- Jan 3, 2010
- 1,254
- 422
- 79
ਅਕਾਲ ਮੂਰਤਿ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਕਾਲ ਮੂਰਤਿ
ਅਕਾਲ ਮੂਰਤਿ= ਅਕਾਲ+ਮੂਰਤਿ । ਇਹੋ ਜਿਹੀ ਹਸਤੀ, ਹੋਂਦ, ਵਜੂਦ ਜਾਂ ਸਰੂਪ ਜੋ ਕਿਸੇ ਕਾਲ ਨਾਲ ਨਹੀਂ ਜੁੜਿਆ, ਜਿਸਦਾ ਕਦੇ ਵੀ ਵਿਨਾਸ਼ ਨਹੀਂ ਭਾਵ ਸਦੈਵ ਹੈ । ਜੋ ਜਨਮ ਮਰਨ ਵਿਚ ਨਹੀਂ, ਭਾਵ ਅਟਲ ਹੈ ।
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ।। (ਪੰਨਾ ੭੮)
ਅਕਾਲ
ਅਕਾਲ= ਅ+ਕਾਲ= ਜੋ ਸਾਰੇ ਕਾਲਾਂ ਤੋਂ ਪਰੇ ਹੈ: ਸਮਿਆਂ ਦੀ ਹਦੋਂ ਪਰੇ ਹੈ, ਜੋ ਕਾਲ ਨਾਲ ਨਹੀਂ ਜੁੜਿਆ, ਜਿਸ ਦਾ ਕੋਈ ਕਾਲ ਨਹੀਂ, ਜੋ ਸਮੇਂ ਸੀਮਾ ਵਿਚ ਨਹੀਂ, ਜੋ ਜਨਮ ਮਰਨ ਵਿਚ ਨਹੀਂ।
ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨ ਕਰਮਾ।।(ਪੰਨਾ ੫੯੭)
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ (ਪੰਨਾ ੧੦੩੮)
ਨਾ ਉਹ ਮਰਦਾ ਹੈ ਨਾ ਉਹ ਆਉਣ ਜਾਣ ਦੇ ਚੱਕਰਾਂ ਵਿਚ ਹੈ:
ਨ ਆਵੈ ਨਾ ਜਾਈ।। (ਪੰਨਾ ੫੯੨)
ਨਾਂ ਓਹੁ ਮਰੈ ਨ ਆਵੈ ਜਾਇ।। (ਪੰਨਾ ੧੧੭੪)
ਜਨਮਿ ਨ ਮਰੈ ਨ ਆਵੈ ਨ ਜਾਇ।। ਨਾਨਕ ਕਾ ਪ੍ਰਭ ਰਹਿਓ ਸਮਾਇ।। (ਪੰਨਾ ੧੧੩੬)
ਨ ਇਹੁ ਬਿਨਸੈ ਨਾ ਇਹੁ ਜਾਇ।।ਆਦਿ ਜੁਗਾਦੀ ਰਹਿਆ ਸਮਾਇ।।(ਪੰਨਾ ੮੬੮)
ਨਾ ਓਹੁ ਮਰੈ ਨ ਹੋਵੈ ਸੋਗੁ।।ਦੇਦਾ ਰਹੈ ਨ ਚੂਕੈ ਭੋਗੁ।।(ਪੰਨਾ ੯)
ਨਾ ਓਇ ਜਨਮਹਿ ਨਾ ਮਰਹਿ ਨ ਓਹਿ ਦੁਖ ਸਹੰਨਿ।।(ਪੰਨਾ ੭੫੬)
ਕਾਲ ਜਾਂ ਅਕਾਲ ਇਹ ਸਭ ਪਰਮਾਤਮਾ ਦਾ ਹੀ ਕੀਤਾ ਹੋਇਆ ਹੈ ਤੇ ਉਹ ਆਪ ਹੀ ਕਾਲ ਦੂਰ ਰੱਖਣ ਵਾਲਾ ਹੈ:
ਕਾਲ ਅਕਾਲ ਖਸਮ ਕਾ ਕੀਨਾ (ਪੰਨਾ ੧੧੦੪)
ਕਾਲ ਗਵਾਇਆ ਕਰਤੇ ਆਪਿ। (ਪੰਨਾ ੧੨੭੧੦
ਸਾਰੀ ਦੁਨੀਆਂ ਕਾਲ ਗ੍ਰਸਤ ਹੈ ਪਰ ਕਾਲ ਦਾ ਜਮ ਉਸ ਨੂੰ ਛੂਹ ਨਹੀਂ ਸਕਦਾ ਜੋ ਸੱਚੇ ਪ੍ਰਮਾਤਮਾ ਨਾਲ ਲਿਵ ਲਾਉਂਦੇ ਹਨ:
ਕਾਲ ਗ੍ਰਸਤ ਸਭ ਲੋਗ ਸਿਆਨੇ।। ਪੰਨਾ ੬੫੪)
ਕਾਲ ਜਮੁ ਜੋਹ ਨ ਸਾਕੈ ਸਾਚੈ ਸਿਉ ਲਿਵ ਲਾਈ ਹੇ।। (ਪੰਨਾ ੧੦੨੦)
ਕਾਲ ਨਾ ਚਾਂਪੈ ਹਰਿ ਗੁਣ ਗਾਇ।। (ਪੰਨਾ ੯੩੩)
ਕਾਲ ਨ ਜੋਹੈ ਸਕੈ ਗੁਣ ਗਾਇ।। (ਪੰਨਾ ੨੨੭)
ਮੂਰਤਿ
ਮੂਰਤਿ= ਮੂਰਤਿ ਭਾਵ ਹਸਤੀ, ਹੋਂਦ, ਵਜੂਦ ਜਾਂ ਸਰੂਪ ।ਇਹ ਹਸਤੀ ਵਾਹਿਗੁਰੂ ਦੀ ਹੈ ਜਿਸ ਨੂੰ ਗੁਰੁ ਨਾਨਕ ਦੇਵ ਜੀ ਇਉਂ ਬਿਆਨਦੇ ਹਨ: ਹਜ਼ਾਰਾਂ ਹਨ ਤੇਰੀਆਂ ਅੱਖਾਂ ਪਰ ਫਿਰ ਵੀ ਤੇਰੀ ਕੋਈ ਅੱਖ ਨਹੀਂ। ਹਜ਼ਾਰਾਂ ਹਨ ਤੇਰੇ ਸਰੂਪ ਫਿਰ ਵੀ ਤੇਰਾ ਕੋਈ ਸਰੂਪ ਨਹੀਂ। ਹਜ਼ਾਰਾਂ ਹਨ ਤੇਰੇ ਪਵਿਤਰ ਪੈਰ ਤਾਂ ਭੀ ਤੇਰਾ ਇੱਕ ਵੀ ਪੈਰ ਨਹੀਂ।ਹਜ਼ਾਰਾਂ ਹਨ ਤੇਰੇ ਨੱਕ ਤਾਂ ਵੀ ਤੇਰਾ ਕੋਈ ਨੱਕ ਨਹੀਂ ਤੇਰਿਆਂ ਇਨ੍ਹਾਂ ਕੌਤਕਾਂ ਨੇ ਮੈਨੂੰ ਮੋਹ ਲਿਆ ਹੈ।
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥ ੨ ॥ (ਪੰਨਾ ੧੩)
ਉਹ ਅਪਣੀ ਕੁਦਰਤ ਵਿਚ ਹੀ ਵਸਦਾ ਹੈ ਤੇ ਕੁਦਰਤ ਰਾਹੀਂ ਵੇਖਿਆ ਵੀ ਜਾ ਸਕਦਾ ਹੈ।
ਮਃ ੧ ॥ ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ ਕੁਦਰਤਿ ਖਾਣਾ ਪੀਣਾ ਪੈਨੑਣੁ ਬਦੀਆ ਕੁਦਰਤਿ ਮਾਨੁ ਅਭਿਮਾਨੁ ॥ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥ ੨ ॥ (ਪੰਨਾ ੪੬੪)
ਇਹ ਉਪਰੋਕਤ ਸਥਿਤ ਸਰਗੁਣ ਨਿਰਗੁਣ ਨਿਰੰਕਾਰ ਦੀ ਹੈ। ਉਹ ਹੈ ਤਾਂ ਨਿਰਗੁਣ ਪਰ ਸਰਗੁਣ ਵੀ ਨਜ਼ਰ ਆਉਂਦਾ ਹੈ:
ਨਿਰਗੁਨ ਤੇ ਸਰਗੁਨ ਦ੍ਰਿਸਟਾਰੰ (ਪੰਨਾ ੨੫੦)
ਕਿਉਂਕਿ ਉਹ ਆਪ ਤਾਂ ਨਿਰਗੁਣ ਹੈ ਤੇ ਸਾਰੀ ਸ਼੍ਰਿਸ਼ਟੀ ਦਾ ਕਰਤਾ ਵੀ ਹੈ:
ਨਿਰਗੁਨੁ ਆਪਿ ਸਰਗੁਨੁ ਵੀ ਓਹੀ ਕਰਤਾ। (ਪੰਨਾ ੨੮੭)
ਨਿਰਗੁਨ ਕਰਤਾ ਸਰਗੁਨ ਕਰਤਾ। (ਪੰਨਾ ੮੬੨)
ਇਸਤਰ੍ਹਾਂ ਉਹ ਨਿਰਗੁਣ ਤੇ ਸਰਗੁਣ ਆਪੇ ਹੀ ਹੈ:
ਨਿਰਗੁਣ ਸਰਗੁਣ ਆਪੇ ਸੋਈ (ਪੰਨਾ ੧੨੮)
ਨਿਰਗੁਣ ਤੇ ਸਰਗੁਣ ਤਾਂ ਉਸੇ ਦੇ ਥਾਪੇ ਹੋਏ ਹਨ:
ਸਰਗੁਣ ਨਿਰਗੁਣ ਥਾਪੈ ਨਾਉ।। (ਪੰਨਾ ੩੮੭)
ਉਸ ਇਕੋ ਦੇ ਹੀ ਸਾਰੇ ਰੂਪ ਤੇ ਸਾਰੇ ਰੰਗ ਹਨ। ਪੌਣ ਪਾਣੀ ਤੇ ਅਗਨੀ ਸਭ ਉਸ ਦੇ ਹਿਸੇ ਹਨ:
ਏੇਕਸੁ ਤੇ ਸਭਿ ਰੂਪ ਹਰਿ ਰੰਗਾ।ਪਉਣ ਪਾਣੀ ਬੈਸੰਤਰੁ ਸਭਿ ਸਭਿ ਸਹਿਲੰਗਾ।।(ਪੰਨਾ ੧੬੦)
ਸਾਰੀਆਂ ਮੂਰਤਾਂ ਤੇ ਸੂਰਤਾਂ ਪ੍ਰਮਾਤਮਾ ਨੇ ਹੀ ਰਚੀਆ ਹਨ:
ਮੂਰਤਿ ਸੂਰਤਿ ਕਰਿ ਆਪਾਰਾ।। (ਪੰਨਾ ੧੦੨੨)
ਜੋ ਸੰਸਾਰ ਜੋ ਤੁਸੀਂ ਵੇਖਦੇ ਹੋ ਇਹ ਵਾਹਿਗੁਰੂ ਦਾ ਰੂਪ ਹੈ ਇਸ ਵਿਚੋਂ ਹੀ ਹਰੀ ਦਾ ਰੂਪ ਦਿਸਦਾ ਹੈ। ਗੁਰੂ ਦੀ ਮਿਹਰ ਨਾਲ ਇਹ ਸਵਾਲ ਬੁਝ ਕੇ ਵੇਖਿਆ ਜਾ ਸਕਦਾ ਹੇ ਕਿ ਇਹ ਸਭ ਹਰੀ ਹੀ ਹੈ ਹਰੀ, ਬਿਨ ਹੋਰ ਕੋਈ ਨਹੀਂ।
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥ (ਪੰਨਾ ੯੨੨)
ਬ੍ਰਹਮਾ ਬਿਸਨ ਤੇ ਮਹੇਸ, ਕ੍ਰਿਸ਼ਨ ਉਸ ਕਰਤੇ ਦੀਆਂ ਘੜੀਆਂ ਮੂਰਤੀਆਂ ਹਨ।ਪ੍ਰਮਾਤਮਾ ਦੁਨੀਆਂ ਦੇ ਹੱਕ ਸੱਚ ਲਈ ਸਂਭ ਕਰਦਾ ਹੈ।ਉਹ ਕੋਈ ਪੱਥਰ ਦੀ ਪੂਜਣ ਵਾਲੀ ਮੂਰਤੀ ਨਹੀਂ। ਇਸੇ ਲਈ ਮੂਰਤੀ ਪੂਜਾ ਸਿੱਖ ਧਰਮ ਵਿਚ ਵਰਜਿਤ ਹੈ:
ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ ਆਪੇ ਕਰਤਾ ਕਾਰੀ।। (ਪੰਨਾ ੯੦੮)
ਹਕੁ ਸਚੁ ਖਾਲਕੁ ਖਲਕੁ ਮਿਆਨੋ, ਸਿਆਮ ਮੂਰਤਿ ਨਾਹਿ। (ਪੰਨਾ ੭੨੭)
ਨਾਉ (ਪ੍ਰਮਾਤਮਾ) ਤੋਂ ਬਿਨਾ ਹੋਰ ਕੋਈ ਪੂਜਾ ਨਹੀਂ ਕਰਨੀ, ਪੱਥਰ ਪੂਜਾ ਜਾਂ ਕੋਈ ਹੋਰ ਪੂਜਾ ਨਹੀਂ ਕਰਨਾ। ਲੋਕ ਅਸਲੋਂ ਭਰਮ ਵਿੱਚ ਗੁਆਚੇ ਹੋਏ ਹਨ:
ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ।।ਪੰਨਾ ੯੧੦
ਪਰਮਾਤਮਾ ਦੀ ਪੂਜਾ ਹੀ ਕਰਨੀ ਹੈ ਹੋਰ ਕਿਸੇ ਦੀ ਨਹੀਂ:
ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ।।(ਪੰਨਾ ੧੩੨੫)
ਪ੍ਰਮਾਤਮਾ ਦਾ ਨਾ ਕੋਈ ਰੂਪ ਹੈ ਨਾ ਰੇਖਾ ਹੈ ਨਾ ਰੰਗ ਹੈ ਉਹ ਤਾਂ ਜਾਤ ਵਰਣ ਤੋਂ ਬਾਹਰਾ ਹੈ ।ਉਹ ਤਾਂ ਰਜੋ, ਤਮੋ ਸਤੋ ਗੁਣਾਂ ਤੋਂ ਵਖਰਾ ਹੈ। ਇਨਸਾਨ ਜਿਸ ਨੂੰ ਦੂਰ ਸਮਝਦਾ ਹੈ ਉਹ ਤਾਂ ਸਭ ਕੁੱਝ ਜ਼ਾਹਰਾ ਕਰਦਾ ਹੈ।
ਤੁਧ ਰੂਪ ਨ ਰੇਖਿਆ, ਜਾਤਿ ਤੂੰ ਵਰਨਾ ਬਾਹਰਾ।। ਏ ਮਾਣਸ ਜਾਣਹਿ ਦੂਰਿ, ਤੂ ਵਰਤਹਿ ਜਾਹਰਾ।। (ਪੰਨ ੧੦੯੬)
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ (ਪੰਨਾ ੨੮੩)
ਜਿਸਤਰ੍ਹਾਂ ਸੂਰਜ ਇਕ ਹੈ ਪਰ ਉਸ ਤੋਂ ਬਣੀਆਂ ਰੁੱਤਾਂ ਅਨੇਕ ਹਨ ਇਸੇ ਤਰ੍ਹਾਂ ਸ਼੍ਰਿਸਟੀ ਕਰਤਾ ਦੇ ਕਿਤਨੇ ਹੀ ਬਾਹਰੀ ਵੇਸ ਹਨ ਭਾਵ ਉਸਦੇ ਬਾਹਰੀ ਵੇਸ ਅਣਗਿਣਤ ਹਨ:
ਸੂਰਜੁ ਏਕੋ ਰੁਤਿ ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ ॥ ੨ ॥ ੨ ॥ (ਪੰਨਾ ੧੨)
ਪਰ ਹਰ ਸਮੇਂ ਉਸ ਦਾ ਅੰਦਰੂਨੀ ਵੇਸ ਇੱਕ ਹੀ ਹੈ:
ਆਦਿ, ਅਨੀਲ, ਅਨਾਦਿ, ਅਨਾਹਤ, ਜੁਗ ਜੁਗ ਏਕੋ ਵੇਸ।।(ਜਪੁਜੀ ਪੰਨਾ ੭)
ਧਰਤੀ ਪਾਣੀ ਅਕਾਸ਼ ਅਗਨੀ ਚਾਰੇ ਕੁੰਟਾਂ, ਸਾਰੇ ਭਵਨ ਪ੍ਰਮਾਤਮਾ ਦੀ ਹੀ ਮੂਰਤ ਹਨ:
ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ॥ ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥ ੧ ॥ (ਪੰਨਾ ੫੯੬)
ਅਕਾਲ ਮੂਰਤਿ
ਇਥੇ ਅਕਾਲ-ਮੂਰਤਿ ਨੂੰ ਇਕਠਾ ਇੱਕ ਹਸਤੀ ਵਾਹਿਗੁਰੂ ਦੇ ਲੱਛਣ ਦਰਸਾਉਂਦਾ ਦਿਖਾਇਆ ਗਿਆ ਹੈ ਇਸੇ ਲਈ ਅਕਾਲ ਮੂਰਤਿ ਦੀ ਥਾਂ ਅਕਾਲ ਪੁਰਖ ਵੀ ਵਰਤਿਆ ਗਿਆ:
ਅਕਾਲ ਪੁਰਖ ਅਗਾਧ ਬੋਧ।। (ਪੰਨਾ ੨੧੨)
ਤੂੰ ਅਕਾਲ ਪੁਰਖੁ ਨਾਹੀ ਸਿਰ ਕਾਲਾ। ਤੂੰ ਪੁਰਖੁ ਅਲੇਖ ਅਗੰਮ ਨਿਰਾਲਾ।। (ਪੰਨਾ ੧੦੩੮)
ਕਾਲ ਰਹਿਤ, ਮੂਰਤ-ਰਹਿਤ, ਜੂਨ ਰਹਿਤ, ਸਵੈ ਸੰਰਚਿਤ ਵਾਹਿਗੁਰੂ ਅੰਧਕਾਰ ਵਿਚ ਰੋਸ਼ਨੀ ਦੇਣ ਵਾਲਾ ਹੈ, ਜਿਸ ਨੂੰ ਸਿਮਰਨ ਤੇ ਮਨ ਨੂੰ ਠੰਢਕ ਮਿਲਦੀ ਹੈ।
ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ।।(ਪੰਨਾ ੯੧੬)
ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ। (ਪੰਨਾ ੯੯)
ਵਾਹਿਗੁਰੂ ਨੂੰ ਕਦੇ ਵੀ ਕਿਸੇ ਦਾ ਡਰ ਨਹੀਂ ਹੈ, ਉਹ ਨਿਰਭਉ ਹੈ:
ਅਕਾਲ ਮੂਰਤਿ ਜਿਸ ਕਦੇ ਨਹੀ ਖਉ।। (ਪੰਨਾ ੧੦੮੨)
ਵਾਹਿਗੁਰੂ ਸਾਧ ਸੰਤਾਂ ਦਾ ਅਖੀਰਲਾ ਨਿਸ਼ਾਨਾ ਹੈ ਜਿਸ ਤੇ ਉਹ ਹਮੇਸ਼ਾ ਅਪਣਾ ਧਿਆਨ ਲਾਈ ਰੱਖਦੇ ਹਨ:
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ।। (ਪੰਨਾ ੧੨੦੮)
ਅਕਾਲ-ਮੂਰਤਿ, ਅਕਾਲ ਪੁਰਖੁ ਜਾਂ ਵਾਹਗੁਰੂ ਨੂੰ ਅਪਣੇ ਹਿਰਦੇ ਵਿਚ ਧਿਆਉਣਾ ਤੇ ਦਿਨ ਰਾਤ ਜਪਣਾ ਚਾਹੀਦਾ ਹੈ:
ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ।। (ਪੰਨਾ ੧੧੦੧)
ਅਕਾਲ ਮੂਰਤਿ= ਅਕਾਲ+ਮੂਰਤਿ। ਅਕਾਲ= ਅ+ਕਾਲ= ਜੋ ਸਾਰੇ ਕਾਲਾਂ ਤੋਂ ਪਰੇ ਹੈ: ਸਮਿਆਂ ਦੀ ਹਦੋਂ ਪਰੇ ਹੈ, ਜੋ ਕਾਲ ਨਾਲ ਨਹੀਂ ਜੁੜਿਆ, ਜਿਸ ਦਾ ਕੋਈ ਕਾਲ ਨਹੀਂ, ਜੋ ਸਮੇਂ ਸੀਮਾ ਵਿਚ ਨਹੀਂ, ਜੋ ਜਨਮ ਮਰਨ ਵਿਚ ਨਹੀਂ।ਨਾ ਉਹ ਮਰਦਾ ਹੈ ਨਾ ਉਹ ਆਉਣ ਜਾਣ ਦੇ ਚੱਕਰਾਂ ਵਿਚ ਹੈ ।ਕਾਲ ਜਾਂ ਅਕਾਲ ਇਹ ਸਭ ਪਰਮਾਤਮਾ ਦਾ ਹੀ ਕੀਤਾ ਹੋਇਆ ਹੈ ਤੇ ਉਹ ਆਪ ਹੀ ਕਾਲ ਦੂਰ ਰੱਖਣ ਵਾਲਾ ਹੈ।ਸਾਰੀ ਦੁਨੀਆਂ ਕਾਲ ਗ੍ਰਸਤ ਹੈ ਪਰ ਕਾਲ ਦਾ ਜਮ ਉਸ ਨੂੰ ਛੂਹ ਨਹੀਂ ਸਕਦਾ ਜੋ ਸੱਚੇ ਪ੍ਰਮਾਤਮਾ ਨਾਲ ਲਿਵ ਲਾਉਂਦੇ ਹਨ। ਮੂਰਤਿ= ਮੂਰਤਿ ਭਾਵ ਹਸਤੀ, ਹੋਂਦ, ਵਜੂਦ ਜਾਂ ਸਰੂਪ।ਪ੍ਰਮਾਤਮਾ ਦਾ ਨਾ ਕੋਈ ਰੂਪ ਹੈ ਨਾ ਰੇਖਾ ਹੈ ਨਾ ਰੰਗ ਹੈ ਉਹ ਤਾਂ ਜਾਤ ਵਰਣ ਤੋਂ ਬਾਹਰਾ ਹੈ ।ਉਹ ਤਾਂ ਰਜੋ, ਤਮੋ ਸਤੋ ਗੁਣਾ ਤੋਂ ਵਖਰਾ ਹੈ। ਇਨਸਾਨ ਜਿਸ ਨੂੰ ਦੂਰ ਸਮਝਾ ਹੈ ਉਹ ਤਾਂ ਸਭ ਕੁੱਝ ਜ਼ਾਹਰਾ ਕਰਦਾ ਹੈ।ਇਹ ਹਸਤੀ ਵਾਹਿਗੁਰੂ ਦੀ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਇਉਂ ਬਿਆਨਦੇ ਹਨ: ਹਜ਼ਾਰਾਂ ਹਨ ਤੇਰੀਆਂ ਅੱਖਾਂ ਪਰ ਫਿਰ ਵੀ ਤੇਰੀ ਕੋਈ ਅੱਖ ਨਹੀਂ। ਹਜ਼ਾਰਾਂ ਹਨ ਤੇਰੇ ਸਰੂਪ ਫਿਰ ਵੀ ਤੇਰਾ ਕੋਈ ਸਰੂਪ ਨਹੀਂ। ਹਜ਼ਾਰਾਂ ਹਨ ਤੇਰੇ ਪਵਿਤਰ ਪੈਰ ਤਾਂ ਭੀ ਤੇਰਾ ਇੱਕ ਵੀ ਪੈਰ ਨਹੀਂ।ਹਜ਼ਾਰਾਂ ਹਨ ਤੇਰੇ ਨੱਕ ਤਾਂ ਵੀ ਤੇਰਾ ਕੋਈ ਨੱਕ ਨਹੀਂ ਤੇਰਿਆਂ ਇਨ੍ਹਾਂ ਕੌਤਕਾਂ ਨੇ ਮੈਨੂੰ ਮੋਹ ਲਿਆ ਹੈ।ਇਹ ਉਪਰੋਕਤ ਸਥਿਤ ਸਰਗੁਣ ਨਿਰਗੁਣ ਨਿਰੰਕਾਰ ਦੀ ਹੈ। ਉਹ ਹੈ ਤਾਂ ਨਿਰਗੁਣ ਪਰ ਸਰਗੁਣ ਵੀ ਨਜ਼ਰ ਆਉਂਦਾ ਹੈ ।ਸਾਰੀਆਂ ਮੂਰਤਾਂ ਤੇ ਸੂਰਤਾਂ ਪ੍ਰਮਾਤਮਾ ਨੇ ਹੀ ਰਚੀਆਂ ਹਨ।ਬ੍ਰਹਮਾ ਬਿਸਨ ਤੇ ਮਹੇਸ, ਕ੍ਰਿਸ਼ਨ ਉਸ ਕਰਤੇ ਦੀਆਂ ਘੜੀਆਂ ਮੂਰਤੀਆਂ ਹਨ।ਪ੍ਰਮਾਤਮਾ ਦੁਨੀਆਂ ਦੇ ਹੱਕ ਸੱਚ ਲਈ ਸਭ ਕਰਦਾ ਹੈ।ਉਹ ਕੋਈ ਪੱਥਰ ਦੀ ਪੂਜਣ ਵਾਲੀ ਮੂਰਤੀ ਨਹੀਂ। ਇਸੇ ਲਈ ਮੂਰਤੀ ਪੂਜਾ ਸਿੱਖ ਧਰਮ ਵਿਚ ਵਰਜਿਤ ਹੈ।ਅਕਾਲ-ਮੂਰਤਿ, ਅਕਾਲ ਪੁਰਖੁ ਜਾਂ ਵਾਹਿਗੁਰੂ ਨੂੰ ਅਪਣੇ ਹਿਰਦੇ ਵਿਚ ਧਿਆਉਣਾ ਤੇ ਦਿਨ ਰਾਤ ਜਪਣਾ ਚਾਹੀਦਾ ਹੈ।