Punjabi ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-7

Dalvinder Singh Grewal

Writer
Historian
SPNer
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-7
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਸਪਾ
ਮਨਾਲੀ ਲੇਹ ਰਸਤੇ ਤੇ ਦਾਰਚਾ ਹਿਮਾਚਲ ਪ੍ਰਦੇਸ਼ ਦਾ ਆਖਰੀ ਪੱਕਾ ਪਿੰਡ ਹੈ। ਜੋ ਕੇਲਾਂਗ ਤੋਂ 32 ਕਿਲੋਮੀਟਰ ਹੈ ਤੇ ਅਤੇ 3760 ਮੀਟਰ ਦੀ ਉਚਾਈ ਤੇ ਹੈ। ਏਥੇ ਭਾਗਾ ਨਦੀ ਤੇ ਜੰਤਰ ਨਦੀ ਦੇ ਸੰਗਮ ਦੇ ਦ੍ਰਿਸ਼ ਦਾ ਆਨੰਦ ਵੀ ਮਾਣਿਆ ਜਾ ਸਕਦਾ ਹੈ।ਦਾਰਚਾ ਹਿਮਾਚਲ ਪ੍ਰਦੇਸ਼ ਦੀ ਚੈਕ ਪੋਸਟ ਹੈ ਜਿਥੇ ਯਾਤਰੀ ਦਾ ਸਾਰਾ ਰਿਕਾਰਡ ਰੱਖਿਆ ਜਾਂਦਾ ਹੈ।ਦਾਰਚਾ ਤੋਂ ਅੱਗੇ ਸਿੰਕੂਲਾ ਤਕ ਇਕ ਸੁਰੰਗ ਬਣਾਨ ਦੀ ਯੋਜਨਾ ਹੈ ਜੋ
Scenic beauty keylong to Sarchu.jpg
2024 ਤੱਕ ਪੂਰੀ ਹੋਣ ਦੀ ਉਮੀਦ ਹੈ ਜਿਸ ਨਾਲ ਮਨਾਲੀ-ਲੇਹ ਸਫਰ ਹੋਰ ਘਟ ਜਾਏਗਾ।ਦਾਰਚਾ ਤੋਂ ਅੱਗੇ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ। ਰਾਹ ਵਿਚ ਪਾਗਲ ਨਾਲਾ ਸੜਕ ਉਲੰਘਦਾ ਹੈ ਜਿਸ ਵਿਚ ਜੁਲਾਈ ਵਿਚ ਪਹਾੜਾਂ ਉਪਰ ਵਰਖਾ ਹੋਣ ਤੇ ਕਦ ਪਾਣੀ ਚੜ੍ਹ ਜਾਵੇ ਤੇ ਨਿਕਲਦੀਆਂ ਕਰਾਰਾਂ ਬਸਾਂ ਨੂੰ ਵਹਾ ਕੇ ਲੈ ਜਾਵੇ; ਇਸ ਲਈ ਇਸ ਨੂੰ ਪਾਰ ਕਰਦਿਆਂ ਬੜੀ ਸਾਵਧਾਨੀ ਵਰਤਣੀ ਚਾਹੀਦੀ ਹੈ।ਆਸ ਪਾਸ ਦੀਆਂ ਪਹਾੜੀਆਂ ਕੁਝ ਨੰਗੀਆਂ ਤੇ ਕੁਝ ਹਰਿਆਵਲ ਭਰਪੂਰ ਹਨ।ਦਾਰਚਾ (ਪੁਲਿਸ ਚੈੱਕ ਪੋਸਟ) ਦੇ ਨਿਪਟਾਰੇ ਤੋਂ ਬਾਅਦ, ਇਸੇ ਰਾਹ ਤੇ ਕੇਲਾਂਗ ਤੋਂ 30 ਕਿਲੋਮੀਟਰ ਤੇ ਦੀਪਕ ਝੀਲ ਹੈ।ਡਲ੍ਹਕਦੀ ਨੀਲੀ ਝੀਲ ਦਾ ਸ਼ੁਧ ਸਾਫ ਜਲ ਕਈ ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ।ਇਸ ਤੋਂ ਅੱਗੇ ਉੱਤਰ ਪੂਰਬੀ ਲਾਹੌਲ ਦੇ ਆਖਰੀ ਪਿੰਡ ਪਾਟਸੇਓ ਪਹੁੰਚੇ ਜਿੱਥੇ ਦੋਵਾਂ ਪਾਸਿਆਂ ਤੋਂ ਲਟਕਦੇ ਗਲੇਸ਼ੀਅਰ ਅਤੇ ਉਚਿਆਂ ਪਹਾੜਾਂ ਦੀ ਲੜੀ ਦਾ ਨਜ਼ਾਰਾ ਬੜਾ ਖੂਬਸੂਰਤ ਸੀ।

ਜ਼ਿੰਗਜਿੰਗਬਾਰ
ਪਾਟਸੇਓ ਤੋਂ ਅੱਗੇ ਜ਼ਿੰਗਜਿੰਗਬਾਰ ਹੈ।ਜ਼ਿੰਗਜਿੰਗਬਾਰ ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸiਪਤੀ ਜ਼ਿਲ੍ਹੇ ਵਿੱਚ ਮਨਾਲੀ ਤੋਂ ਲੇਹ ਸੜਕ ਤੇ ਮਨਾਲੀ ਤੋਂ ਲਗਭਗ 125 ਕਿਲੋਮੀਟਰ (78 ਮੀਲ) ਦੀ ਦੂਰੀ ਤੇ; ਲੇਹ ਤੋਂ 302 ਕਿਲੋਮੀਟਰ ਦੀ ਦੂਰੀ ਤੇ ਅਤੇ ਦਾਰਚਾ ਤੋਂ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਇੱਕ ਬਾਰਡਰ ਰੋਡਜ਼ ਆਰਗੇਨਾਈਜੇਸ਼ਨ ਦਾ ਰੋਡ-ਬਿਲਡਿੰਗ ਕੈਂਪ ਹੈ ਜੋ ਲੱਗਭੱਗ 14,010 ਫੁੱਟ ਦੀ ਉਚਾਈ 'ਤੇ ਹੈ।ਇਸ ਸਥਾਨ ਤੇ ਅਸਥਾਈ ਢਾਬੇ ਹਨ ਜਿਨ੍ਹਾਂ ਦੀ ਵਰਤੋਂ ਸੈਲਾਨੀ ਰਿਹਾਇਸ਼ ਲਈ ਕਰ ਸਕਦੇ ਹਨ।ਜ਼ਿੰਗਜਿੰਗਬਾਰ ਬਣ ਰਹੀ ਬਾਰਾ-ਲਾਚਾ-ਲਾ ਸੁਰੰਗ ਦੇ ਦੱਖਣੀ ਪਾਸੇ ਤੇ ਹੈ।ਇਸ ਸੁਰੰਗ ਦਾ ਉੱਤਰੀ ਪਾਸਾ ਕੀਲੋਂਗ ਸਰਾਏ ਵਲ ਨਿਕਲੇਗਾ। ਇਸ ਸੁਰੰਗ ਦੇ ਬਣਨ ਨਾਲ ਬਰਫ਼ਬਾਰੀ ਅਤੇ ਢਿੱਗਾਂ ਡਿੱਗਣ ਵਾਲੇ ਰਸਤੇ ਤੋਂ ਬਚਾ ਹੋ ਜਾਵੇਗਾ ਅਤੇ ਆਵਾਜਾਈ ਦਾ ਸਮਾਂ 2 ਘੰਟੇ ਘਟ ਜਾਵੇਗਾ।

ਬਾਰਲਾਚਾਲਾ -ਲਾ
ਅੱਗੇ ਇਹ ਸੜਕ ਬਾਰਲਾਚਾਲਾ (4890 ਮੀਟਰ) ਜਾਂਦੀ ਹੈ, ਜਿਥੋਂ ਤਿੰਨ ਨਦੀਆਂ ਚੰਦਰ, ਭਾਗਾ ਅਤੇ ਯੂਨਮ ਜਨਮ ਲੈਂਦੀਆਂ ਹਨ। ਬਾਰਲਾਚਾਲਾ ਤੋਂ ਬਾਅਦ ਸੜਕ ਯੂਨਮ ਨਦੀ ਦੇ ਨਾਲ ਸਰਚੂ ਮੈਦਾਨੀ ਇਲਾਕਿਆਂ ਵਿਚ ਦੀ ਅੱਗੇ ਜਾਂਦੀ ਹੈ।ਇਹ ਬੜਾ ਖਤਰਨਾਕ ਦਰਰਾ ਹੈ ਜਿਥੇ ਗਰਮੀਆਂ ਵਿਚ ਵੀ ਬਰਫ ਪੈ ਜਾਂਦੀ ਹੈ।ਮੌਸਮ ਤੇਜ਼ੀ ਨਾਲ ਬਦਲਦਾ ਰਹਿੰਦਾ ਹੈ। ਨਵੰਬਰ ਤੇ ਫਰਵਰੀ ਵਿਚਲੇ ਚਾਰ ਮਹੀਨੇ ਇਹ ਦਰਰਾ ਬਰਫ ਨਾਲ ਢਕਿਆ ਰਹਿੰਦਾ ਹੈ। ਇਥੋਂ ਦੇ ਲੋਕਾਂ ਵਿਚ ਪ੍ਰਚਲਤ ਗਾਥਾ ਅਨੁਸਾਰ ਇਥੇ ਪਹਿਲਾਂ ਇਕ ਫੌਜੀ ਚੌਕੀ ਹੁੰਦੀ ਸੀ ਜੋ ਹਰ ਹਰਕਤ ਤੇ ਨਜ਼ਰ ਰਖਦੀ ਸੀ।ਫੌਜੀ ਅਪਣਾ ਚਾਰ ਮਹੀਨੇ ਦਾ ਰਾਸ਼ਨ ਪਹਿਲਾਂ ਹੀ ਜਮਾਂ ਕਰ ਲੈਂਦੇ ਸਨ।ਬਰਫ ਢਲਣ ਤੇ ਫਿਰ ਦੂਜੇ ਫੌਜੀ ਬਦਲੀ ਕਰਨ ਆਉਂਦੇ ਸਨ।ਪਰ ਇੱਕ ਵਾਰ ਜਦ ਦੂਜੇ ਫੌਜੀ ਬਦਲੀ ਕਰਨ ਲਈ ਗਏ ਤਾਂ ਹੈਰਾਨ ਰਹਿ ਗਏ ਕਿ ਏਥੇ ਤੈਨਾਤ ਤਿੰਨਾਂ ਸੈਨਿਕਾਂ ਦੀਆਂ ਲੋਥਾਂ ਪਈਆਂ ਸਨ ਜਿਨ੍ਹਾਂ ਨੂੰ ਚਾਕੂ ਦੇ ਵਾਰਾਂ ਨਾਲ ਮਾਰਿਆ ਗਿਆ ਸੀ।ਉਨ੍ਹਾਂ ਨੇ ਇਕ ਅਣਜਾਣ ਆਦਮੀ ਨੂੰ ਵੇਖਿਆ ਜੋ ਉਨ੍ਹਾਂ ਦੀਆਂ ਲਾਸ਼ਾਂ ਨੂੰ ਚੂੰਡ ਚੂੰਡ ਕੇ ਖਾ ਰਿਹਾ ਸੀ। ਨਵੇਂ ਫੌਜੀਆਂ ਨੂੰ ਇਸ ਅਣਜਾਣ ਆਦਮੀ ਨੇ ਵੇਖਿਆ ਤਾਂ ਚਾਕੂ ਲੈ ਕੇ ਉਨ੍ਹਾਂ ਵੱਲ ਦੌੜਿਆ। ਇਕ ਫੌਜੀ ਜੋ ਸਾਰੀ ਖੇਡ ਸਮਝ ਚੁਕਿਆ ਸੀ ਉਸ ਨੇ ਗੋਲੀਆਂ ਨਾਲ ਉਸ ਅਣਜਾਣ ਆਦਮਖੋਰ ਨੂੰ ਭੁੰਨ ਦਿਤਾ।ਇਸ ਪਿਛੋਂ ਮਨਾਲੀ ਲੇਹ ਤੇ ਸਾਰੀਆਂ ਚੌਕੀਆਂ ਦਾ ਦੁਬਾਰਾ ਜਾਇਜ਼ਾ ਲਿਆ ਗਿਆ ਤਾਂ ਸਾਰੀਆਂ ਚੌਕੀਆਂ ਹਟਾ ਲਈਆਂ ਗਈਆਂ ਤੇ ਹਿਮਾਚਲ ਅਤੇ ਜੰਮੂ ਕਸ਼ਮੀਰ ਰਿਆਸਤੀ ਸਰਕਾਰਾਂ ਦੇ ਹਵਾਲੇ ਕਰ ਦਿਤੀਆ ਗਈਆਂ।ਬਾਰਾਲਾਚਾਲਾ ਤੋਂ ਅੱਗੇ ਰਸਤਾ ਕਾਫੀ ਖਰਾਬ ਹੈ ਟੁੱਟਿਆ ਫੁੱਟਿਆ ਹੈ।ਬਰਫਾਨੀ ਤੂਫਾਨ ਕਰਕੇ ਇਹ ਸਾਰੀ ਸੜਕ ਟੁੱਟ ਗਈ ਸੀ।ਹੁਣ ਨਾਲੇ ਦੇ ਪਾਣੀ ਵਿਚ ਦੀ ਹੀ ਗੱਡੀਆਂ ਲੈ ਕੇ ਜਾਣੀਆਂ ਪੈਂਦੀਆਂ ਹਨ।

ਬਾਰਲਾਚਾਲਾ: ਬਾਰਲਾਚਾਲਾ - ਮਨਾਲੀ ਲੇਹ ਹਾਈਵੇ ਤੇ ਚੌਥਾ ਪਹਾੜੀ ਦਰਰਾ

ਸੂਰਜ ਤਾਲ:
ਬਾਰਲਾਚਾਲਾ ਦੇ ਕਦਮਾਂ ਵਿਚ ਤਿੰਨ ਕਿਲੋਮੀਟਰ ਥੱਲੇ ਦੁਨੀਆਂ ਦੀ ਦੂਜੀ ਸਭ ਤੋਂ ਉੱਚੀ ਝੀਲ (4883 ਮੀਟਰ ਉਚਾਈ ਤੇ) ਸੂਰਜ ਤਾਲ ਹੈ ਜਿਸ ਵਿਚ ਝਲਕਦਾ ਹਰਾ ਸੀਤਲ ਜਲ ਨਜ਼ਰਾਂ ਨੂੰ ਠੰਢਕ ਪਹੁੰਚਾਉਂਦਾ ਹੈ।ਸੂਰਜ ਤਾਲ ਦਾ ਨਜ਼ਾਰਾ ਮਾਣਦੇ ਹੋਏ ਅੱਗੇ ਭਰਤਪੁਰ ਟੈਂਟ ਕਲੋਨੀ ਤੇ ਕਿਲਿੰਗ ਸਰਾਇ ਹੁੰਦੇ ਹੋਏ ਸਰਚੂ ਪਹੁੰਚੇ।
 

Attachments

  • Barlach La.jpg
    Barlach La.jpg
    128.3 KB · Reads: 20
  • Scenic beauty keylong to Sarchu.jpg
    Scenic beauty keylong to Sarchu.jpg
    83.4 KB · Reads: 17

Recommended Websites


JOIN US ON SPN-TELEGRAM


Sikhi Vichar Forum (Malaysia)


Sikhi Gems
Top