• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi- ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ -10

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-10

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੰਮੂ ਕਸ਼ਮੀਰ ਲਦਾਖ ਵਿਚ ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਦੇ ਦੌਰਾਨ ਰਿਸ਼ੀਆਂ, ਮੁਨੀਆਂ ਅਤੇ ਸੂਫੀ ਸੰਤਾਂ ਦੀ ਧਰਤੀ ਲੱਦਾਖ, ਜੰਮੂ ਅਤੇ ਕਸ਼ਮੀਰ ਦੀ ਯਾਤਰਾ ਕੀਤੀ। ਗਿਆਨੀ ਗਿਆਨ ਸਿੰਘ ਅਨੁਸਾਰ, ਗੁਰੂ ਨਾਨਕ ਦੇਵ ਜੀ ਕੈਲਾਸ਼ ਪਰਬਤ ਅਤੇ ਮਾਨਸਰੋਵਰ ਦੇ ਦਰਸ਼ਨ ਕਰਨ ਤੋਂ ਬਾਅਦ ਲੱਦਾਖ ਵਿੱਚ ਦਾਖਲ ਹੋਏ ਸਨ । ਇਤਿਹਾਸਕ ਤੌਰ ਤੇ ਤਿੱਬਤ ਅਤੇ ਲੱਦਾਖ ਦਮਚੋਕ ਖੇਤਰ ਤੋਂ ਇੱਕ ਵਪਾਰਕ ਰਸਤੇ ਰਾਹੀਂ ਜੁੜੇ ਹੋਏ ਸਨ। ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ, ਪ੍ਰੋਫੈਸਰ ਐਸ ਐਸ ਕੋਹਲੀ (ਗੁਰੂ ਨਾਨਕ ਦੀ ਯਾਤਰਾ), ਮੈਕਾਲਿਫ ਅਤੇ ਹੋਰ ਬਹੁਤ ਸਾਰੇ ਲਿਖਾਰੀਆਂ ਨੇ ਵੀ ਗੁਰੂ ਨਾਨਕ ਦੀ ਕਸ਼ਮੀਰ ਫੇਰੀ ਬਾਰੇ ਲਿਖਿਆ ਹੈ। ਇੱਕ ਸੰਭਾਵਤ ਰਸਤਾ ਜੋ ਗੁਰੂ ਨਾਨਕ ਦੇਵ ਜੀ ਲੈ ਸਕਦੇ ਸਨ, ਡਾ: ਜਸਬੀਰ ਸਿੰਘ ਦੀ ਪੁਸਤਕ "ਜੰਮੂ ਅਤੇ ਕਸ਼ਮੀਰ ਦੇ ਇਤਿਹਾਸਕ ਸਿੱਖ ਧਰਮ ਅਸਥਾਨ" ਵਿੱਚ ਸ਼ਾਮਲ ਕੀਤਾ ਗਿਆ ਹੈ। ਲੇਹ ਵਿੱਚ ਗੁਰੂ ਨਾਨਕ ਦੇਵ ਜੀ ਦੀ ਲੱਦਾਖ ਫੇਰੀ ਦੀ ਯਾਦ ਵਿੱਚ ਦੋ ਗੁਰਦੁਆਰੇ (ਗੁਰਦੁਆਰਾ ਪੱਥਰ ਸਾਹਿਬ ਅਤੇ ਗੁਰਦੁਆਰਾ ਦਾਤਨ ਸਾਹਿਬ) ਹਨ। ਲੱਦਾਖ ਵਿੱਚ ਲੋਕਾਂ ਨੂੰ ਬਚਨ ਬਿਲਾਸ ਕਰਨ ਤੋਂ ਬਾਅਦ, ਗੁਰੂ ਨਾਨਕ ਦੇਵ ਜੀ ਨੇ ਸਕਰਦੂ ਅਤੇ ਗਿਲਗਿਤ ਦੀ ਯਾਤਰਾ ਵੀ ਕੀਤੀ ਅਤੇ ਹਰਮੁਖ ਗੰਗਾ, ਕਾਰਗਿਲ, ਦਰਾਸ, ਅਮਰਨਾਥ, ਰਾਹੀਂ ਸ਼੍ਰੀਨਗਰ ਆ ਗਏ।ਸਕਰਦੂ ਵਿਚ ਇਤਿਹਾਸਕ ਗੁਰਦੁਆਰਾ ਸੀ ਜੋ ਗੁਰਦਵਾਰਾ ਨਾਨਕ ਪੀਰ ਦੇ ਨਾਂ ਨਾਲ ਸਤਿਕਾਰਿਆ ਜਾਂਦਾ ਰਿਹਾ ਹੈ। ਇੱਥੇ ਕਲੰਦਰ ਗੌਂਸ ਬੁਖਾਰੀ ਨੇ ਉਸ ਜਗ੍ਹਾ ਦੇ ਹਕੀਮ ਨੂੰ ਕੈਦ ਕਰ ਲਿਆ ਸੀ ਅਤੇ ਲੋਕਾਂ ਨਾਲ ਬਦਸਲੂਕੀ ਕਰਦਾ ਸੀ। ਗੁਰੂ ਨਾਨਕ ਦੇਵ ਜੀ ਨਾਲ ਬਚਨ ਬਿਲਾਸ ਕਰਨ ਤੋਂ ਬਾਅਦ, ਗੌਂਸ ਬੁਖਾਰੀ ਅਤੇ ਹਕੀਮ ਦੋਵੇਂ ਗੁਰੂ ਜੀ ਦੇ ਪੈਰੋਕਾਰ ਬਣ ਗਏ। ਕਾਰਗਿਲ ਵਿਚ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਹੈ।ਓੇਧਰ ਦੇ ਲੋਕ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਹਰਮੁਖ ਗੰਗਾ ਵੀ ਗਏ ਸਨ ਅਤੇ ਸ੍ਰੀਨਗਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਹਰੀ ਪਰਬਤ ਦੇ ਨਾਲ-ਨਾਲ ਸ਼ੰਕਰਾਚਾਰੀਆ ਮੰਦਰ ਵਿੱਚ ਸੂਫੀ ਸੰਤਾਂ ਨਾਲ ਵੀ ਬਚਨ ਬਿਲਾਸ ਕੀਤੇ। ਸਿੱਖ ਰਾਜ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਹਰੀ ਪਰਬਤ ਫੇਰੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਸੀ। ਇਸ ਵੇਲੇ ਕਿਲ੍ਹੇ ਦੀ ਦੇਖ ਰੇਖ ਵਿੱਚ ਹਰੀ ਪਰਬਤ ਦੇ ਗੁਰਦੁਆਰੇ ਦਾ ਪ੍ਰਬੰਧ ਸੁਰੱਖਿਆ ਬਲਾਂ ਦੁਆਰਾ ਕੀਤਾ ਜਾ ਰਿਹਾ ਹੈ। ਕਸ਼ਮੀਰ ਵਾਦੀ ਵਿੱਚ ਨਾਨਕ ਨੇ ਅਵੰਤੀਪੁਰਾ, ਬੀਜiਬਹਾਰਾ, ਅਨੰਤਨਾਗ ਅਤੇ ਮਟਨ ਵਰਗੇ ਸਥਾਨਾਂ ਤੇ ਵੀ ਗਏ। ਮੰਨਿਆ ਜਾਂਦਾ ਹੈ ਕਿ ਨਾਨਕ ਨੇ ਮਟਨ ਵਿਖੇ ਇੱਕ ਵਿਦਵਾਨ ਪੰਡਤ ਬ੍ਰਹਮ ਦਾਸ ਨਾਲ ਵਿਚਾਰ ਵਟਾਂਦਰਾ ਕੀਤਾ ਸੀ ਜੋ ਸ਼ਿਵ ਦਾ ਚੇਲਾ ਸੀ। ਹੰਕਾਰ ਨਾਲ ਭਰੇ ਹੋਏ, ਉਸਨੇ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਸਾਰੇ ਪ੍ਰਸ਼ਨ ਪੁੱਛੇ ਅਤੇ ਪਰ ਮਿਲੇ ਜਵਾਬਾਂ ਤੋਂ ਹੈਰਾਨ ਹੋਇਆ। ਅਖੀਰ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗਕੇ ਆਪਣਾ ਗੁਰੂ ਮੰਨ ਲਿਆ।ਕਸ਼ਮੀਰ ਵਿੱਚ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਦੀ ਫੇਰੀ ਨਾਲ ਅਰੰਭ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਜੀਵਨ ਢੰਗ ਨੂੰ ਅਪਣਾਉਣ ਵਾਲਾ ਬ੍ਰਹਮ ਦਾਸ ਪਹਿਲਾ ਵਿਅਕਤੀ ਸੀ।
ਮਟਨ ਵਿਖੇ ਬਚਨ ਬਿਲਾਸ ਤੋਂ ਬਾਅਦ, ਗੁਰੂ ਨਾਨਕ ਦੇਵ ਜੀ ਨੇ ਅਮਰਨਾਥ ਗੁਫ਼ਾ ਦੀ ਯਾਤਰਾ ਕੀਤੀ ਅਤੇ ਕਿਸ਼ਤਵਾੜ ਪਰਬਤ ਲੜੀ ਨੂੰ ਪਾਰ ਕਰਦੇ ਹੋਏ ਮਛੇਲ ਵਿਖੇ ਕਾਲੀ ਮੰਦਰ ਦੇ ਦਰਸ਼ਨ ਕਰਕੇ ਕਿਸ਼ਤਵਾੜ ਵਿੱਚ ਦਾਖਲ ਹੋਏ। ਫਿਰ ਗੁਰੂ ਨਾਨਕ ਦੇਵ ਜੀ ਨੇ ਪਾਂਗੀ, ਮਨੀ ਮਹੇਸ਼ ਅਤੇ ਭਦਰਵਾਹ (ਇੱਹ ਜਗ੍ਹਾ ਸਿੱਧ ਦੀ ਬਗੀਚੀ ਵਿੱਚ ਮੌਜੂਦ ਸੀ) ਦੀ ਯਾਤਰਾ ਕੀਤੀ। ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਰਾਮਨਗਰ ਅਤੇ ਚੇਨਾਨੀ ਵੀ ਗਏ।ਸੇਰ ਮੰਜਲਾ ਰਾਮਨਗਰ ਵਿਖੇ ਉਨ੍ਹਾਂ ਨੂੰ ਓਗਨ ਦੇਵਤਾ ਦੇ ਰੂਪ ਵਿੱਚ ਸੰਬੋਧਿਤ ਕੀਤਾ ਗਿਆ । ਸੇਰ ਮੰਜਲਾ ਦੇ ਸ਼੍ਰੀ ਗੋਪੀ ਚੰਦ ਦਾ ਦਾਅਵਾ ਹੈ ਕਿ ਉਸਦੇ ਕੋਲ ਮਰਦਾਨੇ ਦੀ ਰਬਾਬ ਹੈ ।ਗੁਰੂ ਨਾਨਕ ਦੇਵ ਜੀ ਨੇ ਵੈਸ਼ਨੋ ਦੇਵੀ, ਪੀਰ ਖੋ, ਬਾਹੂ ਕਿਲ੍ਹਾ, ਪੁਰਮੰਡਲ, ਮਾਨਸਰ, ਜਸਰੋਟਾ ਵਰਗੇ ਸਥਾਨਾਂ ਦੀ ਵੀ ਯਾਤਰਾ ਕੀਤੀ ਜਿਸ ਪਿਛੋ ਪੰਜਾਬ ਵਿੱਚ ਦਾਖਲ ਹੋਏ।
ਲਦਾਖ ਵਿਚ
ਡਾ: ਸੁਰਿੰਦਰ ਸਿੰਘ ਕੋਹਲੀ ਅਨੁਸਾਰ ਗੁਰੂ ਨਾਨਕ ਦੇਵ ਜੀ ਚੀਨ ਦੇ ਨਾਨਕਿੰਗ ਤੋਂ ਵਾਪਸੀ ਤੇ ਸਿੰਕਿਆਂਗ ਸੂਬੇ ਵਿੱਚੌਂ ਦੀ ਸ਼ਾਹਿਦਉਲਾ ਚੌਕੀ ਰਾਹੀਂ ਗਰਮੀਆਂ ਦੇ ਮਹੀਨੇ ਵਿੱਚ ਭਾਰਤ ਵਿਚ ਆਏ। (ਕੋਹਲੀ:ਟ੍ਰੈਵਲਜ਼ ਆਫ ਗੁਰੂ ਨਾਨਕ:128)ਜੰਮੂ ਕਸ਼ਮੀਰ ਦੇ ਲਦਾਖ ਭਾਗ ਵਿਚ ਕਾਸ਼ਗਾਰ ਤੇ ਯਾਰਕੰਦ ਰਾਹੀਂ ਕਰਾਕੁਰਮ ਦਰਰਾ ਲੰਘ ਕੇ ਆਏ।ਗੁਰੂ ਨਾਨਕ ਦੇਵ ਜੀ ਸੰਨ 1517 ਵਿਚ ਚੀਨ ਵਲੋਂ ਦਰਿਆ ਸਿੰਧ ਦੇ ਨਾਲ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਵਿਚ ਆਏ।ਡਾ: ਫੌਜਾ ਸਿੰਘ ਕ੍ਰਿਪਾਲ ਸਿੰਘ ਅਨਸਾਰ ਗੁਰੂ ਜੀ ਚੁਸ਼ੂਲ ਦਰਰੇ ਰਾਹੀਂ ਲਦਾਖ ਆਏ ਜੋ ਯਾਤਰਾ ਸਬੰਧੀ ਯਾਦਗੀਰੀ ਜ਼ਮੀਨੀ ਨਿਸ਼ਾਨਾਂ ਤੋਂ ਸਹੀ ਜਾਪਦਾ ਹੈ। ਡਾ: ਕਿਰਪਾਲ ਸਿੰਘ ਲਿਖਦੇ ਹਨ, “ਗੁਰੂ ਸਾਹਿਬ ਗੋਰਤੋਕ ਜਿਸ ਦਾ ਪੁਰਾਣਾ ਨਾ ਗਾਰੂ ਸੀ ਤੋਂ ਹੁੰਦੇ ਹੋਏ ਰੁਡੋਕ ਅਤੇ ਪਾਨਸਿੰਗ ਝੀਲ ਤੋਂ ਹੋ ਕੇ ਮੋਜੂਦਾ ਚਸੂਲ ਵਾਲੇ ਰਸਤੇ ਲਦਾਖ ਵਿਚ ਆ ਗਏ।(ਕਿਰਪਾਲ ਸਿੰਘ ਸੰ: ਜਨਮਸਾਖੀ ਪ੍ਰੰਪਰਾ ਪੰਨਾ 107)।ਗੁਰੂ ਨਾਨਕ ਸਾਹਿਬ ਚਸ਼ੂਲ ਤੋਂ ਉਪਸ਼ੀ ਨਾਮ ਦੇ ਨਗਰ ਹੁੰਦੇ ਹੋਏ ਕਾਰੂ ਨਗਰ ਪਹੁੰਚੇ ।ਉਪਸ਼ੀ ਤੋਂ ਵੀਹ ਮੀਲ ਦੇ ਕਰੀਬ ਕਾਰੂ ਦੇ ਦੱਖਣ ਪੂਰਬ ਵਿੱਚ ਦੋ ਪਿੰਡ ਹਨ ਜਿਨ੍ਹਾਂ ਦੇ ਵਸਨੀਕ ਕੇਵਲ ਗੁਰੂ ਨਾਨਕ ਦੇਵ ਜੀ ਦੇ ਹੀ ਨਾਮ ਲੇਵਾ ਹਨ ਤੇ ਗੁਰੂ ਨਾਨਕ ਦੇਵ ਜੀ ਤੋਂ ਬਗੈਰ ਕਿਸੇ ਹੋਰ ਦੇਵੀ ਦੇਵਤਾ ਨੂੰ ਨਹੀਂ ਮੰਨਦੇ।(ਬਿਆਨ ਕਰਨਲ ਜੇ ਐਸ ਗੁਲੇਰੀਆ, ਨਵੀਂ ਦਿੱਲੀ) ਏਥੇ ਕੋਈ ਗੁਰਦਆਰਾ ਨਹੀਂ ਬਣ ਸਕਿਆ।ਕਾਰੂ ਨਗਰ ਦੇ ਪੂਰਬ ਵੱਲ ਨਾਲ ਹੀ ਲਦਾਖ ਦਾ ਸਭ ਤੋਂ ਪੁਰਾਣਾ ਹੇਮਸ ਗੁੰਫਾ ਹੈ। ਇਕ ਰਵਾਇਤ ਅਨੁਸਾਰ ਇਥੇ ਇੱਕ ਪੱਥਰ ਦੱਸਿਆ ਜਾਂਦਾ ਹੈ ਜਿਸ ਤੇ ਗੁਰੂ ਨਾਨਕ ਸਾਹਿਬ ਬੈਠੇ ਸਨ ਤੇ ਗੋਸ਼ਟੀਆ ਕੀਤੀਆਂ ਸਨ। ਹੇਮਸ ਵਿਚ ਕਈਆਂ ਲੋਕਾਂ ਦਾ ਵਿਸ਼ਵਾਸ਼ ਹੈ ਕਿ ਇਸ ਗੁੰਫਾ ਦਾ ਨੀਂਹ ਪੱਥਰ ਗੁਰੂ ਨਾਨਕ ਦੇਵ ਜੀ ਨੇ ਰੱਖਿਆ ਸੀ। (ਬਿਆਨ ਕਰਨਲ ਜੇ ਐਸ ਗੁਲੇਰੀਆ) ਗੁਰੂ ਜੀ ਦੇ ਤਿੱਬਤ ਤੋਂ ਲਦਾਖ ਪਹੁੰਚਣ ਦੇ ਨਿਸ਼ਾਨ ਕਈ ਬੋਧ ਮੱਠਾਂ ਵਿਚ ਮਿਲਦੇ ਹਨ ਜਿਨ੍ਹਾਂ ਵਿਚ ਗੁਰੂ ਜੀ ਦੇ ਉਸ ਥਾਂ ਪਹੰਚਣ ਦੀ ਖੁਸ਼ੀ ਦਾ ਉਤਸਵ ਮੁਖੌਟਿਆਂ ਦੇ ਨਾਚ ਨਾਲ ਮਨਾਇਆ ਜਾਂਦਾ ਹੈ।
 

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਨਾਨਕ ਦੇਵ ਜੀ ਦੇ ਅਮਰਨਾਥ ਅਤੇ ਵੈਸ਼ਨੋਦੇਵੀ ਯਾਤ੍ਰਾ ਦੇ ਰਿਕਾਰਡ
ਧੰਨਾ ਸਿੰਘ ਗੁਲਸ਼ਨ (1932)
1. ਅਮਰਨਾਥ
ਪਹਿਲੇ ਇਹ ਯਾਤਰਾ ਸ਼੍ਰੀ ਅੰਮ੍ਰਿਤਸਰ ਜੀ ਤੋਂ ਚੱਲਿਆ ਕਰਦੀ ਸੀ ਪਰ ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਜੀ ਦੇ ਜ਼ਮਾਨੇ ਵਿਚ ਪਹਿਲੇ ਇਸ ਯਾਤਰਾ ਤੇ ਕੋਈ ਨਹੀਂ ਆਉਂਦਾ ਹੁੰਦਾ ਸੀ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਸੀ।ਕਸ਼ਮੀਰ ਵਿਚ ਸਿੱਖਾਂ ਦਾ ਰਾਜ ਹੋਇਆ ਹੈ ਤਾਂ ਉਸ ਮੋਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਸ਼ਮੀਰ ਦੇ ਮੁਸਲਮਾਨਾਂ ਨੇ ਦੱਸਿਆ ਸੀ ਕਿ ਇਸ ਗੁਫਾ ਵਿੱਚ ਸ਼ਿਵਜੀ ਨੇ ਪਾਰਬਤੀ ਨੂੰ ਅਮਰ ਕਥਾ ਸੁਣਾਈ ਸੀ ਕਿਉਂਕਿ ਕਸ਼ਮੀਰ ਦੇ ਇਲਾਕੇ ਦੇ ਲੋਕ ਪਹਿਲਾਂ ਸਾਰੇ ਹਿੰਦੂ ਸਨ ਤੇ ਫਿਰ ਮੁਸਲਮਾਨਾਂ ਦੇ ਰਾਜ ਵਿੱਚ ਸਾਰੇ ਮੁਸਲਮਾਨ ਹੋ ਗਏ ਸਨ ਤਾਂ ਕਰਕੇ ਇਹਨਾਂ ਮੁਸਲਮਾਨਾਂ ਨੂੰ ਪਤਾ ਸੀ ਇਸ ਜਗ੍ਹਾ ਕਥਾ ਸੁਣਾਈ ਸੀ ।ਫਿਰ ਮਹਾਰਾਜ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਯਾਤਰਾ ਦੀ ਛੜੀ ਨਿਕਾਲੀ ਸੀ ਅਤੇ 500 /-ਰੁਪਏ ਜਗੀਰ ਦਾ ਲਾਇਆ ਸੀ ਜੋ ਕਿ ਜੰਮੂ ਦੇ ਰਸਤੇ ਯਾਤਰਾ ਆਉਂਦੀ ਸੀ।
ਰਾਜਾ ਗੁਲਾਬ ਸਿੰਘ ਜੀ ਨੇ ਕੁਝ ਪਿੰਡ ਲਗਾਏ ਸਨ ਯਾਤਰਾ ਦੀ ਜਗੀਰ ਵਾਸਤੇ ਤੇ ਲੰਗਰ ਵਾਸਤੇ, ਯਾਤਰਾ ਦੀ ਛੜੀ ਸ਼੍ਰੀਨਗਰ ਤੋਂ ਨਿਕਾਲਣੀ ਸ਼ੁਰੂ ਕਰ ਦਿੱਤੀ , ਜੋ ਕਿ ਅੱਜ ਤੱਕ ਨਿਕਲ ਰਹੀ ਹੈ ।ਇਸ ਕਰਕੇ ਸਿਖਾਂ ਦਾ ਵੀ ਹੱਕ ਹੈ ਇਸ ਗੁਫਾ ਵਿੱਚ।
ਅੱਜ ਕੱਲ ਸ਼੍ਰੀਨਗਰ ਤੋਂ ਦਸਨਾਮੀਏ ਸੰਤ ਛੜੀ ਕੱਢਦੇ ਹੈ ਜੋਕਿ ਸੰਨਿਆਸੀਆਂ ਦਾ ਅਤੇ ਦਸਨਾਮੀਆਂ ਦੇ ਮੁਕੱਦਮੇ ਚੱਲਦੇ ਹੈ ਤੇ ਬਾਬਾ ਸ਼੍ਰੀ ਚੰਦ ਜੀ ਗੁਰਦੁਆਰਾ ਚਨਾਰ ਸਾਹਿਬ ਜੀ ਸ਼੍ਰੀਨਗਰਵਾਲੇ ਮਹੰਤ ਹਰਨਾਮ ਦਾਸ ਜੀ ਇਸ ਛੜੀ ਨਾਲ ਆਪਣਾ ਲੰਗਰ ਲੈ ਕੇ ਆਉਂਦੇ ਸਨ।ਇਹ ਮਹੰਤ ਜੀ ਆਪਣਾ ਜੱਥਾ ਲੈ ਕੇ ਆਉਂਦੇ ਸਨ,ਇਹ ਸਮਝ ਕੇ ਕਿ ਸਾਡੇ ਗੁਰੂ ਨਾਨਕ ਦੇਵ ਜੀ ਵੀ ਗਏ ਸਨ।ਲੰਗਰ ਜੋ ਗੁਰੂ ਘਰ ਵਿਚ ਚੱਲਦਾ ਹੈ ਇਸ ਕਰਕੇ ਲੰਗਰ ਨਾਲ ਹੀ ਰੱਖਦੇ ਹਨ।।
ਨੋਟ:-ਜਿਸ ਵਕਤ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਟਨ ਸਾਹਿਬ ਤੋੋਂ ਚੱਲ ਕੇ ਅਮਰਨਾਥ ਜੀ ਦੀ ਗੁਫਾ ਵਿੱਚ ਪਹੁੰਚੇ ਤਾਂ ਗੁਰੂ ਜੀ ਨੁੰ ਸੀਹੇ ਨੇ ਤੇ ਹੰਸੂ ਨੇ ਗੁਰੂ ਨੂੰ ਕਹਿਆ ਕਿ ਮਹਾਰਾਜ ਜੀ ਇਸ ਜਗ੍ਹਾ ਤੇ ਤਾਂ ਸਰਦੀ ਬਹੁਤ ਹੈ, ਯਾਤਰੂਆਂ ਦਾ ਇਸ ਜਗ੍ਹਾ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਹੋਵੇਗਾ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਇਸ ਜਗ੍ਹਾ ਯਾਤਰੂ ਬਹੁਤਾ ਚਿਰ ਨਹੀਂ ਠਹਿਰਦੇ ਅਤੇ ਦਰਸ਼ਨ ਕਰਦੇ ਸਾਰ ਹੀ ਮੁੜ ਜਾਂਦੇ ਹਨ।ਇਸ ਯਾਤਰਾ ਵਿਚ ਗੁਰੂ ਜੀ ਨਾਲ ਸ਼ੀਹਾ ਤੇ ਹੰਸੂ ਤੇ ਭਗਤ ਸਨ।ਜਿਸ ਵਕਤ ਗੁਰੂ ਜੀ ਗੁਫਾ ਵਿੱਚ ਪਹੁੰਚੇ ਸਨ ਤਾਂ ਕੀ ਦੇਖਦੇ ਹਨ ਕਿ ਗੁਫਾ ਵਿੱਚ ਦੋ ਥੜੇ ਬਰਫ ਦੇ ਬਣੇ ਹੋਏ ਸਨ ਤਾਂ ਗੁਰੂ ਨਾਨਕ ਦੇਵ ਜੀ ਇਹਨਾਂ ਬਰਫ ਦੇ ਥੜਿਆਂ ਤੋਂ ਚੜ੍ਹਦੇ ਪਾਸੇ ਦੇ ਪਾਸ ਹੀ ਬੈਠ ਗਏ ਸਨ , ਜਿਸ ਜਗ੍ਹਾ ਅੱਜ ਬਰਫ ਦਾ ਤੀਜਾ ਥੜਾ ਬਣਿਆ ਹੋਇਆ ਹੈ,ਚੜਦੇ ਪਾਸੇ ਨੂੰ ।ਬਹੁਤੇ ਯਾਤਰੂ ਆ ਕੇ ਆਪਣੇ ਕਕੱਪੜੇ ਲਾਹ ਕੇ ਬਰਫ ਦੇ ਥੜਿਆ ਦੇ ਉਤੇ ਗਿਰ ਕੇ ਆਪਣੀ ਜਾਨ ਅਤੇ ਅਣਆਈ ਮੋਤ ਦਿੱਤੀ ਕਿ ਅਸੀ ਅੱਜ ਅਮਰ ਹੋ ਗਏ।ਇਹ ਕੋਤਕ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਯਾਤਰੂਆਂ ਨੂੰ ਉਪਦੇਸ਼ ਦਿੱਤਾ ਕਿ ਭਾਈ ਪ੍ਰੇਮਿਉ, ਨਾਮ ਜਪੋ ਤੇ ਅਮਰ ਹੋ ਜਾਵੋਗੇ ।ਇਹ ਠੀਕ ਨਹੀਂ ਕਿ ਤੁਸੀ ਲੋਕ ਆ ਕੇ ਆਪਣੇ ਕੱਪੜੈ ਪੰਡਿਤਾ ਨੂੰ ਦੇ ਦਿੰਦੇ ਹੋ ਤੇ ਤੁਸੀ ਨਗਨ ਹੋ ਕੇ ਅਣਆਈ ਮੋਤ ਮਰ ਜਾਂਦੇ ਹੋ, ਜੋ ਕਿ ਆਤਮਘਾਤ ਕਰਦੇ ਹੋ ।ਇਸ ਤਰ੍ਹਾਂ ਅਮਰ ਨਹੀਂ ਹੋ ਸਕੋਗੇ ਬਿਨਾਂ ਨਾਮ ਜਪਨੇਦੇ।ਉਸ ਦਿਨ ਤੋਂ ਬਾਅਦ ਗੁਰੂ ਜੀ ਦੇ ਉਪਦੇਸ਼ ਹੋਣ ਤੇ ਇਹ ਲੋਕ ਅਣਿਆਈ ਮੌਤ ਮਰਨੋ ਹੱਟ ਗਏ ਸਨ।ਇਹ ਸਾਰੀ ਕ੍ਰਿਪਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੈ।
ਨੋਟ:- ਪਹਿਲੇ ਵੀ ਅਮਰਨਾਥ ਦੀ ਯਾਤਰਾ ਆਉਂਦੀ ਹੁੰਦੀ ਸੀ ਪਰ ਮੁਸਲਮਾਨਾਂ ਦਾ ਰਾਜ ਹੋਣ ਕਰਕੇ ਮੁਸਲਮਾਨਾਂ ਦੇ ਜੁਲਮ ਹਿੰਦੂਆਂ ਦੇ ਉਤੇ ਹੋਣੇ ਦੇ ਕਾਨ ਇਹ ਯਾਤਰਾ ਬੰਦ ਹੋ ਚੁੱਕੀ ਸੀ।ਫਿਰ ਦੁਬਾਰਾ ਸਿੱਖਾਂ ਦੇ ਰਾਜ ਵਿਚ ਮੁਸਲਮਾਨਾਂ ਨੇ ਇਹ ਅਮਰਨਾਥ ਦੀ ਯਾਤਰਾ ਦੀ ਕਹਾਣੀ ਮਹਾਰਾਜਾ ਰਣਜੀਤ ਸਿੰਘ ਨੂੰ ਸੁਣਾਈ ਸੀ ਕਿ ਪਹਿਲੇ ਢੇਰ ਚਿਰ ਹੋਇਆ ਹੈ ਕਿ ਪੰਜਾਬ ਤੋਂ ਹਿੰਦੂ ਲੋਕ ਇਸ ਗੁਫਾ ਵਿੱਚ ਸ਼ਾਤਰਾ ਕਰਨੇ ਆਉਂਦੇ ਹੁੰਦੇ ਸਨ ਕਿਉਂਕਿ ਇਹ ਮੁਸਲਮਾਨ ਉਸ ਜ਼ਮਾਨੇ ਵਿਚ ਹਿੰਦੂ ਸਨ ਤਾਂ ਕਰਕੇ ਇਹਨਾਂ ਨੂੰ ਪਤਾ ਸੀ।
ਨੋਟ:- ਸਾਉਣ ਦੀ ਪੂਰਨਮਾਸ਼ੀ ਨੂੰ ਜੋ ਛਟੀ ਸ਼੍ਰੀਨਗਰ ਤੋਂ ਆਉਂਦੀ ਹੈ ਉਸ ਉਤੇ ਕੋਈ ਢਾਈ ਤਿੰਨ ਹਜ਼ਾਰ ਚੜ੍ਹਾਵਾ ਚੜ੍ਹ ਜਾਂਦਾ ਹੈ, ਜਿਹਨਾਂ ਦੇ ਇਹ –ਇਹ ਹਿੱਸੇਦਾਰ ਹਨ –ਮਟਨ ਸਾਹਿਬ ਜੀ ਦੇ ਪਾਂਡੇ, ਮੁਸਲਮਾਨ ਮਲਕ ਜਿਨ੍ਹਾਂ ਨੇ ਗੁਫਾ ਪ੍ਰਗਟ ਕੀਤੀ ਸੀ ਅਤੇ ਸਨਿਆਸੀ ।ਪਰ ਅੱਜ ਕੱਲ ਦਸਨਾਮੀਏਂ ਲੈਂਦੇ ਹੈ ਤੇ ਚੋਥਾ ਹਿੱਸਾ ਕਸ਼ਮੀਰ ਦਾ ਲੈਂਦੇ ਹੈ ਜੋ ਕਿ ਚਾਰ ਹਿੱਸੇਦਾਰ ਇਸ ਪੂਜਾ ਦੇ ਹਨ ।ਤਿੰਨ ਹਿਸੇਦਾਰ ਤਾਂ ਆਪਣਾ ਛਕ-ਛਕਾ ਲੈਂਦੇ ਹਨ ਤੇ ਰਾਜਾ ਕਸ਼ਮੀਰ ਦੇ ਜੋ ਪਹਿਲਗਾਮ ਤੋਂ ਅਮਰਨਾਥ ਨੂੰ 28 ਮੀਲ ਦਾ ਰਸਤਾ ਹੈ, ਉਸਦਾ ਹਰ ਸਾਲ ਰਸਤਾ ਬਣਾਉਣ ਤੇ ਜੋ ਮਜਦੂਰਾਂ ਦੀ ਮੇਹਨਤ ਹੁੰਦੀ ਹੈ, ਉਹ ਇਸ ਪੂਜਾ ਦੇ ਹਿੱਸੇ ਵਿਚੋਂ ਖਰਚ ਹੁੰਦਾ ਹੈ।
ਨੋਟ:- ਖਾਲਸੇ ਨੂੰ ਵੀ ਪੰਜਵਾਂ ਹਿੱਸਾ ਲੈਣਾ ਚਾਹੀਦਾ ਹੈ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਿਸ਼ਾਨ ਸਾਹਿਬ ਜੀ ਤੇ ਥੜਾ ਸਾਹਿਬ ਜੀ ਬਣਵਾ ਦੇਣਾ ਚਾਹੀਦਾ ਹੈ ਤੇ ਯਾਤਰਾ ਦੇ ਮੌਕੇ ਸ਼੍ਰੀਨਗਰ ਤੋਂ ਇੱਕ ਭਾਈ ਜਾਂ ਪ੍ਰਧਾਨ ਜਾਂ ਸਕੱਤਰ ਨੂੰ ਜਾਣਾ ਚਾਹੀਦਾ ਹੈ ਕਿਉਂਕਿ ਸਿੱਖਾਂ ਦਾ ਵੀ ਹੱਕ ਹੈ, ਕਿਉਂਕਿ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਤਾਂ ਗਏ ਸਨ।ਸੱਚ ਦਾ ਉਪਦੇਸ਼ ਤਾਂ ਗੁਰਾਂ ਨੇ ਹੀ ਦਿੱਤਾ ਸੀ ਬਾਕੀ ਤਾਂ ਆਪਣਾ ਹੀ ਰੋਣਾ ਰੋਂਦੇ ਰਹੇ ਹੈ।ਸੋ ਇਸ ਪਾਸੇ ਖਾਲਸੇ ਨੂੰ ਛੇਤੀ ਤੋਂ ਛੇਤੀ ਧਿਆਨ ਦੇਣਾ ਚਾਹੀਦਾ ਹੈ, ਇਸ ਜਗ੍ਹਾ ਗੁਰੂ ਜੀ ਦੋ ਦਿਨ ਠਹਿਰੇ ਸਨ ਅਤੇ ਤੀਸਰੇ ਦਿਨ ਵਾਪਸੀ ਤੁਰੇ ਸਨ।
ਨੋਟ:- ਪੰਡਿਤ ਤਾਂ ਅਮਰਨਾਥ ਦੇ ਬ੍ਰਾਮਣ ਹਨ ਤੇ ਸੰਨਿਆਸੀ ਸ਼ਿਵਜੀ ਦੇ ਸੇਵਕ ਹਨ ਤੇ ਮੁਸਲਮਾਨਾਂ ਨੇ ਗੁਫਾ ਪ੍ਰਗਟ ਕੀਤੀ ਹੈ ਤੇ ਰਾਜੇ ਦਾ ਹੱਕ ਹੈ ਕਿਉਂਕਿ ਰਾਜੇ ਦੇ ਰਾਜ ਵਿੱਚ ਗੁਫਾ ਹੈ ਅਤੇ ਸਿੱਖਾਂ ਦਾ ਵੀ ਹੱਕ ਹੋਣਾ ਚਾਹੀਦਾ ਹੈ ਕਿਉਂਕਿ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਸਨ।ਇਸ ਕਰਕੇ ਪੰਜ ਹਿੱਸੇ ਹੋਣੇ ਚਾਹੀਦੇ ਹਨ, ਨਹੀਂ ਤਾਂ ਸਿੱਖਾਂ ਨੂੰ ਤੀਸਰੇ ਬਰਫ ਦੇ ਥੜੇ ਦੇ ਪਾਸ ਨਿਸ਼ਾਨ ਸਾਹਿਬ ਤੇ ਥੜਾ ਬਣਾਉਣਾ ਚਾਹੀਦਾ ਹੈ। ਗੁਰੂ ਜੀ ਭਲਾ ਕਰੇਂਗੇ।
ਨੋਟ:- ਅਮਰਨਾਥ ਦੇ ਦਰਸ਼ਨ ਕਰਕੇ ਵਾਪਿਸ ਉਨੀਂ ਹੀ ਪੈਰੀ ਪੜਾਉ ਪੰਜ ਤਰਨੀਆਂ ਪਹੁੰਚਾ ਤੇ ਪੰਜ ਤਰਨੀ ਤੋਂ ਸ਼ੈਸ਼ਨਾਗ ਹੁੰਦਾ ਹੋਇਆ ਪੜਾਉ ਚੰਦਨਵਾੜੀ ਆ ਰਾਤ ਕੱਟੀ ਜੋ ਕਿ ਕੁੱਲ ਸਫਰ 24 ਮੀਲ ਕੀਤਾ ਸੀ ਅਤੇ ਰਾਤ ਪੜਾਉ ਵਿਖੇ ਕੱਟੀ।(ਪੰਨਾ 495- 17 ਜੁਲਾਈ 1932)
2. ਵੈਸ਼ਨੋਦੇਵੀ (10 ਸਿਤੰਬਰ 1932)
ਕਟੜੇ ਤੋਂ ਪਹਾੜੀ ਉਤੇ 7 ਮੀਲ ਦੀ ਚੜ੍ਹਾਈ ਤੇ ਵੈਸ਼ਨੋ ਦੇਵੀ ਦਾ ਮੰਦਿਰ ਹੈ ਜ ੋਲਿ ਅਸੂ ਕੱਤਕ ਦੇ ਮਹੀਨੇ ਮੇਲਾ ਲਗਦਾ ਹੳੇ।ਇਸ ਵੈਸ਼ਨੋ ਦੇਵੀ ਦੇ ਮੰਦਿਰ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਪਹਿਲੀ ਆਏ ਹੈਂ ਪਰ ਸਿੱਖੀ ਪ੍ਰਚਾਰ ਨਾ ਹੋਣੇ ਦੇ ਕਾਰਨ ਤੇ ਪੰਡਿਤਾਂ ਦੇ ਜ਼ੋਰ ਹੋਣੇ ਦੇ ਕਾਰਨਗੁਰੂ ਜੀ ਦੀ ਜਗਾ ਕੋਈ ਨਹੀਂ ਬਣੀ ਹੋਈ। (ਪੰਨਾ 543)

ਕਾਨ੍ਹ ਸਿੰਘ ਨਾਭਾ:
1. ਗੁਰਧਾਮ ਦੀਦਾਰ, ਸ਼੍ਰੋ ਗੁ ਪ੍ਰ ਕਮੇਟੀ ਪੰਨਾ 184) ਗੁਰੂ ਨਾਨਕ ਦੇਵ ਜੀ ਅਮਰਨਾਥ ਨੂੰ ਜਾਂਦੇ ਹੋਏ ਏਥੇ (ਕਟੜੇ) ਠਹਿਰੇ ਸਨ ।
2. ਸਤਿਗੁਰ ਨਾਨਕ ਦੇਵ ਜੀ ਸੰਮਤ 1575 ਈ: ( 1518 ਈ ਵਿਚ ਤਿਬਤ-ਚੀਨ ਵਲੋਂ ਆਉਂਦੇ ਵੇਲੇ ਏਥੇ (ਵੈਸ਼ਣੋ ਦੇਵੀ) ਠਹਿਰੇ ਤੇ ਪੰਡਿਤਾਂ ਨੂੰ ਉਪਦੇਸ਼ ਕੀਤਾ, : ਛੋਡਹੁ ਪ੍ਰਾਣੀ ਕੂੜ ਕਬਾੜਾ” ਬਾਣੀ ਉਚਾਰਣ ਕੀਤੀ (ਪੰਨਾ 188)
ਡਾ: ਕਿਰਪਾਲ ਸਿੰਘ (1969) ਜਨਮ ਸਾਖੀ ਪ੍ਰੰਪਰਾ, ਪੰਨਾ 198: ਗੁਰੂ ਜੀ ਬਾਲਾਤਾਲ ਨਗਰ ਤੋਂ ਹੁੰਦੇ ਹੋਏ ਹਿੰਦੂਆਂ ਦੇ ਪ੍ਰਸਿੱਧ ਤੀਰਥ ਅਮਰਨਾਥ ਪੁੱਜ ਗਏ।
ਡਾ: ਸੁਰਿੰਦਰ ਸਿੰਘ ਕੋਹਲੀ, (1969) ਟ੍ਰੈਵਲਜ਼ ਆਫ ਗੁਰੂ ਨਾਨਕ ਪੰਨਾ 131,
After visiting the Amarnath shrine where he met several Shaivite sadhus, the Guru left for Jammu (Travels of Guru Nanak, p.131)
The Guru is said to have visited the shrine of Vaishnodevi in a cave known as ‘garbh yoni’
This holy [place is situated near Katra (p.131)
 

❤️ CLICK HERE TO JOIN SPN MOBILE PLATFORM

Top