Punjabi - ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-3

Dalvinder Singh Grewal

Writer
Historian
SPNer
Jan 3, 2010
975
413
77
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-3

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਕੁੱਲੂ
ਕੁੱਲੂ ਉਤਰ ਪੂਰਬ ਵਲ ਜ਼ਿਲੇ ਦਾ ਹੈੱਡਕੁਆਰਟਰ ਹੈ ਜੋ ਕਿ ਭੁੰਤਰ ਦੇ ਹਵਾਈ ਅੱਡੇ ਦੇ ਉੱਤਰ ਵਿਚ 10 ਕਿਲੋਮੀਟਰ (6.2 ਮੀਲ) ਕੁੱਲੂ ਘਾਟੀ ਵਿਚ ਬਿਆਸ ਦਰਿਆ ਦੇ ਕੰਢੇ ਤੇ ਸਥਿਤ ਹੈ। ਕੁੱਲੂ ਘਾਟੀ ਪੀਰ ਪੰਜਾਲ, ਥ~ਲੜੇ ਹਿਮਾਲੇ ਅਤੇ ਵੱਡੇ ਹਿਮਾਲੇ ਦੀਆਂ ਲੜੀਆਂ ਵਿਚਕਾਰ ਜੜਿਆ ਹੋਇਆ ਹੈ।ਕੁੱਲੂ ਘਾਟੀ ਇੱਕ ਵਿਆਪਕ ਖੁੱਲੀ ਵਾਦੀ ਹੈ ਜੋ ਬਿਆਸ ਦਰਿਆ ਅਤੇ ਮਨਾਲੀ ਅਤੇ ਲਾਰਗੀ ਦੇ ਵਿਚਕਾਰ ਹੈ। ਇਹ ਘਾਟੀ ਆਪਣੇ ਮੰਦਰਾਂ, ਉਚੀਆਂ ਪਹਾੜੀਆਂ ਤੇ ਹਰਿਆਵਲ ਭਰਪੂਰ ਬਿਆਸ ਵਾਦੀ ਲਈ ਜਾਣੀ ਜਾਂਦੀ ਹੈ ਜਿਸ ਵਿਚ ਚੀਲ ਅਤੇ ਦਿਓਦਾਰ ਅਤੇ ਸੇਬਾਂ ਦੇ ਬਗੀਚੇ ਬੜਾ ਹੀ ਪਿਆਰਾ ਨਜ਼ਾਰਾ ਪੇਸ਼ ਕਰਦੇ ਹਨ।ਫਲਾਂ ਦਾ ਭੰਡਾਰ ਹੈ ਜਿਨ੍ਹਾਂ ਵਿਚ ਸੇਬ, ਨਾਖਾਂ, ਖੁਰਮਾਨੀਆਂ, ਆਂੜੂ, ਲੂਚੇ ਆਦਿ ਬੜੇ ਮਸ਼ਹੂਰ ਹਨ। ਕੁਲੂ ਦਸਤਕਾਰੀ ਕਲਾ ਦੇ ਨਮੂਨੇ ਕੰਬਲਾਂ, ਧੁਸਿਆ, ਦਰੀਆਂ, ਨਮਦਿਆਂ ਤੇ ਫੁਟ-ਮੈਟਾਂ ਵਿਚ ਵੇਖੇ ਜਾ ਸਕਦੇ ਹਨ।

ਬਿਆਸ ਦਰਿਆ ਦੇ ਕੰਢਿਆਂ ਦੇ ਨਾਲ ਨਾਲ
ਭੁੰਤਰ ਤੋਂ ਅਗੇ ਬਿਆਸ ਦਰਿਆ ਦੇ ਨਾਲ ਨਾਲ ਜਾਂਦਾ ਸ਼ਾਹਰਾਹ ਬੜੇ ਮਨਮੋਹਕ ਦ੍ਰਿਸ਼ ਵਿਖਾਉਂਦਾ ਹੈ।ਪਥਰਾਂ ਉੋਤੋਂ ਦੀ ਸਾਫ ਸੁੰਦਰ ਕਲ-ਕਲ ਕਰਦਾ ਉਤਰਾਵਾਂ-ਚੜ੍ਹਾਵਾਂ ਵਿਚੋਂ ਦੀ ਵਗਦਾ-ਵਧਦਾ ਪਾਣੀ ਕੁਦਰਤ ਦੀ ਸੁੰਦਰਤਾ ਦਾ ਅਨੂਠਾ ਕਮਾਲ ਹੈ।ਇਸ ਘਾਟੀ ਦੀ ਅਸੀਮ ਕੁਦਰਤੀ ਸੁੰਦਰਤਾ ਸਦਕਾ ਇਸ ਨੂੰ ਦੇਵ ਘਾਟੀ ਵੀ ਕਿਹਾ ਗਿਆ ਹੈ। ਸਾਰੇ ਰਸਤੇ ਸਾਡੇ ਵਿਡੀਓ ਅਤੇ ਕੈਮਰੇ ਇਨ੍ਹਾਂ ਦ੍ਰਿਸ਼ਾਂ ਨੂੰ ਕੈਦ ਕਰਨ ਵਿਚ ਲੱਗੇ ਰਹੇ ਤੇ ਪਤਾ ਹੀ ਨਹੀ ਲੱਗਿਆ ਕਿ ਕਦੋਂ ਅਸੀਂਕੁਲੂ ਨੂੰ ਜੋੜਦਾ ਪੁਲ ਲੰਘ ਗਏ ਤੇ ਫਿਰ ਮਨਾਲੀ ਵਲ ਵਧ ਗਏੇ।

ਮਨੀਕਰਨ
ਮਨੀਕਰਨ ਤੋਂ ਭੁੰਤਰ ਤੇ ਕੁਲੂ ਹੁੰਦੇ ਹੋਏ ਅਸੀਂ 85 ਕਿਲੋਮੀਟਰ ਦਾ ਸਫਰ ਢਾਈ ਘੰਟੇ ਵਿਚ ਤਹਿ ਕਰਕੇ ਮਨਾਲੀ ਪਹੁੰਚੇ।ਕੁਲੂ ਮਨਾਲੀ ਸ਼ਾਹਰਾਹ ਨੰਬਰ 3 ਉਤੇ ਸੜਕ ਤੇ ਕੁਝ ਪੱਥਰ ਡਿਗੇ ਹੋਣ ਕਰਕੇ ਅਤੇ ਸੜਕ ਹੋਰ ਚੌੜੀ ਕਰਨ ਦੀ ਕਵਾਇਦ ਸਦਕੇ ਸਾਨੂੰ ਕਿਆਸੇ ਸਮੇਂ ਤੋਂ ਵੱਧ ਸਮਾਂ ਲੱਗ ਗਿਆ।ਪਹਾੜੀ ਸਫਰ ਵਿਚ ਸਮਾਂ ਕੋਈ ਖਾਸ ਮਹਤਵ ਨਹੀਂ ਰੱਖਦਾ। ਚੰਗਾ ਹੈ ਯੋਜਨਾ ਵਿਚ ਦੋ ਚਾਰ ਦਿਨ ਵੱਧ ਹੀ ਸ਼ਾਮਿਲ ਕਰ ਲੈਣੇ ਚਾਹੀਦੇ ਹਨ।

ਮਨੂੰ ਦੇ ਨਾਮ ਤੇ ਵਸਾਇਆ ਭਾਰਤ ਦੇ ਪਹਾੜਾਂ ਵਿੱਚ ਮਨਾਲੀ ਹਿਮਾਚਲ ਪ੍ਰਦੇਸ਼ ਦੇ ਕੁਲੂ ਜ਼ਿਲੇ ਵਿਚ ਹੀ ਇੱਕ ਸੈਲਾਨੀ ਸ਼ਹਿਰ ਹੈ ਜੋ ਬਿਆਸ ਦਰਿਆ ਦੇ ਨਾਲ ਵਸਦੀ ਕੁੱਲੂ ਘਾਟੀ ਦੇ ਉੱਤਰੀ ਸਿਰੇ ਤੇ ਸਥਿਤ ਹੈ । ਅਬਾਦੀ ਤਕਰੀਬਨ ਦਸ ਕੁ ਹਜ਼ਾਰ ਹੈ।ਕਰਾਕੁਰਮ ਦਰਰੇ ਤੋਂ ਲੇਹ-ਲਦਾਖ ਰਾਹੀਂ ਚੀਨ ਦੇ ਸ਼ਿਨਜ਼ਿਆਂਗ ਸੂਬੇ ਵਿਚਲੇ ਸਿਲਕ ਮਾਰਗ ਨੂੰ ਜੋੜਦਾ ਪੁਰਾਣਾ ਵਪਾਰਕ ਮਾਰਗ ਮਨਾਲੀ ਤਕ ਪਹੁੰਚਦਾ ਹੈ ਜਿਥੋਂ ਦੀ ਚੀਨ ਭਾਰਤ ਦਾ ਵਿਉਪਾਰ ਹੋਇਆ ਕਰਦਾ ਸੀ। ਮਨਾਲੀ ਭਾਰਤ ਦਾ ਇੱਕ ਪ੍ਰਸਿੱਧ ਸੈਰ -ਸਪਾਟਾ ਸਥਾਨ ਹੈ ਅਤੇ ਲਾਹੌਲ ਅਤੇ ਸiਪਤੀ ਜ਼ਿਲ੍ਹੇ ਦੇ ਨਾਲ ਨਾਲ ਲੱਦਾਖ ਦੇ ਲੇਹ ਸ਼ਹਿਰ ਦਾ ਦਰਵਾਜ਼ਾ ਵੀ ਹੈ।ਅੰਗ੍ਰੇਜ਼ਾਂ ਵੇਲੇ ਤੋਂ ਇਥੇ ਸੇਬਾਂ ਦੀ ਖੇਤੀ ਸ਼ੁਰੂ ਹੋਈ ਤਾਂ ਸੇਬਾਂ ਦੇ ਨਾਲ-ਨਾਲ ਆਲੂ ਬੁਖਾਰੇ ਅਤੇ ਨਾਸ਼ਪਾਤੀ ਕਸਬੇ ਦੀ ਖੇਤੀਬਾੜੀ-ਪ੍ਰਧਾਨ ਆਰਥਿਕਤਾ ਦਾ ਵੱਡਾ ਹਿੱਸਾ ਬਣ ਗਏ।ਏਥੋਂ ਫਲਾਂ ਦੇ ਟਰੱਕ ਭਰ ਭਰ ਥ~ਲੇ ਪੰਜਾਬ ਦਿਲੀ ਆਦਿ ਭੇਜੇ ਜਾਂਦੇ ਹਨ।

ਅਸੀਂ ਮਨਾਲੀ ਬੱਸ ਅੱਡੇ ਤੇ ਕੁਝ ਚਿਰ ਰੁਕੇ ਤਾਂ ਸੇਬ, ਆਲੂ ਬੁਖਾਰੇ ਅਤੇ ਨਾਸ਼ਪਾਤੀਆਂ ਵੇਚਣ ਵਾਲੀਆਂ ਔਰਤਾਂ ਦਾ ਝੁੰਡ ਆ ਉਦਾਲੇ ਹੋਇਆ ਤੇ ਇਕ ਦੂਜੇ ਤੋਂ ਅੱਗੇ ਵਧਕੇ ਮੁੱਲ ਘਟਾਕੇ ਫਲ ਪੇਸ਼ ਕਰਨ ਲੱਗੀਆਂ। ਸਾਨੂੰ ਪਤਾ ਸੀ ਅੱਗੇ ਇਹੋ ਜਿਹੇ ਫਲਾਂ ਨੂੰ ਤਰਸਣਾ ਪੈਣਾ ਹੈ ਸੋ ਅਸੀਂ ਫਲ ਖਰੀਦ ਕੇ ਅਪਣੀ ਕਾਰ ਭਰ ਲਈ ਤਾਂ ਕਿ ਲੋੜ ਵੇਲੇ ਕੋਲ ਕੁਝ ਖਾਣ ਨੂੰ ਹੋਵੇ। ਏਨੇ ਸਸਤੇ ਵਧੀਆ ਤੇ ਤਾਜ਼ੇ ਫਲ ਮੈਂ ਕਦੇ ਹੋਰ ਕਿਤੇ ਨਹੀਂ ਦੇਖੇ।

ਏਥੋਂ ਦੇ ਲੋਕ ਮਿਹਨਤੀ ਬੜੇ ਹਨ ਜੋ ਉਚੀਆਂ ਪਹਾੜੀਆਂ, ਬਿਨਾ ਸਾਹ ਲਏ ਚੜ੍ਹ ਜਾਂਦੇ ਹਨ। ਔਰਤਾਂ ਦੀ ਆਬਾਦੀ ਘੱਟ ਹੈ ਸਿਰਫ 36% ਹੀ ਔਰਤਾਂ ਹਨ। ਪੜ੍ਹਾਈ ਪੱਖੋਂ ਵੀ ਪਿਛੇ ਹਨ ਤੇ ਗਰੀਬੀ ਵੀ ਬਹੁਤ ਹੈ ਪਰ ਫਿਰ ਵੀ ਖੁਸ਼ ਦਿਖਾਈ ਦਿੰਦੇ ਹਨ। ਕਮਾਈ ਦਾ ਸਾਧਨ ਯਾਤਰੀ ਹਨ ਜੋ ਜੂਨ ਤੋਂ ਅਕਤੂਬਰ ਤੱਕ ਹੀ ਆਉਂਦੇ ਹਨ ਤੇ ਜਾਂ ਫਿਰ ਇਹ ਫਲ ਜੋ ਥੱਲੇ ਮੈਦਾਨਾਂ ਨੂੰ ਭੇਜੇ ਜਾਂਦੇ ਹਨ।

ਮਨਾਲੀ ਤੋਂ ਅੱਗੇ ਸਾਡੀ ਲੇਹ ਦੀ ਯਾਤਰਾ ਸ਼ੁਰੂ ਹੋ ਗਈ ਜੋ ਸਾਰੀ ਹੀ ਚੜ੍ਹਾਈ ਹੀ ਚੜ੍ਹਾਈ ਸੀ।ਜਦੋਂ ਪਹਾੜੀ ਸੜਕ ਯਾਤਰਾ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਤੁਹਾਡੇ ਦਿਮਾਗ ਨੂੰ ਪ੍ਰਭਾਵਤ ਕਰਦੀ ਹੈ ਉਹ ਹੈ ਸੁੰਦਰ ਨਜ਼ਾਰੇ। ਮਨਾਲੀ ਤੋਂ ਲੇਹ ਹਾਈਵੇ ਸੜਕ ਯਾਤਰਾ ਦਾ ਇਹ ਸਫਰ ਹੈ ਤਾਂ ਭਾਵੇਂ ਕਸ਼ਟਦਾਇਕ ਪਰ ਇਸ ਖੇਤਰ ਵਿਚ ਜੋ ਸੁੰਦਰ ਨਜ਼ਾਰੇ ਵੇਖਣ ਮਾਨਣ ਨੂੰ ਮਿਲਦੇ ਹਨ ਉਨ੍ਹਾਂ ਦੀ ਖੁਸ਼ੀ ਵਿਚ ਸਫਰ ਦੇ ਕਸ਼ਟ ਦਾ ਗਮ ਗੁਆਚ ਜਾਂਦਾ ਹੈ। ਬਰਫ ਨਾਲ ਢਕੇ ਪਹਾੜ, ਵਿਸ਼ਾਲ ਹਰੀਆਂ ਭਰੀਆ ਵਾਦੀਆਂ, ਕਲ ਕਲ ਕਰਦਾ ਛੋਟੀਆਂ ਨਦੀਆਂ ਤੇ ਨਾਲਿਆਂ ਦਾ ਪਾਣੀ, ਠੰਢੀ ਪਹਾੜੀ ਹਵਾ, ਤੇ ਰੰਗ ਬਿਰੰਗੇ ਵਸਤਰਾਂ ਵਿਚ ਸਜੇ ਪਹਾੜੀ ਲੋਕ ਬੜੇ ਰੋਮਾਂਚਕ ਦ੍ਰਿਸ਼ ਪੇਸ਼ ਕਰਦੇ ਹਨ। ਮਨਾਲੀ ਤੋਂ ਲੇਹ-ਲੱਦਾਖ ਯਾਤਰਾ ਲਈ ਸਭ ਤੋਂ ਚੰਗਾ ਸਮਾਂ ਜੂਨ ਤੋਂ ਸਤੰਬਰ ਤਕ ਦਾ ਹੈ।

ਮਨਾਲੀ-ਲੇਹ ਹਾਈਵੇ 473 ਕਿ.ਮੀ. ਲੰਬਾ ਹੈ।ਸਫਰ ਸਾਰਾ ਹੀ ਸੜਕ ਦਾ ਹੈ ਕਿਉਂਕਿ ਏਧਰ ਰੇਲ ਯਾਤਰਾ ਨਹੀਂ ਤੇ ਹਵਾਈ ਉਡਾਣਾ ਵੀ ਸਿਧੀਆਂ ਨਹੀਂ। ਰਾਹਾਂ ਵਿਚ ਘੱਟ ਰੁਕਣ ਨਾਲ ਕਾਰ ਰਾਹੀਂ 2 ਦਿਨਾਂ ਵਿਚ ਲੇਹ ਪਹੁੰਚ ਸਕੀਦਾ ਹੈ। ਕਿਉਂਕਿ ਅਸੀਂ ਰਾਹਾਂ ਵਿਚ ਵਿਡੀਓ ਵੀ ਤਿਆਰ ਕਰਨੇ ਸਨ ਇਸ ਲਈ ਸਾਨੂੰ ਘੱਟੋ ਘਟ ਤਿੰਨ ਦਿਨ ਲੱਗ ਜਾਣ ਦੀ ਉਮੀਦ ਸੀ।

ਮਨਾਲੀ ਤੋਂ ਲੇਹ ਰੋਡ ਦਾ ਨਕਸ਼ਾ: ਮਨਾਲੀ - ਰੋਹਤਾਂਗ - ਗ੍ਰਾਂਫੂ - ਕੋਖਸਰ - ਕੈਲੋਂਗ - ਜਿਸਪਾ - ਦਰਚਾ - ਜ਼ਿੰਗਜ਼ਿੰਗਬਾਰ - ਬਰਲਾਚਾ ਲਾ - ਭਰਤਪੁਰ - ਸਰਚੂ - ਗਾਟਾ ਲੂਪਸ - ਨਕੀ ਲਾ - ਲਾਚੂੰਲੰਗ ਲਾ - ਪੰਗ - ਤਾਂਗਲੰਗ ਲਾ - - ਉਪਸ਼ੀ - ਕਾਰੂ ਤੋਂ ਲੇਹ।
 

Attachments

 • Gurdwara Bhuntar H.P..jpg
  Gurdwara Bhuntar H.P..jpg
  83.7 KB · Reads: 64
 • To Kulu along the waters of Beas.jpg
  To Kulu along the waters of Beas.jpg
  56.2 KB · Reads: 60
 • Gurdwara Patshahi Pehli and banda Singh Bahadur, Bijlian Maha Dev.jpg
  Gurdwara Patshahi Pehli and banda Singh Bahadur, Bijlian Maha Dev.jpg
  48.7 KB · Reads: 64
 • travel Manali to Leh.jpg
  travel Manali to Leh.jpg
  29 KB · Reads: 62
 • Sangam f Beas and Parvati Rivers at Bhutar.jpg
  Sangam f Beas and Parvati Rivers at Bhutar.jpg
  45.3 KB · Reads: 67
 • map Manali to Leh.png
  map Manali to Leh.png
  471.6 KB · Reads: 71
MEET SPN ON YOUR MOBILES (TAP)
Top