- Jan 3, 2010
- 1,254
- 422
- 79
ਗੁਰੂ ਗੋਬਿੰਦ ਸਿੰਘ ਦੀ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-10
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
9815366726
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
9815366726
ਕਾਲਸੀ
ਭੰਗਾਣੀ ਤੋਂ ਅੱਗੇ ਸਾਡੀ ਯੋਜਨਾ ਕਾਲਸੀ ਅਤੇ ਅਤਲੇਓ ਜਾਣ ਦੀ ਸੀ। ਇਹ ਦੋਨੌਂ ਪਿੰਡ ਜਮੁਨਾ ਪਾਰ ਦੇ ਹਨ।
ਕਾਲਸੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਮੰਜੀ ਅਸਥਾਨ ਸੀ ਅਤੇ ਅਤਲੇਓ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਮੰਦਿਰ ਵਿੱਚ ਕੁਲਦੇਵਤਾ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਭੰਗਾਣੀ ਤੋਂ ਕਾਲਸੀ ਕਿਲੋਮੀਟਰ ਹੈ ਅਤੇ ਕਾਲਸੀ ਤੋਂਰਾਹੀਂ ਅੱਗੇ ਅਤਲੇਓ ਪਿੰਡ ਨੂੰ ਸੜਕ ਜਾਂਦੀ ਹੈ ।
ਭੰਗਾਣੀ ਤੋਂ ਕਾਲਸੀ
ਦੇਹਰਾਦੂਨ ਤੋਂ 44 ਕਿਲੋਮੀਟਰ ਅਤੇ ਚਕਰਾਤਾ ਤੋਂ 43 ਕਿਲੋਮੀਟਰ ਦੀ ਦੂਰੀ 'ਤੇ, ਕਾਲਸੀ ਉੱਤਰਾਖੰਡ ਦਾ ਇੱਕ ਛੋਟਾ ਜਿਹਾ ਪਿੰਡ, ਕਾਲਸੀ, ਦੇਹਰਾਦੂਨ ਜ਼ਿਲ੍ਹੇ ਦੇ ਜੌਂਸਰ-ਬਾਵਰ ਕਬਾਇਲੀ ਖੇਤਰ ਦੇ ਗੇਟਵੇ ਵਜੋਂ ਜਾਣਿਆ ਜਾਂਦਾ ਹੈ। । ਡਾਕਖਾਨਾ ਕਲਿਆਣਾ ਤੇ ਜ਼ਿਲਾ ਦੇਹਰਾਦੂਨ ਹੈ। ਇਹ ਯਮੁਨਾ ਨਦੀ ਦਾ ਮੂਲ, ਯਮੁਨੋਤਰੀ ਨੂੰ ਜਾਣ ਵਾਲੇ ਪੁਰਾਣੇ ਰਸਤੇ 'ਤੇ ਪੈਂਦਾ ਹੈ, । ਵਿਸ਼ਾਲ ਪਹਾੜੀਆਂ ਅਤੇ ਪਠਾਰਾਂ ਦੇ ਵਿਚਕਾਰ ਚੁੱਪਚਾਪ ਕਾਲਸੀ ਆਪਣੀ ਸ਼ਾਨਦਾਰ ਸੁੰਦਰਤਾ ਨਾਲ ਰਾਹਗੀਰਾਂ ਨੂੰ ਆਕਰਸ਼ਿਤ ਕਰਦਾ ਹੈ। ਇਹ ਉੱਤਰਾਖੰਡ ਅਤੇ ਹਿਮਾਂਚਲ ਪਹਾੜਾਂ ਦੇ ਵਿਚਕਾਰ ਹੈ।ਇਹ ਯਮੁਨਾ ਅਤੇ ਟੌਂਸ ਨਦੀ ਦੇ ਸੰਗਮ 'ਤੇ 780 ਮੀਟਰ ਦੀ ਉਚਾਈ 'ਤੇ ਸਥਿਤ ਹੈ। ਇਹ ਸਥਾਨ ਦੇਹਰਾਦੂਨ ਜ਼ਿਲ੍ਹੇ ਦੇ ਜੌਨਸਰ-ਬਾਵਰ ਕਬਾਇਲੀ ਖੇਤਰ ਦਾ ਗੇਟਵੇ ਵੀ ਕਿਹਾ ਜਾਂਦਾ ਹੈ। ਇਹ ਯਮੁਨਾ ਨਦੀ ਦੇ ਕਿਨਾਰੇ ਦੇਹਰਾਦੂਨ- ਚਕਰਾਤਾ ਪਹਾੜੀ ਸਟੇਸ਼ਨਾਂ ਦੇ ਵਿਚਕਾਰ ਸਥਿਤ ਹੈ ਅਤੇ ਯਮੁਨਾ ਅਤੇ ਟੌਂਸ ਨਦੀਆਂ ਦਾ ਸੰਗਮ ਹੈ। ਏਥੇ ਖਿਲ, ਭੂਟੀਆ ਅਤੇ ਮੁੰਦਰ ਭਾਈਚਾਰਿਆਂ ਦੇ ਲੋਕ ਵਸਦੇ ਹਨ ਜਿਸ ਦੀ ਦਿੱਖ ਪੇਂਡੂ ਅਤੇ ਪ੍ਰਭਾਵ ਘਰੇਲੂ ਹੈ। ਹਰੇ-ਭਰੇ ਓਕ ਅਤੇ ਸਾਲ ਦੇ ਰੁੱਖਾਂ ਅਤੇ ਇੱਕ ਵਿਸ਼ਾਲ ਹਰੀ ਘਾਟੀ ਨਾਲ ਘਿਰਿਆ, ਇਹ ਛੋਟਾ ਜਿਹਾ ਸਥਾਨ ਤੁਹਾਨੂੰ ਗੜ੍ਹਵਾਲ ਹਿਮਾਲਿਆ ਦੀਆਂ ਸ਼੍ਰੇਣੀਆਂ ਦਾ ਇੱਕ ਮਨਮੋਹਕ ਦ੍ਰਿਸ਼ ਪੇਸ਼ ਕਰਦਾ ਹੈ।
ਕਾਲਸੀ ਵੱਖ-ਵੱਖ ਪ੍ਰਾਚੀਨ ਸਮਾਰਕਾਂ, ਸਾਹਸੀ ਖੇਡਾਂ ਅਤੇ ਪਿਕਨਿਕ ਸਾਈਟਾਂ ਲਈ ਮਸ਼ਹੂਰ ਹੈ। ਸਮਰਾਟ ਅਸ਼ੋਕ ਵੇਲੇ ਦੇ ਚਟਾਨ ਤੇ ਸ਼ਿਲਾਲੇਖ, ਭਾਰਤੀ ਐਪੀਗ੍ਰਾਫੀ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਮਾਰਕ ਕਾਲਸੀ ਦੇ ਪ੍ਰਸਿੱਧ ਸੈਲਾਨੀ ਖਿੱਚਾਂ ਦਾ ਕੇਂਦਰ ਹੈ। ਇਹ ਉਹ ਚੱਟਾਨ ਹੈ ਜਿਸ ਉੱਤੇ 253 ਈਸਵੀ ਪੂਰਵ ਵਿੱਚ ਮੌਰੀਆ ਰਾਜੇ ਅਸ਼ੋਕ ਦਾ ਚੌਦ੍ਹਵਾਂ ਫੁਰਮਾਨ ਉੱਕਰਿਆ ਗਿਆ ਸੀ। ਇਹ ਹੁਕਮ ਅਹਿੰਸਾ ਪ੍ਰਤੀ ਵਚਨਬੱਧਤਾ ਅਤੇ ਪ੍ਰਾਕ੍ਰਿਤ ਭਾਸ਼ਾ ਅਤੇ ਬ੍ਰਾਹਮੀ ਲਿਪੀ ਵਿਚ ਯੁੱਧ ਦੀ ਪਾਬੰਦੀ ਲਈ ਨੀਤੀਆਂ ਨੂੰ ਦਰਸਾਉਂਦਾ ਹੈ। ਢਾਂਚੇ ਦੀ ਉਚਾਈ ਅਤੇ ਚੌੜਾਈ ਕ੍ਰਮਵਾਰ 10 ਫੁੱਟ ਅਤੇ 8 ਫੁੱਟ ਹੈ। ਹੁਣ ਇਸ ਨੂੰ ਭਾਰਤ ਦੇ ਪੁਰਾਤੱਤਵ ਵਿਭਾਗ ਦੁਆਰਾ ਸੁਰੱਖਿਅਤ ਰੱਖਿਆ ਗਿਆ ਹੈ। ਇਹ ਸਮਰਾਟ ਅਸ਼ੋਕ ਦੇ ਪ੍ਰਮੁੱਖ ਸ਼ਿਲਾਲੇਖਾਂ ਦੇ ਸਮੂਹ, ਕਾਲਸੀ ਦੇ ਰਾਕ ਫ਼ਰਮਾਨਾਂ ਲਈ ਜਾਣਿਆ ਜਾਂਦਾ ਹੈ। ਕਾਲਸੀ ਚੱਟਾਨ ਵਿੱਚ ਮੁੱਖ ਚੱਟਾਨ ਦੇ 1 ਤੋਂ 14 ਤੱਕ ਸੰਪਾਦਨ ਸ਼ਾਮਲ ਹਨ।
ਕਾਲਸੀ ਵਿੱਚ ਪੁਰਾਣੇ ਸ਼ਿਲਾਲੇਖ ਅਤੇ ਛੋਟਾ ਭਵਨ
ਕਾਲਸੀ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ 'ਤੇ ਸ਼ਹਿਰ ਵਿਕਾਸਨਗਰ ਕਾਲਸੀ ਵਿੱਚ ਖਰੀਦਦਾਰੀ ਕਰਨ ਲਈ ਇੱਕ ਆਦਰਸ਼ ਸਥਾਨ ਹੈ ਜੋ ਉੱਤਰਾਖੰਡ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਕਸਬਿਆਂ ਵਿੱਚੋਂ ਇੱਕ, ਪਰ ਆਪਣੀ ਸੱਭਿਆਚਾਰਕ ਸ਼ਾਨ ਅਤੇ ਸੁੰਦਰ ਸਥਾਨਾਂ ਨੂੰ ਬਰਕਰਾਰ ਰੱਖਦਾ ਹੈ, ਹੈ। ਡਾਕ ਪੱਥਰ ਇੱਕ ਸੁੰਦਰ ਪਿਕਨਿਕ ਸਥਾਨ ਹੈ ਜੋ ਸੈਲਾਨੀਆਂ ਨੂੰ ਕੈਨੋਇੰਗ, ਬੋਟਿੰਗ, ਵਾਟਰ ਸਕੀਇੰਗ, ਸਮੁੰਦਰੀ ਸਫ਼ਰ ਅਤੇ ਹੋਵਰਕ੍ਰਾਫਟ ਵਰਗੀਆਂ ਕਈ ਮਨੋਰੰਜਕ ਗਤੀਵਿਧੀਆਂ ਦੀ ਪੇਸ਼ਕਸ਼ ਕਰਦਾ ਹੈ। ਇਹ ਇੱਕ ਪ੍ਰਸਿੱਧ ਇਤਿਹਾਸਿਕ ਸਥਾਨ ਹੈ, ਜਿੱਥੇ ਬ੍ਰਿਟਿਸ਼ ਫੌਜ ਨੇ ਗੋਰਖਿਆਂ ਨਾਲ ਲੜਾਈ ਕੀਤੀ ਸੀ। ਸੈਲਾਨੀ ਆਸਨ ਬੈਰਾਜ 'ਤੇ ਵੀ ਜਾ ਸਕਦੇ ਹਨ, ਜਿਸ ਨੂੰ ਵੱਖ-ਵੱਖ ਪ੍ਰਵਾਸੀ ਪੰਛੀਆਂ ਦੇ ਆਰਾਮ ਸਥਾਨ ਵਜੋਂ ਜਾਣਿਆ ਜਾਂਦਾ ਹੈ।
ਕਾਲਸੀ ਦਾ ਸਿੱਖ ਇਤਿਹਾਸ
ਕਾਲਸੀ ਪਾਉੱਟਾ ਸਾਹਿਬ ਅਤੇ ਭੰਗਾਣੀ ਦੇ ਨੇੜੇ ਹੈ।ਪਾਉਂਟਾ ਸਾਹਿਬ ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀ ਸਰਹੱਦ ਦੇ ਕੰਢੇ 'ਤੇ ਹੈ ਜਿੱਥੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਹੁਤ ਸਾਰੇ ਗੁਰਦੁਆਰੇ ਹਨ । ਭੰਗਾਣੀ ਵਿੱਚ ਗੁਰੂ ਜੀ ਨੇ ਮੁਗਲਾਂ ਅਤੇ ਪਹਾੜੀ ਰਾਜਿਆਂ ਨਾਲ ਯੁੱਧ ਕੀਤਾ ਜਿਸ ਦੀ ਯਾਦ ਚਾਰ ਗੁਰਦੁਆਰੇ ਦਿਵਾਉਂਦੇ ਹਨ। ਕਾਲਸੀ ਪਿੰਡ ਕਾਲਸੀ ਰਿਖੀ ਨੇ ਬੰਨਿ੍ਹਆ ਸੀ ਜਿਸ ਦੇ ਨਾਮ ਤੇ ਇਹ ਪਿੰਡ ਹੈ ਜੋ ਹੁਣ ਦੋ ਭਾਗਾਂ ਵਿੱਚ ਵਸਦਾ ਹੈ ਇੱਕ ਪੁਰਾਣਾ ਕਾਲਸੀ ਅਤੇ ਇਕ ਨਵਾਂ ਕਾਲਸੀ।ਕਾਲਸੀ ਤੋਂ ਚਕਰਾਤਾ ਤੋਂ 25 ਮੀਲ ਹੈ।ਕਾਲਸੀ ਰਿਖੀ ਦੀ ਦਸਵੇਂ ਪਾਤਸ਼ਾਹ ਨੇ ਪੁਰਾਣੇ ਕਾਲਸੀ ਵਿਖੇ ਮੁਕਤੀ ਕੀਤੀ ਸੀ। ਜਿਸ ਮੌਕੇ ਦੇਹਰਦੂਨ ਵਿਖੇ ਆਕੇ ਗੁਰੂ ਜੀ ਨੇ ਮਸੰਦ ਫੂਕੇ ਸਨ ਉਸ ਮੌਕੇ ਇਸ ਪਿੰਡ ਵਿੱਚ ਆਏ ਸਨ। ਇਹ ਪਿੰਡ ਪਹਾੜ ਵਿੱਚ ਹੈ ਤੇ ਨਦੀ ਅੰਬਕਾ ਜਾਂ ਅਮਲਾਵਾ ਦੇ ਕੰਢੇ ਤੇ ਹੈ। ਡਾਕਖਾਨ ਖਾਸ ਤੇ ਜ਼ਿਲਾ ਦੇਹਰਾਦੂਨ ਹੈ।। ਇਥੇ ਪਹਿਲਾਂ ਦਸਵੇਂ ਗੁਰੂ ਜੀ ਦੀ ਇੱਕ ਪੱਕੀ ਮੰਜੀ ਸਾਹਿਬ ਤੇ ਨਿਸ਼ਾਨ ਸਾਹਿਬ ਝੂਲ ਰਹੇ ਹਨ।ਏਥੋਂ ਦੇ ਲੋਕ ਇਹ ਵੀ ਦਸਵੇਂ ਗੁਰੂ ਜੀ ਦੀ ਜਗਾ ਮੰਨਦੇ ਹਨ।ਇਸ ਦੇ ਨਾਮ ਕੋਈ ਜ਼ਮੀਨ ਜਾਇਦਾਦ ਨਹੀਂ ਹੈ।ਲੋਕ ਏਥੇ ਸ਼ਿਵ ਮੰਦਿਰ ਅਤੇ ਭਗਵਤੀ ਦੁਰਗਾ ਮੰਦਿਰ ਵੀ ਹਨ । ਗੁਰੂ ਜੀ ਪਹਿਲਾਂ ਸ਼ਿਵ ਮੰਦਿਰ ਆ ਕੇ ਠਹਿਰੇ ਸਨ ਜਿੱਥੇ ਕਾਲਸੀ ਰਿਖੀ ਦਾ ਪਾਰ ਉਤਾਰਾ ਕੀਤਾ ਸੀ। (ਧੰਨਾ ਸਿੰਘ ਚਹਿਲ, ਪੰਨਾ 166, 12 ਜੂਨ 1931)
ਦੋਵੇਂ ਕਾਲਸੀ ਨਾਹਨ- ਪਾਉਂਟਾ-ਚਕਰਾਤਾ ਨੂੰ ਜਾਂਦੇ ਸ਼ਾਹ ਰਾਹ ਤੇ ਸਥਿਤ ਹਨ। ਪਾਉਂਟਾ ਸਾਹਿਬ ਵਲੋਂ ਨਵਾਂ ਕਾਲਸੀ ਪਹਿਲਾਂ ਆਉਂਦਾ ਹੈ ਤੇ ਪੁਰਾਣਾ ਕਾਲਸੀ ਪਿੱਛੋਂ, ਜੋ ਮੁੱਖ ਮਾਰਗ ਤੋਂ ਥੋੜਾ ਹਟ ਕੇ ਹੈ।ਅਸੀਂ ਕਾਲਸੀ ਪਾਉਂਟਾ ਸਾਹਿਬ ਤੋਂ ਭੰਗਾਣੀ ਹੁੰਦੇ ਹੋਏ ਕਾਲਸੀ ਵਲ 23 ਜੂਨ 2023 ਨੂੰ ਅਪਣੀ ਕਾਰ ਤੇ ਵਧੇ।
ਡਾਕਪੱਥਰ ਤੋਂ ਅਸੀਂ ਚਕਰਾਤਾ ਨੇਸ਼ਨਲ ਹਾਈਵੇ ਤੇ ਚੜ੍ਹ ਗਏ ਤੇ ਕਾਲਸੀ ਜਲਦੀ ਹੀ ਆ ਗਿਆ। ਜਦ ਅਸੀਂ ਗੁਰਦੁਆਰਾ ਸਾਹਿਬ ਬਾਰੇ ਪੁਛਿਆ ਤਾਂ ਦੱਸਿਆ ਗਿਆ ਕਿ ਗੁਰਦੁਆਰਾ ਪੁਰਾਣੀ ਕਾਲਸੀ ਵਿੱਚ ਹੈ। ਦਰਅਸਲ ਕਾਲਸੀ ਵੀ ਹੁਣ ਦੋ ਹਨ ਇੱਕ ਪੁਰਾਣੀ ਅਤੇ ਇੱਕ ਨਵੀਂ ਜੋ ਸੜਕ ਦੇ ਕਿਨਾਰੇ ਕਿਨਾਰੇ ਵਸੀ ਹੋਈ ਹੈ। ਏਥੋਂ ਦੋ ਕੁ ਕਿਲੋਮੀਟਰ ਅੱਗੇ ਪੁਰਾਣੀ ਕਾਲਸੀ ਹੈ। ਜਿਸ ਤਰ੍ਹਾਂ ਦਸਿਆ ਗਿਆ ਸੀ ਅਸੀਂ ਦੋ ਕੁ ਕਿਲੋਮੀਟਰ ਸੜਕ ਤੇ ਚੱਲ ਕੇ ਸੱਜੇ ਵਲ ਭਾਵ ਦੱਖਣ ਵਲ ਮੁੜਦੀ ਕੱਚੀ ਸੜਕ ਤੇ ਮੁੜ ਗਏ। ਅੱਗੇ ਗੋਰਮਿੰਟ ਇੰਟਰ ਸਕੂਲ ਤੋਂ ਥੋੜਾ ਅੱਗੇ ਅਸੀਂ ਗੁਰਦੁਆਰੇ ਦਾ ਰਾਹ ਪੁਛਿਆ ਤਾਂ ਇੱਕ ਬਜ਼ੁਰਗ ਜੋ ਦੇਖਣ ਨੂੰ ਪੰਜਾਬੀ ਲਗਦੇ ਸਨ ਤੇ ਬੋਲਦੇ ਵੀ ਪੰਜਾਬੀ ਹਨ ਉਨ੍ਹਾਂ ਨੇ ਸਾਨੂੰ ਥੋੜਾ ਖੁਲ੍ਹੇ ਵਿੱਚ ਕਾਰ ਪਾਰਕ ਕਰਨ ਲਈ ਕਿਹਾ। ਨਾਲ ਹੀ ਤਹਿਸੀਲ ਦਫਤਰ ਸੀ। ਮੈਂ ਕਾਰ ਤਹਿਸੀਲ ਦਫਤਰ ਦੀ ਕਾਰ ਨਾਲ ਖੜੀ ਕਰ ਦਿਤੀ। ਥੋੜਾ ਪਿਛੇ ਇੱਕ ਛੋਟੀ ਗਲੀ ਨੁਮਾ ਟਾਈਲਾਂ ਦੀ ਸੜਕ ਪੱਛਮ ਵੱਲ ਜਾ ਰਹੀ ਸੀ ਜਿਸ ਉਤੇ ਜਾ ਕੇ ਅੱਗੇ ਪਹਾੜੀ ਢਲਾਣ ਵਾਲਾ ਰਸਤਾ ਸੀ। ਮੈਂ ਅੱਗੇ ਅੱਗੇ ਸੀ ਤੇ ਗੁਰਚਰਨ ਪਿੱਛੇ ਪਿੱਛੇ। ਢਲਾਣ ਦਾ ਰਸਤਾ ਖਤਰਨਾਕ ਹੁੰਦਾ ਜਾ ਰਿਹਾ ਸੀ। ਪਰ ਥੱਲੇ ਇਕ ਛੋਟੀ ਨਦੀ ਨਜ਼ਰ ਆਈ ਜਿਸ ਕਿਨਾਰੇ ਗੁਰਦੁਆਰਾ ਸਾਹਿਬ ਦੱਸਿਆ ਗਿਆ ਸੀ।ਇਕ ਖਸਤਾ ਹਾਲਤ ਵਿੱਚ ਮਕਾਨ ਨਜ਼ਰ ਆਇਆ ਪਰ ਇਸ ਦੇ ਨੇੜੇ ਤੇੜੇ ਵੀ ਗੁਰਦੁਆਰਾ ਸਾਹਿਬ ਦਾ ਕੋਈ ਨਿਸ਼ਾਨ ਨਹੀਂ ਸੀ। ਇਸ ਤੋਂ ਥੋੜਾ ਉਤਰ ਵੱਲ ਨਦੀ ਦੇ ਵਹਾ ਵਲ ਨਿਸ਼ਾਨ ਸਾਹਿਬ ਨਜ਼ਰ ਆਇਆ ਪਰ ਉਸ ਥਾਂ ਜਾਣ ਲਈ ਕੋਈ ਰਾਹ ਨਹੀਂ ਸੀ। ਅਸੀਂ ਖੇਤਾਂ ਦੀਆਂ ਪੱਕੀਆਂ ਖਾਲੀਆਂ ਉਤੇ ਚੱਲ ਕੇ ਉਸ ਥਾਂ ਪਹੁੰਚੇ ਜਿਥੇ ਨਦੀ ਕਿਨਾਰੇ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸੀ।ਨਿਸ਼ਾਨ ਇੱਕ ਛੋਟੇ ਡੰਡੇ ਤੇ ਸੀ ਤੇ ਟੇਢਾ ਲਗਿਆ ਹੋਇਆ ਸੀ। ਮੈਂ ਇਸ ਨੂੰ ਸਿਧਾ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰੇ ਪੱਥਰ ਇਸ ਤਰ੍ਹਾਂ ਫਸਾਏ ਹੋਏ ਸਨ ਕਿ ਇਸ ਨੂੰ ਸਿੱਧਾ ਨਾ ਕੀਤਾ ਜਾ ਸਕਿਆ। ਨਿਸ਼ਾਨ ਦਾ ਵੱਡਾ ਖੰਭਾ ਧਰਤੀ ਤੇ ਪਿਆ ਸੀ। ਗੁਰਦੁਆਰਾ ਢਹੀ ਹਾਲਤ ਵਿੱਚ ਸੀ। ਤਿੰਨ ਕਮਰੇ ਸਨ ਜਿਨ੍ਹਾਂ ਵਿੱਚੋਂ ਦੋ ਤਾਂ ਪੂਰੇ ਢਹੇ ਹੋਏ ਸਨ ਤੇ ਉਨ੍ਹਾਂ ਵਿੱਚ ਘਾਹ ਤੇ ਸਰਕੰਡਾ ਖੜਾ ਸੀ ।ਇੱਕ ਕਮਰਾ ਥੋੜਾ ਠੀਕ ਸੀ ਪਰ ਲਗਦਾ ਨਹੀਂ ਸੀ ਕਿ ਏਥੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੋਵੇਗਾ ਜਾਂ ਕੋਈ ਕੀਰਤਨ ਪ੍ਰੋਗ੍ਰਾਮ ਹੋਇਆ ਹੋਵੇਗਾ ਜਾਂ ਸੰਗਤ ਆਈ ਹੋਵੇਗੀ
ਇਸ ਢਹੀ ਇਮਾਰਤ ਦੀਆਂ ਫੋਟੋਆਂ ਅਤੇ ਵਿਡੀਓ ਬਣਾਇਆ ਤੇ ਵਾਪਸੀ ਅਤੇ ਵਾਪਸ ਚੜ੍ਹਾਈ ਚੜ੍ਹਣ ਲੱਗਟ ਤਾਂ ਅਚਾਨਕ ਦੋ ਬੈਲ ਦਗੜ ਦਗੜ ਕਰਦੇ ਉਪਰੋਂ ਥੱਲੇ ਆ ਰਹੇ ਸਨ। ਭੱਜ ਕੇ ਪਾਸੇ ਹੋਏ ਤਾਂ ਪਿੱਛੇ ਇੱਕ ਲੜਕੀ ਆਉਂਦੀ ਦਿਸੀ। ਉਸ ਤੋਂ ਗੁਰਦੁਆਰੇ ਬਾਰੇ ਪੁਛਿਆ ਤਾਂ ਉਸ ਨੇ ਕੋਈ ਜਵਾਬ ਨਾ ਦਿਤਾ।ਖੈਰ ਚੜ੍ਹਾਈ ਚੜ੍ਹਦੇ ਵੇਲਟ ਗੁਰਚਰਨ ਨੂੰ ਤਕਲੀਫ ਹੋਈ ਤਾਂ ਉਸ ਲੜਕੀ ਨੇ ਮਦਦ ਜ਼ਰੂਰ ਕਰ ਦਿਤੀ।
ਜਿਸ ਬਜ਼ੁਰਗ ਤੋਂ ਅਸੀਂ ਗੁਰਦੁਆਰਾ ਸਾਹਿਬ ਦਾ ਰਾਹ ਪੁਛਿਆ ਸੀ ਉਸ ਤੋਂ ਗੁਰਦੁਆਰਾ ਸਾਹਿਬ ਦੀ ਇਸ ਹਾਲਤ ਦੇ ਕਾਰਣ ਜਾਨਣਾ ਚਾਹਿਆ। ਉਸ ਨੂੰ ਤੇ ਸਾਰੇ ਕਾਲਸੀ ਨੂੰ ਪਤਾ ਹੈ ਕਿ ਇਹ ਗੁਰਦੁਆਰਾ ਮੰਜੀ ਸਾਹਿਬ ਕਾਲਸੀ ਗੁਰੂ ਗੋਬਿੰਦ ਸਿੰਘ ਜੀ ਦੀ ਏਥੇ ਆਉਣ ਅਤੇ ਕਾਲਸੀ ਰਿਖੀ ਨੂੰ ਤਾਰਨ ਦੀ ਯਾਦ ਵਿੱਚ ਹੈ।ਇਤਿਹਾਸਿਕ ਗੁਰਦੁਆਰਾ ਹੋਣ ਦੇ ਨਾਤੇ ਇਸ ਨੂੰ ਸੰਭਾਲਣ ਲਈ ਕੁੱਝ iਕਿਉਂ ਨਹੀਂ ਕੀਤਾ?
ਬਜ਼ੁਰਗ ਭਾਈ ਮਤੀ ਦਾਸ ਦੇ ਖਾਨਦਾਨ ਵਿੱਚੋਂਂ ਸੀ ਤੇ ਉਸ ਦਾ ਪਰਿਵਾਰ ਸੈਨਿਕ ਪਰਿਵਾਰ ਸੀ ਜੋ ਸੰਨ 1947 ਦੇ ਵੇਲੇ ਹਜ਼ਾਰਾ ਤੋਂ ਏਧਰ ਥਾਂ ਥਾਂ ਭਟਕਦਾ ਆਖਰ ਕਾਲਸੀ ਵਿੱਚ ਛੋਟੀ ਜਿਹੀ ਦੁਕਾਨ ਪਾ ਕੇ ਏਥੇ ਗੁਜ਼ਰ ਬਸਰ ਕਰ ਰਿਹਾ ਸੀ। ਹੁਣ ਉਸ ਦੀ ਦੁਕਾਨ ਚੰਗੀ ਚੱਲ ਪਈ ਸੀ।ਪਿਛੋਕੜ ਗੁਰੂ ਘਰ ਨਾਲ ਸਬੰਧਤ ਹੋਣ ਕਰਕੇ ਉਸ ਨੂੰ ਗੁਰਦੁਆਰਾ ਸਾਹਿਬ ਨਾਲ ਖਾਸ ਲਗਾਉ ਸੀ। ਉਸ ਦੀ ਦੁਕਾਨ ਵੀ ਉਸ ਥਾਂ ਤੇ ਸੀ ਜਿੱਥੋਂ ਬਜ਼ਾਰ ਵਿੱਚੋਂ ਗੁਰਦੁਆਰਾ ਸਾਹਿਬ ਨੂੰ ਗਲੀ ਨਿਕਲਦੀ ਸੀ।ਸੰਨ 1984 ਵਿੱਚ ਇਥੋਂ ਦੇ ਹੀ ਕੁੱਝ ਮਾੜੇ ਅਨਸਰਾਂ ਨੇ ਗੁਰਦੁਆਰਾ ਸਾਹਿਬ ਲੁੱਟ ਲਿਆ ਸੀ ਤੇ ਢਾਹ ਢੇਰੀ ਕੀਤਾ ਸੀ ਜਿਸ ਬਾਰੇ ਉਸ ਨੇ ਕੋਰਟ ਵਿੱਚ ਕੇਸ ਵੀ ਕੀਤਾ ਪਰ ਹੋਰ ਕਿਸੇ ਦਾ ਸਾਥ ਨਾ ਹੋਣ ਕਰਕੇ ਤੇ ਬੁਰੇ ਅਨਸਰਾਂ ਦਾ ਪ੍ਰਭਾਵ ਜ਼ਿਆਦਾ ਹੋਣ ਕਰਕੇ ਉਹ ਕੁਝ ਨਹੀਂ ਕਰ ਸਕਿਆ। ਪਾਉਂਟਾ ਸਾਹਿਬ ਜਾ ਕੇ ਪ੍ਰਬੰਧਕਾਂ ਅੱਗੇ ਵੀ ਉਸ ਨੇ ਗੁਹਾਰ ਲਗਾਈ ਪਰ ਹੋਇਆ ਕੁੱਝ ਨਾ ਤੇ ਇਹ ਇਤਿਹਾਸਕ ਸਥਾਨ ਹੌਲੀ ਹੌਲੀ ਖੰਡਰ ਬਣ ਗਿਆ।
ਸਿੱਖ ਕੌੰਮ ਲਈ ਇਹ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਉਹ ਅਪਣੇ ਇਤਿਹਾਸਿਕ ਸਥਾਂਨਾਂ ਨੂਮ ਵੀ ਨਹੀਨ ਸੰਭਾਲ ਸਕੀ। ਮੈਨੂੰ ਯਾਦ ਹੈ ਗੁਰਦੁਆਰਾ ਅਲਮੋੜਾ, ਗੁਰਦੁਆਰਾ ਨਾਨਕ ਬਾੜੀ ਅਤੇ ਇਕ ਹੋਰ ਗੁਰਦੁਆਰਾ ਰੀਠਾ ਸਾਹਿਬ ਦੇ ਨੇੜੇ ਜਿਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਸੰਨ 1984 ਦੀ ਭੇਟ ਚੜ੍ਹੇ ਜਿਨ੍ਹਾਂ ਤੇ ਕੋਈ ਠੋਸ ਕਦਮ ਨਹੀਂ ਲਿਆ ਗਿਆ। ਇਸੇ ਤਰ੍ਹਾਂ ਗੁਰਦੁਆਰਾ ਨਾਨਕ ਬਾੜੀ ਹਰਦੁਆਰ ਮੰਦਿਰ ਵਿੱਚ ਬਦਲ ਕੇ ਹਰਿਦੁਆਰ ਘਾਟ ਦਾ ਮੁੱਖ ਗੁਰਦੁਆਰਾ ਸਰਕਾਰੀ ਸੰਸਥਾ ਵਿੱਚ ਬਦਲ ਕੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੀਆਂ ਯਾਦਾਂ ਹਰਿਦੁਆਰ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ । ਗੁਰਦੁਆਰਾ ਗੁਰੂ ਡਾਂਗਮਾਰ ਅਤੇ ਗੁਰਦੁਆਰਾ ਗੁਰੂ ਨਾਨਕ ਤਪੋਸਥਾਨ ਮੰਚੂਖਾ ਤਿੱਬਤੀ ਬੋਧੀਆਂ ਨੇ ਕਬਜ਼ਾ ਲਏ। ਪੁਰੀ ਉੜੀਸਾ ਵਿੱਚ ਵੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਦੋ ਗੁਰਦੁਆਰੇ ਢਾਹ ਦਿਤੇ ਗਏ।ਨਾਸਿਕ ਵਿਚ ਗੁਦਾਵਰੀ ਕੰਢੇ ਸ੍ਰੀ ਰਾਮ ਘਾਟ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਧਵਾ ਰਾਣੀ ਜਿੰਦਾਂ ਦੀ ਯਾਦ ਵਿੱਚ ਮਹਾਰਾਜਾ ਦਲੀਪ ਸਿੰਘ ਵਲੋਂ ਬਣਾਏ ਸਥਾਨ ਤੇ ਸ਼੍ਰੀ ਹਨੂਮਾਨ ਦਾ ਵੱਡਾ ਬੁੱਤ ਬਣਾ ਦਿਤਾ ਗਿਆ।
ਇਹ ਸਥਾਨ ਉਤਰਾਖਂਡ ਵਿੱਚ ਹੋਣ ਕਰਕੇ ਅਤੇ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਵਿੱਚ ਹੋਣ ਕਰਕੇ ਸ਼ਾਇਦ ਪਾਉਂਟਾ ਜਾਂ ਭੰਗਾਣੀ ਦੇ ਗੁਰਦੁਆਰਾ ਪ੍ਰਬੰਧਕਾਂ ਨੇ ਕੋਈ ਯੋਗ ਕਦਮ ਨਹੀਂ ਚੁੱਕਿਆ। ਇਹ ਬੜੇ ਅਫਸੋਸ ਦੀ ਗੱਲ਼ ਹੈ ਕਿ ਸਿੱਖ ਕੌਮਂ ਦੇ ਸਾਰੇ ਇਤਿਹਾਸਿਕ ਗੁਰਦੁਆਰੇ ਸਾਂਝੇ ਹਨ ਜੋ ਸ਼੍ਰੋਮਣੀ ਸਿੱਖ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਣੇ ਚਾਹੀਦੇ ਸਨ ਪਰ ਅਸੀਂ ਰਾਜਨੀਤਿਕ ਦਬਾ ਥੱਲੇ ਤੇ ਕੁਝ ਲਾਲਚੀ ਤੇ ਹਕੂਮਤ ਭੁੱਖੇ ਸਿੱਖ ਪ੍ਰਬੰਧਕਾਂ ਕਰਕੇ ਇਹ ਗੁਰਦੁਆਰੇ ਰਿਆਸਤਾਂ ਵਿੱਚ ਵੰਡਣੇ ਸ਼ੁਰੂ ਕਰ ਦਿਤੇ ਹਨ ਜਿਸ ਕਰਕੇ ਸਿੱਖ ਅਸਥਾਂਨਾਂ ਉਤੇ ਇਹ ਘਾਤਕ ਵਾਰ ਹੋ ਰਹੇ ਹਨ ਤੇ ਅਸੀਂ ਕੋਈ ਠੋਸ ਕਦਮ ਨਹੀਂ ਲੈ ਰਹੇ। ਬਹੁਾ ਸਖਤ ਜ਼ਰੂਰਤ ਹੈ ਸਾਰੇ ਸਿੱਖਾਂ ਨੂੰ ਇੱਕ ਮੁੱਠ ਹੋ ਕੇ ਅਪਣੀਆਂ ਵਿਰਾਸਤਾਂ ਸੰਭਾਲਣ ਦੀ ਤੇ ਰਾਜਨੀਤਿਕ ਤੇ ਲੋਭੀ ਪ੍ਰਭਾਵਾਂ ਨੂੰ ਲਾਂਭੇ ਕਰਨ ਦੀ ਜਿਸ ਲਈ ਸਾਰੀ ਕੌਮ ਨੂੰ ਇਕੱਠੇ ਹੋ ਕੇ ਫੈਸਲਾ ਲੈਣਾ ਪਵੇਗਾ।