Welcome to SPN

Register and Join the most happening forum of Sikh community & intellectuals from around the world.

Sign Up Now!

Mo Kao Taar Le

Discussion in 'Gurmat Vichar' started by kiram, Jun 14, 2009.

Tags:
 1. kiram

  kiram
  Expand Collapse
  SPNer

  Joined:
  Jan 26, 2008
  Messages:
  278
  Likes Received:
  338
  Bhagat Namdev Ji in Raag Gond :

  ਗੋਂਡ ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ਮੈ ਅਜਾਨੁ ਜਨੁ ਤਰਿਬੇ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ
  Gond.Mo ka▫o ṯār le rāmā ṯār le.Mai ajān jan ṯaribe na jān▫o bāp bīṯẖulā bāh ḏe. ||1|| rahā▫o.


  Gond.Float me over, O Lord, float me over.I am an unskillful man and know not how to swim O God, my dear Father, give Thou, me Thine arm. Pause.


  ਮੋ ਕਉ = ਮੈਨੂੰ। ਰਾਮਾ = ਹੇ ਰਾਮ! {ਨੋਟ: ਨਾਮਦੇਵ ਜੀ ਜਿਸ ਨੂੰ "ਬਾਪ ਬੀਠੁਲਾ" ਕਹਿ ਰਹੇ ਹਨ ਉਸੇ ਨੂੰ ਹੀ 'ਰਾਮ' ਕਹਿ ਕੇ ਪੁਕਾਰਦੇ ਹਨ, ਸੋ, ਕਿਸੇ 'ਬੀਠੁਲ' ਮੂਰਤੀ ਵਲ ਇਸ਼ਾਰਾ ਨਹੀਂ ਹੈ, ਪਰਮਾਤਮਾ ਅੱਗੇ ਅਰਦਾਸ ਹੈ। ਧ੍ਰੂਅ ਤੇ ਨਾਰਦ ਦਾ ਸੰਬੰਧ ਕਿਸੇ ਬੀਠੁਲ = ਮੂਰਤੀ ਨਾਲ ਨਹੀਂ ਹੋ ਸਕਦਾ}। ਤਰਿਬੇ ਨ ਜਾਨਉ = ਮੈਂ ਤਰਨਾ ਨਹੀਂ ਜਾਣਦਾ। ਦੇ = ਦੇਹ, ਫੜਾ।੧।ਰਹਾਉ।

  ਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ। ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ।ਰਹਾਉ।

  ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥
  Nar ṯe sur ho▫e jāṯ nimakẖ mai saṯgur buḏẖ sikẖlā▫ī.Nar ṯe upaj surag ka▫o jīṯi▫o so avkẖaḏẖ mai pā▫ī. ||1||


  The True Guru has granted me such an understanding, that from a man, I have becomes a deity in a trice.I have obtained such a medicine, by which though begotten by man, I have conquered heaven.


  ਤੇ = ਤੋਂ। ਸੁਰ = ਦੇਵਤੇ। ਨਿਮਖ ਮੈ = ਅੱਖ ਫਰਕਣ ਦੇ ਸਮੇ ਵਿਚ। ਮੈ = ਵਿਚ, ਮਹਿ, ਮਾਹਿ। ਸਤਿਗੁਰ ਬੁਧਿ ਸਿਖਲਾਈ = ਗੁਰੂ ਦੀ ਸਿਖਾਈ ਹੋਈ ਮੱਤ ਨਾਲ। ਉਪਜਿ = ਉਪਜ ਕੇ, ਪੈਦਾ ਹੋ ਕੇ। ਅਵਖਧ = ਦਵਾਈ। ਪਾਈ = ਪਾਈਂ, ਪਾ ਲਵਾਂ।੧।

  (ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ, ਹੇ ਪਿਤਾ! (ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ)।੧।

  ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥
  Jahā jahā ḏẖū▫a nāraḏ teke naik tikāvahu mohi.Ŧere nām avilamb bahuṯ jan uḏẖre nāme kī nij maṯ eh. ||2||3||


  Where Thou hast placed Dhru and Narad, there, O my Master, place Thou me.With the support of Thy Name, Good many people have been saved. This is Nama's own personal view.


  ਜਹਾ ਜਹਾ = ਜਿਸ ਆਤਮਕ ਅਵਸਥਾ ਵਿਚ। ਟੇਕੇ = ਟਿਕਾਏ ਹਨ, ਇਸਥਿਤ ਕੀਤੇ ਹਨ। ਨੈਕੁ = {Skt. नैकश = Repeatedly, often. न एकशः = Not once} ਸਦਾ। ਮੋਹਿ = ਮੈਨੂੰ। ਅਵਿਲੰਬ = ਆਸਰਾ। ਅਵਿਲੰਬਿ = ਆਸਰੇ ਨਾਲ। ਉਧਰੇ = (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ। ਨਿਜ ਮਤਿ = ਆਪਣੀ ਮੱਤ, ਪੱਕਾ ਨਿਸ਼ਚਾ।੨।

  ਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ, ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਨਿਕਲਦੇ ਹਨ।੨।੩। ਭਾਵ: ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ। ਨਾਮ ਦੀ ਬਰਕਤ ਨਾਲ ਸੁਰਗ ਦੀ ਭੀ ਲਾਲਸਾ ਨਹੀਂ ਰਹਿੰਦੀ।

  Ang. 873

  http://sikhroots.com/zina/Keertani ...Singh/Mo Kao Taar Le Rama Taar Le.mp3?l=8&m=1
   
  • Like Like x 2
 2. Loading...


 3. OP
  kiram

  kiram
  Expand Collapse
  SPNer

  Joined:
  Jan 26, 2008
  Messages:
  278
  Likes Received:
  338
  Bhagat Kabir Ji in Raag Aasaa :

  ਆਸਾ ਸੁਤੁ ਅਪਰਾਧ ਕਰਤ ਹੈ ਜੇਤੇ ਜਨਨੀ ਚੀਤਿ ਰਾਖਸਿ ਤੇਤੇ ॥੧॥
  Āsā. Suṯ aprāḏẖ karaṯ hai jeṯe. Jannī cẖīṯ na rākẖas ṯeṯe. ||1||


  Asa. As many as faults the son commits, so many his mother bears not in her mind.


  ਸੁਤੁ = ਪੁੱਤਰ। ਅਪਰਾਧ = ਭੁੱਲਾਂ, ਗ਼ਲਤੀਆਂ। ਜੇਤੇ = ਜਿਤਨੇ ਭੀ, ਭਾਵੇਂ ਕਿਤਨੇ ਹੀ। ਜਨਨੀ = ਮਾਂ। ਚੀਤਿ = ਚਿੱਤ ਵਿਚ। ਤੇਤੇ = ਉਹ ਸਾਰੇ ਹੀ।੧।

  ਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ, ਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ ਹੈ।੧।

  ਰਾਮਈਆ ਹਉ ਬਾਰਿਕੁ ਤੇਰਾ ਕਾਹੇ ਖੰਡਸਿ ਅਵਗਨੁ ਮੇਰਾ ॥੧॥ ਰਹਾਉ
  Rām▫ī▫ā ha▫o bārik ṯerā. Kāhe na kẖandas avgan merā. ||1|| rahā▫o.


  My pervading God, I am Thy child. Why destroyed Thou not my demerits? Pause.


  ਰਾਮਈਆ = ਹੇ ਸੁਹਣੇ ਰਾਮ! ਹਉ = ਮੈਂ। ਬਾਰਿਕੁ = ਬਾਲਕ, ਅੰਞਾਣ ਬੱਚਾ। ਨ ਖੰਡਸਿ = ਤੂੰ ਨਹੀਂ ਨਾਸ ਕਰਦਾ।੧।ਰਹਾਉ।

  ਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ, ਤੂੰ (ਮੇਰੇ ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ ਨਹੀਂ ਕਰਦਾ?।੧।ਰਹਾਉ।

  ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ਤਾ ਭੀ ਚੀਤਿ ਰਾਖਸਿ ਮਾਇਆ ॥੨॥
  Je aṯ karop kare kar ḏẖā▫i▫ā. Ŧā bẖī cẖīṯ na rākẖas mā▫i▫ā. ||2||


  If the son, in great rage, runs away even then, the mortal bears it not in her mind.


  ਅਤਿ = ਬਹੁਤ। ਕ੍ਰੋਪ = ਕ੍ਰੋਧ, ਗੁੱਸਾ। ਕਰੇ ਕਰਿ = ਕਰਿ ਕਰਿ, ਮੁੜ ਮੁੜ ਕਰ ਕੇ। ਧਾਇਆ = ਦੌੜੇ। ਮਾਇਆ = ਮਾਂ।੨।

  ਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ, ਤਾਂ ਭੀ ਮਾਂ (ਉਸ ਦੇ ਮੂਰਖ-ਪੁਣੇ) ਚੇਤੇ ਨਹੀਂ ਰੱਖਦੀ।੨।

  ਚਿੰਤ ਭਵਨਿ ਮਨੁ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥
  Cẖinṯ bẖavan man pari▫o hamārā. Nām binā kaise uṯras pārā. ||3||


  My mind has fallen into the whirlpool of anxiety. Without the Lord's Name how can it ferry across?


  ਚਿੰਤ ਭਵਨਿ = ਚਿੰਤਾ ਦੇ ਭਵਨ ਵਿਚ, ਚਿੰਤਾ ਦੀ ਘੁੰਮਣ-ਘੇਰੀ ਵਿਚ।੩।

  ਹੇ ਮੇਰੇ ਰਾਮ! ਮੇਰਾ ਮਨ ਚਿੰਤਾ ਦੇ ਖੂਹ ਵਿਚ ਪਿਆ ਹੋਇਆ ਹੈ (ਮੈਂ ਸਦਾ ਭੁੱਲਾਂ ਹੀ ਕਰਦਾ ਰਿਹਾ ਹਾਂ) ਤੇਰਾ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿਚੋਂ ਪਾਰ ਲੰਘੇ?।੩।

  ਦੇਹਿ ਬਿਮਲ ਮਤਿ ਸਦਾ ਸਰੀਰਾ ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥
  Ḏėh bimal maṯ saḏā sarīrā. Sahj sahj gun ravai kabīrā. ||4||3||12||


  Ever bless my body with pure understanding, O Lord. In peace and poise Kabir utters the praise of God.
  ਬਿਮਲ ਮਤਿ = ਨਿਰਮਲ ਬੁੱਧ, ਸੁਹਣੀ ਅਕਲ। ਸਹਜਿ = ਸਹਿਜ ਅਵਸਥਾ ਵਿਚ ਟਿਕ ਕੇ। ਰਵੈ = ਚੇਤੇ ਕਰੇ।੪।

  ਹੇ ਪ੍ਰਭੂ! ਮੇਰੇ ਇਸ ਸਰੀਰ ਨੂੰ (ਭਾਵ, ਮੈਨੂੰ) ਸਦਾ ਕੋਈ ਸੁਹਣੀ ਮੱਤ ਦੇਹ, ਜਿਸ ਕਰਕੇ (ਤੇਰਾ ਬੱਚਾ) ਕਬੀਰ ਅਡੋਲ ਅਵਸਥਾ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ।੪।੩।੧੨।

  Ang. 478  http://sikhroots.com/zina/Keertani ...ar, India)/Ramieaa Hao Barik Tera.mp3?l=8&m=1
   
  • Like Like x 1
 4. spnadmin

  spnadmin United States
  Expand Collapse
  1947-2014 (Archived)
  SPNer Supporter

  Joined:
  Jun 17, 2004
  Messages:
  14,516
  Likes Received:
  19,177
  This is a another great thread Kiram ji. One that restores sanity and inner peace. Many thanks to you for your earnest efforts to put us in touch with His Grace.
   
  • Like Like x 1
 5. OP
  kiram

  kiram
  Expand Collapse
  SPNer

  Joined:
  Jan 26, 2008
  Messages:
  278
  Likes Received:
  338
  Guru Arjan Dev Ji in Raag Aasaa :

  ਆਸਾ ਮਹਲਾ ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ਓਹੁ ਸੁਹੇਲਾ ਸਦ ਸੁਖੀ ਸਭੁ ਭ੍ਰਮੁ ਭਉ ਭਾਗਾ ॥੧॥
  Āsā mėhlā 5. Jā kā ṯẖākur ṯuhī parabẖ ṯā ke vadbẖāgā. Oh suhelā saḏ sukẖī sabẖ bẖaram bẖa▫o bẖāgā. ||1||


  Asa 5th Guru. He whose Thou art the Master, O Lord his is the great destiny. He is at ease and ever happy and His doubt and dread are all dispelled.


  ਜਾ ਕਾ = ਜਿਸ ਮਨੁੱਖ ਦਾ। ਠਾਕੁਰੁ = ਮਾਲਕ। ਪ੍ਰਭ = ਹੇ ਪ੍ਰਭੂ! ਸੁਹੇਲਾ = ਸੌਖਾ। ਸਦ = ਸਦਾ। ਭ੍ਰਮੁ = ਭਟਕਣਾ।੧।

  ਹੇ ਪ੍ਰਭੂ! ਤੂੰ ਆਪ ਹੀ ਜਿਸ ਮਨੁੱਖ ਦੇ ਸਿਰ ਉੱਤੇ ਮਾਲਕ ਹੈਂ ਉਸ ਦੇ ਵੱਡੇ ਭਾਗ (ਸਮਝਣੇ ਚਾਹੀਦੇ) ਹਨ, ਉਹ ਸਦਾ ਸੌਖਾ (ਜੀਵਨ ਬਿਤੀਤ ਕਰਦਾ) ਹੈ ਉਹ ਸਦਾ ਸੁਖੀ (ਰਹਿੰਦਾ) ਹੈ ਉਸ ਦਾ ਹਰੇਕ ਕਿਸਮ ਦਾ ਡਰ ਤੇ ਭਰਮ ਦੂਰ ਹੋ ਜਾਂਦਾ ਹੈ।੧।

  ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥੧॥ ਰਹਾਉ
  Ham cẖākar gobinḏ ke ṯẖākur merā bẖārā. Karan karāvan sagal biḏẖ so saṯgurū hamārā. ||1|| rahā▫o.


  I am the servant of God the world sustainer Great indeed is my Lord. He who in every way the designer of chances is my True Guru. Pause.


  ਚਾਕਰ = ਸੇਵਕ, ਨੌਕਰ। ਭਾਰਾ = ਵੱਡੇ ਜਿਗਰੇ ਵਾਲਾ। ਸਗਲ ਬਿਧਿ = ਸਾਰੇ ਤਰੀਕਿਆਂ ਨਾਲ।੧।ਰਹਾਉ।

  (ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ)।੧।ਰਹਾਉ।

  ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥
  Ḏūjā nāhī a▫or ko ṯā kā bẖa▫o karī▫ai. Gur sevā mahal pā▫ī▫ai jag ḏuṯar ṯarī▫ai. ||2||


  There is not any other whose fear I should entertain. By Guru's service Lord's presence is attained and the impassable world ocean is crossed.


  ਕੋ = ਕੋਈ। ਅਉਰੁ = ਹੋਰ। ਤਾ ਕਾ = ਉਸ ਦਾ। ਮਹਲੁ = ਪ੍ਰਭੂ ਦਾ ਟਿਕਾਣਾ। ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰੀਐ = ਤਰਿਆ ਜਾ ਸਕਦਾ ਹੈ।੨।

  (ਹੇ ਭਾਈ! ਜਗਤ ਵਿਚ) ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਦਾ ਡਰ ਮੰਨਿਆ ਜਾਏ। (ਹੇ ਭਾਈ!) ਗੁਰੂ ਦੀ ਦੱਸੀ ਸੇਵਾ ਕੀਤਿਆਂ (ਪਰਮਾਤਮਾ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਤੇ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਜਾਈਦਾ ਹੈ ਜਿਸ ਤੋਂ (ਉਂਞ) ਪਾਰ ਲੰਘਣਾ ਬਹੁਤ ਹੀ ਔਖਾ ਹੈ।੨।


  ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥੩॥
  Ḏarisat ṯerī sukẖ pā▫ī▫ai man māhi niḏẖānā. Jā ka▫o ṯum kirpāl bẖa▫e sevak se parvānā. ||3||


  By Thine gracious glance peace is procured and the Name's treasure is enshrined in the mind. He unto him Thou becomest merciful that slave is approved.


  ਦ੍ਰਿਸਟਿ = ਨਜ਼ਰ, ਨਿਗਾਹ। ਨਿਧਾਨਾ = ਖ਼ਜ਼ਾਨਾ। ਜਾ ਕਉ = ਜਿਨ੍ਹਾਂ ਉਤੇ। ਪਰਵਾਨਾ = ਕਬੂਲ।੩।

  ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਨਾਲ ਸੁਖ ਮਿਲਦਾ ਹੈ (ਜਿਨ੍ਹਾਂ ਉਤੇ ਤੇਰੀ ਮੇਹਰ ਹੋਵੇ ਉਹਨਾਂ ਦੇ) ਮਨ ਵਿਚ (ਤੇਰਾ ਨਾਮ-) ਖ਼ਜ਼ਾਨਾ ਆ ਵੱਸਦਾ ਹੈ। ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਦਇਆਵਾਨ ਹੁੰਦਾ ਹੈਂ ਉਹ ਤੇਰੇ ਸੇਵਕ ਤੇਰੇ ਦਰ ਤੇ ਕਬੂਲ ਹੁੰਦੇ ਹਨ।੩।

  ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥
  Amriṯ ras har kīrṯano ko virlā pīvai. vajahu Nānak milai ek nām riḏ jap jap jīvai. ||4||14||116||


  Some rare person drinks the immortalizing Nectar of God's praise. Nanak has obtained the livelihood of the One Name He lives by pondering and contemplating over is in his mind.

  ਕੀਰਤਨੋ = ਕੀਰਤਨੁ, ਸਿਫ਼ਤਿ-ਸਾਲਾਹ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਜਲ। ਵਜਹੁ = ਵਜ਼ਫ਼ਿਾ, ਤਨਖ਼ਾਹ।੪।

  ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਤਮਕ ਜੀਵਨ ਦੇਣ ਵਾਲਾ ਰਸ ਹੈ, ਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਇਹ (ਅੰਮ੍ਰਿਤ ਰਸ) ਪੀਂਦਾ ਹੈ। ਹੇ ਨਾਨਕ! (ਆਖ-ਜਿਸ ਨੌਕਰ ਨੂੰ) ਪਰਮਾਤਮਾ ਦਾ ਨਾਮ-ਵਜ਼ਫ਼ਿਾ ਮਿਲ ਜਾਂਦਾ ਹੈ ਉਹ ਆਪਣੇ ਹਿਰਦੇ ਵਿਚ ਇਹ ਨਾਮ ਸਦਾ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।੪।੧੪।੧੧੬।


  Ang. 399 - 400

  http://sikhroots.com/zina/Keertani ...ahib, India)/ham chakar gobind ke.mp3?l=8&m=1
   
  • Like Like x 2
 6. OP
  kiram

  kiram
  Expand Collapse
  SPNer

  Joined:
  Jan 26, 2008
  Messages:
  278
  Likes Received:
  338
  Guru Nanak Dev Ji in Raag Suhee :

  ਰਾਗੁ ਸੂਹੀ ਅਸਟਪਦੀਆ ਮਹਲਾ ਘਰੁ
  Rāg sūhī asatpaḏī▫ā mėhlā 1 gẖar 1


  Rag Suhi Astpadian. 1st Guru.

  ਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

  ਸਤਿਗੁਰ ਪ੍ਰਸਾਦਿ
  Ik▫oaʼnkār saṯgur parsāḏ.


  There is but One God. By the True Guru's grace, He is obtained.

  ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

  ਸਭਿ ਅਵਗਣ ਮੈ ਗੁਣੁ ਨਹੀ ਕੋਈ ਕਿਉ ਕਰਿ ਕੰਤ ਮਿਲਾਵਾ ਹੋਈ ॥੧॥
  Sabẖ avgaṇ mai guṇ nahī ko▫ī. Ki▫o kar kanṯ milāvā ho▫ī. ||1||


  In have all demerits and I have no merit whatever, then how can I meet with my Spouse?


  ਸਭਿ = ਸਾਰੇ। ਮੈ = ਮੇਰੇ ਅੰਦਰ। ਕੰਤ ਮਿਲਾਵਾ = ਕੰਤ ਦਾ ਮਿਲਾਪ।੧।

  ਮੇਰੇ ਅੰਦਰ ਸਾਰੇ ਔਗੁਣ ਹੀ ਹਨ, ਗੁਣ ਇੱਕ ਭੀ ਨਹੀਂ (ਇਸ ਹਾਲਤ ਵਿਚ) ਮੈਨੂੰ ਖਸਮ-ਪ੍ਰਭੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ?।੧।

  ਨਾ ਮੈ ਰੂਪੁ ਬੰਕੇ ਨੈਣਾ ਨਾ ਕੁਲ ਢੰਗੁ ਮੀਠੇ ਬੈਣਾ ॥੧॥ ਰਹਾਉ
  Nā mai rūp na banke naiṇā. Nā kul dẖang na mīṯẖe baiṇā. ||1|| rahā▫o.


  Neither I have beauty, nor enamouring eyes, I have neither good family, nor manners or sweet speech. Pause.


  ਮੈ = ਮੇਰਾ। ਬੰਕੇ = ਬਾਂਕੇ, ਸੋਹਣੇ। ਨੈਣਾ = ਨੇਤਰ, ਅੱਖਾਂ। ਕੁਲ ਢੰਗੁ = ਉੱਚੀ ਕੁਲ ਵਾਲਿਆਂ ਵਾਲਾ ਚੱਜ-ਆਚਾਰ। ਬੈਣਾ = ਬੋਲ।੧।ਰਹਾਉ।

  ਨਾਹ ਮੇਰੀ (ਸੋਹਣੀ) ਸ਼ਕਲ ਹੈ, ਨਾਹ ਮੇਰੀਆਂ ਸੋਹਣੀਆਂ ਅੱਖਾਂ ਹਨ, ਨਾਹ ਹੀ ਚੰਗੀ ਕੁਲ ਵਾਲਿਆਂ ਵਾਲਾ ਮੇਰਾ ਚੱਜ-ਆਚਾਰ ਹੈ, ਨਾਹ ਹੀ ਮੇਰੀ ਬੋਲੀ ਮਿੱਠੀ ਹੈ (ਮੈਂ ਫਿਰ ਕਿਵੇਂ ਪਤੀ-ਪ੍ਰਭੂ ਨੂੰ ਖ਼ੁਸ਼ ਕਰ ਸਕਾਂਗੀ?)।੧।ਰਹਾਉ।

  ਸਹਜਿ ਸੀਗਾਰ ਕਾਮਣਿ ਕਰਿ ਆਵੈ ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥
  Sahj sīgār kāmaṇ kar āvai. Ŧā sohagaṇ jā kanṯai bẖāvai. ||2||


  The bride bedecks herself with Divine Knowledge, but she only becomes happy wife when her spouse loves her.


  ਸਹਜਿ = ਅਡੋਲ ਆਤਮਕ ਅਵਸਥਾ ਵਿਚ। ਕਾਮਣਿ = ਇਸਤ੍ਰੀ, ਜੀਵ-ਇਸਤ੍ਰੀ। ਕਰਿ = ਕਰ ਕੇ। ਸੋਹਾਗਣਿ = ਚੰਗੇ ਭਾਗਾਂ ਵਾਲੀ। ਜਾ = ਜਦੋਂ।੨।

  ਜੇਹੜੀ ਜੀਵ-ਇਸਤ੍ਰੀ ਅਡੋਲ ਆਤਮਕ ਅਵਸਥਾ ਵਿਚ (ਟਿਕਦੀ ਹੈ, ਤੇ ਇਹ) ਹਾਰ ਸਿੰਗਾਰ ਕਰ ਕੇ (ਪ੍ਰਭੂ-ਪਤੀ ਦੇ ਦਰ ਤੇ) ਆਉਂਦੀ ਹੈ (ਉਹ ਪਤੀ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਤੇ) ਤਦੋਂ ਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਦੋਂ ਉਹ ਕੰਤ-ਪ੍ਰਭੂ ਨੂੰ ਪਸੰਦ ਆਉਂਦੀ ਹੈ।੨।

  ਨਾ ਤਿਸੁ ਰੂਪੁ ਰੇਖਿਆ ਕਾਈ ਅੰਤਿ ਸਾਹਿਬੁ ਸਿਮਰਿਆ ਜਾਈ ॥੩॥
  Nā ṯis rūp na rekẖ▫i▫ā kā▫ī. Anṯ na sāhib simri▫ā jā▫ī. ||3||


  He has no form nor features. The Lord can be contemplated not at the last moment.


  ਤਿਸੁ = ਉਸ (ਪ੍ਰਭੂ ਕੰਤ) ਦਾ। ਰੇਖਿਆ = ਚਿੰਨ੍ਹ। ਕਾਈ = ਕੋਈ। ਅੰਤਿ = ਅੰਤ ਵੇਲੇ, ਦੁਨੀਆ ਛੱਡਣ ਵੇਲੇ।੩।

  ਉਸ ਪਤੀ-ਪ੍ਰਭੂ ਦੀ (ਇਹਨੀਂ ਅੱਖੀਂ ਦਿੱਸਣ ਵਾਲੀ ਕੋਈ) ਸ਼ਕਲ ਨਹੀਂ ਹੈ ਉਸ ਦਾ ਕੋਈ ਚਿੰਨ੍ਹ ਭੀ ਨਹੀਂ (ਜਿਸ ਨੂੰ ਵੇਖ ਸਕੀਏ, ਤੇ ਉਸ ਦਾ ਸਿਮਰਨ ਕਰ ਸਕੀਏ। ਪਰ ਜੇ ਸਾਰੀ ਉਮਰ ਉਸ ਨੂੰ ਵਿਸਾਰੀ ਹੀ ਰੱਖਿਆ, ਤਾਂ) ਅੰਤ ਸਮੇ ਉਹ ਮਾਲਕ ਸਿਮਰਿਆ ਨਹੀਂ ਜਾ ਸਕਦਾ।੩।

  ਸੁਰਤਿ ਮਤਿ ਨਾਹੀ ਚਤੁਰਾਈ ਕਰਿ ਕਿਰਪਾ ਪ੍ਰਭ ਲਾਵਹੁ ਪਾਈ ॥੪॥
  Suraṯ maṯ nāhī cẖaṯurā▫ī. Kar kirpā parabẖ lāvhu pā▫ī. ||4||


  I have no understanding, intellect and cleverness, mercifully attach me to Thine feet, O Lord.


  ਪ੍ਰਭ = ਹੇ ਪ੍ਰਭੂ! ਪਾਈ = ਚਰਨੀਂ।੪।

  ਹੇ ਪ੍ਰਭੂ! (ਮੇਰੀ ਉੱਚੀ) ਸੁਰਤਿ ਨਹੀਂ, (ਮੇਰੇ ਵਿਚ ਕੋਈ) ਅਕਲ ਨਹੀਂ (ਕੋਈ) ਸਿਆਣਪ ਨਹੀਂ। (ਤੂੰ ਆਪ ਹੀ) ਮੇਹਰ ਕਰ ਕੇ ਮੈਨੂੰ ਆਪਣੀ ਚਰਨੀਂ ਲਾ ਲੈ।੪।

  ਖਰੀ ਸਿਆਣੀ ਕੰਤ ਭਾਣੀ ਮਾਇਆ ਲਾਗੀ ਭਰਮਿ ਭੁਲਾਣੀ ॥੫॥
  Kẖarī si▫āṇī kanṯ na bẖāṇī. Mā▫i▫ā lāgī bẖaram bẖulāṇī. ||5||


  The bride, though very wise, is not pleasing to her Groom, who is clung to mammon and is strayed by superstition.


  ਖਰੀ = ਬਹੁਤ। ਕੰਤ ਨ ਭਾਣੀ = ਕੰਤ ਨੂੰ ਪਸੰਦ ਨ ਆਈ।੫।

  ਜੇਹੜੀ ਜੀਵ-ਇਸਤ੍ਰੀ ਮਾਇਆ (ਦੇ ਮੋਹ) ਵਿਚ ਫਸੀ ਰਹੇ, ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੀ ਰਹੇ, ਉਹ (ਦੁਨੀਆ ਦੇ ਕਾਰ-ਵਿਹਾਰ ਵਿਚ ਭਾਵੇਂ) ਬਹੁਤ ਸਿਆਣੀ (ਭੀ ਹੋਵੇ, ਪਰ) ਉਹ ਕੰਤ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ।੫।

  ਹਉਮੈ ਜਾਈ ਤਾ ਕੰਤ ਸਮਾਈ ਤਉ ਕਾਮਣਿ ਪਿਆਰੇ ਨਵ ਨਿਧਿ ਪਾਈ ॥੬॥
  Ha▫umai jā▫ī ṯā kanṯ samā▫ī. Ŧa▫o kāmaṇ pi▫āre nav niḏẖ pā▫ī. ||6||


  If she effaces her ego then merges she in her spouse, and then alone can the bride obtain the nine treasures of her Beloved.


  ਜਾਈ = ਜਾਵੇ, ਦੂਰ ਹੋਵੇ। ਕੰਤ = ਹੇ ਕੰਤ! ਤਉ = ਤਦੋਂ। ਪਿਆਰੇ = ਹੇ ਪਿਆਰੇ! ਨਉਨਿਧਿ = ਨੌ ਖ਼ਜ਼ਾਨੇ।੬।

  ਹੇ ਕੰਤ ਪ੍ਰਭੂ! ਜਦੋਂ ਹਉਮੈ ਦੂਰ ਹੋਵੇ ਤਦੋਂ ਹੀ (ਤੇਰੇ ਚਰਨਾਂ ਵਿਚ) ਲੀਨਤਾ ਹੋ ਸਕਦੀ ਹੈ, ਤਦੋਂ ਹੀ, ਹੇ ਪਿਆਰੇ! ਜੀਵ-ਇਸਤ੍ਰੀ ਤੈਨੂੰ-ਨੌ ਖ਼ਜ਼ਾਨਿਆਂ ਦੇ ਸੋਮੇ ਨੂੰ-ਮਿਲ ਸਕਦੀ ਹੈ।੬।

  ਅਨਿਕ ਜਨਮ ਬਿਛੁਰਤ ਦੁਖੁ ਪਾਇਆ ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ ॥੭॥
  Anik janam bicẖẖuraṯ ḏukẖ pā▫i▫ā. Kar gėh leho parīṯam parabẖ rā▫i▫ā. ||7||


  Separating from Thee, since many births, I have terribly suffered. Now hold Thou my hand, O my sovereign Beloved Lord.


  ਕਰੁ = ਹੱਥ। ਗਹਿ ਲੇਹੁ = ਫੜ ਲਵੋ।੭।

  ਹੇ ਪ੍ਰਭੂ ਰਾਇ! ਹੇ ਪ੍ਰੀਤਮ! ਤੈਥੋਂ ਵਿਛੁੜ ਕੇ ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਮੈਂ ਦੁੱਖ ਸਹਾਰਿਆ ਹੈ, ਹੁਣ ਤੂੰ ਮੇਰਾ ਹੱਥ ਫੜ ਲੈ।੭।

  ਭਣਤਿ ਨਾਨਕੁ ਸਹੁ ਹੈ ਭੀ ਹੋਸੀ ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥
  Bẖaṇaṯ Nānak saho hai bẖī hosī. Jai bẖāvai pi▫ārā ṯai rāvesī. ||8||1||


  Says Nanak the spouse is and shall also be. Whomsoever the Beloved Loves; Her alone enjoys He.


  ਭਣਤਿ = ਬੇਨਤੀ ਕਰਦਾ ਹੈ। ਹੋਸੀ = (ਸਦਾ) ਰਹੇਗਾ। ਜੈ ਭਾਵੈ = ਜੋ ਤਿਸ ਭਾਵੈ, ਜੇਹੜੀ ਜੀਵ-ਇਸਤ੍ਰੀ ਉਸ ਨੂੰ ਚੰਗੀ ਲੱਗਦੀ ਹੈ। ਤੇ = ਉਸ ਨੂੰ।੮।

  ਨਾਨਕ ਬੇਨਤੀ ਕਰਦਾ ਹੈ-ਖਸਮ-ਪ੍ਰਭੂ (ਸਚ-ਮੁਚ ਮੌਜੂਦ) ਹੈ, ਸਦਾ ਹੀ ਰਹੇਗਾ। ਜੇਹੜੀ ਜੀਵ-ਇਸਤ੍ਰੀ ਉਸ ਨੂੰ ਭਾਉਂਦੀ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।੮।੧।


  Ang. 750
  http://sikhroots.com/zina/Keertani ... Mere Pyaaria/Sabh Avgan Main Gun.mp3?l=8&m=1
   
Since you're here... we have a small favor to ask...     Become a Supporter      ::     Make a Contribution     


Share This Page