• Welcome to all New Sikh Philosophy Network Forums!
    Explore Sikh Sikhi Sikhism...
    Sign up Log in

In Punjabi-god Explained As Attribute Less As Per Sggs

Dalvinder Singh Grewal

Writer
Historian
SPNer
Jan 3, 2010
1,245
421
78
ਨਿਰਗੁਣ ਪਾਰਬ੍ਰਹਮ ਦੇ ਅਮੁਲ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ- ੧
ਡਾ ਦਲਵਿੰਦਰ ਸਿੰਘ ਗ੍ਰੇਵਾਲ

ਦਾਤੇ ਦੇ ਗੁਣ ਅਮੁਲ ਹਨ। ਇਨ੍ਹਾਂ ਗੁਣਾਂ ਦਾ ਸ਼ੁਮਾਰ ਵੀ ਕੋਈ ਨਹੀਂ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੀ ਵਾਹਿਗੁਰੂ ਦੇ ਸ਼ੂਭ ਗੁਣ ਗਾਇਨ ਨਾਲ ਸ਼ੁਰੂ ਹੁੰਦੀ ਹੈ ਜੋ ਪਹਿਲੀ ਬਾਣੀ ਜਪੁਜੀ ਦੇ ਮੰਗਲਾਚਰਣ (ਮੂਲਮੰਤਰ) ਵਿਚ ਦਿਤੀ ਗਈ ਹੈ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ (ਜਪੁਜੀ, ਪੰਨਾ ੧)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਹਿਗੁਰੂ ਨੂੰ ਨਿਰਗੁਣ ਤੇ ਸਰਗੁਣ ਸਰੂਪ ਵਿਚ ਲਿਆ ਗਿਆ ਹੈ। ਇਨ੍ਹਾਂ ਵਿਚ ਨਿਰਗੁਣ ਪਾਰਬ੍ਰਹਮ ਤੇ ਸਰਗੁਣ ਬ੍ਰਹਮ ਦੋਨਾਂ ਰੂਪਾਂ ਦੇ ਗੁਣ ਸ਼ਾਮਿਲ ਹਨ।ਪਾਰਬ੍ਰਹਮ ਨਿਰਗੁਣ ਤੇ ਬ੍ਰਹਮ ਸਰਗੁਣ ਲਈ ਵਰਤਿਆ ਗਿਆ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਮ ਤੇ ਪਾਰਬ੍ਰਹਮ ਸ਼ਬਦ ਕ੍ਰਮਵਾਰ ਨਿਉਨ ਬ੍ਰਹਮ ਤੇ ਪਰਮ-ਉੱਚ ਬ੍ਰਹਮ ਲਈ ਆਏ ਹਨ।

ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥ ੧ ॥ (ਮਾਝ ਮ:੫, ਪੰਨਾ ੯੮)
ਨਿਰਗੁਣ ਸਰਗੁਣ ਆਪੇ ਸੋਈ॥ (ਮਾਝ ੩ ਪੰਨਾ ੧੨੮)
ਨਿਰਗੁਨੁ ਆਪ ਸਰਗੁਨੁ ਭੀ ਓਹੀ॥(ਗਉੜੀ ਮ:੫, ਪੰਨਾ ੨੮੭)
ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥ (ਮਾਝ ਮਹਲਾ ੫, ਪੰਨਾ ੧੦੨)
ਨਿਰੰਕਾਰ ਆਕਾਰ ਆਪੁ ਨਿਰਗੁਨ ਸਰਗੁਨ ਏਕ॥
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ॥ (ਗਉੜੀ ਬਾਵਨ ਅਖਰੀ, ਮ:੫, ਪੰਨਾ ੨੫੦)

ਨਿਰਗੁਣ ਰੂਪ ਤੋਂ ਹੀ ਸਰਗੁਣ ਰੂਪ ਵਿਚ ਆ ਕੇ ਵਾਹਿਗੁਰੂ ਨੇ ਅਪਣੇ ਆਪ ਨੂੰ ਦ੍ਰਿਸ਼ਟਾਇਆ ਹੈ, ਜ਼ਾਹਿਰ ਕੀਤਾ ਹੈ:

ਨਿਰਗੁਨ ਤੇ ਸਰਗੁਨ ਦ੍ਰਿਸਟਾਰੰ॥(ਗੳੜੀ, ਮ:੫, ਪੰਨਾ ੨੫੦)

ਨਿਰਗੁਣ ਤੋਂ ਹੀ ਕਰਤਾ ਬਣ ਕੇ ਸਾਰੀ ਰਚਨਾ ਰਚੀ ਤੇ ਸਰਗੁਣ ਹੋ ਗਿਆ ਤੇ ਫਿਰ ਸਰਗੁਣ ਸਰੂਪ ਵਿਚ ਕਰਤਾ ਬਣਕੇ ਕੁਦਰਤ ਨੂੰ ਪ੍ਰਫੁਲਤ ਕਰਦਾ ਵਧਾਉਂਦਾ, ਸੰਭਾਲਦਾ, ਪ੍ਰਿਤਪਾਲਦਾ ਰਿਹਾ, ਤੇ ਫਿਰ ਢਾਉਂਦਾ ਬਣਾਉਂਦਾ ਹੈ:

ਨਿਰਗੁਨ ਕਰਤਾ ਸਰਗੁਨ ਕਰਤਾ॥ (ਗੌਂਡ ਮ: ੫, ਪੰਨਾ ੮੬੨)

ਨਿਰਗੁਣ ਸਰੂਪ

ਪਾਰਬ੍ਰਹਮ (ਪਰਮ-ਉੱਚ ਬ੍ਰਹਮ) ਨਿਰਗੁਣ ਸਰੂਪ ਹੈ।

ਨਾਨਕ ਪਾਰਬ੍ਰਹਮ ਨਿਰਲੇਪਾ॥(ਗਉੜੀ ਮ ੫ ਪੰਨਾ ੨੬੧)
ਨਿਰਗੁਣ ਰਾਮ ਗੁਣਹ ਵਸ ਹੋਇ॥ (ਗਉੜੀ ਮ:੧, ਪੰਨਾ ੨੨੨)
ਨਿਰਗੁਣ ਨਿਸਤਾਰੇ॥ (ਸਿਰੀ ੩, ਪੰਨਾ ੬੮)

ਨਿਰਗੁਣ ਨਿਰੰਕਾਰ ਅਬਿਨਾਸੀ ਹੈ, ਅਤੁਲ ਹੈ:

ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ॥(ਸਾਰ ਮ:੫, ਪੰਨਾ ੧੨੦੫)

ਉਹ ਅਗਾਧ ਹੈ, ਅਗਾਧ ਬੋਧਿ ਹੈ, ਅਗੰਮ ਹੈ, ਅਕਥੁ ਹੈ, ਅਗੋਚਰ ਹੈ, ਅਲਖ ਹੈ, ਅਮੋਲ ਹੈ, ਅਪਰ ਅਪਾਰ ਹੈ।

ਅਗਾਧ ਬੋਧਿ ਹਰਿ ਅਗਮ ਅਪਾਰੇ॥(ਗਉੜੀ ਮ:੫, ਪੰਨਾ ੨੦੨}
ਅਗਾਧ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ॥ (ਬਿਲਾਵਲ ਮ:੧, ਪੰਨਾ ੮੪੩)
ਅਗਮ ਅਗੋਚਰ ਪਾਰਬ੍ਰਹਮ ਸਤਿਗੁਰਿ ਦਰਸਾਯਓ॥ (ਸਵੈਯੇ ਮ:੫, ਕਲ੍ਹ, ਪੰਨਾ ੧੪੦੭)
ਅਗਮ ਅਗੋਚਰ ਲਖਿਆ ਨ ਜਾਇ॥ (ਬਿਲਾਵਲ ਮ: ੨, ਪੰਨਾ ੮੪੧)
ਅਗਮ ਅਮੋਲਾ ਅਪਰ ਅਪਾਰ॥ (ਰਾਮਕਲੀ ਮ: ੫, ਪੰਨਾ ੯੫੭)

ਪਰਮਾਤਮਾ (ਪਾਰਬ੍ਰਹਮ) ਇਕ ਹੈ, ਉਸ ਦਾ ਨਾਂ ਸਤ ਹੈ ਉਹ ਰਚਨਹਾਰ ਹੈ ਉਸਨੂੰ ਕਿਸੇ ਤੋਂ ਭੈ ਨਹੀਂ, ਕਿਸੇ ਨਾਲ ਵੈਰ ਨਹੀਂ, ਉਹ ਅਬਿਨਾਸ਼ੀ ਹੈ ਕਿਸੇ ਜੂਨ ਵਿਚ ਨਹੀਂ ਆਉਂਦਾ ਅਤੇ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਉਹ ਗੁਰੂ ਦੀ ਕ੍ਰਿਪਾ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਅਨੇਕਤਾ ਵਿਚ ਇੱਕ:

ਇਕੋ ਵਾਹਿਗੁਰੂ ਹੀ ਹੈ ਜੋ ਸਾਰੀ ਦੁਨੀਆਂ ਦਾ ਰਚਿਤਾ ਹੈ ਤੇ ਹਰ ਆਕਾਰ ਵਿਚ ਵਸਦਾ ਹੈ।

ੴ (ਜਪੁਜੀ ਪੰਨਾ ੧)
ਸਭ ਮਹਿ ਵਰਤੈ ਏਕੋ ਸੋਇ॥(ਰਾਮਕਲੀ ਮ: ੧, ਪੰਨਾ ੯੩੧)
ਸਭ ਮਹਿ ਪੂਰਿ ਰਹੇ ਪਾਰਬ੍ਰਹਮ॥(ਗਉੜੀ ਮ: ੫, ਪੰਨਾ ੨੯੯)
ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ ॥
ਅਗਮ ਅਗੋਚਰੁ ਰੂਪੁ ਨ ਰੇਖਿਆ ॥ ਖੋਜਤ ਖੋਜਤ ਘਟਿ ਘਟਿ ਦੇਖਿਆ ॥ (ਬਿਲਾਵਲ ਮ:੧, ਪੰਨਾ ੮੩੮)
ਤੂੰ ਏਕੰਕਾਰ ਨਿਰਾਲਮ ਰਾਜਾ॥(ਮਾਰੂ ਮ ੧ ਪੰਨਾ ੧੦੩੯)
ਏਕੋ ਏਕੁ ਏਕੁ ਹਰਿ ਆਪ॥ (ਗਉੜੀ ਸੁਖਮਨੀ ਮ: ੫ )
ਤਿਸੁ ਬਿਨੁ ਦੂਸਰ ਹੋਆ ਨ ਹੋਗੁ॥ (ਗਉੜੀ ਸੁਖਮਨੀ ਮ: ੫ )

ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥ ੧॥
(ਸਲੋਕੁ, ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੦)

ਬੂਝੈ ਦੇਖੈ ਕਰੇ ਬਿਬੇਕ॥ਆਪਹਿ ਏਕ ਆਪਹਿ ਅਨੇਕ॥ ( ਗਉੜੀ ਸੁਖਮਨੀ ਨ: ੫, ਪੰਨਾ ੨੭੯)

ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥ ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥ ੧ ॥ ॥ ਸਲੋਕੁ ॥

ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ॥

ਸਾਂਗੁ ਉਤਾਰਿ ਥੰਮਿਓ ਪਾਸਾਰਾ॥ ਤਬ ਏਕੋ ਏਕੰਕਾਰਾ॥(ਸੂਹੀ ਮ: ੫, ਪੰਨਾ ੭੩੬)

ਸਹਸ ਘਟਾ ਮਹਿ ਏਕੁ ਆਕਾਸੁ॥ ਘਟ ਪੂਰੇ ਤੇ ਓਹੀ ਪ੍ਰਗਾਸੁ॥(ਸੂਹੀ ਮ: ੫, ਪੰਨਾ ੭੩੬)
ਪਾਰਬ੍ਰਹਮ ਅਰੰਭ ਤੋਂ ਹੀ ਹੈ (ਆਦਿ), ਬਿਲਕੁਲ ਹੀ ਅਰੰਭ ਤੋਂ ਹੈ (ਪਰਮਾਦਿ) ਅਤੇ ਉਸ ਦਾ ਅਰੰਭ ਵੀ ਕੋਈ ਨਹੀਂ (ਅਨਾਦਿ)।

ਆਦਿ ਜੁਗਾਦਿ ਜੁਗਾਦਿ ਜੁਗੋ ਜਗਿੁ ਤਾ ਕਾ ਅੰਤੁ ਨ ਜਾਨਿਆ॥(ਪ੍ਰਭਾ ਨਾਮਦੇਵ, ਪੰਨਾ ੧੨੫੧)
ਆਦਿ ਜੁਗਾਦੀ ਹੈ ਭੀ ਹੋਗੁ॥ (ਬਿਲਾਵਲ ਮ:, ਪੰਨਾ ੮੪੦)
ਆਦਿ ਅੰਤ ਮਧਿ ਪ੍ਰਭ ਸੋਈ॥ (ਮਾਰੂ ੫, ਪੰਨਾ ੧੦੮੫)
ਆਦਿ ਮਧਿ ਅੰਤਿ ਨਿਰੰਕਾਰੰ॥(ਗਉੜੀ ੫, ਪੰਨਾ ੨੫੦)
ਪਰਮਾਦਿ ਪੁਰਖਮਨਿਪਮੰ ਸਤਿ ਆਦਿ ਭਾਵ ਰਤੰ॥(ਗੂਜਰੀ ਜੈਦੇਵ, ਪੰਨਾ ੫੨੬)

ਸਤ-ਸਰੂਪ:

ਉਹ ਅਪ੍ਰੰਪਰ ਹਸਤੀ ਹੈ, ਜਿਸ ਨੂੰ ਸੱਚ (ਸਤ-ਸਰੂਪ) ਕਿਹਾ ਗਿਆ ਹੈ।ਉਸ ਸਚ ਅਜ ਵੀ ਹੈ ਤੇ ਅੱਗੇ ਨੂੰ ਵੀ ਉਹ ਹੀ ਸਚ ਸਦਾ ਹੋਵੇਗਾ। ਆਦਿ ਤੋਂ ਹੈ ਜੁਗਾਂ ਤੋਂ ਵੀ ਪਹਿਲਾਂ ਦਾ ਹੁਣ ਵੀ ।ਸਚ ਦਾ ਨਾ ਕੋਈ ਆਦਿ ਹੈ ਤੇ ਨਾ ਹੀ ਅੰਤ।

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ੧ ॥ (ਜਪੁਜੀ ਪੰਨਾ ੧)
ਤੂ ਸਚਾ ਸਾਹਿਬ ਸਚੁ ਹੈ ਸਚ ਸਚਾ ਗੋਸਾਈ॥ (ਗੳੇੜੀ ਮ ੪, ਪੰਨਾ ੩੦੧)
ਆਪਿ ਸਤਿ ਕੀਆ ਸਭੁ ਸਤਿ ॥(ਸੁਖਮਨੀ, ਮ: ੫, ਪੰਨਾ ੨੯੩)
ਸਾਚੇ ਸਚਿਆਰ ਵਿਟਹੁ ਕੁਰਬਾਣੁ ॥ (ਸੋਰਠਿ ਮ: ੧, ਪੰਨਾ ੫੯੭)
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥ (ਸਿਰੀਰਾਗੁ ਮਹਲਾ ੫, ਪੰਨਾ ੪੬)

ਸਰਬਵਿਆਪਤ ਹੈ, ਸਰਬਪ੍ਰਵਾਣਤ ਹੈ, ਸਰਬਕਰਤਾ ਹੈ, ਬਹੁਰੰਗੀ ਹੈ, ਦਇਆਲ ਹੈ, ਸਿਮਰਨ ਕਰਨ ਵਾਲੇ ਨੂੰ ਨਿਹਾਲ ਕਰ ਦਿੰਦਾ ਹੈ

ਪਾਰਬ੍ਰਹਮ ਕੇ ਸਗਲੇ ਠਾਉ ॥ ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥ ਆਪੇ ਕਰਨ ਕਰਾਵਨ ਜੋਗੁ ॥ ਪ੍ਰਭ ਭਾਵੈ ਸੋਈ ਫੁਨਿ ਹੋਗੁ ॥ ਪਸਰਿਓ ਆਪਿ ਹੋਇ ਅਨਤ ਤਰੰਗ ॥ ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥ ਜੈਸੀ ਮਤਿ ਦੇਇ ਤੈਸਾ ਪਰਗਾਸ ॥ ਪਾਰਬ੍ਰਹਮੁ ਕਰਤਾ ਬਿਨਾਸ ॥ ਸਦਾ ਸਦਾ ਸਦਾ ਦਇਆਲ ॥ ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥ ੮ ॥ ੯ ॥( ਸੁਖਮਨੀ ਮ: ੫, ਪੰਨਾ ੨੭੫)

ਉਸਦਾ ਪੂਰਬਲਾ ਨਾਮ ਸਤਿਨਾਮ ਹੈ। ਬਾਕੀ ਸਭ ਨਾਮ ਤਾਂ ਕਿਰਤਮ ਹਨ ਜੋ ਰਚੇ ਹੋਏ ਜੀੜ ਦੀ ਜੀਭ ਬੋਲਦੀ ਹੈ:

ਕਿਰਤਮ ਨਾਮ ਕਥੇ ਤੇਰੇ ਜਿਹਬਾ॥ਸਤਿਨਾਮੁ ਤੇਰਾ ਪਰਾ ਪੂਰਬਲਾ॥ (ਮਾਰੂ ਮ: ੫)

ਮਾਤਾ, ਪਿਤਾ, ਪੁਤਰ, ਰਿਸ਼ਤੇਦਾਰ ਨਹੀਂ, ਕਾਮ ਨਹੀਂ, ਨਾਰੀ ਨਹੀਂ।

ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥ (ਸੋਰਠਿ ਮ:੧, ਪੰਨਾ ੫੯੭)

ਅਦ੍ਰਿਸ਼ਟ, ਸਮਝੋਂ ਬਾਹਰ, ਅਪ੍ਰੰਪਾਰ

ਉਹ ਅਦ੍ਰਿਸ਼ਟ ਹੈ, ਸਮੇਂ ਸਥਾਨ ਤੇ ਮਨੁਖੀ ਸੂਝ ਦੀ ਪਕੜ ਤੋਂ ਬਾਹਰ ਹੈ (ਅਦ੍ਰਿਸ਼ਟ, ਅਸੂਝ, ਨਿਰਬੂਝ, ਅਭੇਦ, ਗੁਪਤ, ਅਗਾਧ, ਅਗੰਮ, ਅਲਖ, ਅਕਹ, ਬੇਸ਼ੁਮਾਰ, ਅਪਾਰ, ਅਮਿਤ, ਬਿਸੀਆਰ, ਅਪਰ-ਅਪਾਰ, ਬੇਕੀਮਤ, ਅਤੋਲ, ਅਕਰਮ, ਅਕ੍ਰੈ, ਵਰਣ ਚਿੰਨ ਬਾਹਰਾ)। ਕੋਈ ਦੇਵੀ ਦੇਵਤਾ ਉਸ ਨੂੰ ਦੇਖ ਨਹੀਂ ਸਕਿਆ, ਸੰਪੂਰਨ ਤੌਰ ਤੇ ਸਮਝ ਨਹੀਂ ਸਕਿਆ।ਜੋ ਕਰਦਾ ਹੈ ਉਹ ਅਪਣੇ ਆਪ ਹੀ ਕਰਦਾ ਹੈ:

ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥ ੧ ॥ ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥ ੧ ॥ਰਹਾਉ ॥ ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥ ੨ ॥ ਅਪਨੈ ਰੰਗਿ ਕਰਤਾ ਕੇਲ ॥ ਆਪਿ ਬਿਛੋਰੈ ਆਪੇ ਮੇਲ ॥ ਇਕਿ ਭਰਮੇ ਇਕਿ ਭਗਤੀ ਲਾਏ ॥ ਅਪਣਾ ਕੀਆ ਆਪਿ ਜਣਾਏ ॥ ੩ ॥ (ਰਾਮਕਲੀ ਮਹਲਾ ੫, ਪੰਨਾ ੮੯੪)

ਪਪਾ ਅਪਰ ਅਪਾਰ ਨਹੀ ਪਾਵਾ॥(ਗਊੜੀ ਕਬੀਰ, ਪੰਨਾ ੩੪੧)

ਉਹ ਦੂਰ ਦ੍ਰਿਸ਼ਟਾ ਸਮਦਰਸੀ ਤੇ ਸਾਰੀ ਦੁਨੀਆਂ ਦੇ ਮੁੱਢ ਤੋਂ ਅੰਤ ਤਕ ਦੇ ਤੱਤ ਜਾਣਦਾ ਹੈ।

ਸੋ ਸਮਦਰਸੀ ਤਤ ਕਾ ਬੇਤਾ ॥ ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥ ੧ ॥ (ਸੁਖਮਨੀ, ਮ:੫, ਅਸਟਪਦੀ, ਪੰਨਾ ੨੯੨)

ਨੇਤਿ ਨੇਤਿ ਹੀ ਕਹਿ ਸਕਦੇ ਹਾਂ ਨਾਂਹ ਪੱਖੀ ਬਿਆਨ ਸਕਦੇ ਹਾਂ। ਉਹ ਅਜੂਨੀ ਹੈ, ਅਕਾਲ ਹੈ, ਅਸੀਮ ਹੈ, ਅਲਖ ਹੈ, ਅਲੇਖ ਹੈ, ਅਗੰਮ ਹੈ, ਅਪਾਰ ਹੈ, ਨਿਰਾਲਾ ਹੈ, ਅਗੋਚਰ ਹੈ, ਸੈਭੰ ਹੈ, ਨਿਰੰਜਨ ਹੈ, ਕਾਲ ਰਹਿਤ ਹੈ, ਕੋਈ ਜਾਤ ਅਜਾਤਿ ਨਹੀਂ, ਕੋਈ ਭਾਉ ਨਹੀਂ ਕੋਈ ਭਰਮ ਨਹੀਂ, ਰੂਪ ਨਹੀੰ, ਵਰਨ ਨਹੀਂ, ਰੇਖ ਨਹੀਂ। ਇਸੇ ਲਈ ਉਸ ਨੂੰ ਨਿਰਗੁਣ ਬ੍ਰਹਮ ਵੀ ਕਿਹਾ ਗਿਆ ਹੈ:

ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ॥ਤੂ ਪੁਰਖੁ ਅਲੇਖ ਅਗੰਮ ਨਿਰਾਲਾ॥(ਮਾਰੂ ਸੋਲਹੇ ਮ: ੧, ਪੰਨਾ ੧੦੩੮)

ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥
ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ ੧ ॥ (ਸੋਰਠਿ ਮ: ੧, ਪੰਨਾ ੫੯੭)

ਸਦਾ-ਸਥਾਪਿਤ, ਜੰਮਣ-ਮਰਨ ਤੋਂ ਪਰੇ

ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥ ੧ ॥ (ਸਲੋਕੁ ਮਃ ੩, ਪੰਨਾ ੫੦੯)

ਨਿਰਲੇਪ, ਪਾਪ-ਪੁੰਨ ਰਹਿਤ

ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ ਨਾਨਕ ਕਾ ਪ੍ਰਭੁ ਆਪੇ ਆਪਿ ॥ ੪ ॥ ੨੫ ॥ ੩੬ ॥ (ਰਾਮਕਲੀ ਮਹਲਾ ੫, ਪੰਨਾ ੮੯੪)

ਪਾਰਬ੍ਰਹਮ ਵਾਹਿਗੁਰੂ ਅਥਾਹ ਹੈ, ਬੇਅੰਤ ਹੈ, ਅਪਰੰਪਾਰ ਹੈ, ਗਹਿਰ ਗੰਭੀਰ ਹੈ, ਅਪਹੁੰਚ ਹੈ, ਅਗਮ ਹੈ, ਅਗਾਧਿ ਹੈ, ਅਗੋਚਰ ਹੈ, ਅਤੋਲ ਹੈ, ਅਮੋਲ ਹੈ, ਅਸਚਰਜ ਹੈ, ਅਕਾਲ ਹੈ, ਅਨਾਦਿ ਹੈ:

ਬੇਅੰਤ ਹੈ, ਅਪਾਰ ਹੈ

ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥ ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥ ੧ ॥ (ਆਸਾ ਮਹਲਾ ੫, ਪੰਨਾ ੪੫੮)

ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥ ੪ ॥ ੫ ॥ ੮ ॥ (ਆਸਾ ਮਹਲਾ ੫, ਪੰਨਾ ੪੫੮)

ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥ (ਮ:੧, ਪੰਨਾ ੧੦੨੭)

ਪਾਰਬ੍ਰਹਮ ਕਾ ਅੰਤੁ ਨ ਪਾਰੁ॥ (ਗਉੜੀ ਮ: ੫, ਪੰਨਾ ੨੩੭)

ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥ ੩ ॥ ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥ (ਮਾਝ ਮਹਲਾ ੫, ਪੰਨਾ ੧੦੧)

ਪਾਰਬ੍ਰਹਮ ਅਪਰੰਪਰ ਦੇਵਾ ॥ ਅਗਮ ਅਗੋਚਰ ਅਲਖ ਅਭੇਵਾ ॥ ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥ ੧ ॥ (ਮਾਝ ਮਹਲਾ ੫ ਪੰਨਾ ੯੮)

ਅਗਮ, ਅਗਾਧਿ, ਅਗੋਚਰ, ਅਚਰਜ

ਅਗਮ ਅਗਾਧਿ ਸੁਨਹੁ ਜਨ ਕਥਾ ॥ ਪਾਰਬ੍ਰਹਮ ਕੀ ਅਚਰਜ ਸਭਾ ॥ ੧ ॥ (ਸਾਰੰਗ ਮਹਲਾ ੫ ਅਸਟਪਦੀ ਘਰੁ ੬, ਪੰਨਾ ੧੨੩੫)

ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥(ਮ:੧, ਪੰਨਾ ੧੦੨੭)

ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥ ੨ ॥ (ਮਾਝ ਮਹਲਾ ੫, ਪੰਨਾ ੧੦੧)

ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥ ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥ ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥ (ਆਸਾ ਮਹਲਾ ੧, ਪੰਨਾ ੪੩੭)

ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥ ੧ ॥ ਪਉੜੀ ॥ ਲਲਾ ਤਾ ਕੈ ਲਵੈ ਨ ਕੋਊ ॥ ਏਕਹਿ ਆਪਿ ਅਵਰ ਨਹ ਹੋਊ ॥ ਹੋਵਨਹਾਰੁ ਹੋਤ ਸਦ ਆਇਆ ॥ ਉਆ ਕਾ ਅੰਤੁ ਨ ਕਾਹੂ ਪਾਇਆ ॥ (ਮਹਲਾ ੫ ਪੰਨਾ ੨੫੨)

ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥ ॥( ਰਾਗੁ ਗਉੜੀ ਮਾਝ ਮਹਲਾ ੫ ਪੰਨਾ ੨੫੨)
 

❤️ CLICK HERE TO JOIN SPN MOBILE PLATFORM

Top