Punjabi: Baba Banda Singh nu hi Punjab kion bhejia | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Baba Banda Singh nu hi Punjab kion bhejia

Dalvinder Singh Grewal

Writer
Historian
SPNer
Jan 3, 2010
622
379
75
ਬਾਬਾ ਬੰਦਾ ਸਿੰਘ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪ੍ਰਤੀਨਿਧ ਬਣਾ ਕੇ ਪੰਜਾਬ ਕਿਉਂ ਘੱਲਿਆ ਸੀ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗੁਰੂ ਗੋਬੰਦ ਸਿੰਘ ਜੀ ਨੇ ਨਿਹੱਕੇ ਹੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਬਾਰੇ ਔਰੰਗਜ਼ੇਬ ਨੂੰ ਖੱਤ ‘ਜ਼ਫਰਨਾਮਾ’ ਲਿਖ ਕੇ ਪੰਜ ਪਿਆਰਿਆਂ ਵਿੱਚੋਂ ਭਾਈ ਦਯਾ ਸਿੰਘ ਨੂੰ ਬਾਦਸ਼ਾਹ ਵੱਲ ਦੀਨੇ ਤੋਂ 1705 ਈ: ਵਿਚ ਘੱਲਿਆ ਕਿਉਂਕਿ ਔਰੰਗਜ਼ੇਬ ਨੇ ਕੁਰਾਨ ਤੇ ਲਿਖ ਕੇ ਘੱਲਿਆ ਸੀ ਕਿ ‘ਅਨੰਦਪੁਰ ਸਾਹਿਬ ਖਾਲੀ ਕਰ ਦਿਉ, ਤੁਹਾਨੂੰ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।ਬਾਵਜੂਦ ਇਸ ਦੇ, ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਅਨੰਦਪੁਰ ਦਾ ਕਿਲੇ ਛਡਣ ਪਿੱਛੋਂ ਗੁਰੂ ਗੋਬਿੰਦ ਸਿੰਘ ਤੇ ਉਸ ਦੇ ਸਿੱਖਾਂ ਤੇ ਭਾਰੀ ਹਮਲੇ ਕੀਤੇ ਜਿਸ ਕਰਕੇ ਵੱਡੇ ਸਾਹਿਬਜ਼ਾਦੇ ਤੇ ਚਾਲੀ ਸਿੰਘ ਲੜਦੇ ਸ਼ਹੀਦ ਹੋ ਗਏ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿੱਚ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿਤਾ ਗਿਆ, ਮਾਤਾ ਗੁਜਰੀ ਵੀ ਗੁਜ਼ਰ ਗਏ ਤੇ ਸਾਰਾ ਪਰਿਵਾਰ ਵੀ ਬਿਖਰ ਗਿਆ। ਜਦ ਗੁਰੂ ਜੀ ਦੀ ਚਿੱਠੀ ਦਾ ਜਵਾਬ ਲੈ ਕੇ ਭਾਈ ਦਯਾ ਸਿੰਘ ਕਾਫੀ ਚਿਰ ਤਕ ਨਾ ਮੁੜੇ ਤਾਂ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ 30 ਅਕਤੂਬਰ 1706 ਈ ਨੂੰ ਔਰੰਗਜ਼ੇਬ ਨੂੰ ਮਿਲਣ ਆਪ ਹੀ ਚੱਲ ਪਏ।
ਅਜੇ ਗੁਰੂ ਜੀ ਦਾ ਕਾਫਲਾ ਬਘੌਰ ਹੀ ਪਹੁੰਚਿਆ ਸੀ, ਕਿ ਭਾਈ ਦਇਆ ਸਿੰਘ ਜੀ ਮਿਲ ਗਏ ਤੇ ਉਨ੍ਹਾਂ ਨੇ ਬਾਦਸ਼ਾਹ ਔਰੰਗਜ਼ੇਬ ਵਲੋਂ ਭੇਜਿਆ ਸੁਨੇਹਾ ਦਿਤਾ ਤੇ ਸੁਰਖਿਆ ਲਈ ਸਿਪਾਹੀ ਵੀ ਪੇਸ਼ ਕੀਤੇ ਪਰ ਨਾਲ ਇਹ ਵੀ ਖਬਰ ਦਿਤੀ ਕਿ ਔਰੰਗਜ਼ੇਬ ਨੇ ਗੁਰੂ ਜੀ ਦਾ ਖਤ ਆਪਣੀ ਬੇਟੀ ਤੋਂ ਪੜ੍ਹਵਾਇਆ ਜਿਸ ਕਰਕੇ ਉਸ ਨੂੰ ਡਾਢਾ ਝਟਕਾ ਲੱਗਾ ਤੇ ਉਹ 20 ਫਰਵਰੀ 1707 ਈ ਨੂੰ ਅੱਲਾ ਨੂੰ ਪਿਆਰਾ ਹੋ ਗਿਆ। ਏਧਰ ਔਰੰਗਜ਼ੇਬ ਦੇ ਵਾਰਸਾਂ ਵਿਚ ਯੁੱਧ ਦੀਆਂ ਤਿਆਰੀਆਂ ਚੱਲ ਪਈਆਂ ਤੇ ਮੁਅਜ਼ਮ (ਬਹਾਦੁਰ ਸ਼ਾਹ) ਦਾ ਮਦਦ ਲਈ ਸੁਨੇਹਾ ਵੀ ਗੁਰੂ ਜੀ ਨੂੰ ਮਿਲ ਗਿਆ।
ਗੁਰੂ ਗੋਬਿੰਦ ਸਿੰਘ ਜੀ ਦਿੱਲੀ ਪਹੁੰਚੇ ਤੇ ਉਨ੍ਹਾ ਦੀ ਮੁਲਾਕਾਤ ਬਹਾਦਰ ਸ਼ਾਹ ਨਾਲ ਹੋਈ ਜਿਸ ਲਈ ਗੁਰੂ ਜੀ ਨੇ ਮਦਦ ਦਾ ਭਰੋਸਾ ਦਿਤਾ ਤੇ ਨਾਲ ਹੀ ਵਾਅਦਾ ਵੀ ਲਿਆ ਕਿ ਗੁਰੂ ਜੀ ਦੇ ਪਰਿਵਾਰ ਤੇ ਸਿੱਖਾਂ ਤੇ ਜ਼ੁਲਮ ਢਾਉਣ ਵਾਲਿਆਂ ਨੂੰ ਸਜ਼ਾਵਾਂ ਦਿਤੀਆਂ ਜਾਣਗੀਆਂ। ਗੁਰੂ ਜੀ ਨੇ ਆਗਰੇ ਦੇ ਨੇੜੇ ਜੈਜੋ ਵਿਚ 18 ਜੂਨ 1707 ਤਾਰਾ ਆਜ਼ਮ ਨੂੰ ਮੌਤ ਦੇ ਘਾਟ ਉਤਾਰਨ ਤੇ ਬਹਾਦੁਰ ਸ਼ਾਹ ਦੇ ਜਿਤਣ ਵਿਚ ਮਦਦ ਕੀਤੀ ਜਿਸ ਕਰਕੇ ਬਾਦਸ਼ਾਹ ਵਲੋਂ 3 ਜੁਲਾਈ 1707 ਈ: ਨੂੰ ਗੁਰੂ ਜੀ ਨੂੰ ਜੜਾਊ ਖਿਲਤ ਵੀ ਭੇਟ ਕੀਤੀ। ਜਦ ਦੋਖੀਆਂ ਨੂੰ ਸਜ਼ਾਵਾਂ ਦੀ ਗੱਲ ਹੋਈ ਤਾਂ ਬਹਾਦੁਰ ਸ਼ਾਹ ਨੇ ਕਿਹਾ ਕਿ ਮੈਨੂੰ ਦੱਖਣ ਜਾ ਕੇ ਆਪਣੇ ਦੂਸਰੇ ਭਰਾ ਨਾਲ ਸਿਝਣਾ ਪੈ ਰਿਹਾ ਹੈ ਤੁਸੀ ਨਾਲ ਚੱਲੋ ੳਥੋਂ ਦੀ ਜਿੱਤ ਪਿੱਛੋਂ ਤੁਹਾਡੇ ਗੁਨਾਹਗਾਰਾਂ ਨੂੰ ਜ਼ਰੂਰ ਸਜ਼ਾ ਦਿਆਂਗਾ। ਗੁਰੂ ਜੀ ਨੇ (1 ਕੱਤਕ ਸੰਮਤ 1707 ਬਿਕ੍ਰਮੀ) (2 ਅਕਤੂਬਰ 1707) ਦੇ ਹੁਕਮਨਾਮੇ ਵਿਚ ਅਨੰਦਪੁਰ ਕਹਿਲੂਰ ਵਾਪਸੀ ਦੀ ਗੱਲ ਲਿਖੀ ਹੈ ਪਰ ਬਹਾਦੁਰ ਸ਼ਾਹ ਦੇ ਕਹਿਣ ਤੇ ਗੁਰੂ ਜੀ ਬਹਾਦਰ ਸ਼ਾਹ ਨਾਲ ਮਾਰਚ 1708 ਨੂੰ ਅਜਮੇਰ ਜਾ ਮਿਲੇ ਤੇ ਅਗਸਤ 1708 ਈ: ਨੂੰ ਨਾਦੇੜ ਪਹੁੰਚੇ।
ਦੱਖਣ ਵਿਚ ਜਿੱਤ ਪਿੱਛੋਂ ਜਦ ਗੁਰੂ ਜੀ ਨੇ ਬਹਾਦੁਰ ਸ਼ਾਹ ਨੂੰ ਵਾਅਦਾ ਯਾਦ ਕਰਵਾਇਆ ਤਾਂ ਉਹ ਟਾਲ ਮਟੋਲਾ ਕਰਨ ਲੱਗ ਪਿਆ। ਗੁਰੂ ਜੀ ਨੇ ਵਜ਼ੀਰ ਖਾਂ ਨੂੰ ਆਪ ਜਾ ਕੇ ਖੁਦ ਸਜ਼ਾ ਦੇਣ ਲਈ ਸੋਚੀ। ਇਧਰ ਵਜ਼ੀਰ ਖਾਨ ਨੂੰ ਇਸ ਸਭ ਦੀ ਸੂਚਨਾ ਮਿਲ ਰਹੀ ਸੀ ਕਿ ਗੁਰੂ ਜੀ ਉਸ ਨੂੰ ਸਜ਼ਾ ਦੇਣ ਲਈ ਤਤਪਰ ਹਨ। ਉਸ ਨੇ ਆਪਣੇ ਦੋ ਪਠਾਣ ਗੁਰੂ ਜੀ ਨੂੰ ਸ਼ਹੀਦ ਕਰਨ ਲਈ ਨਾਦੇੜ ਭੇਜੇ। ਇਸ ਦੌਰਾਨ 3 ਸਤੰਬਰ 1708 ਨੂੰ ਗੁਰੂ ਜੀ ਦੀ ਨਾਦੇੜ ਵਿੱਚ ਬਾਬਾ ਬੰਦਾ ਸਿੰਘ ਨਾਲ ਮੁਲਾਕਾਤ ਹੋਈ। ਬਾਬਾ ਬੰਦਾ ਸਿੰਘ ਬਾਰੇ ਬੁਰਹਾਨਪੁਰ ਵਿਚ ਲੂਣੀਆਂ ਸਿੱਧ ਨੇ ਗੁਰੂ ਜੀ ਨਾਲ ਹੋਈ ਮੁਲਾਕਾਤ ਬਾਰੇ ਦੱਸਿਆ ਸੀ ।ਬਾਬਾ ਬੰਦਾ ਸਿੰਘ ਨਾਸਿਕ ਵਿਚ ਔਘੜ ਨਾਥ ਦੇ ਡੇਰੇ ਲੂਣੀਆਂ ਸਿੱਧ ਤੋਂ ਸਿਖਲਾਈ ਲੈ ਚੁਕਿਆ ਸੀ ਤੇ ਉਸ ਬਾਰੇ ਲੂਣੀਆ ਸਿੱਧ ਸਭ ਕੁਝ ਜਾਣਦਾ ਸੀ । ਨਾਦੇੜ ਵਿਚ ਗੁਰੂ ਜੀ ਬੰਦੇ ਬੈਰਾਗੀ ਦੇ ਡੇਰੇ ਗਏ ਉਸ ਨੂੰ ਗੁਰਸਿੱਖ ਬਣਾਇਆ ਤੇ ਖੰਡੇ ਦਾ ਪਾਹੁਲ ਛਕਾਇਆ।
ਗੁਰੂ ਜੀ ਆਪ ਪੰਜਾਬ ਪਰਤਣ ਲਈ ਤਿਆਰ ਹੋ ਰਹੇ ਸਨ ਕਿ ਵਜ਼ੀਰ ਖਾਨ ਦੇ ਭੇਜੇ ਸੂਹੀਆਂ ਨੇ ਗੁਰੂ ਜੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿਤਾ। ਉਨ੍ਹਾ ਵਿਚੋਂ ਇਕ ਸੂਹੀਏ ਨੂੰ ਤਾਂ ਗੁਰੂ ਜੀ ਨੇ ਥਾਂਈ ਮਾਰ ਦਿਤਾ ਤੇ ਦੂਜੇ ਨੂੰ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਇਲਾਜ ਲਈ ਬਹਾਦਰ ਸ਼ਾਹ ਨੇ ਜਿਰਾਹ ਵੀ ਭੇਜਿਆ।
ਗੁਰੂ ਜੀ ਦੀ ਹੁਣ ਪੰਜਾਬ ਵਾਪਿਸ ਜਾਣ ਦੀ ਹਾਲਤ ਨਹੀਂ ਸੀ । ਗੁਰੂ ਜੀ ਨੇ ਇਨ੍ਹਾਂ ਹਾਲਤਾਂ ਵਿੱਚ ਬਾਬਾ ਬੰਦਾ ਸਿੰਘ ਨੁੰ ਯੋਗ ਜਾਣ ਪੰਜਾਬ ਜਾਣ ਦਾ ਆਦੇਸ਼ ਦਿਤਾ ਤੇ ਪੰਜਾਬ ਵੱਲ ਅਪਣਾ ਨੁਮਾਇਦਾ ਬਣਾ ਕੇ ਘੱਲਿਆ । ਬਾਬਾ ਬੰਦਾ ਸਿੰਘ ਨੂੰ ‘ਬਹਾਦੁਰ’ ਦਾ ਖਿਤਾਬ ਦੰਦੇ ਹੋਏ ਪੰਜ ਤੀਰ ਆਪਣੇ ਭੱਥੇ ਵਿੱਚੋਂ ਬਖਸ਼ੇ ਅਤੇ ਭਾਈ ਬਿਨੋਦ ਸਿੰਘ, ਕਾਹਨ ਸਿੰਘ, ਬਾਜ਼ ਸਿੰਘ ਅਤੇ ਰਣ ਸਿੰਘ ਪੰਜ ਪਿਆਰੇ ਥਾਪੇ ਅਤੇ ਵੀਹ ਕੁ ਹੋਰ ਸੂਰਬੀਰ ਸਿੰਘ ਨਾਲ ਦਿਤੇ। ਇੱਕ ਨਿਸ਼ਾਨ ਸਾਹਿਬ ਤੇ ਨਗਾਰਾ ਵੀ ਬਖਸ਼ਿਆ ਜੋ ਉਸ ਦੀ ਸੰਸਾਰਕ ਸੱਤਾ ਦੀਆਂ ਬਾਹਰਮੁਖੀ ਨਿਸਾਨੀਆਂ ਸਨ। ਨਾਲ ਹੀ ਉਸ ਨੂੰ ਹੁਕਮ ਦਿਤਾ ਕਿ ਪ੍ਰਭੁਤਾ ਪ੍ਰਾਪਤ ਹੋ ਜਾਣ ਤੇ ਉਹ ਆਂਪਣੇ ਆਪੇ ਨੂੰ ਨਾ ਭੁੱਲੇ, ਜਤ-ਸਤ ਕਾਇਮ ਰੱਖੇ ਅਤੇ ਗੁਰੂ ਰੂਪ ਖਾਲਸੇ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਸਮਝੇ, ਇਸੇ ਵਿਚ ਹੀ ਉਸ ਦੀ ਸਫਲਤਾ ਦਾ ਭੇਦ ਲੁਕਿਆ ਹੈ। ਇਸ ਤਰ੍ਹਾਂ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਿਸ਼ਾਂ ਨਾਲ ਵਰੋਸਾਏ ਹੋਏ ਪੰਜਾਬ ਦੇ ਸਿੱਖਾਂ ਦੇ ਨਾਉਂ ਹੁਕਮਨਾਮੇ ਲੈ ਕੇ ਬੰਦਾ ਸਿੰਘ ਨੇ ਖਾਲਸੇ ਦਾ ਜਥੇਦਾਰ ਬਣਕੇ ਪੰਜਾਬ ਵਲ ਚਾਲੇ ਪਾਏ।
ਅਕਤੂਬਰ 1708 ਦੇ ਪਹਿਲੇ ਹਫਤੇ ਇਕ ਸਖਤ ਕਮਾਣ ਨੂੰ ਚਿਲਾ ਚੜ੍ਹਾਉਣ ਕਾਰਨ ਅਲ੍ਹੇ ਜ਼ਖਮ ਉਚੜ ਗਏ ਤੇ ਖੂਨ ਬਹੁਤਾ ਵਹਿਣ ਕਰਕੇ 7 ਕਤਕ 1765 ਬਿਕ੍ਰਮੀ (ਅਕਤੂਬਰ, 1708 ਈ) ਨੂੰ ਜੋਤੀ ਜੋਤ ਸਮਾਏ ਜਿਸ ਦੀ ਖਬਰ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਪੰਜਾਬ ਨੂੰ ਜਾਂਦਿਆ ਮਿਲੀ ਤਾਂ ਉਸ ਦੀਆ ਅੱਖਾਂ ਵਿੱਚ ਖੂਨ ਉਤਰ ਆਇਆ ਤੇ ਵਜ਼ੀਰ ਖਾਨ, ਜਿਸ ਕਰਕੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਤੇ ਹੁਣ ਗੁਰੂ ਗੋਬਿੰਦ ਸਿੰਘ ਸ਼ਹੀਦ ਹੋਏ ਸਨ ਨੂੰ ਸਜ਼ਾ ਦੇਣਾ ਪਹਿਲ ਨਿਸ਼ਾਨਾ ਹੋ ਗਿਆ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

Ang 690 - Har Jeeo Kirapaa Karae Thaa Naam Dhhiaaeeai Jeeo | ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ

This shabad uses the word ਜੀਉ frequently, it is written as if Guru Ram Das is talking to a friend...

SPN on Facebook

...
Top