Punjabi: Baba Banda Singh Bahadur da Khande da pahul Chhakna

Dalvinder Singh Grewal

Writer
Historian
SPNer
Jan 3, 2010
975
413
77
ਬਾਬਾ ਬੰਦਾ ਸਿੰਘ ਦੇ ਪਾਹੁਲ ਛਕਣ ਦੀ ਗਵਾਹੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੁੱਝ ਲਿਖਾਰੀਆਂ ਨੇ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬਾਬਾ ਬੰਦਾ ਸਿੰਘ ਬਹਾਦੁਰ ਪਾਹੁਲ ਛੱਕ ਕੇ ਗੁਰੂ ਦਾ ਸਿੱਖ ਨਹੀ ਸਜਿਆ ਸੀ। ਪਰ ਜੋ ਇਤਿਹਾਸ ਤੋਂ ਹਵਾਹੀ ਮਿਲਦੀ ਹੈ ਉਸ ਤੋਂ ਕੋਈ ਸ਼ਕ ਨਹੀਨ ਰਹਿੰਦੀ ਕਿ ਬਾਬਾ ਬੰਦਾ ਸਿੰਘ ਨੇ ਖੰਡੇ ਦਾ ਪਾਹੁਲ ਛਕਿਆ ਸੀ ਤੇ ਗੁਰੂ ਦਾ ਸਿੱਖ ਬਣ ਕੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਨੁਮਾਇੰਦਾ ਬਣ ਕੇ ਪੰਜਾਬ ਵਜ਼ੀਰ ਖਾਨ ਤੇ ਹੋਰਾਂ ਨੂੰ ਸੋਧਣ ਆਇਆ ਸੀ। ਗਵਾਹੀਆਂ ਹੇਠ ਦਰਜ ਹਨ:

ਅਹਿਮਦ ਸ਼ਾਹ ਬਟਾਲੀਆ: ‘ਫੇਰ ਉਥੇ ਹੀ ਉਸਨੂੰ ਪਾਹੁਲ ਦੇ ਕੇ ਸਿੰਘ ਬਣਾ ਦਿਤਾ।(ਜ਼ਿਕਰ ਗੁਰੂਆਂ, ਇਬਤਿਦਾਇ ਸਿਖਾਂ, ਪੰਨਾ 11)

ਅਲੀ-ੳ-ਦੀਨ ਮੁਫਤੀ: ਬੰਦਾ ਇਹ ਕੁਝ ਸੁਣ ਕੇ ਤਨ ਮਨ ਨਾਲ ਚੇਲਾ ਬਣ ਗਿਆ ਅਤੇ ਪਾਹੁਲ ਲੈ ਕੇ ਤਿਆਰ-ਬਰ-ਤਿਆਰ ਹੋ ਗਿਆ।(ਇਬਰਤ ਨਾਮਾ, 39)

ਕਨ੍ਹਈਆ ਲਾਲ: ਬਾਵਜੂਦ ਕਿ ਅੱਵਲ ਬੁਹ ਖਾਨਦਾਨਿ ਬੈਰਾਗ ਕਾ ਚੇਲਾ ਥਾ, ਇਸ ਸਿਲਸਿਲੇ ਸੇ ਅਲਹਿਦਾ ਹੋ ਕਰ ਗੁਰੂ ਗੋਬਿੰਦ ਸਿਘ ਦਾ ਚੇਲਾ ਬਣ ਗਿਆ ਅੋਰ ਪਾਹੁਲ ਲੈ ਕੇ ਗੁਰੂ ਕਾ ਸਿੱਖ ਹੂਆ (ਤਾਰੀਖਿ ਪੰਜਾਬ, 56)

ਬਖਤ ਮੱਲ: ਬੰਦਾ ਦਿਲੋ ਜਾਨ ਨਾਲ ਸਿੱਖ ਸਜਿਆ ਤੇ ਪਾਹੁਲ ਛਕ ਜੂਝਣ ਲਈ ਤਿਆਰ ਹੋ ਗਿਆ। (ਇਬਰਤਨਾਮਾ)

ਮਕਗ੍ਰੈਗਰ: ਬੰਦੇ ਨੇ ਇਕ ਦਮ ਸਿਰ ਝੁਕਾਇਆ, ਪਾਹੁਲ ਲਈ ਤੇ ਸਿਖ ਸਜਿਆ: (Banda Immediately consented, received the Pahul and became a Sikh) (ਹਿਸਟਰੀ ਆਫ ਦ ਸਿਖਜ਼)
ਲਤੀਫ: ਬੰਦੇ ਨੇ ਪਾਹੁਲ ਲਿਆ ਤੇ ਗੁਰੂ ਕਾ ਸਿੱਖ ਬਣਿਆ He was initiated in to the Pahul and became a disciple of the Guru (ਪ. 274)

ਸ਼ਰਧਾ ਰਾਮ ਫਿਲੌਰੀ: ਇਕ ਬੈਰਾਗੀ ਸਾਧ ਨੇ ਗੁਰੂ ਗੋਬਿੰਦ ਸਿੰਘ ਤੋਂ ਪਾਹੁਲ ਲਈ ਹੋਈ ਸੀ।(ਸਿੱਖਾਂ ਦੇ ਰਾਜ ਦੀ ਵਿਥਿਆ)

ਬੰਦਾ ਸਿੰਘ ਬਹਾਦੁਰ ਦੇ ਸਿੱਖ ਸਜਣ ਦੀਆਂ ਹੋਰ ਗਵਾਹੀਆਂ

ਗੁਲਾਮ ਹੁਸੈਨ: ਬੰਦਾ ਸਿੰਘ ਹਰ ਕਰਮੋਂ ਸਿੱਖ ਸੀ,ਜਿਸ ਦਾ ਭਾਵ ਜੋ ਗੁਰੂ ਦਾ ਸਿੱਖ ਹੁੰਦਾ ਹੈ ਉਸ ਨੂੰ ਇਹ ਪ੍ਰਣ ਨਿਭਾਹੁਣਾ ਪੈਂਦਾ ਹੈ ਕਿ ਉਹ ਕਦੇ ਸਰੀਰ ਦੇ ਰੋਮ, ਦਾਹੜੀ, ਮੁੱਛਾਂ ਜਾਂ ਕੇਸ ਨਹੀਂ ਕਟਵਾਏਗਾ (ਸਿਯਰ-ਉਲ ਮੁਤਾਖਰੀਨ)

ਗਿਆਨੀ ਗਿਆਨ ਸਿੰਘ: ਗੁਰੂ ਜੀ ਨੇ ਉਸ ਨੂੰ ਅਤਿ ਹੀ ਸੂਰਬੀਰ ਸਮਝ ਕੇ ਗੁਰੂ ਦਾ ਸਿੱਖ ਬਣਾ ਕਰ ਉਸਦਾ ਨਾਮ ਬੰਦਾ ਸਿੰਘ ਰੱਖ ਦਿਤਾ। (ਸ਼ਮਸ਼ੇਰ ਖਾਲਸਾ)

ਗਣੇਸ਼ ਦਾਸ ਵਡੇਰਾ: ਰਾਹ ਵਿਚ ਇਕ ਗੁਮਨਾਮ ਤੇ ਨਾਮਾਲੂਮ ਖਾਨਦਾਨ ਦੇ ਆਦਮੀ ਨੂੰ ਅਪਣੇ ਨਾਲ ਮਿਲਾ ਕੇ ਅਪਣੇ ਧਰਮ ਵਿਚ ਲੈ ਆਂਦਾ ਅਤੇ ਆਪਣਾ ਨਾਇਬ ਬਣਾ ਕੇ ਮਾਖੋਵਾਲ ਵੱਲ ਨੂੰ ਭੇਜ ਦਿਤਾ (ਰਿਸਾਲਾ ਸਾਹਿਬ-ਨੁਮਾ, 186-7)

ਇਸੇ ਤਰ੍ਹਾ ਜ਼ਕਾਉਲਾ, ਇਰਾਦਤ ਖਾਨ, ਫਾਰਸਟਰ, ਜੇਮਜ਼ ਬ੍ਰਾਊਨ ਆਦਿ ਲਿਖਾਰੀਆਂ ਨੇ ਬੰਦਾ ਸਿੰਘ ਦੇ ਪਾਹੁਲ ਛਕਣ ਤੇ ਗੁਰੂ ਦੇ ਸਿੱਖ ਬਣਨ ਬਾਰੇ ਲਿਖਿਆ ਹੈ।
 
MEET SPN ON YOUR MOBILES (TAP)
Top