In Punjabi-Punjab, Punjabi te Punjabiat de aashik Aagu di Talash | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

In Punjabi-Punjab, Punjabi te Punjabiat de aashik Aagu di Talash

Dalvinder Singh Grewal

Writer
Historian
SPNer
Jan 3, 2010
661
386
75
ਪੰਜਾਬ-ਪੰਜਾਬੀ-ਪੰਜਾਬੀਅਤ ਦੇ ਆਸ਼ਕ ਦੀ ਤਲਾਸ਼ ਵਿੱਚ ਪੰਜਾਬ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪੰਜਾਬ ਦੀ ਅਜੋਕੀ ਰਾਜਨੀਤਿਕ, ਆਰਥਿਕ, ਤੇ ਸਮਾਜਿਕ ਅਤੇ ਸਭਿਆਚਾਰਕ ਸਥਿਤੀ ਬੜੀ ਚਿੰਤਾ ਜਨਕ ਹੈ।ਹਰ ਪੱਖੋਂ ਹੀ ਮਿਆਰ ਡਿੱਗਦਾ ਜਾ ਰਿਹਾ ਹੈ। ਵਿਉਪਾਰੀ, ਕਿਸਾਨ, ਮਜ਼ਦੂਰ, ਨੌਕਰੀ ਪੇਸ਼ਾ: ਸਭ ਹੈਰਾਨ ਹਨ । ਸਭ ਪਾਸਿਆਂ ਤੋਂ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਹੈ । ਭਵਸਾਗਰ ਵਿੱਚ ਜਿਵੇਂ ਕੋਈ ਕਿਨਾਰਾ ਨਹੀਂ ਦਿਸਦਾ। ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਪੰਜਾਬੀਆਂ ਦਾ ਰੁਝੇਵਾਂ ਨਾਂਹ ਪੱਖੀ ਹੁੰਦਾ ਜਾ ਰਿਹਾ ਹੈ ।ੳਪਰੋਂ ਕੇਂਦਰ ਸਰਕਾਰ ਨੇ ਤਿੰਨ ਨਵੇਂ ਕਨੂੰਨ ਬਣਾ ਦਿਤੇ ਹਨ ਜਿਨ੍ਹਾਂ ਦਾ ਮੁੱਖ ਮਕਸਦ ਖੇਤੀ ਤੋਂ ਮੋੜਕੇ ਪੰਜਾਬੀਆਂ ਨੂੰ ਮਜ਼ਦੂਰੀ ਵੱਲ ਧਕਣਾ ਹੈ ਤੇ ਸਾਰੀਆਂ ਜ਼ਮੀਨਾਂ ਕਾਰਪੋਰੇਟਾਂ ਦੇ ਹੱਥੀਂ ਦੇ ਕੇ ‘ਖੇਤੀ ਦੀ ਆਮਦਨੀੇ ਦੁੱਗਣੀ ਕਰਨੀ ਹੈ”।ਪਰ ਕਿਸਾਨ ਦਾ ਕਿੱਤਾ ਤਾਂ ਉਨ੍ਹਾਂ ਦੇ ਹਥੋਂ ਜਾਏਗਾ।ਇਸੇ ਲਈ ਕਿਸਾਨ ਜ਼ਿੰਦਗੀ-ਮੌਤ ਦਾ ਜੂਝਣਾ ਜਾਣ ਕੇ ਸ਼ੰਘਰਸ਼ ਕਰ ਰਿਹਾ ਹੈ ਇਹ ਜਾਣਦੇ ਹੋਏ ਵੀ ਕਿ ਕਾਰਪੋਰੇਟ ਦੇ ਹੱਥ ਵਿਕੀ ਸਰਕਾਰ ਨੇ ਉਨ੍ਹਾਂ ਦੀ ਨਹੀਂ ਮੰਨਣੀ।
ਮਿੱਟੀ ਨਾਲ ਜੁੜੇ ਲੋਕ ਆਪਣੇ ਵਤਨ ਤੋਂ ਲਗਾਤਾਰ ਭੱਜੀ ਜਾ ਰਹੇ ਹਨ।ਰੋਜ਼ੀ-ਰੋਟੀ ਦਾ ਮਾਮਲਾ ਤਾਂ ਹੈ ਹੀ, ਨਾਲ ਹੀ ਉਨ੍ਹਾਂ ਨੂੰ ਆਪਣਾ ਹੁਣ ਤੇ ਨਾ ਹੀ ਆਪਣਾ ਭਵਿੱਖ ਸੁਰੱਖਿਅਤ ਲੱਗਦਾ ਹੈ। ਸਕੂਲ-ਕਾਲਜ ਹੁਣ ਲਗਾਤਾਰ ਬੰਦ ਹੋਣ ਦੇ ਕਿਨਾਰੇ ਤੇ ਹਨ ਕਿਉਂਕਿ ਇਨ੍ਹਾਂ ਨੂੰ ਵਿਦਿਆਰਥੀ ਹੀ ਨਹੀਂ ਮਿਲ ਰਹੇ । ਜੋ ਪੰਜਾਬੀ ਮਿਲਟਰੀ ਜਾਂ ਕੇਂਦਰੀ ਸੇਵਾਵਾਂ ਵਿੱਚ ਵੱਡੇ ਅਹੁਦਿਆਂ ਤੇ ਮਿਹਨਤ ਕਰਕੇ ਪਹੁੰਚਦੇ ਸਨ ਉਹ ਹੁਣ ਸੁਪਨਾ ਹੀ ਮੰਨੇ ਜਾ ਸਕਦੇ ਹਨ। ਹੁਣ ਆਈ ਈ ਐਲ ਟੀ ਕਰਕੇ ਵਿਦੇਸ਼ਾਂ ਵਿਚ ਡਰਾਈਵਰ, ਖੇਤੀ ਮਜ਼ਦੂਰ, ਸਫਾਈ ਸੇਵਕ, ਕੁਲੀ, ਅਖਬਾਰ ਵੰਡਣ ਵਾਲੇ ਬਣਨ ਨੂੰ ਉਤਸੁਕ ਹਨ ਤੇ ਮਾਂ ਬਾਪ ਦੀ ਸਾਰੀ ਕਮਾਈ ਤੇ ਜ਼ਮੀਨਾਂ ਵੇਚ ਵੱਟ ਕੇ ਉਨ੍ਹਾਂ ਨੂੰ ਬੇਸਹਾਰਾ ਛੱਡ ਕੈਨੇਡਾ,ਅਮਰੀਕਾ ਤਾਂ ਕੀ ਪੂਰਬੀ ਏਸ਼ੀਆ ਦੇ ਦੇਸ਼ਾਂ ਨੂੰ ਵੀ ਭੱਜੀ ਜਾਂਦੇ ਹਨ। ਜਿੱਧਰ ਵੀ ਮੁਨਾਫਾ ਖੋਰ ਏਜੰਟ ਬਾਨਣੂੰ ਬੰਨ ਦੇਣਗੇ ਤੁਰ ਪੈਣਗੇ ਚਾਹੇ ਰੂਸ ਦੇ ਬਰਫੀਲੇ ਇਲਾਕੇ ਵਿਚ ਜਾਂ ਦੱਖਣੀ ਅਮਰੀਕਾ ਦੇ ਜੰਗਲਾਂ ਵਿੱਚ ਰੁਲਦੇ ਅਪਣੀਆਂ ਜਾਨਾਂ ਹੀ ਕਿਉਂ ਨਾ ਗਵਾ ਦੇਣ।ਬਿਹਾਰ ਯੂ ਪੀ, ਮੱਧ ਪ੍ਰਦੇਸ਼ ਜਾਂ ਹਿਮਾਚਲ ਵਿੱਚੋਂ ਆ ਆ ਕੇ ਲੋਕ ਉਨ੍ਹਾਂ ਦੀਆਂ ਨੌਕਰੀਆਂ ਖੋਹੀ ਜਾ ਰਹੇ ਹਨ ਤੇ ਏਥੋਂ ਦੇ ਮਿਲ-ਮਾਲਕ ਤੇ ਜ਼ਿਮੀਦਾਰ ਵੀ ਘਟ ਮਜ਼ਦੂਰੀ ਦੀ ਲਾਲਚ ਨੂੰ ਅਪਣੀ ਮਾਂ ਬੋਲੀ ਨੂੰ ਤਿਲਾਂਜਲੀ ਦਿਵਾਈ ਜਾ ਰਹੇ ਹਨ ਤੇ ਬਾਹਰਲਿਆਂ ਨੂੰ ਤਰਜੀਹ ਦੇਈ ਜਾ ਰਹੇ ਹਨ।ਉਹ ਵਕਤ ਦੂਰ ਨਹੀ ਲੱਗਦਾ ਜਦ ਪੰਜਾਬੀ ਵੀ ਸੰਸਕ੍ਰਿਤ ਵਾਂਗ ਪੰਜਾਬ ਵਿਚ ਹੀ ਪੁਰਾਤਨ ਭਾਸ਼ਾ ਬਣ ਕੇ ਰਹਿ ਜਾਵੇਗੀ ਤੇ ਹਰ ਪਾਸੇ ਹਿੰਦੀ ਹੀ ਹੋ ਜਾਵੇਗੀ। ਹੁਣ ਵੀ ਤਾਂ ਜਿਸ ਤਰ੍ਹਾਂ ਮਾਈਆਂ ਬੀਬੀਆਂ ਅਪਣੇ ਮਜ਼ਦੂਰਾਂ ਦੀ ਭਾਸ਼ਾ ਸਿੱਖ ਗਈਆਂ ਹਨ ਤੇ ਅਪਣੀ ਬੋਲੀ ਭੁੱਲਦੀਆਂ ਜਾ ਰਹੀਆਂ ਹਨ। ਜਦ ਕੋਈ ਮਜ਼ਦੂਰ ਪੁਛਦਾ ਹੈ, “ਬੇਬੇ! ਕਿਆ ਬਾਤ ਆਜ ਚਾਇ ਨਹੀਂ ਬਨਾਈ?” ਤਾਂ ਅੱਗੋਂ ਬੇਬੇ ਜਵਾਬ ਦਿੰਦੀ ਹੈ, “ਵੇ ਪੁੱਤ! ਢੀਡ ਮੇ ਪੀੜ ਨਈਂ ਹਟਤੀ”।ਭਈਆ ਫਿਰ ਪੁੱਛਦਾ ਹੈ, “ਬੇਬੇ! ਦਵਾਈ ਕਿਉਂ ਨਹੀਂ ਲੇਤੀ?” ‘ਵੇ ਕੌਨ ਲਾਏਗਾ ਦਵਾਈ? ਸਾਰੇ ਤੋ ਬਾਹਰ ਮਰਗੇ”। ਬੇਬੇ ਨਾ ਪੰਜਾਬਣ ਰਹੀ ਤੇ ਨਾਂ ਬਿਹਾਰਨ ਬਣ ਸਕੀ । ਪੰਜਾਬੀ ਦੀ ਥਾਂ ਭਈਆ ਕਲਚਰ ਤੇ ਬੋਲੀ ਆਪਣੀ ਥਾਂ ਲਈ ਜਾ ਰਹੀ ਹੈ। ਇਕ ਧਰਮ ਆਪਣੇ ਪੈਰ ਪੰਜਾਬ ਵਿਚ ਵਧਾਉਣ ਲਈ ਇਸ ਨੂੰ ਆਪਣੇ ਪੱਖ ਦੀ ਸਮਝਦਾ ਹੈ ਤੇ ਪੰਜਾਬ ਤੇ ਆਪਣਾ ਕਬਜ਼ਾ ਕਰਨ ਵਲ ਵੱਧ ਰਿਹਾ ਹੈ।ਪੰਜਾਬੀਆਂ ਨੂੰ ਧੋਖਾ ਆਪਣਿਆਂ ਨੇ ਹੀ ਦਿੱਤਾ ਹੈ ।
ਲੰਬੇ ਸਮੇ ਤਕ ਪੰਜਾਬ ਵਿਚ ਬਾਦਲਾਂ ਦਾ ਰਾਜ ਰਿਹਾ ਹੈ, ਜਿਨ੍ਹਾਂ ਨੇ ਭਾਜਪਾਈਆਂ ਨਾਲ ਹੱਥ ਮਿਲਾ ਕੇ ਸਿੱਖੀ ਦੀਆਂ ਜੜ੍ਹਾਂ ਵਿਚ ਤੇਲ ਤੱਕ ਪਾਇਆ ਕਿ ਮੁੰਡੇ ਪੰਡਤ ਹੋ ਗਏ ਤੇ ਆਪਣੀ ਬਜ਼ੁਰਗੀ ਸ਼ਾਨ ਨੂੰ ਟਿੱਚ ਸਮਝਣ ਲੱਗੇ, ਕਾਰ-ਵਿਹਾਰ ਦਾ ਖਾਤਮਾ ਉਹਨਾਂ ਲਈ ਬਾਹਰ ਭੱਜਣ ਦਾ ਸੁਫਨਾ ਬਣਿਆ । ਨਸ਼ਿਆਂ ਦੀ ਵੱਧਦੀ ਦਲ-ਦਲ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਆਪਣੇ ਦੋ-ਦੋ ਏਕੜ ਵੇਚ ਕੇ ਬਾਹਰ ਭੇਜਣ ਵਿਚ ਹੀ ਭਲਾਈ ਸਮਝੀ।ਪਿੱਛੋਂ ਜਦ ਕੁਝ ਕਮਾਈ ਦਾ ਸਾਧਨ ਨਾਂ ਰਿਹਾ ਤੇ ਕਰਜ਼ਾ ਨਾ ਲਿਹਾ ਤਾਂ ਖੁਦਕੁਸ਼ੀਆਂ ਸ਼ੁਰੂ ਹੋ ਗਈਆਂ।ਪਿਛੋਂ ਬਚਿਆ ਪੂਰੇ ਦਾ ਪੂਰਾ ਪਰਿਵਾਰ ਵੀ ਖੁਦਕੁਸ਼ੀਆਂ ਜਾਂ ਭੁੱਖ-ਦੁੱਖ ਦਾ ਸ਼ਿਕਾਰ ਹੋ ਗਿਆ, ਕੱਲੇ ਦੁਕੱਲੇ ਦਾ ਅੰਤ ਨਹੀਂ। ਕਿਸਾਨ ਹੀ ਨਹੀਂ ਸਾਰਾ ਪੰਜਾਬ ਹੀ 2 ਲੱਖ ਕਰੋੜ ਦੇ ਕਰਜ਼ੇ ਥੱਲੇ ਡੁੱਬਿਆ ਹੋਇਆ ਹੈ ਬਾਦਲ ਨੂੰ ਲਾਹੁਣ ਲਈ ਪੰਜਾਬੀਆਂ ਨੇ ਅੰਦਰੋ-ਬਾਹਰੋ ਮਿਲ ਕੇ ਬਦਲੇ ਵਿੱਚ ਆਮ ਆਦਮੀ ਪਾਰਟੀ ਨੂੰ ਚੁਣਿਆ ਤੇ ਅੰਦਰੋਂ ਬਾਹਰੋ ਜੀ ਜਾਨ ਨਾਲ ਪੂਰੀ ਟਿੱਲ ਲਾਈ ਪਰ ਜਦ ਕੇਜਰੀਵਾਲ ਵੀ ਅੰਦਰੋ ਆਪਣੀ ਗੱਦੀ ਲਈ ਲੜਦਾ ਨਿਕਲਿਆ ਤੇ ਬਣੀਆਗਿਰੀ ਕਰਕੇ ਆਪਣੀਆ ਜੇਬਾਂ ਭਰਨ ਲੱਗ ਪਿਆ ਤੇ ਭਾਜਪਾਈ ਸੋਚ ਵਿਚਾਰ ਨਾਲ ਹੀ ਪੰਜਾਬ ਨੂੰ ਕਬਜ਼ੇ ਵਿੱਚ ਕਰਦਾ ਦਿਸਿਆ ਤਾਂ ਪੰਜਾਬੀਆਂ ਨੂੰ ਇਸਨੂੰ ਵੀ ਨਾਮੰਜੂਰ ਕਰਨਾ ਪਿਆ ਜਿਸ ਦਾ ਫਾਇਦਾ ਕਾਂਗਰਸ ਨੂੰ ਹੋਇਆ ਜਿਸਨੂੰ ਕੇਜਰੀਵਾਲ ਤੋਂ ਡਰਦੇ ਬਾਦਲ ਪਰਿਵਾਰ ਨੇ ਆਪਣੇ ਅਕਾਲੀਆਂ ਨੂੰ ਕਾਂਗਰਸ ਨੁੰ ਹੀ ਵੋਟ ਪਾਉਣ ਲਈ ਕਹਿ ਦਿੱਤਾ ।ਨਾ ਚਾਹੁੰਦੇ ਹੋਏ ਵੀ ਕਾਂਗਰਸ ਨੂੰ ਭਾਰੀ ਵੋਟਾਂ ਤੇ ਸੀਟਾਂ ਨਾਲ ਪੰਜਾਬ ਤੇ ਫਿਰ ਕਾਬਜ਼ ਕਰਵਾ ਦਿਤਾ। ਆਪਣੇ ਚਹੁੰ ਸਾਲਾਂ ਵਿਚ ਕਾਂਗਰਸੀਆ ਨੇ ਵੀ ਆਪਣੇ ਲਾਲਚ ਦੇ ਖੰਬ ਖਿਲਾਰੇ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਤੋਂ ਜੋ ਅੱਖਾਂ ਫੇਰਿਆ , ਜਿਸ ਕਰਕੇ ਪੰਜਾਬ ਫਿਰ ਲਾਵਾਰਿਸ ਹੋ ਗਿਆ । ਸਹੀ ਮਾਲਕ ਤੋਂ ਬਿਨਾ ਹੁਣ ਪੰਜਾਬੀ ਰੂਹ ਭਟਕਦੀ ਹੈ। ਪੰਜਾਬ ਦੀ ਹੁਣ ਇਹ ਹਾਲਤ ਹੈ।
ਐਸ ਵੇਲੇ ਅਕਾਲੀ ਬਾਦਲਾਂ ਦੇ ਜੂਲੇ ਵਿਚੋ ਨਿਕਲਣ ਲਈ ਆਪਣੇ ਅੱਡ ਧੜੇ ਬਣਾਈ ਜਾ ਰਹੇ ਹਨ। ਛੋਟੇ ਬਾਦਲ ਦੇ ਦੁੱਖਂੋ ਅਕਾਲੀ ਦਲ ਤੋਂ ਅੱਡ ਹੋ ਗਏ ਹਨ।ਬੀ.ਜੇ.ਪੀ ਇਨ੍ਹਾਂ ਨੂੰ ਸ਼ਹਿ ਦੇ ਕੇ ਸੁਖਬੀਰ ਬਾਦਲ ਦੀ ਅਗਵਾਈ ਨੂੰ ਸਿਫਰ ਕਰਕੇ ਆਪਣੇ ਪੈਰ ਪਸਾਰ ਕਰਨ ਵਿੱਚ ਤੁਲੀ ਹੋਈ ਹੈ।ਜਿਸ ਕਰਕੇ ਬਾਦਲ ਅਕਾਲੀ ਦਲ ਨੂੰ ਬੀ ਜੇ ਪੀ ਦਾ ਮੋਹ ਛੱਡ ਕੇ ਵਜ਼ੀਰੀ ਤੋਂ ਅਸਤੀਫਾ ਤੇ ਬੀ ਜੇ ਪੀ ਤੋਂ ਤੋੜ ਵਿਛੋੜਾ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀ ਸੀ ਰਹਿ ਗਿਆ। ਬੀ ਜੇ ਪੀ ਸਥਾਪਤ ਕਰਨ ਲਈ ਆਰ.ਅੇਸ.ਐਸ ਜੋਰ-ਸ਼ੋਰ ਨਾਲ ਲੱਗੀ ਹੈ ਹਰ ਸ਼ਹਿਰ ਹਰ ਮੁਹੱਲੇ ਵਿੱਚ ਯੋਗ ਸ਼ਿਵਿਰ ਤੇ ਹੋਰ ਪ੍ਰਚਾਰ ਪ੍ਰਸਾਰ ਇਸੇ ਵੱਲ ਹੀ ਇਸ਼ਾਰਾ ਕਰਦੇ ਹਨ ਪਰ ਪੰਜਾਬੀ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦੱਈ ਹਨ।ਪਰ ਬੀ ਜੇ ਪੀ ਦੀ ਵਿਚਾਰਧਾਰਾ ਪੰਜਾਬ ਵਿੱਚ ਨਹੀਂ ਫਲ ਸਕਦੀ।ਭਾਜਪਾ ਦੀ ਇੱਕ ਧਰਮੀ ਸੋਚ ਨੂੰ ਤਾਂ ਉਹ ਉਕਾ ਹੀ ਲੜ ਲਾਉਣ ਲਈ ਤਿਆਰ ਨਹੀਂ। ਸੁਖਬੀਰ-ਬਾਦਲ-ਮਜੀਠੀਆ ਸੋਚ ਤੇ ਅਕਾਲੀ ਦਲ ਲਈ ਹੁਣ ਕੋਈ ਮੁੜ ਆਉਣ ਦਾ ਰਾਹ ਨਹੀਂ ਰਹਿ ਗਿਆ।ਮਹਾਰਾਜੇ ਦੇ ਢਿੱਲ ਪਾਣ ਅਤੇ ਆਪ-ਮੁਹਾਰੇ ਕਾਂਗਰਸੀਆ ਨੇ ਕਾਂਗਰਸ ਤੋਂ ਉਕਾ ਹੀ ਨਿਰਾਸ਼ ਕਰ ਦਿੱਤਾ ਹੈ ਕੇਜਰੀਵਾਲ ਹੋਰਾਂ ਨੂੰ ਪੰਜਾਬ ਵਾਲੇ ਹੁਣ ਕੋਈ ਪਹਿਲ ਦੇਣ ਨੂੰ ਤਿਆਰ ਨਹੀਂ।
ਪੰਜਾਬੀਆਂ ਨੂੰ ਤਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮੁਦਈ ਚਾਹੀਦਾ ਹੈ।ਇਸ ਲਈ ਉਹ ਕਦੇ ਦਲ ਬਦਲੂ ਸਿੱਧੂ ਵਲ ਵੇਖਦੇ ਹਨ, ਕਦੇ ਬੜਬੋਲੇ ਖਹਿਰੇ ਵੱਲ ਉਨ੍ਹਾਂ ਦਾ ਮਨ ਆਉੰਦਾ ਹੈ ਤੇ ਕਦੇ ਲਿਬੜੀ ਸੋਚ ਵਾਲੇ ਬੈਂਸ ਬਾਰੇ ਸੋਚਦੇ ਹਨ ਪਰ ਆਖਰ ਵਿੱਚ ਉਨ੍ਹਾਂ ਨੂੰ ਕਿਧਰੋਂ ਵੀ ਕੋਈ ਖਰੀ ਪਹੁੰਚ ਨਜ਼ਰ ਨਹੀਂ ਆ ਰਹੀ।ਚੜਦੀ ਕਲਾ ਵਿੱਚ ਰਹਿਣ ਵਾਲੇ ਪੰਜਾਬੀ ਹੁਣ ਮੱਥੇ ਤੇ ਹੱਥ ਰੱਖੀ ਬੈਠੇ ਸੋਚਣਾ ਹੀ ਛੱਡੀ ਬੈਠੇ ਹਨ ਤੇ ਆਖ ਛਡਦੇ ਹਨ, “ਜਦੋਂ ਚੋਣਾਂ ਆਉਣਗੀਆਂ ਉਦੋਂ ਦੇਖਾਂਗੇ”। ਇਸ ਦੁਚਿੱਤੀ ਵਿੱਚ ਤਾਂ ਉਨ੍ਹਾਂ ਦਾ ਤਾਂ ਰੱਬ ਹੀ ਰਾਖਾ ਹੈ । ਆਸ਼ਾ ਹੈ ਆਪਣੀ ਸੂਝ ਸਮਝ ਦਾ ਫਾਇਦਾ ਲੈ ਕੇ ਆਪ ਹੀ ਕੋਈ ਰਾਹ ਕੱਢ ਲੈਣਗੇ; ਨਵਾਂ ਬਦਲ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁਦਈ ਹੋਵੇ ਤੇ ਜੋ ਉਨ੍ਹਾਂ ਦੀ ਕਿਸਾਨੀ, ਵਪਾਰ ਕਾਰੋਬਾਰ ਮੁੜ ਲੀਹਾਂ ਤੇ ਲਿਆ ਸਕੇ।
 

Dalvinder Singh Grewal

Writer
Historian
SPNer
Jan 3, 2010
661
386
75
ਕਿਸਾਨੀ ਨੂੰ ਢਾਹ ਲਾਉਣ ਦੇ ਨਾਲ ਨਾਲ ਸਰਕਾਰ ਨੇ ਸੰਘੀ ਢਾਂਚੇ ਨੂੰ ਵੀ ਬੁਰੀ ਤਰ੍ਹਾਂ ਖੋਰ ਲਾਈ ਹੈ ਜਿਸ ਦੇ ਪਿੱਛੇ ਸਰਕਾਰ ਦੀਆਂ ਸਾਰੇ ਦੇਸ਼ ਵਿਚ ਇਕ ਟੈਕਸ (ਜੀ ਐਸ ਟੀ), ਇਕ ਮੰਡੀ, ਇਕੋ ਸਮੇਂ ਚੋਣਾਂ. ਬਿਜਲੀ ਲਈ ਇੱਕ ਕਨੂੰਨ 2020, ਇਕੋ ਇਨਵੈਸਟੀਗੇਸ਼ਨ ਏਜੰਸੀ (ਐਨ ਆਈ ਏ) ਤੇ ਸੀ ਬੀ ਆਈ, ਇਕੋ ਕਿਸਮ ਦਾ ਆਧਾਰ ਕਾਰਡ, ਸਾਰੇ ਦੇਸ਼ ਲਈ ਇਕੋ ਕਿਸਮ ਦਾ ਰਾਸ਼ਨ ਕਾਰਡ, ਇਕੋ ਜਨ-ਸੰਖਿਆ ਰਜਿਸਟਰ (ਸੀ ਏ ਏ ਰਾਹੀਂ) ਕੇਂਦਰੀਕਰਨ ਦੀਆਂ ਨੀਤੀਆਂ ਹਨ ਜਿਨ੍ਹਾਂ ਅਧੀਨ ਤੇ ਹੁਣ ਇਹ ਖੇਤੀ ਦੇ ਤਿੰਨ ਕਾਲੇ ਕਨੂੰਨ ਬਣਾਏ ਹਨ ਜੋ ਕਿਸਾਨ ਮਾਰੂ ਤਾਂ ਹਨ ਹੀ ਸੰਵਿਧਾਨ ਦਾ ਮੂਲ ਢਾਂਚਾ ਵੀ ਬਦਲ ਰਹੇ ਹਨ ਕਿਉਂਕਿ ਖੇਤੀ, ਪੁਲਿਸ, ਟੈਕਸ ਆਦਿ ਸੰਵਿਧਾਨ ਦੀ ਦੂਜੀ ਸੂਚੀ ਵਿੱਚ ਆਉਂਦੇ ਹਨ ਜਿਨ੍ਹਾ ਅਨੁਸਾਰ ਭਾਰਤ ਦੀ ਵਿਭਿੰਨਤਾ ਦੇਖਦੇ ਹੋਏ ਸੂਬਿਆਂ ਨੂੰ ਇਨ੍ਹਾਂ ਖੇਤਰਾਂ ਵਿਚ ਖੁਦਮੁਤਾਰੀ ਦਿਤੀ ਹੋਈ ਹੈ ਜਿਸ ਨੂੰ ਹੁਣ ਕੇਂਦਰ ਖੋਹ ਰਿਹਾ ਹੈ ਤੇ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ।

ਨਾਬਾਰਡ ਦੀ ਰਿਪੋਰਟ ਅਨੁਸਾਰ 86 ਫੀ ਸਦੀ ਭਾਰਤੀ ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਕਾਸ਼ਤ ਯੋਗ ਹੈ ਤੇ ਔਸਤ ਕਮਾਈ 8932 ਰੁਪਏ ਹੈ । ਖੁਲ੍ਹੀ ਮੰਡੀ ਵਿਚ ਉਸ ਨੂੰ ਕਾਸ਼ਤ ਦੀ ਲਾਗਤ ਕੀਮਤ ਵੀ ਨਹੀਂ ਮੁੜਦੀ ਜਿਸ ਲਈ ਸਰਕਾਰ ਨੇ ਘੱਟੋ ਘੱਟ ਕੀਮਤ (ਐਮ.ਐਸ. ਪੀ) ਦਾ ਕਨੂੰਨ ਲਿਆਂਦਾ ਤਾਂ ਕਿ ਕਿਸਾਨ ਲਾਗਤ ਤਾਂ ਮੁੜ ਸਕੇ ਤੇ ਗੁਜ਼ਾਰੇ ਜੋਗਾ ਮਿਲ ਸਕੇ।ਬਿਹਾਰ ਵਿਚ ਸਰਕਾਰ ਨੇ ਐਮ.ਐਸ. ਪੀ ਹਟਾਈ ਤਾਂ ਕਿਸਾਨੀ ਲਾਹੇਵੰਦੀ ਨਾ ਰਹੀ ਤੇ ਬਿਹਾਰੀਆਂ ਨੂੰ ਦੂਜੇ ਸੂਬਿਆਂ ਵਿਚ ਮਜ਼ਦੂਰੀ ਖਾਤਰ ਨਿਕਲਣਾ ਪਿਆ। ਨਤੀਜਤਨ ਬਿਹਾਰ ਦੀ ਕਿਸਾਨੀ ਇਸ ਤਰ੍ਹਾਂ ਨਾਲ ਮਜ਼ਦੂਰੀ ਵਿਚ ਬਦਲ ਗਈ।ਇਹੋ ਨਤੀਜਾ ਪੰਜਾਬ ਹਰਿਆਣਾ ਨੂੰ ਹੁਣ ਨਵੇਂ ਕਨੂੰਨਾਂ ਤੋਂ ਮਿਲਣਾ ਹੈ।

ਪੰਜਾਬ ਦਾ ਮਿਹਨਤ ਨਾਲ ਬਣਾਇਆ ਮੰਡੀ ਢਾਂਚਾ ਵੀ ਟੁੱਟ ਜਾਵੇਗਾ ਕਿਉਂਕਿ ਮੰਡੀਓਂ ਬਾਹਰ ਵੇਚਣ ਦੀ ਖੁਲ੍ਹ ਹੋਵੇਗੀ ਜਿਸ ਲਈ ਮੰਡੀ ਫੀਸ ਨਹੀਂ ਦੇਣੀ ਪਏਗੀ ਤੇ ਜ਼ਖੀਰਾ ਬਾਜ਼ੀ ਵੀ ਉਤਸਾਹਿਤ ਹੋਵੇਗੀ। ਪੱਕੀਆਂ ਮੰਡੀਆਂ ਤੇ ਮੰਡੀਆਂ ਨੂੰ ਪੱਕੀਆਂ ਸੜਕਾਂ ਇਕ ਸੁਪਨਾ ਹੋ ਕੇ ਰਹਿ ਜਾਵੇਗਾ। ਲੱਖਾਂ ਆੜ੍ਹਤੀਏ, ਮੁਨੀਮ, ਕਾਰਿੰਦੇ ਵੀ ਬੇਰੁਜ਼ਗਾਰ ਹੋ ਜਾਣਗੇ।ਪਹਿਲਾਂ ਪਹਿਲ ਤਾਂ ਜ਼ਿਆਦਾ ਭਾਵਾਂ ਦੇ ਲਾਲਚ ਨੂੰ ਕਿਸਾਨ ਨੂੰ ਲੁਭਾ ਕੇ ਮੰਡੀਆਂ ਤੋਂ ਬਾਹਰ ਫਸਲ ਵੇਚਣ ਲਈ ਖਿਚਿਆ ਜਾਵੇਗਾ ਪਰ ਸਮਾਂ ਪਾ ਕੇ ਜਦੋਂ ਮੰਡੀ ਢਾਂਚਾ ਖਤਮ ਹੋ ਗਿਆ ਤਾਂ ਕਿਸਾਨ ਨੂੰ ਫਿਰ ਲਾਗਤ ਕੀਮਤ ਵੀ ਨਹੀਂ ਦਿਤੀ ਜਾਵੇਗੀ ਤੇ ਇਸਤਰ੍ਹਾਂ ਕਿਸਾਨ ਖੇਤੀ ਨੂੰ ਯੋਗ ਕਿੱਤਾ ਨਹੀਂ ਸਮਝੇਗਾ। ਫੇਰ ਅੱਗੇ ਆਉਣਗੇ ਕਾਰਪੋਰੇਟ ਜੋ ਕਿਸਾਨਾਂ ਦੀਆਂ ਜ਼ਮੀਨਾਂ ਲੰਬੇ ਸਮੇ ਲਈ ਕੰਟ੍ਰੈਕਟ ਤੇ ਲੈ ਲੈਣਗੇ ਤੇ ਇਨ੍ਹਾਂ ਜ਼ਮੀਨਾਂ ਤੇ ਕਿਸਾਨ ਕਾਰਿੰਦਾ ਬਣ ਕੇ ਰਹਿ ਜਾਏਗਾ। ਹੋਰ ਤਾਂ ਹੋਰ ਕਾਰਪੋਰੇਟ ਕੰਟ੍ਰੈਕਟ ਤੇ ਲਈ ਜ਼ਮੀਨ ਤੇ ਵੱਡੇ ਕਰਜ਼ੇ ਵੀ ਲੈ ਸਕਣਗੇ ਜੋ ਕਿਸਾਨ ਨੂੰ ਕੰਟ੍ਰੈਕਟ ਵਿਚੋ ਨਿਕਲਣ ਨਹੀਂ ਦੇਣਗੇ ਤੇ ਕਿਸਾਨ ਛੁਟਕਾਰਾ ਪਾਉਣ ਲਈ ਜ਼ਮੀਨ ਭੋ ਦੇ ਭਾਅ ਵੇਚਣ ਲਈ ਮਜ਼ਬੂਰ ਹੋ ਜਾਵੇਗਾ। ਇਸ ਤਰ੍ਹਾ ਇਕ ਤਰ੍ਹਾਂ ਨਾਲ ਜਗੀਰਦਾਰੀ ਸਿਸਟਮ ਫਿਰ ਲਾਗੂ ਹੋ ਜਾਵੇਗਾ ਜਿਸ ਵਿਚ ਕਾਟਪੋਰੇਟ ਜਗੀਰਦਾਰ ਹੋ ਕੇ ਕਾਰਿੰਦਿਆਂ ਉਪਰ ਅਪਣੇ ਹੁਕ ਚਲਾਉਣਗੇ, ਜ਼ੋਰ ਜ਼ਬਰਦਸਤੀ ਕਰਨਗੇ ਤੇ ਉਹ ਹਾਲਤ ਹੋ ਜਾਏਗੀ ਜਿਸ ਤੋਂ ਬਾਬਾ ਬੰਦਾ ਸਿੰਘ ਨੇ ਆਜ਼ਾਦ ਕਰਵਾਇਆ ਸੀ।

ਜ਼ਖੀਰੇਦਾਰੀ ਦੀ ਖੁਲ੍ਹ ਫਸਲਾਂ ਦੇ ਮੁੱਲ ਆਸਮਾਨ ਤੇ ਚੜ੍ਹਾ ਦੇਵੇਗੀ ਤੇ ਆਮ ਲੋਕਾਂ ਕੋਲ ਜਿਨ੍ਹਾਂ ਵਿੱਚ ਕਿਸਾਨ ਵੀ ਸ਼ਾਮਿਲ ਹੋਣਗੇ, ਖਾਣ ਜੋਗੀ ਕਮਾਈ ਨਾ ਹੋਣ ਕਰਲੇ ਭੁੱਖਮਰੀ ਤੋਂ ਇਲਾਵਾ ਕੋਈ ਚਾਰਾ ਨਹੀਂ ਰਹੇਗਾ ਤੇ ਜਗੀਰਦਾਰਾਂ ਦੀ ਗੁਲਾਮੀ ਤੋਂ ਬਿਨਾ ਕੋਈ ਚਾਰਾ ਨਹੀਂ ਰਹੇਗਾ। ਕੀ ਸਾਡੀ ਚੁਣੀ ਸਰਕਾਰ ਕਿਸਾਨਾਂ ਦੀ ਇਹ ਹਾਲਤ ਕਰਨਾ ਚਾਹੁੰਦੀ ਹੈ? ਝੇ ਨਹੀਨ ਤਾਂ ਸਰਕਾਰ ਨੂੰ ਇਹ ਤਿੰਨੇ ਕਿਸਾਨ ਵਿਰੋਧੀ ਕਨੂੰਨ ਵਾਪਿਸ ਲੈ ਲੈਣੇ ਚਾਹੀਦੇ ਹਨ ਤੇ ਕਿਸਾਨ ਦਾ ਜੀਣ ਦਾ ਤੇ ਕਿਰਤ ਕਰਨ ਹੱਕ ਬਰਕਰਾਰ ਰੱਖਣਾ ਚਾਹੀਦਾ ਹੈ।ਕਾਰਪੋਰੇਟਾਂ ਹੱਥ ਦੇਸ਼ ਨੂੰ ਦੇਣ ਦਾ ਵੀ ਹੁਣ ਪੂਰਾ ਵਿਰੋਧ ਹੋ ਰਿਹਾ ਹੈ।ਦੇਸ਼ ਦਾ ਸੰਘੀ ਢਾਂਚਾ ਬਦਲਣ ਦੀ ਕੋਸ਼ਿਸ਼ ਵੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਪੂਰਾ ਦੇਸ਼ ਭਰਿਆ ਪੀਤਾ ਬੈਠਾ ਹੈ ਤੇ ਸੰਘੀ ਢਾਂਚੇ ਦੀ ਸੰਘੀ ਘੁਟਣੋਂ ਰੋਕਣ ਲਈ ਜਾਗ ਪਿਆ ਹੈ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

Sikhs, on cue from our clergy in the form of ragis and parcharaks, have translated Kaam as sex and lust. They further translate Kaaman as woman. Kaaman, after all is one who is “absorbed and...

SPN on Facebook

...
Top