁਰਦੁਆਰਾ ਸਾਹਿਬਾਨ ਹਨ।ਸਿੱਖ ਏਨੇ ਪੱਕੇ ਕਿ ਜੇ ਕੋਈ ਗਭਰੂ ਕੇਸਾਂ ਦੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ ਸਿੱਖ ਸਮਾਜ ਵਿਚੋਂ ਖਾਰਜ ਕਰ ਕੇ ਉਸ ਨਾਲ ਰੋਟੀ ਬੇਟੀ ਦਾ ਸਬੰਧ ਵੀ ਖਤਮ ਕਰ ਦਿਤਾ ਜਾਂਦਾ ਹੈ। ਹਲਦੌਰ ਤੋਂ ਅੱਗੇ ਜਮੁਨਾ ਕੰਢੇ ਗੁਰੂ ਨਾਨਕ ਦੇਵ ਜੀ ਹਸਤਿਨਾਪੁਰ ਵੀ ਗਏ ਦੱਸੇ ਗਏ ਹਨ ਜਿਥੋਂਂ ਦੇ ਪੰਜਾਂ ਪਿਆਰਿਆਂ ਵਿਚੋਂ ਭਾਈ ਧਰਮ ਸਿੰਘ ਜੀ ਸਨ ਜਿਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਵੀ ਸਥਾਪਤ ਹੈ।ਏਥੋਂ ਅੱਗੇ ਉਹ ਪਾਣੀਪਤ ਪਹੁੰਚੇ ।

ਪਾਣੀਪਤ

ਪਾਣੀਪਤ ਵਿਚ ਸ਼ੇਖ ਸ਼ਰਫ ਨਾਮ ਦਾ ਮਸ਼ਹੂਰ ਮੁਸਲਿਮ ਪੀਰ ਰਹਿੰਦਾ ਸੀ । ਸ਼ੇਖ ਪੀਰ ਦਾ ਗੁਰੂ ਜੀ ਨਾਲ ਪ੍ਰਮਾਤਮਾਂ, ਆਤਮਾਂ ਤੇ ਸਾਧਨਾ ਬਾਰੇ ਬੜੇ ਵਿਸਥਾਰ ਨਾਲ ਬਚਨ-ਬਿਲਾਸ ਹੋਇਆ ਜਿਸਨੇ ਸ਼ੇਖ ਸ਼ਰਫ ਦੀ ਆਤਮਾਂ ਨੂੰ ਛੂਹ ਲਿਆ ਅਤੇ ਉਹ ਅਸ਼ ਅਸ਼ ਕਰ ਉਠਿਆ।ਆਖਣ ਲੱਗਾ, “ਜੋ ਪ੍ਰਮਾਤਮਾਂ ਦੀ ਮਰਜ਼ੀ ਅਨੁਸਾਰ ਚੰਗੇ ਕਰਮ ਕਰਦੇ ਹਨ ਉਨ੍ਹਾਂ ਦੀ ਨਜ਼ਰ ਵਿਚ ਹੀ ਬੜੀ ਬਰਕਤ ਹੁੰˆਦੀ ਹੈ” । ਉਨਾਂ ਨੇ ਗੁਰੂ ਸਾਹਿਬ ਦੇ ਚਰਨ ਛੂਹੇ ਅਤੇ ਗੁਰੂ ਜੀ ਨੂੰ ਸਜਦਾ ਕਰਨ ਲਗੇ । ਗੁਰੂ ਜੀ ਤੇ ਮਰਦਾਨਾ ਅੱਗੇ ਕਈ ਥਾਂਵਾਂ ਤੇ ਸੰਤਾਂ ਸਿੱਧਾਂ ਤੇ ਸੰਗਤਾਂ ਨੂੰ ਮਿਲਦੇ ਦਿਲੀ ਵੱਲ ਚਲ ਪਏ।

1577579701140.png
1577579719864.png


ਗੁਰਦੁਆਰਾ ਗੁਰੂ ਨਾਨਕ, ਪਾਣੀਪਤ

ਗੁਰਦੁਆਰਾ ਸ੍ਰੀ ਨਾਨਕ ਪਿਆਉ ਸਾਹਿਬ, ਦਿੱਲੀ


1577579742616.png

ਗੁਰਦੁਆਰਾ ਨਾਨਕ ਪਿਆਓ, ਦਿੱਲੀ

ਹਰਦੁਆਰ ਤੋਂ ਵਾਪਸ ਪਰਤਨ ਵੇਲੇ ਗੁਰੂ ਨਾਨਕ ਦੇਵ ਸਾਹਿਬ ਮਰਦਾਨੇ ਦੇ ਨਾਲ ਸੁਲਤਾਨ ਸਿਕੰਦਰ ਦੀ ਰਾਜਧਾਨੀ ਦਿਲੀ ਵਿਚ ਗਏ ।ਉਥੇ ੳਨ੍ਹਾਂ ਨੇ ਕੁੱਝ ਲੋਕਾˆ ਨੂੰ ਥੱਕੇ-ਪਿਆਸੇ ਦੇਖਿਆ।ਗੁਰੂ ਜੀ ਨੇੜੇ ਦੇ ਖੂਹ ਤੋਂ ਪਿਆਸੇ ਯਾਤਰੀਆˆ ਲਈ ਪਾਣੀ ਲਿਆਏ ਅਤੇ ਉਥੇ ਇਕ ਪਾਣੀ ਦਾ ਸੋਮਾ ਵੀ ਕੱਢਿਆ ਤਾਂ ਕਿ ਯਾਤਰੀਆˆ ਨੂੰ ਪਾਣੀ ਮਿਲ ਸਕੇ ।ਪਾਣੀ ਵਰਤਾਉਂਦੇ ਹੋਏ ਗੁਰੂ ਜੀ ਲੋਕਾਂ ਨੂੰ ਧਾਰਮਿਕ ਉਪਦੇਸ਼ ਵੀ ਦੇਣ ਲੱਗੇ।ਹਾਜ਼ਰ ਸੰਤਾਂ, ਸਾਧੂਆˆ ਅਤੇ ਯੋਗੀਆˆ ਨੇ ਗੁਰੂ ਸਾਹਿਬ ਨਾਲ ਧਾਰਮਿਕ ਮਾਮਲਿਆਂ ਤੇ ਵਿਚਾਰ ਚਰਚਾ ਕੀਤੀ । ਲੋਕਾˆ ਨੇ ਗੁਰੂ ਸਾਹਿਬ ਨੰੂੰ ਕੀਮਤੀ ਤੋਹਫੇ ਅਤੇ ਭੇਟਾ ਵੀ ਦਿਤੀਆˆ । ਗੁਰੂ ਸਾਹਿਬ ਨੇ ਪ੍ਰਾਪਤ ਭੇਟਾਵਾˆ ਨਾਲ ਗਰੀਬਾˆ ਲਈ ਲੰਗਰ ਸ਼ੁਰੂ ਕੀਤਾ । ਗੁਰਦੁਆਰਾ ਨਾਨਕ ਪਿਆਉ ਅਤੇ ਖੂਹੀ ਸਾਹਿਬ ਉਨ੍ਹਾਂ ਦੀ ਇਸ ਫੇਰੀ ਦੀ ਯਾਦ ਕਰਵਾਉˆਦੇ ਹਨ। ਗੁਰੂ ਜੀ ਬਾਰੇ ਸੁਣ ਕੇ ਸਮਰਾਟ ਸਿਕੰਦਰ ਲੋਧੀ (1486-1517 ਈ:) ਵੀ ਉਥੇ ਆਇਆ ।

ਗੁਰਦੁਆਰਾ ਮਜਨੂੰ ਕਾ ਟਿੱਲਾ
1577579779663.png

ਗੁਰਦੁਆਰਾ ਮਜਨੂੰ ਕਾ ਟਿੱਲਾ ਦਿੱਲੀ

ਦਿਲੀ ਵਿਖੇ ਗੁਰੂ ਨਾਨਕ ਦੇਵ ਜੀ ਜਮੁਨਾ ਕੰਢੇ ਇਕ ਟਿੱਲੇ ਤੇ ਇਕ ਫਕੀਰ ਨੂੰ ਮਿਲੇ ਜਿਸ ਨੂੰ ਲੋਕ ਫਾਰਸੀ ਪ੍ਰੇਮੀ ਮਜਨੂੰ ਦੇ ਨਾਮ ਤੇ ਨਾਮ ਰੱਖਿਆ ਹੋਇਆ ਸੀ। ਗੁਰੂ ਨਾਨਕ ਦੇਵ ਜੀ ਨੇ ਉਸ ਨਾਲ ਲੰਬੇ ਸਮੇਂ ਤਕ ਵਿਚਾਰ ਵਟਾˆਦਰਾ ਕੀਤਾ ਤੇ ਉਸਨੂੰ ਕਠਿਨ ਸਰੀਰਿਕ ਤੱਪ ਦੀ ਥਾਂ ਪ੍ਰਮਾਤਮਾਂ ਦਾ ਸ਼ਿਦਤ ਨਾਲ ਸਿਮਰਨ ਕਰਨ ਤੇ ਧਿਆਨ ਧਰਨ ਲਈ ਕਿਹਾ। ।ਮਜਨੂੰ ਦੀ ਇਹ ਸਥਾਨ ਗੁਰੂ ਜੀ ਦੇ ਅਸਰ ਹੇਠ ਗੁਰੂ ਜੀ ਦੀਆਂ ਸਿਖਿਆਵਾਂ ਦਾ ਪ੍ਰਚਾਰ ਕੇˆਦਰ ਬਣ ਗਿਆ । ਗੁਰੂ ਜੀ ਨੇ ਉਸਨੂੰ ਅਸ਼ੀਰਵਾਦ ਦਿੰਦਿਆਂ ਕਿਹਾ, “ਇਹ ਟਿਲਾ ਹੁਣ ਤੁਹਾਡੇ ਨਾਮ ਤੇ ਸਦਾ ਲਈ ਜਾਣਿਆ ਜਾਵੇਗਾ”। ਇਹ ਸਥਾਨ ਆਪ ਦੇ ਨਾਮ ਨਾਲ ਪ੍ਰਸਿਦ ਹੋਵੇਗਾ । ਉਸਤੋ ਬਾਅਦ ਇਹ ਸਥਾਨ ਮਜਨੂ ਟੀਲਾ ਦੇ ਹਜ਼ਰਤ ਨਿਜ਼ਾਮੁਦੀਨ ਔਲੀਆ ਵੀ ਇਸ ਸਥਾਨ ਤੇ ਗੁਰੂ ਸਾਹਿਬ ਨੂੰ ਮਿਲਣ ਆਏ ਅਤੇ ਉਨ੍ਹਾ ਨਾਲ ਧਾਰਮਿਕ ਚਰਚਾ ਕੀਤੀ । ਗੁਰਦੁਆਰਾ ਮਜਨੂੰ ਕਾ ਟਿੱਲਾ ਚੰਦਰਾਵਲ ਪਿੰਡ ਦੇ ਨੇੜੇ ਯੁਮਨਾ ਨਦੀ ਦੇ ਕਿਨਾਰੇ ਤੇ ਹੈ । ਚੰਦਰਾਵਲ ਪਿੰਡ ਵਿਚ ਮਹਾਵਤ ਹਾਥੀਆਂ ਨਾਲ ਨਿਵਾਸ ਕਰਦੇ ਸਨ ਉਨ੍ਹਾਂ ਨੇ ਗੁਰੂ ਜੀ ਦੀ ਬੜੀ ਸੇਵਾ ਕੀਤਾੀ। ਇਨ੍ਹੀ ਦਿਨੀ ਇਕ ਸ਼ਾਹੀ ਹਾਥੀ ਮਰ ਗਿਆ ਤਾਂ ਉਸ ਦਾ ਮਹਾਵਤ ਰੋਣ ਲੱਗ ਪਿਆ।ਉਸ ਨੂੰ ਇਹ ਡਰ ਖਾ ਰਿਹਾ ਸੀ ਕਿ ਬਾਦਸ਼ਾਹ ਇਸ ਪਿਆਰੇ ਹਾਥੀ ਦੀ ਮੌਤ ਉਸ ਨੂੰ ਸਣ ਬਾਲ ਬੱਚੇ ਮੌਤ ਦੇ ਘਾਟ ਉਤਾਰ ਦੇਵੇਗਾ। ਗੁਰੂ ਜੀ ਨੇ ਮਹਾਵਤ ਨੂੰ ਢਾਰਸ ਦਿਤੀ ਤੇ ਹਾਥੀ ਨੂੰ ਗੌਰ ਨਾਲ ਦੇਖਣ ਲੱਗੇ। ਉਨ੍ਹਾ ਨੂਮ ਲੱਗਿਆ ਕਿ ਉਸ ਹਾਥੀ ਵਿੱਚ ਅਜੇ ਵੀ ਧੜਕਣ ਸੀ । ਗੁਰੂ ਜੀ ਨੇ ਦੇਸੀ ਓਹੜ ਪੋਹੜ ਕਰਕੇ ਹਾਥੀ ਨੂੰ ਠੀਕ ਕਰ ਦਿਤਾ।ਪਰ ਛੇਤੀ ਹੀ ਖਬਰ ਫੈਲ ਗਈ ਕਿ ਗੁਰੂ ਸਾਹਿਬ ਨੇ ਮਰਿਆ ਹਾਥੀ ਜਿਉਂਦਾ ਕਰ ਦਿਤਾ ਹੈ । ਲੋਧੀ ਰਾਜਾ (ਸਿਕੰਦਰ ਲੋਧੀ 1486-1517 ਈ:) ਕੋਲ ਵੀ ਜਦ ਇਹ ਖਬਰ ਪਹੁੰਚੀ ਤਾਂ ਗੁਰੂ ਜੀ ਕੋਲ ਆਇਆ । ਉਸ ਨੇ ਗੁਰੂ ਨਾਨਕ ਜੀ ਨੂੰ ਪੁਛਿਆ, “ਕੀ ਤੁਸੀ ਜਿਉਂਦੇ ਹਾਥੀ ਨੂੰ ਹੁਣ ਮਾਰ ਕੇ ਫਿਰ ਜਿਉਂਦਾ ਕਰ ਸਕਦੇ ਹੋ” । ਗੁਰੂ ਜੀ ਨੇ ਕਿਹਾ, “ਜੀਣਾ ਮਰਨਾ ਤਾਂ ਸਿਰਫ ਪ੍ਰਮਾਤਮਾ ਦੇ ਹੱਥ ਹੀ ਹੳੇ ਹੋਰ ਕੋਈ ਪ੍ਰਮਾਤਮਾਂ ਦੀ ਰਚਨਾ ਵਿਚ ਦਖਲ ਨਹੀਂ ਦੇ ਸਕਦਾ। ਜਦੋਂ ਉਹ ਚਾਹੁੰਦਾ ਹੳੇ ਤਾਂ ਜੀਵ ਨੂੰ ਧਰਤੀ ਤੇ ਭੇਜਦਾ ਹੈ ਤੇ ਜਦ ਚਾਹੁੰਦਾ ਹੈ ਤਾਂ ਲੈ ਜਾਂਦਾ ਹੈ ਸੋੇ ਕੇਵਲ ਪ੍ਰਮਾਤਮਾਂ ਹੀ ਕਿਸੇ ਨੂੰ ਜੀਵਨ ਅਤੇ ਮੋੌਤ ਦੇ ਸਕਦਾ ਹੳੇ” । ਇਤਨੇ ਨੂੰ ਅਫਵਾਰ ਫੈਲ ਗਈ ਕਿ ਅਚਾਨਕ ਹਾਥੀ ਮਰ ਗਿਆ ਹੈ । ਰਾਜੇ ਨੇ ਗੁਰੂ ਸਾਹਿਬ ਨੂੰ ਹਾਥੀ ਨੂੰ ਦੁਬਾਰਾ ਜੀਵਨ ਦੇਣ ਲਈ ਕਿਹਾ।ਗੁਰੂ ਨਾਨਕ ਦੇਵ ਜੀ ਨੇ ਕਿਹਾ ਜਦ ਲੋਹੇ ਨੂੰ ਅੱਗ ਵਿਚ ਪਾਇਆ ਜਾˆਦਾ ਹੈ ਤਾਂ ਉਹ ਲਾਲ ਹੋ ਜਾˆਦਾ ਹੈ । ਤੁਸੀਂ ਉਸਨੂੰ ਇਕ ਪਲ ਲਈ ਵੀ ਅਪਣੇ ਹੱਥ ਵਿਚ ਨਹੀ ਰਖ ਸਕਦੇ । ਜਦ ਇਕ ਸੰਤ ਭਗਤੀ ਵਿਚ ਲਾਲ ਹੋ ਜਾˆਦਾ ਹੈ ਤਾਂ ਉਹ ਰੱਭ ਨਾਲ ਜੁੜ ਜਾਂਦਾ ਹੳੇ ਤੇ ਸੰਤ ਤੇ ਪ੍ਰਮਾਤਮਾ ਵਿਚ ਕੋਈ ਫਰਕ ਨਹੀਨ ਹੁੰਦਾ, ਸੋ ਜੋ ਉਹ ਕਹਿੰਦਾ ਹੈ ਉਹ ਵਰਤਦਾ ਹੈ । ਪਰ ਪ੍ਰਮਾਤਮਾ ਦੇ ਕੀਤੇ ਨੂੰ ਉਹ ਵੀ ਬਦਲ ਨਹੀਂ ਸਕਦਾ । ਹੁਣ ਪ੍ਰਮਾਤਮਾਂ ਨੇ ਹੀ ਉਸਦੀ ਜਾਨ ਲਈ ਹੈ ਤੇ ਕੋਈ ਵੀ ਉਸਨੂੰ ਜਿਉਂਦਾ ਨਹੀਂ ਕਰ ਸਕਦਾ । ਰਾਜੇ ਨੂੰ ਸੱਚ ਦੀ ਸਮਝ ਆ ਗਈ ਤੇ ਅਪਣੀ ਕਰਾਮਾਤ ਦੀ ਜ਼ਿਦ ਛੱਡ ਦਿਤੀ ਤੇ ਗੁਰੂ ਜੀ ਨੂੰ ਭੇਟਾ ਅਰਪਨ ਕੀਤੀ । ਗੁਰੂ ਨਾਨਕ ਦੇਵ ਜੀ ਨੇ ਇਹ ਕਹਿ ਕੇ ਭੇਟਾਂ ਅਸਵੀਕਾਰ ਕਰ ਦਿਤੀਆਂ, “ਮੈਨੂੰ ਪ੍ਰਮਾਤਮਾਂ ਦੇ ਨਾਮ ਦੀ ਭੁੱਖ ਹੈ ਅਤੇ ਮੈਂ ਉਸਦੇ ਚਰਨਾ ਵਿਚ ਹੀ ਲੀਨ ਹੋਣਾ ਚਾਹੁੰਦ ਹਾਂ ਮਾਇਆ ਵਿਚ ਨਹੀਂ ਇਸ ਲਈ ਮੇਰੀ ਹੋਰ ਕੋਈ ਇਛਾ ਨਹੀ ਹੈ”। ਬਾਦਸ਼ਾਹ ਨੇ ਕਿਹਾ, “ਦੌਲਤ ਖਾਨ ਨੇ ਤੁਹਾਡੇ ਬਾਰੇ ਜੋ ਕਿਹਾ ਸੀ ਸਭ ਸਹੀ ਹੈ”।
 

❤️ CLICK HERE TO JOIN SPN MOBILE PLATFORM

Top