(In Punjabi/ਪੰਜਾਬੀ) - Punjabi-ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ-2 | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) Punjabi-ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ-2

Dalvinder Singh Grewal

Writer
Historian
SPNer
Jan 3, 2010
555
359
74
ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ-2


ਪਿੰਡ ਦੇ ਜੋਤਸ਼ੀ ਪੰਡਿਤ ਹਰਦਿਆਲ ਨੇ ਜਨਮ ਕੁੰਡਲੀ ਤਿਆਰ ਕਰਦਿਆਂ ਕਿਹਾ, “ਇਹ ਕੋਈ ਆਮ ਬੱਚਾ ਨਹੀਂ ਹੈ। ਉਹ ਇੱਕ ਬ੍ਰਹਮ ਅਵਤਾਰ ਹੈ” । ਉਸਨੇ ਭਵਿੱਖਬਾਣੀ ਕੀਤੀ ਕਿ ‘ਇਸ ਆਤਮਾ ਦਾ ਸੰਸਾਰ ਉੱਤੇ ਡੂੰਘਾ ਪ੍ਰਭਾਵ ਪਏਗਾ’। 13 ਵੇਂ ਦਿਨ ਨਾਮਕਰਨ ਦੀ ਰਸਮ ਦੌਰਾਨ, ਪੰਡਿਤ ਹਰਦਿਆਲ ਨੇ ਬਾਲਕ ਦੀ ਵੱਡੀ ਭੈਣ ਦੇ ਨਾਮ ਤੇ 'ਨਾਨਕੀ' ਦੇ ਨਾਮ ਨਾਲ ਮਿਲਦਾ ਨਾਮ ‘ਨਾਨਕ' ਰੱਖ ਦਿੱਤਾ।

ਵੱਡਾ ਹੋਇਆ ਤਾਂ ਬਾਲਕਾਂ ਵਿਚ ਖੇਲ੍ਹਣ ਲੱਗਾ ਪਰ ਉਸ ਦਾ ਬਾਲਕਾਂ ਤੋਂ ਵੱਖਰਾ ਸੀ।ਟੇਕ ਲਾ ਕੇ ਉਸ ਪ੍ਰਮਾਤਮਾਂ ਨਾਲ ਜੁੜ ਜਾਂਦਾ ਤਾਂ ਜਗਤ ਦੀ ਸੁਧ ਭੁਲ ਜਾਂਦਾ।ਪੰਜ ਵਰਿ੍ਹਆਂ ਦਾ ਹੋਇਆ ਤਾਂ ਗੱਲਾਂ ਕਰਦਾ ਅਗਮ-ਨਿਗਮ ਦੀਆਂ, ਰੱਬੀ ਗਿਆਨ ਦੀਆਂ ਗੂੜ੍ਹੀਆਂ। ਜੋ ਵੀ ਗੱਲ ਕਰਦਾ ਸੋਚ-ਸਮਝ ਕੇ ਕਰਦਾ, ਸਾਰਿਆਂ ਦੀ ਨਿਸ਼ਾ ਕਰਵਾ ਦਿੰਦਾ।ਹਿੰਦੂ ਆਖਣ, “ਕੋਈ ਦੇਵਤਾ ਸਰੂਪ ਹੈ ਨਾਨਕ”। ਮੁਲਮਾਨ ਆਖਣ, “ਖੁਦਾ ਦਾ ਪੈਗੰਬਰ ਹੈ।“

1575169195678.png


ਗੁਰਦਵਾਰਾ ਬਾਲ ਲੀਲਾ ਸਾਹਿਬ ਜਿਥੇ ਬਾਲ ਨਾਨਕ ਬਾਲਕਾਂ ਨਾਲ ਖੇਲੇ।

ਸੱਤ ਸਾਲ ਦੀ ਉਮਰ ਵਿਚ, ਉਸਨੂੰ ਸਕੂਲ ਦੀ ਪੜ੍ਹਾਈ ਲਈ ਪਾਂਧੇ ਕੋਲ ਭੇਜਿਆ ਗਿਆ।ਪਾਂਧੇ ਦਾ ਵਿਸ਼ਵਾਸ਼ ਵਿਦਿਆਰਥੀ ਨਾਨਕ ਵਿਚ ਸ਼ੁਰੂ ਤੋਂ ਹੀ ਬਝ ਗਿਆ। ਪਾਂਧੇ ਨੇ ਪੈਂਤੀ ਅੱਖਰੀ ਦੇ ਪੂਰਨੇ ਫੱਟੀ (ਪੱਟੀ) ਤੇ ਪਾਏ ਤਾਂ ਨਾਨਕ ਨੇ ਪੈਂਤੀ ਅੱਖਰੀ ਦਾ ਅਧਿਆਤਮਕ ਪੱਖ ਲਿਖ ਦਿਤਾ। ਪਾਂਧੇ ਨੂੰ ਅਚਰਜ ਹੋਇਆ।

“ਵਾਹ! ਵਾਹ! ਤੈਨੂੰ ਇਹ ਗਿਆਨ ਕਿਥੋਂ ਹੋਇਆ?” ਹੈਰਾਨ ਹੋਏ ਪਾਂਧੇ ਨੇ ਪੁੱਛਿਆ। “ਜੋ ਮੈਨੂੰ ਪ੍ਰਮਾਤਮਾਂ ਨੇ ਲਿਖਾਇਆ ਮੈਂ ਲਿਖ ਦਿਤਾ,” ਨਾਨਕ ਨੇ ਮੁਸਕਰਾਉਂਦੇ ਹੋਏ ਕਿਹਾ।

ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥ ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥ ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥(ਸ੍ਰੀ ਗੁ ਗ੍ਰੰ ਸਾ, ਪੰਨਾ 16)

“ਹੋਰ ਸਭ ਚੀਜ਼ਾਂ ਦਾ ਅਧਿਐਨ ਕਰਨਾ ਫ਼ਜ਼ੂਲ ਹੈ। ਵਾਹਿਗੁਰੂ ਦੇ ਨਾਮ ਦੇ ਬਗੈਰ ਸਭ ਕੁਝ ਵਿਅਰਥ ਹੈ ।ਬਹੁਤ ਮਹਾਨ ਹੈ, ਕਮਾਲ ਹੈ ਸਾਰੀ ਦੁਨੀਆਂ ਦਾ ਕਰਤਾ। ਜਿਥੇ ਵੀ ਆਪਣਾ ਚਿੱਤ ਟਿਕਾਈਏ, ਪ੍ਰਮਾਤਮਾਂ ਦੇ ਨਾਮ ਨਾਲ ਜੁੜ ਜਾਈਏ। ਨਾਮ ਹੀ ਸਭ ਤੋਂ ਉੱਤਮ ਹੈ। ਨਾਮ ਤੋਂ ਸਦਾ ਸੁੱਖ ਤੇ ਅਨੰਦ ਪ੍ਰਾਪਤ ਹੁੰਦਾ ਹੈ। (ਪੁਰਾਤਨ ਜਨਮਸਾਖੀ, ਪੰਨਾ 23)

ਪੰਡਤ ਗੋਪਾਲ ਬੜਾ ਕਾਮਲ ਉਸਤਾਦ ਸੀ ਜਿਸ ਨੇ ਵਿਦਿਆਰਥੀ ਨਾਨਕ ਨੂੰ ਹਰ ਪੱਖੋਂ ਮਾਹਿਰ ਬਣਾਉਣ ਦੀ ਕੋਸ਼ਿਸ਼ ਕੀਤੀ। ਨਾਨਕ ਨੇ ਵੀ ਡੂੰਘੀ ਇਕਾਗਰਤਾ ਅਤੇ ਲਗਾਤਾਰ ਸਿਖਲਾਈ ਸਦਕਾ ਅਪਣੇ ਅਧਿਆਪਕ ਨੂੰ ਬੇਹਦ ਪ੍ਰਭਾਵਤ ਕੀਤਾ। ਬਾਲ ਨਾਨਕ ਦੀ ਵਿਸ਼ਿਆਂ ਦੀ ਪਕੜ ਬੜੀ ਮਜ਼ਬੂਤ ਹੋ ਗਈ ਤੇ ਉਸਦੇ ਖੋਜੀ ਦਿਮਾਗ ਤੇ ਕੁਦਰਤੀ ਸੂਝ ਨੇ ਗਿਆਨ ਦੇ ਵਾਧੇ ਵਿਚ ਇਕਸਾਰ ਪਰਿਪੱਕਤਾ ਵਿਖਾਈ।ਪਾਂਧੇ ਕੋਲੋਂ ਲੰਡੇ, ਟਾਕਰੀ, ਗਣਿਤ, ਭੂਗੋਲ, ਹਿਸਾਬ-ਕਿਤਾਬ ਅਤੇ ਵਪਾਰ ਦੀ ਸਿਖਲਾਈ ਪ੍ਰਾਪਤ ਕੀਤੀ।

ਪਾਂਧੇ ਗੋਪਾਲ ਨੂੰ ਨਾਨਕ ਦੀ ਏਨੀ ਤੇਜ਼ ਸੂਝ-ਸਮਝ ਤੇ ਹੈਰਾਨੀ ਹੋਈ, “ਪੰਡਿਤ ਹਰਦਿਆਲ ਨੇ ਸਹੀ ਭਵਿੱਖਬਾਣੀ ਕੀਤੀ ਸੀ। ਮੇਰੀ ਚੰਗੀ ਕਿਸਮਤ ਹੈ ਜੋ ਮੈਨੂੰ ਇਹੋ ਜਿਹਾ ਵਿਦਿਆਰਥੀ ਮਿਲਿਆ।ਮੈਂ ਜਿਤਨਾ ਸਿਖਾਇਆ ਹੈ, ਉਸ ਤੋਂ ਜ਼ਿਆਦਾ ਮੈਂ ਨਾਨਕ ਤੋਂ ਸਿੱਖਿਆ ਹੈ। ਇਸ ਤੋਂ ਵੱਧ ਮੈਂ ਹੋਰ ਕੀ ਸਿਖਾਂਵਾਂ ਹੋਰ ਸਿੱਖਣ ਲਈ ਮੇਰੇ ਕੋਲ ਆਉਣ ਦੀ, ਜ਼ਰੂਰਤ ਨਹੀਂ ਹੈ।ਉਹ ਕਿਤਨਾ ਮਹਾਨ ਹੁੰਦਾ ਹੈ ਜੋ ਆਪੇ ਨੂੰ ਅਤੇ ਪ੍ਰਮਾਤਮਾਂ ਨੂੰ ਸਮਝ ਲੈਂਦਾ ਹੈ। ਉਸ ਨੂੰ ਹੋਰ ਕੀ ਸਿਖਾਉਣ ਦੀ ਲੋੜ ਹੈ?” ਨਾਨਕ ਅਗਲੇ ਦਿਨ ਪਾਂਧੇ ਕੋਲ ਨਹੀਂ ਗਿਆ।

ਚਿੰਤਤ, ਮਹਿਤਾ ਕਾਲੂ ਨੇ ਉਸਨੂੰ ਪੰਡਿਤ ਬੈਜ ਨਾਥ ਕੋਲ ਹਿੰਦੂ ਸ਼ਾਸਤਰ, ਸੰਸਕ੍ਰਿਤ ਤੇ ਸੰਸਕ੍ਰਿਤੀ, ਸਿੱਖਣ ਲਈ ਭੇਜਿਆ। ਇਨ੍ਹਾਂ ਖੇਤਰਾਂ ਵਿਚ ਵੀ ਨਾਨਕ ਨੇ ਪੂਰੀ ਮੁਹਾਰਤਾ ਪ੍ਰਾਪਤ ਕੀਤੀ ਤੇ ਅਧਿਆਪਕ ਨੂੰ ਪ੍ਰਭਾਵਤ ਕੀਤਾ।ਫਿਰ ਰਾਏ ਬੁਲਾਰ ਦੀ ਸਲਾਹ 'ਤੇ, ਉਸਨੂੰ ਮੁੱਲਾਂ-ਕਾਜ਼ੀ ਕੁਤੁਬ-ਉਦ-ਦੀਨ ਕੋਲ ਭੇਜਿਆ ਗਿਆ, ਜਿਥੇ ਉਸਨੂੰ ਮੌਲਵੀ ਕੋਲੋਂ ਅਰਬੀ, ਤੁਰਕੀ, ਫਾਰਸੀ ਤੇ ਸਾਹਿਤ, ਮੁਸਲਿਮ ਸ਼ਾਸਤਰ, ਸਭਿਆਚਾਰ, ਪ੍ਰਬੰਧਕੀ ਅਤੇ ਨਿਆਂ ਪ੍ਰਣਾਲੀਆਂ ਸਿਖਾਈਆਂ ਗਈਆਂ। ਮੌਲਵੀ ਨੇ ਸੂਫੀ ਸੰਤਾਂ ਦੇ ਰੂਹਾਨੀ ਤਜ਼ਰਬਿਆਂ ਬਾਰੇ ਵੀ ਦੱਸਿਆ ਜਿਸ ਨੇ ਨਾਨਕ ਨੂੰ ਪ੍ਰਭਾਵਤ ਕੀਤਾ। ਉਸ ਨੇ ਅਲਫ ਲਿਖਿਆ ਤਾਂ ਨਾਨਕ ਨੇ ਅਪਣੇ ਉਸਤਾਦ ਨੂੰ ਅਲਫ ਦਾ ਮਤਲਬ ਪ੍ਰਮਾਤਮਾਂ ਦੀੇ ਏਕਤਾ ਅਤੇ ਇਕਸਾਰਤਾ ਦਾ ਪ੍ਰਤੀਕ ਹੈ ਦੱਸ ਕੇ ਹੈਰਾਨ ਕਰ ਦਿਤਾ। ਨਾਨਕ ਨੇ ਆਪਣੇ ਅਰਥਾਂ ਨੂੰ ਮਹਿਸੂਸ ਕੀਤਾ ਅਤੇ ਅਕਸਰ ਇਨ੍ਹਾਂ ਵਿਚਾਰਾਂ ਨੂੰ ਆਪਣੀਆਂ ਅੰਦਰੂਨੀ ਭਾਵਨਾਵਾਂ ਨਾਲ ਜੋiੜਆ ਤੇ ਕਾਵਿਕ ਰੂਪ ਵਿਚ ਢਾਲਦਾ ਗਿਆ। ਪੰਡਿਤ ਅਤੇ ਕਾਜ਼ੀ ਦੋਵੇਂ ਨਾਨਕ ਦੀ ਸਿੱਖੀ ਤਰੱਕੀ ਤੋਂ ਪ੍ਰਭਾਵਿਤ ਹੋਏ ਅਤੇ ਤੇਜ਼ ਸਿਖਲਾਈ ਕਰਕੇ ਉਸ ਦਾ ਸਤਿਕਾਰ ਕੀਤਾ। ਧਾਰਮਿਕ ਅਨੁਭਵਾਂ ਦੀ ਸਿੱਖਿਆ ਨਾਲ ਲਿਖਣ ਦੀ ਉਸਦੀ ਆਪਣੀ ਤਾਂਘ ਵਿਚ ਵਾਧਾ ਹੋਇਆ ਅਤੇ ਉਸਨੇ ਆਪਣੀਆਂ ਬਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਆਪਣੀ ਲਿਖਤ 'ਤੇ ਸਖਤ ਮਿਹਨਤ ਕਰਨੀ ਸ਼ੁਰੂ ਕੀਤੀ, ਨਰਮਾਈ ਨਾਲ ਹਲੀਮੀ ਦਿਲ ਵਿਚ ਧਾਰ ਪ੍ਰਮਾਤਮਾਂ ਨਾਲ ਜੁੜੇ ਰਹਿਣ ਦਾ ਅਭਿਆਸ ਵੀ ਜਾਰੀ ਰਖਿਆ।

1575169220613.png


ਗੁਰਦਵਾਰਾ ਪੱਟੀ ਸਾਹਿਬ: ਜਿੱਥੇ ਗੁਰੂ ਨਾਨਕ ਦੇਵ ਜੀ ਨੇ ਵਿਦਿਆ ਪ੍ਰਾਪਤ ਕੀਤੀ

ਰਾਏ ਬੁਲਾਰ ਅਤੇ ਨਾਨਕ ਜੀ ਦੇ ਭੈਣ ਬੇਬੇ ਨਾਨਕੀ ਉਹ ਪਹਿਲੇ ਲੋਕ ਸਨ ਜਿਹਨ੍ਹਾˆ ਨੂੰ ਉਸ ਦੇ ਦੈਵੀ ਗੁਣਾˆ ਦਾ ਗਿਆਨ ਹੋਇਆ ਸੀ। ਅਧਿਆਤਮਕ ਤੇ ਸੰˆਸਾਰਿਕ ਯਾਤਰਾਵਾˆ ਵਿਚ ਉਹ ਨਾਨਕ ਨਾਲ ਹਮੇਸ਼ਾ ਖੜ੍ਹੇ।ਉਸਦੀ ਭੈਣ ਨਾਨਕੀ ਉਸਦੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਸੀ ਜਿਸਨੇ ਵੀਰ ਨਾਨਕ ਦੀ ਹਰ ਲੋੜ ਨੂੰ ਪੂਰਾ ਕਰਨ ਵਿਚ ਹਮੇਸ਼ਾ ਧਿਆਨ ਰੱਖਿਆ। ਜਦੋਂ ਬੀਬੀ ਨਾਨਕੀ ਦਾ ਵਿਆਹ ਜੈ ਰਾਮ ਨਾਲ ਹੋ ਗਿਆ ਤਾਂ ਉਹ ਉਸ ਨਾਲ ਸੁਲਤਾਨਪੁਰ ਲੋਧੀ ਚਲੀ ਗਈ । ਭੈਣ ਨਾਨਕੀ ਦੇ ਜਾਣ ਪਿਛੋਂ ਨਾਨਕ ਇਕੱਲਤਾ ਮਹਿਸੂਸ ਕਰਨ ਲੱਗਾ ਤਾਂ ਉਹ ਇਕਾਂਤ ਨੂੰ ਤਰਜੀਹ ਦੇਣ ਲੱਗ ਪਿਆ ਅਤੇ ਪ੍ਰਮਾਤਮਾਂ ਦੇ ਧਿਆਨ ਵਿਚ ਜੁੜੇ ਰਹਿਣਾ ਉਸ ਦਾ ਸੁਭਾ ਹੋ ਗਿਆ।

ਪੜ੍ਹਾਈ ਪੂਰੀ ਹੋਈ ਤਾਂ ਮਾਪਿਆਂ ਨੇ ਉਸ ਦਾ ਵਿਆਹ ਮੂਲ ਚੰਦ ਚੋਣਾ ਖੱਤਰੀ ਦੀ ਧੀ ਸੁਲੱਖਣੀ ਨਾਲ ਕਰ ਦਿੱਤਾ। ਪਰਿਵਾਰ ਦੇ ਵਿਚਾਰ ਅਨੁਸਾਰ ਇਕ ਵਾਰ ਵਿਆਹ ਹੋ ਜਾਣ ਤੇ, ਨਾਨਕ ਆਪਣੇ ਪਰਿਵਾਰ ਵਿਚ ਮੁੜ ਜੁੜ ਜਾਵੇਗਾ ਅਤੇ ਉਸ ਦੀ ਇਕਾਂਤ ਵੀ ਦੂਰ ਹੋ ਜਾਵੇਗੀ।

ਪਿਤਾ ਕਾਲੂ ਨੇ ਨਾਨਕ ਨੂੰ ਸੰਸਾਰੀ ਕੰਮਾਂ ਵਿਚ ਪਾਉਣਾ ਚਾਹਿਆ ਪਰ ਉਹ ਕਿਸੇ ਦੁਨਿਆਵੀ ਕੰਮ ਨਾਲ ਜੁੜ ਨਹੀਂ ਸੀ ਰਿਹਾ ਤੇ ਨਾ ਹੀ ਘਰ ਦੀ ਪਰਵਾਹ ਕਰਦਾ ਸੀ। ਉਹ ਅਕਸਰ ਸਾਧਾਂ ਸੰਤਾਂ ਦੀਆਂ ਟੋਲੀਆਂ ਵੇਖਦਾ ਤਾਂ ਉਨ੍ਹਾਂ ਨਾਲ ਵਚਨ-ਬਿਲਾਸ ਵਿਚ ਮਗਨ ਹੋ ਜਾਂਦਾ।ਘਰ ਦੇ ਕੰਮਾਂ ਦੇ ਰੁੱਝੇਵੇਂ ਪਾਉਣ ਲਈ, ਮਹਿਤਾ ਕਾਲੂ ਨੇ ਉਸਨੂੰ ਪਸ਼ੂ ਚਰਾਉਣ ਲਈ ਭੇਜਿਆ। ਜਦ ਪਸ਼ੂ ਚਰਨ ਲੱਗ ਪਏ ਤਾਂ ਨਾਨਕ ਧਿਆਨ ਲਾ ਕੇ ਬਹਿ ਗਿਆ। ਨਾਲ ਦੇ ਖੇਤ ਦੇ ਮਾਲਿਕ ਨੇ ਸੋਚਿਆ ਕਿ ਨਾਨਕ ਸੌਂ ਗਿਆ ਹੈ ਤੇ ਪਸ਼ੂਆਂ ਨੇ ਉਸ ਦੀ ਕੁਝ ਫਸਲ ਨੂੰ ਉਜਾੜ ਦਿਤੀ ਹੈ । ਉਹ ਨਾਨਕ ਨੂੰ ਰਾਏ ਬੁਲਾਰ ਕੋਲ ਲੈ ਗਿਆ। ਖੇਤਾਂ ਦੀ ਜਾਂਚ ਕਰਨ ਤੇ ਕੋਈ ਨੁਕਸਾਨ ਸਿੱਧ ਨਾ ਹੋਇਆ।

1575169251233.png


ਗੁਰਦਵਾਰਾ ਮਾਲ ਜੀ ਸਾਹਿਬ

ਇਕ ਹੋਰ ਦਿਨ, ਰਾਏ ਬੁਲਾਰ ਪਿੰਡ ਦੀਆਂ ਸਾਂਝੀਆਂ ਜ਼ਮੀਨਾਂ ਵਿਚੋਂ ਲੰਘਦਿਆਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਉਸ ਰੁੱਖ ਦਾ ਪਰਛਾਵਾਂ ਜਿਸ ਦੇ ਹੇਠ ਨਾਨਕ ਦਾ ਸਿਮਰਨ ਕਰ ਰਿਹਾ ਸੀ, ਹਿੱਲਿਆ ਨਹੀਂ ਸੀ। ਤੇ ਫਿਰ ਆਪਣੇ ਸ਼ਿਕਾਰ ਤੋਂ ਵਾਪਸ ਆਉਣ ਤੋਂ ਬਾਅਦ, ਉਸ ਨੇ ਮੁੜ ਨਾਨਕ ਨੂੰ ਸਿਮਰਨ ਕਰਦਿਆਂ ਵੇਖਿਆ, ਜਦੋਂ ਕਿ ਇਕ ਕਾਲਾ ਨਾਗ ਨਾਨਕ ਨੂੰ ਛਾਂ ਕਰਦਾ ਹੋਇਆ ਪ੍ਰਤੀਤ ਹੋਇਆ।

1575169269175.png


ਗੁਰਦਵਾਰਾ ਸ੍ਰੀ ਕਿਆਰਾ ਜੀ ਸਾਹਿਬ

ਰਾਏ ਬੁਲਾਰ ਨਾਨਕ ਦੀ ਸੁਰੱਖਿਆ ਬਾਰੇ ਚਿੰਤਤ ਹੋਇਆ ਤਾਂ ਚੀਕਿਆ। ਉੱਚੀ ਆਵਾਜ਼ ਸੁਣਦਿਆਂ ਹੀ ਨਾਗ ਇਕ ਝਾੜੀ ਵਿਚ ਚਲਿਆ ਗਿਆ ਅਤੇ ਨਾਨਕ ਮੁਸਕਰਾਉਂਦੇ ਹੋਏ ਸਮਾਧੀ ਵਿਚੋਂ ਬਾਹਰ ਆਏ। ਰਾਏ ਬੁਲਾਰ ਨੇ ਅਪਣੇ ਭਰਮ ਨੂੰ ਪੱਕਾ ਵਿਸ਼ਵਾਸ ਬਣਾ ਲਿਆ ਤੇ ਇਨ੍ਹਾਂ ਘਟਨਾਵਾਂ ਨੂੰ ਚਮਤਕਾਰ ਮੰਨਣ ਲੱਗਾ।ਪਰ ਨਾਨਕ ਨੇ ਕਦੇ ਕੋਈ ਚਮਤਕਾਰ ਨਹੀਂ ਮੰਨਿਆ। ਪ੍ਰਭਾਵਤ ਹੋਏ ਰਾਏ ਬੁਲਾਰ ਨੇ ਮਹਿਤਾ ਕਾਲੂ ਨੂੰ ਬੁਲਾਇਆ ਅਤੇ ਕਿਹਾ, “ਸੁਣੋ ਮਹਿਤਾ ਕਾਲੂ। ਨਾਨਕ ਨੂੰ ਕਦੇ ਕਠੋਰ ਸ਼ਬਦ ਨਹੀਂ ਬੋਲਣੇ। ਉਹ ਤਾਂ ਰੱਬ ਦਾ ਭੇਜਿਆਂ ਪੈਗੰਬਰ ਹੈ।ਰੱਬ ਦੇ ਤਰੀਕੇ ਵਚਿਤ੍ਰ ਹਨ ਜੋ ਅਸੀਂ ਕਦੇ ਨਹੀਂ ਸਮਝ ਸਕਦੇ। ”

ਪ੍ਰਮਾਤਮਾਂ ਦੀ ਮਾਹਨਤਾ ਤੇ ਵਿਸ਼ਾਲਤਾ ਨੂੰ ਸਮਝਦਿਆਂ, ਨਾਨਕ ਨੇ ਸਿਮਰਨ ਕੀਤਾ ਅਤੇ ਸਹਿਜ ਵਿਚ ਰਹਿ ਕੇ ਨਾਮ ਨਾਲ ਲਗਾਤਾਰ ਜੁੜਣਾ ਜਾਰੀ ਰਖਿਆ । ਘਰ ਵਿਚ ਉਸਨੇ ਆਮ ਤੌਰ 'ਤੇ ਚੁੱਪ ਰਹਿਣ ਨੂੰ ਤਰਜੀਹ ਦਿੱਤੀ। ਘਰ ਵਾਲਿਆਂ ਨੂੰ ਫਿਕਰ ਹੋਇਆ ਤਾਂ ਉਨ੍ਹਾਂ ਨੇ ਵੈਦ ਬੁਲਾਇਆ, ਪਰ ਵੈਦ ਨੂੰ ਕੋਈ ਰੋਗ ਨਾ ਲੱਭਾ! ਨਾਨਕ ਸਰੀਰਕ ਤੌਰ ਤੇ ਪੂਰਾ ਤੰਦਰੁਸਤ ਸੀ। ਹਕੀਮ ਹਰੀਦਾਸ ਨੇ ਕਿਹਾ: “ਤੁਹਾਡੇ ਲੜਕੇ ਦਾ ਇਲਾਜ ਮੇਰੇ ਤੋਂ ਬਾਹਰ ਹੈ। ਉਹ ਪ੍ਰਮਾਤਮਾਂ ਨੂੰ ਮਿਲਣ ਲਈ ਤਰਸ ਰਿਹਾ ਹੈ ਅਤੇ ਕੇਵਲ ਪ੍ਰਮਾਤਮਾਂ ਹੀ ਆਪਣੇ ਭਗਤ ਦੀ ਰੂਹ ਦਾ ਇਲਾਜ ਕਰ ਸਕਦਾ ਹੈ। ਉਸ ਨੂੰ ਪ੍ਰਮਾਤਮਾਂ ਦੇ ਸਿਮਰਨ ਵਿਚ ਜੁੜਣ ਦਿਉ।

ਨਾਨਕ ਆਮ ਤੌਰ ਤੇ ਇਕੱਲ ਪਸੰਦ ਕਰਦਾ ਤੇ ਬਾਹਰ ਖੇਤਾਂ ਵਿਚ ਜਾ ਸਮਾਧੀ ਲਾ ਲੈਂਦਾ।ਇਕ ਵਾਰ ਸਮਾਧੀ ਵਿਚ ਬੈਠੇ ਨੂੰ ਨੇੜੇ ਤੋਂ ਕੁਝ ਸੰਗੀਤ ਸੁਣਿਆਂ। ਸਾਜ਼ਿੰਦਾ ਸਾਜ਼ ਵਜਾਉਣ ਵਿਚ ਮਸਤ ਸੀ। ਨਾਨਕ ਦਾ ਉਸ ਵਲ ਖਿਚਿਆ ਚਲਾ ਗਿਆ ਤੇ ਕਹਿਣ ਲੱਗਾ: “ਬੜਾ ਵਧੀਆ ਸਾਜ਼ ਵਜਾਉਂਦਾ ਹੈਂ!” ਅੱਗੋਂ ਜਵਾਬ ਆਇਆ: “ਹਾਂ! ਮੈਂ ਦਾਨਾ iਮਰਾਸੀ ਹਾਂ ਜੋ ਵੱਡਿਆਂ ਲੋਕਾਂ ਦੇ ਗੁਣ ਸਾਜ਼ਾਂ ਨਾਲ ਗਾ ਕੇ ਕਮਾਈ ਕਰਦਾ ਹਾਂ।” ਨਾਨਕ ਨੇ ਕਿਹਾ: “ਕਮਾਲ ਹੈ! ਤੁਹਾਡਾ ਸੰਗੀਤ ਸਭ ਤੋਂ ਵੱਡੇ ਦੇ ਗੁਣ ਗਾਉਣ ਲਈ ਬਣਿਆ ਹੈ, ਕੀ ਮੇਰੇ ਨਾਲ ਸ਼ਾਮਲ ਹੋਵੇਂਗਾ ਉਸ ਸਭ ਤੋਂ ਵੱਡੇ ਦੇ ਗੁਣ ਗਾਉਣ ਲਈ? ਮੈਂ ਉਸ ਸਭ ਤੋਂ ਵੱਡੇ ਲਈ ਸ਼ਬਦ ਲਿਖਦਾ-ਗਾਉਂਦਾ ਹਾਂ ਅਤੇ ਤੂੰ ਮੇਰੇ ਨਾਲ ਸੰਗੀਤ ਦੇਵੀਂ”। “ਮੈਂ ਮਿਰਾਸੀ, ਮੰਗ ਕੇ ਖਾਣ ਵਾਲਾ ਹਾਂ । ਮੈਂ ਕੁਝ ਗਾ ਕੇ ਮੰਗ ਕੇ ਨਾਂ ਲਿਆਵਾਂ ਤਾਂ ਮੇਰੇ ਘਰ ਰੋਟੀ ਨਹੀਂ ਪਕਣੀ ।ਤੁਸੀਂ ਵੱਡੇ ਘਰਾਂ ਦੇ ਹੋ। ਸਾਡਾ ਤੁਹਾਡਾ ਕੀ ਮੇਲ?” “ਫਿਕਰ ਨਾ ਕਰ। ਜਦੋਂ ਤਕ ਤੂੰ ਮੇਰੇ ਨਾਲ ਹੈਂ ਭੁੱਖਾ ਨਾਲ ਨਹੀਂ ਮਰੇਂਗਾ”। ਦਾਨੇ ਨੂੰ ਨਾਨਕ ਦੇ ਇਸ ਕਹੇ ਉਤੇ ਇਕ ਦਮ ਯਕੀਨ ਹੋ ਗਿਆ ਅਤੇ ਨਾਨਕ ਦi ਨਜ਼ਰ ਵਿਚੋਂ ਅਜਿਹੀ ਸ਼ਕਤੀ ਅਤੇ ਚੁੰਬਕਤਾ ਮਹਿਸੂਸ ਹੋਈ ਕਿ ਕਹਿ ਉਠਿਆ, “ਠੀਕ ਹੈ । ਲੈ ਚਲੋ ਜਿੱਥੇ ਲਿਜਾਣਾ ਹੈ। ਜਿਥੇ ਕਹੋਗੇ ਨਾਲ ਰਹਾਂਗਾ। ਪਰ ਮੇਰਾ ਖਾਣ ਪਾਣ ਦਾ ਬੰਦੋਬਸਤ ਕਰਨਾ ਪਵੇਗਾ”। ਨਾਨਕ ਨੇ ਕਿਹਾ:‘ਸ਼ਾਬਾਸ਼ । ਤੂੰ ਹੁਣ ਦਾਨਾ ਨਹੀਂ, ਮਰਦਾਨਾ ਹੈਂ (ਜੋ ਕਦੇ ਨਹੀਨ ਮਰਦਾ)।” ਇਸ ਤਰ੍ਹਾਂ ਮਰਦਾਨਾ ਨਾਨਕ ਦਾ ਪੱਕਾ ਸਾਥੀ ਹੋ ਗਿਆ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

This shabad is by Guru Nanak Dev ji, and is found on Ang 1331 of Sri Guru Granth Sahib ji. Some of the key words have been translated for you, but you may have a better translation. Some words...

Latest posts

SPN on Facebook

...
Top