- Jan 3, 2010
- 1,254
- 422
- 79
ਗੁਰੂ ਗੋਬਿੰਦ ਸਿੰਘ ਦੀ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-11
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
9815366726
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
9815366726
ਅਤਲੇਓ ਪਿੰਡ
ਸਾਡਾ ਕਾਲਸੀ ਤੋਂ ਅਗਲਾ ਪੜਾ ਅਤਲੇਓ ਸੀ ਜਿਥੇ ਲੋਕਾਂ ਦਾ ਗੁਰੂ ਗੋਬਿੰਦ ਸਿੰਘ ਜੀ ਵਿੱਚ ਵਿਲੱਖਣ ਵਿਸ਼ਵਾਸ ਸੀ।ਕਾਲਸੀ ਤੋਂ 30 ਕਿਲੋਮੀਟਰ ਦੇ ਕਰੀਬ ਘੰਟੇ ਦਾ ਸਫਰ ਸੀ ਪਰ ਅੱਗੇ ਚੜ੍ਹਾਈ ਕਾਫੀ ਸੀ ਪਰ ਸੜਕ ਵੀ ਇਤਨੀ ਚੰਗੀ ਨਹੀਂ ਸੀ ਜੋ ਟੌਂਸ ਨਦੀ ਦੇ ਨਾਲ ਨਾਲ ਸੀ ਜਿਸ ਵਿਚ ਪਹਾੜਾਂ ਵਿੱਚ ਭਾਰੀ ਬਾਰਿਸ਼ ਪੈਣ ਨਾਲ ਕਾਫੀ ਪਾਣੀ ਚੜ੍ਹਿਆ ਹੋਇਆ ਸੀ
ਅਤਲੇਓ ਪਿੰਡ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੁਲ ਦੇਵਤੇ ਵਜੋਂ ਪੂਜੇ ਜਾਂਦੇ ਹਨ। ਪੂਜਾ ਮੰਦਰ ਵਿੱਚ ਹੁੰਦੀ ਹੈ, ਗੁਰਦੁਆਰੇ ਵਿੱਚ ਨਹੀਂ।
ਸਿੱਖ ਗੁਰੂਆਂ ਦੀ ਕੁਲ ਦੇਵਤੇ ਦੇ ਰੂਪ ਵਿੱਚ ਪੂਜਾ ਮੈਂ ਪਹਿਲਾਂ ਡੋਮੇ ਗਾਓਂ ਕਮਾਲਪੁਰ ਵਿੱਚ ਵੇਖੀ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਕੁਲ ਦੇਵਤਾ ਦੇ ਰੂਪ ਵਿੱਚ ਪੂਜਿਆ ਜਾਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਸਾਖੀ ਅਤੇ ਦਿਵਾਲੀ ਦੇ ਦਿਨੀਂ ਆਸੇ ਪਾਸੇ ਦੇ ਪਿੰਡਾਂ ਵਿੱਚ ਇੱਕ ਨਗਰ-ਸਮੂਹ ਦੇ ਰੂਪ ਵਿੱਚ ਲਿਜਾਇਆ ਜਾਂਦਾ ਹੈ। ਜਦ ਵੀ ਗੋਦਾਵਰੀ ਨਦੀ ਵਿੱਚ ਹੜ੍ਹ ਆਉਂਦਾ ਹੈ ਤਾਂ ਪਵਿਤਰ ਰੂਹ ਵਾਲਾ ਪੁਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਰਖ ਕੇ ਨਰਬਦਾ ਨਦੀ ਵਿੱਚ ਉਤਰਦਾ ਹੈ ਉਥੋਂ ਦੇ ਲੋਕਾਂ ਦਾ ਵਿਸ਼ਵਾਸ਼ ਹੈ ਕਿ ਹੜ੍ਹ-ਚੜ੍ਹੀ ਨਰਬਦਾ ਦਾ ਪਾਣੀ ਉਤਰ ਜਾਂਦਾ ਹੈ।(ਵਿਸਥਾਰ ਲਈ ਦੇਖੋ ਮੇਰਾ ਲੇਖ ਸਿੱਖ ਰਿਵੀਊ ਵਿੱਚ)
ਗੁਰੂ ਗੋਬਿੰਦ ਸਿੰਘ ਦੀ ਅਤਲੇਓ ਪਿੰਡ ਵਾਸੀਆਂ ਦੇ ਕੁਲ ਦੇਵਤਾ ਵਜੋਂ ਪੂਜੇ ਜਾਣ ਦੀ ਭੀਮ ਸਿੰਘ ਚੌਹਾਨ ਚਕਰਾਤਾ ਦੀ ਹਿੰਦੀ ਵਿਚ ਗਾਥਾ ' ਯਹਾਂ ਕੁਲ ਦੇਵਤਾ ਕੇ ਰੂਪ ਮੇਂ ਹੈਂ ਗੁਰੂ ਗੋਵੰਦ ਸਿੰਘ" ਪੜ੍ਹੀ ਤਾਂ ਹੈਰਾਨੀ ਜ਼ਰੂਰ ਹੋਈ ਕਿ ਮਹਾਰਾਸ਼ਟਰ ਦੇ ਪਿੰਡ ਡੋਮੇਗਾਓਂ ਕਮਾਲਪੁਰ ਅਤੇ ਉਤਰਾਖੰਡ ਦੀ ਜੌਨਸਰ-ਬਾਵਰ ਵਾਦੀ ਦੇ ਪਿੰਡ ਅਤਲੇਓ ਵਿੱਚ ਗੁਰੂ ਸਾਹਿਬਾਨ ਨੂੰ ਕੁਲਦੇਵਤਾ ਮੰਨਣ ਦੀ ਪ੍ਰਥਾ ਇੱਕੋ ਜਿਹੀ ਹੇੈ।
ਡੋਮੇਗਾਓਂ ਵਿੱਚ ਵੀ ਪਹਿਲਾਂ ਕੁਲ ਦੇਵਤਾ ਦਾ ਮੰਦਿਰ ਬਣਿਆ ਸੀ ਜਿਸ ਨੂੰ ਬਾਅਦ ਵਿੱਚ ਗੁਰਦੁਆਰਾ ਬਣਾ ਦਿਤਾ ਗਿਆ ਕਿਉਂਕਿ ਉਥੇ ਕੁਲ ਦੇਵਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ ਜੋ ਰਹਿਤ ਮਰਿਆਦਾ ਅਨੁਸਾਰ ਪ੍ਰਕਾਸ ਅਸਤਾਂਨ ਤੇ ਸ਼ੁਸ਼ੋਭਿਤ ਹੈ।ਅਤਲੇਓ ਵਿੱਚ ਵੀ ਮੰਦਿਰ ਹੀ ਬਣਾਇਆ ਗਿਆ ਜਿੱਥੇ ਗੁਰੂ ਗੋਬਿੰਦ ਸਿੰਘ ਦੀ ਪੂਜਾ ਹੁੰਦੀ ਹੈ।ਮੰਦਿਰ ਦੇ ਵਜ਼ੀਰ ਸੁਧਾਰਾਮ ਅਤੇ ਭੰਡਾਰੀ ਰਾਇ ਸਿੰਘ ਅਨੁਸਾਰ ਸੋਲਵੀਂ ਸਦੀ ਵਿਚ ਜਦ ਸੰਤਾਨਾਂ ਦੀ ਅਕਾਲ ਮ੍ਰਿਤੂ ਦੀ ਗਿਣਤੀ ਵਧ ਗਈ ਤੇ ਸੁੱਖ-ਸਮਰਿਧੀ ਨੂੰ ਗ੍ਰਹਿਣ ਲੱਗ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਪਾ ਨਾਲ ਇਹ ਮੌਤਾਂ ਘਟੀਆਂ ਤੇ ਸੁਖ ਸਮਰਿਧੀ ਵਾਪਿਸ ਆ ਗਈ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਪਿੰਡ ਨੇ ਕੁਲ ਦੇਵਤਾ ਅਪਣਾ ਲਿਆ ਜਿਸ ਤਰ੍ਹਾਂ ਡੋਮੇਗਾਓਂ ਦੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਦੀਆਂ ਹੜ ਤੋਂ ਬਚਾਇਆ ਸੀ ਤੇ ਮੰਦਿਰ ਵੀ ਬਣਾ ਲਿਆ ਅਤੇ ਢੋਲਕ ਸੰਗੀਤ ਨਾਲ ਕੀਰਤਨ ਵੀ ਹੋਣ ਲੱਗ ਪਿਆ ਜੋ ਸਿਲਸਿਲਾ ਲਗਾਤਾਰ ਜਾਰੀ ਹੈ।
ਇਨ੍ਹਾਂ ਦਾ ਵਿਸ਼ਵਾਸ਼ ਹੈ ਕਿ ਜਿਸ ਵੀ ਰੂਪ ਵਿਚ ਤੁਸੀਂ ਪਰਮਾਤਮਾ ਦੀ ਭਗਤੀ ਕਰਦਾ ਹੋ, ਉਸੇ ਰੂਪ ਵਿਚ ਤੁਸੀਂ ਉਸ ਨੂੰ ਵੇਖ ਲੈਂਦੇ ਹੋ ਤੇ ਡੋਮੇਗਾਓਂ ਦੇ ਮਰਾਠੇ ਅਤੇ ਉੱਤਰਾਖੰਡ ਦਾ ਜੌਂਨਸਰ ਬਾਵਰ ਆਦਿਵਾਸੀ ਇਲਾਕਾ ਇਸ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ। ਨਾ ਤਾਂ ਗੁਰਦੁਆਰਾ ਸੀ ਅਤੇ ਨਾ ਹੀ ਗ੍ਰੰਥੀ ਪਰ ਗੁਰੂਆਂ ਵਿੱਚ ਅਟੁਟ ਵਿਸ਼ਵਾਸ਼ ਹੈ। ਪਰ ਇਸ ਖੇਤਰ ਦੇ 17ਵੀਂ ਸਦੀ ਦੇ ਮਿਥਿਹਾਸਕ ਮੰਦਰ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਢੋਲ ਦੀ ਥਾਪ ਨਾਲ ਪੂਜਾ ਕੀਤੀ ਜਾਂਦੀ ਹੈ। ਸ਼ਾਇਦ ਇਹ ਦੇਸ਼ ਦਾ ਇੱਕੋ-ਇੱਕ ਇਲਾਕਾ ਹੋਵੇਗਾ ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਨੂੰ ਪਰਿਵਾਰਕ ਦੇਵਤੇ ਵਾਂਗ ਪੂਜਿਆ ਜਾਂਦਾ ਹੈ।
ਇਸ ਮੰਦਿਰ ਵਿੱਚ ਗੁਰੂ ਜੀ ਦਟ ਦੇਵਮਾਲੀ (ਪੁਜਾਰੀ) ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕ ਅਪਣੀਆਂ ਮੁਸ਼ਕਲਾਂ ਲੈ ਕੇ ਆਉਂਦੇ ਹਨ ਜਿਨ੍ਹਾ ਨੂੰ ਗੁਰਮੁਖੀ ਵਿੱਚ ਇੱਕ ਕਾਗਜ਼ ਤੇ ਲਿਖ ਲਿਆ ਜਾਂਦਾ ਹੇ ਤੇ ਮੰਦਿਰ ਵਿੱਚ ਭੇਟ ਕੀਤਾ ਜਾਂਦਾ ਹੈ । ਮੁਸ਼ਕਲ ਹੱਲ ਕਰਨ ਲਈ ਜਵਾਬ ਵੀ ਪੰਜਾਬੀ ਬੋਲੀ ਵਿੱਚ ਹੀ ਮਿਲਦੇ ਹਨ।ਸਥਾਨਕ ਪਾਰਾਚਿਨਾਰ ਬਿਰਾਦਰੀਦੇ ਅਨਿਲ ਚਾਵਲਾਦੇ ਮੁਤਾਬਿਕ ਹਰ ਪਰਿਵਾਰ ਦਾ ਪਹਿਲਾ ਬੇਟਾ ਗੁਰੂ ਮਹਾਰਾਜ ਦਾ ਭਗਤ ਹੁੰਦਾ ਹੈ ਅਤੇ ਕੇਸ ਨਹੀਂ ਕਟਵਾਉਂਦਾ ਹੈ।ਅਤਲੇਓ ਮੰਦਿਰ ਗੁਰੂ ਜੀ ਦੀ ਪੂਜਾ ਅਰਚਨਾ ਅਨੂਠੀ ਧਾਰਮਿਕ ਪਰੰਪਰਾ ਦਾ ਅਨੂਠਾ ਉਦਾਹਰਣ ਹੈ।
ਮੰਦਿਰ ਦੇ ਪੁਜਾਰੀ ਅਤਵਾਰ ਸਿੰਘ ਰਾਣਾ ਨੇ ਦੱਸਿਆ ਕਿ ਸਾਲ ਵਿੱਚ ਇੱਕ ਵਾਰ ਸ੍ਰੀ ਅੰਮ੍ਰਿਤਸਰ ਦੀ ਪਦ ਯਾਤਰਾ ਕਰਕੇ ਸ਼ਾਹੀ ਇਸ਼ਨਾਨ ਦੀ ਪਰੰਪਰਾ ਵੀ ਹੈ। ਗੁਰੂ ਜੀ ਦਾ ਪਿਛਲਾ ਸ਼ਾਹੀ ਇਸ਼ਨਾਨ ਕੁਝ ਸਾਲ ਪਹਿਲਾਂ ਹੀ ਹੋਇਆ ਸੀ। ਇਸ ਤੋਂ ਬਿਨਾਂ ਹਰ ਤੀਸਰੇ ਸਾਲ ਪਾਉਂਟਾ ਸਦਮਾ ਵੀ ਕੀਤਾ ਸੀ ਪਰ ਪੁਲਿਸ ਨੇ ਸਾਰਾ ਮਾਮਲਾ ਠੱਪ ਕਰਵਾ ਦਿਤਾ ਸੀ। ਉਸ ਦੀ ਸਲਾਹ ਸੀ ਅਗਲਾ ਰਸਤਾ ਕਰਕੇ ਸਾਨੂੰ ਏਥੋਂ ਦੀ ਯਾਤਰਾ ਕਿਸੇ ਅਗਲੇ ਸਮੇਂ ਤੇ ਪਾਉਣੀ ਪਈ।
ਹਵਾਲੇ
ਭੀਮ ਸਿੰਘ ਚੌਹਾਨ ਚਕਰਾਤਾ ਦੇਹਰਦੂਨ, 'ਯਹਾਂ ਕੁਲ ਦੇਵਤਾ ਕੇ ਰੂਪ ਮੇ ਹੈਂ ਗੁਰੂ ਗੋਵਿੰਦ ਸਿੰਘ'