• Welcome to all New Sikh Philosophy Network Forums!
    Explore Sikh Sikhi Sikhism...
    Sign up Log in

In Punjabi: Lama Control Of Gurdwaras In Sikkim

Dalvinder Singh Grewal

Writer
Historian
SPNer
Jan 3, 2010
1,254
422
79
ਸਿਕਿਮ ਗੁਰਦਵਾਰਿਆਂ ਤੇ ਗੁਰੂ ਜੀ ਦੀਆਂ ਨਿਸ਼ਾਨੀਆਂ ਉਪਰ ਬੋਧੀਆਂ ਦਾ ਕਬਜ਼ਾ:

Dr Dalvinder Singh Grewal

ਦਾਸ 1987 ਤੋਂ 1992 ਤਕ ਸਿਕਿਮ ਇਲਾਕੇ ਵਿਚ ਅਪਣੀ ਜ਼ਿਮੇਵਾਰੀ ਲਈ ਤੈਨਾਤ ਹੁੰਦਾ ਰਿਹਾ। ਜਿਸ ਵਿਚ ਦੋਹਾਂ ਗੁਰਦਵਾਰਾ ਸਾਹਿਬਾਨ ਦੀ ਦੇਖ ਭਾਲ ਤੇ ਯਾਤਰੂਆਂ ਦਾ ਦਰਸ਼ਨ ਲਈ ਆਉਣਾ ਜਾਣਾ ਠੀਕ ਰਿਹਾ ਤੇ ਲਾਚਿਨ ਗੋਂਫਾ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਦੇ ਵੀ ਦਰਸ਼ਨ ਕਰਵਾਏ ਜਾਂਦੇ ਰਹੇ। ਇਸ ਪਿਛੋਂ ਸ: ਹਰਭਜਨ ਸਿੰਘ ਦਿੱਲੀ ਤੇ ਉਨ੍ਹਾਂ ਦੇ ਸਾਥੀ ਜੱਥਿਆਂ ਸਮੇਤ ਗੁਰਦਵਾਰਾ ਚੁੰਗਥਾਂਗ ਤੇ ਗੁਰੂ ਡਾਂਗਮਾਰ ਦੇ ਦਰਸ਼ਨਾਂ ਲਈ ਤਕਰੀਬਨ ਹਰ ਸਾਲ ਜਾਂਦੇ ਰਹੇ ਤੇ ਗੁਰਦਵਾਰਾ ਸਾਹਿਬ ਬਾਰੇ ਦਾਸ ਨੂੰ ਦਸਦੇ ਰਹੇ। ਸੰਨ ੧੯੯੫ ਤੋਂ ੯੭ ਤੱਕ ਏਥੇ ਸਿੱਖ-ਯਾਤਰੀਆਂ ਦੇ ਜੱਥੇ ਪਹੁੰਚਦੇ ਰਹੇ ਹਨ ਇਸ ਬਾਰੇ ਸਿਕਿਮ ਸਰਕਾਰ ਦੇ ਖੁਦ ਦੇ ਭੇਜੇ ਹੋਏ ਪਤਰ ਗਵਾਹ ਹਨ ਜਿਨ੍ਹਾ ਵਿਚ ਗੁਰਦਵਾਰਾ ਗੁਰੂ ਡਾਂਗਮਾਰ ਜਾਣ ਦੀ ਸਿਕਿਮ ਸਰਕਾਰ ਵਲੋਂ ਇਜ਼ਾਜ਼ਤ ਦਿਤੀ ਜਾਂਦੀ ਰਹੀ:
ਸੰਨ 1998 ਵਿਚ ਦੂਸਰੇ ਧਰਮ ਦੇ ਕੁਝ ਸ਼ਰਾਰਤੀ ਤੱਤਾਂ ਵਲੋਂ ਗੁਰਦਵਾਰਾ ਸਾਹਿਬ ਦੀ ਦਿਖ ਵਿਚ ਛੇੜ ਛਾੜ ਦੀ ਕੋਸ਼ਿਸ਼ ਕੀਤੀ ਗਈ, ਨਿਸ਼ਾਨ ਸਾਹਿਬ ਨਾਲ ਦੂਸਰੇ ਝੰਡੇ ਤੇ ਇਕ ਛੋਟਾ ਮੰਦਿਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ । ਸੰਨ ੧੯੯੮ ਵਿਚ ਸਿੱਖ ਯਾਤਰੂਆਂ ਨੂੰ ਇਥੇ ਪਹੁੰਚਣ ਦੀ ਇਜ਼ਾਜ਼ਤ ਨਹੀਂ ਮਿਲੀ। ਇਹ ਵੀ ਅਫਵਾਹ ਉੱਡੀ ਕਿ ਸਿਕਿਮ ਸਰਕਾਰ ਨੇ ਜਾਂ ਫੌਜਾਂ ਨੇ ਇਸ ਇਲਾਕੇ ਦੀ ਫੌਜੀ ਮਹੱਤਤਾ ਕਰਕੇ ਇਥੇ ਯਾਤਰੂਆਂ ਦਾ ਜਾਣਾ ਉੱਕਾ ਹੀ ਬੰਦ ਕਰ ਦਿੱਤਾ ਹੈ। ਜਦੋਂ ਸੰਨ ੧੯੯੮ ਵਿਚ ਮੇਰੀ ਜੱਥੇ ਨਾਲ ਗੁਰੂ ਡਾਂਗਮਾਰ ਜਾਣ ਦੀ ਯੋਜਨਾ ਬਣੀ ਤਾਂ ਸੈਨਾ ਮੁਖਆਲਿਆ ਤੋਂ ਏਥੇ ਨਾ ਜਾਣ ਬਾਰੇ ਆਦੇਸ਼ ਮਿਲਿਆ। ਪਿਛੋਂ ਇਹ ਵੀ ਖਬਰ ਛਪੀ ਕਿ ਸੈਨਾ ਨੇ ਇਸ ਗੁਰਦਵਾਰਾ ਸਾਹਿਬ ਨੂੰ ਢਾਹੁਣ ਦਾ ਆਦੇਸ਼ ਦਿੱਤਾ ਤੇ ਸ਼ਿਰੋਮਣੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਨੇ ਡਿਫੈਂਸ ਮਿਨਿਸਟਰ ਨੂੰ ਇਸ ਬਾਰੇ ਤਾਰ ਦਿਤੀ ਕਿ ਗੁਰੂ ਡਾਂਗ-ਮਾਰ ਸਾਹਿਬ ਦੀ ਹੋਂਦ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ। ਡਿਫੈਂਸ ਮਨਿਸਟਰ ਨੇ ਇਸ ਬਾਰੇ ਆਦੇਸ਼ ਵੀ ਦਿਤੇ ਸਨ। ਇਹ ਮਾਮਲਾ ਕੁਝ ਚਿਰ ਲਈ ਠੰਢਾ ਪਿਆ ।

ਜਨਰਲ ਬਿੰਦਰਾ ਦੇ ਵੇਲੇ ਨਵੇਂ ਗੁਰਦਵਾਰਾ ਸਾਹਿਬ ਦੀ ਇਮਾਰਤ ਦੀ ਨੀਂਹ ਰੱਖੀ ਗਈ ਤਾਂ ਭੜਕਾਵੇ ਹੇਠ ਲਾਚਿਨ ਦੇ ਲਾਮੇ ਤੇ ਹੋਰ ਬੋਧੀਆਂ ਨੇ ਗੁਰਦਵਾਰਾ ਸਾਹਿਬ ਵਿਰੁਧ ਜਹਾਦ ਖੜਾ ਕਰ ਦਿਤਾ ਜਿਸ ਨੂੰ ਬੋਧ ਧਰਮ ਦੇ ਸਰਕਾਰ ਵਿਚਲੇ ਤੱਤਾਂ ਨੇ ਹੋਰ ਉਤਸ਼ਾਹਿਤ ਕੀਤਾ ਤੇ ਮਾਮਲਾ ਭਖ ਗਿਆ। ਬੋਧੀਆਂ ਨੇ ਇਸ ਝੀਲ ਨੂੰ ਸਿਰਫ ਆਪਣੇ ਨਾਲ ਹੀ ਸਬੰਧਤ ਰੱਖਣ ਲਈ ਸਿਕਿਮ ਸਰਕਾਰ ਉਤੇ ਪ੍ਰਭਾਵ ਪਾਇਆ ਤੇ ਦਿੱਲੀ ਅਤੇ ਪੰਜਾਬ ਦੇ ਯਾਤਰੂਆਂ ਦੇ ਰਾਹ ਵਿੱਚ ਰੁਕਾਵਟ ਖੜੀ ਕੀਤੀ। ਫਿਰ ਜਦ ਮਾਰਚ 1998 ਪਿਛੋਂ ਮੇਜਰ ਜਨਰਲ ਓਮ ਕਾਂਤ ਦੁਬੇ ਜੀ ਓ ਸੀ ਬਣ ਕੇ ਆਏ ਤਾਂ ਉਨ੍ਹਾਂ ਨੇ ਗੁਰਦਵਾਰੇ ਸਾਹਿਬ ਨੂੰ ਸਰਵ ਧਰਮ ਮੰਦਿਰ ਦਾ ਨਾਮ ਦੇ ਦਿਤਾ ਤੇ ਵਿਚ ਦੂਸਰੇ ਧਰਮਾਂ ਦੀਆਂ ਮੂਰਤੀਆਂ ਤੇ ਫੋਟੋ ਵੀ ਰਖਵਾ ਦਿਤੀਆਂ। ਵਧੀਆ ਇਮਾਰਤ ਤੇ ਸਿਖ ਯਾਤਰੂਆਂ ਦੀ ਵਧਦੀ ਗਿਣਤੀ ਸ਼ਾਇਦ ਨਵੇਂ ਜੀ ਓ ਸੀ ਮੇਜਰ ਜਨਰਲ ਦੁਬੇ ਤੇ ਲਾਚਿਨ ਲਾਮਿਆਂ ਦੀਆਂ ਅੱਖਾਂ ਵਿਚ ਰੜਕਣ ਲਗ ਪਈ ਜਿਸ ਪਿਛੋਂ ਇਕ ਖਹਿ ਬਾਜ਼ੀ ਸ਼ੁਰੂ ਹੋ ਗਈ। ਇਸ ਤੋਂ ਅੱਗੇ ਗੁਰਦਵਾਰਾ ਸਾਹਿਬ ਦੀ ਵਿਰੋਧਤਾ ਦਾ ਸਿਲਸਿਲਾ ਚਾਲੂ ਹੋ ਗਿਆ ।

ਮੇਜਰ ਜਨਰਲ ਓਮ ਕਾਂਤ ਦੁਬੇ ਸੰਨ 2000 ਤਕ ਜੀ ਓ ਸੀ ਰਹੇ ਜਿਨ੍ਹਾਂ ਵੇਲੇ ਗੁਰਦਵਾਰਾ ਸਾਹਿਬ ਨੂੰ ਸਰਵ ਧਰਮ ਮੰਦਿਰ ਬਦਲਣ ਪਿਛੋਂ ਇਕ ਅੰਦਰਖਾਤੇ ਕੀਤੀ ਸਕੀਮ ਅਨੁਸਾਰ ਗੁਰਦਵਾਰਾ ਸਾਹਿਬ ਨੂੰ ਬੋਧੀਆਂ ਦੇ ਕਬਜ਼ੇ ਵਿਚ ਦੇ ਦਿਤਾ ਗਿਆ ਹਸਿ ਬਾਰੇ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਣ ਦਿਤਾ ਗਿਆ।ਸਿਕਿਮ ਸਰਕਾਰ ਵਲੋਂ ਹਾਈ ਕੋਰਟ ਸਿਕਿਮ ਵਿਚ ਜਵਾਬ ਦਾਇਰ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਜਨਰਲ ਦੁਬੇ ਨੇ ਗੁਰਦਵਾਰਾ ਕਬਜ਼ੇ ਵਿਚ ਦੇ ਦਿਤਾ ਸੀ ਜਿਸ ਪਿਛੋਂ ਹੀ ਇਸ ਨੂੰ ਬੋਧ ਮੱਠ ਬਣਾਉਣ ਦੀ ਪਰਕਿਰਿਆ ਚਾਲੂ ਹੋਈ। ਉਸ ਵੇਲੇ ਤੈਨਾਤ ਸਿੱਖ ਪਲਟਨ ਨੂੰ ਜਦ ਇਸ ਦਾ ਪਤਾ ਲਗਿਆ ਤਾਂ ਰੋਹ ਫੈਲ ਗਿਆ ਜਿਸ ਕਰਕੇ ਸਿਖ ਰਜਮੈਂਟ ਦੀ ਉਸ ਇਲਾਕੇ ਵਿਚੋਂ ਬਦਲੀ ਕੀਤੀ ਗਈ।ਇਸ ਦੌਰਾਨ ਸਿਖਾਂ ਉਪਰ ਵੀ ਏਥੋਂ ਦੀ ਯਾਤਰਾ ਤੇ ਪਾਬੰਦੀ ਲਾਈ ਗਈ। ਹਾਈ ਕੋਰਟ ਵਿਚ ਦਿਤੇ ਗਏ ਜਵਾਬ ਵਿਚ ਸਿਕਿਮ ਸਰਕਾਰ ਨੇ ਮੰਨਿਆਂ ਹੈ ਕਿ ਮੇਜਰ ਜਨਰਲ ਦੁਬੇ ਨੇ ਗੁਰਦਵਾਰਾ ਸਾਹਿਬ ਲਾਮਿਆਂ ਨੂੰ ਦੇ ਦਿਤਾ ਸੀ ਤੇ ਸਿੱਖਾਂ ਵਲੋਂ ਕਿਸੇ ਖਤਰੇ ਨੂੰ ਭਾਂਪਦੇ ਹੋਏ ਸਿੱਖ ਰਜਮੈਂਟ ਦੀ ਉਥੋਂ ਬਦਲੀ ਕੀਤੀ ਗਈ ਸੀ। ਮੇਜਰ ਜਨਰਲ ਦੁਬੇ ਦੀ ਲਾਮਿਆਂ ਨਾਲ ਮਿਲ ਕੇ ਕੀਤੀ ਇਸ ਸਾਜ਼ਿਸ਼ ਦਾ ਜਦ ਸਿੱਖਾਂ ਨੂੰ ਪਤਾ ਲੱਗਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਗੁਰਦਵਾਰਾ ਸਾਹਿਬ ਨੂੰ ਪਹਿਲਾਂ ਤਾਂ ਸਰਵਧਰਮ ਮੰਦਿਰ ਘੋਸ਼ਿਤ ਕੀਤਾ ਗਿਆ ਜਿਵੇਂ ਬੋਰਡ ਉਤੇ ਲਿਖੇ ਤੋਂ ਸਾਫ ਜ਼ਾਹਿਰ ਹੈ। ਗੁਰਦਵਾਰਾ ਸਾਹਿਬ ਦਾ ਢਾਂਚਾ ਬਦਲ ਕੇ ਬੋਧ ਮੱਠ ਦਾ ਬਣਾ ਦਿਤਾ ਗਿਆ ਸੀ। ਇਸ ਬਾਰੇ ਲੇਖਕ ਵਲੋਂ ਜਥੇਦਾਰ ਗਰਚਰਨ ਸਿੰਘ ਟਹੁੜਾ ਕੋਲ ਸ਼ਿਕਾਇਤ। ਜਥੇਦਾਰ ਟਹੁੜਾ ਦੀ ਡਿਫੈਂਸ ਮਨਿਸਟਰ ਫਰਨੈਡੇਜ਼ ਨੂੰ ਸ਼ਿਕਇਤ ਤੇ ਫਰਨੰਡੇਜ਼ ਵਲੋਂ ਭਰੋਸਾ। ਫੌਜ ਨੂੰ ਕੋਈ ਵੀ ਤਬਦੀਲੀ ਨਾ ਕਰਨ ਦੀ ਹਿਦਾਇਤ ਕੀਤੀ । ਸਰਦਾਰ ਹਰਭਜਨ ਸਿੰਘ ਸੇਤੀਆ ਜਦ ਸੰਨ 2001 ਵਿਚ ਜੱਥਾ ਲੈ ਕੇ ਗਏ ਤਾਂ ਹੈਰਾਨ ਹੀ ਰਹਿ ਗਏ ਇਹ ਦੇਖ ਕੇ ਕਿ ਗੁਰਦਵਾਰਾ ਡਾਂਗਮਾਰ ਸਾਹਿਬ ਸਾਹਿਬ ਨੂੰ ਪਹਿਲਾਂ ਸੈਨਾ ਨੇ ਸਰਵ ਧਰਮ ਮੰਦਿਰ ਵਿਚ ਬਦਲ ਦਿਤਾ ਤੇ ਫਿਰ ਸਿਕਿਮ ਸਰਕਾਰ ਨੇ ਸਾਰ ਸਿੱਖੀ ਚਿੰਨ ਹਟਾਕੇ ਬੋਧ ਚਿੰਨ੍ਹ ਤੇ ਬੋਰਡ ਲਾ ਦਿਤੇ।
upload_2018-4-23_8-29-10.png


upload_2018-4-23_8-30-3.png
upload_2018-4-23_8-30-30.png

ਇਸ ਬਾਰੇ ਇਸ ਲੇਖਕ ਨੇ ਲੇਖ ਲਿਖ ਕੇ ਅਖਬਾਰਾਂ ਨੂੰ ਵੀ ਭੇਜੇ । ਸਿੱਖ ਰਿਵੀਊ ਮਈ 2001 ਵਿਚ ‘ਸਿਕਿਮ ਗੁਰਦਵਾਰਾ ਡੈਸੀਕਰੇਟਡ’ ਵੀ ਇਹ ਲੇਖ ਛਪਿਆ।
upload_2018-4-23_8-30-44.png

ਫਿਰ ਜਦ 2015 ਵਿਚ ਏਸ ਥਾਂ ਤਕਰੀਬਨ 25 ਸਾਲਾਂ ਬਾਦ ਜਾਣ ਦਾ ਅਵਸਰ ਮਿਲਿਆ ਤਾਂ ਗੁਰਦਵਾਰਾ ਡਾਂਗਮਾਰ ਦੀ ਯਾਤਰਾ ਕੀਤੀ ਤਾਂ ਸਾਰੀ ਤਸਵੀਰ ਹੀ ਬਦਲ ਦਿਤੀ ਗਈ ਸੀ। ਹੁਣ ਨਾਂ ਨਿਸ਼ਾਨ ਸਾਹਿਬ ਹੈ ਤੇ ਨਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਪਦਮਾਸੰਭਵ ਦੀ ਇਕ ਵੱਡੀ ਮੂਰਤੀ ਪਾਲਕੀ ਸਾਹਿਬ ਦੇ ਬਰਾਬਰ ਖੜ੍ਹੀ ਕਰ ਦਿਤੀ ਗਈ ਹੈ। ਇਹ ਬੋਰਡ 2015 ਵਿਚ ਇਸ ਲੇਖਕ ਨੇ ਵੀ ਖੁਦ ਦੇਖਿਆ ਸੀ। ਗੁਰਦਵਾਰੇ ਨੂੰ ਬੋਧ ਮੱਠ ਤਬਦੀਲ ਕਰਨਾ ਸ਼ੁਰੂ ਹੋਇਆ ਤਾਂ ਸਾਰੀ ਬਿਲਡਿੰਗ ਦਾ ਨਕਸ਼ਾ ਹੀ ਬਦਲ ਦਿਤਾ ਜਿਵੇਂ ਕਿ ਤਸਵੀਰਾਂ ਤੋਂ ਜ਼ਾਹਿਰ ਹੈ। ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਅਪਣੀ ਇਕ ਉੱਚ ਪੱਧਰੀ ਟੀਮ ਭੇਜ ਕੇ ਹਾਲਾਤ ਦਾ ਜ਼ਾਇਜ਼ਾ ਲਿਆ ।ਗੁਰਦਵਾਰਾ ਡਾਂਗਮਾਰ ਸਾਹਿਬ ਸਾਹਿਬ ਨੂੰ ਪਹਿਲਾਂ ਸੈਨਾ ਨੇ ਸਰਵ ਧਰਮ ਮੰਦਿਰ ਵਿਚ ਬਦਲ ਦਿਤਾ ਤੇ ਫਿਰ ਸਿਕਿਮ ਸਰਕਾਰ ਨੇ ਸਾਰ ਸਿੱਖੀ ਚਿੰਨ ਹਟਾਕੇ ਬੋਧ ਚਿੰਨ੍ਹ ਤੇ ਬੋਰਡ ਲਾ ਦਿਤੇ।


ਮਿਤੀ ਘਟਨਾਕ੍ਰਮ

1965 ਗੁਰਦਵਾਰਾ ਚੂੰਗਥਾਂਗ ਦੀ ਸਥਾਪਨਾ

ਨਵੰਬਰ 1970 ਗੁਰਦਵਾਰਾ ਚੂੰਗਥਾਂਗ ਦੇ ਪਹਿਲੀ ਵਾਰ ਲੇਖਕ ਵਲੋਂ ਦਰਸ਼ਨ

1975 ਸਿਕਿਮ ਰਾਜ ਦਾ ਭਾਰਤ ਵਿਚ ਮਿਲਣਾ

ਅਗਸਤ 1987 ਗੁਰਦਵਾਰਾ ਗੁਰੂਡਾਂਗਮਾਰ ਦੇ ਪਹਿਲੀ ਵਾਰ ਦਰਸ਼ਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲਗਾਤਾਰ ਪਾਠ

1987-1992 ਲੇਖਕ ਦੀ ਗੁਰਦਵਾਰਾ ਗੁਰੂ ਡਾਂਗਮਾਰ ਦੀ ਹਰ ਸਾਲ ਲਗਾਤਾਰ ਯਾਤਾਰਾ।

ਗੁਰਦਵਾਰਾ ਸਾਹਿਬ ਵਿਚ ਲਗਾਤਾਰ ਵਧਦੀ ਸੰਗਤ ਤੇ ਇਮਾਰਤ ਵਿਚ ਇੰਪਰੂਵਮੈਂਟ

1997 ਗੁਰਦਵਾਰੇ ਦੇ ਵਧਾਰੇ ਲਈ ਮੇਜਰ ਜਨਰਲ ਬਿੰਦਰਾ ਤੇ ਬ੍ਰੀਗੇਡੀਅਰ ਚਰਨਜੀਤ ਸਿੰਘ ਵਲੋਂ ਨੀਂਹ ਪੱਥਰ

1998 ਕੁਝ ਸ਼ਰਾਰਤੀ ਅਨਸਰਾਂ ਦੇ ਉਕਸਾਉਣ ਤੇ ਲਾਮਿਆਂ ਵਲੋਂ ਦਖਲ। ਪਹਿਲਾਂ ਗੁਰਦਵਾਰਾ ਸਾਹਿਬ ਨੂੰ ਢਾਉਣ ਤੇ ਫਿਰ ਮੇਜਰ ਜਨਰਲ ਦੁਬੇ ਵਲੋਂ ਗੁਰਦਵਾਰੇ ਨੂੰ ਸਰਵ ਧਰਮ ਬਣਾਉਣ ਦੀ ਸਾਜਿਸ਼ ਤੇ ਸਿਖ ਰਜਮੰਟ ਦੀ ਇਸ ਇਲਾਕੇ ਵਿਚੋਂ ਜਨਰਲ ਦੁਬੇ ਵਲੋਂ ਬਦਲੀ ਦੇ ਆਦੇਸ਼। ਇਸ ਬਾਰੇ ਲੇਖਕ ਵਲੋਂ ਜਥੇਦਾਰ ਗਰਚਰਨ ਸਿੰਘ ਟਹੁੜਾ ਕੋਲ ਸ਼ਿਕਾਇਤ। ਜਥੇਦਾਰ ਟਹੁੜਾ ਦੀ ਡਿਫੈਂਸ ਮਨਿਸਟਰ ਫਰਨੈਡੇਜ਼ ਨੂੰ ਸ਼ਿਕਇਤ ਤੇ ਫਰਨੰਡੇਜ਼ ਵਲੋਂ ਭਰੋਸਾ। ਫੌਜ ਨੂੰ ਕੋਈ ਵੀ ਤਬਦੀਲੀ ਨਾ ਕਰਨ ਦੀ ਹਿਦਾਇਤ।

1998-1999 ਸਿਖਾਂ ਨੂੰ ਗੁਰਦਵਾਰਾ ਗੁਰੂਡਾਂਗਮਾਰ ਦੀ ਯਾਤਰਾ ਕਰਨ ਤੇ ਪਾਬੰਦੀ।

ਅਗਸਤ 2000 ਹਰਭਜਨ ਸਿੰਘ ਸੇਤੀਆ ਤੇ ਸਿਖ ਸੰਗਤ ਗੁਰਦਵਾਰਾ ਗੁਰੂ ਡਾਂਗਮਾਰ ਦੇ ਦਰਸ਼ਨ। ਗੁਰਦਵਾਰਾ ਸਾਹਿਬ ਦੇ ਢਾਂਚੇ ਵਿਚ ਤਬਦੀਲੀ ਤੇ ਬੋਰਡ ਉਪਰ ਗੁਰਦਵਾਰਾ ਗੁਰੂਡਾਂਗਮਾਰ ਦੀ ਥਾਂ ਸਰਵ ਧਰਮ ਸਥਲ ਲਿਖਿਆ ਹੋਇਆ ਮਿਲਿਆ । ਗੁਰਦਵਾਰੇ ਵਿਚ ਬੋਧ ਤੇ ਹਿੰਦ ਮੂਰਤੀਆਂ ।ਇਸ ਬਾਰੇ ਲੇਖਕ ਦਾ ਸਿਖ ਰਿਵੀਊ ਮਈ 2001 ਵਿਚ ਲੇਖ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ਼ਿਕਾਇਤ।

ਗੁਰਦਵਾਰਾ ਗੁਰੂ ਡਾਂਗਮਾਰ ਸਾਹਿਬ ਨੂੰ ਸੰਨ 1998-1999 ਤੋਂ ਹੀ ਸਿਲਸਿਲੇ ਵਾਰ ਬੋਧ ਮੱਠ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਮੇਜਰ ਜਨਰਲ ਦੁਬੇ, ਸਿਕਿਮ ਸਰਕਾਰ ਤੇ ਲੋਕਲ ਲਾਮਿਆਂ ਦੀ ਮਿਲੀ ਭੁਗਤ ਨਾਲ ਹੋਈ ਜਿਸ ਦੇ ਹੇਠ ਲਿਖੇ ਕ੍ਰਮ ਹਨ:

1. ਗੁਰਦਵਾਰੇ ਉਦਾਲੇ ਸਨਾਤਨੀ ਝੰਡੇ ਤੇ ਫਿਰ ਇਕ ਛੋਟਾ ਮੰਦਿਰ ਜੋ ਜਾਰਜ ਫਰਨੈਂਡੇਜ਼ ਦੇ ਆਦੇਸ਼ ਤੇ ਹਟਾਏ ਗਏ।

2. ਗੁਰਦਵਾਰਾ ਸਾਹਿਬ ਦੀ ਇਮਾਰਤ ਨੂੰ ਬੋਧ ਮਠ ਵਰਗਾ ਬਣਾਉਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਾਨ ਸਾਹਿਬ ਝੂਲਦੇ ਰਹੇ
3. ਗੁਰਦਵਾਰਾ ਸਾਹਿਬ ਨੂੰ ਸਰਵ ਧਰਮ ਮੰਦਿਰ ਘੋਸ਼ਿਤ ਕਰਨਾ ਜਿਸ ਦਾ ਬੋਰਡ ਇਸ ਦੀ ਗਵਾਹੀ ਭਰਦਾ ਹੈ। ਗੁਰਦਵਾਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਮੂਰਤੀਆਂ ਦੀ ਸਥਾਪਨਾ

4. ਸਿੱਖਾਂ ਦਾ ਗੁਰਦਵਾਰਾ ਸਾਹਿਬ ਜਾਣਾ ਵਰਜਿਤ ਕਰਨਾ।ਨਿਸ਼ਾਨ ਸਾਹਿਬ ਹਟਾਉਣਾ।ਸਿਖ ਪਲਟਨ ਨੂੰ ਏਧਰੋਂ ਹਟਾ ਕੇ ਦੂਜੇ ਇਲਾਕੇ ਵਿਚ ਤੈਨਾਤ ਕਰਨਾ ।ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬੰਦ ਹੋਣਾ।

ਸੰਨ 2015 ਦਾ ਦ੍ਰਿਸ਼
5. ਗੁਰੂ ਨਾਨਕ ਦੇਵ ਜੀ ਦੀ ਏਥੇ ਦੀ ਯਾਤਰਾ ਦਾ ਸਬੰਧ ਤੋੜਣ ਤੇ ਪਦਮਾਸੰਭਵ ਦਾ ਏਥੇ ਆਉਣਾ ਦਸਣ ਲਈ ਵੱਡੇ ਬੋਰਡ ਲਾਉਣਾ। ਇਸ ਤਰ੍ਹਾ ਗੁਰੂ ਡਾਂਗਮਾਰ ਝੀਲ ਦਾ ਸਾਰਾ ਇਤਿਹਾਸ ਬਦਲ ਦੇਣਾ।

ਗੁਰੂ ਨਾਨਕ ਲਾਮਾ ਦੀ ਥਾਂ ਬੇਜਾ ਗੁਰੂ ਦਾ ਬੋਰਡ 2012 ਵਿਚ

6. ਸਰਕਾਰੀ ਅਧਿਕਾਰੀਆ ਵਲੋਂ ਨਵੀਆਂ ਦਸਤਾਵੇਜ਼ਾਂ ਤਿਆਰ ਕਰਨਾ ਇਹ ਸਿੱਧ ਕਰਨ ਲਈ ਕਿ ਗੁਰੂ ਨਾਨਕ ਦੇਵ ਜੀ ਏਥੇ ਨਹੀਂ ਆਏ ਤੇ ਗੁਰਦਵਾਰਾ ਸਾਹਿਬ ਦਾ ਏਥੇ ਹੋਣਾ ਵੀ ਕਨੂੰਨ ਦੇ ਵਿਰੁਧ ਹੈ। ਇਸ ਸਿੱਧ ਕਰਨਾ ਕਿ ਗੁਰਦਵਾਰਾ 1987 ਤੋਂ ਪਹਿਲਾਂ ਦਾ ਨਹੀਂ ਸਗੋਂ 1997 ਵਿਚ ਹੀ ਬਣਿਆ ਹੈ। ਸਾਰੀਆਂ ਸਰਕਾਰੀ ਦਸਤਾਵੇਜ਼ਾਂ ਤੇ ਕਨੂੰਨ ਇਸੇ ਤਰ੍ਹਾਂ ਬਣਾਉਣੇ ਜਿਨ੍ਹਾਂ ਨੂੰ ਕੋਰਟ ਵਿਚ ਸਬੂਤ ਵਜੋ ਪੇਸ਼ ਕੀਤਾ ਗਿਆ।

7. ਸਾਰੇ ਸਿਕਿਮੀ ਪਹਿਲਾਂ ਏਥੇ ਗੁਰੂ ਨਾਨਕ ਦੇਵ ਜੀ ਦਾ ਆਉਣਾ ਮੰਨਦੇ ਸਨ । ਡਾਇਰੈਕਟਰ ਇਸਟੀਚਿਊਟ ਆਫ ਤਿਬਤਾਲੋਜੀ ਨੇ ਵੀ ਗੁਰੂ ਨਾਨਕ ਦਾ ਏਥੇ ਆਉਣਾ ਮੰਨਿਆ ਸੀ। ਲਾਮਿਆਂ ਨੇ 1987 ਵਿਚ ਲੇਖਕ ਨੂੰ ਇਹ ਜ਼ੋਰ ਦੇ ਕੇ ਕਿਹਾ ਸੀ ਕਿ ਏਥੇ ਪਦਮਾਸੰਭਵ ਨਹੀਂ ਗੁਰੂ ਨਾਨਕ ਦੇਵ ਜੀ ਆਏ ਸਨ । ਇਹ ਸਭ ਲੇਖਕ ਦੇ 1987-88 ਵਿਚ ਲੇਖਾਂ ਤੇ ਪਿਛੋਂ ਛਪੀਆਂ ਕਿਤਾਬਾਂ ਵਿਚ ਸ਼ਾਮਿਲ ਹੈ । ਪਦਮਾਸੰਭਵ ਦੇ ਏਥੇ ਆਉਣ ਦੀ ਕੋਈ ਵੀ ਦਸਤਾਵੇਜ਼ ਨਾ ਹੋਣ ਕਰਕੇ ਇਸਟੀਚਿਊਟ ਆਫ ਤਿਬਤਾਲੋਜੀ ਤੋਂ ਪਿਛੋਂ ਕੁਝ ਖੋਜ ਪਤਰ ਲਿਖਵਾ ਕੇ ਇਹ ਸਿਧ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਿਕਿਮ ਵਿਚ ਪਦਮਾਸੰਭਵ ਆਏ ਸਨ। ਸ਼ਾਹਦੀ ਨਾ ਹੋਣ ਤੇ ਵੀ ਗੁਰੂਡਾਂਗਮਾਰ ਤੇ ਚੁੰਗਥਾਂਗ ਦੇ ਗੁਰਦਵਾਰਿਆਂ ਸਾਹਮਣੇ ਪਦਮਾਸੰਭਵ ਦੇ ਆਉਣ ਦੇ ਬੋਰਡ ਤਾਂ ਐਸ ਡੀ ਐਮ ਚੰਗਥਾਂਗ ਨੇ 2017-18 ਵਿਚ ਲਗਵਾਏ ।

8. ਇਹ ਗੁਰਦਵਾਰੇ ਗੁਰੂ ਨਾਨਕ ਦੇਵ ਜੀ ਦੀ ਏਧਰਲੀ ਯਾਤਰਾ ਦੀਆਂ ਨਿਸ਼ਾਨੀਆਂ ਹਨ ਇਸ ਲਈ ਇਤਿਹਾਸਿਕ ਹਨ।ਇਤਿਹਾਸਿਕ ਗੁਰਦਵਾਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਹੈ ।ਇਹ ਗੁਰਦਵਾਰੇ ਆਰਮੀ ਨੇ ਨਹੀਂ ਬਲਕਿ ਫੌਜੀ ਤੇ ਸਿਵਲੀਅਨ ਸਿੱਖਾਂ ਦੀ ਮਾਇਆ ਤੇ ਮਿਹਨਤ ਨਾਲ ਬਣੇ ਹਨ ਇਹ ਸਿੱਖਾਂ ਕੌਮ ਦੀ ਮਲਕੀਅਤ ਹਨ ਤੇ ਸਿੱਖ ਕੌਮ ਤੋਂ ਪੁਛੇ ਬਿਨਾਂ ਹੋਰ ਕੋਈ ਇਸ ਨੂੰ ਕਿਸੇ ਨੂੰ ਵੀ ਸੌਂਪ ਨਹੀਂ ਸਕਦਾ।

2015

ਹਾਲਾਤਾਂ ਦਾ ਹੋਰ ਵਿਗੜਣਾ ਤੇ ਸਿੱਖ ਪੰਥ ਵਲੋਂ ਉਪਰਾਲੇ

ਲੇਖਕ ਨੂੰ ਤਕਰੀਬਨ 25 ਸਾਲਾਂ ਬਾਦ 2015 ਵਿਚ 21 ਅਪ੍ਰੈਲ ਤੋਂ 8 ਮਈ ਨੂੰ ਜਾਣ ਦਾ ਅਵਸਰ ਮਿਲਿਆ ਤਾਂ ਚੁੰਗਥਾਂਗ, ਲਾਚਿਨ ਤੇ ਗੁਰਦਵਾਰਾ ਡਾਂਗਮਾਰ ਦੀ ਯਾਤਰਾ ਕੀਤੀ ਤਾਂ ਉਸ ਵੇਲੇ ਤਕ ਸਾਰੀ ਤਸਵੀਰ ਹੀ ਬਦਲ ਦਿਤੀ ਗਈ ਸੀ। ਹੁਣ ਗੁਰਦਵਾਰਾ ਗੁਰੂ ਡਾਂਗਮਾਰ ਵਿਚ ਨਾਂ ਨਿਸ਼ਾਨ ਸਾਹਿਬ ਸੀ ਤੇ ਨਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਪਦਮਾਸੰਭਵ ਦੀ ਇਕ ਵੱਡੀ ਮੂਰਤੀ ਪਾਲਕੀ ਸਾਹਿਬ ਦੇ ਬਰਾਬਰ ਖੜ੍ਹੀ ਕਰ ਦਿਤੀ ਗਈ ਹੈ। ਗੁਰਦਵਾਰੇ ਦਾ ਸਾਰਾ ਢਾਂਚਾ ਬੋਧਮੱਠ ਦੀ ਸ਼ਕਲ ਵਿਚ ਤਬਦੀਲ ਕਰ ਦਿਤਾ ਗਿਆ ਸੀ। ਗੁਰੂ ਨਾਨਕ ਦੇਵ ਜੀ ਦੀ ਗੁਰੂ ਡਾਂਗਮਾਰ ਦੀ ਯਾਤਰਾ ਵਾਲਾ ਬੋਰਡ ਹਟਾ ਦਿਤਾ ਗਿਆ ਸੀ ਤੇ ਤੇ ਪਦਮਾਸੰਭਵ ਦਾ ਏਥੇ ਆਉਣਾ ਵੱਡੇ ਬੋਰਡਾਂ ਉਪਰ ਲਿਖਿਆ ਹੋਇਆ ਸੀ। ਗੁਰਦਵਾਰਾ ਸਾਹਿਬ ਦਾ ਸਾਰਾ ਇਤਿਹਾਸ ਹੀ ਗਾਇਬ ਸੀ ਨਾ, ਕੋਈ ਬੋਰਡ ਨਾ ਕੋਈ ਨਿਸ਼ਾਨੀ।

ਲਾਚਿਨ ਗੋਂਫਾ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਵਸਤਰ, ਕਮਡਲ ਤੇ ਚਰਨ ਚਿੰਨ੍ਹਾਂ ਦੇ ਦਰਸ਼ਨ ਵੀ ਨਾ ਕਰਵਾਏ ਗਏ। ਚੁੰਗਥਾਂਗ ਵਿਚ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਨਿਸ਼ਾਨੀਆਂ ਲਾਮਿਆ ਨੇ ਅਪਣੇ ਅਧੀਨ ਕਰ ਲਈਆਂ ਸਨ ਤੇ ਗੁਰੂ ਨਾਨਕ ਦੇਵ ਜੀ ਦੇ ਸਾਰੇ ਬੋਰਡ ਹਟਾ ਕੇ ਪਦਮਾਸੰਭਵ ਦੀ ਯਾਤਰਾ ਦੇ ਬੋਰਡ ਲਾ ਦਿਤੇ ਗਏ ਸਨ।



ਲ਼ਾਚਿਨ:

ਲ਼ਾਚਿਨ ਗੋਂਫਾ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਵਸਤਰ, ਕਮੰਡਲ ਤੇ ਪੱਥਰ ਉਪਰ ਪੈਰ ਦਾ ਨਿਸ਼ਾਨ ਹਨ। ਇਹ 1999 ਤਕ ਤਾਂ ਦਿਖਾਈਆਂ ਜਾਂਦੀਆ ਰਹੀਆਂ ਪਰ ਹੁਣ ਸਿੱਖ ਸੰਗਤਾਂ ਨੂੰ ਇਨ੍ਹਾ ਦੇ ਦਰਸ਼ਨ ਨਹੀਂ ਕਰਵਾਏ ਜਾਂਦੇ।
ਲ਼ਾਚਿਨ ਗੋਂਫਾ 2015 ਵਿਚ

ਚੁੰਗਥਾਂਗ

ਸਿਤੰਬਰ 2004 ਚੂੰਗਥਾਂਗ ਵਿਚੋਂ ਆਸਾਮ ਰਾਈਫਲਜ਼ ਦਾ ਹਟਾਇਆ ਜਾਣਾ ਤੇ ਗੁਰਦਵਾਰਾ ਸਾਹਿਬ ਲੋਕਲ ਪੰਚਾਇਤ ਦੇ ਹਵਾਲੇ ਕੀਤਾ ਜਾਣਾ।

24/4/2004 ਗੁਰਦਵਾਰਾ ਸਿੰਘ ਸਭਾ ਸਿਲੀਗੁੜੀ ਵਲੋਂ ਗ੍ਰੰਥੀ ਥਾਪਣਾ ਤੇ ਗੁਰਦਵਾਰਾ ਸਾਹਬ ਸੰਗਤ ਦੇ ਦਰਸ਼ਨਾ ਲਈ ਖੋਲ੍ਹਣਾ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਕ ਮੈਂਬਰੀ ਕਮੇਟੀ ਨੂੰ ਸਿਕਿਮ ਭੇਜਣਾ।
2012 ਵਿਚ ਸਿਕਿਮ ਸਰਕਾਰ ਨੇ ਪੱਥਰ ਸਾਹਿਬ ਦੇ ਦਵਾਰ ਤੇ ਨਵੇਂ ਬੋਰਡ ਲਾਏ

1. ਮੁੱਖ ਦਵਾਰ ਤੇ ਲਿਖੇ ਨਾਨਕ ਲਾਮਾ ਦੀ ਥਾਂ ਪਦਮਾਸੰਭਵ ਦਾ ਨਾਂ 2. ਮੁੱਖ ਦਵਾਰ ਤੋਂ ਪੱਥਰ ਸਾਹਿਬ ਤਕ ਬੋਧ ਝੰਡੇ ਲਾ ਦਿਤੇ

1.ਪੱਥਰ ਸਾਹਿਬ ਦੇ ਦਵਾਰ ਤੇ ਵੀ ਨਾਨਕ ਲਾਮਾ ਦੀ ਥਾਂ ਪਦਮਾਸੰਭਵ ਦਾ ਬੋਰਡ ਲਾ ਦਿਤਾ ਗਿਆ।ਇਕ ਬੋਰਡ ਉਸ ਥਾਂ ਤੇ ਵੀ ਲਾ ਦਿਤਾ ਗਿਆ ਜਿਥੇ ਪਹਿਲਾਂ ਨਿਸ਼ਾਨ ਸਾਹਿਬ ਹੁੰਦਾ ਸੀ 2. ਇਕ ਵੱਡਾ ਬੋਰਡ ਪਦਮਾਸੰਭਵ ਦੇ ਏਥੇ ਆਉਣ ਦੀ ਮਨਘੜੰਤ ਗਾਥਾ ਨਾਲ ਜੋੜ ਕੇ ਲਾ ਦਿਤਾ ਗਿਆ ਤੇ ਗੁਰੂ ਨਾਨਕ ਦੇਵ ਜੀ ਦਾ ਏਥੇ ਆਉਣ ਦਾ ਬੋਰਡ ਹਟਾ ਦਿਤਾ ਗਿਆ।


ਸੰਨ 2012 ਵਿਚ ਸਿਕਿਮ ਸਰਕਾਰ ਨੇ ਪੱਥਰ ਸਾਹਿਬ ਦੇ ਦਵਾਰ ਤੇ ਨਵੇਂ ਬੋਰਡ ਲਾਏ



1. ਮੁੱਖ ਦਵਾਰ ਤੇ ਲਿਖੇ ਨਾਨਕ ਲਾਮਾ ਦੀ ਥਾਂ ਪਦਮਾਸੰਭਵ ਦਾ ਨਾਂ 2. ਮੁੱਖ ਦਵਾਰ ਤੋਂ ਪੱਥਰ ਸਾਹਿਬ ਤਕ ਬੋਧ ਝੰਡੇ ਲਾ ਦਿਤੇ


ਇਹ ਬੋਰਡ ਤੇ ਹੋਰ ਦੂਜੇ ਬੋਰਡ ਸਾਡੀ 2017 ਦੀ ਯਾਤਰਾ ਤੋਂ ਪਿਛੋਂ ਲਾਏ ਗਏ ਹਨ ਪਹਿਲਾਂ ਨਹੀਂ ਸਨ।

ਇਸ ਲੇਖਕ ਨੇ ਜੋ ਦੇਖਿਆ ਇਸ ਦੀ ਰਿਪੋਰਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪਤਰ ਡੀ ਐਸ ਜੀ/15/2015 ਮਿਤੀ 14 ਮਈ 2015 ਰਾਹੀਂ ਧਰਮ ਪ੍ਰਚਾਰ ਸਕਤਰ ਨੂੰ ਦਿਤੀ ਤੇ ਸਾਰੇ ਹਾਲਾਤ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਨੂੰ ਦੱਸੇ। ਸ: ਅਵਤਾਰ ਸਿੰਘ ਮੱਕੜ ਤੇ ਸ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਖਤ ਨੰ 21345 ਮਿਤੀ 20-05-2015, 23265 ਮਿਤੀ 22-01-17 ਅਤੇ ਈ ਮੇਲ 08-07-2017 ਰਾਹੀਂ ਮੁਖ ਮੰਤਰੀ ਸਿਕਿਮ ਤੇ ਮੁਖ ਸਕਤਰ ਸਿਕਿਮ ਨੂੰ ਲਗਾਤਾਰ ਖਤ ਲਿਖ ਕੇ ‘ਸਿਕਿਮ ਵਿਚਲੇ ਗੁਰਦਵਾਰਿਆਂ ਉਪਰ ਲਾਮਿਆਂ ਵਲੋਂ ਕਤਿੇ ਜਾਂਦੇ ਕਬਜ਼ੇ ਨੂੰ ਰੋਕਣ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਫਦ ਨੂੰ ਮਿਲ ਕੇ ਮਾਮਲਾ ਵਿਚਾਰਨ ਲਈ ਲਗਾਤਾਰ ਬੇਨਤੀ ਕੀਤੀ ਜਾਂਦੀ ਰਹੀ ਪਰ ਨਾ ਹੀ ਨੁੱਕ ਮੰਤ੍ਰੀ ਸਿਕਿਮ ਤੇ ਨਾ ਹੀ ਮੁੱਖ ਸਕਤਰਾਂ ਨੂੰ ਮਿਲਣ ਦਾ ਸਮਾਂ ਦਿਤਾ।

ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਸ ਸਬੰਧ ਵਿਚ ਖਤ ਨੰ 21384 ਮਿਤੀ 22 ਮਈ 2015 ਸਿਕਿਮ ਦੇ ਮੁਖ ਮੰਤਰੀ ਸ੍ਰੀ ਚਾਮਲਿੰਗ ਦੇ ਨਾਮ ਲਿਖਿਆ ਜਿਸ ਅਨੁਸਾਰ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇਕ ਉੱਚ ਪੱਧਰੀ ਵਫਦ ਭੇਜਿਆ ਜਿਸ ਵਿਚ ਹੇਠ ਲਿਖੇ ਮੈਂਬਰ ਸਨ:

1. ਜਥੇਦਾਰ ਸੁਖਦੇਵ ਸਿਘ ਭੌਰ ਜਨਰਲ ਸਕਤਰ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ

2. ਸ: ਰਜਿੰਦਰ ਸਿੰਘ ਮਹਿਤਾ ਮੈਬਰ ਅੰਤ੍ਰਿਗ ਕਮੇਟੀ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ

3. ਸ: ਰੂਪ ਸਿੰਘ ਸੈਕਟਰੀ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ

4. ਸ: ਬਲਵਿੰਦਰ ਸਿੰਘ ਜੌੜਾ ਸਿੰਘਾ ਐ: ਸਕਤਰ ਧਰਮ ਪ੍ਰਚਾਰ ਕਮੇਟੀ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ

5. ਸ: ਸਤਬੀਰ ਸਿੰਘ ਭੂਤਪੂਰਵ ਐ: ਸਕਤਰ ਧਰਮ ਪ੍ਰਚਾਰ ਕਮੇਟੀ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ

6. ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਫਦ ਦੀ 2015 ਦੀ ਯਾਤਰਾ ਸਮੇਂ ਵਿਚ ਗੁਰਦਵਾਰਾ ਗੁਰੁਡਾਂਗਮਾਰ ਤੇ ਗੁਰਦਵਾਰਾ ਸਾਹਿਬ ਅੱਗੇ ਲੱਗਾ ਬੋਰਡ
2015 ਵਿਚ
ਪਾਲਕੀ ਵਿਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ

1. ਗੁਰਦਵਾਰਾ ਸਾਹਿਬ ਦੀ ਮਰਿਆਦਾ ਬਹਾਲੀ ਲਈ ਅਰਦਾਸ ਕਰਦੇ ਹੋਏ ਜਥੇਦਾਰ ਸੁਖਦੇਵ ਸਿੰਘ ਭੌਰ, ਅੰਤ੍ਰਿਗ ਕਮੇਟੀ ਮੈਂਬਰ ਸ: ਰਜਿੰਦਰ ਸਿੰਘ ਮਹਿਤਾ ਤੇ ਐਡੀਸ਼ਨਲ ਸਕਤਰ ਬਲਵਿੰਦਰ ਸਿੰਘ ਜੌੜਾ ਸਿੰਘਾ 2. ਗੁਰਦਵਾਰਾ ਸਾਹਿਬ ਵਿਚ ਪਦਮਾਸੰਭਵ ਦੀ ਪ੍ਰਤਿਮਾ

ਝੀਲ ਕਿਨਾਰੇ ਵਫਦ ਮੈੰਬਰ ਸ:ਰਜਿੰਦਰ ਸਿੰਘ ਮਹਿਤਾ, ਡਾ: ਦਲਵਿੰਦਰ ਸਿੰਘ ਗ੍ਰੇਵਾਲ, ਸ: ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ: ਸਤਿਬੀਰ ਸਿੰਘ 2. ਗੁਰਦਵਾਰਾ ਚੁੰਗਥਾਂਗ ਵਿਚ ਪੰਜੇ ਵਫਦ ਮੈਂਬਰ


ਵਫਦ ਨੇ ਅਪਣੀ ਰਿਪੋਰਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪੇਸ਼ ਕੀਤੀ


ਮੌਜੂਦਾ ਸਥਿਤੀ ਤੇ ਜ਼ਮੀਨੀ ਤੱਥ

1. ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪੱਥਰ ਸਾਹਿਬ, ਚਰਨ ਚਿੰਂਨ੍ਹ ਤੇ ਚਸ਼ਮੇ ਨੂੰ 2007 ਤੋਂ ਬਾਦ ਦੋ ਦੀਵਾਰਾਂ ਵਿਚ ਵਗਲ ਕੇ ਬੋਧ ਅਸਥਾਨਾਂ ਵਿਚ ਬਦਲ ਦਿਤਾ ਗਿਆ ਹੈ ਤੇ ਟੂਰਿਜ਼ਮ ਡਿਪਾਰਟਮੈਂਟ ਸਿਕਿਮ ਤੇ ਅਕਲੈਸਟੀਕਲ ਡਿਪਾਰਟਮੈਂਟ ਸਿਕਿਮ ਸਰਕਾਰ ਦੇ ਸਹਿਗ਼ੋਗ ਨਾਲ ਗੁਰੂ ਨਾਨਕ ਦੇਵ ਜੀ ਦਾ ਨਾਮ ਸਾਰੇ ਬੋਰਡਾਂ ਤੋਂ ਹਟਾਇਆ ਗਿਆ ਹੈ ਤੇ ਬੇਜਾ ਗੁਰੂ/ਪਦਮਾਸੰਭਵ ਦਾ ਨਵਾਂ ਬੋਰਡ ਲਾ ਦਿਤਾ ਗਿਆ ਹੈ ਜਿਸ ਦੀਆਂ ਗਵਾਹੀ ਦਿੰਦੀਆਂ ਤਸਵੀਰਾਂ ਨੱਥੀ ਹਨ।

2. ਪੁਰਾਣੀਆਂ ਤਸਵੀਰਾਂ ਵਿਚ ਪੱਥਰ ਸਾਹਿਬ ਉਪਰ ਨਿਸ਼ਾਨ ਸਾਹਿਬ ਸੀ ਉਹ ਹੁਣ ਨਹੀਂ ਹੈ।

3. ਗੁਰੂ ਨਾਨਕ ਦੇਵ ਜੀ ਵਲੋਂ ਬੀਜੇ ਗਏ ਚਾਵਲਾਂ ਦੇ ਖੇਤ ਨੂੰ ਵੀ ਦਿਵਾਰ ਵਗਲ ਕੇ ਗੁਰਦਵਾਰਾ ਕੰਪਲੈਕਸ ਤੋਂ ਵੱਖ ਕਰ ਦਿਤਾ ਗਿਆ ਹੈ।

4. ਲਾਚਿਨ ਗੋਂਫਾ ਦੇ ਮੁੱਖ ਲਾਮਾ ਦੇ ਸੰਨ 1988 ਵਿਚ ਰਿਕਾਰਡ ਇਕ ਬਿਆਨ ਅਨੁਸਾਰ ਗੁਰੂ ਨਾਨਕ ਦੇਵ ਜੀ ਗੁਰੂ ਡਾਂਗਮਾਰ ਤੋਂ ਥਾਂਗੂ ਹੁੰਦੇ ਹੋਏ ਲਾਚਿਨ ਰੁਕੇ ਤੇ ਏਥੋਂ ਅਗੇ ਚੁੰਗਥਾਂਗ ਗਏ। ਗੁਰੂ ਨਾਨਕ ਦੇਵ ਜੀ ਦੇ ਨੂੰ ਤਿਬਤ ਦੇ ਰਾਜੇ ਵਲੋਂ ਭੇਟ ਕੀਤੇ ਵਸਤਰ ਇਸ ਥਾਂ ਲੋਕਲ ਲਾਮਾ ਕੋਲ ਹਨ, ਅਪਣਾ ਕਮੰਡਲ ਵੀ ਏਥੇ ਦਿਤਾ ਸੀ ਜਿਸਨੇ ਇਹ ਵਸਤਾਂ ਲਾਚਿਨ ਗੋਂਫਾ ਵਿਚ ਸੰਭਾਲ ਦਿਤੀਆਂ। ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਥਾਂਗੂ ਤੇ ਲਾਚਿਨ ਦੇ ਰਸਤੇ ਵਿਚ ਸਨ ਜੋ ਲਾਚਿਨ-ਥਾਂਗੂ ਸੜਕ ਬਣਾਉਂਦੇ ਵੇਲੇ ਬਲਾਸਟ ਦੇ ਕਾਰਨ ਤੀਸਤਾ ਨਦੀ ਵਿਚ ਜਾ ਡਿਗੇ ਜਿਸ ਨੂੰ ਲੱਭ ਕੇ ਲਾਚਿਨ ਗੋਂਫਾ ਵਿਚ ਸੰਭਾਲਿਆ ਗਿਆ। ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਤਿੰਨਾਂ ਯਾਦ ਚਿੰਨ੍ਹਾਂ ਦੇ 2012 ਤਕ ਦਰਸ਼ਨ ਕਰਵਾਏ ਜਾਂਦੇ ਰਹੇ ਜਿਸ ਦੀਆਂ ਤਸਵੀਰਾਂ ਨੱਥੀ ਹਨ। ਲਾਚਿਨ ਗੋਂਫਾ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਵਸਤਰ, ਕਮੰਡਲ ਤੇ ਚਰਨ-ਚਿੰਨ੍ਹ ਦੇ ਹੁਣ ਤਿੰਨਾਂ ਸਾਲਾਂ ਤੌਂ ਦਰਸ਼ਨ ਨਹੀਂ ਕਰਵਾਏ ਜਾ ਰਹੇ ਤੇ ਸੰਗਤਾਂ ਨੂੰ ਟਾਲ ਦਿਤਾ ਜਾਂਦਾ ਹੈ। ਸਬ ਕਮੇਟੀ ਲਾਚਿਨ ਗੋਂਫਾ ਗਈ ਪਰ ਇਹ ਵੀ ਦਰਸ਼ਨਾਂ ਤੋਂ ਵਾਂਝੀ ਰਹਿ ਗਈ।

ਲੱਭਤਾਂ ਦਾ ਸਾਰ

1. ਬੋਧ ਪਰਿਸਰ ਵਿਚ ਲੱਗੇ ਪੁਰਾਣੇ ਨੀਂਹ ਪੱਥਰਾਂ ਉਪਰ ਲਿਖਿਆ ਹੋਇਆ ਹੈ ਕਿ ਗੁਰੂਡਾਂਗਮਾਰ ਝੀਲ ਕਿਨਾਰੇ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਦੀ ਯਾਦ ਵਿਚ ਗੁਰਦਵਾਰਾ ਗੁਰੂ ਡਾਂਗਮਾਰ ਸੰਨ 1987 ਤੋਂ ਪਹਿਲਾਂ ਸ਼ਤਾਪਤ ਹੋਇਆ।

2. ਉਸ ਵੇਲੇ ਦੀਆ ਪੁਰਾਣੀਆ ਤਸਵੀਰਾਂ ਤੋਂ ਸਾਫ ਜ਼ਾਹਿਰ ਹੈ ਕਿ ਉਸ ਥਾਂ ਤੇ ਕਿਸੇ ਹੋਰ ਧਰਮ ਦਾ ਕੋਈ ਧਾਰਮਿਕ ਸਥਾਨ ਜਾਂ ਨਿਸ਼ਾਨ ਨਹੀਨ ਸੀ।

3. ਸਿਖ ਰਿਵੀਊ ਵਿਚ ਸੰਨ 2001 ਵਿਚ ਛਪੇ ਲੇਖ ਵਿਚ ਗੁਰਦਵਾਰਾ ਸਾਹਿਬ ਦੇ ਨਾਲ ਸਨਾਤਨੀ ਮੰਦਿਰ ਬਣਾਉਣ ਦਾ ਉਪਰਾਲਾ ਹੋਇਆ ਜਿਸਦਾ ਉਸ ਸਮੇਂ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟਹੁੜਾ ਨੇ ਉਦੋਂ ਦੇ ਡਿਫੈਂਸ ਮਨਿਸਟਰ ਜਾਰਕ ਫਰਨੈਂਡੇਜ਼ ਨੂੰ ਅਜਿਹਾ ਨਾ ਕਰਨ ਤੋਂ ਰੋਕਣ ਦੀ ਬੇਨਤੀ ਕੀਤੀ।ਇਸ ਪਿਛੋਂ ਸਨਾਤਨੀ ਝੰਡੇ ਤੇ ਮੰਦਿਰ ਨੂੰ ਹਟਾ ਲਿਆ ਗਿਆ। ਉਸ ਸਮੇਂ ਤਕ ਉਸ ਥਾਂ ਕੋਈ ਵੀ ਬੋਧ ਨਿਸ਼ਾਨ ਨਹੀਂ ਸੀ। (ਤਸਵੀਰਾਂ ਨੱਥੀ ਹਨ)

4. ਪਰ ਨਵੀਂ ਪ੍ਰਤੀਕਿiਆ ਵਜੋਂ ਕੁਝ ਬਾਦ ਵਿਚ ਗੁਰਦਵਾਰਾ ਸਾਹਿਬ ਨੂੰ ਸੈਨਾ ਵਲੋਂ ਸਰਵ ਧਰਮ ਮੰਦਿਰ ਵਿਚ ਤਬਦੀਲ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ।ਫਿਰ ਇਕ ਅੰਦਰਖਾਤੇ ਸਮਝੌਤੇ ਅਨੁਸਾਰ ਗੁਰਦਵਾਰਾ ਸਾਹਿਬ ਨੂੰ ਬੋਧੀਆਂ ਦੇ ਹਵਾਲੇ ਕੀਤਾ ਗਿਆ ਜਿਨ੍ਹਾਂ ਨੇ 2007 ਤੋਂ ਬਾਦ ਇਸ ਨੂੰ ਬੋਧ ਧਰਮ ਅਸਥਾਨ ਵਿਚ ਬਦਲਣਾ ਸ਼ੁਰੂ ਕਰ ਦਿਤਾ।ਪਹਿਲਾਂ ਨਿਸ਼ਾਨ ਸਾਹਿਬ ਹਟਾ ਕੇ ਬੋਧ ਝੰਡਾ ਲਾ ਦਿਤਾ ਤੇ ਫਿਰ ਸਾਰੇ ਕੰਪਲੈਕਸ ਨੂੰ ਬੋਧ ਮੱਠ ਦੀ ਸ਼ਕਲ ਵਿਚ ਬਦਲ ਦਿਤਾ ਗਿਆ। ਸਾਰਾ ਪ੍ਰਬੰਧ ਫੌਜ ਨੇ ਬਿਨਾ ਕਿਸੇ ਸਿਖ ਸੰਸਥਾ ਦੀ ਜਾਣਕਾਰੀ ਦੇ ਸਿਕਿਮ ਸਰਕਾਰ ਨੂੰ ਸੌਂਪਿਆ। ਇਸ ਦੇ ਸਬਬ ਸੈਨਾ ਨੇ ਗੁਰਦਵਾਰਾ ਸਾਹਿਬ ਦੀ ਸਾਂਭ ਸੰਭਾਲ ਬੰਦ ਕਰ ਦਿਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਪਰਵਰਤਿਤ ਕੰਪਲੈਕਸ ਵਿਚ ਪਾਲਕੀ ਵਿਚ ਰਹਿਣ ਦਿਤਾ ਪਰ ਨਾਲ ਹੀ ਪਦਮਾਸੰਭਵ ਦੀ ਮੂਰਤੀ ਵੀ ਸਥਾਪਿਤ ਕਰ ਦਿਤੀ ਤੇ ਸਾਰੇ ਕਮਰੇ ਵਿਚ ਤਨਖਾ ਲਾ ਦਿਤੇ।ਗੁਰੂ ਨਾਨਕ ਦੇਵ ਜੀ ਦੀ ਯਾਤਰਾ ਸਬੰਧੀ ਲੱਗੇ ਬੋਰਡ ਨੂੰ ਹਟਾਕੇ ਗੁਰੂਡਾਂਗਮਾਰ ਬਾਰੇ ਸਬੰਧਤ ਘਟਨਾ ਨੂੰ ਪਦਮਾਸੰਭਵ ਨਾਲ ਜੋੜ ਦਿਤਾ ਗਿਆ।

5. ਇਸ ਵੇਲੇ ਨਾ ਹੀ ਉਹ ਗੁਰਦਵਾਰਾ ਸਾਹਿਬ ਹੈ ਜੋ ਸੰਨ 1987 ਵਿਚ ਸੀ ਨਾ ਹੀ ਨਿਸ਼ਾਨ ਸਾਹਿਬ ਝੁਲ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਂਭ ਸੰਭਾਲ ਕੋਈ ਗ੍ਰੰਥੀ ਸਿੰਘ ਨਹੀਂ ਨਾਂ ਹੀ ਪ੍ਰਕਾਸ਼, ਸੁੱਖਆਸਨ ਜਾਂ ਅਰਦਾਸ ਹੁੰਦੀ ਹੈ।

6. ਯਾਤਰੂ ਤਾਂ ਬਹੁਤ ਆਉਂਦੇ ਹਨ ਪਰ ਸੰਗਤ ਘੱਟ ਵੱਧ ਹੀ ਆਉਂਦੀ ਹੈ। ਜਿਨ੍ਹਾਂ ਸਿੱਖਾਂ ਖਾਸ ਕਰਕੇ ਫੌਜੀ ਸਿਖਾਂ ਨਾਲ ਗੱਲ ਕੀਤੀ ਉਹ ਗੁਰਦਵਾਰਾ ਸਾਹਿਬ ਨੂੰ ਬੋਧ ਅਸਥਾਨ ਵਿਚ ਬਦਲਣ ਕਰਕੇ ਬੜੇ ਰੋਹ ਵਿਚ ਹਨ।ਬਹੁਤੀ ਸੰਗਤ ਹੁਣ ਗੁਰਦਵਾਰਾ ਗੁਰੂਡਾਂਗਮਾਰ ਤੋਂ ਹੀ ਵਾਪਿਸ ਪਰਤ ਰਹੀ ਹੈ।

7. ਲ਼ਾਚੇਨ ਗੋਂਫਾ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਵਸਤਰ, ਕਮੰਡਲ ਤੇ ਚਰਨ ਚਿੰਨ੍ਹ ਦੇ ਦਰਸ਼ਨ ਵੀ ਸੰਗਤਾਂ ਨੂੰ ਨਹੀਂ ਕਰਵਾਏ ਜਾ ਰਹੇ।

8. ਚੁੰਗਥਾਂਗ ਵਿਖੇ ਗੁਰੂ ਨਾਨਕ ਦੇਵ ਜੀ ਦੇ ਨਾਮ ਸਾਰੇ ਮੁੱਖ ਦਵਾਰਾਂ ਤੋਂ ਹਟਾ ਦਿਤੇ ਗਏ ਹਨ ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਨਿਸ਼ਾਨੀਆਂ ਨੂੰ ਸਿਕਿਮ ਸਰਕਾਰ ਨੇ ਬੋਰਡ ਲਾ ਕੇ ਬੇਜਾ ਗੁਰੂ ਨਾਲ ਸਬੰਧਤ ਕਰ ਦਿਤਾ ਹੈ।

ਤਜ਼ਵੀਜ਼ਾਂ

1. ਸਭ ਤੋਂ ਪਹਿਲਾਂਜ਼ਰੂਰਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਤ ਮਰਿਆਦਾ ਬਹਾਲ ਕਰਨ ਦੀ। ਜਿਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਸੇ ਕੰਪਲੈਕਸ ਜਾਂ ਨਾਲ ਲਗਦੀ ਥਾਂ ਤੇ ਗੁਰੂ ਘਰ ਬਣਾਉਣ ਦੀ ਨਿਸ਼ਾਨ ਝੁਲਾਉਣ ਦੀ ਤੇ ਯੋਗ ਗ੍ਰੰਥੀ ਤੇ ਸੇਵਾਦਾਰ ਰੱਖਣ ਦੀ ਜ਼ਰੂਰਤ ਹੈ।

2. ਗੁਰੂ ਨਾਨਕ ਦੇਵ ਜੀ ਦੀ ਇਸ ਇਲਾਕੇ ਵਿਚ ਆਉਣ ਬਾਰੇ ਗੁਰੂ ਡਾਂਗਮਾਰ ਤੇ ਚੁੰਗਥਾਂਗ ਬਾਰੇ ਜਾਣਕਾਰੀ ਦਿੰਦੇ ਸਥਾਪਤ ਕਰਨ ਦੀ ਲੋੜ ਹੈ।

3. ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਨਿਸ਼ਾਨੀਆ ਦੀ ਸਾਰੀ ਸੰਗਤ ਨੂੰ ਖੁਲ੍ਹੇ ਦਰਸ਼ਨ ਕਰਨ ਦਾ ਪ੍ਰਬੰਧ।

4. ਇਕ ਤਾਲਮੇਲ ਤੇ ਸਦਭਾਵਨਾ ਕਮੇਟੀ ਦੀ ਸਥਾਂਪਨਾ ਜਿਸ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ, ਕਰਮਾਪਾ ਨਈਂਗਮਾ ਪਾ ਮਤ ਦੇ, ਸਿਕਿਮ ਸਰਕਾਰ ਤੇ ਸੂਨਾ ਦੇ ਨੁਮਾਇੰਦੇ ਹੋਣ।

5. ਪ੍ਰਬੰਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿਚ ਹੋਵ ਜੋ ਲੋਕਲ ਕਮੇਟੀ ਰਾਹੀਂ ਚਲਾਇਆ ਜਾਵੇ।

6. ਇਸ ਬਾਰੇ ਉੱਚ ਪੱਧਰ ਉਤੇ ਕੇਂਦਰੀ ਸਰਕਾਰ, ਪੰਜਾਬ ਸਰਕਾਰ ਤੇ ਸਿਕਿਮ ਸਰਕਾਰ ਨੂੰ ਪਹੁੰਚ ਕੀਤੀ ਜਾਵੇ।

7. ਮਾਮਲਾ ਗੰਭੀਰ ਹੋਣ ਦੇ ਨਾਤੇ ਤੇਜ਼ੀ ਨਾਲ ਕਦਮ ਚੁੱਕਣ ਦੀ ਮੰਗ ਕਰਦਾ ਹੈ।

8. ਇਕ ਖੋਜ ਕਮੇਟੀ ਬਣਾਈ ਜਾਵੇ ਜੋ ਗੁਰੂ ਸਾਹਿਬਾਨ ਦੀਆਂ ਯਾਤਰਾਵਾਂ ਬਾਰੇ ਦਸਤਾਵੇਜ਼ਾਂ ਇਕੱਤਰ ਕਰਨ ਤੇ ਜ਼ਮੀਨ ਤੇ ਜਾ ਕੇ ਖੋਜ ਕਰਕੇ ਸਹੀ ਤੱਥ ਸਾਹਮਣੇ ਲਿਆਉਣ।

ਪਰ ਇਸ ਰਿਪੋਰਟ ਉਤੇ ਸ਼੍ਰੋਮਣੀ ਗੁਰਦਵਾਰਾ ਕਮੇਟੀ ਵਲੋਂ ਐਕਸ਼ਨ ਲੈਣ ਤੇ ਦੇਰੀ ਹੋਈ ਜਿਸ ਦਾ ਸਿਕਿਮ ਸਰਕਾਰ ਤੇ ਲਾਮਿਆ ਨੇ ਉਠਾਇਆ। ਸਿਕਿਮ ਮੁੱਖ ਮੰਤਰੌ ਚਾਮਲਿੰਗ ਨੇ ਗੁਰਦਵਾਰਾ ਸਾਹਿਬ ਦੀ ਥਾਂ ਬੋਧ ਮੱਠ ਉਸਾਰਨ ਲਈ ਇਕ ਵੱਡੀ ਰਕਮ ਦੇਣ ਦੀ ਘੋਸ਼ਣਾ ਕਰ ਦਿਤੀ ਜਿਸ ਨਾਲ ਮਾਮਲਾ ਹੋਰ ਸੰਗੀਨ ਹੋ ਗਿਆ। ਇਹ ਮਾਮਲੇ ਨਵੇਂ ਪ੍ਰਧਾਨ ਨਾਲ ਇਸ ਲੇਖਕ ਨਾਲ ਉਠਾਇਆ ਤਾਂ ਉਨ੍ਹਾਂ ਨੇ ਇਸ ਤੇ ਤੁਰੰਤ ਐਕਸ਼ਨ ਲਿਆ।

ਗੁਰਦਵਾਰਾ ਗੁਰੂ ਡਾਂਗਮਾਰ ਅਤੇ ਚੂੰਗਥਾਂਗ (ਸਿਕਿਮ) ਵਿਚ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਅਸਥਾਨਾਂ ਤੇ ਉਥੋਂ ਦੀ ਸਰਕਾਰ ਦੀ ਸ਼ਹਿ ਤੇ ਲਾਮਿਆ ਵਲੋਂ ਕੀਤੇ ਜਾ ਰਹੇ ਕਬਜ਼ੇ ਅਤੇ ਗੁਰੂ ਸਬੰਧਤ ਨਿਸ਼ਾਨੀਆ ਨੂੰ ਹਟਾਉਣ ਤੋਂ ਰੋਕਣ ਲਈ ਮੁਖ ਮੰਤਰੀ ਅਤੇ ਲਾਮਿਆਂ ਦੇ ਆਗੂ ਨੂੰ ਮਿਲ ਕੇ ਮਸਲੇ ਦਾ ਹਲ ਕੱਢਣ ਲਈ ਸ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਰਡਰ ਨੰਬਰ 144 ਖਤ ਨੰ 36792/ਪ੍ਰਚਾਰ ਮਿਤੀ 16-07-17 ਨੂੰ ਹੇਠ ਲਿਖੀ ਕਮੇਟੀ ਨਿਯਤ ਕੀਤੀ:


1. ਸ੍ਰ: ਰਜਿੰਦਰ ਸਿੰਘ ਮਹਿਤਾ: ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ।

2. ਸ੍ਰ: ਬਲਵਿੰਦਰ ਸਿੰਘ ਜੌੜਾ, ਐਡੀਸ਼ਨਲ ਸਕਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ

3. ਸ; ਦਲਵਿੰਦਰ ਸਿੰਘ ਗ੍ਰੇਵਾਲ, 1925 ਬਸੰਤ ਐਵੇਨਿਊ ਲੁਧਿਆਣਾ


ਸਿਕਿਮ ਸਰਕਾਰ ਦੇ ਇਰਾਦੇ ਵਖਰੇ ਸਨ। ਉਹ ਗੁਰਦਵਾਰਾ ਸਾਹਿਬ ਦੀ ਥਾਂ ਇਸੇ ਥਾਂ ਤੇ ਬੋਧ ਮੱਠ ਬਣਾਉਣ ਤੇ ਤੁਲੀ ਹੋਈ ਸੀ ਤੇ ਸਿਕਿਮ ਵਿਚ ‘ਗੁਰੂ ਨਾਨਕ ਦੇਵ ਜੀ ਨਹੀਂ, ਪਦਮਾਸੰਭਵ ਹੀ ਆਏ ਸਨ ਤੇ ਇਹ ਸਾਰੀਆਂ ਨਿਸ਼ਾਨੀਆਂ ਪਦਮਾਸੰਭਵ ਦੀਆਂ ਹੀ ਹਨ।‘ ਇਸ ਸਰਕਾਰੀ ਮੁਹਿੰਮ ਵਿਚ ਹੇਠ ਲਿਖੈ ਸਰਕਾਰੀ ਮੁਲਾਜ਼ਿਮ ਤੇ ਲਾਚਿਨ ਲਾਮਾ ਤੇ ਚੁੰਗਥਾਂਗ ਦੀ ਨਵੀ ਪੰਚਾਇਤ ਦੇ ਮੈਂਬਰ ਤੇਜ਼ ਤਰਾਰ ਸਨ

ਗੁਰਦਵਾਰਾ ਗੁਰੂ ਡਾਂਗਮਾਰ ਅਤੇ ਚੂੰਗਥਾਂਗ (ਸਿਕਿਮ) ਵਿਚ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਅਸਥਾਨਾਂ ਤੇ ਉਥੋਂ ਦੀ ਸਰਕਾਰ ਦੀ ਸ਼ਹਿ ਤੇ ਲਾਮਿਆ ਵਲੋਂ ਕੀਤੇ ਜਾ ਰਹੇ ਕਬਜ਼ੇ ਅਤੇ ਗੁਰੂ ਸਬੰਧਤ ਨਿਸ਼ਾਨੀਆ ਨੂੰ ਹਟਾਉਣ ਤੋਂ ਰੋਕਣ ਲਈ ਮੁਖ ਮੰਤਰੀ ਅਤੇ ਲਾਮਿਆਂ ਦੇ ਆਗੂ ਨੂੰ ਮਿਲ ਕੇ ਮਸਲੇ ਦਾ ਹਲ ਕੱਢਣ ਲਈ ਸ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਰਡਰ ਨੰਬਰ 144 ਖਤ ਨੰ 36792/ਪ੍ਰਚਾਰ ਮਿਤੀ 16-07-17 ਨੂੰ ਹੇਠ ਲਿਖੀ ਕਮੇਟੀ ਨਿਯਤ ਕੀਤੀ:


1. ਸ੍ਰ: ਰਜਿੰਦਰ ਸਿੰਘ ਮਹਿਤਾ: ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ।

2. ਸ੍ਰ: ਬਲਵਿੰਦਰ ਸਿੰਘ ਜੌੜਾ, ਐਡੀਸ਼ਨਲ ਸਕਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ

3. ਸ; ਦਲਵਿੰਦਰ ਸਿੰਘ ਗ੍ਰੇਵਾਲ, 1925 ਬਸੰਤ ਐਵੇਨਿਊ ਲੁਧਿਆਣਾ
#

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਵਲੋਂ ਲਿਖਿਆ ਖਤ

ਸਿਕਿਮ ਸਰਕਾਰ ਦੇ ਇਰਾਦੇ ਵਖਰੇ ਸਨ। ਉਹ ਗੁਰਦਵਾਰਾ ਸਾਹਿਬ ਦੀ ਥਾਂ ਇਸੇ ਥਾਂ ਤੇ ਬੋਧ ਮੱਠ ਬਣਾਉਣ ਤੇ ਤੁਲੀ ਹੋਈ ਸੀ ਤੇ ਸਿਕਿਮ ਵਿਚ ‘ਗੁਰੂ ਨਾਨਕ ਦੇਵ ਜੀ ਨਹੀਂ, ਪਦਮਾਸੰਭਵ ਹੀ ਆਏ ਸਨ ਤੇ ਇਹ ਸਾਰੀਆਂ ਨਿਸ਼ਾਨੀਆਂ ਪਦਮਾਸੰਭਵ ਦੀਆਂ ਹੀ ਹਨ।‘ ਇਸ ਸਰਕਾਰੀ ਮੁਹਿੰਮ ਵਿਚ ਹੇਠ ਲਿਖੇ ਸਰਕਾਰੀ ਮੁਲਾਜ਼ਿਮ, ਲਾਚਿਨ ਲਾਮਾ ਤੇ ਐਸ ਡੀ ਐਫ ਪਾਰਟੀ ਦੇ ਐਮ ਪੀ, ਮਨਿਸਟਰ ਤੇ ਪਾਰਟੀ ਅਹੁਦੇਦਾਰ ਪੂਰੇ ਸਰਗਰਮ ਹਨ:

1. ਐਸ ਡੀ ਐਮ ਚੁੰਗਥਾਂਗ ਸੋਨਮ ਤੋਬਗੇ ਤਾਸ਼ੀ

2. ਡੀ ਸੀ ਮੰਗਨ

3. ਐਸ ਡੀ ਐਫ ਪਾਰਟੀ ਵਾਈਸ ਪ੍ਰੈਜ਼ੀਡੈਟ ਨਾਰਥ ਸਿਕਿਮ ਖੰਸੁਮ ਲੇਪਚਾ

4. ਮਨਿਸਟਰ ਸ਼ਰਿੰਗ ਵਾਂਗੜੇ ਲੇਪਚਾ

5. ਰਾਜ ਸਭਾ ਐਮ ਪੀ ਹਿਸੇ ਲਾਚੁੰਗ ਪਾ

6. ਲਾਚਿਨ ਲਾਮਾ

ਵਫਦ ਨੇ ਚੁੰਗਥਾਂਗ, ਲਾਚਿਨ ਤੇ ਗੁਰੂਡਾਂਗਮਾਰ ਜਾ ਕੇ ਹਾਲਾਤ ਦਾ ਜ਼ਾਇਜ਼ਾ ਲਿਆ । ਉਸ ਵੇਲੇ ਗੁਰਦਵਾਰਾ ਗੁਰੂ ਡਾਂਗਮਾਰ ਸਾਹਿਬ ਦੀ ਦਿਖ ਬੋਧ ਮੱਠ ਵਰਗੀ ਬਣਾ ਦਿਤੀ ਗਈ ਸੀ। ਅੰਦਰ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਖਆਸਣ ਵਿਚ ਸੀ ਜਿਸ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ ਸੀ।ਨਾਲ ਹੀ ਬੁੱਧ ਦੀ ਇਕ ਪ੍ਰਤਿਮਾ ਸੀ ਤੇ ਦੀਵਾਰਾਂ ਉਪਰ ਬੋਧ ਗਾਥਾਵਾ ਦੇ ਤਨਖਾ ਲੱਗੇ ਹੋਏ ਸਨ।

ਲਾਚਿਨ ਗੋਂਫਾ ਵਿਚ ਵੀ ਕਮੇਟੀ ਨੂੰ ਗੁਰੂ ਨਾਨਕ ਦੇਵ ਜੀ ਦੇ ਵਸਤਰ, ਕਮੰਡਲ ਤੇ ਚਰਨ ਚਿੰਨ੍ਹ ਦੇ ਦਰਸ਼ਨ ਨਹੀਨ ਕਰਵਾਏ ਗਏ। ਚੁੰਗਥਾਂਗ ਵਿਚ ਵੀ ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਉਪਰ ਲਾਮਿਆਂ ਨੇ ਕਬਜ਼ਾ ਕਰ ਲਿਆ ਸੀ ਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਹਰ ਥਾਂ ਤੋਂ ਮਿਟਾਉਣ ਤੇ ਪਦਮਾਸੰਭਵ ਦੀ ਯਾਦ ਲਾਉਣ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਗਿਆ ਸੀ। ਫਿਰ ਗੰਗਟੌਕ ਜਾਕੇ ਮੁਖ ਮੰਤਰੀ ਤੇ ਚੀਫ ਸਕਤਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਦੋਨਾਂ ਨੇ ਬਹਾਨੇ ਬਣਾ ਕੇ ਵਫਦ ਨੂੰ ਮਿਲਣ ਦਾ ਸਮਨਾ ਨਾ ਦਿਤਾ।ਇਹ ਜ਼ਿਕਰ ਯੋਗ ਹੈ ਕਿ ਇਸੇ ਸਮੇਂ ਪੰਜਾਬ ਦੇ ਉਪਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਕੇਂਦਰ ਦੀ ਕੈਬੀਨਟ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਬਾਜਵਾ ਵੀ ਗੰਗਟੌਕ ਪਹੁੰਚੇ ਪਰ ਸਿਕਿਮ ਸਰਕਾਰ ਦੀ ਮੁਖ ਫੇਰੀ ਸਦਕਾ ਉਹ ਨਾਂ ਤਾਂ ਗੁਰਦਵਾਰਾ ਗੁਰੂ ਡਾਂਗਮਾਰ ਤੇ ਨਾਂ ਚੁੰਗਥਾਂਗ ਜਾ ਸਕੇ ਤੇ ਨਾਂ ਹੀ ਮੁਖ ਮੰਤਰੀ ਉਨ੍ਹਾਂ ਨੂੰ ਮਿਲੇ ਤੇ ਨਾਂ ਹੀ ਇਨ੍ਹਾਂ ਮਹਤਵ ਪੂਰਨ ਵਿਸ਼ਿਆਂ ਉਪਰ ਕੋਈ ਸਾਰਥਕ ਗਲਬਾਤ ਦੇ ਰਿਕਾਰਡ ਹਨ ਤੇ ਨਾਂ ਹੀ ਸਿਕਿਮ ਸਰਕਾਰ ਵਲੋਂ ਕੋਈ ਪ੍ਰੈਸ ਰਿਪੋਰਟ।ਇਸ ਤੋਂ ਸਾਫ ਜ਼ਾਹਿਰ ਹੈ ਕਿ ਸਿਕਿਮ ਸਰਕਾਰ ਦੇ ਇਰਾਦੇ ਠੀਕ ਨਹੀਂ ਸਨ ਤੇ ਹਾਲਾਤ ਬੜੇ ਗੰਭੀਰ ਸਨ। ਇਸ ਦੀ ਰਿਪੋਰਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਲਿਖਤੀ ਤੌਰ ਤੇ ਦਿਤੀ ਗਈ।

‘ਜ਼ਰੂਰੀ ਹੈ ਕਿ ਸਿਕਿਮ ਵਿਚ ਸਿੱਖਾਂ ਤੇ ਬੋਧੀਆਂ ਵਿਚ ਵਧਾਏ ਜਾ ਰਹੇ ਪਾੜੇ ਦੀ ਗੱਲ ਕੇਂਦਰ ਸਰਕਾਰ ਨਾਲ ਉਠਾਈ ਜਾਵੇ ਜਿਸ ਲਈ ਇਕ ਉੱਚ ਪੱਧਰੀ ਵਫਦ ਕਾਇਮ ਕੀਤਾ ਜਾਵੇ ਜੋ ਕੇਂਦਰ ਸਰਕਾਰ ਤਕ ਮਦਦ ਲਈ ਪਹੁੰਚ ਕਰ ਸਕੇ।ਇਸ ਸਬੰਧ ਵਿਚ ਸਿਕਿਮ ਸਰਕਾਰ ਵਲੋਂ ਨੋਟੀਫਾਈਡ ਨਵੇਂ ਕਨੂੰਨਾਂ ਦੀ ਪੜਤਾਲ ਕੀਤੀ ਜਾਵੇ।ਕਨੂੰਨੀ ਮਾਹਿਰਾਂ ਦੀ ਇਕ ਕਮੇਟੀ ਬਣਾਈ ਜਾਵੇ ਜੋ ਸਮੇਂ ਸਮੇਂ ਸਥਿਤੀ ਦੀ ਲੋੜੀਂਦੀ ਕਨੂੰਨੀ ਰਾਇ ਦੇ ਸਕੇ ਕਿਉਂਕਿ ਇਹ ਮਾਮਲਾ ਬਹੁਤ ਗੰਭੀਰਤਾ ਧਾਰਨ ਕਰ ਗਿਆ ਹੈ। ਇਨ੍ਹਾਂ (ਸਿਕਿਮੀਆਂ) ਵਲੋਂ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਹਿਮਾਲੀਆ ਦੇ ਕਿਸੇ ਵੀ ਹਿਸੇ ਵਿਚ ਨਹੀਂ ਗਏ, ਜਿਸ ਨਾਲ ਲੇਹ, ਲਦਾਖ, ਉਤਰਾਂਚਲ, ਨੇਪਾਲ, ਸਿਕਿਮ, ਭੁਟਾਨ, ਤਿਬਤ ਤੇ ਅਰੁਣਾਚਲ ਵਿਚ ਗੁਰੂ ਨਾਨਕ ਸਾਹਿਬ ਦੀ ਯਾਤਰਾ ਨੂੰ ਨਕਾਰਨ ਦੇ ਉਪਰਾਲੇ ਹੋ ਰਹੇ ਹਨ। ਇਸ ਨੂੰ ਜਲਦੀ ਤੋਂ ਜਲਦੀ ਰੋਕਣਾ ਜ਼ਰੂਰੀ ਹੈ ਇਸੇ ਲਈ ਬਿਨੈ ਹੈ ਕਿ ਇਨਾਂ ਕਮੇਟੀਆਂ ਨੂੰ ਅਪਡੇਟਿਡ ਨਤੀਜੇ ਇਕ ਮਹੀਨੇ ਦੇ ਅੰਦਰ ਦੇਣੇ ਚਾਹੀਦੇ ਹਨ ਕਿਉਂਕਿ ਸਮਾਂ ਬੜਾ ਘੱਟ ਹੈ।ਰਿਪੋਰਟ ਅਗਲੇਰੀ ਕਾਰਵਾਈ ਲਈ ਪੇਸ਼ ਹੈ:

ਦਸਤਖਤ ਮੈਂਬਰਾਨ

ਸ: ਰਜਿੰਦਰ ਸਿੰਘ ਮਹਿਤਾ, ਸ: ਭਗਵੰਤ ਸਿੰਘ ਸਿਆਲਕਾ, ਕਰਨ; ਡਾਂ ਦਲਵਿੰਦਰ ਸਿੰਘ ਗ੍ਰੇਵਾਲ, ਬਲਵਿੰਦਰ ਸਿੰਘ ਜੌੜਾ ਸਿੰਘਾ

ਫਿਰ ਅਚਾਨਕ ਖਬਰ ਮਿਲੀ ਕਿ 16 ਅਗਸਤ 2017 ਨੂੰ ਐਸ ਡੀ ਐਮ ਦੀ ਸੁਰਖਿਆ ਤੇ ਦਿਸ਼ਾ ਨਿਰਦੇਸ਼ ਹੇਠ ਐਸ ਡੀ ਐਫ ਪਾਰਟੀ ਵਾਈਸ ਪ੍ਰੈਜ਼ੀਡੈਟ ਨਾਰਥ ਸਿਕਿਮ ਖੰਸੁਮ ਲੇਪਚਾ ਅਤੇ ਹੋਰ ਸਾਥੀਆਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਰਯਾਦਾ ਦੀ ਪਰਵਾਹ ਕੀਤੇ ਬਿਨਾ ਗਠੜੀਆਂ ਵਿਚ ਬੰਨ੍ਹ ਕੇ ਗੁਰੂਡਾਂਗਮਾਰ ਸਾਹਿਬ ਤੋਂ ਲਿਆਕੇ ਜਦ ਗੁਰਦਵਾਰਾ ਚੂੰਗਥਾਂਗ ਅਗੇ ਲਿਆ ਰੱਖਿਆ ਤਾਂ ਸਾਰੇ ਸਿੱਖ ਜਗਤ ਵਿਚ ਖਲਬਲੀ ਮੱਚ ਗਈ। ਇਹ ਗੁਰਮਰਿਆਦਾ ਦੀ ਘੋਰ ਉਲੰਘਣਾ ਸੀ ਤੇ ਸੀ ਗੁਰੂ ਗ੍ਰੰਥ ਸਾਹਿਬ ਵੱਡੀ ਬੇਅਦਬੀ ਸੀ।ਇਸ ਦੀ ਰਿਪੋਰਟ ਪੁਲਿਸ ਨੂੰ ਦਿਤੀ ਗੲi ਪਰ ਇਸ ਨਾਲ ਰਾਜਪ੍ਰਬੰਧ ਵਿਚ ਪਾਰਟੀ ਦੇ ਕਾਰਕੁੰਨ ਤੇ ਐਸ ਡੀ ਐਮ ਦੀ ਖੁਦ ਸ਼ਮੂਲੀਅਤ ਸੀ ਇਸ ਲਈ ਨਾ ਹੀ ਪੁਲਿਸ ਨੇ ਤੇ ਨਾ ਹੀ ਅਧਿਕਾਰੀਆਂ ਨੇ ਕੋਈ ਐਕਸ਼ਂਨ ਲਿਆ। ਐਫ ਆਈ ਆਰ ਤਕ ਨਹੀਂ ਲਿਖੀ ਗਈ।

ਗੁਰੂਡਾਂਗਮਾਰ ਸਾਹਿਬ ਕੋਰਟ ਕੇਸ

ਘਟਨਾਚੱਕਰ

16-08-2017 ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਬੰਧਿਤ ਧਾਰਮਿਕ ਵਸਤਾਂ ਦਾ ਗੁਰੂਡਾਂਗਮਾਰ ਸਾਹਿਬ ਤੋਂ ਗਠੜੀਆਂ ਬੰਨਕੇ ਅਣਮਰਿਆਦਤ ਢੰਗ ਨਾਲ ਗੁਰਦਵਾਰਾ ਚੁੰਗਥਾਂਗ ਅੱਗੇ ਰੱਖ ਦਿਤਾ ਗਿਆ

-08-2017: ਸਿਕਿਮ ਸਰਕਾਰ ਨੂੰ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਵਲੋਂ ਸ਼ਿਕਾਇਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸ਼ਿਕਾਇਤ। ਸਿਕਿਮ ਸਰਕਾਰ ਵਲੋਂ ਕੋਈ ਵੀ ਕਾਰਵਾਈ ਨਹੀਂ।

24-08-2017 ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਗੁਰਦਵਾਰਾ ਸਿੰਘ ਸਭਾ ਸਿਲੀਗੁੜੀ ਦਵਾਰਾ ਸਿਕਿਮ ਹਾਈ

ਕੋਰਟ ਵਿਚ ਸ੍ਰੀ ਗੁਰੂ ਸਿੰਘ ਸਭਾ ਵਰਸਿਜ਼ ਦ ਸਟੇਟ ਆਫ ਸਿਕਿਮ ਤੇ ਹੋਰ; ਰਿਟ ਪਟੀਸ਼ਨ (ਸਿਵਿਲ) ਨੰ: 49/2017 ਫਾਈਲ (ਅਰਜ਼ੀ ਨ: 1/2017)। ਮਾਣ ਯੋਗ ਜਸਟਿਸ ਭਾਸਕਰ ਰਾਜ ਪਰਧਾਨ ਨੇ ਸੋਧਾਂ ਲਈ ਕਿਹਾ ਗਿਆ।ਅਰਜ਼ੀ ਨੰ: 01/2017 ਤੇ ਰਿਸਪਾਂਡਿਟਸ ਨੂੰ ਨੋਟਿਸ ਜਾਰੀ ਕਰਨ ਦਾ ਹੁਕਮ ਹੋਇਆ।

29-08-2017 ਸੋਧਾਂ ਪਿਛੋਂ ਸਿਕਿਮ ਹਾਈ ਕੋਰਟ ਵਿਚ ਰਿਟ ਪਟੀਸ਼ਨ ਤੇ ਮਾਣ ਯੋਗ ਜਸਟਿਸ ਭਾਸਕਰ ਰਾਜ ਪਰਧਾਨ ਵਲੋਂ ਸੁਣਵਾਈ।ਸ੍ਰੀ ਗੁਰੂ ਸਿੰਘ ਸਭਾ ਵਲੋਂ ਨਵੀਨ ਬਾਰਿਕ ਐਡਵੋਕੇਟ ਸਿਲੀਗੁੜੀ ਤੇ ਸਿਕਿਮ ਸਰਕਾਰ, ਡੀ ਸੀ ਮੰਗਨ ਤੇ ਐਸ ਡੀ ਐਮ ਚੁੰਗਥਾਂਗ ਵਲੋਂ ਅਡੀਸ਼ਨਲ ਐਡਵੋਕੇਟ ਜਨਰਲ ਪੇਸ਼ ਹੋਏ।

29-08-2017 ਸੁਪਰੀਮ ਕੋਰਟ ਵਿਚ ਅਮ੍ਰਿਤਪਾਲ ਸਿੰਘ ਖਾਲਸਾ ਤੇ ਰੰਧਾਵਾ ਨੇ ਰਿਟ ਪਟੀਸ਼ਨ ਨੰ 752-/2017

ਫਾਈਲ ਕਰਵਾਈ। ਮਾਣ ਯੋਗ ਚੀਫ ਜਸਟਿਸ ਮਿਸ਼ਰਾ ਨੇ ਮੀਮੋ ਐਫ (1) (ਅਦਰ-1) ਪੰਨਾ 17 ਤੇ 18 ਰਾਹੀਂ ਤੇ ਕੁਝ ਸੋਧਾਂ ਕਰਨ ਤੇ ਦੋਨਾਂ ਦੇ ਇਕੱਠੇ ਕੇਸ ਲੜਣ ਲਈ ਪਾਵਰ ਆਫ ਅਟਾਰਨੀ ਦੇਣ ਲਈ ਕਿਹਾ ਗਿਆ।

30-08-2017 ਸਿਕਿਮ ਹਾਈ ਕੋਰਟ ਵਿਚ ਮਾਣ ਯੋਗ ਜਸਟਿਸ ਭਾਸਕਰ ਰਾਜ ਪਰਧਾਨ ਵਲੋਂ ਰਿਟ ਪਟੀਸ਼ਨ ਤੇ ਸੁਣਵਾਈ ਤੇ ਸਟੇਟਸ ਕੁਓ ਦਾ ਹੁਕਮ।ਅਗਲੀ ਤਰੀਕ

30-08-2017 ਸੋਧਾਂ ਪਿਛੋਂ ਸੁਪਰੀਮ ਕੋਰਟ ਦੇ ਮਾਣ ਯੋਗ ਚੀਫ ਜਸਟਿਸ ਵਲੋਂ ਸੁਣਵਾਈ।ਤੇ ਸਟੇਟਸ ਕੁਓ ਦਾ ਹੁਕਮ ਤੇ ਪਟੀਸ਼ਨਰਾਂ ਨੂੰ ਸਿਕਿਮ ਹਾਈ ਕੋਰਟ ਵਿਚ ਜਾਣ ਲਈ ਕਿਹਾ ਗਿਆ।

09-09-2017 ਅਮ੍ਰਿਤਪਾਲ ਸਿੰਘ ਖਾਲਸਾ ਵਲੋਂ ਅਰਜ਼ੀ 2/2017 ਅਤੇ 3/2017 ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮੁੱਖ ਰਿੱਟ ਪਟੀਸ਼ਨ 49/2017 ਦੇ ਨਾਲ 13-09-2017 ਤਕ ਪਟੀਸ਼ਨ ਫਾਈਲ ਕਰਨ ਲਈ ਹੁਕਮ ਹੋਇਆ।

12-09-2017 3/2017 ਦੀ ਸੁਣਵਾਈ ਚੀਫ ਜਸਟਿਸ ਨੇ ਅੰਮ੍ਰਿਤਪਾਲ ਦੀ ਰਿਟ ਫਾਈਲ ਕਰਨੀ ਮਨਜ਼ੂਰ ਕੀਤੀ

13-09-2019 ਮਾਣ ਯੋਗ ਚੀਫ ਜਸਟਿਸ ਸਾਹਿਬ ਨੇ ਕੇਸ ਦੀ ਸੁਣਵਾਈ ਕਰਦਿਆਂ ਅਗਲੀ ਤਰੀਕ 06/10/2017 ਪਾਈ ਸਾਰੀਆਂ ਪਾਰਟੀਆਂ ਨੂੰ 30/03/2017 ਵਾਲਾ ਸਦਟੈਟਸ ਕੁਓ ਦਾ ਹੁਕਮ ਹੋਇਆ।

06-10-2017 ਮਾਣ ਯੋਗ ਚੀਫ ਜਸਟਿਸ ਸਾਹਿਬ ਨੇ ਕੇਸ ਦੀ ਸੁਣਵਾਈ ਕਰਦਿਆਂ ਅਰਜ਼ੀਆ 2, 3, 4, ਤੇ 6/2017 ਉਪਰ ਅੱਗੇ ਬਹਿਸ ਸੁਣੀ ਤੇ ਅਜਮੇਰ ਸਿੰਘ ਰੰਧਾਵਾ ਨੂੰ ਮੁਖ ਪਾਰਟੀ ਨਾਲ ਜੋੜਣਾ ਮੰਨ ਲਿਆ। ਅਗਲੀ ਤਰੀਕ 01/12/2017 ਪਾਈ ਸਾਰੀਆਂ ਪਾਰਟੀਆਂ ਨੂੰ 30/03/2017 ਵਾਲਾ ਸਦਟੈਟਸ ਕੁਓ ਦਾ ਹੁਕਮ ਹੋਇਆ।

01-12-2017 ਮਾਣ ਯੋਗ ਚੀਫ ਜਸਟਿਸ ਸਾਹਿਬ ਦੀ ਅਚਾਨਕ ਛੁਟੀ। ਕੇਸ ਮਾਣ ਯੋਗ ਜਸਟਿਸ ਭਾਸਕਰ ਰਾਜ ਪਰਧਾਨ ਨੇ ਅਰਜ਼ੀਆਂ 4, 5, ਤੇ 6 ਦੀ ਸੁਣਵਾਈ ਕੀਤੀ । ਅਗਲੀ ਤਰੀਕ 29/03/2017

29-3-2017 ਸਰਕਾਰੀ ਛੁਟੀ ਐਲਾਨੀ ਗਈ।ਅਗਲੀ ਤਰੀਕ 03-05-2017

-

1/2017 ਤੋਂ 11/2018 ਅਰਜ਼ੀਆਂ (ਐਪਲੀਕੇਸ਼ਨਜ਼) ਹੀ ਬਹੁਤਾ ਸਮਾਂ ਸੁਣੀਆਂ ਗਈਆਂ ਜਿਨ੍ਹਾਂ ਵਿਚ ਹੀ ਕੋਰਟ ਦਾ ਜ਼ਿਆਦਾ ਸਮਾਂ ਲੱਗਾ ਤੇ ਮੁਖ ਮੁਦੇ ਤੇ ਮੁਖ ਪਾਰਟੀ ਨੂੰ ਸੁਣਨ ਲਈ ਘਟ ਸਮਾਂ ਮਿਲਿਆ. ਬਹੁਤੀਆਂ ਅਰਜ਼ੀਆਂ ਮੁੱਖ ਮੁਦੇ ਤੋਂ ਭਟਕਾਉਂਦੀਆਂ ਰਹੀਆਂ ਜਿਸ ਕਰਕੇ ਕੇਸ ਦੀ ਸੁਣਵਾਈ ਵਿਚ ਦੇਰੀ ਹੋ ਰਹੀ ਹੈ


ਰਾਜਨੀਤਕ ਤੌਰ ਤੇ ਯਤਨ

ਸਮੇਂ ਸਮੇਂ ਮੁੱਖ ਮੰਤਰੀ ਸ੍ਰੀ ਚਾਮਲਿੰਗ, ਸ: ਆਹਲੂਵਾਲੀਆ ਕੇਬੀਨਿਟ ਮੰਤ੍ਰੀ ਪੰਜਾਬ, ਗ੍ਰਹਿ ਮੰਤਰੀ ਭਾਰਤ, ਤੇ ਦਲਾਈ ਲਾਮਾ ਨੂੰ ਦਿੱਲੀ ਤੇ ਪੰਜਾਬ ਤੋਂ ਵਫਦ ਰਾਜਨੀਤਕ ਤੌਰ ਤੇ ਕੋਸ਼ਿਸ਼ ਕਰਦੇ ਰਹੇ ਪਰ ਅਜੇ ਤਕ ਕੋਈ ਸਾਰਥਿਕ ਸਫਲਤਾ ਨਹੀਂ ਮਿਲੀ। 16 ਸਿਤੰਬਰ 2017 ਨੂੰ ਦਿਲੀ ਦੇ ਸਿਖਾਂ ਦਾ ਡੈਲੀਗੇਸ਼ਨ ਰਾਸ਼ਟਰਪਤੀ ਨੂੰ ਮਿਲਿਆ ਜਿਸ ਨੇ ਡੈਲੀਗੇਸ਼ਨ ਦੀ ਅਰਜ਼ੀ ‘ਲੋੜੀਂਦਾ ਐਕਸ਼ਨ ਲੈਣ ਲਈ ਸਿਕਿਮ ਸਰਕਾਰ ਨੂੰ ਭੇਜ ਦਿਤੀ।
 

Attachments

  • upload_2018-4-23_8-20-48.png
    upload_2018-4-23_8-20-48.png
    107.1 KB · Reads: 305
📌 For all latest updates, follow the Official Sikh Philosophy Network Whatsapp Channel:
Top