• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Guru Nanak Dev Ji in Bangla Desh

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਨਾਨਕ ਦੇਵ ਜੀ ਦੀ ਬੰਗਲਾਦੇਸ਼ ਯਾਤਰਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ


1578491662472.png


ਨਕਸ਼ਾ: ਗੁਰੂ ਨਾਨਕ ਦੇਵ ਜੀ ਬੰਗਲਾ ਦੇਸ਼ ਵਿਚ

ਮਕਸੂਦਾਬਾਦ ਤੋ ਬੰਗਲਾਦੇਸ਼ ਆਉਣ ਤੋਂ ਪਿਛੋਂ ਗੁਰੂ ਨਾਨਕ ਦੇਵ ਜੀ ਨੇ ਪੂਰਬ ਵੱਲ ਰੂਖ ਕੀਤਾ ਅਤੇ ਢਾਕਾ ਦੇ ਉਤਰ ਵੱਲ 21 ਕਿਲਮੀਟਰ ਦੀ ਦੂਰੀ ਉਤੇ ਸੋਨਲ ਪਿੰਡ ਹੁੰਦੇ ਹੋਏ ਢਾਕਾ ਪਹੁੰਚਣ ਲਈ ਦੱਖਣ ਵੱਲ ਮੁੜ ਗਏ ।

ਢਾਕਾ

ਢਾਕਾ ਹੁਣ ਬੰਗਲਾਦੇਸ਼ ਦੀ ਰਾਜਧਾਨੀ ਹੈ ਪਰ ਉਦੋਂ ਇਹ ਇੱਕ ਉੱਭਰ ਰਿਹਾ ਕਸਬਾ ਸੀ।ਢਾਕੇ ਦਾ ਨਾਮ ਪ੍ਰਸਿੱਧ ਢਾਕੇਸ਼ਵਰੀ ਮੰਦਿਰ ਤੋਂ ਪਿਆ।ਇਸ ਇਲਾਕੇ ਵਿਚ ਢਾਕ ਦੇ ਰੁੱਖ ਬਹੁ-ਗਿਣਤੀ ਵਿਚ ਹੋਣ ਕਰਕੇ ਵੀ ਢਾਕੇਸ਼ਵਰੀ ਮੰਦਿਰ ਅਤੇ ਢਾਕੇ ਦਾ ਨਾਮ ਪਿਆ ਵੀ ਦਸਦੇ ਹਨ।ਜਨਮਸਾਖੀ ਭਾਈ ਬਾਲਾ ਵਿਚ ਗੁਰੂ ਜੀ ਦੀ ਢਾਕਾ-ਬੰਗਲਾ ਦੀ ਯਾਤਰਾ ਦਾ ਬਿਆਨ ਦਰਜ ਹੈ।ਢਾਕਾ ਜਾਣ ਲਈ ਗੁਰੂ ਜੀ ਕਿਸ਼ਤੀ ਰਾਹੀਂ ਸਫਰ ਕਰਦੇ ਰੇਅਰ ਬਜ਼ਾਰ ਦੇ ਉੱਤਰ ਵਿਚ ਸ਼ਿਬਪੁਰ ਘਾਟ ਤੇ ਜਾ ਉਤਰੇ । ਰੇਅਰ ਬਜ਼ਾਰ ਉਸ ਸਮੇ ਸ਼ਿਬਪੁਰ ਪਿੰਡ ਦੇ ਨਾਮ ਨਾਲ ਜਾਣਿਆ ਜਾˆਦਾ ਸੀ ਜਿਥੇ ਘੁਮਾਰ ਕਿੱਤੇ ਦੇ ਲੋਕ ਵਸਦੇ ਸਨ ।

ਢਾਕਾ ਪਹੁੰਚ ਕੇ ਗੁਰੂ ਨਾਨਕ ਜੀ ਨੇ ਮਰਦਾਨੇ ਨੂੰ ਰਬਾਬ ਦੀਆਂ ਸੁਰਾਂ ਛੇੜਣ ਲਈ ਕਿਹਾ ਤੇ ਸ਼ਬਦ ਉਚਾਰਿਆ:“…ਮਨ ਕੁੰਚਰ ਕਿਆ ਉਡਾਨੇ । ਗੁਰ ਅੰਕਸ ਸਚ ਸਬਦ ਨਿਸ਼ਾਨੇ” (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 221) । ਲੋਕ ਸ਼ਬਦ ਅਤੇ ਸੰਗੀਤ ਦੋਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਵੱਡੀ ਗਿਣਤੀ ਵਿਚ ਇਕੱਠੇ ਹੋਣ ਲੱਗੇ । ਸ਼ਬਦਾਂ ਦੀ ਸਾਰਥਿਕਤਾ ਸਮਝ ਕੇੋ ਕਈ ਗੁਰੂ ਜੀ ਦੇ ਉਪਾਸ਼ਕ ਬਣ ਗਏ । ਇਸਤਰ੍ਹਾਂ ਕੁਝ ਦਿਨਾਂ ਵਿਚ ਹੀ ਢਾਕਾ ਵਿਚ ਇਕ ਸੰਗਤ ਕਾਇਮ ਹੋ ਗਈ । ਗੁਰੂ ਜੀ ਦੀ ਮਹਾਨਤਾ ਇਲਾਕੇ ਵਿਚ ਫੈਲਣ ਲੱਗ ਪਈ ।ਇਲਾਕੇ ਦੇ ਪ੍ਰਸਿਧ ਸੰਤ ਸਮਾਲ ਨਾਥ, ਰੇਵਾ ਦਾਸ, ਚੰਦਰ ਨਾਥ, ਸ਼ੇਖ ਅਹਿਮਦ, ਨਥੇ ਸ਼ਾਹ, ਲੂਣੀਆ ਸਿੱਧ ਆਦਿ ਨੇ ਅਪਣੇ ਸ਼ਰਧਾ ਦੀ ਫੁੱਲ ਗੁਰੂ ਜੀ ਨੂੰ ਭੇਟ ਕੀਤੇ ਅਤੇ ਗੁਰੂ ਜੀ ਨਾਲ ਖੁਲ੍ਹ ਕੇ ਵਿਚਾਰ ਵਟਾਂਦਰਾ ਕੀਤਾ । ਕਈਆਂ ਨੇ ਅਪਣਾ ਗਿਆਨ ਤੇ ਤਲਿਸਮੀ ਤਾਕਤ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਦੀ ਰੂਹਾਨੀ ਸ਼ਕਤੀ, ਸੂਝ-ਬੂਝ, ਗਹਿਰਾਈ ਨਾਲ ਕੀਤੀ ਸਮੀਖਿਆ, ਡੂੰਘੇ ਅਧਿਆਨ ਅਤੇ ਸੁਲਝੇ ਅਧਿਆਤਮਕ ਗਿਆਨ ਅੱਗੇ ਉਨ੍ਹਾਂ ਨੂੰ ਨਤਮਸਤਕ ਹੋਣਾ ਪਿਆ । ਹਿੰਦੂ, ਮੁਸਲਮਾਨ ਸਭ ਗੁਰੂ ਜੀ ਦੇ ਉਪਾਸ਼ਕ ਹੋਏ ਤੇ ਸੰਗਤ ਬਣਕੇ ਨਾਮ ਧਿਆਨ ਵਿਚ ਜੁੜ ਗਏ ।ਗੁਰੂ ਜੀ ਰੋਜ਼ ਹੀ ਸੰਗਤਾˆ ਨੂੰ ਉਪਦੇਸ਼ ਦਿੰਦੇ ਸਨ ਤੇ ਮਜ਼ਾਰਾਂ, ਮਕਬਰਿਆਂ ਤੇ ਪੱਥਰ ਪੂਜਾ ਤੋਂ ਮੋੜਦੇ ਕਹਿੰਦੇ ਸਨ ਕਿ ਜਿਨ੍ਹਾਂ ਵਿਚ ਖੁਦ ਆਪਾ ਸੰਵਾਰਨ ਜੋਗੀ ਹਿੰਮਤ ਨਹੀਂ ਉਹ ਦੂਜਿਆਂ ਦਾ ਕੀ ਸੰਵਾਰਨਗੇ।ਹਰ ਇਨਸਾਨ ਅਪਣੇ ਭਾਗ ਖੁਦ ਚੰਗੇ ਕਰਮਾਂ ਨਾਲ ਤੇ ਪ੍ਰਮਾਤਮਾਂ ਪ੍ਰਤੀ ਪਿਆਰ ਨਾਲ ਲਿਖਦਾ ਹੈ ਤੇ ਇਸ ਲਈ ਸੁਕ੍ਰਿ੍ਰਤ ਤੇ ਇੱਕੋ ਇੱਕ ਈਸ਼ਵਰ ਦੇ ਨਾਮ ਜਪਣ, ਸਿਮਰਨ ਤੇ ਧਿਆਨ ਲਾਉਣ ਲਈ ਪ੍ਰੇਰਦੇ ਸਨ।ਇਲਾਕੇ ਦਾ ਪਾਣੀ ਪੀਣ ਲਈ ਖਾਰਾ ਹੋਣ ਕਰਕੇ ਉਥੋਂ ਦੇ ਲੋਕਾਂ ਦੀ ਬਿਨਤੀ ਮੰਨ ਕੇ ਗੁਰੂ ਜੀ ਨੇ ਬਰਛਾ ਮਾਰ ਕੇ ਇਕ ਮਿਠੇ ਪਾਣੀ ਦਾ ਸੋਮਾ ਧਰਤੀ ਵਿਚੋਂ ਪੈਦਾ ਕਰ ਦਿਤਾ ।ਇਸ ਸਥਾਨ ਦਾ ਨਾਮ ਬਰਛਾ ਸਾਹਿਬ ਵੀ ਪਿਆ ਕਿਉਂਕਿ ਗੁਰੂ ਸਾਹਿਬ ਨੇ ਬਰਛਾ ਮਾਰ ਕੇ ਇਥੇ ਬਉਲੀ ਪੁੱਟੀ ਜੋ ਪਿਛੋਂ ਖੂਹ ਬਣਾਇਆ ਗਿਆ ਉਹ ਖੂਹ ਗੁਰੂ ਸਾਹਿਬ ਦੀ ਯਾਤਰਾ ਦੀ ਯਾਦ ਕਰਵਾਉˆਦਾ ਸੀ ਜੋ ਸੰਗਤਾਂ ਦੀ ਸ਼ਰਧਾ ਦਾ ਕੇਂਦਰ ਬਣਿਆ ਰਿਹਾ।ਉਥੋਂ ਦੀ ਪੁਰਾਤਨ ਲੋਕ ਗਾਥਾ ਅਨੁਸਾਰ ਗੁਰੂ ਜੀ ਆਮ ਲੋਕਾਂ ਨੂੰ ਇਸ ਬਉਲੀ ਤੋ ਪਾਣੀ ਆਪ ਪਿਲਾਉਂਦੇ ਸਨ ।ਸਮੇਂ ਨਾਲ ਇਸ ਖੂਹ ਦੀ ਸੰਭਾਲ ਨਾ ਹੋਣ ਕਰਕੇ ਇਹ ਅਤੀਤ ਵਿਚ ਚਲਾ ਗਿਆ। ਸੰਨ 1880 ਦੇ ਨੇੜੇ ਤੇੜੇ ਗਿਆਨੀ ਗਿਆਨ ਸਿੰਘ ਦੀ ਫੇਰੀ ਵੇਲੇ ਬਾਉਲੀ ਦਾ ਪਾਣੀ ਸਥਾਨਕ ਲੋਕ ਵਰਤਦੇ ਸਨ ਤੇ ਇਸ ਜਗ੍ਹਾ ਦਾ ਨਾਮ ਧਾਨਪੂਰ ਮਸ਼ਹੂਰ ਸੀ । ਗੁਰੂ ਜੀ ਰਾਹੀਂ ਨੂਰ ਸ਼ਾਹ ਜਾਦੂਗਰਨੀ ਦਾ ਉਧਾਰ ਵੀ ਇਸੇ ਸਥਾਨ ਨਾਲ ਜੋੜਿਆ ਹੋਇਆ ਸੀ।

ਉਹ ਪਵਿਤਰ ਸਥਾਨ ਜਿਥੇ ਗੁਰੂ ਨਾਨਕ ਦੇਵ ਜੀ ਨੇ ਬਉਲੀ ਅਤੇ ਇਕ ਧਰਮਸਾਲਾ ਬਣਵਾਈ ਸੀ ਉਸ ਥਾਂ ਰੇਅਰ ਬਜ਼ਾਰ ਗੁਰਦੁਆਰਾ ਸਾਹਿਬ ਬਣਿਆ ਜਿਸ ਨੂੰ ਏਥੋਂ ਦੇ ਲੋਕ ‘ਸ਼ਿਖਰ ਮੰਦਿਰ’ ਦੇ ਨਾਮ ਨਾਲ ਵੀ ਯਾਦ ਕਰਦੇ ਹਨ ।ਨਥੇ ਸਾਹ ਉਦਾਸੀ ਨੇ ਇਸ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ । 1960 ਵਿਚ ਪਾਕਿਸਤਾਨ ਦੀ ਸਰਕਾਰ ਵੇਲੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾ ਢੇਰੀ ਕਰ ਦਿਤਾ ਗਿਆ ਸੀ । ਇਸ ਗੁਰਦੁਆਰੇ ਨਾਲ ਚੋਖੀ ਜ਼ਮੀਨ ਵੀ ਸੀ ਜਿਸ ਨੂੰ ਪਲਾਟ ਬਣਾ ਕੇ ਨਿਲਾਮ ਕਰ ਦਿਤਾ ਗਿਆ ਜਿਸ ਉਤੇ ਮਸ਼ਹੂਰ ਰਿਹਾਇਸ਼ੀ ਕਾਲੋਨੀ ਧਾਨ ਮੰਡੀ ਉਸਾਰੀ ਗਈ ।

ਅੰਗਰੇਜ਼ੀ ਰਾਜ ਸਮੇਂ ਬੰਗਾਲ ਵਿਚ ਸਿੱਖਾਂ ਨਾਲ ਸਬੰਧਤ 52 ਅਖਾੜੇ ਅਤੇ 12 ਸੰਗਤਾˆ ਸਨ ਜਿਨ੍ਹਾਂ ਵਿਚੋਂ ਕੇਵਲ ਇਕ ਸਿਖ ਸੰਗਤ ਸਲਾਮਤ ਹੈ ਜੋ ਢਾਕਾ ਦੀ ਯੂਨੀਵਰਸਿਟੀ ਦੇ ਕੈਂਪਸ ਵਿਚ ਸਥਾਪਤ ਗੁਰਦੁਆਰਾ ਨਾਨਕ ਸ਼ਾਹੀ ਵਿਚ ਹੈ ਜੋ ਰਮਣਾ ਰੇਸ ਕੋਰਸ ਤੇ ਨੀਲਖੇਤ ਵੱਲ ਜਾਣ ਵਾਲੀ ਸੜਕ ਦੇ ਸੱਜੇ ਪਾਸੇ ਆਰਟਸ ਫੈਕਲਟੀ ਬਿਲਡਿੰਗ ਕੋਲ ਸਥਿਤ ਹੈ । ਇਸ ਸੰਗਤ ਦਾ ਨਾਮ ਗੁਰਦੁਆਰਾ ਨਾਨਕ ਸ਼ਾਹੀ ਹੈ ਜੋ ਗੁਰੂ ਸਾਹਿਬ ਦੀ 1507 ਦੇ ਢਾਕਾ ਦੀ ਫੇਰੀ ਦੀ ਯਾਦ ਦਿਵਾਉˆਦਾ ਹੈ ।
1578491726380.png

ਗੁਰਦੁਆਰਾ ਨਾਨਕ ਸ਼ਾਹੀ, ਢਾਕਾ

ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ 1830 ਵਿਚ ਬਣੀ ਸੀ। ਗੁਰਦੁਆਰਾ ਨਾਨਕ ਸ਼ਾਹੀ ਦਾ ਪ੍ਰਬੰਧ ਸਥਾਨਕ ਮੈਨੇਜਮੈˆਟ ਕਮੇਟੀ ਕੋਲ ਹੈ ਜਿਸ ਦੇ ਪ੍ਰਧਾਨ ਢਾਕੇ ਯੂਨੀਵਰਸਿਟੀ ਦੇ ਇਕ ਪ੍ਰਫੈਸਰ ਸਹਿਬ ਹਨ ।ਸਿੱਖਾਂ ਦੀ ਇਸ ਦੇਸ਼ ਵਿਚ ਕੋਈ ਪੱਕੀ ਵਸੋਂ ਨਾ ਹੋਣ ਕਾਰਨ ਇਥੇ ਕੋਈ ਪੱਕਾ ਪ੍ਰਬੰਧ ਨਹੀਂ। ਤਖਤ ਪਟਨਾ ਸਾਹਿਬ ਵੱਲੋ ਨਿਯੁਕਤ ਇਕ ਗ੍ਰੰਥੀ ਢਾਕੇ ਦੇ ਦੋਨਾਂ ਗੁਰਦੁਆਰਾ ਸਾਹਿਬ ਦੀ ਦੇਖਭਾਲ ਕਰਦੇ ਹਨ । ਕੀਰਤਨ ਹਰ ਸ਼ੁਕਰਵਾਰ 11 ਵਜੇ ਤੋ 1 ਵਜੇ ਤਕ ਹੁੰਦਾ ਹੈ ਜਿਥੇ ਵੱਖ ਵੱਖ ਧਰਮਾˆ ਦੇ ਲੋਕ ਗੁਰਬਾਣੀ ਗਾਇਨ ਕਰਦੇ ਹਨ ਜਿਸ ਪਿਛੋਂ ਹਫਤਾਵਾਰੀ ਲੰਗਰ ਬਿਨਾਂ ਕਿਸੇ ਭੇਦ ਭਾਵ ਦੇ ਇਕ ਪੰਗਤ ਵਿਚ ਵਰਤਾਇਆ ਜਾˆਦਾ ਹੈ ਹਰ ਸ਼ੁਕਰਵਾਰ ਅਤੇ ਗੁਰੂ ਨਾਨਕ ਦੇ ਜਨਮ ਦਿਹਾੜੇ ਅਤੇ ਵੈਸਾਖੀ ਵਾਲੇ ਦਿਨ ਭਾਰੀ ਇਕੱਠ ਹੁੰਦੇ ਹਨ ।
ਸਰਦਾਰ ਜੀ ਬੀ ਸਿੰਘ ਨੇ 1945 ਵਿਚ ਏਥੇ ਪੰਜ ਹੱਥਲਿਖਤੀ ਸਰੂਪ ਹੋਣ ਦਾ ਜ਼ਿਕਰ ਕੀਤਾ ਸੀ ਜੋੇ ਕੈਪਟਨ ਭਾਗ ਸਿੰਘ ਨੇ ਵੀ 1972 ਕੀਤਾ ਹੈ।ਹੁਣ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਹੱਥ ਲਿਖਤ ਸਰੂਪ ਹਨ । ਇਕ 18 ਣ 12 ਇੰਚ ਦੀ ਸਾਈਜ਼ ਦਾ ਹੈ ਜਿਸ ਦੇ 1336 ਅੰਗ ਹਨ । ਹਰ ਅੰਗ ਦੇ ਕਿਨਾਰਿਆਂ ਨੂੰ ਕਲਾਤਮਕ ਢੰਗ ਨਾਲ ਸੱਤ ਰੰਗਾਂ ਵਿਚ ਸਜਾਇਆ ਹੋਇਆ ਹੈ । ਗੁਰਦੁਆਰਾ ਨਾਨਕਸ਼ਾਹੀ (ਢਾਕਾ) ਵਿਚ ਇਕ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਿਸ ਦੀ ਦੇਖਭਾਲ 1971 ਵਿਚ ਇਕ ਇਸਤਰੀ ਗ੍ਰੰਥੀ ਮਾਤਾ ਕੰਚਨ ਦੇਵੀ ਕਰਦੀ ਸੀ ।
1578492195068.png1578492219493.png
ਗੁਰੂ ਜੀ ਦੀ ਖੜਾਵਾਂ ਦੀ ਜੋੜੀ ਤੇ ਲਕੜੀ ਦੀ ਰਹਿਲ

ਏਥੇ ਹੋਰ ਨਿਸ਼ਾਨੀਆਂ ਇਕ ਖੜਾਵਾਂ ਦੀ ਜੋੜੀ ਇਕ ਲਕੜੀ ਦੀ ਰਹਿਲ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਤਦੇ ਸਨ ਅਤੇ ਅਸਾਮ ਤੋ ਜਾਣ ਵੇਲੇ ਬੁਲਾਕੀ ਰਾਮ ਨੂੰ ਭੇਟਾ ਕੀਤੀ ਗਈ ਸੀ । ਗੁਰੂ ਤੇਗ ਬਹਾਦਰ ਸਾਹਿਬ ਜੀ ਇਕ ਅਸਲੀ ਚਿਤਰ ਵੀ ਜੋ ਸ਼ਾਇਸ਼ਤਾ ਖਾਨ ਦੀ ਕਚਹੈਰੀ ਦੇ ਇਕ ਪੇˆਟਰ ਨੇ ਬਣਾਇਆ ਸੀ। ਇਸ ਦਾ ਅਸਲ ਤਾਂ ਲਾਪਤਾ ਹੈ ਪਰ ਉਸਦੀ ਇਕ ਸੁੰਦਰ ਰੰਗ ਦੀ ਕਾਪੀ ਦੁਸਰੀਆਂ ਪਵਿਤਰ ਵਸਤਾਂ ਨਾਲ ਗੁਰਦੁਆਰਾ ਨਾਨਕ ਸ਼ਾਹੀ ਵਿਚ ਸ਼ਾਮਿਲ ਹੈ । ਗੁਰੂ ਗਬਿੰਦ ਸਿੰਘ ਜੀ ਦੇ ਦੋ ਹੁਕਮਨਾਮੇ ਜੋ ਕਿ ਢਾਕੇ ਦੀ ਸੰਗਤ ਲਈ ਲਿਖੇ ਸਨ ਜਨਰਲ ਜਗਜੀਤ ਸਿੰਘ ਅਰੋੜਾ ਨੂੰ ਪਾਕਸਤਾਨੀ ਫੌਜ ਦੇ ਆਤਮ ਸਮਰਪਣ ਵੇਲੇ ਗੁਰਦੁਆਰਾ ਸੰਗਤ ਤਲਾ ਵਿਚ ਮਿਲੇ ਸਨ ਉਹ ਹੁਣ ਉਥੇ ਮੋਜੂਦ ਨਹੀਂ ਹਨ । ਹੁਣ ਰੇਅਰ ਬਜ਼ਾਰ ਢਾਕੇ ਵਿਚ ਵੀ ਗੁਰੂ ਨਾਨਕ ਸਾਹਿਬ ਦੀ ਫੇਰੀ ਦੀ ਯਾਦ ਕਰਵਾਉˆਦਾ ਗੁਰਦੁਆਰਾ ਸਾਹਿਬ ਦੁਬਾਰਾ ਬਣਾਇਆ ਗਿਆ ਹੈ ।ਅੰਗਰੇਜ਼ੀੇ ਰਾਜ ਵੇਲੇ ਇਸ ਦਾ ਜ਼ਿਕਰ ਸ਼ਿਖਰ ਮੰਦਿਰ ਕਰਕੇ ਆਉˆਦਾ ਹੈ । 1947 ਦੀ ਵੰਡ ਹੋਣ ਪਿਛੋਂ ਉਥੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਰੂਪ ਨਹੀ ਹੈ ਜਿਸ ਨੂੰ ਰਿਹਾਇਸ਼ ਰੂਪ ਵਿਚ ਬਦਲ ਲਿਆ ਗਿਆ ਸੀ । ਹੁਣ ਨਵੇਂ ਗੁਰਦੁਆਰਾ ਸਾਹਿਬ ਦਾ ਕੰਮ ਕਾਜ ਤਖਤ ਪਟਨਾ ਸਾਹਿਬ ਦੇ ਅਧੀਨ ਚਲਦੇ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈˆਟ ਕਮੇਟੀ ਦੀ ਦੇਖ ਰੇਖ ਵਿਚ ਹੈ ।
ਮੈਮਨਸਿੰਘ


ਢਾਕਾ ਤੋ ਗੁਰੂ ਨਾਨਕ ਦੇਵ ਜੀ ਆਸਾਮ ਵਲ ਜਾਂਦੇ ਹੋਏ ਮੈਮਨਸਿੰਘ ਰੁਕੇ ਜੋ ਕਿ ਢੁੱਬਰੀ ਦੇ ਰਸਤੇ ਤੇ ਹੈ । ਏਥੇ ਗੁਰਦੁਆਰਾ ਗੁਰੂ ਨਾਨਕ ਦੇਵ, ਗੁਰੂ ਜੀ ਦੀ ਮੈਮਨਸਿੰਘ ਦੀ ਫੇਰੀ ਦੀ ਯਾਦ ਕਰਵਾਉˆਦਾ ਹੈ।ਪਹਿਲਾਂ ਇਹ ਗੁਰਦੁਆਰਾ ਸੰਨ 1945 ਵਿਵ ਬਣਾਇਆ ਗਿਆ ਸੀ। ਇਥੇ ਇਕ ਵੱਡਾ ਹਾਲ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਹੈ ਇਕ ਜੁੜਿਆ ਕਮਰਾ ਗੰ੍ਰਥੀ ਸਿੰਘ ਲਈ ਹੈ । ਲੰਗਰ ਦੀ ਤਿਆਰੀ ਖੁਲ੍ਹੇ ਵਿਚ ਹੀ ਹੁੰਦੀ ਹੈ । ਸੰਨ 2008 ਈ: ਵਿਚ ਸਰਦਾਰ ਸੁੱਖਾ ਸਿੰਘ ਸਰਹਾਲੀ ਨੇ ਦਰਬਾਰ ਸਾਹਿਬ ਅਤੇ ਨਾਲ ਲਗਦੇ ਕਮਰੇ ਦੀ ਮੁਰੰਮਤ ਕਰਵਾਈ ਅਤੇ 21 ਫੂਟ ਲੰਬਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ। ਉਨ੍ਹਾਂ ਨੇ ਇਕ ਸਥਾਈ ਗੰ੍ਰਥੀ ਦੇ ਪ੍ਰਬੰਧ ਦਾ ਵੀ ਭਰੋਸਾ ਦਿਤਾ।ਹੁਣ ਇਕ ਸਥਾਨਕ ਬੈਗਾਲੀ ਪਰਵਾਰ ਇਸ ਗੁਰਦੁਆਰਾ ਸਾਹਿਬ ਦੀ ਦੇਖਭਾਲ ਕਰਦਾ ਹੈ।
1578492323122.png 1578492339302.png
ਗੁਰਦੁਆਰਾ ਮੈਮਨ ਸਿੰਘ ਵਿਚ ਬਾਬਾ ਸੁਖਾ ਸਿੰਘ ਸਰਹਾਲੀ ਸੇਵਾ ਕਰਦੇ ਹੋਏ
ਸਿਲਹਟ
ਅੱਗੇ ਗੁਰੂ ਨਾਨਕ ਦੇਵ ਜੀ ਆਸਾਮ ਦੇ ਢੁੱਬਰੀ ਅਤੇ ਦੂਸਰੇ ਸਥਾਨਾˆ ਤੇ ਗਏ । ਗੁਹਾਟੀ, ਕੋਹਿਮਾ ਸ਼ਿਲੌਂਗ ਆਦਿ ਜੋ ਕਿ ਉਸ ਵੇਲੇ ਕਾਮਰੂਪ ਦਾ ਇਕ ਹਿਸਾ ਸੀ, ਹੁੰਦੇ ਹੋਏ ਬੰਗਲਾ ਦੇਸ਼ ਵਾਪਿਸ ਆਏ ਤੇ ਸਿਲਹਟ ਪਹੁੰਚੇ ।ਸਿਲਹਟ ਜਿਥੇ ਗੁਰੂ ਨਾਨਕ ਦੇਵ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਫੇਰੀ ਪਾਈ ਹੁਣ ਬੰਗਲਾਦੇਸ਼ ਦਾ ਇਕ ਵੜਾ ਕਸਬਾ ਹੈ ।ਗੁਰਦੁਆਰਾ ਸਿਲਹਟ ਗੁਰੂ ਨਾਨਕ ਦੇਵ ਸਾਹਿਬ ਦੀ ਦੀ ਫੇਰੀ ਦੀ ਯਾਦ ਵਿਚ ਬਣਾਇਆ ਗਿਆ ਸੀ ।ਏਥੇ ਇਕ ਵੱਡੀ ਸਿੱਖ ਸੰਗਤ ਸੀ ਜਿਸਦਾ ਜ਼ਿਕਰ ਗੁਰੂ ਗਬਿੰਦ ਸਿੰਘ ਸਾਹਿਬ ਦੇ ਹੁਕਮਨਾਮੇ ਵਿਚ ਹੈ । ਭਾਈ ਕਾਹਨ ਸਿੰਘ ਨਾਭਾ ਅਨੁਸਾਰ ਗੁਰਦੁਆਰਾ ਸਿਲਹਟ ਪਲਿੀ ਤੇ ਨੌਵੀਂ ਪਾਤਸ਼ਾਹੀ ਦੀਆਂ ਏਥੇ ਫੇਰੀਆਂ ਦੀ ਯਾਦ ਵਿਚ ਬਣਾਇਆ ਗਿਆ ਸੀ । 1897 ਦੇ ਭੁਚਾਲ ਵੇਲੇ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਸਟ ਹੋ ਗਈ । ਜਮੀਨ ਦਾ ਖਸਰਾ ਨੰ: 2096 ਅਤੇ ਖਾਤਾ ਨੰ: 1720 ਜਿਸ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਾਈ ਗਈ ਸੀ ਅਤੇ ਜੋ ਸਖਾਪਾਤ ਪਿੰਡ ਵਿਖੇ ਪੈˆਦੀ ਸੀ ਜੋ ਸਲੈਹਟ ਵਿਚ ਪੈˆਦੀ ਸੀ । ਜਮੀਨ ਦਾ ਕੂਲ ਏਰਿਆ 1,67 ਏਕਡ ਹੈ । ਬਿਲਡਿੰਗ ਦੇ ਨਸਟ ਹਣ ਦਾ ਕਾਰਣ 1947 ਤੋ ਬਾਅਦ ਲੰਬੇ ਸਮੇ ਤਕੇ ਨਕਾਰਾ ਜਾਣਾ ਸੀ । 1981 ਵਿਚ ਸਰਕਾਰ ਨੇ ਜਮੀਨ ਨੂੰ ਅਪਣੇ ਕਬਜੇ ਵਿਚ ਲੈ ਲਿਆ ਅਤੇ ਡਿਸਟਿਰਕਟ ਪਰੀਸਦ ਦਾ ਏਕ ਗੈਸਟ ਹਾਉਸ ਅਤੇ ਦੋ ਸਰਕਾਰੀ ਕਵਾਟਰ ਬਣਾ ਦਿਤੇ ।ਬਾਬਾ ਸੁਖਾ ਸਿੰਘ ਸਰਹਾਲੀ ਵਲੋ ਕਸਿਸ ਜਾਰੀ ਹੈ ਕਿ ਇਸੇ ਜਗ੍ਹਾ ਤੇ ਇਕ ਨਵਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਾ ਦਿਤੀ ਜਾਵੇ ।ਸਿਲਹਟ ਤੋਂ ਮਨੀਪੂਰ, ਤਰੀਪੁਰਾ ਆਦਿ ਹੁੰਦੇ ਹੋਏ ਗੁਰੂ ਜੀ ਚਿਟਾਗਾਉਂ ਪਹੁੰਚੇ।

ਚਿਟਾਗਾਉਂ

ਡਾ ਸੁਰਿੰਦਰ ਸਿੰਘ ਕੋਹਲੀ ਅਨੁਸਾਰ ਤ੍ਰਿਪੁਰਾ ਤੋਂ ਗੁਰੂ ਸਾਹਿਬ ਪੁਰਬੀ ਬੰਗਾਲ ਦੇ ਜ਼ਿਲ੍ਹੇ ਚਿਟਾਗਾਉਂ ਨੇੜੇ ਬਲਵਾ ਕੁੰਡ ਪਹੁੰਚੇ।ਬਲਵਾ ਕੁੰਡ ਦੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਫੇਰੀ ਬਾਰੇ ਲਿਖਦੇ ਹਨ “ਉਥੇ ਇਕ ਪਹਾੜੀ ਦੀ ਚੋਟੀ ਤੇ ਸੀਤਾਕੁੰਡ ਨਾਮ ਦਾ ਤਲਾਬ ਹੈ । ਉਸ ਤਲਾਬ ਦਾ ਪਾਣੀ ਗਰਮ ਹੈ । ਉਸ ਤਲਾਬ ਦੇ ਉੱਤਰ ਵਿੱਚ 3 ਮੀਲ ਤੇ ਇਕ ਪਵਿਤਰ ਪਾਣੀ ਦਾ ਚਸ਼ਮਾ ਹੈ ਜਿਸ ਤੋਂ 4 ਮੀਲ ਬਾਲਵਾ ਕੁੰਡ ਨਾ ਦਾ ਯਾਤਰਾ ਸਥਾਨ ਹੈ । ਹਿਮਾਚਲ ਵਿਚ ਜਵਾਲਾ ਜੀ ਦੀ ਤਰ੍ਹਾˆ ਏਥੇ ਵੀ ਪੱਥਰ ਵਿਚੋਂ ਅੱਗ ਦੀਆˆ ਲਪਟਾਂ ਉਠਦੀਆਂ ਦਿਸਦੀਆਂ ਹਨ ਅਤੇ ਤਲਾਬ ਦੀ ਪਾਣੀ ਵੀ ਉਬਲਦਾ ਹੈ”।ਇਸ ਫੇਰੀ ਦਾ ਜ਼ਿਕਰ ਕਰਦਿਆ ਗਿਆਨੀ ਗਿਆਨ ਸਿੰਘ ਲਿਖਦੇ ਹਨ, “ਗੁਰੂ ਸਾਹਿਬ ਬਾਲਵਾ ਕੁੰਡ ਤੀਰਥ ਆਏ ਤੇ ਉਥੇ ਯੋਗੀਆˆ ਨਾਲ ਵਿਚਾਰ-ਚਰਚਾ ਕੀਤੀ । ਉਥੇ ਗੁਰੂ ਸਾਹਿਬ ਦੀ ‘ਚਰਨ ਪਾਦੁਕਾ” ਹੈ ਜੋ ਉਹਨਾˆ ਦੀ ਇਥੇ ਦੀ ਫੇਰੀ ਦੀ ਯਾਦ ਕਰਵਾਉˆਦੀ ਹੈ” ।

1578492386378.png
ਗੁਰਦੁਆਰਾ ਗੁਰੂ ਨਾਨਕ, ਚਿਟਾਗਾਂਉਂ

1578492408322.png
ਚਿਟਾਗਾਂਉਂ ਗੁਰਦੁਆਰੇ ਵਿਚ ਅਰਦਾਸ
ਹੁਣ ਚਿਟਾਗਾਉਂ ਬੰਗਲਾਦੇਸ਼ ਦਾ ਦੁਸਰਾ ਪ੍ਰਸਿਧ ਸ਼ਹਿਰ ਹੈ ਜੋ ਬਰ੍ਹਮਾ ਅਤੇ ਤ੍ਰਿਪੁਰਾ ਦੀਆਂ ਹੱਦਾਂ ਉਤੇ ਖਾੜੀ ਬੰਗਾਲ ਦੇ ਸਮੁੰਦਰੀ ਤਟ ਹੈ।ਗਿਆਨੀ ਲਾਲ ਸਿੰਘ ਸੰਗਰੂਰ ਲਿਖਦੇ ਹਨ, “ਗੁਰੂ ਨਾਨਕ ਦੇਵ ਜੀ ਚਿਟਾਗਾਉਂ ਉਸ ਵੇਲੇ ਪਹੁੰਚੇ ਜਦੋ ਉਹ ਢਾਕਾ ਇਲਾਕੇ ਵਿਚ ਨਾਮ ਦਾ ਪ੍ਰਚਾਰ ਕਰ ਰਹੇ ਸੀ ।ਸੇਖ ਫਰੀਦ ਤੋਂ 12 ਵੇਂ ਸਥਾਨ ਤੇ ਗੱਦੀ ਨਸ਼ੀਨ ਸ਼ੇਖ ਫਰੀਦ ਸਾਨੀ ਉਥੇ ਠਹਿਰ ਹੋਏ ਸਨ ਜੋੇ ਫਾਰਸੀ ਵਿਚ ਅਪਣੀਆਂ ਕਵੀਤਾਵਾˆ ਲਿਖਿਦੇ ਸਨ। ਗੁਰੂ ਜੀ ਨੇ ਉਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਤੇ ਗੁਰੂ ਜੀ ਨੇ ਸਾਨੀ ਦੀ ਅਨੁਵਾਦਿਤ ਬਾਣੀ ਵਿਚ ਖਾਮੀਆ ਦਾ ਜ਼ਿਕਰ ਕੀਤਾ ਅਤੇ ਗੁਰਬਾਣੀ ਨਾਲ ਇਨ੍ਹਾਂ ਦੇ ਸਬੰਧ ਬਾਰੇ ਵੀ ਦਸਿਆ । ਸਾਨੀ ਇਸ ਤੋਂ ਸੰਤੁਸ਼ਟ ਹੋਏ ਤੇ ਸਵੀਕਾਰ ਕੀਤਾ ਕਿ ਗੁਰੂ ਨਾਨਕ ਦੇਵ ਜੀ ਇਕ ਸੰਪਰੁਨ ਰੱਬੀ ਰੂਪ ਹਨ । ਜਿਸ ਥਾਂ ਵਿਚਾਰ ਚਰਚਾ ਹੋਈ ਉਹ ਚਿਟਾਗਾਉਂ ਦੇ ਨੇੜੇ ਹੀ ਹੈ” ।
ਚਿਟਾਗਾਉਂ ਤੋਂ ਅੱਗੇ ਗੁਰੂ ਜੀ ਬਰ੍ਹਮਾ ਰਾਹੀਂ ਪੂਰਬੀ ਏਸ਼ੀਆ ਦੇ ਦੇਸ਼ਾਂ ਦੀ ਫੇਰੀ ਲਈ ਗਏ।




http://www.sikhiwiki.org/index.php/File:Nanakshahi_dhaka.jpg

http://www.sikhiwiki.org/index.php/File:Nanakshahi_dhaka.jpg
 

❤️ CLICK HERE TO JOIN SPN MOBILE PLATFORM

Top