Punajbi: Guru Nanak Dev Ji South East Asia Vich | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punajbi: Guru Nanak Dev Ji South East Asia Vich

Dalvinder Singh Grewal

Writer
Historian
SPNer
Jan 3, 2010
619
378
75
ਗੁਰੂ ਨਾਨਕ ਦੇਵ ਜੀ ਦੀ ਦਖਣ-ਪੂਰਬ ਏਸ਼ੀਆ ਦੀ ਯਾਤਰਾ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

1580025746794.png
ਗੁਰੂ ਨਾਨਕ ਦੇਵ ਦੀਆਂ ਯਾਤਰਾਵਾਂ (ਉਦਾਸੀਆਂ) ਦਾ ਸਭ ਤੋਂ ਪਹਿਲਾ ਦਾ ਬਿਰਤਾਂਤ ਭਾਈ ਗੁਰਦਾਸ ਦੀ ਵਾਰ ਵਿੱਚ ਮਿਲਦਾ ਹੈ ।ਭਾਈ ਗੁਰਦਾਸ ਆਪਣੀ ਪਹਿਲੀ ਵਾਰ ਵਿੱਚ ਗੁਰੂ ਨਾਨਕ ਦੀਆਂ ਯਾਤਰਾਵਾਂ ਦਾ ਉਦੇਸ਼, ਉਨ੍ਹਾਂ ਵੱਲੋਂ ਚਹੁੰ ਦੇਸ਼ਾਂ ਅਤੇ ਨੌਂ ਖੰਡਾਂ ਦਾ ਉੱਧਾਰ; ਅਤੇ ਸੱਚੇ ਰੱਬ ਦਾ ਸੰਦੇਸ਼ ਦੇਣਾ ਦੱਸਿਆ ਹੈ । ਉਹ ਲਿਖਦੇ ਹਨ:


ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ।
ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰਿ ਇਕ ਦਿਖਾਇਆ।
ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ।
ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ।
ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ।
ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ।
ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥ (ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੩ ਪੰ. ੮)

ਡਾ. ਸੁਰਿੰਦਰ ਸਿੰਘ ਕੋਹਲੀ ਵੱਲੋਂ ਸੰਪਾਦਿਤ ਜਨਮਸਾਖੀ ਭਾਈ ਬਾਲਾ ਵਿੱਚ ਉਲੇਖ ਹੈ ਕਿ ਗੁਰੂ ਨਾਨਕ ਸਾਹਿਬ ਸੁਧਰ ਸੈਨ, ਮਧੁਰ ਬੈਨ ਅਤੇ ਕੰਵਲ ਨੈਨ ਰਾਜਿਆਂ ਨੂੰ ਮਿਲਣ ਗਏ। "ਇੰਦਰ ਸੈਨ ਦੀ ਸਲਾਹ ਤੇ ਸੁਧਰ ਸੈਨ ਨੂੰ ਗੁਰੂ ਨਾਨਕ ਨੇ ਤਿੰਨ ਮਹਾਂਦੀਪਾਂ ਵਿੱਚ ਸੌ ਟਾਪੂਆਂ ਦਾ ਰਾਜ ਬਖ਼ਸ਼ਿਆ ।ਇਨ੍ਹਾਂ ਟਾਪੂਆਂ ਦੇ ਅਠਾਰਾਂ ਰਾਜੇ ਸਨ"(ਪੰਨਾ ੧੭੬)। 'ਪਹਿਲਾਂ ਇਸ ਸਲਤਨਤ ਤੇ ਸੁਰ ਸਿੱਧ ਮਿਸ਼ਰ ਦੇ ਪੁੱਤਰ ਕੰਵਲ ਨੈਨ, ਜੋ ਜਾਤ ਦਾ ਬ੍ਰਾਹਮਣ ਸੀ, ਦਾ ਰਾਜ ਸੀ' (ਪੰਨਾ ੧੯੮)। ਕੰਵਲ ਨੈਨ ਦੇ ਰਾਜ ਦੀ ਰਾਜਧਾਨੀ ਸਵਰਨਪੁਰ, ਜੋ ਸਮੁੰਦਰ ਤੋਂ ਚਾਰ ਕੋਹਾਂ ਦੀ ਵਿੱਥ ਤੋਂ ਨਜ਼ਰ ਆਉਂਦੀ ਸੀ, ਨੂੰ ਜਾਂਦੇ ਹੋਏ ਗੁਰੂ ਨਾਨਕ ਨੇ ਸੱਤ ਮਹੀਨੇ ਅਤੇ ਤੇਰਾਂ ਦਿਨ ਸਫ਼ਰ ਕੀਤਾ ।ਕੰਵਲ ਨੈਨ ਦੀ ਸਲਤਨਤ ੭੭੦੦ ਯੋਜਨ (੧੦੦੧੦੦ ਵਰਗ ਕਿਲੋਮੀਟਰ) ਵਿੱਚ ਫੈਲੀ ਹੋਈ ਸੀ।ਤਿੰਨ ਮਹਾਂਦੀਪਾਂ ਵਿੱਚ ਉਸ ਅਧੀਨ ਅਠਾਰਾਂ ਰਿਆਸਤਾਂ ਤੇ ਸਤਾਰਾਂ ਰਾਜੇ ਰਾਜ ਕਰਦੇ ਸਨ।ਇਹ ਰਾਜੇ ਸਨ-(੧) ਮਧੁਰ ਬੈਨ (੨) ਸੁਧਰ ਸੈਨ (੩) ਨਾਗਾ ਪਰਸ ਰਾਮ (੪) ਸੁਖ ਸਾਗਰ (੫) ਰਾਜਾ ਅਟਿਕਾ ਘਟਿਕਾ (੬) ਸੁਖ ਚੈਨ (੭) ਬੁੱਧ ਵਿਵੇਕ ਬਾਲਕਾ (੮) ਅਸਰਾਪਨਾਹ (੯) ਸੁਧ ਸ਼ੋਭਾਲਕਾ (੧੦) ਸਾਗਰ ਸੈਨ (੧੧) ਰਾਜਾ ਨੈਨ ਜੋਤ (੧੨) ਬੀਰ ਬੈਨ (੧੩) ਰਾਜਾ ਬਾਲ ਸੰਘਾਰ (੧੪) ਲਾਲ ਚੈਨ (੧੫) ਰਾਜਾ ਤੁਰਤਰੰਗ (੧੬) ਰਾਏ ਆਇਨ (੧੭) ਰਾਜਾ ਮਗਨ ਰਾਏ ਅਤੇ (੧੮) ਕੰਵਲ ਨੈਨ ।(ਜਨਮਸਾਖੀ ਭਾਈ ਬਾਲਾ ਪੰਨੇ ੧੯੨---੧੯੮)


ਜਨਮਸਾਖੀ ਭਾਈ ਬਾਲਾ ਵਿੱਚ ਦਿੱਤੇ ਸੌ ਟਾਪੂਆਂ ਦੇ ਨਾਵਾਂ ਦਾ ਖੁਰਾ ਖੋਜ ਅਸਾਨੀ ਨਾਲ ਨਹੀਂ ਲੱਭਦਾ।ਨਾਗਰਕਤਾਰਗਾਮਾ (ਦੇਸਾਵਰਨਾਨਾ) (ਮਾਰਟੀਨਸ, ੧੯੬੨) ਨੇ ਦਾਅਵਾ ਕੀਤਾ ਕਿ ਮਾਜਾਪਾਹਿਤ ਸਲਤਨਤ ਦੇ ਅਧੀਨ ਅਠੱਨਵੇਂ ਸਾਮੰਤ ਸਨ ਜੋ ਸੁਮਾਟਰਾ ਤੋਂ ਨਿਊ ਗਿਨੀਆ ਤੱਕ ਫੈਲੇ ਹੋਏ ਸਨ --ਮਾਜਾਪਾਹਿਤ ਸਲਤਨਤ ਦੇ ਬੇੜੇ ਦੀਪ ਸਮੂਹ ਦੇ ਕਾਫੀ ਹਿੱਸਿਆਂ ਵਿੱਚ ਅਧੀਨਗੀ ਕਬੂਲ ਕਰਵਾਉਣ ਲਈ ਜਾਂਦੇ ਰਹਿੰਦੇ ਜਾਂ ਫਿਰ ਮਾਜਾਪਾਹਿਤ ਦਰਬਾਰ ਨੂੰ ਕਈ ਖੇਤਰੀ ਰਾਜਿਆਂ ਨਜ਼ਰਾਨਾ ਭੇਜਦੇ ਜਿਵੇਂ ਉਹ ਚੀਨ ਨੂੰ ਭੇਜਦੇ ਸਨ -- ਪਰ ਪੂਰਬੀ ਜਾਵਾ ਦੇ ਹੁਕਮਾਂ ਅਧੀਨ ਹੋਣ ਦਾ ਕੋਈ ਇਰਾਦਾ ਨਹੀਂ ਰਖਦੇ ਸਨ । ਮਾਜਾਪਾਹਿਤ ਦੀ ਵਪਾਰਕ ਸ਼ਕਤੀ ਗੁਸਤਾਖ ਰਾਜਿਆਂ ਵਿਰੁੱਧ ਬੜੀ ਸ਼ਕਤੀਸ਼ਾਲੀ ਸੀ।ਪੂਰਬੀ ਜਾਵਾ ਰਾਜ ਨੇ ਸੁਮਾਟਰਾ ਵਿੱਚ ਮਿਰਚਾਂ ਅਤੇ ਪੂਰਬੀ ਇੰਡੋਨੇਸ਼ੀਆ ਦੇ ਦੂਸਰੇ ਹਿੱਸਿਆਂ ਵਿਚੋਂ ਮਸਾਲੇ ਮੁਹੱਈਆ ਕਰਵਾਉਣ ਵਾਲਿਆਂ ਨਾਲ ਚੰਗੇ ਵਪਾਰਕ ਸਬੰਧ ਸਥਾਪਤ ਕਰ ਲਏ ।ਮਾਜਾਪਾਹਿਤ ਸਲਤਨਤ ਦੇ ਇਸ ਦਾਅਵੇ, ਕਿ ਉਸ ਕੋਲ ਅਸਲ ਸ਼ਕਤੀ ਸੀ, ਦਾ ਮੁਲਾਂਕਣ ਸ਼ਾਇਦ ਇਹ ਮੰਨ ਕੇ ਕਰਨਾ ਬੇਹਤਰ ਹੋਵੇਗਾ ਕਿ ਅਜਿਹੀ ਤਾਕਤ ਨੇ ਮਾਜਾਪਾਹਿਤ ਨੂੰ ਜਾਵਾ, ਬਾਲੀ ਅਤੇ ਮਦੁਰਾ ਤੋਂ ਬਾਹਰ ਕੋਈ ਖਾਸ ਮਹੱਤਵਪੂਰਨ ਪ੍ਰਬੰਧਕੀ ਸ਼ਕਤੀ ਨਹੀਂ ਦਿੱਤੀ । (Hall, ੧੯੮੧)


ਮਾਜਾਪਾਹਿਤ ੧੨੯੩ ਤੋਂ ੧੫੨੭ ਦੇ ਇਰਦ-ਗਿਰਦ ਪੂਰਬੀ ਜਾਵਾ ਵਿਚ ਹਿੰਦੂ ਪ੍ਰਭਾਵੀ ਰਾਜ ਸੀ।ਇਸ ਦੇ ਰਾਜ ਦੀ ਸਿਖਰ, ੧੩੫੦ ਤੋਂ ੧੩੮੯, ਹਿਆਮ ਵੁਰੁਕ ਨਾਂ ਦੇ ਰਾਜੇ ਵੇਲੇ ਸੀ ਜਦ ਇਸ ਦਾ ਦੱਖਣੀ ਮਲਾਏ ਪਰਾਇਦੀਪ, ਬੋਰਨੀਓ, ਸੁਮਾਟਰਾ, ਬਾਲੀ, ਕਲੀਮਾਂਤਨ ਅਤੇ ਪੂਰਬੀ ਇੰਡੋਨੇਸ਼ੀਆ ਅਤੇ ਫਿਲਪਾਈਨਜ਼ ਦੇ ਦੂਸਰੇ ਰਾਜਾਂ ਤੇ ਦਬਦਬਾ ਸੀ। (Martinus, ੧੯੬੨) ਮਾਜਾਪਾਹਿਤ ਸਲਤਨਤ ਮਲਾਇ ਉੱਪ- ਮਹਾਂਦੀਪ ਦੀਆਂ ਵੱਡੀਆਂ ਹਿੰਦੂ- ਸਲਤਨਤਾਂ ਚੋਂ ਅੰਤਲਾ ਸੀ ਅਤੇ ਇੰਡੋਨੇਸ਼ੀਆ ਦੇ ਇਤਿਹਾਸ ਵਿਚ ਇੱਕ ਮਹਾਨ ਰਾਜ ਵੱਜੋਂ ਜਾਣਿਆ ਜਾਂਦਾ ਹੈ । ਮਾਜਾਪਾਹਿਤ ਸਮਾਜ ਨੇ ਦੋਵੇਂ ਸਮਾਜਿਕ ਅਤੇ ਕਲਾ ਦੇ ਦਾਇਰਿਆਂ ਵਿੱਚ ਉੱਚ ਕੋਟੀ ਦੀ ਮੁਹਾਰਤ ਵਿਕਸਤ ਕਰ ਲਈ ਸੀ।ਇਸ ਦੀ ਰਾਜਧਾਨੀ ਵਿਸ਼ਵ-ਵਿਆਪੀ ਜਨ-ਸੰਖਿਆ ਸੀ ਜਿਨ੍ਹਾਂ ਵਿੱਚ ਸਾਹਿਤ ਅਤੇ ਕਲਾ ਪ੍ਰਫੁੱਲਤ ਹੋਏ ।ਚੌਲਾਂ ਦੀ ਖੇਤੀ ਅਤੇ ਵਪਾਰ ਅਧਾਰਤ ਇਸ ਦੀ ਨਕਦ-ਆਰਥਿਕਤਾ ਸ਼ਕਤੀਸ਼ਾਲੀ ਸੀ, ਜੋ ਵੱਖਰੇ ਵੱਖਰੇ ਕਿੱਤਿਆਂ ਅਤੇ ਉਦਯੋਗਾਂ ਵਿੱਚ ਸਹਾਈ ਹੁੰਦੀ ਸੀ ।੧੫੨੭ ਦੇ ਆਸ ਪਾਸ ਇਹ ਦੀਮਾਕ ਸਲਤਨਤ ਅੱਗੇ ਝੁਕ ਗਈ । (Rockclefs,੧੯੯੩, ਪੰਨਾ ੧੯)

ਜਨਮਸਾਖੀ ਭਾਈ ਬਾਲਾ ਦੇ ਮੁਤਾਬਕ: 'ਰਾਜਾ ਨਹੀਂ ਚਹੁੰਦਾ ਸੀ ਕਿ ਉਸ ਦੀ ਪਰਜਾ ਉਸ ਦੇ ਅੱਗੇ ਝੁਕੇ, ਭਾਵੇਂ ਸਤਾਰਾਂ ਰਾਜੇ ਉਸ ਅੱਗੇ ਝੁਕ ਕੇ ਉਸ ਦੀ ਪ੍ਰਭੂਸੱਤਾ ਮੰਨਦੇ ਸਨ ਪਰੰਤੂ ਉਹ ਆਪਣੇ ਆਪ ਕਿਸੇ ਕੋਲ ਨਹੀਂ ਜਾਂਦਾ ਸੀ। ਉਹ ਜੋ ਕਹਿੰਦਾ ਸੀ ਕਰ ਦਿੱਤਾ ਜਾਂਦਾ ਸੀ। ਗੁਰੂ ਨਾਨਕ ਨੇ ਕਿਹਾ "ਇਹ ਸਮਾਂ ਸਭ ਦਾ ਹੈ । ਸਭ ਰੱਬ ਦੀ ਪੈਦਾਇਸ਼ ਹਨ।ਜਿਵੇਂ ਮੈਂ ਹਾਂ ਉਹ ਵੀ ਰੱਬ ਦੀ ਉਤਪਤੀ ਹਨ ।ਅਸੀਂ ਉਸ ਦੀ ਛਤਰ ਛਾਇਆ ਹੇਠ ਸੌਂ ਨਹੀਂ ਜਾਵਾਂਗੇ ਬਲਕਿ ਜਰੂਰ ਉਸ ਦੇ ਦਰਸ਼ਨ ਕਰਾਂਗੇ। ਰਾਜਾ ਜਿਸ ਤੇ ਘੁਮੰਡ ਨੇ ਕਾਬੂ ਪਾ ਲਿਆ ਹੈ, ਮੈਂ ਉਸ ਦੇ ਉੱਤੇ ਸੁਧਰ ਸੈਨ ਨੂੰ ਬਿਠਾ ਦਿੱਤਾ ਹੈ । ਦੇਖਦੇ ਹਾਂ ਹੁਣ ਰੱਬ ਕੀ ਕਰਦਾ ਹੇ" । (ਜਨਮਸਾਖੀ ਭਾਈ ਬਾਲਾ, ਪੰਨਾ ੧੯੬) ਹੋਰ ਜਨਮਸਾਖੀਆਂ ਵਿੱਚ ਵੀ ਗੁਰੂ ਨਾਨਕ ਦੀ 'ਬ੍ਰਹਮਪੁਰ', ਸਿਲਮਿਲਾ ਦੀਪ ਅਤੇ ਕਈ ਹੋਰ ਟਾਪੂਆਂ ਦੀ ਯਾਤਰਾ ਦੇ ਉਲੇਖ ਮਿਲਦੇ ਹਨ।(ਕਿਰਪਾਲ ਸਿੰਘ ਸੰਪਾਦਿਤ ਜਨਮਸਾਖੀ ਪ੍ਰੰਪਰਾ) ਉਨ੍ਹਾਂ ਦੀ ਸਮੁੰਦਰੀ ਯਾਤਰਾ ਦਾ ਵਿਖਿਆਨ ਡਾ ਕੋਹਲੀ ( ੧੯੬੯) ਨੇ ਬੜੀ ਚੰਗੀ ਤਰਾਂ ਕੀਤਾ ਹੈ, ਜਿਸ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਗੁਰੂ ਨਾਨਕ ਸਾਹਿਬ ਨੇ ਤਿੰਨ ਮਹਾਂਦੀਪਾਂ ਦੇ ਟਾਪੂਆਂ ਦੀ ਯਾਤਰਾ ਕੀਤੀ ।

ਭਾਈ ਬਾਲਾ ਜਨਮਸਾਖੀ ਵਿੱਚ ਮਾਜਾਪਾਹਿਤ ਦੀ ਵਿਆਖਿਆ ਜੋ ਮਾਜਾਪਾਹਿਤ ਸਲਤਨਤ ਨਾਲ ਮੇਲ ਖਾਂਦੀ ਹੈ ਇਹ ਇਉਂ ਹੈ: 'ਸ਼ਕਤੀਸ਼ਾਲੀ ਹਿੰਦੂ ਰਾਜ, ਮਾਜਾਪਾਹਿਤ, ਤੇਹਰਵੀਂ ਸਦੀ 'ਚ ਉੱਭਰਿਆ ਅਤੇ ਅਜੋਕੇ ਇੰਡੋਨੇਸ਼ੀਆ ਦੇ ਬਹੁਤੇ ਹਿੱਸੇ ਨੂੰ ਇਕੱਠਾ ਕੀਤਾ ।ਮਾਜਾਪਾਹਿਤ ਸਲਤਨਤ ਪੂਰਬੀ ਜਾਵਾ ਵਿੱਚ ਸਥਾਪਿਤ ਸੀ ਅਤੇ ਦੱਖਣੀ ਮਾਲਾਏ, ਬੋਰਨੀਓ, ਸੁਮਾਟਰਾ ਅਤੇ ਬਾਲੀ ਦੇ ਬਹੁਤੇ ਹਿੱਸੇ ਤੇ ਰਾਜ ਦੇ ਨਾਲ ਨਾਲ ੧੨੯੩ ਤੋਂ ੧੫੨੭ ਦੇ ਲੱਗ ਭੱਗ ਸੁਲਾਵੇਸੀ, ਮਾਲੂਕੂ, ਸੂਮਬਾਵਾ, ਲੌਮਬੌਕ ਅਤੇ ਤਿਮੌਰ, ਬਰਮਾ, ਸੁੰਡਾ ਅਤੇ ਮਲਾਏ- ਟਾਪੂਆਂ ਦੇ ਵੱਡੇ ਹਿੱਸੇ ਦੀਆਂ ਮਹੱਤਵਪੂਰਨ ਰਿਆਸਤਾਂ ਉਸ ਦੇ ਅਧੀਨ ਸੀ ।

ਭਾਵੇਂ ਮਾਜਾਪਾਹਿਤ ਰਾਜਿਆਂ ਨੇ ਆਪਣੀ ਤਾਕਤ ਹੋਰ ਟਾਪੂਆਂ ਤੱਕ ਵੀ ਵਧਾਈ ਅਤੇ ਗੁਆਂਢੀ ਰਾਜਾਂ ਨੂੰ ਵੀ ਕਾਬੂ ਕੀਤਾ, ਪਰ ਉਨ੍ਹਾਂ ਦਾ ਧਿਆਨ ਦੀਪ- ਸਮੂਹ ਰਾਹੀਂ ਵਪਾਰ ਦੇ ਬਹੁਤੇ ਹਿੱਸੇ ਨੂੰ ਕਾਬੂ ਕਰਨ ਤੇ ਕੇਂਦਰਿਤ ਹੁੰਦਾ ਹੋਇਆ ਨਜ਼ਰ ਆਉਂਦਾ ਹੈ । ਹੇਆਮ ਵੁਰਕ (੧੩੫੦-੧੩੮੯) ਦੇ ਰਾਜ ਦੌਰਾਨ ਮਾਜਾਪਾਹਿਤ ਸਲਤਨਤ ਦੇ ਬਾਰਾਂ ਸੂਬਿਆਂ ਦਾ ਰਾਜ ਪ੍ਰਬੰਧ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਕੋਲ ਸੀ।ਗਜਾਹ ਮਾਦਾ ਦੇ ਰਾਜ ਦੌਰਾਨ ਜਦ ਮਾਜਾਪਾਹਿਤ ਸਲਤਨਤ ਸ਼ਹਿਨਸ਼ਾਹੀ ਦੌਰ 'ਚ ਦਾਖਲ ਹੋਈ, ਸਮੁੰਦਰੋਂ ਪਾਰ ਕਈ ਸਾਮੰਤ ਰਿਆਸਤਾਂ ਨੂੰ ਮਾਜਾਪਾਹਿਤ ਦੇ ਪ੍ਰਭਾਵ ਹੇਠ ਕਰ ਲਿਆ, ਨਤੀਜੇ ਵੱਜੋਂ ਇੱਕ ਨਵੇਂ ਵੱਡੇ ਵਪਾਰਕ ਖੇਤਰ ਦੀ ਸੰਰਚਨਾ ਹੋਈ ।
ਜਨਮਸਾਖੀ ਭਾਈ ਬਾਲਾ ਦੇ ਮੁਤਾਬਕ ਕੰਵਲ ਨੈਨ ਦੇ ਰਾਜ ਵਿੱਚ ਵੱਖ ਵੱਖ ਖੇਤਰਾਂ ਨੂੰ ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਦੇ ਵੇਰਵੇ ਇਸ ਪ੍ਰਕਾਰ ਹਨ:

੧. ਪੰਦਰਾਂ ਦਿਨ ਪੰਦਰਾਂ ਰਾਤ ਸਫਰ ਕਰਕੇ ਸਮੁੰਦਰ ਕੰਢੇ ਬਿਸੀਅਰ ਦੇਸ਼ ਪਹੁੰਚੇ ਅਤੇ ਉੱਥੇ ਝੰਡਾ ਬਾਢੀ, ਸੁਧਰ ਸੈਨ ਅਤੇ ਇੰਦਰ ਸੈਨ ਨਾਲ ਮੁਲਾਕਾਤ ਕੀਤੀ ।(ਜਨਮਸਾਖੀ ਭਾਈ ਬਾਲਾ (ਪੰਨਾ ੧੫੬--੧੫੮, ੧੬੪-੧੬੫-੧੬੬-੧੬੮-੧੭੬-੧੭੭)
੨. ਅਸਰਾਪਨਾਹ, ਬਿਸੀਅਰ ਦੇਸ਼ ਤੋਂ ਸਿਲਮਿਲਾ ਦੀਪ ਜਾਂਦੇ ਹੋਏ ਛੇ ਮਹੀਨੇ ਕਸ਼ਤੀ/ ਪਾਣੀ ਵਾਲੇ ਜਹਾਜ਼ ਰਾਹੀਂ ਸਫਰ ਕਰਦੇ ਹੋਏ ਬ੍ਰਹਮਪੁਰ ਵਿਖੇ ਮਧੁਰ ਬੈਨ ਦੇ ਰਾਜ ਦੀ ਯਾਤਰਾ ਕੀਤੀ ।
੩. ਸਤਾਈ ਦਿਨ ਸਤਾਈ ਰਾਤ ਕਿਸ਼ਤੀ/ ਪਾਣੀ ਵਾਲੇ ਜਹਾਜ਼ ਰਾਹੀਂ ਸਫਰ ਕਰਕੇ ਜੰਬੂ ਦੀਪ ਪਹੁੰਚ ਕੇ ਦੇਵਲੂਤ ਅਤੇ ਦੇਵਦੂਤ ਦਾ ਮਨ ਜਿੱਤਿਆ । ਉਹ ਦਿਓਰੀਧਰ ਵਿਚ ਉਨ੍ਹਾਂ ਨਾਲ ਨੌਂ ਮਹੀਨੇ ਠਹਿਰੇ ।(ਪੰਨਾ ੧੮੦--੧੮੩)

੪. ਜੰਬੂ ਮਹਾਂਦੀਪ ਤੋਂ ਤਿੰਨ ਮਹੀਨੇ ਦੀ ਯਾਤਰਾ ਕਰਦੇ ਹੋਏ ਪਾਰਸਨਾਮਾ ਪਹੁੰਚ ਕੇ ਰਾਜਾ ਤੀਖਤੇਨ ਅਤੇ ਬਣਮਾਣੂਆਂ ਦੀ ਸ਼ਕਲ ਦੇ ਮਨੁੱਖਾਂ ਨੂੰ ਮਿਲੇ।(ਪੰਨਾ ੧੮੩-੧੮੪)

੫. ਸੱਤ ਮਹੀਨੇ ਤੇਰਾਂ ਦਿਨ ਦੀ ਯਾਤਰਾ ਕਰਕੇ ਬ੍ਰਾਹਮਣ ਕੰਵਲ ਨੈਨ ਪੁੱਤਰ ਸੁਰਸੀ ਮਿਸ਼ਰ ਦੇ ਰਾਜ ਦੀ ਰਾਜਧਾਨੀ ਪਹੁੰਚੇ ਜੋ ਸਮੁੰਦਰ ਵਿਚੋਂ ਚਾਰ ਕੋਹ (੧੩ ਕਿਲੋਮੀਟਰ) ਤੋਂ ਦਿਸਦੀ ਸੀ ਤੇ ਨਾਂ ਸੁਵਰਨਪੁਰ ਸੀ ਜਿਸ ਦੇ ਰਾਜ ਦਾ ਇਲਾਕਾ ੭੭੦੦ ਯੋਜਨ ਹੈ ।

੬. ਸ਼ਮਸ਼ੇਰ ਸਿੰਘ ਅਸ਼ੋਕ ਸੰਪਾਦਿਤ ਪੁਰਾਤਨ ਜਨਮਸਾਖੀ ਵਿੱਚ ਬਿਸੀਅਰ ਦੇਸ਼ ਦੀ ਯਾਤਰਾ ਦੌਰਾਨ ਗੁਰੂ ਨਾਨਕ ਸਾਹਿਬ ਦਾ ਝੰਡਾ ਬਾਢੀ ਨੂੰ ਮਿਲਣ ਦਾ ਉਲੇਖ ਹੈ । (ਪੁਰਾਤਨ ਜਨਮਸਾਖੀ, ਸ਼ਮਸ਼ੇਰ ਸਿੰਘ ਅਸ਼ੋਕ, ਪੰਨਾ ੬੬; ਬਾਢੀ ਨੂੰ ਅਸ਼ੀਰਵਾਦ ਪੰਨਾ ੮੭)

ਜਨਮਸਾਖੀਆਂ ਵਿੱਚ ਦਿੱਤੇ ਨਾਵਾਂ ਦੇ ਹਵਾਲਿਆਂ ਬਾਰੇ ਵੱਖ ਵੱਖ ਖ਼ੋਜਕਾਰਾਂ ਨੇ ਹੇਠ ਲਿਖੀ ਟਿੱਪਣੀ ਕੀਤੀ ਹੈ ।
(੧) ਡਾ. ਤਰਲੋਚਨ ਸਿੰਘ ਅਤੇ ਡਾ. ਸੁਰਿੰਦਰ ਸਿੰਘ ਕੋਹਲੀ ਦੋਵੇਂ ਸਹਿਮਤ ਹਨ ਕਿ ਬਰ੍ਹਮਾ ਨੂੰ ਬ੍ਰਹਮਪੁਰ ਲਿਖਿਆ ਗਿਆ ਹੈ । ਸੁਵਰਨਪੁਰ ਅਸਲ ਵਿਚ ਸੋਨਦੀਪ ਸੀ ਅਤੇ ਬਰ੍ਹਮਾ ਦਾ ਹਿੱਸਾ ਸੀ। ਪਰੰਤੂ ਪੁਰਾਤਨ ਬ੍ਰਿਤਾਂਤ ਸੁਵਰਨਪੁਰ ਨੂੰ ਸੁਮਾਟਰਾ ਅਤੇ ਥਾਈਲੈਂਡ ਲਿਖਦੇ ਹਨ ।

(੨) ਅਟਕਾ-ਘਟਕਾ ਚਿੱਟਾਗਾਓਂ/ਚਿਟਗਾਂਗ ਦਾ ਸੋਧਿਆ ਨਾਉਂ ਹੈ ਜਿਹੜਾ ਮੂਲ -ਰੂਪ 'ਚ ਚਿੱਟਾ ਘਟਕਾ ਕਰਕੇ ਜਾਣਿਆ ਜਾਂਦਾ ਸੀ (ਕੋਹਲੀ, ੧੯੬੯ ਪੰਨਾ ੫੪)। ਸ਼ਹਿਰ ਦੇ ਚੱਕ-ਬਜ਼ਾਰ ਵਿੱਚ ਗੁਰਦੁਆਰਾ ਉਸਾਰਿਆ ਗਿਆ ਜਿਸ ਨੂੰ ਗੁਰਦੁਆਰਾ ਸਿੱਖ ਮੰਦਰ ਕਹਿੰਦੇ ਹਨ। ਪਟਨਾ ਸਹਿਬ ਦੇ ਗਰੀਬ ਖੱਤਰੀ ਭਾਈ ਮੋਹਨ ਸਿੰਘ ਨੇ ਗੁਰਦੁਆਰੇ ਨੂੰ ਕੁਝ ਜਾਇਦਾਦ ਦਾਨ ਦਿੱਤੀ ਜੋ ਮਹੰਤਾਂ ਦੇ ਕਬਜ਼ੇ ਵਿਚ ਰਹੀ । ਬਾਅਦ ਵਿਚ ਜ਼ਿਲਾ-ਜੱਜ ਦੇ ਹੁਕਮਾਂ ਤੇ ਪ੍ਰਬੰਧਕੀ ਕਮੇਟੀ ਬਣਾਈ ਗਈ। ਭਾਈ ਮੋਹਨ ਸਿੰਘ ੧੭੪੦ ਤੋਂ ੧੭੫੬ ਤੱਕ ਬੰਗਾਲ ਦੇ ਦੀਵਾਨ (ਮਾਲੀਆ ਮੰਤਰੀ) ਦੇ ਅਹੁਦੇ ਤੱਕ ਪਹੁੰਚੇ । ੧੯੭੨ ਵਿਚ ਜਦ ਕੈਪਟਨ ਭਾਗ ਸਿੰਘ ਨੇ ਇੱਕ ਵਫਦ ਨਾਲ ਗੁਰਦੁਆਰੇ ਦਾ ਦੌਰਾ ਕੀਤਾ ਉਸ ਵੇਲੇ ਸ਼੍ਰੀ ਸਤੀਸ਼ ਚੰਦਰ ਰਾਏ (੍ਰੇ) ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਐੱਸ ਕੇ ਬਰਮਨ ਸਕੱਤਰ ਸਨ।(ਗੁਰਬਖਸ਼ ਸਿੰਘ, ਪੰਨਾ ੭੭)

(੩) ਸਿਲਮਿਲਾ ਉਪ-ਮਹਾਂਦੀਪ ਦੀ ਨਿਸ਼ਾਨਦੇਹੀ ਮਲਾਇਆ ਉੱਪ-ਮਹਾਂਦੀਪ ਕਰਕੇ ਕੀਤੀ ਗਈ ਹੈ ਅਤੇ ਸਿਆਮ, ਅਨਾਮ, ਕੰਬੋਡੀਆ, ਜਾਵਾ, ਸੁਮਾਟਰਾ, ਬਾਲੀ ਅਤੇ ਬੋਰਨੀਓ ਇਸ ਵਿਚ ਸ਼ਾਮਲ ਸਨ।(ਕੋਹਲੀ ੧੯੬੯, ਪੰਨਾ ੫੫-੫੬)
(੪) ਸੁਧਾਰ ਸੈਨ 'ਚਿਟਾਗਾਓਂ ਅਤੇ ਸੋਨਦਵੀਪ' ਦਾ ਰਾਜਾ ਐਲਾਨਿਆ ਗਿਆ ਹੈ । (ਤ੍ਰਿਲੋਚਨ ਸਿੰਘ, ੧੯੬੯ ਪੰਨਾ ੧੬੬)
(੫) ਡਾਕਟਰ ਕੋਹਲੀ (੧੯੬੯) ਉਲੇਖ ਕਰਦੇ ਹਨ; 'ਕਿਹਾ ਜਾਂਦਾ ਹੈ ਕਿ ਬੈਂਗਕਾਕ (ਸਿਆਮ, ਥਾਈਲੈਂਡ) ਦੇ ਮੰਦਿਰ ੜaਟ ਸ਼aਕaਟe ਵਿੱਚ ਗੁਰੂ ਦੇ ਪਵਿੱਤਰ ਪੈਰ ਦਾ ਨਿਸ਼ਾਨ ਸੀ – 'ਚਰਨ ਪਾਦਕਾ' ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਜਗ੍ਹਾ ਤੇ ਵਾਲ ਧੋਤੇ ਸਨ। ਉਹ ਮਹਾਨ ਬੁੱਧ ਦੀ ਤਰ੍ਹਾਂ ਡੂੰਘੇ ਵਿਸਮਾਦ ਵਿਚ ਨਹਾਏ, ਇਸ ਲਈ ਕੱਤਕ ਦੀ ਪੂਰਨਮਾਸ਼ੀ ਨੂੰ ਮੰਦਰ ਵਿੱਚ ਸਲਾਨਾ ਮੇਲਾ ਲਗਦਾ ਹੈ ।ਮੰਨਿਆ ਜਾਂਦਾ ਹੈ ਕਿ ਬੈਂਗਕਾਕ ਵਿੱਚ ਇੱਕ ਹੋਰ ਮੰਦਰ, ਠਰe ਿੰਟਿਟeਰ (ਤਿੰਨ ਦੋਸਤਾਂ ਦਾ ਮੰਦਰ) ਗੁਰੂ ਸਹਿਬ ਅਤੇ ਉਨ੍ਹਾਂ ਦੇ ਦੋ ਸਾਥੀਆਂ, ਬਾਲਾ ਅਤੇ ਮਰਦਾਨਾ, ਦੀ ਯਾਦ ਵਿਚ ਬਣਾਇਆ ਗਿਆ ਹੈ, ਭਾਵੇਂ ਅਯੁੱਧਿਆ-ਬਿਰਤਾਂਤ ਵਿਚ ਗੁਰੂ ਨਾਨਕ ਦੀ ਥਾਈਲੈਂਡ ਯਾਤਰਾ ਦਾ ਕੋਈ ਜ਼ਿਕਰ ਨਹੀਂ ਹੈ। (ਪੰਨਾ ੫੬-੫੭)

(੬) ਉਹ ਅੱਗੇ ਉਲੇਖ ਕਰਦੇ ਹਨ, 'ਜੇ ਗੁਰੂ ਜੀ ਨੇ ਇਸ ਸਮੁੰਦਰੀ ਯਾਤਰਾ ਰਾਹੀਂ ਚੀਨ ਅਤੇ ਜਪਾਨ ਛੋਹਿਆ, ਅਸੀਂ ਫਰਜ਼ ਕਰ ਸਕਦੇ ਹਾਂ ਕਿ ਇਸ ਸਮੇਂ ਗੁਰੂ ਪੀਕਿੰਗ ਅਤੇ ਨਾਨਕਿੰਗ ਗਏ ।ਚੀਨ ਦੇ ਰਾਜੇ ਨੇ ਉਨ੍ਹਾਂ ਦਾ ਮਾਣ ਇਜ਼ਤ ਨਾਲ ਉਨ੍ਹਾਂ ਦਾ ਸਵਾਗਤ ਕੀਤਾ ।ਰਾਜਾ ਅਤੇ ਚੀਨੀ ਲੋਕ ਗੁਰੂ ਜੀ ਤੋਂ ਇਤਨੇ ਪ੍ਰਭਾਵਿਤ ਹੋਏ ਕਿ ਸ਼ਹਿਰ ਦਾ ਨਾਂ ਉਨ੍ਹਾਂ ਦੇ ਸਤਿਕਾਰ ਵਿਚ ਨਾਨਕਿੰਗ ਰੱਖ ਦਿੱਤਾ । (ਕੋਹਲੀ,੧੯੬੯ ਪੰਨਾ ੫੭)

(੭) ਗਿਆਨੀ ਲਾਲ ਸਿੰਘ (੧੯੪੦) ਸੰਗਰੂਰ ਆਪਣੇ ਬਿਰਤਾਂਤ ਵਿਚ ਰਿਕਾਰਡ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਅਸਾਮ, ਕਾਮਖਿਆ (ਕਾਮਰੂਪ ਵਿਚ), ਗਿਰਗਾਓਂ, ਕਛਾਰ, ਖ਼ਾਸੀ ਪਹਾੜੀਆਂ, ਮਨੀਪੁਰ, ਬਰ੍ਹਮਾ ਦੇ ਲੁਸ਼ਾਈ ਖਿੱਤੇ, ਸਿਲਹਟ, ਅਜਮੇਰੀ ਗੰਜ ਅਤੇ ਕਰੀਮਗੰਜ (ਹੁਣ ਬੰਗਲਾਦੇਸ਼); ਬਰ੍ਹਮਾ ਵਿੱਚ ਰੰਗੂਨ ਅਤੇ ਮਾਂਡਲੇ, ਸਿਲਮਲਾ ਦੀਪ, ਪਲਪਾਸਾਰੇ, ਬ੍ਰਹਮਪੁਰ, ਚਾਂਦਪੁਰ, ਸਵਰਨਪੁਰ, ਰਤਨਾਖਲੀ, ਫਰੀਦਪੁਰ, ਕਸਾਬਪੁਰ, ਨਾਨਕਿੰਗ ਅਤੇ ਪੀਕਿੰਗ ਦੀ ਯਾਤਰਾ ਕੀਤੀ । ਉਹ ਇਹ ਵੀ ਲਿਖਦੇ ਹਨ ਕਿ 'ਹੁਣ ਵੀ ਚੀਨ ਵਿਚ ਬਹੁਤ ਥਾਵਾਂ ਤੇ ਗੁਰੂ ਨਾਨਕ ਦੀ ਮੂਰਤੀ ਪੂਜੀ ਜਾਂਦੀ ਹੈ ਅਤੇ ਉਨ੍ਹਾਂ ਨੂੰ 'Baba Bhusa' ' ( ਫੂਸਾਂਗ) ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।ਧਰਮ ਪ੍ਰਚਾਰਕਾਂ ਦੀ ਕਮੀ ਹੋਣ ਕਰਕੇ ਗੁਰੂ ਨਾਨਕ ਨਾਲ ਜੁੜੇ ਸਥਾਨਾਂ ਨੂੰ ਸਾਂਭਿਆ ਨਹੀਂ ਜਾ ਸਕਿਆ । ਚੀਨ ਵਿੱਚ ਲਾਮਾ -ਗੁਰੂਆਂ ਨਾਲ ਵਿਚਾਰ ਵਟਾਂਦਰੇ ਉਪਰੰਤ ਉਨ੍ਹਾਂ ਨੂੰ ਸੱਚੇ ਨਾਮ ਦੀ ਬਖਸ਼ਿਸ਼ ਕੀਤੀ ।ਬਹੁਤ ਸਾਰੇ ਜੈਨ ਅਤੇ ਬੋਧੀ ਸਿੱਖ ਧਰਮ ਦੇ ਪੈਰੋਕਾਰ ਬਣ ਗਏ ।(ਪੰਨਾ ੭੧-੭੨)

(੮) ਸਿੰਗਾਪੁਰ ਵਿੱਚ ਖੜ੍ਹੇ ਸਮਾਰਕਾਂ ਤੇ ਗੁਰੂ ਨਾਨਕ ਦੀ ਸਿੰਗਾਪੁਰ ਯਾਤਰਾ ਦਾ ਉਲੇਖ ਹੈ ।(ਸ਼ਾਹੀ, ਪੰਨਾ ੧੩੭)

(੯) ਤਵਾਰੀਖ ਗੁਰੂ ਖਾਲਸਾ, ਗੁਰੂ ਪਹਿਲਾ, ਭਾਗ-੧ ਵਿਚ ਗਿਆਨੀ ਗਿਆਨ ਸਿੰਘ, ਅਸਾਮ 'ਚ ਤੀਖਤੇਨ ਦੇ ਸ਼ਹਿਰ ਪਾਰਸਨਾਮਾ, ਝੰਡਾ ਬਾਢੀ ਅਤੇ ਕਛਾਰ-ਮਨੀਪੁਰ ਦੇ ਰਾਜਾ ਸੁਧਰ ਸੈਨ ਦੀ ਰਾਜਧਾਨੀ ਅਸੀਮਫਲ ਦਾ ਜ਼ਿਕਰ ਕਰਦਾ ਹੈ । ਕਛਾਰ, ਮਨੀਪੁਰ ਤੋਂ ਉਹ ਸਿਲਮਲਾ ਉੱਪ-ਮਹਾਂਦੀਪ ਨੂੰ ਗਏ ਅਤੇ ਬ੍ਰਹਮਪੁਰ ਵਿੱਚ ਰਾਜਾ ਮਧੁਰ ਬੈਨ ਕੋਲ ਰੁਕੇ ।ਫਿਰ ਸੁਵਰਨਪੁਰ ਵਿੱਚ ਕੰਵਲ ਨੈਨ ਦੇ ਮਹੱਲ ਨੂੰ ਨਿਵਾਜਿਆ।(ਗਿਆਨੀ ਗਿਆਨ ਸਿੰਘ, ੧੮੯੨, ਪੰਨਾ ੧੧੯--੧੨੩)

ਮਾਜਾਪਾਹਿਤ ਅਤੇ ਇਸਦੇ ਅਠੱਨਵੇਂ ਟਾਪੂ ਗੁਰੂ ਨਾਨਕ ਦੀ ਯਾਤਰਾ ਦੇ ਮੁੱਖ ਬਿੰਦੂ ਬਣ ਕੇ ਉੱਭਰਦੇ ਹਨ, ਉਨ੍ਹਾਂ ਦੇ ਸਫਰ ਦਾ ਆਮ ਰਸਤਾ ਇਨ੍ਹਾਂ ਟਾਪੂਆਂ ਵਿੱਚ ਹੇਠ ਦੱਸਿਆ ਹੋ ਸਕਦਾ ਹੈ :-

ਬੰਗਾਲ ਤੋਂ ਸ਼ੁਰੂ ਕਰਕੇ ਉਹ ਚਿਟਾਗਾਓਂ ਜਾਂ ਸੋਨਦੀਪ ਵਿੱਚ ਸੁਧਰ ਸੈਨ ਨੂੰ ਮਿਲੇ, ਮਲਾਇ ਮਹਾਂਦੀਪ ਨੂੰ ਜਾਂਦੇ ਜਾਂਦੇ ਬਰਮਾ ਦੇ ਇਲਾਕੇ ਵਿੱਚ ਦੇਵਲੂਤ ਨਾਲ ਮੁਲਾਕਾਤ, ਮਲਾਇ ਮਹਾਂਦੀਪ 'ਚ ਮਧੁਰ ਬੈਨ ਨਾਲ ਵਾਰਤਾਲਾਪ, ਸੁਮਾਤਰਾ ਵਿਚ ਕੌਡੇ ਰਾਕਸ਼ ਨਾਲ ਮੁਲਾਕਾਤ, ਥਾਈਲੈਂਡ ਵਿੱਚ ਸੁਵਰਨਪੁਰ ਵਿਚ ਕੰਵਲ ਨੈਨ ਨਾਲ ਮੁਲਾਕਾਤ ਅਤੇ ਅਸਟ੍ਰੇਲੀਆ ਜਾਂ ਅਮਰੀਕਨ ਮਹਾਂਦੀਪ ਦੇ ਦੂਰ ਦੇ ਟਾਪੂ ਤੇ ਤੀਖਤੇਨ ਨਾਲ ਮੁਲਾਕਾਤ ਕਰਦੇ ਹੋਏ ਗੁਰੂ ਨਾਨਕ ਅੱਗੇ ਜਾਣ ਲਈ ਬੰਗਾਲ ਪਰਤ ਆਏ ।

ਜਨਮਸਾਖੀ ਭਾਈ ਬਾਲਾ ਉੱਪਰ ਵਿਆਖਤ ਇਲਾਕੇ ਬਾਰੇ ਉਲੇਖ ਕਰਦੇ ਹਨ: 'ਜਦ ਗੁਰੂ ਦੇ ਸਾਥੀ ਮਰਦਾਨਾ ਨੇ ਸਾਰੇ ਸੱਤ ਦੀਪ ਦੇਖਣ ਦੀ ਇੱਛਾ ਜਾਹਰ ਕੀਤੀ ਤਾਂ ਗੁਰੂ ਨੇ ਕਿਹਾ, "ਮਹਾਨ ਜੰਬੂ ਮਹਾਂਦੀਪ ਇੱਕ ਲੱਖ ਯੋਜਨ (੧੩ ਲੱਖ ਵਰਗ ਕਿਲੋਮੀਟਰ) ਵਿੱਚ ਫੈਲਿਆ ਹੋਇਆ ਹੈ ਅਤੇ ਦੂਸਰੇ ਮਹਾਂਦੀਪਾਂ ਦੇ ਵਿਚਕਾਰ ਸਥਿਤ ਹੈ । ਮਹਾਨ ਸੁਮੇਰ ਪਰਬਤ (ਕੈਲਾਸ਼) ਇਸ ਦੇ ਵਿੱਚ ਹੈ। ਤੁਸੀਂ ਇਸ ਮਹਾਂਦੀਪ ਦੇ ਖੰਡ ਪਹਿਲਾਂ ਹੀ ਦੇਖ ਚੁੱਕੇ ਹੋ ਅਤੇ ਇਨ੍ਹਾਂ ਵਿੱਚ ਇਕ ਖੰਡ ਭਾਰਤਵਰਸ਼ ਹੈ ।ਮੈਂ ਤੁਹਾਨੂੰ ਦੂਜੇ ਖੰਡ ਦਿਖਾਉਣ ਤੋਂ ਮਨ੍ਹਾਂ ਨਹੀਂ ਕਰ ਸਕਦਾ, ਸੋ ਚਲੋ ਚੱਲੀਏ" ।ਬੜੇ ਥੋੜੇ ਸਮੇਂ ਵਿਚ ਇੱਕ ਲੱਖ ਯੋਜਨ (੧੩ ਹਜ਼ਾਰ ਵਰਗ ਕਿਲੋਮੀਟਰ ਦੇ ਲੱਗ ਭੱਗ) ਦਾ ਸਮੁੰਦਰ ਪਾਰ ਕਰ ਲਿਆ । ਆਪਣੇ ਸਾਥੀਆਂ ਨਾਲ ਗੁਰੂ ਪਲਾਕਸ਼ਾ ਪਰਾਇਦੀਪ ਪਹੁੰਚ ਗਏ।ਇਸ ਪਰਾਇਦੀਪ ਦਾ ਨਾਂ ਇੱਥੇ ਬਹੁਤਾਤ ਵਿਚ ਉੱਗਦੇ ਚਿੱਟੇ ਪਲਾਕਸ਼ਾ (ਜਾਂ ਪਾਖਰ) ਦਰਖਤ ਦੇ ਨਾਂ ਤੇ ਪਿਆ ਹੈ ।ਸੰਸਕ੍ਰਿਤ ਵਿਚ ਪਲਾਕਸ਼ਾ ਸਬਦ ਦਾ ਅਰਥ ਸਫ਼ੈਦ ਹੈ । 'ਇਸ ਖੰਡ ਦੇ ਲੋਕ ਸਫ਼ੈਦ ਅਤੇ ਕਰਮੀ, ਦੇਵਤਿਆਂ ਵਰਗਾ ਜੀਵਨ ਬਸ਼ਰ ਕਰਦੇ ਸਨ।ਉਹ ਇੱਕ ਹਜ਼ਾਰ ਸਾਲ ਤੱਕ ਜਿਉਂਦੇ ਸਨ।ਇਹ ਪਰਾਇਦੀਪ ਸੱਤ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਅਤੇ ਸੱਤ ਦਰਿਆਵਾਂ ਵਾਲਾ ਸੀ'।

ਪਰਾਇਦੀਪ ਦੇ ਵੱਖ ਵੱਖ ਭਾਂਤ ਦੇ ਲੋਕ ਇਹ ਸੋਚ ਕੇ ਗੁਰੂ ਨਾਨਕ ਦੁਆਲੇ ਇਕੱਠੇ ਹੋ ਗਏ ਕਿ ਉਹ ਦੂਸਰੇ ਪਰਾਇਦੀਪ ਦਾ ਪਵਿੱਤ੍ਰ ਮਨੁੱਖ ਹੈ ਅਤੇ ਆਪਣੇ ਇਲਾਕੇ ਦੇ ਫਲ ਭੇਟ ਕੀਤੇ ।ਗੁਰੂ ਨੇ ਉਨ੍ਹਾਂ ਦੇ ਪਰਾਇਦੀਪ ਵਿੱਚ ਜ਼ਿੰਦਗੀ ਦੇ ਆਮ ਹਾਲਾਤ ਬਾਰੇ ਜਾਣਕਾਰੀ ਲਈ ।ਉਨ੍ਹਾਂ ਕਿਹਾ, 'ਸਾਡੇ ਕੋਲ ਜ਼ਿੰਦਗੀ ਦਾ ਹਰ ਸੁੱਖ ਹੈ ਪਰੰਤੂ ਸਾਡੇ ਵਿਚ ਬੁਰਾਈਆਂ ਵੀ ਹਨ ਜੋ ਮੁਸ਼ਕਲਾਂ ਪੈਦਾ ਕਰਦੀਆਂ ਹਨ ।ਆਪਣੇ ਤੋਂ ਉੱਚੇ ਨੂੰ ਦੇਖ ਕੇ ਈਰਖਾ ਪੈਦਾ ਹੋ ਜਾਂਦੀ ਹੈ; ਨੀਵਿਆਂ ਨੂੰ ਦੇਖ ਕੇ ਅਹੰਕਾਰ ਅਤੇ ਬਰਾਬਰ ਨੂੰ ਦੇਖ ਕੇ ਦੁਸ਼ਮਣੀ ਪੈਦਾ ਹੋ ਜਾਂਦੀ ਹੈ ।ਕਿਰਪਾ ਕਰਕੇ ਇਨ੍ਹਾਂ ਬੁਰਾਈਆਂ ਦਾ ਕੋਈ ਹੱਲ ਦੱਸੋ"। ਗੁਰੂ ਸਹਿਬ ਨੇ ਕਿਹਾ, "ਰੱਬ ਦਾ ਨੂਰ ਹਰ ਇੱਕ ਵਿੱਚ ਹੈ ਅਤੇ ਕੋਈ ਵੀ ਰੱਬ ਤੋਂ ਵਾਂਝਾ ਨਹੀਂ ਹੈ ।ਜੇ ਤੁਸੀਂ ਇਸ ਤਰ੍ਹਾਂ ਸੋਚੋਗ, ਨਾਬਰਾਬਰੀ ਖਤਮ ਹੋ ਜਾਵੇਗੀ । ਕੋਈ ਤਕਲੀਫ਼ ਨਹੀਂ ਹੋਵੇਗੀ ।ਪ੍ਰਮਾਤਮਾ ਦਾ ਨਾਮ ਯਾਦ ਰੱਖੋ। ਪਵਿੱਤ੍ਰ ਸਾਧ ਸੰਗਤ ਵਿੱਚ ਭਰਾਵਾਂ ਵਾਂਗ ਆਓ ਅਤੇ ਪ੍ਰਾਰਥਨਾ ਕਰੋ" । ਪਰਾਇਦੀਪ ਦੇ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।

ਉੱਥੇ ਕਈ ਦਿਨ ਠਹਿਰਣ ਤੋਂ ਬਾਅਦ ਗੁਰੂ ਨਾਨਕ ਸਾਹਿਬ, ਪਲਾਕਸ਼ਾ ਪਰਾਇਦੀਪ ਜੋ ਦੋ ਲੱਖ ਯੋਜਨ (੨੬ ਲੱਖ ਵਰਗ ਕਿਲੋਮੀਟਰ) ਵਿੱਚ ਫੈਲਿਆ ਹੋਇਆ ਸੀ, ਪਾਰ ਕਰਕੇ ਦੂਸਰੇ ਪਰਾਇਦੀਪ ਵੱਲ ਤੁਰ ਪਏ।ਗੰਨੇ ਦੇ ਰਸ ਵਰਗਾ ਅਥਾਹ ਸਮੁੰਦਰ, ਜੋ ਇੱਕ ਲੱਖ ਯੋਜਨ (੧੩ ਲੱਖ ਵਰਗ ਕਿਲੋਮੀਟਰ) ਵਿੱਚ ਫੈਲਿਆ ਹੋਇਆ ਸੀ ਪਾਰ ਕਰਕੇ ਉਹ ਅਗਲੇ ਪਰਾਇਦੀਪ ਸਲਮਾਲਾ ਵਿੱਚ ਦਾਖਲ ਹੋ ਗਏ।ਇਸ ਦਾ ਨਾਂ ਸਲਮਾਲੀ ਜਾਂ ਰੇਸ਼ਮੀ ਕਪਾਹ ਦੇ ਪੌਦੇ ਤੇ ਰੱਖਿਆ ਹੋਇਆ ਹੈ ।ਗੁਰੂ ਸਾਹਿਬ ਨੇ ਇਸ ਪਰਾਇਦੀਪ ਦੇ ਸ਼ਹਿਰ ਦੀ ਯਾਤਰਾ ਕੀਤੀ । ਲੋਕਾਂ ਅਤੇ ਰਾਜੇ ਨੇ ਮਾਣ ਸਤਿਕਾਰ ਨਾਲ ਜੀ ਆਇਆਂ ਕਿਹਾ ।ਗੁਰੂ ਸਾਹਿਬ ਨੇ ਰਾਜੇ ਨੂੰ ਸੱਚੇ ਰੱਬ ਦੇ ਨਾਮ ਦੀ ਪੂਜਾ ਲਈ ਪ੍ਰੇਰਿਤ ਕੀਤਾ।ਲੋਕਾਂ ਨੂੰ ਆਪਣੇ ਦੱਸੇ ਨੇਮ ਪਾਲਣ ਲਈ ਉਤਸ਼ਾਹਿਤ ਕੀਤਾ । (ਜਨਮਸਾਖੀ ਭਾਈ ਬਾਲਾ)

ਹੋਰ ਵਿਸਤਾਰ ਜਿਵੇਂ ਜਨਮਸਾਖੀ ਭਾਈ ਬਾਲਾ ਵਿੱਚ ਹੈ, ਹੇਠ ਲਿਖਿਆ ਹੈ ।
'ਅਸਰਾਪਨ ਨਾਉਂ ਦੇ ਵਿਦੇਸ਼ੀ ਮੁਲਕ 'ਚ ਰਾਜੇ ਦਾ ਰਾਜ ਹੈ।ਗੁਰੂ ਨਾਨਕ ਨੇ ਇਸ ਦੀ ਯਾਤਰਾ ਸ਼ੁਰੂ ਕੀਤੀ ।ਉੱਥੇ ਝੰਡਾ ਬਾਢੀ ਦਾ ਅਸਥਾਨ ਹੈ ।ਉਹ ਬਿਸਿਅਰ ਦੇਸ਼, ਜੋ ਸਮੁੰਦਰ ਵਿੱਚ ਟਾਪੂ ਤੇ ਹੈ, ਪਹੁੰਚ ਗਏ ---ਅੱਗੇ ਚਲਦੇ ਗਏ --- ਇਹ ਪੰਦਰਾਂ ਦਿਨ ਅਤੇ ਰਾਤ ਦਾ ਸਫਰ ਸੀ। ਉਹ ਸਾਰੇ ਹਵਾ ਦੇ ਆਸਰੇ ਜਿਉਂਦੇ ਰਹੇ । ਇਸ ਤੋਂ ਬਾਅਦ ਉਹ ਬਿਸੀਅਰ ਦੇਸ਼ ਪਹੁੰਚ ਗਏ ਜਿਸ ਦਾ ਰਾਜਾ ਸੁਧਰ ਸੈਨ ਸੀ ।ਬਿਸੀਅਰ ਦੇਸ਼ ਵਿੱਚ ਗੁਰੂ ਨਾਨਕ ਨੇ ਝੰਡਾ ਬਾਢੀ ਅਤੇ ਇੰਦਰ ਸੈਨ ਨੂੰ ਆਸ਼ੀਰਵਾਦ ਦਿੱਤਾ ।ਝੰਡਾ ਬਾਢੀ ਤਰਖਾਣ ਵਪਾਰੀ ਸੀ, ਜਿਸ ਨੂੰ ਇਲਾਕੇ ਦਾ ਪ੍ਰਚਾਰਕ ਥਾਪਿਆ ।ਰਾਜੇ ਦੇ ਭਤੀਜੇ ਇੰਦਰ ਸੈਨ ਨੇ ਗੁਰੂ ਸਾਹਿਬ ਨਾਲ ਚੰਗਾ ਰਾਬਤਾ ਕਾਇਮ ਕਰ ਲਿਆ ।ਰਾਜਾ ਸੁਧਰ ਸੈਨ ਗੁਰੂ ਸਾਹਿਬ ਦੀ ਸਿੱਖਿਆ ਨਾਲ ਪ੍ਰਕਾਸ਼ਮਾਨ ਹੋਏ ਅਤੇ ਜੀਵਨ ਭਰ ਲਈ ਸਿੱਖ ਬਣ ਗਏ ।
'ਜਨਮਸਾਖੀ ਵਿਚ ਹੋਰ ਵਰਨਣ ਹੈ:-

'ਫਿਰ ਰਾਜਾ ਸੁਧਰ ਸੈਨ ਨੂੰ ਗੁਰੂ ਨਾਨਕ ਦੇ ਪਹੁੰਚਣ ਦੀ ਖਬਰ ਲੱਗੀ । ਉਸ ਨੇ ਆਪਣੇ ਦਰਬਾਰੀਆਂ ਨੂੰ ਕਿਹਾ, "ਮੇਰੇ ਸ਼ਹਿਰ ਵਿੱਚ ਸੰਤ ਆਏ ਹਨ ਜਿਸ ਨੂੰ ਝੰਡਾ ਬਾਢੀ ਨੇ ਗੁਰੂ ਮੰਨ ਲਿਆ ਹੈ ।ਕਿਰਪਾ ਕਰਕੇ ਉਨ੍ਹਾਂ ਨੂੰ ਮੇਰੇ ਕੋਲ ਲੈਕੇ ਆਓ"।ਇੰਦਰ ਸੈਨ ਗੁਰੂ ਨਾਨਕ ਵੱਲ ਗਏ ਅਤੇ ਉਨ੍ਹਾਂ ਅੱਗੇ ਝੁਕ ਕੇ ਉਹ ਸਭ ਭੇਟ ਕੀਤਾ ਜੋ ਲੈਕੇ ਆਏ ਸਨ।ਉਸ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, 'ਸ੍ਰੀ ਮਾਨ ਜੀ, ਰਾਜਾ ਬੇਸਬਰੀ ਨਾਲ ਤੁਹਾਡੀ ਉਡੀਕ ਕਰ ਰਿਹਾ ਹੈ ।ਤੁਹਾਨੂੰ ਉਸ ਨੂੰ ਆਸ਼ੀਰਵਾਦ ਦੇਣਾ ਚਾਹੀਦਾ ਹੇ"। ਗੁਰੂ ਨਾਨਕ ਦੇਵ ਜੀ ਗਏ ਤੇ ਸੁਧਰ ਸੈਨ ਨੂੰ ਆਸ਼ੀਰਵਾਦ ਦੇ ਕੇ ਸੌ ਟਾਪੂਆਂ ਦਾ ਰਾਜ ਬਖ਼ਸ਼ਿਆ।

'ਰਾਜਾ ਸੁਧਰ ਸੈਨ ਨੇ ਫਿਰ ਸੌ ਟਾਪੂਆਂ ਤੇ ਸੌ ਸਾਲ ਰਾਜ ਕੀਤਾ ।ਅਠਾਰਾਂ ਹੋਰ ਰਾਜਿਆਂ ਤੇ ਵੀ ਉਸ ਨੇ ਰਾਜ ਕੀਤਾ ।ਉਸ ਨੇ ਗੁਰੂ ਨਾਨਕ ਦੇ ਨਾਂ ਤੇ ਤਿੰਨ ਪਰਾਇਦੀਪਾਂ ਤੇ ਰਾਜ ਕੀਤਾ ਅਤੇ ਮਹਾਨ ਮਨੁੱਖ ਬਣਿਆ---ਗੁਰੂ ਨਾਨਕ ਦੇਵ ਜੀ ਇੰਦਰ ਸੈਨ ਦੀ ਬੇਨਤੀ ਤੇ ਰਾਜਾ ਸੁਧਰ ਸੈਨ ਅਤੇ ਝੰਡਾ ਬਾਢੀ ਕੋਲ ਇੱਕ ਮਹੀਨਾ ਠਹਿਰੇ'।
ਸਮੁੰਦਰ ਰਾਹੀਂ ਸੈਂਤੀ ਦਿਨ ਅਤੇ ਰਾਤ ਸਫ਼ਰ ਕਰਦੇ ਹੋਇਆਂ ਉਨ੍ਹਾਂ ਨੇ ਦਿਓਗੰਧਾਰ ਨਾਉਂ ਦਾ ਸ਼ਹਿਰ ਦੇਖਿਆ।ਇਸ ਦਾ ਰਾਜਾ ਦੇਵਲੂਤ ਸਤਾਰਾਂ ਲੱਖ ਦਿਉਆਂ ਤੇ ਰਾਜ ਕਰਦਾ ਸੀ।ਉਹ ਮਨੁੱਖੀ ਮਾਸ ਖਾਂਦਾ ਸੀ।ਜਿਉਂ ਹੀ ਉਸ ਨੂੰ ਤਿੰਨਾਂ ਦਾ ਸ਼ਹਿਰ ਦੇ ਬਾਹਰ ਬੈਠਿਆਂ ਦਾ ਪਤਾ ਲੱਗਿਆ, ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਉਸ ਦੇ ਭੋਜਨ ਲਈ ਲੈਕੇ ਆਉਣ । ਜਦ ਸਿਪਾਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਆਏ ਤਾਂ ਉਹ ਗੁਰੂ ਅਤੇ ਸਾਥੀਆਂ ਨੂੰ ਦੇਖ ਨਾ ਸਕੇ।ਉਸ ਦੇ ਇੱਕ ਮੰਤਰੀ ਦੇਵਦੂਤ ਨੇ ਦੇਵਲੂਤ ਨੂੰ ਦੱਸਿਆ, "ਸੰਤ ਮਹਾਨ ਰੂਹਾਨੀ ਵਾਲਾ ਬੰਦਾ ਦਿਸਦਾ ਹੈ।ਮੈਨੂੰ ਬਿਨਾਂ ਕਿਸੇ ਬੁਰੀ ਭਾਵਨਾ ਦੇ ਜਾਣ ਦਿਓ ਅਤੇ ਦੇਖਦੇ ਹਾਂ ਕੀ ਹੁੰਦਾ ਹੈ ।ਜੇ ਮੈਂ ਵੀ ਉਸ ਨੂੰ ਨਾ ਦੇਖ ਸਕਿਆ ਤੁਸੀਂ ਮੇਰੇ ਨਾਲ ਜੋ ਚਾਹੋ ਕਰ ਸਕਦੇ ਹੋ"। ਰਾਜਾ ਦੇਵਲੂਤ ਸਹਿਮਤ ਹੋ ਗਿਆ । ਜਿਉਂ ਹੀ ਦੇਵਦੂਤ ਸ਼ੁਧ ਹਿਰਦੇ ਨਾਲ ਗਿਆ, ੳਹ ਗੁਰੂ ਨਾਨਕ ਅਤੇ ਉਸ ਦੇ ਸਾਥੀਆਂ ਨੂੰ ਦੇਖ ਸਕਿਆ।ਉਸ ਨੇ ਗੁਰੂ ਨਾਨਕ ਤੋਂ ਉਨ੍ਹਾਂ ਦੇ ਨਾਂ ਅਤੇ ਥਾਂ ਬਾਰੇ ਪੁੱਛਿਆ।ਗੁਰੂ ਨਾਨਕ ਨੇ ਉਸ ਨੂੰ ਆਪਣਾ ਨਿਵਾਸ ਸਥਾਨ 'ਅਮਰ ਨਗਰ' ਅਤੇ ਨਾਮ 'ਨਾਨਕ ਨਿਰੰਕਾਰੀ' ਦੱਸਿਆ ।ਮੰਤਰੀ ਨੇ ਉਨ੍ਹਾਂ ਨੂੰ ਉਸ ਦੇ ਨਾਲ ਸ਼ਹਿਰ ਆਉਣ ਲਈ ਬੇਨਤੀ ਕੀਤੀ ਜੋ ਗੁਰੂ ਨਾਨਕ ਨੇ ਇਹ ਕਹਿੰਦੇ ਹੋਏ ਠੁਕਰਾ ਦਿੱਤੀ ਕਿ ਉਹ ਫਕੀਰ ਹੈ ਅਤੇ ਜਿੱਥੇ ਵੀ ਹੈ ਉੱਥੇ ਹੀ ਖੁਸ਼ ਹੈ-----। ਮੰਤਰੀ ਨੇ ਸਾਰਾ ਵੇਰਵਾ ਰਾਜੇ ਦੇਵਲੂਤ ਨੂੰ ਦੱਸਿਆ, ਪਰੰਤੂ ਰਾਜਾ ਗੁਰੂ ਦੇ ਸ਼ਿਕਾਰ ਲਈ ਬਜ਼ਿੱਦ ਰਿਹਾ ਅਤੇ ਕਿਹਾ, "ਆਓ ਸਾਰੇ ਚੱਲੀਏ! ਜੇ ਮੈਂ ਉਸ ਨੂੰ ਫੜਨ ਵਿਚ ਕਾਮਯਾਬ ਹੋਇਆ, ਤਾਂ ਤੁਸੀਂ ਸਾਰੇ ਸਜ਼ਾ ਦੇ ਹੱਕਦਾਰ ਹੋਵੋਗੇ" ।ਜਿਉਂ ਹੀ ਉਹ ਸਾਰੇ ਗੁਰੂ ਜੀ ਦੇ ਸਾਹਮਣੇ ਪਹੁੰਚੇ ਤਾਂ ਸਿਰਫ ਮੰਤਰੀ ਤੋਂ ਬਿਨਾਂ ਕੋਈ ਵੀ ਗੁਰੂ ਸਾਹਿਬ ਨੂੰ ਦੇਖ ਨਾ ਸਕਿਆ ।ਰਾਜਾ ਦੇਵਲੂਤ ਆਪਣੀ ਕਰਤੂਤ ਤੇ ਪਛਤਾਵਾ ਕਰਨ ਲੱਗਾ ।ਉਸ ਨੇ ਗੁਰੂ ਨਾਨਕ ਤੋਂ ਖਿਮਾਂ ਦੀ ਭੀਖ ਮੰਗੀ । ਇਸ ਉਪਰੰਤ ਗੁਰੂ ਨਾਨਕ ਨੇ ਕਿਹਾ, "ਅੱਖਾਂ ਖੋਲ੍ਹੋ" । ਜਦ ਰਾਜੇ ਨੇ ਅੱਖਾਂ ਖੋਲ੍ਹੀਆਂ ਤਾਂ ਗੁਰੂ ਨਾਨਕ ਨੂੰ ਸਾਹਮਣੇ ਦੇਖ ਕੇ ਹੱਕਾ ਬੱਕਾ ਰਹਿ ਗਿਆ ।ਗੁਰੂ ਨਾਨਕ ਨੇ ਫਿਰ ਉਸਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਬਦਲਣ ਲਈ ਕਿਹਾ, ਮਨੁੱਖੀ ਮਾਸ ਖਾਣ ਤੋਂ ਵਰਜਿਆ, ਸਾਰੇ ਮਨੁੱਖਾਂ ਨੂੰ ਬਰਾਬਰ ਮੰਨਣ ਲਈ ਕਿਹਾ ਤੇ ਰਾਜਾ ਸੁਧਰ ਸੈਨ ਦੇ ਅਧੀਨ ਰਹਿਣ ਲਈ ਕਿਹਾ ।ਅਸਲੀਅਤ ਇਹ ਹੋ ਸਕਦੀ ਹੈ ਕਿ ਗੁਰੂ ਨਾਨਕ ਨੇ ਰਾਜੇ ਨੂੰ ਅਹਿਸਾਸ ਕਰਵਾਇਆ ਹੋਵੇਗਾ ਕਿ ਮਨੁੱਖੀ ਮਾਸ ਖਾਣਾ ਮਨੁੱਖਤਾ ਵਿਰੋਧੀ ਕਰਮ ਹੈ ਇਸ ਲਈ ਇਸ ਤੋਂ ਜਰੂਰ ਹੀ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਪ੍ਰਮਾਤਮਾਂ ਨੇ ਸਭ ਨੂੰ ਬਰਾਬਰ ਦੇ ਪੈਦਾ ਕੀਤਾ ਹੈ।ਸਭ ਉਸ ਨੂੰ ਬਰਾਬਰ ਦੇ ਪਿਆਰੇ ਹਨ।ਉਸ ਦੇ ਕਿਸੇ ਵੀ ਜੀਵ ਨੂੰ ਨੁਕਸਾਨ ਪਹੁੰਚਾਉਣਾ ਉਸ ਨੂੰ ਨਰਾਜ਼ ਕਰਦਾ ਹੈ ।ਮਨੁੱਖ ਨੂੰ ਸਭ ਨਾਲ ਪਿਆਰ ਕਰਨਾ ਚਾਹੀਦਾ ਹੈ ।
ਦੇਵਲੂਤ ਦਾ ਇਹ ਇਲਾਕਾ ਸ਼ਾਇਦ ਰਾਖੀਨੇ (ਅਰਾਕਾਨ) ਸੀ।ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸ਼ਬਦ ਰਾਖੀਨੇ ਪਾਲੀ ਭਾਸ਼ਾ ਦੇ ਸ਼ਬਦ ਰਾਕਸ਼ਾਪੁਰਾ (ਸੰਸਕ੍ਰਿਤ- ਰਾਕਸ਼ਪੁਰਾ) ਜਿਸ ਦਾ ਮਤਲਬ 'ਰਾਖਸ਼ਾਂ ਦੀ ਧਰਤੀ' ਤੋਂ ਨਿਕਲਿਆ ਹੇ। ਅਰਾਕਾਨੀਆਂ ਦੇ ਰੋਜ਼ਨਾਮਚੇ 'ਰਾਖੀਨੇ ਰਜ਼ਾਵਿਨ ਥਿਤ' (Sandamala Linkara Vol 2, 1931) ਮੁਤਾਬਕ ਰਾਖੀਨੇ ਦਾ ਰਾਜ ੧੪੩੧ ਤੋਂ ੧੭੮੫ ਤੱਕ ਸੀ। ਸੰਨ ੧੪੩੧ ਵਿਚ Mrauk-U ਨੂੰ ਅਰਾਕਾਨੀ ਰਾਜ ਦੀ ਰਾਜਧਾਨੀ ਘੋਸ਼ਿਤ ਕੀਤਾ ਗਿਆ । ਗੁਰੂ ਨਾਨਕ ਦੀ ਫੇਰੀ ਵੇਲੇ ਸਾਲਿੰਗਥੁ (ਜੁਲਾਈ ੧੪੯੪ ਤੋਂ ਫਰਵਰੀ ੧੫੦੨) ਰਾਜ ਕਰ ਰਿਹਾ ਸੀ।ਬਾਅਦ ਵਿਚ ਉਸ ਦੇ ਪੁੱਤਰ ਰਜ਼ਾ ਨੇ ਨਵੰਬਰ ੧੫੧੩ ਤੱਕ ਰਾਜ ਕੀਤਾ । ਅੰਗਰੇਜ਼ ਬਸਤੀਵਾਦ ਵੇਲੇ ਇਸ ਇਲਾਕੇ ਦਾ ਨਾਮ ਅਰਾਕਾਨ ਪੈ ਗਿਆ।ਇਹ ਵੀ ਆਖਿਆ ਜਾਂਦਾ ਹੈ ਕਿ Rakhine ਨਾਮ ਪੁਰਤਗ਼ੇਜ਼ਾਂ ਵੇਲੇ ਹੀ ਅਰਾਕਾਨ ਵਿਚ ਬਦਲ ਦਿੱਤਾ ਗਿਆ ਸੀ। ਅੰਗਰੇਜ਼ੀ ਭਾਸ਼ਾ ਵਿਚ Rakhine ਹੁਣ ਵੀ ਆਮ ਵਰਤਿਆ ਜਾ ਰਿਹਾ ਹੈ ।ਆਪਣੀ ਸਿਖਰ ਵੇਲੇ ਮਰਾਕ ਯੂ (Mrauk-U ) ਦਾ ਅੱਧੇ ਬੰਗਲਾਦੇਸ਼, ਅਜੋਕੀ ਰਾਖੀਨੇ ਸਟੇਟ (ਅਰਾਕਾਨ) ਅਤੇ ਹੇਠਲੇ ਬਰਮਾ ਦੇ ਦੱਖਣੀ ਭਾਗ ਤੇ ਕਬਜ਼ਾ ਸੀ।ਨਾਸਤਿਕਾਂ ਦੇ ਰਾਜ ਤੋਂ ਬਾਅਦ ਅਰਾਕਾਨ ਹੀ ਇੱਕ ਅਜਿਹਾ ਰਾਜ ਸੀ ਜਿਸ ਤੇ ਬਰ੍ਹਮਾ ਦਾ ਤੌਂਗੂ ਵੰਸ਼ ਕਬਜ਼ਾ ਨਹੀਂ ਸੀ ਕਰ ਸਕਿਆ।

ਮਾਰਾਕ-ਯੂ ਤੋਂ ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਮਲਾਏ ਪਰਾਇਦੀਪ (ਸਿਲਮਿਲਾ) ਵੱਲ ਚੱਲ ਪਏ। ਉੱਥੇ ਪਹੁੰਚਣ ਲਈ ਛੇ ਮਹੀਨੇ ਲੱਗੇ । ਜਦ ਉਹ ਸਿਲਮਿਲਾ ਦੀਪ ਪਹੁੰਚੇ ਗੁਰੂ ਨਾਨਕ ਦਾ ਨਾਂ ਪਹਿਲਾਂ ਹੀ ਮਸ਼ਹੂਰ ਹੋ ਚੁਕਿਆ ਸੀ। ਲੋਕਾਂ ਵਿਚ ਇਹ ਗਲ ਪ੍ਰਚਲਤ ਸੀ ਕਿ ਕਿਵੇਂ ਗੁਰੂ ਨਾਨਕ ਨੇ ਸੁਧਰਸੈਨ ਨੂੰ ਤਿੰਨ ਮਹਾਂਦੀਪਾਂ ਦੇ ਟਾਪੂਆਂ ਦਾ ਰਾਜ ਬਖ਼ਸ਼ਿਸ ਕੀਤਾ ਤੇ ਕਿਵੇਂ ਝੰਡਾ ਬਾਢੀ ਨੂੰ ਮਹਾਨ ਸੰਤ ਬਣਾਇਆ ।

ਗੁਰੂ ਜੀ ਸਮੇਤ ਤਿੰਨੋਂ ਜਣੇ ਸ਼ਹਿਰ ਦੇ ਬਾਗ ਵਿੱਚ ਰੁਕੇ।ਮਰਦਾਨੇ ਨੇ ਸ਼ਹਿਰ ਜਾਣ ਦੀ ਇੱਛਾ ਜਤਾਈ । ਦਰਅਸਲ ਉਹ ਭੁੱਖਾ ਸੀ ਅਤੇ ਸਹਿਰ ਜਾ ਕੇ ਕੁੱਝ ਖਾਣਾ ਚਹੁੰਦਾ ਸੀ ।ਗੁਰੂ ਨਾਨਕ ਨੇ ਕਿਹਾ, "ਇਸ ਸ਼ਹਿਰ ਦਾ ਨਾਂ ਬ੍ਰਹਮਪੁਰ ਹੈ ਅਤੇ ਮਧੁਰ ਬੈਨ ਇਸ ਦਾ ਰਾਜਾ ਹੇ"। ਉਹ ਚਰਚਾ ਕਰ ਹੀ ਰਹੇ ਸਨ ਕਿ ਰਾਜਾ ਮਧੁਰ ਬੈਨ ਸ਼ਿਕਾਰ ਖੇਡਦੇ ਖੇਡਦੇ ਉੱਥੇ ਪਹੁੰਚ ਗਿਆ।ਉਸ ਨੇ ਉਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਦ ਉਸ ਨੂੰ ਪਤਾ ਲੱਗਿਆ ਕਿ ਉਨ੍ਹਾਂ ਵਿੱਚ ਉਹ ਸੰਤ ਵੀ ਹੈ ਜਿਸ ਨੇ ਸੁਧਰ ਸੈਨ ਨੂੰ ਬਿਸੀਅਰ ਦੇਸ਼ ਦੀ ਯਾਤਰਾ ਦੌਰਾਨ ਰਾਜ ਬਖ਼ਸ਼ਿਆ ਹaੇ ਤਾਂ ਉਹ ਬੜਾ ਖੁਸ਼ ਹੋਇਆ ।ਉਸ ਨੇ ਆਪਣੇ ਰਾਜ ਅਤੇ ਆਲੇ ਦੁਆਲੇ ਦਾ ਵੇਰਵਾ ਦਿੱਤਾ ।ਉਸ ਨੇ ਦਸਿਆ, "ਮੈਂ ਮਧੁਰ ਬੈਨ, ਜਾਤ ਦਾ ਬ੍ਰਾਹਮਣ ਅਤੇ ਇਸ ਇਲਾਕੇ ਦਾ ਰਾਜਾ ਹਾਂ। ਇਸ ਸ਼ਹਿਰ ਦਾ ਨਾਂ ਬ੍ਰਹਮਪੁਰ ਹੈ------- ਇਹਨਾਂ ਤਿੰਨ ਪਰਾਇਦੀਪਾਂ ਵਿੱਚ ਅਠਾਰਾਂ ਰਾਜੇ ਹਨ"। ਬਾਲਾ ਨੇ ਉਸ ਨੂੰ ਦੱਸਿਆ, "ਗੁਰੂ ਨਾਨਕ ਨੇ ਸੁਧਰ ਸੈਨ ਨੂੰ ਤੁਹਾਡੇ ਸਾਰਿਆਂ ਤੇ ਰਾਜ ਕਰਨ ਦਾ ਅਸ਼ੀਰਵਾਦ ਦਿੱਤਾ ਹੈ ।ਰਾਜਾ ਮਧੁਰ ਬੈਨ ਨੇ ਗੁਰੂ ਨਾਨਕ ਨੂੰ ਸ਼ਹਿਰ ਆਉਣ ਦਾ ਸੱਦਾ ਦਿੱਤਾ ਤੇ ਬਚਨ ਬਿਲਾਸ ਕੀਤੇ।ਸੁਣ ਕੇ ਰਾਜਾ ਮਧੁਰ ਬੈਨ ਗੁਰੂ ਨਾਨਕ ਦਾ ਪੈਰੋਕਾਰ ਬਣ ਗਿਆ । ਗੁਰੂ ਨਾਨਕ ਨੇ ਫਿਰ ਉਸਨੂੰ ਸੁਧਰ ਸੈਨ ਦੀ ਸੇਵਾ ਲਈ ਕਿਹਾ । ਜਾਣ ਤੋਂ ਪਹਿਲਾਂ ਤਿੰਨੋਂ ਮਧੁਰ ਬੈਨ ਕੋਲ ਇਕ ਮਹੀਨਾ ਠਹਿਰੇ ।
ਗੁਰੂ ਨਾਨਕ ਦੀ ਅਗਲੀ ਯਾਤਰਾ ਸੱਤ ਮਹੀਨੇ ਅਤੇ ਤੇਰਾਂ ਦਿਨ ਦੀ ਮਾਜਾਪਾਹਿਤ ਦੀ ਰਾਜਧਾਨੀ ਵਲ ਸੀ । ਸੁਵਰਨਪੁਰ (ਥਾਈਲੈਂਡ) ਪਹੁੰਚ ਕੇ ਗੁਰੂ ਨਾਨਕ ਅਤੇ ਬਾਲਾ ਸ਼ਹਿਰ ਦੀ ਹੱਦ ਤੋਂ ਬਾਹਰ ਬੈਠ ਗਏ । ਮਰਦਾਨਾ ਸ਼ਹਿਰ ਵਿੱਚ ਚਲਾ ਗਿਆ । ਮਰਦਾਨੇ ਨੂੰ ਇਹ ਧਰਤੀ ਸੋਨੇ ਵਰਗੀ ਜਾਪੀ ਕਿਉਂਕਿ ਸਾਰੇ ਸ਼ਿਵਾਲੇ (ਦੇਵਾਲੇ) ਸੁਨਹਿਰੀ ਰੰਗ ਵਿਚ ਬਣੇ ਹੋਏ ਸਨ। ਉਸ ਦੇ ਪੁੱਛਣ ਤੇ ਪਤਾ ਲੱਗਿਆ ਕਿ 'ਸ਼ਹਿਰ ਦਾ ਨਾਂ ਸੁਵਰਨਪੁਰ ਹੈ ਜਿਸ ਤੇ ਰਾਜਾ ਕੰਵਲ ਨੈਨ ਪੁੱਤਰ ਸੂਰਤ ਸਿੰਘ ਦਾ ਰਾਜ ਹੈ।ਹਰ ਕੋਈ ਜੋ ਚਾਹੇ ਖਾ ਸਕਦਾ ਹੈ--ਕਿਸੇ ਕਿਸਮ ਦੀ ਪਾਬੰਦੀ ਨਹੀਂ ਹੈ।ਰਾਜੇ ਦਾ ਹੁਕਮ ਹੈ ਕਿ ਹਰ ਆਉਣ ਵਾਲੇ ਨੂੰ ਉਸ ਦੀ ਪਸੰਦ ਦਾ ਖਾਣਾ ਮੁਫਤ ਖਵਾਇਆ ਜਾਵੇਗਾ । ਹਰ ਚੀਜ਼ ਸਣੇ ਤੱਕੜੀ ਵੱਟਿਆਂ ਦੇ ਸੋਨੇ ਦੇ ਹਨ'।ਧਰਮ ਸਿੰਘ ਕਰਕੇ ਜਾਣੇ ਜਾਂਦੇ ਵਿਅਕਤੀ ਨੇ ਮਰਦਾਨੇ ਨੂੰ ਉਸ ਦੀ ਇੱਛਾ ਮੁਤਾਬਕ ਸਭ ਦਿੱਤਾ ਅਤੇ ਆਪਣੇ ਸਾਥੀਆਂ ਲਈ ਕੁਝ ਮਠਿਆਈ ਲੈਕੇ ਜਾਣ ਲਈ ਕਿਹਾ ।ਪਰ ਮਰਦਾਨਾ ਕੁਝ ਵੀ ਨਾਲ ਲੈਕੇ ਨਾ ਗਿਆ । ਵਾਪਸ ਪਹੁੰਚ ਕੇ ਸ਼ਹਿਰ ਬਾਰੇ ਸਾਰਾ ਬਿਰਤਾਂਤ ਗੁਰੂ ਨਾਨਕ ਨੂੰ ਸੁਣਾਇਆ ।ਗੁਰੂ ਜੀ ਖੁਸ਼ ਸੀ ਕਿ ਮਰਦਾਨਾ ਕੁਝ ਵੀ ਨਾਲ ਲੈਕੇ ਨਹੀਂ ਆਇਆ ਸੀ।ਉਸ ਨੇ ਮਰਦਾਨੇ ਨੂੰ ਕਿਹਾ, "ਇਹ ਧਰਮ ਦਾ ਸ਼ਹਿਰ ਹੈ। ਇਸ ਲਈ ਕੋਈ ਬੁਰਾ ਕੰਮ ਨਹੀਂ ਕਰਦਾ ।ਹਰ ਕੋਈ ਸੰਤੁਸ਼ਟ ਹੈ।ਇਸ ਰਾਜ ਵਿੱਚ ਮਾੜੇ ਮਨੁੱਖ ਨਹੀਂ ਹਨ।ਉਹ ਦੰਗਈਆਂ ਅਤੇ ਮੂਰਤੀ ਪੂਜਾ ਕਰਨ ਵਾਲਿਆਂ ਨੂੰ ਜਾਣਦੇ ਤੱਕ ਨਹੀਂ"। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਰਾਜ ਦੀਆਂ ਹੱਦਾਂ ਨੌਂ ਹਜ਼ਾਰ ਸੱਤ ਸੌ ਯੋਜਨ (੧,੨੬,੧੦੦ ਵਰਗ ਕਿਲੋਮੀਟਰ) ਦੱਸੀਆਂ।ਦੁਨੀਆਂ ਵਿਚ ਕਿਸੇ ਹੋਰ ਰਾਜੇ ਕੋਲ ਇਤਨਾ ਵਿਸ਼ਾਲ ਰਾਜ ਖੇਤਰ ਨਹੀਂ ਹੈ।

ਮਰਦਾਨਾ ਅਗਲੇ ਸੱਤ ਦਿਨ ਸ਼ਹਿਰ ਜਾਂਦਾ ਰਿਹਾ । ਅੱਠਵੇਂ ਦਿਨ ਧਰਮ ਸਿੰਘ ਨੇ ਉਸ ਨੂੰ ਪੁੱਛਿਆ ਕਿ ਉਸ ਦੇ ਸਾਥੀ ਕਿਉਂ ਨਹੀਂ ਆਏ।ਮਰਦਾਨੇ ਕਿਹਾ, "ਉਹ ਸੰਤੁਸ਼ਟ ਹਨ। ਉਹ ਹਵਾ ਤੇ ਜਿਉਂਦੇ ਹਨ"। ਧਰਮ ਸਿੰਘ ਨੇ ਮਰਦਾਨੇ ਨੂੰ ਢਾਈ ਸੇਰ (ਤਕਰੀਬਨ ੨ ਕਿਲੋ), ਗੁਰੂ ਨਾਨਕ ਅਤੇ ਬਾਲਾ ਲਈ ੫ ਸੇਰ (ਤਕਰੀਬਨ ੪ ਕਿਲੋ) ਮਠਿਆਈ ਲੈਕੇ ਮਰਦਾਨੇ ਨਾਲ ਉਸ ਜਗ੍ਹਾ ਪਹੁੰਚ ਗਿਆ ਜਿੱਥੇ ਉਹ ਠਹਿਰੇ ਹੋਏ ਸਨ।
ਰਾਮ ਰਾਮ ਬੋਲ ਕੇ ਧਰਮ ਸਿੰਘ ਨੇ ਮਠਿਆਈ ਹਾਜ਼ਰ ਕੀਤੀ। ਗੁਰੂ ਨਾਨਕ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ, "ਤੁਹਾਡਾ ਰਾਜਾ ਕੁੱਝ ਗਲਤ ਕਰ ਰਿਹਾ ਹੈ ਅਤੇ ਉਸ ਨੂੰ ਇਸ ਬਾਰੇ ਜਾਨਣਾ ਚਾਹੀਦਾ ਹੈ ਕਿ ਇਹ ਕੀ ਹੇ" । ਧਰਮ ਸਿੰਘ ਵਿਆਕੁਲ ਹੋ ਗਿਆ ।ਉਹ ਜਾਨਣਾ ਚਹੁੰਦਾ ਸੀ ਕਿ ਉਸ ਦੇ ਰਾਜੇ ਨੇ ਕੀ ਗਲਤ ਕੀਤਾ ਹੈ ਪਰ ਗੁਰੂ ਨਾਨਕ ਨੇ ਦੱਸਣ ਤੋਂ ਮਨਾਂ ਕਰ ਦਿੱਤਾ । ਧਰਮ ਸਿੰਘ ਰਾਜੇ ਕੋਲ ਗਿਆ ਅਤੇ ਜੋ ਹੋਇਆ ਦੱਸ ਦਿੱਤਾ । ਰਾਜੇ ਨੇ ਆਪਣੇ ਭੂਤ ਕਾਲ ਤੇ ਝਾਤ ਮਾਰੀ ਅਤੇ ਕੁਝ ਵੀ ਗਲਤ ਨਾ ਲੱਗਣ ਤੇ ਉਹ ਸਪੱਸ਼ਟਤਾ ਲਈ ਗੁਰੂ ਨਾਨਕ ਕੋਲ ਪੁੱਜਾ ।ਗੁਰੂ ਨਾਨਕ ਨੇ ਉਸ ਨੂੰ ਜੀ ਆਇਆਂ ਕਿਹਾ ਅਤੇ ਉਸ ਨੂੰ ਉਸ ਦੇ ਪਹਿਲੇ ਅਤੇ ਮੌਜੂਦਾ ਜਨਮ ਦਾ ਬਿਰਤਾਂਤ ਸੁਣਾਇਆ ।ਸਪੱਸ਼ਟ ਸੰਕੇਤ ਦਿੱਤਾ ਕਿ ਉਹ ਆਪਣੀ ਪੂਜਾ ਨਾ ਕਰਵਾਏ ਕਿਉਂਕਿ ਉਹ ਪ੍ਰਮਾਤਮਾਂ ਨਹੀਂ ਹੈ । ਰਾਜਾ ਗੁਰੂ ਨਾਨਕ ਦੇ ਪੈਰਾਂ ਤੇ ਢਹਿ ਪਿਆ ਅਤੇ ਮੁਆਫ਼ੀ ਮੰਗਣ ਲੱਗਾ। ਗੁਰੂ ਨਾਨਕ ਨੇ ਉਸ ਨੂੰ ਸੁਧਰ ਸੈਨ ਦੀ ਸੇਵਾ ਕਰਨ ਲਈ ਕਿਹਾ । ਆਪਣੇ ਇਲਾਕੇ ਤੇ ਧਰਮਰਾਜ ਦੀ ਤਰ੍ਹਾਂ, ਜਿਵੇਂ ਉਹ ਪਹਿਲਾਂ ਕਰਦਾ ਸੀ, ਰਾਜ ਕਰਨ ਲਈ ਕਿਹਾ ।
ਮਲਾਇ ਪਰਾਇਦੀਪ ਤੋਂ ਗੁਰੂ ਨਾਨਕ ਦੀ ਅਗਲੀ ਯਾਤਰਾ; ਕੰਵਲ ਨੈਨ ਦੀ ਰਾਜਧਾਨੀ ਵੱਲ ਸੀ, ਜੋ ਸੁਮਾਟਰਾ ਵਿੱਚ ਸੀ ਅਤੇ ਇਹ ਵੀ ਸੁਵਰਨਪੁਰ ਕਰਕੇ ਜਾਣੀ ਜਾਂਦੀ ਸੀ, ।ਪੁਰਾਤਨ ਸਮਿਆਂ ਦੌਰਾਨ ਸੁਮਾਟਰਾ ਵਿੱਚ ਸੋਨੇ ਦੀਆਂ ਖਾਨਾਂ ਹੋਣ ਕਰਕੇ ਇਹ ਸੰਸਕ੍ਰਿਤ ਨਾਂ ਸੁਵਰਨਦੀਪ (ਸੋਨੇ ਦਾ ਟਾਪੂ ਜਾਂ ਸਵਰਨਭੂਮੀ ਜਾਂ ਸੋਨੇ ਦੀ ਧਰਤੀ) ਨਾਲ ਜਾਣਿਆ ਜਾਂਦਾ ਸੀ ।(ਧਰaਕaਰਦ ੧੯੯੭) ਸੁਮਾਟਰਾ ਸ਼ਬਦ ਦਾ ਪਹਿਲਾ ਉਲੇਖ (ਸੁਮਾਟਰਾ ਧਰਤੀ ਦੇ ਰਾਜਾ) ਦੇ ਨਾਂ 'ਸ਼ਿਰੀ ਵਿਜਿਅਨ (ਰਾਜਾ) ਸੁਮਾਟਰਾ ਭੂਮੀ' ਵਿੱਚ ਮਿਲਦਾ ਹੈ, (ੁੰਨੋਜ਼, ੧੯੯੫, ਪੰਂਨਾ ੧੭੫) ਜਿਸ ਨੇ ੧੦੧੭ ਵਿਚ ਆਪਣਾ ਰਾਜਦੂਤ ਚੀਨ ਭੇਜਿਆ ।ਪੁਰਾਤਨ ਰਾਜਾਂ ਵਿਚੋਂ ਇਕ ਕਨਤੋਲੀ ਰਾਜ ਸੀ ਜੋ ਦੱਖਣੀ ਸੁਮਾਟਰਾ ਵਿੱਚ ਪੰਜਵੀਂ ਸਦੀ ਵਿਚ ਪ੍ਰਫੁੱਲਤ ਹੋਇਆ ।ਸ਼੍ਰੀ ਵਿਜਿਅਨ ਦੀ ਸਲਤਨਤ ਨੇ ਕਨਤੋਲੀ ਮੱਲ ਲਿਆ ਅਤੇ ਬਾਅਦ 'ਚ ਸੁਮਾਟਰਾ ਦੇ ਰਾਜੇ ਨੇ ਹਥਿਆ ਲਿਆ । ਕੌਡਾ ਰਾਖਸ਼ ਦੀ ਕਹਾਣੀ ਇਸ ਜਗ੍ਹਾ ਨਾਲ ਸਬੰਧਿਤ ਹੈ ।
ਉਸ ਦੀ ਅਗਲੀ ਯਾਤਰਾ ਪਾਰਸਨਾਮਾ ਸ਼ਹਿਰ ਦੀ ਸੀ।ਇਹ ਤਿੰਨ ਮਹੀਨਿਆਂ ਦਾ ਸਫਰ ਸੀ।ਇਹ ਇਲਾਕਾ ਤੀਖਤੇਨ ਰਾਜੇ ਦਾ ਸੀ ਜਿੱਥੇ ਬਣਮਾਣੂ ਦੀ ਸ਼ਕਲ ਦੇ ਮਨੁੱਖ ਜੰਗਲੀ ਜੀਵਨ ਬਤੀਤ ਕਰਦੇ ਸਨ।ਇਹ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਅਤੇ ਜੰਗਲੀ ਖਾਣੇ ਤੇ ਗੁਜ਼ਾਰਦੇ ਕਰਦੇ ਸਨ।ਗੁਰੂ ਨਾਨਕ ਅਤੇ ਸਾਥੀਆਂ ਨੂੰ ਦੇਖ ਕੇ ਇੱਕ ਤੋਂ ਬਿਨਾਂ ਸਭ ਦੌੜ ਗਏ।ਰੁਕੇ ਹੋਏ ਨੇ ਸਵਾਦੀ ਫਲ ਭੇਂਟ ਕੀਤਾ ਜਿਸ ਦਾ ਉਨ੍ਹਾਂ ਆਨੰਦ ਮਾਣਿਆ ।ਪੂਰੀ ਸੰਭਾਵਨਾ ਹੈ ਕਿ ਇਹ ਇਲਾਕਾ ਦੱਖਣੀ ਉੱਤਰੀ ਏਸ਼ੀਆ ਤੋਂ ਪਰੇ ਸੀ--ਹੋ ਸਕਦਾ ਹੈ ਕਿ ਬੋਰਨੀਓ ਦੇ ਇਰਦ ਗਿਰਦ ਹੋਵੇ ।ਡਾ. ਕੋਹਲੀ ਅਤੇ ਗਿਆਨੀ ਲਾਲ ਸਿੰਘ ਨੇ ਤਾਂ ਇਹ ਭੀ ਉਲੇਖ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਪਾਨ ਅਤੇ ਅਸਟ੍ਰੇਲੀਆ ਦੀ ਯਾਤਰਾ ਵੀ ਕੀਤੀ । ਇਸ ਉੱਤੇ ਹੋਰ ਖੋਜ ਦੀ ਜ਼ਰੂਰਤ ਹੈ ।ਹਵਾਲੇ:---
੧ ਭਾਈ ਗੁਰਦਾਸ, ਵਾਰਾਂ, ਸ੍ਰੀ ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ।
੨ ਗਿਆਨੀ ਗਿਆਨ ਸਿੰਘ, ੧੮੯੨--੧੯੭੦, ਤਵਾਰੀਖ ਗੁਰੂ ਖਾਲਸਾ ਭਾਗ -੧, ਪਟਿਆਲਾ, ਭਾਸ਼ਾ ਵਿਭਾਗ, ਪੰਨਾ ੧੧੯-੧੨੩
੩ ਗਿਆਨੀ ਲਾਲ ਸਿੰਘ ਸੰਗਰੂਰ,੧੯੪੦, ਗੁਰੂ ਖਾਲਸਾ ਤਵਾਰੀਖ, ਲੁਧਿਆਣਾ, ਲਹੌਰ ਬੁੱਕ ਸ਼ਾਪ, ੧੯੫੫, ਤੀਜਾ ਅਡੀਸ਼ਨ ਪੰਨਾ ੭੧-੭੨
੪ ਗੁਰਮੁਖ ਸਿੰਘ (ਮੇਜਰ), ਇਤਿਹਾਸਕ ਸਿੱਖ ਗੁਰਦੁਆਰੇ, ਸ੍ਰੀ ਅੰਮ੍ਰਿਤਸਰ, ਸਿੰਘ ਬਰਦਰਜ਼ ,ਪੰਨਾ ੭੭।
੫ ਕਿਰਪਾਲ ਸਿੰਘ,੧੯੬੯, ਜਨਮਸਾਖੀ ਪ੍ਰੰਪਰਾ, ਪਟਿਆਲਾ, ਪੰਜਾਬੀ ਯੂਨੀਵਰਸਿਟੀ, ਪੰਨਾ ੨੭੧ ।
੬ ਸਮਸ਼ੇਰ ਸਿੰਘ ਅਸ਼ੋਕ, ਨਵੰਬਰ ੧੯੬੯, ਪੁਰਾਤਨ ਜਨਮਸਾਖੀ, ਸ਼੍ਰੀ ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ।
੭ ਸੁਰਿੰਦਰ ਸਿੰਘ ਕੋਹਲੀ (ਡਾ.), ੧੯੫੫, ਜਨਮਸਾਖੀ ਭਾਈ ਬਾਲਾ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ, ਜਿਲਦ ਦੂਜੀ
੮ ਸੁਰਿੰਦਰ ਸਿੰਘ ਕੋਹਲੀ (ਡਾ.) ੧੯੭੮, ਟਰੈਵਲਜ਼ ਆਫ ਗੁਰੂ ਨਾਨਕ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ, ਜਿਲਦ ਦੂਜੀ ।
੯ ਤਰਲੋਚਨ ਸਿੰਘ (ਡਾ), ਗੁਰੂ ਨਾਨਕ ਦੇਵ, ਦਿੱਲੀ ਗੁਰਦੁਆਰਾ ਪ੍ਰਬੰਧਕ ਬੋਰਡ, ਪੰਨਾ ੧੬੬
10 Hall, D.G.E, 1960, Burma (3rd ed), Hutchinson University Library, ISBN978-4067-3053-1.

11 Hll, D.G.E, 1981, A History of South-East Asia. Newyork, St. Martin's Press, 4th edn

12 Harvey, G.E. 1925, History of Burma, From the Earliest Times to 10th March 1824, London, Frank Cass and Co., London.

13 Hatin Aung, Muang, 1967, A History of Burma, New York and London, Cambridge University Press.

14 Joginder Singh Sahi, 'Sikh Shrines in India and Abroad’, Faridabad, Common World, p.137

15 Martinus Nijhoff, 1962, Rakawi Parpantja, Java in the 14th Century, A Study in Cultural History,

16. The Negara – Kertagama, Parakanca of Majapahit, 1365 CE, The Hague Peninsula, Singapore Edition Didier Millet .

17 Pigeaud, Theodore G.Th., 1962, Java in the 14th century: A Study in Cultural History, The Hague Nijhoff, 5 Vols

18. Ricklefs, Merle Calvin, 1993, A History of Modern Indonesia since c 1300 (2nd ed), Stanford University Press/ Macmillans, ISBN 9780804721950, P.19

19 Sneddon, James N. 2003, The Indonesian Language: Its history and role in the modern society, UNSW Press, p. 65 ISBN 9780868405988.

20 Drakard, Jane 1999, A Kingdom of Words: Language and Powers in Sumatra, Oxford University Press, ISBN 983-56-0053-X.


ਤਰਜਮਾ: ਸ: ਜਗਰੂਪ ਸਿੰਘ (ਆਈ ਟੀ ਕਮਿਸ਼ਨਰ ਰਿ:)
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

YOG
Sat Sri Akaal,

Focus is on Shabad YOG (Connect)


The best (YOG)connect is positivity of MIND in all situation, which comes through spirtual education, as it is not the intellact, power...

SPN on Facebook

...
Top