Welcome to SPN

Register and Join the most happening forum of Sikh community & intellectuals from around the world.

Sign Up Now!

Professor Darshan Singh Honored: ਸੰਗਤਾਂ ਨੇ ਕਾਲਕਾ ਪੰਥੀਏ ਮਹੰਤਾਂ ਦਾ ਆਦੇਸ਼

Discussion in 'Hard Talk' started by spnadmin, Feb 26, 2010.

 1. spnadmin

  spnadmin United States
  Expand Collapse
  1947-2014 (Archived)
  SPNer Supporter

  Joined:
  Jun 17, 2004
  Messages:
  14,516
  Likes Received:
  19,177
  ਸੰਗਤਾਂ ਨੇ ਕਾਲਕਾ ਪੰਥੀਏ ਮਹੰਤਾਂ ਦਾ ਆਦੇਸ਼ ਰੱਦ ਕੀਤਾ  ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਸੋਨ ਤਗਮੇ ਨਾਲ ਸਨਮਾਨਿਤ

  ਗੜ੍ਹਸ਼ੰਕਰ - 23 ਫਰਵਰੀ-(ਰੇਸ਼ਮ ਸਿੰਘ)- ਪਿਛਲੇ ਦਿਨੀਂ ਪਿੰਡ ਇਬਰਾਹੀਮ ਪੁਰ (ਗੜ੍ਹਸ਼ੰਕਰ) ਵਿਖੇ ਪੋ: ਦਰਸ਼ਨ ਸਿੰਘ ਜੀ ਨੇ ਗੁਰਬਾਣੀ ਦੇ ਇਸ ਸ਼ਬਦ ਦਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ;
  ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ਰਾਮ ।।
  ਤਿਨ ਨਿਹਫਲੁ ਤਿਨ ਨਿਹਫਲੁ ਜਨਮੁ ਸਭੁ ਬ੍ਰਿਥਾ ਗਵਾਇਆ ਰਾਮ ।।
  ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ ਤੇ ਸਾਕਤ ਮੁਏ ਮਰਿ ਝੂਰੇ ।।
  ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ।।

  ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰੋ: ਦਰਸ਼ਨ ਸਿੰਘ ਜੀ ਨੇ ਆਖਿਆ ਕਿ ਜਿਹਨਾਂ ਨੇ ਸਤਿਗੁਰ ਪੁਰਖ ਦਾ ਦਰਸ਼ਨ ਨਹੀਂ ਕੀਤਾ ਉਸਦਾ ਜਨਮ ਹੀ ਬਿਰਥਾ ਹੈ। ਸਾਕਤ ਨੂੰ ਗੁਰੂ ਦਾ ਦਰਸ਼ਨ ਨਸੀਬ ਨਹੀਂ ਹੁੰਦਾ। ਰੱਬ ਜੀਵਨ ਦਿੰਦਾ ਹੈ ਪਰ ਜਿਊਣਾ ਕਿਵੇਂ ਹੈ ਇਹ ਜੁਗਤੀ ਗੁਰੂ ਦਿੰਦਾ ਏ।ਜੇਕਰ ਗੁਰੂ ਕੋਲ ਸਿੱਖਣ ਲਈ ਜਾਈਏ ਤਾਂ ਗੁਰੂ ਨਾਸਤਕ ਨੂੰ ਆਸਤਕ ਤੇ ਮਨਮੁੱਖ ਨੂੰ ਗੁਰਮੁੱਖ ਬਣਾ ਦਿੰਦਾ ਏ। ਗੁਰੂ ਗਰੰਥ ਸਾਹਿਬ ਜੀ ਨੂੰ ਨਿਰਾ ਮੱਥਾ ਟੇਕ ਲੈਣਾ ਹੀ ਦਰਸ਼ਨ ਨਹੀਂ, ਜੇਕਰ ਦਰਸ਼ਨ ਕਰਨਾ ਹੈ ਤਾਂ ਸ਼ਬਦ ਦੀ ਵਿਚਾਰ ਕਰਨੀ ਪਵੇਗੀ। ਗੁਰੂ ਨਾਨਕ ਦਾ, ਗੁਰੂ ਨਾਨਕ ਦੇ ਦਸਾਂ ਜਾਮਿਆਂ ਦੀ ਜੋਤ ਦਾ ਸਾਰਾ ਸਿਧਾਂਤ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਹੈ। ਅੱਜ ਜਿੰਨੇ ਤੌਖਲੇ ਸਾਡੇ ਵਿੱਚ ਪੈਦਾ ਹੋਏ ਨੇ ਇਹਨਾਂ ਪਰੇਸ਼ਾਨੀਆਂ ਦਾ ਮੂਲ ਕਾਰਣ ਸਾਡੀ ਗੁਰੂ ਗਰੰਥ ਸਾਹਿਬ ਜੀ ਦੇ ਸ਼ਬਦ ਪ੍ਰਤੀ ਅਗਿਆਨਤਾ ਹੈ। ਅਸੀਂ ਸਿਰਫ ਗੁਰੂ ਗਰੰਥ ਸਾਹਿਬ ਜੀ ਦੇ ਬਾਹਰੀ ਸਰੂਪ ਨੂੰ ਵੇਖਿਆ ਹੈ ਪਰ ਅਜੇ ਗੁਰੂ ਦੇ ਸ਼ਬਦ ਦੇ ਅੰਦਰੋਂ ਵਿਚਾਰ ਰੂਪੀ ਦਰਸ਼ਨ ਨਹੀ ਕੀਤੇ:
  ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ।।
  ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ।।

  ਸ਼ਬਦ ਦੀ ਵੀਚਾਰ ਤੋਂ ਬਿਨਾਂ ਇਹ ਪਤਾ ਹੀ ਨਹੀ ਲੱਗਦਾ ਕਿ ਨਾਲ ਦੇ ਗਰੰਥ ਵਿੱਚ ਗੁਰਮਤਿ ਸਿਧਾਂਤ ਦੇ ਵਿਰੁੱਧ ਕੀ ਕੁਝ ਲਿਖਿਆ ਪਿਆ ਹੈ। ਉਦਾਹਰਣ ਦਿੰਦਿਆਂ ਉਹਨਾਂ ਆਖਿਆ ਕਿ ਗੁਰੂ ਗਰੰਥ ਸਾਹਿਬ ਜੀ ਉਸ ਕੀਮਤੀ ਬਕਸੇ ਦੀ ਤਰ੍ਹਾਂ ਹਨ ਜੋ ਹੀਰੇ,ਜਵਾਹਰਾਤ,ਲਾਲ,ਮੋਤੀਆਂ ਰੂਪੀ ਅਣਮੋਲ ਖਜਾਨੇ ਨਾਲ ਭਰਿਆ ਪਿਆ ਹੈ ਪਰ ਚੋਰ ਕੀ ਕਰਦਾ ਹੈ ਉਹ ਇੱਕ ਹੋਰ ਬਕਸਾ (ਜੋ ਬਾਹਰੋਂ ਦੇਖਣ ਨੂੰ ਉਸ ਬਕਸੇ ਵਰਗਾ ਹੀ ਲੱਗੇ ) ਤਿਆਰ ਕਰਦਾ ਹੈ ਤੇ ਮੌਕਾ ਮਿਲਦਿਆਂ ਹੀ ਅਸਲੀ ਬਕਸੇ ਨੂੰ ਚੁੱਕ ਕੇ ਲੈ ਜਾਂਦਾ ਹੈ।ਅਵੇਸਲੇ ਮਾਲਕ ਨੂੰ ਲੱਗਦਾ ਹੈ ਕਿ ਮੇਰਾ ਬਕਸਾ ਮੇਰੇ ਕੋਲ ਹੀ ਹੈ ਪਰ ਜਦੋਂ ਘਰ ਜਾ ਕੇ ਖੋਲ ਕੇ ਦੇਖਦਾ ਹੈ ਤਦ ਉਸਨੂੰ ਪਤਾ ਲੱਗਦਾ ਹੈ ਕਿ ਮੇਰਾ ਅਸਲੀ ਬਕਸਾ ਤਾਂ ਕੋਈ ਧੋਖੇ ਨਾਲ ਬਦਲ ਕੇ ਲੈ ਗਿਆ ਹੈ, ਉਹ ਇਨਸਾਨ ਸਿਰਫ ਰੋਂਦਾ ਹੀ ਰਹਿ ਜਾਂਦਾ ਏ। ਇਵੇਂ ਹੀ ਗੁਰੂ ਗਰੰਥ ਸਾਹਿਬ ਜੀ ਦੇ ਅਣਮੋਲ ਖਜਾਨੇ ਨੂੰ ਬਚਿੱਤਰ ਨਾਟਕ ਦੁਆਰਾ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸਿੱਖਾਂ ਨੂੰ ਗੁਰੂ ਸਿਧਾਂਤ ਨਾਲੋਂ ਤੋੜਕੇ ਠੱਗਿਆ ਜਾ ਸਕੇ। ਉਹਨਾਂ ਆਖਿਆ ਕਿ ਦੁੱਖ ਹੀ ਇਸ ਗੱਲ ਦਾ ਹੈ ਕਿ ਬਚਿੱਤਰ ਨਾਟਕ ਨੂੰ ਅੱਖਰ-ਅੱਖਰ ਦਸਮ ਪਾਤਸ਼ਾਹਿ ਜੀ ਦਾ ਦੱਸ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ ਕੀਤਾ ਜਾ ਰਿਹਾ ਹੈ। ਉਹਨਾਂ ਬਾਣੀ ਦੇ ਅਨੇਕਾਂ ਪ੍ਰਮਾਣ ਦੇ ਕੇ ਸਾਬਿਤ ਕੀਤਾ ਕਿ ਬਚਿੱਤਰ ਨਾਟਕ ਦੀ ਵਿਚਾਰਧਾਰਾ ਜੁੱਗੋ ਜੁੱਗ ਅਟੱਲ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਿਧਾਂਤ ਨਾਲ ਮੇਲ ਹੀ ਨਹੀ ਖਾਂਦੀ ਇੱਕ ਪਾਸੇ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਅਕਾਲ ਪੁਰਖ ਦੀ ਗੱਲ ਕਰਦੀ ਹੈ ਬਾਣੀ ਦਾ ਫੁਰਮਾਨ ਹੈ ਕਿ:
  ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ।।
  ਦੂਜੇ ਪਾਸੇ ਬਚਿੱਤਰ ਨਾਟਕ ਦਾ ਲਿਖਾਰੀ ਦੇਵੀ ਦੀ ਉਪਮਾ ਵਿੱਚ ਇਹ ਆਖ ਰਿਹਾ ਹੈ:
  ਕ੍ਰਿਪਾ ਕਰੀ ਹਮ ਪਰ ਜਗ ਮਾਤਾ ।। ਗਰੰਥ ਕਰਾ ਪੂਰਨ ਸੁਭ ਰਾਤਾ ।।
  ਉਹਨਾਂ ਆਖਿਆ ਕਿ ਸਾਨੂੰ ਕਿਸੇ ਕੋਲੋਂ ਪੁਛਣ ਦੀ ਲੋੜ ਨਹੀ ਕਿ ਤੇਰਾ ਪਿਤਾ, ਭਰਾ ਕੌਣ ਹੈ, ਪਰ ਸਾਡੇ ਕੋਲੋਂ ਜਰੂਰ ਗੁਰੂ ਦੀ ਪਛਾਣ ਗਵਾਚ ਗਈ ਹੈ ਤਦ ਹੀ ਇਹਨਾਂ ਲੋਕਾਂ ਦੀ ਇਹ ਹਿੰਮਤ ਪੈ ਗਈ ਕਿ ਇਹ ਆਖਣ ਲੱਗ ਪਏ ਕਿ ਤੇਰਾ ਗੁਰੂ ਉਹ (ਬਚਿੱਤਰ ਨਾਟਕ) ਵੀ ਹੈ। ਆਪ ਸਭ ਆਪਣੇ ਗੁਰੂ ਨੂੰ ਪਛਾਣੋ ਤੇ ਗੁਰੂ ਦੀ ਪਛਾਣ ਸ਼ਬਦ ਦੁਆਰਾ ਹੋਣੀ ਹੈ, ਗੁਰੂ ਜੀ ਨੇ ਬਾਣੀ ਅੰਦਰ ਆਖ ਦਿੱਤਾ ਕਿ:
  ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ।।
  ਕੌਮ ਨੂੰ ਇਹ ਵੀ ਸੋਚਣਾ ਪਵੇਗਾ ਕਿ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਨ ਲੱਗਿਆਂ ਸਰੀਰਕ ਰੂਪ ਵਿੱਚ ਛੇ ਗੁਰੂ ਸਾਹਿਬਾਨਾਂ, ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਨੂੰ ਇਕੱਠੀ ਕਰਦਿਆਂ ਗੁਰੂ ਨੂੰ 200 ਸਾਲ ਤੋਂ ਵੱਧ ਦਾ ਸਮਾਂ ਲੱਗਿਆ ਤਦ ਜਾ ਕੇ 1430 ਪੰਨੇ ਵਾਲੀ ਬੀੜ ਤਿਆਰ ਹੋਈ, ਪਰ ਗੁਰੂ ਦਸਮ ਪਾਤਸ਼ਾਹ ਜੀ ਦੇ ਇੰਨੀ ਥੋੜੀ ਉਮਰ ਵਿੱਚ ਕਰੀਬ 25-30 ਸਾਲ ਦੇ ਸਮੇਂ ਵਿੱਚ ਇੰਨੇ ਸੰਘਰਸ਼ਮਈ ਜੀਵਨ, ਜੰਗਾਂ ਜੁੱਧਾਂ ਦੇ ਬਾਵਯੂਦ 1428 ਪੰਨੇ ਵਾਲੇ ਬਚਿੱਤਰ ਨਾਟਕ ਦਾ ਤਿਆਰ ਹੋਣਾ ਆਪਣੇ ਆਪ ਵਿੱਚ ਹੀ ਸ਼ੱਕ ਪੈਦਾ ਕਰਦਾ ਹੈ।ਇਹ ਆਪ ਹੀ ਕਹਿੰਦੇ ਹਨ ਕਿ ਗੁਰੂ ਸਾਹਿਬ ਜੀ ਨੂੰ ਪਹਿਲਾਂ ਅਰਥ ਪੜਾਉਣ ਦਾ ਸਮਾਂ ਨਹੀ ਲੱਗਿਆ, ਜੇਕਰ ਅਰਥ ਪੜਾਉਣ ਦਾ ਸਮਾਂ ਨਹੀ ਲੱਗਿਆ ਤਾਂ ਗੁਰੂ ਜੀ ਨੂੰ ਐਡਾ ਵੱਡ ਅਕਾਰੀ ਗਰੰਥ ਤਿਆਰ ਕਰਨ ਦਾ ਸਮਾਂ ਕਿਵੇਂ ਲੱਗ ਗਿਆ ? ਗੁਰੂ ਨੇ ਦਲੀਲ ਦਾ ਕਿਤੇ ਵੀ ਪੱਲਾ ਨਹੀ ਛੱਡਿਆ, ਗੁਰੂ ਨੇ ਕਰਾਮਾਤਾਂ ਤੋਂ ਰਹਿਤ ਜੀਵਨ ਜਿਊ ਕੇ ਸਿੱਖ ਨੂੰ ਜੀਵਨ ਜਾਚ ਸਿਖਾਈ ਏ। ਅਜੋਕੇ ਹਾਲਾਤਾਂ ਦਾ ਜਿਕਰ ਕਰਦਿਆਂ ਉਹਨਾਂ ਆਖਿਆ ਕਿ ਅੱਜ ਦੀ ਪੰਜਾਬ ਸਰਕਾਰ ਗੁਰੂ ਗਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਉੱਪਰ ਅਣਐਲਾਨੀ ਪਾਬੰਦੀ ਲਗਾ ਰਹੀ ਹੈ, ਮੈਂ ਪੁਛਣਾ ਚਾਹੁੰਦਾ ਹਾਂ ਕਿ ਬਚਿੱਤਰ ਨਾਟਕ ਨੂੰ ਗੁਰੂ ਕ੍ਰਿਤ ਮੰਨ ਕਿ ਨਸ਼ਾ ਮੁਕਤ ਸਮਾਜ ਕਿਵੇਂ ਸਿਰਜੋਗੇ ?, ਬਚਿੱਤਰ ਨਾਟਕ ਤਾਂ ਗੁਰੂ ਗਰੰਥ ਸਾਹਿਬ ਜੀ ਦੀ ਸਿੱਖਿਆ ਦੇ ਉਲਟ ਸ਼ਰਾਬ, ਭੰਗ ਤੇ ਹੋਰ ਨਸ਼ਿਆਂ ਦੇ ਸੇਵਨ ਦੀ ਆਗਿਆ ਦਿੰਦਾ ਹੈ। ਇਸ ਵਿੱਚ ਕੇਸਾਂ ਦੀ ਬੇਅਦਬੀ ਕਿਵੇਂ ਕਰੀਦੀ ਹੈ ਇਹ ਸਿਖਾਇਆ ਜਾਂਦਾ ਹੈ। ਇਸ ਬਚਿੱਤਰ ਨਾਟਕ ਨੂੰ ਮੱਥੇ ਟਿਕਾ ਕਿ ਭਰੂਣ ਹੱਤਿਆ ਨੂੰ ਕਿਵੇਂ ਰੋਕੋਗੇ ?ਕਿਉਂਕਿ ਬਚਿੱਤਰ ਨਾਟਕ ਤਾਂ ਇਸਤਰੀ ਜਾਤੀ ਦੇ ਮਾਣ ਸਨਮਾਨ ਦੇ ਵਿਰੁੱਧ ਵਿਚਾਰ ਦਿੰਦਾ ਏ।
  ਅੱਜ ਦੇ ਇਹ ਹਾਕਮ ਤੇ ਇਹਨਾਂ ਦੇ ਪਿਛਲੱਗ ਮੇਰੀ ਜ਼ੁਬਾਨ ਕੱਟ ਦੇਣਾ ਚਾਹੁੰਦੇ ਹਨ। ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਿਉ ਹਰ ਇੱਕ ਰੋਮ ਨੂੰ ਜ਼ੁਬਾਨ ਬਣਾ ਲਉ ਫੇਰ ਇਹਨਾਂ ਨੂੰ ਪੁਛੋ ਕਿ ਕਿੰਨੀਆਂ ਕੁ ਜ਼ੁਬਾਨਾਂ ਕੱਟੋਗੇ ? ਘਰ ਦੇ ਵਿਰਸੇ ਨੂੰ ਸੰਭਾਲਣ ਲਈ ਅਮੀਰ ਆਦਮੀ ਪਹਿਰੇਦਾਰ ਬਿਠਾ ਲੈਂਦੇ ਹਨ ਤੇ ਕੁੱਤਾ ਵੀ ਰੱਖ ਲੈਂਦੇ ਹਨ ਪਰ ਜੇਕਰ ਇਹਨਾਂ ਦੇ ਹੁੰਦਿਆਂ ਵੀ ਘਰ ਲੁੱਟ ਲਿਆ ਜਾਵੇ ਤਾਂ ਉਹ ਪਹਿਰੇਦਾਰ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹਨ ਕਿ ਸ਼ਾਇਦ ਉਹ ਲੁਟੇਰਿਆਂ ਦੇ ਨਾਲ ਰਲੇ ਹੋਏ ਹੋਣਗੇ ਪਰ ਕਦੀ ਕਿਸੇ ਨੇ ਮਾਲਕ ਦੇ ਕੁੱਤੇ ਦੀ ਵਫਾਦਾਰੀ ਤੇ ਸ਼ੱਕ ਨਹੀ ਕੀਤੀ।ਕੌਮ ਨੇ ਪੰਜ ਪਹਿਰੇਦਾਰ ਗੁਰਮਤਿ ਸਿਧਾਂਤ ਦੀ ਰਾਖੀ ਲਈ ਬਿਠਾਏ ਸਨ ਪਰ ਉਹ ਵੀ ਚੋਰਾਂ ( ਆਰ.ਐਸ.ਐਸ. ਦੀ ਜੁੰਡਲੀ) ਨਾਲ ਮਿਲ ਗਏ ਮੈਂ ਗੁਰੂ ਗਰੰਥ ਸਾਹਿਬ ਜੀ ਦੇ ਦਰ ਦਾ ਕੂਕਰ ਹਾਂ ਕੌਮ ਨੂੰ ਜਗਾਉਣਾ ਮੇਰਾ ਫਰਜ਼ ਹੈ, ਮੈਂ ਭੌਂਕ-ਭੌਂਕ ਕੇ ਕੌਮ ਨੂੰ ਜਗਾਉਂਦਾ ਰਹਾਂਗਾ ਤਾਂ ਕਿ ਕੌਮ ਜਾਗ ਕੇ ਆਪਣੇ ਵਿਰਸੇ ਨੂੰ ਸੰਭਾਲ ਲਵੇ। ਜਿਸ ਦਿਨ ਮੇਰੀ ਜ਼ੁਬਾਨ ਬੰਦ ਹੋ ਗਈ ਉਸ ਦਿਨ ਸਮਝ ਲਿਉ ਕਿ ਮੈਨੂੰ ਚੋਰਾਂ ( ਪੰਥ ਦੋਖੀਆਂ ) ਵਲੋਂ ਗੋਲੀ ਮਾਰ ਦਿੱਤੀ ਗਈ ਏ ਤੇ ਮੇਰੇ ਜੀਵਨ ਦਾ ਅੰਤ ਹੋ ਗਿਆ ਏ।ਨਹੀ ਤਾਂ ਮੈਂ ਆਪਣਾ ਜੀਵਨ ਆਖਰੀ ਸਵਾਸਾਂ ਤੱਕ ਪੰਥ ਤੇ ਗਰੰਥ ਦਾ ਕੂਕਰ ਹੋਣ ਦੇ ਨਾਤੇ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਲਾ ਦੇਵਾਂਗਾ ਜਦੋਂ ਸਿੰਘ ਸਾਹਿਬ ਪ੍ਰੋ; ਦਰਸ਼ਨ ਸਿੰਘ ਜੀ ਖਾਲਸਾ ਜਿਕਰ ਕਰਦੇ ਇੱਥੇ ਪਹੁੰਚੇ ਤਾਂ ਸੰਗਤ ਦੇ ਇਕਦਮ ਅੱਥਰੂ ਵਹਿ ਤੁਰੇ ਤੇ ਸੰਗਤਾਂ ਨੇ ਗੁਰੂ ਸਿਧਾਂਤ ਦੀ ਰਾਖੀ ਦੀ ਵਚਨਵੱਧਤਾ ਪ੍ਰਤੀ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ।
  ਅੰਤ ਵਿੱਚ ਉਹਨਾਂ ਆਖਿਆ ਕਿ ਅੱਜ ਸਾਡੇ ਲਿਬਾਸ ਵਿੱਚ ਬੈਠੇ ਲੋਕਾਂ ਵਲੋਂ ਚਾਹੇ ਉਹ ਧਾਰਮਿਕ ਪਦਵੀਆਂ ਤੇ ਹੋਵਣ ਚਾਹੇ ਉਹ ਸਿਆਸੀ ਪਦਵੀਆਂ ਤੇ ਬੈਠੇ ਹੋਵਣ ਕੀਰਤਨ ਸਮਾਗਮਾਂ ਤੇ, ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਗੱਲ ਕਰਨ ਤੇ ਪਾਬੰਦੀ ਲਗਾਉਣੀ ਕੀ ਇਹ ਸਿੱਖ ਸੋਚ ਹੈ ?ਫਿਰ ਵੀ ਤੁਹਾਡੇ ਇਸ ਇਕੱਠ ਦੀ ਦ੍ਰਿੜਤਾ ਇਸ ਗੱਲ ਦਾ ਜਵਾਬ ਹੈ ਤੇ ਤੁਸੀਂ ਇਸ ਗੱਲ ਦਾ ਜਵਾਬ ਦੇ ਰਹੇ ਹੋ ਕਿ ਗੁਰੂ ਦੀ ਬਾਣੀ ਦੇ ਕੀਰਤਨ ਨੂੰ ਦੁਨੀਆਂ ਦੀ ਕੋਈ ਤਾਕਤ ਨਹੀ ਰੋਕ ਸਕਦੀ। ਗੁਰੂ ਤੇ ਸਿੱਖ ਦੇ ਰਿਸ਼ਤੇ ਨੂੰ ਕਿਸੇ ਦੀ ਮੋਹਰ ਜਾਂ ਸਰਟੀਫਿਕੇਟ ਦੀ ਲੋੜ ਨਹੀ।
  ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ।।
  ਗੁਰੂ ਤੇ ਸਿੱਖ ਦਾ ਰਿਸ਼ਤਾ ਕਿਸੇ ਹੋਰ ਦਾ ਮੁਥਾਜ ਨਹੀ ਹੈ।

  ਇਸ ਸਮਾਗਮ ਵਿੱਚ ਹਾਜ਼ਰੀ ਭਰਦਿਆਂ ਹਰਿਮੰਦਰ ਸਾਹਿਬ ਦੇ ਸਾਬਕਾ ਗਰੰਥੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਜਾਚਕ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਜੇਕਰ ਪ੍ਰੋ: ਦਰਸ਼ਨ ਸਿੰਘ ਜੀ ਸਿੱਖ ਨਹੀ ਹਨ ਤਾਂ ਸਿੱਖ ਕੌਣ ਹੈ ? ਅਕਾਲ ਤਖਤ ਸਾਹਿਬ ਕਿਸੇ ਨੂੰ ਨਹੀ ਛੇਕਦਾ। ਇਥੋਂ ਤੱਕ ਕਿ ਗੁਰੂ ਹਰਿ ਰਾਏ ਜੀ ਨੇ ਵੀ ਰਾਮ ਰਾਏ ਨੂੰ ਨਹੀ ਛੇਕਿਆ ਇਹ ਹੀ ਕਿਹਾ ਸੀ ਕਿ ਮੇਰੇ ਮੱਥੇ ਨਾ ਲੱਗੇ, ਉਹ ਗਲਤੀ ਕਰਨ ਕਰਕੇ ਤਨਖਾਹੀਆ ਸੀ।ਜੇਕਰ ਉਹ ਛੇਕਿਆ ਹੋਇਆ ਹੁੰਦਾ ਤਾਂ ਦਸਮ ਪਾਤਸ਼ਾਹਿ ਜੀ ਉਸਨੂੰ ਕਦੀ ਨਾ ਮਿਲਦੇ। ਉਹਨਾਂ ਸਪੱਸ਼ਟ ਕਰਦਿਆਂ ਆਖਿਆ ਕਿ ਸਾਡੀ ਅਕਾਲ ਤਖਤ ਸਾਹਿਬ ਜੀ ਨਾਲ ਕੋਈ ਟੱਕਰ ਨਹੀ ਹੈ। ਸਾਡੀ ਲੜਾਈ ਧਾਰਮਿਕ ਪਦਵੀਆਂ ਤੇ ਬੈਠੇ ਲੋਕਾਂ ਨਾਲ ਹੈ ਜੋ ਨਿੱਜੀ ਸਵਾਰਥਾਂ, ਕਿਸੇ ਦੂਜੇ ਨੂੰ ਲਾਭ ਪਹੁੰਚਾਉਣ ਦੀ ਖਾਤਿਰ ਧਾਰਮਿਕ ਪਦਵੀਆਂ ਦੀ ਦੁਰਵਰਤੋਂ ਕਰ ਰਹੇ ਹਨ ਇਹੋ ਜਿਹੇ ਹਾਲਾਤਾਂ ਦਾ ਜਿਕਰ ਕਰਦਿਆਂ ਸਤਿਗੁਰੂ ਨੇ ਆਖਿਆ:
  ਕਾਦੀ ਕੂੜੁ ਬੋਲਿ ਮਲੁ ਖਾਇ ।।
  ਬ੍ਰਾਹਮਣੁ ਨਾਵੈ ਜੀਆ ਘਾਇ ।।

  ਖਾਲਸਾ ਪੰਚਾਇਤ ਦੇ ਭਾਈ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਇਹੀ ਲੋਕ ਪਹਿਲਾਂ ਵੀ ਤੇ ਹੁਣ ਵੀ ਨਰਕਧਾਰੀਆਂ, ਨੂਰਮਹਿਲੀਏ, ਭਨਿਆਰਾਂ ਵਾਲੇ, ਸੌਦੇ ਵਾਲੇ ਸਾਧ ਤੇ ਡੇਰੇਦਾਰਾਂ ਵਲੋਂ ਗੁਰੂ ਸ਼ਬਦ ਦੇ ਉੱਤੇ ਹਮਲੇ ਕਰਵਾਉਣ ਦੇ ਦੋਸ਼ੀ ਹਨ। ਅੱਜ ਦਾ ਇਹ ਹਮਲਾ ਆਰ.ਐਸ.ਐਸ ਵਲੋਂ ਸਿੱਖ ਡਰੈੱਸ ਵਿੱਚ ਕੀਤਾ ਜਾ ਰਿਹਾ ਹੈ ਆਉ ਇਸਦੀ ਪਛਾਣ ਕਰੀਏ ਤੇ ਰਲ ਕੇ ਪਛਾੜ ਦੇਈਏ।
  ਸਟੇਜ ਦੀ ਸੇਵਾ ਇਲਾਕੇ ਦੇ ਉੱਘੇ ਪੰਥਕ ਵਿਦਵਾਨ ਹਰਬੰਸ ਸਿੰਘ ਜੀ ਤੇਗ ਨੇ ਬਾਖੂਬੀ ਨਿਭਾਈ ਉਹਨਾਂ ਨੇ ਦੱਸਿਆ ਕਿ ਕਿਵੇਂ ਇਹ ਸਰਕਾਰ ਆਪਣੇ ਹੀ ਮਤਿਆਂ ਦੇ ਉਲਟ ਜਾ ਕੇ ਕੀਰਤਨ ਸਮਾਗਮਾਂ ਉੱਤੇ ਪਾਬੰਦੀ ਲਗਾ ਰਹੀ ਹੈ।ਹੁਕਮਨਾਮਾ ਕੇਵਲ ਗੁਰੂ ਜਾਰੀ ਕਰਦੈ ਇਹ ਪੁਜਾਰੀ ਜੋ ਸਿਆਸੀ ਲੋਕਾਂ ਦੇ ਗੁਲਾਮ ਹਨ ਇਹਨਾਂ ਨੂੰ ਆਪਣੀਆਂ ਤਨਖਾਹਾਂ ਦਾ ਹੀ ਫਿਕਰ ਪਿਆ ਰਹਿੰਦਾ ਹੈ ਇਹ ਵਿਚਾਰੇ ਕੀ ਹੁਕਮ ਜਾਰੀ ਕਰਨਗੇ, ਇਹ ਤਾਂ ਆਪ ਹੀ ਅਕਾਲ ਪੁਰਖ ਨੂੰ ਮਾਲਕ ਨਹੀ ਮੰਨਦੇ, ਇਹ ਤਾਂ ਗੁਲਾਮਾਂ ਦੇ ਗੁਲਾਮ ਹਨ।ਉਹਨਾਂ ਨੇ ਬਾਹਰੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਅੰਤ ਵਿੱਚ ਕੁਝ ਮਤੇ ਸੰਗਤਾਂ ਦੇ ਅੱਗੇ ਪੇਸ਼ ਕੀਤੇ ਜਿਹੜੇ ਕਿ ਸੰਗਤਾਂ ਨੇ ਜੈਕਾਰਿਆਂ ਦੁਆਰਾ ਪ੍ਰਵਾਨ ਕੀਤੇ:
  1. ਪ੍ਰੋ: ਦਰਸ਼ਨ ਸਿੰਘ ਜੀ ਦੀਆਂ ਕੌਮ ਪ੍ਰਤੀ ਵਡਮੁੱਲੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਤੇ 1984 ਵੇਲੇ ਅੱਤ ਨਾਜੁਕ ਸਮੇਂ ਦਿੱਤੀ ਠੋਸ ਅਗਵਾਈ ਨੂੰ ਯਾਦ ਕੀਤਾ ਗਿਆ।
  2.ਪੁਜਾਰੀਆਂ ਵਲੋਂ ਜਾਰੀ ਕੀਤੇ ਗਏ ਅਖੌਤੀ ਹੁਕਮਨਾਮੇ ਨੂੰ ਸੰਗਤਾਂ ਵਲੋਂ ਮੁਢੋਂ ਹੀ ਰੱਦ ਕਰ ਦਿੱਤਾ ਗਿਆ।
  3. ਜਿਹੜੇ ਆਪ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਤੇ ਉੱਥੇ ਹੋਏ ਫੈਸਲਿਆਂ ਤੋਂ ਭਗੌੜੇ ਹਨ ਉਹਨਾਂ ਨੂੰ ਪੰਥਕ ਫੈਸਲੇ ਕਰਨ ਦਾ ਕੋਈ ਹੱਕ ਨਹੀ ਹੈ।
  4. ਸੰਗਤਾਂ ਨੇ ਜੈਕਾਰਿਆਂ ਦੇ ਰੂਪ ਵਿੱਚ ਇਹ ਐਲਾਨ ਵੀ ਕੀਤਾ ਕਿ ਪ੍ਰੋ: ਦਰਸ਼ਨ ਸਿੰਘ ਜੀ ਨਾਲ ਸਾਡੀ ਰੋਟੀ ਦੀ ਵੀ ਤੇ ਬੇਟੀ ਦੀ ਵੀ ਸਾਂਝ ਬਰਕਰਾਰ ਰਹੇਗੀ।

  ਭਾਈ ਰੇਸ਼ਮ ਸਿੰਘ ਵਲੋਂ ਗੁਰੂ ਗਰੰਥ ਸਾਹਿਬ ਜੀ, ਸਮੂੰਹ ਸੰਗਤਾਂ ਅਤੇ ਸਾਰੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਇਸ ਗੁਰਮਤਿ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਰੇਸ਼ਮ ਸਿੰਘ ਦੇ ਵੱਡੇ ਭਰਾਤਾ ਦਰਸ਼ਨ ਸਿੰਘ ਜੀ ਨੇ ਸਾਰੇ ਸਮਾਗਮ ਦੌਰਾਨ ਹਰ ਇੱਕ ਦਾ ਧਿਆਨ ਰੱਖ ਕੇ ਬੜੀ ਵੱਡੀ ਜੁੰਮੇਵਾਰੀ ਨਿਭਾਈ।
  ਅੰਤ ਵਿੱਚ ਪਤਵੰਤੇ ਸੱਜਣਾਂ ਵਲੋਂ ਪ੍ਰੋ: ਦਰਸ਼ਨ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਇਥੇ ਇਹ ਯਾਦ ਰਹੇ ਕਿ ਕੁਝ ਦੇਰ ਪਹਿਲਾਂ ਬੀਤੀ 17 ਜਨਵਰੀ ਨੂੰ ਹੋਣ ਵਾਲੇ ਗੁਰਮਤਿ ਸਮਾਗਮ ਨੂੰ ਸਰਕਾਰੀ ਹੁਕਮਾਂ ਦੇ ਨਾਲ ਰੋਕ ਦਿੱਤਾ ਗਿਆ ਸੀ।ਇਸਦੇ ਬਾਵਯੂਦ ਸਰਕਾਰ ਨੇ 17 ਜਨਵਰੀ ਨੂੰ ਪੂਰੇ ਪਿੰਡ ਨੂੰ ਜਾਂਦੇ ਰਸਤਿਆਂ ਤੇ ਨਾਕੇ ਲਗਾ ਕਿ ਪਿੰਡ ਇਬਰਾਹੀਮ ਪੁਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ।ਸੰਗਤਾਂ ਵਿੱਚ ਪਰੋਗਰਾਮ ਨਾਂ ਕਰਨ ਦੇਣ ਦਾ ਰੋਹ ਲਗਾਤਾਰ ਪਾਇਆ ਜਾ ਰਿਹਾ ਸੀ।ਇੱਥੇ ਇਹ ਵੀ ਯਾਦ ਰਹੇ ਕਿ ਅਜੋਕੇ ਪੁਜਾਰੀਆਂ ਵਲੋਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਕਾਲਕਾ ਪੰਥ ਵਿੱਚੋਂ ਛੇਕੇ ਜਾਣ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਕੀਰਤਨ ਸਮਾਗਮ ਸੀ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ,ਜਿਸ ਵਿੱਚ ਕਿ ਸੰਗਤਾਂ ਨੇ ਪ੍ਰੋ: ਦਰਸ਼ਨ ਸਿੰਘ ਜੀ ਨਾਲ ਬੈਠ ਕੇ ਪ੍ਰਸ਼ਾਦਾ ਛਕਿਆ। ਇਸ ਸਮਾਗਮ ਵਿੱਚ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ, ਗੁਰੂ ਨਾਨਕ ਮਿਸ਼ਨ ਸੁਸਾਇਟੀ, ਖਾਲਸਾ ਪੰਚਾਇਤ, ਦਲ ਖਾਲਸਾ,ਅਕਾਲੀ ਦਲ ਪੰਚ ਪ੍ਰਧਾਨੀ ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਜਥੇਬੰਦੀਆਂ ਤੋਂ ਇਲਾਵਾ ਭਾਈ ਗੁਰਮੇਲ ਸਿੰਘ ਦੇਨੋਵਾਲ ਕਲਾਂ, ਭਾਈ ਜਰਨੈਲ ਸਿੰਘ ਖਾਲਸਾ, ਭਾਈ ਗੁਰਚਰਨ ਸਿੰਘ ਬਸਿਆਲਾ ਜਿਲਾ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰਮੀਤ ਸਿੰਘ ਗੁੱਜਰ ਪੁਰ, ਜੋਗਾ ਸਿੰਘ ਭੰਗਲ, ਜੇ.ਪੀ ਸਿੰਘ ਸਰਕਲ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਗੜ੍ਹਸ਼ੰਕਰ, ਦੀਦਾਰ ਸਿੰਘ ਦਾਰਾ ਚੱਕਦਾਨਾ, ਉੜਾਪੜ. ਚੱਕਦਾਨਾ ਤੇ ਲਸਾੜੇ ਦੀਆਂ ਸੰਗਤਾਂ, ਜਸਪਾਲ ਸਿੰਘ ਰੁੜਕੀ ਖਾਸ, ਜਤਿੰਦਰ ਸਿੰਘ,ਹਰਿੰਦਰ ਸਿੰਘ ਲਾਲੀ, ਇਬਰਾਹੀਮ ਪੁਰ ਦੇ ਪਤਵੰਤੇ ਮਾਸਟਰ ਕਰਤਾਰ ਸਿੰਘ, ਜਥੇਦਾਰ ਸੀਤਲ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ ਨੀਨਾਂ, ਸੁਰਜੀਤ ਸਿੰਘ ਸੀਤੂ, ਪਰੀਤਮ ਸਿੰਘ, ਜਰਨੈਲ ਸਿੰਘ ਪੱਲੀ ਝਿੱਕੀ, ਅਜੇਪਾਲ ਸਿੰਘ, ਜਸਵੰਤ ਸਿੰਘ ਬਿੱਲਾ, ਸੁਰਿੰਦਰ ਸਿੰਘ ਗੁਰਮਤਿ ਵਿਦਿਆਲਾ ਕਾਨਪੁਰ ਖੂਹੀ, ਭਾਈ ਗੁਰਚਰਨ ਸਿੰਘ ਕਾਲੇਵਾਲ ਲੱਲੀਆਂ, ਤੇ ਹੋਰ ਇਲਾਕੇ ਦੇ ਪਤਵੰਤੇ ਹਾਜਿਰ ਸਨ। ਇਸ ਤਰਾਂ ਇਹ ਗੁਰਮਤਿ ਸਮਾਗਮ ਅਜੋਕੇ ਸੰਘਰਸ਼ ਦਾ ਇੱਕ ਮੀਲ ਪੱਥਰ ਸਾਬਿਤ ਹੋ ਨਿੱਬੜਿਆ।
  ਇਲਾਕੇ ਵਿੱਚ ਇਹ ਆਮ ਚਰਚਾ ਸੀ ਕਿ ਇਹ ਹੀ ਖਾਲਸਾ ਪੰਥ ਦੀ ਨਿਰਾਲੀ ਸ਼ਾਨ ਹੈ ਕਿ ਇੱਥੇ ਪੰਥ ਦਰਦੀਆਂ ਨੂੰ ਤਾਂ ਸੋਨ ਤਗ਼ਮਿਆਂ ਨਾਲ ਸਨਮਾਨਿਤ ਕੀਤਾ ਜਾਂਦਾ ਏ ਪਰ ਪੰਥ ਦੋਖੀਆਂ ਨੂੰ ਨਿੱਕਰਾਂ ਸੁੱਟ ਕੇ ਅਪਮਾਨਿਤ ਕੀਤਾ ਜਾਂਦਾ ਏ।ਯਾਦ ਰਹੇ ਕਿ ਪਿੱਛੇ ਜਿਹੇ ਜਥੇਦਾਰ ਜਗਦੀਸ਼ ਸਿੰਘ ਝੀਂਡਾ ਜੀ ਵਲੋਂ ਮੱਕੜ ਦੀ ਗੱਡੀ ਉੱਪਰ ਆਰ. ਐਸ. ਐਸ. ਵਾਲੀ ਖਾਕੀ ਨਿੱਕਰ ਸੁੱਟ ਕੇ ਅਪਮਾਨਤ ਕੀਤੇ ਜਾਣ ਨੂੰ ਸ਼ਾਇਦ ਅਵਤਾਰ ਸਿੰਘ ਮੱਕੜ ਕਦੀ ਭੁਲਾ ਨਹੀ ਸਕੇਗਾ। ਇਹ ਹੀ ਇਹਨਾਂ ਦੇ ਆਤਮਿਕ ਮੌਤੇ ਮਰ ਜਾਣ ਦੀ ਨਿਸ਼ਾਨੀ ਹੈ।


  Apologies if you do not read Punjabi. However the pictures tell the story. Professor was honored recently by a Bathinda local sangat.
   

  Attached Files:

  • Like Like x 4
 2. Loading...


 3. Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Thinker

  Joined:
  Jul 4, 2004
  Messages:
  7,639
  Likes Received:
  14,228
  Re: Professor Darshan Singh Honored: ਸੰਗਤਾਂ ਨੇ ਕਾਲਕਾ ਪੰਥੀਏ ਮਹੰਤਾਂ ਦਾ ਆਦੇ&#26

  SACH sunaisee sach ki bela...the Time to tell the truth is NOW. The time to stand up and be counted is NOW. We Sikhs need to solemnly affirm our commitment to our one and ONLY GURU...SGGS in the loudest and most visible manner possible so that Fraudsters and Fakes and Liars can be exposed. Singh Sahib Darshan Singh Ji is doing our duty for us...lets not fail him and our GURU....or we will regret at our leisure...as LIES attempt to overwhelm us..OUR RESOLVE to Towards the TRUTH must get stronger day by day...

  What a travesty that Sauda Saadhs, radha soamis satsangs, bhainara saadh/s satsangs.Asutosh Meetings... etc etc get POLICE PROTECTION and Sikhs get shot with Live Bullets...the GURBANI KIRTAN smagams of Singh Sahib Darshan Singh get "banned" via covert police action....and pressure on Law abiding sikhs to cancel such Gurbani Kirtan samagams....Rightly said in Gurbani... Kaadi KOORR bol mall khayeh ( jhooth boleh) Brahmin naveh jeean ghayeh (Brahmin bathes after murdering living beings).

  Jagrook Sikh Sangats should act in unison to defeat these anti panthic forces out to undermine our faith in SGGS.
   
  • Like Like x 2
Since you're here... we have a small favor to ask...     Become a Supporter      ::     Make a Contribution     


Share This Page