• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi-ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-8

Dalvinder Singh Grewal

Writer
Historian
SPNer
Jan 3, 2010
1,245
421
78
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-8
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਰਚੂ
ਸਰਚੂ ਭੂਰੇ ਰੇਤਲੇ ਪਹਾੜਾਂ ਵਿਚਕਾਰ ਇਕ ਪੜਾ ਹੈ ਜੋ ਦੋ ਰਾਜਾਂ ਦੀ ਸਰਹੱਦ ਤੇ ਹੈ । ਮਨਾਲੀ ਤੋਂ ਸਰਚੂ ਦੀ ਸੜਕ ਹਿਮਾਚਲ ਪ੍ਰਦੇਸ਼ ਹੈ ਅਤੇ ਸਰਚੂ ਤੋਂ ਅੱਗੇ ਲਦਾਖ ਸ਼ੁਰੂ ਹੋ ਜਾਂਦਾ ਹੈ। ਏਥੇ ਹਿਮਾਚਲ ਪ੍ਰਦੇਸ਼ ਅਤੇ ਲਦਾਖ ਦੋਨਾਂ ਦੀਆਂ ਚੈਕ ਪੋਸਟਾਂ ਹਨ।ਸੜਕ ਬਣਾਉਣ ਵਾਲੇ ਅਮਲੇ ਦਾ ਇਕ ਕੈਂਪ ਵੀ ਲੱਗਾ ਹੋਇਆ ਹੈ। ਮਨਾਲੀ ਤੋਂ ਲੇਹ ਯਾਤਰਾ ਕਰਨ ਵਾਲਿਆਂ ਲਈ ਸਰਚੂ ਇੱਕ ਪ੍ਰਸਿੱਧ ਰਾਤ ਲਈ ਠਹਿਰਾਉ ਹੈ।ਉੱਚੇ ਪਹਾੜਾਂ ਨਾਲ ਘਿਰਿਆ ਹੋਇਆ ਹੈ ਅਤੇ ਉਚਾਈ ਤੇ ਹੋਣ ਕਰਕੇ ਬਹੁiਤਆਂ ਨੂੰ ਸਰਚੂ ਵਿਖੇ ਸਾਹ ਲੈਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਤਕ ਕਿ ਥੋੜ੍ਹੀ ਜਿਹੀ ਬੇਚੈਨੀ ਅਸੀਂ ਵੀ ਮਹਿਸੂਸ ਕੀਤੀ ।ਉਚਾਈ ਦਾ ਅਸਰ ਘੱਟ ਕਰਨ ਲਈ ਅਸੀਂ ਆਪਣੇ ਕੋਲ ਅਧਰਕ, ਲਸਣ ਅਤ ਲੌਂਗ ਰੱਖੇ ਹੋਏ ਸਨ ਜਿਨ੍ਹਾਂ ਨੂੰ ਚੱਬਣ ਨਾਲ ਬੇਚੈਨੀ ਘਟ ਜਾਂਦੀ ਹੈ।

ਇਸ ਰਾਹ ਉਤੇ ਹੋਰ ਵੀ ਹੈਰਾਨੀਜਨਕ ਕੁਦਰਤ ਦੇ ਨਜ਼ਾਰੇ ਹਨ ਜਿਸ ਦੇ ਨਾਲ ਨਾਲ ਹਿਮਾਲਿਆ ਦੀ ਸੁੰਦਰਤਾ ਮਾਨਣ ਦਾ ਮੌਕਾ ਵੀ ਮਿਲਦਾ ਹੈ।ਭਾਰਤ ਦੀ ਸਭਿਆਚਾਰਕ ਅਮੀਰੀ ਅਤੇ ਹਿਮਾਲਿਆ ਦੀ ਸੁੰਦਰਤਾ ਦੀ ਵਿਰਾਸਤ ਦਾ ਅਨੁਭਵ ਕਰਨਾ ਯਾਤਰੀ ਨੂੰ ਨਵੇਂ ਅਨੁਭਵ ਦਿੰਦਾ ਹੈ ਜੋ ਆਪਣੇ ਆਪ ਵਿੱਚ ਇੱਕ ਤਜਰਬਾ ਸਮਝਣਾ ਚਾਹੀਦਾ ਹੈ। ਏਥੇ ਰੁਕ ਕੇ ਅਸੀਂ ਨਾਸ਼ਤਾ ਪਾਣੀ ਕੀਤਾ ਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਵੀ ਲਿਆ।

ਸਰਚੂ, ਮਨਾਲੀ ਲੇਹ ਹਾਈਵੇ ਦਾ ਇੱਕ ਮੱਧ -ਮਾਰਗ

ਸਰਚੂ ਵਿਚ ਟੈਂਟ ਬਸਤੀ

ਅੱਗੇ ਸੜਕ ਟੁੱਟੀ ਹੋਣ ਕਰਕੇ ਧੂੜ ਭਰੇ ਰਸਤੇ ਵਿੱਚੋਂ ਦੀ ਲੰਘਣਾ ਪਿਆ। ਆਉਂਦੀਆਂ ਜਾਂਦੀਆਂ ਗੱਡੀਆਂ ਦੀ ਧੂੜ ਇਤਨੀ ਕਿ ਦਿਸਣਾ ਵੀ ਮੁਸ਼ਕਲ ਹੋ ਜਾਂਦਾ ਸੀ । ਮੇਰੇ ਡਰਾਈਵਰ ਨੂੰ ਕਾਰ ਰਸਤੇ ਦੀ ਸੇਧ ਵਿਚ ਕਾਫੀ ਮੁਸ਼ਕਲ ਆਈ।ਕਾਰ ਅੰਦਰ ਵੀ ਧੂੜ ਭਰ ਗਈ ਸੀ। ਧੂੜ ਵਾਲੇ ਇਲਾਕੇ ਤੋਂ ਪਿੱਛਾ ਛੁੱਟਿਆ ਤਾਂ ਅੱਗਿਉਂ ਫੌਜੀ ਕਾਨਵਾਈ ਆ ਗਈ। ਫੌਜੀ ਕਾਨਵਾਈ ਆਉਣ ਕਰਕੇ ਅਸੀਂ ਅਪਣੀ ਕਾਰ ਨੂੰ ਕਿਨਾਰੇ ਖੜਾ ਕਰਕੇ ਪੂਰੀ ਕਾਨਵਾਈ ਨੂੰ ਨਿਕਲਣ ਦਿਤਾ ਜਿਸ ਵਿਚ ਸਾਡੇ ਪੰਦਰਾਂ ਕੁ ਮਿੰਟ ਲੱਗ ਗਏ। ਅੱਗੇ ਗਾਟਾ ਵਲਦਾਰ ਮੋੜਾਂ ਦੀ ਚੜ੍ਹਾਈ ਸ਼ੁਰੂ ਹੋ ਗਈ।
ਗਾਟਾ ਵਲਦਾਰ ਮੋੜ (ਲੂਪਸ): ਸਰਚੂ ਤੋਂ ਅੱਗੇ ਚੜ੍ਹਾਈ ਹੈ ਜੋ ਸੜਕ ਦੇ ਵਲਦਾਰ ਮੋੜਾਂ ਤੇ ਚੱਲ ਕੇ ਨਿਪਟਾਉਣੀ ਪੈਂਦੀ ਹੈ।4190 ਮੀਟਰ ਦੀ ਉਚਾਈ ਉਤੇ 7 ਕਿਲੋਮੀਟਰ ਲੰਬੀ ਦੂਰੀ ਵਿਚ 22 ਵਲਦਾਰ ਮੋੜ ਹਨ ਜਿਨ੍ਹਾਂ ਰਾਹੀਂ ਗੇੜੇ ਖਾਂਦੀ ਸੜਕ 4630 ਮੀਟਰ ਦੀ ਉਚਾਈ ਤਕ ਪਹੁੰਚਾ ਦਿੰਦੀ ਹੈ।ਵਧਦੇ ਹੋਏ ਥੱਲੇ ਮੋੜਾਂ ਦਾ ਨਜ਼ਾਰਾ ਵੀ ਵੱਖਰਾ ਹੀ ਹੈ ਜਿਸ ਤਰ੍ਹਾਂ ਸੱਪ ਵਲ ਖਾਂਦਾ ਵਧ ਰਿਹਾ ਹੋਵੇ।ਇਸ ਸਥਾਨ 'ਤੇ ਪਹੁੰਚਣਾ ਅਤੇ ਇਸ ਤੋਂ ਬਾਹਰ ਨਿਕਲਣਾ ਰੋਮਾਂਚ ਭਰਿਆ ਹੈ ।ਇੱਥੇ ਪਹੁੰਚਕੇ 17,000 ਫੁੱਟ ਦੀ ਉਚਾਈ 'ਤੇ ਖਰਾਬ ਹਵਾਵਾਂ ਅਤੇ ਧੁੰਧਲੀ ਰੌਸ਼ਨੀ ਦੇ ਮੱਦੇਨਜ਼ਰ, ਇਸ ਸਫਰ ਵਿਚ ਇਕ ਖਾਸ ਅਨੁਭਵ ਪ੍ਰਾਪਤ ਹੁੰਦਾ ਹੈ।
ਨੱਕੀ ਲਾ
ਵਲਦਾਰ ਮੋੜਾਂ ਦੀ ਚੜ੍ਹਾਈ ਦਾ ਸਫਰ ਅੱਗੇ ਨੱਕੀ ਲਾ ਤਕ ਪਹੁੰਚਾ ਦਿੰਦਾ ਹੈ ਜੋ 4740 ਮੀਟਰ ਦੀ ਉਚਾਈ ਤੇ ਹੈ ਤੇ ਮਨਾਲੀ-ਲੇਹ ਰਾਹ ਤੇ ਤੀਜਾ ਦਰਰਾ ਹੈ । ਏੇਥੇ ਬਨਸਪਤੀ ਦਾ ਨਾਮੋਨਿਸ਼ਾਨ ਨਹੀਂ ਪਰ ਨੰਗੀਆਂ ਪਹਾੜੀਆਂ ਦਾ ਅਪਣਾ ਖਾਸ ਨਜ਼ਾਰਾ ਹੈ। ਅੱਗੇ ਫਿਰ ਚੜ੍ਹਾਈ ਹੀ ਚੜਾਈ ਹੈ ਜੋ ਸਾਨੂੰ ਲਾਚੀਲੁੰਗ ਲਾ ਦਰੇ ਤਕ ਪਹੁੰਚਾ ਦਿੰਦੀ ਹੈ।ਰਾਹ ਵਿਚ ਇਕ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਹੈ ਜਿਥੇ ਪਲਾਸਟਿਕ ਦੀਆ ਪਾਣੀ ਦੀਆਂ ਬੋਤਲਾਂ ਦਾ ਢੇਰ ਲੱਗਿਆ ਹੋਇਆ ਸੀ, ਜਿਸ ਦਾ ਪਿਛੋਕੜ ਏਥੋਂ ਦੇ ਲੋਕ ਕੁਝ ਇਸ ਤਰ੍ਹਾਂ ਦਸਦੇ ਹਨ।‘ਇਕ ਸਾਮਾਨ ਦਾ ਭਰਿਆ ਟਰੱਕ ਚੜ੍ਹਾਈ ਉਤੇ ਖਰਾਬ ਹੋ ਗਿਆ ਤਾਂ ਡਰਾਈਵਰ ਨੇ ਕੰਡਕਟਰ ਨੂੰ ਟਾਇਰ ਪਿਛੇ ਪੱਥਰ ਲਾਉਣ ਨੂੰ ਕਿਹਾ। ਕੰਡਕਟਰ ਪੱਥਰ ਲਾ ਹੀ ਰਿਹਾ ਸੀ ਕਿ ਟਰੱਕ ਪਿਛੇ ਖਿਸਕ ਗਿਆ ਤੇ ਕੰਡਕਟਰ ਟਾਇਰ ਥੱਲੇ ਆ ਗਿਆ। ਕੰਡਕਟਰ ਨੂੰ ਕੱਢਿਆ ਤਾਂ ਉਹ ਮਰਨ ਦੀ ਹਾਲਤ ਵਿਚ ਸੀ ਤੇ ਪਾਣੀ ਮੰਗ ਰਿਹਾ ਸੀ। ਡਰਾਈਵਰ ਕੋਲ ਪਾਣੀ ਨਹੀਂ ਸੀ । ਚੜ੍ਹਾਈ ਕਾਫੀ ਉਚੀ ਹੋਣ ਕਰਕੇ ਕੋਈ ਨਦੀ ਨਾਲਾ ਵੀ ਨੇੜੇ ਤੇੜੇ ਨਹੀਂ ਸੀ। ਹੋਰ ਕਿਧਰੋਂ ਪਾਣੀ ਲਿਆਉਣਾ ਵੀ ਮੁਸ਼ਕਲ ਸੀ । ਡਰਾਈਵਰ ਪਾਣੀ ਲਈ ਤੜਪਦਾ ਮਰ ਗਿਆ । ਏਥੋਂ ਦੇ ਲੋਕ ਕਹਿੰਦੇ ਨੇ ਕਿ ਇਸ ਇਲਾਕੇ ਵਿਚ ਉਸ ਦੀ ਪਿਆਸੀ ਰੂਹ ਭਟਕਦੀ ਪਾਣੀ ਪਾਣੀ ਕਰਦੀ ਰਹਿੰਦੀ ਹੈ। ਲੋਕ ਉਸ ਅਸਥਾਨ ਤੇ ਰੁਕ ਕੇ ਪਾਣੀ ਦੀਆਂ ਬੋਤਲਾਂ ਭੇਟ ਕਰਦੇ ਹਨ।ਪਹਾੜਾਂ ਵਿਚ ਤੁਹਾਨੂੰ ਪਿੰਡਾਂ ਵਿਚ ਇਹੋ ਜਹੀਆਂ ਕਹਾਣੀਆਂ ਆਮ ਮਿਲ ਜਾਣਗੀਆਂ।
ਮੋੜੇ ਵਾਦੀ:
ਉਚੇ ਪਹਾੜਾਂ ਵਿਚ ਘਿਰੀ ਇਹ ਪੱਧਰੀ ਵਾਦੀ ਹੈ ਜਿਸ ਵਿਚ 30-35 ਕਿਲੋਮੀਟਰ ਸੜਕ ਇਤਨੀ ਪੱਧਰੀ ਹੈ ਕਿ ਜੇ ਕਾਰ ਨੂੰ ਇਕੋ ਰਫਤਾਰ ਉਚੇ ਗੀਅਰ ਵਿਚ ਹੀ ਚਲਾਇਆ ਜਾਵੇ ਤਾਂ ਚਲਦੀ ਕਾਰ ਇਉਂ ਲਗਦਾ ਹੈ ਜਿਵੇਂ ਉਡਦੀ ਜਾ ਰਹੀ ਹੋਵੇ।

ਮੋੜ ਵਾਦੀ ਵਿਚ ਚਰਦੇ ਯਾਕ
 

Attachments

  • Natural scenic beauty on the route to Sarchu.jpg
    Natural scenic beauty on the route to Sarchu.jpg
    148.4 KB · Reads: 136
  • Scentic Beauty ahead of Sachu along Manali Leh Road 1.jpg
    Scentic Beauty ahead of Sachu along Manali Leh Road 1.jpg
    86.2 KB · Reads: 153
  • View of Sandy mountains ahead of sarchu on Manali Leh route.jpg
    View of Sandy mountains ahead of sarchu on Manali Leh route.jpg
    72.6 KB · Reads: 145
  • Tents in Sarchu.jpg
    Tents in Sarchu.jpg
    95.8 KB · Reads: 142
  • Suraj Taal.jpg
    Suraj Taal.jpg
    91.6 KB · Reads: 142
  • Snow fall on road Sarchu Tanglamg la Road 3.jpg
    Snow fall on road Sarchu Tanglamg la Road 3.jpg
    102.3 KB · Reads: 135
  • Camp for Road Construction Labours near morey Plains.jpg
    Camp for Road Construction Labours near morey Plains.jpg
    53.2 KB · Reads: 136
  • Deer crossing the Manali Leh Road.jpg
    Deer crossing the Manali Leh Road.jpg
    76.8 KB · Reads: 133
  • Yaks grazing in More valley.jpg
    Yaks grazing in More valley.jpg
    263.4 KB · Reads: 134
  • Scenic beauty keylong to Sarchu.jpg
    Scenic beauty keylong to Sarchu.jpg
    83.4 KB · Reads: 136
Last edited:

❤️ CLICK HERE TO JOIN SPN MOBILE PLATFORM

Top