• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦੀ 52 ਰਾਜਿਆਂ ਨੂੰ ਗਵਾਲੀਅਰ ਕੈਦ ਵਿੱਚੋਂ ਛੁਡਾਉਣਾ

dalvinder45

SPNer
Jul 22, 2023
1,069
44
80
ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦਾ 52 ਰਾਜਿਆਂ ਨੂੰ
ਗਵਾਲੀਅਰ ਕੈਦ ਵਿੱਚੋਂ
ਛੁਡਾਉਣਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ, ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ


1731732447634.png


ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ

ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਬਾਰੇ ਕੁੱਝ ਭੁਲੇਖਿਆਂ ਕਰਕੇ ਗੁਰੂ ਜੀ ਦੇ ਜੀਵਨ ਦੀਆਂ ਘਟਨਾਵਾਂ ਦੀਆਂ ਮਿਤੀਆਂ ਵੱਖ ਵੱਖ ਲਿਖਾਰੀਆਂ ਨੇ ਵੱਖ ਵੱਖ ਦਿਤੀਆਂ ਹਨ। ਇਨ੍ਹਾਂ ਵਿਚ ਗੁਰੂ ਜੀ ਦਾ ਗਵਾਲੀਅਰ ਵਿੱਚ ਕੈਦ ਅਤੇ ਫਿਰ ਰਿਹਾ ਹੋਣਾ ਅਤੇ ਦੂਜਾ ਬੰਦੀ ਛੋੜ ਗੁਰੂ ਜੀ ਨਾਲ 52 ਰਾਜਿਆਂ ਦੇ ਨਾਮ ਅਤੇ ਉਨ੍ਹਾਂ ਦੀਆਂ ਰਿਆਸਤਾਂ ਬਾਰੇ ਵੀ ਤੱਥ ਹਾਸਲ ਨਹੀਂ। ਇਸ ਲੇਖ ਵਿੱਚ ਗੁਰੂ ਹਰਗੋਬਿੰਦ ਸਾiਹਬ ਜੀ ਦੇ ਗਵਾਲੀਅਰ ਕਿਲ੍ਹੇ ਵਿੱਚ ਕੈਦ ਰਹਿਣਾ ਅਤੇ ਰਿਹਾ ਹੋਣ ਦੀਆਂ ਨਿਤੀਆਂ ਬਾਰੇ ਖੋਜ ਹੈ।

ਗੁਰੂ ਹਰਗੋਬਿੰਦ ਸਾਹਿਬ ਦੇ ਮੁਢਲੇ ਜੀਵਨ ਦੀਆਂ ਘਟਨਾਵਾਂ ਅਤੇ ਤਰੀਕਾਂ

ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ (5 ਜੁਲਾਈ 1595 – 19 ਮਾਰਚ 1644) ਸਿੱਖਾਂ ਦੇ ਛੇਵੇਂ ਗੁਰੂ ਸਨ।[1] ਗੁਰੂ ਹਰਗੋਬਿੰਦ ਜੀ ਦਾ ਜਨਮ ਗੁਰੂ ਕੀ ਵਡਾਲੀ ਵਿੱਚ 19 ਜੂਨ 1595 ਨੂੰ ਅੰਮ੍ਰਿਤਸਰ ਤੋਂ 7 ਕਿਲੋਮੀਟਰ (4.3 ਮੀਲ) ਪੱਛਮ ਵਿੱਚ ਇੱਕ ਪਿੰਡ ਸੋਢੀ ਖੱਤਰੀ ਪਰਿਵਾਰ ਵਿੱਚ ਹੋਇਆ ਸੀ,[1][2]

ਪਰ ਉਨ੍ਹਾਂ ਦੇ ਜਨਮ ਦੀ ਮਿਤੀ ਬਾਰੇ ਭੱਟ ਵਹੀ ਮੁਲਤਾਨੀ ਸਿੰਧੀ ਵਿੱਚ ਇਉਂ ਦਰਜ ਹੈ:

1590/1595 ਈ: “ਬਧਾਈ ਲੀ ਸ੍ਰੀ ਹਰਗੋਬਿੰਦ ਜੀ ਬੇਟਾ ਗੁਰੂ ਅਰਜਨ ਜੀ ਮਹਲ ਪੰਚਮ ਕਾ ਪੋਤਾ ਗੁਰੂ ਰਾਮਦਾਸ ਜੀ ਕਾ, ਸੰਬਤ ਸੋਲਾਂ ਸੈ ਸੰਤਾਲੀਸ (1590 ਈ, ਮਾਹ ਅਸਾਢ ਦਿੰਹੁੰ ਇਕੀਸ ਗਿਆਂ, ਸਵਾ ਪਹਿਰ ਰੈਣ ਰਹੀ ਮਾਤਾ ਗੰਗਾ ਜੀ ਕੇ ਉਦਰ ਥੀਂ ਗਾਮ ਬਡਾਲੀ ਪਰਗਣਾ ਗੁਰੂ ਚੱਕ ਮੇਂ ਏਕ ਚਮਤਕਾਰੀ ਬਾਲ ਪੈਦਾ ਹੂਆ, ਨਾਉਂ ਸ੍ਰੀ ਹਰਗੋਬਿੰਦ ਜੀ ਰਾਖਾ, ਕੁਲ ਪੁਰੋਹਿਤ ਸਿੰਘਾ ਕੋ ਮਾਨਾ । ਗੁਰੂ ਕੀ ਕੜਾਹੀ ਕੀ।ਅਤਿਥ ਗਰੀਬ ਗੁਰਬੇ ਕੋ ਦਾ ਦੀਆਂ। (ਭੱਟ ਵਹੀ ਮੁਲਤਾਨੀ ਸਿੰਧੀ ਲਿਖਤ ਕੀਰਤ ਭਟ, ਬੇਟਾ ਭੱਟ ਭਿਖੇ ਕਾ। (ਗੁਰੂ ਕੀਆਂ ਸਾਖੀਆਂ, ਪਿਆਰਾ ਸਿੰਘ ਪਦਮ, ਗਿਆਨੀ ਗਰਜਾ ਸਿੰਘ, ਕਲਮ ਮੰਦਿਰ ਲੋਅਰ ਮਾਲ ਪਟਿਆਲਾ, 1986, ਪੰਨਾ 26)” ਜਨਮ 9 ਜੂਨ 1595 (ਗੁਰ ਭਾਰੀ: 4) ਭੱਟ ਵਹੀ 21 ਹਾੜ 1647 ਬਿਕਰਮੀ (1590 ਈ) ਭੱਟ ਵਹੀ ਮੁਲਤਾਨੀ ਸਿੰਧੀ) 21 ਹਾੜ 1652 ਬਿਕਰਮੀ (1595 ਈ (ਖਜ਼ਾਨ ਸਿੰਘ, ਹਿਸਟਰੀ ਆਫ ਸਿੱਖ ਰਿਲੀਜਨ, 1914, ਤੀਜੀ ਵਾਰ, 1988, ਪੰਨਾ 129) 14 ਜੂਨ ਸੰਨ 1595 ਈ (ਗੁਰੂ ਖਾਲਸਾ ਤਵਾਰੀਖ, ਪੰਨਾ 296)

1598 ਈ: ਅਕਬਰ ਦਾ ਗੁਰੂ ਅਰਜਨ ਦੇਵ ਜੀ ਨੂੰ ਮਿਲਣਾ: 14 ਨਵੰਬਰ 1598, (ਗੁਰ ਭਾਰੀ :9) ਪ੍ਰਿਥੀ ਚੰਦ ਦੀਆਂ ਸ਼ਿਕਾਇਤਾਂ ਦਾ ਅਕਬਰ ਵਲੋਂ ਨਿਪਟਾਰਾ (ਅਕਬਰਨਾਮਾ: 514)

1599 ਈ: ਪ੍ਰਿਥੀ ਚੰਦ ਵਲੋਂ ਅੰਮ੍ਰਿਤਸਰ ਵਿਖੇ ਦਹੀਂ ਵਿੱਚ ਜ਼ਹਿਰ ਮਿਲਾਉਣ ਅਤੇ ਨੰਦ ਲਾਲ ਰਾਹੀ ਮਿਠਾਈ ਵਿੱਚ ਜ਼ਹਿਰ ਮਿਲਾਉਣ ਦੀਆਂ ਸਾਜਿਸ਼ਾਂ -1599 (ਗੁਰਭਾਰੀ :6,7)

1604 ਈ: ਗੁਰੂ ਅਰਜਨ ਦੇਵ ਜੀ ਵਲੋਂ ਆਦਿ ਗ੍ਰੰਥ ਦਾ ਸੰਪਾਦਨ: 29 ਅਗਸਤ 1604 ਅਤੇ ਪਹਿਲੀ ਵਾਰ 1 ਸਤੰਬਰ 1604 ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਅੰਦਰ ਸਥਾਪਿਤ ਕੀਤਾ ਗਿਆ। ਸਿੱਖ ਧਰਮ. ਹਰਜਿੰਦਰ ਸਿੰਘ ਦੁਆਰਾ ਗੁਰੂ ਗ੍ਰੰਥ ਸਾਹਿਬ (GGS) ਪ੍ਰਿਥੀ ਚੰਦ ਦੀਆਂ ਸਲੀਮ (ਜਹਾਂਗੀਰ) ਕੋਲ ਅਜਮੇਰ ਜਾ ਕੇ ਸ਼ਿਕਾਇਤਾਂ (ਗੁਰ ਭਾਰੀ : 9)

1604 ਈ: ਪਿਤਾ ਗੁਰੂ 22 ਭਾਦੋਂ 1661 ਬਿਕਰਮੀ (1604 ਈ: ) ਨੂੰ ਪਿੰਡ ਡੱਲੇ ਦਮੋਦਰੀ ਜੀ ਨਾਲ ਸ਼ਾਦੀ ਕਰ ਗਏ । (ਗੁਰੂ ਕੀਆਂ ਸਾਖੀਆਂ, ਪੰਨਾ 26) 1605 ਈ: ਦਮੋਦਰੀ ਜੀ ਨਾਲ ਕੁੜਮਾਈ 1605 (ਗੁਰ ਭਾਰੀ: 11) 1605 ਈ: ਚੰਦੂ ਦੇ ਪਰੋਹਤ ਦਾ ਰਿਸ਼ਤਾ ਹਰਗੋਬਿੰਦ ਜੀ ਨਾਲ ਕਰਨਾ ਪਰ ਗੁਰੂ ਪਰਿਵਾਰ ਲਈ ਕੁਬੋਲ ਬੋਲਣੇ ਤਾਂ ਲਹੌਰ ਦੀਆਂ ਸੰਗਤਾਂ ਦਾ ਗੁਰੂ ਜੀ ਨੂੰ ਰਿਸ਼ਤਾ ਨਾ ਲੈਣ ਲਈ ਖਤ ਲਿਖਣਾ 1605 ਈ: (ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ; ਗੁਰ ਭਾਰੀ:10)

1605 ਈ: ਅਕਬਰ ਦਾ ਦੇਹਾਂਤ 17 ਅਕਤੂਬਰ 1605 (ਗੁਰ ਭਾਰੀ: 12)

1605 ਈ: ਜਹਾਂਗੀਰ ਦਾ ਤਖਤ ਤੇ ਬੈਠਣਾ 24 ਅਕਤੂਬਰ 1605 (ਗੁਰ ਭਾਰੀ: 12)

1606 ਈ: ਖੁਸਰੋ ਦੀ ਜਹਾਂਗੀਰ ਵਿਰੁਧ ਬਗਾਵਤ: ਅਪ੍ਰੈਲ 1606 (ਗੁਰ ਭਾਰੀ 12)

1606 ਈ: ਖੁਸਰੋ ਦਾ ਗੁਰੂ ਅਰਜਨ ਦੇਵ ਜੀ ਨੂੰ ਮਿਲਣਾ, ਗੁਰੂ ਜੀ ਨੇ ਅਸ਼ੀਰਵਾਦ ਦੇਣੀ ਅਤੇ ਤਿਲਕ ਲਾਉਣਾ (15 ਅਪ੍ਰੈਲ 1606) (ਗੁਰ ਭਾਰੀ :13)

1606 ਈ: ਉਨ੍ਹਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਵਲੋਂ ਆਪ ਜੀ ਨੂੰ ਲਹੌਰ ਬੁਲਾਇਆ ਤਾਂ ਆਪ ਨੇ ਜਾਣ ਲਿਆ ਕਿ ਹੁਣ ਜਿਉਂਦੇ ਜੀ ਵਾਪਸੀ ਸੰਭਵ ਨਹੀਂ ਇਸ ਲਈ ਰਵਾਨਾ ਹੋਣ ਤੋਂ ਪਹਿਲਾਂ ਜੇਠ ਸਦੀ ਏਕਮ 1663 ਬਿਕਰਮੀ (1606 ਈ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਪੰਚਮ ਗੁਰੂ ਲਹੌਰ ਚਲੇ ਗਏ। ਜੇਠ ਸੁਦੀ (1663 ਬਿਕਰਮੀ (1607 ਈ) ਨੂੰ ਸ਼ਹੀਦੀ ਹੋਈ {ਗੁਰੂ ਕੀਆਂ ਸਾਖੀਆਂ ਪੰਨਾ 26) ।

1606 ਈ: ਸਿੱਖ ਇਤਿਹਾਸ ਤੇਜਾ ਸਿੰਘ ਗੰਡਾ ਸਿੰਘ, ਪੰਨਾ 40 ਤੇ ਗੁਰੂ ਅਰਜਨ ਜੀ ਦੀ ਸ਼ਹਾਦਤ 30 ਮਈ 1606 ਨੂੰ ਲਿਖੀ ਹੈ। ਜੇ ਭੱਟ ਵਹੀਆਂ ਅਨੁਸਾਰ ਉਨ੍ਹਾਂ ਦਾ ਜਨਮ ਸੰਨ 1590 ਵਿੱਚ ਹੋਇਆ ਮੰਨੀਏਂ ਤਾਂ ਇਸ ਸਮੇਂ ਇਨ੍ਹਾਂ ਦੀ ਉਮਰ ਸੋਲਾਂ ਸਾਲ ਦੇ ਲਗਭਗ ਸੀ, ਜੋ ਸਹੀ ਜਾਪਦੀ ਹੈ ।

ਹਾਲਾਤ ਦੀ ਨਜ਼ਾਕਤ ਨੂੰ ਮੁੱਖ ਰੱਖ ਕੇ ਗੁਰੂ ਹਰਗੋਬਿੰਦ ਜੀ ਸਮੇਤ ਮਾਲਵੇ ਵਿੱਚ ਡਰੋਲੀ ਵਿਚ ਆ ਗਏ। ਭੱਟ ਵਹੀ ਦਸਦੀ ਹੈ:

1606 ਈ: ਗੁਰੂ ਹਰਗੋਬਿੰਦ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਬਾਸੀ ਗੁਰੂ ਕਾ ਚੱਕ ਪਰਗਣਾ ਨਿਝਰਿਆਲਾ ਸਮੇਤ ਸੋਲਾਂ ਸੌ ਤ੍ਰੇਸਠਾ (1606 ਈ) ਜੇਠ ਮਾਸੇ ਸੁਦੀ ਅਸ਼ਟਮੀ ਕੇ ਦਿਹੁੰ ਗੋਇੰਦਵਾਲ ਕੇ ਜੰਗਲ ਦੇਸ ਗਾਮ ਡਰੋਲੀ ਪਰਗਣਾ ਡਗਰੂ ਭਾਈ ਸਾਈਂ ਦਾਸ ਕੇ ਗ੍ਰਹਿ ਮੇ ਆਏ । ਗੈਲੋਂ ਮਾਤਾ ਗੰਗਾ ਦੇਈ ਤੇ ਇਸਤਰੀ ਦਮੋਦਰੀ ਜੀ ਆਈ। ਏਕ ਬਰਸ ਛੇ ਮਾਸ ਡਰੋਲੀ ਵਿਚ ਗਾਮ ਮੇਂ ਬਾਸ ਕਰਕੇ ਗੋਇੰਦਵਾਲ ਆਏ। (ਭੱਟ ਵਹੀ ਮੁਲਤਾਨੀ ਸਿੰਧੀ: ਗੁਰੂ ਕੀਆਂ ਸਾਖੀਆਂ, ਪੰਨਾ 26)

1606 ਈ: ਜਹਾਂਗੀਰ ਖੁਸਰੋ ਪਿੱਛੇ ਲਹੌਰ ਪੁੱਜਾ 13 ਅਪ੍ਰੈਲ਼ 1606 (ਤੁਜ਼ਕਿ ਜਹਾਂਗੀਰੀ, ਗੁਰ ਭਾਰੀ 14)

1606 ਈ: ਖੁਸਰੋ ਦੀ ਹਾਰ 1 ਮਈ 1606 (ਗੁਰ ਭਾਰੀ 14)

1606 ਈ: ਅਕਬਰ ਦੀ ਮਹਾਰਾਣੀ ਅਤੇ ਖੁਸਰੋ ਦੀ ਮਾਂ ਜੋਧਾ ਬਾਈ ਨੇ ਜ਼ਹਿਰ ਖਾਧੀ 6 ਮਈ 1606 (ਗੁਰਭਾਰੀ 12)

1606 ਈ: ਦੋਖੀਆਂ ਦੀਆਂ ਸ਼ਿਕਾਇਤਾਂ ਅਤੇ ਖੁਸਰੋ ਨੂੰ ਪਨਾਹ ਦੇਣ ਦੇ ਇਲਜ਼ਾਮ ਲਾ ਕੇ ਗੁਰੂ ਅਰਜਨ ਦੇਵ ਜੀ ਦੀ 15 ਮਈ 1606 ਨੀੰ ਗ੍ਰਿਫਤਾਰੀ ਦੇ ਆਦੇਸ਼ (ਗੁਰ ਭਾਰੀ 15).

1606 ਈ: ਚੰਦੂ ਦਾ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨਾ 30 ਮਈ 1606: (ਗੁਰ ਭਾਰੀ 15) ਗਿਆਨੀ ਲਾਲ ਸਿੰਘ ਸੰਗਰੂਰ, 298, ਦੋ ਹਾੜ ਸੰਬਤ 1663 (30 ਮਈ ਸੰਨ 1606 ਈ

1606 ਈ: ਹਰਗੋਬਿੰਦ ਸਾਹਿਬ ਨੂੰ ਗੁਰ ਗੱਦੀ (ਗੁਰ ਭਾਰੀ 15) 9 ਹਾੜ ਸੰਬਤ 1663 (ਜੂਨ 1606 ਉਮਰ 11 ਸਾਲ (ਖਜ਼ਾਨ ਸਿੰਘ 129)

1606 ਈ: ਗੁਰੂ ਹਰਗੋਬੰਦ ਸਾਹਿਬ ਦਾ ਗੁਰ ਗੱਦੀ ਸੰਭਾਲਣ ਵੇਲੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਬੰਨਣੀਆਂ (ਗੁਰ ਭਾਰੀ 23) (ਖਜ਼ਾਨ ਸਿੰਘ 129-130)

1607 ਈ: ਗੁਰੂ ਘਰ ਦੇ ਦੋਖੀਆਂ ਚੰਦੂ ਅਤੇ ਮਿਹਰਬਾਨ ਨੇ ਗੁਰੂ ਹਰਗੋਬਿੰਦ ਸਾਹਿਬ ਵਿਰੁਧ ਜਹਾਂਗੀਰ ਦੇ ਕੰਨ ਭਰੇ ਦਸੰਬਰ 1607: (ਗੁਰ ਭਾਰੀ: 34)

1609 ਈ: ਅਸੂ ਦੀ ਪੂਰਨਮਾਸ਼ੀ 1665 ਬਿਕਰਮੀ (1608) ਨੂੰ ਆਪਦੇ ਪਹਿਲੇ ਸਪੁਤਰ ਸ੍ਰੀ ਗੁਰਦਿੱਤਾ ਜੀ ਦਾ ਜਨਮ ਡਰੋਲੀ ਵਿਖੇ ਹੋਇਆ। ਭੱਟ ਵਹੀ ਤਲਉਂਡਾ ਵਿੱਚ ਇਉਂ ਦਰਜ ਹੈ: ਬਧਾਈ ਲੀ ਗੁਰਦਿੱਤਾ ਕੀ, ਬੇਟਾ ਹਰਗੋਬਿੰਦ ਜੀ ਮਹਲ ਛੇਵੇਂ ਕਾ ਪੋਤਾ ਗੁਰੂ ਅਰਜਨ ਜੀ ਕਾ ਸੰਬਤ ਸੋਲਾਂ ਸੈ ਪੈਂਸਠ (1609 ਈ) ਅਸੂ ਕੀ ਪੂਰਨਿਮਾ ਕੇ ਦਿਹੁੰ ਮਾਤਾ ਦਮੋਦਰੀ ਕੇ ਉਦਰ ਥੀਂ । ਸ਼ੁਭ ਘਰੀ ਜਨਮ ਹੋਆ, ਗਾਮ ਡਰੋਲੀ ਕੇ ਮਲਾਨ ਜੰਗਲ ਦੇਸ ਮੇਂ । ਭੱਟ ਬਿਹਾਰੀ ਕੋ ਮਾਨਾ, ਗੁਰੂ ਕੀ ਕੜਾਹੀ ਕੀ । (ਭੱਟ ਵਹੀ ਤਲਉਂਡਾ ਗੁਰੂ ਕੀਆਂ ਸਾਖੀਆਂ, ਪੰਨਾ 26) ਸਿੱਖ ਇਤਿਹਿਾਸ: 45) 1613 ਈ: ਬਾਬਾ ਗੁਰਦਿੱਤਾ ਜੀ ਦਾ ਜਨਮ 1613 ਈ (ਗੁਰ ਭਾਰੀ 46)

1731732495745.png

ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ

1609 ਈ
: ਅਕਾਲ ਤਖਤ ਦੀ ਸਥਾਪਨਾ (ਗੁਰ ਭਾਰੀ, 34) 5 ਹਾੜ ਸੰਬਤ 166 (ਜੂਨ 1609 ਈ: (ਖਜ਼ਾਨ ਸਿੰਘ: 130: ਤੇਜਾ ਸਿੰਘ, ਗੰਡਾ ਸਿੰਘ: ਸਿੱਖ ਇਤਿਹਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985, ਪੰਨਾ 44)

1731732517997.png


ਲੋਹਗੜ੍ਹ ਕਿਲ੍ਹਾ, ਅੰਮ੍ਰਿਤਸਰ

1609 ਈ: ਅੰਮ੍ਰਿਤਸਰ ਵਿੱਚ ਕਿਲ੍ਹੇ ਦੀ ਉਸਾਰੀ 1609 (ਗੁਰ ਭਾਰੀ 36)

1606 ਤੋਂ 1610 ਈ: ਤੱਕ ਗੁਰੂ ਹਰਗੋਬੰਦ ਜੀ ਨੇ ਸਿੱਖ ਜਥੇਬੰਦੀ ਨੂੰ ਮਜ਼ਬੂਤ ਕੀਤਾ। (ਗੁਰ ਭਾਰੀ 20)

1610 ਈ: ਜਹਾਂਗੀਰ 1610 ਵਿੱਚ ਆਗਰੇ ਪਹੁੰਚਿਆ ਅਤੇ 1610 ਵਿੱਚ ਮੁਰਤਜ਼ਾਖਾਨ ਨੂੰ ਗਵਰਨਰ ਥਾਪਿਆਂ ਅਤੇ ਪੰਜਾਬ ਜਗੀਰ ਵਿੱਚ ਦੇ ਦਿਤਾ (ਗੁਰ ਭਾਰੀ:20)

1610 ਈ: ਚੰਦੂ, ਮਿਹਰਬਾਨ ਅਤੇ ਕੁੱਝ ਮੁਸਲਮਾਨਾਂ ਦੀਆਂ ਸ਼ਕਾਇਤਾਂ ਤੇ ਅਮਲ ਕਰਦਿਆਂ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਗੁਰੂ ਹਰਗੋਬਿੰਦ ਜੀ ਦੇ ਬੰਦੀ ਬਣਾਏ ਜਾਣ ਦੇ ਹੁਕਮ ਦਿੱਤੇ 1610 (ਗੁਰ ਭਾਰੀ 36) ਮੁਰਤਜ਼ਾ ਖਾਨ ਨੇ ਲਹੌਰ ਆ ਕੇ ਵਜ਼ੀਰ ਖਾਨ ੳਤੇ ਗੁੰਚਾ ਬੇਗ ਨੂੰ ਗੁਰੂ ਹਰਗੋਬੰਦ ਸਾਹਿਬ ਨੂੰ ਆਗਰੇ ਜਹਾਂਗੀਰ ਨੂੰ ਮਿਲਣ ਲਈ ਲੈ ਜਾਣ ਦੇ ਹੁਕਮ ਦਿਤੇ। (ਗੁਰ ਭਾਰੀ: 36-37)

1612 ਈ: ਗੁਰੂ ਸਾਹਿਬ ਦੋ ਮਾਘ ਸੰਮਤ 1669 ਬਿਕਰਮੀ (1612 ਈJ ਦਿਨ ਸੋਮਵਾਰ ਦਿੱਲੀ ਨੂੰ ਜਾਣ ਲਈ ਤਿਆਰ ਹੋਏ। (ਪੰਡਿਤ ਤਾਰਾ ਸਿੰਘ ਨਰੋਤਮ 1668 ਬਿਕਰਮੀ) (ਗੁਰੂ ਖਾਲਸਾ ਤਵਾਰੀਖ: 301)

1615 ਈ: ਬੀਬੀ ਵੀਰੋ ਜੀ ਦਾ ਜਨਮ 1615 ਈ: (ਗੁਰ ਭਾਰੀ 46, ਸਿੱਖ ਇਤਿਹਿਾਸ: 45)

1616 ਈ: ਮਿਹਰਬਾਨ ਅਤੇ ਚੰਦੂ ਦੀਆਂ ਜਹਾਂਗੀਰ ਕੋਲ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ 3 ਜੇਠ ਸੰਬਤ 1673 (ਮਈ 1616 ਈ ਨੰ ਦਿੱਲੀ ਲਈ ਰਵਾਨਾ ਹੋਏ। ਬਾਦਸ਼ਾਹ ਮਿਲ ਕੇ ਖੁਸ਼ ਹੋਇਆ, 500 ਰੁਪੈ ਲੰਗਰ ਲਈ ਦਿੱਤੇ ਤੇ 100 ਘੋੜਿਆਂ ਦੇ ਚਾਰੇ ਲਈ ਵੀ ਖਰਚ ਦਿੱਤਾ।(ਖਜ਼ਾਨ ਸਿੰਘ: 131)

1617 ਈ: ਬਾਬਾ ਸੂਰਜ ਮੱਲ ਜੀ ਦਾ ਜਨਮ 1617 ਈ: (ਗੁਰ ਭਾਰੀ46, ਸਿੱਖ ਇਤਿਹਿਾਸ: 45)

1618 ਈ: ਬਾਬਾ ਅਣੀ ਰਾਇ ਜੀ ਦਾ ਜਨਮ 1618 ਈ: (ਗੁਰ ਭਾਰੀ 46, ਸਿੱਖ ਇਤਿਹਿਾਸ: 45)

1618 ਈ: ਜਹਾਂਗੀਰ ਦਾ ਬਿਮਾਰ ਹੋਣਾ ਤੇ ਚੰਦੂ ਨੇ ਸ਼ਾਹੀ ਨਜੂਮੀਏ ਨੂੰ ਵੱਢੀ ਦੇ ਕੇ ਜਹਾਂਗੀਰ ਉਪਰ 7-1/2 ਸਾਲ ਸਾੜ੍ਹਸੱਤੀ ਹੋਣ ਬਾਰੇ ਅਖਵਾਕੇ ਕਿਸੇ ਪਹੁੰਚੇ ਸੰਤ ਤੋਂ 40 ਦਿਨਾਂ ਦਾ ਦੱਖਣ ਦੇਸ਼ ਵਿੱਚ ਸਿਲਾ ਤੇ ਭਗਤੀ ਬਾਰੇ ਅਖਵਾਉਣਾ । ਚੰਦੂ ਲਾਲ ਦਾ ਜਹਾਂਗੀਰ ਕੋਲ ਗੁਰੂ ਹਰਗੋਬਿੰਦ ਸਾਹਬ ਜੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਇਸ ਭਗਤੀ ਲਈ ਸੱਭ ਤੋਂ ਯੋਗ ਆਖਣਾ ਤੇ ਭਗਤੀ ਲਈ ਗਵਾਲੀਅਰ ਨੂੰ ਸਹੀ ਸਥਾਨ ਕਹਿਣਾ।ਧੋਖੇ ਭਰੀ ਸਲਾਹ ਉਤੇ ਅਸਰ ਕਰਦਿਆਂ ਜਹਾਂਗੀਰ ਨੇ ਗੁਰੂ ਜੀ ਨੂੰ ਇਸ ਭਗਤੀ ਲਈ ਕਹਿਣਾ। ਗੁਰੂ ਜੀ ਦਾ ਬਿਨਾ ਹੀਲ ਹੁੱਜਤ ਪੰਜ ਸਿੱਖਾਂ ਨਾਲ ਗਵਾਲੀਅਰ ਲਈ ਚੱਲ ਪੈਣਾ। ਪਿੱਛੋਂ ਚੰਦੂ ਦਾ ਜਹਾਂਗੀਰ ਗੁਰੂ ਜੀ ਬਾਰੇ ਲਗਾਤਾਰ ਕੰਨ ਭਰਨਾ ਤੇ ਦਸ ਹਜ਼ਾਰ ਦਾ ਜੁਰਮਾਨਾ ਜੋ ਗੁਰੂ ਅਰਜਨ ਉਤੇ ਲਾਇਆ ਗਿਆ ਦੱਸਿਆ ਉਹ ਭਰਵਾਉਣ ਲਈ ਕਹਿਣਾ ਤੇ ਇਹ ਵੀ ਹੁਕਮ ਦਿਵਾਉਣਾ ਕਿ ਜਦ ਤੱਕ ਗੁਰੂ ਹਰਗੋਬਿੰਦ ਸਾਹਿਬ 10,000 ਰੁਪਿਆ ਭਰ ਨਹੀਂ ਦਿੰਦੇ ਉਦੋਂ ਤੱਕ ਗਵਾਲੀਅਰ ਕਿਲ੍ਹੇ ਵਿੱਚ ਕੈਦ ਰਹਿਣਗੇ।ਜਦ ਗੁਰੂ ਜੀ ਦੇ ਗਵਾਲੀਅਰ ਵਿੱਚ ਕੈਦ ਕੀਤੇ ਜਾਣ ਦੀ ਖਬਰ ਮਾਤਾ ਗੰਗਾ ਜੀ ਕੋਲ ਪਹੁੰਚੀ ਤਾਂ ਉਨ੍ਹਾ ਨੇ ਬਾਬਾ ਬੁੱਢਾ ਜੀ ਨੂੰ ਜੁਰਮਾਨੇ ਦੀ ਰਕਮ ਦੇ ਕੇ ਭੇਜਿਆ ਪਰ ਗੁਰੂ ਹਰਗੋਬਿੰਦ ਜੀ ਨੇ ਇਹ ਜੁਰਮਾਨਾ ਭਰਨ ਲਈ ਮਨਾਹੀ ਕਰ ਦਿਤੀ। ਬਾਬਾ ਬੁੱਢਾ ਨਾਲ 2000 ਸਿੱਖ ਵੀ ਗਏ ਸਨ ਜਿਨ੍ਹਾਂ ਨੇ ਕਿਲ੍ਹੇ ਉਦਾਲੇ ਡੇਰਾ ਲਾ ਲਿਆ। ਮੀਆਂ ਮੀਰ ਨੇ ਜਹਾਂਗੀਰ ਨੂੰ ਚੰਦੂ ਦੀਆਂ ਚਾਲਾਂ ਦੀ ਸਾਰੀ ਹਕੀਕਤ ਦੱਸੀ ਤਾਂ ਜਹਾਂਗੀਰ ਦੀਆਂ ਅੱਖਾਂ ਖੁਲ੍ਹੀਆਂ ਤੇ ਉਸਨੇ ਗੁਰੂ ਜੀ ਨੂੰ ਰਿਹਾ ਕਰਨ ਦਾ ਹੁਕਮ ਦੇ ਦਿਤਾ।ਗੁਰੂ ਜੀ ਦਿੱਲੀ ਆਏ ਤਾਂ ਜਹਾਂਗੀਰ ਨੇ ਗੁਰੂ ਜੀ ਤੋਂ ਮਾਫੀ ਮੰਗੀ, ਕੀਮਤੀ ਤੋਹਫੇ ਦਿੱਤੇ ਤੇ ਚੰਦੂ ਨੂੰ ਗੁਰੂ ਜੀ ਦੇ ਹਵਾਲੇ ਕਰ ਦਿਤਾ । (ਖਜ਼ਾਨ ਸਿੰਘ: 131-134)

1619 ਈ: ਬਾਬਾ ਅਟੱਲ ਰਾਇ ਜੀ ਦਾ ਜਨਮ 1619 ਈ: (ਗੁਰ ਭਾਰੀ 46, ਸਿੱਖ ਇਤਿਹਿਾਸ: 45)

1731732415079.png


ਗਵਾਲੀਅਰ ਕਿਲ੍ਹਾ
1731741354402.png

ਗੁਰੂ ਜੀ ਦਾ ਗਵਾਲੀਅਰ ਤੋਂ 52 ਰਾਜਿਆਂ ਨਾਲ ਬੰਧਨ ਮੁਕਤ ਹੋਣਾ:

1731741501387.png


1731741541802.png


ਪਿੰਡ ਘੁਡਾਣੀ ਕਲਾਂ ਵਿਖੇ ਗੁਰੂ ਹਰਗੋਬਿੰਦ ਜੀ ਦਾ ਸੰਭਾਲਿਆ ਚੋਲਾ ਜੋ ਉਨ੍ਹਾਂ ਨੇ ਪਹਿਨਿਆ ਮੰਨਿਆ ਜਾਂਦਾ ਹੈ। ਇਸ ਵਿੱਚ 52 ਕਲੀਆਂ ਹਨ, ਜੋ ਗੁਰੂ ਹਰਗੋਬਿੰਦ ਜੀ 52 ਰਾਜਿਆਂ ਨੂੰ ਬੰਦੀ ਤੋਂ ਮੁਕਤ ਕਰਾਉਣ ਦੀ ਗਾਥਾ ਦੇ ਵਰਣਨ ਨਾਲ ਮੇਲ ਖਾਂਦੇ ਹਨ।

1619 ਈ:
ਗੁਰੁ ਹਰਗੋਬੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੋਢੀ ਖਤਰੀ ਚੱਕ ਗੁਰੂ ਕਾ ਪਰਗਣਾ ਨਿਝਰਆਲਾ ਸੰਮਤ ਸੋਲਾਂ ਸੈ ਛਿਹਤ੍ਰਾ (1619 ਈ) ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੁਆਲੀਅਰ ਸੇ ਬੰਧਨ ਮੁਕਤ ਹੂਏ। (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ,ਗੁਰੂ ਕੀਆਂ ਸਾਖੀਆਂ, ਪੰਨਾ 27)

1619 ਈ: ਨਾਇਕ ਹਰੀਰਾਮ ਦਰੋਗਾ ਬੇਟਾ ਨਾਇਕ ਹਰਬੰਸ ਲਾਲ ਕਾ ਸੰਗ੍ਰ ਬੰਸੀ ਜਾਦਵ ਬੜਤੀਆ ਕਨਾਵਤ ਨੇ ਬੰਦੀ ਛੋੜ ਗੁਰੂ ਹਰਗੋਬਿੰਦ ਜੀ ਕੇ ਬੰਧਨ ਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ। ਏਕ ਦਿਵਸ ਨਾਇਕ ਹਰੀਰਾਮ ਕੇ ਗ੍ਰਹਿ ਮੇਂ ਨਿਵਾਸ ਕਰਕੇ ਗੁਆਲੀਅਰ ਸੇ ਬਿਦਾਇਗੀ ਲੀ। ਰਾਸਤੇ ਮੇਂ ਪੰਧ ਮੁਕਾਇ ਆਗਰੇ ਆਇ ਨਿਵੲਸ ਕੀਆ । (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ,ਗੁਰੂ ਕੀਆਂ ਸਾਖੀਆਂ, ਪੰਨਾ 27)

1619 ਈ: ਗੁਰੁ ਹਰਗੋਬੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੋਢੀ ਖਤਰੀ ਚੱਕ ਗੁਰੂ ਕਾ ਪਰਗਣਾ ਨਿਝਰਆਲਾ ਗਢ ਗਵਾਲੀਅਰ ਸੇ ਮੁਕਤ ਹੋਇ ਗਾਮ ਨਾਰਨੌਲ ਪਰਗਣਾ ਬਟਾਲਾ ਮੇਂ ਆਏ।ਬਾਦਸ਼ਾਹ ਜਹਾਂਗੀਰ ਕੇ ਗੈਲ ਸੰਮਤ ਸੋਲਾਂ ਸੈ ਛਿਹਤਰ ਫਲਗੁਨ ਪ੍ਰਵਿਸ਼ਟੇ ਪਹਿਲੀ ਸੰਗ੍ਰਾਂਦ ਕੇ ਦਿਹੁੰ। ਗੁਰੂ ਜੀ ਕਾ ਆਨਾ ਸੁਣਿ ਬਾਬਾ ਬੁਢਾ ਬੇਟਾ ਬਾਬਾ ਸੁਘਾ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਡੱਲੇ ਕਾ. ਬੱਲੂਰਾਇ ਬੇਟਾ ਮੂਲਚੰਦ ਜਲ੍ਹਾਣੇ ਕਾ, ਪਦਮਰਾਇ ਬੇਟਾ ਕੌਲ ਦਾਸ ਹਜਾਵਤ ਕਾ, ਹੋਰ ਸਿੱਖ ਫਕੀਰ ਆਏ। (ਭੱਟ ਵਹੀ ਤਲਉਂਡਾ ਗੁਰੂ ਕੀਆਂ ਸਾਖੀਆਂ, ਪੰਨਾ 27)

1619 ਈ: ਪ੍ਰਿਥੀ ਚੰਦ ਦਾ ਦੇਹਾਂਤ 12 ਵਿਸਾਖ 1676 ਬਿਕ੍ਰਮੀ ਨੂੰ ਹੋਇਆ। (ਗੁਰੂ ਕੀਆਂ ਸਾਖੀਆਂ, ਪੰਨਾ 27)

1620 ਈ: ਗੁਰੂ ਹਰਗੋਬਿੰਦ ਜੀ ਮਹਲਾ ਛਟਾ …ਤਾਊ ਪ੍ਰਿਥੀ ਚੰਦ ਕੀ ਮੁਕਾਣ ਦੇਣ ਗੋਇੰਦਵਾਲ ਸੇ ਗਾਮ ਹੇਹਰ ਪਰਗਣਾ ਪੱਟੀ, ਗੁਰੂ ਮੇਹਰਬਾਨ ਕੇ ਘਰ ਆਏ ਸਾਲ ਸੋਲਾਂ ਸੈ ਸਤੱਤਰ (1620 ਈ) ਪੱਖ ਪ੍ਰਵਿਸ਼ਟੇ ਠਾਈ, ਦਿਹੁੰ ਸ਼ੁਕਰਵਾਰ ਕੇ। ਸਾਥ ਅਰਜਾਨੀ ਸਾਹਿਬ ਬੇਟਾ ਗੁਰੂ ਮੋਹਰੀ ਜੀ ਕਾ ਪੋਤਾ ਗੁਰੂ ਅਮਰਦਾਸ ਮਹਲੇ ਤਜਿੇ ਕਾ, ਬਾਬਾ ਬੁੱਢਾ ਜੀ ਰਾਮਦਾਸ ਬੇਟਾ ਸੁੱਘੇ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਭੱਲੇ ਕਾ, ਬੱਲੂ ਬੇਟਾ ਮੂਲੇ ਜਲ੍ਹਾਨੇ ਪੰਵਾਰ ਕਾ ਅਇਆ।(ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਜਲ੍ਹਾਨੋਂ ਕਾ, ਗੁਰੂ ਕੀਆਂ ਸਾਖੀਆਂ, ਪੰਨਾ 26)

ਗੁਰੂ ਜੀ ਦਾ ਅੰਮ੍ਰਿਤਸਰ ਪਹੁੰਚਣਾ:

1620 ਈ:
ਗੁਰੁ ਹਰਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੰਮਤ ਸੋਲਾਂ ਸੈ ਸਤਤ੍ਰਾ (1620 ਈ) ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚੱਲ ਗੁਰੂ ਕੇ ਚੱਕ ਪਰਗਣਾ ਨਿਝਰਆਲਾ ਆਏ ਗੈਲੋਂ ਅਰਜਾਨੀ ਸਾਹਿਬ ਬੇਟਾ ਗੁਰੂ ਮੋਹਰੀ ਜੀ ਕਾ ਪੋਤਾ ਗੁਰੂ ਅਮਰਦਾਸ ਮਹਲੇ ਤੀਜੇ ਕਾ, ਗੁਰੂ ਮੇਹਰਬਾਨ ਬੇਟਾ ਪ੍ਰਿਥੀ ਚੰਦ ਕਾ, ਬਾਬਾ ਬੁਢਾ ਬੇਟਾਬਾਬਾ ਸੁਘਾ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਡੱਲੇ ਕਾ. ਬੱਲੂਰਾਇ ਬੇਟਾ ਮੂਲਚੰਦ ਜਲ੍ਹਾਣੇ ਕਾ, ਕੌਲ ਜੀ ਦਾਸ ਬੇਟਾ ਅੰਬੀਏ ਹਜਾਵਤ ਕਾ ਹੋਰ ਸਿੱਖ ਫਕੀਰ ਆਏ। ਗੁਰੂ ਕੇ ਆਨੇ ਕੀ ਖੁਸ਼ੀ ਮੇਂ ਦੀਪ ਮਾਲਾ ਕੀ ਗਈ। ਸ੍ਰੀ ਹਰਿਮੰਦਰ ਸਾਹਿਬ ਜੀ ਮੇਂ ਦੀਆ ਬਾਤੀ ਕੀ ਸੇਵਾ ਗੁਰੂ ਮੇਹਰਬਾਨ ਕੀ ਲਾਈ। ਗੁਰੂ ਜੀ ਤੀਜੇ ਦਿਹੁੰ ‘ਗੁਰੂ ਚੱਕ’ ਸੇ ਵਿਦਾ ਹੋਇ ਗੋਇੰਦਵਾਲ ਆ ਬਿਰਾਜੇ।(ਭੱਟ ਵਹੀ ਤਲਉਂਡਾ ਗੁਰੂ ਕੀਆਂ ਸਾਖੀਆਂ, ਪੰਨਾ 28)

1620 ਈ: ਜ਼ਮੀਨ ਰਹਿਣ ਲੈ ਕੇ 17 ਅੱਸੂ ਸੰਬਤ 1677 (ਅਕਤੂਬਰ 1620 ਈ ਨੂੰ ਹਰਗੋਬਿੰਦਪੁਰ ਦੀ ਨੀਂਹ ਰੱਖੀ (ਖਜ਼ਾਨ ਸਿੰਘ: 130-131)

ਇਤਿਹਾਸਕਾਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ 40 ਦਿਨਾਂ ਤੋਂ ਲੈ ਕੇ 12 ਸਾਲ ਤੱਕ ਦੀ ਕੈਦ ਲਈ ਵੱਖ-ਵੱਖ ਮਿਆਦਾਂ ਦੀ ਪੇਸ਼ਕਸ਼ ਕੀਤੀ ਹੈ। ਪ੍ਰਿੰਸੀਪਲ ਤੇਜਾ ਸਿੰਘ ਡਾ: ਗੰਡਾ ਸਿੰਘ ਲਿਖਤ ਸਿੱਖ ਇਤਿਹਾਸ (1469-1765) ਪੰਨਾ 45 ਤੇ ਨੋਟ ਵਿੱਚ ਲਿਕਦੇ ਹਨ:

‘ਮੋਹਸਿਨ ਫਾਨੀ ਅਨੁਸਾਰ ਅਨੁਸਾਰ ਗੁਰੂ ਸਾਹਿਬ ਕਿਲ੍ਹੇ ਵਿਚ 12 ਸਾਲ ਰਹੇ ਪਰ ਇਹ ਗੱਲ ਬਿਲਕੁਲ ਅਣਹੋਣੀ ਹੈ ਕਿਉਂਕਿ ਇਨ੍ਹਾਂ ਸਾਲਾਂ ਵਿਚ ਹੀ ਉਨ੍ਹਾਂ ਦੇ ਘਰ ਕਈ ਬੱਚੇ ਪੈਦਾ ਹੋਏ ਸਨ: ਗੁਰਦਿਤਾ 1613 ਵਿਚ, ਵੀਰੋ 1615 ਵਿਚ, ਸੂਰਜਮਲ 1617 ਵਿਚ ਅਣੀ ਰਾਇ 1618 ਵਿਚ, ਅਟੱਲ 1619 ਵਿਚ ਅਤੇ ਤੇਗ ਬਹੲਦੁਰ ਜੀ 1621 ਵਿਚ। ਗੁਰੂ ਸਾਹਿਬ ਨੇ ਗਵਾਲੀਅਰ ਵਿੱਚ ਦੋ ਸਾਲਾਂ ਤੋਂ ਵੱਧ ਨਹੀਂ ਲੰਘਾਏ ਜਾਪਦੇ ਅਤੇ 1614 ਵਿਚ ਕਿਸੇ ਸਮੇਂ ਵਾਪਿਸ ਮੁੜ ਆਏ ਹੋਣਗੇ। ਫੋਰਸਟਰ ਇਸ ਨੂੰ ‘ਛੋਟੇ ਸਮੇਂ ਦੀ ਨਜ਼ਰਬੰਦੀ ਕਹਿੰਦਾ ਹੈ” (ਪੰਨਾ 259)। ਹੋ ਸਕਦਾ ਹੈ ਕਿ ਗੁਰੂ ਸਾਹਿਬ ਨੂੰ 12 ਸਾਲਾਂ ਦਾ ਜੇਲ੍ਹਖਾਨਾ ਹੋਇਆ ਹੋਵੇ ਪਰ ਉਨ੍ਹਾਂ ਦੇ ਹੱਕ ਵਿੱਚ ਮੀਆਂ ਮੀਰ ਅਤੇ ਦੂਜੇ ਕਈ ਲੋਕਾਂ ਦੀਆਂ ਬੇਨਤੀਆਂ ਤੇ ਉਨ੍ਹਾਂ ਨੂੰ ਪਹਿਲਾਂ ਹੀ ਛੱਡ ਦਿਤਾ ਗਿਆ ਹੋਵੇ।‘

ਵਜ਼ੀਰ ਖਾਨ, ਮੀਆਂ ਮੀਰ, ਨਿਜ਼ਾਮਦੀਨ ਔਲੀਆ ਅਤੇ ਨੂਰ ਜਹਾਨ ਦੇ ਪ੍ਰਭਾਵ ਥੱਲੇ ਗੁਰੂ ਜੀ ਨੂੰ ਜਹਾਂਗੀਰ ਨੇ ਸੰਨ 1612 ਵਿੱਚ ਗੁਰੂ ਗੋਬਿੰਦ ਸਾਹਿਬ ਨੂੰ ਗਵਾਲੀਅਰ ਕਿਲ੍ਹੇ ਤੋਂ ਰਿਹਾਅ ਕਰਨ ਦੇ ਹੁਕਮ ਦਿੱਤੇ। (ਗੁਰ ਭਾਰੀ 46) ਸੰਮਤ ਸੋਲਾਂ ਸੈ ਛਿਹਤ੍ਰਾ (1619 ਈ) ਕੱਤਕ ਮਾਸ, ਕ੍ਰਿਸ਼ਨਾ ਪੱਖ ਚੌਦਸ ਬਾਵਨ ਰਾਜਯੋਂ ਕੇ ਗੈਲ ਰਿਹਾ ਹੂਏ।। (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ,ਗੁਰੂ ਕੀਆਂ ਸਾਖੀਆਂ, ਪੰਨਾ 27) ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 1617 ਅਤੇ 1619 ਦੇ ਵਿਚਕਾਰ ਬਾਦਸ਼ਾਹ ਜਹਾਂਗੀਰ ਦੁਆਰਾ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ। ਗੁਰੂ ਜੀ ਦਾ ਜਨਮ ਜੂਨ 1595 ਵਿੱਚ ਹੋਇਆ ਸੀ, ਇਸ ਲਈ ਉਹਨਾਂ ਦੀ ਉਮਰ 22 ਸਾਲ ਸੀ, ਜਦੋਂ ਉਹਨਾਂ ਨੂੰ ਗਵਾਲੀਅਰ ਵਿੱਚ ਕੈਦ ਕੀਤਾ ਗਿਆ ਸੀ। ਇਹ ਉਹੀ ਜੇਲ੍ਹ ਹੈ ਜਿੱਥੇ ਬਾਦਸ਼ਾਹ ਜਹਾਂਗੀਰ ਨੇ 52 ਹੋਰ ਰਾਜਿਆਂ ਨੂੰ ਕੈਦ ਕੀਤਾ ਸੀ। ਇਹ ਸਾਬਕਾ ਸ਼ਾਹੀ ਕੈਦੀ ਉੱਥੇ ਕੂਚ ਕਰ ਰਹੇ ਸਨ, ਜਾਂ ਤਾਂ ਉਨ੍ਹਾਂ ਨੇ ਜਹਾਂਗੀਰ ਦੇ ਉੱਤਰਾਧਿਕਾਰੀ ਲਈ ਬਗ਼ਾਵਤ ਵਿੱਚ ਸ਼ਹਿਜ਼ਾਦਾ ਖੁਰਰਮ ਦਾ ਸਾਥ ਦਿੱਤਾ ਸੀ, ਜਾਂ ਸਹਿਮਤੀ ਨਾਲ ਮਾਲੀਆ ਅਦਾ ਕਰਨ ਵਿੱਚ ਅਸਫਲ ਰਹੇ ਸਨ ਜਾਂ ਯੁੱਧ ਵਿੱਚ ਉਨ੍ਹਾਂ ਦੀ ਹਾਰ ਤੋਂ ਬਾਅਦ ਉਨ੍ਹਾਂ ਦੇ ਰਾਜਾਂ ਨੂੰ ਸ਼ਾਮਲ ਕਰ ਲਿਆ ਗਿਆ ਸੀ। ਉਸ ਜੇਲ੍ਹ ਦਾ ਸੁਪਰਡੈਂਟ ਹਰੀ ਦਾਸ ਸੀ। ਇਸ ਬਦਨਾਮ ਜੇਲ੍ਹ ਦੀ ਅਜਿਹੀ ਪ੍ਰਸਿੱਧੀ ਸੀ ਕਿ ਇਸ ਵਿੱਚੋਂ ਕੋਈ ਵੀ ਕੈਦੀ ਜਿਉਂਦਾ ਬਾਹਰ ਨਹੀਂ ਆਇਆ ਸੀ। (ਭੁਪਿੰਦਰ ਸਿੰਘ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਜੇਲ੍ਹ ਵਿੱਚ ਕੈਦ, Guru Hargobind Ji's Incarceration in Gwalior Prison)

ਉਪਰੋਕਤ ਤੋਂ ਸਪਸ਼ਟ ਹੈ ਕਿ ਗੁਰੂ ਜੀ ਨੂੰ ਜਹਾਂਗੀਰ ਨੇ ਦੋਖੀਆਂ ਦੇ ਉਕਸਾਏ ਜਾਣ ਤੇ ਬੰਦੀ ਦਾ ਹੁਕਮ ਦਿਤਾ ਤੇ ਗੁਰੂ ਹਰਗੋਬਿੰਦ ਜੀ ਤਕਰੀਬਨ 6 ਮਹੀਨੇ ਤੋਂ ਸਾਲ ਭਰ ਤੱਕ ਗਵਾਲੀਅਰ ਕਿਲ੍ਹੇ ਵਿਚ ਬੰਦੀ ਰਹੇ।ਤੇ ਸੰਮਤ ਸੋਲਾਂ ਸੈ ਛਿਹਤ੍ਰਾ (1619 ਈ) ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੁਆਲੀਅਰ ਸੇ ਬੰਧਨ ਮੁਕਤ ਹੂਏ। (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ,ਗੁਰੂ ਕੀਆਂ ਸਾਖੀਆਂ, ਪੰਨਾ 27)
ਇਹ ਇਤਿਹਾਸਕ ਸੱਚਾਈ ਹੈ ਕਿ ਗੁਰੂ ਸਾਹਿਬ ਜੀ ਦੇ ਚੋਲੇ ਦੀਆਂ ਕਲੀਆਂ ਫੱੜ ਕੇ 52 ਰਾਜੇ ਵੀ ਜੇਲ ਵਿਚੋਂ ਰਿਹਾ ਹੋਏ ਸਨ।ਹਵਾਲਾ ਇਸੇ ਕਰ ਕੇ ਆਪ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਹ ਰਾਜੇ ਕੌਣ ਸਨ ਅਤੇ ਕਿਹੜੇ ਰਾਜ ਦੇ ਸਨ ਇਸ ਨੂੰ ਖੋਜ ਕਰਦਿਆਂ ਮੇਰੇ ਸਾਹਮਣੇ ਇਕ ਲਿਖਤ ਆਈ ਜਿਸ ਵਿੱਚ ਇਨ੍ਹਾਂ ਰਾਜਿਆਂ ਅਤੇ ਰਾਜਾਂ ਦੀ ਫਹਿਰਿਸ਼ਤ ਦਰਜ ਸੀ:
1731741618020.png

ਬੰਦੀ ਛੋੜ ਦਿਵਸ ਤੇ ਹਰਿਮੰਦਰ ਸਾਹਿਬ ਵਿੱਚ ਆਤਿਸ਼ ਬਾਜ਼ੀ
ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਹੋਣ ਅਤੇ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 52 ਪਹਾੜੀ ਰਾਜਿਆਂ ਦੀ ਰਿਹਾਈ ਕਰਵਾਉਣ ਉਪ੍ਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਵਾਲੇ ਦਿਨ ਨੂੰ ਅਸੀਂ ਬੰਦੀ ਛੋੜ ਦਿਵਸ ਦਾ ਨਾਮ ਦੇ ਕੇ ਹਰ ਸਾਲ ਬੰਦੀ ਛੋੜ ਦਿਵਸ ਮਨਾਉਂਦੇ ਹਾਂ।
ਤਾਲਿਕਾ 1: 52 ਰਾਜੇ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਗੜ੍ਹ ਗਵਾਲੀਅਰ ਵਿਚੋਂ ਕੈਦ ਕਰਵਾਏ:

ਰਾਜੇ ਦਾ ਨਾਂਰਾਜਰਾਜੇ ਦਾ ਨਾਂਰਾਜ
1ਧਰਮਚੰਦਨਰਮਦਾ27ਧਰਮ ਸਿੰਘਸਿਰਮੌਰ
2ਬਿਕਰਮਜੀਤ ਸਿੰਘਮੇਵਾੜ28ਫਤਹਿ ਸਿੰਘਸਿਰਮੌਰ
3ਜੈ ਸਿੰਘਮਾਰਵਾੜ29ਅਜਮੇਰ ਸਿੰਘ /ਕਲਿਆਣ ਚੰਦਕਹਿਲੂਰ
4ਗਜ ਸਿੰਘਮਾਰਵਾੜ30ਗੋਪਾਲ ਸਿੰਘਨੂਰਪੁਰ
5ਰਾਇ ਸਿੰਘਬੀਕਾਨੇਰ31ਰਘੂਨਾਥ ਸਿੰਘਜੈਸਲਮੇਰ
6ਕਰਣ ਸਿੰਘਬੀਕਾਨੇਰ32ਸਵਾਈ ਸਿੰਘਜੋਧਪੁਰ
7ਸੂਰਜਮੱਲਭਰਤਪੁਰ33ਉਮੈਦ ਸਿੰਘਜੋਧਪੁਰ
8ਅਨੂਪ ਸਿੰਘਬੀਕਾਨੇਰ34ਅਭੈ ਸਿੰਘਜੋਧਪੁਰ
9ਜਸਵੰਤ ਸਿੰਘਜੋਧਪੁਰ35ਬਹਾਦੁਰ ਸਿੰਘਜੋਧਪੁਰ
10ਉਦੈਭਾਨ ਸਿੰਘਧੌਲਪੁਰ36ਅਨੰਦ ਸਿੰਘਝਾਲਾਵਾੜ
11ਛਤਰਸਾਲਬੁੰਦੇਲਖੰਡ37ਜੋਰਾਵਰ ਸਿੰਘਝਾਲਾਵਾੜ
12ਇੰਦਰਮਨਓਰਛਾ38ਪਰਤਾਪ ਸਿੰਘਅਲਵਰ
13ਪ੍ਰਤਾਪ ਸਿੰਘਇਡਰ39ਬਖਤਾਵਰ ਸਿੰਘਅਲਵਰ
14ਭੀਮ ਸਿੰਘਕਿਸ਼ਨਗੜ੍ਹ40ਵਿਨੈ ਸਿੰਘਅਲਵਰ
15ਕੇਸਰ ਸਿੰਘਕਿਸ਼ਨਗੜ੍ਹ41ਸ਼ਿਵ ਸਿੰਘਉਦੈਪੁਰ
16ਸ਼ਿਆਮ ਸਿੰਘਮੇਵਾੜ42ਅਰਜੁਨ ਸਿੰਘਉਦੈਪੁਰ
17ਸ਼ੁਜਾਨ ਸਿੰਘਜੋਧਪੁਰ43ਰਾਜ ਸਿੰਘਉਦੈਪੁਰ
18??44ਜੈ ਸਿੰਘਕੋਟਾ
19ਪ੍ਰਿਥਵੀ ਸਿੰਘਕਿਸ਼ਨਗੜ੍ਹ45ਭੀਮ ਸਿੰਘਕੋਟਾ
20ਰਾਜਸਿੰਘਬੂੰਦੀ46ਜਗਤਸਿੰਘਕੋਟਾ
21ਬੁੱਧ ਸਿੰਘਬੂੰਦੀ47ਰਾਜ ਸਿੰਘਬਾਂਸਵਾੜਾ
22ਚੂੜ੍ਹਾਮਣੀਰੀਵਾ48ਲ਼ਾਲ ਸਿੰਘਬਾਂਸਵਾੜਾ
23ਸ਼ਿਵ ਸਿੰਘਗਵਾਲੀਅਰ49ਪ੍ਰਿਥਵੀਸਿੰਘਸ਼ਾਹਪੁਰਾ
24ਜੈ ਸਿੰਘਜੈਪੁਰ50ਨਾਰਾਇਣ ਸਿੰਘਸ਼ਾਹਪੁਰਾ
25ਰਾਮ ਸਿੰਘਜੈਪੁਰ51ਉਦੈ ਸਿੰਘਜੋਧਪੁਰ
26ਕੀਰਤ ਸਿੰਘਚੰਬਾ52ਸੰਗ੍ਰਾਮਸਿੰਘਮੇਵਾੜ
(ਉਪਰਕਤ 46 ਨਾਵਾਂ ਨਾਲ ਪਿਛੋਕੜ ਸਿੰਘ ਹੈ। Ref T Singh Mohali 9876766480)

ਇਨ੍ਹਾਂ ਨਾਵਾਂ ਥਾਵਾਂ ਦੀ ਕੋਈ ਸ਼ਾਹਦੀ ਨਾ ਹੋਣ ਕਰਕੇ ਹੋਰ ਖੋਜ ਕਰਨੀ ਅਰੰਭ ਕੀਤੀ ਤਾਂ ਗੁਰੂ ਕੀਆਂ ਸਾਖੀਆਂ ਵਿੱਚੋਂ ਹੇਠ ਲਿਖੀ ਲਿਖਤ ਮਿਲੀ:

ਭਾਈ ਨਾਨੂ ਸਿੱਖ ਨੇ ਖਲੇ ਹੋਏ (ਗੁਰੂ ਹਰਗੋਬਿੰਦ ਜੀ ਅੱਗੇ) ਅਰਦਾਸ ਕੀ “ਜੀ ਸੱਚੇ ਪਾਤਸ਼ਾਹ ਰਾਜਿਆਂ ਨੇ ਐਸਾ ਕੌਣ ਸਾ ਖੋਟਾ ਕਰਮ ਕੀਆ ਥਾ ਜਿਸ ਕਰਕੇ ਇਹਨੇ ਕਈ ਬਰਸ ਗੜ੍ਹ ਗਵਾਲੀਅਰ ਮੇ ਬੜਾ ਤਸੀਹਾ ਪਾਨਾ ਪੜਾਙ” ਗੁਰੂ ਜੀ ਨੇ ਕਹਾ “ਭਾਈ ਨਾਨੂ! ਹੰਡੂਰ ਕਾ ਰਾਜਾ ਨਰਾਇਣ ਚੰਦ ਥਾ ਜੋ ਏਕ ਲੜਾਈ ਮੇਂ ਰਾਜਾ ਕਲਿਆਣ ਚੰਦ ਕੇ ਸਾਥ ਮਾਰਾ ਗਿਆ ਥਾ। ਇਸਕੀ ਮ੍ਰਿਤੂ ਕੇ ਬਾਅਦ ਹੰਡੂਰ ਕੀ ਗਾਦੀ ਤੇ ਹਿੰਮਤ ਚੰਦ ਬੈਠਾ। ਭਾਵੀ ਪਰਬਲ! ਜਹਾਂਗੀਰ ਬਾਦਸ਼ਾਹ ਨੇ ਕਹਿਲੂਰੀ ਤੇ ਹੰਡੂਰੀ ਦੋਨੋਂ ਰਾਜਿਓਂ ਕੋ ਲਵਪੁਰ ਬੁਲਾ ਭੇਜਾ । ਇਨਕੇ ਜਾਨੇ ਪਰ ਬਾਦਸ਼ਾਹ ਨੇ ਇਹਨੇ ਬਤਾਇਆ ਕਿ “ਤੁਸਾਂ ਨੇ ਸ਼ਹਿਜ਼ਾਦਾ ਖੁਸਰੋ ਕਾ ਸਾਥ ਦੀਆ ਥਾ।“ ਜਹਾਂਗੀਰ ਨੇ ਇਹ ਦੋਨੋਂ ਕੋ ਬੰਦੀਵਾਨ ਬਣਾਏ ਗੜ੍ਹ ਗਵਾਲੀਅਰ ਮੇ ਭੇਜ ਦੀਆ। ਗੁਰੂ ਜੀ ਨੇ ਕਹਾ, “ਭਾਈ ਸਿੱਖਾ ! ਗੜ੍ਹ ਗਵਾਲੀਅਰ ਮੇ ਕੋਈ ਭਾਗਾਂ ਵਾਲਾ ਹੀ ਬੰਦਾ ਰਿਹਾ ਹੋਏ ਕਿ ਬਾਹਰ ਆਤਾ ਥਾ । ਕਿਲੇ ਮੇ 103 ਬੰਦੀਵਾਨ ਥੇ ਜਿਨਮੇਂ ਸੇ ਬਾਵਨ ਰਾਜੇ ਲੰਬੀਆਂ ਕੈਦਾਂ ਵਾਲੇ ਥੇ । ਗੜ੍ਹ ਗਵਾਲੀਅਰ ਕਾ ਦਰੋਗਾ ਹਰੀ ਰਾਮ ਵਣਜਾਰਾ ਗੁਰੂ ਕਾ ਸਿੱਖ ਥਾ। ਇਸਕੇ ਪਾਸ ਮਦਰ ਦੇਸ ਸੇ ਬਾਬਾ ਬੁੱਢਾ, ਭਾਈ ਗੁਰਦਾਸ, ਭਾਈ ਬਲੂ, ਭਾਈ ਪੁਰਾਣਾ, ਭਾਈ ਕੀਰਤੀਆ ਆਦ ਸਿੱਖ ਪੰਜਾਬ ਸੇ ਆਤੇ ਰਹਿਤੇ ਥੇ।

"ਏਕ ਦਿਵਸ ਹਰੀ ਦਾਸ ਦਰੋਗਾ ਹਮਾਰੇ ਪਾਸ ਆਇਆ ਬੋਲਾ, “ ਜੀ ਸੱਚੇ ਪਾਤਸ਼ਾਹ! ਜਹਾਂਗੀਰ ਬਾਦਸ਼ਾਹ ਜਬ ਰਾਤ ਕੋ ਸੋਤਾ ਹੈ ਤੋ ਉਸੇ ਡਰਾਵਣੀਆਂ ਸੂਰਤਾਂ ਆਏ ਦਿਖਾਈ ਦੇਤੀ ਹੈ। ਇਹ ਸੁੱਤੇ ਪਏ ਕੋ ਆਗਾਮੀ ਆਵਾਜ਼ ਆਤੀ ਹੈ ਕਿ ਜਿਸ ਹਿੰਦ ਕੇ ਪੀਰ ਕੋ ਗੜ੍ਹ ਗਵਾਲੀਅਰ ਮੇ ਬੰਦੀਵਾਨ ਬਣਾ ਰੱਖਾ ਹੈ ਉਸੇ ਛੋੜ ਦੋ। ਬਾਦਸ਼ਾਹ ਨੇ ਨਜੂਮੀ ਬੁਲਾਏ ਪੂਛਾ । ਉਨਹੋਂ ਨੇ ਕਹਾ, “ਹਜ਼ਰਤ ਤੇਰੀ ਕੈਦ ਮੇਂ ਕਾਈ ਰੱਬੀ ਬੰਦਾ ਹੈ ਉਸੇ ਛੋੜ ਦੇਣਾ ਚਾਹੀਏ।“ ਭਾਈ ਨਾਨੂ ਏਕ ਦਿਉਂਹ ਦਰੋਗਾ ਫੇਰ ਆਇਆ, “ਬੋਲਾ ਜੀ ਸੱਚੇ ਪਾਤਸ਼ਾਹ! ਦਿੱਲੀ ਸੇ ਆਪਕੀ ਬੰਦ ਖਲਾਸੀ ਕਾ ਹੁਕਮ ਲੈ ਕੇ ਵਜ਼ੀਰ ਖਾਨ ਆਇਆ ਹੈ ।ਮੇਰੇ ਲੀਏ ਆਪਕਾ ਕਿਆ ਹੁਕਮ ਹੈ ।“ ਉਧਰ ਹਮਾਰਾ ਬੰਧਨ ਮੁਕਤ ਹੋਇ ਕੇ ਚਲੇ ਜਾਣਾ ਸੁਨ ਕਰ ਰਾਜੇ ਬੜੇ ਭੈਭੀਤ ਹੁਏ ਸਾਰਿਆਂ ਘਘਿਆਏ ਕੇ ਹਮਾਰੇ ਪਾਂਵ ਪਕੜ ਲੀਏ । ਕਹਾ, “ ਗਰੀਬ ਨਿਵਾਜ ! ਆਪ ਚਲੇ ਗਏ ਤਾਂ ਹਮਾਰੀ ਬੰਦ ਖਲਾਸੀ ਕਿਸੇ ਨਹੀਂ ਕਰਨੀ । ਪਹਿਲੇ ਹਮ ਕੋ ਬੰਧਨ ਮੁਕਤ ਕਰਾ ਲਿਆ ਜਾਏ ਪਾਛੇ ਆਪ ਨੇ ਜਾਣਾ।”

ਭਾਈ ਸਿੱਖਾ ਅਸਾਂ ਸਭ ਕੋ ਤਸੱਲੀ ਦਈ। ਵਜੀਰ ਖਾਨ ਕੋ ਬੁਲਾਏ ਹਮਨੇ ਕਹਾ, “ਜਬ ਤੱਕ ਇਨ ਬੰਦੀਵਾਨੋ ਕੀ ਬੰਦ ਖਲਾਸੀ ਨਹੀਂ ਹੋ ਜਾਤੀ, ਹਮ ਇਸ ਗੜ੍ਹ ਸੇ ਬਾਹਰ ਨਹੀਂ ਜਾਏਗੇ। ਵਜ਼ੀਰ ਖਾਨ ਇਹ ਸੁਣ ਕੇ ਗੜ ਗਵਾਲੀਅਰ ਸੇ ਵਾਪਸ ਦਿਲੀ ਪਰਤ ਆਇਆ । ਬਾਦਸ਼ਾਹ ਸੇ ਬੋਲਾ, “ਪੀਰ ਜੀ ਨੇ ਹਮੇ ਕਹਿ ਦੀਆ ਹੈ ਕਿ ਜਬ ਤੀਕ ਕੈਦੀ ਛੋੜੇ ਨਹੀਂ ਜਾਤੇ ਹਮ ਇਧਰ ਸੇ ਬਾਹਰ ਨਹੀਂ ਜਾਏਗੇ”। ਬਾਦਸ਼ਾਹ ਨੇ ਸਾਰੀ ਬਾਤ ਸੁਨ ਇਸੇ ਪਰਵਾਨਾ ਲਿਖਾਏ ਕੇ ਦੀਆ ਕਿ ‘ਥੋੜੀ ਮਿਆਦ ਵਾਲੇ ਕੈਦੀ ਛੋੜ ਦੀਏ ਜਾਏ, ਬੜੀ ਕੈਦੋਂ ਵਾਲੇ ਜੋ ਪੀਰ ਕਾ ਜਾਮਾ ਫੜ ਕੇ ਬਾਹਰ ਆਏ ਜਾਏ ਉਨਕੀ ਬੰਦ ਖਲਾਸ ਕੀ ਜਾਏ।ਭਾਈ ਸਿੱਖਾ !ਵਜ਼ੀਰ ਖਾਨ ਸ਼ਾਹੀ ਪਰਵਾਨਾ ਲੇ ਕੇ ਰਸਤੇ ਕਾ ਪੰਧ ਮੁਕਾਏ ਗਢ੍ਹ ਗਵਾਲੀਅਰ ਮੇ ਆਏ ਗਿਆ।

ਵਜ਼ੀਰ ਖਾਨ ਨੇ ਸ਼ਾਹੀ ਪਰਵਾਨਾ ਦਰੋਗਾ ਸੋ ਜਾਇ ਦੀਆ । ਇਸੇ ਬਾਦਸ਼ਾਹੀ ਪਰਵਾਨਾ ਵਾਚ ਛੋਟੀਆਂ ਕੈਦਾਂ ਵਾਲੇ ਸਾਰੇ ਕੈਦੀ ਰਿਹਾ ਕਰ ਦੀਏ। ਸਾਰੇ ਧਨ ਧੰਨ ਗੁਰੂ ਨਾਨਕ ਕਹਿਤੇ ਕਿਲੇ ਸੇ ਬਾਹਰ ਆਏ ਗਏ। ਲੰਬੀਆਂ ਕੈਦਾਂ ਵਾਲੇ ਕੈਦੀ ਜੋ ਪੀਛੇ ਰਹਿ ਗਏ ਥੇ ਅਸਾਂ ਸਭ ਕੋ ਧੀਰਜ ਦਈ। ਦਰੋਗਾ ਸੇ ਹਮਨੇ ਪੂਛਾ ਕਿ “ਬਾਦਸ਼ਾਹ ਨੇ ਇਨਕੇ ਮੁਤਲਕ ਕਿਆ ਲਿਖਾ ਹੈ”। ਦਰੋਗਾ ਹਰੀ ਰਾਮ ਬੋਲਾ, “ ਜੀ ਸੱਚੇ ਪਾਤਸ਼ਾਹ! ਤੇਰੀਆਂ ਤੂੰ ਹੀ ਜਾਣੇ। ਸ਼ਾਹੀ ਪਰਵਾਨਾ ਮੇ ਲਿਖਾ ਹੈ ਕਿ ਵੱਡੀਆਂ ਕੈਦਾਂ ਵਾਲੇ ਕੈਦੀ ਹੈਂ ਉਹ ਆਪਕਾ ਜਾਮਾ ਪਕੜ ਜਿਤਨੇ ਬਾਹਰ ਆਏ ਜਾਏ ਉਹਨੇ ਛੋੜ ਦਿਆ ਜਾਏ।“ ਭਾਈ ਨਾਨੂ ! ਅਸਾਂ ਹਰਿਦਾਸ ਸੇ ਕਹਾ, “ਹਮ ਬਾਦਸ਼ਾਹੀ ਲਿਖਾ ਸੁਣ ਲਿਆ ਹੈ ਅਸੀਂ ਗੜ੍ਹ ਕਾ ਤਿਆਗਨਾ ਫਜਰੇ ਕਰੇਗੇ । ਦਰੋਗਾ ਗੁਰੂ ਕਾ ਸਿੱਖ ਥਾ । ਅਸਾਂ ਉਸੇ ਕਹਿ ਕੇ ਇਕ ਸੋ ਏਕ (52!) ਕਲੀਆਂ ਵਾਲਾ ਚੋਗਾ ਬਨਵਾਏ ਲਿਆ ਭੋਰ ਹੋਤੇ ਸਭ ਰਾਜਿਓ ਕੋ ਚੋਗੇ ਕੀ ਏਕ ਏਕ ਕਲੀ ਫੜਾਏ ਸਭ ਕੀ ਬੰਦ ਖਲਾਸ ਕਰਾਏ ਦਈ। “ ਗੁਰੂ ਕੀਆਂ ਸਾਖੀਆਂ ਪੰਨਾ 34 ਸੇ 36)।

ਇਸਤਰ੍ਹਾਂ ਗੁਰੂ ਜੀ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 103 ਰਾਜਿਆਂ ਦੀ ਰਿਹਾਈ ਕਰਵਾਈ ਜਿਨ੍ਹਾਂ ਵਿੱਚੋਂ ਵੱਡੀ ਉਮਰ ਦੇ ਕੈਦੀ 52 ਪਹਾੜੀ ਰਾਜਿਆਂ ਦੀ ਰਿਹਾਈ ਅਪਣੇ ਚੋਗੇ ਦੀਆਂ 52 ਤਣੀਆਂ ਫੜ ਕੇ ਕਰਵਾਈ।ਇਨ੍ਹਾਂ 52 ਕੈਦੀਆਂ ਵਿੱਚੋਂ ਇੱਕ ਰਾਜਾ ਕਹਿਲੂਰ ਦਾ ਸੀ ਜਿਸ ਦਾ ਨਾਮ ਕਲਿਆਣ ਚੰਦ ਸੀ ਤੇ ਦੂਜਾ ਨਾਮ ਹੰਡੂਰ ਦੇ ਰਾਜਾ ਹਿੰਮਤ ਚੰਦ ਦਾ ਸੀ। ਇਨ੍ਹਾਂ ਨੂੰ ਸ਼ਹਿਜ਼ਾਦਾ ਖੁਸਰੋ ਦੀ ਮਦਦ ਕਰਨ ਕਰਕੇ ਕੈਦ ਕੀਤਾ ਗਿਆ ਸੀ।

ਦਿਤੀ ਹੋਈ ਤਾਲਿਕਾ ਅਨੁਸਾਰ ਕਹਿਲੂਰ ਰਾਜ ਦਾ ਨਾਂ ਤਾਂ ਠੀਕ ਸੀ ਪਰ ਰਾਜੇ ਦਾ ਦਿਤਾ ਨਾਮ ਅਜਮੇਰ ਸਿੰਘ ਮੇਲ ਨਹੀਨ ਖਾਂਦਾ ਸੀ।। ਹੰਡੂਰ ਦੇ ਰਾਜੇ ਅਤੇ ਰਾਜ ਦੋਨੋਂ ਹੀ ਸ਼ਾਮਿਲ ਨਹੀਂ ਸਨ।

ਇਸੇ ਤਰ੍ਹਾਂ ਹੀ ਓਰਛਾ ਰਾਜ ਦੇ ਬੰਦੀ ਰਾਜੇ ਰਾਮ ਸ਼ਾਹ ਦੇ 1607 ਈ: ਵਿੱਚ ਗਵਾਲੀਅਰ ਜੇਲ੍ਹ ਵਿੱਚ ਭੇਜੇ ਜਾਣ ਦਾ ਸਬੂਤ ਮਿਲਦਾ ਹੈ:

ਬਾਦਸ਼ਾਹ ਵਜੋਂ ਜਹਾਂਗੀਰ ਦੇ ਰਾਜ ਦੀ ਸ਼ੁਰੂਆਤ ਤੋਂ ਹੀ, ਉਸਨੇ ਕੰਟਰੋਲ ਲਈ ਬੁੰਦੇਲਾ ਮੁਖੀਆਂ ਦੀ ਅੰਦਰੂਨੀ ਦੁਸ਼ਮਣੀ ਦੇਖੀ। ਜਹਾਂਗੀਰ ਨੇ ਵੱਡੇ ਭਰਾ ਰਾਜਾ ਰਾਮ ਸ਼ਾਹ ਨੂੰ ਹਟਾ ਕੇ ਉਸਦੇ ਚਹੇਤੇ ਵੀਰ ਸਿੰਘ ਨੂੰ ਓਰਛਾ ਦਾ ਸ਼ਾਸਕ ਨਿਯੁਕਤ ਕੀਤਾ। ਇਸ ਨੇ ਰਾਮ ਸ਼ਾਹ ਦੇ ਪਰਿਵਾਰ ਦੀ ਦਿਲਚਸਪੀ ਨੂੰ ਬਹੁਤ ਪ੍ਰਭਾਵਿਤ ਕੀਤਾ। ।35॥ ਇਸ ਤਰ੍ਹਾਂ, ਰਾਮ ਸ਼ਾਹ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਭਰਤ ਸ਼ਾਹ, ਇੰਦਰਜੀਤ, ਰਾਓ ਭੂਪਾਲ, ਅੰਗਦ, ਪ੍ਰੇਮਾ, ਅਤੇ ਦੇਵੀ (ਉਤਾਰੇ ਹੋਏ ਰਾਜੇ ਦੀ ਪਤਨੀ) ਦੇ ਨਾਲ ਬਗਾਵਤ ਵਿੱਚ ਹਥਿਆਰ ਉਠਾਏ। ।35॥ ਹਾਲਾਂਕਿ, ਰਾਮ ਸ਼ਾਹ ਨੂੰ ਉਸਦੇ ਭਰਾ ਵੀਰ ਸਿੰਘ ਨੇ ਅਬਦੁੱਲਾ ਖਾਨ ਦੇ ਅਧੀਨ ਸ਼ਾਹੀ ਫੌਜ ਦੀ ਮਦਦ ਨਾਲ ਹਰਾਇਆ ਸੀ। ਫਿਰ ਬਰਖਾਸਤ ਬੁੰਦੇਲਾ ਮੁਖੀ ਫਰਾਰ ਹੋ ਗਿਆ ਅਤੇ ਦੋ ਸਾਲਾਂ ਤੱਕ ਮੁਗਲਾਂ ਨਾਲ ਲੜਦਾ ਰਿਹਾ ਜਦੋਂ ਤੱਕ ਕਿ ਉਹ 1607 ਵਿੱਚ ਗ੍ਰਿਫਤਾਰ ਨਹੀਂ ਹੋ ਗਿਆ ਅਤੇ ਗਵਾਲੀਅਰ ਵਿੱਚ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਚੰਦੇਰੀ ਦਾ ਇਲਾਕਾ ਉਸਦੀ ਸਰਪ੍ਰਸਤੀ ਵਜੋਂ ਦਿੱਤਾ ਗਿਆ। [10]

ਏਥੇ ਓਰਛਾ ਰਾਜ ਤਾਂ ਠੀਕ ਵਿਖਾਇਆ ਗਿਆ ਹੈ ਪਰ ਬੰਦੀ ਰਾਜੇ ਦਾ ਨਾਮ ਇੰਦਰਮਨ ਵਿਖਾਇਆ ਗਿਆ ਹੈ ਜੋ ਕਿ ਰਾਮ ਸ਼ਾਹ ਹੋਣਾ ਚਾਹੀਦਾ ਸੀ[

ਇਸ ਤਰ੍ਹਾਂ ਇਹ 52 ਬੰਦੀ ਰਾਜਿਆਂ ਦੇ ਨਾਵਾਂ ਥਾਂਵਾਂ ਦੀ ਤਾਲਿਕਾ ਸਹੀ ਸਿੱਧ ਨਹੀਂ ਹੁੰਦੀ ਤੇ ਇਸ ਬਾਰੇ ਹੋਰ ਖੋਜ ਦੀ ਲੋੜ ਹੈ।

ਹਵਾਲੇ

1. ਫੌਜਾ ਸਿੰਘ, "ਹਰਗੋਬਿੰਦ, ਗੁਰੂ (1595-1644)", ਸਿੱਖ ਧਰਮ ਦਾ ਐਨਸਾਈਕਲੋਪੀਡੀਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ, 2009,

2. ਐਚ.ਐਸ. ਸਿੰਘਾ, ਸਿੱਖ ਸਟੱਡੀਜ਼, ਕਿਤਾਬ 7, ਹੇਮਕੁੰਟ ਪ੍ਰੈਸ, 2009. ਪੰਨੇ 18-19 ISBN 978-8170102458,

3. ਗੁਰੂ ਕੀਆਂ ਸਾਖੀਆਂ, ਪਿਆਰਾ ਸਿੰਘ ਪਦਮ, ਗਿਆਨੀ ਗਰਜਾ ਸਿੰਘ, ਕਲਮ ਮੰਦਿਰ ਲੋਅਰ ਮਾਲ ਪਟਿਆਲਾ, 1986,

4. ਸਤਿਬੀਰ ਸਿੰਘ, ਗੁਰ ਭਾਰੀ-ਜੀਵਨੀ ਗੁਰੂ ਹਰਗੋਬਿੰਦ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਚੌਥੀ ਵਾਰ 1983.

5. ਤੇਜਾ ਸਿੰਘ ਗੰਡਾ ਸਿੰਘ, ਸਿੱਖ ਇਤਿਹਾਸ (1469-1765 ਈ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985

6. ਗਿਆਨੀ ਲਾਲ ਸਿੰਘ ਜੀ ਸੰਗਰੂਰ, ਗੁਰੂ ਖਾਲਸਾ ਤਵਾਰੀਖ, ਲਹੌਰ ਬੁੱਕ ਸ਼ਾਪ, ਲੁਧਿਆਣਾ,1998 ਬਿਕਰਮੀ

7. ਖਜ਼ਾਨ ਸਿੰਘ, ਹਿਸਟਰੀ ਆਫ ਸਿੱਖ ਰਿਲੀਜਨ, ਲੈਂਗੁਏਜ ਡਿਪਾਰਟਮੈਂਟ, ਪੰਜਾਬ, ਪਟਿਆਲਾ,1988

8. ਭੁਪਿੰਦਰ ਸਿੰਘ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਜੇਲ੍ਹ ਵਿੱਚ ਕੈਦ, Guru Hargobind Ji's Incarceration in Gwalior Prison)

9. ਜਸਬੀਰ ਸਿੰਘ ਸਰਨਾ, 9 ਨਵੰਬਰ, 2023 ਤੇਗ਼ਜ਼ਨ ਗੁਰੂ ਹਰਗੋਬਿੰਦ ਸਾਹਿਬ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਨਜ਼ਰਬੰਦੀ ਅਤੇ ਰਿਹਾਈ, ਸਿੱਖਨੈਟ

10. ਅਮੀਰ ਅਹਿਮਦ (2005), "ਮੁਗਲ ਕਾਲ ਦੌਰਾਨ ਬੁੰਦੇਲਾ ਵਿਦਰੋਹ: ਇੱਕ ਵੰਸ਼ਵਾਦੀ ਮਾਮਲਾ", ਬਾਬਰਨਾਮਾ
 
Last edited:

dalvinder45

SPNer
Jul 22, 2023
1,069
44
80
Please not the following from the above
ਗੁਰੂ ਜੀ ਨੇ ਕਹਾ, “ਭਾਈ ਸਿੱਖਾ ! ਗੜ੍ਹ ਗਵਾਲੀਅਰ ਮੇ ਕੋਈ ਭਾਗਾਂ ਵਾਲਾ ਹੀ ਬੰਦਾ ਰਿਹਾ ਹੋਏ ਕਿ ਬਾਹਰ ਆਤਾ ਥਾ । ਕਿਲੇ ਮੇ 103 ਬੰਦੀਵਾਨ ਥੇ ਜਿਨਮੇਂ ਸੇ ਬਾਵਨ ਰਾਜੇ ਲੰਬੀਆਂ ਕੈਦਾਂ ਵਾਲੇ ਥੇ । .......

ਵਜੀਰ ਖਾਨ ਕੋ ਬੁਲਾਏ ਹਮਨੇ ਕਹਾ, “ਜਬ ਤੱਕ ਇਨ ਬੰਦੀਵਾਨੋ ਕੀ ਬੰਦ ਖਲਾਸੀ ਨਹੀਂ ਹੋ ਜਾਤੀ, ਹਮ ਇਸ ਗੜ੍ਹ ਸੇ ਬਾਹਰ ਨਹੀਂ ਜਾਏਗੇ। ਵਜ਼ੀਰ ਖਾਨ ਇਹ ਸੁਣ ਕੇ ਗੜ ਗਵਾਲੀਅਰ ਸੇ ਵਾਪਸ ਦਿਲੀ ਪਰਤ ਆਇਆ । ਬਾਦਸ਼ਾਹ ਸੇ ਬੋਲਾ, “ਪੀਰ ਜੀ ਨੇ ਹਮੇ ਕਹਿ ਦੀਆ ਹੈ ਕਿ ਜਬ ਤੀਕ ਕੈਦੀ ਛੋੜੇ ਨਹੀਂ ਜਾਤੇ ਹਮ ਇਧਰ ਸੇ ਬਾਹਰ ਨਹੀਂ ਜਾਏਗੇ”। ਬਾਦਸ਼ਾਹ ਨੇ ਸਾਰੀ ਬਾਤ ਸੁਨ ਇਸੇ ਪਰਵਾਨਾ ਲਿਖਾਏ ਕੇ ਦੀਆ ਕਿ ‘ਥੋੜੀ ਮਿਆਦ ਵਾਲੇ ਕੈਦੀ ਛੋੜ ਦੀਏ ਜਾਏ, ਬੜੀ ਕੈਦੋਂ ਵਾਲੇ ਜੋ ਪੀਰ ਕਾ ਜਾਮਾ ਫੜ ਕੇ ਬਾਹਰ ਆਏ ਜਾਏ ਉਨਕੀ ਬੰਦ ਖਲਾਸ ਕੀ ਜਾਏ।ਭਾਈ ਸਿੱਖਾ !ਵਜ਼ੀਰ ਖਾਨ ਸ਼ਾਹੀ ਪਰਵਾਨਾ ਲੇ ਕੇ ਰਸਤੇ ਕਾ ਪੰਧ ਮੁਕਾਏ ਗਢ੍ਹ ਗਵਾਲੀਅਰ ਮੇ ਆਏ ਗਿਆ। (ਥੋੜੀ ਮਿਆਦ ਵਾਲੇ 51ਰਾਜੇ ਕੈਦੀ ਥੇ ਬੜੀ ਕੈਦੋਂ ਵਾਲੇ 52ਰਾਜੇ ਕੈਦੀ ਥੇ )

ਵਜ਼ੀਰ ਖਾਨ ਨੇ ਸ਼ਾਹੀ ਪਰਵਾਨਾ ਦਰੋਗਾ ਸੋ ਜਾਇ ਦੀਆ । ਇਸੇ ਬਾਦਸ਼ਾਹੀ ਪਰਵਾਨਾ ਵਾਚ ਛੋਟੀਆਂ ਕੈਦਾਂ ਵਾਲੇ ਸਾਰੇ ਕੈਦੀ ਰਿ ਹਾ ਕਰ ਦੀਏ। ਸਾਰੇ ਧਨ ਧੰਨ ਗੁਰੂ ਨਾਨਕ ਕਹਿਤੇ ਕਿਲੇ ਸੇ ਬਾਹਰ ਆਏ ਗਏ। ਲੰਬੀਆਂ ਕੈਦਾਂ ਵਾਲੇ ਕੈਦੀ ਜੋ ਪੀਛੇ ਰਹਿ ਗਏ ਥੇ ਅਸਾਂ ਸਭ ਕੋ ਧੀਰਜ ਦਈ। ਦਰੋਗਾ ਸੇ ਹਮਨੇ ਪੂਛਾ ਕਿ “ਬਾਦਸ਼ਾਹ ਨੇ ਇਨਕੇ ਮੁਤਲਕ ਕਿਆ ਲਿਖਾ ਹੈ”। ਦਰੋਗਾ ਹਰੀ ਰਾਮ ਬੋਲਾ, “ ਜੀ ਸੱਚੇ ਪਾਤਸ਼ਾਹ! ਤੇਰੀਆਂ ਤੂੰ ਹੀ ਜਾਣੇ। ਸ਼ਾਹੀ ਪਰਵਾਨਾ ਮੇ ਲਿਖਾ ਹੈ ਕਿ ਵੱਡੀਆਂ ਕੈਦਾਂ ਵਾਲੇ ਕੈਦੀ ਹੈਂ ਉਹ ਆਪਕਾ ਜਾਮਾ ਪਕੜ ਜਿਤਨੇ ਬਾਹਰ ਆਏ ਜਾਏ ਉਹਨੇ ਛੋੜ ਦਿਆ ਜਾਏ।“ ਭਾਈ ਨਾਨੂ ! ਅਸਾਂ ਹਰਿਦਾਸ ਸੇ ਕਹਾ, “ਹਮ ਬਾਦਸ਼ਾਹੀ ਲਿਖਾ ਸੁਣ ਲਿਆ ਹੈ ਅਸੀਂ ਗੜ੍ਹ ਕਾ ਤਿਆਗਨਾ ਫਜਰੇ ਕਰੇਗੇ । ਦਰੋਗਾ ਗੁਰੂ ਕਾ ਸਿੱਖ ਥਾ । ਅਸਾਂ ਉਸੇ ਕਹਿ ਕੇ ਇਕ ਸੋ ਏਕ (52!) ਕਲੀਆਂ ਵਾਲਾ ਚੋਗਾ ਬਨਵਾਏ ਲਿਆ ਭੋਰ ਹੋਤੇ ਸਭ ਰਾਜਿਓ ਕੋ ਚੋਗੇ ਕੀ ਏਕ ਏਕ ਕਲੀ ਫੜਾਏ ਸਭ ਕੀ ਬੰਦ ਖਲਾਸ ਕਰਾਏ ਦਈ। “ ਗੁਰੂ ਕੀਆਂ ਸਾਖੀਆਂ ਪੰਨਾ 34 ਸੇ 36)।

ਇਸਤਰ੍ਹਾਂ ਗੁਰੂ ਜੀ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 103 ਰਾਜਿਆਂ ਦੀ ਰਿਹਾਈ ਕਰਵਾਈ ਜਿਨ੍ਹਾਂ ਵਿੱਚੋਂ ਵੱਡੀ ਉਮਰ ਦੇ ਕੈਦੀ 52 ਪਹਾੜੀ ਰਾਜਿਆਂ ਦੀ ਰਿਹਾਈ ਅਪਣੇ ਚੋਗੇ ਦੀਆਂ 52 ਤਣੀਆਂ ਫੜ ਕੇ ਕਰਵਾਈ।ਇਨ੍ਹਾਂ 52 ਕੈਦੀਆਂ ਵਿੱਚੋਂ ਇੱਕ ਰਾਜਾ ਕਹਿਲੂਰ ਦਾ ਸੀ ਜਿਸ ਦਾ ਨਾਮ ਕਲਿਆਣ ਚੰਦ ਸੀ ਤੇ ਦੂਜਾ ਨਾਮ ਹੰਡੂਰ ਦੇ ਰਾਜਾ ਹਿੰਮਤ ਚੰਦ ਦਾ ਸੀ। ਇਨ੍ਹਾਂ ਨੂੰ ਸ਼ਹਿਜ਼ਾਦਾ ਖੁਸਰੋ ਦੀ ਮਦਦ ਕਰਨ ਕਰਕੇ ਕੈਦ ਕੀਤਾ ਗਿਆ ਸੀ।
 

Dalvinder Singh Grewal

Writer
Historian
SPNer
Jan 3, 2010
1,606
432
80
Tomorrow is Bandi Chhod Diwas. Guru Hargobind Sahib got 103 kings released from Gwalior Fort and not only 52 kings as is generally propagated. Bhata wahis have record of these events as to how Guru Hargobind sahib got these 103 kings released.

It is recorded in Guru Kian Sakhian as under, "Dear Sikh. Only the one who had better luck could come out of the Fort of Gwalior. There were 103 kings in prison, out of which 52 were with long-term imprisonments...
I called Wazir Khan and said, "Till all these prisoners are released, I will not go out of this fort." Wazir Khan (Cabinet Minister in Jehagir's Court) returned to Delhi from Gwalior. He told the King, "The saint (Peer Ji) has told me that he will not come out of the fort until all these prisoners are released.", The king heard what was said and wrote an order: "All those for lesser time in prison be released. Those with longer time imprisonment who come after catching the flap of his gown can be released." Wazir Khan took the order and, after covering the distance, came to Fort Gwalior. Wazir Khan gave the order to the Daroga (jail in charge). After reading the order, 51 kings with lesser imprisonment were released. All went out of the prison saying, "Great is Guru Nanak." I encouraged those with larger punishments to be left behind. Daroga asked me, "What has been written about those with long-time imprisonment?" "Only those with long-time imprisonment who go out catching your gown will be left." He told Bhai Nanau further, "Bhai Nanu! I told Hari Das Daroga "I have read the order. I will leave early morning tomorrow. Get a gown prepared with 52 flaps." The next day he got the remaining 52 kings out by asking them each to catch one flap of Gufru's dress" (Guru Kian Sakhian, pp. 34-36). This is how 103 kings were released. These included Raja Kalyan Chand, the king of Kehloor, and Raja Himmat Chand, the king of Handoor. Both of them were arrested to assist Prince Khusro.​
This is how Guru Hargobind Singh got 103 kings released from Gwalior Fort. I have collected some names of these kings, which are given separately.



ਗੁਰੂ ਜੀ ਨੇ ਕਹਾ, “ਭਾਈ ਸਿੱਖਾ ! ਗੜ੍ਹ ਗਵਾਲੀਅਰ ਮੇ ਕੋਈ ਭਾਗਾਂ ਵਾਲਾ ਹੀ ਬੰਦਾ ਰਿਹਾ ਹੋਏ ਕਿ ਬਾਹਰ ਆਤਾ ਥਾ । ਕਿਲੇ ਮੇ 103 ਬੰਦੀਵਾਨ ਥੇ ਜਿਨਮੇਂ ਸੇ ਬਾਵਨ ਰਾਜੇ ਲੰਬੀਆਂ ਕੈਦਾਂ ਵਾਲੇ ਥੇ । .......

ਵਜੀਰ ਖਾਨ ਕੋ ਬੁਲਾਏ ਹਮਨੇ ਕਹਾ, “ਜਬ ਤੱਕ ਇਨ ਬੰਦੀਵਾਨੋ ਕੀ ਬੰਦ ਖਲਾਸੀ ਨਹੀਂ ਹੋ ਜਾਤੀ, ਹਮ ਇਸ ਗੜ੍ਹ ਸੇ ਬਾਹਰ ਨਹੀਂ ਜਾਏਗੇ। ਵਜ਼ੀਰ ਖਾਨ ਇਹ ਸੁਣ ਕੇ ਗੜ ਗਵਾਲੀਅਰ ਸੇ ਵਾਪਸ ਦਿਲੀ ਪਰਤ ਆਇਆ । ਬਾਦਸ਼ਾਹ ਸੇ ਬੋਲਾ, “ਪੀਰ ਜੀ ਨੇ ਹਮੇ ਕਹਿ ਦੀਆ ਹੈ ਕਿ ਜਬ ਤੀਕ ਕੈਦੀ ਛੋੜੇ ਨਹੀਂ ਜਾਤੇ ਹਮ ਇਧਰ ਸੇ ਬਾਹਰ ਨਹੀਂ ਜਾਏਗੇ”। ਬਾਦਸ਼ਾਹ ਨੇ ਸਾਰੀ ਬਾਤ ਸੁਨ ਇਸੇ ਪਰਵਾਨਾ ਲਿਖਾਏ ਕੇ ਦੀਆ ਕਿ ‘ਥੋੜੀ ਮਿਆਦ ਵਾਲੇ ਕੈਦੀ ਛੋੜ ਦੀਏ ਜਾਏ, ਬੜੀ ਕੈਦੋਂ ਵਾਲੇ ਜੋ ਪੀਰ ਕਾ ਜਾਮਾ ਫੜ ਕੇ ਬਾਹਰ ਆਏ ਜਾਏ ਉਨਕੀ ਬੰਦ ਖਲਾਸ ਕੀ ਜਾਏ।ਭਾਈ ਸਿੱਖਾ !ਵਜ਼ੀਰ ਖਾਨ ਸ਼ਾਹੀ ਪਰਵਾਨਾ ਲੇ ਕੇ ਰਸਤੇ ਕਾ ਪੰਧ ਮੁਕਾਏ ਗਢ੍ਹ ਗਵਾਲੀਅਰ ਮੇ ਆਏ ਗਿਆ। (ਥੋੜੀ ਮਿਆਦ ਵਾਲੇ 51ਰਾਜੇ ਕੈਦੀ ਥੇ ਬੜੀ ਕੈਦੋਂ ਵਾਲੇ 52ਰਾਜੇ ਕੈਦੀ ਥੇ )

ਵਜ਼ੀਰ ਖਾਨ ਨੇ ਸ਼ਾਹੀ ਪਰਵਾਨਾ ਦਰੋਗਾ ਸੋ ਜਾਇ ਦੀਆ । ਇਸੇ ਬਾਦਸ਼ਾਹੀ ਪਰਵਾਨਾ ਵਾਚ ਛੋਟੀਆਂ ਕੈਦਾਂ ਵਾਲੇ ਸਾਰੇ ਕੈਦੀ ਰਿਹਾ ਕਰ ਦੀਏ। ਸਾਰੇ ਧਨ ਧੰਨ ਗੁਰੂ ਨਾਨਕ ਕਹਿਤੇ ਕਿਲੇ ਸੇ ਬਾਹਰ ਆਏ ਗਏ। ਲੰਬੀਆਂ ਕੈਦਾਂ ਵਾਲੇ ਕੈਦੀ ਜੋ ਪੀਛੇ ਰਹਿ ਗਏ ਥੇ ਅਸਾਂ ਸਭ ਕੋ ਧੀਰਜ ਦਈ। ਦਰੋਗਾ ਸੇ ਹਮਨੇ ਪੂਛਾ ਕਿ “ਬਾਦਸ਼ਾਹ ਨੇ ਇਨਕੇ ਮੁਤਲਕ ਕਿਆ ਲਿਖਾ ਹੈ”। ਦਰੋਗਾ ਹਰੀ ਰਾਮ ਬੋਲਾ, “ ਜੀ ਸੱਚੇ ਪਾਤਸ਼ਾਹ! ਤੇਰੀਆਂ ਤੂੰ ਹੀ ਜਾਣੇ। ਸ਼ਾਹੀ ਪਰਵਾਨਾ ਮੇ ਲਿਖਾ ਹੈ ਕਿ ਵੱਡੀਆਂ ਕੈਦਾਂ ਵਾਲੇ ਕੈਦੀ ਹੈਂ ਉਹ ਆਪਕਾ ਜਾਮਾ ਪਕੜ ਜਿਤਨੇ ਬਾਹਰ ਆਏ ਜਾਏ ਉਹਨੇ ਛੋੜ ਦਿਆ ਜਾਏ।“ ਭਾਈ ਨਾਨੂ ! ਅਸਾਂ ਹਰਿਦਾਸ ਸੇ ਕਹਾ, “ਹਮ ਬਾਦਸ਼ਾਹੀ ਲਿਖਾ ਸੁਣ ਲਿਆ ਹੈ ਅਸੀਂ ਗੜ੍ਹ ਕਾ ਤਿਆਗਨਾ ਫਜਰੇ ਕਰੇਗੇ । ਦਰੋਗਾ ਗੁਰੂ ਕਾ ਸਿੱਖ ਥਾ । ਅਸਾਂ ਉਸੇ ਕਹਿ ਕੇ ਇਕ ਸੋ ਏਕ (52!) ਕਲੀਆਂ ਵਾਲਾ ਚੋਗਾ ਬਨਵਾਏ ਲਿਆ ਭੋਰ ਹੋਤੇ ਸਭ ਰਾਜਿਓ ਕੋ ਚੋਗੇ ਕੀ ਏਕ ਏਕ ਕਲੀ ਫੜਾਏ ਸਭ ਕੀ ਬੰਦ ਖਲਾਸ ਕਰਾਏ ਦਈ। “ ਗੁਰੂ ਕੀਆਂ ਸਾਖੀਆਂ ਪੰਨਾ 34 ਸੇ 36)।

ਇਸਤਰ੍ਹਾਂ ਗੁਰੂ ਜੀ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 103 ਰਾਜਿਆਂ ਦੀ ਰਿਹਾਈ ਕਰਵਾਈ ਜਿਨ੍ਹਾਂ ਵਿੱਚੋਂ ਵੱਡੀ ਉਮਰ ਦੇ ਕੈਦੀ 52 ਪਹਾੜੀ ਰਾਜਿਆਂ ਦੀ ਰਿਹਾਈ ਅਪਣੇ ਚੋਗੇ ਦੀਆਂ 52 ਤਣੀਆਂ ਫੜ ਕੇ ਕਰਵਾਈ।ਇਨ੍ਹਾਂ 52 ਕੈਦੀਆਂ ਵਿੱਚੋਂ ਇੱਕ ਰਾਜਾ ਕਹਿਲੂਰ ਦਾ ਸੀ ਜਿਸ ਦਾ ਨਾਮ ਕਲਿਆਣ ਚੰਦ ਸੀ ਤੇ ਦੂਜਾ ਨਾਮ ਹੰਡੂਰ ਦੇ ਰਾਜਾ ਹਿੰਮਤ ਚੰਦ ਦਾ ਸੀ। ਇਨ੍ਹਾਂ ਨੂੰ ਸ਼ਹਿਜ਼ਾਦਾ ਖੁਸਰੋ ਦੀ ਮਦਦ ਕਰਨ ਕਰਕੇ ਕੈਦ ਕੀਤਾ ਗਿਆ ਸੀ।
 

A_seeker

Writer
SPNer
Jun 6, 2018
372
70
40
How come it's always on Deepawali?

The prisoners if released ,must have had certain date , how come it changes as per Hindu Calendar?

And

Celebrating bandi chor on a large scale is a recent phenomenon ..Many historical sources including those of British times doesn't include bandi chor as a festival holiday
 

Dalvinder Singh Grewal

Writer
Historian
SPNer
Jan 3, 2010
1,606
432
80
The Sikhs who went from Punjab, Daroga Hari Das, and the released kings celebrated the event with lighting lamps on the day Guru Hargobind left Gwalior. It was again celebrated when Guru Hargobind reached Amritsar. Some of the kings remained with Gyuru Hargonibind for some days. One such king who remained with Guru Hargobind for quite some time was asked by the Guru to get married and get settled. He stayed and got married, and his offspring settled in a village called Balada near Samrala. The kings of Bilaspur and Mandi left from Amritsar. One from his lineage rang me up and gave these details.
 

Dalvinder Singh Grewal

Writer
Historian
SPNer
Jan 3, 2010
1,606
432
80
YearHola MohallaBandi Chhorh DiharaParkash Guru Nanak
Moon phase

Full moon

New moon

Full moon

200319 Mar25 Oct8 Nov
20047 Mar12 Nov26 Nov
200526 Mar1 Nov15 Nov
200615 Mar21 Oct5 Nov
20074 Mar9 Nov24 Nov
200822 Mar28 Oct13 Nov
200911 Mar17 Oct2 Nov
20101 Mar5 Nov21 Nov
201120 Mar26 Oct10 Nov
20129 Mar13 Nov28 Nov
201328 Mar3 Nov17 Nov
201417 Mar23 Oct6 Nov
20156 Mar11 Nov25 Nov
201624 Mar30 Oct14 Nov
201713 Mar19 Oct4 Nov
20182 Mar7 Nov23 Nov
201921 Mar27 Oct12 Nov
202010 Mar14 Nov30 Nov

Provisional Future Dates​

Movable dates for Sikh festivals from 2021 to 2030 (these change every year in line with the lunar phase)

Dates below are Provisional only
YearHola MohallaBandi Chhorh DiharaParkash Guru Nanak
Moon phase

Full moon

New moon

Full moon

202129 Mar04 Nov19 Nov
202218 Mar24 Oct08 Nov
202311 Mar12 Oct27 Nov
202425 Mar01 Nov16 Nov
202514 Mar21 Oct05 Nov
202603 Mar08 Nov24 Nov
202722 Mar29 Oct14 Nov
202825 Mar17 Oct02 Nov
202901 Mar05 Nov21 Nov
203019 Mar26 Oct10 Nov
 

Dalvinder Singh Grewal

Writer
Historian
SPNer
Jan 3, 2010
1,606
432
80
ਉਹ 52 ਪਹਾੜੀ ਰਾਜੇ ਜਿਨਾਂ ਨੂੰ ਗੁਰੂ ਹਰ ਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਕਰਵਾਕੇ ਲੈ ਕੇ ਆਏ ਸੀ,,ਤੁਸੀਂ ਇਨਾਂ ਦੇ ਨਾਂਮ ਆਪਣੀ ਕਾਪੀ ਤੇ ਵੀ ਨੋਟ ਕਰ ਸਕਦਿਉ,,
1 ਜੋਧਪੁਰ ਦੇ ਰਾਜਾ ਬਿਕਰਮਜੀਤ ਸਿੰਘ
2 ਮਾਰਵਾੜ ਦੇ ਰਾਜਾ ਚੰਦਰਸੇਨ
3. ਮੇਵਾਰ ਦੇ ਰਾਜਾ ਅਮਰ ਸਿੰਘ
4. ਅੰਬਰ ਦੇ ਰਾਜਾ ਜੈ ਸਿੰਘ
5. ਰੇਵਾ ਦੇ ਰਾਜਾ ਅਗਰਸੈਨ
6. ਸਿਰੋਹੀ ਦੇ ਰਾਜਾ ਪਹੁ ਸਿੰਘ
7. ਬੂੰਦੀ ਦੇ ਰਾਜਾ ਦੁਰਜਨ ਸਿੰਘ
8. ਚੰਬਾ ਦੇ ਰਾਜਾ ਮਧੁਕਰ ਸਿੰਘ
9. ਉਦੈਪੁਰ ਦੇ ਰਾਜਾ ਵਿਕਰਮਾਦਿਤਿਆ
10. ਜੈਸਲਮੇਰ ਦੇ ਰਾਜਾ ਸਾਲੀਵਾਹਨ
11. ਰਣਥੰਬੋਰ ਦੇ ਰਾਜਾ ਭੋਜ ਸਿੰਘ
12. ਗਵਾਲੀਅਰ ਦੇ ਰਾਜਾ ਇੰਦਰਜੀਤ ਸਿੰਘ
13. ਬੀਕਾਨੇਰ ਦੇ ਰਾਜਾ ਕਲਿਆਣ ਮਲ
14. ਮਾਛੇਰੀ ਦੇ ਰਾਜਾ ਕਾਂਤ ਸਿੰਘ
15. ਸੋਨੀਪਤ ਦੇ ਰਾਜਾ ਹਰੀ ਸਿੰਘ
16. ਕੋਟਾ ਦੇ ਰਾਜਾ ਭੀਮ ਸਿੰਘ
17. ਕੁਮਾਉਨ (ਉਤਰਾਖੰਡ)ਦੇ ਰਾਜਾ ਨਾਰਾਇਣ ਦਾਸ
18. ਨੂਰਪੁਰ ਦੇ ਰਾਜਾ ਗੋਪਾਲ ਸਿੰਘ
19. ਜੰਮੂ ਦੇ ਰਾਜਾ ਪ੍ਰਤਾਪ ਸਿੰਘ
20. ਛਤਰਪੁਰ ਦੇ ਰਾਜਾ ਰਾਜ ਸਿੰਘ
21. ਵਿਜਯਪੁਰ ਦੇ ਰਾਜਾ ਅਨਿਰੁੱਧ ਸਿੰਘ
22. ਧੌਲਪੁਰ ਦੇ ਰਾਜਾ ਉਦੈਪਾਨ ਸਿੰਘ
23. ਸਿਰਮੌਰ ਦੇ ਰਾਜਾ ਪੁਰਮਾ ਮਲ
24. ਜਸਰੋਟਾ( ਜੰਮੂ )ਦੇ ਰਾਜਾ ਸੁਖਵੀਰ ਸਿੰਘ
25. ਰਤਲਾਮ ਦੇ ਰਾਜਾ ਰਤਨ ਸਿੰਘ
26. ਮੰਦਸੌਰ ਦੇ ਰਾਜਾ ਸੋਹਣ ਸਿੰਘ
27. ਬਾਂਸਵਾਰਾ ਦੇ ਰਾਜਾ ਕਿਸ਼ਨ ਸਿੰਘ
28. ਕਿਸ਼ਨਗੜ੍ਹ ਦੇ ਰਾਜਾ ਦਲੇਲ ਸਿੰਘ
29. ਪਾਨਾ ਦੇ ਰਾਜਾ ਛੱਤਰਸਾਲ
30. ਅਲਵਰ ਦੇ ਰਾਜਾ ਮਿਤਸੇਨ
31. ਗੋਗਾਮੇੜੀ ਦੇ ਰਾਜਾ ਹਿੰਮਤ ਸਿੰਘ
32. ਸ਼ਾਹਪੁਰਾ ਦੇ ਰਾਜਾ ਸੌਂਗ ਰਾਮ
33. ਜੀਂਦ ਦੇ ਰਾਜਾ ਰਣਜੀਤ ਸਿੰਘ
34. ਕਾਂਗੜਾ ਦੇ ਰਾਜਾ ਕਰਮ ਸਿੰਘ
35. ਬਿਲਾਸਪੁਰ ਦੇ ਰਾਜਾ ਰਘੁਨਾਥ ਸਿੰਘ
36. ਬੀਕਾਨੇਰ ਦੇ ਰਾਜਾ ਅਨੂਪ ਸਿੰਘ
37. ਸੰਬਲਪੁਰ ਦੇ ਰਾਜਾ ਕਨਕ ਸਿੰਘ
38. ਗਿਧਾਉੜ ਦੇ ਰਾਜਾ ਮਾਨ ਸਿੰਘ
39. ਜਲੋਰ ਦੇ ਰਾਜਾ ਜਸਵੰਤ ਸਿੰਘ
40. ਸ਼ਿਕਾਰ ਦੇ ਰਾਜਾ ਰਾਮ ਸਿੰਘ
41. ਉਦੈਪੁਰ ਵਤੀ ਦੇ ਰਾਜਾ ਸਵਾਈ ਸਿੰਘ
42. ਫਰੀਦਕੋਟ ਦੇ ਰਾਜਾ ਕਿਰਤ ਸਿੰਘ
43. ਪੰਜਾਬ ਦੇ ਰਾਜਾ ਦਲੇਰ ਸਿੰਘ ਕਾਲਸੀਆ
44. ਜਬੁਹਾ (M.P) ਦੇ ਰਾਜਾ ਗਜ ਸਿੰਘ
45. ਦਾਂਤਾ (ਗੁਜਰਾਤ) ਦੇ ਰਾਜਾ ਸਤ੍ਯਸਾਲ
46. ਨਸੀਰਸਿੰਘ ਗੜ ਦੇ ਰਾਜੲ ਪ੍ਰਥੀਵੀਪਾਲ
47. ਕਰੋਲੀ (ਰਾਜਸਥਾਨ) ਦੇ ਰਾਜਾ ਰਾਜਪਾਲ
48. ਸਕਤੀ (ਛਤੀਸਗੜ੍ਹ) ਦੇ ਰਾਜਾ ਭੂਪਤ ਸਿੰਘ
49. ਮੇਹਾਡ਼ (ਮ.ਪ੍ਰ.) ਦੇ ਰਾਜਾ ਚਤਰ ਸਿੰਘ
50. ਸ਼ਿਵਪੁਰੀ (ਮ.ਪ੍ਰ.) ਦੇ ਰਾਜਾ ਸ਼ਿਵ ਸਿੰਘ
51. ਖਿਲਚੀਪੁਰ (ਮ.ਪ੍ਰ.) ਦੇ ਰਾਜਾ ਹਰੀਹਰ ਸਿੰਘ
52. ਨਗੋੜ (ਮ.ਪ੍ਰ.) ਦੇ ਰਾਜਾ ਉਦੈ ਸਿੰਘ
ਇਹ ਉਹ ਰਾਜੇ ਸੀ ਜੋ ਮੁਗਲ ਬਾਦਸ਼ਾਹ ਵੱਲੋਂ ਕੈਦ ਕੀਤੇ ਗਏ ਸੀ,,ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋਏ ਤਦ ਉਹਨਾਂ ਨੇ ਕਿਹਾ ਸੀ ਕਿ ਮੇਰੇ ਨਾਲ ਉਹ ਸਾਰੇ ਰਾਜੇ ਵੀ ਰਿਹਾ ਹੋਣ ਜਿਹੜੇ ਮੇਰੇ ਨਾਲ ਕੈਦ ਨੇ,ਤਦ ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਤੇ ਉਹਨਾਂ ਸਭ ਨੂੰ ਆਪਣੇ ਨਾਲ ਆਜ਼ਾਦ ਕਰਵਾਇਆ।ਇਸੇ ਕਰਕੇ ਅੱਜ ਸਿੱਖ ਸਮਾਜ ਬੰਦੀ ਛੋੜ ਦਿਵਸ ਮਨਾਉਂਦਾ ਹੈ,,
 

A_seeker

Writer
SPNer
Jun 6, 2018
372
70
40
ਉਹ 52 ਪਹਾੜੀ ਰਾਜੇ ਜਿਨਾਂ ਨੂੰ ਗੁਰੂ ਹਰ ਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਕਰਵਾਕੇ ਲੈ ਕੇ ਆਏ ਸੀ,,ਤੁਸੀਂ ਇਨਾਂ ਦੇ ਨਾਂਮ ਆਪਣੀ ਕਾਪੀ ਤੇ ਵੀ ਨੋਟ ਕਰ ਸਕਦਿਉ,,
1 ਜੋਧਪੁਰ ਦੇ ਰਾਜਾ ਬਿਕਰਮਜੀਤ ਸਿੰਘ
2 ਮਾਰਵਾੜ ਦੇ ਰਾਜਾ ਚੰਦਰਸੇਨ
3. ਮੇਵਾਰ ਦੇ ਰਾਜਾ ਅਮਰ ਸਿੰਘ
4. ਅੰਬਰ ਦੇ ਰਾਜਾ ਜੈ ਸਿੰਘ
5. ਰੇਵਾ ਦੇ ਰਾਜਾ ਅਗਰਸੈਨ
6. ਸਿਰੋਹੀ ਦੇ ਰਾਜਾ ਪਹੁ ਸਿੰਘ
7. ਬੂੰਦੀ ਦੇ ਰਾਜਾ ਦੁਰਜਨ ਸਿੰਘ
8. ਚੰਬਾ ਦੇ ਰਾਜਾ ਮਧੁਕਰ ਸਿੰਘ
9. ਉਦੈਪੁਰ ਦੇ ਰਾਜਾ ਵਿਕਰਮਾਦਿਤਿਆ
10. ਜੈਸਲਮੇਰ ਦੇ ਰਾਜਾ ਸਾਲੀਵਾਹਨ
11. ਰਣਥੰਬੋਰ ਦੇ ਰਾਜਾ ਭੋਜ ਸਿੰਘ
12. ਗਵਾਲੀਅਰ ਦੇ ਰਾਜਾ ਇੰਦਰਜੀਤ ਸਿੰਘ
13. ਬੀਕਾਨੇਰ ਦੇ ਰਾਜਾ ਕਲਿਆਣ ਮਲ
14. ਮਾਛੇਰੀ ਦੇ ਰਾਜਾ ਕਾਂਤ ਸਿੰਘ
15. ਸੋਨੀਪਤ ਦੇ ਰਾਜਾ ਹਰੀ ਸਿੰਘ
16. ਕੋਟਾ ਦੇ ਰਾਜਾ ਭੀਮ ਸਿੰਘ
17. ਕੁਮਾਉਨ (ਉਤਰਾਖੰਡ)ਦੇ ਰਾਜਾ ਨਾਰਾਇਣ ਦਾਸ
18. ਨੂਰਪੁਰ ਦੇ ਰਾਜਾ ਗੋਪਾਲ ਸਿੰਘ
19. ਜੰਮੂ ਦੇ ਰਾਜਾ ਪ੍ਰਤਾਪ ਸਿੰਘ
20. ਛਤਰਪੁਰ ਦੇ ਰਾਜਾ ਰਾਜ ਸਿੰਘ
21. ਵਿਜਯਪੁਰ ਦੇ ਰਾਜਾ ਅਨਿਰੁੱਧ ਸਿੰਘ
22. ਧੌਲਪੁਰ ਦੇ ਰਾਜਾ ਉਦੈਪਾਨ ਸਿੰਘ
23. ਸਿਰਮੌਰ ਦੇ ਰਾਜਾ ਪੁਰਮਾ ਮਲ
24. ਜਸਰੋਟਾ( ਜੰਮੂ )ਦੇ ਰਾਜਾ ਸੁਖਵੀਰ ਸਿੰਘ
25. ਰਤਲਾਮ ਦੇ ਰਾਜਾ ਰਤਨ ਸਿੰਘ
26. ਮੰਦਸੌਰ ਦੇ ਰਾਜਾ ਸੋਹਣ ਸਿੰਘ
27. ਬਾਂਸਵਾਰਾ ਦੇ ਰਾਜਾ ਕਿਸ਼ਨ ਸਿੰਘ
28. ਕਿਸ਼ਨਗੜ੍ਹ ਦੇ ਰਾਜਾ ਦਲੇਲ ਸਿੰਘ
29. ਪਾਨਾ ਦੇ ਰਾਜਾ ਛੱਤਰਸਾਲ
30. ਅਲਵਰ ਦੇ ਰਾਜਾ ਮਿਤਸੇਨ
31. ਗੋਗਾਮੇੜੀ ਦੇ ਰਾਜਾ ਹਿੰਮਤ ਸਿੰਘ
32. ਸ਼ਾਹਪੁਰਾ ਦੇ ਰਾਜਾ ਸੌਂਗ ਰਾਮ
33. ਜੀਂਦ ਦੇ ਰਾਜਾ ਰਣਜੀਤ ਸਿੰਘ
34. ਕਾਂਗੜਾ ਦੇ ਰਾਜਾ ਕਰਮ ਸਿੰਘ
35. ਬਿਲਾਸਪੁਰ ਦੇ ਰਾਜਾ ਰਘੁਨਾਥ ਸਿੰਘ
36. ਬੀਕਾਨੇਰ ਦੇ ਰਾਜਾ ਅਨੂਪ ਸਿੰਘ
37. ਸੰਬਲਪੁਰ ਦੇ ਰਾਜਾ ਕਨਕ ਸਿੰਘ
38. ਗਿਧਾਉੜ ਦੇ ਰਾਜਾ ਮਾਨ ਸਿੰਘ
39. ਜਲੋਰ ਦੇ ਰਾਜਾ ਜਸਵੰਤ ਸਿੰਘ
40. ਸ਼ਿਕਾਰ ਦੇ ਰਾਜਾ ਰਾਮ ਸਿੰਘ
41. ਉਦੈਪੁਰ ਵਤੀ ਦੇ ਰਾਜਾ ਸਵਾਈ ਸਿੰਘ
42. ਫਰੀਦਕੋਟ ਦੇ ਰਾਜਾ ਕਿਰਤ ਸਿੰਘ
43. ਪੰਜਾਬ ਦੇ ਰਾਜਾ ਦਲੇਰ ਸਿੰਘ ਕਾਲਸੀਆ
44. ਜਬੁਹਾ (M.P) ਦੇ ਰਾਜਾ ਗਜ ਸਿੰਘ
45. ਦਾਂਤਾ (ਗੁਜਰਾਤ) ਦੇ ਰਾਜਾ ਸਤ੍ਯਸਾਲ
46. ਨਸੀਰਸਿੰਘ ਗੜ ਦੇ ਰਾਜੲ ਪ੍ਰਥੀਵੀਪਾਲ
47. ਕਰੋਲੀ (ਰਾਜਸਥਾਨ) ਦੇ ਰਾਜਾ ਰਾਜਪਾਲ
48. ਸਕਤੀ (ਛਤੀਸਗੜ੍ਹ) ਦੇ ਰਾਜਾ ਭੂਪਤ ਸਿੰਘ
49. ਮੇਹਾਡ਼ (ਮ.ਪ੍ਰ.) ਦੇ ਰਾਜਾ ਚਤਰ ਸਿੰਘ
50. ਸ਼ਿਵਪੁਰੀ (ਮ.ਪ੍ਰ.) ਦੇ ਰਾਜਾ ਸ਼ਿਵ ਸਿੰਘ
51. ਖਿਲਚੀਪੁਰ (ਮ.ਪ੍ਰ.) ਦੇ ਰਾਜਾ ਹਰੀਹਰ ਸਿੰਘ
52. ਨਗੋੜ (ਮ.ਪ੍ਰ.) ਦੇ ਰਾਜਾ ਉਦੈ ਸਿੰਘ
ਇਹ ਉਹ ਰਾਜੇ ਸੀ ਜੋ ਮੁਗਲ ਬਾਦਸ਼ਾਹ ਵੱਲੋਂ ਕੈਦ ਕੀਤੇ ਗਏ ਸੀ,,ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋਏ ਤਦ ਉਹਨਾਂ ਨੇ ਕਿਹਾ ਸੀ ਕਿ ਮੇਰੇ ਨਾਲ ਉਹ ਸਾਰੇ ਰਾਜੇ ਵੀ ਰਿਹਾ ਹੋਣ ਜਿਹੜੇ ਮੇਰੇ ਨਾਲ ਕੈਦ ਨੇ,ਤਦ ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਤੇ ਉਹਨਾਂ ਸਭ ਨੂੰ ਆਪਣੇ ਨਾਲ ਆਜ਼ਾਦ ਕਰਵਾਇਆ।ਇਸੇ ਕਰਕੇ ਅੱਜ ਸਿੱਖ ਸਮਾਜ ਬੰਦੀ ਛੋੜ ਦਿਵਸ ਮਨਾਉਂਦਾ ਹੈ,,
This list doesn't look authentic .

The detail of the 52 rajas emerges in 18th–19th-century Sikh texts, which are more of hagiographic rather than strictly historical.

Neither their are records of these Rajas from Persian mughal court documents .

Such a great event neither of 7th,8th,9th or 10th guru mentioned it .

Lately ..Many modern day pracharaks are promoting bandi chor festival to discourage Sikhs from celebrating Diwali.
 
📌 For all latest updates, follow the Official Sikh Philosophy Network Whatsapp Channel:

Latest Activity

Top