Japuji In Panjabi: Exegesis Of Nirgun As Per Sggs | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Japuji In Panjabi: Exegesis Of Nirgun As Per Sggs

Dalvinder Singh Grewal

Writer
Historian
SPNer
Jan 3, 2010
604
376
75
ਨਿਰਗੁਣ ਪਾਰਬ੍ਰਹਮ ਦੇ ਅਮੁਲ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ- ੧
Dr Dalvinder Singh Grewal
ਦਾਤੇ ਦੇ ਗੁਣ ਅਮੁਲ ਹਨ। ਇਨ੍ਹਾਂ ਗੁਣਾਂ ਦਾ ਸ਼ੁਮਾਰ ਵੀ ਕੋਈ ਨਹੀਂ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੀ ਵਾਹਿਗੁਰੂ ਦੇ ਸ਼ੂਭ ਗੁਣ ਗਾਇਨ ਨਾਲ ਸ਼ੁਰੂ ਹੁੰਦੀ ਹੈ ਜੋ ਪਹਿਲੀ ਬਾਣੀ ਜਪੁਜੀ ਦੇ ਮੰਗਲਾਚਰਣ (ਮੂਲਮੰਤਰ) ਵਿਚ ਦਿਤੀ ਗਈ ਹੈ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ (ਜਪੁਜੀ, ਪੰਨਾ ੧)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਹਿਗੁਰੂ ਨੂੰ ਨਿਰਗੁਣ ਤੇ ਸਰਗੁਣ ਸਰੂਪ ਵਿਚ ਲਿਆ ਗਿਆ ਹੈ। ਇਨ੍ਹਾਂ ਵਿਚ ਨਿਰਗੁਣ ਪਾਰਬ੍ਰਹਮ ਤੇ ਸਰਗੁਣ ਬ੍ਰਹਮ ਦੋਨਾਂ ਰੂਪਾਂ ਦੇ ਗੁਣ ਸ਼ਾਮਿਲ ਹਨ।ਪਾਰਬ੍ਰਹਮ ਨਿਰਗੁਣ ਤੇ ਬ੍ਰਹਮ ਸਰਗੁਣ ਲਈ ਵਰਤਿਆ ਗਿਆ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਮ ਤੇ ਪਾਰਬ੍ਰਹਮ ਸ਼ਬਦ ਕ੍ਰਮਵਾਰ ਨਿਉਨ ਬ੍ਰਹਮ ਤੇ ਪਰਮ-ਉੱਚ ਬ੍ਰਹਮ ਲਈ ਆਏ ਹਨ।

ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥ ੧ ॥ (ਮਾਝ ਮ:੫, ਪੰਨਾ ੯੮)
ਨਿਰਗੁਣ ਸਰਗੁਣ ਆਪੇ ਸੋਈ॥ (ਮਾਝ ੩ ਪੰਨਾ ੧੨੮)
ਨਿਰਗੁਨੁ ਆਪ ਸਰਗੁਨੁ ਭੀ ਓਹੀ॥(ਗਉੜੀ ਮ:੫, ਪੰਨਾ ੨੮੭)
ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥ (ਮਾਝ ਮਹਲਾ ੫, ਪੰਨਾ ੧੦੨)
ਨਿਰੰਕਾਰ ਆਕਾਰ ਆਪੁ ਨਿਰਗੁਨ ਸਰਗੁਨ ਏਕ॥
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ॥ (ਗਉੜੀ ਬਾਵਨ ਅਖਰੀ, ਮ:੫, ਪੰਨਾ ੨੫੦)

ਨਿਰਗੁਣ ਰੂਪ ਤੋਂ ਹੀ ਸਰਗੁਣ ਰੂਪ ਵਿਚ ਆ ਕੇ ਵਾਹਿਗੁਰੂ ਨੇ ਅਪਣੇ ਆਪ ਨੂੰ ਦ੍ਰਿਸ਼ਟਾਇਆ ਹੈ, ਜ਼ਾਹਿਰ ਕੀਤਾ ਹੈ:

ਨਿਰਗੁਨ ਤੇ ਸਰਗੁਨ ਦ੍ਰਿਸਟਾਰੰ॥(ਗੳੜੀ, ਮ:੫, ਪੰਨਾ ੨੫੦)

ਨਿਰਗੁਣ ਤੋਂ ਹੀ ਕਰਤਾ ਬਣ ਕੇ ਸਾਰੀ ਰਚਨਾ ਰਚੀ ਤੇ ਸਰਗੁਣ ਹੋ ਗਿਆ ਤੇ ਫਿਰ ਸਰਗੁਣ ਸਰੂਪ ਵਿਚ ਕਰਤਾ ਬਣਕੇ ਕੁਦਰਤ ਨੂੰ ਪ੍ਰਫੁਲਤ ਕਰਦਾ ਵਧਾਉਂਦਾ, ਸੰਭਾਲਦਾ, ਪ੍ਰਿਤਪਾਲਦਾ ਰਿਹਾ, ਤੇ ਫਿਰ ਢਾਉਂਦਾ ਬਣਾਉਂਦਾ ਹੈ:

ਨਿਰਗੁਨ ਕਰਤਾ ਸਰਗੁਨ ਕਰਤਾ॥ (ਗੌਂਡ ਮ: ੫, ਪੰਨਾ ੮੬੨)

ਨਿਰਗੁਣ ਸਰੂਪ

ਪਾਰਬ੍ਰਹਮ (ਪਰਮ-ਉੱਚ ਬ੍ਰਹਮ) ਨਿਰਗੁਣ ਸਰੂਪ ਹੈ।

ਨਾਨਕ ਪਾਰਬ੍ਰਹਮ ਨਿਰਲੇਪਾ॥(ਗਉੜੀ ਮ ੫ ਪੰਨਾ ੨੬੧)
ਨਿਰਗੁਣ ਰਾਮ ਗੁਣਹ ਵਸ ਹੋਇ॥ (ਗਉੜੀ ਮ:੧, ਪੰਨਾ ੨੨੨)
ਨਿਰਗੁਣ ਨਿਸਤਾਰੇ॥ (ਸਿਰੀ ੩, ਪੰਨਾ ੬੮)

ਨਿਰਗੁਣ ਨਿਰੰਕਾਰ ਅਬਿਨਾਸੀ ਹੈ, ਅਤੁਲ ਹੈ:

ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ॥(ਸਾਰ ਮ:੫, ਪੰਨਾ ੧੨੦੫)

ਉਹ ਅਗਾਧ ਹੈ, ਅਗਾਧ ਬੋਧਿ ਹੈ, ਅਗੰਮ ਹੈ, ਅਕਥੁ ਹੈ, ਅਗੋਚਰ ਹੈ, ਅਲਖ ਹੈ, ਅਮੋਲ ਹੈ, ਅਪਰ ਅਪਾਰ ਹੈ।

ਅਗਾਧ ਬੋਧਿ ਹਰਿ ਅਗਮ ਅਪਾਰੇ॥(ਗਉੜੀ ਮ:੫, ਪੰਨਾ ੨੦੨}
ਅਗਾਧ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ॥ (ਬਿਲਾਵਲ ਮ:੧, ਪੰਨਾ ੮੪੩)
ਅਗਮ ਅਗੋਚਰ ਪਾਰਬ੍ਰਹਮ ਸਤਿਗੁਰਿ ਦਰਸਾਯਓ॥ (ਸਵੈਯੇ ਮ:੫, ਕਲ੍ਹ, ਪੰਨਾ ੧੪੦੭)
ਅਗਮ ਅਗੋਚਰ ਲਖਿਆ ਨ ਜਾਇ॥ (ਬਿਲਾਵਲ ਮ: ੨, ਪੰਨਾ ੮੪੧)
ਅਗਮ ਅਮੋਲਾ ਅਪਰ ਅਪਾਰ॥ (ਰਾਮਕਲੀ ਮ: ੫, ਪੰਨਾ ੯੫੭)

ਪਰਮਾਤਮਾ (ਪਾਰਬ੍ਰਹਮ) ਇਕ ਹੈ, ਉਸ ਦਾ ਨਾਂ ਸਤ ਹੈ ਉਹ ਰਚਨਹਾਰ ਹੈ ਉਸਨੂੰ ਕਿਸੇ ਤੋਂ ਭੈ ਨਹੀਂ, ਕਿਸੇ ਨਾਲ ਵੈਰ ਨਹੀਂ, ਉਹ ਅਬਿਨਾਸ਼ੀ ਹੈ ਕਿਸੇ ਜੂਨ ਵਿਚ ਨਹੀਂ ਆਉਂਦਾ ਅਤੇ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਉਹ ਗੁਰੂ ਦੀ ਕ੍ਰਿਪਾ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਅਨੇਕਤਾ ਵਿਚ ਇੱਕ:

ਇਕੋ ਵਾਹਿਗੁਰੂ ਹੀ ਹੈ ਜੋ ਸਾਰੀ ਦੁਨੀਆਂ ਦਾ ਰਚਿਤਾ ਹੈ ਤੇ ਹਰ ਆਕਾਰ ਵਿਚ ਵਸਦਾ ਹੈ।

ੴ (ਜਪੁਜੀ ਪੰਨਾ ੧)
ਸਭ ਮਹਿ ਵਰਤੈ ਏਕੋ ਸੋਇ॥(ਰਾਮਕਲੀ ਮ: ੧, ਪੰਨਾ ੯੩੧)
ਸਭ ਮਹਿ ਪੂਰਿ ਰਹੇ ਪਾਰਬ੍ਰਹਮ॥(ਗਉੜੀ ਮ: ੫, ਪੰਨਾ ੨੯੯)
ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ ॥
ਅਗਮ ਅਗੋਚਰੁ ਰੂਪੁ ਨ ਰੇਖਿਆ ॥ ਖੋਜਤ ਖੋਜਤ ਘਟਿ ਘਟਿ ਦੇਖਿਆ ॥ (ਬਿਲਾਵਲ ਮ:੧, ਪੰਨਾ ੮੩੮)
ਤੂੰ ਏਕੰਕਾਰ ਨਿਰਾਲਮ ਰਾਜਾ॥(ਮਾਰੂ ਮ ੧ ਪੰਨਾ ੧੦੩੯)
ਏਕੋ ਏਕੁ ਏਕੁ ਹਰਿ ਆਪ॥ (ਗਉੜੀ ਸੁਖਮਨੀ ਮ: ੫ )
ਤਿਸੁ ਬਿਨੁ ਦੂਸਰ ਹੋਆ ਨ ਹੋਗੁ॥ (ਗਉੜੀ ਸੁਖਮਨੀ ਮ: ੫ )

ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥ ੧॥
(ਸਲੋਕੁ, ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੦)

ਬੂਝੈ ਦੇਖੈ ਕਰੇ ਬਿਬੇਕ॥ਆਪਹਿ ਏਕ ਆਪਹਿ ਅਨੇਕ॥ ( ਗਉੜੀ ਸੁਖਮਨੀ ਨ: ੫, ਪੰਨਾ ੨੭੯)

ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥ ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥ ੧ ॥ ॥ ਸਲੋਕੁ ॥

ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ॥

ਸਾਂਗੁ ਉਤਾਰਿ ਥੰਮਿਓ ਪਾਸਾਰਾ॥ ਤਬ ਏਕੋ ਏਕੰਕਾਰਾ॥(ਸੂਹੀ ਮ: ੫, ਪੰਨਾ ੭੩੬)

ਸਹਸ ਘਟਾ ਮਹਿ ਏਕੁ ਆਕਾਸੁ॥ ਘਟ ਪੂਰੇ ਤੇ ਓਹੀ ਪ੍ਰਗਾਸੁ॥(ਸੂਹੀ ਮ: ੫, ਪੰਨਾ ੭੩੬)
ਪਾਰਬ੍ਰਹਮ ਅਰੰਭ ਤੋਂ ਹੀ ਹੈ (ਆਦਿ), ਬਿਲਕੁਲ ਹੀ ਅਰੰਭ ਤੋਂ ਹੈ (ਪਰਮਾਦਿ) ਅਤੇ ਉਸ ਦਾ ਅਰੰਭ ਵੀ ਕੋਈ ਨਹੀਂ (ਅਨਾਦਿ)।

ਆਦਿ ਜੁਗਾਦਿ ਜੁਗਾਦਿ ਜੁਗੋ ਜਗਿੁ ਤਾ ਕਾ ਅੰਤੁ ਨ ਜਾਨਿਆ॥(ਪ੍ਰਭਾ ਨਾਮਦੇਵ, ਪੰਨਾ ੧੨੫੧)
ਆਦਿ ਜੁਗਾਦੀ ਹੈ ਭੀ ਹੋਗੁ॥ (ਬਿਲਾਵਲ ਮ:, ਪੰਨਾ ੮੪੦)
ਆਦਿ ਅੰਤ ਮਧਿ ਪ੍ਰਭ ਸੋਈ॥ (ਮਾਰੂ ੫, ਪੰਨਾ ੧੦੮੫)
ਆਦਿ ਮਧਿ ਅੰਤਿ ਨਿਰੰਕਾਰੰ॥(ਗਉੜੀ ੫, ਪੰਨਾ ੨੫੦)
ਪਰਮਾਦਿ ਪੁਰਖਮਨਿਪਮੰ ਸਤਿ ਆਦਿ ਭਾਵ ਰਤੰ॥(ਗੂਜਰੀ ਜੈਦੇਵ, ਪੰਨਾ ੫੨੬)

ਸਤ-ਸਰੂਪ:

ਉਹ ਅਪ੍ਰੰਪਰ ਹਸਤੀ ਹੈ, ਜਿਸ ਨੂੰ ਸੱਚ (ਸਤ-ਸਰੂਪ) ਕਿਹਾ ਗਿਆ ਹੈ।ਉਸ ਸਚ ਅਜ ਵੀ ਹੈ ਤੇ ਅੱਗੇ ਨੂੰ ਵੀ ਉਹ ਹੀ ਸਚ ਸਦਾ ਹੋਵੇਗਾ। ਆਦਿ ਤੋਂ ਹੈ ਜੁਗਾਂ ਤੋਂ ਵੀ ਪਹਿਲਾਂ ਦਾ ਹੁਣ ਵੀ ।ਸਚ ਦਾ ਨਾ ਕੋਈ ਆਦਿ ਹੈ ਤੇ ਨਾ ਹੀ ਅੰਤ।

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ੧ ॥ (ਜਪੁਜੀ ਪੰਨਾ ੧)
ਤੂ ਸਚਾ ਸਾਹਿਬ ਸਚੁ ਹੈ ਸਚ ਸਚਾ ਗੋਸਾਈ॥ (ਗੳੇੜੀ ਮ ੪, ਪੰਨਾ ੩੦੧)
ਆਪਿ ਸਤਿ ਕੀਆ ਸਭੁ ਸਤਿ ॥(ਸੁਖਮਨੀ, ਮ: ੫, ਪੰਨਾ ੨੯੩)
ਸਾਚੇ ਸਚਿਆਰ ਵਿਟਹੁ ਕੁਰਬਾਣੁ ॥ (ਸੋਰਠਿ ਮ: ੧, ਪੰਨਾ ੫੯੭)
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥ (ਸਿਰੀਰਾਗੁ ਮਹਲਾ ੫, ਪੰਨਾ ੪੬)

ਸਰਬਵਿਆਪਤ ਹੈ, ਸਰਬਪ੍ਰਵਾਣਤ ਹੈ, ਸਰਬਕਰਤਾ ਹੈ, ਬਹੁਰੰਗੀ ਹੈ, ਦਇਆਲ ਹੈ, ਸਿਮਰਨ ਕਰਨ ਵਾਲੇ ਨੂੰ ਨਿਹਾਲ ਕਰ ਦਿੰਦਾ ਹੈ

ਪਾਰਬ੍ਰਹਮ ਕੇ ਸਗਲੇ ਠਾਉ ॥ ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥ ਆਪੇ ਕਰਨ ਕਰਾਵਨ ਜੋਗੁ ॥ ਪ੍ਰਭ ਭਾਵੈ ਸੋਈ ਫੁਨਿ ਹੋਗੁ ॥ ਪਸਰਿਓ ਆਪਿ ਹੋਇ ਅਨਤ ਤਰੰਗ ॥ ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥ ਜੈਸੀ ਮਤਿ ਦੇਇ ਤੈਸਾ ਪਰਗਾਸ ॥ ਪਾਰਬ੍ਰਹਮੁ ਕਰਤਾ ਬਿਨਾਸ ॥ ਸਦਾ ਸਦਾ ਸਦਾ ਦਇਆਲ ॥ ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥ ੮ ॥ ੯ ॥( ਸੁਖਮਨੀ ਮ: ੫, ਪੰਨਾ ੨੭੫)

ਉਸਦਾ ਪੂਰਬਲਾ ਨਾਮ ਸਤਿਨਾਮ ਹੈ। ਬਾਕੀ ਸਭ ਨਾਮ ਤਾਂ ਕਿਰਤਮ ਹਨ ਜੋ ਰਚੇ ਹੋਏ ਜੀੜ ਦੀ ਜੀਭ ਬੋਲਦੀ ਹੈ:

ਕਿਰਤਮ ਨਾਮ ਕਥੇ ਤੇਰੇ ਜਿਹਬਾ॥ਸਤਿਨਾਮੁ ਤੇਰਾ ਪਰਾ ਪੂਰਬਲਾ॥ (ਮਾਰੂ ਮ: ੫)

ਮਾਤਾ, ਪਿਤਾ, ਪੁਤਰ, ਰਿਸ਼ਤੇਦਾਰ ਨਹੀਂ, ਕਾਮ ਨਹੀਂ, ਨਾਰੀ ਨਹੀਂ।

ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥ (ਸੋਰਠਿ ਮ:੧, ਪੰਨਾ ੫੯੭)

ਅਦ੍ਰਿਸ਼ਟ, ਸਮਝੋਂ ਬਾਹਰ, ਅਪ੍ਰੰਪਾਰ

ਉਹ ਅਦ੍ਰਿਸ਼ਟ ਹੈ, ਸਮੇਂ ਸਥਾਨ ਤੇ ਮਨੁਖੀ ਸੂਝ ਦੀ ਪਕੜ ਤੋਂ ਬਾਹਰ ਹੈ (ਅਦ੍ਰਿਸ਼ਟ, ਅਸੂਝ, ਨਿਰਬੂਝ, ਅਭੇਦ, ਗੁਪਤ, ਅਗਾਧ, ਅਗੰਮ, ਅਲਖ, ਅਕਹ, ਬੇਸ਼ੁਮਾਰ, ਅਪਾਰ, ਅਮਿਤ, ਬਿਸੀਆਰ, ਅਪਰ-ਅਪਾਰ, ਬੇਕੀਮਤ, ਅਤੋਲ, ਅਕਰਮ, ਅਕ੍ਰੈ, ਵਰਣ ਚਿੰਨ ਬਾਹਰਾ)। ਕੋਈ ਦੇਵੀ ਦੇਵਤਾ ਉਸ ਨੂੰ ਦੇਖ ਨਹੀਂ ਸਕਿਆ, ਸੰਪੂਰਨ ਤੌਰ ਤੇ ਸਮਝ ਨਹੀਂ ਸਕਿਆ।ਜੋ ਕਰਦਾ ਹੈ ਉਹ ਅਪਣੇ ਆਪ ਹੀ ਕਰਦਾ ਹੈ:

ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥ ੧ ॥ ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥ ੧ ॥ਰਹਾਉ ॥ ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥ ੨ ॥ ਅਪਨੈ ਰੰਗਿ ਕਰਤਾ ਕੇਲ ॥ ਆਪਿ ਬਿਛੋਰੈ ਆਪੇ ਮੇਲ ॥ ਇਕਿ ਭਰਮੇ ਇਕਿ ਭਗਤੀ ਲਾਏ ॥ ਅਪਣਾ ਕੀਆ ਆਪਿ ਜਣਾਏ ॥ ੩ ॥ (ਰਾਮਕਲੀ ਮਹਲਾ ੫, ਪੰਨਾ ੮੯੪)

ਪਪਾ ਅਪਰ ਅਪਾਰ ਨਹੀ ਪਾਵਾ॥(ਗਊੜੀ ਕਬੀਰ, ਪੰਨਾ ੩੪੧)

ਉਹ ਦੂਰ ਦ੍ਰਿਸ਼ਟਾ ਸਮਦਰਸੀ ਤੇ ਸਾਰੀ ਦੁਨੀਆਂ ਦੇ ਮੁੱਢ ਤੋਂ ਅੰਤ ਤਕ ਦੇ ਤੱਤ ਜਾਣਦਾ ਹੈ।

ਸੋ ਸਮਦਰਸੀ ਤਤ ਕਾ ਬੇਤਾ ॥ ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥ ੧ ॥ (ਸੁਖਮਨੀ, ਮ:੫, ਅਸਟਪਦੀ, ਪੰਨਾ ੨੯੨)

ਨੇਤਿ ਨੇਤਿ ਹੀ ਕਹਿ ਸਕਦੇ ਹਾਂ ਨਾਂਹ ਪੱਖੀ ਬਿਆਨ ਸਕਦੇ ਹਾਂ। ਉਹ ਅਜੂਨੀ ਹੈ, ਅਕਾਲ ਹੈ, ਅਸੀਮ ਹੈ, ਅਲਖ ਹੈ, ਅਲੇਖ ਹੈ, ਅਗੰਮ ਹੈ, ਅਪਾਰ ਹੈ, ਨਿਰਾਲਾ ਹੈ, ਅਗੋਚਰ ਹੈ, ਸੈਭੰ ਹੈ, ਨਿਰੰਜਨ ਹੈ, ਕਾਲ ਰਹਿਤ ਹੈ, ਕੋਈ ਜਾਤ ਅਜਾਤਿ ਨਹੀਂ, ਕੋਈ ਭਾਉ ਨਹੀਂ ਕੋਈ ਭਰਮ ਨਹੀਂ, ਰੂਪ ਨਹੀੰ, ਵਰਨ ਨਹੀਂ, ਰੇਖ ਨਹੀਂ। ਇਸੇ ਲਈ ਉਸ ਨੂੰ ਨਿਰਗੁਣ ਬ੍ਰਹਮ ਵੀ ਕਿਹਾ ਗਿਆ ਹੈ:

ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ॥ਤੂ ਪੁਰਖੁ ਅਲੇਖ ਅਗੰਮ ਨਿਰਾਲਾ॥(ਮਾਰੂ ਸੋਲਹੇ ਮ: ੧, ਪੰਨਾ ੧੦੩੮)

ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥
ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ ੧ ॥ (ਸੋਰਠਿ ਮ: ੧, ਪੰਨਾ ੫੯੭)

ਸਦਾ-ਸਥਾਪਿਤ, ਜੰਮਣ-ਮਰਨ ਤੋਂ ਪਰੇ

ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥ ੧ ॥ (ਸਲੋਕੁ ਮਃ ੩, ਪੰਨਾ ੫੦੯)

ਨਿਰਲੇਪ, ਪਾਪ-ਪੁੰਨ ਰਹਿਤ

ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ ਨਾਨਕ ਕਾ ਪ੍ਰਭੁ ਆਪੇ ਆਪਿ ॥ ੪ ॥ ੨੫ ॥ ੩੬ ॥ (ਰਾਮਕਲੀ ਮਹਲਾ ੫, ਪੰਨਾ ੮੯੪)

ਪਾਰਬ੍ਰਹਮ ਵਾਹਿਗੁਰੂ ਅਥਾਹ ਹੈ, ਬੇਅੰਤ ਹੈ, ਅਪਰੰਪਾਰ ਹੈ, ਗਹਿਰ ਗੰਭੀਰ ਹੈ, ਅਪਹੁੰਚ ਹੈ, ਅਗਮ ਹੈ, ਅਗਾਧਿ ਹੈ, ਅਗੋਚਰ ਹੈ, ਅਤੋਲ ਹੈ, ਅਮੋਲ ਹੈ, ਅਸਚਰਜ ਹੈ, ਅਕਾਲ ਹੈ, ਅਨਾਦਿ ਹੈ:

ਬੇਅੰਤ ਹੈ, ਅਪਾਰ ਹੈ

ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥ ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥ ੧ ॥ (ਆਸਾ ਮਹਲਾ ੫, ਪੰਨਾ ੪੫੮)

ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥ ੪ ॥ ੫ ॥ ੮ ॥ (ਆਸਾ ਮਹਲਾ ੫, ਪੰਨਾ ੪੫੮)

ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥ (ਮ:੧, ਪੰਨਾ ੧੦੨੭)

ਪਾਰਬ੍ਰਹਮ ਕਾ ਅੰਤੁ ਨ ਪਾਰੁ॥ (ਗਉੜੀ ਮ: ੫, ਪੰਨਾ ੨੩੭)

ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥ ੩ ॥ ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥ (ਮਾਝ ਮਹਲਾ ੫, ਪੰਨਾ ੧੦੧)

ਪਾਰਬ੍ਰਹਮ ਅਪਰੰਪਰ ਦੇਵਾ ॥ ਅਗਮ ਅਗੋਚਰ ਅਲਖ ਅਭੇਵਾ ॥ ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥ ੧ ॥ (ਮਾਝ ਮਹਲਾ ੫ ਪੰਨਾ ੯੮)

ਅਗਮ, ਅਗਾਧਿ, ਅਗੋਚਰ, ਅਚਰਜ

ਅਗਮ ਅਗਾਧਿ ਸੁਨਹੁ ਜਨ ਕਥਾ ॥ ਪਾਰਬ੍ਰਹਮ ਕੀ ਅਚਰਜ ਸਭਾ ॥ ੧ ॥ (ਸਾਰੰਗ ਮਹਲਾ ੫ ਅਸਟਪਦੀ ਘਰੁ ੬, ਪੰਨਾ ੧੨੩੫)

ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥(ਮ:੧, ਪੰਨਾ ੧੦੨੭)

ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥ ੨ ॥ (ਮਾਝ ਮਹਲਾ ੫, ਪੰਨਾ ੧੦੧)

ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥ ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥ ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥ (ਆਸਾ ਮਹਲਾ ੧, ਪੰਨਾ ੪੩੭)

ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥ ੧ ॥ ਪਉੜੀ ॥ ਲਲਾ ਤਾ ਕੈ ਲਵੈ ਨ ਕੋਊ ॥ ਏਕਹਿ ਆਪਿ ਅਵਰ ਨਹ ਹੋਊ ॥ ਹੋਵਨਹਾਰੁ ਹੋਤ ਸਦ ਆਇਆ ॥ ਉਆ ਕਾ ਅੰਤੁ ਨ ਕਾਹੂ ਪਾਇਆ ॥ (ਮਹਲਾ ੫ ਪੰਨਾ ੨੫੨)

ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥ ॥( ਰਾਗੁ ਗਉੜੀ ਮਾਝ ਮਹਲਾ ੫ ਪੰਨਾ ੨੫੨)

ਨਿਰਗੁਣ
ਪਾਰਬ੍ਰਹਮ ਦੇ ਅਮੁਲ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ- 2


ਨਿਰਗੁਣ ਪਾਰਬ੍ਰਹਮ ਅਬੁਝ ਹੈ, ਅਲਖ ਹੈ, ਅਕੱਥ ਹੈ।


ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥ ੧੪ ॥(ਪੰਨਾ ੧੦੩੨)

ਅਕਥ ਕਥਉ ਨਹ ਕੀਮਤਿ ਪਾਈ॥(ਆਸਾ ਮ: ੧ ਪੰਨਾ ੪੧੨)

ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ॥ (ਆਸਾ ਮ: ੫, ਪੰਨਾ ੪੫੩)

ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ॥ (ਮਾਰੂ ਮ:੧, ਪੰਨਾ ੧੦੩੩)

ਅਕਥ ਕਥਉ ਕਿਆ ਮੈ ਜੋਰੁ॥(ਪ੍ਰਭਾਤੀ ਮ: ੧, ਪੰਨਾ ੧੩੩੧)

ਅਕਥ ਹਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ॥(ਸੋਰਠੁ ਮ:੧, ਪੰਨਾ ੬੩੫)


ਰੂਪ ਨਹੀਂ, ਵਰਨ ਨਹੀਂ, ਰੇਖ ਨਹੀਂ, ਨਾਂ ਹੀ ਰਜ, ਤਮ, ਸਤ ਗੁਣ ਹਨ ।


ਅਗਮ ਅਗੋਚਰ ਰੂਪੁ ਨ ਰੇਖਿਆ॥ (ਬਿਲਾਵਲ ਮ: ੧, ਪੰਨਾ ੮੩੮)

ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥ (ਸੋਰਠਿ ਮ: ੧, ਪੰਨਾ ੫੯੭)

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ (ਮ:੫, ਪੰਨਾ ੨੮੩)


ਬ੍ਰਹਮ ਦੀ ਹੋਂਦ

ਉਹ ਗਰਭ ਜੂਨ ਵਿਚ ਨਹੀੰ ਆਉਂਦਾ (ਅਜੂਨੀ)। ਪ੍ਰਭੂ ਦਾ ਇਹ ਗੁਣ ਅਵਤਾਰ ਸਿਧਾਂਤ ਦਾ ਖੰਡਨ ਕਰਦਾ ਹੈ।


ਤੂ ਪਾਰਬ੍ਰਹਮ ਪ੍ਰਮੇਸਰੁ ਜੋਨਿ ਨ ਆਵਹੀ॥(ਮਾਰੂ ਮ ੫, ਪੰਨਾ ੧੦੯੫)


ਅਪਣੇ ਆਪ ਤੋਂ ਹੈ।ਉਹ ਸਵੈ ਤੋਂ ਰਚਿਤ ਹੈ (ਸੈਭੰ)।


ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ (ਜਪੁਜੀ)


ਉਹ ਅਪਣੇ ਆਪ ਵਿਚ ਪੂਰਨ ਹੈ, ਸਦਾ ਹੀ ਪੂਰਨ ਹੈ॥ਹਰ ਥਾਂ ਤੇ ਵਾਕਿਆ ਹੈ ਕੋਈ ਅਜਿਹੀ ਥਾਂ ਨਹੀਂ ਜਿਥੇ ਉਹ ਮੌਜੂਦ ਨਹੀਂ। ਉਹ ਅਪਹੁੰਚ ਹੈ:


ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ॥(ਜੈਤਸਰੀ ਮ: ੫, ਪੰਨਾ ੭੦੫)

ਪੂਰਨ ਪੂਰ ਰਹਿਉ ਸ੍ਰਬ ਠਾਈ॥(ਸਾਰੰਗ ਮ:੫, ਪੰਨਾ ੧੨੩੬)

ਪੂਰਨ ਪਾਰਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੋ॥(ਗਊੜੀ ਮ: ੫, ਪੰਨਾ ੨੧੦)


ਪਾਰਬ੍ਰਹਮੁ ਅਬਿਨਾਸੀ ਕਰਤਾ ਹੈ:



ਪਾਰਬ੍ਰਹਮੁ ਕਰਤਾ ਅਬਿਨਾਸ॥(ਗਉੜੀ ਮ: ੫, ਪੰਨਾ ੨੭੫)


ਨਿਕਟਿ ਜੀਅ ਕੈ ਸਦ ਹੀ ਸੰਗਾ ॥ ਕੁਦਰਤਿ ਵਰਤੈ ਰੂਪ ਅਰੁ ਰੰਗਾ ॥ ੧ ॥

ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥ ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥ ੧ ॥

(ਆਸਾ ਮਹਲਾ ੫, ਪੰਨਾ ੩੭੬)


ਬ੍ਰਹਮੰਡ ਉਤਪਤੀ ਤੋਂ ਪਹਿਲਾਂ ਸਿਵਾਏ ਪਾਰਬ੍ਰਹਮ ਦੇ ਇਥੇ ਕੁਝ ਵੀ ਨਹੀਂ ਸੀ ।ਚਾਰੇ ਪਾਸੇ ਧੁੰਧੂਕਾਰ ਸੀ, ਹਨੇਰਾ ਸੀ, ਧੁੰਂਦ ਸੀ। ਪਾਰਬ੍ਰਹਮ ਸੁੰਨ ਸਮਾਧੀ ਵਿਚ ਲੀਨ ਸੀ। ਕਿਤੇ ਵੀ ਕੁਝ ਨਹੀਂ ਸੀ: ਨਾ ਧਰਤਾੀ ਨਾ ਅਸਮਾਨ। ਉਸਦਾ ਹੁਕਮ ਕਿਸ ਉਤੇ ਚਲਦਾ ਜਦ ਕੋਈ ਹੈ ਹੀ ਨਹੀਂ ਸੀ। ਨਾਂ ਦਿਨ ਸੀ ਨਾਂ ਰਾਤ. ਨਾ ਸੂਰਜ ਸੀ ਨ ਚੰਦ। ਬਸ ਉਹ ਆਪ ਹੀ ਸੁੰਨ ਸਮਾਧੀ ਲਾਈ ਬੈਠਾ ਸੀ।ਨਾਂ ਕੋਈ ਖਾਣੀ ਸੀ (ਅੰਡਜ, ਜੇਰਜ, ਸੇਤਜ, ਉਤਭੁਜ ਰਾਹੀਨ ਕੋਈ ਪੈਦਾ ਹੀ ਨਹੀਂ ਸੀ ਹੋਇਆ।ਨਾ ਕਿਧਰੋਂ ਕੋਈ ਬੋਲ਼ ਉਠਦਾ ਸੀ, ਨਾਂ ਹੀ ਕੋਈ ਬੋਲੀ ਸੀ। ਨਾ ਪਉਣ ਸੀ ਨਾ ਹੀ ਪਾਣੀ ਫਿਰ ਪੌਣ-ਪਾਣੀ ਕਿਥੇ?ਨਾ ਕੁਝ ੳਪਜਦਾ ਸੀ ਨਾ ਖਪਤ ਹੁੰਦਾ ਸੀ, ਨਾ ਕੋਈ ਰਚਨਾ ਸੀ ਨਾ ਤਬਾਹੀ, ਨਾ ਕੋਈ ਆਉਣ ਜਾਣ ਭਾਵ ਮਰਨਜੰਮਣ ਸੀ।ਨਾ ਕੋਈ ਉਪਰਲਾ, ਵਿਚਕਾਰਲਾ ਜਾਂ ਹੇਠਲਾ ਮੰਡਲ ਸੀ।ਨਾ ਉਦੋ ਸੁਰਗ ਸੀ ਨਾ ਨਰਕ, ਨਾ ਮੌਤ ਸੀ ਨਾ ਵਕਤ।ਨ ਕੋਈ ਦੁਖਾਂ ਦਾ ਸੰਸਾਰ ਸੀ ਨਾ ਸੁਖ ਆਰਾਮਾਂ ਦਾ ਮੰਡਲ, ਨਾ ਹੀ ਪੈਦਾਇਸ਼ ਸੀ ਨਾ ਹੀ ਮੌਤ।ਨਾ ਕੋਈ ਆਉਂਦਾ ਸੀ ਨਾ ਕੋਈ ਜਾਂਦਾ ਸੀ। ਨਾ ਬ੍ਰਹਮਾ, ਨਾ ਵਿਸ਼ਣੂ ਤੇ ਨਾਂ ਹੀ ਸ਼ਿਵਜੀ ਸੀ।ਪਰਮਾਤਮਾ ਬਿਨਾ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ।………ਭਾਵ ਕਿ ਜੋ ਅੱਜ ਹੈ ਜਾਂ ਕੱਲ ਸੀ ਉਹ ਕੁਝ ਵੀ ਨਹੀੰ ਸੀ ਸਿਰਫ ਇਕੋ ਇਕ ਪ੍ਰਮਾਤਮਾ ਸੀ:


ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥ ੧ ॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ

ਨਦੀ ਨ ਨੀਰੁ ਵਹਾਇਦਾ ॥ ੨ ॥ ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥ ੩ ॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥ ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥ ੪ ॥ ਨਾ ਤਦਿ ਜਤੀ ਸਤੀ ਬਨਵਾਸੀ ॥ ਨਾ ਤਦਿ ਸਿਧ ਸਾਧਿਕ ਸੁਖਵਾਸੀ ॥ ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥ ੫ ॥ ਜਪ ਤਪ ਸੰਜਮ ਨਾ ਬ੍ਰਤ ਪੂਜਾ ॥ ਨਾ ਕੋ ਆਖਿ ਵਖਾਣੈ ਦੂਜਾ ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥ ੬ ॥ ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੋੁਆਲਾ ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥ ੭ ॥ ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥ ੮ ॥ ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ ਨਾ ਤਦਿ ਗੋਰਖੁ ਨ ਮਾਛਿੰਦੋ ॥ ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥ ੯ ॥ ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ ਦੇਉ ਨ ਦੇਹੁਰਾ ਗਊ ਗਾਇਤ੍ਰੀ ॥ ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥ ੧੦ ॥ ਨਾ ਕੋ ਮੁਲਾ ਨਾ ਕੋ ਕਾਜੀ ॥ ਨਾ ਕੋ ਸੇਖੁ ਮਸਾਇਕੁ ਹਾਜੀ ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥ ੧੧ ॥ ਭਾਉ ਨ ਭਗਤੀ ਨਾ ਸਿਵ ਸਕਤੀ ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥ ੧੨ ॥ ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਪਾਠ ਪੁਰਾਣ ਉਦੈ ਨਹੀ ਆਸਤ ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥ ੧੩ ॥ ਮਾਰੂ ਮਹਲਾ ੧, ਪੰਨਾ ੧੦੩੫)

ਅੰਤਰਜਾਮੀ

ਪਾਰਬ੍ਰਹਮ ਪ੍ਰਭ ਅੰਤਰਜਾਮੀ॥(ਮਾਝ ਮ:੫, ਪੰਨਾ ੧੦੭)



ਪਾਰਬ੍ਰਹਮ ਸੁਘੜ ਸੁਜਾਨ ਹੈ

ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ॥ (ਪ੍ਰਭਾ ਮ: ੫, ਪੰਨਾ ੧੩੪੦)


ਕ੍ਰਿਪਾਲ ਹੈ, ਦਇਆਲ ਹੈ, ਬਖਸ਼ਿੰਦ ਹੈ:

ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ॥ (ਗਂੌਡ ਮ: ੫, ਪੰਨਾ ੮੨੬)

ਪਾਰਬ੍ਰਹਮ ਭਏ ਦਇਆਲਾ॥ (ਭੈਰਉ ਮ: ੫, ਪੰਨਾ ੧੨੭੨)

ਪਾਰਬ੍ਰਹਮ ਪੂਰਨ ਬਖਸ਼ਿੰਦ॥(ਗਂੌਡ ਮ: ੫, ਪੰਨਾ ੮੬੬)


ਪਾਰਬ੍ਰਹਮੁ ਪ੍ਰਿਤਪਾਲਕ ਹੈ:


ਪਾਰਬ੍ਰਹਮੁ ਕਰੇ ਪ੍ਰਿਤਪਾਲਾ॥ (ਸੋਰਠ ਮ: ੫, ਪੰਨਾ ੬੨੩)


ਪਾਰਬ੍ਰਹਮ ਸਭਨੀ ਥਾਂਈ ਵਿਚਰ ਰਿਹਾ ਹੈ:



ਪਾਰਬ੍ਰਹਮ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ॥ (ਸੋਰਠ ਮ: ੫, ਪੰਨਾ ੬੨੮)


ਪਾਰਬ੍ਰਹਮੁ ਸਰਬਤਰ ਜਾਣੀ ਜਾਣ ਹੈ:


ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ॥(ਗਉੜੀ ਮ: ੫, ਪੰਨਾ ੩੦੦)


ਪਾਰਬ੍ਰਹਮੁ ਪਰਮੇਸਰੁ ਸੁਆਮੀ ਦੂਖ ਨਿਵਾਰਣ ਨਾਰਾਇਣੇ॥ (ਕਲਿ ਮ: ੪, ਪੰਨਾ ੧੩੨੧)


ਛਬੀਵੀਂ ਪਉੜੀ ਵਿਚ ਪਰਮਾਤਮਾ ਦੇ ਅਮੁਲ ਗੁਣਾਂ ਬਾਰੇ ਵਿਚਾਰ ਹੋਇਆ ਹੈ:

ਅਮੁਲ ਗੁਣ ਅਮੁਲ ਵਾਪਾਰ


ਦੁਨੀਆਂ ਦੀ ਹਰ ਵਸਤ ਦਾ ਮੁੱਲ ਪਾਇਆ ਜਾ ਸਕਦਾ ਹੈ, ਮਿੱਟੀ, ਪੱਥਰ, ਪਾਣੀ ਤਕ ਅੱਜ ਕੱਲ ਮੁਲ ਵਿਕਦੇ ਹਨ। ਪਰ ਨਾ ਹੀ ਪਰਮਾਤਮਾ ਦਾ ਤੇ ਨਾ ਹੀ ਉਸ ਦੇ ਕਿਸੇ ਗੁਣ ਦਾ ਮੁੱਲ ਪਾਇਆ ਜਾ ਸਕਦਾ ਹੈ।ਕੋਈ ਅਮੀਰ, ਰਾਜਾ ਜਾਂ ਪਾਤਸ਼ਾਹ ਉਸ ਦੀ ਦੁਨਿਆਬੀ ਜਾਇਦਾਦ ਮਾਲਕੀ ਸਦਕਾ ਵੱਡਾ ਜਾਂ ਛੋਟਾ ਗਿਣਿਆ ਜਾਂਦਾ ਹੈ, ਉਸ ਕੋਲ ਕਿਤਨਾ ਧਨ ਹੈ, ਕਿਤਨੀ ਜਾਇਦਾਦ ਹੈ, ਕਿਤਨੀ ਸੈਨਾ ਹੈ, ਕਿਤਨਾ ਇਲਾਕਾ ਹੈ, ਕਿਤਨੀ ਤਾਕਤ ਹੈ ਇਹ ਚੀਜ਼ਾਂ ਉਸਦੇ ਵੱਡੇ ਹੋਣ ਨੂਂੰ ਦਰਸਾਉਂਦੀਆਂ ਹਨ ਪਰ ਪਰਮਾਤਮਾ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਉਸ ਦੇ ਕਿਸੇ ਵੀ ਗੁਣ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਇਸੇ ਲਈ ਉਹ ਅਮੋਲ ਹੈ, ਇਤਨਾ ਅਮੋਲ ਕਿ ਬਿਆਨਿਆ ਨਹੀਂ ਜਾ ਸਕਦਾ। ਅਮੁਲ ਦਾ ਭਾਵ ਮੁੱਲ ਰਹਿਤ ਨਹੀਂ, ਸਾਰੇ ਮੁਲਾਂ ਤੋਂ ਉਪਰ ਉਹ ਮੁੱਲ ਜੋ ਲਾਇਆ ਨ ਜਾ ਸਕੇ:


ਅਮੁਲੋ ਅਮੁਲੁ ਆਖਿਆ ਜਾਇ॥



ਉਹ ਤਾਂ ਸਾਰੀਆਂ ਮੁੱਲ ਵਾਲੀਆਂ ਪਦਵੀਆਂ ਤੋਂ ਉਪਰ ਅਮੁੱਲ ਹੈ।ਉਸ ਦੇ ਗੁਣ ਵੀ ਸਾਰੇ ਗੁਣਾਂ ਤੋਂ ਉਪਰ ਅਮੁੱਲ ਹਨ, ਕਿਉਂਕਿ ਉਸ ਦੇ ਗੁਣ ਧਾਰਨ ਕੀਤੀ ਵਸਤੂ ਨਹੀਂ ਸਗੋਂ ਉਸ ਦੇ ਗੁਣ ਉਸ ਦਾ ਸਰੂਪ ਹਨ। ਸਾਰੇ ਗਣਿ ਉਸ ਤੋਂ ਉਪਜੇ ਹਨ:


ਸਭਿ ਗੁਣ ਤੇਰੇ ਮੈ ਨਹੀ ਕੋਇ॥


ਮੈਂ ਤਾਂ ਕੀ ਜੋ ਇਕ ਨਿਗੂਣੀ ਵਸਤੂ ਹੈ ਇਹ ਤਾਂ ਸਾਰਾ ਸੰਸਾਰ ਹੀ ਉਸ ਤੋਂ ਗੁਣ ਪ੍ਰਾਪਤ ਹੈ।ਸਿਫਤ ਸਲਾਹ ਦਾ ਗੁਣ ਵੀ ਉਹ ਹਰ ਇਕ ਨੂੰ ਨਹੀਂ ਬਖਸ਼ਦਾ ਬੜੇ ਥੋੜੇ ਹਨ ਜਿਨ੍ਹਾਂ ਨੂੰ ਨਾਮ ਦੀ ਸਿਫਤ ਸਲਾਹ ਬਖਸ਼ਦਾ ਹੈ:



ਆਪੇ ਜਾਣੇ ਆਪੇ ਦੇਇ॥ ਆਖਹਿ ਸਿ ਭਿ ਕੇਈ ਕੇਇ॥


ਪਾਤਿਸ਼ਾਹਾਂ ਦੇ ਪਾਤਿਸ਼ਾਹ ਵੀ ਉਹ ਹੀ ਬਣਦੇ ਹਨ ਜਿਨ੍ਹਾਂ ਨੂੰ ਉਹ ਸਿਫਤ ਸਲਾਹ ਦਾ ਗੁਣ ਬਖਸ਼ਦਾ ਹੈ:


ਜਿਸ ਨੋ ਬਖਸੇ ਸਿਫਤ ਸਾਲਾਹ॥ ਨਾਨਕ ਪਾਤਸਾਹੀ ਪਾਤਿਸਾਹੁ॥ ਸਦਾ ਸਦਾ ਸਤਿਗੁਰ ਨਮਸਕਾਰ ॥ ਗੁਰ ਕਿਰਪਾ ਤੇ ਗੁਨ ਗਾਇ ਅਪਾਰ ॥ ਮਨ ਭੀਤਰਿ ਹੋਵੈ ਪਰਗਾਸੁ ॥ ਗਿਆਨ ਅੰਜਨੁ ਅਗਿਆਨ ਬਿਨਾਸੁ ॥ ੧ ॥ ਮਿਤਿ ਨਾਹੀ ਜਾ ਕਾ ਬਿਸਥਾਰੁ ॥ ਸੋਭਾ ਤਾ ਕੀ ਅਪਰ ਅਪਾਰ ॥ ਅਨਿਕ ਰੰਗ ਜਾ ਕੇ ਗਨੇ ਨ ਜਾਹਿ ॥ ਸੋਗ ਹਰਖ ਦੁਹਹੂ ਮਹਿ ਨਾਹਿ ॥ ੨ ॥ (ਸਾਰੰਗ ਮਹਲਾ ੫ ਅਸਟਪਦੀ ਘਰੁ ੬, ਪੰਨਾ ੧੨੩੫-੧੨੩੬)


ਤੇ ਉਹ ਗੁਣਾਂ ਦੇ ਮਾਲਿਕ ਵਾਂਗੂੰ ਅਮੁਲ ਹੋ ਜਾਂਦੇ ਹਨ। ਜਿਨ੍ਹਾ ਨੂ ਇਹ ਅਮੁਲ ਦਾਤ ਮਿਲਦੀ ਹੈ ਉਹ ਮੁਲਾਂ ਤੋਂ ਉਪਰ ਹੋ ਗਏ।


ਜੈਸਾ ਸੇਵੈ ਤੈਸਾ ਹੋਇ॥ (ਗਉੜੀ ਮ: ੧, ਪੰਨਾ ੨੨੪)

ਜਿਨਿ ਜਾਤਾ ਸੋ ਤਿਸ ਹੀ ਜੇਹਾ॥(ਦਖਣੀ ਓਅੰਕਰ ਮ: ੧, ਪੰਨਾ ੯੩੧)

ਭੇਦੁ ਜਾਣਹੁ ਮੂਲਿ ਸਾਂਈ ਜੇਹਿਆ॥ (ਆਸਾ ਮ: ੫, ਪੰਨਾ ੩੯੭)

ਇਸ ਦਾਤ ਦਾ ਲੈਣ ਦੇਣ ਵੀ ਅਮੁਲ ਹੈ । ਇਹੀ ਸਿਧਾਂਤ ੨੬ਵੀਂ ਪਉੜੀ ਵਿਚ ਸਮਝਾਇਆ ਗਿਆ ਹੈ।


ਕਈ ਵਾਰ ਅਸੀਂ ਉਸ ਵਸਤ ਨੂੰ ਵੀ ਅਮੁਲ ਕਹਿ ਦਿੰਦੇ ਹਾਂ ਜਿਸ ਦਾ ਕੋਈ ਮੁੱਲ ਨਹੀਂ ਹੁੰਦਾ।ਮਿਸਾਲ ਵਜੋਂ ਜਦੋਂ ਕੋਹਿਨੂਰ ਹੀਰਾ ਇਕ ਗਧੇ ਦੇ ਗਲ ਵਿਚ ਲਟਕਦਾ ਸੀ ਤਾਂ ਉਹ ਸੋਹਣਾ ਪੱਥਰ ਸਮਝਕੇ ਲਟਕਾ ਦਿਤਾ ਗਿਆ ਸੀ ਕੋਈ ਕੀਮਤੀ ਪੱਥਰ ਸਮਝਕੇ ਨਹੀਂ । ਜਦ ਉਸਨੂੰ ਕਿਸੇ ਜੌਹਰੀ ਨੇ ਪਛਾਣ ਲਿਆ ਤਾਂ ਥੋੜੇ ਜਿਹੇ ਪੈਸੇ ਦੇ ਕੇ ਉਸਨੇ ਘੁਮਿਆਰ ਤੋਂ ਖਰੀਦ ਲਿਆ।ਅਗੇ ਜੌਹਰੀ ਬਾਦਸ਼ਾਹ ਕੋਲ ਲੈ ਗਿਆ ਤਾਂ ਉਸ ਨੇ ਜੌਹਰੀ ਮਾਲਾ ਮਾਲ ਕਰ ਦਿਤਾ।ਅਗੇ ਕੋਹਿਨੂਰ ਦੀ ਖਿਚ ਨੇ ਰਾਜਿਆਂ ਵਿਚ ਲੜਾਈਆਂ ਪਾ ਦਿਤੀਆਂ ਤੇ ਦੁਨੀਆਂ ਦੇ ਸਭ ਤੋਂ ਵੱਡੇ ਰਾਜ ਦੀ ਮਹਾਰਾਣੀ ਦੇ ਗਲ ਜਾ ਪਿਆ।


ਪਰ ਏਥੇ ਅਮੁਲ ਦਾ ਅਰਥ ਬੜਾ ਗਹਿਰਾ ਹੈ ਜੋ ਸਿਰਫ ਵਾਹਿਗੁਰੂ ਲਈ ਜਾਂ ਵਾਹਿਗੁਰੂ ਦੇ ਗੁਣਾਂ ਲਈ ਹੀ ਵਰਤਿਆ ਗਿਆ ਹੈ।ਪਰ ਪਰਮਾਤਮਾ ਤਾਂ ਸਾਰੀਆਂ ਦੁਨਿਆਬੀ ਕੀਮਤਾਂ ਤੋਂ ਉਪਰ ਹੈ ਅਮੁਲ ਹੈ, ਅਮੁਲ ਹਨ ਉਸਦੀਆਂ ਦਾਤਾਂ ਤੇ ਅਮੁਲ ਹਨ ਉਸ ਦੇ ਗੁਣ।ਉਸ ਦਾ ਹਰ ਗੁਣ ਅਸਚਰਜ ਭਰਿਆ ਹੈ ਇਸ ਲਈ ਕਈ ਵਾਰੀ ਅਮੁਲ ਨੂੰ ਅਸਚਰਜ ਦੇ ਤੌਰ ਤੇ ਵੀ ਵਰਤਿਆ ਗਿਆ ਹੈ ਤੇ ਇਨ੍ਹਾਂ ਗੁਣਾਂ ਨੂੰ ਅਸਚਰਜ ਗੁਣ ਵੀ ਕਿਹਾ ਗਿਆ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਅਮੁਲ ਗੁਣਾਂ ਨੂੰ ਬੜੀ ਥਾਈਂ ਬਿਆਨਿਆ ਗਿਆ ਹੈ।


ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥ ਅਨਿਕ ਮਹੇਸ ਬੈਸਿ ਧਿਆਨੁ ਧਰਹਿ ॥ ਅਨਿਕ ਪੁਰਖ ਅੰਸਾ ਅਵਤਾਰ ॥ ਅਨਿਕ ਇੰਦ੍ਰ ਊਭੇ ਦਰਬਾਰ ॥ ੩ ॥ ਅਨਿਕ ਪਵਨ ਪਾਵਕ ਅਰੁ ਨੀਰ ॥ ਅਨਿਕ ਰਤਨ ਸਾਗਰ ਦਧਿ ਖੀਰ ॥ ਅਨਿਕ ਸੂਰ ਸਸੀਅਰ ਨਖਿਆਤਿ ॥ ਅਨਿਕ ਦੇਵੀ ਦੇਵਾ ਬਹੁ ਭਾਂਤਿ ॥ ੪ ॥ ਅਨਿਕ ਬਸੁਧਾ ਅਨਿਕ ਕਾਮਧੇਨ ॥ ਅਨਿਕ ਪਾਰਜਾਤ ਅਨਿਕ ਮੁਖਿ ਬੇਨ ॥ ਅਨਿਕ ਅਕਾਸ ਅਨਿਕ ਪਾਤਾਲ ॥ ਅਨਿਕ ਮੁਖੀ ਜਪੀਐ ਗੋਪਾਲ ॥ ੫ ॥ ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ ॥ ਅਨਿਕ ਜੁਗਤਿ ਹੋਵਤ ਬਖਿਆਨ ॥ ਅਨਿਕ ਸਰੋਤੇ ਸੁਨਹਿ ਨਿਧਾਨ ॥ ਸਰਬ ਜੀਅ ਪੂਰਨ ਭਗਵਾਨ ॥ ੬ ॥ ਅਨਿਕ ਧਰਮ ਅਨਿਕ ਕੁਮੇਰ ॥ ਅਨਿਕ ਬਰਨ ਅਨਿਕ ਕਨਿਕ ਸੁਮੇਰ ॥ ਅਨਿਕ ਸੇਖ ਨਵਤਨ ਨਾਮੁ ਲੇਹਿ ॥ ਪਾਰਬ੍ਰਹਮ ਕਾ ਅੰਤੁ ਨ ਤੇਹਿ ॥ ੭ ॥ ਅਨਿਕ ਪੁਰੀਆ ਅਨਿਕ ਤਹ ਖੰਡ ॥ ਅਨਿਕ ਰੂਪ ਰੰਗ ਬ੍ਰਹਮੰਡ ॥ ਅਨਿਕ ਬਨਾ ਅਨਿਕ ਫਲ ਮੂਲ ॥ ਆਪਹਿ ਸੂਖਮ ਆਪਹਿ ਅਸਥੂਲ ॥ ੮ ॥ ਅਨਿਕ ਜੁਗਾਦਿ ਦਿਨਸ ਅਰੁ ਰਾਤਿ ॥ ਅਨਿਕ ਪਰਲਉ ਅਨਿਕ ਉਤਪਾਤਿ ॥ ਅਨਿਕ ਜੀਅ ਜਾ ਕੇ ਗ੍ਰਿਹ ਮਾਹਿ ॥ ਰਮਤ ਰਾਮ ਪੂਰਨ ਸ੍ਰਬ ਠਾਂਇ ॥ ੯ ॥ ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥ ਅਨਿਕ ਕਲਾ ਖੇਲੈ ਹਰਿ ਰਾਇ ॥ ਅਨਿਕ ਧੁਨਿਤ ਲਲਿਤ ਸੰਗੀਤ ॥ ਅਨਿਕ ਗੁਪਤ ਪ੍ਰਗਟੇ ਤਹ ਚੀਤ ॥ ੧੦ ॥ ਸਭ ਤੇ ਊਚ ਭਗਤ ਜਾ ਕੈ ਸੰਗਿ ॥ ਆਠ ਪਹਰ ਗੁਨ ਗਾਵਹਿ ਰੰਗਿ ॥ ਅਨਿਕ ਅਨਾਹਦ ਆਨੰਦ ਝੁਨਕਾਰ ॥ ਉਆ ਰਸ ਕਾ ਕਛੁ ਅੰਤੁ ਨ ਪਾਰ ॥ ੧੧ ॥ ਸਤਿ ਪੁਰਖੁ ਸਤਿ ਅਸਥਾਨੁ ॥ ਊਚ ਤੇ ਊਚ ਨਿਰਮਲ ਨਿਰਬਾਨੁ ॥ ਅਪੁਨਾ ਕੀਆ ਜਾਨਹਿ ਆਪਿ ॥ ਆਪੇ ਘਟਿ ਘਟਿ ਰਹਿਓ ਬਿਆਪਿ ॥ ਕ੍ਰਿਪਾ ਨਿਧਾਨ ਨਾਨਕ ਦਇਆਲ ॥ ਜਿਨਿ ਜਪਿਆ ਨਾਨਕ ਤੇ ਭਏ ਨਿਹਾਲ ॥ ੧੨ ॥ ੧ ॥ ੨ ॥ ੨ ॥ ੩ ॥ ੭ ॥ (ਸਾਰੰਗ ਮਹਲਾ ੫ ਅਸਟਪਦੀ ਘਰੁ ੬, ਪੰਨਾ ੧੨੩੫-੧੨੩੬)


ਇਸ ਲਈ ਆਓ ਉਸ ਪਾਰਬ੍ਰਹਮ ਪਰਮੇਸ਼ਵਰ ਅਗੇ ਬੇਨਤੀ ਕਰੀਏ ਕਿ ਹੇ ਪੂਰਨ, ਦੁਖ ਭੰਜਨ, ਨਿਰਗੁਣ, ਨਿਰੰਕਾਰ, ਗੁਣ ਨਿਧਾਨ, ਅਪਰੰਪਰ, ਅਕਾਲ ਪੁਰਖ, ਨਿਆਸਰਿਆਂ ਦੇ ਆਸਰਾ, ਨਿਰਗੁਣਿਆਰਿਆਂ ਦੇ ਗੁਣ, ਅਚੁਤ ਅਵਿਨਾਸ਼ੀ ਪਾਰਬ੍ਰਹਮ, ਅਪਣੇ ਸੇਵਕ ਨੂੰ ਨਾਮ ਦਾਨ ਬਖਸ਼ ਤੇ ਸਦਾ ਹਿਰਦੇ ਵਿਚ ਵਸਿਆ ਰਹਿ।


ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ ॥ ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ ॥ ਹੇ ਸੰਗੀ ਹੇ ਨਿਰੰਕਾਰ

ਹੇ ਨਿਰਗੁਣ ਸਭ ਟੇਕ ॥ ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ॥ ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥ ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ ॥ ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ ॥ ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥ ੫੫ ॥(ਪੰਨਾ ੨੬੧)
 

ravneet_sb

Writer
SPNer
Nov 5, 2010
696
313
48
Sat Sri Akaal,

Focus in on shabad

ਪਾਰਬ੍ਰਹਮੁ Beyond Origin

Its amazing to realise and comprehend TRUTH during that time.

GOD is Generated Operated Destroyer.

But beyond origin is beyond GOD, ie Omnipresent, Everpresent, No properties attached Basic Unit.

Refers to CREATOR.


Waheguru Ji Ka Khalsa
Waheguru Ji Ki Fateh
 

Dalvinder Singh Grewal

Writer
Historian
SPNer
Jan 3, 2010
604
376
75
'GOD is Generated Operated Destroyer'.
God is not generated, nor Operated nor a Destroyer.
God is saibhang (self-created), not operated; He operates the entire universe; He has created a built-in system of continuous change hence everything in this universe is continuously changing. (Nh kichhu janmai nh kichh marai (Gaudi, SGGS, M.5 p.281:18) Nh ko mooa n marnai jog (Ramkli M5, 885:16). Nothing is born; nothing dies. Everything is changing from one form to another continuously.
 

swarn bains

Poet
SPNer
Apr 9, 2012
571
150
generated operated and destroyer is the western explanation. they do not understand the mental therapy. they function on brain power
 

Dalvinder Singh Grewal

Writer
Historian
SPNer
Jan 3, 2010
604
376
75
Sleep is a matter of adjustment of time. Nights and days are mere symbols of time. Forget about time, forget about sleep; let your link be with Him always and every time; sleeping or being awake. I start getting up at 3 AM and it is automatic that I am up at the time. This is the best time to be with Him. The world is at peace; the entire environment is at peace, you are at peace and no one to disturb you. Our Gurus rightly called this Amrit vela. The meeting with Hi at this time provides the real bliss and this bliss is the Amrit. This is why it is Amrit vela. Life is thus an adjustment with time according to your requirement.
 

ravneet_sb

Writer
SPNer
Nov 5, 2010
696
313
48
Sat Sri Akaal,
Focus is on Shabad Amritvela.

Mrit which does
Amrit which never dies ie Immortal
Amritvela Time to connect with immortal when one is at peace within self for learning.

What we associate with Amritwela is Time
Peace and Learning.

So there are three dimensions when one thinks of Amritvela.
If one is at peace at all times by awareness of Gurus Bani

Can one learn at any time or have a connect at any time


Or still 3am wake up is required

So 3am is peace or any isolation space where one attain peace for learning.

Earlier old wisdom takes us to mountain peaks and practice in isolation.

But as an initiation Free Mind ie Mind free from desires and problems is required. And inner peace is the first prerequisite for making connect for learning.

If one wakes at early hours and is not peace within self due to problems and desires.

Mind will be occupied and learning will not happen.
Many are doing it. But one can vote on practice and results.

Peace moments are definetly required for learning but there is no time space and posture bondage.

Hope it is practical. To promote learning to make individuals work on problems and desires rather than giving compulsion of time. At age and stage once liabilities are over, one is having these thoughts but at young age can it apply and work.

The psychology ie human mind logics or reasoning changes and alters with change in physical states of being ie childhood adulthood and old age.

Those who dont forget there stage at old and can forsee old stage at childhood gains wisdom, else's with passing time one forgets the stage or cannot forsee the stage while setting up routines.

Will like to have interaction of thoughts.

Hope the written content is not to contest with any individual and is not written with the intent, but as a practical reasoning for understanding of objective TRUTH which is ONE.

Always open to correction to understand and imbibe Gurmat.
I have waken up at 3:00 am and seen many are waking up but even at hours peace with own self us way to learning. Please share life experience to learn.

Waheguru Ji Ka Khalsa
Waheguru Ji Ki Fateh
 
Last edited:

ravneet_sb

Writer
SPNer
Nov 5, 2010
696
313
48
Poll
Age 60 and resolved Liabilities and have free mind Wake up at 3am
Age 60 and have Liabilities and working Wake up at 3am
Age 60 and have Liabilities and working Always Wake up at 3am between 18 and 60
Age 60 and have Liabilities and working Always Wake up at 3am between 11 to 18
Age between 18 to 60 and above Liabilities and working Wake up at 3am
Age between 18 and 60 Alway wake up at 3 am at age 11 and 18
Age between 11 and 18 always wake at 3 am

Hope the poll by practicing Sikhs give more reflection to life, process and practical way to thought process interispecting self at each stage of life.

Waheguru Ji Ka Khalsa
Waheguru Ji Ki Fateh
 

Dalvinder Singh Grewal

Writer
Historian
SPNer
Jan 3, 2010
604
376
75
Amrit vela (ambrosial hours) described by the Gurus as 'Amrit vela sach(u) naon vadiai veechar(u) (Japu: 5:2). It is the time when we recite God's Name and discuss His Greatness. Bhai Gurdas writes," Sat(i)gur ka jo Sikh akhae. su bhalke uth(i) har(i) nam(u) dhiae' meaning 'The one who calls himself as the Sikh of Satguru, gets up early in the morning and meditates on God's Name." Generally, Amrit Vela is three hours before the sunrise". This is the time free from noise, the hustle-bustle, ear-piercing sounds etc. The entire nature silently revels in the Divine Glory. Divine and Nature are completely united. The harmony enters the soul of the early riser and fixes his mind on the Divine Name. The previous night sleep has given rest and calmness to the mind making one fresh and fit. Fixing of attention on the Divine with a sound mind and body provides peace, tranquillity and spiritual upliftment. Divine waves are radiated helping early riser devotee of God. For the coming day, the peaceful spiritually blessed mind finds dealing with a daily core in an easier manner. But It does not bind us to time. Practically speaking it may be any time when we recite His Name and discuss His Greatness or praise Him and we are not in the attraction zone of the material world. Since all the materials around us attract during the day and even up to the late-night, the earlier hours turn out to be the best to get connected to Him. I have found this time to meditate on Him and to be with Him as the best. Though as a routine even during the long walk in the morning or travelling to someplace, it is automatic that His Name is continuously recited. I have been reciting 5 Paudis of Japuji before each of my exam papers because my mother told me so and I followed it till date.
 

ravneet_sb

Writer
SPNer
Nov 5, 2010
696
313
48
Sat Sri Akaal,

The practice originated by BHAI GURDAS, and with the written verse, the following or trendsetting is done there after. It is very important to understand ORIGINS of practices.

It was earlier ie before Bhai Gurdas, not much aware of History. Dalwinder Ji can make it clear being historian, have lots of vicarious experience from earlier texts.

If everyone attends JAP Bani as intitiation of learning,
which is the 1st connect to inner awareness at 5:00 to 6:30 with clear understanding of BANI only for half an hour, will make a good Sat Sangat and UNIVERSALLY practical for all ages and stages.

For universally to wake up all at 3:00 AM is difficult at age and stage of life.
Attending as a ceremonial procedure is also done by many.

But learning with realisation is the intent.

Males / Females who are practicing along with children waking up regularly at 3:00 am there spiritual progress and development shall bring the results of actions performed by them at latter stage of life and the cohesiveness brought in family as a result of balanced emotions in outer material situations. May be at later stage of life one can share better experiences.

Hope to gain experience from there practices and results.

Amrit Vela Immortal Learning
Sach Truth
Nao Words Form
Vadai Higher Virtues which belong to Nature,
Vichar Meditating ie Getting Concious of Unconcious events and are realistic in ones life.

Waheguru Ji Ka Khalsa
Waheguru Ji Ki Fateh
 

Dalvinder Singh Grewal

Writer
Historian
SPNer
Jan 3, 2010
604
376
75
Janamsakhi Meharban (Ed Kirpa Singh Antika p. 81) records, "Aap(i) Guru baba Nanak(u) ji raat(i) kai same keertan karai karai ar(u) pichhuli raat(i) navan(i) jai. Nai kar(i) darai upr(i) simran(u) keertan(u) karai." Walai Wali Janamsakhi (Ed Bhai Veer Singh, reprint Jan 2006, p. 38-39) records, " Ar(u) jan Babe di rasoi hovai, tan sabh ai bahin(i) ate raat(i) nu nitapratee keertan(u) hovai. Ar(u) jithai pahar(u) raat(i) rahai tithai Baba dariai javai isnanu(u) karn(i)." Guru Nanak dev ji had bath in Vein three hours before sunrise (pahar(u) raat(i) rahai) and meditated thereafter.
 

ravneet_sb

Writer
SPNer
Nov 5, 2010
696
313
48
Sat Sri Akaal,

There is difference in Gurusbani and when it comes to practice as Sakhi, it means for learning there is Gurusbani and for practice one shall refer Sakhi or they are same thought carried forward for practice.

Why there is gap in Sakhi and Sikhi.
Can we make reference from SGGS Amritvela as a time event.

ANALYSIS OF ALL VERSES WITH AMRITVELA CAN BRING MORE CLARITY.

Waheguru Ji Ki Khalsa
Waheguru Ji Ki Fateh
 

ravneet_sb

Writer
SPNer
Nov 5, 2010
696
313
48
Sat Sri Akaal,

Focus is on Shabad Vaylaa in Shabad AMRIT Vaylaa

Vaylaa in Gurmat in SGGS refers to This is Time to Connect with INNER Awareness. To bring more clarity,
analysis and order in which they are written, brings more clarity.

First Stage : Fist Time of Stage (Vaylaa) When One Takes Human Form

amrit vaylaa sach naa-o vadi-aa-ee veechaar. (2-5, jpu, mÚ 1)

karmee aavai kaprhaa nadree mokh du-aar. (2-5, jpu, mÚ 1)

First Stage Oh Being you have been blessed with Human form While One leads Human Life this is Time or Oppotunity of Time ie (Life Span oh Individual) By the karma of past actions, the robe of this physical body is obtained, when one can connect to Amrit (Immortal Learning)

Second Stage : Second Stage or (Vaylaa) When One Start Earning

har Dhan ratan javayhar maanak har Dhanai naal amrit vaylai vatai har bhagtee har liv laa-ee. (734-4, sUhI, mÚ 4)

The Lord's wealth is like jewels, gems and rubies. When once is going for earning the way to transact is when on transact with jewel of words of Gurubani and one must make transact with time to.make connect with immortal learning it is more precious than what we earn in life.

har Dhan amrit vaylai vatai kaa beeji-aa bhagat khaa-ay kharach rahay nikhutai naahee. (734-5, sUhI, mÚ 4)

The devotees of the Lord plant the seed of the Lord's wealth in the ambrosial hours of the Amrit Vaylaa; they eat it, and spend it, but it is never exhausted.

halat palat har Dhanai kee bhagtaa ka-o milee vadi-aa-ee. ||3|| (734-6, sUhI, mÚ 4)

In this world and the next, the devotees are blessed with glorious greatness, the wealth of the Lord. ||3||


Third Stage : When there is High Struggle for Survival and one is suffering from all kind of heat.

baabeehaa amrit vaylai boli-aa taaN dar sunee pukaar. (1285-2, mlwr, mÚ 2)

Refer article on Babeeha below as summer is struggle time for bird.

The rainbird chirps in the ambrosial hours of the morning before the dawn; its prayers are heard in the Court of the Lord.

Time is few minutes before sun rise. And it is summer time when babeeha has to struggle and connects to Nature.

mayghai no furmaan ho-aa varsahu kirpaa Dhaar. (1285-3, mlwr, mÚ 3)

The order is issued to the clouds, to let the rains of mercy shower down.

ha-o tin kai balihaarnai jinee sach rakhi-aa ur Dhaar. (1285-4, mlwr, mÚ 3)

I am a sacrifice to those who enshrine the True Lord within their hearts.

naanak naamay sabh haree-aavalee gur kai sabad veechaar. ||1|| (1285-4, mlwr, mÚ 3)

O Nanak, through the Name, all are rejuvenated, contemplating the Word of the Guru's Shabad. ||1||

In Sakhis it was connected to Time,

In SGGS it is Time when One Connects to Amrit.

Our practice is for Sakhi and not Sikhi.


The Concept of Vaylaa is complete disillusion, and deviating from Path of Learning.

It appears Sikhi ans Sakhis are different concepts.

Waheguru Ji Ka Khalsa
Waheguru Ji Ki Fateh
 
Last edited:

ravneet_sb

Writer
SPNer
Nov 5, 2010
696
313
48
Sat Sri Akaal,

This is Referred from Article on Babiha by Sandy.

For Babiha Time is Summer,
when Heat is On and Cry is at Early Stage when Sun is going to rise.


The ‘Babiha bird’ sings beautifully in the early hours of dawn.

Babiha, or chaatrik or Papeeha: This amazing bird cries during the hot days of summer and waits for the rain to quench his thirst. This bird’s crying call sounds like “Pee-Kaha”, meaning, “Where is my Love?”…

Babiha is known for its shrieking calls starting from Spring till the rainfall… The calls frequency keeps on increasing as the day for the monsoon approaches…

The Babiha is crying day and night when its grows more and more thirsty, and is in deep hope that the rain-water will quench its thirst! The calls during the final stages are so filled in cries, that one may feel that the bird is dying if it does not get the sprinkles of rain!

Waheguru Ji Ka Khalsa
Waheguru Ji Ki Fateh
 

Dalvinder Singh Grewal

Writer
Historian
SPNer
Jan 3, 2010
604
376
75
Janamsakhi Meharban (Ed Kirpa Singh Antika p. 81) records, "Aap(i) Guru baba Nanak(u) ji raat(i) kai same keertan karai karai ar(u) pichhuli raat(i) navan(i) jai. Nai kar(i) darai upr(i) simran(u) keertan(u) karai." Walai Wali Janamsakhi (Ed Bhai Veer Singh, reprint Jan 2006, p. 38-39) records, " Ar(u) jan Babe di rasoi hovai, tan sabh ai bahin(i) ate raat(i) nu nitapratee keertan(u) hovai. Ar(u) jithai pahar(u) raat(i) rahai tithai Baba dariai javai isnanu(u) karn(i)." Guru Nanak dev ji had bath in Vein three hours before sunrise (pahar(u) raat(i) rahai) and meditated thereafter.
Some examples from Sri Guru Granth sahib for rising early 3 hours before sunset.

Amrit vela sach(u) nao vadiai veech(u) ( Japu 1, 4:5)
Babiha amrit(i) velae bolia ta dargah(i) suni pukar (Malar 1: Var 16, p. 1285.)
har(i) dhan(u) amrit velae vatae ka beejia bhagat khai kharach rahe nkhutae naahi (Soohi 4, P. 734)
Gur satigur ka jo sikh(i) akhae. su bhalke uth(i) har(i) naam(u) dhiaevai. (Gaudi 4, p.305)
uth(i) isnan(u) krh(u) parbhati soi har(i) aaradhe. (basant , 5, p. 1195)
Uth(u) Farida ujU saaj(i) subah niwaj gujaar(i) ( Slok Farid, p.1381)
Nhavan amrit vel vasan sudesia. Gur jap ridai suhel gur parvesia. (Bhai Gurdas, Vaar 3, Paudi 9)

Gurmukhan di nit kiria (The daily sequence of events of a Sikh)

Amrit vele uth(i) kae andr(i) dariai nhvande.
sahaj smadh(i) agadh(i) vich(i) ik man(i) hoi gur jaap(u) japande.......( Bhai Gurdas, Vaar 6, Paudi 3

The last pehar (3 hours before sunrise) is the time which assists one in getting immortal status. This is time so fruitful, powerful and tasty as Amrit.
 

ravneet_sb

Writer
SPNer
Nov 5, 2010
696
313
48
Some examples from Sri Guru Granth sahib for rising early 3 hours before sunset.

Amrit vela sach(u) nao vadiai veech(u) ( Japu 1, 4:5)
Babiha amrit(i) velae bolia ta dargah(i) suni pukar (Malar 1: Var 16, p. 1285.)
har(i) dhan(u) amrit velae vatae ka beejia bhagat khai kharach rahe nkhutae naahi (Soohi 4, P. 734)
Gur satigur ka jo sikh(i) akhae. su bhalke uth(i) har(i) naam(u) dhiaevai. (Gaudi 4, p.305)
uth(i) isnan(u) krh(u) parbhati soi har(i) aaradhe. (basant , 5, p. 1195)
Uth(u) Farida ujU saaj(i) subah niwaj gujaar(i) ( Slok Farid, p.1381)
Nhavan amrit vel vasan sudesia. Gur jap ridai suhel gur parvesia. (Bhai Gurdas, Vaar 3, Paudi 9)

Gurmukhan di nit kiria (The daily sequence of events of a Sikh)

Amrit vele uth(i) kae andr(i) dariai nhvande.
sahaj smadh(i) agadh(i) vich(i) ik man(i) hoi gur jaap(u) japande.......( Bhai Gurdas, Vaar 6, Paudi 3

The last pehar (3 hours before sunrise) is the time which assists one in getting immortal status. This is time so fruitful, powerful and tasty as Amrit.
Sat Sri Akaal,

Verses of Gurusbani no way connects to early hours but it is not like Connect to Time or Cinnect at Time but it is Time to Connect with immortal Learning.

Reference in detail is given in 2 posts above post no 15 on these verses. Veyla mention is Time to Connect.

Waheguru Ji Ka Khalsa
Waheguru Ji Ki Fateh
 

Dalvinder Singh Grewal

Writer
Historian
SPNer
Jan 3, 2010
604
376
75
Connects:
Amrit Vela: Naam Vadiai and Veechar (Jau 1:4:5)
Amrit Vela: Babiha call (p.1285)
Amrit Vela: Farmer starts in the fields )p.734)
Bhalke uth Naam Dhiae: Bhalke-Amrit vela (p.305)
Uth isnan kare Parbhati- early morning (p.1195)
Uth subah Niwaz guzar (p. 1381)
Nhavan amrit vel vasan sudesia. Gur jap ridai suhel gur parvesia. (Bhai Gurdas, Vaar 3, Paudi 9)

Gurmukhan di nit kiria (The daily sequence of events of a Sikh)

Amrit vele uth(i) kae andr(i) dariai nhvande.
sahaj smadh(i) agadh(i) vich(i) ik man(i) hoi gur jaap(u) japande.......( Bhai Gurdas, Vaar 6, Paudi 30

You got to be conversant with the procedure of early rising and getting into mediation. To deny this is denying the truth.
 

ravneet_sb

Writer
SPNer
Nov 5, 2010
696
313
48
Sat Sri Akaal,

Amrit Vayla, has clarity in verses.

One may have different opinion of thoughts, My vote if for TIME to CONNECT.


Further Bhalke uth Naam Dhiae: Its waking up early Morning is OK one should practice thats why Gurudwara starts function few hour before sunrise.

but how it related to Amritvela and 3 AM is not clear.

1195 and 1381 pages were searched but have not found content.

I have not read sakhis.
Nhavan amrit vel vasan sudesia. Gur jap ridai suhel gur parvesia. (Bhai Gurdas, Vaar 3, Paudi 9)



Will like to read full verse from the reference if the contents are from SGGS, i

Uth isnan kare Parbhati- early morning (p.1195)
Uth subah Niwaz guzar (p. 1381)

Someone can help for these lines search.

Waheguru Ji Ka Khalsa
Waheguru Ji Ki Fateh
 
Last edited:

ravneet_sb

Writer
SPNer
Nov 5, 2010
696
313
48
Sat Sri Akaal,

Learning and practice of 1430 pages is sufficient.

With due respect to all.
Reference of any other thoughts from books written by various authors as translations are not for discussion. Only word and meanings to connect is Ok.
For Spiritual Learning.
What I want to seek and imbibe is SGGS only.

Rest is professional work for worldly awareness, for me that choice of subjects and books is different.

Focus is to understand Gurusbani to lead balance breath of.life.

Waheguru Ji Ka Khalsa
Waheguru Ji Ki Fateh
 

Dalvinder Singh Grewal

Writer
Historian
SPNer
Jan 3, 2010
604
376
75
Learning does not have a limit. Life long learning is essential for graceful survival. SGGS is said to be an expansion of Japuji and Japuji an extension of Mool Mantra. Mool Mantra is an expansion of 1 Ongkar. This way some may say learning 1 is sufficient. These are all individual perceptions.
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

Meanings of words given below-please feel free to correct or expand. Please put the words together and share your understanding of the shabad, how you implement the message...

SPN on Facebook

...
Top