• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-4

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-4

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ


ਗੁਰਦੁਆਰਾ ਮਾਣਕ ਟਬਰਾ ਸਾਹਿਬ ਤੇ ਰਾਇਪੁਰ ਰਾਣੀ

ਨਾਢਾ ਸਾਹਿਬ ਦੇ ਨੇੜੇ ਚੰਡੀਗੜ੍ਹ ਖੇਤਰ ਵਿੱਚ ਹੀ ਮਨੀਮਾਜਰਾ, ਕੂਹਣੀ ਸਾਹਿਬ ਆਦਿ ਗੁਰਦੁਆਰੇ ਗੁਰੂ ਗੋਬਿੰਦ ਸਿੰਘ ਦੀ ਪਾਉਂਟਾ ਸਾਹਿਬ ਦੀ ਯਾਤਰਾ ਨਾਲ ਸਬੰਧਤ ਹਨ ਜਿਥੇ ਅਸੀਂ ਵਾਪਸੀ ਵੇਲੇ ਜਾਣ ਦੀ ਸੋਚੀ ਸੀ। ਤਕਰੀਬਨ ਦੋ ਕੁ ਵਜੇ ਅਸੀਂ ਨਾਢਾ ਸਾਹਿਬ ਤੋਂ ਮਾਣਕ ਟਬਰਾ ਜਾਣ ਲਈ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਤੋਂ ਨਿਕਲ ਕੇ ਨੇਸ਼ਨਲ ਹਾਈਵੇ 7 ਤੇ ਕਾਰ ਮੋੜ ਲਈ।


1688436091982.png


ਨਾਢਾ ਸਾਹਿਬ ਤੋਂ ਮਾਣਕ ਟੱਬਰਾ ਮਾਰਗ

ਸਫਰ 20 ਕੁ ਮੀਲ ਦਾ ਸੀ ਸੜਕ ਬਹੁਤ ਵਧੀਆ ਸੀ ਤੇ ਅਸੀਂ ਅੱਧੇ ਘੰਟੇ ਵਿੱਚ ਪੁਰਾਣੀ ਰਿਆਸਤ ਰਾਮਗੜ੍ਹ ਵਿੱਚੋਂ ਦੀ ਹੁੰਦੇ ਹੋਏ ਅਸੀਂ ਮਾਣਕ ਟੱਬਰਾ ਦਾ ਬੋਰਡ ਪੜ੍ਹਿਆ ਤਾਂ ਕਾਰ ਮੋੜ ਲਈ। ਅੱਧਾ ਕੁ ਕਿਲੋਮੀਟਰ ਤੇ ਪਿੰਡ ਆ ਗਿਆ ਅਤੇ ਅਸੀਂ ਇੱਕ ਬਜ਼ੁਰਗ ਤੋਂ ਗੁਰਦੁਆਰਾ ਸਾਹਿਬ ਬਾਰੇ ਪੁਛਿਆ। ਥੋੜਾ ਪਿਛੇ ਤੋਂ ਹੀ ਗੁਰਦਆਰਾ ਸਾਹਿਬ ਲਈ ਰਾਹ ਜਾਂਦਾ ਸੀ। ਬਜ਼ੁਰਗ ਹਰਿਆਣਵੀ ਜਾਟ ਲਗਦਾ ਸੀ। ਉਸ ਤੋਂ ਨਾਮ ਪੁਛਿਆ ਤਾਂ ਉਸ ਨੇ ਅਪਣਾ ਨਾਮ ਆਹਲੂਵਾਲੀਆ ਦੱਸਿਆ। ਇਹ ਵੀ ਦੱਸਿਆ ਕਿ ਉਨ੍ਹਾਂ ਦੇ ਏਥੇ ਤਿੰਨ ਸੌ ਘਰ ਹਨ। ਗੁੱਜਰ ਤੇ ਹੋਰ ਜਾਤਾਂ ਤਾਂ ਮਾਮੂਲੀ ਹਨ। ਮੈਨੂੰ ਮਾਣਕ ਟੱਬਰਾ ਦਾ ਇਤਿਹਾਸ ਯਾਦ ਆਇਆ ਕਿ ਗੁਰੂ ਜੀ ਦੇ ਏਥੇ ਆਉਣ ਤੋਂ ਪਹਿਲਾਂ ਤਾਂ ਇਹ ਜੰਗਲ ਸੀ ।ਪਿੰਡ ਵਿੱਚ ਕਿਤੇ ਛੋਟੀ ਇੱਟ ਦੀ ਨਿਸ਼ਾਨੀ ਨਹੀਂ ਸੀ ਜਿਸ ਦਾ ਮਤਲਬ ਇਹ ਪਿੰਡ ਗੁਰੂ ਜੀ ਦੇ ਏਥੇ ਆਉਣ ਤੋਂ ਬਾਅਦ ਹੀ ਵਸਿਆ ਸੀ। ਬੰਦਾ ਸਿੰਘ ਬਹਾਦੁਰ ਪਿੱਛੋਂ ਏਥੇ ਮਿਸਲਾਂ ਵੇਲੇ ਜੱਸਾ ਸਿੰਘ ਆਹਲੂਵਾਲੀਆ ਦੇ ਆਉਣ ਦਾ ਜ਼ਿਕਰ ਸੀ ਜੋ ਮੈਂ ਟੋਕਾ ਸਾਹਿਬ ਦੇ ਇਤਿਹਾਸ ਵਿੱਚ ਪੜ੍ਹਿਆ ਸੀ।ਸ਼ਾਇਦ ਜੱਸਾ ਸਿੰਘ ਆਹਲੂਵਾਲੀਆ ਨੇ ਹੀ ਇਹ ਪਿੰਡ ਅਪਣੇ ਇਲਾਕੇ ਤੋਂ ਇਹ ਆਹਲੂਵਾਲੀਆ ਲਿਆ ਕੇ ਵਸਾਏ ਹੋਣ ।ਹੈਰਾਨੀ ਦੀ ਗੱਲ ਸੀ ਕਿ ਉਨ੍ਹਾਂ ਦੀ ਬੋਲੀ ਪੰਜਾਬੀ ਨਹੀਂ ਸੀ ਤੇ ਉਨ੍ਹਾਂ ਵਿੱਚੋਂ ਕਿਸੇ ਨੇ ਨਾ ਕੇਸ ਰੱਖੇ ਹੋਏ ਸਨ ਤੇ ਨਾ ਕੋਈ ਹੋਰ ਕਕਾਰ ਪਹਿਨਿਆ ਨਜ਼ਰ ਆ ਰਿਹਾ ਸੀ। ਇਸ ਲਈ ਜ਼ਰੂਰੀ ਸੀ ਕਿ ਇਸ ਤੱਥ ਦੀ ਹੋਰ ਡੂੰਘੀ ਖੋਜ ਕੀਤੀ ਜਾਂਦੀ। ਪਰ ਇਸ ਵਕਤ ਸਾਡੀ ਖਿੱਚ ਗੁਰਦੁਆਰਾ ਸਾਹਿਬ ਸੀ । ਖੇਤਾਂ ਵਿੱਚੋਂ ਦੀ ਜਾਂਦੀ ਛੋਟੀ ਸੜਕ ਤੇ ਜਾਂਦੇ ਹੋਏ ਉਹੀ ਸ਼ਾਹਰਾਹ ਆ ਗਿਆ ਜਿਸ ਉੱਤੇ ਗੁਰਦੁਆਰਾ ਮਾਣਕ ਟੱਬਰਾ ਦਾ ਵੱਡਾ ਬੋਰਡ ਲੱਗਿਆ ਹੋਇਆ ਸੀ।

ਗੁਰਦੁਆਰਾ ਸਾਹਿਬ ਦੇ ਦੁਆਰ ਤੋਂ ਅਸੀਂ ਕਾਰ ਗੁਰਦੁਆਰਾ ਸਾਹਿਬ ਵੱਲ ਮੋੜ ਲਈ। ਗੁਰਦੁਆਰਾ ਕੰਪਲੈਕਸ ਕਾਫੀ ਵੱਡਾ ਸੀ। ਖੱਬੇ ਪਾਸੇ ਲੰਗਰ ਸਾਹਿਬ, ਸਜੇ ਪਾਸੇ ਰਿਹਾਰਿਸ਼ ਅਤੇ ਸਾਹਮਣੇ ਗੁਰਦੁਆਰਾ ਸਾਹਿਬ ਦਾ ਭਵਨ ਸੀ।

1688436142450.png


ਕਾਰ ਪਾਰਕ ਕਰਕੇ ਹੱਥ ਮੂੰਹ ਧੋ ਕੇ ਪ੍ਰਕਾਸ਼ ਅਸਥਾਨ ਤੇ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅ!ਗੇ ਸੀਸ ਨਿਵਾਇਆ। ਗੁਰਦੁਆਰਾ ਵਿੱਚ ਇੱਕੋ ਇੱਕ ਸਿੱਖ ਬਜ਼ੁਰਗ ਆਇਆ ਜੋ ਦੇਗ ਵਰਤਾਉਣ ਦੀ ਡਿਉਟੀ ਨਿਭਾ ਰਿਹਾ ਸੀ। ਉਸ ਤੋਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪੁੱਛਿਆ ਤਾਂ ਜੋ ਉਸ ਨੇ ਦੱਸਿਆ, ਜੋ ਬਾਹਰ ਬੋਰਡ ਉਤੇ ਲਿਖਿਆ ਹੋਇਆ ਸੀ ਤੇ ਜੋ ਮੈਨੂੰ ਪਹਿਲਾਂ ਪੜ੍ਹਣ ਤੋਂ ਪਤਾ ਲੱਗਿਆ ਸੀ ਉਸਦਾ ਦਾ ਨਿਚੋੜ ਹਾਜ਼ਰ ਹੈ।
ਗੁਰਦੁਆਰਾ ਮਾਣਕ ਟਬਰਾ ਭਾਰਤ ਦੇ ਹਰਿਆਣਾ ਰਾਜ ਵਿੱਚ ਪੰਚਕੂਲਾ ਜ਼ਿਲ੍ਹੇ ਦੇ ਰਾਏਪੁਰ ਰਾਣੀ ਦੇ ਪੁਰਾਣੇ ਸ਼ਹਿਰ ਨੇੜੇ ਪਿੰਡ ਮਾਣਕ ਟਬਰਾ ਵਿੱਚ ਸਥਿਤ ਹੈ। ਗੁਰੂ ਗੋਬਿੰਦ ਰਾਏ ਜੀ (ਗੁਰੂ ਗੋਬਿੰਦ ਸਿੰਘ ਜੀ ਦਾ ਪੁਰਾਣਾ ਨਾਮ, ਗੁਰੂ ਗੋਬਿੰਦ ਦਾਸ ਵੀ) ਨੇ 1688 ਵਿਚ ਭੰਗਾਣੀ ਦੀ ਲੜਾਈ ਜਿੱਤੀ। ਜਦੋਂ ਉਹ ਬਹੁਤ ਸਾਰੇ ਸਿੱਖਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਜੀ ਵਾਪਸ ਪਰਤ ਰਹੇ ਸਨ, ਤਾਂ ਉਹ ਲਾਹੌਰਗੜ੍ਹ ਤੋਂ ਹੁੰਦੇ ਹੋਏ ਮਾਣਕ ਟਬਰਾ ਪਹੁੰਚੇ। ਅਤੇ ਟੋਕਾ ਸਾਹਿਬ (ਟੋਟਾ)। ਉਨ੍ਹੀਂ ਦਿਨੀਂ ਪਿੰਡ ਮਾਣਕ ਟਬਰਾ ਰਾਮਗੜ੍ਹ ਦੀ ਛੋਟੀ ਜਿਹੀ ਰਿਆਸਤ ਦਾ ਹਿੱਸਾ ਸੀ। ਤੇ ਦੋ ਰਾਤਾਂ ਠਹਿਰੇ ਜਿੱਥੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸੇਵਾ ਕੀਤੀ ਅਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਹੈ। ਵਰਤਮਾਨ ਵਿੱਚ ਇਸ ਗੁਰਦੁਆਰੇ ਨੂੰ ‘ਗੁਰਦੁਆਰਾ ਮਾਣਕ ਟਬਰਾ ਸਾਹਿਬ, ਪਾਤਸ਼ਾਹੀ 10’ ਵਜੋਂ ਜਾਣਿਆ ਜਾਂਦਾ ਹੈ। ਪਹਿਲਾਂ ਇਸ ਨੂੰ ‘ਗੁਰਦੁਆਰਾ ਸ੍ਰੀ ਗੁਰੂਆਣਾ ਸਾਹਿਬ’ ਕਿਹਾ ਜਾਂਦਾ ਸੀ। ਇੱਕ ਸਥਾਨਕ ਪ੍ਰਬੰਧਕ ਕਮੇਟੀ ਗੁਰਦੁਆਰੇ ਦੇ ਮਾਮਲਿਆਂ ਦੀ ਦੇਖ-ਰੇਖ ਕਰਦੀ ਹੈ। ‘ਗੁਰੂ ਕਾ ਲੰਗਰ’ਦਾ ਪ੍ਰਬੰਧ ਹੈ।ਜਦੋਂ ਸਥਾਨਕ ਸ਼ਾਸਕ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਰਾਏ ਜੀ ਮਾਣਕ ਟਬਰਾ ਵਿੱਚ ਆਏ ਹਨ, ਤਾਂ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਅਤੇ ਇੱਕ ਘੋੜਾ, ਇੱਕ ਤਲਵਾਰ ਅਤੇ ਬਹੁਤ ਸਾਰਾ ਨਕਦ ਭੇਟ ਕੀਤਾ। ਪ੍ਰਸੰਨ ਹੋਏ ਗੁਰੂ ਨੇ ਸਥਾਨਕ ਸ਼ਾਸਕ ਨੂੰ ਆਪਣਾ 'ਪੇਸ਼-ਕਬਜ਼' (ਇੱਕ ਹਥਿਆਰ) ਦਿੱਤਾ ਅਤੇ ਕਿਹਾ ਕਿ ਉਸ ਦੇ ਉੱਤਰਾਧਿਕਾਰੀ ਉਦੋਂ ਤੱਕ ਰਾਜ ਕਰਨਗੇ ਜਦੋਂ ਤੱਕ ਉਹ 'ਪੇਸ਼-ਕਬਜ਼' ਨੂੰ ਸਤਿਕਾਰ ਨਾਲ ਰੱਖਣਗੇ। ਗੁਰੂ ਸਾਹਿਬ ਨੇ ਇਸ ਅਸਥਾਨ ਨੂੰ ਬਖਸ਼ਿਸ਼ ਕੀਤੀ ਕਿ ਜੋ ਵੀ ਇਸ ਅਸਥਾਨ 'ਤੇ ਪੂਰੇ ਮਨ ਨਾਲ ਆਵੇਗਾ ਉਹ ਜੀਵਨ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ। ਇੱਥੋਂ ਗੁਰੂ ਜੀ ਰਾਣੀ ਦੇ ਰਾਏਪੁਰ (ਰਾਣੀ ਦਾ ਰਾਏਪੁਰ) ਲਈ ਰਵਾਨਾ ਹੋਏ। ਉਸ ਬਜ਼ੁਰਗ ਨੂੰ ਮੈਂ ਏਥੇ ਦੀ ਵਸੋਂ ਬਾਰੇ ਤੇ ਪਿੰਡ ਵਸਣ ਬਾਰੇ ਪੁਛਿਆ ਤਾਂ ਉਸ ਨੇ ਇਹ ਤਾਂ ਦੱਸਿਆ ਕਿ ਇਥੇ ਬਹੁਤੇ ਆਹਲੂਵਾਲੀਆ ਹੀ ਹਨ ਪਰ ਇਹ ਨਹੀਂ ਦੱਸ ਸਕਿਆ ਕਿ ਪਿੰਡ ਕਦੋਂ ਵਸਿਆ ਤੇ iਕਸ ਨੇ ਵਸਾਇਆ। ਜਦ ਉਸ ਤੋਂ ਇਹ ਪੁਛਿਆ ਕਿ ਜਦ ਏਥੇ ਸਿੱਖ ਵਸੋਂ ਨਹੀਂ ਤਾਂ ਏਡੇ ਵੱਡੇ ਭਵਨ ਕਿਵੇਂ ਉਸਰ ਗਏ। ਉਸ ਨੇ ਦੱਸਿਆ ਕਿ ਡੇਰਾ ਬਸੀ ਦੇ ਇਕ ਸਰਦਾਰ ਹਨ ਜਿਨ੍ਹਾ ਨੇ ਇਥੇ ਆਸੇ ਪਾਸੇ ਦੀ ਬਹੁਤ ਜ਼ਮੀਨ ਖਰੀਦੀ ਹੋਈ ਹੈ। ਜ਼ਮੀਨ ਤੋਂ ਜੋ ਵੀ ਕਮਾਈ ਹੁੰਦੀ ਹੈ ਉਹ ਇਹ ਗੁਰਦੁਆਰਾ ਸਾਹਿਬ ਬਣਾਉਣ ਅਤੇ ਵਧਾਉਣ ਤੇ ਲਗਾਉਂਦੇ ਰਹੇ ਹਨ। ਗੁਰਪੁਰਬਾਂ ਦਾ ਸਾਰਾ ਖਰਚਾ ਵੀ ਉਹ ਹੀ ਉਠਾਉਂਦਾ ਹੈ। ਵੱਡੇ ਪੁਰਬਾਂ ਤੇ ਆਸੇ ਪਾਸੇ ਦੇ ਪਿੰਡਾਂ ਤੋਂ ਵਾਹਵਾ ਸੰਗਤ ਜੁੜ ਜਾਂਦੀ ਹੈ ਜਿਸ ਕਰਕੇ ਪ੍ਰੋਗ੍ਰਾਮ ਬਹੁਤ ਵਧੀਆ ਹੋ ਜਾਂਦੇ ਹਨ। ਜੰਗਲ ਵਿੱਚ ਇਸ ਤਰ੍ਹਾਂ ਮੰਗਲ ਵਸਦੇ ਨੂੰ ਦੇਖ ਕੇ ਅਸੀਂ ਧੰਨ ਧੰਨ ਹੋ ਗਏ। ਗੁਰੂਆਂ ਦੀ ਜਿਨ੍ਹਾਂ ਸਥਾਨਾਂ ਤੇ ਮਿਹਰ ਹੋ ਗਈ ਉਜਾੜ ਬੀਆਬਾਨ ਤੋਂ ਘੁੱਗ ਵਸਦੀਆਂ ਆਬਾਦੀਆਂ ਵਿੱਚ ਬਦਲ ਗਏ।ਇਹ ਰੰਗ ਮੈ ਚੰਡੀਗੜ੍ਹ ਪੰਚਕੂਲਾ ਮੋਹਾਲੀ ਟ੍ਰਾਈ ਸਿੱਟੀ ਵਿੱਚ ਗੁਰਦੁਆਰਿਆਂ ਉਦਾਲੇ ਬਹੁ ਮੰਜ਼ਿਲੇ ਉਸਰੇ ਦੇਖ ਲਏ ਸਨ। ਗੁਰੂ ਜੀ ਅਤੇ ਗੁਰੂ ਜੀ ਦੇ ਉਨ੍ਹਾਂ ਸਿਖਾਂ ਨੂੰ ਸੀਸ ਨਿਵਾਉਣਾ ਬਣਦਾ ਹੈ ਜਿਨ੍ਹਾਂ ਨੇ ਇਹ ਜੰਗਲ ਵਿੱਚ ਮੰਗਲ ਕੀਤੇ। ਉਨ੍ਹਾਂ ਤੋਂ ਵਾਰੇ ਵਾਰੇ ਜਾਂਦੇ ਅਸੀਂ ਰਾਇਪੁਰ ਰਾਣੀ ਵਲ ਵਧ ਗਏ।
ਹਵਾਲੇ
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top