• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-5

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-5

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਰਾਏਪੁਰ ਰਾਣੀ

ਪੰਚਕੂਲਾ-ਬਰਵਾਲਾ-ਰਾਏਪੁਰ ਰਾਣੀ-ਨਰਾਇਣਗੜ੍ਹ-ਕਾਲਾ ਅੰਬ ਸੜਕ 'ਤੇ ਸਥਿਤ ਇੱਕ ਛੋਟਾ ਜਿਹਾ ਕਸਬਾ ਹੈ।ਇਹ ਪਹਿਲਾਂ ਰਾਜਪੂਤਾਂ ਦੀ ਚਾਲੀ-ਪੰਜਾਹ ਹਜ਼ਾਰ ਦੀ ਜਗੀਰੀ-ਰਿਆਸਤ ਹੁੰਦੀ ਸੀ ਜਿਸ ਦਾ ਅਪਣਾ ਇੱਕ ਛੋਟਾ ਜਿਹਾ ਕਿਲ੍ਹਾ ਸੀ ਜਿਸ ਦੇ ਅੰਦਰ ਹੀ ਇਹ ਰਹਿੰਦੇ ਸਨ।ਏਥੇ ਦਸ਼ਮੇਸ਼ ਜੀ ਟੋਕਾ ਸਾਹਿਬ ਤੋਂ ਅਪਣੇ ਸਿੱਖਾਂ ਅਤੇ ਪਰਿਵਾਰ ਸਮੇਤ ਆਏ ਸਨ ਪਰ ਗੁਰੂ ਜੀ ਨੂੰ ਰਹਿਣ ਲਈ ਥਾਂ ਨਾ ਦਿਤੀ।ਰਾਜੇ ਨੇ ਗੁਰੂ ਜੀ ਨੂੰ ਕਿਹਾ, "ਗੁਰੂ ਜੀ ਆਪ ਜੀ ਦੇ ਪਿੱਛੇ ਸਢੌਰੇ ਦੇ ਮੁਸਲਮਾਨ ਲੱਗੇ ਹੋਏ ਹਨ। ਜੇ ਮੈਂ ਆਪ ਜੀ ਨੂੰ ਰਹਿਣ ਵਾਸਤੇ ਥਾਂ ਦੇ ਦਿਤੀ ਤਾਂ ਮੈਨੂੰ ਮਾਰ ਦੇਣਗੇ" ਤਾਂ ਗੁਰੂ ਜੀ ਨੇ ਕਿਹਾ, "ਅੱਛਾ ਭਾਈ ! ਮੁਸਲਮਾਨ ਤਾਂ ਤੈਨੂੰ ਫਿਰ ਵੀ ਨਹੀਂ ਛੱਡਣ ਲੱਗੇ" ਤੇ ਗੁਰੂ ਜੀ ਲਾਉ ਲਸ਼ਕਰ ਨਾਲ ਉੱਤਰ ਦੀ ਤਰਫ ਇੱਕ ਮੀਲ ਡਾਗਰੀ ਨਦੀ ਪਾਰ ਕਰਕੇ ਡਾਗਰੀ ਦੇ ਦੂਜੇ ਕੰਢੇ ਜਾ ਬੈਠੇ, ਜਿੱਥੇ ਹੁਣ ਗੁਰਦੁਆਰਾ ਮਾਣਕ ਟਬਰਾ ਹੈ। ਪਿੱਛੋਂ ਜਦ ਮੁਸਲਮਾਨ ਮਾਰ ਮਾਰ ਕਰਦੇ ਆਏ ਤਾਂ ਪੁੱਛਣ ਲੱਗੇ ਕਿ ਇਥੇ ਹਿੰਦੂਆਂ ਦਾ ਪੀਰ ਆਇਆ ਸੀ ਉਹ ਕਿੱਥੇ ਹੈ।ਰਾਜਾ ਕਹਿਣ ਲੱਗਾ, "ਉਹ ਆਏ ਤਾਂ ਸਨ ਪਰ ਮੈਂ ਉਨ੍ਹਾਂ ਨੂੰ ਆਪ ਦੇ ਡਰੋਂ ਏਥੇ ਠਹਿਰਣ ਨਹੀਂ ਦਿਤਾ।" ਪਰ ਉਨ੍ਹਾਂ ਮੁਸਲਮਾਨਾਂ ਨੇ ਰਾਜੇ ਦਾ ਇਤਬਾਰ ਨਹੀਂ ਕੀਤਾ ਤੇ ਕਹਿਣ ਲੱਗੇ "ਤੂੰ ਝੂਠ ਬੋਲਦਾ ਹੈਂ।" ਰਾਜੇ ਦੇ ਵਾਰ ਵਾਰ ਕਹਿਣ ਤੇ ਵੀ ਉਹ ਨਹੀ ਮੰਨੇ ਤੇ ਰਾਜੇ ਦਾ ਸਿਰ ਵੱਢ ਕੇ ਨੇਜ਼ੇ ਉਤੇ ਟੰਗ ਕੇ ਸਢੌਰੇ ਨੂੰ ਲੈ ਗਏ ਤੇ ਪਿੰਡ iਪਿੰਡ ਇਹ ਡੌਂਡੀ ਪਿਟਵਾਉਂਦੇ ਗਏ ਕਿ ਜੋ ਹਿੰਦਆਂ ਦੇ ਪੀਰ ਦੀ ਮਦਦਕਰੇਗਾ ਉਸ ਦਾ ਵੀ ਇਹੋ ਹਸ਼ਰ ਹੋਵੇਗਾ।" ਪਿੱਛੋਂ ਰਾਣੀ ਨੇ ਵਿਚਾਰ ਕੀਤੀ ਕਿ ਨਾ ਹੀ ਗੁਰੂ ਜੀ ਦੀ ਸੇਵਾ ਸੁਰਖਿਆ ਹੋਈ ਤੇ ਨਾਂ ਹੀ ਰਾਜੇ ਦੀ ਜਾਨ ਬਚੀੇ।ਅਪਣੀ ਗਲਤੀ ਸੁਧਾਰਨ ਲਈ ਤੇ ਭੁੱਲਾਂ ਬਖਸ਼ਾਉਣ ਲਈ ਰਾਣੀ ਨੇ ਅਹਿਲਕਾਰਾਂ ਨਾਲ ਸਲਾਹ ਕਰਕੇ ਗੁਰੂ ਜੀ ਦੇ ਠਹਿਰਨ ਸਥਾਨ ਦਾ ਪਤਾ ਕਰਨ ਲਈ ਅਪਣੇ ਨੌਕਰ ਭੇਜੇ ਜਿਨ੍ਹਾਂ ਨੇ ਆ ਕੇ ਦੱਸਿਆ ਕਿ ਗੁਰੂ ਜੀ ਡਾਗਰੀ ਨਦੀ ਦੇ ਕੰਢੇ ਜੰਗਲ ਵਿੱਚ ਡੇਰੇ ਲਾਈ ਬੈਠੇ ਹਨ। ਰਾਣੀ ਆਪ ਨੰਗੇ ਪੈਰੀਂ ਗੁਰੂ ਜੀ ਦੇ ਸਥਾਨ ਤੇ ਗਈ ਤੇ ਸਾਰੀ ਦਾਸਤਾਨ ਆਖ ਸੁਣਾਈ ਤੇ ਇਹ ਕਿਹਾ ਕਿ ਆਪ ਜੀ ਦਾ ਵਾਕ ਪੂਰਾ ਹੋ ਗਿਆ ਹੈ ਜੋ ਆਪ ਕਹਿ ਕੇ ਆਏ ਸੀ।ਸੋ ਹੁਣ ਆਪ ਚੱਲੋ ਤੇ ਗਰੀਬਣੀ ਦੇ ਘਰ ਨੂੰ ਪਵਿਤਰ ਕਰੋ ਤੇ ਪਿਛਲੇ ਔਗਣਾਂ ਨੂੰ ਬਖਸ਼ੋ।ਗੁਰੂ ਜੀ ਕਿਲ੍ਹੇ ਵਿੱਚ ਵਾਪਸ ਆ ਗਏ ਅਤੇ ਇਕ ਬੋਹੜ ਦੇ ਹੇਠਾਂ ਆ ਕੇ ਬੈਠ ਗਏ ਜਿਸ ਜਗਾ ਅੱਜ ਕਲ੍ਹ ਮੰਜੀ ਸਾਹਿਬ ਗੁਰਦੁਆਰਾ ਹੈ।ਇਹ ਗੁਰਦਵਾਰਾ ਸਾਹਿਬ ਰਾਣੀ ਦਾ ਪੁਰਾਣੇ ਕਿਲ੍ਹੇ ਵਿੱਚ ਹੈ। ਏਥੇ ਗੁਰੂ ਜੀ ਨੇ ਬਹਿ ਕੇ ਪ੍ਰਸਾਦ ਛਕਿਆ ਸੀ।ਗੁਰੂ ਜੀ ਨੇ ਰਾਣੀ ਨੂੰ ਇੱਕ ਢਾਲ ਅਤੇ ਇੱਕ ਸ੍ਰੀ ਸਾਹਿਬ ਬਖਸ਼ਿਆ ਸੀ ਤੇ ਵਰ ਦਿਤਾ ਕਿ ਰਾਇਪੁਰ ਹੁਣ ਰਾਣੀ ਕਾ ਰਾਇਪੁਰ ਕਰਕੇ ਜਾਣਿਆ ਜਾਵੇਗਾ। ਇਹ ਗੁਰਦੁਆਰਾ ਹੁਣ ਤ੍ਰਿਵੇਣੀ ਭਾਵ ਬੋਹੜ, ਪਿਪੱਲ ਅਤੇ ਨਿੰਮ ਤਿੰਨਾਂ ਦਰਖਤਾਂ ਦੇ ਸੁਮੇਲ ਦੇ ਹੇਠ ਹੈ।ਮੰਜੀ ਸਾਹਿਬ ਉੱਪਰ ਗੁੰਮਟ ਬਣਿਆ ਹੋਇਆ ਹੈ। ਗੁਰਦੁਆਰੇ ਦੀ ਮਾਨਤਾ ਸਾਰੇ ਨਿਵਾਸੀਆਂ ਵਿੱਚ ਹੈ ਤੇ ਗੁਰਦੁਆਰਾ ਸਾਹਿਬ ਦਾ ਬੜਾ ਅਦਬ ਕੀਤਾ ਜਾਂਦਾ ਹੈ।ਇਹ ਲੋਕ ਤੰਬਾਕੂ ਬਹੁਤ ਪੀਂਦੇ ਹਨ ਪਰ ਗੁਰਦੁਆਰਾ ਸਾਹਿਬ ਦੇ ਇਰਦ ਗਿਰਦ ਕੋਈ ਵੀ ਤੰਬਾਕੂ ਸੇਵਨ ਨਹੀਂ ਕਰਦਾ। (ਧੰਨਾ ਸਿੰਘ ਚਹਿਲ, ਸਾਈਕਲ ਯਾਤ੍ਰਾ, ਪੰਨਾ 188)

ਅਸੀਂ ਅਪਣੀ ਕਾਰ ਮਾਣਕ ਟਬਰਾ ਤੋਂ ਰਾਇਪੁਰ ਰਾਣੀ ਨੂੰ ਜਾਂਦੀ ਸੜਕ ਤੇ ਪਾ ਲਈ। ਫਾਸਲਾ ਤਾਂ ਬਹੁਤਾ ਨਹੀਂ ਸੀ ਪਰ ਸੜਕ ਕੁਝ ਟੁੱਟੀ ਹੋਣ ਕਰਕੇ ਮੁਸ਼ਕਲ ਜ਼ਰੂਰ ਆਈ। ਰਾਣੀ ਕਾ ਰਾਇਪੁਰ ਆ ਕੇ ਅਸੀਂ ਗੁਰਦੁਆਰਾ ਸਾਹਿਬ ਬਾਰੇ ਪੁੱਛਿਆ ਪਰ ਦੋ ਕੁ ਵਾਰ ਗਲਤ ਪਾਸਿਆਂ ਵਲੋਂੋਂ ਦੀ ਜਾਣ ਤੋਂ ਪਿਛੋਂ ਸਾਨੂੰ ਮਸਜਿਦ ਕੋਲ ਜਾਣ ਲਈ ਕਿਹਾ ਗਿਆ ਤੇ ਇਹ ਵੀ ਕਿ ਮਸਜਿਦ ਤੋਂ ਅੱਗੇ ਪੈਦਲ ਜਾਣਾ ਪਵੇਗਾ। ਮਸਜਿਦ ਕੋਲ ਰੁਕ ਕੇ ਅਸੀਂ ਇੱਕ ਬਜ਼ੁਰਗ ਤੋਂ ਗੁਰਦੁਆਰਾ ਸਾਹਿਬ ਬਾਰੇ ਪੁਛਿਆ ਤਾਂ ਉਸ ਨੇ ਕਿਹਾ, "ਧੰਨ ਭਾਗ! ਆਓ ਮੈਂ ਆਪ ਕੋ ਵਹਾਂ ਲੇ ਚਲਤਾ ਹੂੰ।" ਉਹ ਸਕੂਟਰ ਤੇ ਸੀ ਤੇ ਇਕ ਇਟਾਂ-ਟੈਲਾਂ ਵਾਲੀ ਗਲੀ ਵਿੱਚੋਂ ਦੀ ਸਾਨੂੰ ਕਿਲ੍ਹੇ ਦੇ ਦਰਵਾਜ਼ੇ ਤੇ ਲੈ ਗਿਆ।ਅਸੀਂ ਕਿਲ੍ਹੇ ਦੇ ਦੁਆਰ ਅੱਗੇ ਕਾਰ ਰੋਕੀ ਪਰ ਅੱਗੇ ਕਿਲ੍ਹੇ ਨੂੰ ਜੰਦਰਾ ਲੱਗਾ ਹੋਇਆ ਸੀ। ਸਾਨੂੰ ਇੱਕ ਵੱਡਾ ਝਟਕਾ ਲੱਗਿਆ ਕਿ ਅਸੀਂ ਗੁਰ ਅਸਥਾਨ ਦੇ ਦਰਸ਼ਨ ਕੀਤਿਆਂ ਬਿਨ ਰਹਿ ਜਾਵਾਂਗੇ ।ਇਸ ਦਾ ਦੁੱਖ ਸਾਨੂੰ ਬਹੁਤ ਜ਼ਿਆਦਾ ਸੀ।"ਪਰ ਉਸ ਬਜ਼ੁਰਗ ਨੇ ਹੋਸਲਾ ਦਿੰਦਿਆਂ ਕਿਹਾ," ਮੈਂ ਏਥੋਂ ਦੇ ਪਹਿਰੇਦਾਰ ਨੂੰ ਲੱਭ ਕੇ ਲਿਆਉਂਦਾ ਹਾਂ।" ਪਿੱਛੋਂ ਇਕ ਹੋਰ ਸਕੂਟਰ ਸਵਾਰ ਨੇ ਦੱਸਿਆ ਕਿ ਪਹਿਰੇਦਾਰ ਪਿੱਛੇ ਆ ਰਿਹਾ ਹੈ। ਤੇ ਫਿਰ ਉਸ ਦੇ ਆਉਣ ਦੀ ਖਬਰ ਹੋਰ ਦੋ ਤਿੰਨਾਂ ਨੇ ਦੇ ਦਿੱਤੀ ਤਾਂ ਇਹ ਬਜ਼ੁਰਗ ਰੁਕ ਗਿਆ ਅਤੇ ਅਪਣੀ ਗੱਲ ਜਾਰੀ ਰਖੀ, "ਸਾਡਾ ਇਸ ਗੁਰਦੁਆਰੇ ਵਿੱਚ ਪੂਰਾ ਨਿਸ਼ਚਾ ਹੈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨਦੇ। ਨਾਲੇ ਏਥੇ ਤਾਂ ਉਨ੍ਹਾਂ ਨੇ ਇਤਿਹਾਸ ਰਚਿਆ ਹੈ ਜਿਸ ਦਾ ਸ਼ਾਖਸ਼ਾਤ ਸਬੂਤ ਮਹਿਲਾਂ ਵਿੱਚ ਗੁਰਦੁਆਰਾ ਅਤੇ ਮਾਣਕ ਟਬਰਾ ਗੁਰਦੁਆਰਾ ਹਨ ਜਿਨ੍ਹਾਂ ਦੇ ਅਸੀਂ ਬਚਪਨ ਤੋਂ ਹੀ ਦਰਸ਼ਨ ਕਰਦੇ ਆਏ ਹਾਂ ਤੇ ਗੁਰੂ ਸਾਹਿਬ ਨਾਲ ਸਬੰਧਤ ਕਹਾਣੀਆਂ ਅਪਣੇ ਬਜ਼ੁਰਗਾਂ ਤੋਂ ਸੁਣਦੇ ਆਏ ਹਾਂ।ਅਸੀਂ ਏਥੇ ਹਮੇਸ਼ਾ ਅਪਣੇ ਸ਼ਰਧਾ ਦੇ ਫੁਲ ਭੇਟ ਕਰਦੇ ਹਾਂ ਤੇ ਪੁਰਬ ਮਨਾਉਂਦੇ ਹਾਂ ਭਾਵੇਂ ਕਿ ਸਾਰਾ ਖਰਚ ਰਾਣੀ ਦੇ ਪਰਿਵਾਰ ਵਾਲੇ ਹੀ ਕਰਦੇ ਹਨ।ਧੰਨਾ ਸਿੰਘ ਚਹਿਲ ਵਾਲੀ ਗੱਲ ਨੂ ਉਸ ਨੇ ਠੀਕ ਕਿਹਾ।
1688463038134.png


ਰਾਇਪੁਰ ਰਾਣੀ ਕਿਲ੍ਹਾ ਦੁਆਰ

ਅੱਜ ਕਲ੍ਹ ਰਾਣੀ ਦਾ ਪਰਿਵਾਰ ਸ਼ਹਿਰੋਂ ਬਾਹਰ ਸੁੰਦਰ ਕੋਠੀਆਂ ਵਿੱਚ ਰਹਿ ਰਿਹਾ ਹੈ ਤੇ ਕਿਲੇ੍ ਨੂੰ ਇਕ ਪਹਿਰੇਦਾਰ ਵੇਖਦਾ ਹੈ। ਗੁਰਦੁਆਰਾ ਸਾਹਿਬ ਲਈ ਗ੍ਰੰਥੀ ਦੀ ਸੇਵਾ ਵੀ ਹਿੰਦੂ ਪਰਿਵਾਰ ਵਿੱਚੋਂ ਇੱਕ ਸੱਜਣ ਨਿਭਾ ਰਹੇ ਹਨ।

1688463200905.png

ਗੁਰਦੁਆਰਾ ਮੰਜੀ ਸਾਹਿਬ ਰਾਇਪੁਰ ਰਾਣੀ ਪਾਤਸ਼ਾਹੀ ਦਸਵੀਂ
ਇੱਕ ਹੋਰ ਗਾਥਾ ਅਨੁਸਾਰ ਰਾਏਪੁਰ ਦੀ ਰਾਣੀ ਗੁਰੂ ਸਾਹਿਬ ਦਾ ਸਿਮਰਨ ਕਰਦੀ ਸੀ। ਉਨ੍ਹਾਂ ਦੀ ਇੱਛਾ ਪੂਰੀ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਇੱਥੇ ਆਏ ਸਨ। ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਸਿਪਾਹੀਆਂ ਨੇ ਕਿਲ੍ਹੇ ਦੇ ਦਰਵਾਜ਼ੇ ਨਹੀਂ ਖੋਲ੍ਹੇ। ਉਹ ਗੁਰੂ ਸਾਹਿਬ ਦੇ ਨਾਲ ਦੀ ਫੌਜ ਤੋਂ ਡਰ ਗਏ। ਜਦੋਂ ਅਗਲੇ ਦਿਨ ਰਾਣੀ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਾ।

1688463348975.png

ਤ੍ਰਿਵੇਣੀ (ਬੋਹੜ, ਪਿਪਲ, ਅਤੇ ਨਿੰਮ ਦੇ ਦਰਖਤ) ਥੱਲੇ ਗੁਰਦੁਆਰਾ ਰਾਇਪੁਰ ਰਾਣੀ

ਉਸਨੇ ਲੰਗਰ ਤਿਆਰ ਕੀਤਾ ਅਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਲੰਗਰ ਛਕਾਇਆ ਅਤੇ ਗੁਰੂ ਸਾਹਿਬ ਦੀ ਸੇਵਾ ਕੀਤੀ। ਫਿਰ ਉਸਨੇ ਗੁਰੂ ਸਾਹਿਬ ਨੂੰ ਕਿਲ੍ਹੇ ਦੇ ਦਰਸ਼ਨ ਕਰਨ ਲਈ ਬੇਨਤੀ ਕੀਤੀ। ਉਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਸਾਹਿਬ ਕਿਲ੍ਹੇ ਵਿਚ ਆਏ ਅਤੇ ਕੁਝ ਸਮਾਂ ਇੱਥੇ ਠਹਿਰੇ। ਗੁਰੂ ਸਾਹਿਬ ਨੇ ਵੀ ਉਸ ਨੂੰ ਅਸੀਸ ਦਿੱਤੀ ਅਤੇ ਇਸ ਸ਼ਹਿਰ ਦਾ ਨਾਂ ਰਾਏਪੁਰ ਰਾਣੀ ਰੱਖਿਆ ਗਿਆ।

1688463404984.png

ਖਸਤਾ ਹਾਲਤ ਵਿੱਚ ਰਾਇਪੁਰ ਰਾਣੀ ਕਿਲ੍ਹਾ

ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ਅਸੀਂ ਕਿਲੇ੍ਹ ਦੀ ਪਰਿਕਰਮਾ ਕੀਤੀ ਤਾਂ ਬੜੀ ਨਿਰਾਸ਼ਤਾ ਹੋਈ। ਕਿਲ੍ਹਾ ਛੋਟੀਆਂ ਇੱਟਾਂ ਦਾ ਸੀ ਪਰ ਥਾਂ ਥਾ ਤ੍ਰੇੜਾਂ ਦਸਦੀਆਂ ਸਨ ਕਿ ਇਹ ਕਿਲ੍ਹਾ ਬਹੁਤੇ ਦਿਨ ਨਹੀਂ ਰਹੇਗਾ। ਹੈਰਾਨੀ ਤਾਂ ਤ੍ਰਿਵੇਣੀ ਨੂੰ ਦੇਖ ਕੇ ਹੁੰਦੀ ਸੀ ਜਿਸ ਵਿੱਚ ਤਿੰਨੇ ਦਰਖਤ ਗੂੜੀ ਕਲੰਗੜੀ ਪਾਈ ਖੜੇ ਸਨ ਤੇ ਗਰੂ ਜੀ ਦੀ ਯਾਤਰਾ ਦੀ ਤਸਵੀਰ ਵੀ ਪੇਸ਼ ਕਰਦੇ ਸਨ।ਸਾਰੇ ਬਜ਼ੁਰਗਾਂ ਅਤੇ ਪਹਿਰੇਦਾਰ ਦਾ ਧੰਨਵਾਦ ਕਰਦੇ ਹੋਏ ਅਸੀਂ ਟੋਕਾ ਸਾਹਿਬ ਵੱਲ ਅਪਣੇ ਅਗਲੇ ਸਫਰ ਤੇ ਚੱਲ ਪਏ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top