Literature ਮੇਰੇ ਰੱਬ - Peotry By Swarn Bains (in Punjabi)

Discussion in 'Language, Arts & Culture' started by swarn bains, Apr 1, 2016.

 1. swarn bains

  swarn bains Poet SPNer

  Joined:
  Apr 9, 2012
  Messages:
  462
  Likes Received:
  134
  ਮੇਰੇ ਰੱਬ

  ਸਜਦਾ ਯਾ ਸ਼ਿਕਵਾ ਕਰੂੰ, ਮੈਨੂੰ ਦੱਸ ਮਿਲੇਂਗਾ ਕਦ

  ਬਿਨਾਂ ਵੇਖਿਆਂ ਮਾਹੀ ਵੇ, ਮੈਂ ਕਿਹਨੂੰ ਆਖਾਂ ਰੱਬ

  ਜੰਗਲ ਬੇਲੇ ਖੋਜ ਥੱਕੀ, ਮੈਂ ਢੂੰਡੀਆਂ ਸਾਰੀਆਂ ਥਾਵਾਂ

  ਤੱਕ ਆਕਾਸ਼ਾਂ ਹਾਰ ਗਈ, ਮੈਂ ਔਸੀਆਂ ਪਾਈਆਂ ਕਾਵਾਂ

  ਯਾਰ ਮਿਲਾਵੋ ਸਈਓ ਨੀ, ਜਿਹਨੇ ਸਾਜਿਆ ਜੱਗ

  ਵੱਲ ਸਾਗਰਾਂ ਵੇਖਾਂ ਨੀ, ਮੈਂ ਲਹਿਰਾਂ ਵੇਖ ਡਰਾਵਾਂ

  ਮਨ ਵਿੱਚ ਆਕਾਸ਼ਾਂ ਉੜ ਜਾਵੇ, ਉੜ ਚਾਰੇ ਵੰਨੇ ਜਾਵਾਂ

  ਪੌਣ ਪਾਣੀ ਬੈਸੰਤਰ ਸਾਰੇ, ਢੋਲਣਾ, ਸਾਜੇ ਤੂੰ ਸਜ ਧੱਜ

  ਹਰ ਕੋਈ ਇਹੋ ਆਖਦਾ, ਹਰਿ, ਤੂੰ ਹਰ ਅੰਦਰ ਵਸੇਂ

  ਨਜ਼ਰ ਕਿਸੇ ਆਉਂਦਾ ਨਹੀਂ, ਨਾ ਰਾਹ ਮਿਲਣ ਦਾ ਦੱਸੇਂ

  ਜੇ ਤੂੰ ਮਿਲਣ ਨਹੀਂ ਆਉਣਾ, ਫਿਰ ਕਿਵੇਂ ਸਕਾਂ ਮੈਂ ਲੱਭ

  ਚੰਦ ਸੂਰਜ ਵੀ ਤੂੰ ਬਣਾਏ, ਤੂੰ ਹੀ ਬਣਾਏ ਤਾਰੇ

  ਤੇਰਾ ਸਜਦਾ ਕਰਨ ਲਈ, ਉਹ ਚੱਕਰ ਲਾਉਂਦੇ ਸਾਰੇ

  ਇਹ ਸਾਰੀਆਂ ਤੇਰੀਆਂ ਖ੍ਹੇਡਾਂ, ਤੂੰ ਠੱਗਾਂ ਦਾ ਠੱਗ

  ਸਭ ਕੁਝ ਇੱਥੇ ਤੂੰ ਸਾਜਿਆ, ਸਭ ਕੁਝ ਤੇਰੀ ਦਾਤ

  ਸਰਦੀ ਮਗਰੋਂ ਗਰਮੀਂ ਲਿਆਵੇਂ, ਦਿਨ ਤੋਂ ਮਗਰੋਂ ਰਾਤ

  ਕੋਈ ਤੇਰਾ ਹੁਕਮ ਨਾ ਮੋੜ ਸਕੇ, ਨਾ ਕੋਈ ਸਕਦਾ ਭੱਜ

  ਅਚਰਜ ਖ੍ਹੇਡਾਂ ਵੇਖ ਵੇਖ, ਮੇਰੀ ਵਧਦੀ ਜਾਏ ਹੈਰਾਨੀ

  ਚਾਰੇ ਵੰਨੇਂ ਤੂੰ ਹੀ ਤੂੰ ਏਂ, ਜੱਗ ਚ ਕੋਈ ਨ ਤੇਰਾ ਸਾਨੀ

  ਬੈਂਸ ਨੂੰ ਵੀ ਤੂੰ ਸਾਜਿਆ, ਚੰਨਾਂ, ਤੂੰ ਹੀ ਉਹਦਾ ਰੱਬ

  ਜੱਗ ਛੱਡਣ ਵੇਲੇ ਆ ਜਾਵੀਂ, ਜਦੋਂ ਛੱਡਾਂ ਕੁਦਰਤ ਤੇਰੀ

  ਜੇ ਤੈਨੂੰ ਫੁਰਸਤ ਨਹੀਂ ਮਿਲਦੀ, ਲਾ ਮੋਢਾ ਅਰਥੀ ਮੇਰੀ

  ਮੇਰੇ ਕਰੇ ਗੁਨਾਹ ਨ ਬਖਸ਼ ਦਵੀਂ, ਦੇਹ ਸਜ਼ਾ ਰੱਜ ਰੱਜ

  ਦਰਸ ਵਖਾ ਦੇ ਢੋਲਾ, ਨਿੱਤ ਮਿੰਨਤਾਂ ਕਰਦੀ ਤੇਰੀਆਂ

  ਆ ਪਾ ਦੇ ਖੈਰ ਗਰੀਬਾਂ ਨੂੰ, ਝੋਲੀਆਂ ਭਰ ਦੇ ਮੇਰੀਆਂ

  ਚੰਨਾਂ, ਮੈਂ ਵੀ ਤੇਰੀ ਬਣ ਜਾਵਾਂ, ਬਹੁੜ ਨਾ ਆਵਾਂ ਜੱਗ
   
  singh is king and Aman Singh like this.
 2. swarn bains

  swarn bains Poet SPNer

  Joined:
  Apr 9, 2012
  Messages:
  462
  Likes Received:
  134
  ਕੰਧੜੀ ਤੇ ਰੁੱਖੜਾ

  ਜਿੰਦ ਤੇਰੀ ਇਵੇਂ, ਜਿਵੇਂ ਕੰਧੜੀ ਤੇ ਰੁੱਖੜਾ

  ਸਦਾ ਨਹੀਂ ਰਹਿਣਾ ਚੰਨਾਂ, ਚੰਨ ਜਿਹਾ ਮੁੱਖੜਾ

  ਬੈਂਸ, ਕੱਚੇ ਘੜੇ ਵਾਂਗ, ਤੈਨੂੰ ਓਸ ਨੇ ਬਣਾਇਆ

  ਇਹਨੇ ਖੁਰ ਜਾਣਾ ਝੱਟ, ਜਦੋਂ ਪਾਣੀ ਵਿਚ ਪਾਇਆ

  ਮੁੜ ਝਲਿਆ ਨਾ ਜਾਵੇ, ਇੱਥੋਂ ਜਾਣ ਵੇਲੇ ਦੁੱਖੜਾ

  ਅੜੀਏ, ਕੁਆਰੀਆਂ ਨੂੰ ਚਾ, ਵਿਆਹੁਣ ਤਾਂ ਮਾਮਲੇ

  ਵਾਰੀ ਜਦੋਂ ਆਈ, ਬੀਬਾ ਟੁਰ ਜਾਣੇ ਕਾਫਲੇ

  ਡੋਲੀ ਕੇਰਾਂ ਉਠ ਜਾਵੇ, ਮੁੜ ਬਦਲੇ ਨਾ ਰੁੱਤੜਾ

  ਜਦੋਂ ਬਾਜ਼ਾਂ ਪੈਣਾ, ਨਹੀਂ ਵੱਜਣੀ ਉਡਾਰੀਆਂ

  ਭਾਵੇਂ ਮੁਕਲਾਈਆਂ, ਭਾਵੇਂ ਸਾਰੀਆਂ ਕੁਆਰੀਆਂ

  ਕਿਸੇ ਚੀਰ ਨਾ ਥਿਆਉਣੇ, ਨੰਗਾ ਰਹਿ ਜਾਣਾ ਬੁੱਤੜਾ

  ਖੁਸ਼ ਕਿਸਮਤ ਨੇ ਚਾਰ, ਜਿਹੜੇ ਜਾਂਦਿਆਂ ਲੈ ਜਾਂਦੇ

  ਜਦੋਂ ਵਾਰੀ ਉਨ੍ਹਾਂ ਆਵੇ, ਬੈਂਸ ਉਹ ਨਾ ਘਬਰਾਉਂਦੇ

  ਉਹ ਜਾਣਦੇ ਨੇ ਰਾਹ, ਉਨ੍ਹਾਂ ਲੱਗਦਾ ਨਾ ਦੁਖੜਾ

  ਡਰ ਉਨ੍ਹਾਂ ਤਾਈਂ ਲੱਗੇ, ਜਿਹੜੇ ਕਰਨ ਮਾੜੇ ਕਰਮ

  ਉਹ ਅੱਖੀਆਂ ਚੁਰਾਉਣ, ਉਨ੍ਹਾਂ ਲੱਗਦੀ ਸ਼ਰਮ

  ਕੋਈ ਸੰਗੀ ਨਾ ਸਾਥੀ, ਕੱਲਾ ਵਣਾਂ ਵਿਚ ਰੁੱਖੜਾ

  ਜੇ ਉਹਨੂੰ ਪਾਉਣਾ ਚਹੁੰਨੈ, ਬੈਂਸ ਮਨ ਸਮਜਾਹ ਲੈ

  ਸਖੀ, ਹੋ ਕੇ ਨਿਮਾਣੀ, ਸੁਹਣੇ ਮਾਹੀ ਨੂੰ ਮਨਾ ਲੈ

  ਬੈਂਸ, ਮੰਨ ਜਾਵੇ ਮਾਹੀ, ਮੁੱਕੇ ਜੰਮਣ ਮਰਨ ਦੁਖੜਾ


  ਮਨ ਦੇ ਪੜਦੇ

  ਤੂੰ ਬੋਲ ਮੇਰੇ ਮਨ ਬੋਲ, ਤਨ ਮਨ ਦੇਪੜਦੇ ਖੋਲ੍ਹ

  ਦੱਸ ਭਲਾ ਗੁੱਝਾ ਕਿਉਂ ਰੱਖਿਆ, ਮਨ ਦਾਕੁੰਡਾ ਖੋਲ੍ਹ

  ਖਬਰ ਮੈਨੂੰ ਇਹ ਹੋ ਗਈ, ਤੂੰ ਵਸਦਾਮਨ ਅੰਦਰ

  ਰੂਹ ਬਣ ਛੁਪਿਆ ਬੈਠਾ, ਮਨ ਅੰਦਰਤੇਰਾ ਮੰਦਰ

  ਉਮਰ ਬੀਤ ਗਈ ਤੈਨੂੰ ਖੋਜਦੇ, ਹੋਰ ਨਮੈਨੂੰ ਰੋਲ

  ਥੋੜੀ ਬਹੁਤੀ ਸਮਝ ਜੋ ਪਾਈ, ਸੋ ਯਾਰਸਮਝਾਈ

  ਤੂੰ ਸਾਕੀ ਮੈਂ ਰਿੰਦ ਤੇਰਾ, ਤੇਰੇ ਦਰਆ ਟੇਕ ਲਗਾਈ

  ਡੀਕਾਂ ਲਾ ਲਾ ਪਿਆ ਸਾਕੀ, ਭਰ ਭਰਪਿਆਲੇ ਡ੍ਹੋਲ

  ਮੈਂ ਤੇਰੇ ਮੈਖਾਨੇ ਆਵਾਂ, ਅਪਣਾ ਮਨਸਮਝਾ ਨਾ ਪਾਵਾਂ

  ਨੈਣਾ ਸੰਗ ਨੈਣ ਮਿਲਾ, ਜਾਮ ਪੇਜਾਮ ਚੜ੍ਹਾਈ ਜਾਵਾਂ

  ਮੇਰਾ ਜਾਮ ਨ ਖਾਲੀ ਹੋਣ ਦਵੀਂ, ਖੜ੍ਹਾਰਹਿ ਮੇਰੇ ਕੋਲ

  ਮਨ ਅੰਦਰ ਛੁਪਿਆ ਬੈਠਾ, ਉਮਰਬਿਤਾਈ ਖੋਜਦੇ ਸਾਰੀ

  ਮੇਰਾ ਮਨ ਬੇਚੈਨ ਹੇਇਆ, ਪਤਾ ਨਹੀਂਕਿਹੀ ਬਿਮਾਰੀ

  ਵੈਦ ਘੱਲ ਕਰੈ ਘਾਣ ਰੋਗ ਦਾ, ਐਵੇਂ ਨਾ ਜਿੰਦੜੀ ਰੋਲ

  ਕਿਹਨੂੰ ਆਖਾਂ ਦਰਦ ਜਿਗਰ ਦਾ, ਰੋਗ ਇਸ਼ਕ ਦਾ ਭਾਰੀ

  ਮਨ ਮਨੁ ਦੀ ਪੜਤਾਲ ਕਰੈ, ਦਿਲ ਦੀ ਕਹੈ ਬਿਮਾਰੀ

  ਰੋਗ ਜਿਗਰ ਦਾ ਯਾਰ ਜਾਣਦਾ, ਇਲਾਜ ਕਰਾ ਬਹਿ ਕੋਲ

  ਤੂੰ ਜਾਗ ਮੇਰੇ ਮਨ ਜਾਗ, ਜੱਗ ਧੰਦਿਆਂ ਮਗਰ ਨਾ ਭਾਗ

  ਸਿੱਖਿ ਯਾਰ ਤੋਂ ਸਿੱਖਿ ਸਿੱਖਿਆ, ਕਰ ਮਨ ਬਾਗੋ ਬਾਗ

  ਬਾਝ ਯਾਰ ਦੀ ਸਿੱਖਿ ਦੀਖਿਆ, ਹੋਇ ਨਾ ਕੁੰਡਾ ਖ੍ਹੋਲ

  ਬਣ ਜੋਗੀ ਤੇਰੇ ਦਰ ਆਇਆ, ਅੱਲਾ ਹੂ ਦਾ ਹੋਕਾ ਲਾਇਆ

  ਖੈਰ ਰਹਿਮਤ ਵਰਸਾ ਸਖੀ, ਮਨ ਨਹੀਂ ਜਾਂਦਾ ਸਮਝਾਇਆ

  ਸਿਰ ਬੈਂਸ ਦੇ ਹੱਥ ਰੱਖ, ਇਸ ਮਨ ਵਿਚ ਰਹਿਮਤ ਘੋਲ

  ਜਾਗ ਇਸ਼ਕ ਦਾ ਰਾਗ ਇਸ਼ਕ, ਰੋਗ ਇਸ਼ਕ ਦਾ ਸੋਗ ਇਸ਼ਕ

  ਇਸ਼ਕ ਮਜਾਜ਼ੀ ਇਸ਼ਕ ਹਕੀਕੀ, ਹੱਕ ਹਕੀਕੀ ਹਿਜਰ ਇਸ਼ਕ

  ਵੇਖੀਂ ਕਿਧਰੇ ਲਾਰਾ ਲਾ ਜਾਵੇਂ, ਆ ਵਸ ਸਵਰਨ ਚਿੱਤ ਕੋਲ

  ਮੈਂ ਤੈਂਢੀ ਆਹੀ ਤੂੰ ਮੇਰਾ ਮਾਹੀ, ਜਨਮਾਂ ਦਾ ਸਾਡਾ ਨਾਤਾ

  ਬਣੈ ਭਿਖਾਰੀ ਬੈਂਸ ਹਰਿ ਦੁਆਰੀ, ਤੂੰ ਮੇਰਾ ਪੁਰਖ ਵਿਧਾਤਾ

  ਮਨ ਚੋਂ ਮਨੁ ਜ਼ਾਹਿਰ ਹੋ ਸਖੀ, ਕਰਮ ਧਰਮ ਮੇਰੇ ਤੋਲ

  ਗੁਰ ਹਰਿ ਪ੍ਰਭ ਭੇਦ ਨ ਕਾਈ, ਗੁਰ ਸਤਿਗੁਰ ਪ੍ਰਭ ਇਕ

  ਸਤਿਗੁਰ ਮੂਰਤ ਚਿੱਤ ਵਸਾ, ਗੁਰੂ ਆਇ ਵਸੈ ਤੇਰੇ ਚਿੱਤ

  ਹੋ ਮਿਹਰਬਾਨ ਟਿਕਾਵੈ ਧਿਆਨ, ਦਵੈ ਭੇਦ ਚਿੱਤ ਦਾ ਖੋਲ੍ਹ

  ਰਹਿਮ ਤੇਰੀ ਹੋ ਜਾਇ ਸਖੀ, ਜਨ ਮਨ ਹੋ ਜਾਇ ਸਾਫ

  ਇਹੋ ਭਗਤੀ ਇਹੋ ਪੂਜਾ, ਧਰਮ ਡਰਾਵੈ ਪੁੰਨ ਤੇ ਪਾਪ

  ਮਨਦਾ ਕੁੰਡਾ ਖੁਲ੍ਹੈ ਬੈਂਸ,ਹਰਿ ਆਇ ਵਸੈ ਮਨ ਕੋਲ
   
  singh is king likes this.
 3. Harkiran Kaur

  Harkiran Kaur

  Leader

  Writer SPNer

  Joined:
  Jul 21, 2012
  Messages:
  1,393
  Likes Received:
  1,906
  Swarn Bains Ji would you consider posting the English Translations to your poetry? I am interested to read. (and Punjabi transliteration so I can pronounce it).
   
  Aman Singh likes this.
 4. swarn bains

  swarn bains Poet SPNer

  Joined:
  Apr 9, 2012
  Messages:
  462
  Likes Received:
  134
  i have lot of poetry in punjabi angrezi and urdu. i am stopping to write anyomre but now I translated some of my peoms in english and made a book about 330 pages. thses poems are from that book also. the translation of above two poems is here. i want your opinion if they are worth publishing or not. i reques all scholars to read and give me your opinion if it is worth publishing or not. i will put other poems later . here is the translation of above two poems. god bless all

  Tree on wall

  Your life is like a tree on a wall

  It is not going to stay forever, it is going to fall


  O Bains; God made you like a raw earthen pot

  It is going to dissolve when put in water

  It becomes difficult to bear pain on departure

  O sister friends; unmarried are eager troubles start after marriage

  But when your turn comes, the caravan will move and go away

  Once the marriage consummated, it cannot be erased

  When eagles attack, it would not be possible to fly

  Whether you are married or unmarried

  You will have no clothes and body will become naked

  Pall bearers are fortunate, who carry the dead

  O Bains; they are not scared when their turn comes

  They know the way and they do not feel pain

  Those who do bad deeds are scared

  They hide their faces and are ashamed

  You have no friend or a companion like a single species of a tree in the forest

  O Bains control and guide your mind if you want to realize him

  O sister friend; be humble and console with beloved

  O Bains; when you console with the beloved, pain of birth and deathis eliminated.
  Veil of mind

  O my mind; wake up and remove the veil between soul and mind

  Tell me why you keep it secret; open the door of my mind!

  Now I have understood that you abide in my mind

  You are hiding in me in as my soul; you have your temple in the mind

  I spent my life searching for you, please do not betray anymore

  Knowledge I acquired is through the guru (spiritual teacher)

  You are the bar tender and I am a drunk sitting at your door

  Make me drink in a cup of my palm, and fill it to overflowing with love O beloved

  I come to your pub but I cannot console with my mind

  I keep looking at your eyes and keep drinking shot after shot

  Do not let my glass get empty, please keep standing by me

  You are hiding in me; I spent my whole life searching for you

  My mind has become sick and restless but I do not know the sickness

  Send a doctor who cures the sickness; do not let my life go waste.

  Who I show pain of my heart, sickness of love is very serious?

  My mind searched the mind and said; it is sickness of mind

  Guru knows the cure, go to him and get cured.

  O my mind; wake up, do not indulge in worldly affairs

  Learn a lesson from the guru and get enlightened

  Without teaching and blessing of guru, the door cannot be opened

  Becoming a beggar I came to your door and cried loudly saying God God

  Rain down awns of blessing; I am unable to guide my mind

  Put you blessed hand on Bains’s head and instill your blessed knowledge in his mind

  Culture of love is music of love, sickness of love gives pain of love

  There is humanly love and Godly love, missing the beloved is right of divine love.

  May you not betray me, come and enshrine in Swarn’s mind

  I am your beloved, you are my lover; we have eternal relationship

  Bains the beggar is standing at your door and you are controller of his destiny

  Emerge from within my heart O beloved and weigh my deeds and faith

  There is no difference between guru and God; both are one and the same.

  Enshrine guru’s image in your mind and he or she will come and dwell in your mind

  When he becomes gracious; he guides your mind; that opens the secret of mind.

  O beloved with your blessing mind of a devotee cleanses.

  This is the only meditation or worship of God, faith keeps scaring of sacred and sin

  O Bains; door of mind opens and God comes and dwells in the mind
   
 5. Harkiran Kaur

  Harkiran Kaur

  Leader

  Writer SPNer

  Joined:
  Jul 21, 2012
  Messages:
  1,393
  Likes Received:
  1,906
  Thanks so much ji! Your poetry is beautiful, though I am probably lacking since I can't read the Punjabi. But the meaning is very deep! Yes for sure you should publish it!
   
  Aman Singh likes this.
 6. swarn bains

  swarn bains Poet SPNer

  Joined:
  Apr 9, 2012
  Messages:
  462
  Likes Received:
  134
  ਤੂੰ ਹੀ ਤੂੰ

  ਦਿਲ ਦੀਆਂਲੱਗੀਆ ਬੁਝਾ ਮਾਹੀ, ਚਿਣਗਾ ਦਿਲ ਨੂੰ ਲੱਗੀਆ

  ਇਨ੍ਹਾ ਅੱਖੀਆਂਨੇ ਰੋਣਾ ਸਿੱਖ ਲਿਆ, ਜਦੋਂ ਪ੍ਰੇਮ ‘ਚ ਬੱਝੀਆ

  ਰੋ ਰੋ ਕੇ ਹਾਲਬੇਹਾਲ ਕਰਨ, ਜਦੋਂ ਅੱਖੀਆਂ ਤੇਰੇ ਲੜ ਲੱਗੀਆ

  ਇਹ ਰੋਣਾ ਤਦਮੁੱਕ ਸੀ, ਜਦੋਂ ਤਣੀਆ ਕੱਫਣ ਦੀਆਂ ਬੱਝੀਆ

  ਮੇਰਾ ਇਸ਼ਕ ਭੀਤੂੰ, ਮੇਰਾ ਯਾਰ ਭੀ ਤੂੰ

  ਮੇਰਾ ਹਿਜਰ ਭੀਤੂੰ, ਮੇਰਾ ਪਿਆਰ ਭੀ ਤੂੰ

  ਮੇਰਾ ਸੁਖ ਭੀਤੂੰ, ਮੇਰਾ ਦੁਖ ਭੀ ਤੂੰ

  ਮੇਰਾ ਸਬਰ ਭੀਤੂੰ, ਮੇਰੀ ਭੁੱਖ ਭੀ ਤੂੰ

  ਮੇਰਾ ਖਾਲਕ ਤੂੰ, ਮੇਰਾ ਪਾਲਕ ਤੂੰ

  ਜਿੰਦ ਜਾਨ ਭੀਤੂੰ, ਉਹਦਾ ਚਾਲਕ ਤੂੰ

  ਮੇਰਾ ਕੌਲ਼ ਭੀਤੂੰ, ਤੇ ਕਰਾਰ ਭੀ ਤੂੰ

  ਮੇਰਾ ਯਾਰ ਭੀਤੂੰ,ਮੇਰਾ ਪਿਆਰ ਭੀ ਤੂੰ

  ਮੇਰਾ ਆਸ਼ਿਕਤੂੰ, ਮਾਸ਼ੂਕ ਭੀ ਤੂੰ

  ਮੇਰਾ ਜਿਗਰ ਭੀਤੂੰ, ਤਾਬੂਤ ਭੀ ਤੂੰ

  ਮੇਰਾ ਮੂਲ ਭੀਤੂੰ, ਵਿਆਜ ਭੀ ਤੂੰ

  ਮੇਰਾ ਅੰਤ ਭੀਤੂੰ, ਆਗਾਜ਼ ਭੀ ਤੂੰ

  ਮੇਰਾ ਕਾਬਾਕਿਬਲਾ, ਹਰਮੰਦਿਰ ਤੂੰ

  ਮੇਰੀ ਇਸ਼ਕ ਮਰਜ਼, ਦਿਲ ਅੰਦਰ ਤੂੰ

  ਮੇਰਾ ਆਰੰਭ ਭੀਤੂੰ, ਆਖੀਰ ਭੀ ਤੂੰ

  ਮੇਰਾ ਗੁਰ ਭੀਤੂੰ, ਮੇਰਾ ਪੀਰ ਭੀ ਤੂੰ

  ਹੁਣ ਮੈਂ ਨਾਹੀਂ, ਮਾਹੀ ਤੂੰ ਹੀ ਤੂੰ

  ਮਨ ਤੂੰ ਬੋਲੇ, ਹਰਿ ਦਮ ਹਰ ਤੂੰ

  ਮਾਹੀ ਤੂੰ ਹੀਤੂੰ, ਹਰਿ ਹਰ ਥਾਂ ਤੂੰ

  ਦਿਨ ਰਾਤ ਭੀਤੂੰ, ਧੁੱਪ ਛਾ ਭੀ ਤੂੰ

  ਮੇਰਾ ਦੀਨ ਭੀਤੂੰ, ਮੇਰਾ ਧਰਮ ਭੀ ਤੂੰ

  ਮੇਰਾ ਕਰਮ ਭੀਤੂੰ, ਮੇਰੀ ਸ਼ਰਮ ਭੀ ਤੂੰ

  ਮੇਰਾ ਦੀਨ ਭੀਤੂੰ, ਮੇਰਾ ਈਮਾਨ ਭੀ ਤੂੰ

  ਮੇਰਾ ਗ੍ਰੰਥ ਭੀਤੂੰ, ਪੁਰਾਨ ਕੁਰਾਨ ਭੀ ਤੂੰ

  ਮੇਰਾ ਜਜਮਾਨ ਭੀਤੂੰ, ਮਹਿਮਾਨ ਭੀ ਤੂੰ

  ਮੇਰੀ ਅਣਖ ਭੀਤੂੰ, ਮੇਰੀ ਸ਼ਾਨ ਭੀ ਤੂੰ

  ਸਭ ਕੁਝ ਮੇਰਾਤੂੰ ਹੀ ਤੂੰ, ਮਾਹੀ ਤੂੰ ਹੀ ਤੂੰ

  ਯਾਦ ਕਰਾਂ ਨਾਲੇਰੋਵਾ, ਕਰਦੀ ਜਾਵਾ ਹੂੰ ਹੂੰ ਹੂੰ

  ਹਰ ਮੇਰਾ ਮਨਬੋਲੇ, ਕਰੇ ਤੂੰ ਹੀ ਤੂੰ

  ਮੇਰੇ ਮਾਹੀ ਤੂੰਹੀ ਤੂੰ, ਮਾਹੀ ਤੂੰ ਹੀ ਤੂੰ

  ਮੇਰੇ ਮਨ ‘ਚ ਤੂੰ, ਮੇਰੀ ਅੱਖੀਆਂ ‘ਚ ਤੂੰ

  ਮੇਰੇ ਯਾਰ ‘ਚ ਤੂੰ, ਮੇਰੀ ਸਖੀਆਂ ‘ਚ ਤੂੰ

  ਮੇਰਾ ਦਿਲਦਾਰਤੂੰ, ਦਿਲ ਰਾਹੀ ਤੂੰ

  ਮੇਰੀ ਕਵਿਤਾ, ਕਲਮ ਸਿਆਹੀ ਤੂੰ

  ਤੇਰਾ ਨਾਇਬ ਮੈਂ, ਮੇਰਾ ਸਾਹਿਬ ਤੂੰ

  ਮੇਰਾ ਪੀਰ, ਦਿਲਗੀਰ ਅਜਾਇਬ ਤੂੰ

  ਮੇਰਾ ਚੋਰ ਭੀਤੂੰ, ਮੇਰਾ ਮੋਰ ਭੀ ਤੂੰ

  ਮੇਰਾ ਚੰਨ ਭੀਤੂੰ, ਚਕੋਰ ਭੀ ਤੂੰ

  ਜਿੱਤ ਵੱਲ ਵੇਖਾਂ, ਮਾਹੀ ਤੂੰ ਹੀ ਤੂੰ

  ਹੌਂ ਨਾਹੀ ਨਾਕੁਝ ਹੂੰ, ਸਭ ਤੂੰ ਹੀ ਤੂੰ  You only You

  O beloved; extinguish fire burning in my heart

  Eyes learnt weeping when they got enticed by love

  Eyes weep and go out of control, when my eyes meet you

  This crying will end when tied and put in the casket


  You are my love, you are my lover

  You are my separation, you are my union

  You are my pleasure and pain

  You are my contentment you are my greed

  You are my creator, you are my caretaker

  You are my life you make me survive

  You are my promise and fulfiller of it

  You are my lover you are my love

  You are my lover you are my beloved

  You are my heart you are my body

  You are the principle and interest

  You are my end you are my origin

  You are my kaaba you are golden temple

  You are sickness of love in my heart

  You are my beginning and end

  You are my guru you are the saint

  Now I am not o beloved, you you you only

  My mind says you you O God You all the time

  O beloved you and you only everywhere

  You are the day and night

  You are sunshine and shade as well

  You are my code of conduct, you are my faith

  You are my deeds, you are my humility

  You are my well wisher and my honesty

  You are my Sikh Granth, you are Purana and Quran

  You are my host, you are my guest

  You are my pride you are my honor

  You are everything for me, you O beloved you

  I miss you and cry I keep saying yes you you

  O God my mind speaks and says you you

  O my beloved you you and you you only

  You are in my heart you are in my eyes

  You are my beloved you are my sister friends

  You are beloved and companion of my heart

  You are my poetry ink and pen

  I am your devotee you are my master

  You are my guru Ajaib knower of my mind

  You are my thief and thief of thieves

  You are my moon and Greek partridge

  Wherever I look I see you O beloved

  I have no ego I am nothing, it is you and you
   

Share This Page

 1. This site uses cookies to help personalise content, tailor your experience and to keep you logged in if you register.
  By continuing to use this site, you are consenting to our use of cookies.
  Dismiss Notice