aad ji,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !!
The answer which i sent to him, the copy is posted here for further use to answer some more ignorant persons in future also and for considerations of all visitors. I request more suggestions / Gurbani quotients in this regard. In the end, i sent the translation sent by you also at his website of so called Jagat Guru Rampal.
Supreme God Kabir Ji gave Satnaam to Guru Nanak Dev Ji and showed him Satlok (Sachkhand)
Evidence in Shri Guru Granth Sahib.
ਸ਼੍ਰੀਮਾਨ ਜੀ, ਤੁਸੀਂ ਲਿਖਿਆ ਹੈ ਕਿ ਸੰਤ ਕਬੀਰ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਸਨ ਅਤੇ ਗੁਰੂ ਗਰੰਥ ਸਾਹਿਬ ਜੀ ਦੀ ਰਚਨਾ ਵਿਚੋਂ ਕੁਛ ਗੁਰਬਾਣੀ ਦੀਆਂ ਤੁਕਾਂ ਦੇ ਅਰਥ ਕਰਕੇ ਤੁਸੀਂ ਇਹ ਸਾਬਿਤ ਕਰਨਾ ਚਾਹੁੰਦੇ ਹੋ!
੧)- ਸਬ ਤੋ ਪਹਿਲਾਂ ਤਾ ਮੈਂ ਹੋਰ ਕਿਸੇ ਬਹਸ ਚ ਨਾ ਪੈਂਦੇ ਹੋਏ ਤੁਹਾਨੂ ਸਿਖ ਧਰਮ ਦਾ ਇਕ
ਮੂਲ ਤਤ ਦਸਦਾ ਹਾਂ ਕਿ
ਸਿਖ ਧਰਮ ਕਿਸੇ ਵੀ ਦੇਹਧਾਰੀ ਗੁਰੂ ਨੂ ਪਰਮਾਤਮਾ ਨਹੀਂ ਮਨਦਾ ਅਤੇ ਮੂਲ ਮੰਤਰ ਖੁਦ ਇਸ ਗਲ / ਸਾਡੇ ਇਸ ਵਿਚਾਰ ਦੀ ਪੁਖ੍ਤਾ ਗਵਾਹੀ ਭਰਦਾ ਹੈ !
ਅਜੂਨੀ ਸੈਭੰ :- ਇਸ ਦਾ ਸਿਧਾ ਜਿਹਾ ਮਤਲਬ ਹੈ ਜੋ ਜੂਨੀਆਂ ਵਿਚ ਨਹੀਂ ਆਓਂਦਾ ਤੇ ਆਪਨੇ ਆਪ ਤੋ ਹੀ ਪੈਦਾ ਹੋਇਆ ਹੈ ਤੇ ਕਾਲ (ਜੀਵਨ-ਮਰਣ) ਤੋ ਰਹਿਤ ਹੈ ! ਹੁਣ ਇਸਨੂ ਵਿਸਤਾਰ ਵਿਚ ਵੇਖਿਏ :-
'ਅਜੂਨੀ ' ਸੰਸਕ੍ਰਿਤ ਦੇ 'ਅਯੋਨੀ' ਦਾ ਪੰਜਾਬੀ ਰੂਪ ਹੈ, ਜਿਸ ਦੇ ਇਹ ਅਰਥ ਕੀਤੇ ਜਾਂਦੇ ਹਨ: ਬਿਨਾ ਆਰੰਭ ਦੇ; ਬਿਨਾ ਸਰੋਤ ਦੇ; ਸਦੀਵੀ; ਬਿਨਾ ਗਰਭ ਜਾਂ ਕੁਖ ਦੇ ਜਨਮ ਲੈਣ ਵਾਲਾ ਆਦਿ !
'ਸੈਭੰ' ਸ੍ਵੈ-ਭੂ ਦਾ ਬਦਲਿਆ ਹੋਇਆ ਰੂਪ ਹੈ ! ਇਸ ਦਾ ਅਰਥ ਹੈ; ਆਪਣੇ ਆਪ ਪ੍ਰਕਾਸ਼ ਜਾਂ ਹੋਂਦ ਵਿਚ ਆਇਆ !
ਇਸ ਤੋ ਪਹਿਲਾ 'ਮੂਰਤਿ' ਤੋ ਵਜੂਦ ਜਾਂ ਹਸਤੀ ਦਾ ਜਿਹੜਾ ਭਾਵ ਉਪਜਦਾ ਹੈ, ਗੁਰੂ ਉਸਨੁ 'ਅਜੂਨੀ ' ਅਤੇ ; 'ਸ੍ਵੈਭੰ ' ਦੁਆਰਾ ਦ੍ਰਿੜ੍ਤਾ ਪ੍ਰਦਾਨ ਕਰਦੇ ਨੇ ! ਓਹ 'ਅਕਾਲ ਮੂਰਤਿ ' (ਪ੍ਰਭੁ) ਸ੍ਰਿਸ਼ਟੀ ਦੇ ਸਬ ਵਜੂਦਾਂ, ਸ਼ਕਲਾਂ-ਅਕਾਰਾਂ ਦਾ ਕਾਰਣ ਅਤੇ ਕਰਤਾ ਹੈ ਪਰ ਆਪਨੇ ਰੂਪਮਾਨ ਹੋਣ ਦਾ ਕਾਰਣ ਓਹ ਖੁਦ ਆਪ ਹੀ ਹੈ ! ਓਹਦੇ ਸਿਰਜੇ ਹੋਏ ਸਬ ਜੀਵ ਜਮਂਦੇ- ਮਰਦੇ ਹਨ, ਪਰ ਓਹ ਖੁਦ ਜਨਮ-ਮਰਣ ਵਿਚ ਨਹੀਂ ਆਓਂਦਾ ! ਓਹ ਜੂਨ ਰਹਿਤ ਹੈ ਅਤੇ ਓਹਨੇ ਖੁਦ ਵਜੂਦ ਧਾਰਨ ਕੀਤਾ ਹੈ !
ਇਸ ਵਾਸਤੇ ਤੁਹਾਡਾ ਇਹ ਕਹਿਣਾ ਕਿ ਕਬੀਰ ਜੀ ਆਦਿ ਪਰਮਾਤਮਾ ਸੀ, ਆਪਣੇ ਆਪ ਵਿਚ ਹੀ, ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਨਕਾਰੀ ਜਾਂਦੀ ਹੈ !
ਅਗੇ ਤੁਸੀਂ ਕਹਿੰਦੇ ਹੋ ਕਿ:-
ਤਿਲੰਗ ਮਹੱਲਾ ਪਹਿਲਾ - ਘਰ-੪, ਅੰਗ-੨੫.
ਤੂੰ ਦਰੀਆਓ ਦਾਨਾ ਬੀਨਾ ਮੈਂ ਮਛਲੀ ਕਿਸੇ ਅੰਤ ਲਹਾ !!
ਜਹ ਜਹ ਦੇਖਾ ਤਹ ਤਹ ਤੂ ਹੈ ਤੁਝਸੇ ਨਿਕਸ ਫੁਟ ਮਰਾ !!
ਨ ਜਾਣਾ ਮੇਉ ਨ ਜਾਣਾ ਜਾਲੀ ! ਜਾ ਦੁਖ ਲਾਗੈ ਤਾ ਤੁਝੇ ਸਮਾਲੀ !!ਰਹਾਓ!!
ਇਹ ਵਾਕ ਕਿਤੇ ਵੀ ਇਹ ਨਹੀਂ ਦਸਦਾ ਕਿ ਗੁਰੂ ਸਾਹਿਬਾਨ ਦੀ ਕਿਤੇ ਕਬੀਰ ਸਾਹਿਬ ਜੀ ਨਾਲ ਗਲ ਹੋਈ ਵੀ ਹੈ?
ਕਰਿ ਕਿਰਪਾ ਮੇਰਾ ਚਿਤਿ ਲਾਇਆ !! ਸਤਿਗੁਰੁ ਮੋ ਕਓ ਏਕ ਬੁਝਾਇਆ !! ਅੰਗ ੨੨੩ !!
ਕਹੈ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ !!
ਜੈਸਾ ਤੂ ਤੈਸਾ ਤੂਹੀ ਕਿਆ ਉਪਮਾ ਦੀਜੈ !! ਅੰਗ ੮੫੮ !!
ਗੁਰੂ ਨਾਨਕ ਸਾਹਿਬ ਉਸ ਇਕ ਦੀ ਮਹਿਮਾ ਕਰਦੇ ਹੋਇ ਕਹਿੰਦੇ ਹਨ;
ਦਸ ਦਿਸ ਖੋਜਤ ਮੈਂ ਫਿਰਓ ਜਤ ਦੇਖਓ ਤਤ ਸੋਏ !!
ਮਨ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ !! ਅੰਗ ੨੯੮ !!
ਅਸਤਿ ਏਕ ਦੀਗਰ ਕੁਈ !! ਏਕ ਤੂਈ !! ਏਕ ਤੂਈ !!
ਨਾਨਕ ਜਹ ਜਹ ਮੈਂ ਫਿਰਓ ਤਹ ਤਹ ਸਾਚਾ ਸੋਇ !!
ਜਹ ਦੇਖਾ ਤਹ ਏਕ ਹੈ ਗੁਰਮੁਖ ਪਰਗਟ ਹੋਇ !! ਅੰਗ ੧੪੧੩ !!
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ !!
ਆਪੇ ਹੋਵੇ ਚੋਲੜਾ ਆਪੇ ਸੇਜ ਭਤਾਰੁ !!
ਰੰਗ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰੁ !!
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲ !! ਅੰਗ ੨੩ !!
ਆਪ ਕਹਿੰਦੇ ਹਨ ਕਿ ਜਿਸ ਵਿਚ ਰਸ ਹੈ ਓਹ ਵੀ, ਰਸ ਵੀ ਅਤੇ ਰਸ ਮਾਨਣ ਵਾਲਾ ਵੀ ਓਹ ਆਪ ਹੈ ! ਇਸਤਰੀ ਵੀ ਓਹੀ ਹੈ, ਸੇਜ ਵੀ ਓਹੀ ਹੈ ਅਤੇ ਪਤੀ ਵੀ ਓਹੀ ਹੈ ! ਓਹ ਰੰਗ ਰੱਤਾ ਸਾਹਿਬ ਹਰ ਥਾਂ ਭਰਪੂਰ ਹੈ ! ਮਛੀ ਫਰਣ ਵਾਲਾ, ਅਤੇ ਮਾਛੀ ਵੀ ਓਹੀ ਹੈ, ਮਛੀ ਵੀ ਓਹੀ ਹੈ, ਪਾਣੀ ਵੀ ਓਹੀ ਹੈ, ਅਤੇ ਜਾਲ ਵੀ ਓਹੀ ਹੈ ! ਜਾਲ ਨੂ ਭਾਰਾ ਕਰਣ ਲਈ ਬਣਿਆ ਗਿਆ ਮਣਕਾ (ਮਣਕੜਾ) ਵੀ ਓਹੀ ਹੈ ਅਤੇ ਮਛੀ ਦੇ ਪੇਟ ਵਿਚੋਂ ਨਿਕਲਣ ਵਾਲਾ ਲਾਲ ਰੰਗ ਦਾ ਰਤਨ ਵੀ ਓਹੀ ਹੈ ! ਓਹ ਇਕ ਪ੍ਰੀਤਮ ਹੀ ਅਨੇਕ ਰੰਗਾਂ ਵਿਚ ਪ੍ਰਗਟ ਹੋ ਰਿਹਾ ਹੈ !
ਹੁਣ ਤੁਸੀਂ ਦੱਸੋ ਕਿ ਤੁਹਾਡੀ ਕਹੀ ਗਲ ਨੂ ਸਚ ਜਾਣੀਏ ਜਾਂ ਇਥੇ ਕਹੀ ਹੋਈ ਗਲ ਨੂ ? ਜਦੋਂ ਕਿ ਇਸ ਸਬਦ ਨਾਲ ਭਾਵ ਰਖਦੇ ਹੋਇ ਅਨੇਕਾਂ ਸਬਦ ਗੁਰੂ ਗਰੰਥ ਸਾਹਿਬ ਜੀ ਵਿਚ ਮੌਜੂਦ ਹਨ ! ਤਿਲੰਗ ਰਾਗ ਵਿਚ ਉੱਚਾਰੇ ਗਏ ਸਬਦ ਦਾ ਭਾਵ ਵੀ ਇਹੋ ਹੀ ਹੈ !
ਤੁਹਾਡੀ ਜਾਣਕਾਰੀ ਲਈ ਇਕ ਗਲ ਹੋਰ ਕਰ ਲਈਏ, ਭਗਤ ਰਾਮਾਨੰਦ ਜੀ, ਕਬੀਰ ਜੀ ਦੇ ਗੁਰੂ ਸਨ -- ਕਿ ਕੀ ਤੁਹਾਡੇ ਪਰਮਾਤਮਾ ਨੂ ਵੀ ਗੁਰੂ ਦੀ ਲੋੜ ਪੈਂਦੀ ਹੈ ? ਓਹਨਾ ਦੇ ਅਗੋਂ ਗੁਰੂ ਸੀ- ਰਾਘਵਾਨੰਦ ਜੀ, ਜੋ ਰਾਮਾਨੁਜ ਸੰਪਰਦਾ ਤੋ ਸੀ ਤੇ ਜਨਮ ਤੋ ਤਮਿਲ ਬ੍ਰਾਹਮਣ ਸੀ ! ਜਿਹਨਾ ਬਾਰੇ ਕਿਹਾ ਜਾਂਦਾ ਹੈ ਕਿ ਓਹ ਇਕ ਦਰਖਤ ਤੋ ਜੰਮੇ ਸੀ/ ਜਾਂ ਦਰਖਤ ਹੇਠਾਂ ! ਇਸੇ ਲਈ ਰਾਮਾਨੰਦ ਜੀ ਨੂ ਮਨਣ ਵਾਲੇ ਓਸ ਦਰਖਤ ਨੂ ਹੀ ਮਾਂ ਕਰਕੇ ਪੁਜਦੇ ਹਨ ! ਓਹਨਾ ਦਿਨਾ ਵਿਚ ਲੋਕੀ ਕ੍ਰਿਸ਼ਨ ਦੀ ਭਗਤੀ ਵਿਚ ਜਿਆਦਾ ਰੰਮੇ ਹੋਇ ਸੀ, ਇਸ ਲਈ ਓਹਨਾ ਭਗਤੀ ਨੂ ਇਕ ਨਵਾਂ ਰੰਗ ਦਿੱਤਾ ਤੇ ਰਾਮ ਭਗਤੀ ਸ਼ੁਰੂ ਕੀਤੀ !
ਗੁਰੂ ਗਰੰਥ ਸਾਹਿਬ ਜੀ ਵਿਚ ਦੋ ਸਬਦ ਭਗਤ ਰਾਮਾਨੰਦੁ ਜੀ ਦੇ ਦਰਜ਼ ਹਨ !
ਕਤ ਜਾਈਐ ਰੇ ਘਰ ਲਾਗੋ ਰੰਗੁ ਮੇਰਾ ਚਿਤ ਨ ਚਲਾਏ ਮਨੁ ਭਇਓ ਪੰਗੁ !!ਰਹਾਓ!! ਅੰਗ ੧੧੯੫, ਅਤੇ ਰਾਮ ਭਗਤ ਰਾਮਾਨੰਦੁ ਜਾਨੇ ਪੂਰਨ
ਪਰਮਾਨੰਦੁ ਬਖਾਨੈ !! ਭਗਤ ਸੈਨ ਜੀ ਅੰਗ ੬੯੫ !!
ਓਹਨਾ ਤੋ ਬਾਅਦ, ਓਹਨਾ ਦੇ ਬਾਰਾਂ ਚੇਲਿਆਂ ਨੇ ਭਗਤੀ ਲਹਿਰ ਨੂ ਅਗੇ ਤੋਰਿਆ ! ਇਹਨਾ ਚੇਲਿਆਂ ਵਿਚੋਂ ਚਾਰ ਚੇਲਿਆਂ ਦੀ ਬਾਣੀ ਨੂ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ਼ ਕਰਕੇ ਸਨਮਾਨ ਬਖਸ਼ਿਆ ਗਿਆ !
ਭਗਤ ਪੀਪਾ ਜੀ, ਭਗਤ ਰਵਿਦਾਸ ਜੀ, ਭਗਤ ਸੈਨ ਜੀ ਅਤੇ ਭਗਤ ਕਬੀਰ ਜੀ !
ਕੀ ਤੁਹਾਡਾ ਮਤਲਬ ਹੈ ਕਿ ਭਗਤ ਰਾਮਾਨਾਦ ਜੀ ਅਤੇ ਓਹਨਾ ਦੇ ਹੋਰ ਕਿਸੇ ਚੇਲੇ ਨੂ ਇਹ ਸੋਝੀ ਜਾਂ ਗਿਆਨ ਪ੍ਰਾਪਤੀ ਨਹੀਂ ਹੋਈ ਕਿ ਕਬੀਰ ਜੀ ਓਹਨਾ ਦੇ ਪਰਮਾਤਮਾ ਸੀ ?
ਤੁਹਾਨੂ ਬੜੀ ਬਖਸ਼ਿਸ਼ ਹੋਈ ਜੋ ਤੁਹਾਨੂ ਗਿਆਨ ਹੋ ਗਿਆ ਅਤੇ ਓਹ ਮੂਰਖ ਸੀ ਜਿਹੜੇ ਇਸ ਗਿਆਨ ਤੋ ਵਾਂਝੇ ਰਹਿ ਗਏ !
ਗੁਰੂ ਨਾਨਕ ਸਚੇ ਪਾਤਸ਼ਾਹ ਜੀ ਤਾ ਆਪ ਹੀ ਜਗਤ ਗੁਰੂ ਸਨ ! ਓਹਨਾ ਨੇ ਕੋਈ ਗੁਰੂ ਨਹੀਂ ਧਾਰਿਆ, ਓਹ ਤਾ ਆਪ ਹੀ ਇਸ ਜਗ ਦਾ ਹਨੇਰਾ ਦੂਰ ਕਰਨ ਲਈ ਅਤੇ, ਗਿਆਨ ਦਾ ਚਾਨਣ ਇਸ ਦੁਨਿਆ ਨੂ ਦੇਣ ਲਈ ਆਏ ਸੀ ! ਯਥਾ:-
"ਸਤਿਗੁਰੁ ਨਾਨਕ ਪ੍ਰਗਟਿਆ ਮਿਤੀ ਧੁੰਦ ਜਗ ਚਾਨਣ ਹੋਆ !!
ਜਿਓਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਬਲੋਆ !!
ਜਦੋਂ ਸਿਧਾਂ ਨੇ ਕੈਲਾਸ਼ ਪਰਬਤ ਤੇ ਗੁਰੂ ਨਾਨਕ ਦੇਵ ਜੀ ਤੋ ਪੁਛਿਆ;
ਕਵਣ ਮੂਲ ਕਵਣ ਮਤਿ ਵੇਲਾ !!
ਤੇਰਾ ਕਵਣ ਗੁਰੂ ਜਿਸ ਕਾ ਤੂ ਚੇਲਾ !!
ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਿ;
ਪਵਨ ਅਰੰਭ ਸਤਿਗੁਰੁ ਮਤਿ ਵੇਲਾ !!
ਸਬਦ ਗੁਰੂ ਸੁਰਤਿ ਧੁਨ ਚੇਲਾ !!
ਇਸ ਦਾ ਮਤਲਬ ਇਹ ਹੋਇਆ ਹੈ ਕਿ ਇਨਸਾਨ ਨੂ ਆਪਣੀ ਸੂਰਤ ਨੂ ਸ਼ਬਦ ਗੁਰੂ; ਜੋ ਪ੍ਰਭੁ ਦੀ ਜੋਤ ਉਸਦੇ ਅੰਦਰ ਵਰਤ ਰਹੀ ਹੈ, ਉਸ ਦਾ ਚੇਲਾ ਅਥਵਾ ਸਿਖ ਬਨਣਾ ਚਾਹਿਦਾ ਹੈ !! ਗੁਰੂ ਨਾਨਕ ਦੇਵ ਜੀ ਜਦੋਂ ਦੇਹ ਵਿਚ ਵਿਚਰਦੇ ਸਨ ਤਾਂ ਉਪਦੇਸ ਸ਼ਬਦ ਗੁਰੂ (ਅਕਾਲ ਪੁਰਖ) ਜੋ ਓਹਨਾ ਦੇ ਸ਼ਰੀਰ ਵਿਚ ਪਰਗਟ ਸੀ, ਉਸ ਦਾ ਹੀ ਦਿੰਦੇ ਸੀ ਇਸੇ ਤਰਾਂ ਜਦੋਂ ਆਪਨੇ ਅਨਿਨ ਸਿਖ, ਬਾਬਾ ਲਹਿਣਾ ਜੀ ਨੂ ਆਪਣੀ ਗੱਦੀ ਤੇ ਬਿਠਾ, ਪੰਜ ਪਰਕਰਮਾ ਕਰਕੇ ਮਥਾ ਟੇਕਿਆ, ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦੇ ਸਰੀਰ ਨੂ ਨਹੀਂ ਬਲਕਿ ਸ਼ਬਦ ਗੁਰੂ ਜਿਸ ਦਾ ਓਹ ਸਰੂਪ ਬਣ ਚੁਕੇ ਸਨ, ਨੂ ਮਥਾ ਟੇਕਿਆ ! ਇਹ ਦੁਨਿਆ ਵਿਚ ਪਹਿਲੀ ਵਾਰੀ ਹੋਇਆ ਸੀ ਕਿ ਕਿਸੇ ਅਵਤਾਰ ਜਾਂ ਪੈਗਮ੍ਬਰ ਨੇ ਆਪਨੇ ਮੁਰੀਦ ਅਥਵਾ ਚੇਲੇ (ਸਿਖ) ਅਗੇ ਸੀਸ ਝੁਕਾਇਆ ਹੋਵੇ ! ਇਸ ਦੇ ਅਰਥ ਹਨ ਕਿ ਓਹ ਸਿਖ (ਬਾਬਾ ਲਹਿਣਾ ਜੀ) ਆਪਨੇ ਸ਼ਰੀਰ ਤੋਂ ਉਪਰ ਉਠ ਕੇ ਸ਼ਬਦ ਗੁਰੂ ਦਾ ਹੀ ਸਰੂਪ ਅਥਵਾ ਅੰਗ ਬਣ ਚੁਕੇ ਸਨ !
ਗੁਰੂ ਗਰੰਥ ਸਾਹਿਬ ਜੀ ਤਾਂ ਗਿਆਨ ਦਾ ਸਮੰਦਰ ਨੇ, ਜਿਹਦਾ ਜਿਨੀ ਡੂੰਗੀ ਚੁਭੀ ਲਾਇਗਾ ਓਸ੍ਨੁ ਓਨੇ ਹੀ ਗਿਆਨ ਦੇ ਰਤਨ ਪਦਾਰਥ ਮਿਲਣਗੇ ਤੇ ਓਹ ਨਾਮ ਦਾ ਧਨੀ ਹੋਵੇਗਾ ! ਥੋੜਾ ਗਿਆਨ ਹਾਸਿਲ ਕਰਕੇ ਗਿਆਨੀ ਸਦਵਾਓਣਾ ਤੇ ਜਗਤਗੁਰੂ ਕਹਾਓਣਾ ਆਪਜੀ ਨੂ ਸ਼ੋਭਾ ਨਹੀਂ ਦਿੰਦਾ !
ਰਾਗ ਗਓੜੀ ਮਹੱਲਾ !! ੫ !!
ਹਮ ਧਨਵੰਤ ਭਾਗਠ ਸਚਿ ਨਾਇ !! ਹਰਿ ਗੁਣ ਗਾਇ ਸਹਜਿ ਸੁਭਾਇ !!ਰਹਾਓ !! ਪਿਓ ਦਾਦੇ ਕਾ ਖੋਲ ਡਿਠਾ ਖਜਾਨਾ !! ਤਾ ਮੇਰੇ ਮਨਿ ਭਇਆ ਨਿਧਾਨਾ !! ਰਤਨ ਲਾਲ ਜਾ ਕਾ ਕਛੁ ਨਾ ਮੋਲ !! ਭਰੇ ਭੰਡਾਰ ਅਖੁਟ ਅਤੋਲ !! ਖਾਵਹੁ ਖਰਚਹੂ ਰਲਿ ਮਿਲ ਭਾਈ !! ਤੋਟ ਨਾ ਆਵੈ ਵਧਦੋ ਜਾਈ !!ਕਹੁ ਨਾਨਕ ਜਿਸ ਮਸਤਿਕ ਲੇਖ ਲਿਖਾਇ !! ਸੋ ਏਤ ਖਜ਼ਾਨੇ ਲਇਆ ਰਲਾਇ !!
ਤੁਸੀਂ ਆਪਣੇ ਆਪ ਨੂ ਜਗਤ ਗੁਰੂ ਕਹਾਉਂਦੇ ਹੋ,ਗੁਰੂ ਨਾਨਕ ਸਚੇ ਪਾਤਸ਼ਾਹ ਜੀ ਦੀ ਬਰਾਬਰੀ ਕਰਦੇ ਹੋ ਤੇ ਗਿਆਨ ਦੀ ਸ਼ੇਖੀ ਬਘਾਰ੍ਦੇ ਹੋ, ਅਜੇ ਤਾ ਮੈਂ ਥੋੜਾ ਜਿਨਾ ਹੀ ਚਾਨਣ ਪਾਇਆ ਹੈ! ਗੁਰੂ ਜੀ ਦੀ ਕਿਰਪਾ ਨਾਲ ਮੈਂ ਤੁਹਾਡੇ ਹਰ ਇਕ ਸਵਾਲ ਦਾ ਜਵਾਬ ਦੇਵਾਂਗਾ, ਤੁਸੀਂ ਗੁਰੂ ਦੇ ਸਿਖਾਂ ਦਾ ਹਿਰਦਾ ਛਲਣੀ ਕੀਤਾ ਹੈ ! ਇਸ ਲਈ ਤੁਹਾਡੇ ਮਨ ਵਿਚ ਦੇ ਹਨੇਰੇ ਨੂ ਦੂਰ ਕਰਨਾ ਸਾਡਾ ਫ਼ਰਜ਼ ਹੈ ! ਰੋਸ ਵੀ ਹੈ ਪਰ ਸਬਰ ਹੈ ਕਿਓਂਕਿ ਗੁਰੂ ਸਾਹਿਬ ਦੇ ਹੁਕਮ ਨਾਲ , "ਰੋਸ ਨਾ ਕੀਜੈ ਉੱਤਰ ਦੀਜੈ ...... " ਅਸੀਂ ਤੁਹਾਨੂ ਜਵਾਬ ਆਪਣੀ ਸਮਰਥਾ ਅਤੇ ਜੋ ਗਿਆਨ ਗੁਰੂ ਜੀ ਦੁਆਰਾ ਪ੍ਰਾਪਤ ਹੋਇਆ ਹੈ, ਅਸੀਂ ਤੁਹਾਨੂ ਦੇਵਾਂਗੇ !
ਜੋ ਉਪਦੇਸ ਗੁਰੂ ਜੀ ਨੇ ਦਿੱਤਾ; ਤੁਹਾਨੂ ਜਗਤ ਗੁਰੂ ਨੂ, ਪਹਿਲਾਂ ਓਹ ਸੁਣ ਲਵੋ;
ਗੁਰੁ ਪੀਰੁ ਸਦਾਏ ਮੰਗਣ ਜਾਇ !! ਤਾ ਕੇ ਮੂਲ ਨ ਲ੍ਗੀਏ ਪਾਇ !!
ਘਾਲ ਖਾਇ ਕਿਛੁ ਹਥਹੁ ਦੇਇ !! ਨਾਨਕ ਰਾਹੁ ਪਛਾਨੈ ਸੋਇ !! ਅੰਗ ੧੨੪੫ !!
ਆਪ ਸਾਵਧਾਨ ਕਰਦੇ ਹਨ ਕੀ ਜਿਹੜਾ ਵਿਅਕਤੀ ਗੁਰੂ-ਪੀਰ ਹੋਣ ਦਾ ਦਾਹਵਾ ਕਰਦਾ ਹੈ ਪਰ ਆਪਣੇ ਗੁਜਾਰੇ ਲਈ ਸਿਖਾਂ-ਸੇਵਕਾਂ ਦੀ ਮਾਇਆ ਉਤੇ ਨਿਰਭਰ ਹੈ, ਅਜਿਹੇ ਵਿਅਕਤੀ ਦੇ ਪੈਰਾਂ ਉਤੇ ਭੁਲ ਕੇ ਵੀ ਮਥਾ ਨਹੀਂ ਟੇਕਣਾ ਚਾਹੀਦਾ ! ਪੂਰਾ ਗੁਰੂ ਹਕ਼-ਹਲਾਲ ਦੀ ਕਮਾਈ ਉਤੇ ਗੁਜਰ ਕਰਦਾ ਹੋਇਆ ਨਾ ਕੇਵਲ ਸਾਧ-ਸੰਗਤ ਦੀ ਮੁਫਤ ਸੇਵਾ ਕਰਦਾ ਹੈ, ਸਗੋਂ ਓਹ ਆਪਣੀ ਕਮਾਈ ਵੀ ਸੰਗਤ ਨਾਲ ਵੰਡ ਕੇ ਛਕਦਾ ਹੈ !
ਆਦਿ ਗੁਰਏ ਨਮਹ !! ਜੁਗਾਦਿ ਗੁਰਏ ਨਮਹ !!
ਸਤਿਗੁਰਏ ਨਮਹ !! ਸ੍ਰੀ ਗੁਰਦੇਵਏ ਨਮਹ !! ਅੰਗ ੨੬੨ !!
ਸ੍ਰਿਸ਼ਟੀ ਦੇ ਆਰੰਭ ਤੋਂ ਪਹਿਲੋਂ ਮੌਜੂਦ, ਆਦਿ ਗੁਰੂ ਨੂ ਨਮਸ੍ਕਾਰ ਹੈ; ਜੁਗਾਂ ਦੇ ਆਦਿ ਦੇ ਆਦਿ ਗੁਰੂ ਨੂ ਨਮਸ੍ਕਾਰ ਹੈ; ਸੰਸਾਰ ਵਿਚ ਸਤਿਗੁਰੁ ਦ ਰੂਪ ਧਾਰਨ ਕਰਕੇ ਆਏ ਪ੍ਰਭੁ ਨੂ ਨਮਸ੍ਕਾਰ ਹੈ; ਮੇਰਾ ਆਪਨੇ ਸ੍ਰੀ ਗੁਰਦੇਵ ਨੂ ਨਮਸਕਾਰ ਹੈ ! ਗੁਰੂ ਸਾਹਿਬ ਆਪਣੇ ਸਤਿਗਰੂ ਨੂ 'ਸ੍ਰੀ ਗੁਰਦੇਵਏ' ਕਹਿੰਦੇ ਹਨ ! ਆਪ ਦੇ ਕਥਨ ਵਿਚ ਆਪਨੇ ਸਤਗੁਰੁ ਦੇ ਪ੍ਰਤੀ ਜੋ ਪ੍ਰੇਮ ਅਤੇ ਸਤਿਕਾਰ ਭਰਿਆ ਹੋਇਆ ਹੈ, ਓਹ ਆਪਣੀ ਮਿਸਾਲ ਆਪ ਹੈ !
ਗੁਰੂ ਅਰਜਨ ਦੇਵ ਜੀ ਕਹਿੰਦੇ ਹਨ,
' ਹਰਿ ਜੀਓ ਨਾਮ ਪਰਿਓ ਰਾਮਦਾਸੁ !!
ਓਹ ਹਰਿ, ਰਾਮ ਦਸ ਨਾਮ ਰਖਾ ਕੇ ਗੁਪਤ ਤੋ ਪਰਗਟ ਹੋ ਗਿਆ ਹੈ, ਨਿਰਾਕਾਰ ਤੋ ਸਾਕਾਰ ਬਣ ਗਿਆ ਹੈ !
ਗੁਰੂ ਨਾਨਕ ਦੇਵ ਜੀ ਦਾ ਕਥਨ ਹੈ,
" ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ !!" ਅੰਗ ੧੨੭੯ !!
ਓਹ ਆਦਿ ਕਰਤਾ ਆਪਨੇ ਆਪ ਨੂ ਸਬਦ ਰੂਪ ਵਿਚ ਸਮੋ ਕੇ ਜੀਵਾਤਮਾ ਨੂ ਆਪਨੇ ਨਾਲ ਜੋੜਨ ਦਾ ਕਾਰਜ ਕਰਦਾ ਹੈ !!
ਗੁਰੂ ਨਾਨਕ ਸਾਹਿਬ 'ਆਸਾ ਦੀ ਵਾਰ' ਦੀ ਪਹਿਲੀ ਪਉੜੀ ਵਿਚ ਕਹਿੰਦੇ ਹਨ,
"ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਓ !!" ਓਸ ਪਰਮਾਤਮਾ ਨੇ ਆਪਣੀ ਅਤੇ ਨਾਮ ਦੀ ਸਿਰਜਨਾ ਖੁਦ ਕੀਤੀ ਹੈ !
ਸਿਧ ਗੋਸ਼ਟ ਵਿਚ ਸਿਧ ਪ੍ਰਸ਼ਨ ਕਰਦੇ ਹਨ ਕੀ ਸੰਸਾਰ ਤੋੰ ਪਾਰ ਉਤਾਰੇ ਦਾ ਕੀ ਸਾਧਨ ਹੈ ?
ਗੁਰੂ ਨਾਨਕ ਸਾਹਿਬ ਉੱਤਰ ਦਿੰਦੇ ਹਨ;
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੇ ਸਾਣੈ !!
ਸੁਰਤਿ ਸਬਦ ਭਵ ਸਾਗਰ ਤਰਿਏ ਨਾਨਕ ਨਾਮ ਵਖਾਣੈ !!
ਆਪ ਸਮ੍ਝਾਓਨ੍ਦੇ ਹਨ ਕੀ ਜਿਸ ਤਰਾਂ ਕਮਲ ਪਾਣੀ ਵਿਚ ਰਹਿੰਦਾ ਹੋਇਆ ਵੀ ਓਸ ਨਿਰ੍ਲੇਪ ਰਹਿੰਦਾ ਹੈ, ਜਿਸ ਤਰਾਂ ਮੁਰਗਾਬੀ ਪਾਣੀ ਵਿਚ ਰਹਿੰਦੀ ਹੈ, ਪਰ ਉਸ ਦੇ ਖੰਬ ਪਾਣੀ ਵਿਚ ਨਹੀਂ ਭਿਜ੍ਦੇ, ਉਸੇ ਤਰਾਂ ਜੋ ਲੋਕ ਪਰਮੇਸਰ ਦੇ ਸਬਦ ਜਾਂ ਨਾਮ ਨਾਲ ਲਿਵ ਜੋੜ ਲੈਂਦੇ ਹਨ, ਓਹ ਓਸ ਮਾਇਆਵੀ ਸੰਸਾਰ ਵਿਚ ਰਹਿੰਦੇ ਹੋਈ ਵੀ ਇਸ ਦੀਆਂ ਮੈਲਾਂ ਤੋ ਬਚੇ ਰਹਿੰਦੇ ਹਨ ਅਤੇ ਸਹਿਜੇ ਹੀ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ !
ਅੰਤ ਵਿਚ ਇਕ ਗਲ ਹੋਰ ਲਿਖ ਕੇ ਅੰਤ ਕਰਦਾ ਹਾਂ, ਕੀ ਗੁਰੂ ਸਾਹਿਬ ਨੇ ਕੀਤੇ ਵੀ ਕਿਸੇ ਮਨੁਖ ਨੂ ਆਪਣਾ ਗੁਰੂ ਨਹੀਂ ਦਸਿਆ ! ਕੀ ਤੁਹਾਡਾ ਮਤਲਬ ਹੈ ਕਿ ਗੁਰੂ ਨਾਨਕ ਦੇਵ ਜੀ ਕ੍ਰਿਤਘਨ ਸੀ ਜੋ ਆਪਨੇ ਗੁਰੂ ਦਾ ਨਾਮ ਨਹੀਂ ਸੀ ਦਸਣਾ ਚਾਹੁੰਦੇ? ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਤਾਂ ਓਸ ਵੇਲੇ ਸੰਤ ਕਬੀਰ ਜੀ ਦੀ ਉਮਰ ੭੧ ਸਾਲ ਦੀ ਸੀ (੧੩੯੮ ਵਿਚ ਭਗਤ ਕਬੀਰ ਜੀ ਦਾ ਜਨਮ ਹੋਇਆ ਅਤੇ ੧੫੧੮ ਤਕ ਓਹ ਰਹੇ) ਜੇਕਰ ਤੁਹਾਡੇ ਮੁਤਾਬਕ ਗੁਰੂ ਨਾਨਕ ਦੇਵ ਜੀ ਨੂ ਤੁਹਾਡੇ ਕਬੀਰ ਸਾਹਿਬ ਕਰਤਾਰਪੁਰ ਮਿਲੇ ਸੀ ਤਾਂ ਗੁਰੂ ਨਾਨਕ ਦੇਵ ਜੀ ਦੀ ਉਮਰ ਘਟੋਂ-ਘਟ ੨੦ ਵਰੀਆਂ ਦੀ ਤੇ ਹੋਣੀ, ਤਾਂ ਕੀ ਕਬੀਰ ਜੀ ੯੦ ਸਾਲ ਦੀ ਅਵਸਥਾ ਦੇ ਬਿਰਧ ਹੋ ਕੇ, ਪੰਜਾਬ ਕਿਸੇ ਯਾਤਰਾ ਜਾ ਤੀਰਥ ਤੇ ਆਏ ਸੀ ਜੋ ਓਹਨਾ ਸਮਾ ਪਾਕੇ ਗੁਰੂ ਨਾਨਕ ਦੇਵ ਜੀ ਨਾਲ ਭੇਂਟ ਕੀਤੀ ! ਇਹ ਕਿਨੀ ਹਾਸੋ - ਹੀਣੀ ਗਲ ਹੈ ? ਜੇਕਰ ਤੁਸੀਂ ਕਹਿੰਦੇ ਕਿ ਕਾਸ਼ੀ (ਬਨਾਰਸ) ਵਿਚ ਦੋਹਾਂ ਦੀ ਮੁਲਾਕਾਤ ਹੋਈ ਤਾਂ ਵੀ ਸਵਾਲ ਉਠਦਾ ਹੈ ਕਿ ਕਬੀਰ ਜੀ ਨੇ ਤਾਂ ਆਪਣੀ ਬਿਰਧ ਅਵਸਥਾ ਤੋ ਪਹਿਲਾਂ ਹੀ ਕਾਸ਼ੀ ਛਡ ਕੇ ਮਗਹਰ ਵਾਸ ਕਰ ਲਿਆ ਸੀ ਤਾ ਕਾਸ਼ੀ ਚ ਵੀ ਮੁਲਾਕਾਤ ਦਾ ਕੋਈ ਪ੍ਰਮਾਣ ਨਹੀਂ ਮਿਲ ਸਕਦਾ? ਫਿਰ ਵੀ ਇਕ ਗਲ ਸਪਸ਼ਟ ਹੈ ਕਿ ਜੇਕਰ ਕਦੀ ਦੋਹਾਂ ਦੀ ਮੁਲਾਕਾਤ ਹੋਈ ਵੀ ਹੋਣੀ ਤਾਂ ਕਬੀਰ ਜੀ ਦੀ ਉਮਰ ੧੦੦ ਸਾਲ ਤੋ ਉਪਰ ਦੀ ਰਹੀ ਹੋਣੀ ਤੇ ਕਿਸੇ ਪਖੋਂ ਵੀ ਕਰਤਾਰਪੁਰ ਸਾਹਿਬ ਮਿਲਣ ਦੀ ਗਲ ਪ੍ਰਮਾਣਿਕ ਨਹੀਂ ਹੋ ਸਕਦੀ !
ਜੇਕਰ ਗੁਰੂ ਜੀ ਦੇ ਨਾਲ ਸੰਬਧਤ ਕਿਸੇ ਵੀ ਗਲ ਨੂ ਯਾਦਗਾਰੀ ਬਣਾਈ ਰਖਣ ਲਈ ਸਿੰਘ ਗੁਰਦਵਾਰੇ ਬਣਾ ਛਡਦੇ ਹਨ, ਤਾਂ ਕੀ ਓਹਨਾ ਸਿੰਘਾਂ ਨੇ ਕਬੀਰ ਜੀ ਦੇ ਨਾਲ ਹੋਈ ਮੁਲਾਕਾਤ ਦੀ ਕਿਤੇ ਕੋਈ ਯਾਦਗਾਰ ਕਿਓਂ ਨਾ ਬਣਾਈ ? ਸੋ ਚੇਤੇ ਰਖਣਾ ਝੂਠ ਦੇ ਪੈਰ ਨਹੀਂ ਹੁੰਦੇ !
ਜੇਕਰ ਗੁਰੂ ਨਾਨਕ ਦੇਵ ਜੀ ਦੀ ਕਦੀ ਮੁਲਾਕਾਤ, ਕਬੀਰ ਜੀ ਨਾਲ ਹੋਈ ਹੁੰਦੀ ਤਾਂ ਬਾਲਾ ਜੀ ਨੇ , ਜਦੋਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਗੁਰੂ ਅੰਗਦ ਦੇਵ ਜੀ (ਦੂਜੀ ਪਾਤਸ਼ਾਹੀ) ਨੂ ਸੁਣਾਈ ਸੀ ਤਾ ਓਹਨਾ ਕੋਈ ਵੀ ਹਵਾਲਾ ਕਬੀਰ ਸਾਹਿਬ ਨਾਲ ਮੁਲਾਕਾਤ ਦਾ ਕਿਓਂ ਨਹੀਂ ਦਿੱਤਾ ਤੇ ਨਾ ਹੀ ਕੋਈ ਸਾਖੀ ਸੁਣਾਈ ? ਕਿ ਤੁਸੀਂ ਬਾਲਾ ਜੀ ਦੀ ਜਨਮ ਸਾਖੀ ਨੂ ਝੁਠਲਾ ਸਕਦੇ ਹੋ? ਫਿਰ ਕਬੀਰ ਜੀ ਦੇ ਹੋਰ ਗੁਰ-ਭਾਈਆਂ ਨੂ ਅਤੇ ਓਹਨਾ ਦੇ ਗੁਰੂ ਨੂ ਕਿਓਂ ਨਹੀਂ ਚਾਨਣ ਹੋਇਆ ! ਤੁਹਾਡੀ ਕੋਈ ਵੀ ਗਲ ਤਰਕ ਸੰਗਤ ਨਹੀਂ ਹੈ !
੧)-ਪਰਾਨ ਸੰਗਲੀ (ਪੰਜਾਬੀ ਲਿਪੀ ਵਿਚ) ਸੰਪਾਦਕ ਡਾਕਟਰ ਜਗਜੀਤ ਸਿੰਘ, ਖਾਨਪੁਰੀ ਪੁਬਲੀਕੇਸ਼ੰਸ ਬ੍ਯੂਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ! ਪ੍ਰਕਾਸ਼ਤ ਸਨ ੧੯੬੧, ਪੇਜ ਨ; ੩੯੯ ਤੋ, ਅਤੇ
੨)-ਕਬੀਰ ਸਾਗਰ, ਪੇਜ ਨ; ੧੫੮-੧੫੯,
ਇਹਨਾ ਕਿਤਾਬਾਂ ਤੋ ਅਸੀਂ ਕੀ ਲੈਣਾ - ਦੇਣਾ, ਸਾਨੂ ਸਾਡੇ ਗੁਰੂ ਤੀਜੀ ਪਾਤਸ਼ਾਹੀ ਜੀ, ਸ੍ਰੀ ਗੁਰੂ ਅਮਰਦਾਸ ਜੀ ਨੇ 'ਅਨੰਦੁ ਸਾਹਿਬ' ਵਿਚ ਸਿਖਾਂ ਨੂ ਉਪਦੇਸ ਦਿੰਦੇ ਕਿਹਾ ਹੈ, "
ਸਤਿਗੁਰੁ ਬਿਨਾ ਹੋਰ ਕਚੀ ਹੈ ਬਾਣੀ !! ਬਾਣੀ ਤ ਕਚੀ ਸਤਿਗੁਰੁ ਬਾਝਓ ਹੋਰ ਕਚੀ ਬਾਣੀ !! ਕਹਦੇ ਕਚੇ ਸੁਣਦੇ ਕਚੇ ਕੰਚੀ ਆਖ ਵਖਾਣੀ !! ਹਰਿ ਹਰਿ ਨਿਤ ਕਰਹ ਰਸਨਾ ਕਹਿਆ ਕਛੁ ਨ ਜਾਨੀ !! ਚਿਤੁ ਜਿਨ ਕਾ ਹਿਰਿ ਲਿਆ ਮਾਇਆ ਬੋਲਣ ਪਏ ਰਵਾਨੀ !! ਕਹੈ ਨਾਨਕ ਸਤਿਗੁਰੂ ਬਾਝਓ ਹੋਰ ਕਚੀ ਬਾਣੀ !! ਅਨੰਦੁ ਸਾਹਿਬ , ਪਉੜੀ ੨੪ !!
ਇਸ ਲਈ ਕੋਈ ਕੀ ਕਹਿੰਦਾ ਹੈ, ਸਾਨੂ ਕੀ ਲੈਣਾ ! ਜੇਕਰ ਤੁਹਾਡੇ ਕੋਲ ਹੋਰ ਕੋਈ ਪੁਖਤਾ ਪ੍ਰਮਾਣ ਹੀਂ ਹੋਵੇ, ਜਿਵੇਂ ਖੁਦ ਗੁਰੂ ਨਾਨਕ ਸਾਹਿਬ ਜੀ ਨੇ ਕੈਲਾਸ਼ ਪਰਬਤ ਤੇ ਸਿਧਾਂ ਨੂ ਉੱਤਰ ਦਿੱਤੇ ਸੀ, ਤਾ ਸਾਡੇ ਨਾਲ ਗਲ ਕਰੋ, ਐਵੇਂ ਝੂਠ ਬੋਲ ਬੋਲ ਕੇ ਇਕ ਅਡੋਲ ਸਚ ਨੂ ਝੂਠ ਬਨਾਓਣ ਦੀ ਕੋਝੀ ਕਸ਼ਿਸ਼ ਨਾ ਕਰੋ !
ਇਕ ਗਲ ਜਰੂਰ ਹੈ ਕਿ ਜਿਵੇਂ ਰਵਿਦਾਸ ਜੀ ਦੇ ਮਨਣ ਵਾਲੇ ਵੀ ਆਪਣੇ ਗੁਰੂ ਨੂ ਹੁਣ ਸਿਖ ਗੁਰੂਆਂ ਤੋ ਉਪਰ ਦਸਣ ਲਗ ਪਏ ਹਨ ਉਸੇ ਤਰਾਂ ਤੁਸੀਂ ਵੀ ਇਕ ਕੋਝੀ ਕੋਸ਼ਿਸ਼ ਕੀਤੀ ਹੈ ! ਸਿਖ ਗੁਰੂਆਂ ਤੋ ਪਹਿਲਾਂ ਕਿਸੇ ਧਰਮ ਨੇ ਨੀਵੀਆਂ ਜਾਤਾਂ ਨੂ ਕੋਈ ਉਚ ਸਥਾਨ ਨਹੀਂ ਸੀ ਦਿੱਤਾ ਤੇ ਨਾ ਹੀ ਕਿਸੇ ਧਰਮ ਗਰੰਥ ਵਿਚ ਕੋਈ ਇਜ੍ਜ਼ਤ, ਮਾਨ, ਸਨਮਾਨ ! ਹਾਂ ਲਤਾੜਿਆ ਜਰੂਰ ਹੈ ! ਸਿਖ ਗੁਰੂਆਂ ਨੇ,
"ਮਾਨਸ ਕੀ ਜਾਤਿ ਸਭੈ ਏਕੇ ਪਹਿਚਾਨਬੋ !!" ਕਰਕੇ ਸਨਮਾਨਿਆ ਅਤੇ ਹੁਣ ਤੁਸੀਂ ਹੀ ਹੋ ਜੋ ਸੋਚਦੇ ਹੋ ਕਿ ਜੇਕਰ ਕਿਤੇ ਤੁਹਾਡੀ ਵਖਰੀ ਹੋਂਦ ਬਣ ਜਾਇ ਤਾਂ ? ਪਤਾ ਨਹੀਂ ਤੁਹਾਡੇ ਕੀ ਸੁਪਨੇ ਨੇ, ਪਰ ਕੀ ਤੁਸੀਂ ਕਦੀ ਹਿੰਦੂ ਧਰਮ ਵਿਚ ਸਨਮਾਨੇ ਜਾ ਸਕਦੇ ਹੋ ? ਰਾਮ ਨੇ ਵੀ ਤਾਂ ਇਕ ਜੁਲਾਹੇ ਨੂ ਵੇਦ ਪਾਠ ਸੁਨ ਲੈਣ ਤੇ ਜਿੰਦਾ ਜਲਾ ਦਿੱਤਾ ਸੀ ! ਕੀ ਤੁਸੀਂ ਭੁਲ ਗਏ ਹੋ ? ਜੇ ਆਖੋ ਤਾਂ ਮੈਂ ਵੇਦ, ਪੁਰਾਨ, ਸਿਮਰਤੀਆਂ ਦੇ ਪ੍ਰਸੰਗ ਵੀ ਲਿਖ ਭੇਜਾਂ, ਸਾਇਦ ਕਿਤੇ ਰੁਸਨਾਈ ਲਭ ਜਾਵੇ !
ਇਹੋ ਗਲਤੀ ਰਵਿਦਾਸੀਏ ਕਰ ਰਹੇ ਨੇ ਤੇ ਇਹੋ ਤੁਸੀਂ ਕਰਣ ਚਲੇ ਹੋ, ਤੁਹਾਨੂ ਤਾਂ ਨਹੀਂ ਫ਼ਰਕ ਪੈਣ ਲਗਾ ਕਿਓਂਕਿ ਤੁਹਾਡੀ ਦੁਕਾਨ ਚਲ ਰਹੀ ਹੈ ਪਰ ਇਹ ਸੋਚੋ ਕਿ ਤੁਹਾਡੀਆਂ ਆਓਣ ਵਾਲੀਆਂ ਨਸਲਾਂ ਨੂ ਤੁਸੀਂ ਕੀ ਦੇ ਚਲੇ ਹੋ ? ਸਾਡੇ ਸਿਖ ਧਰਮ ਵਿਚੋਂ ਗੁਰਬਾਣੀ ਦੇ ਗਲਤ ਅਰਥ ਕਢ ਕੇ, ਗਲਤ ਵਿਆਖਿਆ ਕਰਕੇ ਤੁਸੀਂ ਕੁਝ ਸਿਧੇ-ਸਾਧੇ ਲੋਕਾਂ ਨੂ ਆਪਣੇ ਨਾਲ ਰਲਾ ਕੇ ਕੁਝ ਦਿਨ ਦੁਕਾਨਦਾਰੀ ਤਾਂ ਚਲਾ ਲਵੋਗੇ ਪਰ ਅੰਤ ਵਿਚ ਝੂਠੇ ਦਾ ਮੁੰਹ ਕਾਲਾ ਹੀ ਹੁੰਦਾ ਹੈ !
ਇਸ ਲਈ ਮੇਰੀ ਤੁਹਾਡੇ ਅਗੇ ਹਥ ਜੋੜ ਕੇ ਬਿਨਤੀ ਹੈ ਕਿ ਆਪਣੀ ਆਓਣ ਵਾਲੀ ਨਸਲਾਂ ਦਾ ਭਵਿਖ ਖਰਾਬ ਨਾ ਕਰੋ ! ਜੋ ਇਜ੍ਜ਼ਤ ਮਾਨ ਓਹਨਾ ਨੂ ਸਿਖ ਧਰਮ ਵਿਚ ਹਾਸਿਲ ਹੈ, ਓਹ ਰੁਤਬਾ ਕਿਤੇ ਹੋਰ ਨਹੀਂ ਲਭਣਾ ! ਪਰ ਫਿਰ ਵੀ ਜੇ ਤੁਸੀਂ ਨਹੀਂ ਮਨੇ ਤਾਂ ਤੁਹਾਡਾ ਹਾਲ ਵੀ ਸੰਤ ਪਰਮਾਨੰਦ ਵਾਲਾ ਹੀ ਹੋਣਾ, ਇਹ ਮੇਰੀ ਗਲ ਚੇਤੇ ਰਖਣਾ ਕਿਓਂਕਿ ਗੁਰੂਆਂ ਦਾ ਨਿਰਾਦਰ ਅਸੀਂ ਨਹੀਂ ਦੇਖ ਸਕਦੇ ਚਾਹੇ ਸਾਡਾ ਸਬ ਕੁਝ ਬਰਬਾਦ ਹੋ ਜਾਵੇ ! ਗੁਰੂ ਸਾਹਿਬ ਦਾ ਹੁਕਮ ਹੈ, "ਜੇ ਜੀਵੈ ਪਤਿ ਲਥੀ ਜਾਇ ਸਭੈ ਹਰਾਮ ਜੇਤਾ ਕਿਛੁ ਖਾਇ !!"
ਸੋ ਸਿਖ ਧਰਮ, ਸਿਖ ਗੁਰੂਆਂ ਦਾ ਨਿਰਾਦਰ ਨਾ ਕਰੋ ਤੇ ਫੁਟ ਦੇ ਬੀਜ ਨਾ ਪਾਓ !
ਆਪਣੀ ਵੇਬ ਸਾਇਟ ਤੋਂ ਇਹ ਝੂਠਾ ਲੇਖ ਮਿਟਾ ਦਿਓ, ਅਸੀਂ ਤੁਹਾਡੀ ਵੇਬ ਸਾਇਟ ਤਾ ਵੇਖਦੇ ਹੀ ਰਹਾਂਗੇ ! ਤੇ ਸਬ ਸਿਖਾਂ ਨੂ ਕਹਾਂਗੇ ਕਿ ਇਹ ਝੂਠ ਦੀ ਦੁਕਾਨ ਹੈ ਤੇ ਇਹ ਝੂਠ ਹੀ ਪਰ੍ਚਾਓੰਦੇ ! ਜੇਕਰ ਤੁਹਾਡੇ ਚ ਇਨਾ ਦਮ ਹੈ ਕਿ ਤੁਸੀਂ ਸਚੇ ਹੋ ਤਾ ਜਾਓ ਆਪਣੀ ਲਿਖਤ ਲੈ ਕੇ, ਤੇ ਪੂਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਓਥੇ ਦਸੋ ਆਪਣੀ ਫਿਲਾਸਫੀ, ਸਚ - ਝੂਠ ਦਾ ਨਿਬੇੜਾ ਓਥੇ ਹੋ ਜਾਵੇਗਾ !
ਵਾਹਿਗੁਰੂ ਜੀ ਤੁਹਾਨੂ ਸੁਮਤਿ ਬਖਸ਼ਣ !!
ਅੰਤ ਵਿਚ ਇਹ ਛੋਟੀ ਜੇਹੀ ਗਲ ਹੈ ਕਿ ਸਬ ਪਸਾਰਾ ਵਾਹਿਗੁਰੂ ਜੀ ਦਾ ਹੀ ਹੈ;
ਰਾਗ ਧਨਾਸਰੀ, ਆਰਤੀ ਵਿਚ ਗੁਰੂ ਨਾਨਕ ਸਾਹਿਬ ਕਹਿੰਦੇ ਹਨ
" ਗਗਨ ਮੇਂ ਥਾਲ ਰਵਿ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ !!
ਧੂਪ ਮਲ ਆਣਲੋ ਪਵਨ ਚਵਰੋ ਕਰੇ ਸਗਲ ਬਣ ਰਾਇ ਫੂਲੰਤ ਜੋਤੀ !! "
ਇਸ ਆਰਤੀ ਵਿਚ ਸਬ ਬ੍ਰਹਮ ਜਾਂ ਵਾਹਿਗੁਰੂ ਦਾ ਹੀ ਪਸਾਰਾ ਹੈ ਤੇ ਇਹ ਸਭਿ ਉਪਮਾ ਅਲੰਕਾਰ ਵਿਚ ਹੈ, ਤੇ ਪਸਾਰਾ ਕੌਣ ਬੁਣਦਾ ਹੈ, ਬੁਣਨ ਵਾਲਾ ਧਾਣਕ ਹੀ ਤਾ ਹੁੰਦਾ ! ਇਸ ਲਈ ਇਥੇ ਕਰਤਾਰ ਅਕਾਲ ਪੁਰਖ ਨੂ ਧਾਣਕ ਕਿਹਾ ਗਿਆ ਹੈ !
ਸਿਰੀਰਾਗ ਮਹਲਾ ੧ ਘਰ ੪ !! ਅੰਗ ੨੪, ਸਬਦ ੨੯ !!
ਏਕ ਸੁਆਨ ਦੁਇ ਸੁਆਨੀ ਨਾਲ !! ਭਲਕੇ ਭਉਕਹਿ ਸਦਾ ਬਇਆਲ !! ਕੂੜ ਛੁਰਾ ਮੁਠਾ ਮੁਰਦਾਰੁ !! ਧਾਣਕ ਰੂਪਿ ਰਹਾ ਕਰਤਾਰ !! ੧!! ਮੈਂ ਪਤਿ ਕੀ ਪੰਦਿ ਨ ਕਰਣੀ ਕੀ ਕਾਰ !! ਹਓ ਬਿਗੜੈ ਰੂਪਿ ਰਹਾ ਬਿਕਰਾਲ !! ਤੇਰਾ ਏਕ ਨਾਮੁ ਤਾਰੇ ਸੰਸਾਰ !! ਮੈਂ ਏਹਾ ਆਸ ਏਹੋ ਆਧਾਰ !! ੨ !!ਰਹਾਓ !! ਮੁਖੁ ਨਿੰਦਾ ਆਖਾ ਦਿਨ ਰਾਤਿ !! ਪਰ ਘਰ ਜੋਹੀ ਨੀਚ ਸਨਾਤਿ !! ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ !! ਧਾਣਕ ਰੂਪਿ ਰਹਾ ਕਰਤਾਰ !! ੩!! ਫਾਹੀ ਸੁਰਤਿ ਮਲੂਕੀ ਵੇਸੁ !! ਹਓ ਠਗਵਾੜਾ ਠਗੀ ਦੇਸੁ !! ਖਰਾ ਸਿਆਣਾ ਬਹੁਤਾ ਭਾਰ !! ਧਾਣਕ ਰੂਪਿ ਰਹਾ ਕਰਤਾਰ !!੪!! ਮੈਂ ਕੀਤਾ ਨ ਜਾਤਾ ਹਰਾਮਖੋਰ !! ਹਓ ਕਿਆ ਮੁਹੁ ਦੇਸਾ ਦੁਸਟੁ ਚੋਰੁ !! ਨਾਨਕ ਨੀਚੁ ਕਹੈ ਬੀਚਾਰੁ !! ਧਾਣਕ ਰੂਪਿ ਰਹਾ ਕਰਤਾਰ !!
ਇਸ ਤੋ ਅਲਾਵਾ ਮੈਂ ਆਪਣੇ ਤੋ ਬਹੁਤ ਸਿਆਨਿਆ, ਗਿਆਨੀਆਂ ਤੋ ਇਸ ਸਬਦ ਦੇ ਅਰਥ ਪੁਛੇ, ਜੋ ਓਹਨਾ ਦੱਸੇ-ਮੈਂ ਤੁਹਾਨੂ ਦਸਦਾ ਹਾਂ ਜੇ ਸ਼ੰਕਾ ਹੋਵੇ ਤਾ ਇਸ
http://www.sikhphilosophy.net/anti-sikh-activities/27429-kabir-and-guru-nanak-dev-ji.html#post115119 ਤੇ ਮੇਲ ਪੋਸਟ ਕਰ ਦੇਣਾ ਕਿਓਂਕਿ ਮੈਂ ਇਤਨਾ ਗਿਆਨੀ ਨਹੀ ਜੋ ਗੁਰਬਾਣੀ ਦੇ ਅਰਥ ਕਰ ਸਕਾਂ ਤੇ ਲੋਕਾਂ ਨੂ ਉਪਦੇਸ ਦੇ ਸਕਾਂ ! ਮੈਂ ਤਾ ਖੁਦ ਗਿਆਨ ਭਾਲਦਾ ਫਿਰਦਾਂ ! ਗੁਰੂ ਜੀ ਮੇਰੇ ਤੇ ਮਿਹਰ ਕਰਨ ਜੋ ਤੁਹਾਡੇ ਜਹੇ ਗੁਰੂ ਘਰ ਦੇ ਦੋਖੀਆਂ ਨੂ ਢੁਕਵਾਂ ਜਵਾਬ ਦੇ ਕੇ ਭੁਲਿਆਂ ਨੂ ਮਾਰਗ ਪਾਵਾਂ ਤੇ ਗੁਰੂ ਦੇ ਚਰਨੀ ਲਾਵਾਂ, ਸੋ ਅਗੋਂ ਤੋ ਕਿਰਪਾ ਕਰ ਕੇ ਮੇਲ ਇਸ URL ਤੇ ਭੇਜਣੀ ਜੀ ਜਿਸ ਨਾਲ ਤੁਹਾਡਾ ਸਾਹਮਣਾ ਪੰਥ ਦੇ ਵਿਦਵਾਨਾ ਨਾਲ ਹੋ ਸਕੇ !
ਇਕ ਗਲ ਤਾ ਬੜੇ ਦੁਖ ਨਾਲ ਕਹਿਣੀ ਪੈਂਦੀ ਹੈ ਕਿ
ਅਜਿਹੀਆਂ ਕੋਝੀਆਂ ਕਰਤੂਤਾਂ ਕਰਕੇ ਹੀ ਅਜ ਪੰਥ ਵਿਚ ਇਹ ਬਹਸ ਚਲ ਰਹੀ ਕਿ ਡੇਰੇਆਂ, ਤੇ ਹੋਰ ਓਹਨਾ ਸ੍ਥਾਨਾ ਤੋ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਵਾਪਸ ਲੈ ਲਿਆ ਜਾਵੇ ਕਿਓੰਜੋ ਓਹ ਗਲਤ ਅਰਥ ਕਰਕੇ ਲੋਕਾਂ ਨੂ ਭਰਮਾ ਤੋ ਕ੍ਡਣ ਦੀ ਥਾਂ ਫਿਰ ਤੋ ਭਰਮਾ ਤੋ ਵਹਿਮਾ ਚ ਪਾ ਰਹੇ ਨੇ ! ਸਿਖ ਸਮਾਜ ਵਿਚ ਫੁਟ ਪਾਕੇ ਸਿਖ ਧਰਮ ਨੂ ਹਿੰਦੂ ਗਦ੍ਰਾਓਨ ਦੀਆਂ ਕੋਝੀਆਂ ਚਲਾਕੀਆਂ ਵਰਤ ਰਹੇ ਨੇ, ਇਹੋ ਕੰਮ ਤੁਸੀਂ ਵੀ ਕਰਦੇ ਦਿਸਦੇ ਪਏ ਹੋ, ਸੋ ਕਿਰਪਾ ਕਰਕੇ ਇਹ ਸਬ ਝੂਠ ਦੀ ਦੁਕਾਨ ਬੰਦ ਕਰੋ ਤੇ ਗੁਰੂ ਅਗੇ ਅਰਦਾਸ ਕਰੋ ਕਿ ਗੁਰੂ ਜੀ ਮਿਹਰ ਕਰਨ ਅਤੇ ਤੁਹਾਨੂ ਵੀ ਸੁਮਤ ਬਖਸ਼ਣ ਅਤੇ ਸਿਧੇ ਰਾਹੇ ਪਾਓਣ ! ਜਿਸ ਨਾਲ ਕੌਮ ਵੀ ਚੜਦੀ ਕਲਾ ਵਲ ਜਾ ਸਕੇ ਤੇ ਸਿਖ ਭਾਈਚਾਰਾ ਜਿਸ ਵਿਚ ਕਿਸੇ ਨਾਲ ਕੋਈ ਭੇਦ ਜਾਂ ਵਿਤਕਰਾ ਨ ਹੋਵੇ ! ਸੋ ਆਓ ਤੇ ਪੰਥ ਨੂ ਮਜਬੂਤੀ ਦਿਓ ! ਅਸੀਂ ਤੁਹਾਡਾ ਸਵਾਗਤ ਕਰਾਂਗੇ !
ਗੁਰੂ ਫਤਿਹ !!:happysingh:
ਅਜਮੇਰ ਸਿੰਘ ਰੰਧਾਵਾ !!